ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸੰਪਾਦਕੀ

ਜਾਗ ਮਨ ਜਾਗਣ ਦਾ ਵੇਲਾ ---- ਏਕ ਹੀ ਚੌਖਟ ਪਰ ਸਰ ਝੁਕੇ ਤੋ ਸਕੂਨ ਮਿਲਤਾ ਹੈ ---- ਭਟਕ ਜਾਤੇ ਹੈਂ ਵੋ ਲੋਗ, ਜਿਨਕੇ ਹਜ਼ਾਰੋਂ ਖੁਦਾ ਹੋਤੇ ਹੈਂ ---- ਭਾਰਤੀ ਭ੍ਰਿਸ਼ਟ ਤੰਤਰ ਬਨਾਮ ਸਿੱਖ ਤਲ ਚੱਟ ਮੰਤਰ

January 27, 2014 02:18 AM

ਕੁਲਵੰਤ ਸਿੰਘ ਢੇਸੀ—ਯੂ ਕੇ ਭਾਰਤ ਵਿਚ ਹੁਣ ਜਦੋਂ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮਨਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਤੇ ਚਲ ਰਹੀਆਂ ਹਨ ਤਾਂ ਸਿੱਖ ਭਾਈਚਾਰੇ ਨੂੰ ਅੱਜ ਆਪਣੀ ਪੜਚੋਲ ਕਰਨ ਦੀ ਗੰਭੀਰ ਲੋੜ ਹੈ ਕਿ ਇਹਨਾਂ ਛੇ ਦਹਾਕਿਆਂ ਤੋਂ ਉਪਰ ਦੇ ਸਮੇਂ ਵਿਚ ਅਸੀਂ ਕੀ ਖੱਟਿਆ ਅਤੇ ਕੀ ਗੰਵਾਇਆ ਹੈ। ਸਾਨੂੰ ਇਹ ਸਮਝਣ ਦੀ ਅੱਜ ਬੜੀ ਹੀ ਸੰਜੀਦਗੀ ਨਾਲ ਲੋੜ ਹੈ ਕਿ ਸੰਨ ਸੰਤਾਲੀ ਜਾਂ ਪੰਜਾਹ ਵਿਚ ਅਸੀਂ ਕਿਥੇ ਖੜ੍ਹੇ ਸਾਂ ਅਤੇ ਅੱਜ ਕਿਥੇ ਖੜ੍ਹੇ ਹਾਂ। ਸਾਡੀ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਵਰਗੀਆਂ ਸਿਰਮੌਰ ਸੰਸਥਾਵਾਂ ਜਿਹਨਾਂ ਨੇ ਕਦੀ ਨਾਂ ਕੇਵਲ ਸਿੱਖ ਭਾਈਚਾਰੇ ਦਾ ਹੀ ਸਗੋਂ ਸਮੁੱਚੇ ਭਾਰਤੀਆਂ ਦਾ ਮਾਰਗ ਦਰਸ਼ਨ ਕਰਨ ਲਈ ਅਹਿਮ ਰੋਲ ਅਦਾ ਕੀਤਾ ਸੀ ਅਤੇ ਅੱਜ ਇਹ ਸੰਸਥਾਵਾਂ ਕਿਥੇ ਖੜ੍ਹੀਆਂ ਹਨ। ਸਾਡੇ ਨਰਮ, ਗਰਮ, ਨੀਲੇ, ਚਿੱਟੇ ਅਤੇ ਕਾਲੇ ਪੀਲੇ ਲੀਡਰ ਕਿਥੇ ਖੜ੍ਹੇ ਹਨ ਅਤੇ ਸਾਨੂੰ ਜੰਨਤ ਜਾਂ ਜਹੰਨਮ ਦਾ ਰਾਜ ਦੇਣ ਦੀਆਂ ਡੀਂਗਾਂ ਮਾਰਨ ਵਾਲੇ ਟੋਲੇ ਜਾਂ ਉਹਨਾ ਦੇ ਆਗੂ ਕਿੱਥੇ ਖੜ੍ਹੇ ਹਨ । ਵਗੈਰ ਆਪਾ ਪੜਚੋਲੇ ਅਤੇ ਬੀਤ ਗਏ ਦਾ ਸੰਜੀਦਾ ਲੇਖਾ ਜੋਖਾ ਕੀਤਿਆਂ ਅਸੀਂ ਭਵਿੱਖ ਦੀ ਕੋਈ ਵੀ ਸੇਧ ਨਹੀਂ ਲੈ ਸਕਦੇ। ਗੁਰੂ ਸਾਹਿਬ ਨੇ ਸਾਨੂੰ ਇਹ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਸ ਦੁਨੀਆਂ ਵਿਚ ਖੋਜ ਕਰਨ ਵਾਲਾ ਵਿਅਕਤੀ ਹੀ ਉਪਜਦਾ ਹੈ ਭਾਵ ਕਿ ਪ੍ਰਗਤੀ ਕਰੇਦਾ ਹੈ ਜਦ ਕਿ ਮਹਿਜ਼ ਵਾਦ ਵਿਵਾਦ ਤਕ ਸੀਮਤ ਵਿਅਕਤੀ ਜਾਂ ਵਿਅਕਤੀ ਸਮੂਹ ਵਿਨਾਸ਼ ਦੇ ਰਾਹ ਪੈ ਜਾਂਦਾ ਹੈ। ਅੱਜ ਸਾਡੇ ਸਮਾਜ ਵਿਚ ਸਿਹਤਮੰਦ ਖੋਜ ਦੀ ਉੱਕਾ ਅਣਹੋਂਦ ਹੈ ਅਤੇ ਅੱਤ ਘਟੀਆਂ ਨੀਵੇਂ ਦਰਜੇ ਦੀ ਫਿਕਰੇ ਬਾਜੀ ਅਤੇ ਫੁਕਰੇ ਬਾਜੀ ਦਾ ਹੜ ਆਇਆ ਹੋਇਆ ਹੈ। ਆਪਣੇ ਆਪ ਨੂੰ ਧਰਮ ਕਰਮ ਜਾਂ ਰਾਜ ਭਾਗ ਦੇ ਦਲਾਲ ਸਮਝਣ ਵਾਲਿਆਂ ਦੇ ਚੇਲੇ ਬਾਲਕੇ ਫੇਸ ਬੁੱਕ ਵਰਗੀਆਂ ਸੋਸ਼ਲ ਸਾਈਟਾਂ ਤੇ ਗੰਦ ਮੰਦ ਬਕ ਕੇ ਕੌਮ ਸੇਵਾ ਜਾਂ ਪੰਥ ਦੀ ਸੇਵਾ ਦਾ ਫਰਜ਼ ਪੂਰਿਆਂ ਕਰ ਰਹੇ ਹਨ। ਅੱਵਲ ਦਰਜੇ ਦੇ ਸਾਹਿਤ ਦੀ ਸਿੱਖ ਘਰਾਂ ਵਿਚ ਉੱਕਾ ਹੀ ਅਣਹੋਂਦ ਹੈ। ਵਿਆਹ ਸ਼ਾਦੀ ਦੀਆਂ ਸਧਾਰਨ ਰਸਮਾਂ ਤੇ ਅੱਤ ਦਾ ਪੈਸਾ ਰੋਹੜਨ ਵਾਲਾ ਸਿੱਖ ਸਮਾਜ ਇੱਕ ਸਧਾਰਨ ਅਖਬਾਰ ਖ੍ਰੀਦਣ ਲਈ ਹੱਦ ਦਰਜੇ ਦਾ ਕਮੀਨਾ ਸਰਫਾ ਕਰਦਾ ਹੈ ਅਤੇ ਏਸੇ ਕੋਟ ਵਿਚ ਲੀਡਰ ਸ਼ਿਪ ਵੀ ਆਉਂਦੀ ਹੈ ਜੋ ਕਿ ਮਹਿਜ਼ ਜਜ਼ਬਾਤੀ ਗੱਲਾਂ ਕਰਕੇ ਜਾਂ ਇੱਕ ਦੂਜੇ ਨੂੰ ਭੰਡ ਕੇ ਹੀ ਬੁੱਤਾ ਸਾਰ ਰਹੀ ਹੈ। ਅੱਜ ਆਪਣੇ ਨਿੱਜੀ, ਸਮਾਜਕ, ਕੌਮੀ ਜਾਂ ਕੌਮਾਂਤਰੀ ਵਰਤਾਰਿਆ ਨੂੰ ਠੀਕ ਠੀਕ ਸਮਝ ਕੇ ਹੀ ਅਸੀਂ ਠੀਕ ਦਿਸ਼ਾ ਵਲ ਆਪਣੀ ਰਣਨੀਤੀ ਤਹਿ ਕਰ ਸਕਦੇ ਹਾਂ। ਸਿੱਖ ਇਤਹਾਸ ਨੂੰ ਗਹੁ ਨਾਲ ਦੇਖੀਏ ਤਾਂ ਇੱਕ ਗੱਲ ਹਰ ਦੀ ਸਮਝ ਵਿਚ ਆਉਣੀ ਚਾਹੀਦੀ ਹੈ ਕਿ ਜਦੋਂ ਜਦੋਂ ਵੀ ਸਿੱਖਾਂ ਨੇ ਅੰਦੋਲਨ ਕੀਤੇ ਹਨ ਉਦੋਂ ਉਦੋਂ ਹੀ ਉਹ ਇੱਕ ਜੁੱਟ, ਇੱਕ ਮੁੱਠ ਅਤੇ ਦੂਣ ਸਵਾਏ ਹੋ ਕੇ ਉੱਠੇ ਹਨ। ਸਿੰਘ ਸਭਾ ਲਹਿਰ ਤਕ ਇਵੇਂ ਹੀ ਹੁੰਦਾ ਆਇਆ ਹੈ। ਇਹ ਸਿਰਫ ਸੰਨ ਅਠੱਤਰ, ਚੁਰਾਸੀ ਜਾਂ ਉਸ ਤੋਂ ਮਗਰਲੇ ਪੰਜ ਚਾਰ ਸਾਲ ਦੀ ਜੱਦੋ ਜਹਿਦ ਦਾ ਸਮਾਂ ਹੈ ਕਿ ਸਿੱਖਾਂ ਦੀ ਸ਼ਕਤੀ ਕੇਂਦਰਤ ਹੋਣ ਦੀ ਬਜਾਏ ਬਿਖਰਦੀ ਚਲੇ ਗਈ ਹੈ ਅਤੇ ਅੱਜ ਉਹ ਜਿਸ ਅੱਧੋਗਤੀ ਦਾ ਸ਼ਿਕਾਰ ਹਨ ਉਸ ਦਾ ਲੇਖਾ ਜੋਖਾ ਕਰਦਿਆਂ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਅੱਜ ਸਿੱਖਾਂ ਦੀ ਉਹ ਹੀ ਧਿਰ ਰਾਜ ਕਰ ਰਹੀ ਹੈ ਜਿਹਨਾਂ ਨੇ ਕਦੀ ਸਿੱਖ ਧਰਮ ਵਿਚ ਧਰਮ ਯੁੱਧ ਦੀ ਅਗਵਾਈ ਕੀਤੀ ਸੀ ਅਤੇ ਧਰਮ ਯੁੱਧ ਮੋਰਚਾ ਹੱਥੋਂ ਨਿਕਲਣ ਸਮੇਂ ਇਹਨਾਂ ਲੋਕਾਂ ਨੇ ਹੀ ਭਾਰਤੀ ਫੌਜ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਆਵਾਜ਼ਾਂ ਮਾਰੀਆਂ ਸਨ। ਅੱਜ ਭਾਵੇਂ ਅਸੀਂ ਬਰਤਾਨੀਆਂ ਸਰਕਾਰ ਦੀ ਦਰਬਾਰ ਸਾਹਿਬ ਦੇ ਹਮਲੇ ਸਮੇਂ ਭਾਰਤ ਸਰਕਾਰ ਨਾਲ ਮਿਲੀ ਭੁਗਤ ਬਾਰੇ ਤਾਂ ਬਹੁਤ ਚੇਤੰਨ ਹਾਂ ਪਰ ਕੀ ਕਦੀ ਅਸੀਂ ਉਹਨਾਂ ਸਿੱਖ ਲੀਡਰਾਂ ਬਾਰੇ ਸੋਚਿਆ ਹੈ ਜਿਹਨਾਂ ਨੇ ਪੰਜਾਬ ਦੀਆਂ ਮੰਗਾਂ ਲਈ ਮੋਰਚਾ ਲਾ ਕੇ ਅਤੇ ਸ਼੍ਰੀ ਅਕਾਲ ਤਖਤ ਢੁਆ ਕੇ ਰਾਜ ਭਾਗ ਪ੍ਰਾਪਤ ਕਰਦਿਆਂ ਹੀ ਉਹਨਾਂ ਮੰਗਾਂ ਵਲੋਂ ਉਕਾ ਹੀ ਪਿੱਠ ਮੋੜ ਲਈ ਹੈ। ਹੋਰ ਕਿਆਮਤ ਵਾਲੀ ਗੱਲ ਕਿ ਜਿਸ ਦਮਦਮੀ ਟਕਸਾਲ ਦੇ ਜਥੇਦਾਰ ਸੰਤ ਜਰਨੈਲ ਸਿੰਘ ਕਦੀ ਧਰਮ ਯੁੱਧ ਮੋਰਚੇ ਦੀ ਪਹਿਰੇਦਾਰੀ ਕਰਦੇ ਸਨ ਅੱਜ ਉਹਨਾ ਦੇ ਉਤਰ ਅਧਿਕਾਰੀ ਹੀ ਇੱਕ ਭ੍ਰਿਸ਼ਟ ਅਤੇ ਸਰਮਾਏਦਾਰੀ ਰਾਜਨੀਤਕ ਪਸਾਰੇ ਦੀ ਜੀ ਹਜ਼ੂਰੀ ਕਰ ਰਹੇ ਹਨ। ਇਸੇ ਤਰਾਂ ਲੋਕਾਂ ਦੇ ਮਨਾਂ ਵਿਚੋਂ ਲਹਿ ਚੁੱਕਾ ਅਤੇ ਹਰ ਤਰਾਂ ਦੀ ਮਨਮਤ ਨੂੰ ਫੈਲਾਉਣ ਵਾਲਾ ਅਖੌਤੀ ਸੰਤ ਸਮਾਜ ਵੀ ਭ੍ਰਿਸ਼ਟ ਰਾਜਨੀਤਕਾਂ ਨਾਲ ਜੱਫੀ ਪਾ ਕੇ ਚੱਲ ਰਿਹਾ ਹੈ। ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਮਾਈ ਕੰਟਰੀ ਮਾਈ ਲਾਈਫ ਵਿਚ ਇਹ ਸਾਫ ਮੰਨਿਆ ਹੈ ਕਿ ਬਿਨਾਂ ਭਾਜਪਾ ਦੀ ਹੱਲਾ ਛੇਰੀ ਦੇ ਇੰਦਰਾਂ ਨੇ ਦਰਬਾਰ ਸਾਹਿਬ ਤੇ ਹਮਲਾ ਨਹੀਂ ਸੀ ਕਰ ਸਕਣਾ ਅਤੇ ਦਰਬਾਰ ਸਾਹਿਬ ਤੇ ਹਮਲਾ ਕਰਨ ਕਰਕੇ ਉਹ ਇੰਦਰਾਂ ਨੂੰ ਦੁਰਗਾ ਦਾ ਖਿਤਾਬ ਵੀ ਦਿੰਦਾ ਹੈ, ਅੱਜ ਉਸੇ ਭਾਜਪਾ ਨਾਲ ਅਖੌਤੀ ਪੰਥਕ ਸਰਕਾਰ ਦੀ ਭਾਈਵਾਲੀ ਹੈ। ਇਹੀ ਅਖੌਤੀ ਸੰਤਾ ਅਤੇ ਸਿਆਸਤਦਾਨਾਂ ਦਾ ਟੋਲਾ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਣ ਲਈ ਬਜ਼ਿਦ ਹੈ। ਸਾਨੂੰ ਅੰਗ੍ਰਜ਼ਾਂ ਦੀ ਚੁਰਾਸੀ ਦੇ ਹਮਲੇ ਵਿਚ ਭਾਰਤ ਨਾਲ ਮਿਲੀ ਭੁਗਤ ਬਾਰੇ ਹਾਲ ਪਾਹਰਿਆ ਕਰਨ ਦੇ ਨਾਲ ਨਾਲ ਕੀ ਭਾਜਪਾ ਜਾਂ ਉਸ ਦੇ ਆਗੂਆਂ ਦੇ ਕਿਰਦਾਰ ਨੂੰ ਭੱਲ ਜਾਣਾਂ ਚਾਹੀਦਾ ਹੈ? ਅੱਜ ਸਿੱਖ ਸਮਾਜ ਦੇ ‘ਮਹਾਂਪੁਰਸ਼’ ਕਿਹੜੇ ਮੂੰਹ ਨਾਲ ਇਹਨਾ ਲੋਕਾਂ ਦੀ ਪੈੜ ਦੱਬ ਰਹੇ ਹਨ? ਜਦੋਂ ਦਰਬਾਰ ਸਾਹਿਬ ਹਮਲਾ ਹੋਇਆ ਤਾਂ ਪਰਦੇਸਾਂ ਵਿਚ ਭਾਰਤ ਨਾਲੋਂ ਅਲਹਿਦਗੀ ਦੀ ਲਹਿਰ ਜੋਰਾਂ ਸ਼ੋਰਾਂ ਨਾਲ ਉੱਠੀ ਪਰ ਜਿਓਂ ਹੀ ਵਕਤ ਨੇ ਕਰਵਟ ਲਈ ਤਾਂ ਪ੍ਰਦੇਸਾਂ ਵਿਚ ਰਹਿੰਦੇ ਖਾਲਿਸਤਾਨੀਆਂ ਦਾ ਇੱਕ ਵੱਡਾ ਹਿੱਸਾ ਸਿੱਧੇ ਤੌਰ ‘ਤੇ ਅਤੇ ਬਾਕੀ ਦਾ ਅਸਿੱਧੇ ਤੌਰ ‘ਤੇ ਰਾਜ ਕਰ ਰਹੀ ਖਿਚੜੀ ਸਰਕਾਰ ਅਤੇ ਉਹਨਾਂ ਦੇ ਤਲ ਚੱਟਾਂ ਦੀ ਝੋਲੀ ਜਾ ਡਿੱਗਾ। ਇਹ ਬਾਹਰਲੇ ਆਗੂ ਨਾਹਰਾ ਤਾਂ ਹਾਲੇ ਵੀ ਖਾਲਿਸਤਾਨ ਦਾ ਹੀ ਲਾ ਰਹੇ ਹਨ ਪਰ ਕਿਰਦਾਰ ਆਪਣੇ ‘ਮਹਾਂਪੁਰਖਾਂ’ ਦੇ ਬਚਨਾਂ ਤੇ ਫੁੱਲ ਚੜ੍ਹਾਉਣ ਦਾ ਨਿਭਾ ਰਹੇ ਹਨ। ਇਹ ਦੋਗਲੀ ਨੀਤੀ ਵਾਲੇ ਆਗੂ ਸਿੱਖ ਲਹਿਰ ਨੂੰ ਕਿਸ ਪਾਸੇ ਵਾਲ ਲੈ ਕੇ ਜਾ ਸਕਦੇ ਹਨ ਇਸ ਦਾ ਅੰਦਾਜ਼ਾ ਵੀ ਸਹਿਜੇ ਹੀ ਲਾਇਆ ਜਾ ਸਕਦਾ ਹੈ। ਹੁਣ ਤਿਰਛੀ ਨਜ਼ਰ ਮਾਰਦੇ ਹਾਂ ਭਾਰਤੀ ਰਾਜਨੀਤੀ ਤੇ। ਭਾਰਤ ਨੂੰ ਅੱਜ ਜੋ ਵੀ ਦਿਨ ਦੇਖਣੇ ਪੈ ਰਹੇ ਹਨ ਉਸ ਮਗਰ ਕੌਮਾਂਤਰੀ ਧਨਵਾਨ ਕੌਮਾਂ ਅਤੇ ਕੰਪਨੀਆਂ ਦਾ ਚੋਖਾ ਹੱਥ ਹੈ। ਰੁਪਈਆ ਪਤਾਲ ਵਿਚ ਜਾ ਡਿੱਗਿਆ ਹੈ ਅਤੇ ਦੇਸ਼ ਭ੍ਰਿਸ਼ਟਾਚਾਰ ਵਿਚ ਡੁੱਬਦਾ ਜਾ ਰਿਹਾ ਹੈ। ਇਸ ਡੁੱਬ ਰਹੇ ਭਾਰਤੀ ਬੇੜੇ ਨੂੰ ਜਦੋਂ ਆਮ ਆਦਮੀ ਦੀ ਸਰਕਾਰ ਨੇ ਤਿਣਕੇ ਦਾ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਸਧਾਰਨ ਪੁਲਸੀਆ ਵੀ ਮੁਖ ਮੰਤਰੀ ਕੇਜਰੀਵਾਲ ਦੇ ਕਹਿਣੇ ਤੋਂ ਬਾਹਰ ਹੋ ਗਿਆ। ਜਿਸ ਆਮ ਆਦਮੀ ਪਾਰਟੀ ਤੇ ਸਾਰੇ ਦੇਸ਼ ਦੀ ਨਿਗ੍ਹਾ ਸੀ ਹੁਣ ਉਹ ਸੜਕ ਤੇ ਬੈਠੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਅੰਦਾਜ਼ਾ ਹੈ ਕਿ ਉਹ ਅਰਾਜਕਤਾ ਦਾ ਸ਼ਿਕਾਰ ਹੋ ਕੇ ਪਟੜੀਓਂ ਲਹਿ ਜਾਵੇਗੀ। ਭਾਰਤ ਵਿਚ ਕਾਂਗਰਸ ਦੀ ਕਿਸ਼ਤੀ ਤਾਂ ਪਹਿਲਾਂ ਹੀ ਡਗਮਗਾ ਰਹੀ ਹੈ ਅਤੇ ਹੁਣ ਬਾਕੀ ਰਹਿ ਗਈ ਹੈ ਭਾਜਪਾ ਜਿਸ ਦਾ ਨਰਿੰਦਰ ਮੋਦੀ ਪੈੜ ਦੱਬੀ ਸਿਰਪੱਟ ਦਿੱਲੀ ਦੇ ਤਖਤ ਵਲ ਦੌੜਦਾ ਆ ਰਿਹਾ ਹੈ। ਜਿਸ ਭਾਜਪਾ ਦੀ ਮਿਲੀ ਭੁਗਤ ਨਾਲ ਦਰਬਾਰ ਸਾਹਿਬ ਤੇ ਹਮਲਾ ਹੋਇਆ; ਜਿਸ ਭਾਜਪਾ ਦੀ ਵਿਰਾਸਤ (ਜਨਸੰਘ) ਨੇ ਹਮੇਸ਼ਾਂ ਪੰਜਾਬ ਦੇ ਹਿੱਤਾਂ ਸਬੰਧੀ ਸਿੱਖਾਂ ਦੀ ਪਿੱਠ ਵਿਚ ਛੁਰਾ ਮਾਰਿਆ ਅਤੇ ਪੰਜਾਬ ਨੂੰ ਅੱਗ ਦੇ ਹਵਾਲੇ ਕੀਤਾ; ਜੋ ਭਾਜਪਾ ਮੁਸਲਮਾਨਾਂ, ਇਸਾਈਆਂ ਅਤੇ ਹੋਰ ਘੱਟ ਗਿਣਤੀਆਂ ਦੇ ਲਹੂ ਦੀ ਪਿਆਸੀ ਹੈ; ਜਿਸ ਭਾਜਪਾ ਦਾ ਅਕੀਦਾ ਸਵਰਨ ਜਾਤੀ ਦੀ ਸਰਦਾਰੀ ਨੂੰ ਭਾਰਤ ਵਿਚ ਬਹਾਲ ਕਰਨਾਂ ਹੈ, ਉਹ ਜਦੋਂ ਦੇਸ਼ ਦੇ ਰਾਜ ਭਾਗ ਤੇ ਹਾਵੀ ਹੋ ਗਈ ਤਾਂ ਘੱਟ ਗਿਣਤੀ ਕੌਮਾਂ ਦਾ ਕੀ ਬਣੇਗਾ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਅੱਜ ਸਿੱਖ ਸਮਾਜ ਨੂੰ ਬਰਤਾਨੀਆਂ, ਭਾਰਤ ਅਤੇ ਦੁਨੀਆਂ ਦੇ ਬਾਕੀ ਹਿੱਸਿਆਂ ਵਿਚ ਆਪਣੇ ਮਾਨ ਸਨਮਾਨ ਨੂੰ ਬਹਾਲ ਰੱਖਣ ਲਈ ਬਹੁਤ ਸੰਭਲ ਕੇ ਪੱਬ ਧਰਨ ਦੀ ਲੋੜ ਹੈ। ਭਾਈਚਾਰੇ ਦੀ ਸਭ ਤੋਂ ਵੱਡੀ ਦੁਸ਼ਮਣ ਉਹ ਅਗਿਆਨਤਾ ਹੈ ਜੋ ਥਾਂ ਥਾਂ ਭਗਵਾਨ (ਮਹਾਂਪੁਰਸ਼) ਸਥਾਪਤ ਕਰਦੀ ਹੈ ਅਤੇ ਅੰਧਾ ਧੁੰਦ ਭ੍ਰਿਸ਼ਟ ਰਾਜਨੀਤਕਾਂ ਦੇ ਤਲੇ ਚੱਟਦੀ ਹੈ। ਸਿੱਖੀ ਦਾ ਗੁਰਜ ਤਾਂ ਸਰਬਤ ਦੀ ਸੇਵਾ ਅਤੇ ਮਨ ਦਾ ਨੀਵਾਂ ਪਨ ਹੈ। ਇਸ ਇੱਕੋ ਗੁਣ ਦੀ ਘਾਟ ਕਾਰਨ ਹੀ ਸਾਡੀ ਜਥੇਬੰਦਕ ਤਾਕਤ ਆਪੋ ਵਿਚੀਂ ਛਿੱਤਰੀਂ ਦਾਲ ਵੰਡਦੀ ਹੋਈ ਲੋਕਾਂ ਦੇ ਮਜ਼ਾਕ ਦਾ ਕਾਰਨ ਬਣੀ ਹੋਈ ਹੈ। ਛੱਬੀ ਜਨਵਰੀ 1950 ਨੂੰ ਭਾਰਤੀ ਸੰਵਿਧਾਨ ਨੇ ਸਿੱਖਾਂ ਨਾਲ ਜੋ ਵਿਤਕਰਾ ਕੀਤਾ ਉਸ ਦਾ ਇੱਕੋ ਇੱਕ ਇਲਾਜ ਇਹ ਹੈ ਕਿ ਅਸੀਂ ਵਿਤਕਰੇ ਰਹਿਤ ਸਰਬ ਸਾਂਝੀਵਾਲਤਾ ਵਾਲੇ ਸਮਾਜ ਦਾ ਬਾਨਣੂ ਬੰਨੀਏਂ । ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਗੱਲਾਂ ਤਾਂ ਇੱਕ ਪ੍ਰਮਾਤਮਾਂ ਦੀਆਂ ਕਰਦੇ ਹਾਂ ਪਰ ਹਰ ਖਾਲਸਾਈ ਅਖਵਾਉਂਦੇ ਦਲ ਨੇ ਅਰਚਾ ਪੂਜਾ ਕਰਨ ਲਈ ਆਪੋ ਆਪਣੇ ਸਿਆਸੀ ਅਤੇ ਸੰਪਰਦਾਇਕ ਭਗਵਾਨ ਬਣਾ ਲਏ ਹਨ। ਕਈਆਂ ਨੇ ਰਾਜਨੀਤਕ ਭਗਵਾਨਾਂ ਦੇ ਤਲੇ ਚੱਟਣੇ ਅਰੰਭੇ ਹੋਏ ਹਨ ਅਤੇ ਕਈਆਂ ਨੇ ਅਖੌਤੀ ਮਹਾਂਪੁਰਖਾਂ ਦੇ। ਇੱਕ ਸਿੱਖ ਸਵੇਰੇ ਅਤੇ ਮੰਗ ਤਾਂ ਸਰਬਤ ਦੇ ਭਲੇ ਦੀ ਮੰਗਦਾ ਹੈ ਪਰ ਜਿਹੜੇ ਸਿਆਸੀ ਆਗੂ ਸਿਰਫ ਆਪਣੀ ਖੁਦਪਸੰਦੀ ਦਾ ਰਾਗ ਅਲਾਪਦੇ ਸਮਾਜ ਨੂੰ ਵੰਡਦੇ ਹਨ ਅਤੇ ਜਿਹੜੇ ਧਾਰਮਕ ਅਖਵਾਉਂਦੇ ਮਹਾਂਪੁਰਖ ਸੰਪਰਦਾਇਕ ਜ਼ਹਿਰ ਨਾਲ ਸਿੱਖ ਸਮਾਜ ਨੂੰ ਪਾੜ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਦੇ ਸ਼ਰੀਕ ਸਥਾਪਤ ਕਰਨ ਵਲ ਰੁਚਿਤ ਹਨ ਉਹਨਾਂ ਤੋਂ ਅਸੀਂ ਕੀ ਉਮੀਦਾਂ ਰੱਖ ਸਕਦੇ ਹਾਂ? ਅੱਜ ਸਾਡੀ ਅਤੇ ਸਰਬਤ ਦੀ ਮੁਕਤੀ ਦਾ ਇੱਕੋ ਇੱਕ ਸਰੋਤ ਹੈ ਕਿ ਅਸੀਂ ਭਾਰਤੀ ਭ੍ਰਿਸ਼ਟ ਤੰਤਰ ਅਤੇ ਸਿੱਖਾਂ ਵਿਚ ਆ ਵੜੇ ਮਹਾਂਪੁਰਖ ਜਾਂ ਆਗੂ ਤਲ ਚੱਟ ਮੰਤਰ ਤੋਂ ਮੁਕਤ ਹੋ ਕੇ ਆਪਣੇ ਗੁਰੂ ਨੂੰ ਸਨਮੁਖ ਹੋਈਏ ਜੋ ਕਿ ਇੱਕੋ ਇੱਕ ਇਸ ਜਗਤ ਦਾ ਸੱਚਾ ਗੁਰੂ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸੰਪਾਦਕੀ ਵਿੱਚ ਹੋਰ
ਭਾਰਤ ’ਚ ਬਹੁਗਿਣਤੀ ਦੀ ਸਿਆਸਤ

