ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
ਜਰਮਨੀ / ਯੂਰੋਪ
ਯੂ. ਕੇ. 'ਚ ਵੱਡੀ ਅਤੇ ਛੋਟੀ ਕਿ੍ਪਾਨ ਰੱਖਣ ਦੀ ਸਿੱਖਾਂ ਨੂੰ ਮੁਕੰਮਲ ਆਜ਼ਾਦੀ

ਲੰਡਨ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : - ਹਥਿਆਰਾਂ ਸਬੰਧੀ ਨਵਾਂ ਬਿੱਲ ਬਰਤਾਨੀਆ ਦੇ ਹੇਠਲੇ ਸਦਨ (ਹਾਊਸ ਆਫ਼ ਕਾਮਨਜ਼) ਅਤੇ ਉੱਪਰਲੇ ਸਦਨ (ਹਾਊਸ ਆਫ਼ ਲਾਰਡ) 'ਚ ਪਾਸ ਹੋਣ ਤੋਂ ਬਾਅਦ ਇਸ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ | ਇਸ ਬਿੱਲ ਵਿਚ ਸਿੱਖਾਂ ਨੂੰ ਵੱਡੀ ਅਤੇ ਛੋਟੀ ਕਿ੍ਪਾਨ ਲਈ ਵਿਸ਼ੇਸ਼ ਛੋਟ ਦਿੱਤੀ ਗਈ ਹੈ | ਇਸ ਬਿੱਲ 'ਤੇ ਸੰਸਦ 'ਚ ਬਹਿਸ ਦੌਰਾਨ ਐਮ. ਪੀ. ਪ੍ਰੀਤ ਕੌਰ ਗਿੱਲ, ਐਮ. ਪੀ. ਤਨਮਨਜੀਤ ਸਿੰਘ ਢੇਸੀ, ਐਮ. ਪੀ. ਪੈਟ ਫੈਬੀਅਨ,

ਦੀਪਕ ਬਜਾਜ ਬਣੇ ਸਭ ਤੋਂ ਛੋਟੀ ਉਮਰ ਦੇ ਲੈਸਟਰ ਸਿਟੀ ਕੌਾਸਲ ਦੇ ਪੰਜਾਬੀ ਡਿਪਟੀ ਲਾਰਡ ਮੇਅਰ

ਲੈਸਟਰ (ਇੰਗਲੈਂਡ) ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪਿਛਲੇ ਦਿਨੀਂ ਇੰਗਲੈਂਡ ਦੇ ਸ਼ਹਿਰ ਲੈਸਟਰ ਦੀਆਂ ਸਿਟੀ ਕੌਾਸਲ 'ਚੋਣਾਂ ''ਚ ਵੱਡੇ ਫ਼ਰਕ ਨਾਲ ਜੇਤੂ ਰਹੀ ਲੇਬਰ ਪਾਰਟੀ ਵਲੋਂ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ ਬਦਲੇ ਲੰਮੇ ਸਮੇਂ ਤੋ ਕੌਾਸਲਰ ਬਣਦੇ ਆ ਰਹੇ ਪੰਜਾਬੀ ਦੀਪਕ ਬਜਾਜ ਨੂੰ ਅੱਜ ਲੈਸਟਰ ਸਿਟੀ ਕੌਾਸਲ ਦਾ ਡਿਪਟੀ ਲਾਰਡ ਮੇਅਰ ਨਿਯੁਕਤ ਕੀਤਾ ਗਿਆ ¢ ਦੀਪਕ ਬਜਾਜ ਇਕ ਸਾਲ ਡਿਪਟੀ ਲਾਰਡ ਮੇਅਰ ਵਜੋਂ ਸੇਵਾਵਾਂ ਨਿਭਾਉਣ ਤੋਂ ਬਾਅਦ ਲਾਰਡ

ਮਹਿਲਾ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਭਾਰਤੀ ਮੂਲ ਦੇ ਰੋਹਿਤ ਸ਼ਰਮਾ ਨੂੰ ਕੈਦ

ਲੰਡਨ, 17 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. ਵਿਚ 28 ਸਾਲਾ ਭਾਰਤੀ ਮੂਲ ਦੇ ਰੋਹਿਤ ਸ਼ਰਮਾ ਨੂੰ 29 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ | ਆਈਜ਼ਲਵਰਥ ਕਰਾਊਨ ਕੋਰਟ 'ਚ ਚੱਲੇ ਕੇਸ ਦੌਰਾਨ ਦੱਸਿਆ ਗਿਆ ਕਿ ਉਕਤ ਵਿਅਕਤੀ 20 ਸਾਲਾ ਲੜਕੀ ਜੋ ਲੰਡਨ ਦੀ ਇਕ ਦੁਕਾਨ 'ਚ ਕੰਮ ਕਰਦੀ ਸੀ, ਦੀ ਉਸੇ ਦੁਕਾਨ 'ਚ ਮੁਲਾਕਾਤ ਹੋਈ ਸੀ | ਰੋਹਿਤ ਨੇ ਉਸੇ ਦਿਨ ਆਪਣੇ ਪਿਤਾ ਨਾਲ ਦੁਕਾਨ 'ਤੇ ਜਾ ਕੇ ਵਿਆਹ ਦੀ ਗੱਲ ਕੀਤੀ | ਪ੍ਰੇਸ਼ਾਨ ਹੋ ਕੇ ਪੀੜਤਾ ਨੇ ਨੌਕਰੀ ਬਦਲ ਲਈ,

