ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਬਾਲ ਜਗਤ

ਚੁਗਲਖੋਰ ਬਾਂਦਰ ਬਾਲ ਕਹਾਣੀ

November 20, 2017 01:26 AM

ਇੱਕ ਜੰਗਲ ਵਿੱਚ ਬਹੁਤ ਸਾਰੇ ਜਾਨਵਰ ਰਹਿੰਦੇ ਸਨ। ਜੰਗਲ ਦੇ ਨੇੜੇ ਹੀ ਇੱਕ ਨਦੀ ਵਹਿੰਦੀ ਸੀ। ਸਾਰੇ ਜਾਨਵਰ ਤੇ ਪੰਛੀ ਉੱਥੋਂ ਹੀ ਪਾਣੀ ਪੀਂਦੇ ਸਨ। ਸ਼ੇਰ ਵੀ ਅਕਸਰ ਪਾਣੀ ਪੀਣ ਨਦੀ ’ਤੇ ਆਇਆ ਕਰਦਾ ਸੀ। ਉਸ ਸਮੇਂ ਉਹ ਜੰਗਲ ਦਾ ਰਾਜਾ ਨਹੀਂ ਸੀ। ਹਾਥੀ ਵੀ ਆਪਣਾ ਬਹੁਤਾ ਸਮਾਂ ਨਦੀ ਵਿੱਚ ਨਹਾਉਂਦੇ ਹੋਏ ਗੁਜ਼ਾਰਦਾ ਸੀ। ਹੌਲੀ-ਹੌਲੀ ਸ਼ੇਰ ਤੇ ਹਾਥੀ ਦੀ ਗੂੜ੍ਹੀ ਦੋਸਤੀ ਹੋ ਗਈ। ਉਹ ਨਦੀ ਕਿਨਾਰੇ ਬੈਠ ਕੇ ਘੰਟਿਆਂ ਬੱਧੀ ਗੱਲਾਂ ਕਰਦੇ ਰਹਿੰਦੇ। ਉਨ੍ਹਾਂ ਦੀ ਦੋਸਤੀ ਤੋਂ ਸਾਰੇ ਜਾਣੂ ਸਨ। ਨਦੀ ਦੇ ਨੇੜੇ ਹੀ ਦਰੱਖਤ ਉੱਪਰ ਬਾਂਦਰ ਰਹਿੰਦਾ ਸੀ। ਉਸਨੂੰ ਹਾਥੀ ਅਤੇ ਸ਼ੇਰ ਦੀ ਦੋਸਤੀ ਤੋਂ ਬੜੀ ਚਿੜ ਸੀ, ਪਰ ਡਰਦਾ ਮਾਰਾ ਉਹ ਕੁਝ ਕਹਿ ਨਹੀਂ ਸਕਦਾ ਸੀ।
ਇੱਕ ਦਿਨ ਸ਼ਿਕਾਰ ਕਰਦੇ ਸਮੇਂ ਸ਼ੇਰ ਦੀ ਲੱਤ ਉੱਪਰ ਸੱਟ ਲੱਗ ਗਈ। ਜਿਸ ਕਰਕੇ ਉਸਨੂੰ ਚੱਲਣਾ ਮੁਸ਼ਕਿਲ ਹੋ ਗਿਆ। ਉਸ ਦਿਨ ਉਹ ਨਦੀ ਕੰਢੇ ਹਾਥੀ ਨੂੰ ਮਿਲਣ ਨਾ ਜਾ ਸਕਿਆ। ਉੱਧਰ ਹਾਥੀ ਸ਼ਾਮ ਤਕ ਉਸਦੀ ਉਡੀਕ ਕਰਦਾ ਰਿਹਾ। ਪਰ ਜਦੋਂ ਸ਼ੇਰ ਨਾ ਪਹੁੰਚਿਆ ਤਾਂ ਹਾਥੀ ਨੇ ਨੇੜੇ ਰਹਿੰਦੇ ਬਾਂਦਰ ਤੋਂ ਉਸ ਬਾਰੇ ਪੁੱਛਿਆ।
ਬਾਂਦਰ ਬੋਲਿਆ, ‘ਕੋਈ ਗੱਲ ਨੀ ਭਰਾਵਾ, ਮੈਂ ਪਤਾ ਕਰਦਾ ਫੇਰ ਦੱਸਦਾ। ਤੂੰ ਮੈਨੂੰ ਕੱਲ੍ਹ ਨੂੰ ਇੱਥੇ ਹੀ ਮਿਲੀ।’
ਬਾਂਦਰ ਤਾਂ ਅਜਿਹੇ ਮੌਕੇ ਦੀ ਭਾਲ ਵਿੱਚ ਸੀ ਕਿ ਕਦੋਂ ਦੋਵਾਂ ਨੂੰ ਵੱਖ ਕਰ ਸਕੇ। ਤੇਜ਼ੀ ਨਾਲ ਦਰੱਖਤਾਂ ਉੱਤੋਂ ਦੀ ਛਾਲਾਂ ਮਾਰਦਾ ਬਾਂਦਰ ਸ਼ੇਰ ਕੋਲ ਪੁੱਜਾ।
‘ਕੀ ਗੱਲ ਹੋ ਗਈ ਭਰਾਵਾ ! ਅੱਜ ਵੇਖਿਆ ਨੀ ਤੈਨੂੰ ਨਦੀ ਵੱਲ।’
‘ਬਸ ਕੁਝ ਖ਼ਾਸ ਨੀ। ਸੱਟ ਲੱਗ ਗਈ ਸੀ ਲੱਤ ਉੱਪਰ। ਪੀੜ ਹੋ ਰਹੀ ਸੀ। ਮੈਂ ਸੋਚਿਆ ਆਰਾਮ ਕਰ ਲਵਾਂ। ਮੇਰਾ ਦੋਸਤ ਹਾਥੀ ਆਇਆ ਸੀ? ਉਹ ਵੀ ਉਡੀਕਦਾ ਰਿਹਾ ਹੋਊ।’
‘ਹਾਂ-ਹਾਂ ਆਇਆ ਸੀ। ਜਾਣ ਲੱਗਿਆ ਤੈਨੂੰ ਗਾਲਾਂ ਕੱਢ ਰਿਹਾ ਸੀ। ਮੈਨੂੰ ਵੀ ਤੇਰੇ ਨਾ ਆਉਣ ਦਾ ਉਦੋਂ ਹੀ ਪਤਾ ਲੱਗਾ।’
‘ਕੀ ਕਹਿੰਦਾ ਸੀ?’ ਸ਼ੇਰ ਨੂੰ ਕੁਝ ਗੁੱਸਾ ਆਇਆ।
‘ਬੋਲਦਾ ਸੀ ਮੈਂ ਸਾਰਾ ਦਿਨ ਵਿਹਲਾ ਉਸ ਲਈ। ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਾ ਹੈ। ਭਰਾਵਾ ਮੈਂ ਬਹੁਤ ਰੋਕਿਆ। ਪਰ ਪਤਾ ਨਹੀਂ ਕੀ-ਕੀ ਬੋਲੀ ਗਿਆ?’
ਏਨਾ ਸੁਣ ਕੇ ਗੁੱਸੇ ਵਿੱਚ ਲਾਲ-ਪੀਲਾ ਹੁੰਦਾ ਸ਼ੇਰ ਬੋਲਿਆ, ‘ਲੋੜ ਫੇਰ ਮੈਨੂੰ ਵੀ ਨਹੀਂ ਉਸਦੀ। ਉਹ ਆਪਣੇ ਘਰ ਠੀਕ, ਮੈਂ ਆਪਣੇ।’
‘ਚੰਗਾ ਚੱਲਦਾ ਮੈਂ। ਤੂੰ ਕੁਝ ਦਿਨ ਆਰਾਮ ਕਰ। ਕੋਈ ਨਾ ਮੈਂ ਸਮਝਾਊਂ ਉਸਨੂੰ।’
ਅਗਲੇ ਦਿਨ ਜਦੋਂ ਹਾਥੀ ਆਇਆ ਤਾਂ ਉਸਨੇ ਬਾਂਦਰ ਨੂੰ ਸ਼ੇਰ ਬਾਰੇ ਪੁੱਛਿਆ।
‘ਹਾਂ ਮਿਲਿਆ ਸੀ ਮੈਨੂੰ। ਕਹਿੰਦਾ ਸੀ ਆਪਾਂ ਨੀ ਹੁਣ ਉਸ ਨਾਲ ਦੋਸਤੀ ਰੱਖਣੀ। ਸਾਰਾ ਦਿਨ ਆਪਣੀ ਤਾਕਤ ਦੀਆਂ ਸ਼ੇਖੀਆਂ ਮਾਰਦਾ ਰਹਿੰਦਾ। ਸਰੀਰ ਏਡਾ ਵੱਡਾ, ਦਿਲ ਚਿੜੀ ਜਿਹਾ। ਨਾਲੇ ਕਹਿੰਦਾ ਸੀ ਤੂੰ ਵੀ ਉਸਤੋਂ ਦੂਰ ਰਿਹਾ ਕਰ। ਬੋਲਦਾ ਸੀ ਕੁਝ ਦਿਨਾਂ ਤਕ ਸਾਰੇ ਜਾਨਵਰਾਂ ਨੇ ਮੈਨੂੰ ਜੰਗਲ ਦਾ ਰਾਜਾ ਬਣਾ ਦੇਣਾ। ਫੇਰ ਇਸਦੀ ਤਾਕਤ ਨੂੰ ਵੇਖਾਂਗਾ। ਜੇ ਨਾ ਜੰਗਲ ਵਿੱਚੋਂ ਬਾਹਰ ਕੱਢਿਆ।’
ਬਾਂਦਰ ਦੀਆਂ ਗੱਲਾਂ ਨੇ ਹਾਥੀ ਦਾ ਪਾਰਾ ਚੜ੍ਹਾ ਦਿੱਤਾ। ਗੁੱਸੇ ਵਿੱਚ ਹਾਥੀ ਬੋਲਿਆ, ‘ਏਦਾ ਕਿਵੇਂ ਕੱਢ ਦਿਉ ਜੰਗਲ ’ਚੋਂ। ਜੰਗਲ ਸਾਰਿਆਂ ਦਾ, ਉਸਦਾ ਇਕੱਲੇ ਦਾ ਨੀਂ। ਰਾਜਾ ਮੈਂ ਵੀ ਬਣ ਸਕਦਾ।’