ਰਾਜਨੀਤੀ ਸ਼ਾਸਤਰੀ ਸਟੀਵਨ ਵਿਲਕਿੰਸਨ ਨੇ 2008 ਵਿਚ ਲੇਖ ਲਿਖਿਆ ਜਿਸ ਦਾ ਸਿਰਲੇਖ ਸੀ ‘ਆਜ਼ਾਦ ਭਾਰਤ ਵਿਚ ਮੁਸਲਮਾਨ’। ਉਨ੍ਹਾਂ ਸਿੱਟਾ ਕੱਢਿਆ: ‘‘ਭਾਰਤ ਅਤੇ ਇਸ ਦੇ 13 ਕਰੋੜ ਮੁਸਲਮਾਨਾਂ ਲਈ ਖ਼ੁਸ਼ਖ਼ਬਰੀ ਵਾਲੀ ਗੱਲ ਹੈ ਕਿ ਅਜਿਹੇ ਅਨੇਕਾਂ ਤੱਤ ਹਨ ਜਿਹੜੇ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਹਿੰਦੂ ਰਾਸ਼ਟਰਵਾਦੀ ਕੋਸ਼ਿਸ਼ਾਂ ਨੂੰ ਸੰਭਵ ਤੌਰ ’ਤੇ ਰੋਕ ਦੇਣਗੇ, ਕਿਉਂਕਿ ਹਿੰਦੂ ਰਾਸ਼ਟਰ ਬਣਨ ਨਾਲ ਭਾਰਤ ਵਿਚਲੇ ਮੁਸਲਮਾਨ ਪੱਕੇ ਤੌਰ ’ਤੇ ਦੋਇਮ ਦਰਜੇ ਦੇ ਸ਼ਹਿਰੀ ਬਣ ਜਾਣਗੇ। ਪਹਿਲਾ, ਵੱਖ ਵੱਖ ਸਰਵੇਖਣਾਂ ਵਿਚ ਲਗਾਤਾਰ ਦੋ-ਤਿਹਾਈ ਭਾਰਤੀ ਇਸ ਰਾਇ ਨੂੰ ਰੱਦ ਕਰਦੇ ਆ ਰਹੇ ਹਨ ਅਤੇ ਭਾਰਤੀ ਲੋਕ ਅਨੇਕਤਾਵਾਦ ਲਈ ਸਮਰਪਿਤ ਹਨ। ਦੂਜਾ, ਭਾਰਤ ਦੇ ਮਜ਼ਬੂਤ ਕਾਨੂੰਨੀ ਅਦਾਰਿਆਂ ਅਤੇ ਸ਼ਹਿਰੀ ਸਮਾਜ ਵੱਲੋਂ ਸਿਆਸਤਦਾਨਾਂ ਉੱਤੇ ਅਜਿਹੀਆਂ ਹਕੀਕੀ ਬੰਦਸ਼ਾਂ ਆਇਦ ਹਨ ਕਿ ਉਹ ਸੱਤਾ ਵਿਚ ਬਣੇ ਰਹਿਣ ਲਈ ਘੱਟ-ਗਿਣਤੀਆਂ ਨੂੰ ਨਿਸ਼ਾਨਾ ਨਹੀਂ ਬਣਾ ਸਕਦੇ। ਤੀਜਾ, 1980ਵਿਆਂ ਦੇ ਸ਼ੁਰੂ ਤੋਂ ਚੋਣਾਵੀ ਪਰਿਵਰਤਨਸ਼ੀਲਤਾ ਅਤੇ ਮੁਕਾਬਲੇਬਾਜ਼ੀ ਵਿਚ ਹੋਇਆ ਇਜ਼ਾਫ਼ਾ ਵੀ ਮੁਸਲਮਾਨਾਂ ਦੇ ਹੱਕ ਵਿਚ ਭੁਗਤ ਰਿਹਾ ਹੈ ਕਿਉਂਕਿ ਸਿਆਸੀ ਪਾਰਟੀਆਂ ਦੀ ਮੁਕਾਬਲੇਬਾਜ਼ੀ ਦਾ ਉਚੇਰਾ ਪੱਧਰ ਉਨ੍ਹਾਂ ਨੂੰ ਮੁਸਲਿਮ ਵੋਟਾਂ ਲਈ ਜ਼ਿਆਦਾ ਜ਼ੋਰ ਅਜ਼ਮਾਇਸ਼ ਲਈ ਮਜਬੂਰ ਕਰਦਾ ਹੈ।’’

