ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਬਾਲ ਜਗਤ

ਲਾਲਚੀ ਗਿੱਦੜ

November 20, 2017 01:25 AM

ਇੱਕ ਵਾਰ ਇੱਕ ਗਿੱਦੜ ਦੇ ਪੈਰ ਵਿੱਚ ਕੰਡਾ ਚੁਭ ਗਿਆ। ‘ਹਾਏ, ਹਾਏ!’ ਜੰਗਲ ਵਿੱਚ ਤੁਰਿਆ ਜਾਂਦਾ ਉਹ ਚਿਲਾਉਣ ਲੱਗਿਆ, ‘ਹੁਣ ਮੈਂ ਕੀ ਕਰਾਂ? ਹੁਣ ਮੈਂ ਕੀ ਕਰਾਂ?’
ਉਸ ਨੂੰ ਇੱਕ ਬੁੱਢੀ ਔਰਤ ਮਿਲੀ। ‘ਦਾਦੀ ਮਾਂ।’ ਉਸ ਨੇ ਆਖਿਆ, ‘ਮੇਰੇ ਪੈਰ ਵਿੱਚੋਂ ਕੰਡਾ ਕੱਢ ਦਿਓ।’
ਬੁੱਢੀ ਔਰਤ ਨੇ ਕੰਡਾ ਕੱਢ ਦਿੱਤਾ। ਗਿੱਦੜ ਨੇ ਉਸ ਦਾ ਧੰਨਵਾਦ ਕੀਤਾ ਤੇ ਤੁਰ ਪਿਆ। ਪਰ ਮਿੰਟ ਕੁ ਮਗਰੋਂ ਉਹ ਮੁੜ ਆਇਆ ਤੇ ਆਖਣ ਲੱਗਿਆ, ‘ਦਾਦੀ ਮਾਂ, ਮੇਰਾ ਕੰਡਾ ਕਿੱਥੇ ਐ?’
‘ਮੈਨੂੰ ਨੀਂ ਪਤਾ।’ ਬੁੱਢੀ ਔਰਤ ਬੋਲੀ, ‘ਤੂੰ ਕੰਡਾ ਕੀ ਕਰਨੈ?’
ਗਿੱਦੜ ਰੋਣ ਲੱਗ ਪਿਆ। ‘ਮੇਰਾ ਕੰਡਾ ਕਿੱਥੇ ਐ?’ ਉਸ ਨੇ ਰੋਂਦੇ ਰੋਂਦੇ ਆਖਿਆ, ‘ਮੈਨੂੰ ਤਾਂ ਇਸ ਦੀ ਬਹੁਤ ਲੋੜ ਐ।’
ਬੁੱਢੀ ਔਰਤ ਦਾ ਮਨ ਭਰ ਆਇਆ ਤੇ ਆਖਣ ਲੱਗੀ, ‘ਤੂੰ ਰੋ ਨਾ। ਆਹ ਆਂਡਾ ਲੈ।’
ਗਿੱਦੜ ਆਂਡਾ ਲੈ ਕੇ ਦੌੜ ਗਿਆ। ਉਹ ਇੱਕ ਪਿੰਡ ਵਿੱਚ ਆ ਗਿਆ ਅਤੇ ਉਸ ਨੇ ਪਹਿਲੇ ਘਰ ਦਾ ਦਰਵਾਜ਼ਾ ਖੜਕਾਇਆ। ਇੱਕ ਆਦਮੀ ਨੇ ਦਰਵਾਜ਼ਾ ਖੋਲ੍ਹਿਆ।
‘ਭਲੇ ਆਦਮੀ।’ ਗਿੱਦੜ ਨੇ ਆਖਿਆ, ‘ਮੈਂ ਤੇਰੇ ਕੋਲ ਰਾਤ ਕੱਟ ਲਵਾਂ? ਬਾਹਰ ਬੜੀ ਠੰਢ ਐ।’
‘ਅੰਦਰ ਆ ਜਾ।’ ਆਦਮੀ ਬੋਲਿਆ।
ਗਿੱਦੜ ਅੰਦਰ ਲੰਘ ਆਇਆ। ‘ਮੈਂ ਆਪਣਾ ਆਂਡਾ ਇਸ ਪਲੇਟ ’ਤੇ ਰੱਖ ਦਿਆਂ?’ ਉਸ ਨੇ ਪੁੱਛਿਆ।
‘ਹਾਂ, ਹਾਂ। ਕਿਉਂ ਨਹੀਂ?’ ਆਦਮੀ ਦਾ ਜਵਾਬ ਸੀ।
ਰਾਤ ਨੂੰ ਗਿੱਦੜ ਉੱਠਿਆ। ਉਸ ਨੇ ਆਂਡਾ ਖਾਧਾ ਅਤੇ ਇਸ ਦੇ ਛਿਲਕੇ ਪਲੇਟ ’ਤੇ ਰੱਖ ਦਿੱਤੇ। ਸਵੇਰੇ ਉਸ ਨੇ ਆਦਮੀ ਨੂੰ ਪੁੱਛਿਆ, ‘ਮੇਰਾ ਆਂਡਾ ਕਿੱਥੇ ਐ?’
‘ਮੈਨੂੰ ਤਾਂ ਪਤਾ ਨੀਂ।’ ਆਦਮੀ ਦਾ ਜਵਾਬ ਸੀ।
ਗਿੱਦੜ ਰੋਣ ਲੱਗ ਪਿਆ। ‘ਆਹ, ਮੇਰਾ ਵੱਡਾ ਆਂਡਾ!’ ਉਹ ਹੌਕੇ ਭਰਨ ਲੱਗਿਆ, ‘ਰਾਤ ਨੂੰ ਤੇਰੀ ਬਿੱਲੀ ਖਾ ਗਈ।’
ਆਦਮੀ ਨੂੰ ਉਸ ’ਤੇ ਤਰਸ ਆ ਗਿਆ ਅਤੇ ਉਸ ਨੇ ਉਸ ਨੂੰ ਆਂਡੇ ਦੀ ਬਜਾਇ ਮੁਰਗੀ ਦੇ ਦਿੱਤੀ।
ਗਿੱਦੜ ਮੁਰਗੀ ਲੈ ਕੇ ਦੌੜ ਗਿਆ। ਉਹ ਦੌੜਦਾ ਗਿਆ, ਦੌੜਦਾ ਗਿਆ ਅਤੇ ਸ਼ਾਮ ਹੁੰਦਿਆਂ ਅਗਲੇ ਪਿੰਡ ਪਹੁੰਚ ਗਿਆ। ਉਸ ਨੇ ਪਹਿਲੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਦਰਵਾਜ਼ਾ ਖੋਲ੍ਹਣ ਵਾਲੀ ਔਰਤ ਨੂੰ ਪੁੱਛਿਆ, ‘ਮੈਂ ਤੇਰੇ ਕੋਲ ਰਾਤ ਰਹਿ ਜਾਵਾਂ? ਬਾਹਰ ਬੜੀ ਠੰਢ ਐ।’
‘ਛੋਟੇ ਗਿੱਦੜ, ਅੰਦਰ ਲੰਘ ਆ।’ ਔਰਤ ਨੇ ਆਖਿਆ।
‘ਤੇ ਮੈਂ ਆਪਣੀ ਮੁਰਗੀ ਕਿੱਥੇ ਰੱਖਾਂ?’ ਗਿੱਦੜ ਨੇ ਪੁੱਛਿਆ।
‘ਇਸ ਨੂੰ ਬੱਕਰੀ ਕੋਲ ਛੱਡ ਦੇ।’ ਔਰਤ ਨੇ ਆਖਿਆ।
