ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ
ਮਾਨ ਕੌਰ ਦੇ 102 ਸਾਲ ਦੀ ਉਮਰ ’ਚ ਵੀ ਹੌਸਲੇ ਬੁਲੰਦ

ਨਵੀਂ ਦਿੱਲੀ,23  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੀ 102 ਸਾਲ ਦੀ ਅਥਲੀਟ ਮਾਨ ਕੌਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਪੇਨ ਵਿੱਚ ਹੋਈ ਵਿਸ਼ਵ ਮਾਸਟਰਜ਼ ਟਰੈਕ ਐਂਡ ਫੀਲਡ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਕਦੇ ਹਾਰ ਨਾ ਮੰਨਣ ਵਾਲੀ ਅਤੇ ਜਜ਼ਬੇ ਨਾਲ ਭਰਪੂਰ ਇਹ ਅਥਲੀਟ ਹੁਣ ਅਗਲੇ ਮੁਕਾਬਲੇ ਲਈ ਸਿਖਲਾਈ ਲੈ ਰਹੀ ਹੈ। ਉਹ ਦੌੜਨ ਤੋਂ ਇਲਾਵਾ ਭਾਲਾ ਵੀ ਸੁੱਟਦੀ ਹੈ। ਉਸ ਨੇ ਕਿਹਾ ਕਿ ਉਹ ਹੁਣ ਵੀ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਤਗ਼ਮੇ ਹਾਸਲ ਕਰਨ ਲਈ ਬੇਤਾਬ ਹੈ।

ਭਾਰਤ ਨੇ ਛੇ ਸੋਨ ਤਗ਼ਮਿਆਂ ਨਾਲ ਜਿੱਤਿਆ ਟਰੈਕ ਏਸ਼ੀਆ ਕੱਪ

ਨਵੀਂ ਦਿੱਲੀ,23  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਭਾਰਤੀ ਸਾਈਕਲਿਸਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਅੰਤਿਮ ਦਿਨ ਇੰਦਰਾ ਗਾਂਧੀ ਸਟੇਡੀਅਮ ਕੰਪਲੈਕਸ ਸਥਿਤ ਸਾਈਕਲਿੰਗ ਵੈਲੋਡ੍ਰੋਮ ਵਿੱਚ ਛੇ ਸੋਨ ਤਗ਼ਮਿਆਂ ਸਣੇ 13 ਤਗ਼ਮੇ ਜਿੱਤ ਕੇ ਟਰੈਕ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ।

ਪਲਿਸਕੋਵਾ ਨੇ ਓਸਾਕਾ ਨੂੰ ਹਰਾ ਕੇ ਟੋਕੀਓ ਖ਼ਿਤਾਬ ਜਿੱਤਿਆ

ਟੋਕੀਓ,23  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦੁਨੀਆ ਦੀ ਸਾਬਕਾ ਅੱਵਲ ਨੰਬਰ ਖਿਡਾਰਨ ਕੈਰੋਲੀਨਾ ਪਲਿਸਕੋਵਾ ਨੇ ਅੱਜ ਜਪਾਨ ਦੀ ਟੈਨਿਸ ਖਿਡਾਰਨ ਨਾਓਮੀ ਓਸਾਕਾ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਪੈਨ ਪੈਸੇਫਿਕ ਓਪਨ ਦਾ ਖ਼ਿਤਾਬ ਜਿੱਤਿਆ। ਚੌਥਾ ਦਰਜਾ ਪ੍ਰਾਪਤ ਖਿਡਾਰਨ ਨੇ ਹਾਲ ਹੀ ਵਿੱਚ ਯੂਐਸ ਓਪਨ ਚੈਂਪੀਅਨ ਬਣੀ ਓਸਾਕਾ ’ਤੇ 6-4, 6-4 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਹਾਰ ਨਾਲ ਓਸਾਕਾ ਦੀ ਲਾਗਤਾਰ ਦਸ ਮੈਚਾਂ ਵਿੱਚ ਜਿੱਤ ਦੀ ਲੈਅ ਟੁੱਟ ਗਈ।