ਬੁਰਕਾ, ਘੁੰਡ ਤੇ ਸਾਡੀ ਸੋਚ-ਸਮਝ

ਪਿਛਲੇ ਦਿਨੀਂ ਸ੍ਰੀਲੰਕਾ ਵਿਚ ਵੱਡਾ ਦੁਖਾਂਤ ਵਾਪਰਿਆ ਜਦ ਦਹਿਸ਼ਤਗਰਦਾਂ ਨੇ ਕੋਲੰਬੋ ਅਤੇ ਕੁਝ ਹੋਰ ਥਾਵਾਂ ’ਤੇ ਗਿਰਜਿਆਂ ਅਤੇ ਹੋਟਲਾਂ ’ਤੇ ਹਮਲਾ ਕਰਕੇ 250 ਤੋਂ ਜ਼ਿਆਦਾ ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਇਸ ਤੋਂ ਕਈ ਗੁਣਾਂ ਵੱਧ ਜ਼ਖ਼ਮੀ ਹੋਏ। ਇਸ ਤੋਂ ਬਾਅਦ ਸ੍ਰੀਲੰਕਾ ਦੀ ਹਕੂਮਤ ਨੇ ਮੁਸਲਮਾਨ ਔਰਤਾਂ ਦੇ ਬੁਰਕਾ ਪਹਿਨਣ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤਾ। ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਅਖ਼ਬਾਰ ‘ਸਾਮਨਾ’ ਨੇ ਘੱਟਗਿਣਤੀ ਨਾਲ ਸਬੰਧਤ ਔਰਤਾਂ ਦੇ ਬੁਰਕਾ ਪਹਿਨਣ ’ਤੇ ਬੰਦਿਸ਼ ਲਾਉਣ ਦੀ ਮੰਗ ਕੀਤੀ। ਯੂਰੋਪ ਵਿਚ ਫਰਾਂਸ, ਡੈਨਮਾਰਕ, ਨਾਰਵੇ, ਆਸਟਰੀਆ, ਬੈਲਜੀਅਮ ਆਦਿ ਦੇਸ਼ਾਂ ਵਿਚ ਬੁਰਕਾ ਪਹਿਨਣ ਜਾਂ ਚਿਹਰੇ ਨੂੰ ਕਿਸੇ ਵੀ ਤਰ੍ਹਾਂ ਢਕਣ ਉੱਤੇ ਪਾਬੰਦੀ ਲੱਗੀ ਹੋਈ ਹੈ। ਚੀਨ ਦੇ ਇਕ ਖੇਤਰ ਵਿਚ ਕੁਝ ਇਹੋ ਜਿਹੀਆਂ ਪਾਬੰਦੀਆਂ ਕਾਰਨ ਨਾ ਤਾਂ ਕੋਈ ਔਰਤ ਬੁਰਕਾ ਪਹਿਨ ਸਕਦੀ ਹੈ ਤੇ ਨਾ ਹੀ ਕੋਈ ਮਰਦ ਲੰਮੀ ਦਾੜ੍ਹੀ ਰੱਖ ਸਕਦਾ ਹੈ। ‘ਸਾਮਨਾ’ ਅਖ਼ਬਾਰ ਦੀ ਇਸ ਰਾਇ ਬਾਰੇ ਗੱਲ ਕਰਦਿਆਂ ਉਰਦੂ ਸ਼ਾਇਰ ਤੇ ਹਿੰਦੀ ਫਿਲਮਾਂ ਦੇ ਗੀਤਕਾਰ ਜਾਵੇਦ ਅਖ਼ਤਰ ਨੇ ਬੜੀ ਦਿਲਚਸਪ ਟਿੱਪਣੀ ਕੀਤੀ ਕਿ ਉਹ ਬੁਰਕੇ ਉੱਤੇ ਪਾਬੰਦੀ ਲਾਉਣ ਦੇ ਖ਼ਿਲਾਫ਼ ਨਹੀਂ ਪਰ ਇਸ ਦੇ ਨਾਲ ਨਾਲ ਘੁੰਡ ਉੱਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ। ਜਾਵੇਦ ਅਖ਼ਤਰ ਨੇ ਕਿਹਾ ਕਿ ਇਰਾਕ ਭਾਵੇਂ ਬੇਹੱਦ ਕੱਟੜ ਮੁਲਕ ਹੈ ਪਰ ਉੱਥੇ ਚਿਹਰਾ ਢਕਣ ਦਾ ਰਿਵਾਜ ਨਹੀਂ।

ਔਰਤਾਂ ’ਤੇ ਹਿੰਸਾ: ਸਮੁੱਚਾ ਸਮਾਜ ਸਵਾਲਾਂ ਦੇ ਘੇਰੇ ’ਚ

ਔਰਤ ਖ਼ਿਲਾਫ਼ ਹਿੰਸਾ ਜਾਂ ਲਿੰਗਕ ਹਿੰਸਾ ਨਵਾਂ ਵਰਤਾਰਾ ਨਹੀਂ। ਇਹ ਹਿੰਸਾ ਸਦੀਆਂ ਤੋਂ ਬਦਲਵੇਂ ਰੂਪਾਂ ਵਿਚ ਲਗਾਤਾਰ ਜਾਰੀ ਹੈ। ਇਹ ਹਿੰਸਾ ਸਰੀਰਕ, ਆਤਮਿਕ ਤੇ ਮਾਨਸਿਕ ਪੱਧਰਾਂ ਉੱਪਰ ਕਈ ਢੰਗ-ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਆਮ ਕਰਕੇ ਲਿੰਗਕ ਹਿੰਸਾ ਨੂੰ ਮਰਦਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਲੇਕਿਨ ਆਪਣੇ ਅਸਲੇ ਵਿਚ ਇਹ ਪਿੱਤਰੀ ਸਮਾਜਿਕ ਢਾਂਚੇ ਅੰਦਰ ਬਹੁਤ ਸੂਖਮ ਪੱਧਰ ਉੱਪਰ ਪੱਸਰੀ ਅਮਾਨਵੀ ਹਿੰਸਾ ਨਾਲ ਸਬੰਧਿਤ ਹੈ। ਇਹ ਕਹਿਣਾ ਵਾਜਿਬ ਹੋਵੇਗਾ ਕਿ ਲਿੰਗਕ ਹਿੰਸਾ ਦੇ ਕਾਰਨ ਮਨੁੱਖਾਂ ਵਜੋਂ ਮਰਦਾਂ ਨਾਲ ਓਨੇ ਸੰਬੰਧਿਤ ਨਹੀਂ ਹਨ ਜਿੰਨੇ ਸ਼ਕਤੀ, ਸ਼ਕਤੀ ਸਬੰਧਾਂ ਤੇ ਸ਼ਕਤੀ ਦੇ ਕੰਟਰੋਲ ਨਾਲ ਸਬੰਧਿਤ ਹਨ। ਇਹੀ ਕਾਰਨ ਹੈ ਕਿ ਨਾ ਕੇਵਲ ਔਰਤਾਂ ਸਗੋਂ ਪਿੱਤਰ ਸੱਤਾ ਦੁਆਰਾ ਮਰਦ ਦੀ ਤੈਅ ਕੀਤੀ ਪਰਿਭਾਸ਼ਾ ਤੋਂ ਵੱਖਰੀ ਹਰ ਲਿੰਗਕ ਪਛਾਣ ਨੂੰ ਇਸ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ, ਫਿਰ ਚਾਹੇ ਉਹ ਜਨਾਨੜੇ ਕਹੇ ਜਾਂਦੇ ਮਰਦ ਹੀ ਕਿਉਂ ਨਾ ਹੋਣ।
ਅਜਿਹੇ ਪ੍ਰਬੰਧ ਵਿਚ ਮਨੁੱਖੀ ਨਸਲ ਦੀ ਉਤਪਾਦਕ ਹੋਣ ਕਰਕੇ ਔਰਤ ਨੂੰ ਕਿਸੇ ਨਾ ਕਿਸੇ ਰੂਪ ਵਿਚ ਫਿਰ ਵੀ ਥੋੜ੍ਹੀ ਰਾਹਤ ਮਿਲ ਜਾਂਦੀ ਹੈ ਲੇਕਿਨ ਬਾਕੀ ਲਿੰਗਕ ਪਛਾਣਾਂ ਜਿਵੇਂ ਹਿਜੜਾ, ਸਮਲਿੰਗੀ, ਦੋਲਿੰਗੀ ਆਦਿ ਨੂੰ ਪੂਰੀ ਤਰ੍ਹਾਂ ਹਾਸ਼ੀਆਗਤ ਕਰ ਦਿੱਤਾ ਜਾਂਦਾ ਹੈ। 

