ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸੰਪਾਦਕੀ

ਹਿੰਦੋਸਤਾਨ ਵਿੱਚ ਗਊਆਂ ਦੀ ਦੁਰਦਸ਼ਾ ਕਿਉਂ ਹੋ ਰਹੀ ਹੈ? - ਅੰਜੂਜੀਤ ਸ਼ਰਮਾ ਜਰਮਨੀ

March 04, 2014 04:56 AM

ਹਿੰਦੂ ਧਰਮ ਵਿੱਚ ਬਲੀਆਂ

ਜੇਕਰ ਪੁਰਾਤਨ ਹਿੰਦੂ ਧਰਮ ਦੇ ਇਤਹਾਸ ਨੂੰ ਪੜ੍ਹੀਏ ਅਤੇ ਜਾਣੀਏ ਤਾਂ ਜਿਥੇ ਸਾਨੂੰ ਬਹੁਤ ਕੁਝ ਚੰਗਾਂ ਪੜਨ ਨੂੰ ਮਿਲਦਾ ਹੈ ਉਥੇ ਅਫਸੋਸ ਨਾਕ ਰੀਤੀ ਰਿਵਾਜ਼ਾਂ ਨੂੰ ਵੀ ਪੜਨ ਬਾਰੇ ਮਿਲਦਾ ਹੈ।ਜਿਵੇਂ ਬਲੀ ਯੱਗ ਅਤੇ ਉਹਨਾਂ ਦੀ ਰਸਮ ਆਦਿ ।ਜਿੰਨੀਆਂ ਬਲੀਆਂ ਹਿੰਦੂ ਧਰਮ ਵਿੱਚ ਦਿੱਤੀਆਂ ਜਾਂਦੀਆ ਸਨ।ਸ਼ਾਇਦ ਹੀ ਉਸ ਸਮੇਂ ਦੇ ਧਰਮਾਂ ਵਿੱਚੋਂ ਕੋਈ ਅਸਾ ਧਰਮ ਹੋਵੇਗਾ।ਜਿਸ ਵਿੱਚ ਹਿੰਦੂ ਧਰਮ ਵਾਂਗਰ ਬਲੀ ਅਤੇ ਯੱਗ ਕੀਤੇ ਜਾਂਦੇ ਹੋਵਣਗੇ। ਅਤੇ ਕਿਧਰੇ ਕਿਧਰੇ ਤਾਂ ਮਨੁੱਖ ਦੀ ਬਲੀ ਦਾ ਵੀ ਜ਼ਿਕਰ ਆਉਂਦਾ ਹੈ।ਜਿਸ ਨੂੰ'ਮਨੁਸ਼ਮੇਧ' ਯੱਗ ਕਿਹਾ ਜਾਂਦਾ ਸੀ। ਜਨਵਰਾਂ ਦੀ ਬਲੀ ਯੱਗ ਵੇਲੇ ਘੋੜੇ,ਬਕਰੀ,ਭੇਡ,ਬਲਦ,ਝੋਟੇ,ਅਤੇ ਮੱਝ ਬਗੈਰਾ ਦੀ ਬਲੀ ਦਿੱਤੀ ਜਾਂਦੀ ਸੀ।ਇਹਨਾਂ ਜਨਵਰਾਂ ਨੂੰ ਕਿਸੇ ਤੀਰ ਤਲਵਾਰ ਨਾਲ ਨਹੀ ਮਾਰਿਆ ਜਾਂਦਾ ਸੀ।ਸਗੋਂ ਐੱਨ ਉਸੇ ਤਰਾਂ ਕੀਤਾ ਜਾਂਦਾ ਸੀ।ਜਿਸ ਤਰਾਂ ਕਿਸੇ ਮਨੁੱਖ ਨੂੰ ਫਾਂਸੀ ਦੇਣ ਲਈ ਜਲਾਦ ਰੱਸਾ ਖਿੱਚਦੇ ਸਨ/ਅਤੇ ਹੁਣ ਵੀ ਹਨ।ਅਤੇ ਉਸ ਸਮੇਂ ਜਨਵਰਾਂ ਦੇ ਗਲ ਵਿੱਚ ਵੀ ਰੱਸਾ ਪਾ ਦਿੱਤਾ ਜਾਂਦਾ ਸੀ।ਅਤੇ ਉਸ ਰੱਸੇ ਨੂੰ ਪੁਜਾਰੀ ਆਪ ਖਿੱਚਦਾ ਸੀ।ਫਿਰ ਉਸ ਮਰੇ ਹੋਏ ਜਨਵਰ ਦੇ ਮਾਸ ਦੇ ਅਲੱਗ ਅਲੱਗ ਟੁਕੜੇ ਕਰਦੇ ਸਨ।ਜਨਵਰ ਦੇ ਸਰੀਰ ਦਾ ਉਹ ਭਾਗ ਜਿਥੇ ਵਧੀਆ ਖਾਣ ਯੋਗ ਮਾਸ ਹੁੰਦਾ ਸੀ।ਪੁਜਾਰੀ ਲੋਕ ਉਸ ਮਾਸ ਨੂੰ ਦੇਵਤਿਆਂ ਦੇ ਭੋਜਨ ਬਾਸਤੇ ਰੱਖਦੇ ਸਨ।ਅਤੇ ਬਾਅਦ ਵਿੱਚ ਆਪ ਭੋਜਨ ਖਾਂਦੇ ਸਨ।ਜਨਵਰ ਦੀ ਚਰਬੀ ਬਗੈਰਾ ਅਗਨੀ(ਅੱਗ) ਵਿੱਚ ਸੁੱਟ ਦਿੰਦੇ ਸਨ।ਇਹ ਕਹਿ ਕੇ ਇਹ ਹਿੱਸਾ ਅਗਨ ਦੇਵਤਾ ਦਾ ਹੈ।ਖੂਨ ਅਤੇ ਵੱਡੀਆਂ ਹੱਡੀਆਂ ਭੁਤਾਂ,ਪ੍ਰੇਤਾਂ ਦਾ ਨਾਮ ਲੈ ਕੇ ਕਿਧਰੇ ਦੂਰ ਰੱਖ ਆਉਂਦੇ ਸਨ।ਜਾਂ ਕਿਧਰੇ ਦਬਾ ਦਿੰਦੇ ਸਨ।ਇਨਾਂ ਯੱਗਾਂ ਵਿੱਚੋਂ ਘੋੜੇ ਦੀ ਬਲੀ ਖਾਸ ਅਤੇ ਮਹੱਤਵਪੂਰਣ ਬਲੀ ਮੰਨੀ ਜਾਂਦੀ ਸੀ।ਇਸ ਬਲੀ ਦਾ ਮੁੱਖ ਕਾਰਣ ਹੁੰਦਾ ਸੀ।ਦੁਸ਼ਮਣ ਉੱਤੇ ਜਿੱਤ ਪ੍ਰਾਪਤ ਕਰਨੀ,ਜਾਂ ਦੁਸ਼ਮਣ ਦਾ ਖਤਮਾਂ ਕਰਨ ਬਾਸਤੇ ਦਿੱਤੀ ਜਾਂਦੀ ਸੀ।ਇਸ ਰਸਮ ਨੂੰ ਨਿਭਾਉਣ ਲਈ ਦੇਸੀ ਘਿਉ ਦੀ ਖਾਸ ਵਰਤੋਂ ਕੀਤੀ ਜਾਂਦੀ ਸੀ।ਜਾਣੀ ਅਗਨ ਕੁੰਡ ਵਿੱਚ ਜਦੋਂ ਮਾਸ ਦੀ ਅਹੁੱਤੀ ਦਿੱਤੀ ਜਾਂਦੀ ਸੀ।ਉਸ ਉੱਪਰ ਪੁਜਾਰੀ ਲੋਕ ਦੇਸੀ ਘਿਉ ਨੂੰ ਮੰਤਰ ਪੜ ਪੜ ਪਾਉਂਦੇ ਸਨ।

 

ਪੁਜਾਰੀਆਂ,ਪੰਡਿਤਾਂ,ਪੁਰੋਹਤਾਂ ਦੀ ਜੀਭ ਦੇ ਸੁਆਦ

 

ਅਤੇ ਇਹਨਾਂ ਪੁਜਾਰੀਆਂ,ਪੰਡਿਤਾਂ,ਪੁਰੋਹਤਾਂ ਦੀ ਅਸਲ ਖੁਰਾਕ ਦੇਸੀ ਘਿਓ,ਦੁੱਧ,ਮੱਖਣ ਹੁੰਦਾ ਸੀ।ਅਤੇ ਦੇਵ ਲੋਕਾਂ ਦੀ ਖੁਰਾਕ ਮਾਸ ਹੁੰਦਾਂ ਸੀ।।ਇਹ ਲੋਕ ਆਪਣੇ ਸ਼ਰੀਰ ਦੀ ਬਹੁਤ ਦੇਖ-ਭਾਲ ਰੱਖਦੇ ਸਨ।ਅਤੇ ਇਹਨਾਂ ਲੋਕਾਂ ਦਾ ਸ਼ਰਧਾਲੂ ਲੋਕਾਂ ਨੂੰ ਕਹਿਣਾ ਹੁੰਦਾ ਸੀ।ਕਿ ਇੱਕ ਪੁਜਾਰੀ(ਪੰਡਿਤ)ਬਾਸਤੇ ਜਰੂਰੀ ਹੈ ਕਿ ਉਹ ਵਧੀਆ ਖੁਰਾਕ ਖਾਵੇ ਅਤੇ ਤੰਦਰੁਸਤ ਰਹੇ।ਜੇਕਰ ਉਹ ਹੀ ਬਿਮਾਰ ਹੋ ਗਿਆ ਫਿਰ ਤੁਹਾਡੇ ਪਾਠ ਪੂਜਾ ਕੌਣ ਕਰੇਗਾ।ਉਸ ਵੇਲੇ ਇਹਨਾਂ ਪੁਜਾਰੀ ਲੋਕਾਂ ਦੇ ਮੂੰਹੋਂ ਨਿਕਲਿਆ ਹਰ ਸ਼ਬਦ ਆਮ ਅਤੇ ਭੋਲੇ ਭਾਲੇ ਲੋਕਾਂ ਲਈ ਰੱਬ ਦਾ ਫਰਮਾਨ ਹੁੰਦਾ ਸੀ।ਭੋਲੇ ਭਾਲੇ ਲੋਕ ਆਪਣੀ ਪਾਠ ਪੂਜਾ ਯੱਗ ਹਵਨ ਜੋ ਵੀ ਇਹਨਾਂ ਤੋਂ ਕਰਉਂਦੇ ਸਨ।ਫਿਰ ਪੰਡਿਤ ਜੀ ਦੀ ਇੱਛਾ ਮੁਤਾਬਕ ਦੱਸ਼ਣਾ ਦੇਣੀ ਪੈਂਦੀ ਸੀ।ਅਤੇ ਪੰਡਿਤ ਲੋਕ ਜਿਆਦਾਤਰ ਦੱਸ਼ਣਾ ਵਿੱਚ ਦੁੱਧ,ਦੇਸੀ ਘਿਓ,ਮੱਖਣ ਦੀ ਇੱਛਾ ਪ੍ਰਗਟ ਕਰਦੇ ਹੁੰਦੇ ਸਨ।ਹੋ ਸਕਦਾ ਹੈ ਕਿ ਇਹਨਾਂ ਪੰਡਿਤ ਪੁਜਾਰੀਆਂ ਨੇ ਆਪਣੇ ਭੋਜਨ ਆਪਣੇ ਦੁੱਧ ਮੱਖਣ ਦੇ ਸੁਆਦ ਦਾ ਫਿਕਰ ਰੱਖਦਿਆਂ ਹੋਇਆ ਯੱਗ ਕਰਨ ਦਾ ਫਰਮਾਨ ਜਾਰੀ ਕੀਤਾ ਹੋਵੇਗਾ ਅਤੇ ਦੁੱਧ ਘਿਓ ਖਾਣ ਪੀਣ ਬਾਸਤੇ ਗਊ ਹੱਤਿਆ ਜਾਂ ਗਊ ਦੀ ਬਲੀ ਦੇਣੀ ਮਹਾਂ ਪਾਪ ਕਿਹਾ ਹੋਵੇਗਾ।ਜੇਕਰ ਇਹੈ ਸੋਚ ਸੋਚ ਕੇ ਫਰਮਾਨ ਕੀਤਾ ਹੋਵੇਗਾ ਫਿਰ ਤਾਂ ਦੁੱਧ ਬਕਰੀ ਵੀ ਦਿੰਦੀ ਸੀ।ਜਿਸ ਦੀ ਬਲੀ ਦਿੱਤੀ ਜਾਂਦੀ ਸੀ।ਮੱਝ ਵੀ ਦੁੱਧ ਦਿੰਦੀ ਸੀ।ਜਿਸ ਦੀ ਬਲੀ ਦਿੱਤੀ ਜਾਂਦੀ ਸੀ।ਭੇਡ ਵੀ ਦੁੱਧ ਦਿੰਦੀ ਸੀ।ਜਿਸ ਦੀ ਬਲੀ ਦਿੱਤੀ ਜਾਂਦੀ ਸੀ।ਬਿੰਨਾਂ ਸ਼ੱਕ ਗਊ ਦਾ ਦੁੱਧ ਹਲਕਾ ਅਤੇ ਜਿਆਦਾ ਪੌਸ਼ਿਟਕਤਾ ਵਾਲਾ ਹੁੰਦਾ ਹੈ।ਜਲਦੀ ਹਾਜ਼ਿਮ ਹੋਣ ਵਾਲਾ ਹੁੰਦਾਂ ਹੈ।ਬੱਚੇ ਅਤੇ ਬਜ਼ੁਰਗਾਂ ਬਾਸਤੇ ਫਾਇਦੇਮੰਦ ਹੁੰਦਾਂ ਹੈ।ਉਸ ਵੇਲੇ ਇਸ ਗੱਲ ਦਾ ਗਿਆਨ ਸਿਰਫ ਇਹਨਾਂ ਗਿਆਨਵਾਨ ਲੋਕਾਂ ਨੂੰ ਹੀ ਹੁੰਦਾ ਸੀ।ਇਹ ਲੋਕ ਇਹੀ ਗਿਆਨ ਜਾਣਕਾਰੀ ਲੋਕਾਂ ਤੀਕਰ ਨਹੀ ਸਨ ਵੰਡਦੇ ।ਇਹੈ ਗਿਆਨ ਕਰਾ ਕੇ ਕਿ ਗਊ ਦੀ ਹੱਤਿਆ ਇਸ ਕਰਕੇ ਨਹੀ ਕਰਨੀ ਚਾਹੀਦੀ ਕਿ ਇਸਦਾ ਦੁੱਧ ਗੁਣਕਾਰੀ ਹੈ।ਸਗੋਂ ਇਹਨਾਂ ਲੋਕਾਂ ਨੂੰ ਡਰ ਸੀ ਕਿਧਰੇ ਸਾਡੀ ਜਾਣਕਾਰੀ ਤੋਂ ਜਾਗ੍ਰਿਤੀ ਲੈ ਕੇ ਲੋਕ ਆਪਣੀ ਬੱਚਿਆਂ ਅਤੇ ਬਜ਼ੁਰਗਾਂ ਬਾਸਤੇ ਹੀ ਦੁੱਧ ਦੀ ਵਰਤੋਂ ਨਾ ਕਰਨੀ ਸ਼ੁਰੂ ਕਰ ਦੇਣ ਅਤੇ ਇਸ ਤਰਾਂ ਸਾਡੇ ਤੀਕਰ ਦਾਨ ਦੱਸ਼ਣਾ ਦੇ ਰੂਪ ਵਿੱਚ ਪੁਹੰਚਣ ਵਾਲੀ ਖੁਰਾਕ ਦਾ ਹਿੱਸਾ ਘੱਟ ਜਾਵੇਗਾ।ਸੋ ਉਹਨਾਂ ਨੇ ਇਹ ਕਹਿਣਾਂ ਸ਼ੁਰੂ ਕਰ ਦਿੱਤਾ ਹੋਵੇਗਾ ਕਿ ਗਊ ਹੱਤਿਆ ਕਰਨੀ ਪਾਪ ਹੈ।ਇਸਦੇ ਦੂੱਧ ਤੋਂ ਬਣਿਆ ਜਦੋਂ ਦੇਸੀ ਘਿਓ ਅਗਨ ਦੇਵਤੇ(ਹਵਨ) ਬਾਸਤੇ ਵਰਤਦੇ ਹਾਂ ਤਾਂ ਦੇਵ ਲੋਕ ਗਊ ਉੱਤੇ ਖੁਸ਼ ਹੁੰਦੇ ਹਨ। ਉਸ ਵਕਤ ਦੇ ਲੋਕਾਂ ਅੰਦਰ ਪੁਜਾਰੀਆਂ ਪੰਡਿਤਾਂ ਵੱਲੋਂ ਹਰ ਉਸ ਚੀਜ ਦਾ ਹਰ ਉਸ ਕੰਮ ਦਾ ਆਮ ਲੋਕਾਂ ਅੰਦਰ ਨਾ ਕਰਨ ਦਾ ਡਰ ਪਾਇਆ ਜਾਂਦਾ ਸੀ।ਜਿਸ ਵਿੱਚ ਉਹਨਾਂ ਦਾ ਆਪਣਾ ਸੁਆਰਥ ਆਪਣੀ ਰੌਜ਼ੀ ਰੋਟੀ ਦਾ ਢੰਗ ਲੁਕਿਆ ਹੁੰਦਾਂ ਸੀ। ਸ਼ਾਇਦ ਆਪਣੀ ਜੀਭ ਦੇ ਸੁਆਦ ਕਾਰਣ ਹੀ ਇਹਨਾਂ ਪੁਜਾਰੀ ਲੋਕਾਂ ਨੇ ਬਲੀ ਯੱਗ ਦੀ ਰੀਤ ਸ਼ੁਰੂ ਕੀਤੀ ਹੋਵੇਗੀ।ਕਿ ਲੋਕਾਂ ਅੰਦਰ ਭਰਮ ਬਣਿਆ ਰਹੇਗਾ ਕਿ ਇਹ ਬਲੀ ਤਾਂ ਦੇਵਤਿਆਂ ਨੂੰ ਖੁਸ਼ ਕਰਨ ਲਈ ਅਤੇ ਇਨਸਾਨੀ ਮਨੋਰਥ ਨੂੰ ਪੂਰਾ ਕਰਨ ਲਈ ਦਿੱਤੀ ਜਾਂਦੀ ਹੈ।ਅਸਲ ਮੱਕਸਦ ਉਹਨਾਂ ਲੋਕਾਂ ਦੀ ਪੰਡਿਤ ਪੁਰੋਹਤਾਂ ਦੀ ਆਪਣੀ ਭੁੱਖ ਦਾ ਹੋਵੇਗਾ।ਐਸੇ ਕੁਝ ਅੰਦਾਜ਼ੇ ਲਗਾਏ ਜਾ ਸਕਦੇ ਹਨ।