ਹਾਥੀ ਦੀਆਂ ਗੱਲਾਂ ਸੁਣ ਕੇ ਬਾਂਦਰ ਬਹੁਤ ਖ਼ੁਸ਼ ਹੋ ਰਿਹਾ ਸੀ। ਉਸਨੂੰ ਆਪਣੀ ਸਕੀਮ ਰੰਗ ਲਿਆਉਂਦੀ ਜਾਪੀ। ਸੋਚਣ ਲੱਗਾ ਹੁਣ ਰਾਜਾ ਬਣਨ ਨੂੰ ਲੈ ਕੇ ਦੋਵਾਂ ਦੀ ਲੜਾਈ ਹੋਵੇਗੀ। ਆਪਾਂ ਬੈਠ ਕੇ ਮਜ਼ਾ ਲਵਾਂਗੇ। ਸ਼ੇਰ ਦੀ ਮਾਸੀ ਬਿੱਲੀ ਦੋਵਾਂ ਦੀ ਦੋਸਤੀ ਤੋਂ ਜਾਣੂ ਸੀ। ਜਦੋਂ ਜੰਗਲ ਵਿੱਚ ਸਾਰੇ ਜਾਨਵਰਾਂ ਦੇ ਇਕੱਠੇ ਹੋਣ ’ਤੇ ਬਾਂਦਰ ਨੇ ਰਾਜਾ ਐਲਾਨਣ ਦੀ ਮੁਨਾਦੀ ਕੀਤੀ ਤਾਂ ਉਸਨੂੰ ਦੋਵਾਂ ਦੇ ਝਗੜੇ ਦਾ ਪਤਾ ਲੱਗਾ। ਉਸਨੇ ਇਹ ਵੀ ਪਤਾ ਕਰ ਲਿਆ ਕਿ ਇਸਦੇ ਪਿੱਛੇ ਚੁਗਲਖੋਰ ਬਾਂਦਰ ਦੀ ਸਾਜ਼ਿਸ਼ ਹੈ। ਉਸਨੇ ਬਾਂਦਰ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਕੀਤਾ।
ਨਿਸ਼ਚਿਤ ਦਿਨ ਤੇ ਸਾਰੇ ਜਾਨਵਰ ਇੱਕ ਜਗ੍ਹਾ ਇਕੱਠੇ ਹੋ ਗਏ। ਸਭ ਤੋਂ ਪਹਿਲਾਂ ਬਾਂਦਰ ਬੋਲਿਆ, ‘ਭੈਣੋ ਤੇ ਭਰਾਵੋ, ਤੁਹਾਨੂੰ ਪਤਾ ਹੈ ਕਿ ਅੱਜ ਜੰਗਲ ਦਾ ਰਾਜਾ ਚੁਣਿਆ ਜਾਣਾ ਹੈ। ਹਾਥੀ ਤੇ ਸ਼ੇਰ ਦੋਵੇਂ ਰਾਜਾ ਬਣਨ ਦਾ ਦਾਅਵਾ ਕਰ ਰਹੇ ਹਨ। ਮੈਂ ਤਾਂ ਚਾਹੁੰਦਾ ਹਾਂ ਕਿ ਜਿਹੜਾ ਜ਼ਿਆਦਾ ਸ਼ਕਤੀਸ਼ਾਲੀ ਹੋਊ ਉਸਨੂੰ ਹੀ ਰਾਜਾ ਬਣਨਾ ਚਾਹੀਦਾ ਹੈ, ਤਾਂ ਕਿ ਸ਼ਿਕਾਰੀਆਂ ਤੋਂ ਸਾਰਿਆਂ ਦੀ ਰੱਖਿਆ ਹੋ ਸਕੇ।’
ਇਸਤੋਂ ਪਹਿਲਾਂ ਕਿ ਸ਼ੇਰ ਤੇ ਹਾਥੀ ਦੀ ਲੜਾਈ ਸ਼ੁਰੂ ਹੁੰਦੀ, ਮਾਸੀ ਬਿੱਲੀ ਬੋਲੀ, ‘ਇਹ ਗੱਲ ਠੀਕ ਹੈ ਕਿ ਜੋ ਜ਼ਿਆਦਾ ਤਾਕਤਵਰ ਹੈ, ਉਸਨੂੰ ਹੀ ਰਾਜਾ ਹੋਣਾ ਚਾਹੀਦਾ ਹੈ। ਪਰ ਆਪਾਂ ਪਹਿਲਾਂ ਬਾਂਦਰ ਦੀ ਸਲਾਹ ਲੈ ਲਈਏ ਕਿ ਉਹ ਕਿਸਨੂੰ ਵੱਧ ਤਾਕਤਵਰ ਮੰਨਦਾ ਹੈ, ਸ਼ੇਰ ਜਾਂ ਹਾਥੀ ਨੂੰ। ਏਨਾ ਸੁਣ ਕੇ ਬਾਂਦਰ ਘਬਰਾ ਗਿਆ। ਉਹ ਆਪਣੇ ਬੁਣੇ ਜਾਲ ਵਿੱਚ ਖ਼ੁਦ ਹੀ ਫਸ ਗਿਆ। ਜੇ ਬਾਂਦਰ ਹਾਥੀ ਵੱਲ ਇਸ਼ਾਰਾ ਕਰਦਾ ਤਾਂ ਸ਼ੇਰ ਨੇ ਨਹੀਂ ਸੀ ਛੱਡਣਾ। ਜੇ ਸ਼ੇਰ ਦਾ ਪੱਖ ਲੈਦਾ ਤਾਂ ਉਸਨੂੰ ਹਾਥੀ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਣਾ ਸੀ। ਜਦੋਂ ਜਵਾਬ ਦੇਣ ਦੀ ਬਜਾਏ ਬਾਂਦਰ ਇੱਧਰ-ਉੱਧਰ ਵੇਖਣ ਲੱਗਾ ਤਾਂ ਮਾਸੀ ਬਿੱਲੀ ਬੋਲੀ, ‘ਅਸਲ ਵਿੱਚ ਰਾਜਾ ਬਣਨ ਦੀ ਗੱਲ ਨਾ ਸ਼ੇਰ ਨੇ ਕੀਤੀ, ਨਾ ਹਾਥੀ ਨੇ। ਇਹ ਸਭ ਗੱਲਾਂ ਬਾਂਦਰ ਦੀਆਂ ਮਨਘੜਤ ਹਨ। ਇਹ ਗੱਲਾਂ ਨੂੰ ਵਧਾ-ਚੜ੍ਹਾ ਕੇ ਜਾਂ ਕੋਲੋ ਜੋੜ ਕੇ ਦੋਵਾਂ ਨੂੰ ਇੱਕ ਦੂਸਰੇ ਖ਼ਿਲਾਫ਼ ਭੜਕਾਉਂਦਾ ਸੀ।’
ਜਦੋਂ ਬਿੱਲੀ ਨੇ ਸਾਰੀਆਂ ਗੱਲਾਂ ਦੱਸੀਆਂ ਤਾਂ ਸ਼ੇਰ ਤੇ ਹਾਥੀ ਹੈਰਾਨ ਰਹਿ ਗਏ ਕਿਉਂਕਿ ਅਜਿਹੀਆਂ ਗੱਲਾਂ ਤਾਂ ਉਨ੍ਹਾਂ ਨੇ ਕਦੇ ਕਹੀਆਂ ਹੀ ਨਹੀਂ ਸਨ। ਸਾਰੇ ਜਾਨਵਰਾਂ ਨੇ ‘ਚੁਗਲਖੋਰ ਬਾਂਦਰ’ ਕਹਿ ਕੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਨਮੋਸ਼ੀ ਦਾ ਮਾਰਿਆ ਬਾਂਦਰ ਜੰਗਲ ਛੱਡ ਪਤਰਾ ਵਾਚ ਗਿਆ।
‘ਅੱਜ ਸਾਰੇ ਇਕੱਠੇ ਹੋਏ ਹਨ, ਇਸ ਲਈ ਆਪਣਾ ਰਾਜਾ ਵੀ ਚੁਣ ਲਓ ਤਾਂ ਕਿ ਅੱਗੋਂ ਕੋਈ ਇਸ ਤਰ੍ਹਾਂ ਨਾ ਕਰ ਸਕੇ। ਜੇ ਕੋਈ ਜੰਗਲ ਦੀ ਰਾਖੀ ਕਰਨ ਦੇ ਸਮਰੱਥ ਹੈ ਤਾਂ ਹੁਣੇ ਦੱਸ ਦੇਵੇ।’ ਬਿੱਲੀ ਬੋਲੀ।
ਪਰ ਕਿਸੇ ਨੇ ਵੀ ਹਾਮੀ ਨਾ ਭਰੀ। ਸ਼ੇਰ ਨੂੰ ਪੁੱਛਿਆ ਤਾਂ ਉਸਨੇ ਹਾਥੀ ਦਾ ਨਾਂ ਲਿਆ ਤੇ ਹਾਥੀ ਨੇ ਸ਼ੇਰ ਦਾ। ਨਾ-ਨਾ ਕਰਦੇ ਹੋਏ ਸਾਰਿਆਂ ਦੀ ਸਹਿਮਤੀ ਨਾਲ ਹਾਥੀ ਨੇ ਸ਼ੇਰ ਦੇ ਗਲ ਹਾਰ ਪਾ ਦਿੱਤਾ ਤੇ ਦੁਬਾਰਾ ਦੋਸਤ ਬਣ ਗਏ। ਉਸ ਦਿਨ ਤੋਂ ਸ਼ੇਰ ਜੰਗਲ ਦਾ ਰਾਜਾ ਐਲਾਨਿਆ ਗਿਆ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਬਾਲ ਜਗਤ ਵਿੱਚ ਹੋਰ
ਚਾਲਾਕ ਚੂਹਾ - ਬਾਲ ਕਹਾਣੀ