ਰਾਤ ਨੂੰ ਗਿੱਦੜ ਉੱਠਿਆ ਅਤੇ ਬੱਕਰੀ ਕੋਲ ਪਈ ਮੁਰਗੀ ਖਾ ਗਿਆ। ਸਵੇਰ ਹੋਣ ’ਤੇ ਉਸ ਨੇ ਔਰਤ ਨੂੰ ਆਖਿਆ, ‘ਆ ਜਾ ਕੇ ਮੁਰਗੀ ਲੈ ਆਈਏ।’
ਪਰ ਉੱਥੇ ਮੁਰਗੀ ਦੀ ਥਾਂ ਜ਼ਮੀਨ ’ਤੇ ਹੱਡੀਆਂ ਖਿੱਲਰੀਆਂ ਪਈਆਂ ਸਨ। ਗਿੱਦੜ ਚਿਲਾਉਣ ਲੱਗਿਆ, ‘ਹਾਏ ਮੇਰੀ ਮੁਰਗੀ, ਮੇਰੀ ਸੋਹਣੀ ਭੂਰੀ ਮੁਰਗੀ! ਰਾਤ ਨੂੰ ਤੇਰੀ ਬੱਕਰੀ ਖਾ ਗਈ।’
ਔਰਤ ਨੇ ਉਸ ਨੂੰ ਮੁਰਗੀ ਦੀ ਬਜਾਇ ਬੱਕਰੀ ਦਾ ਮੇਮਣਾ ਦੇ ਦਿੱਤਾ। ਗਿੱਦੜ ਔਰਤ ਦਾ ਧੰਨਵਾਦ ਕਰ ਕੇ ਦੌੜ ਗਿਆ।
ਉਹ ਦੌੜਦਾ ਗਿਆ, ਦੌੜਦਾ ਗਿਆ ਅਤੇ ਇੱਕ ਹੋਰ ਪਿੰਡ ਆ ਗਿਆ। ਸੂਰਜ ਛਿਪਣ ਵਾਲਾ ਸੀ ਅਤੇ ਉਸ ਨੇ ਪਹਿਲੇ ਘਰ ਦਾ ਦਰਵਾਜ਼ਾ ਜਾ ਖੜਕਾਇਆ। ‘ਮੈਂ ਤੇਰੇ ਘਰ ਰਾਤ ਕੱਟ ਲਵਾਂ?’ ਉਸ ਨੇ ਦਰਵਾਜ਼ਾ ਖੋਲ੍ਹਣ ਆਏ ਆਦਮੀ ਨੂੰ ਆਖਿਆ, ‘ਮੈਂ ਬਹੁਤ ਥੱਕਿਆ ਹੋਇਆਂ।’
‘ਠੀਕ ਐ, ਅੰਦਰ ਆ ਜਾ।’ ਆਦਮੀ ਨੇ ਆਖਿਆ।
‘ਮੈਂ ਆਪਣਾ ਛੋਟਾ ਮੇਮਣਾ ਕਿੱਥੇ ਰੱਖਾਂ?’ ਗਿੱਦੜ ਨੇ ਪੁੱਛਿਆ।
‘ਇਸ ਨੂੰ ਮੇਰੇ ਲੜਕੇ ਦੇ ਮੰਜੇ ਦੇ ਪਾਵੇ ਨਾਲ ਬੰਨ੍ਹ ਦੇ।’ ਆਦਮੀ ਨੇ ਆਖਿਆ।
ਰਾਤ ਨੂੰ ਗਿੱਦੜ ਨੇ ਮੇਮਣਾ ਖਾ ਕੇ ਇਸ ਦੀਆਂ ਹੱਡੀਆਂ ਲੜਕੇ ਦੇ ਮੰਜੇ ’ਤੇ ਰੱਖ ਦਿੱਤੀਆਂ।
ਸਵੇਰ ਹੋਣ ’ਤੇ ਉਸ ਨੇ ਆਦਮੀ ਨੂੰ ਆਖਿਆ, ‘ਆਪਾਂ ਮੇਰਾ ਛੋਟਾ ਮੇਮਣਾ ਲੈ ਆਈਏ।’
ਉਹ ਲੜਕੇ ਦੇ ਮੰਜੇ ਕੋਲ ਗਏ, ਪਰ ਉੱਥੇ ਤਾਂ ਮੇਮਣੇ ਦੀਆਂ ਹੱਡੀਆਂ ਹੀ ਪਈਆਂ ਸਨ।
‘ਹਾਏ ਮੇਰਾ ਛੋਟਾ ਮੇਮਣਾ, ਮੇਰਾ ਪਿਆਰਾ ਛੋਟਾ ਮੇਮਣਾ! ਰਾਤ ਨੂੰ ਤੇਰਾ ਲੜਕਾ ਉਸ ਨੂੰ ਖਾ ਗਿਆ।’ ਗਿੱਦੜ ਉੱਚੀ ਉੱਚੀ ਰੋਣ ਲੱਗਿਆ।
ਆਦਮੀ ਨੇ ਆਖਿਆ, ‘ਤੂੰ ਰੋ ਨਾ। ਤੇਰੇ ਛੋਟੇ ਮੇਮਣੇ ਦੀ ਬਜਾਇ ਮੈਂ ਤੈਨੂੰ ਵੱਡੀ ਬੱਕਰੀ ਦੇ ਦਿੰਦਾ ਹਾਂ।’
‘ਨਹੀਂ, ਨਹੀਂ। ਮੈਨੂੰ ਬੱਕਰੀ ਨੀਂ ਚਾਹੀਦੀ। ਮੈਨੂੰ ਆਪਣਾ ਲੜਕਾ ਦੇ ਦੇ।’
‘ਠੀਕ ਐ। ਤੂੰ ਬਾਹਰ ਚੱਲ ਕੇ ਦਰਵਾਜ਼ੇ ਕੋਲ ਰੁਕ।’ ਆਦਮੀ ਨੇ ਆਖਿਆ।
ਉਹ ਉਸ ਕੋਲ ਇੱਕ ਵੱਡਾ ਬੈਗ ਲੈ ਆਇਆ ਤੇ ਆਖਣ ਲੱਗਿਆ, ‘ਆਹ ਫੜ ਬੈਗ। ਇਸ ਦੇ ਵਿੱਚ ਲੜਕਾ ਹੈ। ਅਲਵਿਦਾ!’
ਗਿੱਦੜ ਬੈਗ ਲੈ ਕੇ ਕਾਹਲੀ ਕਾਹਲੀ ਚੱਲ ਪਿਆ। ਉਸ ਨੇ ਦੌੜਨ ਦੀ ਕੋਸ਼ਿਸ਼ ਕੀਤੀ, ਪਰ ਉਸ ਤੋਂ ਦੌੜਿਆ ਨਾ ਗਿਆ। ਬੈਗ ਬਹੁਤ ਭਾਰਾ ਸੀ।
‘ਲੜਕਾ ਬਹੁਤ ਵੱਡਾ ਹੈ।’ ਗਿੱਦੜ ਸੋਚਣ ਲੱਗਿਆ। ਪਰ ਫਿਰ ਉਸ ਦੇ ਦਿਮਾਗ਼ ਵਿੱਚ ਆਇਆ, ‘ਕੀ ਪਤਾ ਲੜਕਾ ਨਾ ਹੀ ਹੋਵੇ ਅਤੇ ਆਦਮੀ ਨੇ ਇਸ ਵਿੱਚ ਪੱਥਰ ਪਾ ਦਿੱਤੇ ਹੋਣ। ਮੈਂ ਇਸ ਨੂੰ ਖੋਲ੍ਹ ਕੇ ਵੇਖਦਾਂ।’
ਉਸ ਨੇ ਬੈਗ ਖੋਲ੍ਹਿਆ। ਇਸ ਵਿੱਚੋਂ ਦੋ ਵੱਡੇ ਕੁੱਤੇ ਤੇਜ਼ੀ ਨਾਲ ਬਾਹਰ ਨਿਕਲੇ ਅਤੇ ਉਨ੍ਹਾਂ ਨੇ ਮਿੰਟਾਂ ਵਿੱਚ ਹੀ ਪਾੜ ਕੇ ਉਸ ਦੀ ਬੋਟੀ ਬੋਟੀ ਕਰ ਦਿੱਤੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਬਾਲ ਜਗਤ ਵਿੱਚ ਹੋਰ
ਪੰਛੀਆਂ ਦੀ ਸੈਰਗਾਹ

