ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
ਅੰਤਰਰਾਸ਼ਟਰੀ
ਨੇਪਾਲ ’ਚ ਦੋ ਹੋਰ ਭਾਰਤੀ ਪਰਬਤਾਰੋਹੀਆਂ ਦੀ ਮੌਤ

ਕਾਠਮੰਡੂ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ’ਤੇ ਦੋ ਹੋਰ ਭਾਰਤੀ ਪਰਬਤਾਰੋਹੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ’ਚ ਇਕ ਭਾਰਤੀ ਫ਼ੌਜ ਦਾ ਜਵਾਨ ਰਵੀ ਠੱਕਰ (28) ਵੀ ਸ਼ਾਮਲ ਹੈ। ਉਸ ਦੀ ਲਾਸ਼ ਮਾਊਂਟ ਐਵਰੈਸਟ

ਟਰੰਪ ਦੀ ਨਵੀਂ ਇਮੀਗਰੇਸ਼ਨ ਨੀਤੀ ਤੋਂ ਭਾਰਤੀਆਂ ਨੂੰ ਲਾਭ ਹੋਣ ਦੀ ਉਮੀਦ

ਵਾਸ਼ਿੰਗਟਨ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੋਗਤਾ ਅਤੇ ਅੰਕਾਂ ’ਤੇ ਆਧਾਰਿਤ ਨਵੀਂ ਇਮੀਗਰੇਸ਼ਨ ਨੀਤੀ ਪੇਸ਼ ਕੀਤੀ ਹੈ ਜਿਸ ਤਹਿਤ ਮੌਜੂਦਾ ਗਰੀਨ ਕਾਰਡ ਦੀ ਥਾਂ ’ਤੇ ‘ਬਿਲਡ ਅਮਰੀਕਾ’ ਵੀਜ਼ਾ ਲਿਆਉਣ ਦੀ ਤਜਵੀਜ਼ ਰੱਖੀ ਗਈ ਹੈ। ਇਸ ਨੀਤੀ ਤਹਿਤ ਨੌਜਵਾਨਾਂ ਅਤੇ ਮੁਹਾਰਤ ਹਾਸਲ ਵਰਕਰਾਂ ਲਈ ਵੀਜ਼ਾ ਰਾਖਵਾਂਕਰਨ 12 ਫ਼ੀਸਦੀ ਤੋਂ ਵੱਧ ਕੇ 57 ਫ਼ੀਸਦੀ ਹੋ ਜਾਵੇਗਾ। ਇਸ ਕਦਮ ਨਾਲ ਹਜ਼ਾਰਾਂ ਭਾਰਤੀ ਮਾਹਿਰਾਂ ਨੂੰ ਲਾਭ ਹੋਣ ਦੀ ਉਮੀਦ ਹੈ।

ਅਮਰੀਕਾ: ਸਿੱਖ ਨੂੰ ਰੈਸਟੋਰੈਂਟ ਅੰਦਰ ਦਾਖ਼ਲ ਹੋਣ ਤੋਂ ਰੋਕਿਆ

ਨਿਊਯਾਰਕ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਆਪਣੇ ਦੋਸਤਾਂ ਨੂੰ ਅੱਧੀ ਰਾਤ ਤੋਂ ਬਾਅਦ ਰੈਸਟੋਰੈਂਟ ’ਚ ਮਿਲਣ ਗਏ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਗਰੇਵਾਲ (23) ਨੂੰ ਦਸਤਾਰ ਬੰਨ੍ਹੀ ਹੋਣ ਕਾਰਨ ਅੰਦਰ ਨਹੀਂ ਦਾਖ਼ਲ ਹੋਣ ਦਿੱਤਾ ਗਿਆ। ਗੁਰਵਿੰਦਰ ਸਿੰਘ ਗਰੇਵਾਲ ਪੋਰਟ ਜੈਫਰਸਨ ਦੇ ਹਾਰਬਰ ਗਰਿੱਲ ਰੈਸਟੋਰੈਂਟ ’ਚ ਸ਼ਨਿਚਰਵਾਰ ਨੂੰ ਅੱਧੀ ਰਾਤ ਮਗਰੋਂ ਗਿਆ ਸੀ ਪਰ ਰੈਸਟੋਰੈਂਟ ਦੇ ਸੁਰੱਖਿਆ ਕਰਮੀਆਂ ਨੇ ਸਿਰ ’ਤੇ ਦਸਤਾਰ ਬੰਨ੍ਹੀ ਹੋਣ ਕਾਰਨ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਅਤੇ ਆਪਣੇ ਰੈਸਟੋਰੈਂਟ ਦੀ ਨਵੀਂ ਨੀਤੀ ਦਾ ਹਵਾਲਾ ਦਿੱਤਾ। ਸਟੋਨੀ ਬਰੁੱਕ ਯੂਨੀਵਰਸਿਟੀ ਤੋਂ ਗਰੈਜੂਏਟ ਗਰੇਵਾਲ ਨੇ ਕਿਹਾ,‘‘ਮੈਂ ਸਦਮੇ ’ਚ ਹਾਂ ਅਤੇ ਮੈਨੂੰ ਠੇਸ ਪੁੱਜੀ ਹੈ। ਮੈਨੂੰ ਪਹਿਲਾਂ ਅਜਿਹੇ ਹਾਲਾਤ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ ਜਿਥੇ ਮੈਨੂੰ