ਇੱਕ ਜੰਗਲ ਵਿੱਚ ਸਾਰੇ ਜਾਨਵਰ ਮਿਲ ਜੁਲ ਕੇ ਰਹਿੰਦੇ ਸਨ। ਬਿੱਲੀ ਕੋਲ ਬਹੁਤ ਜ਼ਮੀਨ ਸੀ, ਪਰ ਉਹ ਬੁੱਢੀ ਹੋਣ ਕਾਰਨ ਕੋਈ ਫ਼ਸਲ ਨਹੀਂ ਉਗਾ ਸਕਦੀ ਸੀ। ਇਸ ਕਰਕੇ ਉਸਨੇ ਫੈ਼ਸਲਾ ਕੀਤਾ ਕਿ ਕਿਉਂ ਨਾ ਇਸ ਵਾਰ ਜ਼ਮੀਨ ਹਿੱਸੇ ’ਤੇ ਦੇ ਦਿੱਤੀ ਜਾਵੇ। ਇਸ ਲਈ ਉਸਨੂੰ ਵੀ ਕਾਫ਼ੀ ਫ਼ਸਲ ਆ ਜਾਏਗੀ ਤੇ ਹਿੱਸੇ ’ਤੇ ਕੰਮ ਕਰਨ ਵਾਲੇ ਨੂੰ ਵੀ। ਇਹ ਸੋਚ ਕੇ ਉਸਨੇ ਇਹ ਗੱਲ ਜੰਗਲ ਦੇ ਬਾਕੀ ਜਾਨਵਰਾਂ ਕੋਲ ਕੀਤੀ। ਸਾਰੇ ਜਾਨਵਰਾਂ ਨੂੰ ਬਿੱਲੀ ਦੀ ਇਹ ਸਲਾਹ ਕਾਫ਼ੀ ਚੰਗੀ ਲੱਗੀ।

