» ਦੇਸ਼ਧ੍ਰੋਹ ਦਾ ਮਾਮਲਾ: ਕਨ੍ਹੱਈਆ ਤੇ ਹੋਰਨਾਂ ਖ਼ਿਲਾਫ਼ ਦੋਸ਼ ਆਇਦ » ਕੁਰਦਾਂ ਨੂੰ ਨਿਸ਼ਾਨਾ ਬਣਾਉਣ ’ਤੇ ਨਤੀਜੇ ਭੁਗਤਣ ਲਈ ਤਿਆਰ ਰਹੇ ਤੁਰਕੀ: ਟਰੰਪ » ਪ੍ਰਧਾਨ ਮੰਤਰੀ ਮੋਦੀ ਨੂੰ ਫਿਲਿਪ ਕੋਟਲਰ ਸਨਮਾਨ » ਸੀਪੀਐਮ ਅਤੇ ਕਾਂਗਰਸ ਵਿਚਾਲੇ ਸੂਬਾ ਪੱਧਰ ’ਤੇ ਚੋਣਾਂ ਸਬੰਧੀ ਸਾਂਝ ਹੋ ਸਕਦੀ ਹੈ: ਯੇਚੁਰੀ » ਮਲਿਕ ਵਲੋਂ ਅਤਿਵਾਦੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਦਾ ਭਰੋਸਾ » ਆਪ’ ਹਾਈਕਮਾਂਡ ਅਜੇ ਖਹਿਰਾ ਦੀ ਵਿਧਾਇਕੀ ਖੋਹਣ ਦੇ ਰੌਂਅ ’ਚ ਨਹੀਂ » ਨਵੇਂ ਸਰਪੰਚਾਂ ਤੇ ਪੰਚਾਂ ਦਾ ਨਹੀਂ ਹੋਵੇਗਾ ਡੋਪ ਟੈਸਟ » ਕੈਪਟਨ ਨੂੰ ‘ਸ਼ਰਾਬੀ’ ਅਤੇ ਮਨਪ੍ਰੀਤ ਨੂੰ ‘ਡੁਪਲੀਕੇਟ ਬਾਦਲ’ ਦੱਸਿਆ » ਨੀਰਵ ਦਾ ਬੰਗਲਾ: ਹਾਈ ਕੋਰਟ ਨੇ ਈਡੀ ਦੀ ਅਪੀਲ ’ਤੇ ਉਜਰ ਜਤਾਇਆ » ਖੈਬਰ ਪਖਤੂਨਖਵਾ ਵਿਚ ਸ਼ਮਸ਼ਾਨਘਾਟ ਅਤੇ ਕਬਰਿਸਤਾਨ ਬਣਾਉਣ ਵਾਸਤੇ ਥਾਵਾਂ ਦੀ ਨਿਸ਼ਾਨਦੇਹੀ ਕੀਤੀ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸਿਹਤ ਖਜ਼ਾਨਾ