ਆਸਟਰੇਲੀਆ ਵਿੱਚ ਆਮ ਚੋਣਾਂ ਅੱਜ

ਐਡੀਲੇਡ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੇਲੀਆ ਦੀ 46ਵੀਂ ਸੰਸਦ ਦੀ ਚੋਣਾਂ 18 ਮਈ ਨੂੰ ਵੋਟਾਂ ਪੈ ਰਹੀਆਂ ਹਨ। ਆਸਟਰੇਲੀਆ ਦੇ ਚੋਣ ਵਿਭਾਗ ਅਨੁਸਾਰ ਦੇਸ਼ ਵਿੱਚ ਵੋਟਾਂ ਪਾਉਣ ਦਾ ਸਮਾਂ ਸਵੇਰੇ ਦੇ 8 ਵੱਜੇ ਤੋਂ ਸ਼ਾਮ 6 ਵੱਜੇ ਤੱਕ ਮਿੱਥਿਆ ਗਿਆ ਹੈ

ਭਾਰਤੀ ਪ੍ਰੋਫੈਸ਼ਨਲ ਨੂੰ ਐਚ-1ਬੀ ਵੀਜ਼ਾ ਨਾ ਦੇਣ ’ਤੇ ਮੁਕੱਦਮਾ

ਵਾਸ਼ਿੰਗਟਨ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸਿਲੀਕੌਨ ਵੈਲੀ ਦੀ ਆਈਟੀ ਕੰਪਨੀ ਜ਼ੈਟਰਾ ਸੋਲਿਊਸ਼ਨਸ ਨੇ ਭਾਰਤੀ ਪ੍ਰੋਫੈਸ਼ਨਲ ਪ੍ਰਹਰਸ਼ ਚੰਦਰ ਸਾਈ ਵੈਂਕਟ ਅਨੀਸੇਟੀ ਨੂੰ ਐਚ-1ਬੀ ਵੀਜ਼ਾ ਦੇਣ ਤੋਂ ਇਨਕਾਰ ਕਰਨ ’ਤੇ ਅਮਰੀਕੀ ਸਰਕਾਰ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ।

ਪਾਕਿ ’ਚ ਸਿੱਖ ਕਾਰੋਬਾਰੀ ਰੋਜ਼ੇਦਾਰਾਂ ਨੂੰ ਦੇ ਰਿਹਾ ਹੈ ਖ਼ਰੀਦਦਾਰੀ ’ਚ ਛੋਟ

ਪਿਸ਼ਾਵਰ ,17 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਕਬਾਇਲੀ ਜ਼ਿਲ੍ਹੇ ’ਚ ਸਿੱਖ ਕਾਰੋਬਾਰੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਰਮਜ਼ਾਨ ਦੇ ਪਵਿੱਤਰ ਮਹੀਨੇ ’ਚ ਮੁਸਲਮਾਨ ਰੋਜ਼ੇਦਾਰਾਂ ਨੂੰ ਖ਼ਰੀਦਦਾਰੀ ’ਚ ਛੋਟ ਦੇ ਰਿਹਾ ਹੈ। ਖ਼ੈਬਰ ਪਖਤੂਨਖਵਾ ਦੀ ਤਹਿਸੀਲ ਜਮਰੌਦ ’ਚ ਨਾਰੰਜ ਸਿੰਘ ਦੀ ਦੁਕਾਨ ਹੈ ਜਿਥੇ ਉਹ ਸਰਕਾਰੀ ਕੀਮਤ ਕੰਟਰੋਲ ਕਮੇਟੀ ਵੱਲੋਂ ਤੈਅ ਰੇਟਾਂ ਨਾਲੋਂ ਘੱਟ ਮੁੱਲ ’ਤੇ ਲੋੜੀਦੀਆਂ ਵਸਤਾਂ ਵੇਚ ਰਿਹਾ ਹੈ।