ਸੁੰਦਰ ਪਰਵਾਸੀ ਪੰਛੀ ਪਨਚੀਰਾ

ਪਨਚੀਰਾ (ਇੰਡੀਅਨ ਸਕਿਮਰ) ਬਹੁਤ ਸੁੰਦਰ ਪਰਵਾਸੀ ਪੰਛੀ ਹੈ। ਇਹ ਪੰਜਾਬ ਵਿੱਚ ਸਰਦੀਆਂ ਦੇ ਮੌਸਮ ਵਿੱਚ ਹਰੀਕੇ ਝੀਲ ਵਿਖੇ ਪਰਵਾਸ ਕਰਦਾ ਸੀ, ਹੁਣ ਇਸਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਇਸ ਨੂੰ ਪਨਚੀਰਾ ਨਾਮ ਇਸਦੇ ਵਿਲੱਖਣ ਸ਼ਿਕਾਰ ਕਰਨ ਦੇ ਢੰਗ ਕਰਕੇ ਦਿੱਤਾ ਗਿਆ, ਜਿਸ ਵਿੱਚ ਇਸ ਦੀ ਚੁੰਝ ਦੀ ਜ਼ਿਆਦਾ ਭੂਮਿਕਾ ਹੁੰਦੀ ਹੈ। ਉਹ ਮੁੱਖ ਤੌਰ ’ਤੇ ਸਾਫ਼ ਪਾਣੀ ਦੇ ਦਰਿਆਵਾਂ ਨਦੀਆਂ ਵਿੱਚ ਪਰਵਾਸ ਕਰਦਾ ਹੈ। ਪਨਚੀਰੇ ਦੇ ਸਿਰ ਦਾ ਰੰਗ ਕਾਲਾ, ਚੁੰਝ ਸੰਤਰੀ, ਖੰਭ ਕਾਲੇ ਤੇ ਲੰਬੇ ਅਤੇ ਬਾਕੀ ਦਾ ਸਰੀਰ ਚਿੱਟਾ ਹੁੰਦਾ ਹੈ।

ਸੋਹਣਾ ਸੁਨੱਖਾ ਪੰਛੀ ਹਰੀਅਲ

ਹਰੀਅਲ  ਇੱਕ ਸੋਹਣਾ ਸੁਨੱਖਾ ਤੇ ਸ਼ਰਮੀਲਾ ਪੰਛੀ ਹੈ ਜੋ ਕਬੂਤਰ ਦੇ  ਪਰਿਵਾਰ ਵਿੱਚੋਂ  ਹੈ। ਇਹ ਆਮ ਤੌਰ ’ਤੇ ਦਸ ਤੋਂ ਵੀਹ ਤਕ ਦੇ ਝੁੰਡਾਂ ਵਿੱਚ ਵੇਖਣ ਨੂੰ ਮਿਲਦਾ ਹੈ, ਪਰ ਕਈ ਵਾਰੀ  ਥੋੜ੍ਹੇ ਪੰਛੀ ਵੀ ਦਿਖਾਈ  ਦਿੰਦੇ ਹਨ। ਜ਼ਮੀਨ ’ਤੇ ਇਨ੍ਹਾਂ ਨੂੰ ਬਹੁਤ ਘੱਟ ਵੇਖਿਆ  ਜਾਂਦਾ ਹੈ। ਕਈ ਬਾਰ ਤਾਂ ਹਰੇ-ਭਰੇ ਰੁੱਖਾਂ ਦੇ ਪੱਤਿਆਂ ਵਿੱਚ ਬੈਠੇ ਹਰੀਅਲਾਂ ਨੂੰ ਇੱਕ ਨਜ਼ਰ ਵਿੱਚ ਪਛਾਣਨਾ ਔਖਾ ਹੋ ਜਾਂਦਾ ਹੈ ਕਿ ਕਿਹੜੇ ਪੱਤੇ ਹਨ  ਤੇ ਕਿਹੜੇ ਹਰੀਅਲ।
ਇਸਨੂੰ ਅੰਗਰੇਜ਼ੀ ਵਿੱਚ ‘ਗਰੀਨ ਪਿਜਨ’ ਕਿਹਾ ਜਾਂਦਾ ਹੈ। ਇਸਦੇ ਸਰੀਰ ਦਾ ਆਕਾਰ 29 ਤੋਂ 33 ਸੈਂਟੀਮੀਟਰ ਹੁੰਦਾ ਹੈ।

ਬਾਲ ਕਿਆਰੀ - ਛੁੱਟੀਆਂ ਮੁੱਕੀਆਂ ਵਰਖਾ ਆਈ

ਛੁੱਟੀਆਂ ਮੁੱਕੀਆਂ, ਆਈ ਜੁਲਾਈ,
ਵਰਖਾ ਬੀਬੀ ਨਾਲ ਲਿਆਈ।
ਅਰਬ ਸਾਗਰ ’ਚੋਂ ਪੌਣਾਂ ਆਉਣ,
ਪਾਣੀ ਭਰੀਆਂ, ਮੀਂਹ ਬਰਸਾਉਣ।

ਸ਼ੇਰ ਦੀ ਪੂਛ ਵਾਲਾ ਬਾਂਦਰ

ਸ਼ੇਰ ਦੀ ਪੂਛ ਵਾਲਾ ਬਾਂਦਰ ਜਾਂ ‘ਲਾਇਨ ਟੇਲਡ ਮੈਕਾਕ’ ਅੱਜ ਦੇਸ਼  ਵਿੱਚ ਬਹੁਤ ਘੱਟ ਮਿਲਣ ਵਾਲੇ ਜੰਗਲੀ ਜਾਨਵਰਾਂ ਵਿੱਚੋਂ ਇੱਕ ਹੈ। ਇਸ ਬਾਂਦਰ ਦੀ ਸ਼ਕਲ ਸ਼ੇਰ ਨਾਲ ਮਿਲਦੀ ਹੈ ਤੇ ਪੂਛ ਵੀ ਸ਼ੇਰ ਵਰਗੀ ਹੋਣ ਕਰਕੇ ਇਸ ਨੂੰ ਸ਼ੇਰ ਦੀ ਪੂਛ ਵਾਲਾ ਬਾਂਦਰ ਜਾਂ ‘ਲਾਇਨ ਟੇਲਡ ਮੈਕਾਕ’ ਕਿਹਾ ਜਾਂਦਾ ਹੈ। ਇਹ ਸਥਾਨਕ ਤੌਰ ’ਤੇ ਭਾਰਤ ਵਿੱਚ ਮਿਲਣ ਵਾਲਾ ਜੰਗਲੀ ਜਾਨਵਰ ਹੈ। ਇਹ ਦੱਖਣ-ਪੱਛਮੀ ਭਾਰਤ ਵਿੱਚ ਪੱਛਮੀ ਘਾਟ ਦੇ ਨਾਲ ਲੱਗਦੇ ਰਾਜਾਂ ਕੇਰਲਾ, ਤਾਮਿਲ ਨਾਡੂ ਅਤੇ ਕਰਨਾਟਕ ਦੇ ਜੰਗਲੀ ਖੇਤਰਾਂ ਵਿੱਚ ਮਿਲਦਾ ਹੈ। ਇਹ ਪੱਛਮੀ ਘਾਟ ਦੇ ਸਭ ਤੋਂ ਵੱਧ ਖ਼ਤਰੇ ਹੇਠਾਂ ਆਉਣ ਵਾਲੇ ਬਾਂਦਰਾਂ ਵਿੱਚੋਂ ਹੈ।

ਮਨੁੱਖੀ ਦਿਮਾਗ਼ ਦਾ ਵਿਕਾਸ ਕਿਵੇਂ ਹੁੰਦਾ ਹੈ?

ਬੱਚਿਓ! ਮਨੁੱਖੀ ਦਿਮਾਗ਼ ਦਾ ਔਸਤ ਭਾਰ 1450 ਗ੍ਰਾਮ ਹੁੰਦਾ ਹੈ। ਅੰਡੇ ਅਤੇ ਸ਼ੁਕਰਾਣੂ ਤੋਂ ਭਰੂਣ ਬਣਦਾ ਹੈ। ਭਰੂਣ ਆਪਣੇ ਜੀਵਨ ਦੇ 21 ਤੋਂ 28 ਦਿਨਾਂ ਵਿੱਚ ਦਿਮਾਗ਼ ਦੀ ਮੁੱਢਲੀ ਬਣਤਰ ਬਣਾਉਂਦਾ ਹੈ। ਭਰੂਣ ਦੇ ਲੰਬਾਈ ਵਾਲੇ ਪਾਸੇ ’ਤੇ ਇੱਕ ਖਾਈ ਹੁੰਦੀ ਹੈ। ਇਹ ਖਾਈ ਇੱਕ ਬੇਲਣਕਾਰ ਟਿਊਬ ਬਣਾਉਂਦੀ ਹੈ। ਜਿਸ ਨੂੰ ਨਿਊਰਲ ਟਿਊਬ ਕਹਿੰਦੇ ਹਨ। ਇਸ ਟਿਊਬ ਦੇ ਸਾਹਮਣੇ ਵਾਲੇ ਪਾਸੇ ਤੋਂ ਦਿਮਾਗ਼ ਬਣਦਾ ਹੈ। ਲੰਬੀ ਟਿਊਬ ਸੁਖਮਨਾ ਨਾੜੀ ਬਣਾਉਂਦੀ ਹੈ। ਟਿਊਬ ਦੇ ਸਾਹਮਣੇ ਵਾਲੇ ਹਿੱਸੇ ਵਿੱਚ ਤਿੰਨ ਵੱਡੇ ਖੇਤਰ ਅਗਲਾ ਦਿਮਾਗ਼, ਮੱਧ ਦਿਮਾਗ਼ ਅਤੇ ਪਿਛਲਾ ਦਿਮਾਗ਼ ਬਣਦੇ ਹਨ। ਨਿਊਰਲ ਟਿਊਬ ਗਲਿਅਲ ਸੈੱਲ ਵੀ ਬਣਾਉਂਦੀ ਹੈ। ਇਹ ਸੈੱਲ ਦਿਮਾਗ਼ੀ ਸੈੱਲਾਂ ਨੂੰ ਸਹਾਰਾ ਦਿੰਦੇ ਹਨ।

ਸਿਆਣੀ ਬੁਲਬੁਲ -ਬਾਲ ਕਹਾਣੀ

ਮਨਸੁਖ ਸ਼ਹਿਰ ਦੀ ਨੌਕਰੀ ਛੱਡ ਕੇ ਆਪਣੇ ਪਿੰਡ ਮੁੜ ਆਇਆ ਸੀ। ਪਿੰਡ ਵਿੱਚ ਵਾਹੀ ਲਈ ਉਸ ਕੋਲ ਕਾਫ਼ੀ ਜ਼ਮੀਨ ਸੀ। ਲੋਕ ਉਸਨੂੰ ਚੰਗਾ ਸ਼ਿਕਾਰੀ ਸਮਝਦੇ ਸਨ। ਪਿੰਡ ਤੋਂ ਥੋੜ੍ਹੀ ਦੂਰੀ ’ਤੇ ਇੱਕ ਵੱਡਾ ਜੰਗਲ ਸੀ। ਉਹ ਅਕਸਰ ਉੱਥੇ ਸ਼ਿਕਾਰ ਖੇਡਣ ਜਾਂਦਾ ਸੀ। ਪਰ ਇੱਕ ਦਿਨ ਉਸਨੂੰ ਜੰਗਲ ਵਿੱਚ ਸ਼ਿਕਾਰ ਖੇਡਦਿਆਂ ਸ਼ਾਮ ਹੋ ਗਈ ਤੇ ਇੱਕ ਵੀ ਸ਼ਿਕਾਰ ਹੱਥ ਨਾ ਲੱਗਿਆ। ਉਹ ਬਹੁਤ ਥੱਕ ਗਿਆ ਸੀ। ਇਸ ਦੌਰਾਨ ਉਸ ਨੂੰ ਨੇੜੇ ਦੇ ਰੁੱਖ ਦੇ ਸਿਖਰ ’ਤੇ ਇੱਕ ਬੁਲਬੁਲ ਨਜ਼ਰ ਆਈ। ਮਨਸੁਖ ਨੇ ਆਪਣੀ ਗੁਲੇਲ ਨਾਲ ਉਸ ’ਤੇ ਨਿਸ਼ਾਨਾ ਲਗਾਉਣ ਦੀ ਵਿਉਂਤ ਬਣਾਈ।

ਕੀ ਸੁਨਹਿਰੀ ਲੰਗੂਰ ਲੋਪ ਹੋਣ ਵਾਲਾ ਹੈ?