ਇੰਡੀਅਨ ਏਅਰ ਫੋਰਸ ਨੇ ਜਿੱਤਿਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ

ਫ਼ਰੀਦਕੋਟ,23  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇੰਡੀਅਨ ਏਅਰ ਫੋਰਸ ਨੇ ਬਾਬਾ ਫ਼ਰੀਦ ਗੋਲਡ ਕੱਪ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਆਰਸੀਐਫ ਕਪੂਰਥਲਾ ਨੂੰ ਹਰਾ ਕੇ ਖ਼ਿਤਾਬ ਜਿੱਤ ਲਿਆ ਹੈ। ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਬ੍ਰਜਿੰਦਰਾ ਕਾਲਜ ਦੇ ਐਸਟ੍ਰੋਟਰਫ ਸਟੇਡੀਅਮ ’ਤੇ ਖੇਡੇ ਗਏ ਹਾਕੀ ਗੋਲਡ ਕੱਪ ਦੇ ਪੁਰਸ਼ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਇੰਡੀਅਨ ਏਅਰ ਫੋਰਸ ਨੇ ਆਰਸੀਐਫ ਨੂੰ 5-2 ਗੋਲਾਂ ਨਾਲ ਹਰਾਇਆ। ਇੰਡੀਅਨ ਏਅਰ ਫੋਰਸ ਨੇ ਤਿੰਨ ਗੋਲ ਪੈਨਲਟੀ ਸ਼ੂਟ ਆਊਟ ’ਤੇ ਕੀਤੇ ਸਨ। ਬਾਬਾ ਫ਼ਰੀਦ ਹਾਕੀ ਕਲੱਬ ਨੇ ਇੰਡੀਅਨ ਏਅਰ ਫੋਰਸ ਟੀਮ ਨੂੰ 51 ਹਜ਼ਾਰ ਰੁਪਏ ਨਗ਼ਦ ਇਨਾਮ ਅਤੇ ਗੋਲਡ ਕੱਪ ਦੇ ਕੇ ਸਨਮਾਨਿਤ ਕੀਤਾ। ਉਪ ਜੇਤੂ ਰਹੀ ਆਰਸੀਐਫ ਕਪੂਰਥਲਾ ਨੂੰ 31 ਹਜ਼ਾਰ ਰੁਪਏ ਦਿੱਤੇ ਗਏ।

ਟੀ-20 ਮਹਿਲਾ: ਭਾਰਤ ਨੇ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾਇਆ

ਕੋਲੰਬੋ,,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਮੁਟਿਆਰ ਬੱਲੇਬਾਜ਼ ਜੇਮੀਮਾ ਰੌਡਰਿਗਜ਼ ਦੀ ਤੇਜ਼-ਤਰਾਰ 57 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਪੰਜ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਦੇ ਤੀਜੇ ਮੈਚ ਵਿੱਚ ਅੱਜ ਇੱਥੇ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾ ਕੇ 2-0 ਦੀ ਲੀਡ ਕਾਇਮ ਕਰ ਲਈ ਹੈ। ਲੜੀ ਦਾ ਦੂਜਾ ਮੈਚ ਮੀਂਹ ਨੇ ਧੋ ਦਿੱਤਾ ਸੀ। ਟਾਸ ਜਿੱਤ ਕੇ ਗੇਂਦਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਸ੍ਰੀਲੰਕਾ ਨੂੰ 20 ਓਵਰਾਂ ਵਿੱਚ ਅੱਠ ਵਿਕਟਾਂ ’ਤੇ 131 ਦੌੜਾਂ ਹੀ ਬਣਾਉਣ ਦਿੱਤੀਆਂ। ਭਾਰਤ ਨੇ ਇਸ ਟੀਚੇ ਨੂੰ 18.2 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ’ਤੇ ਹਾਸਲ ਕਰ ਲਿਆ। ਸ੍ਰੀਲੰਕਾ ਲਈ ਸ਼ਸ਼ੀਕਲਾ ਸਿਰੀਵਰਧਨੇ ਨੇ 35 ਦੌੜਾਂ ਅਤੇ ਨੀਲਾਕਸ਼ੀ ਡੀ ਸਿਲਵਾ ਨੇ 31 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਦੀ ਤੇਜ਼ ਗੇਂਦਬਾਜ਼ ਅਰੁੰਧਤੀ ਰੈਡੀ ਨੇ ਚਾਰ ਓਵਰਾਂ ਵਿੱਚ 19 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਜਦਕਿ ਕਪਤਾਨ ਹਰਮਨਪ੍ਰੀਤ ਕੌਰ ਨੂੰ ਵੀ 19ਵੇਂ ਓਵਰ ਵਿੱਚ ਗੇਂਦਬਾਜ਼ੀ ਕਰਦਿਆਂ ਦੋ ਸਫਲਤਾਵਾਂ ਮਿਲੀਆਂ।