ਹਰੀਕੇ ਪੱਤਣ ਵਿਖੇ ਅੱਜਕੱਲ੍ਹ ਰੰਗ-ਬਿਰੰਗੇ ਤੇ ਵਿਲਖੱਣ ਪੰਛੀ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਦੀਆਂ ਅਠਖੇਲੀਆਂ ਸੁੰਦਰ ਨਜ਼ਾਰਾ ਪੇਸ਼ ਕਰਦੀਆਂ ਹਨ। ਦਰਅਸਲ, ਹਰੀਕੇ ਪੱਤਣ ਪੰਛੀਆਂ ਦੀ ਅਜਿਹੀ ਸੈਰਗਾਹ ਹੈ ਜਿੱਥੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰਕੇ ਉਹ ਇੱਥੇ ਸਰਦੀਆਂ ਕੱਟਣ ਆਉਂਦੇ ਹਨ। ਸਰਦੀ ਦੀ ਰੁੱਤ ਸ਼ੁਰੂ ਹੋਣ ’ਤੇ ਹੀ ਯੂਰੋਪੀਅਨ ਦੇਸ਼ਾਂ, ਰੂਸ, ਸਾਇਬੇਰੀਆ ਆਦਿ ਵਰਗੇ ਠੰਢੇ ਖੇਤਰਾਂ ਤੋਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਹ ਪਰਵਾਸੀ ਪੰਛੀ ਇੱਥੇ ਪੁੱਜਦੇ ਹਨ।

ਅੰਡੇ ਤੋਂ ਪਹਿਲਾਂ ਮੁਰਗੀ ਆਈ

ਬੱਚਿਓ! ਲੋਕਾਂ ਵਿਚ ਇਹ ਬਹਿਸ ਅਕਸਰ ਹੁੰਦੀ ਹੈ ਕਿ ਅੰਡਾ ਪਹਿਲਾਂ ਆਇਆ ਜਾਂ ਮੁਰਗੀ। ਮੁਰਗੀ ਕਿਸੇ ਅੰਡੇ ਤੋਂ ਹੀ ਨਿਕਲੀ ਹੋਵੇਗੀ, ਇਸ ਲਈ ਅੰਡਾ ਪਹਿਲਾਂ ਆਇਆ ਹੈ। ਅੰਡਾ ਕਿੱਥੋਂ ਆਇਆ? ਇਸਨੂੰ ਮੁਰਗੀ ਨੇ ਦਿੱਤਾ ਹੋਵੇਗਾ, ਇਸ ਲਈ ਮੁਰਗੀ ਪਹਿਲਾਂ ਆਈ ਹੈ।

