» ਦੇਸ਼ਧ੍ਰੋਹ ਦਾ ਮਾਮਲਾ: ਕਨ੍ਹੱਈਆ ਤੇ ਹੋਰਨਾਂ ਖ਼ਿਲਾਫ਼ ਦੋਸ਼ ਆਇਦ » ਕੁਰਦਾਂ ਨੂੰ ਨਿਸ਼ਾਨਾ ਬਣਾਉਣ ’ਤੇ ਨਤੀਜੇ ਭੁਗਤਣ ਲਈ ਤਿਆਰ ਰਹੇ ਤੁਰਕੀ: ਟਰੰਪ » ਪ੍ਰਧਾਨ ਮੰਤਰੀ ਮੋਦੀ ਨੂੰ ਫਿਲਿਪ ਕੋਟਲਰ ਸਨਮਾਨ » ਸੀਪੀਐਮ ਅਤੇ ਕਾਂਗਰਸ ਵਿਚਾਲੇ ਸੂਬਾ ਪੱਧਰ ’ਤੇ ਚੋਣਾਂ ਸਬੰਧੀ ਸਾਂਝ ਹੋ ਸਕਦੀ ਹੈ: ਯੇਚੁਰੀ » ਮਲਿਕ ਵਲੋਂ ਅਤਿਵਾਦੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਦਾ ਭਰੋਸਾ » ਆਪ’ ਹਾਈਕਮਾਂਡ ਅਜੇ ਖਹਿਰਾ ਦੀ ਵਿਧਾਇਕੀ ਖੋਹਣ ਦੇ ਰੌਂਅ ’ਚ ਨਹੀਂ » ਨਵੇਂ ਸਰਪੰਚਾਂ ਤੇ ਪੰਚਾਂ ਦਾ ਨਹੀਂ ਹੋਵੇਗਾ ਡੋਪ ਟੈਸਟ » ਕੈਪਟਨ ਨੂੰ ‘ਸ਼ਰਾਬੀ’ ਅਤੇ ਮਨਪ੍ਰੀਤ ਨੂੰ ‘ਡੁਪਲੀਕੇਟ ਬਾਦਲ’ ਦੱਸਿਆ » ਨੀਰਵ ਦਾ ਬੰਗਲਾ: ਹਾਈ ਕੋਰਟ ਨੇ ਈਡੀ ਦੀ ਅਪੀਲ ’ਤੇ ਉਜਰ ਜਤਾਇਆ » ਖੈਬਰ ਪਖਤੂਨਖਵਾ ਵਿਚ ਸ਼ਮਸ਼ਾਨਘਾਟ ਅਤੇ ਕਬਰਿਸਤਾਨ ਬਣਾਉਣ ਵਾਸਤੇ ਥਾਵਾਂ ਦੀ ਨਿਸ਼ਾਨਦੇਹੀ ਕੀਤੀ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਲਾਈਫ ਸਟਾਇਲ

ਮੇਰਾ ਭਿੱਜ ਗਿਆ ਵਰੀ ਦਾ ਲਹਿੰਗਾ…

March 11, 2018 12:14 PM

ਵਿਆਹ ਵਾਲੇ ਦਿਨ ਵਰ ਅਤੇ ਉਸ ਦੇ ਪਰਿਵਾਰ ਵੱਲੋਂ ਲਾੜੀ ਨੂੰ ਵਿਆਹੁਣ ਗਿਆਂ, ਲਾੜੀ ਨੂੰ ਦਿੱਤੇ ਜਾਣ ਵਾਲੇ ਕੱਪੜੇ, ਗਹਿਣੇ ਅਤੇ ਹਾਰ-ਸ਼ਿੰਗਾਰ ਦੀਆਂ ਮੁੱਲਵਾਨ ਵਸਤੂਆਂ ਨੂੰ ‘ਵਰੀ’ ਕਹਿੰਦੇ ਹਨ। ਬਰਾਤ ਦੇ ਢੁਕਾਅ ਤੋਂ ਬਾਅਦ ਜਿਵੇਂ ਕੰਨਿਆ ਵਾਲੀ ਧਿਰ ਵਰ ਵਾਲੀ ਧਿਰ ਨੂੰ ‘ਖੱਟ’ ਦੀ ਰਸਮ ਵੇਲੇ ਸਾਰੇ ਬਰਾਤੀਆਂ ਅਤੇ ਆਪਣੀ ਬਰਾਦਰੀ ਸਾਹਮਣੇ ਦਾਜ ਵਿਖਾਉਂਦੀ ਰਹੀ ਹੈ, ਉਵੇਂ ਹੀ ਵਰ ਵਾਲੀ ਧਿਰ ਉਚੇਚੇ ਰੂਪ ਵਿੱਚ ਲਾੜੀ ਲਈ ‘ਵਰੀ’ ਦੇ ਰੂਪ ਵਿੱਚ ਲਿਆਂਦੇ ਕੱਪੜੇ, ਗਹਿਣੇ ਅਤੇ ਹਾਰ-ਸ਼ਿੰਗਾਰ ਦੀ ਸਮੱਗਰੀ ਕੰਨਿਆ ਵਾਲੀ ਧਿਰ ਨੂੰ ਵਿਖਾਉਂਦੀ ਰਹੀ ਹੈ। ਕੰਨਿਆ ਵਾਲੀ ਧਿਰ ਦੇ ਲੋਕ ਵਰੀ ਨੂੰ ਬੜੇ ਚਾਅ ਨਾਲ ਦੇਖਦੇ ਸਨ। ਇਸ ਵਿਖਾਲੇ ਵੇਲੇ ਦੋਵਾਂ ਧਿਰਾਂ ਦੀ ਆਰਥਿਕ ਸੰਪੰਨਤਾ ਜੱਗ-ਜ਼ਾਹਰ ਹੁੰਦੀ। ਇਸ ਲਈ ਕਈ ਹਾਲਤਾਂ ਵਿੱਚ ਪਹੁੰਚ ਤੋਂ ਵਧੇਰੇ ਉਚੇਚ ਕੀਤਾ ਵੀ ਨਜ਼ਰ ਆਉਂਦਾ। ਅੰਗਰੇਜ਼ਾਂ ਦੇ ਭਾਰਤ ਵਿੱਚ ਆਉਣ ਤੋਂ ਪਹਿਲਾਂ ਜਦੋਂ ਜੰਞ ਰੱਥਾਂ, ਹਾਥੀਆਂ ਅਤੇ ਘੋੜਿਆਂ ’ਤੇ ਜਾਂਦੀ ਸੀ ਉਸ ਸਮੇਂ ਵਰੀ ਦੀਆਂ ਚੀਜ਼ਾਂ ਟੋਕਰਿਆਂ ਵਿੱਚ ਸਜਾ ਕੇ ਵਾਜਿਆਂ-ਗਾਜਿਆਂ ਨਾਲ ਵਿਆਹ ਵਾਲੇ ਘਰ ਲਿਆਂਦੀਆਂ ਜਾਂਦੀਆਂ ਸਨ। ਧੀ ਵਾਲੇ ਉਨ੍ਹਾਂ ਚੀਜ਼ਾਂ ਦਾ ਖ਼ੂਬ ਸਵਾਗਤ ਕਰਕੇ ਆਪਣੀ ਅਤੇ ਆਪਣੀ ਧੀ ਦੇ ਸਹੁਰਿਆਂ ਦੀ ਸ਼ੋਭਾ ਕਰਾਉਣ ਲਈ ਭਾਈਚਾਰੇ ਨੂੰ ਸੱਦ ਲੈਂਦੇ ਸਨ ਤਾਂ ਕਿ ਭਾਈਚਾਰਾ ਦੇਖ ਸਕੇ ਕਿ ਉਨ੍ਹਾਂ ਦਾ ਨਾਤਾ ਕਿਹੋ ਜਿਹੇ ਪਰਿਵਾਰ ਨਾਲ ਜੁੜਿਆ ਹੈ।
