ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸੰਪਾਦਕੀ

ਜਾਗ ਮਨ ਜਾਗਣ ਦਾ ਵੇਲਾ

February 12, 2014 03:30 AM

ਦੁਸ਼ਮਣਾਂ ਦੀ ਚਾਲ ਤੋਂ ਵਾਕਿਫ ਹਾਂ ਮੈਂ,

ਦੋਸਤਾਂ ਦੇ ਤੇਵਰਾਂ ਤੋਂ ਡਰ ਰਿਹਾਂ ਚੁਰਾਸੀ ਵਿਚ ਯੂ ਕੇ ਦੀ ਮਿਲੀ ਭੁਗਤ ਬਾਰੇ ਕੌਮਾਂਤਰੀ ਜਾਂਚ ਦੇ ਆਸਾਰ ਯੂ ਕੇ ਦੀ ਸਰਬ ਪ੍ਰਵਾਣਤ ਸਿੱਖ ਸੰਸਥਾ ਨੂੰ ਬਾਦਲ ਦਾ ਸੰਭਾਵੀ ਪੇਚਾ ਸ਼੍ਰੀ ਅਕਾਲ ਤਖਤ ਦੇ ਵਿਕਾਰ ‘ਤੇ ਹੋਰ ਪ੍ਰਸ਼ਨ ਚਿੰਨ੍ਹ ਲਗਣ ਦਾ ਅੰਦੇਸ਼ਾ