 

ਮਨੁੱਖ ਨੇ ਭਵਿੱਖ ਬਾਣੀ ਸ਼ੁਰੂ ਕਰ ਦਿੱਤੀ

 

ਇਥੇ ਮੈਨੂੰ ਇਕ ਕਹਾਣੀ ਯਾਦ ਆ ਰਹੀ ਹੈ।ਜਿਸ ਨੂੰ ਮੈਂ ਤੁਹਾਡੇ ਨਾਲ ਜਰੂਰ ਸਾਂਝਿਆਂ ਕਰਾਂਗੀ।ਕਹਿੰਦੇ ਹਨ।ਕਿ ਬਹੁਤ ਸੋ ਸਾਲ ਪੁਰਾਣੀ ਗੱਲ ਹੈ।ਕਿ ਇਹਨਾਂ ਜੰਗਲ ਵਿੱਚ ਇਨਸਾਨ ਅਤੇ ਜਾਨਵਰ ਇੱਕਠੇ ਰਹਿੰਦੇ ਸਨ।ਇਨਸਾਨ ਦਾ ਰਹਿਣਾ ਬਹਿਣਾ ਵੀ ਜਾਨਵਰਾ ਵਾਂਗਰ ਸੀ।ਉਹਨਾਂ ਵਿੱਚੋਂ ਇੱਕ ਐਸਾ ਮਨੁੱਖ ਸੀ।ਜਿਹੜਾ ਨਾ ਕਿਸੇ ਨਾਲ ਬੋਲਦਾ ਸੀ ਅਤੇ ਨਾ ਗੱਲ ਕਰਦਾ ਸੀ।ਬਸ ਰੋਜ਼ ਧਰਤੀ ਉੱਤੇ ਕਿਸੇ ਕਾਨ੍ਹੀ ਨਾਲ ਲੀਕਾਂ ਖਿੱਚਦਾ ਰਹਿੰਦਾਂ ਸੀ।ਕੁਝ ਦਿਨ ਇਸ ਤਰਾਂ ਕਰਨ ਮਗਰੋਂ ਉਹ ਇੱਕ ਉੱਚੀ ਪਹਾੜੀ ਉੱਤੇ ਗਿਆ ਅਤੇ ਜਾ ਕੇ ਉੱਚੀ ਉੱਚੀ ਰੌਲਾ ਪਾਉਣ ਲੱਗਾ।ਕੇ ਹੁਣ ਤੋਂ ਕੁਝ ਘੜੀਆਂ ਮਗਰੋਂ ਧਰਤੀ ਉੱਤੇ ਹਨੇਰ ਹੋਣ ਵਾਲਾ ਹੈ ਅਸੀ ਸਾਰੇ ਮਰ ਜਾਵਾਂਗੇ।ਲੋਕਾਂ ਨੇ ਉਸ ਪਹਾੜੀ ਖੜ੍ਹੇ ਮਨੁੱਖ ਤੋਂ ਪੁੱਛਿਆ ਕਿ ਤੈਨੂੰ ਇਹ ਸਭ ਕੁਝ ਕਿਸ ਨੇ ਦੱਸਿਆ ਹੈ ?ਤਾਂ ਉਸ ਨੇ ਉੱਪਰ ਨੂੰ ਹੱਥ ਕੀਤਾ ਤੇ ਕਿਹਾ 'ਰੱਬ' ਨੇ ਦੱਸਿਆ ਹੈ।ਕੁਝ ਕੁ ਡਰੇ ਅਤੇ ਘਬਰਾਏ ਹੋਏ ਲੋਕਾਂ ਨੇ ਪੁੱਛਿਆ ਫਿਰ ਰੱਬ ਤੋਂ ਪੁੱਛ ਕੇ ਦੱਸ ਜਰਾ ਜਿਹੜਾ ਕੁਝ ਕੁ ਘੜੀਆਂ ਤੀਕਰ ਹਨੇਰ ਪੈ ਰਿਹਾ ਹੈ।ਉਸ ਕੋਲੋਂ ਕਿਵੇਂ ਬਚਿਆ ਜਾ ਸਕਦਾ ਹੈ?ਤਾਂ ਉਸ ਨੇ ਫਿਰ ਕਾਨ੍ਹੀ ਨਾਲ ਕੁਝ ਜ਼ਮੀਨ ਉੱਤੇ ਲਿਖਿਆ ਅਤੇ ਕਿਹਾ,''ਰੱਬ ਦਾ ਕਹਿਣਾ ਹੈ ਤੁਹਾਨੂੰ ਸਾਰਿਆਂ ਨੂੰ ਉਨ੍ਹੀ ਦੇਰ ਉਸਦੀ ਪਾਠ ਪੂਜਾ ਕਰਨੀ ਪਵੇਗੀ ਜਿੰਨੀ ਦੇਰ ਉਹ ਤੁਹਾਡੇ ਉੱਤੇ ਖੁਸ਼ ਨਹੀ ਹੋ ਜਾਂਦਾ''।ਜਦੋਂ ਉਹ ਖੁਸ਼ ਹੋ ਜਾਵੇਗਾ।ਫਿਰ ਉਹ ਤੁਹਾਨੂੰ ਰੌਸ਼ਨੀ ਦੇ ਦੇਵੇਗਾ ਅਤੇ ਤੁਸੀ ਬਚ ਜਾਵੋਂਗੇ ਫਿਰ ਤੁਸੀ ਉਸ ਦੇ ਬਦਲੇ ਉਸ ਦੇ ਮੂੰਹੋਂ ਮੰਗੇ ਉਹ ਚੀਜ਼ਾਂ ਬਸਤਾਂ ਪ੍ਰਾਰਥ ਦੇਣੇ ਜਿਸ ਜਿਸ ਦੀ ਉਹ ਇੱਛਾ ਪ੍ਰਗਟ ਕਰੇਗਾ।ਲੋਕ ਆਪਣੀ ਆਪਣੀ ਜਾਨ ਦੀ ਖੈਰ ਮੰਗਣ ਲੱਗੇ ਅਤੇ ਹਨੇਰੇ ਵਿੱਚ ਬੈਠੇ ਉਸ ਦੇ ਦੱਸੇ ਰੱਬ ਅੱਗੇ ਜੋਦੜੀਆਂ ਕਰਨ ਲੱਗੇ।ਇਸ ਤਰਾਂ ਕਰਦਿਆਂ ਸਾਰੀ ਰਾਤ ਬੀਤ ਗਈ।ਦਿਨ ਚੜਨ ਤੋਂ ਪਹਿਲਾਂ ਇਹ ਮਨੁੱਖ ਫਿਰ ਉੱਚੀ ਪਹਾੜੀ ਉੱਤੇ ਗਿਆ ਅਤੇ ਜਾ ਕੇ ਉੱਚੀ ਉੱਚੀ ਬੋਲਣ ਲੱਗਾ।ਤੁਹਾਡੀ ਪ੍ਰਾਥਨਾ,ਅਰਦਾਸਾਂ ਰੱਬ ਨੇ ਮੰਨਜੂਰ ਕਰ ਲਈ ਹੈ।ਜਾਉ ਆਪਣੇ ਆਪਣੇ ਘਰਾਂ ਵਿੱਚੋਂ ਰੱਬ ਬਾਸਤੇ ਜੋ ਕੁਝ ਵੀ ਹੈ ਲੈ ਆਉ।ਉਹ ਹੁਣ ਰੌਸ਼ਨੀ ਬਣ ਕੇ ਚਮਕੇਗਾ ਅਤੇ ਤੁਹਾਨੂੰ ਅਸ਼ੀਰਵਾਦ ਦੇਵੇਗਾ।ਸਾਰੇ ਲੋਕ ਆਪਣੇ ਆਪਣੇ ਘਰਾਂ ਨੂੰ ਗਏ ਕੋਈ ਜਨਵਰ,ਕੋਈ ਫਲ ਕੋਈ ਕੁਝ ਲੈ ਕੇ ਉਸ ਮਨੁੱਖ ਕੋਲ ਪੁਹੰਚ ਗਏ।ਕੁਝ ਦੇਰ ਮਗਰੋਂ ਸੂਰਜ ਚੜ ਗਿਆ।ਲੋਕ ਆਪਣੀ ਆਪਣੀ ਜਾਨ ਬਚਾ ਕੇ ਉਸ ਮਨੁੱਖ ਦਾ ਧੰਨਵਾਦ ਕੀਤਾ ਕਿ ਤੂੰ ਸਾਨੂੰ ਬਹੁਤ ਵੱਡੇ ਖਤਰੇ ਤੋਂ ਬਚਾ ਲਿਆ ਅਤੇ ਆਪਣੇ ਆਪਣੇ ਘਰ ਨੂੰ ਚਲੇ ਗਏ।ਉਸੇ ਦਿਨ ਰਾਤ ਹੋਣ ਤੋਂ ਪਹਿਲਾਂ ਇਹ ਮਨੁੱਖ ਫਿਰ ਉਹੀ ਰਟ ਰਟਣ ਲੱਗਾ।ਕੇ ਹਨੇਰ ਪੈਣ ਵਾਲਾ ਹੈ ਰੱਬ ਅੱਗੇ ਜੋਦੜੀਆਂ ਕਰੋ।ਕਿ ਤੁਹਾਨੂੰ ਬਚਾ ਲਵੇ।ਲੋਕ ਡਰਦੇ ਸਾਰੀ ਰਾਤ ਜੋਦੜੀਆਂ ਕਰਦੇ ਰਹਿੰਦੇ।ਜਦ ਦਿਨ ਚੜਨ ਵਾਲਾ ਹੁੰਦਾਂ ਲੋਕਾਂ ਨੂੰ ਫਰਮਾਨ ਕਰ ਦਿੰਦਾਂ।ਜਾਓ ਆਪਣੇ ਆਪਣੇ ਘਰੋਂ ਰੱਬ ਜੀ ਦੇ ਖਾਣ ਲਈ ਕੁਝ ਨਾ ਕੁਝ ਲੈ ਆਓ ਉਸ ਨੇ ਤੁਹਾਡੀ ਅਰਦਾਸ ਕਬੂਲ ਕਰ ਲਈ ਹੈ।ਰੌਸ਼ਨੀ ਹੋਣ ਵਾਲੀ ਹੈ।ਇਸ ਤੋਂ ਮਗਰੋਂ ਇਸ ਤਰਾਂ ਦਾ ਡਰਾਮਾਂ ਕਈ ਦਿਨ ਚਲਦਾ ਰਿਹਾ।ਹੌਲੀ ਹੌਲੀ ਇਸ ਮਨੁੱਖ ਨੇ ਮੌਸਮਾਂ ਦੀ ਭਵਿੱਖ ਬਾਣੀ ਕਰਨੀ ਸ਼ੁਰੂ ਕਰ ਦਿੱਤੀ।ਕਿ ਬਾਰਿਸ਼ਾਂ ਹੋਣ ਵਾਲੀਆਂ ਹਨ ਨਹੀ ਤਾਂ ਤੁਸੀ ਮਰ ਜਾਉਂਗੇ।ਰੱਬ ਅੱਗੇ ਜੋਦੜੀਆਂ ਕਰੋ ਅਤੇ ਫਿਰ ਬਦਲੇ ਕੁਝ ਵਸਤਾਂ ਲੈਣ ਦੀ ਇੱਛਾ ਵੀ ਪ੍ਰਗਟ ਕਰਦਾ।ਫਿਰ ਕੀ ਸੀ ਲੋਕ ਇਸ ਮਨੁੱਖ ਨੂੰ ਬਹੁਤ ਚਾਤਰ ਰੱਬ ਦੇ ਨਜ਼ਦੀਕ ਅਤੇ ਤੇਜ਼ ਬੁੱਧੀ ਵਾਲਾ ਮੰਨਣ ਲੱਗੇ।ਅਤੇ ਇਸ ਤਰਾਂ ਸਿਲਸਿਲਾ ਫਿਰ ਮਹੀਨੇ ਸਾਲ ਅਤੇ ਫਿਰ ਸਦੀਆਂ ਦਰ ਸਦੀਆਂ ਚੱਲਦਾ ਰਿਹਾ।ਦਰਾਸਲ ਇਸ ਮਨੁੱਖ ਨੇ ਅੰਦਾਜ਼ਾ ਲਗਾ ਲਿਆ ਸੀ ਕਿ ਕਦੋਂ ਦਰਿਆ ਚੜਦੇ ਹਨ।ਕਦੋਂ ਬਾਰਿਸ਼ਾਂ ਹੁੰਦੀਆਂ ਹਨ।ਦਰੱਖਤਾਂ ਨੂੰ ਫੁੱਲ ਪੱਤੇ ਕਦੋਂ ਲੱਗਦੇ ਹਨ ਕਦੋਂ ਬਹਾਰ ਆਉਂਦੀ ਹੈ।ਅਤੇ ਕਦੋਂ ਚੰਦ ਸੂਰਜ ਅਸਤ ਹੁੰਦਾ ਹੈ ਅਤੇ ਚੜਦਾ ਹੈ।ਇਸ ਨੇ ਫਿਰ ਹਰ ਬਦਲਦੀ ਰੁੱਤ ਦੇ ਆਉਣ ਬਾਰੇ ਪਹਾੜੀ ਉੱਤੇ ਚੜ ਕੇ ਰੌਲਾ ਪਾਉਣਾ ਕਿ ਮੈਨੂੰ ਰੱਬ ਨੇ ਤੁਹਾਡੇ ਸਭਨਾਂ ਲਈ ਸੁਨੇਹਾ ਭੇਜਿਆ ਹੈ ਕਿ ਤੁਸੀ ਸਾਰੇ ਆਪਣਾ ਬਚਾ ਕਰੋਂ।ਅਤੇ ਮੇਰੀ ਕਹੀ ਹੋਈ ਹਰ ਗੱਲ ਮੰਨੋ ਨਹੀ ਤਾਂ ਆਨਰਥ ਹੋ ਜਾਵੇਗਾ।ਬਸ ਇਹ ਉਹ ਹੀ ਮਨੁੱਖ ਸੀ ਜਿਹੜਾ ਫਿਰ ਆਮ ਲੋਕਾਂ ਲਈ ਪੰਡਿਤ ਬਣ ਗਿਆ ਜਿਸ ਦੇ ਹੁਕਮ ਦੀ ਪਾਲਣਾ ਆਮ ਬੁੱਧੀਹੀਨ ਮਨੁੱਖ ਕਰਨ ਲੱਗਾ।ਇਹ ਇਸ ਮਨੁੱਖ ਦੀ ਮੁੱਢਲੀ ਵਿੱਦਿਆ ਸੀ।ਜਿਸ ਨੇ ਚੰਦ ਅਤੇ ਸੂਰਜ ਵਿਚਲੇ ਫਾਸਲੇ ਦਾ ਅੰਦਾਜ਼ਾ ਲਗਾ ਲਿਆ ਸੀ।ਕੇ ਜਦ ਚੰਦ ਨਿਕਲਦਾ ਹੈ ਤਾਂ ਹਨੇਰ ਹੁੰਦਾਂ ਹੈ।ਅਤੇ ਜਦ ਸੂਰਜ ਨਿਕਲਦਾ ਤਾਂ ਚੰਨਣ ਹੁੰਦਾਂ ਹੈ।ਉਹ ਕੁਦਰਤ ਦੇ ਨਿਯਮਾਂ ਨੂੰ ਆਪਣੀ ਮਹਿਮਾਂ ਵਾਸਤੇ ਡਰੂ ਤੀਕਰ ਨਾਲ ਲੋਕਾਂ ਤੀਕਰ ਪ੍ਰਚਾਰ ਕਰਕੇ ਪੁਹੰਚਾਉਣ ਲੱਗਾ ਅਤੇ ਉਹਨਾਂ ਨੂੰ ਗੁੰਮਰਾ ਕਰਨ ਲੱਗਾ।