ਅਵਤਾਰ ਕੌਰ ਚੀਮਾ ਸਲੋਹ ਅਤੇ ਗੁਰਦੀਪ ਰਾਮ ਬੰਗੜ ਗ੍ਰੇਵਸ਼ੈਮ ਦੇ ਮੇਅਰ ਬਣੇ


ਲੰਡਨ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਕੌਾਸਲਰ ਅਵਤਾਰ ਕੌਰ ਚੀਮਾ ਨੇ ਸਲੋਹ ਕੌਾਸਲ ਅਤੇ ਕੌਾਸਲਰ ਗੁਰਦੀਪ ਰਾਮ ਬੰਗੜ ਨੇ ਗ੍ਰੇਵਸ਼ੈਮ ਕੌਾਸਲ ਦੇ ਮੇਅਰ ਵਜੋਂ ਕੱਲ੍ਹ ਸਹੁੰ ਚੁੱਕੀ | ਸਲੋਹ ਕੌਾਸਲ ਦੇ ਸਹੁੰ ਚੁੱਕ ਸਮਾਗਮ ਵਿਚ ਐਮ ਪੀ ਤਨਮਨਜੀਤ ਸਿੰਘ ਢੇਸੀ, ਹਰਮੋਹਿੰਦਰਪਾਲ ਸਿੰਘ ਸੋਹਲ ਤੋਂ ਇਲਾਵਾ ਸਥਾਨਕ ਕੌਾਸਲਰ ਅਤੇ ਵੱਖ-ਵੱਖ ਭਾਈਚਾਰਿਆਂ ਦੇ ਨੁਮਾਇੰਦੇ ਹਾਜ਼ਰ ਸਨ | ਅਵਤਾਰ ਕੌਰ ਚੀਮਾ ਦੀ ਬੇਟੀ ਹਰਪ੍ਰੀਤ ਕੌਰ ਚੀਮਾ ਜਿਸ ਨੂੰ ਸਲੋਹ ਦੀ ਸਭ ਤੋਂ ਛੋਟੀ ਉਮਰ ਦੀ ਕੌਾਸਲਰ ਹੋਣ ਦਾ ਮਾਣ ਪ੍ਰਾਪਤ ਹੈ, ਨੂੰ ਮੇਅਰਿਸ ਦੀ ਉਪਾਧੀ ਨਾਲ ਨਿਵਾਜਿਆ ਗਿਆ | ਜਲੰਧਰ ਜ਼ਿਲ੍ਹੇ ਦੇ ਪਿੰਡ ਚੀਮਾ ਦੀ ਅਵਤਾਰ ਕੌਰ ਚੀਮਾ 1985 ਵਿਚ ਯੂ ਕੇ ਆਏ ਅਤੇ ਉਹ 2012 ਵਿਚ ਪਹਿਲੀ ਵਾਰ ਪੈਰਿਸ ਕੌਾਸਲ ਦੀ ਕੌਾਸਲਰ ਬਣੀ ਅਤੇ 2014 ਵਿਚ ਬਾਰੋ ਕੌਾਸਲਰ ਬਣੀ | ਉਨ੍ਹਾਂ ਲਾਇਸੰਸਿੰਗ ਦੀ ਚੇਅਰ ਵਜੋਂ ਵੀ ਸੇਵਾਵਾਂ ਦਿੱਤੀਆਂ | ਗੁਰਦੀਪ ਰਾਮ ਬੰਗੜ ਨੇ ਕੱਲ੍ਹ ਗ੍ਰੇਵਸ਼ੈਮ ਕੌਾਸਲ ਵਿਚ ਮੇਅਰ ਵਜੋਂ ਅਹੁਦਾ ਸੰਭਾਲਿਆ ਹੈ |