ਚੋਰ ਨਹੀਂ ਹੈ ਚੋਰ ਬਗਲਾ

ਕਈ ਵਾਰੀ ਸਾਡੇ ਵੱਲੋਂ ਪੰਛੀਆਂ ਨੂੰ ਇਹੋ ਜਿਹੇ ਨਾਂ ਦੇ ਦਿੱਤੇ ਜਾਂਦੇ ਹਨ ਜਿਹੜੇ ਉਨ੍ਹਾਂ ਕਾਰਨ ਬਦਨਾਮ ਹੋ ਜਾਂਦੇ ਹਨ। ਇਨ੍ਹਾਂ ਵਿਚ ‘ਚੋਰ ਬਗਲਾ’ ਵੀ ਇਕ ਹੈ। ਇਸ ਨੂੰ ਹਿੰਦੀ ਵਿਚ ‘ਰਾਤ ਬਗਲਾ’ ਅਤੇ ਅੰਗਰੇਜ਼ੀ ਵਿਚ ‘ਨਾਈਟ ਹੈਰਨ’ ਕਿਹਾ ਜਾਂਦਾ ਹੈ। ਇਸਨੂੰ ਚੋਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਰਾਤ ਨੂੰ ਸ਼ਿਕਾਰ ਕਰਦਾ ਹੈ। ਹੋਰ ਬਹੁਤ ਸਾਰੇ ਜੀਵ ਜਿਵੇਂ ਉੱਲੂ, ਬਿੱਲੀ, ਗਿੱਦੜ ਅਤੇ ਸ਼ੇਰ ਵੀ ਤਾਂ ਰਾਤ ਨੂੰ ਸ਼ਿਕਾਰ ਕਰਦੇ ਹਨ, ਪਰ ਇਸ ਦਾ ਨਾਂ ਅਸੀਂ ਚੋਰ ਬਗਲਾ ਰੱਖ ਦਿੱਤਾ।

ਪੰਛੀਆਂ ਦੀ ਸੈਰਗਾਹ

ਹਰੀਕੇ ਪੱਤਣ ਵਿਖੇ ਅੱਜਕੱਲ੍ਹ ਰੰਗ-ਬਿਰੰਗੇ ਤੇ ਵਿਲਖੱਣ ਪੰਛੀ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਦੀਆਂ ਅਠਖੇਲੀਆਂ ਸੁੰਦਰ ਨਜ਼ਾਰਾ ਪੇਸ਼ ਕਰਦੀਆਂ ਹਨ। ਦਰਅਸਲ, ਹਰੀਕੇ ਪੱਤਣ ਪੰਛੀਆਂ ਦੀ ਅਜਿਹੀ ਸੈਰਗਾਹ ਹੈ ਜਿੱਥੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰਕੇ ਉਹ ਇੱਥੇ ਸਰਦੀਆਂ ਕੱਟਣ ਆਉਂਦੇ ਹਨ। ਸਰਦੀ ਦੀ ਰੁੱਤ ਸ਼ੁਰੂ ਹੋਣ ’ਤੇ ਹੀ ਯੂਰੋਪੀਅਨ ਦੇਸ਼ਾਂ, ਰੂਸ, ਸਾਇਬੇਰੀਆ ਆਦਿ ਵਰਗੇ ਠੰਢੇ ਖੇਤਰਾਂ ਤੋਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਹ ਪਰਵਾਸੀ ਪੰਛੀ ਇੱਥੇ ਪੁੱਜਦੇ ਹਨ।

ਤੱਕਲਿਆਂ ਵਾਲੀ ਸੇਹ

ਸੇਹ ਕੁਤਰਨ ਵਾਲੇ ਜੀਵਾਂ ਵਿਚ ਆਉਂਦੀ ਹੈ। ਸੇਹ ਦਾ ਛੋਟਾ ਚਿਹਰਾ, ਛੋਟੇ ਕੰਨ, ਛੋਟੀਆਂ ਲੱਤਾਂ ਅਤੇ ਇਕ ਮੋਟੀ ਅਤੇ ਛੋਟੀ ਪੂਛ ਹੁੰਦੀ ਹੈ। ਇਸ ਦੇ ਪੱਧਰੇ ਪੈਰ ’ਤੇ ਤਿੱਖੇ, ਪਰ ਗੋਲ ਨਹੁੰ ਹੁੰਦੇ ਹਨ ਜੋ ਕੁਦਰਤ ਨੇ ਇਸ ਤਰ੍ਹਾਂ ਬਣਾਏ ਹੁੰਦੇ ਹਨ ਕਿ ਇਹ ਰੁੱਖਾਂ ’ਤੇ ਵੀ ਚੜ੍ਹ ਸਕਦੀ ਹੈ। ਸੇਹ ਦੀ ਨਜ਼ਰ ਤੇਜ਼ ਨਹੀਂ ਹੁੰਦੀ, ਉਹ ਜ਼ਿਆਦਾ ਸੁੰਘ ਕੇ ਹੀ ਆਪਣਾ ਕੰਮ ਕਰਦੀ ਹੈ।
ਇਸਦਾ ਨੱਕ, ਲੱਤਾਂ ਅਤੇ ਸਰੀਰ ਦਾ ਹੇਠਲਾ ਹਿੱਸਾ ਹੀ ਅਸੁਰੱਖਿਅਤ ਰਹਿੰਦੇ ਹਨ, ਅੱਖਾਂ ਦੇ ਭਰਵਟਿਆਂ ਤੋਂ ਲੈ ਕੇ ਪੂਛ ਤਕ ਬਾਕੀ ਦੇ ਸਰੀਰ ਨੂੰ ਤਿੱਖੇ ਤੱਕਲਿਆਂ ਨਾਲ ਢਕਿਆ ਹੁੰਦਾ ਹੈ। ਸਭ ਤੋਂ ਲੰਬੇ, ਵੱਡੇ ਅਤੇ ਬਹੁਤ ਸਾਰੇ ਤੱਕਲੇ ਪਿੱਠ ਅਤੇ ਪੂਛ ’ਤੇ ਮਿਲਦੇ ਹਨ।

ਜ਼ਾਲਮ ਸ਼ੇਰਨੀ ਅਤੇ ਬੱਚੇ

ਇਕ ਜੰਗਲ ਵਿਚ ਸ਼ੇਰ ਅਤੇ ਸ਼ੇਰਨੀ ਰਹਿੰਦੇ ਸਨ। ਸ਼ੇਰਨੀ ਦੀ ਆਪਣੀ ਕੋਈ ਔਲਾਦ ਨਹੀਂ ਸੀ। ਸ਼ਾਇਦ ਇਸੇ ਕਰਕੇ ਹੀ ਉਹ ਬਹੁਤ ਚਿੜਚਿੜੀ, ਜ਼ਾਲਮ ਅਤੇ ਖ਼ਤਰਨਾਕ ਸੀ। ਉਹ ਕਿਸੇ ਛੋਟੇ ਤੋਂ ਛੋਟੇ ਜਾਨਵਰ ’ਤੇ ਜ਼ਰਾ ਵੀ ਤਰਸ ਨਹੀਂ ਕਰਦੀ ਸੀ। ਸਾਰੇ ਜਾਨਵਰ ਉਸ ਦੇ ਆਤੰਕ ਤੋਂ ਬਹੁਤ ਤੰਗ ਸਨ। ਜਿੰਨੀ ਉਹ ਜ਼ਾਲਮ ਸੀ, ਸ਼ੇਰ ਓਨਾ ਹੀ ਦਿਆਲੂ ਸੀ।