 

ਲੋਕਾਂ ਨੂੰ ਜ਼ਜਬਾਤੀ ਬਣਾ ਦਿੱਤਾ

 

ਉਸ ਦੇ ਬਦਲੇ ਲੋਕਾਂ ਤੋਂ ਦਾਨ ਦੱਸ਼ਣਾ ਲੈਣ ਲੱਗਾ।ਜਿਸ ਚੀਜ ਨੂੰ ਖਾਣ ਨੂੰ ਪਹਿਨਣ ਨੂੰ ਦਿਲ ਕਰਦਾ ਰੱਬ ਦਾ ਨਾ ਲੈ ਕੇ ਲੋਕਾਂ ਤੋਂ ਲੈਣਾਂ ਸ਼ੁਰੂ ਕਰ ਦਿੱਤਾ।ਲੋਕ ਵਿਚਾਰੇ ਇਸ ਨੁੰ ਰੱਬ ਦਾ ਬੰਦਾਂ ਸਮਝ ਕੇ ਇਸਦੇ ਹੁਕਮਾਂ ਦੀ ਪਾਲਣਾਂ ਕਰਨ ਲੱਗੇ।ਅਤੇ ਅੱਜ ਵੀ ਉਹੀ ਰਿਵਾਜ਼ ਦਾਨ ਦੱਸ਼ਣਾ ਚਲ ਰਿਹਾ ਹੈ।ਪੜ ਲਿਖ ਕੇ ਵੀ ਬੰਦਾ ਇਹਨਾਂ ਪੁਰੋਹਤਾਂ ਪੁਜਾਰੀਆਂ ਪੰਡਿਤਾਂ ਅੱਗੇ ਬੁੱਧੀਹੀਨ ਹੈ।ਕਿਉਂਕਿ ਦਿਮਾਗ ਉੱਤੇ ਹੁਕਮ ਮੰਨਣ ਦੀ ਮੋਹਰ ਜਿਉਂ ਲੱਗ ਚੁੱਕੀ ਹੈ ।ਸੋ ਗੱਲ ਗਊ ਹੱਤਿਆ ਦੀ ਚੱਲ ਰਹੀ ਹੈ।ਕਿ ਉਸ ਵੇਲੇ ਪੰਡਿਤਾਂ ਨੇ ਆਪਣੇ ਜੀਭ ਦੇ ਸੁਆਦ ਕਰਕੇ ਗਊ ਨੂੰ ਮਾਂ ਦਾ ਨਾ ਦੇਣਾਂ ਸ਼ੁਰੂ ਕਰ ਦਿੱਤਾ ਹੋਵੇਗਾ।ਲੋਕਾਂ ਨੂੰ ਜ਼ਜਬਾਤੀ ਬਣਾ ਦਿੱਤਾ ਗਿਆ ਹੋਵੇਗਾ।ਬੈਸੇ ਜੇਕਰ ਧਰਮਾਂ ਤੋਂ ਪਰੇ ਹੱਟ ਕੇ ਗੱਲ ਕਰੀਏ ਤਾਂ ਆਪਣੀ ਖੁਰਾਕ ਦੀ ਖਾਤਿਰ ਕਿਸੇ ਵੀ ਨੂੰ ਮਾਰਨਾ ਠਕਿ ਨਹੀ ਹੈ।ਪਰ ਕਈ ਮੁੱਲਕ ਅੇਸੇ ਵੀ ਹਨ ਜਿਥੇ ਖਾਣ ਪੀਣ ਨੂੰ ਹੋਰ ਕੁਝ ਨਹੀ ਹੁੰਦਾ ਹੈ ਤਾਂ ਉਹ ਲੋਕ ਪਸ਼ੂਆਂ ਦੇ ਮਾਸ ਨੂੰ ਖਾਹ ਕੇ ਹੀ ਗੁਜ਼ਾਰਾ ਕਰਦੇ ਹਨ।ਮਾਸ ਖਾਣਾ ਕਿਸੇ ਦੀ ਮਜਬੂਰੀ ਹੈ ਅਤੇ ਕਿਸੇ ਦਾ ਸ਼ੌਂਕ ਹੈ। ਜੇਕਰ ਮੈਂ ਧਰਮ ਨੂੰ ਪਰ੍ਹਾਂ ਰੱਖ ਕੇ ਆਪਣੇ ਨਿੱਜੀ ਵਿਚਾਰਾਂ ਦੀ ਗਊ ਹੱਤਿਆ ਬਾਰੇ ਗੱਲ ਕਰਾਂ ਤਾਂ ਮੈਂ ਗਊ ਹੱਤਿਆ ਦੇ ਹੱਕ ਵਿੱਚ ਵੀ ਨਹੀ ਹਾਂ ਅਤੇ ਵਿਰੋਧ ਵਿੱਚ ਵੀ ਨਹੀ ਹਾਂ।ਬੇਸ਼ੱਕ ਮੈਂ ਖੁਦ ਇਸ ਧਰਮ ਵਿੱਚ ਪੈਦਾ ਹੋਈ ਹਾਂ।ਮੇਰਾ ਇਹ ਮੰਨਣਾ ਹੈ ਕਿ ਧਰਮ ਬੰਦੇ ਦੀ ਆਪਣੀ ਨਿੱਜੀ ਪਹਿਚਾਣ ਹੁੰਦਾ ਹੈ ।ਇਸ ਨਾਲ ਸਮਾਜ ਦਾ ਕੋਈ ਲੈਣ ਦੇਣ ਨਹੀ ਹੋਣਾ ਚਾਹੀਦਾ ਹੈ।ਤੁਸੀ ਇੱਕ ਕਿਸ ਤਰਾਂ ਦੇ ਨਾਗਰਿਕ ਹੋ।ਉਸਾਰੂ ਵਿਚਾਰਾਂ ਵਾਲੇ ਜਾਂ ਡੁੱਬਦੇ ਖਿਆਲਾਂ ਵਾਲੇ ਇਸ ਦਾ ਅਸਰ ਸਮਾਜ ਉੱਤੇ ਆਲ-ਦੁਆਲ ਵਾਤਾਵਰਣ ਉੱਤੇ ਜਰੂਰ ਪੈਂਦਾ ਹੈ।ਜਿਸ ਸੋਚ ਨਾਲ ਤੁਸੀ ਸਮਾਜ ਨੂੰ ਦੇਸ਼ ਨੂੰ ਸੇਧ ਦੇਣੀ ਹੁੰਦੀ ਹੈ।ਸੋ ਉਸ ਸੋਚ ਦਾ ਨਿਰਪੱਖ ਹੋਣਾ ਜਰੂਰੀ ਹੈ।

 

ਸਮਾਜ ਨੂੰ ਸੇਧ ਦੇਣੀ

 