ਵਰਲਡ ਸਿੱਖ ਪਾਰਲੀਮੈਂਟ ਦੀ ਬਰਮਿੰਘਮ ਦੀ ਕੌਾਸਲ ਚੈਂਬਰ 'ਚ ਕਾਨਫ਼ਰੰਸ ਮੌਕੇ ਖ਼ਾਲਿਸਤਾਨ ਦੀ ਮੰਗ

ਲੰਡਨ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਬਰਮਿੰਘਮ ਦੇ ਕੌਾਸਲ ਚੈਂਬਰ ਵਿਖੇ ਹੋਈ ਇਸ ਅੰਤਰਰਾਸ਼ਟਰੀ ਕਾਨਫ਼ਰੰਸ ਦੌਰਾਨ ਸੰਯੁਕਤ ਰਾਸ਼ਟਰ ਦੇ ਨੁਮਾਇੰਦਿਆਂ, ਯੂਰਪੀ-ਯੂ. ਕੇ. ਸਿਆਸੀ ਪਾਰਟੀ ਨੁਮਾਇੰਦਿਆਂ, ਵਿਦਵਾਨਾਂ ਅਤੇ ਪੰਜਾਬ ਤੋਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਕਨਵੀਨਰ ਤੋਂ ਇਲਾਵਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਐਡਵੋਕੇਟ ਅਮਰ ਸਿੰਘ ਚਾਹਲ ਆਦਿ ਸ਼ਾਮਿਲ ਹੋਏ |

ਯੂੂ. ਕੇ. 'ਚ ਲੜਕੀਆਂ ਤੋਂ ਦਾਜ ਲੈਣ ਸਬੰਧੀ ਕਾਨੂੰਨ ਬਣਾਉਣ ਲਈ ਸੀਮਾ ਮਲਹੋਤਰਾ ਵਲੋਂ ਐਡ. ਦਲਜੀਤ ਕੌਰ ਨੂੰ ਸਹਿਯੋਗ ਦਾ ਭਰੋਸਾ

ਲੰਡਨ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਔਰਤਾਂ ਦੇ ਹੱਕਾਂ ਲਈ ਲੜ੍ਹਨ ਵਾਲੀ ਭਾਰਤ ਦੀ ਹਾਈਕੋਰਟ ਦੀ ਵਕੀਲ ਐਡਵੋਕੇਟ ਦਲਜੀਤ ਕੌਰ ਵਲੋਂ ਬੀਤੇ ਕੁਝ ਸਮੇਂ ਤੋਂ ਯੂ. ਕੇ. 'ਚ ਦਾਜ ਦਹੇਜ ਅਤੇ ਹੋਰ ਪਰਿਵਾਰਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀਆਂ ਲੜਕੀਆਂ ਨੂੰ ਇਨਸਾਫ਼ ਦਿਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ |

ਯੂਰਪੀ ਯੂਨੀਅਨ ਵੱਲੋਂ ਪੰਜ ਬੈਂਕਾਂ ਨੂੰ ਜੁਰਮਾਨਾ

ਬਰੱਸਲਜ਼ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਯੂਰਪੀ ਯੂਨੀਅਨ ਦੀ ਸ਼ਕਤੀਸ਼ਾਲੀ ‘ਐਂਟੀ ਟਰੱਸਟ ਅਥਾਰਿਟੀ’ ਨੇ ਵਿਦੇਸ਼ੀ ਕਰੰਸੀ ਐਕਸਚੇਂਜ ਵਿੱਚ ਕੀਤੀਆਂ ਧਾਂਦਲੀਆਂ ਦੇ ਦੋਸ਼ ਵਿੱਚ ਪੰਜ ਬੈਂਕਾਂ ਨੂੰ ਜੁਰਮਾਨਾ ਕੀਤਾ ਹੈ। ਜਿਨ੍ਹਾਂ ਵਿਤੀ ਸੰਸਥਾਵਾਂ ਨੂੰ ਜੁਰਮਾਨਾ ਕੀਤਾ ਗਿਆ ਹੈ,

ਇਟਲੀ ਦੀਆਂ ਨਗਰ ਕੌਾਸਲ ਚੋਣਾਂ 'ਚ ਪੰਜਾਬੀ ਵੀ ਅਜ਼ਮਾਉਣਗੇ ਕਿਸਮਤ

ਇਟਲੀ ,14 ਮਈ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਦੇ ਪੰਜਾਬੀ ਇਟਲੀ ਦੀ ਸਿਆਸਤ 'ਚ ਕੁਝ ਨਵਾਾ ਕਰਨ ਲਈ ਇਸ ਵਾਰ ਇਟਲੀ ਦੀਆਂ ਸਿੰਦਾਕੋ ਭਾਵ ਨਗਰ ਕੌਾਸਲ ਦੀਆਂ ਚੋਣਾਂ 'ਚ ਇਟਲੀ ਦੇ ਵੱਖ-ਵੱਖ ਇਲਾਕਿਆਾ ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਰ ਰਹੇ ਹਨ 