ਭਾਰਤ ਤੇ ਪਾਕਿਸਤਾਨ ਵਿਚਾਲੇ ਫ਼ੈਸਲਾਕੁਨ ਟੱਕਰ ਅੱਜ

ਦੁਬਈ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਨਿਊਯਾਰਕ ਵਿੱਚ ਇਸੇ ਮਹੀਨੇ ਹੋਣ ਵਾਲੀ ਮੀਟਿੰਗ ਭਾਵੇਂ ਰੱਦ ਹੋ ਗਈ ਹੋਵੇ, ਪਰ ਦੋਵਾਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਐਤਵਾਰ ਨੂੰ ਦੁਬਈ ਵਿੱਚ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ-4 ਦਾ ਫ਼ੈਸਲਾਕੁਨ ਇੱਕ ਰੋਜ਼ਾ ਮੁਕਾਬਲਾ ਜ਼ਰੂਰ ਖੇਡਣਗੀਆਂ। ਇਹ ਮੁਕਾਬਲਾ ਜਿੱਤਣ ਵਾਲੀ ਟੀਮ ਫਾਈਨਲ ਵਿੱਚ ਪਹੁੰਚ ਜਾਵੇਗੀ। ਏਸ਼ੀਆ ਦੇ ਸੁਪਰ-4 ਵਿੱਚ ਕੱਲ੍ਹ ਭਾਰਤ ਨੇ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾਇਆ ਸੀ। ਭਾਰਤ ਅਤੇ ਪਾਕਿਸਤਾਨ ਜਿੱਥੇ ਦੁਬਈ ਵਿੱਚ ਭਿੜਨਗੇ, ਉਥੇ ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਦਾ ਮੁਕਾਬਲਾ ਆਬੂਧਾਬੀ ਵਿੱਚ ਹੋਵੇਗਾ। ਇਸ ਦੌਰਾਨ ਜੇਤੂ ਟੀਮ ਦੀਆਂ ਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਕਾਇਮ ਰਹਿਣਗੀਆਂ, ਜਦਕਿ ਹਾਰਨ ਵਾਲੀ ਟੀਮ ਬਾਹਰ ਹੋ ਜਾਵੇਗੀ।

ਬਜਰੰਗ ਦਾ ਵਿਸ਼ਵ ਚੈਂਪੀਅਨਸ਼ਿਪ ’ਤੇ ਧਿਆਨ ਕੇਂਦਰਿਤ

ਨਵੀਂ ਦਿੱਲੀ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਰਾਸ਼ਟਰਮੰਡਲ ਅਤੇ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਦੇਸ਼ ਦੇ ਸਰਵੋਤਮ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਲਈ ਨਜ਼ਰਅੰਦਾਜ਼ ਕਰਨ ਸਬੰਧੀ ਨਾਰਾਜ਼ਗੀ ਨੂੰ ਪਾਸੇ ਛੱਡਦਿਆਂ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਤੇ ਧਿਆਨ ਕੇਂਦਰਿਤ ਕਰਨ ਦਾ ਫ਼ੈਸਲਾ ਕੀਤਾ ਹੈ।