ਵਰੀ ਦੇ ਰੂਪ ਵਿੱਚ ਆਏ ਕੱਪੜੇ, ਗਹਿਣੇ ਆਦਿ ਵਿਆਹ ਉਪਰੰਤ ਲਾੜੀ ਦੇ ਡੋਲੇ ਨਾਲ ਵਰ ਵਾਲੀ ਧਿਰ ਦੇ ਟੱਬਰ ਵਿੱਚ ਹੀ ਪਰਤਾ ਦਿੱਤੇ ਜਾਂਦੇ ਹਨ, ਪਰ ਫਿਰ ਵੀ ਇਸ ਰਸਮ ਦੀ ਵਿਆਹ ਵਿੱਚ ਕਾਫ਼ੀ ਮਹੱਤਤਾ ਹੈ।
ਵਰੀ ਨੂੰ ‘ਬਰਾ ਸੂਹੀ’ ਵੀ ਕਿਹਾ ਜਾਂਦਾ ਹੈ ਕਿਉਂਕਿ ਲਾੜੀ ਲਈ ਲਿਆਂਦੇ ਇਨ੍ਹਾਂ ਕੀਮਤੀ ਬਸਤਰਾਂ ਵਿੱਚ ਇੱਕ ਜੋੜਾ ਲਾਲ ਸੂਹੇ ਰੰਗ ਦਾ ਵੀ ਹੁੰਦਾ ਹੈ ਕਿਉਂਕਿ ਲਾਲ ਰੰਗ ਸ਼ਗਨਾਂ ਦਾ ਰੰਗ ਮੰਨਿਆ ਜਾਂਦਾ ਹੈ। ਗਹਿਣਿਆਂ ਅਤੇ ਬਸਤਰਾਂ ਦੇ ਰੂਪ ਵਿੱਚ ਵਰੀ ਇੱਕ ਟਰੰਕ (ਸੂਟਕੇਸ) ਵਿੱਚ ਪਾ ਕੇ ‘ਲਾਗੀ’ ਨੂੰ ਚੁਕਵਾ ਲਈ ਜਾਂਦੀ ਸੀ, ਜਿਸ ਨੂੰ ਸੰਭਾਲਣ ਅਤੇ ਲੋੜ ਪੈਣ ’ਤੇ ਵਰ ਵਾਲੀ ਧਿਰ ਦੀ ਹਾਜ਼ਰੀ ਅਤੇ ਰਜ਼ਾਮੰਦੀ ਨਾਲ ਟਰੰਕ ਖੋਲ੍ਹ ਕੇ ਵਿਖਾਉਣ ਦੀ ਜ਼ਿੰਮੇਵਾਰੀ ਵੀ ਲਾਗੀ ਦੇ ਜ਼ੁੰਮੇਂ ਹੀ ਹੁੰਦੀ। ਵਰੀ ਦੀਆਂ ਇਨ੍ਹਾਂ ਵਸਤਾਂ ਵਿੱਚ ਗਹਿਣੇ ਅਤੇ ਕੱਪੜਿਆਂ ਤੋਂ ਇਲਾਵਾ ਲਾੜੀ ਲਈ ਜੁੱਤੀ, ਪਰਾਂਦੀ, ਪਰਸ ਅਤੇ ਸ਼ਗਨ ਵਜੋਂ ਲਾਲ ਗੁਥਲੀ ਵਿੱਚ ਸਵਾ ਜਾਂ ਢਾਈ ਕਿਲੋ ਬਿੱਦ (ਸੌਗੀ, ਮਖਾਣੇ, ਬਦਾਮ, ਛੁਹਾਰੇ, ਛੋਟੀਆਂ ਲੈਚੀਆਂ, ਮਿਸ਼ਰੀ, ਖੰਮਣ੍ਹੀ ਲਪੇਟਿਆ ਨਾਰੀਅਲ, ਮਹਿੰਦੀ ਆਦਿ) ਵੀ ਸ਼ਾਮਲ ਹੁੰਦੀ ਹੈ। ਲਾੜੀ ਲਈ ਚੁੰਨੀਆਂ ਸਮੇਤ ਸੱਤ, ਗਿਆਰਾਂ ਜਾਂ ਇੱਕੀ ਸੂਟਾਂ (ਝੱਗਾ, ਚੁੰਨੀ, ਸਲਵਾਰ) ਵਿੱਚ ਇੱਕ ਜਾਂ ਇੱਕ ਤੋਂ ਵਧੇਰੇ ਸੂਟ ਸਿਊਂ ਕੇ ਵੀ ਲਿਆਂਦੇ ਜਾਂਦੇ ਹਨ ਤਾਂ ਜੋ ਫੇਰਿਆਂ ਤੋਂ ਬਾਅਦ ਜਾਂ ਸਹੁਰੇ ਘਰ ਪ੍ਰਵੇਸ਼ ਕਰਨ ਮਗਰੋਂ ਵਹੁਟੀ ਪਹਿਰਾਵਾ ਬਦਲਣ ਸਮੇਂ ਫੌਰੀ ਤੌਰ ’ਤੇ ਸੀਤਾ ਹੋਇਆ ਸੂਟ ਪਹਿਨ ਸਕੇ।