ਜਸਕਿਰਨ ਸਿੱਧੂ ਤੇ ਉਸ ਦੇ ਸਾਥੀ ਨੂੰ ਹੱਤਿਆ ਮਾਮਲੇ 'ਚ ਉਮਰ ਕੈਦ

ਲੰਡਨ ,14 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬੀ ਮੂਲ ਦੇ 28 ਸਾਲਾ ਜਸਕਿਰਨ ਸਿੱਧੂ ਅਤੇ ਉਸ ਦੇ ਸਾਥੀ 26 ਸਾਲਾ ਫਿਲਪ ਬਾਬਾਟੁੰਡੇ ਫਾਸਕਿਨ ਨੂੰ 22 ਸਾਲਾ ਹਾਸ਼ਿਮ ਅਲੀ ਨਾਂਅ ਦੇ ਵਿਅਕਤੀ ਦੀ ਹੱਤਿਆ ਕਰਨ ਦੇ ਦੋਸ਼ 'ਚ ਦੋਸ਼ੀ ਠਹਿਰਾਇਆ ਗਿਆ ਹੈ, ਤੇ ਇਨ੍ਹਾਂ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਓਲਡ ਬੈਲੀ ਅਦਾਲਤ 'ਚ ਚੱਲੇ ਕੇਸ ਦੌਰਾਨ ਦੱਸਿਆ ਗਿਆ ਕਿ 11 ਅਕਤੂਬਰ, 2018 ਨੂੰ ਅਲੀ ਨੂੰ ਉਸ ਵੇਲੇ ਗੋਲੀ ਮਾਰੀ ਗਈ ਜਦੋਂ ਉਹ ਆਪਣੇ ਦੋਸਤ ਨਾਲ ਸੈਂਟਰਲ ਐਵੇਨਿਊ ਰੋਡ 'ਤੇ ਕਾਲੇ ਰੰਗ ਦੀ ਮਰਸੀਡੀਜ਼ ਕਾਰ ਵਿਚ ਬੈਠਾ ਸੀ | ਉਸ ਸਮੇਂ ਸਿੱਧੂ ਅਤੇ ਫਾਸਕਿਨ ਉਸ ਵੱਲ ਆਏ ਅਤੇ ਸਵਾਰੀ ਸੀਟ 'ਤੇ ਬੈਠੇ ਅਲੀ ਦੇ ਗੋਲੀ ਮਾਰੀ ਜੋ ਉਸ ਦੇ ਦਿਲ ਵਿਚ ਲੱਗੀ |

ਸਿੱਖ ਜਥੇਬੰਦੀਆਂ ਤੇ ਮਿਡਲੈਂਡ ਦੀਆਂ ਪ੍ਰਬੰਧਕ ਕਮੇਟੀਆਂ ਦੀ ਮੀਟਿੰਗ

ਲੰਡਨ ,14 ਮਈ (ਪੰਜਾਬੀ ਟਾਈਮਜ਼ ਬਿਊਰੋ ) : ਮਿਡਲੈਂਡ ਦੇ ਗਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਬਰਤਾਨੀਆ 'ਚ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਦੀ ਵਿਸ਼ਾਲ ਮੀਟਿੰਗ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਬ੍ਰਮਿੰਘਮ 'ਚ ਕੀਤੀ ਗਈ, ਜਿਸ 'ਚ ਗੁਰੂ ਨਾਨਕ ਗੁਰਦੁਆਰਾ ਸਮੈਦਿਕ, ਗੁਰਦੁਆਰਾ ਬਾਬਾ ਸੰਗ ਜੀ, ਗੁਰਦੁਆਰਾ ਅੰਮਿ੍ਤ ਸੰਚਾਰ ਧਾਰਮਿਕ ਦੀਵਾਨ, ਗੁਰਦੁਆਰਾ ਗੁਰੂ ਹਰਿ ਰਾਏ ਸਾਹਿਬ ਜੀ, 

ਖ਼ਾਲਸਾ ਏਡ ਨੇ ਲੰਗਰ ਦੇ ਨਾਲ-ਨਾਲ ਕੁਰਾਨ ਦੀਆਂ ਕਾਪੀਆਂ ਵੰਡ ਕੇ ਮਨੁੱਖਤਾ ਨੂੰ ਦਿੱਤਾ ਪਿਆਰ ਦਾ ਸੁਨੇਹਾ

