ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਚੰਡੀਗੜ੍ਹ
ਸੈਕਟਰ 40 ਦੇ ਜਿੰਮ 'ਚ ਗਾਹਕ ਤੇ ਮਾਲਕ 'ਚ ਝਗੜਾ, ਮਾਲਕ ਜ਼ਖਮੀ

ਚੰਡੀਗੜ੍ਹ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਸੈਕਟਰ 40 ਵਿਖੇ ਸ਼ਨੀਵਾਰ ਦੇਰ ਸ਼ਾਮ ਐਸ.ਸੀ.ਓ ਨੰ: 87-88 ਦੀ ਤੀਜੀ ਮੰਜ਼ਿਲ 'ਤੇ ਮੌਜੂਦ ਇਕ ਜਿੰਮ ਵਿਚ ਗਾਹਕ ਅਤੇ ਮਾਲਕ ਵਿਚਾਲੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਝਗੜੇ ਵਿਚ ਗਾਹਕ ਗੌਤਮ ਨੇ ਜਿੰਮ ਮਾਲਕ ਕਰਮ ਸਿੰਘ 'ਤੇ ਪੇਚਕਸ ਨਾਲ ਹਮਲਾ ਕਰ ਦਿੱਤਾ ਅਤੇ ਇਸ ਹਮਲੇ ਵਿਚ ਮਾਲਕ ਬੂਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਦੀ ਸੂਚਨਾ ਸਬੰਧਤ ਥਾਣਾ ਪੁਲਿਸ ਨੂੰ ਦਿੱਤੀ ਗਈ ਪਰ ਮੁਲਜ਼ਮ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਫ਼ਰਾਰ ਹੋ ਗਿਆ |

ਚੰਡੀਗੜ੍ਹ 'ਚ ਨਿਵੇਕਲੇ 'ਡਾਂਸਿੰਗ ਸਟਾਰ ਮੋਮ 2018' 'ਚ ਮਹਿਲਾਵਾਂ ਨੇ ਲਾਈਆਂ ਖ਼ੂਬ ਰੌਣਕਾਂ

ਚੰਡੀਗੜ੍,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਸਥਾਨਕ ਬਾਲ ਭਵਨ ਸੈਕਟਰ 23 ਦੇ ਆਡੀਟੋਰੀਅਮ ਵਿਚ ਇਕ ਨਿਵੇਕਲੇ ਰੂਪ ਵਿਚ 'ਡਾਂਸਿੰਗ ਸਟਾਰ ਮੋਮ 2018' ਕਰਵਾਇਆ ਗਿਆ, ਇਸ ਮੁਕਾਬਲੇ ਦੀ ਇਹ ਵਿਸ਼ੇਸ਼ਤਾ ਹੋ ਨਿੱਬੜੀ ਕਿ ਇਸ ਵਿਚ ਬੱਚਿਆਂ ਦੀਆਂ ਮਾਵਾਂ ਵਲੋਂ ਆਪਣੇ ਦਿਲਕਸ਼ ਨਾਚ ਨਾਲ ਖ਼ੂਬ ਰੌਣਕਾਂ ਲਾਈਆਂ |

ਮੋਦੀ ਹਰਾਓ ਦੇਸ਼ ਬਚਾਓ'' - ''ਮਮਤਾ ਹਟਾਓ ਬੰਗਾਲ ਬਚਾਓ''