ਆਰਸੀਐਫ ਤੇ ਇੰਡੀਅਨ ਏਅਰ ਫੋਰਸ ’ਚ ਖ਼ਿਤਾਬੀ ਭੇੜ ਅੱਜ

ਫ਼ਰੀਦਕੋਟ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਆਰਸੀਐਫ ਅਤੇ ਇੰਡੀਅਨ ਏਅਰ ਫੋਰਸ ਦੀਆਂ ਪੁਰਸ਼ ਟੀਮਾਂ ਨੇ 27ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਈਆਂ, ਜਦੋਂਕਿ ਸਾਈ ਅਕੈਡਮੀ ਸੋਨੀਪਤ ਨੇ ਵੀ ਖ਼ਿਤਾਬੀ ਮੁਕਾਬਲੇ ਵਿੱਚ ਥਾਂ ਬਣਾ ਲਈ ਹੈ।

ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

ਦੁਬਈ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਇਕ ਸਾਲ ਤੋਂ ਵੀ ਵੱਧ ਅਰਸੇ ਬਾਅਦ ਪਹਿਲੀ ਵਾਰ ਇਕ-ਰੋਜ਼ਾ ਮੈਚ ਖੇਡ ਰਹੇ ਰਵਿੰਦਰ ਜਡੇਜਾ ਦੀ ਅਗਵਾਈ ਹੇਠ ਭਾਰਤੀ ਗੇਂਦਬਾਜ਼ਾਂ ਵੱਲੋਂ ਦਿਖਾਈ ਬਾਜ਼ਬਤ ਖੇਡ ਅਤੇ ਕਪਤਾਨ ਰੋਹਿਤ ਸ਼ਰਮਾ ਦੀ ਇਕ ਹੋਰ ਨੀਮ ਸੈਂਕੜੇ ਵਾਲੀ ਨਾਬਾਦ ਪਾਰੀ ਸਦਕਾ ਭਾਰਤ ਨੇ ਅੱਜ ਇਥੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਕ੍ਰਿਕਟ ਦੇ ਸੁਪਰ-4 ਦੌਰ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਨੇ 82 ਗੇਂਦਾਂ (13.4 ਓਵਰ) ਬਾਕੀ ਰਹਿੰਦਿਆਂ ਹੀ ਜਿੱਤ ਲਈ 174 ਦੌੜਾਂ ਦਾ ਆਸਾਨ ਟੀਚਾ ਸਰ ਕਰ ਲਿਆ। ਪਹਿਲਾਂ ਭਾਰਤ ਵੱਲੋਂ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਸੱਦਾ ਦਿੱਤੇ ਜਾਣ ’ਤੇ ਬੰਗਲਾਦੇਸ਼ ਦੀ ਟੀਮ 49.1 ਓਵਰਾਂ ਵਿੱਚ 173 ਦੌੜਾਂ ਬਣਾ ਕੇ ਹੀ ਢੇਰੀ ਹੋ ਗਈ।