ਲੰਡਨ ,13 ਮਈ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੀ ਖ਼ਾਲਸਾ ਏਡ ਨੇ ਮਨੁੱਖਤਾ ਨੂੰ ਪਿਆਰ ਦਾ ਅਜਿਹਾ ਮਾਰਗ ਵਿਖਾਇਆ ਹੈ ਕਿ ਵਿਸ਼ਵ ਭਰ ਵਿਚ ਇਸ ਸੰਸਥਾ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ | ਬੀਤੇ ਦਿਨੀਂ ਖ਼ਾਲਸਾ ਏਡ ਵਲੋਂ ਜਿੱਥੇ ਇਰਾਕੀ ਸ਼ਰਨਾਰਥੀ ਕੈਂਪ ਵਿਚ ਲੰਗਰ ਲਗਾਏ ਉੱਥੇ ਹੀ ਲੋਕਾਂ ਨੂੰ ਕੁਰਾਨ ਦੀਆ ਕਾਪੀਆਂ ਵੰਡ ਕੇ ਰਮਜ਼ਾਨ ਦੇ ਪਵਿੱਤਰ ਮਹੀਨੇ ਮੌਕੇ ਲੋਕਾਂ ਨੂੰ ਖ਼ਾਸ ਤੋਹਫ਼ਾ ਦਿੱਤਾ | ਖ਼ਾਲਸਾ ਏਡ ਦੇ ਸੇਵਾਦਾਰਾਂ ਵਲੋਂ ਕੈਂਪ ਦੇ ਮੈਨੇਜਰ ਨੂੰ ਕੁਰਾਨ ਦੀਆਂ ਕਾਪੀਆਂ ਸੌਾਪੀਆਂ ਅਤੇ ਬਾਅਦ ਵਿਚ ਲੋੜਵੰਦਾਂ ਨੂੰ ਲੰਗਰ ਛਕਾਇਆ | ਖ਼ਾਲਸਾ ਏਡ ਵਲੋਂ ਕੀਤੇ ਜਾਂਦੇ ਕੰਮਾਂ ਦੀ ਤਾਂ ਹਮੇਸ਼ਾ ਸ਼ਲਾਘਾ ਹੁੰਦੀ ਹੀ ਰਹਿੰਦੀ ਹੈ, ਪਰ ਕੁਰਾਨ ਦੀਆਂ ਕਾਪੀਆਂ ਵੰਡਣ ਦੀ ਸ਼ੋਸ਼ਲ ਮੀਡੀਆ 'ਤੇ ਭਰਪੂਰ ਸ਼ਲਾਘਾ ਹੋ ਰਹੀ ਹੈ |

ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਦੀ 7ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸਮਾਗਮ

ਇਟਲੀ ,13 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਬਰੇਸ਼ੀਆ ਦੇ ਗੁਰਦੁਆਰਾ ਧੰਨ-ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ, ਕਸਤੇਨੇਦੋਲੋ ਦੀ 7ਵੀਂ ਸਾਲਾਨਾ ਵਰੇ੍ਹਗੰਢ ਮੌਕੇ ਤਿੰਨ ਦਿਨਾ ਵਿਸ਼ੇਸ਼ ਸਮਾਗਮ ਕਰਵਾਏ ਗਏ, ਜਿਸ ਵਿਚ ਉੱਤਰੀ ਇਟਲੀ ਦੇ ਵੱਖ-ਵੱਖ ਸ਼ਹਿਰਾਂ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ 

ਭਾਰਤੀ ਮੂਲ ਦੀ ਔਰਤ ਦੇ ਕਾਤਲ ਬਰਤਾਨਵੀ ਪਤੀ ਨੂੰ ਉਮਰ ਕੈਦ

ਲੰਡਨ ,13 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਭਾਰਤੀ ਮੂਲ ਦੀ 41 ਸਾਲਾ ਔਰਤ ਐਾਜਿਲਾ ਮਿੱਤਲ ਦੇ ਕਤਲ ਕੇਸ ਵਿਚ ਉਸ ਦੇ ਪਤੀ 47 ਸਾਲਾ ਲੌਰੈਂਸ ਬਰਾਂਡ ਨੂੰ ਅੱਜ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਪਿਛਲੇ ਸਾਲ ਕਿ੍ਸਮਿਸ ਮੌਕੇ ਬਰਾਂਡ ਨੇ ਐਾਜਿਲਾ ਮਿੱਤਲ ਨੂੰ ਦੋ ਰਸੋਈ ਚਾਕੂਆਂ ਨਾਲ ਬੁਰੀ ਤਰ੍ਹਾਂ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ | ਬਰਕਸ਼ਾਇਰ ਸਥਿਤ ਜੋੜੇ ਦੇ ਘਰ ਵਿਚ ਐਾਜਿਲਾ ਨੂੰ ਮਿ੍ਤਕ ਪਾਇਆ ਗਿਆ ਸੀ, ਉਸ ਦੀ ਛਾਤੀ ਅਤੇ ਗਰਦਨ 'ਤੇ 59 ਜ਼ਖ਼ਮ ਸਨ | ਜੱਜ ਨੇ ਬਰਾਂਡ ਨੂੰ ਸਜ਼ਾ ਸੁਣਾਉਂਦਿਆਂ ਕਿਹਾ ਕਿ ਹਮਲੇ ਦੌਰਾਨ ਇਕ ਚਾਕੂ ਟੁੱਟ ਗਿਆ | ਤੂੰ ਰਸੋਈ ਵਿਚ ਜਾ ਕੇ ਦੂਜਾ ਚਾਕੂ ਲਿਆਂਦਾ ਅਤੇ ਵਹਿਸ਼ਿਆਨੇ ਢੰਗ ਨਾਲ ਮੁੜ ਹਮਲਾ ਕੀਤਾ | 