ਚੰਡੀਗੜ੍,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : -ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸੈਕਟਰੀ ਸੀਤਾ ਰਾਮ ਯੇਚੁਰੀ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦੇਸ਼ ਦੀਆਂ ਸਾਰੀਆਂ ਗੈਰ ਭਾਜਪਾ ਪਾਰਟੀਆਂ ਨੂੰ ਕਿਹਾ ਹੈ ਕਿ ਇਸ ਸਮੇਂ ਉਨ੍ਹਾਂ ਦਾ ਨਾਅਰਾ ਹੋਣਾ ਚਾਹੀਦਾ ਹੈ ਕਿ ''ਮੋਦੀ ਹਰਾਓ ਦੇਸ਼ ਬਚਾਓ'' ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ''ਮਮਤਾ ਬੈਨਰਜੀ ਹਟਾਓ - ਬੰਗਾਲ ਬਚਾਓ'' | ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ''ਭਾਜਪਾ ਵਿਰੋਧੀ ਨੇਤਾ ਕੌਣ ਹੋਵੇ?'' ਇਸ ਦਾ ਫੈਸਲਾ ਲੋਕ ਸਭਾ ਦੀਆਂ ਚੋਣਾਂ ਤੋਂ ਪਿੱਛੋਂ ਹੋਵੇਗਾ ਕਿ ਗੈਰ ਭਾਜਪਾ ਗਠਜੋੜ ਦਾ ਲੀਡਰ ਕਿਸ ਨੂੰ ਬਣਾਇਆ ਜਾਏ | ਇਸ ਸਮੇਂ ਤਾਂ ਸਾਡਾ ਮੁੱਖ ਏਜੰਡਾ ਇਹੀ ਹੈ | ਵਰਨਣਯੋਗ ਗੱਲ ਇਹ ਹੈ ਕਿ ਸ੍ਰੀ ਯੇਚੁਰੀ ਦੀਆਂ ਗੱਲਾਂ ਤੋਂ ਇਹ ਸੰਕੇਤ ਮਿਲ ਰਿਹਾ ਸੀ ਕਿ ਮਾਕਪਾ ਦੀ ਵਰਤਮਾਨ ਲੀਡਰਸ਼ਿਪ ਕਾਂਗਰਸ ਪ੍ਰਤੀ ਸਿਆਸੀ ਮਾਰ ਖਾਣ ਤੋਂ ਪਿੱਛੋਂ ਹੁਣ ਨਰਮਗੋਸ਼ਾ ਰੱਖਦੀ ਹੈ

ਰਾਜਨਾਥ ਵਲੋਂ ਗੁਰੂਗ੍ਰਾਮ 'ਚ ਸਟੂਡੈਂਟ ਪੁਲਿਸ ਕੈਡੇਟ ਪੋ੍ਰਗਰਾਮ ਦੀ ਸ਼ੁਰੂਆਤ

ਚੰਡੀਗੜ੍ਹ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਨੇ ਗੁਰੂਗ੍ਰਾਮ ਤੋਂ ਦੇਸ਼ ਭਰ ਵਿਚ ਸਟੂਡੈਂਟ ਪੁਲਿਸ ਕੈਡੇਟ (ਐਸ.ਪੀ.ਸੀ.) ਪੋ੍ਰਗਰਾਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ ਪੋ੍ਰਗਰਾਮ ਸ਼ੁਰੂਆਤੀ ਪੜਾਅ ਵਿਚ ਦੇਸ਼ ਵਿਚ ਸਾਰੇ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਸਰਕਾਰੀ ਸਕੂਲਾਂ ਵਿਚ ਲਾਗੂ ਕੀਤਾ ਜਾਵੇਗਾ, ਜਿਸ ਲਈ ਹਰੇਕ ਸਕੂਲ ਨੂੰ 50,000 ਰੁਪਏ ਦੀ ਰਕਮ ਵਿੱਦਿਅਕ ਮਦਦ, ਸਿਖਲਾਈ ਅਤੇ ਅਚਨਚੇਤ ਖ਼ਰਚ ਲਈ ਮੁਹੱਈਆ ਕਰਵਾਈ ਜਾਵੇਗੀ |