ਮਲੇਸ਼ੀਆ ਗੋਲਡਨ ਗਲੋਬਲ ਐਵਾਰਡਜ਼ ਜਿਊਰੀ ਦੀ ਅਗਵਾਈ ਕਰੇਗਾ ਹਿਰਾਨੀ

ਲਾਸ ਏਂਜਲਸ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਫ਼ਿਲਮਸਾਜ਼ ਰਾਜਕੁਮਾਰ ਹਿਰਾਨੀ ਨੂੰ ਮਲੇਸ਼ੀਆ ਗੋਲਡਨ ਗਲੋਬਲ ਐਵਾਰਡਜ਼ ਜਿਊਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮਲੇਸ਼ੀਆ ਕੌਮਾਂਤਰੀ ਫ਼ਿਲਮ ਮੇਲੇ ਦੇ ਤੀਜੇ ਸੰਸਕਰਨ ਦੀ ਐਵਾਰਡ ਸੈਰੇਮਨੀ 20 ਜੁਲਾਈ ਨੂੰ ਹੋਵੇਗੀ। ਹੌਲੀਵੁੱਡ ਰਿਪੋਰਟਰ ਮੁਤਾਬਕ ਜਿਊਰੀ ਵਿੱਚ ਇਰਾਨੀ ਨਾਲ ਦੱਖਣੀ ਕੋਰੀਆ ਦਾ ਸਿਨੇਮਾਟੋਗ੍ਰਾਫ਼ਰ ਕਿਮ ਹਿਊਂਗ-ਕੂ, ਅਦਾਕਾਰ ਸੈਸਿਲੀਆ ਯਿਪ ਤੇ ਫ਼ਿਲਮਸਾਜ਼ ਜੋਕੋ ਅਨਵਰ ਤੇ ਹੋ ਯੁਹਾਂਗ ਸ਼ਾਮਲ ਹੋਣਗੇ।

ਟਰੰਪ ਵੱਲੋਂ ਮੈਰਿਟ ਆਧਾਰਿਤ ਇਮੀਗਰੇਸ਼ਨ ਪ੍ਰਣਾਲੀ ਦਾ ਪ੍ਰਸਤਾਵ

ਵਾਸ਼ਿੰਗਟਨ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਮੀਗਰੇਸ਼ਨ ਨੀਤੀ ’ਚ ਬਦਲਾਅ ਕਰਨ ਲਈ ਉਤਾਵਲੇ ਹਨ। ਉਹ ਵਿਦੇਸ਼ੀਆਂ ਲਈ ਮੌਜੂਦਾ ਪ੍ਰਣਾਲੀ ਦੀ ਬਜਾਏ ਮੈਰਿਟ ਆਧਾਰਿਤ ਪ੍ਰਣਾਲੀ ਨੂੰ ਤਰਜੀਹ ਦੇਣ ਦੇ ਪੱਖ ’ਚ ਹਨ। ਮੌਜੂਦਾ ਪ੍ਰਣਾਲੀ ਤਹਿਤ ਪਰਿਵਾਰਕ ਰਿਸ਼ਤਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਕਦਮ ਨਾਲ ਗਰੀਨ ਕਾਰਡ ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀ ਮਾਹਿਰਾਂ ਨੂੰ ਰਾਹਤ ਮਿਲ ਸਕਦੀ ਹੈ। ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਦੀ ਇਹ ਨਵੀਂ ਯੋਜਨਾ ਮੁੱਖ ਤੌਰ ’ਤੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਗਰੀਨ ਕਾਰਡ ਤੇ ਜਾਇਜ਼ ਸਥਾਈ ਨਿਵਾਸ ਪ੍ਰਣਾਲੀ ਨੂੰ ਸੁਧਾਰਨ ’ਤੇ ਕੇਂਦਰਤ ਹੈ ਤਾਂ ਜੋ ਯੋਗਤਾ, ਉੱਚ ਡਿਗਰੀ ਧਾਰਕ ਅਤੇ ਮੁਹਾਰਤ ਹਾਸਲ ਵਿਅਕਤੀਆਂ ਲਈ ਇਮੀਗਰੇਸ਼ਨ ਪ੍ਰਣਾਲੀ ਨੂੰ ਸਰਲ ਬਣਾਇਆ ਜਾ ਸਕੇ।

ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਹਾਕ ਦਾ ਦੇਹਾਂਤ

ਸਿਡਨੀ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੇਲੀਆ ਦੇ ਸਭ ਤੋਂ ਲੰਮਾ ਸਮਾਂ ਪ੍ਰਧਾਨ ਮੰਤਰੀ ਰਹੇ ਲੇਬਰ ਪਾਰਟੀ ਦੇ ਆਗੂ ਬੌਬ ਹਾਕ (89)ਦਾ ਦੇਹਾਂਤ ਹੋ ਗਿਆ ਹੈ। ਇਹ ਐਲਾਨ ਉਨ੍ਹਾਂ ਦੀ ਪਤਨੀ ਬਲਾਂਸ਼ੇ ਡਿ ਅਲਪੋਗੁਏਟ ਨੇ ਕੀਤਾ ਹੈ।

ਆਸਟਰੇਲੀਆ ’ਚ ਕੌਮੀ ਚੋਣਾਂ: ਸਰਕਾਰ ਬਣਾਉਣ ’ਚ ਲੇਬਰ ਤੇ ਲਿਬਰਲ ਵਿੱਚ ਮਾਮੂਲੀ ਫ਼ਰਕ

ਸਿਡਨੀ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੇਲੀਆ ਵਿੱਚ ਸ਼ਨਿੱਚਰਵਾਰ 18 ਮਈ ਨੂੰ ਹੋ ਰਹੀਆਂ ਕੌਮੀ ਚੋਣਾਂ ਬਾਰੇ ਮੀਡੀਆ ਰਿਪੋਰਟਾਂ ਨੇ ਸਰਕਾਰ ਬਣਾਉਣ ਵਿੱਚ ਲੇਬਰ ਤੇ ਲਿਬਰਲ ਪਾਰਟੀ ਵਿੱਚ ਮਮੂਲੀ ਫਰਕ ਦੱਸਿਆ ਹੈ। ਸੱਤਾਧਾਰੀ ਲਿਬਰਲ ਤੇ ਵਿਰੋਧੀ ਧਿਰ ਲੇਬਰ ਦੇ ਕੌਮੀ ਆਗੂਆਂ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਵੋਟਰਾਂ ਨੂੰ ਬਹੁਮੱਤ ਦੇਣ ਦੀ ਗੁਹਾਰ ਲਗਾਈ ਹੈ। ਕੁਝ ਰਿਪੋਰਟਾਂ ਵਿੱਚ ਲਟਕਵੀਂ ਸੰਸਦ ਬਣਨ ਦੀ ਪੇਸ਼ੀਨਗੋਈ ਕੀਤੀ ਗਈ ਹੈ।