ਖ਼ਤਰੇ ਵਿਚ ਹੈ ਭਾਰਤ ਦੀ ਧਰਮ ਨਿਰਪੱਖਤਾ ਦਾ ਸੰਵਿਧਾਨਕ ਸੰਕਲਪ -

ਮੱਖਣ ਕੁਹਾੜ
 
ਭਾਰਤ ਦੇ ਸੰਵਿਧਾਨ ਦੀ ਭੂਮਿਕਾ ਵਿਚ ਲਿਖਿਆ ਹੋਇਆ ਹੈ, ''ਅਸੀਂ ਭਾਰਤ ਦੇ ਲੋਕ ਭਾਰਤ ਨੂੰ ਸੰਪੂਰਨ ਪਰਭੂਤਵ-ਸੰਪਨ, ਸਮਾਜਵਾਦੀ, ਧਰਮ ਨਿਰਪੇਖ ਲੋਕਤੰਤਰ ਗਣਰਾਜ ਬਣਾਉਣ ਲਈ ਅਤੇ ਉਸ ਦੇ ਸਾਰੇ ਨਾਗਰਿਕਾਂ ਨੂੰ : ਸਮਾਜਕ, ਆਰਥਕ ਅਤੇ ਰਾਜਨੀਤਕ ਨਿਆਂ, ਵਿਚਾਰ ਪ੍ਰਗਟਾਵੇ, ਵਿਸ਼ਵਾਸ, ਧਰਮ ਅਤੇ ਉਪਾਸਨਾ ਦੀ ਸਵਤੰਤਰਤਾ, ਪ੍ਰਤਿਸ਼ਠਾ ਅਤੇ ਮੌਕਿਆਂ ਦੀ ਬਰਾਬਰਤਾ ਪ੍ਰਾਪਤ ਕਰਾਉਣ ਵਾਸਤੇ ਅਤੇ ਉਨਾਂ ਸਭਨਾਂ ਵਿਚ ਵਿਅਕਤੀ ਦੀ ਗਰਿਮਾ ਅਤੇ (ਰਾਸ਼ਟਰ ਦੀ ਏਕਤਾ ਤੇ ਅਖੰਡਤਾ) ਸੁਨਿਸ਼ਚਤ ਕਰਨ ਵਾਲੀ ਪ੍ਰਤੀਬੱਧਤਾ ਵਧਾਉਣ ਦੇ ਲਈ ਦ੍ਰਿੜ ਸੰਕਲਪ ਹੋ ਕੇ ਆਪਣੀ ਇਸ ਸੰਵਿਧਾਨ ਸਭਾ ਵਿਚ ੨੬ ਨਵੰਬਰ ੧੯੪੯ ਨੂੰ ਇਸ ਸੰਵਿਧਾਨ ਨੂੰ ਅੰਗੀਕ੍ਰਿਤ, ਅਧਿਨਿਯਮਤ ਅਤੇ ਆਤਮ-ਅਰਪਿਤ ਕਰਦੇ ਹਾਂ।''

ਰੰਗਲੇ ਪੰਜਾਬ ਦੇ ਫਿੱਕੇ-ਫਿੱਕੇ ਰੰਗ

ਵਿਸ਼ਵ ਬੈਂਕ ਨੇ 2015 ਵਿਚ ਭਾਰਤ ਦੇ ਜਿਨ੍ਹਾਂ ਦਸ ਰਾਜਾਂ ਨੂੰ ਵਿਕਾਸਸ਼ੀਲ ਐਲਾਨਿਆ ਸੀ ਉਨ੍ਹਾਂ ਵਿਚ ‘ਰੰਗਲਾ ਪੰਜਾਬ’ ਕਿਤੇ ਵੀ ਨਹੀਂ ਸੀ! ਸੰਯੁਕਤ ਰਾਸ਼ਟਰ ਵੱਲੋਂ ‘ਮਨੁੱਖੀ ਵਿਕਾਸ ਇੰਡੈਕਸ 2015’ ਅਨੁਸਾਰ ਭਾਰਤ ਦੇ 29 ਰਾਜਾਂ ਅਤੇ ਸੱਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੰਜਾਬ ਦਾ ਅੱਠਵਾਂ ਸਥਾਨ ਸੀ! ਬੰਗਲੂਰੂ ਦੀ ਇਕ ਸੰਸਥਾ ਵੱਲੋਂ ਭਾਰਤ ਦੇ ਰਾਜਾਂ ਦੇ ਵਿਕਾਸ ਦੇ ਆਧਾਰ ’ਤੇ ਕੀਤੇ ਗਏ ਸਰਵੇਖਣ ਵਿਚ ਪੰਜਾਬ ਦਾ ਸਥਾਨ ਛੇਵਾਂ ਸੀ। ਕਿਸੇ ਵਕਤ ਭਾਰਤੀ ਰਾਜਾਂ ਵਿਚੋਂ ਪੰਜਾਬ ਸਭ ਤੋਂ ਉਪਰ ਹੁੰਦਾ ਸੀ, ਪਰ ਹੁਣ ਵਿਕਾਸ ਦੇ ਆਧਾਰ ’ਤੇ ਦੇਸ਼ ਵਿਚ ਕੇਰਲਾ, ਤਾਮਿਲਨਾਡੂ, ਕਰਨਾਟਕ, ਮਹਾਂਰਾਸ਼ਟਰ ਅਤੇ ਗੁਜਰਾਤ ਇਸ ਤੋਂ ਅੱਗੇ ਹਨ। ਕੇਂਦਰ ਸਰਕਾਰ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ 15 ਲੱਖ ਲੋਕ ਬੇਰੁਜ਼ਗਾਰ ਹਨ। 2015 ਵਿਚ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਪੰਜਵੇਂ ਸਰਵੇਖਣ ਅਨੁਸਾਰ ਪੰਜਾਬ ਵਿਚ ਇਕ ਹਜ਼ਾਰ ਦੀ ਆਬਾਦੀ ਪਿੱਛੇ 60 ਵਿਅਕਤੀ ਬੇਰੁਜ਼ਗਾਰ ਸਨ।

ਦੰਗਿਆਂ ਦੀ ਵਹਿਸ਼ਤ ਤੇ ਮੁਹੱਲੇਦਾਰੀ

ਦੋ ਦਿਨ ਦਾ ਕਹਿ ਕੇ 8 ਅਗਸਤ ਨੂੰ ਲੁਧਿਆਣੇ ਗਿਆ ਸੀ। ਮੁੜਿਆ ਤੇ ਸਤੰਬਰ ਦੀ ਕੋਈ ਤਾਰੀਖ਼ ਸੀ। ਦੁਪਹਿਰ ਦੀ ਲੁਧਿਆਣਿਓਂ ਚੱਲੀ ਸਾਡੀ ਗੱਡੀ ਅੱਧੀ ਰਾਤੀਂ ਲਾਹੌਰ ਦੇ ਰੇਲਵੇ ਯਾਰਡ ਵਿਚ ਖੜ੍ਹੀ ਸੀ। ਟੈਕਨੀਕਲ ਸਕੂਲ ਲੁਧਿਆਣੇ ਦੇ ਮੀਲ ਪੱਥਰ ਤੋਂ ਲਾਹੌਰ 120 ਜਾਂ 124 ਮੀਲ ਏ। ਥਾਂ ਥਾਂ ਰੁਕਦੀ। ਦਸ ਮੀਲ ਘੰਟਾ ਰਫ਼ਤਾਰ ਹੋਣੀ ਏਹਦੀ। ਲੋਕੀ ਚੁੱਪ ਬੈਠੇ ਗੱਡੀ ਵਿਚ ਤੇ ਉੱਤੇ ਵੀ।

ਔਰਤਾਂ ਨਾਲ ਪੁਲੀਸ ਦਾ ਵਿਹਾਰ

ਅੰਮ੍ਰਿਤਸਰ ਜ਼ਿਲ੍ਹੇ ਦੇ ਕੱਥੂਨੰਗਲ ਥਾਣੇ ਵਿਚ ਪੈਂਦੇ ਪਿੰਡ ਸ਼ਹਿਜ਼ਾਦਾ ਦੀ ਔਰਤ ਜਸਵਿੰਦਰ ਕੌਰ ਨਾਲ ਕੀਤਾ ਅਣਮਨੁੱਖੀ ਵਿਹਾਰ ਪੁਲੀਸ ਟੀਮ ਦੀ ਔਰਤਾਂ ਬਾਰੇ ਮਾਨਸਿਕਤਾ ਨੂੰ ਦਰਸਾਉਂਦਾ ਹੈ। ਪੁਲੀਸ ਗੱਡੀ ਦੀ ਛੱਤ ਉੱਤੇ ਤਕਰੀਬਨ ਢਾਈ ਕਿਲੋਮੀਟਰ ਤੱਕ ਪਿੰਡ ਦਾ ਚੱਕਰ ਕੱਢਣ ਤੋਂ ਬਾਅਦ ਸੜਕ ਉੱਤੇ ਡਿੱਗੀ ਜਸਵਿੰਦਰ ਦੀ ਦਰਦਨਾਕ ਵੀਡੀਓ ਸੋਸ਼ਲ ਮੀਡੀਆ ਉੱਤੇ ਦੁਨੀਆਂ ਭਰ ਵਿੱਚ ਦੇਖੀ ਗਈ। ਉਹ ਅੰਮ੍ਰਿਤਸਰ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੀੜਤ ਵੱਲੋਂ ਦਿੱਤੇ ਬਿਆਨ ਅਨੁਸਾਰ ਉਹ ਪੁਲੀਸ ਟੀਮ ਤੋਂ ਇੰਨਾ ਪੁੱਛਣ ਦੀ ਗੁਸਤਾਖ਼ੀ ਕਰ ਰਹੀ ਸੀ ਕਿ ਉਸ ਦੇ ਪਰਿਵਾਰ ਦੇ ਜਿਸ ਮੈਂਬਰ ਨੂੰ ਗ੍ਰਿਫ਼ਤਾਰ ਕਰਨ ਆਏ ਹਨ, ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਰੰਟ ਕਿੱਥੇ ਹਨ? ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਪੀੜਤ ਢਾਈ ਕਿਲੋਮੀਟਰ ਤੱਕ ਗੱਡੀ ਦੀ ਛੱਤ ਉੱਤੇ ਬੈਠੀ ਰਹੀ ਹੈ। ਕਾਨੂੰਨ ਦੇ ਰਖਵਾਲਿਆਂ ਅਤੇ ਉਨ੍ਹਾਂ ਦੇ ਸੱਤਾਧਾਰੀ ਸਿਆਸੀ ਆਕਾਵਾਂ ਨੂੰ ਭਾਵੇਂ ਇਹ ਗੱਲ ਦਰੁਸਤ ਜਾਪਦੀ ਹੋਵੇ ਪਰ ਇਹ ਦਲੀਲ ਜਨ ਸਾਧਾਰਨ ਦੇ ਹਲਕ ਤੋਂ ਹੇਠਾਂ ਨਹੀਂ ਉੱਤਰ ਰਹੀ।