ਕੁਲਵੰਤ ਸਿੰਘ ਢੇਸੀ –ਯੂ ਕੇ ਸੰਨ ਚੁਰਾਸੀ ਵਿਚ ਦਰਬਾਰ ਸਾਹਿਬ ਤੇ ਭਾਰਤੀ ਕਾਂਗਰਸ ਵਲੋਂ ਕੀਤੇ ਗਏ ਹਮਲੇ ਵਿਚ ਬਰਤਾਨਵੀ ਹੱਲਾ ਛੇਰੀ ਸਬੰਧੀ ਗੱਲ ਬਾਹਰ ਤਾਂ ਗਈ ਹੈ ਪਰ ਇਸ ਸਬੰਧੀ ਸਿੱਖਾਂ ਦੀ ਤਸੱਲੀ ਨਹੀਂ ਹੋਈ। ਹਾਊਸ ਆਫ ਕਾਮਨਜ਼ ਵਿਚ ਬਰਤਾਨਵੀ ਬਿਦੇਸ਼ ਮੰਤਰੀ ਵਿਲੀਅਮ ਹੇਗ ਨੇ ਇਹ ਗੱਲ ਤਾਂ ਮੰਨੀ ਸੀ ਕਿ ਫਰਵਰੀ ਚੁਰਾਸੀ ਵਿਚ ਬਰਤਾਨੀਆਂ ਵਲੋਂ ਇਕ ਐਸ ਏ ਐਸ (ਸਪੈਸ਼ਲ ਏਅਰ ਫੋਰਸ ਅਫਸਰ) ਅਫਸਰ ਭਾਰਤ ਭੇਜਿਆ ਗਿਆ ਸੀ ਜਿਸ ਨੇ ਦਰਬਾਰ ਸਾਹਿਬ ਸਮੂਹ ਵਿਚ ਇੱਕ ਸ਼ਰਧਾਲੂ ਵਜੋਂ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਭਾਰਤ ਨੂੰ ਸਲਾਹ ਦਿੱਤੀ ਸੀ ਕਿ ਸੰਤ ਭਿੰਡਰਾਂਵਾਲਿਆਂ ਅਤੇ ਉਹਨਾਂ ਦੇ ਸਾਥੀਆਂ ‘ਤੇ ਛਾਪਾ ਮਾਰ ਹਵਾਈ ਹਮਲਾ ਕਰਨਾ ਚਾਹੀਦਾ ਹੈ। ਇਹ ਅੰਦਾਜ਼ਾ ਲਇਆ ਜਾਂਦਾ ਹੈ ਕਿ ਉਕਤ ਅਫਸਰ ਦੀ ਇਹ ਰਾਏ ਬਰਤਾਨੀਆਂ ਵਲੋਂ ਭਾਰਤ ਨੂੰ ਵੇਚੇ ਜਾ ਰਹੇ ਹੈਲੀਕਾਪਟਰਾਂ ਦੇ ਸੌਦੇ ਤੋਂ ਪ੍ਰੇਰਤ ਸੀ ਭਾਵੇਂ ਕਿ ਵਿਲੀਅਮ ਹੇਗ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਵਿਲੀਅਮ ਹੇਗ ਨੇ ਆਊਸ ਆਫ ਕਾਮਨਜ਼ ਵਿਚ ਜੋ ਸਰਕਾਰੀ ਪੱਖ ਪੇਸ਼ ਕੀਤਾ ਹੈ ਉਸ ਵਿਚ ਉਸ ਨੇ ਕਿਹਾ ਸੀ ਕਿ ਸਰਕਾਰ ਨੇ ਇਸ ਮਾਮਲੇ ਸਬੰਧੀ ਚਾਰ ਮਹਿਕਮਿਆਂ (ਬਿਦੇਸ਼ ਮਹਿਕਮਾਂ, ਗ੍ਰਹਿ ਮਹਿਕਮਾਂ, ਰੱਖਿਆ ਮਹਿਕਮਾਂ ਅਤੇ ਕੈਬਨਟ ਦਫਤਰ) ਨਾਲ ਸਬੰਧਤ ਤੇਈ ਹਜ਼ਾਰ ਦਸਤਾਵੇਜ਼ਾਂ ਅਤੇ ਦੋ ਸੌ ਦੇ ਕਰੀਬ ਫਾਈਲਾਂ ਦੀ ਛਾਣਬੀਣ ਕਰਕੇ ਇਹ ਸਿੱਟਾ ਕੱਢਿਆ ਹੈ ਕਿ ਭਾਰਤ ਨੂੰ ਦਰਬਾਰ ਸਾਹਿਬ ‘ਤੇ ਹਮਲਾ ਕਰਨ ਸਬੰਧੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਲੇਡੀ ਮਾਰਗਰੇਟ ਥੈਚਰ ਵਲੋਂ ਇੱਕ ਐਸ ਏ ਐਸ ਅਫਸਰ ਨੂੰ ਭੇਜ ਕੇ ਸਲਾਹ ਦਿੱਤੀ ਗਈ ਸੀ ਜਿਸ ਨੂੰ ਕਿ ਭਾਰਤ ਦੀ ਸਰਕਾਰ ਵਲੋਂ ਅਮਲ ਵਿਚ ਨਹੀਂ ਲਿਆਂਦਾ ਗਿਆ ਅਤੇ ਜੂਨ ਚੁਰਾਸੀ ਵਿਚ ਕੀਤਾ ਗਿਆ ਹਮਲਾ ਮਹਿਜ਼ ਹਵਾਈ ਨਾਂ ਹੋ ਕੇ ਸਿੱਧਾ ਫੌਜੀ ਹਮਲਾ ਸੀ। ਜਦੋਂ ਹੇਗ ਨੂੰ ਇਹ ਪੁੱਛਿਆ ਗਿਆ ਕਿ ਬਰਤਾਨਵੀ ਸਰਕਾਰ ਵਲੋਂ ਕਿਸੇ ਦੂਸਰੇ ਦੇਸ਼ ਵਿਚ ਦੇ ਧਾਰਮਕ ਕੇਂਦਰ ਤੇ ਕੀਤੇ ਜਾਣ ਵਾਲੇ ਹਮਲੇ ਵਿਚ ਆਪਣੀ ਰਾਏ ਕਿਓਂ ਦਿੱਤੀ ਤਾਂ ਉਸ ਦਾ ਜਵਾਬ ਸ਼ੇਖੀ ਭਰਿਆ ਸੀ ਕਿ ਬਰਤਾਨੀਆਂ ਇਸ ਕਿਸਮ ਦੇ ਹਾਲਾਤਾਂ ਨਾਲ ਨਿਪਟਣ ਵਿਚ ਮੁਹਾਰਤ ਰੱਖਦਾ ਹੋਣ ਕਾਰਨ ਦੁਨੀਆਂ ਸਾਡੀ ਮੱਦਤ ਲੈਂਦੀ ਹੈ ਅਤੇ ਅਸੀਂ ਦਿੰਦੇ ਹਾਂ। ਇਹ ਗੱਲ ਜ਼ਿਕਰ ਯੋਗ ਹੈ ਕਿ ਲੀਬੀਅਨ ਐਂਬੈਸੀ ਜਾਂ ਦੁਨੀਆ ਦੇ ਹੋਰ ਹਿੱਸਿਆਂ ਵਿਚ ਮਿਲੀਟੈਂਸੀ ਨਾਲ ਨਿਪਟਣ ਲਈ ਬਰਤਾਨੀਆਂ ਵਲੋਂ ਕੀਤੀ ਗਈ ਹਵਾਈ ਛਾਪਾਮਾਰ ਕਾਰਵਾਈ ਕੁਝ ਇਸ ਕਿਸਮ ਦੀ ਰਹੀ ਹੈ ਜਿਸ ਵਿਚ ਨਿਸ਼ਾਨੇ ਤੇ ਹੀ ਮਾਰ ਕੀਤੀ ਜਾਂਦੀ ਹੈ ਤਾਂ ਕਿ ਆਮ ਜਾਨੀ ਨੁਕਸਾਨ ਘੱਟ ਤੋਂ ਘੱਟ ਹੋਵੇ ਅਤੇ ਇਹ ਗੱਲ ਸਪੱਸ਼ਟ ਹੈ ਕਿ ਭਾਰਤ ਨੇ ਇਸ ਕਿਸਮ ਦੀ ਕਾਰਵਾਈ ਨਾਂ ਕਰਕੇ ਤੋਪਾਂ ਅਤੇ ਟੈਂਕਾਂ ਨਾਲ ਤਬਾਹ ਕੁੰਨ ਫੌਜੀ ਕਾਰਵਾਈ ਕੀਤੀ ਅਤੇ ਇਹ ਹਮਲਾ ਕਰਨ ਵਿਚ ਇੰਦਰਾਂ ਨੇਂ ਦਿਨ ਵੀ ਉਹ ਚੁਣਿਆਂ ਜਿਸ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਸੀ। ਚਾਰ ਫਰਵਰੀ ਨੂੰ ਹਾਊਸ ਆਫ ਕਾਮਨਜ਼ ਵਿਚ ਹੋਈ ਡਿਬੇਟ ਵਿਚ ਭਾਵੇਂ ਪਾਰਲੀਮੈਂਟ ਮੈਂਬਰਾਂ ਦੀ ਅਸਰ ਰਸੂਖ ਰੱਖਣ ਵਾਲੀ ਗਿਣਤੀ ਹਾਜ਼ਰ ਸੀ ਅਤੇ ਇਸ ਗੱਲਬਾਤ ਚੱਲੀ ਵੀ ਡੇਢ ਦੋ ਘੰਟਾ ਸੀ ਪਰ ਇਸ ਵਿਚ ਸਰਕਾਰ ਵਲੋਂ ਉਕਾਈ ਇਹ ਹੋ ਗਈ ਕਿ ਇਸ ਡਿਬੇਟ ਦਾ ਲਹਿਜ਼ਾ ਸੰਜੀਦਾ ਨਾਂ ਹੋ ਕੇ ਰਵਾਇਤੀ ਜਿਹਾ ਹੀ ਸੀ। ਰਵਾਇਤੀ ਡਿਬੇਟ ਵਿਚ ਹਲਕੀ ਹਲਕੀ ਖੁੰਦਕ ਦੇ ਨਾਲ ਨਾਲ ਹਾਸਾ ਮਜ਼ਾਕ ਵੀ ਅਕਸਰ ਸ਼ਾਮਲ ਹੁੰਦਾ ਹੈ ਅਤੇ ਵਿਲੀਅਮ ਹੇਗ ਦਾ ਸੁਭਾਅ ਅਤੇ ਚਿਹਰਾ ਵੀ ਐਸਾ ਹੈ ਜਿਸ ਨੇ ਸਿੱਖ ਦਰਸ਼ਕਾਂ ਤੇ ਮਾਰੂ ਅਸਰ ਕੀਤਾ। ਜੇਕਰ ਅੰਗ੍ਰੇਜ਼ ਸਿੱਖਾਂ ਦੇ ਦਰਦ ਦੇ ਨਜ਼ਰੀਏ ਨੂੰ ਗੌਲ ਲੈਂਦਾ ਤਾਂ ਇਸ ਡਿਬੇਟ ਤੋਂ ਸਿੱਖਾਂ ਨੂੰ ਏਨੀ ਚਿੜ ਨਹੀਂ ਸੀ ਹੋਣੀ ਜਿੰਨੀ ਕਿ ਹੁਣ ਹੋਈ ਹੈ ਅਤੇ ਇਸੇ ਗਲੋਂ ਖਿਝ ਕੇ ਕੁਝ ਆਗੂਆਂ ਨੇ ਕਿਹਾ ਹੈ ਕਿ ਹੁਣ ਇਸ ਮਾਮਲੇ ਦੀ ਕੌਮਾਂਤਰੀ ਜਾਂਚ ਹੋਣੀ ਜ਼ਰੂਰੀ ਹੈ। ਐਤਵਾਰ ੯ ਫਰਵਰੀ ਨੂੰ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕਾਵੈਂਟਰੀ ਵਿਖੇ ਹੋਈ ਸਿੱਖ ਕੌਂਸਲ ਯੂ ਕੇ ਦੀ ਮੀਟਿੰਗ ਵਿਚ ਪੰਥਕ ਆਗੂ ਸੇਵਾ ਸਿੰਘ ਲੱਲੀ ਨੇ ਤਾਂ ਇਥੋਂ ਤਕ ਵੀ ਕਿਹਾ ਕਿ ਚਾਰ ਫਰਵਰੀ ਦੀ ਹਾਊਸ ਆਫ ਕਾਮਨਜ਼ ਦੀ ਡਿਬੇਟ ਵਿਚ ਐਮ ਪੀਜ਼ ਦਾ ਹਲਕੇ ਫੁਲਕੇ ਰਵੱਈਏ ਵਿਰੁਧ ਸਾਡੇ ਮੈਬਰਾਂ ਨੂੰ ਵਾਕ ਆਊਟ ਕਰ ਦੇਣਾਂ ਚਾਹੀਦਾ ਸੀ। ਇਸ ਗੱਲ ਨੇਂ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦੇ ਹੁਣ ਤਕ ਦੇ ਸਿੱਖਾਂ ਪ੍ਰਤੀ ਅਪਣਾਏ ਬੜੇ ਸੰਜੀਦਾ ਅਤੇ ਹਮਦਰਦੀ ਭਰੇ ਕਿਰਦਾਰ ਨੂੰ ਢਾਅ ਲਾਈ ਹੈ ਭਾਵੇਂ ਕਿ ਇਹ ਗੱਲ ਸਮਝੀ ਜਾ ਸਕਦੀ ਹੈ ਕਿ ਹਾਊਸ ਆਫ ਕਾਮਨਜ਼ ਦੇ ਕਿਸੇ ਵੀ ਮੈਂਬਰ ਦਾ ਇਰਾਦਾ ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਦਾ ਨਹੀਂ ਸੀ। ਕਾਵੈਂਟਰੀ ਵਿਖੇ ਹੋਈ ਮੀਟਿੰਗ ਵਿਚ ਜਿਥੇ ਲੋਰਡ ਇੰਦਰਜੀਤ ਸਿੰਘ ਵਲੋਂ ਨਿਭਾਏ ਕਿਰਦਾਰ ਦੀ ਸਰਾਹਨਾਂ ਕੀਤੀ ਗਈ ਉਥੇ ਬ੍ਰਿਟਿਸ਼ ਸਿੱਖ ਫੈਡਰੇਸ਼ਨ, ਬ੍ਰਿਟਿਸ਼ ਸਿੱਖ ਕੰਸਲਟੇਟਿਵ ਫੋਰਮ ਜਾਂ ਪੰਥ ਦੀਆਂ ਹੋਰ ਧਿਰਾਂ ਵਲੋਂ ਕੌਮਾਂਤਰੀ ਜਾਂਚ ਦੇ ਆ ਰਹੇ ਸੁਝਾਵਾਂ ਨੂੰ ਵੀ ਜੀਅ ਆਇਆਂ ਕਿਹਾ ਗਿਆ ਅਤੇ ਇਸ ਗੱਲ ਦੇ ਸੰਕੇਤ ਆਉਣੇ ਸ਼ੁਰੂ ਹੋ ਗਏ ਹਨ ਕਿ ਦਰਬਾਰ ਸਾਹਿਬ ‘ਤੇ ਹਮਲੇ ਵਿਚ ਬਰਤਾਨਵੀ ਮਿਲੀ ਭੁਗਤ ਸਬੰਧੀ ਭਵਿੱਖ ਵਿਚ ਲਏ ਜਾਣ ਵਾਲੇ ਫੈਸਲੇ ਸਾਂਝੀਵਾਲਤਾ ਵਾਲੇ ਹੀ ਹੋਣਗੇ। ਪੰਜ ਫਰਵਰੀ ਨੂੰ ਸਿੱਖ ਕੌਂਸਲ ਯੂ ਕੇ ਦੇ ਆਗੂਆਂ ਵਲੋਂ ਇਸ ਸੰਵੇਦਨਸ਼ੀਲ ਮੁੱਦੇ ਤੇ ਸ਼ੈਡੋ ਫਾਰੇਨ ਸੈਕਟਰੀ ਡਗਲਸ ਅਲੈਗਜ਼ੈਡਰ ਨਾਲ ਮੀਟਿੰਗ ਕੀਤੀ ਗਈ ਜਦ ਕਿ ਇਸੇ ਦਿਨ ਹੀ ਸਿੱਖ ਫੈਡਰੇਸ਼ਨ ਵਲੋਂ ‘ਆਲ ਪਾਰਟੀ ਪਾਰਲੀਮੈਂਟਰੀ ਗਰੁਪ ਫਾਰ ਸਿੱਖਸ’ ਨਾਲ ਮੀਟਿੰਗ ਕੀਤੀ ਗਈ। ਹੁਣ ਤਕ ਅਨੇਕਾਂ ਗੰਭੀਰ ਤੱਥ ਸਾਹਮਣੇ ਆਏ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਜਿਵੇਂ ਜਿਵੇਂ ਹੋਰ ਦਸਤਾਵੇਜ਼ ਬਾਹਰ ਆਉਣਗੇ ਤਾਂ ਹੋਰ ਵੀ ਤਹਿਲਕਾ ਮਚਾਉਣ ਵਾਲੇ ਇੰਕਸ਼ਾਫ ਹੋਣਗੇ। ਇੱਕ ਗੱਲ ਸੁਣ ਕੇ ਸਿੱਖ ਪਾਠਕਾਂ ਦੇ ਹਿਰਦੇ ਹੋਰ ਵਲੂੰਧਰ ਜਾਣਗੇ ਕਿ ਸੰਨ ਚੁਰਾਸੀ ਦੌਰਾਨ ਇੱਕ ਕੈਬਨਟ ਮੀਟਿੰਗ ਵਿਚ ਤਾਂ ਇਥੋਂ ਤਕ ਮਿਨਟ ਕੀਤਾ ਗਿਆ ਮਿਲਦਾ ਹੈ ਕਿ ਅਗਰ ਬਰਤਾਨੀਆਂ ਨਵੰਬਰ ੧੯੮੪ ਨੂੰ ਲੰਡਨ ਵਿਚ ਹੋਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਬੰਧੀ ਨਗਰ ਕੀਰਤਨ ਨੂੰ ਨਹੀਂ ਰੋਕਦਾ ਤਾਂ ਉਸ ਨਾਲ ਭਾਰਤ ਪੰਜ ਬਿਲੀਅਨ ਪੌਂਡ ਦੇ ਐਕਸਪੋਰਟ ਦੀ ਸੌਦੇਬਾਜ਼ੀ ਮਨਸੂਖ ਕਰ ਸਕਦਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਰਤ ਵਰਗਾ ਦੇਸ਼ ਸਿੱਖਾਂ ਵਰਗੀ ਕਿਸੇ ਘੱਟ ਗਿਣਤੀ ਨੂੰ ਦਬਾਉਣ ਲਈ ਕਿਸ ਹੱਦ ਤਕ ਜਾ ਸਕਦਾ ਹੈ। ੯ ਫਰਵਰੀ ਨੂੰ ਸਿੱਖ ਕੌਂਸਲ ਦੀ ਕਾਵੈਂਟਰੀ ਵਿਖੇ ਹੋਈ ਮੀਟਿੰਗ ਵਿਚ ਇਸ ਗੱਲ ‘ਤੇ ਅਹਿਮ ਵਿਚਾਰ ਹੋਈ ਕਿ ਜਦੋਂ ਤਕ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਮਾਨਤਾ ਨਹੀਂ ਮਿਲਦੀ ਉਦੋਂ ਤਕ ਦੋਸ਼ੀ ਧਿਰਾਂ ਨੂੰ ਇਨਸਾਫ ਦੇ ਕਟਹਿਰੇ ਵਿਚ ਖੜ੍ਹਿਆਂ ਕਰਨਾ ਮੁਸ਼ਕਲ ਹੋਵੇਗਾ ਅਤੇ ਜੇਕਰ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਕੌਮਾਂਤਰੀ ਹਿਮਾਇਤ ਮਿਲਦੀ ਹੈ ਤਾਂ ਇਸ ਨਾਲ ਸਿੱਖਾਂ ਦੀ ਰਾਜਸੀ ਪ੍ਰਭੂਸਤਾ ਲਈ ਰਾਹ ਨਿਕਲਣਾਂ ਸੰਭਵ ਹੋ ਸਕੇਗਾ। ਇਸ ਸਬੰਧੀ ਉਹਨਾਂ ਸਭ ਜਥੇਬੰਦੀਆਂ ਅਤੇ ਵਿਅਕਤੀਆਂ ਨੂੰ ਅੱਗੇ ਆਉਣ ਲਈ ਕਿਹਾ ਗਿਆ ਗਿਆ ਜੋ ਕਿ ਸਿੱਖਾਂ ਦੇ ਭਾਰਤ ਵਿਚ ਕੁਚਲੇ ਗਏ ਜਾਂ ਕੁਚਲੇ ਜਾ ਰਹੇ ਅਧਿਕਾਰਾਂ ਬਾਰੇ ਕੋਈ ਵੀ ਜਾਣਕਾਰੀ ਰੱਖਦੇ ਹਨ। ਇਹ ਗੱਲ ਵੀ ਵਿਚਾਰ ਅਧੀਨ ਆਈ ਕਿ ਬੀ ਬੀ ਸੀ ਵਰਗੇ ਅਦਾਰੇ ਸਿੱਖਾਂ ਦੀ ਤਾਂ ਹੀ ਕੋਈ ਗੱਲ ਕਰ ਸਕਦੇ ਹਨ ਜੇਕਰ ਨਿੱਜੀ ਤੌਰ ‘ਤੇ ਉਹ ਵਿਅਕਤੀ ਜਾਂ ਪਰਿਵਾਰ ਸਾਹਮਣੇ ਆਉਂਦੇ ਹਨ ਜਿਹਨਾਂ ਨਾਲ ਹੋਈਆਂ ਬੀਤੀਆਂ ਹਨ। ਇਹਨਾ ਵਿਚ ਪੁਲਿਸ ਜਾਂ ਪ੍ਰਸ਼ਾਂਸਨ ਵਲੋਂ ਹੋਈਆਂ ਵਧੀਕੀਆਂ ਅਤੇ ਜ਼ੁਲਮ ਜਾਂ ਦਿੱਲੀ ਅਤੇ ਭਾਰਤ ਦੇ ਹੋਰ ਹਿੱਸਿਆਂ ਵਿਚ ਸਿੱਖਾਂ ਦੇ ਕੀਤੇ ਗਏ ਕਤਲਾਂ ਨਾਲ ਸਬੰਧਤ ਸੱਚੀਆਂ ਘਟਨਾਵਾਂ ਸ਼ਾਮਲ ਹੋਣਗੀਆਂ। ਇਹ ਗੱਲ ਅਕਸਰ ਹੀ ਦੇਖਣ ਵਿਚ ਆਈ ਹੈ ਕਿ ਸਿੱਖ ਸਮੂਹ ਆਪਣੇ ‘ਤੇ ਹੋਏ ਜ਼ੁਲਮਾਂ ਪ੍ਰਤੀ ਵਿਦਰੋਹ ਦੀ ਭਾਵਨਾਂ ਤਾਂ ਬਹੁਤ ਰੱਖਦਾ ਹੈ ਪਰ ਦੋਸ਼ੀ ਧਿਰਾਂ ਖਿਲਾਫ ਕੌਮੀ ਜਾਂ ਕੌਮਾਂਤਰੀ ਪੱਧਰ ਤੇ ਚਾਰਾਜੋਈ ਕਰਨ ਲਈ ਉਹ ਉਦਮ ਨਹੀਂ ਜੁਟਾ ਪਾਉਂਦਾ ਜੋ ਕਿ ਬਹੁਤ ਜ਼ਰੂਰੀ ਹਨ। ਇਸ ਸਬੰਧ ਵਿਚ ਸਿੱਖਾਂ ਦਾ ਅਸਰ ਅੰਦਾਜ਼ ਤਰੀਕੇ ਨਾਲ ਜਥੇਬੰਦ ਨਾਂ ਹੋਣ ਕਰਕੇ ਵਧੇਰੇ ਨੁਕਸਾਨ ਹੋਇਆ ਹੈ ਅਤੇ ਹੁਣ ਮੌਕਾ ਹੈ ਕਿ ਹਰ ਪੱਖੋਂ ਹੀ ਯਯਾਸ਼ਕਤ ਉੱਦਮ ਕੀਤੇ ਜਾਣ। ਯੂ ਕੇ ਵਿਚ ਸਿੱਖ ਹੱਕਾਂ ਦੀ ਅਗਵਾਈ ਕਰ ਰਹੀ ਪ੍ਰਮੁਖ ਜਥੇਬੰਦੀ ਸਿੱਖ ਕੌਂਸਲ ਯੂ ਕੇ ਵਲੋਂ ਅਪੀਲ ਕੀਤੀ ਗਈ ਹੈ ਕਿ ਭਾਰਤ ਵਿਚ ਪੁਲਸ ਪ੍ਰਸ਼ਾਂਸਨ ਜਾਂ ਵੱਧ ਗਿਣਤੀ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਅੱਗੇ ਆ ਕੇ ਕੌਂਸਲ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣੀਆਂ ਚਾਹੀਦੀਆਂ ਹਨ। ਇਥੇ ਇਹ ਵੀ ਜ਼ਿਕਰ ਯੋਗ ਹੈ ਕਿ ੨੭ ਜਨਵਰੀ ੨੦੧੪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਅਜੀਬ ਆਦੇਸ਼ ਸਿੱਖ ਕੌਂਸਲ ਯੂ ਕੇ ਸਬੰਧੀ ਪੰਜ ਸਿੰਘ ਸਾਹਿਬਾਨ ਵਲੋਂ ਜਾਰੀ ਕੀਤਾ ਗਿਆ ਸੀ ਕਿ ਕੌਂਸਲ ਧਾਰਮਕ ਅਤੇ ਸਮਾਜਕ ਮਸਲਿਆਂ ਦੇ ਹੱਲ ਲਈ ਹੋਰ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੀ ਰਾਏ ਲੈ ਕੇ ਕਿਸੇ ਮਸਲੇ ਬਾਰੇ ਆਖਰੀ ਫੈਸਲਾ ਦੇਣ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਗੀ ਲਵੇ। ਇਹ ਲੇਖ ਛਪਣ ਤਕ ਸਿੱਖ ਕੌਂਸਲ ਯੂ ਕੇ ਵਲੋਂ ਇਸ ਆਦੇਸ਼ ਸਬੰਧੀ ਕੋਈ ਪ੍ਰਤੀਕਰਮ ਨਹੀਂ ਆਇਆ ਪਰ ਇੱਕ ਗੱਲ ਅਜੀਬ ਲੱਗਦੀ ਹੈ ਕਿ ਇਹ ਆਪਣੀ ਕਿਸਮ ਦਾ ਪਹਿਲਾ ਆਦੇਸ਼ ਹੈ ਜੋ ਕਿ ਸਿੱਖਾਂ ਦੀ ਸਰਬ ਸਾਂਝੀ ਬਾਹਰਲੇ ਦੇਸ਼ ਦੀ ਕਿਸੇ ਸੰਸਥਾ ਸਬੰਧੀ ਆਇਆ ਹੈ ਜਦ ਕਿ ਇਸ ਆਦੇਸ਼ ਸਬੰਧੀ ਅਨੇਕਾਂ ਸਵਾਲ ਅਤੇ ਵਿਅੰਗ ਖੜ੍ਹੇ ਹੋਣਗੇ। ਇਹ ਗੱਲ ਸਭ ਸੰਗਤਾਂ ਸਮਝਦੀਆਂ ਹਨ ਕਿ ਇਤਹਾਸਕ ਤੌਰ ਤੇ ਸ੍ਰੀ ਅਕਾਲ ਤਖਤ ਦਾ ਹੁਕਮ ਸਾਰੇ ਸੰਸਾਰ ਦੇ ਸਿੱਖਾਂ ਲਈ ਇਲਾਹੀ ਫੁਰਮਾਨ ਵਾਂਗ ਹੋਇਆ ਕਰਦਾ ਸੀ ਪਰ ਜਦੋਂ ਤੋਂ ਸਿੱਖਾਂ ਦੀ ਇਸ ਉਚ ਸੰਸਥਾ ਦਾ ਸਿਆਸੀਕਰਨ ਹੋਇਆ ਹੈ ਤਾਂ ਸਾਰੀ ਖੇਡ ਹੀ ਵਿਗੜ ਗਈ ਹੈ। ਸਾਡੇ ਜਥੇਦਾਰ ਕਿਸ ਸਿੱਖ ਨੂੰ ਪੰਥ ਰਤਨ ਜਾਂ ਫਖਰੇ ਕੌਮ ਦੇ ਰੁਤਬੇ ਦਿੰਦੇ ਹਨ ਇਸ ਸਬੰਧੀ ਕਦੀ ਵੀ ਆਮ ਸਿੱਖ ਸੰਗਤਾਂ ਅਤੇ ਖਾਸ ਕਰਕੇ ਬਿਦੇਸ਼ਾਂ ਵਿਚ ਬੈਠੀਆਂ ਸਿੱਖ ਸੰਗਤਾਂ ਦੀ ਨਾਂ ਤਾਂ ਰਾਏ ਲਈ ਜਾਂਦੀ ਹੈ ਅਤੇ ਨਾਂ ਹੀ ਉਹਨਾਂ ਦੇ ਅਰਮਾਨਾਂ ਅਤੇ ਭਾਵਨਾਵਾਂ ਦੀ ਕੋਈ ਪ੍ਰਵਾਹ ਕੀਤੀ ਜਾਂਦੀ ਹੈ ਸਗੋਂ ਇਹ ਸਿਰਫ ਸਿਆਸੀ ਪ੍ਰਭੂਆਂ ਦੀ ਪ੍ਰਸੰਨਤਾ ਹਾਸਲ ਕਰਨ ਲਈ ਇੱਕ ਧਿਰੀ ਫੈਸਲੇ ਹੁੰਦੇ ਹਨ ਇਹ ਹੀ ਕਾਰਨ ਹੈ ਕਿ ਪਹਿਲਾਂ ਜਿਥੇ ਪੰਥ ਦਾ ਬੱਚਾ ਬੱਚਾ ਸ੍ਰੀ ਅਕਾਲ ਤਖਤ ਦੇ ਰੁਤਬੇ ‘ਤੇ ਬੈਠੇ ਜਥੇਦਾਰਾਂ ਦਾ ਸਤਕਾਰ ਕਰਦਾ ਸੀ ਅਜ ਹਰ ਆਮ ਸਿੱਖ ਉਹਨਾਂ ਖਿਲਾਫ ਜੋ ਮਨ ਆਏ ਬੋਲਦਾ ਹੈ ਅਤੇ ਅਕਸਰ ਬੜੀ ਹੀ ਘਟੀਆ ਅਤੇ ਨੀਚ ਕਿਸਮ ਦੀ ਫਿਕਰੇਬਾਜੀ ਚਲਦੀ ਹੀ ਰਹਿੰਦੀ ਹੈ। ਹੁਣ ਤਾਂ ਕਈ ਸਿੱਖ ਸਗੋਂ ਇਹਨਾ ਵਿਸ਼ੇਸ਼ ਵਿਅਕਤੀਆਂ ਖਿਲਾਫ ਬਗਾਵਤ ਕਰਕੇ ਮਾਣ ਮਹਿਸੂਸ ਕਰਦੇ ਹਨ ਇਸ ਕਰਕੇ ਪੰਥ ਦੇ ਜਥੇਦਾਰਾਂ ਨੂੰ ਇਸ ਪੱਖ ਤੋਂ ਸੁਚੇਤ ਹੋਣ ਦੀ ਲੋੜ ਹੈ ਕਿ ਉਹ ਇਸ ਕਿਸਮ ਦੇ ਆਦੇਸ਼ ਦੇਣ ਤੋਂ ਪਹਿਲਾਂ ਸੰਜੀਦਗੀ ਨਾਲ ਸੋਚਣ ਅਤੇ ਸ਼੍ਰੀ ਅਕਾਲ ਤਖਤ ਵਰਗੀ ਸੰਸਥਾ ਦੇ ਵਿਕਾਰ ਨੂੰ ਕਾਇਮ ਰੱਖਣ ਲਈ ਸਿਆਸੀ ਵਿਅਕਤੀਆਂ ਨਾਲੋਂ ਗੁਰੂ ਵਲ ਮੁਖ ਕਰਨ ਵਿਚ ਹੀ ਕੌਮ ਦਾ ਭਲਾ ਸਮਝਣ ਵਰਨਾਂ ਇਸ ਤਰਾਂ ਦੇ ਫੈਸਲੇ ਤਾਂ ਰਾਜਸੀ ਹਿੱਤਾਂ ਤੋਂ ਪ੍ਰੇਰਤ ਹੀ ਸਮਝੇ ਜਾਣਗੇ । ਸਿੱਖ ਕੌਂਸਲ ਬਰਤਾਨੀਆਂ ਵਿਚ ਭਾਵੇਂ ਸਿੱਖਾਂ ਦੀ ਸਰਬ ਪ੍ਰਵਾਣਤ ਸੰਸਥਾ ਹੈ ਅਤੇ ਹੋਰ ਸਭ ਸੰਸਥਾਵਾਂ ਨੂੰ ਅੱਖ ਪਰੋਖੇ ਕਰਕੇ ਇਸ ਇੱਕ ਸੰਸਥਾ ‘ਤੇ ਬੇਲੋੜੇ ਜ਼ਾਬਤੇ ਦੀ ਕਾਰਵਾਈ ਬਹੁਤ ਸਾਰੇ ਸਵਾਲ ਖੜ੍ਹੇ ਕਰੇਗੀ। ਇਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਯੂ ਕੇ ਵਿਚ ਸਿੱਖਾਂ ਦੀ ਕਿਸੇ ਇੱਕ ਜਥੇਬੰਦਕ ਧਿਰ ਨੂੰ ਮਾਨਤਾ ਨਾਂ ਦੇ ਕੇ ਵਿਅਕਤੀਗਤ ਮਾਨਤਾ ਦੇ ਆਦੇਸ਼ ਫਿਹਲ ਹੋ ਚੁਕੇ ਹਨ ਅਤੇ ਹੁਣ ਜ਼ਾਬਤੇ ਦੇ ਆਦੇਸ਼ ਕਿਸ ਪਾਸੇ ਵਲ ਲੈ ਕੇ ਜਾਂਦੇ ਹਨ ਇਸ ਦਾ ਫੈਸਲਾ ਆਉਣ ਵਾਲਾ ਸਮਾਂ ਹੀ ਕਰੇਗਾ। ਵੈਸੇ ਇਸ ਲੇਖ ਦੇ ਲੇਖਕ ਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਕਾਰਜ ਵਿਧੀ ਨਾਲ ਵੁਲਵਰਹੈਂਪਟਨ (ਯੂ ਕੇ) ਦੇ ਏਕ ਨਿਵਾਸ,ਬੇਇਜ਼ਤੀ ਡਰਾਮੇ ਅਤੇ ਸਿੱਖ ਮਿਕਸ ਵਿਆਹਾਂ ਦੇ ਮਾਮਲੇ ‘ਤੇ ਵਾਹ ਰਿਹਾ ਹੈ ਜਿਥੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਦਫਤਰ ‘ਤੇ ਫੂਨ ਕਰਕੇ ਵਾਰ ਵਾਰ ਇਹ ਕਹਿਣਾ ਪੈਂਦਾ ਸੀ ਕਿ ਅਸੀਂ ਫੈਕਸ ਕਰਨੀ ਹੈ ਤੁਸੀਂ ਫੋਨ ਨਾ ਚੁੱਕਿਓ ਪਰ ਉਹ ਹਰ ਵਾਰ ਫੋਨ ਚੁੱਕ ਲੈਂਦੇ ਕਿਓਂਕਿ ਫੋਨ ਅਤੇ ਫੈਕਸ ਦੀ ਇੱਕ ਹੀ ਲਾਈਨ ਸੀ ਅਤੇ ਇੰਝ ਇੱਕ ਫੈਕਸ ਵਾਸਤੇ ਸਾਰਾ ਦਿਨ ਖਰਾਬ ਹੋ ਜਾਂਦਾ ਸੀ। ਜਿਹਨਾਂ ਗੰਭੀਰ ਮੁੱਦਿਆਂ ਤੇ ਇੱਕ ਦਿਨ ਵਿਚ ਸੰਸਥਾਵਾਂ ਨੂੰ ਦਿਨ ਵਿਚ ਕਈ ਕਈ ਵਾਰ ਈ ਮੇਲਾਂ ਕਰਕੇ ਪ੍ਰਤੀਕਰਮ ਲਏ ਜਦੇ ਹਨ ਉਹਨਾਂ ਦੇ ਸਬੰਧ ਵਿਚ ਸ੍ਰੀ ਅਕਾਲ ਤਖਤ ਸਾਹਿਬ ਦਾ ਮੌਜੂਦਾ ਪ੍ਰਬੰਧ ਕਿਹੋ ਜਹੀ ਭੂਮਿਕਾ ਨਿਭਾ ਸਕਦਾ ਹੈ ਇਸ ਦਾ ਜਾਇਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇੱਕ ਗੱਲ ਹੋਰ ਅਹਿਮ ਹੈ ਕਿ ਚੁਰਾਸੀ ਦੇ ਹਮਲੇ ਸਬੰਧੀ ਯੂ ਕੇ ਦੀ ਮਿਲੀ ਭੁਗਤ ਬਾਰੇ ਕੋਈ ਜਨਤਕ ਜਾਂਚ ਕਰਵਾਉਣ ਸਬੰਧੀ ਇੱਕ ਬੜਾ ਵੱਡਾ ਤੌਖਲਾ ਹੈ ਕਿ ਇਸ ਕਿਸਮ ਦੇ ਫੈਸਲੇ ਤੇ ਭਾਰਤੀ ਸਰਕਾਰ ਦਾ ਅਸਰ ਪੈਣ ਦੀ ਬਹੁਤ ਸੰਭਾਵਨਾਂ ਹੈ। ਅਗਰ ਭਾਰਤ ਵਰਗਾ ਦੇਸ਼ ਸਿੱਖਾਂ ਦੇ ਗੁਰਪੁਰਬ ਦੇ ਨਗਰ ਕੀਰਤਨ ਨੂੰ ਮਨਸੂਖ ਕਰਨ ਲਈ ਪੰਜ ਬਿਲੀਅਨ ਦੀ ਡੀਲ ਤੇ ਲੀਕ ਮਾਰਨ ਲਈ ਸੰਭਾਵੀ ਖਤਰਾ ਹੋ ਸਕਦਾ ਹੈ ਤਾਂ ਉਹ ਹੋਰ ਕੀ ਕੁਝ ਕਰ ਸਕਦਾ ਹੈ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਹੁਣ ਇਹ ਫੈਸਲਾ ਸਿੱਖ ਸੰਗਤਾਂ ਦਾ ਹੈ ਕਿ ਉਹ ਬਰਤਾਨੀਆਂ ਦੀ ਕਿਸੇ ਸਰਬ ਪ੍ਰਵਾਣਤ ਸੰਸਥਾ ਨੂੰ ਜ਼ਾਬਤੇ ਦਾ ਹੁਕਮ ਸ੍ਰੀ ਅਕਾਲ ਤਖਤ ਤੋਂ ਆਇਆ ਸਮਝਣ, ਬਾਦਲ ਸਰਕਾਰ ਵਲੋਂ ਆਇਆ ਸਮਝਣ ਜਾਂ ਕਿ ਭਾਰਤੀ ਸਰਕਾਰ ਵਲੋਂ ਆਇਆ ਸਮਝਣ?