ਬੇਸ਼ੱਕ ਹਾਰ-ਸ਼ਿੰਗਾਰ ਦੀ ਸਮੱਗਰੀ ਨਾਲ ਭਰਪੂਰ ਸੁਹਾਗ-ਪਟਾਰੀ ਵਰ ਵਾਲੀ ਧਿਰ ਵੱਲੋਂ ਕੁੜਮਾਈ ਸਮੇਂ ਵੀ ਭੇਜੀ ਜਾਂਦੀ ਹੈ, ਪਰ ਆਰਥਿਕ ਪੱਖੋਂ ਸੰਪੰਨ ਟੱਬਰ ਹਾਰ-ਸ਼ਿੰਗਾਰ ਦਾ ਸਾਮਾਨ ਵਰੀ ਨਾਲ ਦੁਬਾਰਾ ਭੇਜ ਦਿੰਦੇ ਹਨ। ਸੁਹਾਗ ਪਟਾਰੀ ਵਿਚਲੀ ਕੋਈ ਵਸਤੂ ਟੁੱਟ-ਭੱਜ ਨਾ ਜਾਵੇ, ਇਸ ਲਈ ਬੜੀ ਇਹਤਿਆਤ ਤੋਂ ਕੰਮ ਲਿਆ ਜਾਂਦਾ ਹੈ। ਇੱਕ ਲੋਕ ਵਿਸ਼ਵਾਸ ਅਨੁਸਾਰ ਸੁਹਾਗ ਪਟਾਰੀ ਵਿੱਚੋਂ ਕੋਈ ਚੀਜ਼ ਟੁੱਟਣੀ ਬਦਸ਼ਗਨੀ ਸਮਝੀ ਜਾਂਦੀ ਹੈ।
ਵਰ ਵਾਲੀ ਧਿਰ ਨੇ ਵਰੀ ਵਿੱਚ ਭਾਵੇਂ ਕਿੰਨੀਆਂ ਕੀਮਤੀ ਵਸਤਾਂ ਵੀ ਕਿਉਂ ਨਾ ਢੋਈਆਂ ਹੋਣ, ਕੰਨਿਆ ਵਾਲੀ ਧਿਰ ਦੀਆਂ ਇਸਤਰੀਆਂ ਖ਼ਾਸ ਕਰ ਨਾਨਕੀਆਂ ਅਤੇ ਦਾਦਕੀਆਂ ਗੀਤ ਗਾਉਂਦੀਆਂ ਹੋਈਆਂ ਹਰ ਚੰਗੀ ਚੀਜ਼ ਨੂੰ ਛੁਟਿਆਉਂਦੀਆਂ ਹਾਸੇ-ਠੱਠੇ ਦਾ ਮਾਹੌਲ ਸਿਰਜਦੀਆਂ ਹਨ। ਅਰਥਾਤ ਵਰੀ ਵਿਚਲੇ ਨਵੇਂ-ਨਕੋਰ, ਗੋਟੇ-ਕਿਨਾਰੀਆਂ ਅਤੇ ਸਿਲਮੇ-ਸਿਤਾਰਿਆਂ ਵਾਲੇ ਚਮਕਦਾਰ ਤੇ ਮਨਮੋਹਣੇ ਕੱਪੜਿਆਂ, ਗਹਿਣਿਆਂ ਅਤੇ  ਵਸਤਾਂ ਨੂੰ ਸਿੱਠਣੀਆਂ ਰਾਹੀਂ ਨਿੰਦਿਆ/ਭੰਡਿਆ ਜਾਂਦਾ ਹੈ। ਅਜਿਹਾ ਕਿਸੇ ਮੰਦੀ ਭਾਵਨਾ ਤਹਿਤ ਨਹੀਂ ਕੀਤਾ ਜਾਂਦਾ ਸਗੋਂ ਹਾਸੇ-ਖੇੜੇ ਵਾਲਾ ਮਾਹੌਲ ਪੈਦਾ ਕਰਨਾ ਹੀ ਉਨ੍ਹਾਂ ਦਾ ਮਨੋਰਥ ਹੁੰਦਾ ਹੈ। ਮਹਿੰਗੀ ਵਰੀ ਦੇ ਪੁਰਾਣੀ, ਤੁੱਛ ਅਤੇ ਅਧੂਰੀ ਹੋਣ ਦੇ ਮਿਹਣੇ ਮਾਰੇ ਜਾਂਦੇ ਹਨ :