ਮੈਂ ਗਊ ਹੱਤਿਆ ਦੇ ਹੱਕ ਵਿੱਚ ਇਸ ਕਰਕੇ ਨਹੀ ਹਾਂ ਜਿੰਨੀ ਦੇਰ ਉਹ ਸਾਨੂੰ ਦੁੱਧ ਘਿਓ ਦੇ ਰਹੀ ਹੈ।ਸਾਨੂੰ ਜੀਵਨ ਦੇ ਰਹੀ ਹੈ ਫਿਰ ਅਸੀ ਆਪਣੇ ਜੀਭ ਦੇ ਸੁਆਦ ਖਾਤਿਰ ਉਸਦੀ ਕਿਉਂ ਜਿੰਦਗੀ ਦੇ ਹੱਤਿਆਰੇ ਬਣਿਏ।ਸਗੋਂ ਦੁੱਧ ਦੇਣ ਵਾਲੇ ਪਸ਼ੂ ਦੀ ਚੰਗੀ ਖੁਰਾਕ ਦੇਖ ਭਾਲ ਕਰਨੀ ਚਾਹੀਦੀ ਹੈ।ਅਤੇ ਹੱਕ ਵਿੱਚ ਇਸ ਕਰਕੇ ਹਾਂ ਜੇਕਰ ਗਊ ਬਿਮਾਰ ਹੈ ੈਜਾਂ ਦੁੱਧ ਨਹੀ ਦੇ ਰਹੀ ਹੈ।ਉਸ ਬਾਸਤੇ ਚਾਰਾ ਵੀ ਨਹੀ ਹੈ ਫਿਰ ਉਸ ਦਾ ਕਤਲ ਕਰਨਾ ਹੀ ਠੀਕ ਹੈ।ਜੇਕਰ ਅਸੀ ਸਮਾਜ ਦੀ ਗੱਲ ਕਰੀਏ ਤਾਂ ਚੰਗਾਂ ਸਮਾਜ ਅਤੇ ਸਮਾਜਿਕ ਢਾਂਚਾ ਹੀ ਉਸ ਦੇਸ਼ ਦੇ ਹਰ ਨਾਗਰਿਕ ਦੀ ਪਹਿਚਾਣ ਹੈ।ਜਿਸ ਨਾਲ ਧਰਮ ਦਾ ਕੋਈ ਵਾਸਤਾ ਨਹੀ ਹੁੰਦਾ ਹੈ।ਧਰਮ ਦੀ ਕੱਟੜਤਾ ਮਨੁੱਖ ਨੂੰ ਕਠੋਰ ਰੁੱਖਾ ਬਣਾ ਦਿੰਦੀ ਹੈ।ਸੁਆਰਥੀ ਬਣਾ ਦਿੰਦੀ ਹੈ।ਪਰ ਅੱਜ ਦਾ ਮਨੁੱਖ ਐਸੇ ਸੜੇ ਹੋਏ ਬਦਬੂਦਾਰ ਬੁਦੇ ਹੋਏ ਰੀਤੀ ਰਿਵਾਜ਼ ਅਤੇ ਸਭ ਵਹਿਮਾਂ ਭਰਮਾਂ ਤੋਂ ਜਾਣੂੰ ਹੋ ਗਿਆ ਹੈ।ਅੱਜ ਦਾ ਮਨੁੱਖ ਉਲਰੇ ਹੋਏ ਰੱਬ ਨੂੰ ਦੇਖ ਕੇ ਡਰ ਕੇ ਇਹ ਸੋਚ ਕੇ ਪਾਠ ਪੂਜਾ ਨਹੀ ਕਰਦਾ ਹੈ ਕਿ ਕਿਧਰੇ ਇਹ ਉਲਾਰ ਮੇਰੇ ਉੱਤੇ ਹੀ ਨਾ ਡਿੱਗ ਜਾਵੇ ।ਸਗੋਂ ਉਸਨੇ ਸਾਬਿਤ ਕਰ ਦਿੱਤਾ ਹੈ। ਇਹ ਜ਼ਮੀਨ ਰੂਪੀ ਅਸਮਾਨੀ ਧਰਤੀ ਹੈ।ਜਿਥੇ ਰਿਹਾਇਸ਼ ਵੀ ਕੀਤੀ ਜਾ ਸਕਦੀ ਹੈ।ਸੋਚਣ ਵਾਲੀ ਗੱਲ ਹੈ ਕੇ ਜਿਥੇ ਅੱਜ ਹਿੰਦੋਸਤਾਨ ਟੈਕਨੋਲਜ਼ੀ ਦੀ ਤਰੱਕੀ ਕਰ ਰਿਹਾ ਹੈ।ਉਥੇ ਹਿੰਦੂ ਧਰਮ ਜਿਥੇ ਚੰਗੀਆਂ ਗੱਲਾਂ ਦਾ ਪ੍ਰਚਾਰ ਕਰ ਰਿਹਾ ਹੈ।ਲੋਕਾਂ ਤੀਕਰ ਸਹੀ ਜਾਣਕਾਰੀ ਪੁਹੰਚਾਂ ਰਿਹਾ ਹੈ।ਉਸੇ ਹਿੰਦੋਸਤਾਨ ਵਿੱਚ ਖਾਸ ਕਰਕੇ ਗਊਆਂ ਦੀ ਕਿਉਂ ਦੁਰਦਸ਼ਾ ਹੋ ਰਹੀ ਹੈ? ਜੇਕਰ ਅਸੀ ਅੱਜ ਦੇ ਹਿੰਦੋਸਤਾਨ ਦੀਆਂ ਸੜਕਾਂ ਦੀ ਬਜ਼ਾਰਾਂ ਦੀ ਗਲੀਆਂ ਦੀ ਟ੍ਰੈਫਿਕ ਦੀ ਗੱਲ ਕਰੀਏ ਜਿਥੇ ਜਿੰਨੇ ਜਿਆਦਾ ਇਨਸਾਨ ,ਵਾਹਨ ਤੁਰੇ ਹਨ ।ਉਨੀਆਂ ਹੀ ਗਾਂਵਾ ਇਧਰ ਉਧਰ ਫਿਰਦੀਆਂ ਹਨ।ਇਕ ਹੀ ਸੜਕ ਉੱਤੇ ਤੂੜੀ ਨਾਲ ਭਰਿਆ ਟਰੱਕ ਜਾਂ ਟਰਾਲੀ ਹੋਵੇਗੀ।ਉਸੇ ਸੜਕ ਉੱਤੇ ਸਮੋਸੇ ਵਿੱਚ ਭਰੇ ਆਲੂਆਂ ਵਾਂਗਰ ਸਵਾਰੀਆਂ ਭਰੀ ਬੱਸ ਹੋਵੇਗੀ।ਉਸੇ ਸੜਕ ਵਿੱਚ ਟਾਂਗਾ ਰਿਕਸ਼ਾ,ਸਾਇਕਲ,ਕਾਰਾਂ,ਪੈਦਲ ਯਾਤਰੀ,ਅਤੇ ਖਾਸ ਕਰਕੇ ਗਾਂਵਾਂ ਹੋਣਗੀਆਂ।

 

ਧਰਮ ਦੇ ਠੇਕੇਦਾਰ

 

ਅਫਸੋਸ ਇਸ ਗੱਲ ਦਾ ਹੈ। ਭਾਰਤ ਦੇਸ਼ ਦੇ ਧਰਮ ਦੇ ਠੇਕੇਦਾਰ ਜਿਥੇ ਇਹ ਕਹਿੰਦੇ ਹਨ ਗਊਆਂ ਤਾਂ ਕ੍ਰਿਸ਼ਨ ਭਗਵਾਨ ਦੀਆਂ ਲਾਡਲੀਆਂ ਹਨ।ਉਹਨਾਂ ਮੰਦਰਾਂ ਸਾਹਮਣੇ ਹੀ ਗਊਆਂ ਬਗੈਰ ਚਾਰੇ ਤੋਂ ਮਰਨ ਯੋਗ ਹਾਲਤ ਵਿੱਚ ਹੁੰਦੀ ਹੈ।ਗਊ ਹੱਤਿਆ ਰੋਕਣ ਉੱਤੇ ਧਰਮਿਕ ਸਟੇਜ਼ਾਂ ਉੱਤੋਂ ਨਾਅਰੇ ਤਾਂ ਲਗਾ ਰਹੇ ਹਨ।ਪਰ ਕੀ ਇਹ ਸਾਰੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਹਨ ।ਜਿਹੜੀਆਂ ਗਾਂਵਾ ਜਿੰਨਾਂ ਵਿੱਚ ਜਿਆਦਾ ਤਰਾ ਉਹ ਹਨ ਜਿਹੜੀਆਂ ਦੁੱਧ ਨਹੀ ਦਿੰਦੀਆਂ ਹਨ।ਉਹਨਾਂ ਦੀ ਹੱਤਿਆ ਦਾ ਕਾਰਣ ਕੋਣ ਹਨ?ਉਹਨਾਂ ਦੀ ਦੁਰਦਸ਼ਾ ਦਾ ਕੀ ਕਾਰਣ ਹੈ? ਇਸ ਗੱਲ ਉੱਤੇ ਗੌਰ ਕਰਨ ਦੀ ਲੋੜ ਹੈ।ਕਿ ਭਾਰਤ ਦਾ ਕਿਸਾਨ ਕਦੇ ਵੀ ਆਪਣੇ ਹੱਥੀਂ ਪਾਲੀ ਹੋਈ ਗਊ ਜਿਸ ਨੇ ਉਸਨੂੰ ਰਿਜ਼ਕ ਦਿੱਤਾ ਹੁੰਦਾਂ ਹੈ ਭਾਂਵੇ ਉਹ ਕੁਝ ਸਮੇਂ ਮਗਰੋਂ ਦੁੱਧ ਨਾ ਵੀ ਦੇਵੇ।ਕਦੇ ਵੀ ਇਸ ਤਰਾਂ ਸੜਕਾਂ ਉੱਤੇ ਮਰਨ ਲਈ ਅਤੇ ਜਾਂ ਕਿਸੇ ਦੂਜੇ ਦੇ ਹਾਦਸੇ ਦਾ ਕਾਰਣ ਬਣਾਉਣ ਲਈ ਗਊਆਂ ਨੂੰ ਨਹੀ ਛੱਡਦੇ।ਬਹੁਤ ਦੁੱਖ ਦੀ ਗੱਲ ਹੈ ਕਿ ਇਹ ਗਊਆਂ ਜਿਆਦਾਤਰ ਗਊ ਸ਼ਾਲਾ ਦੀਆਂ ਗਊਆਂ ਹੁੰਦੀਆਂ ਹਨ।ਮੰਦਰਾਂ ਵਿੱਚ ਰੱਖੀਆਂ ਗਈਆਂ ਗਊਆਂ ਹੁੰਦੀਆਂ ਹਨ।ਜਿੰਨਾ ਨੂੰ ਗਊਸ਼ਾਲਾ ਜਾਂ ਮੰਦਰਾਂ ਵਿੱਚ ਵੀ ਪੇਟ ਭਰਵਾਂ ਚਾਰਾ ਨਹੀ ਮਿਲਦਾ ਹੈ।ਜਾਂ ਜਾਣ ਕੇ ਚਾਰਾਹੀਣ ਬਣਾ ਕੇ ਗਊਸ਼ਾਲਾ-ਮੰਦਰਾਂ ਵਿੱਚੋਂ ਬਾਹਰ ਕੱਢ ਦਿੰਦੇ ਹਨ।ਕਿਉਂਕਿ ਉਹ ਗaਆੂਂ ਬੈਸੇ ਵੀ ਦੁੱਧ ਨਹੀ ਦੇ ਸਕਦੀਆਂ ਹੁੰਦੀਆਂ।ਜ਼ਿਆਦਾਤਰ ਇਹਨਾਂ ਗਊਸ਼ਾਲਾ ਵਾਲਿਆਂ ਵੱਲੋਂ ਇਹਨਾਂ ਗਊਆਂ ਬਾਸਤੇ ਬੇਧਿਆਨੀ ਵਰਤੀ ਜਾਂਦੀ ਹੈ।ਦੂਜੀ ਦੁੱਖ ਦੀ ਗੱਲ ਹੈ।ਕਿ ਇਹ ਗਊਆਂ ਜਿਹੜੀਆਂ ਜਿਆਦਾਤਰ ਕਿਸੇ ਭਿਆਨਕਾਰ ਬਿਮਾਰੀ ਦਾ ਸ਼ਿਕਾਰ ਹੋਈਆਂ ਹੁੰਦੀਆਂ ਹਨ।ਅਤੇ ਪੂਰੇ ਵਾਤਾਵਰਣ ਵਿੱਚ ਆਪਣੀ ਬਿਮਾਰੀ ਦੇ ਕੀਟਾਣੂ ਫੈਲਾ ਰਹੀਆਂ ਹੁੰਦੀਆਂ ਹਨ।ਇਹਨਾਂ ਗਊਆਂ ਦੇ ਚਾਰੇ ਦਾ ਕੋਈ ਪ੍ਰਬੰਧ ਨਹੀ ਹੁੰਦਾਂ।ਇਹ ਵਿਚਾਰੀਆਂ ਕਦੇ ਰੂੜੀਆਂ ਉੱਤੋਂ ਗੰਦ ਕਚਰਾ ਪਲਾਸਟਿਕ ਬਗੈਰਾ ਖਾਹ ਰਹੀਆਂ ਹੁੰਦੀਆਂ ਹਨ।ਕਦੇ ਗੰਦੀਆਂ ਨਾਲੀਆਂ ਵਿੱਚੋਂ ਗੰਦੇ ਗਾਰੇ ਮਿਲਿਆ ਪਾਣੀ ਪੀ ਰਹੀਆਂ ਹੁੰਦੀਆਂ ਹਨ।ਜਾਂ ਫਿਰ ਕਿਸੇ ਸੜਕ ਹਾਦਸੇ ਵਿੱਚ ਮਰ ਜਾਂਦੀਆਂ ਹਨ।ਅਤੇ ਨਾਲ ਨਾਲ ਇਨਸਾਨਾਂ ਦੀ ਜਾਨ ਵੀ ਚਲੇ ਜਾਂਦੀ ਹੈ।ਜਿਆਦਾਤਰ ਹਿੰਦੋਸਤਾਨ ਵਿੱਚ ਸੜਕ ਹਦਸੇ ਇਹਨਾਂ ਗਊਆਂ ਨੂੰ ਬਚਾਉਂਦੇ ਅਤੇ ਬਚਦਿਆਂ ਹੀ ਹੁੰਦੇ ਹਨ। ਇਹ ਸਾਰੇ ਧਰਮ ਦੇ ਠੇਕੇਦਾਰ ਜਿਹੜੇ ਆਏ ਦਿਨ ਉੱਚੀ ਉੱਚੀ ਰੰਗ ਬਰੰਗੀਆਂ ਰੇਸ਼ਮੀ ਪੌਸ਼ਾਕਾਂ ਪਹਿਨ ਕੇ ਲੰਬੇ ਲੰਬੇ ਟਿੱਕੇ ਲਗਾ ਕੇ ਉੱਚੀ ਉੱਚੀ ਇੰਝ ਗਊ ਮਾਤਾ ਦਾ ਨਾਅਰਾ ਲਗਾ ਰਹੇ ਹੁੰਦੇ ਹਨ।ਜਿਵੇਂ ਇਕ ਨਿਰਦੋਸ਼ ਦੋਸ਼ੀ ਨੂੰ ਸਜਾ ਦੇਣ ਲਈ ਤੜਫਦਾ ਹੁੰਦਾਂ ਹੈ।ਇਹਨਾਂ ਨੂੰ ਸਟੇਜ ਉੱਤੇ ਬੈਠਿਆਂ ਨੂੰ ਜ਼ਮੀਨ ਉੱਤੇ ਖੜੀ ਬੈਠੀ ਦੁਨੀਆਂ ਸਭ ਗਊਆਂ ਦੇ ਹੱਤਿਆਰੇ ਨਜ਼ਰ ਆਉਂਦੇ ਹਨ। ਹੁਣ ਇਹ ਧਰਮ ਪ੍ਰਚਾਰਕ ਹੀ ਦੱਸਣ ਕਿ ਜਿਹੜੀਆਂ ਗਾਂਵਾ ਦੁੱਧ ਨਹੀ ਦਿੰਦੀਆਂ,ਜਿੰਨਾਂ ਨੂੰ ਭਿਆਨਕਾਰ ਬਿਮਾਰੀਆਂ ਲੱਗੀਆਂ ਹਨ।ਜਿੰਨਾਂ ਬਾਸਤੇ ਗਊਸ਼ਾਲਾ ਵਿੱਚ ਚਾਰਾ ਨਹੀ ਹੈ।ਉਹਨਾਂ ਗਊਆਂ ਦਾ ਕੀ ਕੀਤਾ ਜਾਵੇ? ਕੀ ਇਹਨਾਂ ਗਾਂਵਾ ਨੂੰ ਹਿੰਦੋਸਤਾਨ ਦੀਆਂ ਹੋਰ ਭਿਆਨਕਾਰ ਬਿਮਾਰੀਆਂ ਵਿੱਚ ਵਾਧਾ ਕਰਨ ਲਈ ਸੜਕਾਂ,ਬਜ਼ਾਰਾਂ,ਗਲੀਆਂ ਵਿੱਚ ਇਸੇ ਤਰਾਂ ਘੁੰਮਦੇ ਰਹਿਣ ਦੇਣਾ ਚਾਹੀਦਾ ਹੈ? ਕੀ ਇਕ ਆਮ ਇਨਸਾਨ ਆਏ ਦਿਨ ਇਸੇ ਤਰਾਂ ਗਊ ਮਾਤਾ ਨੂੰ ਬਚਾਉਂਦਾ ਬਚਾਉਂਦਾ ਮਰਦਾ ਰਹੇਗਾ? ਕੀ ਸੜਕਾਂ ,ਬਜਾਰ ਗਊਆਂ ਦੇ ਗੋਹੇ ਪਿਸ਼ਾਬ ਦੀ ਗੰਦਗੀ ਨਾਲ ਭਰੇ ਰਹਿਣੇ ਚਾਹੀਦੇ ਹਨ? ਰੌਜਾਨਾ ਕਿਸੇ ਬੱਸ ਟਰੱਕ ਹਾਦਸੇ ਵਿੱਚ ਇੰਝ ਮਰਨ ਨਾਲੋਂ ਤਾਂ ਬੇਹਤਰ ਹੈ।ਇਹਨਾਂ ਗਊਆਂ ਨੂੰ ਕਿਸੇ ਬੁੱਚੜ ਖਾਨੇ ਵਿੱਚ ਲਿਜਾ ਕੇ ਉਹਨਾਂ ਦਾ ਕਤਲ ਕਰਨਾ ਹੀ ਠੀਕ ਹੈ।ਇਹਨਾਂ ਵਿੱਚੋਂ ਜਿੰਨਾਂ ਗਊਆਂ ਨੂੰ ਕੋਈ ਬਿਮਾਰੀ ਨਹੀ ਹੁੰਦੀ ਹੈ।ਉਹਨਾ ਦਾ ਮਾਸ ਹਿੰਦੋਸਤਾਨ ਦੇ ਜੰਗਲ ਘਰਾਂ ਵਿੱਚ ਸ਼ੇਰ ਚੀਤੇ ਹੋਰ ਜਨਵਰਾਂ ਦੀ ਖੁਰਾਕ ਬਣ ਸਕਦਾ ਹੈ।ਤਾਂ ਕੇ ਜੰਗਲ ਦਾ ਚੀਤਾ ਵੀ ਭੁੱਖ ਦੇ ਕਾਰਣ ਜੰਗਲ ਚੋਂ ਬਾਹਰ ਪਿੰਡ ਵਿੱਚ ਆ ਕੇ ਆਪਣੀ ਭੁੱਖ ਦਾ ਸ਼ਿਕਾਰ ਕਿਸੇ ਇਨਸਾਨ ਨੂੰ ਨਾ ਬਣਾ ਸਕੇ।ਇਸਦੇ ਖੱਲ,ਮਾਸ ਹੱਡੀਆਂ ਨੂੰ ਵਰਤੋਂ ਵਿੱਚ ਲਿਆਾਂਦਾ ਜਾ ਸਕਦਾ ਹੈ।ਅਤੇ ਇਸਦਾ ਮਾਸ ਕਿਸੇ ਦੂਜੇ ਪਾਲਤੂ ਜਨਵਰਾਂ ਦੀ ਖੁਰਾਕ ਦਾ ਸਾਧਨ ਬਣ ਸਕਦਾ ਹੈ। ਸਾਨੂੰ ਆਪਣੇ ਦੇਸ਼ ਅਤੇ ਸਮਾਜ ਦੀ ਸਫਾਈ,ਖੁਸ਼ਹਾਲ ਵਾਤਾਵਰਣ ਅਤੇ ਸੁੱਖੀ ਜਿੰਦਗੀ ਬਾਰੇ ਸੋਚਣਾ ਚਾਹੀਦਾ ਹੈ।