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸੰਪਾਦਕੀ ਵਿੱਚ ਹੋਰ
ਔਰਤਾਂ ਨਾਲ ਪੁਲੀਸ ਦਾ ਵਿਹਾਰ

ਅੰਮ੍ਰਿਤਸਰ ਜ਼ਿਲ੍ਹੇ ਦੇ ਕੱਥੂਨੰਗਲ ਥਾਣੇ ਵਿਚ ਪੈਂਦੇ ਪਿੰਡ ਸ਼ਹਿਜ਼ਾਦਾ ਦੀ ਔਰਤ ਜਸਵਿੰਦਰ ਕੌਰ ਨਾਲ ਕੀਤਾ ਅਣਮਨੁੱਖੀ ਵਿਹਾਰ ਪੁਲੀਸ ਟੀਮ ਦੀ ਔਰਤਾਂ ਬਾਰੇ ਮਾਨਸਿਕਤਾ ਨੂੰ ਦਰਸਾਉਂਦਾ ਹੈ। ਪੁਲੀਸ ਗੱਡੀ ਦੀ ਛੱਤ ਉੱਤੇ ਤਕਰੀਬਨ ਢਾਈ ਕਿਲੋਮੀਟਰ ਤੱਕ ਪਿੰਡ ਦਾ ਚੱਕਰ ਕੱਢਣ ਤੋਂ ਬਾਅਦ ਸੜਕ ਉੱਤੇ ਡਿੱਗੀ ਜਸਵਿੰਦਰ ਦੀ ਦਰਦਨਾਕ ਵੀਡੀਓ ਸੋਸ਼ਲ ਮੀਡੀਆ ਉੱਤੇ ਦੁਨੀਆਂ ਭਰ ਵਿੱਚ ਦੇਖੀ ਗਈ। ਉਹ ਅੰਮ੍ਰਿਤਸਰ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੀੜਤ ਵੱਲੋਂ ਦਿੱਤੇ ਬਿਆਨ ਅਨੁਸਾਰ ਉਹ ਪੁਲੀਸ ਟੀਮ ਤੋਂ ਇੰਨਾ ਪੁੱਛਣ ਦੀ ਗੁਸਤਾਖ਼ੀ ਕਰ ਰਹੀ ਸੀ ਕਿ ਉਸ ਦੇ ਪਰਿਵਾਰ ਦੇ ਜਿਸ ਮੈਂਬਰ ਨੂੰ ਗ੍ਰਿਫ਼ਤਾਰ ਕਰਨ ਆਏ ਹਨ, ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਰੰਟ ਕਿੱਥੇ ਹਨ? ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਪੀੜਤ ਢਾਈ ਕਿਲੋਮੀਟਰ ਤੱਕ ਗੱਡੀ ਦੀ ਛੱਤ ਉੱਤੇ ਬੈਠੀ ਰਹੀ ਹੈ। ਕਾਨੂੰਨ ਦੇ ਰਖਵਾਲਿਆਂ ਅਤੇ ਉਨ੍ਹਾਂ ਦੇ ਸੱਤਾਧਾਰੀ ਸਿਆਸੀ ਆਕਾਵਾਂ ਨੂੰ ਭਾਵੇਂ ਇਹ ਗੱਲ ਦਰੁਸਤ ਜਾਪਦੀ ਹੋਵੇ ਪਰ ਇਹ ਦਲੀਲ ਜਨ ਸਾਧਾਰਨ ਦੇ ਹਲਕ ਤੋਂ ਹੇਠਾਂ ਨਹੀਂ ਉੱਤਰ ਰਹੀ।

ਸੁਪਰੀਮ ਕੋਰਟ ਦਾ ਸਰਬਉੱਚ ਐਲਾਨ

ਸੁਪਰੀਮ ਕੋਰਟ ਵੱਲੋਂ ਅੱਜਕੱਲ੍ਹ ਵੱਖ ਵੱਖ ਵਰਗਾਂ ਦੇ ਹੱਕਾਂ ਬਾਰੇ ਧੜਾ-ਧੜ ਆ ਰਹੇ ਫ਼ੈਸਲਿਆਂ ਵਿੱਚ ਸ਼ੁੱਕਰਵਾਰ ਨੂੰ ਇੱਕ ਹੋਰ ਫ਼ੈਸਲਾ ਜੁੜ ਗਿਆ ਹੈ ਜਿਸ ਦੀ ਸਮਾਜਿਕ ਅਤੇ ਧਾਰਮਿਕ ਪ੍ਰਸੰਗਾਂ ਤੋਂ ਬੇਹੱਦ ਅਹਿਮੀਅਤ ਹੈ। ਅਦਾਲਤ ਵੱਲੋਂ ਹਾਲ ਹੀ ਵਿੱਚ ਧਾਰਾ 377 (ਐੱਲਜੀਬੀਟੀ ਦੇ ਹੱਕਾਂ) ਅਤੇ ਧਾਰਾ 497 (ਵਿਆਹ ਬਾਹਰੇ ਸਬੰਧਾਂ) ਬਾਰੇ ਫ਼ੈਸਲੇ ਸੁਣਾਏ ਗਏ ਹਨ। ਹੁਣ ਕੇਰਲਾ ਹਿੰਦੂ ਸਥਾਨ (ਦਾਖ਼ਲਾ) ਰੂਲਜ਼-1965 ਬਾਰੇ ਮੁਲਕ ਦੀ ਸੁਪਰੀਮ ਕੋਰਟ ਨੇ 4:1 ਨਾਲ ਫ਼ੈਸਲਾ ਸੁਣਾਇਆ ਹੈ। ਇਨ੍ਹਾਂ ਰੂਲਜ਼ ਤਹਿਤ 12ਵੀਂ ਸਦੀ ਦੌਰਾਨ ਬਣੇ ਸ਼ਬਰੀਮਾਲਾ ਮੰਦਰ ਵਿੱਚ 10 ਤੋਂ 50 ਸਾਲ ਤੱਕ ਦੀਆਂ ਮਹਿਲਾਵਾਂ ਦੇ ਦਾਖ਼ਲੇ ਉੱਤੇ ਪਾਬੰਦੀ ਲਾਈ ਹੋਈ ਸੀ। ਅਦਾਲਤ ਨੇ ਇਸ ਪਾਬੰਦੀ ਨੂੰ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਗਰਦਾਨਿਆ ਹੈ

ਸਿੱਖਿਆ ਨੂੰ ਪਈਆਂ ਵੰਗਾਰਾਂ ਓਟਣ ਦੀ ਲੋੜ

ਪੰਜ ਸਤੰਬਰ ਦਾ ਦਿਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ (5 ਸਤੰਬਰ 1888-17 ਅਪਰੈਲ 1975) ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਅਧਿਆਪਕ ਦਿਵਸ ਵਜੋਂ ਮਨਾਉਣ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਦਿਨ ਜਦੋਂ ਅਸੀਂ ਇਸ ਮਹਾਨ ਦਾਰਸ਼ਨਿਕ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸੁਧਾਰਨ ਦਾ ਯਤਨ ਕਰਦੇ ਹਾਂ ਤਾਂ ਨਾਲ ਹੀ ਅੱਜ ਦੇ ਭਾਰਤ ਵਿਚ ਸਿੱਖਿਆ ਸੰਸਾਰ ਅੰਦਰ ਸਮੱਸਿਆਵਾਂ ਦੇ ਹੱਲ ਲਈ ਹੰਭਲਾ ਮਾਰਨ ਦਾ ਯਤਨ ਵੀ ਕਰਦੇ ਹਾਂ।