ਰਾਧਾਸੁਆਮੀ ਡੇਰੇ ਦਾ ਆਸਟਰੇਲੀਆ ’ਚ ਖੁੱਲ੍ਹੇਗਾ ਕੇਂਦਰ

ਮੈਲਬਰਨ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੇ ‘ਰਾਧਾਸੁਆਮੀ ਸਤਿਸੰਗ ਬਿਆਸ’ ਡੇਰੇ ਨੇ ਪੱਛਮੀ ਆਸਟਰੇਲੀਆ ਦੀ ਸਵੈਨ ਵਾਦੀ ’ਚ ਰੂਹਾਨੀ ਅਤੇ ਧਿਆਨ ਕੇਂਦਰ ਸਥਾਪਤ ਕਰਨ ਦਾ ਅਧਿਕਾਰ ਹਾਸਲ ਕੀਤਾ ਹੈ। ਡੇਰੇ ਨੇ ਦਿਹਾਤੀ ਖੇਤਰ ’ਚ ਪ੍ਰਾਰਥਨਾ ਅਸਥਾਨ ਬਣਾਉਣ ’ਤੇ ਪਾਬੰਦੀ ਲਾਉਣ ਵਾਲੀ ਸਥਾਨਕ ਪ੍ਰੀਸ਼ਦ ਖ਼ਿਲਾਫ਼ ਪੰਜ ਸਾਲ ਦੀ ਕਾਨੂੰਨੀ ਲੜਾਈ ਜਿੱਤ ਕੇ ਇਹ ਹੱਕ ਹਾਸਲ ਕੀਤਾ ਹੈ। ‘ਵੈਸਟ ਆਸਟਰੇਲੀਅਨ’ ਦੀ ਰਿਪੋਰਟ ਮੁਤਾਬਕ ਸੂਬਾ ਪ੍ਰਸ਼ਾਸਨਿਕ ਅਥਾਰਟੀ

ਭਾਰਤ ਪ੍ਰਸ਼ਾਂਤ ਖਿੱਤੇ ਪ੍ਰਤੀ ਵਚਨਬੱਧ: ਅਸ਼ਰਫ

ਸਿੰਗਾਪੁਰ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੇ ਸਿੰਗਾਪੁਰ ਵਿਚਲੇ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਕਿਹਾ ਹੈ ਕਿ ਭਾਰਤ, ਦੱਖਣੀ ਏਸ਼ਿਆਈ ਖਿੱਤੇ ਦੇ ਦੇਸ਼ਾਂ ਨਾਲ ਆਪਣੇ ਰੱਖਿਆ ਅਤੇ ਰਣਨੀਤਕ ਸਬੰਧ ਮਜ਼ਬੂਤ ਕਰਨ ਦੇ ਲਈ ਯਤਨਸ਼ੀਲ ਹੈ

ਅਮਰੀਕਾ ਮਸੂਰੀ ਰਾਜ ’ਚ ਗਰਭਪਾਤ ’ਤੇ ਪਾਬੰਦੀ ਬਾਰੇ ਮਤਾ ਪਾਸ

ਜੈਫਰਸਨ ਸਿਟੀ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੇ ਸੂਬੇ ਮਸੂਰੀ ਦੀ ਸੈਨੇਟ ਨੇ ਹੁਣ ਅੱਠ ਸਪਤਾਹ ਦੇ ਗਰਭਪਾਤ ਉੱਤੇ ਪਾਬੰਦੀ ਲਾ ਦਿੱਤੀ ਹੈ। ਸੈਨੇਟ ਨੇ ਇਹ ਬਿਲ 24-10 ਵੋਟਾਂ ਦੇ ਨਾਲ ਪਾਸ ਕਰ ਦਿੱਤਾ ਹੈ।

ਆਸਟਰੀਆ ਦੇ ਸਕੂਲਾਂ ’ਚ ‘ਸਕਾਰਫ਼’ ’ਤੇ ਪਾਬੰਦੀ

ਵੀਏਨਾ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੀਆ ਦੇ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਅਜਿਹੇ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਜਿਸ ਦਾ ਮਕਸਦ ਪ੍ਰਾਇਮਰੀ ਸਕੂਲਾਂ ’ਚ ਹੈੱਡ ਸਕਾਰਫ਼ (ਸਿਰ ਢੱਕਣ ਵਾਲਾ ਕੱਪੜਾ) ’ਤੇ ਪਾਬੰਦੀ ਲਾਉਣਾ ਹੈ। ਹੁਕਮਰਾਨ ਸੱਜੇ ਪੱਖੀ ਸਰਕਾਰ ਵੱਲੋਂ ਪ੍ਰਸਤਾਵਿਤ ਕਾਨੂੰਨ ਨਾਲ ਸਿੱਖਾਂ ਦੇ ‘ਪਟਕੇ’ ਅਤੇ ਯਹੂਦੀਆਂ ਦੇ ‘ਕਿੱਪਾ’ ’ਤੇ ਕੋਈ ਅਸਰ ਨਹੀਂ ਪਏਗਾ। ਮੁਸਲਮਾਨਾਂ ਪ੍ਰਤੀ ਵਿਤਕਰੇ ਦੇ ਦੋਸ਼ਾਂ ਤੋਂ ਬਚਣ ਲਈ ਇਸ ਕਾਨੂੰਨ ਦੇ ਮੂਲ ਪਾਠ ’ਚ ਲਿਖਿਆ ਗਿਆ ਹੈ