ਸੁਨਹਿਰੀ ਲੰਗੂਰ ਨੂੰ ਹਿਮਾਲਿਆ ਦੇ ਲੋਕਾਂ ਵੱਲੋਂ  ਪਵਿੱਤਰ ਮੰਨਿਆ ਜਾਂਦਾ ਹੈ। ਇਸਨੂੰ ਸਭ ਤੋਂ ਪਹਿਲਾਂ ਪ੍ਰਕਿਰਤੀਵਾਦੀ ਈ.ਪੀ. ਵੱਲੋਂ ਸਾਲ 1955 ਵਿੱਚ ਆਸਾਮ-ਭੁਟਾਨ ਦੀ ਸਰਹੱਦ ਤੋਂ ਇੱਕ ਨਵੀਂ ਕਿਸਮ ਵਜੋਂ ਲੱਭਿਆ ਗਿਆ ਸੀ। ਇਨ੍ਹਾਂ ਦੀ ਘਟਦੀ ਆਬਾਦੀ ਨੂੰ ਗੰਭੀਰਤਾ ਨਾਲ ਵੇਖਦੇ ਹੋਏ ਅੰਤਰਰਾਸ਼ਟਰੀ ਪੱਧਰ ’ਤੇ ਆਈ.ਯੂ.ਸੀ. ਐੱਨ. ਵੱਲੋਂ ਇਸਦੀ ਸੁਰੱਖਿਆ ਲਈ ਇਸਨੂੰ ਰੈੱਡ ਲਿਸਟ ਵਿੱਚ ਬਤੌਰ ਖ਼ਤਰੇ ਦੇ ਨਿਸ਼ਾਨ ਹੇਠਾਂ ਦੀ ਨਸਲ ਵਜੋਂ ਐਲਾਨਿਆ ਗਿਆ ਹੈ ਕਿਉਂਕਿ ਇਸ ਤਰ੍ਹਾਂ ਦੀ ਕਿਸਮ ਦਾ ਬਚਾਓ ਅਸੰਭਵ ਹੈ। ਉਨ੍ਹਾਂ ਦੀ ਸੰਖਿਆ ਨਾਜ਼ੁਕ ਪੱਧਰ ਤਕ ਘਟ ਚੁੱਕੀ ਹੈ ਜਿਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ।

ਲਾਈਲੱਗ ਸ਼ੇਰ - ਬਾਲ-ਕਹਾਣੀ

ਜੰਗਲ ਵਿੱਚ ਇੱਕ ਸ਼ੇਰ ਰਹਿੰਦਾ ਸੀ। ਉਸਦਾ ਆਪਣਾ ਨਿਸ਼ਚਿਤ ਇਲਾਕਾ ਸੀ। ਇਸ ਇਲਾਕੇ ਵਿੱਚ ਉਹ ਕਿਸੇ ਦੂਸਰੇ ਸ਼ੇਰ ਨੂੰ ਵੜਨ ਨਹੀਂ ਦਿੰਦਾ ਸੀ। ਜੰਗਲ ਵਿੱਚ ਹੋਰ ਜਾਨਵਰ ਵੀ ਰਹਿੰਦੇ ਸਨ। ਉਸਨੂੰ ਜਦੋਂ ਭੋਜਨ ਦੀ ਲੋੜ ਹੁੰਦੀ ਤਾਂ ਉਹ ਆਪਣੇ ਮਨਚਾਹੇ ਜਾਨਵਰ ਦਾ ਸ਼ਿਕਾਰ ਕਰ ਲੈਂਦਾ। ਇੱਥੇ ਇੱਕ ਸੋਹਣਾ ਮੋਰ ਵੀ ਰਹਿੰਦਾ ਸੀ। ਮੋਰ ਅਤੇ ਉਸਦੀ ਪਤਨੀ ਜੰਗਲ ਵਿਚਲੇ ਰੁੱਖਾਂ ਦੇ ਪੱਤੇ, ਫਲ਼ ਅਤੇ  ਬੀਜ ਆਦਿ ਖਾ ਕੇ ਆਪਣਾ ਢਿੱਡ ਭਰ ਲੈਂਦੇ।
ਇੱਕ ਦਿਨ ਮੀਂਹ ਪੈ ਕੇ ਹਟਿਆ ਸੀ।

ਦਿਨ ਵਿੱਚ ਲੁਕਣ ਵਾਲਾ ਗਿੱਦਡ਼

ਗਿੱਦੜ  ਇੱਕ ਇਹੋ ਜਿਹਾ ਜੰਗਲੀ ਜਾਨਵਰ ਹੈ ਜਿਸਨੂੰ  ਹਰ ਕੋਈ ਡਰਪੋਕ ਮੰਨਦਾ ਹੈ। ਅਕਸਰ ਕਹਿੰਦੇ ਸੁਣਿਆ ਹੈ ‘ਵੇਖਿਆ ਗਿੱਦੜ ਵਾਂਗ ਭੱਜ ਗਿਆ।’ ਗਿੱਦੜ ਰਾਤ ਨੂੰ ਮਿਲਣ ਵਾਲਾ ਜੰਗਲੀ ਜਾਨਵਰ ਹੈ ਜੋ ਆਮ ਕਰਕੇ ਦਿਨ ਵੇਲੇ ਝਾੜੀਆਂ ਦੇ ਝੁੰਡਾਂ ਵਿੱਚ ਆਪਣੇ ਆਪ ਨੂੰ ਲੁਕਾ ਕੇ ਰੱਖਦਾ ਹੈ ਅਤੇ ਸ਼ਾਮ ਨੂੰ ਸ਼ਿਕਾਰ ਕਰਨ ਲਈ ਬਾਹਰ ਨਿਕਲਦਾ ਹੈ। ਉਹ ਇਕੱਲੇ, ਜੋੜਿਆਂ ਵਿੱਚ ਤੇ ਜੁੰਡਲੀ ਵਿੱਚ ਵੀ ਰਹਿੰਦੇ ਹਨ। ਉਨ੍ਹਾਂ ਨੂੰ ਜੋ ਵੀ ਛੋਟੇ