* ਪੱਟ ਕੁੜੇ, ਨੀ ਜਰੀ ਕੁੜੇ।
ਏਨ੍ਹਾਂ ਘੱਟ ਲਿਆਂਦੀ ਵਰੀ ਕੁੜੇ।
ਟੂੰਬਾਂ ਦੀ ਤਾਂ ਬਸ ਕੁੜੇ।
ਨੀ ਨਿੱਕਾ ਲਿਆਂਦਾ ਹੱਸ ਕੁੜੇ।
ਗਲ ਦਾ ਹਾਰ ਦਿਸੇਂਦਾ ਨਾਹੀਂ।
ਸੱਗੀ ਫੁੱਲ ਹੀ ਘੱਤ ਕੁੜੇ।
ਬਾਂਕਾਂ ਮੁੰਦੀਆਂ ਟਿੱਕਾ ਕੋ ਨਾ
ਸਾਥੋਂ ਲੈ ਲੀਂ ਨੱਥ ਕੁੜੇ।
* ਫੁਲਝੜੀ ਕੁੜੇ
ਪੁਰਾਣੀ ਲਿਆਂਦੀ ਵਰੀ ਕੁੜੇ।
* ਮੈਂ ਲੱਜ ਮੋਈ ਮੈਂ ਲੱਜ ਮੋਈ
ਇਹ ਵਰੀ ਪੁਰਾਣੀ ਲਿਆਏ,
ਮੈਂ ਲੱਜ ਮੋਈ।
ਇਨ੍ਹਾਂ ਗੀਤਾਂ ਦੀ ਸੁਰ ਭਾਵੇਂ ਕਟਾਖ਼ਸ਼ ਭਰੀ ਹੁੰਦੀ ਹੈ, ਪਰ ਵਰ ਵਾਲੀ ਧਿਰ ਇਸ ਹਾਸੇ-ਠੱਠੇ ਦਾ ਬੁਰਾ ਨਹੀਂ ਮਨਾਉਂਦੀ। ਵਰੀ ਨੂੰ ਸਮੇਟਣ ਸਮੇਂ ਗੀਤਾਂ ਵਿਚਲੇ ਗਿਲੇ-ਸ਼ਿਕਵੇ ਭੁਲਾ ਕੇ ਹੋਰ ਵੀ ਕਈ ਤਰ੍ਹਾਂ ਦੇ ਗੀਤ ਗਾਏ ਜਾਂਦੇ ਹਨ।
ਵਰੀ ਦਿਖਾਈ ਜਾਣ ਤੋਂ ਬਾਅਦ ਵਿਚੋਲੇ ਦਾ ਕੰਮ ਤਕਰੀਬਨ ਖ਼ਤਮ ਹੋ ਜਾਂਦਾ ਹੈ, ਇਸ ਲਈ ਵਿਚੋਲੇ ਨੂੰ ਪਿੰਡ ਵਿੱਚੋਂ ਕੱਢਣ ਦੀਆਂ ਕਾਵਿਕ ਗਾਲ੍ਹਾਂ (ਸਿੱਠਣੀਆਂ) ਸ਼ੁਰੂ ਹੋ ਜਾਂਦੀਆਂ ਹਨ :
ਮੱਕੀ ਦਾ ਦਾਣਾ ਟਿੰਡ ਵਿੱਚ ਵੇ।
ਵਿਚੋਲਾ ਨੀ ਰੱਖਣਾ ਪਿੰਡ ਵਿੱਚ ਵੇ।
ਵਰੀ ਵੇਖ ਕੇ ਵਿਚੋਲੇ ਦੀਆਂ ਸ਼ੇਖੀਆਂ, ਫੋਕੀਆਂ ਫੜਾਂ ਅਤੇ ਹੇਰਾਫੇਰੀਆਂ ਦਾ ਸਭ ਨੂੰ ਪਤਾ ਲੱਗ ਜਾਂਦਾ। ਇਸ ਲਈ ਉਸ ਦੀ ਭੰਡੀ ਕੀਤੀ ਜਾਂਦੀ :