ਗੁਰਦੁਆਰਾ ਰਵਿਦਾਸ ਟੈਂਪਲ ਬੋਰਗੋ ਵਿਖੇ ਸਮਾਗਮ

ਇਟਲੀ ,13 ਮਈ (ਪੰਜਾਬੀ ਟਾਈਮਜ਼ ਬਿਊਰੋ ) : ਡਾਕਟਰ ਭੀਮ ਰਾਓ ਅੰਬੇਡਕਰ ਦੇ 128ਵੇਂ ਜਨਮ ਦਿਨ ਅਤੇ ਗੁਰਦੁਆਰਾ ਸਾਹਿਬ ਦੇ 10ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋ-ਲੀਵੀ ਸਬਾਊਦੀਆ ਵਿਖੇ ਸਮੂਹ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ, ਜਿਸ 'ਚ ਮਿਸ਼ਨ ਦੇ ਪ੍ਰਸਿੱਧ ਰਾਗੀ, ਢਾਡੀ, ਕੀਰਤਨੀਏ ਹਾਜ਼ਰ ਹੋਏ ਤੇ ਸੰਗਤਾਂ ਨੂੰ ਬਾਬਾ ਸਾਹਿਬ ਜੀ 

ਸਵੀਡਨ ਨੇ ਅਸਾਂਜ ਖ਼ਿਲਾਫ਼ ਬਲਾਤਕਾਰ ਮਾਮਲੇ ਦੀ ਜਾਂਚ ਆਰੰਭੀ

ਲੰਡਨ ,13 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸਵੀਡਨ ਨੇ ਸੋਮਵਾਰ ਨੂੰ ਵਿਕੀਲੀਕਸ ਦੇ ਸਹਿ ਬਾਨੀ ਜੁੂਲੀਅਨ ਅਸਾਂਜ ਖਿਲਾਫ਼ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਮੁੜ ਸ਼ੁਰੂ ਕਰ ਦਿੱਤੀ ਹੈ। ਅਸਾਂਜ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਜੇਲ੍ਹ ਵਿੱਚ ਹੈ। ਦੂਜੇ ਪਾਸੇ ਅਸਾਂਜ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ।

ਯੂਕੇ ਦੇ ਅਮੀਰਾਂ ਦੀ ਸੂਚੀ ਵਿੱਚ ਹਿੰਦੂਜਾ ਭਰਾ ਸਿਖ਼ਰ ’ਤੇ

ਲੰਡਨ ,12 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਮੂਲ ਦੇ ਹਿੰਦੂਜਾ ਭਰਾਵਾਂ ਨੇ ਬਰਤਾਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਸਿਖਰ ’ਤੇ ਥਾਂ ਬਣਾਈ ਹੈ। ਉਨ੍ਹਾਂ ਦੀ ਜਾਇਦਾਦ 22 ਅਰਬ ਪੌਂਡ ਹੈ। ਦੂਜੇ ਨੰਬਰ ’ਤੇ ਮੁੰਬਈ ਵਿੱਚ ਜਨਮੇ ਰਿਊਬਨ ਭਰਾ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 18.66 ਅਰਬ ਪੌਂਡ ਹੈ। ਸ੍ਰੀ ਅਤੇ ਗੋਪੀਚੰਦ ਹਿੰਦੂਜਾ ਜਿਨ੍ਹਾਂ ਦੀਆਂ ਯੂਕੇ ਵਿੱਚ ਹਿੰਦੂਜਾ ਗਰੁੱਪ ਆਫ ਕੰਪਨੀਆਂ ਚੱਲਦੀਆਂ ਹਨ ਦੀ ਜਾਇਦਾਦ ਵਿੱਚ ਬੀਤੇ ਵਰ੍ਹੇ 1.35 ਅਰਬ ਪੌਡ ਦਾ ਇਜ਼ਾਫਾ ਹੋਇਆ। 

ਯੂ. ਕੇ. ਅਤੇ ਭਾਰਤ ਦੇ ਰਿਸ਼ਤਿਆਂ ਨੂੰ ਮਜ਼ਬੂਤੀ ਦੇਣ ਲਈ ਕੰਜ਼ਰਵੇਟਿਵ ਫਰੈਂਡਜ਼ ਆਫ਼ ਇੰਡੀਆ ਵਲੋਂ ਸਮਾਗਮ