ਸ਼ਿਕਾਰੀ ਪੰਛੀ ਸ਼ਿਕਰਾ

ਪੰਛੀ ਸਾਡੇ ਵਾਤਾਵਰਨ ਦਾ ਅਨਿੱਖੜਵਾਂ ਅੰਗ ਹਨ। ਪੰਛੀ ਕੀੜੇ-ਮਕੌੜੇ ਖਾ ਕੇ ਮਿੱਟੀ ਨੂੰ ਵਧੇਰੇ ਉਪਜਾਊ ਬਣਾਉਂਦੇ ਹਨ। ਇਸ ਤਰ੍ਹਾਂ ਪੰਛੀ ਕਈ ਤਰੀਕਿਆਂ ਨਾਲ ਮਨੁੱਖ ਅਤੇ ਕੁਦਰਤੀ ਵਾਤਾਵਰਨ ਨੂੰ ਲਾਭ ਪਹੁੰਚਾਉਂਦੇ ਹਨ। ਇਨ੍ਹਾਂ ਵਿਚ ਸ਼ਿਕਰਾ ਵੀ ਸ਼ਾਮਲ ਹੈ ਜੋ ਆਮ ਤੌਰ ’ਤੇ ਸਾਡੇ ਆਲੇ-ਦੁਆਲੇ ਰਹਿੰਦਾ ਹੈ।

ਤੇਜ਼ ਭੱਜਣ ਵਾਲਾ ਖ਼ਰਗੋਸ਼

ਸਹਾ ਛੋਟੇ ਤੇ ਤੇਜ਼ੀ ਨਾਲ ਭੱਜਣ ਵਾਲੇ ਜੰਗਲੀ ਜੀਵਾਂ ਵਿਚ ਆਮ ਨਾਂ ਹੈ। ਲੰਬੇ ਕੰਨ, ਲੰਬੀਆਂ ਪਿਛਲੀਆਂ ਲੱਤਾਂ ਅਤੇ ਲੰਬੇ ਪਿਛਲੇ ਪੈਰ ਤੇ ਛੋਟੀ ਜਿਹੀ ਪੂਛ ਨਾਲ ਟਪੂਸੀਆਂ ਮਾਰਦਾ ਇਹ ਸਭ ਨੇ ਵੇਖਿਆ ਹੋਵੇਗਾ। ਅੰਗਰੇਜ਼ੀ ਵਿਚ ਇਸਨੂੰ ‘ਹੇਅਰ’ ਕਹਿੰਦੇ ਹਨ।

ਜਾਨਵਰ ਸਰਦੀ ਤੋਂ ਕਿਵੇਂ ਬਚਦੇ ਹਨ?

ਬੱਚਿਓ! ਕੰਬਦੀ ਸਰਦੀ ਵਿਚ ਅਸੀਂ ਗਰਮ ਕੱਪੜੇ ਪਾ ਕੇ, ਅੱਗ ਸੇਕ ਕੇ ਜਾਂ ਹੀਟਰ ਆਦਿ ਲਗਾ ਕੇ ਸਰਦੀ ਤੋਂ ਆਪਣਾ ਬਚਾਅ ਕਰ ਲੈਂਦੇ ਹਾਂ, ਪਰ ਕੁਦਰਤ ਨੇ ਜਾਨਵਰਾਂ ਨੂੰ ਅਜਿਹੇ ਸਾਧਨ ਦਿੱਤੇ ਹਨ ਜਿਸ ਕਾਰਨ ਉਹ ਸਰਦੀ ਤੋਂ ਬਚੇ ਰਹਿੰਦੇ ਹਨ।

ਜੌੜੇ ਬੱਚੇ ਕਿਉਂ ਪੈਦਾ ਹੁੰਦੇ ਹਨ?

ਬੱਚਿਓ! ਔਰਤ ਆਮ ਤੌਰ ’ਤੇ ਇਕ ਬੱਚੇ ਨੂੰ ਜਨਮ ਦਿੰਦੀ ਹੈ। ਇਹ ਬੱਚਾ ਕੁੜੀ ਜਾਂ ਮੁੰਡਾ ਹੋ ਸਕਦਾ ਹੈ। ਕਦੇ ਦੋ ਬੱਚੇ ਵੀ ਪੈਦਾ ਹੋ ਜਾਂਦੇ ਹਨ। ਇਕੋ ਮਾਂ ਵੱਲੋਂ ਇਕੋ ਸਮੇਂ ਦੋ ਬੱਚਿਆਂ ਨੂੰ ਜਨਮ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਜੌੜੇ ਬੱਚੇ ਕਹਿੰਦੇ ਹਨ।

ਅਹਿਸਾਨ ਦਾ ਬਦਲਾ - ਬਾਲ ਕਹਾਣੀ

ਜੰਗਲ ਵਿਚ ਇਕ ਰੁੱਖ ’ਤੇ ਤੋਤਿਆਂ ਦਾ ਪਰਿਵਾਰ ਰਹਿੰਦਾ ਸੀ। ਉਸੇ ਰੁੱਖ ਦੇ ਮੁੱਢ ਵਿਚਲੀ ਖੁੱਡ ਵਿਚ ਤੋਤਿਆਂ ਦੀ ਜੋੜੀ ਆਂਡੇ ਦਿੰਦੀ ਅਤੇ ਬੱਚੇ ਪਾਲਦੀ। ਤੋਤਾ ਭੋਜਨ ਦੀ ਭਾਲ ਵਿਚ ਉਡਾਰੀ ਭਰਦਾ ਅਤੇ ਜੰਗਲ ਦੇ ਕਿਸੇ ਨਾ ਕਿਸੇ ਹਿੱਸੇ ਵਿਚੋਂ ਖਾਣ ਲਈ ਫ਼ਲ ਭਾਲ ਹੀ ਲੈਂਦਾ। ਉੱੱਥੇ ਬੈਠ ਕੇ ਆਪ ਫ਼ਲਾਂ ਦਾ ਆਨੰਦ ਲੈਂਦਾ ਅਤੇ ਆਪਣੇ ਪਰਿਵਾਰ ਲਈ ਪੰਜਿਆਂ ਵਿਚ ਫ਼ਲ ਫੜ ਕੇ ਆਪਣੇ ਬਸੇਰੇ ਵੱਲ ਹੋ ਤੁਰਦਾ।