ਬਨਾਰਸ ਦਾ ਠੱਗ

ਅੱਜ ਫਿਰ ਠੰਢ ਬੜੀ ਪੈ ਰਹੀ ਸੀ। ਜੈਸਲੀਨ ਅਤੇ ਯਸ਼ਵੀਰ ਪਹਿਲਾਂ ਤਾਂ ਬੜੀ ਦੇਰ ਤਕ ਬਾਹਰ ਖੇਡਦੇ ਰਹੇ, ਪਰ ਜਦੋਂ ਉਨ੍ਹਾਂ ਦੀ ਮੰਮੀ ਨੇ ਆਵਾਜ਼ ਦੇ ਕੇ ਕਿਹਾ, ‘ਬੱਚਿਓ ! ਅੱਜ ਬਹੁਤ ਠੰਢ ਹੈ, ਛੇਤੀ ਨਾਲ ਰੋਟੀ ਖਾ ਕੇ ਰਜਾਈ ਵਿੱਚ ਵੜ ਜਾਓ। ਬੱਚਿਆਂ ਨੇ ਅੰਦਰ ਆ ਕੇ ਜਲਦੀ ਜਲਦੀ ਰੋਟੀ ਖਾਧੀ ਅਤੇ ਫਿਰ ਦਾਦਾ ਜੀ ਦੀ ਰਜਾਈ ਵਿੱਚ ਜਾ ਵੜੇ।

ਮਿੱਤਰ ਕੀੜਾ : ਲਾਲ ਭੂੰਡ

ਕਈ ਦੇਸ਼ਾਂ ਵਿੱਚ ਮਿਲਣ ਵਾਲਾ ਲਾਲ ਭੂੰਡ  (ਲੇਡੀ ਬਗ) ਨਾਂ ਦਾ ਕੀੜਾ ਘਰ ਵਿੱਚ ਕਿਸਮਤ ਲਿਆਉਣ ਵਾਲਾ ਜੀਵ  ਮੰਨਿਆ ਜਾਂਦਾ ਹੈ। ਫੇਂਗ ਸ਼ੂਈ ਵਿੱਚ ਵੀ ਇਸਨੂੰ ਸ਼ੁਭ ਮੰਨਿਆ  ਜਾਂਦਾ ਹੈ। ਕਿਸਾਨਾਂ ਲਈ ਇਸਨੂੰ ਚੰਗਾ ਕੀੜਾ ਸਮਝਿਆ ਜਾਂਦਾ ਹੈ ਕਿਉਂਕਿ ਇਹ ਫ਼ਸਲਾਂ ਜਾਂ ਪੌਦਿਆਂ ਨੂੰ  ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਨੂੰ ਖਾਂਦਾ ਹੈ। ਇਹ  ਪੂਰੀ ਉਮਰ ਵਿੱਚ ਲਗਪਗ 5 ਹਜ਼ਾਰ ਕੀੜੇ  ਖਾ ਜਾਂਦਾ ਹੈ। ਲਾਲ ਭੂੰਡ ਦੀਆਂ ਸਾਰੇ ਸੰਸਾਰ ਵਿੱਚ  5 ਹਜ਼ਾਰ ਕਿਸਮਾਂ ਪਾਈਆਂ ਜਾਂਦੀਆਂ ਹਨ। ਉੱਤਰੀ ਅਮਰੀਕਾ ਵਿੱਚ ਲਗਪਗ 450 ਤੋਂ ਵੀ ਵੱਧ ਕਿਸਮਾਂ ਪਾਈਆਂ  ਜਾਂਦੀਆਂ ਹਨ। ਇਹ ਛੋਟੇ  ਕੀੜੇ ਇੱਕ ਸੈਂਟੀਮੀਟਰ ਤਕ ਲੰਬੇ ਹੋ ਸਕਦੇ ਹਨ।

ਬਾਲ ਕਿਆਰੀ - ਸਰਦੀ

ਸਰਦੀ ਆਈ, ਸਰਦੀ ਆਈ,
ਪਾਓ ਸਵੈਟਰ ਕੋਟੀਆਂ ਭਾਈ।
ਠੰਢੀ ਠੰਢੀ ’ਵਾ ਪਈ ਵਗੇ,
ਨਿੱਘੀ ਧੁੱਪ ਹੁਣ ਚੰਗੀ ਲੱਗੇ।

ਜੀਵ ਸੰਸਾਰ - ਕੀੜੀ

ਰੇਗਿਸਤਾਨ ’ਚ ਜੰਗਲ ਬੇਲੇ
ਪਹਾੜਾਂ ’ਤੇ ਮੇਰਾ ਘਰ
ਪਿੰਡਾਂ ਸ਼ਹਿਰਾਂ ਵਿੱਚ ਘੁੰਮਦੀ
ਹਾਂ ਦਰ ਤੋਂ ਦਰ।

ਲਾਲਚੀ ਗਿੱਦੜ

ਇੱਕ ਵਾਰ ਇੱਕ ਗਿੱਦੜ ਦੇ ਪੈਰ ਵਿੱਚ ਕੰਡਾ ਚੁਭ ਗਿਆ। ‘ਹਾਏ, ਹਾਏ!’ ਜੰਗਲ ਵਿੱਚ ਤੁਰਿਆ ਜਾਂਦਾ ਉਹ ਚਿਲਾਉਣ ਲੱਗਿਆ, ‘ਹੁਣ ਮੈਂ ਕੀ ਕਰਾਂ? ਹੁਣ ਮੈਂ ਕੀ ਕਰਾਂ?’
ਉਸ ਨੂੰ ਇੱਕ ਬੁੱਢੀ ਔਰਤ ਮਿਲੀ। ‘ਦਾਦੀ ਮਾਂ।’ ਉਸ ਨੇ ਆਖਿਆ, ‘ਮੇਰੇ ਪੈਰ ਵਿੱਚੋਂ ਕੰਡਾ ਕੱਢ ਦਿਓ।’

ਬਾਲ ਕਿਆਰੀ -ਏਕਮ ਦਾ ਜਨਮ ਦਿਨ

ਕਿੰਨਾ ਪਿਆਰਾ ਦਿਨ ਇਹ ਆਇਆ
ਏਕਮ ਦਾ ਜਨਮ ਦਿਨ ਮਨਾਇਆ
ਕੇਕ ਅਸੀਂ ਲਿਆਵਾਂਗੇ
ਏਕਮ ਦਾ ਨਾਮ ਲਿਖਾਵਾਂਗੇ
ਏਕਮ ਦਾ ਕਮਰਾ ਸਜਾਵਾਂਗੇ