 

ਆਪਣੇ -ਆਪਣੇ ਧਰਮ

 

ਆਪਣੇ -ਆਪਣੇ ਧਰਮ ਦੇ ਬੇਸ਼ੱਕ ਸਾਨੂੰ ਪਾਬੰਧ ਰਹਿਣਾ ਚਾਹੀਦਾ ਹੈ।ਪਰ ਇੰਨੇ ਕੱਟੜ ਜਾਂ ਨਾਅਰੇ ਬਾਜ਼ ਨਹੀ ਹੋਣਾ ਚਾਹੀਦਾ ਕੇ ਸਾਡੀ ਸੋਚ ਸਾਡੇ ਬੋਲ ਧਰਮ ਨੂੰ ਹੀ ਪਹਿਲ ਦੇਣ। ਸਾਨੂੰ ਇਹ ਵੀ ਪਤਾ ਹੈ ਸਾਡੇ ਪੁਰਾਤਨ ਧਰਮ ਵਿੱਚ ਕੁਝ ਧਰਮ ਦੇ ਸਿਧਾਂਤ ਰੀਤੀ ਰਿਵਾਜ਼,ਅਨੁਮਾਨ ਦੇ ਅਧਾਰ ਉੱਤੇ ਮੰਨੇ ਜਾਂਦੇ ਸਨ।ਅਤੇ ਫਿਰ ਕੁਝ ਸਮੇਂ ਮਗਰੋਂ ਉਹੀ ਸਿਧਾਂਤ,ਰੀਤੀ ਰਿਵਾਜ਼ ਉਪਮਾਨ ਦੇ ਅਧਾਰ ਉੱਤੇ ਮੰਨੇ ਜਾਣ ਲੱਗੇ।ਅਤੇ ਅੱਜ ਪਰਤੱਖ ਦਾ ਯੁੱਗ ਹੈ।ਹਰ ਧੁੰਦਲੀ ਦਿਖਾਈ ਅਤੇ ਕਹੀ ਜਾਣ ਵਾਲੀ ਅਨੁਮਾਨ(ਅੰਦਾਜ਼ੇ)ਉਪਮਾਨ ਲਗਾਉਣ ਵਰਗੀਆਂ ਵਸਤੂ ਤੋਂ ਪਰਦਾ ਉੱਠ ਚੁੱਕਿਆ ਹੈ ।ਆਮ ਮਨੁੱਖ ਚਾਤਰ ਮਨੁੱਖ ਦੀ ਚਤਰਾਈ ਜਾਣ ਗਿਆ ਹੈ।ਅੱਜ ਦਾ ਮਨੁੱਖ ਆਪਣੇ ਢੰਗ ਨਾਲ ਜੀਣਾ ਚਹੁੰਦਾ ਹੈ।ਆਪਣੇ ਧਰਮ ਨੂੰ ਆਪਣੇ ਤਰੀਕੇ ਨਾਲ ਨਿਭਾਉਣਾ ਚਹੁੰਦਾ ਹੈ।ਨਾਂ ਕੇ ਕਿਸੇ ਦੀ ਅਧੀਨਤਾ ਜਾਂ ਹੁਕਮ ਮੁਤਾਬਕ।ਅਤੇ ਆਪਣੇ ਸਮਾਜ ਦੀ ਖੁਸ਼ਹਾਲੀ ਬਣਾਈ ਰੱਖਣਾ ਸਮਾਜਿਕ ਢਾਂਚਾ ਠੀਕ ਬਣਾਈ ਰੱਖਣਾ ਉਸਦੀ ਮੂਲ ਜਿੰਮੇਵਾਰੀ ਹੈ ਜਿਹੜਾ ਕੇ ਸਭ ਤੋਂ ਵੱਡਾ ਧਰਮ ਅਤੇ ਪੁੰਨ ਹੈ।ਗਊਆਂ ਦੀ ਦੁਰਦਸ਼ਾ ਨੂੰ ਰੋਕਣ ਲਈ ਸਰਕਾਰ ਨੂੰ ਐਸੇ ਤਰੀਕੇ ਅਪਨਾਉਣੇ ਚਾਹੀਦੇ ਹਨ।ਜਿਸ ਨਾਲ ਸੜਕਾਂ ਦਾ ਵਿਗੜਿਆ ਢਾਂਚਾ ਕੁਝ ਠੀਕ ਹੋ ਸਕੇ। ਨਾਂ ਕੇ ਇਹ ਸੋਚ ਕੇ ਸੜਕਾਂ ਉੱਤੇ ਖੁੱਲੇ ਛੱਡਣੇ ਚਾਹੀਦੇ ਹਨ। ਕਿ ਇਹਨਾ ਦੀ ਹੱਤਿਆ ਕਰਨਾ ਪਾਪ ਹੈ।ਨਹੀ ਤਾਂ ਅਸੀ ਸਭ ਹੌਲੀ ਹੌਲੀ ਇਸ ਗੰਦੇ ਮਹੌਲ ਵਿੱਚ ਰਹਿ ਰਹਿ ਕੇ ਨਰਕਵਾਸੀ ਹੋ ਜਾਵਾਂਗੇ।

 

ਅੰਜੂਜੀਤ ਸ਼ਰਮਾ ਜਰਮਨੀ

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸੰਪਾਦਕੀ ਵਿੱਚ ਹੋਰ
ਔਰਤ ਦੀ ਤੌਹੀਨ ਕਦੋਂ ਤਕ?

ਦੇਹ ਵਪਾਰ ਮਨੁੱਖੀ ਸਮਾਜ ਦਾ ਇੱਕ ਘਿਣਾਉਣਾ ਵਰਤਾਰਾ ਹੈ। ਪੁਰਾਤਨ ਸਮੇਂ ਤੋਂ ਹੀ ਇਹ ਸਾਡੇ ਸਮਾਜ ਦਾ ਹਿੱਸਾ ਰਿਹਾ ਹੈ। ਪਹਿਲੇ ਸਮਿਆਂ ਵਿੱਚ ਇਹ ਦੇਵਦਾਸੀ ਪ੍ਰਥਾ ਦੇ ਰੂਪ ਵਿੱਚ ਧਰਮ ਦੀ ਓਹਲੇ ਹੇਠ ਵਾਪਰਦਾ ਰਿਹਾ। ਦੱਖਣੀ ਭਾਰਤ ਦੇ ਮੰਦਰਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇਹ ਅੱਜ ਵੀ ਪ੍ਰਚੱਲਿਤ ਹੈ। ਜਾਗੀਰਦਾਰੀ ਪ੍ਰਬੰਧ ਵੇਲੇ ਦੇਵਦਾਸੀਆਂ ਪੁਜਾਰੀ ਵਰਗ ਦੇ ਨਾਲ ਨਾਲ ਜਾਗੀਰਦਾਰਾਂ ਦੀ ਹਵਸ ਦੀਆਂ ਸ਼ਿਕਾਰ ਬਣਦੀਆਂ ਰਹੀਆਂ।

ਭਾਰਤ ਤੇ ਪਾਕਿਸਤਾਨ: ਦੋਸਤ ਜਾਂ ਦੁਸ਼ਮਣ?

ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਲੰਬਾ ਸਮਾਂ ਭਾਰਤ ’ਤੇ ਰਾਜ ਕੀਤਾ। ਦੂਜੀ ਆਲਮੀ ਜੰਗ ਦੇ ਕਈ ਫ਼ੈਸਲਾਕੁੰਨ ਨਤੀਜਿਆਂ ਸਦਕਾ ਗੁਲਾਮ ਮੁਲਕਾਂ ਨੂੰ ਆਜ਼ਾਦ ਹੋਣ ਦੀ ਆਸ ਬੱਝਦੀ ਨਜ਼ਰ ਆਉਣ ਲੱਗੀ। ਇਸ ਦੇ ਨਾਲ ਹੀ ਆਜ਼ਾਦੀ ਦੀ ਮੰਗ ਲਈ ਜਨਤਕ ਘੋਲ ਤਿੱਖੇ ਹੋਣ ਲੱਗੇ ਸਨ। ਫਿਰ ਵੀ ਸਾਡੇ ਦੇਸ਼ ਨੂੰ ਮਿਲੀ ਆਜ਼ਾਦੀ ਲਈ ਵੰਡ ਦੇ ਰੂਪ ਵਿੱਚ ਵੱਡੀ ਕੀਮਤ ਤਾਰਨੀ ਪਈ। ਲੋਕਾਂ ਨੂੰ ਆਪਣਾ ਸਭ ਕੁਝ ਛੱਡ ਕੇ ਏਧਰੋਂ ਓਧਰ ਆਉਣ ਜਾਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਹੋਈ ਕਤਲੋਗਾਰਤ ਅਤੇ ਉਧਾਲਿਆਂ ਆਦਿ ਬਾਰੇ ਪੜ੍ਹ ਕੇ ਅੱਜ ਵੀ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ।

ਹਰ ਵਿਅਕਤੀ ਕੇਵਲ ਆਪਣੇ ਆਪ ਜਿਹਾ ਕਿਉਂ ?

ਦੋ ਜੀਵਾਂ ਦੇ ਇੱਕ-ਦੂਜੇ ਨਾਲ ਸਬੰਧ ਬਣਾਉਣ ਲਈ ਅੰਦਰੋਂ ਉਮੜੀ ਆਵੇਗੀ ਉਮੰਗ ਨਿਰੋਲ ਕਾਮੁਕੀ ਉਤੇਜਨਾ ਨਹੀਂ, ਇਹ ਜੀਵਨ ਨੂੰ ਚਲਦਿਆਂ ਰੱਖਣ ਦਾ ਸਾਧਨ ਹੈ। ਦੋ ਜਣਿਆਂ ਦਾ ਸਹਿਵਾਸ ਜੀਵਾਂ ਵਿੱਚ ਇਕਸੁਰਤਾ ਨੂੰ ਭੰਗ ਕਰਦੀ ਪ੍ਰਕਿਰਿਆ ਹੈ। ਇਸੇ ਕਾਰਨ ਇਹ ਕੁਦਰਤ ਨੂੰ ਸਵੀਕਾਰ ਹੈ, ਹਾਲਾਂਕਿ ਸੈਕਸ ਬਿਨਾਂ ਵੀ ਜੀਵ ਪ੍ਰਜਣਨ ਦੇ ਵੀ ਯੋਗ ਹਨ। ਸੈਕਸ-ਰਹਿਤ ਪ੍ਰਜਣਨ ਆਪਣੇ ਆਪ ’ਚ ਅਤਿ ਸਰਲ ਪ੍ਰਕ੍ਰਿਆ ਹੈ ਜਿਸ ਲਈ ਦੋ ਜੀਵਾਂ ਦੇ ਇੱਕ ਥਾਂ ਇਕੱਠੇ ਹੋਣ ਦੀ ਵੀ ਲੋੜ ਨਹੀਂ। ਫਿਰ ਵੀ ਕੁਦਰਤ ’ਚ ਨਰ ਅਤੇ ਮਦੀਨ ਦੁਆਰਾ ਪ੍ਰਜਣਨ ਨੂੰ ਤਰਜੀਹ ਮਿਲੀ ਅਤੇ ਰੁੱਖ-ਬੂਟਿਆਂ ’ਚ ਅਤੇ ਪ੍ਰਾਣੀਆਂ ’ਚ ਪ੍ਰਜਣਨ ਦਾ ਇਹੋ ਸਾਧਨ ਸੁਤੇ-ਸਿੱਧ ਵਿਕਸਿਤ ਹੁੰਦਾ ਰਿਹਾ। ਪਰ ਕਿਉਂ?