ਚੰਗਾ ਤੈਰਾਕ ਵੀ ਹੈ ਸਾਂਬਰ ਹਿਰਨ

ਸਾਂਬਰ ਹਿਰਨ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਵਿਚ ਮਿਲਣ ਵਾਲੇ ਹਿਰਨ ਦੀ ਇਕ ਕਿਸਮ ਹੈ। ਇਸ ਦੇ ਸਿੰਗ ਵੱਡੇ ਅਤੇ ਮਜ਼ਬੂਤ ਹੁੰਦੇ ਹਨ ਅਤੇ ਉਹ ਬਹੁਤ ਸਾਰੀਆਂ ਸ਼ਾਖਾਵਾਂ ਵਿਚ ਹੁੰਦੇ ਹਨ। ਇਕ ਵੱਡੇ ਨਰ ਸਾਂਬਰ ਦੇ ਸਿੰਗ 110 ਸੈਂਟੀਮੀਟਰ ਤਕ ਲੰਬੇ ਹੋ ਜਾਂਦੇ ਹਨ। ਸਿੰਗ ਸਿਰਫ਼ ਨਰ ਹਿਰਨ ਦੇ ਹੀ ਹੁੰਦੇ ਹਨ। ਸਾਂਬਰ ਹਿਰਨ ਜੰਗਲਾਂ ਵਿਚ ਰਹਿੰਦੇ ਹਨ ਅਤੇ ਸਥਾਨਕ ਵਾਤਾਵਰਨ ਅਨੁਸਾਰ ਘਾਹ, ਪੱਤੀਆਂ, ਪੌਦੇ, ਬੀਜ, ਫ਼ਲ, ਪਾਣੀ ਦੇ ਪੌਦੇ ਵਰਗੀਆਂ ਕਈ ਕਿਸਮਾਂ ਦੀਆਂ ਬਨਸਪਤੀਆਂ ਆਦਿ ਖਾਂਦੇ ਹਨ। ਉਹ ਕਈ ਕਿਸਮਾਂ ਦੀਆਂ ਝਾੜੀਆਂ ਤੇ ਰੁੱਖਾਂ ਦੇ ਪੱਤੇ ਵੀ ਖਾਂਦੇ ਹਨ। ਉਹ ਕਈ ਬਾਰ ਰੁੱਖਾਂ ਦੇ ਛਿੱਲੜ ਵੀ ਖਾਂਦੇ ਹਨ ਤੇ ਵੱਖ-ਵੱਖ ਕਿਸਮ ਦੇ ਫ਼ਲ ਖਾਣਾ ਵੀ ਪਸੰਦ ਕਰਦੇ ਹਨ।

ਵੱਡਾ ਟੀ.ਵੀ.ਤੇ ਕਿਊਟੀ - ਬਾਲ ਕਹਾਣੀ

ਕੋਮਲ ਤੇ ਰਾਜੂ ਦੇ ਘਰ ਜਿਸ ਦਿਨ ਤੋਂ ਐੱਲ.ਈ.ਡੀ. ਟੈਲੀਵਿਜ਼ਨ ਆ ਗਿਆ ਤਾਂ ਉਨ੍ਹਾਂ ਦਾ ਪੂਰਾ ਪਰਿਵਾਰ ਬੜਾ ਖੁਸ਼ ਸੀ। ਉਹ ਦੋਵੇਂ ਭੈਣ ਭਰਾ ਹਾਲੀ ਛੋਟੀਆਂ ਜਮਾਤਾਂ ’ਚ ਹੀ ਪੜ੍ਹਦੇ ਸਨ। ਉਨ੍ਹਾਂ ਦੇ ਪਾਪਾ ਬੈਂਕ ’ਚ ਨੌਕਰੀ ਕਰਦੇ ਸਨ ਜਿਨ੍ਹਾਂ ਨੇ ਪਿਛਲੇ ਸਾਲ ਕੋਮਲ ਤੇ ਰਾਜੂ ਨਾਲ ਵਾਅਦਾ ਕੀਤਾ ਸੀ ਕਿ ਐਤਕੀਂ ਦੀਵਾਲੀ ਦੇ ਨੇੜੇ ਉਨ੍ਹਾਂ ਨੂੰ ਐੱਲ.ਈ.ਡੀ. ਟੈਲੀਵਿਜ਼ਨ, ਜਿਸ ਨੂੰ ਦੋਵੇਂ ਭੈਣ-ਭਰਾ ਵੱਡਾ ਟੀ.ਵੀ. ਕਹਿੰਦੇ ਸਨ, ਲੈ ਕੇ ਦੇਣਗੇ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਵੱਡਾ ਟੀ.ਵੀ. ਆ ਗਿਆ।

ਸੰਕਟ ਦੇ ਸਾਏ ਹੇਠ ਨੀਲਗਿਰੀ ਥਾਰ

ਦੁਨੀਆਂ ਵਿਚ ਨੀਲਗਿਰੀ ਥਾਰ ਦੀ ਅੱਧੀ ਨਾਲੋਂ ਜ਼ਿਆਦਾ ਆਬਾਦੀ ਇਸ ਵੇਲੇ ਭਾਰਤ ਵਿਚ ਹੈ। ਇਸ ਦੀ ਜ਼ਿਆਦਾ ਗਿਣਤੀ ਕੇਰਲ ਰਾਜ ਦੇ ਮੁਨਾਰ ਰਾਸ਼ਟਰੀ ਪਾਰਕ ਵਿਚ ਹੈ। ਇਹ ਲੋਪ ਹੋ ਰਿਹਾ ਜੰਗਲੀ ਜਾਨਵਰ ਘਰੇਲੂ ਬੱਕਰੀਆਂ (ਐਂਟੀਲੋਪ) ਦੇ ਪਰਿਵਾਰ ਵਿਚੋਂ ਹੈ। ਇਹ ਇਸ ਵੇਲੇ ਦੇਸ਼ ਦੇ ਪੱਛਮੀ ਘਾਟ ਅਤੇ ਨੀਲਗੀਰ ਦੇ ਖੇਤਰ ਵਿਚ ਜੰਗਲਾਂ ਵਿਚ ਖੁੱਲ੍ਹੇ ਛੱਜੇਦਾਰ ਘਾਹ ਵਿਚ ਰਹਿੰਦਾ ਹੈ। ਇਹ ਥਾਂ 1,200 ਤੋਂ 2,600 ਮੀਟਰ ਦੀ ਉੱਚਾਈ ਵਾਲੇ ਜੰਗਲਾਤ ਖੇਤਰ ਨਾਲ ਘਿਰੀ ਹੋਈ ਹੈ। ਇਸ ਖੇਤਰ ਨੂੰ ਸਥਾਨਕ ਤੌਰ ’ਤੇ ‘ਸ਼ੋਲਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਉੱਚੇ ਘਾਹ ਦੇ ਮੈਦਾਨ ਤੇ ਸੰਘਣੇ ਜੰਗਲ ਹਨ।