ਜੀਵ ਸੰਸਾਰ -ਮਧੂ ਮੱਖੀ

ਫੁੱਲਾਂ ਉੱਤੇ ਮੰਡਰਾਉਂਦੀ
ਮੀਲਾਂ ਤਕ ਉੱਡਦੀ ਜਾਵਾਂ
ਮੈਂ ਮਧੂ ਮੱਖੀ, ਮੋਮ
ਬਣਾਵਾਂ, ਸ਼ਹਿਦ ਖੁਆਵਾਂ।

ਟਣਕਵੀਂ ਆਵਾਜ਼ ਵਾਲੀ ਸਾਧਾਰਨ ਫੁਟਕੀ

ਡਾ. ਸਾਡੇ ਘਰ ਦੇ ਚੁਫ਼ੇਰੇ ਦੀ ਕੰਧ ਦੇ ਅੰਦਰਲੇ ਪਾਸੇ ਕੁਝ ਬੋਗਨਵਿਲੀਆ ਦੀਆਂ ਵੇਲਾਂ ਲਾਈਆਂ ਹੋਈਆਂ ਸਨ। ਕੁਝ ਸਾਲਾਂ ਵਿੱਚ ਹੀ ਵੇਲਾਂ ਨੇ ਕੰਧ ਦੇ ਅੰਦਰਲੇ ਪਾਸੇ ਇੱਕ ਕੰਡਿਆਲੀ ਵਾੜ ਜਿਹੀ ਬਣਾ ਦਿੱਤੀ ਜਿਸ ਨੂੰ ਫੁੱਲ ਲੱਗਦੇ ਸਨ। ਇੱਕ ਦਿਨ ਵਾੜ ਵਿੱਚੋਂ ਟਣਕਵੀਂ ‘ਟਲਿੰਗ-ਟਲਿੰਗ’ ਦੀ ਆਵਾਜ਼ ਕਦੇ ਕਿਤੋਂ ਅਤੇ ਕਦੇ ਕਿਤੋਂ ਆਉਣ ਲੱਗ ਪਈ। ਇਸ ਦੇ ਨਾਲ ਬੋਗਨਵਿਲੀਆ ਦੀਆਂ ਵੇਲਾਂ ਵਿੱਚ ਕੁਝ ਫੜਫੜ ਹੁੰਦਾ ਵੀ ਸੁਣਨ ਲੱਗਾ। ਮੈਂ ਉੱਥੇ ਹੀ ਰੁਕ ਗਈ ਅਤੇ ਉਸ ਆਵਾਜ਼ ਦੇ ਮਾਲਕ ਜੀਵ ਨੂੰ ਲੱਭਣ ਲੱਗੀ। 

ਚਲਾਕ ਚੂਹਾ - ਬਾਲ ਕਹਾਣੀ

ਜਿੱਥੇ ਗਾਲ੍ਹੜ ਰਹਿੰਦੇ ਸਨ, ਉੱਥੇ ਇੱਕ ਚੀਕੂ ਨਾਂ ਦਾ ਚੂਹਾ ਵੀ ਰਹਿੰਦਾ ਸੀ। ਗਾਲ੍ਹੜ ਪਿੱਪਲ ਦੇ ਉੱਪਰ ਰਹਿੰਦੇ ਸਨ, ਗਾਲ੍ਹੜਾਂ ਨੇ ਪਿੱਪਲ ਦੀਆਂ ਖੋੜਾਂ ਵਿੱਚ ਆਪੋ-ਆਪਣੇ ਘਰ ਬਣਾਏ ਹੋਏ ਸਨ ਤੇ ਚੀਕੂ ਚੂਹਾ ਪਿੱਪਲ ਹੇਠਾਂ ਜ਼ਮੀਨ ਵਿੱਚ ਖੁੱਡ ਬਣਾ ਕੇ ਰਹਿੰਦਾ ਸੀ।

ਚੰਗੀ ਸਲਾਹ ਦਾ ਇਨਾਮ - ਬਾਲ ਕਹਾਣੀ

ਜੰਗਲ ਵਿੱਚ ਇੱਕ ਵੱਡੇ ਰੁੱਖ ਉੱਪਰ ਬਹੁਤ ਸਾਰੇ ਪੰਛੀ ਰਹਿੰਦੇ ਸਨ। ਸਰਦੀ ਦੀ ਰੁੱਤ ਸ਼ੁਰੂ ਹੋਣ ਵਾਲੀ ਸੀ। ਦੂਸਰੇ ਪੰਛੀਆਂ ਦੇ ਵਾਂਗ ਇਸ ਰੁੱਖ ਉੱਪਰ ਰਹਿਣ ਵਾਲੇ ਪੰਛੀਆਂ ਨੇ ਵੀ ਸਰਦੀ ਤੋਂ ਆਪਣੇ ਆਪ ਤੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਸਾਰਿਆਂ ਨੇ ਆਪਣੇ ਆਪਣੇ ਆਲ੍ਹਣੇ ਬਣਾ ਲਏ ਸਨ। ਪਰ ਇਸ ਰੁੱਖ ਉੱਪਰ ਇੱਕ ਕਾਂ ਵੀ ਰਹਿੰਦਾ ਸੀ। ਜਿਹੜਾ ਕਾਫ਼ੀ ਆਲਸੀ ਸੀ। ਉਸ ਨੇ ਦੂਸਰੇ ਪੰਛੀਆਂ ਦੇ ਸਮਝਾਉਣ ’ਤੇ ਵੀ ਸਰਦੀ ਤੋਂ ਬਚਣ ਲਈ ਆਪਣਾ ਆਲ੍ਹਣਾ ਨਹੀਂ ਸੀ ਬਣਾਇਆ। ਇਸ ਰੁੱਖ ’ਤੇ ਰਹਿਣ ਵਾਲੇ ਸਾਰੇ ਪੰਛੀਆਂ ਨੇ ਕਾਂ ਨੂੰ ਆਉਣ ਵਾਲੀ ਸਰਦੀ ਦੀ ਰੁੱਤ ਤੋਂ ਸੁਰੱਖਿਅਤ ਰਹਿਣ ਲਈ ਆਪਣਾ ਆਲ੍ਹਣਾ ਬਣਾਉਣ ਲਈ ਕਿਹਾ। ਚਿੜੀ ਨੇ ਤਾਂ ਕਈ ਵਾਰ ਕਾਂ ਨੂੰ ਆਲ੍ਹਣਾ ਬਣਾਉਣ ਲਈ ਕਿਹਾ, ਪਰ ਕਾਂ ’ਤੇ ਕਿਸੇ ਦੀ ਵੀ ਗੱਲ ਦਾ ਕੋਈ ਅਸਰ ਨਹੀਂ ਹੋਇਆ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061381948
Copyright © 2018, Panjabi Times. All rights reserved. Website Designed by Mozart Infotech