ਪਾਕਿ ਨੂੰ ਹਿੰਸਾ 'ਚ ਧੱਕਣ ਵਾਲੇ ਟੀਐੱਲਪੀ ਮੁਖੀ ਨੂੰ ਮਿਲੀ ਜ਼ਮਾਨਤ

ਲਾਹੌਰ  ,15 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਪਾਕਿਸਤਾਨ ਦੀ ਇਕ ਅਦਾਲਤ ਨੇ ਪਿਛਲੇ ਸਾਲ ਦੇਸ਼ ਭਰ 'ਚ ਹਿੰਸਕ ਪ੍ਰਦਰਸ਼ਨ ਕਰਨ ਵਾਲੀ ਕੱਟੜਪੰਥੀ ਤਹਿਰੀਕ-ਏ-ਲਬੈਕ ਪਾਰਟੀ (ਟੀਐੱਲਪੀ) ਦੇ ਮੁਖੀ ਖਾਦਿਮ ਹੁਸੈਨ ਰਿਜ਼ਵੀ ਨੂੰ ਜ਼ਮਾਨਤ ਦੇ ਦਿੱਤੀ ਹੈ। ਰਿਜ਼ਵੀ ਨੂੰ ਪਿਛਲੇ ਸਾਲ ਨਵੰਬਰ 'ਚ ਉਸ ਸਮੇਂ ਗਿ੍ਫ਼ਤਾਰ ਕੀਤਾ ਗਿਆ ਸੀ ਜਦੋਂ ਉਸ ਦੇ ਹਮਾਇਤੀਆਂ ਨੇ ਈਸ਼ਨਿੰਦਾ ਮਾਮਲੇ 'ਚ ਈਸਾਈ ਅੌਰਤ ਆਸੀਆ ਬੀਬੀ ਨੂੰ ਬਰੀ ਕੀਤੇ ਜਾਣ ਦੇ ਵਿਰੋਧ 'ਚ ਕਈ ਸ਼ਹਿਰਾਂ 'ਚ ਦੰਗਾ ਕੀਤਾ ਸੀ। ਟੀਐੱਲਪੀ ਨੇ ਆਸੀਆ ਅਤੇ ਉਨ੍ਹਾਂ ਨੂੰ ਬਰੀ ਕਰਨ ਵਾਲੇ ਜੱਜਾਂ ਨੂੰ ਜਾਨੋਂ ਮਾਰਨ ਦੀ ਵੀ ਧਮਕੀ ਦਿੱਤੀ ਸੀ।

ਚੀਨੀ ਵਿਗਿਆਨੀਆਂ 'ਤੇ ਰੋਕ ਦਾ ਬਿੱਲ ਅਮਰੀਕੀ ਸੰਸਦ 'ਚ ਪੇਸ਼

ਵਾਸ਼ਿੰਗਟਨ  ,15 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਚੀਨ ਦੀਆਂ ਫ਼ੌਜੀ ਸੰਸਥਾਵਾਂ ਨਾਲ ਜੁੜੇ ਵਿਗਿਆਨੀਆਂ ਨੂੰ ਅਮਰੀਕਾ ਆਉਣ ਤੋਂ ਰੋਕਣ ਲਈ ਅਮਰੀਕੀ ਸੰਸਦ ਦੇ ਦੋਵਾਂ ਸਦਨਾਂ 'ਚ ਮਤਾ ਪੇਸ਼ ਕੀਤਾ ਗਿਆ ਹੈ। ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਚੀਨ ਸਰਕਾਰ ਅਮਰੀਕੀ ਯੂਨੀਵਰਸਿਟੀਆਂ 'ਚ ਹੋਣ ਵਾਲੀਆਂ ਖੋਜਾਂ ਦੀ ਜਾਸੂਸੀ ਅਤੇ ਨਵੀਂ ਤਕਨੀਕ ਚੋਰੀ ਕਰਨ ਲਈ ਆਪਣੇ ਵਿਗਿਆਨੀਆਂ ਨੂੰ ਇਥੇ ਭੇਜਦੀ ਹੈ ਜਿਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੂੰ ਵਿਦਿਆਰਥੀ ਜਾਂ ਰਿਸਰਚ ਵੀਜ਼ਾ ਨਾ ਦੇਣ ਲਈ ਕਾਨੂੰਨ ਬਣਾਉਣ ਦੀ ਤਜਵੀਜ਼ ਦਿੱਤੀ ਗਈ ਹੈ। ਇਸ ਤਹਿਤ ਅਮਰੀਕੀ ਸਰਕਾਰ ਨੂੰ ਚਾਇਨੀਜ਼ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨਾਲ ਜੁੜੇ ਵਿਗਿਆਨੀਆਂ ਅਤੇ ਇੰਜੀਨੀਅਰਿੰਗ ਸੰਸਥਾਵਾਂ ਦੀ ਸੂਚੀ ਵੀ ਬਣਾਉਣੀ ਪਵੇਗੀ।