ਸਮਾਰਟ ਤੰਤਰ ਦੀਆਂ ਖ਼ਾਮੀਆਂ

ਸਮਾਰਟ ਗਵਰਨੈਂਸ। ਇਹ ਅਜੋਕੀਆਂ ਹਕੂਮਤਾਂ ਦਾ ਨਾਅਰਾ ਹੈ, ਪਰ ਜ਼ਮੀਨੀ ਪੱਧਰ ’ਤੇ ਜੋ ਕੁਝ ਵਾਪਰ ਰਿਹਾ ਹੈ, ਉਹ ਬਿਲਕੁਲ ਉਲਟ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਅਠਾਰਾਂ ਲੱਖ ਰੁਪਏ ਦੇ ਫਰਾਡ ਕੇਸ ’ਚ ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ 13 ਮਹੀਨਿਆਂ ਤੋਂ ਬੰਦ ਪੰਜਾਬ ਸਿੱਖਿਆ ਵਿਭਾਗ ਦੇ ਇੱਕ ਕਲਰਕ ਨੂੰ ਦੋ ਹੋਰ ਸਕੂਲਾਂ ਦਾ ‘ਚਾਰਜ’ ਦੇ ਦਿੱਤਾ ਗਿਆ ਹੈ। ਇਸ ਸਬੰਧੀ ਹੁਕਮ 8 ਅਗਸਤ ਨੂੰ ਜਾਰੀ ਹੋਏ ਜਨ੍ਹਿ‌ਾਂ ਰਾਹੀਂ ਉਸ ਦਾ ਹੈੱਡਕੁਆਰਟਰ ਵੀ ਜਲੰਧਰ ਤਬਦੀਲ ਕਰ ਦਿੱਤਾ ਗਿਆ। ਜ਼ਾਹਿਰ ਹੈ ਕਿ ਸਿੱਖਿਆ ਵਿਭਾਗ ਦੇ ਹਰ ਪ੍ਰਕਾਰ ਦੇ ਕੰਪਿਊਟਰੀਕਰਨ ਦੇ ਦਾਅਵਿਆਂ ਦੇ ਬਾਵਜੂਦ ਹਕੀਕੀ ਤੌਰ ’ਤੇ ਕੰਪਿਊਟਰੀਕਰਨ ਨਹੀਂ ਕੀਤਾ ਗਿਆ। ਗੁਰਦਾਸਪੁਰ ਜ਼ਲ੍ਹਿ‌ੇ ਨਾਲ ਸਬੰਧਤ ਇੱਕ ਸਿੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਰਿਕਾਰਡ ਕਈ ਮਹੀਨੇ ਪਹਿਲਾਂ ਅਪਡੇਟ ਕੀਤਾ ਗਿਆ ਸੀ। ਕੀ ਵਾਧੂ ਚਾਰਜ ਉਸ ‘ਅਪਡੇਟਿਡ’ ਰਿਕਾਰਡ ਦੇ ਆਧਾਰ ’ਤੇ ਦਿੱਤਾ ਗਿਆ? ਜਾਂ ਸ਼ਾਇਦ ‘ਕਈ ਮਹੀਨੇ’ ਉਸ 13 ਮਹੀਨਿਆਂ ਤੋਂ ਵੀ ਪਹਿਲਾਂ ਦੇ ਸਨ?

ਸਫਲਤਾ ਦੀ ਨੀਂਹ ਅਸਫਲਤਾ

ਜ਼ਿੰਦਗੀ ਵਿੱਚ ਹਾਰ ਮਿਲਣ ਕਾਰਨ ਕਈ ਮਨੁੱਖ ਅਕਸਰ ਟੁੱਟ ਜਾਂਦੇ ਹਨ। ਕਈ ਵਾਰ ਮਨੁੱਖ ਏਨਾ ਉਦਾਸ ਹੋ ਜਾਂਦਾ ਹੈ ਕਿ ਉਹ ਕੋਸ਼ਿਸ਼ ਕਰਨੀ ਹੀ ਛੱਡ ਦਿੰਦਾ ਹੈ, ਪਰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਹਾਰ ਦੇ ਪਿੱਛੇ ਹੀ ਜਿੱਤ ਛੁਪੀ ਹੁੰਦੀ ਹੈ। ਜੇਕਰ ਅਸਫਲਤਾ ਨੂੰ ਸਫਲਤਾ ਤਕ ਜਾਣ ਦਾ ਰਸਤਾ ਸਮਝ ਲਿਆ ਜਾਵੇ ਤਾਂ ਹਾਰ ਤੋਂ ਡਰ ਕੇ ਮਾਯੂਸ ਨਹੀਂ ਹੋਣਾ ਪੈਂਦਾ। ਭਾਵੇਂ ਕਿ ਜਿੱਤ ਪ੍ਰਾਪਤ ਕਰਕੇ ਖ਼ੁਸ਼ੀ ਮਿਲਦੀ ਹੈ, ਪਰ ਹਾਰ ਜਾਣ ਕਾਰਨ ਇੱਕ ਸਬਕ ਮਿਲਦਾ ਹੈ, ਜਿਸ ਤੋਂ ਮਨੁੱਖ ਨੂੰ ਅੱਗੇ ਤੋਂ ਦ੍ਰਿੜਤਾ ਨਾਲ ਮਿਹਨਤ ਕਰਨ ਦੀ ਪ੍ਰੇਰਨਾ ਮਿਲਦੀ ਹੈ। ਅਸਲ ਵਿੱਚ ਹਾਰਾਂ ਤੋਂ ਡਰ ਕੇ ਕੋਸ਼ਿਸ਼ ਛੱਡ ਦੇਣ ਵਾਲਾ ਮਨੁੱਖ ਕਾਇਰ ਹੁੰਦਾ ਹੈ।

ਜਿ਼ੰਦਗੀ ਦਾ ਰਾਜ਼: ਸਭ ਭਲਾ, ਜੇਕਰ ਅੰਤ ਭਲਾ…

ਚੌਰਾਨਵੇਂ ਵਰ੍ਹਿਆਂ ਦੇ ਦਿਨ ਗਿਣ ਰਹੇ ਜਾਰਜ ਬਰਨਾਰਡ ਸ਼ਾਅ ਨੂੰ ਇੱਕ ਦਿਨ ਲੱਗਾ ਕਿ ਉਹ ਸੁਅਸਥ ਨਹੀਂ ਅਤੇ ਉਸੇ ਦਿਨ ਭਾਵੇਂ ਉਸ ਦਾ ਅੰਤ ਹੋਣ ਜਾ ਰਿਹਾ ਸੀ। ਆਪਣਾ ਇਹ ਅਨੁਭਵ ਜਦੋਂ ਉਸ ਨੇ ਵੇਖਣ ਆਏ ਡਾਕਟਰ ਨੂੰ ਦੱਸਿਆ ਤਾਂ ਡਾਕਟਰ ਨੇ ਸਮਝਾਇਆ: ‘‘ਅਜਿਹਾ ਨਹੀਂ ਹੋ ਸਕਦਾ। ਅੰਤਲੇ ਸਮੇਂ ਤਾਂ ਵਿਅਕਤੀ ਸਗੋਂ ਅਰੋਗ ਹੋਇਆ ਮਹਿਸੂਸ ਕਰਨ ਲੱਗਦਾ ਹੈ।’’ ਡਾਕਟਰ ਸਹੀ ਸੀ ਕਿਉਂਕਿ ਅੰਤਲੇ ਸਮੇਂ ਦਿਮਾਗ਼ ਅੰਦਰ ਰਿਸਦੇ ਐਂਡਾਰਫਨ ਅਣੂਆਂ ਦਾ ਹੜ੍ਹ ਆ ਜਾਂਦਾ ਹੈ। ਇਹ ਅਣੂ ਮਰ ਰਹੇ ਵਿਅਕਤੀ ਨੂੰ ਨਾ ਪੀੜ ਮਹਿਸੂਸ ਹੋਣ ਦਿੰਦੇ ਹਨ ਅਤੇ ਨਾ ਓਦਰਨ ਦਿੰਦੇ ਹਨ। ਇਨ੍ਹਾਂ ਦੇ ਪ੍ਰਭਾਵ ਅਧੀਨ ਵਿਅਕਤੀ ਕਾਇਰ ਨਹੀਂ, ਨਿਡਰ ਅਤੇ ਦਲੇਰ ਬਣਿਆ ਖਿਸਕਦੇ ਜਾ ਰਹੇ ਜੀਵਨ ਨੂੰ ਅਲਵਿਦਾ ਕਹਿ ਰਿਹਾ ਹੁੰਦਾ ਹੈ। ਇਸੇ ਅਵਸਥਾ ਨੂੰ ਸਿਆਣਪ ਸੰਚਾਰੀ ਗੰਭੀਰਤਾ ਨਾਲ ਵਿਚਾਰਨ ਦੀ ਬਜਾਏ ਅਸੀਂ ਇਸ ਨੂੰ ਵਿਵੇਕਹੀਣ ਰਵਾਇਤੀ ਨਜ਼ਰੀਏ ਨਾਲ ਨਿਹਾਰਨ ਦੇ ਆਦੀ ਹਾਂ। ਜੀਵਨ ਦੇ ਅੰਤ ਨੂੰ ਅਸੀਂ ਦਹਿਲਾ ਦੇਣ ਵਾਲੇ ਹੌਲਨਾਕ ਅਵਸਰ ਦਾ ਰੂਪ ਦੇ ਰੱਖਿਆ ਹੈ। ਜੇਕਰ ਨੀਂਦਰ ਭਲੀ ਹੈ ਤਾਂ ਸਦੀਵੀ ਨੀਂਦਰ ਭਲੀ ਕਿਉਂ ਨਹੀਂ?