ਸੀਆਰਪੀਐਫ ਨੇ ਜਿੱਤੀ ਪੁਲੀਸ ਹਾਕੀ ਚੈਂਪੀਅਨਸ਼ਿਪ

ਜਲੰਧਰ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਹਫ਼ਤਾ ਭਰ ਚੱਲੀ 67ਵੀਂ ਆਲ ਇੰਡੀਆ ਪੁਲੀਸ ਹਾਕੀ ਚੈਂਪੀਅਨਸ਼ਿੱਪ ਅੱਜ ਸੀਆਰਪੀਐਫ ਦੀ ਟੀਮ ਨੇ ਜਿੱਤ ਲਈ। ਸੀਆਰਪੀਐਫ ਨੇ ਫਾਈਨਲ ਮੁਕਾਬਲੇ ਵਿੱਚ ਬੀਐਸਐਫ ਨੂੰ 5-3 ਗੋਲਾਂ ਨਾਲ ਹਰਾਇਆ ਕੇ ਟਰਾਫ਼ੀ ’ਤੇ ਕਬਜ਼ਾ ਕੀਤਾ, ਜਦੋਂਕਿ ਮੌਜੂਦਾ ਚੈਂਪੀਅਨ ਪੰਜਾਬ ਪੁਲੀਸ ਆਪਣੇ ਖ਼ਿਤਾਬ ਦਾ ਬਚਾਅ ਨਹੀਂ ਕਰ ਸਕੀ ਅਤੇ ਉਸ ਨੂੰ ਤੀਜੇ ਸਥਾਨ ’ਤੇ ਸਬਰ ਕਰਨਾ ਪਿਆ। ਇੱਥੇ ਪੀਏਪੀ ਗਰਾਊਂਡ ਵਿੱਚ ਹੋਏ ਫਾਈਨਲ

12 ਸਾਲ ਮਗਰੋਂ ਸ਼ਤਰੰਜ ਓਲੰਪਿਆਡ ’ਚ ਉਤਰੇਗਾ ਵਿਸ਼ਵਨਾਥਨ ਆਨੰਦ

ਨਵੀਂ ਦਿੱਲੀ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : : ਪੰਜ ਵਾਰ ਦੇ ਵਿਸ਼ਵ ਚੈਂਪੀਅਨ ਅਤੇ ਸੁਪਰ ਗਰੈਂਡ ਮਾਸਟਰ ਵਿਸ਼ਵਨਾਥਨ ਆਨੰਦ 12 ਸਾਲਾਂ ਦੇ ਵਕਫ਼ੇ ਮਗਰੋਂ ਸ਼ਤਰੰਜ ਓਲੰਪਿਆਡ ਵਿੱਚ ਉਤਰੇਗਾ। ਸ਼ਤਰੰਜ ਓਲੰਪਿਆਡ ਦੁਨੀਆਂ ਭਰ ਵਿੱਚ ਸ਼ਤਰੰਜ ਖਿਡਾਰੀਆਂ ਲਈ ਓਲੰਪਿਕ ਵਾਂਗ ਹੈ।

ਏਸ਼ੀਆ ਕੱਪ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਸੁਪਰ-4 ਦਾ ਪਹਿਲਾ ਮੈਚ ਅੱਜ

ਦੁਬਈ,20  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਭਾਰਤ ਸ਼ੁੱਕਰਵਾਰ ਨੂੰ ਸੁਪਰ ਚਾਰ ਦੇ ਆਪਣੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨਾਲ ਭਿੜੇਗਾ ਜੋ ਕਿਸੇ ਵੀ ਵੱਡੀ ਟੀਮ ਨੂੰ ਆਪਣੇ ਦਿਨ ਹਰਾਉਣ ਦੀ ਸਮਰੱਥਾ ਰੱਖਦਾ ਹੈ।ਭਾਰਤ ਲਈ ਸਭ ਤੋਂ ਵੱਡੀ ਚਿੰਤਾ ਟੀਮ ਕੋਆਰਡੀਨੇਸ਼ਨ ਹੋਵੇਗੀ ਕਿਉਂਕਿ ਹਾਰਦਿਕ ਪੰਡਿਆ ਲੱਕ ਵਿੱਚ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ ਜਦੋਂਕਿ ਹਾਂਗਕਾਂਗ ਤੇ ਪਾਕਿਸਤਾਨ ਖ਼ਿਲਾਫ਼ ਲਗਾਤਾਰ ਦੋ ਦਿਨ ਖੇਡਣ ਤੋਂ ਬਾਅਦ ਭੁਵਨੇਸ਼ਵਰ ਕੁਮਾਰ ਨੂੰ ਆਰਾਮ ਦਿੱਤਾ ਜਾ ਸਕਦਾ ਹੈ।