ਕਿਸਾਨੀ ਸੰਕਟ ਦਾ ਰੁਦਨ

ਇੱਕ ਸ਼ਹਿਰ ਦਾ ਰੇਲਵੇ ਸਟੇਸ਼ਨ।
ਬੈਂਚ ਉਪਰ ਸੱਠ ਕੁ ਸਾਲਾਂ ਦਾ ਇੱਕ ਵਿਅਕਤੀ ਆਪਣੇ ਗੋਡਿਆਂ ਵਿੱਚ ਸਿਰ ਦੇਈ ਬੈਠਾ ਹੈ। ਦਿੱਲੀ ਤੋਂ ਆਉਣ ਵਾਲੀ ਰੇਲ ਗੱਡੀ ਵਿੱਚ ਲਗਭਗ ਦੋ ਘੰਟੇ ਹਨ, ਜੇ ਸਹੀ ਵਕਤ ’ਤੇ ਆ ਜਾਵੇ। ਨਹੀਂ ਤਾਂ, ਪਤਾ ਨਹੀਂ, ਕਦੋਂ ਸੂਚਨਾ ਮਿਲਣ ਲੱਗ ਜਾਵੇ ਕਿ ‘ਲਖਨਊ ਸੇ ਦਿੱਲੀ ਹੋਕੇ ਆਨੇ ਵਾਲੀ ਗਾੜੀ ਚਾਰ ਘੰਟੇ ਲੇਟ ਹੈ। ਇਸ ਅਸੁਵਿਧਾ ਕੇ ਲੀਏ ਹਮੇਂ ਖੇਦ ਹੈ।’

ਪੂਰਬ ਦਾ ਉਭਾਰ ਅਤੇ ਪੱਛਮ ਦਾ ਨਿਘਾਰ

ਪਿੱਛੇ ਜਿਹੇ ਦੋ ਸਿਖਰ ਸੰਮੇਲਨ ਸੰਪੰਨ ਹੋਏ। ਇੱਕ ਚੀਨ ਦੇ ਸ਼ਹਿਰ ਕਿੰਗਦਾਉ ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦਾ ਸਿਖਰ ਸੰਮੇਲਨ ਹੋਇਆ ਅਤੇ ਦੂਜਾ ਕੈਨੇਡਾ ਦੇ ਪ੍ਰਾਂਤ ਕਿਊਬੈੱਕ ਵਿੱਚ ਜੀ-7 ਦੇਸ਼ਾਂ ਦਾ ਸਿਖਰ ਸੰਮੇਲਨ ਹੋਇਆ। ਇਹ ਦੋਵੇਂ ਸਿਖਰ ਸੰਮੇਲਨ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਸਨ। ਕਿੰਗਦਾਉ ਸਿਖਰ ਸੰਮੇਲਨ ਵਿੱਚ ਮਿੱਤਰਤਾ, ਸਹਿਯੋਗ, ਸਦਭਾਵਨਾ ਅਤੇ ਇਕਸੁਰਤਾ ਵਰਗੀਆਂ ਭਾਵਨਾਵਾਂ ਦੇਖਣ ਨੂੰ ਮਿਲੀਆਂ। ਦੂਜੇ ਪਾਸੇ ਕਿਊਬੈੱਕ ਸਿਖਰ ਸੰਮੇਲਨ ਵਿੱਚ ਇਸ ਤੋਂ ਬਿਲਕੁਲ ਉਲਟ ਭਾਵਨਾਵਾਂ ਜਿਵੇਂ ਕਲੇਸ਼, ਦੁਸ਼ਮਣੀ, ਵਿਵਾਦ ਅਤੇ ਲੜਾਈ ਦੇਖਣ ਨੂੰ ਮਿਲੀਆਂ। ਅਜਿਹਾ ਫ਼ਰਕ ਕਿਉਂ? ਇਸ ਦਾ ਕਾਰਨ ਹੈ ਕਿ ਪੂਰਬ ਅਤੇ ਪੱਛਮ ਵੱਖ ਵੱਖ ਦਿਸ਼ਾਵਾਂ ਵੱਲ ਜਾ ਰਹੇ ਹਨ। ਪੂਰਬ ਉਭਾਰ ਦੀ ਅਵਸਥਾ ਵਿੱਚ ਹੈ ਅਤੇ ਪੱਛਮ ਨਿਘਾਰ ਦੀ ਅਵਸਥਾ ਵਿੱਚ। ਇਹ ਦੋਵੇਂ ਰੁਝਾਨ ਹਰ ਰੋਜ਼ ਜ਼ਿਆਦਾ ਸਪਸ਼ਟ ਹੋ ਰਹੇ ਹਨ।

ਬਚਪਨ, ਗ਼ਰੀਬੀ ਅਤੇ ਗਰਮੀ ਦੀਆਂ ਛੁੱਟੀਆਂ

ਬੱਚਿਆਂ ਲਈ ਗਰਮੀ ਦੀਆਂ ਛੁੱਟੀਆਂ ਕਿਸੇ ਸੌਗਾਤ ਤੋਂ ਘੱਟ ਨਹੀਂ ਹੁੰਦੀਆਂ ਜਦੋਂਕਿ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਇਹ ਛੁੱਟੀਆਂ ਦਿਹਾੜੀ ਜੋਤਾ ਕਰਕੇ ਆਪਣੇ ਮਾਂ ਬਾਪ ਦੀ ਆਰਥਿਕ ਮਦਦ ਕਰਨ ਦਾ ਮੌਕਾ ਹੁੰਦੀਆਂ ਹਨ। ਬਚਪਨ ਅਤੇ ਗ਼ਰੀਬੀ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਹੈ। ਬਚਪਨ ਬਾਰੇ ਹਰ ਕੋਈ ਕਹਿੰਦਾ ਹੈ ਕਿ ਉਸ ਦਾ ਬਚਪਨ ਵਾਪਸ ਆ ਜਾਵੇ ਜਦੋਂਕਿ ਗ਼ਰੀਬੀ ਤੋਂ ਹਰ ਕੋਈ ਛੁਟਕਾਰਾ ਚਾਹੁੰਦਾ ਹੈ। ਵਕਤ ਦੀ ਚਾਲ ਦੇ ਨਾਲ ਨਾਲ ਜਦੋਂ ਇਨਸਾਨ ਬਚਪਨ ਤੋਂ ਜਵਾਨੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਜ਼ਿਆਦਾਤਰ ਲੋਕ ਆਪਣੇ ਬਚਪਨ ਨੂੰ ਯਾਦ ਕਰਦੇ ਹਨ। ਪਰ ਮੇਰੇ ਮਾਮਲੇ ਵਿੱਚ ਅਜਿਹਾ ਨਹੀਂ ਹੈ। ਜਦੋਂ ਵੀ ਮੈਂ ਆਪਣੇ ਬਚਪਨ ਨੂੰ ਯਾਦ ਕਰਦਾ ਹਾਂ ਤਾਂ ਅੰਤਾਂ ਦੀ ਗ਼ਰੀਬੀ ਅਤੇ ਤੰਗੀਆਂ ਤੁਰਸ਼ੀਆਂ ਦੀ ਯਾਦ ਮੈਨੂੰ ਡਰਾ ਦਿੰਦੀ ਹੈ।

ਭਾਂਬੜ, ਨੰਦੂ ਤੇ ਅਸੀਂ

ਸੱਥ ਵਿੱਚ ਖੜ੍ਹਾ ਬਜ਼ੁਰਗ ਬੋਲ ਰਿਹਾ ਸੀ, “ਸਾਡੇ ਨਾਲ ਇੱਕ ਸੀਰੀ ਹੁੰਦਾ ਸੀ- ਭਾਂਬੜ। ਆਵਦੇ ਨਾਂ ਵਾਂਗੂੰ ਜਮ੍ਹਾਂ ਈ ਅੱਗ ਦੀ ਨਾਲ਼। ਛੇ ਫੁੱਟ ਤੋਂ ਉੱਚਾ,  ਪੂਰਾ ਛੋਹਲਾ, ਪਤਲਾ ਛੀਂਟਕਾ ਜਿਹਾ। ਤੂੜੀ ਦੀਆਂ ਪੰਡਾਂ ਚਿਣ ਚਿਣ ‘ਕੱਲਾ ਈ ਗੱਡਾ ਲੱਦ ਦਿੰਦਾ। ਉਦੋਂ ਦੋੜਿਆਂ ਦੀਆਂ ਪੰਡਾਂ ਹੁੰਦੀਆਂ। ਹੁਣ ਵਾਂਗੂੰ ਰੇਹ ਵਾਲੀਆਂ ਬੋਰੀਆਂ ਨੀ ਸੀ ਕਿ ਇੱਕ ਦੂਜੀ ਤੋਂ ਤਿਲ੍ਹਕ ਜਾਣਗੀਆਂ। ਹਾਲੇ ਵਿਆਹਿਆ ਹੋਇਆ ਵੀ ਨਹੀਂ ਸੀ। ਇੱਕ ਦਿਨ ਬਾਪੂ ਨੂੰ ਕਹਿੰਦਾ, ਪੱਚੀ ਰੁਪਈਏ ਨਕਦ ਚਾਹੀਦੇ। ਬਾਪੂ ਹੈਰਾਨ। ਕਹਿੰਦਾ- ‘ਕੀ ਕਰਨੇ ਐਨੇ ਰੁਪਈਏ?’… ਭਾਂਬੜ ਪੂਰੇ ਦਿਲ-ਚਿੱਤ ਨਾਲ ਕਹਿੰਦਾ- ‘ਜਦੋਂ ਦਾ ਕਾਮਰੇਡਾਂ ਦਾ ਡਰਾਮਾ ਦੇਖਿਆ, ਦਿਲ ‘ਚ ਲਾਂਬੂ ਉਠ ਉਠ ਜਾਂਦੇ ਨੇ। ਤੇ ਲਲਕਾਰਾ ਮਾਰਨਾ ਪਿੰਡ ‘ਚ, ਪਹਿਲਾਂ ਜੁਰਮਾਨਾ ਭਰ ਕੇ’ (ਪਿੰਡ ‘ਚ ਨੇਮ ਬਣਾਇਆ ਹੋਇਆ ਸੀ, ਜੇ ਕੋਈ ਸ਼ਰਾਬੀ ਜਾਂ ਕੋਈ ਹੋਰ ਪਿੰਡ ਵਿਚ ਲਲਕਾਰਾ ਮਾਰੇ ਤਾਂ ਉਸ ਨੂੰ 25 ਰੁਪਏ ਨਕਦ ਜੁਰਮਾਨਾ ਭਰਨਾ ਪੈਂਦਾ ਸੀ)।

ਭਾਰਤ, ਮਿਆਂਮਾਰ ਅਤੇ ਹਥਿਆਰਬੰਦ ਬਾਗ਼ੀ

ਪਿਛਲੇ ਵਰ੍ਹੇ ਰੋਹਿੰਗਿਆ ਬਾਗ਼ੀਆਂ ਦੇ ਹਮਲਿਆਂ ਮਗਰੋਂ ਮਿਆਂਮਾਰ ਦੀ ਫ਼ੌਜ ਨੇ ਬੜੀ ਬੇਰਹਿਮੀ ਨਾਲ ਜਵਾਬੀ ਕਾਰਵਾਈ ਕੀਤੀ ਸੀ। ਨਤੀਜੇ ਵਜੋਂ ਮਿਆਂਮਾਰ ਦੇ ਰਖੀਨ ਸੂਬੇ ‘ਚ ਰੋਹਿੰਗਿਆ ਭਾਈਚਾਰੇ ਦੇ 7 ਲੱਖ ਲੋਕ (ਜਿਨ੍ਹਾਂ ‘ਚੋਂ ਜ਼ਿਆਦਾਤਰ ਮੁਸਲਮਾਨ ਸਨ) ਭੱਜ ਕੇ ਗੁਆਂਢੀ ਮੁਲਕਾਂ- ਬੰਗਲਾਦੇਸ਼ ਤੇ ਭਾਰਤ ਚਲੇ ਗਏ। ਅਜਿਹੀਆਂ ਕਾਰਵਾਈਆਂ ਕਾਰਨ ਮਿਆਂਮਾਰ ਨੂੰ ਸਮੁੱਚੇ ਸੰਸਾਰ ਦੀ ਨਿਖੇਧੀ ਦਾ ਸਾਹਮਣਾ ਕਰਨਾ ਪਿਆ, ਕੁਝ ਮੁਲਕਾਂ ਨੇ ਤਾਂ ਉਸ ‘ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਮੰਗ ਵੀ ਕੀਤੀ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਕਦੇ ਮਿਆਂਮਾਰ ਦੀ ਨਿਖੇਧੀ ਕਰੇਗੀ, ਅਜਿਹੀ ਕੋਈ ਸੰਭਾਵਨਾ ਕਦੇ ਨਹੀਂ ਹੋ ਸਕਦੀ ਕਿਉਂਕਿ ਚੀਨ ਆਪਣੀ ਵੀਟੋ ਤਾਕਤ ਨਾਲ ਅਜਿਹਾ ਹੋਣ ਨਹੀਂ ਦੇਵੇਗਾ। ਇਸ ਮੁੱਦੇ ‘ਤੇ ਇਸ ਨੂੰ ਰੂਸ ਦੀ ਹਮਾਇਤ ਵੀ ਮਿਲ ਸਕਦੀ ਹੈ। ਭਾਰਤ ਵਿੱਚ ਵੀ ਤਕਰੀਬਨ 40 ਹਜ਼ਾਰ ਰੋਹਿੰਗਿਆ ਸ਼ਰਨਾਰਥੀਆਂ ਨੂੰ ਮੁਲਕ ਤੋਂ ਬਾਹਰ ਕੱਢਣ ਦੀ ਮੰਗ ਉੱਠਦੀ ਰਹੀ ਹੈ ਪਰ ਇਸ ਦੇ ਬਾਵਜੂਦ ਨਵੀਂ ਦਿੱਲੀ ਨੇ ਇਨ੍ਹਾਂ ਸ਼ਰਨਾਰਥੀਆਂ ਨੂੰ ਸੂਝ-ਸਿਆਣਪ ਨਾਲ ਆਪਸੀ ਗੱਲਬਾਤ ਰਾਹੀਂ ਭਾਰਤ ਤੇ ਬੰਗਲਾਦੇਸ਼ ਤੋਂ ਵਾਪਸ ਮਿਆਂਮਾਰ ਭੇਜਣ ਦਾ ਰਾਹ ਚੁਣਿਆ ਹੈ। ਭਾਰਤ ਨੇ ਮਿਆਂਮਾਰ ਨੂੰ ਸਪੱਸ਼ਟ ਆਖਿਆ ਹੈ ਕਿ ਉਹ ਬੰਗਲਾਦੇਸ਼ ਤੇ ਭਾਰਤ ਤੋਂ ਰੋਹਿੰਗਿਆ ਸ਼ਰਨਾਰਥੀਆਂ ਦੀ ‘ਸੁਰੱਖਿਅਤ ਤੇ ਲਗਾਤਾਰ’ ਵਾਪਸੀ ਚਾਹੁੰਦਾ ਹੈ।