ਮੋਰਨੀ ਹਿਲਜ਼ ਜਬਰ ਜਨਾਹ ਮਾਮਲਾ ਰੈਸਟ ਹਾਊਸ ਘਟਨਾ ਦੀ ਜੱਜ ਤੋਂ ਜਾਂਚ ਕਰਾਈ ਜਾਏ

ਚੰਡੀਗੜ੍ਹ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਆਮ ਆਦਮੀ ਪਾਰਟੀ ਹਰਿਆਣਾ ਦੇ ਪ੍ਰਧਾਨ ਨਵੀਨ ਜੈਹਿੰਦ ਨੇ ਮੰਗ ਕੀਤੀ ਹੈ ਕਿ ਹੁਣੇ ਜਿਹੇ ਇੱਥੋਂ ਕੁੱਝ ਕਿਲੋਮੀਟਰ ਦੂਰ ਮੋਰਨੀ ਹਿਲਜ਼ ਦੇ ਸਰਕਾਰੀ ਰੈਸਟ ਹਾਊਸ ਵਿਚ ਇਕ ਮਹਿਲਾ ਨਾਲ ਕਈ ਲੋਕਾਂ ਵਲੋਂ ਜਬਰ ਜਨਾਹ ਕਰਨ ਦੀ ਜੋ ਸ਼ਰਮਨਾਕ ਘਟਨਾ ਵਾਪਰੀ ਹੈ, ਉਸ ਦੀ ਹਾਈਕੋਰਟ ਦੇ ਜੱਜ ਤੋਂ ਜਾਂਚ ਕਰਾਈ ਜਾਏ, ਕਿ ਇਸ ਵਿਚ ਕੌਣ ਕੋਣ ਬਦਮਾਸ਼ ਸ਼ਾਮਿਲ ਸਨ | ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੋਸ਼ ਲਾਇਆ ਕਿ ਇਹ ਆਮ ਸ਼ਿਕਾਇਤਾਂ ਮਿਲੀਆਂ ਹਨ ਕਿ ਅਮੀਰਜ਼ਾਦੇ ਸਰਕਾਰੀ ਅਧਿਕਾਰੀ ਅੱਯਾਸ਼ੀ ਲਈ ਇਸ ਦੀ ਵਰਤੋਂ ਕਰਦੇ ਹਨ | ਇਹ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ ਜੋ ਸਮਾਜ ਦੇ ਮੱਥੇ 'ਤੇ ਬਦਨਾਮੀ ਦਾ ਟਿੱਕਾ ਹੈ |

ਮਾਮਲਾ ਮੋਰਨੀ 'ਚ ਮਹਿਲਾ ਨਾਲ 40 ਲੋਕਾਂ ਵਲੋਂ ਹੋਏ ਗੈਂਗ ਰੇਪ ਦਾ ਮੁਅੱਤਲ ਐੱਸ.ਆਈ. ਨੇ ਵਟਸਐਪ ਉੱਤੇ ਐੱਸ. ਐੱਚ. ਓ. ਨਾਲ ਹੋਈ ਗੱਲਬਾਤ ਦੀ ਦਿੱਤੀ ਸ਼ਿਕਾਇਤ--

ਪੰਚਕੂਲਾ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪੰਚਕੂਲਾ ਦੇ ਮੋਰਨੀ ਦੇ ਇਕ ਗੈਸਟ ਹਾਊਸ ਵਿਚ ਇਕ ਮਹਿਲਾ ਨਾਲ 40 ਲੋਕਾਂ ਵਲੋਂ ਕੀਤੇ ਗਏ ਜਬਰ ਜਨਾਹ ਮਾਮਲੇ ਵਿਚ ਪੁਲਿਸ ਸਖਤ ਕਾਰਵਾਈ ਕਰ ਰਹੀ ਹੈ ਪਰ ਇਸ ਮਾਮਲੇ ਵਿਚ ਪੁਲਿਸ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆ ਰਹੀ ਹੈ | ਇਸ ਮਾਮਲੇ ਵਿਚ ਮੁਅੱਤਲ ਹੋਈ ਮਹਿਲਾ ਥਾਣਾ ਐੱਸ. ਆਈ. ਸਰਸਵਤੀ ਨੇ ਆਪਣੇ ਵਟਸਐਪ ਉੱਤੇ ਮਹਿਲਾ ਥਾਣਾ ਦੀ ਐੱਸ. ਐੱਚ. ਓ. ਨਾਲ ਹੋਈ ਗੱਲਬਾਤ ਨੂੰ ਦਿਖਾਇਆ ਹੈ ਅਤੇ ਇਕ ਸ਼ਿਕਾਇਤ ਵੀ ਦਿੱਤੀ ਹੈ | ਸਰਸਵਤੀ ਨੇ ਕਿਹਾ ਕਿ ਜਦੋਂ ਮੈਂ ਮਹਿਲਾ ਥਾਣਾ ਐੱਸ. ਐੱਚ. ਓ. ਰਾਜੇਸ਼ ਕੁਮਾਰੀ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਸੀ, ਤਾਂ ਉਸ ਨੂੰ ਮੁਅੱਤਲ ਕਿਉਂ ਕੀਤਾ ਗਿਆ ਹੈ |