ਔਰਤਾਂ ਦੇ ਕੈਂਸਰ: ਭਾਰਤ ਬਨਾਮ ਪੱਛਮ

March 11, 2018 12:10 PM

ਕੈਂਸਰ ਡਰਾਵਣਾ ਸ਼ਬਦ ਹੈ। ਇਹ ਬੰਦੇ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਤਨੋਂ, ਮਨੋਂ ਤੇ ਧਨੋਂ ਖੋਖਲਾ ਕਰ ਜਾਂਦਾ ਹੈ। ਕੈਂਸਰ ਅਤੇ ਲਾਗ ਦੀਆਂ ਬਿਮਾਰੀਆਂ ਮਰਦਾਂ ਵਿੱਚ ਵਧੇਰੇ ਹੁੰਦੀਆਂ ਹਨ। ਅਜਿਹਾ ਸ਼ਾਇਦ ਮਰਦਾਂ ਦੇ ਕੰਮਕਾਜ ਦੌਰਾਨ ਭੌਤਿਕ ਜਟਿਲਤਾ ਨਾਲ ਜੂਝਣ ਕਰਕੇ ਹੈ। ਇਸ ਦਾ ਮਰਦਾਂ ਵਿੱਚ ਸਿਗਰਟਨੋਸ਼ੀ ਦੀ ਬਹੁਤਾਤ ਮਹੱਤਵਪੂਰਨ ਕਾਰਨ ਹੈ। ਕੁਝ ਮਰਦਾਂ ਅਤੇ ਔਰਤਾਂ ਵਿੱਚ ਹਾਰਮੋਨਜ਼ ਤੇ ਵਰਤਾਵੇ ਦਾ ਫ਼ਰਕ ਵੀ ਇਸ ਦਾ ਕਾਰਨ ਬਣ ਸਕਦੇ ਹਨ। ਅਮਰੀਕਾ ਦੇ 2004-08 ਦੇ ਅੰਕੜਿਆਂ ਅਨੁਸਾਰ ਮਰਦਾਂ ਵਿੱਚ ਜੀਵਨਭਰ ਦੌਰਾਨ ਕੈਂਸਰ ਹੋਣ ਦੀ ਸੰਭਾਵਨਾ 44.85 ਫ਼ੀਸਦੀ ਹੈ, ਔਰਤਾਂ ਵਿੱਚ ਇਹ ਫ਼ੀਸਦ 38.08 ਹੈ। ਕੈਂਸਰ ਦੀ ਬਹੁਤਾਤ ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ 1.33 ਗੁਣਾ ਜ਼ਿਆਦਾ ਹੈ। ਕੈਂਸਰ ਦੁਆਰਾ ਮੌਤਾਂ ਦਾ ਅਨੁਪਾਤ ਵੀ ਇਹੋ ਕ੍ਰਮ ਅਨੁਸਾਰ ਹੈ। ਲਿੰਗਭੇਦ ਰਹਿਤ (ਜਨਣ ਅੰਗਾਂ ਨੂੰ ਛੱਡ ਕੇ) ਕੈਂਸਰਾਂ ਵਿੱਚੋਂ, ਛਾਤੀ ਦੇ ਕੈਂਸਰ ਤੋਂ ਇਲਾਵਾ (ਜੋ ਔਰਤਾਂ ’ਚ ਮਰਦਾਂ ਦੇ ਮੁਕਾਬਲੇ ਸੌ ਗੁਣਾ ਜ਼ਿਆਦਾ ਹੈ) ਜ਼ਿਆਦਾਤਰ ਕੈਂਸਰ ਮਰਦਾਂ ਵਿੱਚ ਹੀ ਵਧੇਰੇ ਹੁੰਦੇ ਹਨ; ਕੇਵਲ ਪਿੱਤੇ, ਥਾਇਰਾਇਡ ਅਤੇ ਏਨਲ ਕੇਨਾਲ ਦੇ ਕੈਂਸਰ ਹੀ ਔਰਤਾਂ ’ਚ ਜ਼ਿਆਦਾ ਹੁੰਦੇ ਹਨ।
‘ਵਰਲਡ ਕੈਂਸਰ ਰੀਸਰਚ ਇੰਟਰਨੈਸ਼ਨਲ’ ਦੇ 2012 ਵਿੱਚ ਹੋਏ ਸਰਵੇਖਣ ਅਨੁਸਾਰ 1.4 ਕਰੋੜ ਕੈਂਸਰ ਕੇਸਾਂ ਵਿਚੋਂ 0.67 ਕਰੋੜ ਕੇਸ ਔਰਤਾਂ ਦੇ ਸਨ। ਔਰਤਾਂ ਦੇ ਮੁੱਖ ਕੈਂਸਰ ਛਾਤੀ, ਅੰਤੜੀਆਂ, ਬੱਚੇਦਾਨੀ, ਫੇਫੜਾ, ਸਰਵਿਕਸ ਤੇ ਅੰਡਕੋਸ਼ ਦਾ ਕੈਂਸਰ ਹਨ। ਛਾਤੀ, ਸਰਵਾਈਕਲ, ਬੱਚੇਦਾਨੀ ਤੇ ਅੰਡਕੋਸ਼ ਦੇ ਕੈਂਸਰ ਜ਼ਨਾਨਾ ਕੈਂਸਰ ਹਨ, ਜੋ ਔਰਤਾਂ ਵਿੱਚ ਹੋਣ ਵਾਲੇ ਮੁੱਖ 10 ਕੈਂਸਰਾਂ ਵਿੱਚੋਂ ਕ੍ਰਮਵਾਰ ਪਹਿਲੇ (25 ਫ਼ੀਸਦੀ), ਚੌਥੇ (8 ਫ਼ੀਸਦੀ), ਛੇਵੇਂ (5 ਫ਼ੀਸਦੀ) ਅਤੇ ਸੱਤਵੇਂ (4 ਫ਼ੀਸਦੀ) ਸਥਾਨ ’ਤੇ ਆਉਂਦੇ ਹਨ। ਮਨੁੱਖੀ ਕੈਂਸਰ ਦੀ ਰੋਕਥਾਮ ਦੀ ਅਤੇ ਜਲਦੀ ਖੋਜਣ ਦੀ ਸਫ਼ਲ ਕਹਾਣੀ ਦੀ ਸਰਵੋਤਮ ਉਦਾਹਰਣ ਛਾਤੀ ਤੇ ਸਰਵਾਈਕਲ ਕੈਂਸਰ ਦੀ ਸਕ੍ਰੀਨਿੰਗ ਅਤੇ ਹਿਊਮਨ ਪੈਪੀਲੋਮਾ ਵਾਇਰਸ (ਜੋ 99 ਫ਼ੀਸਦੀ ਸਰਵਾਈਕਲ ਕੈਂਸਰ ਦਾ ਕਾਰਨ ਹੈ) ਦਾ ਟੀਕਾਕਰਨ ਹੈ। ਦੁਨੀਆ ਭਰ ਵਿੱਚ ਇਨ੍ਹਾਂ ਉਪਰਾਲਿਆਂ ਦੁਆਰਾ ਦੋਵਾਂ ਕੈਂਸਰਾਂ ਦੀ ਬਹੁਤਾਤ ਅਤੇ ਮੌਤ ਦਰ ਬਹੁਤ ਘਟ ਗਈ ਹੈ।
ਭਾਰਤੀ ਅੰਕੜਿਆਂ ਮੁਤਾਬਕ ਵੀ ਛਾਤੀ ਦਾ ਕੈਂਸਰ ਤੇ ਸਰਵਾਈਕਲ ਕੈਂਸਰ ਕ੍ਰਮਵਾਰ ਪਹਿਲੇ (27 ਫ਼ੀਸਦੀ) ਅਤੇ ਦੂਜੇ (23 ਫ਼ੀਸਦੀ) ਸਥਾਨ ’ਤੇ ਆਂਉਂਦੇ ਹਨ। ਭਾਰਤ ਵਿੱਚ ਹਰ ਸਾਲ 1.45 ਲੱਖ ਨਵੇਂ ਛਾਤੀ ਕੈਂਸਰ ਦੇ ਮਰੀਜ਼ ਬਣਦੇ ਹਨ, ਜਿਨ੍ਹਾਂ ਵਿੱਚੋਂ 70 ਹਜ਼ਾਰ ਦੀ ਮੌਤ (50 ਫ਼ੀਸਦੀ) ਹੋ ਜਾਂਦੀ ਹੈ। ਇਹ ਦਰ ਸਮੇਂ ਦੇ ਨਾਲ ਨਾਲ ਤੇਜ਼ੀ ਨਾਲ ਵਧ ਰਹੀ ਹੈ ਜਿਵੇਂ ਮੁੰਬਈ ਵਿੱਚ 1984 ਵਿੱਚ 1000 ਦੇ ਮੁਕਾਬਲੇ 2005 ਵਿੱਚ 2200 ਮਰੀਜ਼ ਨਵੇਂ ਪਾਏ ਗਏ ਸਨ। ਇਸ ’ਤੇ ਵਾਧਾ ਇਹ ਕਿ ਭਾਰਤ ਵਿੱਚ ਕੈਂਸਰ ਰੋਗੀਆਂ ਦੀ ਜੀਵਨ ਦਰ ਪੱਛਮ ਦੇ ਮੁਕਾਬਲੇ ਬਦਤਰ ਹੈ। ਅਮਰੀਕਾ ਵਿੱਚ ਛਾਤੀ ਕੈਂਸਰ ਦੀ 5 ਸਾਲਾ ਜੀਵਨ ਦਰ 1975 ਵਿੱਚ 75 ਫ਼ੀਸਦੀ ਤੋਂ ਵਧ ਕੇ 2004 ਵਿੱਚ 89 ਫ਼ੀਸਦੀ ਹੋ ਗਈ ਸੀ ਜਦੋਂਕਿ ਭਾਰਤ ਵਿੱਚ ਇਹ ਦਰ ਸਿਰਫ਼ 60 ਫ਼ੀਸਦੀ ਹੈ।
ਭਾਰਤ ਵਿੱਚ ਸਰਵਾਈਕਲ ਕੈਂਸਰ ਦੀ ਬਹੁਤਾਤ ਵੀ ਕਈ ਗੁਣਾ ਜ਼ਿਆਦਾ ਹੈ। ਗਲੋਬੋਕੈਨ 2012 ਦੇ ਸਰਵੇਖਣ ਮੁਤਾਬਕ ਭਾਰਤ ਵਿੱਚ ਸਰਵਾਈਕਲ ਕੈਂਸਰ ਦੇ ਨਵੇਂ ਮਰੀਜ਼ 1,23,000 ਸਨ ਜਿਨ੍ਹਾਂ ਵਿੱਚੋਂ 67,500 ਦੀ ਮੌਤ ਹੋ ਗਈ (50 ਫ਼ੀਸਦੀ ਤੋਂ ਵੀ ਵੱਧ) ਜਦੋਂਕਿ ਅਮਰੀਕਾ ਵਿੱਚ ਸਰਵਾਈਕਲ ਕੈਂਸਰ ਦੀ ਮੌਤ ਦਰ ਕੇਵਲ 30 ਫ਼ੀਸਦੀ ਹੈ। ਇਹ ਫ਼ਰਕ ਪੈਪ ਸਮੀਅਰ (ਸਰਵਾਈਕਲ ਕੈਂਸਰ ਨੂੰ ਜਲਦੀ ਖੋਜਣ ਦੀ ਜਾਂਚ) ਦੇ ਢੁਕਵੇਂ ਉਪਯੋਗ ਨਾਲ ਹੀ ਸੰਭਵ ਹੋਇਆ ਹੈ। ਸੰਸਾਰ ਭਰ ਵਿੱਚ ਸਰਵਾਈਕਲ ਕੈਂਸਰ ਸਮਾਜਿਕ-ਆਰਥਿਕ ਭਿੰਨਤਾਵਾਂ ਕਰਕੇ ਪੇਂਡੂ ਔਰਤਾਂ ਵਿੱਚ ਜ਼ਿਆਦਾ ਪਾਇਆ ਜਾਂਦਾ ਹੇ। ਮੌਲਿਕ ਰੂਪ ਵਿੱਚ ਇਹ ਸਮਾਜਿਕ-ਆਰਥਿਕ, ਖੁਰਾਕ ਸਬੰਧੀ ਅਤੇ ਜੀਵਨ ਜਾਚ ਸਬੰਧੀ ਤੱਤਾਂ ਦਾ ਨਤੀਜਾ ਹੈ। ਇਕ ਹੋਰ ਰੌਚਿਕ ਤੱਥ ਸਾਹਮਣੇ ਆਇਆ ਹੈ ਕਿ ਮੁਸਲਮਾਨ ਔਰਤਾਂ ਵਿੱਚ ਸਰਵਾਈਕਲ ਕੈਂਸਰ ਦੀ ਔਸਤ ਘੱਟ ਹੈ ਜੋ ਸੁੰਨਤ ਦੀ ਪਰੰਪਰਾ ਦਾ ਜ਼ਾਹਰ ਨਤੀਜਾ ਹੈ।
ਸਰਵਾਈਕਲ ਕੈਂਸਰ ਟੀਕਾਕਰਨ ਰਾਹੀਂ ਇਲਾਜਯੋਗ ਅਤੇ ਪੈਪ ਸਮੀਅਰ ਦੁਆਰਾ ਜਲਦੀ ਖੋਜਣਯੋਗ ਹੈ ਜਦੋਂਕਿ ਛਾਤੀ ਦਾ ਕੈਂਸਰ ਮੈਮੋਗਰਾਫੀ (ਐਕਸ-ਰੇ ਦੁਆਰਾ ਜਾਂਚ) ਤਹਿਤ ਜਲਦੀ ਲੱਭਿਆ ਜਾ ਸਕਦਾ ਹੈ। ਪਹਿਲੇ ਪੜਾਅ (ਸਟੇਜ 1) ਵਿੱਚ ਪਕੜੇ ਜਾਣ ’ਤੇ ਇਹ ਕੈਂਸਰ 90 ਫ਼ੀਸਦੀ ਇਲਾਜਯੋਗ ਹਨ ਜਦੋਂਕਿ ਚੌਥੇ ਪੜਾਅ ਵਿੱਚ ਇਹ ਸੰਭਾਵਨਾ 30 ਫ਼ੀਸਦੀ ਤੋਂ ਵੀ ਘਟ ਜਾਂਦੀ ਹੈ। ਇਹੋ ਤੱਥ ਇਨ੍ਹਾਂ ਤਰੀਕਿਆਂ ਨੂੰ ਅਪਨਾਉਣ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ। ਛਾਤੀ ਸਰੀਰ ਦੇ ਬਾਹਰ ਦਾ ਅੰਗ ਹੋਣ ਕਾਰਨ ਆਸਾਨੀ ਨਾਲ ਜਾਂਚੀ ਜਾ ਸਕਦੀ ਹੈ। ਇਸ ਦੇ ਵੱਖ ਵੱਖ ਤਰੀਕਿਆਂ ਵਿਚੋਂ ਆਪਣੀ ਛਾਤੀ ਦੀ ਖੁ਼ਦ ਜਾਂਚ, ਡਾਕਟਰ ਦੁਆਰਾ ਜਾਂਚ ਅਤੇ ਐਕਸ-ਰੇ, ਅਲਟਰਾਸਾਊਂਡ ਜਾਂ ਐਮ ਆਰ ਮੈਮੋਗਰਾਫ਼ੀ ਹੈ। ਇਨ੍ਹਾਂ ਵਿਚੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ, ਕਿਫ਼ਾਇਤੀ ਤੇ ਵਿਹਾਰਕ ਐਕਸ-ਰੈ ਮੈਮੋਗਰਾਫ਼ੀ ਹੈ। ਇਸ ਦੇ ਲਗਾਤਾਰ ਉਪਯੋਗ ਨਾਲ ਪੱਛਮੀ ਦੇਸ਼ਾਂ ਵਿੱਚ ਛਾਤੀ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਵਿੱਚ 20 ਫ਼ੀਸਦੀ ਕਮੀ ਆਈ ਹੈ। ਔਸਤਨ ਇਕ ਔਰਤ ਨੂੰ ਜ਼ਿੰਦਗੀ ਭਰ ਵਿੱਚ ਛਾਤੀ ਦੇ ਕੈਂਸਰ ਹੋਣ ਦੀ ਸੰਭਾਵਨਾ 12 ਫ਼ੀਸਦੀ ਹੈ। ਇਸ ਤਲਖ਼ ਸੱਚਾਈ ਨੂੰ ਅਸੀਂ ਝੁਠਲਾ ਨਹੀਂ ਸਕਦੇ, ਅਲਬੱਤਾ ਇਸ ਨਾਲ ਜੂਝਣ ਦਾ ਬਿਹਤਰ      ਤਰੀਕਾ ਇਹੋ ਹੋਏਗਾ ਕਿ ਇਸ ਨੂੰ ਜਲਦੀ ਪਕੜਨ ਦੀ ਕੋਸ਼ਿਸ਼ ਕੀਤੀ ਜਾਵੇ।
ਡਾਕਟਰੀ ਸਲਾਹ: 40-50 ਸਾਲ ਦੀਆਂ ਔਰਤਾਂ ਲਈ ਲੋੜ ਪੈਣ ’ਤੇ ਅਤੇ 50-75 ਸਾਲ ਤਕ ਸਾਲ ’ਚ ਇੱਕ ਵਾਰ। ਸੰਭਵ ਹੈ ਕਿ ਕੁਝ ਔਰਤਾਂਂ ਨੂੰ ਜ਼ਰੂਰਤ ਤੋਂ ਜ਼ਿਆਦਾ ਜਾਂਚ ਜਾਂ ਇਲਾਜ ਕਰਾਉਣਾ ਪਵੇ, ਫਿਰ ਵੀ ਇਹ ਬਿਹਤਰੀਨ ਬਦਲ ਹੈ।
ਸਰਵਾਈਕਲ ਕੈਂਸਰ ਹੀ ਨਵੇਕਲਾ ਕੈਂਸਰ ਹੈ ਜਿਸ ਨੂੰ ਟੀਕਾਕਰਨ ਰਾਹੀਂ ਰੋਕਿਆ ਜਾ ਸਕਦਾ ਹੈ। ਇਹ ਲਗਪਗ ਸ਼ਤਪ੍ਰਤੀਸ਼ਤ ਹਿਊਮਨ ਪੈਪੀਲੋਮਾ ਵਿਸ਼ਾਣੂ ਰਾਹੀਂ ਹੁੰਦਾ ਹੈ। ਇਸ ਤੋਂ ਇਲਾਵਾ ਇਹ ਬਹੁਤ ਸਾਰੇ ਹੋਰ ਜਨਣ ਅੰਗਾਂ ਅਤੇ ਮੂੰਹ ਦੇ ਕੈਂਸਰਾਂ ਲਈ ਜ਼ਿੰਮੇਵਾਰ ਹੈ। ਲਿਹਾਜ਼ਾ ਲੜਕਿਆਂ ਅਤੇ ਲੜਕੀਆਂ, ਦੋਵਾਂ ਨੂੰ ਟੀਕਾਕਰਨ ਦੀ ਜ਼ਰੂਰਤ ਹੈ।
ਡਾਕਟਰੀ ਸਲਾਹ: ਐੱਚਪੀਵੀ ਟੀਕਾ, 9-12 ਸਾਲ ਦੇ ਸਾਰੇ ਬੱਚਿਆਂ ਲਈ। ਜੇ ਖੁੰਝ ਜਾਵੇ ਤਾਂ 26 ਸਾਲ ਤਕ ਲੜਕੀਆਂ ਅਤੇ 21 ਸਾਲ ਤਕ ਲੜਕਿਆਂ ਨੂੰ ਟੀਕਾ ਲਵਾ ਲੈਣਾ ਚਾਹੀਦਾ ਹੈ। 15 ਸਾਲ ਤੋਂ ਘੱਟ ਉਮਰ ਤੱਕ 2 ਟੀਕੇ, 0 ਅਤੇ 6-12 ਮਹੀਨੇ ’ਤੇ। 15 ਸਾਲ ਤੋਂ ਉਪਰ, 3 ਟੀਕੇ 0, 1-2 ਅਤੇ 6 ਮਹੀਨੇ ਹੋਣ ’ਤੇ ਲਵਾਓ। ਇਹ ਟੀਕਾ ਇੰਨਾ ਪ੍ਰਭਾਵਸ਼ਾਲੀ ਹੈ ਕਿ ਇਹ 97-100 ਫ਼ੀਸਦੀ ਸਰਵਾਈਕਲ ਕੈਂਸਰ ਅਤੇ 93 ਫ਼ੀਸਦੀ ਮੂੰਹ ਦੇ ਕੈਂਸਰ ਦੀ ਰੋਕਥਾਮ ਕਰਦਾ ਹੈ। ਭਾਰਤ ਵਿੱਚ ਇਹ ਟੀਕਾ ਬਹੁਤ ਸਮੇਂ ਤੋਂ ਉਪਲੱਬਧ ਹੋਣ ਦੇ ਬਾਵਜੂਦ ਬਹੁਤ ਘੱਟ ਵਰਤੋਂ ਵਿੱਚ ਹੈ। ਸੰਸਾਰ ਸਿਹਤ ਸੰਸਥਾ ਅਤੇ ਭਾਰਤੀ ਬੱਚਾ ਮਾਹਿਰ ਅਕਾਦਮੀ ਵੀ ਇਸ ਦੀ ਸਿਫ਼ਾਰਿਸ਼ ਕਰਦੀਆਂ ਹਨ ਪਰ ਭਾਰਤ ਦੇ ਕੌਮੀ ਟੀਕਾਕਰਨ ਸੂਚੀ ਵਿੱਚ ਇਸ ਦੀ ਸ਼ਮੂਲੀਅਤ ਨਾ ਹੋਣ ਕਾਰਨ ਅਤੇ ਜਾਗਰੂਕਤਾ ਦੀ ਕਮੀ ਕਾਰਨ ਅਸੀਂ ਇਸਦਾ ਪੂਰਾ ਲਾਭ ਨਹੀਂ ਲੈ ਰਹੇ। ਪੰਜਾਬ ਵਿੱਚ ਔਰਤਾਂ ਨੂੰ ਹੋਣ ਵਾਲੇ ਕੈਂਸਰਾਂ ਵਿਚੋਂ 13 ਫ਼ੀਸਦੀ ਕੈਂਸਰ ਸਰਵਾਈਕਲ ਕੈਂਸਰ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਨਵੰਬਰ 2016 ਵਿੱਚ ਟੀਕਾਕਰਨ ਸੂਚੀ ਵਿੱਚ ਐੱਚਪੀਵੀ ਟੀਕੇ ਨੂੰ ਜੋੜ ਕੇ ਪੰਜਾਬ, ਭਾਰਤ ਦਾ ਮੋਢੀ ਰਾਜ ਬਣ ਗਿਆ ਹੈ।
ਕੁਲ ਜਗਤ ਵਿੱਚ ਐੱਚਪੀਵੀ ਟੀਕੇ ਅਤੇ ਪੈਪ ਸਮੀਅਰ ਦੀ ਵਰਤੋਂ ਸਦਕਾ ਸਰਵਾਈਕਲ ਕੈਂਸਰ ਦੀ ਹੋਂਦ ਅਤੇ ਮੌਤ ਦਰ 75 ਫ਼ੀਸਦੀ ਘਟ ਚੁੱਕੀ ਹੈ। ਅੱਜ 84 ਫ਼ੀਸਦੀ ਸਰਵਾਈਕਲ ਕੈਂਸਰ ਅਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਹੀ ਹੁੰਦਾ ਹੈ, ਜਿਥੇ ਇਹ ਔਰਤਾਂਂ ਦਾ ਦੂਜਾ ਵੱਡਾ ਕੈਂਸਰ ਅਤੇ ਸਿਰੇ ਦਾ ਘਾਤਕ ਕੈਂਸਰ ਹੈ। ਇਸ ਤੋਂ ਉਲਟ, ਵਿਕਸਿਤ ਦੇਸ਼ਾਂ ਵਿੱਚ ਇਹ ਘਟ ਕੇ 11ਵੇਂ ਸਥਾਨ ਦਾ ਅਤੇ 9ਵਾਂ ਘਾਤਕ ਕੈਂਸਰ ਬਣ ਗਿਆ ਹੈ। ਅਫ਼ਰੀਕੀ ਔਰਤਾਂਂ ਵਿੱਚ ਇਹ ਹੁਣ ਵੀ ਪਹਿਲੇ ਸਥਾਨ ਦਾ ਘਾਤਕ ਕੈਂਸਰ ਹੈ। 1975 ਦੌਰਾਨ ਸਿੰਗਾਪੁਰ ਵਿੱਚ ਹਰ ਇੱਕ ਲੱਖ ਪਿੱਛੇ 18 ਸਰਵਾਈਕਲ ਕੈਂਸਰ ਦੇ ਰੋਗੀ ਸਨ ਜੋ 2012 ਤਕ ਘਟ ਕੇ 7 ਰਹਿ ਗਏ। ਇਸੇ ਤਰ੍ਹਾਂ ਅਮਰੀਕਾ ਵਿੱਚ ਇਹ ਸੰਖਿਆ 15 ਤੋਂ ਘਟ ਕੇ 5 ਰਹਿ ਗਈ। ਤਤਕਾਲੀਨ ਮੌਤ ਦਰ ਵੀ 6 ਤੋਂ ਘਟ ਕੇ 3 ਰਹਿ ਗਈ ਸੀ। ਪੱਛਮੀ ਦੇਸ਼ਾਂ ਨੇ 1950 ਵਿੱਚ ਹੀ ਪੈਪ ਸਮੀਅਰ ਜਾਂਚ ਪ੍ਰਣਾਲੀ ਨੂੰ ਅਪਣਾ ਕੇ ਇਸ ਦਾ ਪੂਰਾ ਲਾਹਾ ਖੱਟ ਲਿਆ ਹੈ, 1980 ਤਕ ਉਥੇ ਸਰਵਾਈਕਲ ਕੈਂਸਰ ਦੀ ਹੋਂਦ ਵਿੱਚ 70 ਫ਼ੀਸਦੀ ਗਿਰਾਵਟ ਆਈ ਜਦੋਂਕਿ ਭਾਰਤ ਵਿੱਚ ਇਹ ਸਥਿਤੀ ਜਿਉਂ ਦੀ ਤਿਉਂ ਹੈ। ਅਮਰੀਕਾ ਵਿੱਚ ਸਰਵਾਈਕਲ ਕੈਂਸਰ ਔਸਤਨ 48 ਸਾਲ ਦੀ ਉਮਰ ਵਿੱਚ ਪਕੜਿਆ ਜਾਂਦਾ ਹੈ ਜਦੋਂਕਿ ਭਾਰਤ ਵਿੱਚ ਇਹ ਉਮਰ 55 ਸਾਲ ਹੈ, ਮਸਲਨ ਅਸੀਂ ਸਰਵਾਈਕਲ ਕੈਂਸਰ ਨੂੰ 7 ਸਾਲ ਦੇਰੀ ਨਾਲ ਪਕੜਦੇ ਹਾਂ। ਇਸੇ ਕਾਰਨ ਸਾਡੇ ਦੇਸ਼ ਦੇ ਜ਼ਿਆਦਾ ਰੋਗੀ ਮੌਤ ਦਾ ਸ਼ਿਕਾਰ ਬਣਦੇ ਹਨ। ਪੈਪ ਸਮੀਅਰ ਬੇਹੱਦ ਸਾਦੀ ਤੇ ਸਸਤੀ ਪ੍ਰਣਾਲੀ ਹੈ ਪਰ ਇਸ ਨੂੰ ਢੁਕਵੀਂ ਤਕਨੀਕੀ ਕੁਸ਼ਲਤਾ ਅਤੇ ਨਿਪੁੰਨਤਾ ਨਾਲ ਕਰਨਾ ਬਹੁਤ ਜ਼ਰੂਰੀ ਹੈ।
ਡਾਕਟਰੀ ਸਲਾਹ: 21-75 ਸਾਲ ਦੀਆਂ ਔਰਤਾਂ ਲਈ ਹਰ 3 ਸਾਲ ਵਿੱਚ ਇੱਕ ਵਾਰ ਪੈਪ ਸਮੀਅਰ ਕਰਵਾਉ। ਸਰਵਾਈਕਲ ਕੈਂਸਰ ਦੀ ਰੋਕਥਾਮ ਕਰੋ। ਫਿਰ ਵੀ ਜੇ ਹੋ ਜਾਵੇ, ਤਾਂ ਜਲਦੀ ਲੱਭੋ ਤਾਂ ਜੋ ਬਿਹਤਰ ਇਲਾਜ ਹੋ ਸਕੇ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸਿਹਤ ਖਜ਼ਾਨਾ ਵਿੱਚ ਹੋਰ
ਪ੍ਰਦੂਸ਼ਿਤ ਹਵਾ ਤੇ ਇਨਸਾਨੀ ਸਰੀਰ