ਬੁੱਢੇ ਦਰਿਆ ਦੀ ਪ੍ਰਦੂਸ਼ਣ ਮੁਕਤੀ ਲਈ ਆਜ਼ਾਦੀ ਦੌੜ

ਕਿਸੇ ਗ੍ਰਹਿ ਜਾਂ ਉਪਗ੍ਰਹਿ ‘ਤੇ ਜੀਵਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉੱਥੇ ਪਾਣੀ ਦੀ ਹੋਂਦ ਬਾਰੇ ਖੋਜ ਕੀਤੀ ਜਾਂਦੀ ਹੈ। ਪਾਣੀ ਹੈ ਤਾਂ ਜੀਵਨ ਹੋ ਸਕਦਾ ਹੈ। ਪਾਣੀ ਸਿਰਫ਼ ਬੁੱਲ੍ਹਾਂ ਦੀ ਪਿਆਸ ਮਿਟਾਉਣ ਜੋਗਾ ਹੀ ਨਹੀਂ, ਇਹ ਅੱਖਾਂ ਲਈ ਦ੍ਰਿਸ਼ ਅਤੇ ਕੰਨਾਂ ਲਈ ਸੰਗੀਤ ਵੀ ਸਿਰਜਦਾ ਹੈ। ਪਾਣੀ ਸੌਂਦਰਯ ਵੀ ਹੈ ਤੇ ਸ਼ਕਤੀ ਵੀ। ਇਹ ਰੁੱਤਾਂ ਅਤੇ ਮੌਸਮਾਂ ਦੀ ਖੇਡ ਦਾ ਮੁੱਖ ਪਾਤਰ ਵੀ ਹੈ ਤੇ ਕੁਦਰਤ ਦੇ ਹੋਰ ਬੇਅੰਤ ਕੌਤਕਾਂ ਦਾ ਮਾਧਿਅਮ ਵੀ। ਸਾਡੀ ਧਰਤੀ ਹੇਠਲੇ ਅਤੇ ਸਮੁੰਦਰ ਵਿਚਲੇ ਪਾਣੀ ਨੂੰ ਕੁਦਰਤ ਨੇ ਸਥਾਈ ਤੌਰ ‘ਤੇ ਨਹੀਂ ਟਿਕਾਇਆ ਹੋਇਆ। ਸਮੁੰਦਰ ‘ਚੋਂ ਪਾਣੀ ਵਾਸ਼ਪ ਬਣ ਉੱਡਦਾ, ਬੱਦਲ਼ ਬਣਦਾ, ਬਰਸਦਾ, ਧਰਤੀ ਉਤਲੀ ਬਨਸਪਤੀ ਨੂੰ ਸਿੰਜਦਾ, ਦਰਿਆ-ਨਦੀ-ਨਾਲ਼ਾ ਬਣ ਵਗਦਾ, ਪਸ਼ੂ ਪੰਛੀਆਂ ਦੀ ਪਿਆਸ ਬੁਝਾਉਂਦਾ, ਧਰਤੀ ਵਿਚ ਜੀਰਦਾ, ਤੇ ਬਾਕੀ ਫਿਰ ਸਮੁੰਦਰ ਵਿਚ ਜਾ ਮਿਲਦਾ ਹੈ। ਪਾਣੀ ਦੀ ਇਹ ਗਤੀਸ਼ੀਲਤਾ ਹੀ ਜ਼ਿੰਦਗੀ ਦੀ ਲਗਾਤਾਰਤਾ ਬਣਾਈ ਰੱਖਦੀ ਹੈ। ਧਰਤੀ ‘ਤੇ ਜੀਵਨ ਦੇ ਚਲਦੇ ਰਹਿਣ ਲਈ ਇਹ ਨਦੀਆਂ ਨਾਲੇ ਉਸੇ ਤਰ੍ਹਾਂ ਹਨ ਜਿਵੇਂ ਜਿਉਂਦੇ ਆਦਮੀ ਦੇ ਸਰੀਰ ਦੀਆਂ ਨਾੜਾਂ ਵਿਚ ਵਗਦਾ ਲਹੂ।

ਜਾਅਲੀ ਏਜੰਟ: ਸਖ਼ਤੀ ਦੀ ਲੋੜ

ਪੰਜਾਬੀਆਂ ਵਿੱਚ ਵਿਦੇਸ਼ੀ ਭੂਮੀ ’ਤੇ ਜਾਣ ਅਤੇ ਉੱਥੇ ਮੋਟੀ ਕਮਾਈ ਕਰਨ ਦਾ ਮੋਹ ਸੱਤ ਦਹਾਕਿਆਂ ਤੋਂ ਵੱਧ ਸਮਾਂ ਪੁਰਾਣਾ ਹੈ ਅਤੇ ਘਟਣ ਦੀ ਥਾਂ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਗੋਰਿਆਂ ਦੇ ਮੁਲਕਾਂ ਵਿੱਚ ਜਾ ਕੇ ਗੋਰਿਆਂ ਦੇ ‘ਹਾਣ’ ਦਾ ਬਣਨ ਦੇ ਸੁਪਨੇ ਸੰਜੋਣ ਵਾਲਿਆਂ ਦੀ ਗਿਣਤੀ ਕਦੇ ਵੀ ਘੱਟ ਨਹੀਂ ਰਹੀ। ਇਹ ਸੁਪਨੇ ਖੰਡਿਤ ਵੀ ਬੇਕਿਰਕੀ ਨਾਲ ਹੁੰਦੇ ਰਹੇ ਹਨ ਜਿਸ ਦੇ ਨਤੀਜੇ ਵਜੋਂ ਮੌਤਾਂ ਹੋਣੀਆਂ, ਜਬਰੀ ਵਾਪਸੀ, ਜਬਰੀ ਬੇਦਖ਼ਲੀ ਅਤੇ ਗ਼ੈਰਕਾਨੂੰਨੀ ਦਾਖ਼ਲੇ ਦੇ ਦੋਸ਼ਾਂ ਹੇਠ ਵਰ੍ਹਿਆਂ ਤਕ ਵਿਦੇਸ਼ੀ ਜੇਲ੍ਹਾਂ ਵਿੱਚ ਨਜ਼ਰਬੰਦੀ ਦੀਆਂ ਘਟਨਾਵਾਂ ਸਾਡੇ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਦੀਆਂ ਆਈਆਂ ਹਨ। 1996 ਵਿੱਚ ਮਾਲਟਾ ਕਿਸ਼ਤੀ ਦੁਖਾਂਤ ਵਿੱਚ 238 ਨੌਜਵਾਨ ਆਪਣੀਆਂ ਜਾਨਾਂ ਗੁਆ ਬੈਠੇ ਸਨ। ਉਹ ਗ਼ੈਰਕਾਨੂੰਨੀ ਤੌਰ ’ਤੇ ਇਟਲੀ ਜਾ ਰਹੇ ਸਨ।

ਵਿਕਾਸ ਦੇ ਜਰਜਰ ਪੈਮਾਨੇ

ਬਰਸਾਤਾਂ ਦੌਰਾਨ ਸੜਕਾਂ ਵਿੱਚ ਵੱਡੇ ਵੱਡੇ ਟੋਏ ਪੈਣੇ ਸਾਡੇ ਸ਼ਹਿਰੀ ਜੀਵਨ ਦਾ ਹਿੱਸਾ ਹਨ, ਪਰ ਜਿਸ ਤਰ੍ਹਾਂ ਸੜਕਾਂ ਬੈਠਣ ਜਾਂ ਇਮਾਰਤਾਂ ਡਿੱਗਣ ਦੀਆਂ ਘਟਨਾਵਾਂ ਆਮ ਹੀ ਵਾਪਰਨੀਆਂ ਸ਼ੁਰੂ ਹੋ ਗਈਆਂ ਹਨ, ਉਹ ਚਿੰਤਾਜਨਕ ਰੁਝਾਨ ਹੈ। ਚਾਰ ਦਿਨ ਪਹਿਲਾਂ ਗਾਜ਼ੀਆਬਾਦ ਵਿੱਚ ਸੜਕ ਖ਼ਤਰਨਾਕ ਢੰਗ ਨਾਲ ਧਸਣ ਅਤੇ ਉਸ ਤੋਂ ਉਸ ਦੇ ਆਸ ਪਾਸ ਸਥਿਤ ਦੋ ਅਪਾਰਟਮੈਂਟ ਕੰਪਲੈਕਸਾਂ ਦੀਆਂ ਨੀਹਾਂ ਨੂੰ ਖ਼ਤਰਾ ਖੜ੍ਹਾ ਹੋਣ ਦੀ ਘਟਨਾ ਨੇ ਸਾਡੀ ਸ਼ਹਿਰੀ ਯੋਜਨਾਬੰਦੀ ਦੀਆਂ ਕਮਜ਼ੋਰੀਆਂ ਨੂੰ ਇੱਕ ਵਾਰ ਫਿਰ ਬੇਪਰਦ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਦੋਵਾਂ ਕੰਪਲੈਕਸਾਂ ਦੇ ਡਿੱਗਣ ਦੇ ਖ਼ਤਰੇ ਦੇ ਮੱਦੇਨਜ਼ਰ ਦੋਵਾਂ ਨੂੰ ਖਾਲੀ ਕਰਵਾਉਣਾ ਪਿਆ। ਅਜਿਹੀ ਕਵਾਇਦ ਦੌਰਾਨ ਉਨ੍ਹਾਂ ਦੇ ਵਸਨੀਕਾਂ ਨਾਲ ਕੀ ਬੀਤੀ ਹੋਵੇਗੀ, ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਔਰਤ ਦੀ ਤੌਹੀਨ ਕਦੋਂ ਤਕ?

ਦੇਹ ਵਪਾਰ ਮਨੁੱਖੀ ਸਮਾਜ ਦਾ ਇੱਕ ਘਿਣਾਉਣਾ ਵਰਤਾਰਾ ਹੈ। ਪੁਰਾਤਨ ਸਮੇਂ ਤੋਂ ਹੀ ਇਹ ਸਾਡੇ ਸਮਾਜ ਦਾ ਹਿੱਸਾ ਰਿਹਾ ਹੈ। ਪਹਿਲੇ ਸਮਿਆਂ ਵਿੱਚ ਇਹ ਦੇਵਦਾਸੀ ਪ੍ਰਥਾ ਦੇ ਰੂਪ ਵਿੱਚ ਧਰਮ ਦੀ ਓਹਲੇ ਹੇਠ ਵਾਪਰਦਾ ਰਿਹਾ। ਦੱਖਣੀ ਭਾਰਤ ਦੇ ਮੰਦਰਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇਹ ਅੱਜ ਵੀ ਪ੍ਰਚੱਲਿਤ ਹੈ। ਜਾਗੀਰਦਾਰੀ ਪ੍ਰਬੰਧ ਵੇਲੇ ਦੇਵਦਾਸੀਆਂ ਪੁਜਾਰੀ ਵਰਗ ਦੇ ਨਾਲ ਨਾਲ ਜਾਗੀਰਦਾਰਾਂ ਦੀ ਹਵਸ ਦੀਆਂ ਸ਼ਿਕਾਰ ਬਣਦੀਆਂ ਰਹੀਆਂ।

ਭਾਰਤ ਤੇ ਪਾਕਿਸਤਾਨ: ਦੋਸਤ ਜਾਂ ਦੁਸ਼ਮਣ?

ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਲੰਬਾ ਸਮਾਂ ਭਾਰਤ ’ਤੇ ਰਾਜ ਕੀਤਾ। ਦੂਜੀ ਆਲਮੀ ਜੰਗ ਦੇ ਕਈ ਫ਼ੈਸਲਾਕੁੰਨ ਨਤੀਜਿਆਂ ਸਦਕਾ ਗੁਲਾਮ ਮੁਲਕਾਂ ਨੂੰ ਆਜ਼ਾਦ ਹੋਣ ਦੀ ਆਸ ਬੱਝਦੀ ਨਜ਼ਰ ਆਉਣ ਲੱਗੀ। ਇਸ ਦੇ ਨਾਲ ਹੀ ਆਜ਼ਾਦੀ ਦੀ ਮੰਗ ਲਈ ਜਨਤਕ ਘੋਲ ਤਿੱਖੇ ਹੋਣ ਲੱਗੇ ਸਨ। ਫਿਰ ਵੀ ਸਾਡੇ ਦੇਸ਼ ਨੂੰ ਮਿਲੀ ਆਜ਼ਾਦੀ ਲਈ ਵੰਡ ਦੇ ਰੂਪ ਵਿੱਚ ਵੱਡੀ ਕੀਮਤ ਤਾਰਨੀ ਪਈ। ਲੋਕਾਂ ਨੂੰ ਆਪਣਾ ਸਭ ਕੁਝ ਛੱਡ ਕੇ ਏਧਰੋਂ ਓਧਰ ਆਉਣ ਜਾਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਹੋਈ ਕਤਲੋਗਾਰਤ ਅਤੇ ਉਧਾਲਿਆਂ ਆਦਿ ਬਾਰੇ ਪੜ੍ਹ ਕੇ ਅੱਜ ਵੀ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ।

ਹਰ ਵਿਅਕਤੀ ਕੇਵਲ ਆਪਣੇ ਆਪ ਜਿਹਾ ਕਿਉਂ ?