ਕੈਨੇਡਾ ਦੂਜੇ ਦੇਸ਼ਾਂ ਦੇ ਮੁਕਾਬਲੇ ਦੁੱਗਣੀ ਤੇਜ਼ੀ ਨਾਲ ਹੋ ਰਿਹਾ ਗਰਮ

ਕੈਲਗਰੀ ,15 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਕੈਲਗਰੀ ਦੀ ਆਬਾਦੀ 'ਚ ਤੇਜ਼ੀ ਨਾਲ ਵਾਧਾ ਹੋਣ ਅਤੇ ਵਾਤਾਵਰਣ ਤਬਦੀਲੀ ਦੇ ਚੱਲਦਿਆਂ ਬਉ ਅਤੇ ਐਲਬੋ ਦਰਿਆਵਾਂ ਵਿਚੋਂ ਲਏ ਜਾਣ ਵਾਲੇ ਪਾਣੀ ਦੀ ਮਾਤਰਾ ਅਗਲੇ 20 ਸਾਲ 'ਚ ਸੂਬਾ ਸਰਕਾਰ ਵੱਲੋਂ ਨਿਰਧਾਰਤ ਸੀਮਾ ਤਕ ਪਹੁੰਚ ਸਕਦੀ ਹੈ।

ਸ੍ਰੀਲੰਕਾ ਪੁਲਿਸ ਵੱਲੋਂ ਦੰਗਿਆਂ ਦੇ ਸਿਲਸਿਲੇ 'ਚ 60 ਗਿ੍ਫ਼ਤਾਰ

ਕੋਲੰਬੋ  ,15 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸ੍ਰੀਲੰਕਾ ਦੇ ਅਧਿਕਾਰੀਆਂ ਨੇ ਕਿਹਾ ਕਿ ਸੰਪ੍ਰਦਾਇਕ ਦੰਗਿਆਂ ਦੇ ਸਿਲਸਿਲੇ 'ਚ 60 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਬੁੱਧਵਾਰ ਨੂੰ ਦੇਸ਼ ਭਰ 'ਚੋਂ ਕਰਫਿਊ ਚੁੱਕ ਲਿਆ ਗਿਆ ਹੈ। ਈਸਟਰ ਮੌਕੇ ਹੋਏ ਭਿਆਨਕ ਧਮਾਕਿਆਂ ਮਗਰੋਂ ਫੈਲੇ ਦੰਗੇ ਦੌਰਾਨ ਸਿੰਘਲੀ ਭਾਈਚਾਰੇ ਦੇ ਲੋਕਾਂ ਨੇ ਮੁਸਲਮਾਨਾਂ ਦੀਆਂ ਦੁਕਾਨਾਂ ਤੇ ਕਾਰੋਬਾਰੀ ਸੰਸਥਾਵਾਂ 'ਤੇ ਹਮਲੇ ਕੀਤੇ। ਇਸ ਨੂੰ ਵੇਖਦੇ ਹੋਏ ਸਰਕਾਰ ਨੇ ਸੋਮਵਾਰ ਨੂੰ ਪੂਰੇ ਦੇਸ਼ 'ਚ ਕਰਫਿਊ ਲਗਾ ਦਿੱਤਾ ਸੀ। ਦੇਸ਼ ਦੀ ਕੁੱਲ ਆਬਾਦੀ 'ਚ 10 ਫ਼ੀਸਦੀ ਮੁਸਲਿਮ ਹਨ।