ਦੁਨੀਆ ਭਰ ਵਿਚ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਮੌਤਾਂ ਹਰ ਸਾਲ ਹੁੰਦੀਆਂ ਹਨ। ਇਨ੍ਹਾਂ ਵਿਚ ਆਵਾਜਾਈ ਦੇ ਸਾਧਨਾਂ ਰਾਹੀਂ ਨਿਕਲ ਰਹੀ ਗੰਦਗੀ, ਜੰਗਲਾਂ ਵਿਚ ਲੱਗੀ ਅੱਗ, ਫੈਕਟਰੀਆਂ ਵਿਚੋਂ ਨਿਕਲਦੀਆਂ ਗੈਸਾਂ (ਟਰੋਪੋਸਫੈਰਿਕ ਓਜ਼ੋਨ, ਸਲਫਰ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ, ਬੈਂਜ਼ੋਪਾਈਰੀਨ ਆਦਿ) ਜਾਂ ਜਵਾਲਾ ਮੁਖੀ ਸ਼ਾਮਲ ਹਨ। ਇਨ੍ਹਾਂ ਗੈਸਾਂ ਨਾਲ ਸਰੀਰ ਦੇ ਵੱਖ ਵੱਖ ਹਿੱਸਿਆਂ ਉੱਤੇ ਅਸਰ ਪੈਂਦਾ ਹੈ। ਇਨ੍ਹਾਂ ਵਿਚ ਸ਼ਾਮਲ ਹਨ:

ਠੰਢ ਵਿਚ ਸਾਹ ਦੀਆਂ ਕੁਝ ਸਮੱਸਿਆਵਾਂ

ਕੁਦਰਤ ਦੁਆਰਾ ਮਨੁੱਖ ਨੂੰ ਬਖ਼ਸ਼ੀ ਸਾਹ ਪ੍ਰਣਾਲੀ ਵਿਚ ਸਾਹ ਰਗ, ਦੋ (ਸੱਜੀ ਤੇ ਖੱਬੀ) ਮੁੱਖ ਸਾਹ ਨਾਲੀਆਂ ਅਤੇ ਦੋ ਫੇਫੜੇ ਆਉਂਦੇ ਹਨ। ਫੇਫੜਿਆਂ ਅੰਦਰ ਸਾਹ ਨਾਲੀਆਂ ਦੀਆਂ ਛੋਟੀਆਂ ਛੋਟੀਆਂ ਸ਼ਾਖ਼ਾਵਾਂ ਹੁੰਦੀਆਂ ਜਾਂਦੀਆਂ ਹਨ ਜੋ ਆਖ਼ਰ ਵਿਚ ਹਵਾ ਨਾਲੀਆਂ ਵਿਚ ਖੁੱਲ੍ਹਦੀਆਂ ਹਨ।

ਗੁਰਦੇ ਫੇਲ੍ਹ ਹੋਣਾ

ਕੁਦਰਤ ਨੇ ਮਨੁੱਖ ਨੂੰ (ਤੇ ਦੂਸਰੇ ਜਾਨਵਰਾਂ ਨੂੰ ਵੀ) ਬਹੁਤ ਵਾਧੂ ਦਾਤਾਂ ਦਿੱਤੀਆਂ ਹੋਈਆਂ ਹਨ ਜਿਵੇਂ ਦੋ ਫੇਫੜੇ, ਦੋ ਕੰਨ, ਦੋ ਅੱਖਾਂ, ਦੋ ਪਤਾਲੂ (ਮਰਦਾਂ ਵਿਚ) ਅਤੇ ਦੋ ਅੰਡਕੋਸ਼ (ਔਰਤਾਂ ਵਿਚ), ਜਦਕਿ ਇਕ ਨਾਲ ਵੀ ਗੁਜ਼ਾਰਾ ਹੋ ਸਕਦਾ ਹੈ। ਇਨ੍ਹਾਂ ‘ਚੋਂ ਇਕ ਅੰਗ ਖ਼ਰਾਬ ਵੀ ਹੋ ਜਾਵੇ ਤਾਂ ਦੂਸਰੇ (ਇਕੱਲੇ ਅੰਗ) ਨਾਲ ਆਮ ਵਾਂਗ ਜ਼ਿੰਦਗੀ ਜੀਵੀ ਜਾ ਸਕਦੀ ਹੈ। ਇਵੇਂ ਹੀ ਨੇ ਗੁਰਦੇ ਵੀ, ਦੋ (ਸੱਜਾ ਤੇ ਖੱਬਾ) ਬਖ਼ਸ਼ੇ ਹੋਏ ਹਨ ਜੋ ਪੇਟ ਵਿਚ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਦੇ ਆਸ ਪਾਸ ਹਨ। ਗੁਰਦਿਆਂ ਦਾ ਕੰਮ ਹੈ- ਸਰੀਰ ਦੀਆਂ ਵੱਖ ਵੱਖ ਕਿਰਿਆਵਾਂ ਦੌਰਾਨ ਪੈਦਾ ਹੋਏ ਜ਼ਹਿਰੀਲੇ ਤੇ ਫਾਲਤੂ ਤੱਤ ਪਿਸ਼ਾਬ ਰਾਹੀਂ ਬਾਹਰ ਕੱਢਣੇ ਅਤੇ ਸਰੀਰ ਵਿਚ ਪਾਣੀ ਦੀ ਮਿਕਦਾਰ ਦਾ ਸੰਤੁਲਨ ਰੱਖਣਾ। ਕਹਿ ਸਕਦੇ ਹਾਂ ਕਿ ਗੁਰਦੇ, ਪੋਣੀ ਦਾ ਕੰਮ ਕਰਦੇ ਹਨ ਜੋ ਜ਼ਹਿਰੀਲੇ ਪਦਾਰਥਾਂ ਨੂੰ ਪੁਣ ਕੇ, ਤੇ ਵਾਧੂ ਪਾਣੀ ਨੂੰ ਛਾਣ ਕੇ ਪਿਸ਼ਾਬ ਬਣਾਉਂਦੇ ਹਨ ਜੋ ਬਾਅਦ ਵਿਚ ਮਸਾਨੇ ਤੱਕ ਪਹੁੰਚਦਾ ਹੈ, ਤੇ ਅਸੀਂ ਆਪਣੀ ਇੱਛਾ ਅਨੁਸਾਰ ਇਸ ਨੂੰ ਸਰੀਰ ‘ਚੋਂ ਬਾਹਰ ਕੱਢਦੇ ਹਾਂ।