ਲੰਡਨ ,12 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਕੰਜ਼ਰਵੇਟਿਵ ਫਰੈਂਡਜ਼ ਆਫ ਇੰਡੀਆ (ਸੀ ਐਫ ਇੰਡੀਆ) ਵੱਲੋਂ ਲੰਡਨ ਦੇ ਤਾਜ਼ ਹੋਟਲ 'ਚ ਯੂ. ਕੇ. ਅਤੇ ਭਾਰਤ ਦੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ 'ਚ ਯੂ. ਕੇ. ਦੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਅਤੇ ਭਾਰਤ ਦੀ ਹਾਈਕਮਿਸ਼ਨਰ ਰੁਚੀ ਘਣਸ਼ਿਆਮ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸੀ ਐਫ ਇੰਡੀਆ ਪਾਰਲੀਮੈਂਟਰੀ ਪੈਟਰਨ ਐਮ ਪੀ ਨੁਸਰਤ ਘਿਆਨੀ ਸਟੇਟ ਮੰਤਰੀ ਆਵਾਜਾਈ ਵਿਭਾਗ, ਮਿ: ਪੋਲ ਸਕੁਲੀ ਵਾਈਸ ਚੇਅਰਮੈਨ ਕੰਜ਼ਰਵੇਟਿਵ ਪਾਰਟੀ ਲੰਡਨ ਤੋਂ ਇਲਾਵਾ ਚੇਅਰਮੈਨ ਡਾ: ਰੰਮੀ ਰੇਂਜ਼ਰ, ਐਮ ਪੀ ਇਅਨ ਡੁਨਕੈਨ ਸਮਿੱਥ, ਹਿੰਦੂਜਾ ਗਰੁੱਪ ਦੇ ਚੇਅਰਮੈਂਨ ਗੋਪੀ ਹਿੰਦੂਜਾ, ਡਾ: ਰਵੀ ਗਿਧਾਰ, ਡਾ: ਅਤੁਲ ਪਾਠਕ, ਕੌਾਸਲਰ ਰੀਨਾ ਰੇਂਜ਼ਰ, ਮਿ: ਅਨਿਲ ਸ਼ਰਮਾ ਆਦਿ ਸਮੇਤ ਭਾਰਤੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਹੋਈਆਂ | ਡਾ: ਰੰਮੀ ਰੇਂਜ਼ਰ ਸੀ ਬੀ ਈ ਨੇ ਮੁੱਖ ਮਹਿਮਾਨਾਂ ਸਮੇਤ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ |

ਯੂ. ਕੇ. ਦੇ ਅਮੀਰਾਂ ਦੀ ਸੂਚੀ 'ਚ ਭਾਰਤੀ ਮੂਲ ਦੇ ਹਿੰਦੂਜਾ ਭਰਾ ਲਗਾਤਾਰ ਤੀਜੀ ਵਾਰ ਚੋਟੀ 'ਤੇ

ਲੰਡਨ ,12 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਰਬਪਤੀ ਹਿੰਦੂਜਾ ਭਰਾ ਤੀਜੀ ਵਾਰ ਬਰਤਾਨੀਆ ਦੇ ਸਭ ਤੋਂ ਵੱਧ ਅਮੀਰ ਲੋਕਾਂ ਦੀ ਜਾਰੀ ਹੋਈ ਸੂਚੀ 'ਚ ਪਹਿਲੇ ਸਥਾਨ 'ਤੇ ਆਏ ਹਨ | ਸ੍ਰੀ ਹਿੰਦੂਜਾ ਅਤੇ ਗੋਪੀ ਹਿੰਦੂਜਾ ਭਰਾਵਾਂ ਦੇ ਕੁੱਲ੍ਹ ਕਾਰੋਬਾਰ 'ਚ 1.356 ਬਿਲੀਅਨ ਪੌਾਡ ਦਾ ਵਾਧਾ ਹੋਇਆ ਹੈ | ਉਨ੍ਹਾਂ ਦਾ ਕੁੱਲ੍ਹ ਕਾਰੋਬਾਰ 22 ਬਿਲੀਅਨ ਪੌਾਡ ਦਾ ਹੈ, ਜਦਕਿ ਰਸਾਇਣਕ ਫਰਮ ਦੇ ਫਾਊਾਡਰ ਸਰ ਜਿੰਮ ਰੈਟਕਲਿਫ ਨੂੰ ਇਸ ਵਾਰ ਤੀਜਾ ਸਥਾਨ ਮਿਲਿਆ ਹੈ | ਵਲੇਰੀ ਮੋਰਾਨ ਅਮੀਰਾਂ ਦੀ ਸੂਚੀ 'ਚ ਪਹਿਲੀ ਕਾਲੀ ਮਹਿਲਾ ਬਣੀ ਹੈ | ਹਿੰਦੂਜਾ ਗਰੁੱਪ ਦਾ ਪਰਿਵਾਰਕ ਕਾਰੋਬਾਰ ਮੁੰਬਈ 'ਚ 1914 'ਚ ਸ਼ੁਰੂ ਹੋਇਆ ਸੀ, ਜਦਕਿ ਹੁਣ ਵਿਸ਼ਵ ਭਰ 'ਚ ਤੇਲ, ਗੈਸ, ਬੈਂਕ, ਆਈ. ਟੀ. ਅਤੇ ਜਾਇਦਾਦ ਦੇ ਖੇਤਰ 'ਚ ਕਾਰੋਬਾਰ ਫੈਲਿਆ ਹੋਇਆ ਹੈ | 4 ਹਿੰਦੂਜਾ ਭਰਾਵਾਂ 'ਚੋਂ ਦੋ ਭਰਾ ਆਪਣੇ ਸਾਮਰਾਜ ਨੂੰ ਸੰਭਾਲ ਰਹੇ ਹਨ, 83 ਸਾਲਾ ਸ੍ਰੀ ਹਿੰਦੂਜਾ ਅਤੇ 79 ਸਾਲਾ ਗੋਪੀ ਹਿੰਦੂਜਾ ਬਰਤਾਨਵੀ ਨਾਗਰਿਕ ਹਨ, ਜੋ ਲੰਡਨ 'ਚ ਰਹਿੰਦੇ ਹਨ |