ਜੀਐੱਨਡੀਯੂ ਨੂੰ 23ਵੀਂ ਵਾਰ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ

ਅੰਮ੍ਰਿਤਸਰ,20  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਖੇਡਾਂ ਦੇ ਖੇਤਰ ਵਿੱਚ ਭਾਰਤ ’ਚ ਦਿੱਤੀ ਜਾਣ ਵਾਲੀ ਸਰਵਉੱਚ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਸਾਲ 2017-18 ਲਈ ਜਿੱਤਣ ਦਾ ਮਾਣ ਹਾਸਲ ਕੀਤਾ ਹੈ।

ਸਿਗਨਲਜ਼ ਜਲੰਧਰ ਨੇ ਸੈਂਟਰਲ ਰੇਲਵੇ ਮੁੰਬਈ ਨੂੰ ਹਰਾਇਆ

ਫ਼ਰੀਦਕੋਟ,20  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਵਿਰਾਸਤ ਮੇਲੇ ਦੌਰਾਨ ਇੱਥੋਂ ਦੇ ਬ੍ਰਿਜਿੰਦਰਾ ਕਾਲਜ ਦੀ ਐਸਟਰੋਟਰੱਫ ’ਤੇ ਖੇਡੇ ਜਾ ਰਹੇ ਬਾਬਾ ਫ਼ਰੀਦ ਹਾਕੀ ਗੋਡਲ ਕੱਪ ਦੇ ਦੂਜੇ ਦਿਨ ਹੋਏ ਮੁਕਾਬਲਿਆਂ ਵਿੱਚ ਸਿਗਨਲਜ਼ ਜਲੰਧਰ ਨੇ ਸੈਂਟਰਲ ਰੇਲਵੇ ਮੁੰਬਈ ਨੂੰ 2-1 ਦੇ ਫ਼ਰਕ ਨਾਲ ਹਰਾ ਕੇ ਮੈਚ ਜਿੱਤ ਲਿਆ। ਇਸੇ ਤਰ੍ਹਾਂ ਦੂਜੇ ਹਾਕੀ ਮੁਕਾਬਲੇ ਵਿੱਚ ਸੁਰਜੀਤ ਅਕੈਡਮੀ ਜਲੰਧਰ ਨੇ ਨਾਰਥ ਵੈਸਟ ਰੇਲਵੇ ਜੈਪੁਰ ਨੂੰ 4-3 ਦੇ ਫ਼ਰਕ ਨਾਲ ਹਰਾ ਕੇ ਮੈਚ ਜਿੱਤ ਲਿਆ।

ਸੀਆਰਪੀਐੱਫ ਤੇ ਬੀਐੱਸਐੱਫ ਦੀਆਂ ਟੀਮਾਂ ਫਾਈਨਲ ਵਿੱਚ ਪੁੱਜੀਆਂ

ਜਲੰਧਰ,20  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : 67ਵੀਂ ਆਲ ਇੰਡੀਆ ਪੁਲੀਸ ਹਾਕੀ ਚੈਂਪੀਅਨਸ਼ਿੱਪ ਦੇ ਅੱਜ ਹੋਏ ਸੈਮੀ ਫਾਈਨਲ ਮੁਕਾਬਲਿਆਂ ਤੋਂ ਬਾਅਦ ਸੀਆਰਪੀਐੱਫ ਅਤੇ ਬੀਐੱਸਐੱਫ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚ ਗਈਆਂ ਹਨ।