ਡਿਪਰੈਸ਼ਨ: ਗੰਭੀਰ ਮਨੋਰੋਗ

ਡਿਪਰੈਸ਼ਨ ਮਾਨਸਿਕ ਰੋਗ ਹੈ ਜਿਹੜਾ ਅਜੋਕੇ ਸਮੇਂ ਵਿਚ ਵਧ ਰਿਹਾ ਹੈ। ਹਰ ਦਸਵਾਂ ਬੰਦਾ ਇਸ ਦਾ ਸ਼ਿਕਾਰ ਹੈ। ਡਿਪਰੈਸ਼ਨ ਮਨ ਦੀ ਸਥਿਤੀ ਹੈ ਜਿਸ ਵਿਚ ਬੰਦਾ ਗ਼ਲਤ ਗੱਲਾਂ ਬਾਰੇ ਸੋਚਦਾ ਹੈ, ਮਨ ਵਿਚ ਭੈੜੇ ਵਿਚਾਰ ਪੈਦਾ ਹੁੰਦੇ ਹਨ, ਆਪਣੇ ਨਾਲ ਤੇ ਆਪਣੇ ਆਲੇ-ਦੁਆਲੇ ਦੂਜੇ ਲੋਕਾਂ ਵੱਲ ਵਤੀਰਾ ਨਾਕਾਰਤਮਕ ਬਣ ਜਾਂਦਾ ਹੈ। ਉਹ ਢਹਿੰਦੀਆਂ ਕਲਾਂ ਵਿਚ ਰਹਿੰਦਾ ਹੈ। ਇਕ ਪੜਾਅ ’ਤੇ ਆਤਮ-ਹੱਤਿਆ ਦੇ ਵਿਚਾਰ ਵੀ ਆਉਂਦੇ ਹਨ। ਉਸ ਵਿਚ ਅਸਫ਼ਲਤਾ ਦੀਆਂ ਭਾਵਨਾਵਾਂ ਜ਼ਿਆਦਾ ਉਪਜਦੀਆਂ ਹਨ ਅਤੇ ਉਸ ਦੀ ਕਿਸੇ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ।

ਮਾਨਸਿਕ ਸਕੂਨ ਬਨਾਮ ਜੀਵਨਸ਼ੈਲੀ

ਤਕਨੀਕੀ ਯੁੱਗ ਵਿਚ ਜਿੱਥੇ ਸੁੱਖ ਸਹੂਲਤਾਂ ਦੇ ਸਾਜੋੋ ਸਾਮਾਨ ਦੇ ਅੰਬਾਰ ਲੱਗੇ ਹੋੋਏ ਹਨ, ਉੱਥੇ ਮਨੁੱਖ ਆਪਣੀਆਂ ਖਾਹਿਸ਼ਾਂ ਤੇ ਇੱਛਾਵਾਂ ਵਿਚ ਵੀ ਬੇਇੰਤਹਾ ਵਾਧਾ ਕਰ ਰਿਹਾ ਹੈ। ਤਾਉਮਰ ਇਨ੍ਹਾਂ ਦੀ ਪੂਰਤੀ ਲਈ ਯਤਨ ਕਰਦਾ ਹੈ। ਚੰਗੀ ਭਲੀ ਰਵਾਂ-ਰਵੀਂ ਚੱਲ ਰਹੀ ਜ਼ਿੰਦਗੀ ਦੀਆਂ ਲੀਹਾਂ ਤੋੋਂ ਹੱਟ ਕੇ ਉਹ ਹਰ ਜਾਇਜ਼, ਨਾਜਾਇਜ਼ ਤਰੀਕੇ ਵਰਤਦਾ ਸਾਰਾ ਜੀਵਨ ਦਾਅ ’ਤੇ ਲਾਉਂਦਾ ਹੈ।

ਯਾਦ ਸ਼ਕਤੀ ਦਾ ਕਮਜ਼ੋਰ ਹੋਣਾ

ਉਮਰ ਵਧਣ ਨਾਲ ਸਰੀਰ ਤਾਂ ਕਮਜ਼ੋਰ ਹੁੰਦਾ ਹੀ ਹੈ, ਯਾਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ। ਕਈ ਵਾਰ ਬਹੁਤ ਜ਼ੋਰ ਦੇਣ ’ਤੇ ਵੀ ਕਿਸੇ ਜਾਣਨ ਵਾਲੇ ਦਾ ਨਾਂ ਜਾਂ ਕੋਈ ਖ਼ਾਸ ਤਰੀਕ ਯਾਦ ਨਹੀਂ ਆਉਂਦੀ । 50 ਸਾਲ ਦੀ ਉਮਰ ਤਕ 40 ਫ਼ੀਸਦੀ ਲੋਕ ਭੁੱਲਣ ਲੱਗ ਜਾਂਦੇ ਹਨ। 70 ਸਾਲ ਤਕ ਪਹੁੰਚ ਕੇ 70 ਤੋਂ 80 ਫ਼ੀਸਦੀ ਲੋਕਾਂ ਦੀ ਯਾਦ ਸ਼ਕਤੀ ਘਟ ਜਾਂਦੀ ਹੈ।

ਕੈਂਸਰ ਦੇ ਇਲਾਜ ਵਿਚ ਇਮਿਊਨੋਥੈਰੇਪੀ

ਸਵਾਲ: ਸਾਲ 2018 ਦਾ ਮੈਡੀਕਲ ਖਿੱਤੇ ਦਾ ਨੋਬੇਲ ਪੁਰਸਕਾਰ ਜੇਤੂ ਕੌਣ ਹੈ?
ਜਵਾਬ: ਇਸ ਸਾਲ ਦੇ ਨੋਬੇਲ ਔਸ਼ਧੀ ਇਨਾਮ ਦਾ ਮਾਣ ਦੋ ਕੈਂਸਰ ਚਿਕਿਤਸਾ ਵਿਗਿਆਨੀਆਂ ਨੂੰ ਹਾਸਲ ਹੋਇਆ ਹੈ। ਜੇਮਜ਼ ਐਲੀਸਨ ਅਤੇ ਟਾਸੁਕੂ ਹੋਂਜੋ ਅਜਿਹੇ ਦੋ ਮਹਾਨ ਵਿਗਿਆਨਕ ਹਨ, ਜਿਨ੍ਹਾਂ ਨੇ ਆਪੋ ਆਪਣੇ ਤਰੀਕੇ ਨਾਲ ਇਮਿਊਨੋਥੈਰੇਪੀ ਖਿੱਤੇ ਵਿਚ ਵੱਖ ਵੱਖ ਕੰਮ ਕਰਕੇ ਇਸ ਨਵੀਂ ਇਲਾਜ ਪ੍ਰਣਾਲੀ ਨੂੰ ਸਫ਼ਲ ਅਤੇ ਕਾਰਗਰ ਸਾਬਿਤ ਕੀਤਾ; ਹਾਲਾਂਕਿ ਇਹ ਪ੍ਰਣਾਲੀ 2014 ਤੋਂ ਦੁਨੀਆਂ ਵਿਚ ਵਰਤੀ ਜਾਣੀ ਸ਼ੁਰੂ ਹੋ ਗਈ ਹੈ, ਪਰ ਇਹ ਮਹਾਨ ਇਨਾਮ ਨਾਲ ਇਨ੍ਹਾਂ ਮਹਾਨ ਹਸਤੀਆਂ ਨੂੰ ਹੁਣ ਨਿਵਾਜਿਆ ਗਿਆ ਹੈ।

ਜਿਗਰ ਦਾ ਮਹੱਤਵ ਅਤੇ ਰੋਗਾਂ ਤੋਂ ਬਚਾਅ

ਦਿਲ, ਦਿਮਾਗ, ਗੁਰਦੇ ਅਤੇ ਫੇਫੜਿਆਂ ਵਾਂਗ ਮਨੁੱਖੀ ਸਰੀਰ ਦਾ ਇਕ ਹੋਰ ਮੁੱਖ ਅੰਗ ਹੁੰਦਾ ਹੈ- ਜਿਗਰ ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿਚ Liver ਕਹਿੰਦੇ ਹਨ। ਦਿਲ ਵਾਂਗ ਜਿਗਰ ਨੂੰ ਮਨੁੱਖੀ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਦੇ ਸਾਰੇ ਅੰਗਾਂ ਨਾਲ ਜੁੜਿਆ ਹੁੰਦਾ ਹੈ ਅਤੇ ਸਾਰੇ ਅੰਗਾਂ ਵਿਚ ਸਮਾਨਤਾ ਬਣਾਈ ਰੱਖਣ ਦਾ ਕੰਮ ਕਰਦਾ ਹੈ। ਸਰੀਰ ਦੇ ਸੱਜੇ ਪਾਸੇ ਡੇਢ ਕਿਲੋ ਭਾਰਾ ਇਹ ਅੰਗ ਦਿਲ ਨੂੰ ਅੰਤੜੀਆਂ, ਪੇਟ, ਆਹਾਰ ਨਾਲੀ ਅਤੇ ਤਿੱਲ (Spleen) ਤੋਂ ਜਾਣ ਵਾਲੇ ਖੂਨ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ। ਜਿਗਰ ਬਿਨਾਂ ਮਨੁੱਖੀ ਸਰੀਰ ਦੀ ਬਣਤਰ ਅਤੇ ਸਰੀਰਕ ਕਿਰਿਆਵਾਂ ਮੁਕੰਮਲ ਨਹੀਂ ਹੋ ਸਕਦੀਆਂ।