ਅਜੇ ਅਲਹਿਦਗੀ, ਤਲਾਕ ਬਾਅਦ ’ਚ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੈਲਗੂ ਦੇਸਮ ਪਾਰਟੀ (ਟੀਡੀਪੀ) ਦੇ ਮੁਖੀ ਚੰਦਰਬਾਬੂ ਨਾਇਡੂ ਪਿਛਲੇ ਦੋ ਮਹੀਨਿਆਂ ਤੋਂ ਐੱਨਡੀਏ (ਕੌਮੀ ਜਮਹੂਰੀ ਗੱਠਜੋੜ) ਨਾਲੋਂ ਨਾਤਾ ਤੋੜਨ ਦੀਆਂ ਧਮਕੀਆਂ ਦਿੰਦੇ ਆ ਰਹੇ ਹਨ। ਉਨ੍ਹਾਂ ਵੱਲੋਂ ਬੁੱਧਵਾਰ ਰਾਤੀਂ ਆਪਣੀ ਪਾਰਟੀ ਨਾਲ ਸਬੰਧਤ ਦੋ ਮੰਤਰੀਆਂ – ਅਸ਼ੋਕ ਗਜਪਤੀ ਰਾਜੂ ਤੇ ਵਾਈ. ਸੱਤਿਆਨਾਰਾਇਣ ਚੌਧਰੀ ਨੂੰ ਮੋਦੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦਾ ਨਿਰਦੇਸ਼ ਇਸੇ ਸਿਲਸਿਲੇ ਦਾ ਹੀ ਇੱਕ ਹਿੱਸਾ ਹੈ। ਭਾਵੇਂ ਟੀਡੀਪੀ ਨੇ ਅਜੇ ਰਸਮੀ ਤੌਰ ’ਤੇ ਐੱਨਡੀਏ ਨਾਲੋਂ ਰਿਸ਼ਤਾ ਨਹੀਂ ਤੋੜਿਆ, ਫਿਰ ਵੀ ਮਾਮਲਾ ਉੱਥੇ ਤਕ ਪੁੱਜਣ ਦੀਆਂ ਸੰਭਾਵਨਾਵਾਂ ਰੱਦ ਨਹੀਂ ਕੀਤੀਆਂ ਜਾ ਸਕਦੀਆਂ।

ਰਾਜਸੀ ਭ੍ਰਿਸ਼ਟਾਚਾਰ ਨਾਲੋਂ ਬੌਧਿਕ ਭ੍ਰਿਸ਼ਟਾਚਾਰ ਵੱਧ ਖ਼ਤਰਨਾਕ

ਬੌਧਿਕ ਭ੍ਰਿਸ਼ਟਾਚਾਰ ਰਾਜਨੀਤਕ ਭ੍ਰਿਸ਼ਟਾਚਾਰ ਨਾਲੋਂ ਕਿਉਂ ਜ਼ਿਆਦਾ ਖ਼ਤਰਨਾਕ ਹੈ? ਅੰਗਰੇਜ਼ੀ ਦੀ ਕਹਾਵਤ ਹੈ:  ਵੁਲਫ ਇਨ ਸ਼ੀਪਸ ਕਲੋਦਿੰਗ; ਇਸ ਦਾ ਅਰਥ ਹੈ, ਬਘਿਆੜ ਨੇ ਭੇਡ ਦੀ ਖੱਲ ਪਾਈ ਹੋਈ ਹੈ, ਭਾਵ ਮਿੱਤਰ ਦੇ ਰੂਪ ਵਿੱਚ ਦੁਸ਼ਮਣ ਹੋਣਾ। ਅਜਿਹਾ ਦੁਸ਼ਮਣ ਦੂਜਿਆਂ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦਾ ਹੈ, ਕਿਉਂਕਿ ਉਸ ਕੋਲੋਂ ਤੁਸੀਂ ਆਪਣਾ ਬਚਾਅ ਨਹੀਂ ਕਰਦੇ। ਰਾਜਨੀਤਕ ਭ੍ਰਿਸ਼ਟਾਚਾਰ ਅਜਿਹੀ ਸਚਾਈ ਹੈ ਜਿਸ ਨੂੰ ਲੋਕ ਸਵੀਕਾਰ ਕਰ ਚੁੱਕੇ ਹਨ। ਰਾਜਨੀਤਕ ਨੇਤਾ ਜਿੰਨੇ ਮਰਜ਼ੀ ਦਾਅਵੇ ਕਰ ਲੈਣ ਕਿ ਅਸੀਂ ਭ੍ਰਿਸ਼ਟਾਚਾਰ ਮਿਟਾਉਣਾ ਹੈ ਅਤੇ ਲੋਕਾਂ ਲਈ ਕੰਮ ਕਰਨਾ ਹੈ, ਪਰ ਬਹੁਤ ਸਾਰੇ ਲੋਕ ਉਨ੍ਹਾਂ ਦੀਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਕਰਦੇ ਅਤੇ ਉਨ੍ਹਾਂ ਦੇ ਦਾਅਵਿਆਂ ਨੂੰ  ਗੰਭੀਰਤਾ ਨਾਲ ਨਹੀਂ ਲੈਂਦੇ। ਉਂਜ ਬੁੱਧਜੀਵੀਆਂ ਨੂੰ ਜ਼ਿਆਦਾਤਰ ਲੋਕ, ਲੋਕ ਪੱਖੀ ਸਮਝਦੇ ਹਨ ਅਤੇ ਉਨ੍ਹਾਂ ਦੀਆਂ ਗੱਲਾਂ ‘ਤੇ ਯਕੀਨ ਵੀ ਕਰਦੇ ਹਨ।

‘ਆਪ’ ਦੀ ਰਾਜਨੀਤੀ ਦਾ ਦਲਿਤ ਪੱਖ ਹਾਸ਼ੀਏ ’ਤੇ

ਗੁਰਦਾਸਪੁਰ ਹਲਕੇ ਦੀ ਸੰਸਦੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਨਿਰਾਸ਼ਾਜਨਕ ਹਾਰ ਨੂੰ ਜੇ ਪਾਰਟੀ ਦੇ ਭਵਿੱਖ ਉੱਤੇ ਪੈਣ ਵਾਲੇ ਮਾੜੇ ਅਸਰਾਂ ਵਿੱਚ ਨਾ ਸ਼ਾਮਲ ਕੀਤਾ ਜਾਏ ਤਾਂ ਵੀ ਇਸ ਗੱਲ ਦੇ ਠੋਸ ਆਧਾਰ ਮੌਜੂਦ ਹਨ ਕਿ ਪਾਰਟੀ ਦਾ ਸੁਨਹਿਰੀ ਯੁੱਗ ਖਤਮ ਹੋ ਚੁੱਕਾ ਹੈ। ਹੁਣ ਉਹ ਰਾਜਨੀਤਕ ਰੌਣਕਾਂ ਪਰਤ ਕੇ ਨਹੀਂ ਆਉਣ ਲੱਗੀਆਂ ਜਦੋਂ ‘ਕੇਜਰੀਵਾਲ-ਆਪ-ਝਾੜੂ’ ਤਿੰਨਾਂ ਨੇ ਰਲ ਕੇ ਪੰਜਾਬ ਦੇ ਹਰ ਘਰ ਵਿੱਚ ਆਪਣੀ ਥਾਂ ਬਣਾ ਲਈ ਸੀ; ਜਦੋਂ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਤੇ ਪੁਰਾਤਨ ਪੀੜ੍ਹੀ

ਕਿਵੇਂ ਲੀਹ ’ਤੇ ਆਏ ਵਿੱਦਿਅਕ ਢਾਂਚਾ

ਸਰਕਾਰੀ ਸੰਵੇਦਨਹੀਣਤਾ ਨੇ ਸਰਕਾਰੀ ਸਕੂਲਾਂ ਨੂੰ ਹਾਸ਼ੀਏ ’ਤੇ ਲਿਆ ਕੇ, ਮਾਂ ਤੋਂ ਵਿਛੜੇ ਬੱਚੇ ਦੀ ਦੁਖਦਾਈ ਮਾਨਸਿਕਤਾ ਦੇ ਹਾਣ ਦਾ ਬਣਾ ਦਿੱਤਾ ਹੈ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਸ਼ੁੱਧ ਪਾਣੀ ਲਈ ਤਰਸਣਾ, ਬੈਠਣ ਲਈ ਯੋਗ ਪ੍ਰਬੰਧ ਨਾ ਹੋਣਾ, ਕਮਰਿਆਂ ਦੀ ਘਾਟ ਕਰਕੇ ਰੁੱਖਾਂ ਹੇਠ ਕਲਾਸਾਂ ਦਾ ਲੱਗਣਾ, ਮੀਂਹ ਸਮੇਂ ਸੰਤਾਪ ਭੋਗਣਾ ਜਾਰੀ ਹੈ। ਇਨ੍ਹਾਂ ਜ਼ਰੂਰੀ ਸਹੂਲਤਾਂ ਦੀ ਕਮੀ ਦੂਰ ਕਰਨ ਲਈ ਪ੍ਰਸ਼ਾਸਨ ਅਜੇ ਵੀ ਠੋਸ ਉਪਰਾਲੇ ਕਰਨ ਤੋਂ ਕੰਨੀ ਕਤਰਾ ਰਿਹਾ ਹੈ।

ਕੀ ਪਾਕਿਸਤਾਨ ਦੇ ਹਿੰਦੂ ਅਨਾਥ ਹਨ ?

ਲਕਸ਼ਮੀ ਕਾਂਤਾ ਚਾਵਲਾ*
ਗੁਆਂਢੀ ਮੁਲਕ ਪਾਕਿਸਤਾਨ ਵਿੱਚੋਂ ਜਿਸ ਤਰ੍ਹਾਂ ਦੀਆਂ ਹਿੰਦੂ ਵਿਰੋਧੀ ਖ਼ਬਰਾਂ ਆ ਰਹੀਆਂ ਹਨ, ਉਹੋ ਜਿਹੀਆਂ ਖ਼ਬਰਾਂ ਸੰਸਾਰ ਦੇ ਹੋਰਨਾਂ ਮੁਸਲਿਮ ਮੁਲਕਾਂ ਤੋਂ ਨਹੀਂ ਆਉਂਦੀਆਂ। ਇਸ ਦਾ ਕਾਰਨ ਹੋ ਸਕਦਾ ਹੈ ਕਿ ਪਾਕਿਸਤਾਨ ਵਿੱਚ ਹਿੰਦੂਆਂ ’ਤੇ ਜ਼ੁਲਮ ਵਧ ਹੁੰਦੇ ਹਨ। ਇਸ ਲਈ ਅਜਿਹੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਹਿੰਦੁਸਤਾਨ ਦੀਆਂ ਸਰਕਾਰਾਂ ਅਤੇ ਜਨਤਾ ਨੂੰ ਜਾਂ ਤਾਂ ਇਹ ਸੁਣਾਈ ਨਹੀਂ ਦਿੰਦੀਆਂ ਜਾਂ ਜਨਤਾ ਸੁਣ ਕੇ ਵੀ ਬੇਬਸ ਮਹਿਸੂਸ ਕਰਦੀ ਹੈ। ਕਿਉਂਕਿ ਜਿਹੜੀ ਕਾਰਵਾਈ ਕੀਤੀ ਜਾਣੀ ਹੈ

ਵਧਦਾ ਜਾ ਰਿਹਾ ਭੂਗੋਲਿਕ ਤਾਪਮਾਨ ਅਤੇ ਸਾਡਾ ਭਵਿੱਖ

ਹਰ ਇੱਕ ਜੀਵ ਆਪਣੇ ਆਲੇ-ਦੁਆਲੇ ਉੱਪਰ, ਭਾਵ ਕੁਦਰਤ ਉੱਪਰ ਨਿਰਭਰ ਜੀਵਨ ਭੋਗ ਰਿਹਾ ਹੈ ਅਤੇ ਅਸੀਂ ਵੀ ਇਸ ਪ੍ਰਸੰਗ ਵਿੱਚ ਨਿਰਾਲੇ ਨਹੀਂ। ਜਿਸ ਕੁਦਰਤ ਆਸਰੇ ਅਸੀਂ ਜੀਵਨ ਭੋਗ ਰਹੇ ਹਾਂ, ਉਸ ਦਾ ਨਾ ਦਿਲ ਹੈ, ਨਾ ਦਿਮਾਗ਼। ਇਸ ਲਈ ਇਹ ਉੱਕਾ ਹੀ ਅਣਜਾਣ ਹੈ ਕਿ ਅਸੀਂ ਕੀ ਸੋਚ ਰਹੇ ਹਾਂ ਅਤੇ ਕਿਵੇਂ ਅਨੁਭਵ ਕਰ ਰਹੇ ਹਾਂ। ਕੁਦਰਤੀ ਨਿਯਮਾਂ ਦੀ ਪਾਲਣਾ ਉੱਪਰ ਕੁਦਰਤ ਦਾ ਸੰਤੁਲਨ ਟਿਕਿਆ ਹੋਇਆ ਹੈ। ਜੋ ਵੀ ਇਨ੍ਹਾਂ ਨਿਯਮਾਂ ਅਨੁਕੂਲ ਨਹੀਂ, ਉਸ ਦੀ ਹੋਂਦ ਸੰਭਵ ਨਹੀਂ।