ਸਾਕ ਦੀ ਵਾਰੀ ਵਿਚੋਲਾ ਭੱਜ ਭੱਜ ਆਵੇ
ਟੂੰਮਾਂ ਦੀ ਵਾਰੀ ਵਿਚੋਲਾ ਲੁਕ ਛਿਪ ਜਾਵੇ।
ਲਾੜੀ ਨੂੰ ਵਿਆਹੁਣ ਸਮੇਂ ਵਰ ਵਾਲੀ ਧਿਰ ਵੱਲੋਂ ਵਰੀ ਲਿਆਉਣ ਦੀ ਰੀਤ ਕਾਫ਼ੀ ਪ੍ਰਾਚੀਨ ਸਮਿਆਂ ਤੋਂ ਪ੍ਰਚਲਿਤ ਹੈ। ਇਸ ਸਮੇਂ ਗਾਏ ਜਾਣ ਵਾਲੇ ਗੀਤਾਂ ਵਿੱਚ ਅਜੋਕੇ ਗਹਿਣਿਆਂ ਦੀ ਵੰਨਗੀ ਦਾ ਜ਼ਿਕਰ ਮਿਲਦਾ ਹੈ ਜਿਹੜੇ ਕਾਫ਼ੀ ਸਮਾਂ ਪਹਿਲਾਂ ਦੀ ਰਹਿਤਲ ਅਤੇ ਹਾਰ-ਸ਼ਿੰਗਾਰ ਦਾ ਹਿੱਸਾ ਰਹੇ ਹਨ। ਜਿਵੇਂ ਆਰਸੀ, ਹੱਸ, ਗੋਖੜੂ, ਹੰਸਲੀ, ਟਿੱਕਾ, ਬਾਜੂ-ਬੰਦ, ਬਘਿਆੜੀ, ਕਲਿੱਪ, ਨੱਥ, ਮਛਲੀ, ਤੀਲ੍ਹੀ, ਲੌਂਗ, ਸ਼ਿੰਗਾਰ ਪੱਟੀ, ਰਤਨ ਚੌਂਕ, ਲੂਲ੍ਹਾਂ, ਡੰਡੀਆਂ, ਬੁਜਲੀਆਂ, ਪਟੜੇ ਅਤੇ ਬਾਂਕਾਂ ਆਦਿ।
ਕਈ ਪਰਿਵਾਰਾਂ ਦੇ ਚਲਨ ਅਨੁਸਾਰ, ਵਿਆਹ ਸਮੇਂ ਕੰਨਿਆ ਨੂੰ ਖਾਰੇ ਲਾਹੁਣ ਸਮੇਂ ਤੋਂ ਹੀ ਵਰ ਵਾਲੀ ਧਿਰ ਦਾ ਜੀਅ ਸਮਝ ਕੇ ਫੇਰਿਆਂ ਸਮੇਂ ਵੀ ਵਰੀ ਦਾ ਸੂਟ ਪਾ ਲਿਆ ਜਾਂਦਾ ਹੈ। ਵਰੀ ਵਿੱਚ ਢੋਏ ਜਾਣ ਵਾਲੇ ਕੱਪੜੇ ਅਤੇ ਗਹਿਣੇ ਆਦਿ ਹਰ ਪਰਿਵਾਰ ਦੀ ਆਰਥਿਕ ਸੰਪੰਨਤਾ ਅਤੇ ਜਾਤ ਗੋਤ ਅਨੁਸਾਰੀ ਹੁੰਦੇ ਹਨ। ਵਰੀ ਵਿਚਲੇ ਸੂਟਾਂ ਦੀ ਰੰਗਤ ਸ਼ੋਖ਼, ਗੂੜ੍ਹੀ, ਚਮਕੀਲੀ ਅਤੇ ਸੂਹੀ ਭਾਹ ਵਾਲੀ ਹੁੰਦੀ ਹੈ।