ਸਰਬਜੀਤ ਕੌਰ ਕਤਲ ਮਾਮਲੇ 'ਚ ਭਾਰਤ ਤੋਂ ਲਿਆਂਦਾ ਗਵਾਹ ਸਬੂਤ ਪੇਸ਼ ਨਾ ਕਰ ਸਕਿਆ

ਲੰਡਨ ,10 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਬ੍ਰਮਿੰਘਮ ਕਰਾਊਨ ਕੋਰਟ 'ਚ ਪੰਜਾਬੀ ਕਾਰੋਬਾਰੀ ਗੁਰਪ੍ਰੀਤ ਸਿੰਘ ਿਖ਼ਲਾਫ਼ ਆਪਣੀ ਪਤਨੀ ਸਰਬਜੀਤ ਕੌਰ ਦੇ ਕਤਲ ਦਾ ਕੇਸ ਚੱਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹ ਆਪਣੀ ਪਹਿਲੀ ਪਤਨੀ ਅਮਨਦੀਪ ਕੌਰ ਦੇ ਕਤਲ ਕੇਸ ਦਾ ਵੀ ਸਾਹਮਣਾ ਕਰ ਰਿਹਾ ਹੈ | ਅਮਨਦੀਪ ਕੌਰ ਦੇ ਕਤਲ ਮਾਮਲੇ 'ਚ ਭਾਰਤ ਤੋਂ ਲਿਆਂਦਾ ਗਵਾਹ ਹੀਰਾ ਸਿੰਘ ਉੱਪਲ ਅਦਾਲਤ 'ਚ ਲੋੜੀਂਦੇ ਸਬੂਤ ਪੇਸ਼ ਕਰਨ 'ਚ ਅਸਫਲ ਰਿਹਾ ਹੈ | ਉੱਪਲ ਨੇ ਦਾਅਵਾ ਕੀਤਾ ਸੀ ਕਿ ਗੁਰਪ੍ਰੀਤ ਸਿੰਘ ਨੇ ਆਪਣੀ ਪਹਿਲੀ ਪਤਨੀ ਅਮਨਦੀਪ ਕੌਰ ਦਾ ਕਤਲ ਕਰਨ ਲਈ ਉਸ ਨੂੰ 20 ਹਜ਼ਾਰ ਪੌਾਡ ਦੀ ਪੇਸ਼ਕਸ਼ ਕੀਤੀ ਸੀ | ਜਿਸ ਲਈ 2000 ਪੌਾਡ ਅਦਾਇਗੀ ਵੀ ਕਰ ਦਿੱਤੀ ਸੀ | 

ਮੇਅਰ ਦੀ ਚੈਰਿਟੀ ਲਈ ਪੰਜਾਬੀ ਕਾਰੋਬਾਰੀਆਂ ਵਲੋਂ ਮਦਦ

ਲੰਡਨ ,10 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਈਲਿੰਗ ਦੇ ਮੇਅਰ ਤਜਿੰਦਰ ਸਿੰਘ ਧਾਮੀ ਵਲੋਂ ਇਸ ਵਰ੍ਹੇ ਚੁਣੀਆਂ ਗਈਆਂ ਦੋ ਸਮਾਜ ਸੇਵੀ ਸੰਸਥਾਵਾਂ ਏਜ਼ ਲਿੰਕ ਅਤੇ ਹਾਰਟ ਲਿੰਕ ਲਈ ਸਾਲ ਭਰ ਲੋਕਾਂ ਵਲੋਂ ਭਰਵਾਂ ਸਹਿਯੋਗ ਦਿੱਤਾ ਗਿਆ |

12345678910...
 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0075881675
Copyright © 2019, Panjabi Times. All rights reserved. Website Designed by Mozart Infotech