ਦੋ ਜੀਵਾਂ ਦੇ ਇੱਕ-ਦੂਜੇ ਨਾਲ ਸਬੰਧ ਬਣਾਉਣ ਲਈ ਅੰਦਰੋਂ ਉਮੜੀ ਆਵੇਗੀ ਉਮੰਗ ਨਿਰੋਲ ਕਾਮੁਕੀ ਉਤੇਜਨਾ ਨਹੀਂ, ਇਹ ਜੀਵਨ ਨੂੰ ਚਲਦਿਆਂ ਰੱਖਣ ਦਾ ਸਾਧਨ ਹੈ। ਦੋ ਜਣਿਆਂ ਦਾ ਸਹਿਵਾਸ ਜੀਵਾਂ ਵਿੱਚ ਇਕਸੁਰਤਾ ਨੂੰ ਭੰਗ ਕਰਦੀ ਪ੍ਰਕਿਰਿਆ ਹੈ। ਇਸੇ ਕਾਰਨ ਇਹ ਕੁਦਰਤ ਨੂੰ ਸਵੀਕਾਰ ਹੈ, ਹਾਲਾਂਕਿ ਸੈਕਸ ਬਿਨਾਂ ਵੀ ਜੀਵ ਪ੍ਰਜਣਨ ਦੇ ਵੀ ਯੋਗ ਹਨ। ਸੈਕਸ-ਰਹਿਤ ਪ੍ਰਜਣਨ ਆਪਣੇ ਆਪ ’ਚ ਅਤਿ ਸਰਲ ਪ੍ਰਕ੍ਰਿਆ ਹੈ ਜਿਸ ਲਈ ਦੋ ਜੀਵਾਂ ਦੇ ਇੱਕ ਥਾਂ ਇਕੱਠੇ ਹੋਣ ਦੀ ਵੀ ਲੋੜ ਨਹੀਂ। ਫਿਰ ਵੀ ਕੁਦਰਤ ’ਚ ਨਰ ਅਤੇ ਮਦੀਨ ਦੁਆਰਾ ਪ੍ਰਜਣਨ ਨੂੰ ਤਰਜੀਹ ਮਿਲੀ ਅਤੇ ਰੁੱਖ-ਬੂਟਿਆਂ ’ਚ ਅਤੇ ਪ੍ਰਾਣੀਆਂ ’ਚ ਪ੍ਰਜਣਨ ਦਾ ਇਹੋ ਸਾਧਨ ਸੁਤੇ-ਸਿੱਧ ਵਿਕਸਿਤ ਹੁੰਦਾ ਰਿਹਾ। ਪਰ ਕਿਉਂ?

ਕਿਸਾਨੀ ਸੰਕਟ ਦਾ ਰੁਦਨ

ਇੱਕ ਸ਼ਹਿਰ ਦਾ ਰੇਲਵੇ ਸਟੇਸ਼ਨ।
ਬੈਂਚ ਉਪਰ ਸੱਠ ਕੁ ਸਾਲਾਂ ਦਾ ਇੱਕ ਵਿਅਕਤੀ ਆਪਣੇ ਗੋਡਿਆਂ ਵਿੱਚ ਸਿਰ ਦੇਈ ਬੈਠਾ ਹੈ। ਦਿੱਲੀ ਤੋਂ ਆਉਣ ਵਾਲੀ ਰੇਲ ਗੱਡੀ ਵਿੱਚ ਲਗਭਗ ਦੋ ਘੰਟੇ ਹਨ, ਜੇ ਸਹੀ ਵਕਤ ’ਤੇ ਆ ਜਾਵੇ। ਨਹੀਂ ਤਾਂ, ਪਤਾ ਨਹੀਂ, ਕਦੋਂ ਸੂਚਨਾ ਮਿਲਣ ਲੱਗ ਜਾਵੇ ਕਿ ‘ਲਖਨਊ ਸੇ ਦਿੱਲੀ ਹੋਕੇ ਆਨੇ ਵਾਲੀ ਗਾੜੀ ਚਾਰ ਘੰਟੇ ਲੇਟ ਹੈ। ਇਸ ਅਸੁਵਿਧਾ ਕੇ ਲੀਏ ਹਮੇਂ ਖੇਦ ਹੈ।’

ਪੂਰਬ ਦਾ ਉਭਾਰ ਅਤੇ ਪੱਛਮ ਦਾ ਨਿਘਾਰ

ਪਿੱਛੇ ਜਿਹੇ ਦੋ ਸਿਖਰ ਸੰਮੇਲਨ ਸੰਪੰਨ ਹੋਏ। ਇੱਕ ਚੀਨ ਦੇ ਸ਼ਹਿਰ ਕਿੰਗਦਾਉ ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦਾ ਸਿਖਰ ਸੰਮੇਲਨ ਹੋਇਆ ਅਤੇ ਦੂਜਾ ਕੈਨੇਡਾ ਦੇ ਪ੍ਰਾਂਤ ਕਿਊਬੈੱਕ ਵਿੱਚ ਜੀ-7 ਦੇਸ਼ਾਂ ਦਾ ਸਿਖਰ ਸੰਮੇਲਨ ਹੋਇਆ। ਇਹ ਦੋਵੇਂ ਸਿਖਰ ਸੰਮੇਲਨ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਸਨ। ਕਿੰਗਦਾਉ ਸਿਖਰ ਸੰਮੇਲਨ ਵਿੱਚ ਮਿੱਤਰਤਾ, ਸਹਿਯੋਗ, ਸਦਭਾਵਨਾ ਅਤੇ ਇਕਸੁਰਤਾ ਵਰਗੀਆਂ ਭਾਵਨਾਵਾਂ ਦੇਖਣ ਨੂੰ ਮਿਲੀਆਂ। ਦੂਜੇ ਪਾਸੇ ਕਿਊਬੈੱਕ ਸਿਖਰ ਸੰਮੇਲਨ ਵਿੱਚ ਇਸ ਤੋਂ ਬਿਲਕੁਲ ਉਲਟ ਭਾਵਨਾਵਾਂ ਜਿਵੇਂ ਕਲੇਸ਼, ਦੁਸ਼ਮਣੀ, ਵਿਵਾਦ ਅਤੇ ਲੜਾਈ ਦੇਖਣ ਨੂੰ ਮਿਲੀਆਂ। ਅਜਿਹਾ ਫ਼ਰਕ ਕਿਉਂ? ਇਸ ਦਾ ਕਾਰਨ ਹੈ ਕਿ ਪੂਰਬ ਅਤੇ ਪੱਛਮ ਵੱਖ ਵੱਖ ਦਿਸ਼ਾਵਾਂ ਵੱਲ ਜਾ ਰਹੇ ਹਨ। ਪੂਰਬ ਉਭਾਰ ਦੀ ਅਵਸਥਾ ਵਿੱਚ ਹੈ ਅਤੇ ਪੱਛਮ ਨਿਘਾਰ ਦੀ ਅਵਸਥਾ ਵਿੱਚ। ਇਹ ਦੋਵੇਂ ਰੁਝਾਨ ਹਰ ਰੋਜ਼ ਜ਼ਿਆਦਾ ਸਪਸ਼ਟ ਹੋ ਰਹੇ ਹਨ।

ਬਚਪਨ, ਗ਼ਰੀਬੀ ਅਤੇ ਗਰਮੀ ਦੀਆਂ ਛੁੱਟੀਆਂ

ਬੱਚਿਆਂ ਲਈ ਗਰਮੀ ਦੀਆਂ ਛੁੱਟੀਆਂ ਕਿਸੇ ਸੌਗਾਤ ਤੋਂ ਘੱਟ ਨਹੀਂ ਹੁੰਦੀਆਂ ਜਦੋਂਕਿ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਇਹ ਛੁੱਟੀਆਂ ਦਿਹਾੜੀ ਜੋਤਾ ਕਰਕੇ ਆਪਣੇ ਮਾਂ ਬਾਪ ਦੀ ਆਰਥਿਕ ਮਦਦ ਕਰਨ ਦਾ ਮੌਕਾ ਹੁੰਦੀਆਂ ਹਨ। ਬਚਪਨ ਅਤੇ ਗ਼ਰੀਬੀ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਹੈ। ਬਚਪਨ ਬਾਰੇ ਹਰ ਕੋਈ ਕਹਿੰਦਾ ਹੈ ਕਿ ਉਸ ਦਾ ਬਚਪਨ ਵਾਪਸ ਆ ਜਾਵੇ ਜਦੋਂਕਿ ਗ਼ਰੀਬੀ ਤੋਂ ਹਰ ਕੋਈ ਛੁਟਕਾਰਾ ਚਾਹੁੰਦਾ ਹੈ। ਵਕਤ ਦੀ ਚਾਲ ਦੇ ਨਾਲ ਨਾਲ ਜਦੋਂ ਇਨਸਾਨ ਬਚਪਨ ਤੋਂ ਜਵਾਨੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਜ਼ਿਆਦਾਤਰ ਲੋਕ ਆਪਣੇ ਬਚਪਨ ਨੂੰ ਯਾਦ ਕਰਦੇ ਹਨ। ਪਰ ਮੇਰੇ ਮਾਮਲੇ ਵਿੱਚ ਅਜਿਹਾ ਨਹੀਂ ਹੈ। ਜਦੋਂ ਵੀ ਮੈਂ ਆਪਣੇ ਬਚਪਨ ਨੂੰ ਯਾਦ ਕਰਦਾ ਹਾਂ ਤਾਂ ਅੰਤਾਂ ਦੀ ਗ਼ਰੀਬੀ ਅਤੇ ਤੰਗੀਆਂ ਤੁਰਸ਼ੀਆਂ ਦੀ ਯਾਦ ਮੈਨੂੰ ਡਰਾ ਦਿੰਦੀ ਹੈ।

ਭਾਂਬੜ, ਨੰਦੂ ਤੇ ਅਸੀਂ

ਸੱਥ ਵਿੱਚ ਖੜ੍ਹਾ ਬਜ਼ੁਰਗ ਬੋਲ ਰਿਹਾ ਸੀ, “ਸਾਡੇ ਨਾਲ ਇੱਕ ਸੀਰੀ ਹੁੰਦਾ ਸੀ- ਭਾਂਬੜ। ਆਵਦੇ ਨਾਂ ਵਾਂਗੂੰ ਜਮ੍ਹਾਂ ਈ ਅੱਗ ਦੀ ਨਾਲ਼। ਛੇ ਫੁੱਟ ਤੋਂ ਉੱਚਾ,  ਪੂਰਾ ਛੋਹਲਾ, ਪਤਲਾ ਛੀਂਟਕਾ ਜਿਹਾ। ਤੂੜੀ ਦੀਆਂ ਪੰਡਾਂ ਚਿਣ ਚਿਣ ‘ਕੱਲਾ ਈ ਗੱਡਾ ਲੱਦ ਦਿੰਦਾ। ਉਦੋਂ ਦੋੜਿਆਂ ਦੀਆਂ ਪੰਡਾਂ ਹੁੰਦੀਆਂ। ਹੁਣ ਵਾਂਗੂੰ ਰੇਹ ਵਾਲੀਆਂ ਬੋਰੀਆਂ ਨੀ ਸੀ ਕਿ ਇੱਕ ਦੂਜੀ ਤੋਂ ਤਿਲ੍ਹਕ ਜਾਣਗੀਆਂ। ਹਾਲੇ ਵਿਆਹਿਆ ਹੋਇਆ ਵੀ ਨਹੀਂ ਸੀ। ਇੱਕ ਦਿਨ ਬਾਪੂ ਨੂੰ ਕਹਿੰਦਾ, ਪੱਚੀ ਰੁਪਈਏ ਨਕਦ ਚਾਹੀਦੇ। ਬਾਪੂ ਹੈਰਾਨ। ਕਹਿੰਦਾ- ‘ਕੀ ਕਰਨੇ ਐਨੇ ਰੁਪਈਏ?’… ਭਾਂਬੜ ਪੂਰੇ ਦਿਲ-ਚਿੱਤ ਨਾਲ ਕਹਿੰਦਾ- ‘ਜਦੋਂ ਦਾ ਕਾਮਰੇਡਾਂ ਦਾ ਡਰਾਮਾ ਦੇਖਿਆ, ਦਿਲ ‘ਚ ਲਾਂਬੂ ਉਠ ਉਠ ਜਾਂਦੇ ਨੇ। ਤੇ ਲਲਕਾਰਾ ਮਾਰਨਾ ਪਿੰਡ ‘ਚ, ਪਹਿਲਾਂ ਜੁਰਮਾਨਾ ਭਰ ਕੇ’ (ਪਿੰਡ ‘ਚ ਨੇਮ ਬਣਾਇਆ ਹੋਇਆ ਸੀ, ਜੇ ਕੋਈ ਸ਼ਰਾਬੀ ਜਾਂ ਕੋਈ ਹੋਰ ਪਿੰਡ ਵਿਚ ਲਲਕਾਰਾ ਮਾਰੇ ਤਾਂ ਉਸ ਨੂੰ 25 ਰੁਪਏ ਨਕਦ ਜੁਰਮਾਨਾ ਭਰਨਾ ਪੈਂਦਾ ਸੀ)।