ਸੁਪਰੀਮ ਕੋਰਟ ਦਾ ਸਰਬਉੱਚ ਐਲਾਨ

ਸੁਪਰੀਮ ਕੋਰਟ ਵੱਲੋਂ ਅੱਜਕੱਲ੍ਹ ਵੱਖ ਵੱਖ ਵਰਗਾਂ ਦੇ ਹੱਕਾਂ ਬਾਰੇ ਧੜਾ-ਧੜ ਆ ਰਹੇ ਫ਼ੈਸਲਿਆਂ ਵਿੱਚ ਸ਼ੁੱਕਰਵਾਰ ਨੂੰ ਇੱਕ ਹੋਰ ਫ਼ੈਸਲਾ ਜੁੜ ਗਿਆ ਹੈ ਜਿਸ ਦੀ ਸਮਾਜਿਕ ਅਤੇ ਧਾਰਮਿਕ ਪ੍ਰਸੰਗਾਂ ਤੋਂ ਬੇਹੱਦ ਅਹਿਮੀਅਤ ਹੈ। ਅਦਾਲਤ ਵੱਲੋਂ ਹਾਲ ਹੀ ਵਿੱਚ ਧਾਰਾ 377 (ਐੱਲਜੀਬੀਟੀ ਦੇ ਹੱਕਾਂ) ਅਤੇ ਧਾਰਾ 497 (ਵਿਆਹ ਬਾਹਰੇ ਸਬੰਧਾਂ) ਬਾਰੇ ਫ਼ੈਸਲੇ ਸੁਣਾਏ ਗਏ ਹਨ। ਹੁਣ ਕੇਰਲਾ ਹਿੰਦੂ ਸਥਾਨ (ਦਾਖ਼ਲਾ) ਰੂਲਜ਼-1965 ਬਾਰੇ ਮੁਲਕ ਦੀ ਸੁਪਰੀਮ ਕੋਰਟ ਨੇ 4:1 ਨਾਲ ਫ਼ੈਸਲਾ ਸੁਣਾਇਆ ਹੈ। ਇਨ੍ਹਾਂ ਰੂਲਜ਼ ਤਹਿਤ 12ਵੀਂ ਸਦੀ ਦੌਰਾਨ ਬਣੇ ਸ਼ਬਰੀਮਾਲਾ ਮੰਦਰ ਵਿੱਚ 10 ਤੋਂ 50 ਸਾਲ ਤੱਕ ਦੀਆਂ ਮਹਿਲਾਵਾਂ ਦੇ ਦਾਖ਼ਲੇ ਉੱਤੇ ਪਾਬੰਦੀ ਲਾਈ ਹੋਈ ਸੀ। ਅਦਾਲਤ ਨੇ ਇਸ ਪਾਬੰਦੀ ਨੂੰ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਗਰਦਾਨਿਆ ਹੈ

ਸਿੱਖਿਆ ਨੂੰ ਪਈਆਂ ਵੰਗਾਰਾਂ ਓਟਣ ਦੀ ਲੋੜ

ਪੰਜ ਸਤੰਬਰ ਦਾ ਦਿਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ (5 ਸਤੰਬਰ 1888-17 ਅਪਰੈਲ 1975) ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਅਧਿਆਪਕ ਦਿਵਸ ਵਜੋਂ ਮਨਾਉਣ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਦਿਨ ਜਦੋਂ ਅਸੀਂ ਇਸ ਮਹਾਨ ਦਾਰਸ਼ਨਿਕ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸੁਧਾਰਨ ਦਾ ਯਤਨ ਕਰਦੇ ਹਾਂ ਤਾਂ ਨਾਲ ਹੀ ਅੱਜ ਦੇ ਭਾਰਤ ਵਿਚ ਸਿੱਖਿਆ ਸੰਸਾਰ ਅੰਦਰ ਸਮੱਸਿਆਵਾਂ ਦੇ ਹੱਲ ਲਈ ਹੰਭਲਾ ਮਾਰਨ ਦਾ ਯਤਨ ਵੀ ਕਰਦੇ ਹਾਂ।

ਸਮਾਰਟ ਤੰਤਰ ਦੀਆਂ ਖ਼ਾਮੀਆਂ

ਸਮਾਰਟ ਗਵਰਨੈਂਸ। ਇਹ ਅਜੋਕੀਆਂ ਹਕੂਮਤਾਂ ਦਾ ਨਾਅਰਾ ਹੈ, ਪਰ ਜ਼ਮੀਨੀ ਪੱਧਰ ’ਤੇ ਜੋ ਕੁਝ ਵਾਪਰ ਰਿਹਾ ਹੈ, ਉਹ ਬਿਲਕੁਲ ਉਲਟ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਅਠਾਰਾਂ ਲੱਖ ਰੁਪਏ ਦੇ ਫਰਾਡ ਕੇਸ ’ਚ ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ 13 ਮਹੀਨਿਆਂ ਤੋਂ ਬੰਦ ਪੰਜਾਬ ਸਿੱਖਿਆ ਵਿਭਾਗ ਦੇ ਇੱਕ ਕਲਰਕ ਨੂੰ ਦੋ ਹੋਰ ਸਕੂਲਾਂ ਦਾ ‘ਚਾਰਜ’ ਦੇ ਦਿੱਤਾ ਗਿਆ ਹੈ। ਇਸ ਸਬੰਧੀ ਹੁਕਮ 8 ਅਗਸਤ ਨੂੰ ਜਾਰੀ ਹੋਏ ਜਨ੍ਹਿ‌ਾਂ ਰਾਹੀਂ ਉਸ ਦਾ ਹੈੱਡਕੁਆਰਟਰ ਵੀ ਜਲੰਧਰ ਤਬਦੀਲ ਕਰ ਦਿੱਤਾ ਗਿਆ। ਜ਼ਾਹਿਰ ਹੈ ਕਿ ਸਿੱਖਿਆ ਵਿਭਾਗ ਦੇ ਹਰ ਪ੍ਰਕਾਰ ਦੇ ਕੰਪਿਊਟਰੀਕਰਨ ਦੇ ਦਾਅਵਿਆਂ ਦੇ ਬਾਵਜੂਦ ਹਕੀਕੀ ਤੌਰ ’ਤੇ ਕੰਪਿਊਟਰੀਕਰਨ ਨਹੀਂ ਕੀਤਾ ਗਿਆ। ਗੁਰਦਾਸਪੁਰ ਜ਼ਲ੍ਹਿ‌ੇ ਨਾਲ ਸਬੰਧਤ ਇੱਕ ਸਿੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਰਿਕਾਰਡ ਕਈ ਮਹੀਨੇ ਪਹਿਲਾਂ ਅਪਡੇਟ ਕੀਤਾ ਗਿਆ ਸੀ। ਕੀ ਵਾਧੂ ਚਾਰਜ ਉਸ ‘ਅਪਡੇਟਿਡ’ ਰਿਕਾਰਡ ਦੇ ਆਧਾਰ ’ਤੇ ਦਿੱਤਾ ਗਿਆ? ਜਾਂ ਸ਼ਾਇਦ ‘ਕਈ ਮਹੀਨੇ’ ਉਸ 13 ਮਹੀਨਿਆਂ ਤੋਂ ਵੀ ਪਹਿਲਾਂ ਦੇ ਸਨ?

ਸਫਲਤਾ ਦੀ ਨੀਂਹ ਅਸਫਲਤਾ

ਜ਼ਿੰਦਗੀ ਵਿੱਚ ਹਾਰ ਮਿਲਣ ਕਾਰਨ ਕਈ ਮਨੁੱਖ ਅਕਸਰ ਟੁੱਟ ਜਾਂਦੇ ਹਨ। ਕਈ ਵਾਰ ਮਨੁੱਖ ਏਨਾ ਉਦਾਸ ਹੋ ਜਾਂਦਾ ਹੈ ਕਿ ਉਹ ਕੋਸ਼ਿਸ਼ ਕਰਨੀ ਹੀ ਛੱਡ ਦਿੰਦਾ ਹੈ, ਪਰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਹਾਰ ਦੇ ਪਿੱਛੇ ਹੀ ਜਿੱਤ ਛੁਪੀ ਹੁੰਦੀ ਹੈ। ਜੇਕਰ ਅਸਫਲਤਾ ਨੂੰ ਸਫਲਤਾ ਤਕ ਜਾਣ ਦਾ ਰਸਤਾ ਸਮਝ ਲਿਆ ਜਾਵੇ ਤਾਂ ਹਾਰ ਤੋਂ ਡਰ ਕੇ ਮਾਯੂਸ ਨਹੀਂ ਹੋਣਾ ਪੈਂਦਾ। ਭਾਵੇਂ ਕਿ ਜਿੱਤ ਪ੍ਰਾਪਤ ਕਰਕੇ ਖ਼ੁਸ਼ੀ ਮਿਲਦੀ ਹੈ, ਪਰ ਹਾਰ ਜਾਣ ਕਾਰਨ ਇੱਕ ਸਬਕ ਮਿਲਦਾ ਹੈ, ਜਿਸ ਤੋਂ ਮਨੁੱਖ ਨੂੰ ਅੱਗੇ ਤੋਂ ਦ੍ਰਿੜਤਾ ਨਾਲ ਮਿਹਨਤ ਕਰਨ ਦੀ ਪ੍ਰੇਰਨਾ ਮਿਲਦੀ ਹੈ। ਅਸਲ ਵਿੱਚ ਹਾਰਾਂ ਤੋਂ ਡਰ ਕੇ ਕੋਸ਼ਿਸ਼ ਛੱਡ ਦੇਣ ਵਾਲਾ ਮਨੁੱਖ ਕਾਇਰ ਹੁੰਦਾ ਹੈ।

ਜਿ਼ੰਦਗੀ ਦਾ ਰਾਜ਼: ਸਭ ਭਲਾ, ਜੇਕਰ ਅੰਤ ਭਲਾ…

ਚੌਰਾਨਵੇਂ ਵਰ੍ਹਿਆਂ ਦੇ ਦਿਨ ਗਿਣ ਰਹੇ ਜਾਰਜ ਬਰਨਾਰਡ ਸ਼ਾਅ ਨੂੰ ਇੱਕ ਦਿਨ ਲੱਗਾ ਕਿ ਉਹ ਸੁਅਸਥ ਨਹੀਂ ਅਤੇ ਉਸੇ ਦਿਨ ਭਾਵੇਂ ਉਸ ਦਾ ਅੰਤ ਹੋਣ ਜਾ ਰਿਹਾ ਸੀ। ਆਪਣਾ ਇਹ ਅਨੁਭਵ ਜਦੋਂ ਉਸ ਨੇ ਵੇਖਣ ਆਏ ਡਾਕਟਰ ਨੂੰ ਦੱਸਿਆ ਤਾਂ ਡਾਕਟਰ ਨੇ ਸਮਝਾਇਆ: ‘‘ਅਜਿਹਾ ਨਹੀਂ ਹੋ ਸਕਦਾ। ਅੰਤਲੇ ਸਮੇਂ ਤਾਂ ਵਿਅਕਤੀ ਸਗੋਂ ਅਰੋਗ ਹੋਇਆ ਮਹਿਸੂਸ ਕਰਨ ਲੱਗਦਾ ਹੈ।’’ ਡਾਕਟਰ ਸਹੀ ਸੀ ਕਿਉਂਕਿ ਅੰਤਲੇ ਸਮੇਂ ਦਿਮਾਗ਼ ਅੰਦਰ ਰਿਸਦੇ ਐਂਡਾਰਫਨ ਅਣੂਆਂ ਦਾ ਹੜ੍ਹ ਆ ਜਾਂਦਾ ਹੈ। ਇਹ ਅਣੂ ਮਰ ਰਹੇ ਵਿਅਕਤੀ ਨੂੰ ਨਾ ਪੀੜ ਮਹਿਸੂਸ ਹੋਣ ਦਿੰਦੇ ਹਨ ਅਤੇ ਨਾ ਓਦਰਨ ਦਿੰਦੇ ਹਨ। ਇਨ੍ਹਾਂ ਦੇ ਪ੍ਰਭਾਵ ਅਧੀਨ ਵਿਅਕਤੀ ਕਾਇਰ ਨਹੀਂ, ਨਿਡਰ ਅਤੇ ਦਲੇਰ ਬਣਿਆ ਖਿਸਕਦੇ ਜਾ ਰਹੇ ਜੀਵਨ ਨੂੰ ਅਲਵਿਦਾ ਕਹਿ ਰਿਹਾ ਹੁੰਦਾ ਹੈ। ਇਸੇ ਅਵਸਥਾ ਨੂੰ ਸਿਆਣਪ ਸੰਚਾਰੀ ਗੰਭੀਰਤਾ ਨਾਲ ਵਿਚਾਰਨ ਦੀ ਬਜਾਏ ਅਸੀਂ ਇਸ ਨੂੰ ਵਿਵੇਕਹੀਣ ਰਵਾਇਤੀ ਨਜ਼ਰੀਏ ਨਾਲ ਨਿਹਾਰਨ ਦੇ ਆਦੀ ਹਾਂ। ਜੀਵਨ ਦੇ ਅੰਤ ਨੂੰ ਅਸੀਂ ਦਹਿਲਾ ਦੇਣ ਵਾਲੇ ਹੌਲਨਾਕ ਅਵਸਰ ਦਾ ਰੂਪ ਦੇ ਰੱਖਿਆ ਹੈ। ਜੇਕਰ ਨੀਂਦਰ ਭਲੀ ਹੈ ਤਾਂ ਸਦੀਵੀ ਨੀਂਦਰ ਭਲੀ ਕਿਉਂ ਨਹੀਂ?