ਲਿਸ਼ਕਦਾ-ਡਲ੍ਹਕਦਾ ਪੰਜਵਾਂ ਪੱਥਰ

ਫਿਰ ਪੰਜਵਾਂ ਪੱਥਰ ਆ ਗਿਆ ਬਾਪ ਦੇ ਨਿੱਕੇ ਜਿਹੇ ਘਰ ਵਿੱਚ। ਪੰਜਵੀਂ ਕੁੜੀ ਜੰਮ ਪਈ। ਘਰ ਵਿੱਚ ਇਹੋ ਜਿਹੀਆਂ ਗੱਲਾਂ ਆਖ ਰਹੇ ਸਨ। ਸਾਂਝਾ ਪਰਿਵਾਰ ਸੀ। ਘਰ ਵਿੱਚ ਪਸਰਿਆ ਸੋਗ ਅਨੁਭਵ ਕਰਕੇ ਦਾਈ ਨੇ ਵੀ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ।  ਪੰਜਵਾਂ ਪੱਥਰ ਸੀ ਮਰੀਅਲ ਜਿਹੀ ਕੁੜੀ, ਕਾਲਾ ਉਸ ਦਾ ਰੰਗ। ਘਰਦਿਆਂ ਨੇ ਭੈੜਾ ਜਿਹਾ ਉਸ ਦਾ ਨਾਂ ਰੱਖ ਦਿੱਤਾ ‘ਮਰੀ’। ਸਾਰੇ ਬੱਚੇ ਉਸ ਦਾ ਇਹ ਮੰਦਾ ਜਿਹਾ ਨਾਂ ਲੈ ਕੇ ਚਿੜਾਉਂਦੇ ਰਹਿੰਦੇ ਤੇ ਉਸ ਨੂੰ ਅਭਾਗੀ ਕਹਿੰਦੇ। ਕੁੜੀ ਰੋਂਦੜ ਤੇ ਜ਼ਿੱਦੀ ਹੋ ਗਈ।

ਡੇਰਾਵਾਦ ਸਿੱਖੀ ਦੀਆਂ ਜੜਾਂ ਖੋਖਲੀਆਂ ਕਰ ਰਿਹਾ ਹੈ

 ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ  satwinder_7@hotmail.com
ਸਾਰੇ ਸਾਧ ਬਾਬੇ ਇਕੋ ਜਿਹੇ ਨਹੀਂ ਹਨ। ਕਈ ਰੱਬ ਦੀ ਭਗਤੀ ਦਾ ਸਹੀ ਰਾਹ ਵੀ ਦਸਦੇ ਹਨ। ਪਰ ਹਰ ਬੰਦੇ ਦੇ ਦਿਮਾਗ ਦੀ ਖੇਡ ਹੈ। ਕਿ ਬੰਦੇ ਨੇ ਕੀ ਸਿੱਖਣਾ ਸਿੱਖਾਣਾ ਹੈ? ਕਈ ਉਸੇ ਕਲਾਸ ਵਿੱਚ ਬੈਠ ਕੇ ਪਹਿਲੇ ਨੰਬਰ ਤੇ ਆਉਂਦੇ ਹਨ। ਕਈ ਗੋਲ ਜੀਰੋ ਵੀ ਲੈਂਦੇ ਹਨ। ਕਿਸੇ ਸਾਧ ਨੂੰ ਕਸੂਰ ਬਾਰ ਕਹਿਣ ਨਾਲੋਂ ਆਪਣੇ ਆਪ ਨੂੰ ਹੀ ਸਾਧਾਂ ਦੇ ਬਰਾਬਰ ਦਾ ਕਰ ਲਈਏ। ਅੱਗੇ ਮਰਦ ਡਰਾਈਵਰ, ਫ਼ੌਜੀ ਬਣਦੇ ਸਨ। ਹੁਣ ਜਿਸ ਨੂੰ ਕੰਮ ਨਹੀਂ ਲੱਭਦਾ। ਖੇਤੀ, ਮਜ਼ਦੂਰੀ, ਦਿਹਾੜੀ ਕਰਨੀ ਔਖੀ ਲੱਗਦੀ ਹੈ। ਜਿਸ ਛੋਕਰੇ ਨੂੰ ਘਰ ਵਾਲੇ ਘਰੋਂ ਕੱਢ ਦਿੰਦੇ ਹਨ। ਉਹੀ ਹਰ ਮੁੰਡਾ ਪੱਗ ਵਿੱਚ ਖੰਡਾਂ ਲਾ ਲੈਂਦਾ ਹੈ। ਵੱਡੀ ਕਿਰਪਾਨ, ਆਪ ਤੋਂ ਲੰਬਾ ਲੋਹੇ ਦਾ ਤੀਰ ਹੱਥ ਵਿੱਚ ਫੜ ਕੇ, ਲੱਤਾਂ ਨੰਗੀਆਂ, ਚੋਲ਼ਾ ਵੱਡੀਆਂ ਜੇਬਾਂ ਵਾਲਾਂ, ਮਾਇਆ ਪਾਉਣ ਨੂੰ ਪਾ ਕੇ ਸੰਤ ਬਣ ਕੇ ਬੈਠ ਜਾਂਦਾ ਹੈ।

15 ਅਗਸਤ : ਸਿੱਖਾਂ ਲੲੀ ਅਜ਼ਾਦੀ ਕਿ ਬਰਬਾਦੀ!

15 ਅਗਸਤ 1947 ਨੂੰ ਭਾਰਤ ਦੇਸ਼ ਤਾਂ ਅਾਜ਼ਾਦ ਹੋ ਗਿਅਾ ਪਰ ਸਿੱਖ ਕੌਮ ਦੇ ਗਲੋਂ ਗੁਲਾਮੀ ਦੀ ਫਾਹੀ ਨਾ ਨਿਕਲ ਸਕੀ। ਕਿੳੁਂਕਿ ਸਾਡੇ ਸਿੱਖ ਅਾਗੂ ਬਿਪਰਵਾਦ ਵੱਲੋਂ ਵਿਛਾੲੇ ਗੲੇ ਜਾਲ ਚ ਬੁਰੀ ਤਰ੍ਹਾਂ ਫਸ ਚੁੱਕੇ ਸਨ। ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਨਹਿਰੂ, ਗਾਂਧੀ ਤੇ ਪਟੇਲ ਜਿਹੇ ਗੰਗੂ ਬ੍ਰਾਹਮਣ ਦੇ ਵਾਰਸਾਂ ਨੇ ਸਿੱਖਾਂ ਨਾਲ ਕੲੀ ਤਰ੍ਹਾਂ ਦੇ ਵਾਅਦੇ ਕੀਤੇ ਪਰ ਬਾਅਦ ਚ ਰਾਜ ਸੱਤਾ ਹੱਥ ਚ ਅਾੳੁਂਦੇ ਸਾਰ ਹੀ ਹਿੰਦੂਵਾਦੀਅਾਂ ਨੇ ਅਾਪਣਾ ਅਸਲ ਕਰੂਪ ਚਿਹਰਾ ਵਿਖਾ ਦਿੱਤਾ। ਮੁਸਲਿਮ ਅਾਗੂ ਜਿਨਾਹ ਦੀ ਭਵਿੱਖਬਾਣੀ ਵੀ ਸੱਚੀ ਹੋ ਨਿਬੜੀ, ੳੁਸ ਨੇ ਸਿੱਖ ਅਾਗੂਅਾਂ ਨੂੰ ਹਲੂਣਾ ਦਿੰਦੇ ਹੋੲੇ ਕਿਹਾ ਸੀ ਕਿ ਤੁਸੀਂ ਸਿਰਫ਼ ਹਿੰਦੂ ਨੂੰ ਗੁਲਾਮ ਰੂਪ ਚ ਵੇਖਿਅਾ ਹੈ, ਜਦੋਂ ੲਿਸ ਨੂੰ ਅਜ਼ਾਦ ਹੋੲਿਅਾ ਵੇਖੋਗੇ ਤਾਂ ੲਿਹ ਗਿਰਗਿਟ ਵਾਂਗ ਰੰਗ ਬਦਲ ਜਾਵੇਗਾ ਤੇ ਗੈਰ ਹਿੰਦੂ ਕੌਮਾਂ ਨੂੰ ਨੇਸਤੋ-ਨਾਬੂਦ ਕਰਨ ਚ ਕੋੲੀ ਕਸਰ ਨਹੀਂ ਛੱਡੇਗਾ। ਪਰ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਨੇ ਮੁਸਲਿਮ ਅਾਗੂ ਜਿਨਾਹ ਦੀ ੲਿੱਕ ਨਾ ਸੁਣੀ।

ਅਕਤੂਬਰ 1984 ਦੀ ਖੂਨੀ ਦਾਸਤਾਨ

31 ਅਕਤੂਬਰ 1984 ਵਾਲੇ ਦਿਨ ਜਿਵੇ ਹੀ ਇੰਦਰਾ ਗਾਂਧੀ ਦੀ ਮੌਤ ਹੋਈ ਤਿਉਂ ਹੀ ਦਿੱਲੀ ਵਿਚ ਬੈਠੇ ਸਿੱਖਾਂ ਦੇ ਕਾਲੇ ਦਿਨ ਸ਼ੁਰੂ ਹੋ ਗਏ | ਇੰਦਰਾਂ ਗਾਂਧੀ ਨੂੰ ਦਿੱਲੀ ਦੇ AIMS ਹਸਪਤਾਲ ਵਿੱਚ ਦਾਖਿਲ ਕਰਾਇਆ ਗਿਆ ਸੀ | ਰਾਜੀਵ ਗਾਂਧੀ ਬੰਗਾਲ ਤੋਂ ਸਿੱਧਾ AIMS ਹਸਪਤਾਲ ਪਹੁੰਚਿਆ | ਮਾਹੌਲ ਹਜ਼ੇ ਇਨ੍ਹਾਂ ਜ਼ਿਆਦਾ ਗਰਮਾਇਆ ਨਹੀਂ ਸੀ | ਪਰ ਜਿਉਂ ਹੀ ਰਾਜੀਵ ਗਾਂਧੀ ਹਸਪਤਾਲ ਵਿੱਚੋ ਬਾਹਰ ਆਇਆ ਤਾਂ ਮਾਹੌਲ ਪੂਰੀ ਤਰ੍ਹਾਂ ਨਾਲ ਬਦਲ ਗਿਆ | ਉਸ ਦਿਨ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਯਮਨ ਦਾ ਦੌਰਾ ਵਿੱਚੇ ਛੱਡ ਕੇ ਭਾਰਤ ਵਾਪਿਸ ਆ ਗਏ | ਏਅਰਪੋਰਟ ਤੋਂ AIMS ਹਸਪਤਾਲ ਆਉਂਦਿਆਂ ਰਸਤੇ ਵਿਚ ਹੀ 20-25 ਮੁੰਡਿਆਂ ਨੇ ਉਹਨਾਂ ਦੀ ਕਾਰ ਤੇ ਹਮਲਾ ਕਰ ਦਿੱਤਾ |

ਘਰ ਤੇ ਬਾਹਰ, ਇੱਕੋ ਨਜ਼ਰ

ਪੰਜਾਬੀ ਦੇ ਇੱਕ ਮਰਹੂਮ ਵਿਅੰਗਕਾਰ ਦੀ ਬੀਵੀ ਦੀ ਵਿਅਥਾ ਦੀ ਝਲਕ ਕੁਝ ਦਿਨ ਪਹਿਲਾਂ ਦੇਖਣ ਨੂੰ ਮਿਲੀ। ਇੱਕ ਭਾਈਚਾਰਕ ਸਮਾਗਮ ਵਿੱਚ ਉਸ ਵਿਅੰਗਕਾਰ ਦੇ ਖੁਸ਼ਮਿਜ਼ਾਜ ਸੁਭਾਅ ਅਤੇ ਸਾਧਾਰਨ ਗੱਲਾਂ ਵਿੱਚੋਂ ਵੀ ਵਿਅੰਗਮਈ ਸਥਿਤੀ ਲੱਭ ਲੈਣ ਦੀ ਉਸ ਦੀ ਸਮਰੱਥਾ ਦੇ ਜ਼ਿਕਰ ਦੌਰਾਨ ਕਿਸੇ ਨੇ ਉਸ ਦੀ ਬੀਵੀ ਨੂੰ ਕਹਿ ਦਿੱਤਾ ਕਿ ਉਹ ਬਹੁਤ ਖੁਸ਼ਨਸੀਬ ਸੀ ਜਿਸ ਨੂੰ ਤਿੰਨ ਦਹਾਕੇ ਤੋਂ ਵੱਧ ਸਮੇਂ ਲਈ ਅਜਿਹੇ ਪਤੀ ਦਾ ਸਾਥ ਮਿਲਿਆ। ਇਸ ’ਤੇ ਉਹ ਫਿੱਸ ਪਈ। ਉਸ ਦਾ ਜਵਾਬੀ ਫ਼ਿਕਰਾ ਸੀ : ‘ਐਸੀ ਖੁਸ਼ਨਸੀਬੀ ਤੁਹਾਨੂੰ ਮੁਬਾਰਕ!’ ਅਜਿਹੇ ਜਵਾਬ ਦੀ ਕੋਈ ਵੀ ਤਵੱਕੋ ਨਹੀਂ ਸੀ ਕਰ ਰਿਹਾ। ਇਸੇ ਲਈ ਸਭ ਖਾਮੋਸ਼ ਹੋ ਗਏ। ਬਾਅਦ ਵਿੱਚ ਕਿਸੇ ਨੇ ਦੱਸਿਆ ਕਿ ਉਸ ਬੰਦੇ ਦਾ ਆਪਣੇ ਪਰਿਵਾਰ ਪ੍ਰਤੀ ਬੜਾ ਕਹਿਰੀ ਰਵੱਈਆ ਸੀ। ਸ਼ਾਇਦ ਇਸੇ ਲਈ ਉਸ ਦੇ ਬੱਚੇ ਲੀਹ ’ਤੇ ਨਹੀਂ ਆ ਸਕੇ।

ਆਸ ਅਤੇ ਉਮੰਗ ਨਾਲ ਮਹਿਕਦਾ ਜੀਵਨ

ਰੰਗੀਨ ਸ਼ੀਸ਼ਿਆਂ ’ਚੋਂ ਪਾਰ ਹੋ ਰਹੀਆਂ ਸੂਰਜ ਦੀਆਂ ਕਿਰਨਾਂ ਜਿਵੇਂ ਸਪਾਟ ਫਰਸ਼ ਨੂੰ ਮਨਭਾਉਂਦੇ ਨਮੂਨਿਆਂ ਨਾਲ ਚਿਤਰਦੀਆਂ ਰਹਿੰਦੀਆਂ ਹਨ, ਇੰਜ ਹੀ ਸਾਡੇ ਖੜ-ਸੁੱਖ ਜੀਵਨ ਨੂੰ ਆਸਾਂ-ਉਮੰਗਾਂ ਸੰਗੀਤਮਈ ਰੁਮਾਂਸ ਨਾਲ ਸੁਗੰਧਤ ਕਰ ਰਹੀਆਂ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061382223
Copyright © 2018, Panjabi Times. All rights reserved. Website Designed by Mozart Infotech