ਏਸ਼ੀਆ ਕੱਪ: ਭਾਰਤ ਨੇ ਪਾਕਿ ਨੂੰ ਅੱਠ ਵਿਕਟਾਂ ਨਾਲ ਹਰਾਇਆ

ਦੁਬਈ,19 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਨੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ ‘ਏ’ ਦੇ ਆਖ਼ਰੀ ਇੱਕ ਰੋਜ਼ਾ ਲੀਗ ਮੈਚ ਵਿੱਚ ਅੱਜ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਵਿੱਚ ਭੁਵਨੇਸ਼ਵਰ ਕੁਮਾਰ ਅਤੇ ਕੇਦਾਰ ਜਾਧਵ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਬੱਲੇਬਾਜ਼ੀ ਦਾ ਮਹੱਤਵਪੂਰਨ ਯੋਗਦਾਨ ਰਿਹਾ।

ਦਰੋਣਾਚਾਰੀਆ ਐਵਾਰਡ ਸੂਚੀ ਤੋਂ ਤੀਰਅੰਦਾਜ਼ੀ ਕੋਚ ਤੇਜਾ ਦਾ ਨਾਮ ਹਟਾਇਆ

ਨਵੀਂ ਦਿੱਲੀ,19 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਤੀਰਅੰਦਾਜ਼ੀ ਕੋਚ ਜੀਵਨਜੋਤ ਸਿੰਘ ਤੇਜਾ ਦਾ ਨਾਮ ਅਨੁਸ਼ਾਸਨਹੀਣਤਾ ਦੇ ਪੁਰਾਣੇ ਮਾਮਲੇ ਕਾਰਨ ਅੱਜ ਦਰੋਣਾਚਾਰੀਆ ਪੁਰਸਕਾਰਾਂ ਲਈ ਨਾਮਜ਼ਦਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ, ਜਦਕਿ ਖੇਡ ਮੰਤਰਾਲੇ ਨੇ ਉਨ੍ਹਾਂ ਬਾਕੀ ਸਾਰਿਆਂ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ, ਜਿਨ੍ਹਾਂ ਦੀ ਚੋਣ ਕਮੇਟੀ ਵੱਲੋਂ ਖੇਲ ਰਤਨ, ਅਰਜਨ ਐਵਾਰਡ ਅਤੇ ਧਿਆਨਚੰਦ ਪੁਰਸਕਾਰਾਂ ਲਈ ਸਿਫ਼ਾਰਿਸ਼ ਕੀਤੀ ਸੀ।
ਤੇਜਾ ਉਨ੍ਹਾਂ ਪੰਜ ਕੋਚਾਂ ਵਿੱਚ ਸ਼ਾਮਲ ਸੀ, ਜਿਨ੍ਹਾਂ ਦੇ ਨਾਮ ਦੀ ਸਿਫ਼ਾਰਿਸ਼ ਦਰੋਣਾਚਾਰੀਆ ਪੁਰਸਕਾਰ ਲਈ ਕੀਤੀ ਗਈ ਸੀ, ਪਰ ਕੋਰੀਆ ਵਿੱਚ ਵਿਸ਼ਵ ਯੂਨੀਵਰਸਿਟੀ ਖੇਡਾਂ ਦੌਰਾਨ 2015 ਵਿੱਚ ਅਨੁਸ਼ਾਸਨਹੀਣਤਾ ਦੀ ਇੱਕ ਘਟਨਾ ਕਾਰਨ ਉਸ ’ਤੇ ਇੱਕ ਸਾਲ ਦੀ ਪਾਬੰਦੀ ਲੱਗੀ ਸੀ।