ਲੰਬੀਆਂ ਲੱਤਾਂ ਵਾਲਾ ਲਕ ਲਕ ਢੀਂਗ

ਪੰਜਾਬ ਵਿਚ ਛੋਟੇ-ਛੋਟੇ ਪੰਛੀਆਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਪੰਛੀ ਹੁੰਦੇ ਹਨ ਜੋ 75 ਤੋਂ 106 ਸੈਂਟੀਮੀਟਰ (39-43 ਇੰਚ) ਤਕ ਲੰਬੇ ਹੁੰਦੇ ਹਨ। ਇਨ੍ਹਾਂ ਦੀਆਂ ਲੱਤਾਂ ਲੰਬੀਆਂ ਅਤੇ ਚੁੰਝ ਆਮ ਪੰਛੀਆਂ ਨਾਲੋਂ ਕਾਫ਼ੀ ਲੰਬੀ ਹੁੰਦੀ ਹੈ। ਇਹ ਪੰਛੀ ਇਕੱਲੇ ਜਾਂ ਟੋਲੀਆਂ ਵਿਚ ਦੇਖਣ ਨੂੰ ਮਿਲਦੇ ਹਨ। ਬਗਲਾ ਜਾਤੀ ਦੇ ਇਨ੍ਹਾਂ ਪੰਛੀਆਂ ਨੂੰ ਆਮ ਪੰਛੀਆਂ ਨਾਲੋਂ ਲੰਬੇ ਹੋਣ ਕਰਕੇ ਇਨ੍ਹਾਂ ਦੇ ਕਈ ਸਾਥੀਆਂ ਨੂੰ ਪੰਜਾਬੀ ਵਿਚ ਚਿਤਰਾ ਲਮਢੀਂਗ, ਵਿਰਲ- ਚੁੰਝਾ ਢੀਂਗ, ਕਾਲਾ ਲਮਢੀਂਗ, ਬਢੀਂਗ ਅਤੇ ਲਕ ਲਕ ਢੀਂਗ ਨਾਵਾਂ ਨਾਲ ਜਾਣਿਆ ਜਾਂਦਾ ਹੈ।

ਉਲਕਾ ਪਿੰਡ ਕੀ ਹੈ?

ਬੱਚਿਓ! ਉਲਕਾ ਅਸਲ ਵਿਚ ਧੂਮਕੇਤੂ (ਪੂਛਲ ਤਾਰੇ) ਤੋਂ ਵੱਖ ਹੋਏ ਟੁਕੜੇ ਹਨ। ਜਦੋਂ ਕੋਈ ਟੁਕੜਾ ਸੂਰਜ ਦੇ ਆਲੇ ਦੁਆਲੇ ਘੁੰਮਦਾ ਧਰਤੀ ਦੇ ਨੇੜੇ ਆ ਜਾਂਦਾ ਹੈ ਤਾਂ ਇਹ ਧਰਤੀ ਦੀ ਗਰੂਤਾ ਖਿੱਚ ਕਾਰਨ ਧਰਤੀ ਵੱਲ ਨੂੰ ਖਿੱਚਿਆ ਜਾਂਦਾ ਹੈ। ਧਰਤੀ ਦੀ ਖਿੱਚ ਇਸ ਦੀ ਗਤੀ ਨੂੰ ਵਧਾਉਂਦੀ ਹੈ। ਜਿਸ ਕਾਰਨ ਇਸ ਦੀ ਵਾਯੂਮੰਡਲ ਦੀ ਹਵਾ ਨਾਲ ਰਗੜ ਬਹੁਤ ਵਧ ਜਾਂਦੀ ਹੈ। ਇਹ ਹਵਾ ਦੀ ਰਗੜ ਨਾਲ ਗਰਮ ਹੋ ਕੇ ਅੱਗ ਫੜ ਲੈਂਦੇ ਹਨ ਅਤੇ ਪ੍ਰਕਾਸ਼ ਦੀ ਧਾਰੀ ਬਣਾਉਂਦੇ ਹਨ ਜਿਸ ਨੂੰ ਉਲਕਾ ਕਹਿੰਦੇ ਹਨ।