ਛਾਤੀ ਦੇ ਕੈਂਸਰ ਬਾਰੇ ਕੁਝ ਗੱਲਾਂ

ਸਵਾਲ: ਕੀ ਛਾਤੀ ਦੇ ਕੈਂਸਰ ਦੇ ਇਲਾਜ ਲਈ ਚੀਰਫਾੜ ਜ਼ਰੂਰੀ ਹੈ?
ਜਵਾਬ: ਚੀਰਫਾੜ ਇਲਾਜ ਦਾ ਜ਼ਰੂਰੀ ਹਿੱਸਾ ਹੈ। ਇਸ ਤੋਂ ਬਿਨਾਂ ਕੈਂਸਰ ਨੂੰ ਜੜ੍ਹੋਂ ਨਹੀਂ ਮੁਕਾਇਆ ਜਾ ਸਕਦਾ। ਬਹੁਤ ਛੋਟੇ ਕੈਂਸਰ ਦੀ ਸ਼ੁਰੂਆਤ ਵਿਚ ਹੀ ਚੀਰਫਾੜ ਕਰ ਦਿੱਤੀ ਜਾਂਦੀ ਹੈ, ਪਰ ਵੱਡੇ ਕੈਂਸਰ ਨੂੰ ਪਹਿਲਾਂ ਕੀਮੋਥੈਰੇਪੀ ਦੇ ਕੇ ਛੋਟਾ ਕਰਨ ਤੋਂ ਬਾਅਦ ਚੀਰਫਾੜ ਕੀਤੀ ਜਾਂਦੀ ਹੈ। ਅੱਜਕੱਲ੍ਹ ਤਕਨੀਕੀ ਵਿਕਾਸ ਦੇ ਸਦਕਾ ਬਹੁਤ ਸਾਰੇ ਮਰੀਜ਼ਾਂ ਵਿਚ ਸਿਰਫ਼ ਗੰਢ ਨੂੰ ਕੱਢ ਕੇ ਛਾਤੀ ਨੂੰ ਬਚਾਇਆ ਜਾ ਸਕਦਾ ਹੈ, ਪਰ ਕੁਝ ਮਾਮਲਿਆਂ ਵਿਚ ਕੈਂਸਰ ਵੱਡਾ ਜਾਂ ਛਾਤੀ ਛੋਟੀ ਹੋਣ ਕਰਕੇ ਚੀਰਫਾੜ ਦੌਰਾਨ ਪੂਰੀ ਛਾਤੀ ਨੂੰ ਕੱਢਣਾ ਪੈ ਸਕਦਾ ਹੈ।

ਪ੍ਰਦੂਸ਼ਿਤ ਹਵਾ ਦਾ ਇਨਸਾਨੀ ਸਰੀਰ ’ਤੇ ਅਸਰ

ਸੰਸਾਰ ਭਰ ਵਿਚ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਮੌਤਾਂ ਹਰ ਸਾਲ ਹੁੰਦੀਆਂ ਹਨ। ਇਨ੍ਹਾਂ ਵਿਚ ਆਵਾਜਾਈ ਦੇ ਸਾਧਨਾਂ ਰਾਹੀਂ ਨਿਕਲ ਰਹੀ ਗੰਦਗੀ, ਜੰਗਲਾਂ ਵਿਚ ਲੱਗੀ ਅੱਗ, ਫੈਕਟਰੀਆਂ ਵਿਚੋਂ ਨਿਕਲਦੀਆਂ ਗੈਸਾਂ (ਟਰੋਪੋਸਫੈਰਿਕ ਓਜ਼ੋਨ, ਸਲਫਰ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ, ਬੈਂਜ਼ੋਪਾਈਰੀਨ ਆਦਿ) ਜਾਂ ਜਵਾਲਾ ਮੁਖੀ ਸ਼ਾਮਲ ਹਨ।

ਵਧਦੀ ਉਮਰ ਦੇ ਤੰਤੂ ਪ੍ਰਣਾਲੀ ਦੇ ਰੋਗ

ਹਰ ਸਾਲ 29 ਮਈ ਨੂੰ ਸੰਸਾਰ ਮਲਟੀਪਲ ਸਕਲੀਰੋਸਿਸ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿਚ ਵੀ ਕਈ ਥਾਈਂ ਇਹ ਦਿਵਸ ਮਨਾਇਆ ਗਿਆ, ਤਕਰੀਬਨ ਹਰ ਪ੍ਰੋਗਰਾਮ ਵਿਚ ਇਹ ਗੱਲ ਸਾਹਮਣੇ ਆਈ ਕਿ ਮੁਲਕ ਵਿਚ ਤੰਤੂ ਪ੍ਰਣਾਲੀ ਦੇ ਰੋਗੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮੋਟੇ ਅਨੁਮਾਨ ਮੁਤਾਬਕ, ਮੁਲਕ ਵਿਚ ਵੱਖ ਵੱਖ ਤਰ੍ਹਾਂ ਦੇ ਤੰਤੂ ਪ੍ਰਣਾਲੀ ਦੇ ਰੋਗਾਂ ਤੋਂ ਪੀੜਤ ਰੋਗੀਆਂ ਦੀ ਗਿਣਤੀ ਦੋ ਲੱਖ ਤੋਂ ਵੱਧ ਹੈ। ਇਸ ਦੇ ਬਾਵਜੂਦ ਇਸ ਤੋਂ ਖਹਿੜਾ ਛੁਡਾਉਣ ਦੇ ਇਲਾਜ ਦੇ ਸਮੁੱਚੇ ਪ੍ਰਬੰਧ ਦੀ ਬੇਹੱਦ ਘਾਟ ਹੈ। ਇਸ ਵਾਰੇ ਜਾਣਕਾਰੀ ਵੀ ਨਹੀਂ ਹੈ। ਬਹੁਤੇ ਲੋਕ ਅੱਜ ਵੀ ਇਸ ਦੇ ਕਾਰਨਾਂ ਤੋਂ ਅਣਭਿੱਜ ਹਨ ਅਤੇ ਸਾਲ ਦਰ ਸਾਲ ਤੰਤੂ ਪ੍ਰਬੰਧ ਦੇ ਰੋਗਾਂ ਦੀ ਮਾਰ ਵਿਚ ਆਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ

ਗਰਭ ਅਤੇ ਸ਼ੱਕਰ ਰੋਗ: ਅਹਿਮ ਨੁਕਤੇ

ਗਰਭ ਦੌਰਾਨ ਹਰ ਔਰਤ ਦੇ ਸਰੀਰ ਅੰਦਰਲੇ ਹਾਰਮੋਨਜ਼ ਵਿਚ ਤਬਦੀਲੀ ਆਉਂਦੀ ਹੈ। ਜਿਉਂ ਹੀ ਖਾਣਾ ਸਰੀਰ ਅੰਦਰ ਪਹੁੰਚੇ, ਸਰੀਰ ਵਿਚਲੀ ਸ਼ੱਕਰ ਦੀ ਮਾਤਰਾ ਵਧਣ ਲੱਗ ਪੈਂਦੀ ਹੈ, ਜਿਸ ਨਾਲ ਇਨਸੂਲਿਨ, ਗਲੂਕਾਗੌਨ, ਸੋਮੈਟੋਮੈਡਿਨ ਤੇ ਐਡਰੀਨਲ ਕੈਟਾਕੋਲਾਮੀਨ ਨਿਕਲ ਪੈਂਦੇ ਹਨ। ਇਨ੍ਹਾਂ ਸਾਰੇ ਹਾਰਮੋਨਜ਼ ਸਦਕਾ ਹੀ ਜੱਚਾ ਤੇ ਬੱਚੇ ਨੂੰ ਲੋੜੀਂਦੀ ਸ਼ੱਕਰ ਦੀ ਮਾਤਰਾ ਪਹੁੰਚਦੀ ਹੈ।

ਬਾਲ ਰੱਖਿਅਕ ਹੈ ਮਾਂ ਦਾ ਦੁੱਧ

ਸੰਸਾਰ ਸਿਹਤ ਸੰਸਥਾ (ਡਬਲਿਊਟੀਓ) ਦੀਆਂ ਹਦਾਇਤਾਂ ਬਿਲਕੁਲ ਸਪਸ਼ਟ ਹਨ: ਨਵਜੰਮੇ ਬੱਚੇ ਨੂੰ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਪਿਲਾਓ, ਛੇ ਮਹੀਨੇ ਦਾ ਹੋਣ ‘ਤੇ ਹੋਰ ਭੋਜਨ ਜਿਵੇਂ ਪਤਲੀ ਦਾਲ, ਖਿਚੜੀ, ਖੀਰ, ਦਲੀਆ ਆਦਿ ਵੀ ਦੇਣਾ ਸ਼ੁਰੂ ਕਰ ਦੇਵੋ ਅਤੇ ਮਾਂ ਦਾ ਦੁੱਧ ਦੋ ਸਾਲ ਤੱਕ ਜਾਂ ਉਸ ਤੋਂ ਵੀ ਬਾਅਦ ਤੱਕ ਦਿੰਦੇ ਰਹੋ। ਜਨਮ ਦੇ ਇਕ ਘੰਟੇ ਵਿਚ ਮਾਂ ਦਾ ਦੁੱਧ ਸ਼ੁਰੂ ਕਰ ਦੇਣਾ ਚਾਹੀਦਾ ਹੈ; ਜੇ ਜਨਮਘੁੱਟੀ ਦੇਣੀ ਹੈ, ਉਹ ਵੀ ਮਾਂ ਦੇ ਦੁੱਧ ਦੀ ਹੋਣੀ ਚਾਹੀਦੀ ਹੈ, ਸ਼ਹਿਦ ਜਾਂ ਚੀਨੀ ਜਾਂ ਹੋਰ ਕੁੱਝ ਨਹੀਂ। ਅਤਿ ਗਰਮੀਆਂ ਵਿਚ ਵੀ ਪਹਿਲੇ ਛੇ ਮਹੀਨੇ ਬੱਚੇ ਨੂੰ ਪਾਣੀ ਨਹੀਂ ਪਿਲਾਉਣਾ ਚਾਹੀਦਾ, ਕਿਉਂਕਿ ਬੱਚੇ ਦੀਆਂ ਜ਼ਰੂਰਤਾਂ ਲਈ ਮਾਂ ਦੇ ਦੁੱਧ ਵਿਚ ਪਾਣੀ ਸਹੀ ਮਾਤਰਾ ਵਿਚ ਮੌਜੂਦ ਹੁੰਦਾ ਹੈ ਅਤੇ ਇਸ ਪਾਣੀ ਰਾਹੀਂ ਬੱਚੇ ਦੀ ਨਾਜ਼ੁਕ ਪਾਚਣ ਪ੍ਰਣਾਲੀ ਨੂੰ ਕਿਸੇ ਕਿਸਮ ਦਾ ਨੁਕਸਾਨ ਹੋਣ ਦਾ ਡਰ ਵੀ ਨਹੀਂ ਹੁੰਦਾ।