ਦੇਵ ਸਮਾਜ ਕਾਲਜ ਫਾਰ ਵੁਮੈਨ ਦੇ ਰਿਹੈ ਨੈਤਿਕ ਸਿੱਖਿਆ

ਚੰਡੀਗੜ੍ਹ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਦੇਵ ਸਮਾਜ ਕਾਲਜ ਫ਼ਾਰ ਵੁਮੈਨ 1981 ਵਿਚ ਸਥਾਪਿਤ ਹੋਇਆ | ਐਨ. ਏ. ਏ. ਸੀ. ਤੋਂ ਏ. ਗਰੇਡ ਪ੍ਰਾਪਤ ਕਾਲਜ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਹੈ | ਇਹ ਇਸਤਰੀ ਵਿੱਦਿਆ ਨੂੰ ਸਮਰਪਿਤ ਕਾਲਜ ਜਿਥੇ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਕਾਲਜ ਵਲੋਂ ਵਿਦਿਆਰਥੀਆਂ ਨੂੰ ਮੁਹੱਈਆ ਕੀਤੀਆਂ ਸਹੂਲਤਾਂ : ਕਾਲਜ ਕੋਲ ਸਮਾਰਟ ਕਲਾਸ ਰੂਮ, 5 ਹਾਈਟੈੱਕ ਕੰਪਿਊਟਰ ਲੈਬ,

ਹਰਿਆਣਾ ਦੀ ਸੌਰ ਊਰਜਾ ਸਮਰੱਥਾ 2022 ਤੱਕ ਚਾਰ ਹਜ਼ਾਰ ਮੈਗਾਵਾਟ ਕਰਨ ਦਾ ਟੀਚਾ

ਚੰਡੀਗੜ੍,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਸਾਲ 2022 ਤੱਕ ਹਰਿਆਣਾ ਦੀ ਸੌਰ ਊਰਜਾ ਸਮਰੱਥਾ 4000 ਮੈਗਾਵਾਟ ਤੱਕ ਲੈ ਕੇ ਜਾਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਹਰਿਆਣਾ ਸੌਰ ਊਰਜਾ ਨੀਤੀ ਬਣਾਈ ਹੈ। ਉਹ ਅੱਜ ਗੁਰੂਗ੍ਰਾਮ ਦੇ ਸੈਕਟਰ-56 ਸਥਿਤ ਦੇਵੇਂਦਰ ਵਿਹਾਰ, ਆਰਮੀ ਵੈੱਲਫੇਅਰ ਹਾਊਸਿੰਗ

ਗੂੰਗੇ ਤੇ ਬੋਲੇ ਕਰਮਚਾਰੀਆਂ ਨੂੰ ਵਾਹਨ ਭੱਤਾ ਦੇਵੇਗੀ ਹਰਿਆਣਾ ਸਰਕਾਰ

ਚੰਡੀਗੜ੍ਹ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨੇ ਕਿਹਾ ਹੈ ਕਿ ਸਰਕਾਰ ਨੇ ਹਰਿਆਣਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਗੂੰਗੇ ਤੇ ਬੋਲੇ ਕਰਮਚਾਰੀਆਂ ਨੂੰ ਵਾਹਨ ਭੱਤਾ ਦੇਣ ਦਾ ਫ਼ੈਸਲਾ ਲਿਆ ਹੈ।

ਹਰਿਆਣਾ ’ਚ ਲਾਗੂ ਹੋਵੇਗੀ ਫਿਲਮ ਨੀਤੀ: ਖੱਟਰ

ਚੰਡੀਗੜ੍ਹ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਹਰਿਆਣਾ ਵਿੱਚ ਫਿਲਮਾਂ ਨੂੰ ਉਤਸ਼ਾਹਿਤ ਕਰਨ ਲਈ ਜਲਦ ਹੀ ਫਿਲਮ ਨੀਤੀ ਲਾਗੂ ਕੀਤੀ ਜਾਵੇਗੀ। ਇਸ ਨੀਤੀ ਦਾ ਖਰੜਾ ਤਿਆਰ ਕੀਤਾ ਜਾ ਚੁੱਕਿਆ ਹੈ। ਇਹ ਫੈਸਲਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਹੇਠ

ਸਮਾਜ ਵਿਰੋਧੀ ਅਨਸਰਾਂ ਨੇ ਰਾਮ ਦਰਬਾਰ ਵਿੱਚ ਚਾਰ ਵਾਹਨਾਂ ਦੇ ਭੰਨੇ ਸ਼ੀਸ਼ੇ

ਚੰਡੀਗੜ੍ਹ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਦੇ ਰਾਮ ਦਰਬਾਰ ਵਿੱਚ ਬੀਤੀ ਰਾਤ ਸਮਾਜ ਵਿਰੋਧੀ ਅਨਸਰਾਂ ਨੇ ਇੱਕ ਕਾਰ, ਇੱਕ ਮਿੰਨੀ ਟਰੱਕ ਅਤੇ ਦੋ ਆਟੋ ਦੇ ਸ਼ੀਸ਼ੇ ਭੰਨੇ ਅਤੇ ਇੱਕ ਸਕੂਟਰ ਨੂੰ ਵੀ ਨੁਕਸਾਨ ਪਹੁੰਚਾਇਆ।

ਪੀਯੂ ਦੇ ਨਵੇਂ ਉਪ ਕੁਲਪਤੀ ਬਾਰੇ ਨਹੀਂ ਹੋਇਆ ਐਲਾਨ

ਚੰਡੀਗੜ੍ਹ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਯੂਨੀਵਰਸਿਟੀ ਵਿੱਚ ਅੱਜ ਸਾਰਾ ਦਿਨ ਉਪ ਕੁਲਪਤੀ ਦੀ ਨਿਯੁਕਤੀ ਨੂੰ ਲੈ ਕੇ ਚਰਚਾ ਦਾ ਮਾਹੌਲ ਗਰਮਾਇਆ ਰਿਹਾ। ਟੀਚਿੰਗ ਅਤੇ ਨਾਨ-ਟੀਚਿੰਗ ਅਮਲਾ ਤੇ ਵਿਦਿਆਰਥੀ ਉਪ ਕੁਲਪਤੀ ਦੀ ਨਿਯੁਕਤੀ ਬਾਰੇ ਕਿਆਸਅਰਾਈਆਂ ਲਗਾਉਂਦੇ ਰਹੇ, ਪਰ ਦੇਸ਼ ਸ਼ਾਮ ਤੱਕ ਉਪ ਕੁਲਪਤੀ ਦੀ ਨਿਯੁਕਤੀ ਬਾਰੇ ਕੋਈ ਖਬਰ ਨਾ ਆਈ।

ਐਨਸਥੀਸੀਆ ਤੇ ਅਪਰੇਸ਼ਨ ਟੈਕਨਾਲੋਜਿਸਟ ਦਿਵਸ ਮਨਾਇਆ

ਚੰਡੀਗੜ੍ਹ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਦੇ ਸੈਕਟਰ-32 ਸਥਿਤ ਸਰਕਾਰੀ ਕਾਲਜ ਤੇ ਹਸਪਤਾਲ ਵਿੱਚ ਕੌਮੀ ਐਨਸਥੀਸੀਆ ਤੇ ਅਪਰੇਸ਼ਨ ਟੈਕਨਾਲੋਜਿਸਟ ਦਿਵਸ ਮਨਾਇਆ ਗਿਆ। ਇਹ ਸਮਾਗਮ ਹਸਪਤਾਲ ਦੀ ਐਨਸਥੀਸੀਆ ਤਕਨੀਸ਼ੀਅਨ ਯੂਨੀਅਨ ਵੱਲੋਂ ਕਰਵਾਇਆ ਗਿਆ। ਯੂਨੀਅਨ ਦੇ ਮੁੱਚ ਸਕੱਤਰ ਅਨਿੱਲ ਕੁਮਾਰ ਨੇ ਦੱਸਿਆ ਕਿ ਦੇਸ਼ ਦੀਆਂ ਹੋਰਨਾਂ ਸਿਹਤ ਸੰਸਥਾਵਾਂ ਵਿੱਚ ਵੀ ਅੱਜ ਐਨਸਥੀਸੀਆ ਦਿਵਸ ਮਨਾਇਆ ਗਿਆ।

ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਕੇਸ ਦਰਜ

ਪੰਚਕੂਲਾ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪੰਚਕੂਲਾ ਜ਼ਿਲ੍ਹੇ ਦੇ ਪੈਂਦੇ ਪਿੰਡ ਮਦਨਪੁਰ ਵਿੱਚ ਇਕ ਗੁਆਂਢੀ ਲੜਕੇ ਵੱਲੋਂ ਨੌ ਸਾਲਾਂ ਦੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਲੜਕੀ ਦੇ ਮਾਪਿਆਂ ਵੱਲੋਂ ਪੁਲੀਸ ’ਚ ਕੇਸ ਦਰਜ ਕਰਵਾਇਆ ਹੈ। ਅਸ਼ਲੀਲ ਹਰਕਤਾਂ ਕਰਨ ਵਾਲੇ ਦਾ ਨਾਂ ਸਾਈਮਨ ਦੱਸਿਆ ਹੈ ਜੋ ਮੂਲ ਰੂਪ ’ਚ ਝਾਰਖੰਡ ਦਾ ਰਹਿਣ ਵਾਲਾ ਹੈ ਤੇ ਲੜਕੀ ਦੇ ਗੁਆਂਢ ’ਚ ਰਹਿੰਦਾ ਹੈ। ਪੁਲੀਸ ਨੇ ਇਸ ਬਾਰੇ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਤਿਆਰ

ਚੰਡੀਗੜ੍ਹ ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਤੇ ਠੱਲ ਪਾਉਣ ਲਈ ਨਗਰ ਨਿਗਮ ਵਲੋਂ ਆਉਣ ਵਾਲੇ ਅਗਸ‍ਤ ਮਹੀਨੇ ਤੋਂ ਅਵਾਰਾ ਕੁੱਤਿਆਂ ਦੀ ਨਸਬੰਦੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਕੁੱਤਿਆਂ ਦੀ ਨਸਬੰਦੀ ਏਅਰ ਕੰਡੀਸ਼ਨਰ ਅਪਰੇਸ਼ਨ ਥੀਏਟਰ ਵਿੱਚ ਕੀਤੀ ਜਾਵੇਗੀ।

ਨਿਗਮ ਦੀ ਟੀਮ ਵੱਲੋਂ ਸਿਨੇਮਾ ਘਰਾਂ ਦੀ ਚੈਕਿੰਗ

ਚੰਡੀਗੜ੍ਹ ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਚੰਡੀਗੜ੍ਹ ਦੇ ਸਿਨੇਮਾ ਘਰਾਂ ਵਲੋਂ ਫ਼ਿਲਮਾਂ ਦੇ ਪ੍ਰਦਰਸ਼ਨ ਦੌਰਾਨ ਇਸ਼ਤਿਹਾਰ ਵਿਖਾਉਣ ਸਬੰਧੀ ਨਗਰ ਨਿਗਮ ਵਲੋਂ ਤੈਅ ਕੀਤੀ ਗਈ ਫੀਸ ਦੀ ਰਾਸ਼ੀ ਨਿਗਮ ਕੋਲ ਜਮ੍ਹਾਂ ਨਾ ਕੀਤੇ ਜਾਣ ਤੇ ਨਗਰ ਨਿਗਮ ਵਲੋਂ ਬਣਾਈ ਗਈ ਇੱਕ ਟੀਮ ਵਲੋਂ ਸ਼ਹਿਰ ਦੇ ਸਿਨੇਮਾਂ ਘਰਾਂ ਵਿੱਚ ਜਾਕੇ ਚੈਕਿੰਗ ਕੀਤੀ ਅਤੇ ਸਿਨੇਮਾਂ ਘਰਾਂ ਦੇ ਸੰਚਾਲਕਾਂ ਨੂੰ ਬਣਦੀ ਫੀਸ ਜਮਾਂ ਕਰਵਾਉਣ ਲਈ ਕਿਹਾ।  ਪ੍ਰਾਪਤ ਜਾਣਕਾਰੀ  ਅਨੁਸਾਰ ਅੱਜ 