ਅੱਖਾਂ ਵੱਡੀਆਂ ਕਰਨ ਵਾਲੀ ਸ਼ਰਮੀਲੀ ਬਿੱਲੀ

ਸ਼ਰਮੀਲੀ-ਬਿੱਲੀ ਬਹੁਤ ਪਿਆਰਾ ਜਾਨਵਰ ਹੈ ਜਿਸਨੂੰ ਅੰਗਰੇਜ਼ੀ ਵਿੱਚ ‘ਸਲੋ ਲੌਰਿਸ’ ਕਹਿੰਦੇ ਹਨ। ਇਹ ਜਾਨਵਰ ਕਿਸੇ ਬਿੱਲੀ ਦੇ ਪਰਿਵਾਰ ਨਾਲ ਸਬੰਧ ਨਹੀਂ ਰੱਖਦਾ ਬਲਕਿ ਇਹ ਬਾਂਦਰ ਦੇ ਪਰਿਵਾਰ ਦਾ ਜੰਗਲੀ ਜਾਨਵਰ ਹੈ। ਇਹ ਦੱਖਣੀ ਭਾਰਤ ਵਿੱਚ ਕਰਨਾਟਕ, ਕੇਰਲਾ ਅਤੇ ਤਾਮਿਲਨਾਡੂ ਰਾਜਾਂ ਵਿੱਚ ਅਤੇ ਸ਼੍ਰੀਲੰਕਾ ਦੇ ਜੰਗਲਾਂ ਵਿੱਚ ਮਿਲਦਾ ਹੈ। ਇਹ ਚੁਸਤ ਰਹਿਣ ਵਾਲਾ ਜੰਗਲੀ ਜਾਨਵਰ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਿਸੇ ਵੀ ਚੀਜ਼ ਨੂੰ ਸਹੀ ਡੂੰਘਾਈ ਵਿੱਚ ਵੇਖਣ ਲਈ ਆਪਣੀਆਂ ਅੱਖਾਂ ਨੂੰ ਵੱਡੀਆਂ ਕਰ ਲੈਂਦਾ ਹੈ। ਵੱਡੀਆਂ-ਵੱਡੀਆਂ ਅੱਖਾਂ ਤੇ ਛੋਟਾ ਜਿਹਾ ਮੁੜਿਆ ਨੱਕ ਇਸ ਨੂੰ ਬਹੁਤ ਸੁੰਦਰ ਦਿੱਖ ਪ੍ਰਦਾਨ ਕਰਦਾ ਹੈ। ਸ਼ਰਮੀਲੀ ਬਿੱਲੀ ਦੀਆਂ ਉਂਗਲੀਆਂ ਲੰਬੀਆਂ, ਕੰਨ ਗੋਲ ਤੇ ਪਤਲੇ ਹੁੰਦੇ ਹਨ ਜਿਨ੍ਹਾਂ ਦੇ ਕਿਨਾਰਿਆਂ ’ਤੇ ਬਾਲ ਨਹੀਂ ਹੁੰਦੇ। ਇਸਦੀ ਲੰਬਾਈ ਲਗਪਗ 20 ਤੋਂ 25 ਸੈਂਟੀਮੀਟਰ ਹੁੰਦੀ ਹੈ ਅਤੇ ਇਸ ਦੀਆਂ ਬਾਹਵਾਂ ਵੀ ਲੰਮੀਆਂ ਤੇ ਪਤਲੀਆਂ ਹੁੰਦੀਆਂ ਹਨ। ਇਸ ਦਾ ਭਾਰ 350 ਗ੍ਰਾਮ ਦੇ ਲਗਪਗ ਹੁੰਦਾ ਹੈ।

ਦੂਜੀ ਦੌੜ - ਬਾਲ ਕਹਾਣੀ

ਕੱਛੂ ਕੋਲੋਂ ਦੌੜ ਵਿੱਚ ਮਿਲੀ ਹਾਰ ਤੋਂ ਖਰਗੋਸ਼ ਮਨ ਹੀ ਮਨ ਸ਼ਰਮਿੰਦਾ ਸੀ। ਜੰਗਲ ਦੇ ਕਈ ਜੀਵ ਉਸਦਾ ਮਜ਼ਾਕ ਉਡਾਉਂਦੇ ਸਨ ਕਿ ਉਹ ਤੇਜ਼ ਗਤੀ ਨਾਲ ਦੌੜਨ ਵਾਲਾ ਜੀਵ ਹੋ ਕੇ ਇੱਕ ਮੰਦ ਚਾਲ ਵਾਲੇ ਜੰਤੂ ਤੋਂ ਦੌੜ ਵਿੱਚ ਹਾਰ ਗਿਆ। ਖਰਗੋਸ਼ ਇਸ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ। ਉਸਨੇ ਸੋਚਿਆ ਕਿਉਂ ਨਾ ਇੱਕ ਵਾਰ ਫਿਰ ਕੱਛੂ ਨੂੰ ਦੌੜ ਲਈ ਉਕਸਾਇਆ ਜਾਵੇ। ਇਸ ਵਾਰ ਉਹ ਪੁਰਾਣੀ ਗ਼ਲਤੀ ਦਾਂ ਕਰੇਗਾ ਨਹੀਂ। ਕੱਛੂ ਨੂੰ ਦੌੜ ਵਿੱਚ ਹਰਾ ਕੇ ਉਹ ਆਪਣੇ ਉੱਪਰ ਲੱਗੇ ਹਾਰ ਦੇ ਕਲੰਕ ਨੂੰ ਜ਼ਰੂਰ ਮਿਟਾ ਦੇਵੇਗਾ।

ਵਿੱਦਿਆ ਦਾ ਮੰਦਰ

ਹੈੱਡ ਮਾਸਟਰ ਪਿਆਰਾ ਸਿੰਘ ਦੀ ਬਦਲੀ 15 ਕਿਲੋਮੀਟਰ ਦੂਰ ਪਿੰਡ ਦੀ ਹੋ ਗਈ ਸੀ। ਅੱਧੀ ਛੁੱਟੀ ਤੋਂ ਬਾਅਦ ਬਦਲੀ ਦੇ ਆਦੇਸ਼ ਆਏ ਤੇ ਉਨ੍ਹਾਂ ਨੂੰ ਦੋ ਦਿਨਾਂ ਬਾਅਦ ਨਵੇਂ ਸਕੂਲ ਵਿੱਚ ਹਾਜ਼ਰ ਹੋਣ ਨੂੰ ਕਿਹਾ ਗਿਆ। ਸ਼ਾਮ ਤਕ ਬਦਲੀ ਦੀ ਖ਼ਬਰ ਸਾਰੇ ਪਿੰਡ ਵਿੱਚ ਫੈਲ ਗਈ।

ਪਹਾੜਾਂ ਦਾ ਵਾਸੀ ਚੀਰੂ ਹਿਰਨ

ਚੀਰੂ ਹਿਰਨ 3,250 ਤੋਂ 5,500 ਮੀਟਰ ਉੱਚਾਈ ਵਾਲੇ ਖੁੱਲ੍ਹੇ ਪਹਾੜੀ ਇਲਾਕਿਆਂ ਅਤੇ ਠੰਢੇ ਮਾਹੌਲ ਵਿੱਚ ਵਾਸ ਕਰਦਾ ਹੈ। ਇਹ ਜ਼ਿਆਦਾ ਕਰਕੇ ਸਾਡੇ ਦੇਸ਼ ਵਿੱਚ ਉੱਤਰ-ਪੂਰਬੀ ਲੱਦਾਖ ਵਿੱਚ ਤਿੱਬਤ ਤੇ ਚੀਨ ਤੋਂ ਪਰਵਾਸ ਕਰਦਾ ਹੈ, ਪਰ ਇਸ ਦਾ ਅਸਲ ਵਾਸ ਤਿੱਬਤ ਤੇ ਚੀਨ ਵਿੱਚ ਹੈ। ਇਸ ਪ੍ਰਜਾਤੀ ਦਾ ਮੁੱਖ ਗੜ੍ਹ ਉੱਤਰ-ਪੱਛਮੀ ਤਿੱਬਤ ਦੇ ਚਾਂਗ ਟਾਂਗ ਖੇਤਰ ਵਿੱਚ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0071644162
Copyright © 2019, Panjabi Times. All rights reserved. Website Designed by Mozart Infotech