ਭਾਰਤ, ਮਿਆਂਮਾਰ ਅਤੇ ਹਥਿਆਰਬੰਦ ਬਾਗ਼ੀ

ਪਿਛਲੇ ਵਰ੍ਹੇ ਰੋਹਿੰਗਿਆ ਬਾਗ਼ੀਆਂ ਦੇ ਹਮਲਿਆਂ ਮਗਰੋਂ ਮਿਆਂਮਾਰ ਦੀ ਫ਼ੌਜ ਨੇ ਬੜੀ ਬੇਰਹਿਮੀ ਨਾਲ ਜਵਾਬੀ ਕਾਰਵਾਈ ਕੀਤੀ ਸੀ। ਨਤੀਜੇ ਵਜੋਂ ਮਿਆਂਮਾਰ ਦੇ ਰਖੀਨ ਸੂਬੇ ‘ਚ ਰੋਹਿੰਗਿਆ ਭਾਈਚਾਰੇ ਦੇ 7 ਲੱਖ ਲੋਕ (ਜਿਨ੍ਹਾਂ ‘ਚੋਂ ਜ਼ਿਆਦਾਤਰ ਮੁਸਲਮਾਨ ਸਨ) ਭੱਜ ਕੇ ਗੁਆਂਢੀ ਮੁਲਕਾਂ- ਬੰਗਲਾਦੇਸ਼ ਤੇ ਭਾਰਤ ਚਲੇ ਗਏ। ਅਜਿਹੀਆਂ ਕਾਰਵਾਈਆਂ ਕਾਰਨ ਮਿਆਂਮਾਰ ਨੂੰ ਸਮੁੱਚੇ ਸੰਸਾਰ ਦੀ ਨਿਖੇਧੀ ਦਾ ਸਾਹਮਣਾ ਕਰਨਾ ਪਿਆ, ਕੁਝ ਮੁਲਕਾਂ ਨੇ ਤਾਂ ਉਸ ‘ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਮੰਗ ਵੀ ਕੀਤੀ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਕਦੇ ਮਿਆਂਮਾਰ ਦੀ ਨਿਖੇਧੀ ਕਰੇਗੀ, ਅਜਿਹੀ ਕੋਈ ਸੰਭਾਵਨਾ ਕਦੇ ਨਹੀਂ ਹੋ ਸਕਦੀ ਕਿਉਂਕਿ ਚੀਨ ਆਪਣੀ ਵੀਟੋ ਤਾਕਤ ਨਾਲ ਅਜਿਹਾ ਹੋਣ ਨਹੀਂ ਦੇਵੇਗਾ। ਇਸ ਮੁੱਦੇ ‘ਤੇ ਇਸ ਨੂੰ ਰੂਸ ਦੀ ਹਮਾਇਤ ਵੀ ਮਿਲ ਸਕਦੀ ਹੈ। ਭਾਰਤ ਵਿੱਚ ਵੀ ਤਕਰੀਬਨ 40 ਹਜ਼ਾਰ ਰੋਹਿੰਗਿਆ ਸ਼ਰਨਾਰਥੀਆਂ ਨੂੰ ਮੁਲਕ ਤੋਂ ਬਾਹਰ ਕੱਢਣ ਦੀ ਮੰਗ ਉੱਠਦੀ ਰਹੀ ਹੈ ਪਰ ਇਸ ਦੇ ਬਾਵਜੂਦ ਨਵੀਂ ਦਿੱਲੀ ਨੇ ਇਨ੍ਹਾਂ ਸ਼ਰਨਾਰਥੀਆਂ ਨੂੰ ਸੂਝ-ਸਿਆਣਪ ਨਾਲ ਆਪਸੀ ਗੱਲਬਾਤ ਰਾਹੀਂ ਭਾਰਤ ਤੇ ਬੰਗਲਾਦੇਸ਼ ਤੋਂ ਵਾਪਸ ਮਿਆਂਮਾਰ ਭੇਜਣ ਦਾ ਰਾਹ ਚੁਣਿਆ ਹੈ। ਭਾਰਤ ਨੇ ਮਿਆਂਮਾਰ ਨੂੰ ਸਪੱਸ਼ਟ ਆਖਿਆ ਹੈ ਕਿ ਉਹ ਬੰਗਲਾਦੇਸ਼ ਤੇ ਭਾਰਤ ਤੋਂ ਰੋਹਿੰਗਿਆ ਸ਼ਰਨਾਰਥੀਆਂ ਦੀ ‘ਸੁਰੱਖਿਅਤ ਤੇ ਲਗਾਤਾਰ’ ਵਾਪਸੀ ਚਾਹੁੰਦਾ ਹੈ।

ਅਜੇ ਅਲਹਿਦਗੀ, ਤਲਾਕ ਬਾਅਦ ’ਚ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੈਲਗੂ ਦੇਸਮ ਪਾਰਟੀ (ਟੀਡੀਪੀ) ਦੇ ਮੁਖੀ ਚੰਦਰਬਾਬੂ ਨਾਇਡੂ ਪਿਛਲੇ ਦੋ ਮਹੀਨਿਆਂ ਤੋਂ ਐੱਨਡੀਏ (ਕੌਮੀ ਜਮਹੂਰੀ ਗੱਠਜੋੜ) ਨਾਲੋਂ ਨਾਤਾ ਤੋੜਨ ਦੀਆਂ ਧਮਕੀਆਂ ਦਿੰਦੇ ਆ ਰਹੇ ਹਨ। ਉਨ੍ਹਾਂ ਵੱਲੋਂ ਬੁੱਧਵਾਰ ਰਾਤੀਂ ਆਪਣੀ ਪਾਰਟੀ ਨਾਲ ਸਬੰਧਤ ਦੋ ਮੰਤਰੀਆਂ – ਅਸ਼ੋਕ ਗਜਪਤੀ ਰਾਜੂ ਤੇ ਵਾਈ. ਸੱਤਿਆਨਾਰਾਇਣ ਚੌਧਰੀ ਨੂੰ ਮੋਦੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦਾ ਨਿਰਦੇਸ਼ ਇਸੇ ਸਿਲਸਿਲੇ ਦਾ ਹੀ ਇੱਕ ਹਿੱਸਾ ਹੈ। ਭਾਵੇਂ ਟੀਡੀਪੀ ਨੇ ਅਜੇ ਰਸਮੀ ਤੌਰ ’ਤੇ ਐੱਨਡੀਏ ਨਾਲੋਂ ਰਿਸ਼ਤਾ ਨਹੀਂ ਤੋੜਿਆ, ਫਿਰ ਵੀ ਮਾਮਲਾ ਉੱਥੇ ਤਕ ਪੁੱਜਣ ਦੀਆਂ ਸੰਭਾਵਨਾਵਾਂ ਰੱਦ ਨਹੀਂ ਕੀਤੀਆਂ ਜਾ ਸਕਦੀਆਂ।

ਰਾਜਸੀ ਭ੍ਰਿਸ਼ਟਾਚਾਰ ਨਾਲੋਂ ਬੌਧਿਕ ਭ੍ਰਿਸ਼ਟਾਚਾਰ ਵੱਧ ਖ਼ਤਰਨਾਕ

ਬੌਧਿਕ ਭ੍ਰਿਸ਼ਟਾਚਾਰ ਰਾਜਨੀਤਕ ਭ੍ਰਿਸ਼ਟਾਚਾਰ ਨਾਲੋਂ ਕਿਉਂ ਜ਼ਿਆਦਾ ਖ਼ਤਰਨਾਕ ਹੈ? ਅੰਗਰੇਜ਼ੀ ਦੀ ਕਹਾਵਤ ਹੈ:  ਵੁਲਫ ਇਨ ਸ਼ੀਪਸ ਕਲੋਦਿੰਗ; ਇਸ ਦਾ ਅਰਥ ਹੈ, ਬਘਿਆੜ ਨੇ ਭੇਡ ਦੀ ਖੱਲ ਪਾਈ ਹੋਈ ਹੈ, ਭਾਵ ਮਿੱਤਰ ਦੇ ਰੂਪ ਵਿੱਚ ਦੁਸ਼ਮਣ ਹੋਣਾ। ਅਜਿਹਾ ਦੁਸ਼ਮਣ ਦੂਜਿਆਂ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦਾ ਹੈ, ਕਿਉਂਕਿ ਉਸ ਕੋਲੋਂ ਤੁਸੀਂ ਆਪਣਾ ਬਚਾਅ ਨਹੀਂ ਕਰਦੇ। ਰਾਜਨੀਤਕ ਭ੍ਰਿਸ਼ਟਾਚਾਰ ਅਜਿਹੀ ਸਚਾਈ ਹੈ ਜਿਸ ਨੂੰ ਲੋਕ ਸਵੀਕਾਰ ਕਰ ਚੁੱਕੇ ਹਨ। ਰਾਜਨੀਤਕ ਨੇਤਾ ਜਿੰਨੇ ਮਰਜ਼ੀ ਦਾਅਵੇ ਕਰ ਲੈਣ ਕਿ ਅਸੀਂ ਭ੍ਰਿਸ਼ਟਾਚਾਰ ਮਿਟਾਉਣਾ ਹੈ ਅਤੇ ਲੋਕਾਂ ਲਈ ਕੰਮ ਕਰਨਾ ਹੈ, ਪਰ ਬਹੁਤ ਸਾਰੇ ਲੋਕ ਉਨ੍ਹਾਂ ਦੀਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਕਰਦੇ ਅਤੇ ਉਨ੍ਹਾਂ ਦੇ ਦਾਅਵਿਆਂ ਨੂੰ  ਗੰਭੀਰਤਾ ਨਾਲ ਨਹੀਂ ਲੈਂਦੇ। ਉਂਜ ਬੁੱਧਜੀਵੀਆਂ ਨੂੰ ਜ਼ਿਆਦਾਤਰ ਲੋਕ, ਲੋਕ ਪੱਖੀ ਸਮਝਦੇ ਹਨ ਅਤੇ ਉਨ੍ਹਾਂ ਦੀਆਂ ਗੱਲਾਂ ‘ਤੇ ਯਕੀਨ ਵੀ ਕਰਦੇ ਹਨ।

‘ਆਪ’ ਦੀ ਰਾਜਨੀਤੀ ਦਾ ਦਲਿਤ ਪੱਖ ਹਾਸ਼ੀਏ ’ਤੇ

ਗੁਰਦਾਸਪੁਰ ਹਲਕੇ ਦੀ ਸੰਸਦੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਨਿਰਾਸ਼ਾਜਨਕ ਹਾਰ ਨੂੰ ਜੇ ਪਾਰਟੀ ਦੇ ਭਵਿੱਖ ਉੱਤੇ ਪੈਣ ਵਾਲੇ ਮਾੜੇ ਅਸਰਾਂ ਵਿੱਚ ਨਾ ਸ਼ਾਮਲ ਕੀਤਾ ਜਾਏ ਤਾਂ ਵੀ ਇਸ ਗੱਲ ਦੇ ਠੋਸ ਆਧਾਰ ਮੌਜੂਦ ਹਨ ਕਿ ਪਾਰਟੀ ਦਾ ਸੁਨਹਿਰੀ ਯੁੱਗ ਖਤਮ ਹੋ ਚੁੱਕਾ ਹੈ। ਹੁਣ ਉਹ ਰਾਜਨੀਤਕ ਰੌਣਕਾਂ ਪਰਤ ਕੇ ਨਹੀਂ ਆਉਣ ਲੱਗੀਆਂ ਜਦੋਂ ‘ਕੇਜਰੀਵਾਲ-ਆਪ-ਝਾੜੂ’ ਤਿੰਨਾਂ ਨੇ ਰਲ ਕੇ ਪੰਜਾਬ ਦੇ ਹਰ ਘਰ ਵਿੱਚ ਆਪਣੀ ਥਾਂ ਬਣਾ ਲਈ ਸੀ; ਜਦੋਂ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਤੇ ਪੁਰਾਤਨ ਪੀੜ੍ਹੀ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067295782
Copyright © 2018, Panjabi Times. All rights reserved. Website Designed by Mozart Infotech