ਕੈਪਟਨ ਨੇ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ ’ਤੇ ਦਿੱਤਾ ਜ਼ੋਰ

ਚੰਡੀਗੜ੍ਹ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਕਾਡਰ ਦੀ ਸੁਰੱਖਿਆ ਕਰਨ ਅਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ ਹੈ।

ਵਿਆਹੁਤਾ ਨਾਲ 40 ਜਣਿਆਂ ਵੱਲੋਂ ਬਲਾਤਕਾਰ

ਪੰਚਕੂਲਾ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਵਿੱਚ ਪੈਂਦੇ ਮੋਰਨੀ ਖੇਤਰ ਦੇ ਇਕ ਗੈਸਟ ਹਾਊਸ ਵਿੱਚ ਚੰਡੀਗੜ੍ਹ ਦੀ ਇਕ 22 ਸਾਲਾ ਵਿਆਹੁਤਾ ਔਰਤ ਨੂੰ ਬੰਦੀ ਬਣਾ ਕੇ 40 ਵਿਅਕਤੀਆਂ ਵੱਲੋਂ ਲਗਾਤਾਰ ਚਾਰ ਦਿਨ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਨ੍ਹਾਂ ’ਚੋਂ ਤਿੰਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਚੰਡੀਗੜ੍ਹ ਦੇ ਮਨੀਮਾਜਰਾ ਪੁਲੀਸ ਸਟੇਸ਼ਨ ਵਿੱਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਸੀ। 

ਸਿੱਖਿਆ ਮੰਤਰੀ ਨੇ ਥੋਕ ਵਿੱਚ ਕੀਤੀਆਂ ਬਦਲੀਆਂ, ਅਧਿਆਪਕ ਔਖੇ

ਚੰਡੀਗੜ੍ਹ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੇ ਸਿੱਖਿਆ ਮੰਤਰੀ ਓ ਪੀ ਸੋਨੀ ਵੱਲੋਂ ਅਧਿਆਪਕਾਂ ਕੋਲੋਂ ਅਰਜ਼ੀਆਂ ਮੰਗਵਾਏ ਬਿਨਾ ਹੀ 2500 ਤੋਂ ਵੱਧ ਅਧਿਆਪਕਾਂ ਦੀਆਂ ਬਦਲੀਆਂ ਦੇ ਜਾਰੀ ਹੁਕਮਾਂ ਨਾਲ ਹਾਹਾਕਾਰ ਮੱਚ ਗਈ ਹੈ।

ਕੋਆਪ੍ਰੇਟਿਵ ਬੈਂਕ ਦੀ ਸਿਖਲਾਈ ਸੰਸਥਾ ਦਾ ਵਧੀਆ ਸੇਵਾਵਾਂ ਬਦਲੇ ਸਨਮਾਨ

ਚੰਡੀਗੜ੍ਹ,,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੀ ਜਲੰਧਰ ਵਿੱਚ ਸਿਖਲਾਈ ਸੰਸਥਾ ਨੂੰ ਕੌਮੀ ਪੱਧਰ ’ਤੇ ਵਧੀਆ ਕਾਰਗੁਜ਼ਾਰੀ ਲਈ ‘ਨੈਸ਼ਨਲ ਫੈਡਰੇਸ਼ਨ ਆਫ ਸਟੇਟ ਕੋਆਪਰੇਟਿਵ ਬੈਂਕਸ ਮੁੰਬਈ’ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਮੁੰਬਈ ਵਿੱਚ ਵਧੀਕ ਮੁੱਖ ਸਕੱਤਰ, ਸਹਿਕਾਰਤਾ ਕਮ ਚੇਅਰਮੈਨ, ਪੰਜਾਬ ਰਾਜ ਸਹਿਕਾਰੀ ਬੈਂਕ  ਡੀ.ਪੀ.ਰੈਡੀ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਡਾ.ਐੱਸ.ਕੇ.ਬਾਤਿਸ਼ ਤੇ 

12345678910...
 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061480366
Copyright © 2018, Panjabi Times. All rights reserved. Website Designed by Mozart Infotech