ਆਧੁਨਿਕ ਡਾਕਟਰੀ ਵਿਗਿਆਨ: ਸੀਮਾਵਾਂ ਤੇ ਨੈਤਿਕਤਾ

ਆਧੁਨਿਕ ਡਾਕਟਰੀ ਵਿਗਿਆਨ ਨਿੱਤ ਨਵੀਂਆਂ ਪੁਲਾਂਘਾਂ ਪੁੱਟ ਕੇ ਇਲਾਜ ਵਿਚ ਨਵੇਂ ਮੀਲ ਪੱਥਰ ਗੱਡ ਰਿਹਾ ਹੈ। ਬਹੁਤੀਆਂ ਖੋਜਾਂ ਅਤੇ ਇਲਾਜ ਤਕਨੀਕਾਂ ਇਸ ਵਿਗਿਆਨ ਦੇ ਦਾਰਸ਼ਨਿਕ ਮਾਡਲ ਦੇ ਅਨੁਸਾਰ ਹੀ ਹਨ ਪਰ ਇਸ ਵਿਗਿਆਨ ਨੇ ਸਵੀਕਾਰ ਨਹੀਂ ਕੀਤਾ ਕਿ ਇਸ ਦੀਆਂ ਅਨੇਕਾਂ ਸੀਮਾਵਾਂ ਵੀ ਹਨ। ਸੀਮਾਵਾਂ ਕਿਉਂ? ਕਿਉਂ ਦਾ ਜਵਾਬ ਹੈ- ਨਿਊਟਨੀ ਭੌਤਿਕ ਵਿਗਿਆਨ ‘ਤੇ ਟਿਕਿਆ ਇਸ ਦਾ ਦਾਰਸ਼ਨਿਕ ਆਧਾਰ। ਇਸੇ ਦਰਸ਼ਨ ਸਹਾਰੇ ਇਹ ਵਿਗਿਆਨ ਮਨੁੱਖ ਨੂੰ ਮਸ਼ੀਨ ਅਤੇ ਇਸ ਦੇ ਵੱਖ ਵੱਖ ਅੰਗਾਂ ਨੂੰ ਪੁਰਜ਼ੇ ਤਸੱਵੁਰ ਕਰਦੀ ਹੈ; ਹਾਲਾਂਕਿ ਹਕੀਕਤ ਵਿਚ ਸਰੀਰ ਕੋਈ ਮਸ਼ੀਨ ਹੈ ਹੀ ਨਹੀਂ। ਸਰੀਰ ਇਕੱਲਾ ਇਕਹਿਰਾ ਨਹੀਂ ਸਗੋਂ ਇਹ ਤਾਂ ਮਨ ਨਾਲ ਜੁੜਿਆ ਹੈ। ਇਨ੍ਹਾਂ ਦਾ ਆਪਸੀ ਸਰਗਰਮ ਦੁਵੱਲਾ ਸਬੰਧ ਜੱਗ ਜ਼ਾਹਿਰ ਹੈ।

ਮੋਟਾਪੇ ਤੋਂ ਕਿਵੇਂ ਬਚੀਏ

ਮੋਟਾਪਾ ਭਾਰਤ ਦੀ ਜ਼ਿਆਦਾਤਰ ਆਬਾਦੀ ਨੂੰ ਆਪਣੀ ਚੁੰਗਲ ਵਿੱਚ ਲੈ ਰਿਹਾ ਹੈ। ਅੱਜਕੱਲ੍ਹ ਵੱਡੇ ਹੀ ਨਹੀਂ, ਛੋਟੇ ਛੋਟੇ ਬੱਚੇ ਵੀ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਇਹ ਹੋਰ ਵੀ ਕਈ ਬਿਮਾਰੀਆਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਹੀਣ ਭਾਵਨਾ (ਡਿਪਰੈਸ਼ਨ) ਆਦਿ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਦੇ ਸਮੇਂ ਵਿੱਚ ਦਵਾਈ ਤੋਂ ਬਗੈਰ ਰਹਿਣ-ਸਹਿਣ ਵਿੱਚ ਬਦਲਾਓ, ਸਹੀ ਖਾਣ-ਪੀਣ ਨਾਲ ਅਤੇ ਸਰੀਰਕ ਕਸਰਤ ਜਾਂ ਸੈਰ ਨਾਲ ਵੀ ਮਹੀਨੇ ਵਿੱਚ 4-5 ਕਿਲੋ ਭਾਰ ਘਟਾਇਆ ਜਾ ਸਕਦਾ ਹੈ।

ਅਨੀਮੀਆ: ਸਰੀਰ ਵਿੱਚ ਖ਼ੂਨ ਦੀ ਕਮੀ

ਅਨੀਮੀਆ ਸਾਧਾਰਨ ਜਿਹਾ ਲੱਗਣ ਵਾਲਾ ਰੋਗ ਹੈ। ਸਰੀਰ ਵਿੱਚ ਆਇਰਨ ਦੀ ਕਮੀ ਨੂੰ ਅਸੀਂ ਆਮ ਗੱਲ ਸਮਝ ਕੇ ਇਸ ਵਲ ਕੋਈ ਖਾਸ ਧਿਆਨ ਨਹੀਂ ਦਿੰਦੇ। ਸਾਡੀ ਇਹੋ ਲਾਪਰਵਾਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਸਾਡੇ ਸਰੀਰ ਦੇ ਸੈੱਲਾਂ ਨੂੰ ਜਿੰਦਾ ਰਹਿਣ ਲਈ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ। ਸਰੀਰ ਦੇ ਵੱਖ ਵੱਖ ਹਿੱਸਿਆਂ ਵਿੱਚ ਆਕਸੀਜਨ ਰੈੱਡ ਬਲੱਡ ਸੈੱਲਾਂ (ਆਰਬੀਸੀ) ਵਿੱਚ ਮੌਜੂਦ ਹੀਮੋਗਲੋਬਿਨ ਪਹੁੰਚਾਉਂਦਾ ਹੈ। ਆਇਰਨ ਦੀ ਕਮੀ ਅਤੇ ਹੋਰ ਕਾਰਨਾਂ ਕਰਕੇ ਰੈੱਡ ਬਲੱਡ ਸੈੱਲ ਅਤੇ ਹੀਮੋਗਲੋਬਿਨ ਦੀ ਮਾਤਰਾ ਜਦੋਂ ਸਰੀਰ ਵਿੱਚ ਘਟ ਜਾਂਦੀ ਹੈ ਤਾਂ ਉਸ ਹਾਲਤ ਨੂੰ ਅਨੀਮੀਆ ਕਹਿੰਦੇ ਹਾਂ। ਆਰਬੀਸੀ ਅਤੇ ਹੀਮੋਗਲੋਬਿਨ ਦੀ ਕਮੀ ਨਾਲ ਸੈੱਲਾਂ ਨੂੰ ਆਕਸੀਜਨ ਨਹੀਂ ਮਿਲਦੀ।

ਨਸ਼ਿਆਂ ਵਿੱਚ ਮਿਲਾਵਟ ਤੇ ਹੋਰ ਖ਼ਤਰੇ

ਸਾਧਾਰਨ ਚੀਜ਼ਾਂ ਤੋਂ ਨਸ਼ੇ ਲੈਣ ਦੀ ਬਿਰਤੀ ਤੇ ਇਸ ਰਾਹੀਂ ਹੋਣ ਵਾਲੇ ਨੁਕਸਾਨਾਂ ਦਾ ਜ਼ਿਕਰ ਕੀਤਾ ਗਿਆ ਸੀ। ਅੱਜ ਵਾਲੀ ਕਿਸ਼ਤ ਵਿੱਚ ਨਸ਼ਿਆਂ ਵਿੱਚ ਮਿਲਾਵਟ ਤੇ ਇਸ ਨਾਲ ਜੁੜੇ ਜਾਨਲੇਵਾ ਖਤਰਿਆਂ ਦੀ ਚਰਚਾ ਕੀਤੀ ਗਈ ਹੈ। ਇਹ ਲੇਖ ਲੜੀ ਅਮਰੀਕਾ ਦੇ ਜੌਹਨ ਹੌਪਕਿਨਜ਼ ਮੈਡੀਕਲ ਸਕੂਲ ਵੱਲੋਂ ਕਰਵਾਏ ਅਧਿਐਨਾਂ ‘ਤੇ ਆਧਾਰਿਤ ਹੈ। ਇਸ ਦਾ ਮਕਸਦ ਮਾਪਿਆਂ ਤੇ ਸਕੇ ਸਨੇਹੀਆਂ ਨੂੰ ਉਨ੍ਹਾਂ ਨਸ਼ਿਆਂ ਬਾਰੇ ਚੌਕਸ ਕਰਨਾ ਹੈ ਜੋ ਦਵਾਈਆਂ ਦੇ ਨਾਂ ‘ਤੇ ਕੈਮਿਸਟਾਂ ਦੀਆਂ ਦੁਕਾਨਾਂ ‘ਤੇ ਜਾਂ ਆਨਲਾਈਨ ਵੇਚੇ ਜਾ ਰਹੇ ਹਨ।)