ਬੁੱਢੇ ਦਰਿਆ ਦੀ ਪ੍ਰਦੂਸ਼ਣ ਮੁਕਤੀ ਲਈ ਆਜ਼ਾਦੀ ਦੌੜ

ਕਿਸੇ ਗ੍ਰਹਿ ਜਾਂ ਉਪਗ੍ਰਹਿ ‘ਤੇ ਜੀਵਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉੱਥੇ ਪਾਣੀ ਦੀ ਹੋਂਦ ਬਾਰੇ ਖੋਜ ਕੀਤੀ ਜਾਂਦੀ ਹੈ। ਪਾਣੀ ਹੈ ਤਾਂ ਜੀਵਨ ਹੋ ਸਕਦਾ ਹੈ। ਪਾਣੀ ਸਿਰਫ਼ ਬੁੱਲ੍ਹਾਂ ਦੀ ਪਿਆਸ ਮਿਟਾਉਣ ਜੋਗਾ ਹੀ ਨਹੀਂ, ਇਹ ਅੱਖਾਂ ਲਈ ਦ੍ਰਿਸ਼ ਅਤੇ ਕੰਨਾਂ ਲਈ ਸੰਗੀਤ ਵੀ ਸਿਰਜਦਾ ਹੈ। ਪਾਣੀ ਸੌਂਦਰਯ ਵੀ ਹੈ ਤੇ ਸ਼ਕਤੀ ਵੀ। ਇਹ ਰੁੱਤਾਂ ਅਤੇ ਮੌਸਮਾਂ ਦੀ ਖੇਡ ਦਾ ਮੁੱਖ ਪਾਤਰ ਵੀ ਹੈ ਤੇ ਕੁਦਰਤ ਦੇ ਹੋਰ ਬੇਅੰਤ ਕੌਤਕਾਂ ਦਾ ਮਾਧਿਅਮ ਵੀ। ਸਾਡੀ ਧਰਤੀ ਹੇਠਲੇ ਅਤੇ ਸਮੁੰਦਰ ਵਿਚਲੇ ਪਾਣੀ ਨੂੰ ਕੁਦਰਤ ਨੇ ਸਥਾਈ ਤੌਰ ‘ਤੇ ਨਹੀਂ ਟਿਕਾਇਆ ਹੋਇਆ। ਸਮੁੰਦਰ ‘ਚੋਂ ਪਾਣੀ ਵਾਸ਼ਪ ਬਣ ਉੱਡਦਾ, ਬੱਦਲ਼ ਬਣਦਾ, ਬਰਸਦਾ, ਧਰਤੀ ਉਤਲੀ ਬਨਸਪਤੀ ਨੂੰ ਸਿੰਜਦਾ, ਦਰਿਆ-ਨਦੀ-ਨਾਲ਼ਾ ਬਣ ਵਗਦਾ, ਪਸ਼ੂ ਪੰਛੀਆਂ ਦੀ ਪਿਆਸ ਬੁਝਾਉਂਦਾ, ਧਰਤੀ ਵਿਚ ਜੀਰਦਾ, ਤੇ ਬਾਕੀ ਫਿਰ ਸਮੁੰਦਰ ਵਿਚ ਜਾ ਮਿਲਦਾ ਹੈ। ਪਾਣੀ ਦੀ ਇਹ ਗਤੀਸ਼ੀਲਤਾ ਹੀ ਜ਼ਿੰਦਗੀ ਦੀ ਲਗਾਤਾਰਤਾ ਬਣਾਈ ਰੱਖਦੀ ਹੈ। ਧਰਤੀ ‘ਤੇ ਜੀਵਨ ਦੇ ਚਲਦੇ ਰਹਿਣ ਲਈ ਇਹ ਨਦੀਆਂ ਨਾਲੇ ਉਸੇ ਤਰ੍ਹਾਂ ਹਨ ਜਿਵੇਂ ਜਿਉਂਦੇ ਆਦਮੀ ਦੇ ਸਰੀਰ ਦੀਆਂ ਨਾੜਾਂ ਵਿਚ ਵਗਦਾ ਲਹੂ।

ਜਾਅਲੀ ਏਜੰਟ: ਸਖ਼ਤੀ ਦੀ ਲੋੜ

ਪੰਜਾਬੀਆਂ ਵਿੱਚ ਵਿਦੇਸ਼ੀ ਭੂਮੀ ’ਤੇ ਜਾਣ ਅਤੇ ਉੱਥੇ ਮੋਟੀ ਕਮਾਈ ਕਰਨ ਦਾ ਮੋਹ ਸੱਤ ਦਹਾਕਿਆਂ ਤੋਂ ਵੱਧ ਸਮਾਂ ਪੁਰਾਣਾ ਹੈ ਅਤੇ ਘਟਣ ਦੀ ਥਾਂ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਗੋਰਿਆਂ ਦੇ ਮੁਲਕਾਂ ਵਿੱਚ ਜਾ ਕੇ ਗੋਰਿਆਂ ਦੇ ‘ਹਾਣ’ ਦਾ ਬਣਨ ਦੇ ਸੁਪਨੇ ਸੰਜੋਣ ਵਾਲਿਆਂ ਦੀ ਗਿਣਤੀ ਕਦੇ ਵੀ ਘੱਟ ਨਹੀਂ ਰਹੀ। ਇਹ ਸੁਪਨੇ ਖੰਡਿਤ ਵੀ ਬੇਕਿਰਕੀ ਨਾਲ ਹੁੰਦੇ ਰਹੇ ਹਨ ਜਿਸ ਦੇ ਨਤੀਜੇ ਵਜੋਂ ਮੌਤਾਂ ਹੋਣੀਆਂ, ਜਬਰੀ ਵਾਪਸੀ, ਜਬਰੀ ਬੇਦਖ਼ਲੀ ਅਤੇ ਗ਼ੈਰਕਾਨੂੰਨੀ ਦਾਖ਼ਲੇ ਦੇ ਦੋਸ਼ਾਂ ਹੇਠ ਵਰ੍ਹਿਆਂ ਤਕ ਵਿਦੇਸ਼ੀ ਜੇਲ੍ਹਾਂ ਵਿੱਚ ਨਜ਼ਰਬੰਦੀ ਦੀਆਂ ਘਟਨਾਵਾਂ ਸਾਡੇ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਦੀਆਂ ਆਈਆਂ ਹਨ। 1996 ਵਿੱਚ ਮਾਲਟਾ ਕਿਸ਼ਤੀ ਦੁਖਾਂਤ ਵਿੱਚ 238 ਨੌਜਵਾਨ ਆਪਣੀਆਂ ਜਾਨਾਂ ਗੁਆ ਬੈਠੇ ਸਨ। ਉਹ ਗ਼ੈਰਕਾਨੂੰਨੀ ਤੌਰ ’ਤੇ ਇਟਲੀ ਜਾ ਰਹੇ ਸਨ।

ਵਿਕਾਸ ਦੇ ਜਰਜਰ ਪੈਮਾਨੇ

ਬਰਸਾਤਾਂ ਦੌਰਾਨ ਸੜਕਾਂ ਵਿੱਚ ਵੱਡੇ ਵੱਡੇ ਟੋਏ ਪੈਣੇ ਸਾਡੇ ਸ਼ਹਿਰੀ ਜੀਵਨ ਦਾ ਹਿੱਸਾ ਹਨ, ਪਰ ਜਿਸ ਤਰ੍ਹਾਂ ਸੜਕਾਂ ਬੈਠਣ ਜਾਂ ਇਮਾਰਤਾਂ ਡਿੱਗਣ ਦੀਆਂ ਘਟਨਾਵਾਂ ਆਮ ਹੀ ਵਾਪਰਨੀਆਂ ਸ਼ੁਰੂ ਹੋ ਗਈਆਂ ਹਨ, ਉਹ ਚਿੰਤਾਜਨਕ ਰੁਝਾਨ ਹੈ। ਚਾਰ ਦਿਨ ਪਹਿਲਾਂ ਗਾਜ਼ੀਆਬਾਦ ਵਿੱਚ ਸੜਕ ਖ਼ਤਰਨਾਕ ਢੰਗ ਨਾਲ ਧਸਣ ਅਤੇ ਉਸ ਤੋਂ ਉਸ ਦੇ ਆਸ ਪਾਸ ਸਥਿਤ ਦੋ ਅਪਾਰਟਮੈਂਟ ਕੰਪਲੈਕਸਾਂ ਦੀਆਂ ਨੀਹਾਂ ਨੂੰ ਖ਼ਤਰਾ ਖੜ੍ਹਾ ਹੋਣ ਦੀ ਘਟਨਾ ਨੇ ਸਾਡੀ ਸ਼ਹਿਰੀ ਯੋਜਨਾਬੰਦੀ ਦੀਆਂ ਕਮਜ਼ੋਰੀਆਂ ਨੂੰ ਇੱਕ ਵਾਰ ਫਿਰ ਬੇਪਰਦ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਦੋਵਾਂ ਕੰਪਲੈਕਸਾਂ ਦੇ ਡਿੱਗਣ ਦੇ ਖ਼ਤਰੇ ਦੇ ਮੱਦੇਨਜ਼ਰ ਦੋਵਾਂ ਨੂੰ ਖਾਲੀ ਕਰਵਾਉਣਾ ਪਿਆ। ਅਜਿਹੀ ਕਵਾਇਦ ਦੌਰਾਨ ਉਨ੍ਹਾਂ ਦੇ ਵਸਨੀਕਾਂ ਨਾਲ ਕੀ ਬੀਤੀ ਹੋਵੇਗੀ, ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਔਰਤ ਦੀ ਤੌਹੀਨ ਕਦੋਂ ਤਕ?