ਮਨੁੱਖੀ ਸਮੱਗਲਿੰਗ ਦੇ ਸ਼ੱਕ 'ਚ ਚੀਨ ਨੇ ਰੋਕੇ 90 ਪਾਕਿ ਲਾੜੀਆਂ ਦੇ ਵੀਜ਼ੇ

ਇਸਲਾਮਾਬਾਦ  ,15 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਵਿਆਹ ਦੇ ਜਾਲ 'ਚ ਫਸਾ ਕੇ ਪਾਕਿਸਤਾਨੀ ਮੁਟਿਆਰਾਂ ਦੀ ਚੀਨ 'ਚ ਸਮੱਗਲਿੰਗ ਨੂੰ ਲੈ ਕੇ ਉਠੇ ਵਿਵਾਦ ਵਿਚਾਲੇ ਚੀਨੀ ਦੂਤਘਰ ਨੇ 90 ਲਾੜੀਆਂ ਦਾ ਵੀਜ਼ਾ ਰੋਕ ਦਿੱਤਾ ਹੈ। ਹਾਲ ਹੀ 'ਚ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਚੀਨ ਲੈ ਜਾਕੇ ਪਾਕਿਸਤਾਨੀ ਮੁਟਿਆਰਾਂ ਨੂੰ ਦੇਹ ਵਪਾਰ ਦੇ ਧੰਦੇ 'ਚ ਪਾ ਦਿੱਤਾ ਜਾਂਦਾ ਹੈ। ਇਸ ਧੰਦੇ 'ਚ ਸ਼ਾਮਲ ਕਈ ਚੀਨੀ ਨਾਗਰਿਕਾਂ ਦੀ ਪਾਕਿਸਤਾਨ 'ਚ ਗਿ੍ਫ਼ਤਾਰੀ ਵੀ ਹੋ ਚੁੱਕੀ ਹੈ।

ਭਾਰਤ ਨੂੰ ਅਤਿ ਲੋੜੀਂਦਾ ਤੇ ਹਾਫ਼ਿਜ਼ ਸਈਦ ਦਾ ਸਾਲਾ ਅਬਦੁੱਲ ਰਹਿਮਾਨ ਮੱਕੀ ਗ੍ਰਿਫ਼ਤਾਰ

ਲਾਹੌਰ ,15 ਮਈ (ਪੰਜਾਬੀ ਟਾਈਮਜ਼ ਬਿਊਰੋ ) :  ਮੁੰਬਈ 'ਚ ਹੋਏ 26/11 ਅੱਤਵਾਦੀ ਹਮਲੇ ਦੇ ਮਾਸਟਰ ਮਾਈਂਡ ਅਤੇ ਜਮਾਤ-ਉਦ-ਦਾਵਾ (JuD) ਦੇ ਮੁਖੀ ਹਾਫ਼ਿਜ਼ ਦੇ ਸਾਲੇ ਨੂੰ ਪਾਕਿਸਤਾਨ ਸਰਕਾਰ ਦੀ ਨਿਖੇਧੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਬਦੁੱਲ ਰਹਿਮਾਨ ਮੱਕੀ (ਜੋ JuD ਦੇ ਸਿਆਸੀ ਅਤੇ ਕੌਮਾਂਤਰੀ ਮਾਮਲਿਆਂ ਦੇ ਵਿੰਗ ਦਾ ਮੁਖੀ ਅਤੇ ਇਸ ਦੇ ਚੈਰਿਟੀ ਆਰਮ ਫਲਾਹ-ਏ-ਇਨਸਾਨੀਅਤ (FiF) ਦਾ ਇੰਚਾਰਜ ਹੈ) ਨੂੰ ਸਰਾਕਰ ਵੱਲੋਂ ਗ਼ੈਰ-ਕਾਨੂੰਨੀ ਸੰਗਠਨਾਂ 'ਤੇ ਕਾਰਵਾਈ ਦੌਰਾਨ ਵਿਰੋਧ ਕਾਰਨ ਹਿਰਾਸਤ 'ਚ ਲਿਆ ਗਿਆ।

12345678910...
 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0075882783
Copyright © 2019, Panjabi Times. All rights reserved. Website Designed by Mozart Infotech