ਜਾਖੜ ਅਕੈਡਮੀ ਨੇ ਸ਼੍ਰੋਮਣੀ ਕਮੇਟੀ ਅਕੈਡਮੀ ਨੂੰ 4-2 ਗੋਲਾਂ ਨਾਲ ਦਰੜਿਆ

ਫ਼ਰੀਦਕੋਟ,19 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਇਥੇ ਐਸਟ੍ਰੋਟਰਫ ਹਾਕੀ ਗਰਾਊਂਡ ’ਤੇ 27ਵਾਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਅੱਜ ਸ਼ਾਨੋ-ਸ਼ੌਕਤ ਨਾਲ ਆਰੰਭ ਹੋ ਗਿਆ। ਉਦਘਾਟਨੀ ਮੈਚ ਵਿੱਚ ਜਾਖੜ ਅਕੈਡਮੀ ਨੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਅਕੈਡਮੀ ਦੀ ਟੀਮ ਨੂੰ 4-2 ਗੋਲਾਂ ਦੇ ਫ਼ਰਕ ਨਾਲ ਹਰਾ ਦਿੱਤਾ।

ਸਾਜਨ ਨੇ ਜਿੱਤਿਆ ਚਾਂਦੀ ਦਾ ਤਗ਼ਮਾ

ਨਵੀਂ ਦਿੱਲੀ,19 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸਾਜਨ ਭਾਨਵਾਲ ਸਲੋਵਾਕੀਆ ਦੇ ਤਰਨਾਵਾ ਵਿੱਚ 77 ਕਿਲੋ ਗ੍ਰੀਕੋ ਰੋਮਨ ਵਰਗ ਵਿੱਚ ਚਾਂਦੀ ਦੇ ਤਗ਼ਮੇ ਨਾਲ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਲਗਾਤਾਰ ਦੋ ਤਗ਼ਮੇ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਸੋਨੀਪਤ ਨੇੜਲੇ ਇੱਕ ਪਿੰਡ ਦੇ ਰਹਿਣ ਵਾਲੇ ਵੀਹ ਸਾਲ ਦੇ ਭਾਨਵਾਲ ਨੂੰ ਰੂਸ ਦੇ ਇਸਲਾਮ ਓਪੀਏਵ ਨੇ 8-0 ਨਾਲ ਹਰਾਇਆ। ਯੂਨਾਈਟਿਡ ਵਰਲਡ ਰੈਸਲਿੰਗ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, ਭਾਨਵਾਲ ਸ਼ੁਰੂਆਤੀ 90 ਸੈਕਿੰਡ ਵਿੱਚ ਹੀ ਬੁਰੀ ਤਰ੍ਹਾਂ ਪੱਛੜ ਗਿਆ ਅਤੇ ਫਿਰ ਵਾਪਸੀ ਨਹੀਂ ਕਰ ਸਕਿਆ।

ਪੀਵੀ ਸਿੰਧੂ ਚਾਈਨਾ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ’ਚ

ਚਾਂਗਝੂ,18 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦਾ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਅੱਜ ਇੱਥੇ ਬੀਡਬਲਯੂਐਫ ਵਿਸ਼ਵ ਟੂਰ ਸੁਪਰ 1000 ਟੂਰਨਾਮੈਂਟ ਚਾਈਨਾ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾਈ, ਪਰ ਸਾਇਨਾ ਨੇਹਵਾਲ ਕਰੀਬੀ ਮੁਕਾਬਲੇ ਵਿੱਚ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਈ। ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਇਸ ਦਸ ਲੱਖ ਡਾਲਰ ਇਨਾਮੀ ਟੂਰਨਾਮੈਂਟ ਦੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਓਲੰਪਿਕ ਸੈਂਟਰ ਸ਼ਿਨਚੇਂਗ ਜਿਮਨੇਜ਼ੀਅਮ ਵਿੱਚ ਜਪਾਨ ਦੀ ਦੁਨੀਆ ਦੀ 39ਵੇਂ ਨੰਬਰ ਦੀ ਖਿਡਾਰਨ ਸੇਈਨਾ ਕਾਵਾਕਾਮੀ ਨੂੰ 21-15, 21-13 ਨਾਲ ਹਰਾਇਆ।

12345678910...
 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0064714816
Copyright © 2018, Panjabi Times. All rights reserved. Website Designed by Mozart Infotech