ਦੇਹ ਵਪਾਰ ਮਨੁੱਖੀ ਸਮਾਜ ਦਾ ਇੱਕ ਘਿਣਾਉਣਾ ਵਰਤਾਰਾ ਹੈ। ਪੁਰਾਤਨ ਸਮੇਂ ਤੋਂ ਹੀ ਇਹ ਸਾਡੇ ਸਮਾਜ ਦਾ ਹਿੱਸਾ ਰਿਹਾ ਹੈ। ਪਹਿਲੇ ਸਮਿਆਂ ਵਿੱਚ ਇਹ ਦੇਵਦਾਸੀ ਪ੍ਰਥਾ ਦੇ ਰੂਪ ਵਿੱਚ ਧਰਮ ਦੀ ਓਹਲੇ ਹੇਠ ਵਾਪਰਦਾ ਰਿਹਾ। ਦੱਖਣੀ ਭਾਰਤ ਦੇ ਮੰਦਰਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇਹ ਅੱਜ ਵੀ ਪ੍ਰਚੱਲਿਤ ਹੈ। ਜਾਗੀਰਦਾਰੀ ਪ੍ਰਬੰਧ ਵੇਲੇ ਦੇਵਦਾਸੀਆਂ ਪੁਜਾਰੀ ਵਰਗ ਦੇ ਨਾਲ ਨਾਲ ਜਾਗੀਰਦਾਰਾਂ ਦੀ ਹਵਸ ਦੀਆਂ ਸ਼ਿਕਾਰ ਬਣਦੀਆਂ ਰਹੀਆਂ।

ਭਾਰਤ ਤੇ ਪਾਕਿਸਤਾਨ: ਦੋਸਤ ਜਾਂ ਦੁਸ਼ਮਣ?

ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਲੰਬਾ ਸਮਾਂ ਭਾਰਤ ’ਤੇ ਰਾਜ ਕੀਤਾ। ਦੂਜੀ ਆਲਮੀ ਜੰਗ ਦੇ ਕਈ ਫ਼ੈਸਲਾਕੁੰਨ ਨਤੀਜਿਆਂ ਸਦਕਾ ਗੁਲਾਮ ਮੁਲਕਾਂ ਨੂੰ ਆਜ਼ਾਦ ਹੋਣ ਦੀ ਆਸ ਬੱਝਦੀ ਨਜ਼ਰ ਆਉਣ ਲੱਗੀ। ਇਸ ਦੇ ਨਾਲ ਹੀ ਆਜ਼ਾਦੀ ਦੀ ਮੰਗ ਲਈ ਜਨਤਕ ਘੋਲ ਤਿੱਖੇ ਹੋਣ ਲੱਗੇ ਸਨ। ਫਿਰ ਵੀ ਸਾਡੇ ਦੇਸ਼ ਨੂੰ ਮਿਲੀ ਆਜ਼ਾਦੀ ਲਈ ਵੰਡ ਦੇ ਰੂਪ ਵਿੱਚ ਵੱਡੀ ਕੀਮਤ ਤਾਰਨੀ ਪਈ। ਲੋਕਾਂ ਨੂੰ ਆਪਣਾ ਸਭ ਕੁਝ ਛੱਡ ਕੇ ਏਧਰੋਂ ਓਧਰ ਆਉਣ ਜਾਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਹੋਈ ਕਤਲੋਗਾਰਤ ਅਤੇ ਉਧਾਲਿਆਂ ਆਦਿ ਬਾਰੇ ਪੜ੍ਹ ਕੇ ਅੱਜ ਵੀ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ।

ਹਰ ਵਿਅਕਤੀ ਕੇਵਲ ਆਪਣੇ ਆਪ ਜਿਹਾ ਕਿਉਂ ?

ਦੋ ਜੀਵਾਂ ਦੇ ਇੱਕ-ਦੂਜੇ ਨਾਲ ਸਬੰਧ ਬਣਾਉਣ ਲਈ ਅੰਦਰੋਂ ਉਮੜੀ ਆਵੇਗੀ ਉਮੰਗ ਨਿਰੋਲ ਕਾਮੁਕੀ ਉਤੇਜਨਾ ਨਹੀਂ, ਇਹ ਜੀਵਨ ਨੂੰ ਚਲਦਿਆਂ ਰੱਖਣ ਦਾ ਸਾਧਨ ਹੈ। ਦੋ ਜਣਿਆਂ ਦਾ ਸਹਿਵਾਸ ਜੀਵਾਂ ਵਿੱਚ ਇਕਸੁਰਤਾ ਨੂੰ ਭੰਗ ਕਰਦੀ ਪ੍ਰਕਿਰਿਆ ਹੈ। ਇਸੇ ਕਾਰਨ ਇਹ ਕੁਦਰਤ ਨੂੰ ਸਵੀਕਾਰ ਹੈ, ਹਾਲਾਂਕਿ ਸੈਕਸ ਬਿਨਾਂ ਵੀ ਜੀਵ ਪ੍ਰਜਣਨ ਦੇ ਵੀ ਯੋਗ ਹਨ। ਸੈਕਸ-ਰਹਿਤ ਪ੍ਰਜਣਨ ਆਪਣੇ ਆਪ ’ਚ ਅਤਿ ਸਰਲ ਪ੍ਰਕ੍ਰਿਆ ਹੈ ਜਿਸ ਲਈ ਦੋ ਜੀਵਾਂ ਦੇ ਇੱਕ ਥਾਂ ਇਕੱਠੇ ਹੋਣ ਦੀ ਵੀ ਲੋੜ ਨਹੀਂ। ਫਿਰ ਵੀ ਕੁਦਰਤ ’ਚ ਨਰ ਅਤੇ ਮਦੀਨ ਦੁਆਰਾ ਪ੍ਰਜਣਨ ਨੂੰ ਤਰਜੀਹ ਮਿਲੀ ਅਤੇ ਰੁੱਖ-ਬੂਟਿਆਂ ’ਚ ਅਤੇ ਪ੍ਰਾਣੀਆਂ ’ਚ ਪ੍ਰਜਣਨ ਦਾ ਇਹੋ ਸਾਧਨ ਸੁਤੇ-ਸਿੱਧ ਵਿਕਸਿਤ ਹੁੰਦਾ ਰਿਹਾ। ਪਰ ਕਿਉਂ?

ਕਿਸਾਨੀ ਸੰਕਟ ਦਾ ਰੁਦਨ

ਇੱਕ ਸ਼ਹਿਰ ਦਾ ਰੇਲਵੇ ਸਟੇਸ਼ਨ।
ਬੈਂਚ ਉਪਰ ਸੱਠ ਕੁ ਸਾਲਾਂ ਦਾ ਇੱਕ ਵਿਅਕਤੀ ਆਪਣੇ ਗੋਡਿਆਂ ਵਿੱਚ ਸਿਰ ਦੇਈ ਬੈਠਾ ਹੈ। ਦਿੱਲੀ ਤੋਂ ਆਉਣ ਵਾਲੀ ਰੇਲ ਗੱਡੀ ਵਿੱਚ ਲਗਭਗ ਦੋ ਘੰਟੇ ਹਨ, ਜੇ ਸਹੀ ਵਕਤ ’ਤੇ ਆ ਜਾਵੇ। ਨਹੀਂ ਤਾਂ, ਪਤਾ ਨਹੀਂ, ਕਦੋਂ ਸੂਚਨਾ ਮਿਲਣ ਲੱਗ ਜਾਵੇ ਕਿ ‘ਲਖਨਊ ਸੇ ਦਿੱਲੀ ਹੋਕੇ ਆਨੇ ਵਾਲੀ ਗਾੜੀ ਚਾਰ ਘੰਟੇ ਲੇਟ ਹੈ। ਇਸ ਅਸੁਵਿਧਾ ਕੇ ਲੀਏ ਹਮੇਂ ਖੇਦ ਹੈ।’

ਪੂਰਬ ਦਾ ਉਭਾਰ ਅਤੇ ਪੱਛਮ ਦਾ ਨਿਘਾਰ

ਪਿੱਛੇ ਜਿਹੇ ਦੋ ਸਿਖਰ ਸੰਮੇਲਨ ਸੰਪੰਨ ਹੋਏ। ਇੱਕ ਚੀਨ ਦੇ ਸ਼ਹਿਰ ਕਿੰਗਦਾਉ ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦਾ ਸਿਖਰ ਸੰਮੇਲਨ ਹੋਇਆ ਅਤੇ ਦੂਜਾ ਕੈਨੇਡਾ ਦੇ ਪ੍ਰਾਂਤ ਕਿਊਬੈੱਕ ਵਿੱਚ ਜੀ-7 ਦੇਸ਼ਾਂ ਦਾ ਸਿਖਰ ਸੰਮੇਲਨ ਹੋਇਆ। ਇਹ ਦੋਵੇਂ ਸਿਖਰ ਸੰਮੇਲਨ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਸਨ। ਕਿੰਗਦਾਉ ਸਿਖਰ ਸੰਮੇਲਨ ਵਿੱਚ ਮਿੱਤਰਤਾ, ਸਹਿਯੋਗ, ਸਦਭਾਵਨਾ ਅਤੇ ਇਕਸੁਰਤਾ ਵਰਗੀਆਂ ਭਾਵਨਾਵਾਂ ਦੇਖਣ ਨੂੰ ਮਿਲੀਆਂ। ਦੂਜੇ ਪਾਸੇ ਕਿਊਬੈੱਕ ਸਿਖਰ ਸੰਮੇਲਨ ਵਿੱਚ ਇਸ ਤੋਂ ਬਿਲਕੁਲ ਉਲਟ ਭਾਵਨਾਵਾਂ ਜਿਵੇਂ ਕਲੇਸ਼, ਦੁਸ਼ਮਣੀ, ਵਿਵਾਦ ਅਤੇ ਲੜਾਈ ਦੇਖਣ ਨੂੰ ਮਿਲੀਆਂ। ਅਜਿਹਾ ਫ਼ਰਕ ਕਿਉਂ? ਇਸ ਦਾ ਕਾਰਨ ਹੈ ਕਿ ਪੂਰਬ ਅਤੇ ਪੱਛਮ ਵੱਖ ਵੱਖ ਦਿਸ਼ਾਵਾਂ ਵੱਲ ਜਾ ਰਹੇ ਹਨ। ਪੂਰਬ ਉਭਾਰ ਦੀ ਅਵਸਥਾ ਵਿੱਚ ਹੈ ਅਤੇ ਪੱਛਮ ਨਿਘਾਰ ਦੀ ਅਵਸਥਾ ਵਿੱਚ। ਇਹ ਦੋਵੇਂ ਰੁਝਾਨ ਹਰ ਰੋਜ਼ ਜ਼ਿਆਦਾ ਸਪਸ਼ਟ ਹੋ ਰਹੇ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0077469255
Copyright © 2019, Panjabi Times. All rights reserved. Website Designed by Mozart Infotech