ਨਿਯਮਿਤ ਡਾਕਟਰੀ ਜਾਂਚ ਦੇ ਬਾਵਜੂਦ ਕਿਉਂ ਘੇਰਦਾ ਹੈ ਕੈਂਸਰ

ਸਵਾਲ: ਕੀ ਸਮਾਜ ਦੇ ਆਮ ਵਰਗਾਂ ਵਾਂਗ ਕੈਂਸਰ ਫਿਲ਼ਮ ਸਿਤਾਰਿਆਂ ਜਾਂ ਹੋਰ ਪ੍ਰਸਿੱਧ ਹਸਤੀਆਂ ਨੂੰ ਵੀ ਘੇਰਦਾ ਹੈ?
ਜਵਾਬ: ਕੈਂਸਰ ਜਾਤ ਜਾਂ ਵਰਗ ਨਹੀਂ ਪਛਾਣਦਾ। ਕੋਈ ਵੀ ਇਸ ਦੇ ਅੜਿੱਕੇ ਆ ਸਕਦਾ ਹੈ। ਐਨਾ ਜ਼ਰੂਰ ਹੈ ਕਿ ਪੜ੍ਹੇ ਲਿਖੇ, ਜਾਗਰੂਕ ਅਤੇ ਵਿਤੋਂ ਸਰਦੇ-ਪੁੱਜਦੇ ਲੋਕ ਜਲਦੀ ਅਤੇ ਬਿਹਤਰ ਇਲਾਜ ਕਰਵਾ ਕੇ ਕੈਂਸਰ ਤੋਂ ਹੋਣ ਵਾਲੀ ਸਰੀਰਕ ਮਾਰ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਸਕਦੇ ਹਨ। ਬਹੁਤ ਸਾਰੀਆਂ ਰਾਸ਼ਟਰੀ, ਕੌਮਾਂਤਰੀ ਸ਼ਖ਼ਸੀਅਤਾਂ ਜਾਂ ਫਿਲਮ-ਜਗਤ, ਖੇਡ-ਜਗਤ, ਰਾਜਨੀਤੀ ਜਾਂ ਉਦਯੋਗ ਜਗਤ ਨਾਲ ਸੰਬੰਧਤ ਉੱਘੀਆਂ ਹਸਤੀਆਂ ਨੇ ਕੈਂਸਰ ਨਾਲ ਜੱਦੋ-ਜਹਿਦ ਕੀਤੀ ਹੈ ਜਿਵੇਂ ਐਪਲ ਕੰਪਨੀ ਪ੍ਰਮੁੱਖ ਸਟੀਵ ਜੌਬ, ਉੱਘੇ ਨੇਤਾ ਨੈਲਸਨ ਮੰਡੇਲਾ, ਨਿਊਜ਼ੀਲੈਂਡ ਦਾ ਮਹਾਨ ਬੱਲੇਬਾਜ਼ ਮਾਰਟਿਨ ਕਰੋਅ, ਭਾਰਤੀ ਕ੍ਰਿਕਟਰ ਯੁਵਰਾਜ ਸਿੰਘ, ਭਾਰਤੀ ਫ਼ਿਲਮੀ ਸਿਤਾਰੇ ਮੁਮਤਾਜ਼, ਵਿਨੋਦ ਖੰਨਾ, ਰਾਜੇਸ਼ ਖੰਨਾ, ਨਰਗਿਸ ਦੱਤ, ਇਰਫਾਨ ਖਾਨ, ਲੀਜ਼ਾ ਰੇਅ, ਮਨੀਸ਼ਾ ਕੋਇਰਾਲਾ, ਨਿਰਦੇਸ਼ਕ ਅਨੁਰਾਗ ਬਾਸੂ ਅਤੇ ਹੁਣ ਸੋਨਾਲੀ ਬੇਂਦਰੇ।

ਕੈਂਸਰ ਬਾਰੇ ਜਾਗਰੂਕਤਾ ਜ਼ਰੂਰੀ

ਸਵਾਲ: ਕੈਂਸਰ ਦੇ ਮੁੱਖ ਕਾਰਨ ਕੀ ਹਨ?
ਜਵਾਬ: ਮੋਟੇ ਤੌਰ ‘ਤੇ ਕੈਂਸਰ ਅਨੁਵੰਸ਼ਿਕ (ਜੈਨੇਟਿਕ) ਰੋਗ ਹੈ ਪਰ ਨਵੀਨਤਮ ਖੋਜਾਂ ਨੇ ਸਿੱਧ ਕੀਤਾ ਹੈ ਕਿ ਬਹੁਤ ਸਾਰੇ ਬਾਹਰੀ ਤੱਤ ਅਤੇ ਕਾਰਕ ਜਨਮ ਤੋਂ ਬਾਅਦ ਵੀ ਸਾਡੇ ਜੀਨਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਤਕਰੀਬਨ 20 ਫ਼ੀਸਦੀ ਕੈਂਸਰ ਜਮਾਂਦਰੂ, 30 ਫ਼ੀਸਦੀ ਬੁਰੀਆਂ ਆਦਤਾਂ ਕਾਰਨ ਅਤੇ ਬਾਕੀ 50 ਫ਼ੀਸਦੀ ਫੁਟਕਲ/ਅਣਜਾਣੇ ਕਾਰਨਾਂ ਕਰਕੇ ਹੁੰਦੇ ਹਨ।

ਮਿੱਟੀ ਤੇ ਹੋਰ ਅਸਾਧਾਰਨ ਵਸਤਾਂ ਖਾਣ ਦੀ ਆਦਤ

ਮਨੁੱਖਾਂ ਦੇ ਖਾਧ ਪਦਾਰਥ ਮੁੱਖ ਰੂਪ ਵਿਚ ਬਨਸਪਤੀ ਅਤੇ ਜਾਨਵਰਾਂ ਤੋਂ ਪ੍ਰਾਪਤ ਹੁੰਦੇ ਹਨ। ਬਨਸਪਤੀ ਤੋਂ ਸਬਜ਼ੀਆਂ, ਫਲ, ਦਾਲਾਂ, ਚਾਵਲ, ਆਟਾ ਆਦਿ ਅਤੇ ਜਾਨਵਰਾਂ ਤੋਂ ਦੁੱਧ, ਦਹੀਂ, ਪਨੀਰ, ਆਂਡਾ, ਮੀਟ ਆਦਿ। ਇਨਸਾਨਾਂ ਦੇ ਖਾਣ ਵਾਸਤੇ ਇਹ ਵਸਤਾਂ ਕੁਦਰਤ ਨੇ ਹੀ ਬਖ਼ਸ਼ੀਆਂ ਹਨ ਪਰ ਕਈ ਵਾਰ ਐਸੇ ਹਾਲਾਤ ਬਣ ਜਾਂਦੇ ਹਨ ਕਿ ਇਨਸਾਨ ਐਸੀਆਂ ਵਸਤਾਂ ਖਾਣ ਲੱਗ ਪੈਂਦੇ ਹਨ ਜੋ ਖਾਣ ਵਾਲੀਆਂ ਨਹੀਂ ਹੁੰਦੀਆਂ। ਇਨ੍ਹਾਂ ਅਸਾਧਾਰਨ ਵਸਤਾਂ ਖਾਣ ਦੀ ਆਦਤ ਨੂੰ ਪਾਇਕਾ ਕਿਹਾ ਜਾਂਦਾ ਹੈ। ਪਾਇਕਾ ਸ਼ਬਦ ਦਾ ਮਤਲਬ ਹੈ- ਨਾ ਖਾਣ ਵਾਲੀਆਂ ਚੀਜ਼ਾਂ ਦੀ ਭੁੱਖ; ਜਿਵੇਂ ਗੁੰਨ੍ਹੀ ਹੋਈ ਤੇ ਆਮ ਮਿੱਟੀ, ਕੋਲੇ, ਚਾਕ, ਗੰਦ, ਕਾਗ਼ਜ਼, ਸਵਾਹ, ਸਾਬਣ, ਸੁੱਕਾ ਗੋਹਾ, ਗੂੰਦ ਆਦਿ। ਖਾਣ ਵਾਲੀਆਂ ਵਸਤਾਂ ਦੇ ਅਸਾਧਾਰਨ ਰੂਪ ਜਿਵੇਂ ਕੱਚੇ ਆਲੂ, ਸੁੱਕਾ ਆਟਾ, ਕੱਚੇ ਚੌਲ, ਅਰਾਰੋਟ, ਬਰਫ, ਲੂਣ ਆਦਿ ਵੀ ਇਸੇ ਲੜੀ ਵਿੱਚ ਆਉਂਦੇ ਹਨ। ਬੰਦਾ ਜਾਂ ਬੱਚਾ ਜੇ ਲਗਾਤਾਰ ਇਕ ਮਹੀਨੇ ਤੋਂ ਵੱਧ ਸਮਾਂ ਐਸੀਆਂ ਵਸਤਾਂ ਖਾਣ ਵਾਲਾ ਵਿਹਾਰ ਕਰੇ ਤਾਂ ਹੀ ਇਸ ਹਾਲਤ ਨੂੰ ਪਾਇਕਾ ਕਿਹਾ ਜਾ ਸਕਦਾ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0070163695
Copyright © 2018, Panjabi Times. All rights reserved. Website Designed by Mozart Infotech