ਜਿਸ ਪ੍ਰਕਾਰ ਧੀ ਦੇ ਮਾਪੇ ਆਪਣੀ ਸੰਪਤੀ ਵਿੱਚੋਂ ਧੀ ਦਾ ਹਿੱਸਾ ਦਾਜ ਦੇ ਰੂਪ ਵਿੱਚ ਦਿੰਦੇ ਹਨ, ਉਸੇ ਪ੍ਰਕਾਰ ਪੁੱਤ ਵਾਲੀ ਧਿਰ ਵੱਲੋਂ ਯਾਨੀ ਲਾੜੇ ਵੱਲੋਂ ਲਾੜੀ ਨੂੰ ਆਪਣੀ ਧਨ-ਸੰਪਤੀ ਵਿੱਚੋਂ ਕੁਝ ਹਿੱਸਾ ਵਰੀ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ਜਿਸ ਦੀ ਵਰਤੋਂ ਉੱਪਰ ਵਿਆਹ ਉਪਰੰਤ ਲਾੜੀ ਦਾ ਅਧਿਕਾਰ ਹੁੰਦਾ ਹੈ। ਸੋ ਵਰੀ ਵੀ ਦਾਜ ਦੀ ਹੀ ਇੱਕ ਕਿਸਮ ਹੈ ਕਿਉਂਕਿ ਦਾਜ ਧੇਤਿਆਂ ਵੱਲੋਂ ਪੁਤੇਤਿਆਂ ਨੂੰ ਅਤੇ ਵਰੀ ਪੁਤੇਤਿਆਂ ਵੱਲੋਂ ਧੇਤਿਆਂ ਨੂੰ ਦਿੱਤੀ ਜਾਂਦੀ ਹੈ। ਬਹੁਤ ਚੰਗਾ ਲੱਗਦਾ ਹੈ ਉਦੋਂ ਜਦੋਂ ਕਿਸੇ ਅਜਿਹੇ ਵਿਆਹ ਵਿੱਚ ਸ਼ਾਮਲ ਹੁੰਦੇ ਹਾਂ ਜਿੱਥੇ ਨਾ ਦਾਜ ਦਿੱਤਾ ਜਾਂਦਾ ਹੈ ਅਤੇ ਨਾ ਵਰੀ। ਕਹਿੰਦੇ ਨੇ ਕਿ ਚੰਗਿਆਈ ਦਾ ਬੀਜ ਕਦੇ ਨਾਸ ਨਹੀਂ ਹੁੰਦਾ। ਸੋ ਸਾਨੂੰ ਸਾਧਾਰਨ ਵਿਆਹ ਕਰਨ ਵਾਲੇ ਪਰਿਵਾਰਾਂ ਦੀ ਨਕਲ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਪਰਿਵਾਰ ਧੀਆਂ ਦੇ ਜਨਮ ਤੋਂ ਨਾ ਡਰੇ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਲਾਈਫ ਸਟਾਇਲ ਵਿੱਚ ਹੋਰ
ਨਿੰਦਾ ਭਲੀ ਕਿਸੈ ਕੀ ਨਾਹੀ

ਮਨੁੱਖ ਨੇ ਖ਼ੁਦ ਵਿਚ ਕੁਝ ਅਜਿਹੀਆਂ ਅਸੱਭਿਅਕ ਆਦਤਾਂ ਵਿਕਸਤ ਕਰ ਲਈਆਂ ਹਨ ਜੋ ਮਨੁੱਖਤਾ ਦੇ ਪੱਖ ਵਿਚ ਨਹੀਂ ਭੁਗਤਦੀਆਂ। ਆਪਣੀਆਂ ਇਨ੍ਹਾਂ ਆਦਤਾਂ ਕਰਕੇ ਹੀ ਮੋਹ ਭਰੇ ਰਿਸ਼ਤਿਆਂ ਵਿਚ ਤਰੇੜਾਂ ਪੈ ਗਈਆਂ ਹਨ, ਜੋ ਉਨ੍ਹਾਂ ਨੂੰ ਦੁਸ਼ਮਣੀ ਦੀ ਸੂਲੀ ’ਤੇ ਟੰਗ ਰਹੀਆਂ ਹਨ। ਇਨ੍ਹਾਂ ਆਦਤਾਂ ਨੂੰ ਆਪਣੇ ਜੀਵਨ ਵਿਚ ਅਹਿਮ ਸਥਾਨ ਦੇਣ ਕਰਕੇ ਹੀ ਮਨੁੱਖ ਨੇ ਆਪਣੇ ਆਪ ਨੂੰ ਅਸ਼ਿਸ਼ਟਾਚਾਰੀ ਸਿੱਧ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਕਹਿਣ ਨੂੰ ਤਾਂ ਮਨੁੱਖ ਨੇ ਬਹੁਤ ਵਿਕਾਸ ਕਰ ਲਿਆ ਹੈ,

ਹੁਣ ਨਹੀਂ ਭਾਉਂਦਾ ਹੱਥੀਂ ਬੁਣੀਆਂ ਕੋਟੀਆਂ ਦਾ ਨਿੱਘ

ਪਹਿਲਾਂ ਪੂਰਾ ਸਾਲ ਔਰਤਾਂ ਕੋਟੀਆਂ ਸਵੈਟਰ ਬੁਣਨ ਦੇ ਕੰਮ ਵਿਚ ਲੱਗੀਆਂ ਰਹਿੰਦੀਆਂ ਸਨ। ਸਰਦੀਆਂ ਵਿਚ ਇਸਦੀ ਰਫ਼ਤਾਰ ਜ਼ਿਆਦਾ ਤੇਜ਼ ਹੋ ਜਾਂਦੀ ਸੀ, ਪਰ ਹੁਣ ਸਮੇਂ ਦੀ ਤੇਜ਼ ਰਫ਼ਤਾਰ ਨੇ ਬਹੁਤ ਕੁਝ ਬਦਲ ਦਿੱਤਾ ਹੈ। ਹਰ ਚੀਜ਼ ਰੇਡੀਮੇਡ ਮਿਲਣ ਲੱਗ ਪਈ ਹੈ, ਪਰ ਜੋ ਨਿੱਘ ਮਾਵਾਂ, ਦਾਦੀਆਂ, ਨਾਨੀਆਂ, ਮਾਸੀਆਂ, ਭੂਆ, ਚਾਚੀਆਂ-ਤਾਈਆਂ ਆਦਿ ਦੇ ਹੱਥਾਂ ਦੇ ਬਣੇ ਕੋਟੀਆਂ ਸਵੈਟਰ ਪਾ ਕੇ ਆਉਂਦਾ ਸੀ। ਉਹ ਨਿੱਘ ਬਾਜ਼ਾਰੂ ਮਸ਼ੀਨੀ ਬਣੇ ਕੋਟੀਆਂ ਸਵੈਟਰਾਂ ਆਦਿ ਵਿਚੋਂ ਨਾ ਤਾਂ ਕਦੇ ਮਿਲਿਆ ਹੈ ਤੇ ਨਾ ਹੀ ਕਦੇ ਮਿਲੇਗਾ।

ਸਭਿਆਚਾਰ ਦੇ ਨਿਖੜਵੇਂ ਲੱਛਣ

ਸੱਭਿਆਚਾਰ ਸ਼ਬਦ ਦੋ ਸ਼ਬਦਾਂ ‘ਸਭਿਅ’ ਤੇ ‘ਆਚਾਰ’ ਦੇ ਮੇਲ ਨਾਲ ਬਣਿਆ ਹੈ। ‘ਸਭਿਅ’ ਦਾ ਅਰਥ ਹੈ ਚੰਗਾ ਜਾਂ ਸਾਊ ਤੇ ‘ਆਚਾਰ’ ਦਾ ਅਰਥ ਹੈ ਵਿਵਹਾਰ ਜਾਂ ਵਤੀਰਾ। ਸੱਭਿਆਚਾਰ ਸ਼ਬਦ ਦਾ ਅਰਥ ਹੈ ਚੰਗਾ ਜਾਂ ਸਾਊ ਵਿਵਹਾਰ ਜਾਂ ਵਤੀਰਾ। ਸਾਡੇ ਜ਼ਿਆਦਾਤਰ ਲੋਕ ਪੰਜਾਬੀ ਗੀਤ, ਚਾਟੀਆਂ, ਮਧਾਣੀਆਂ ਤੇ ਚਰਖੇ ਆਦਿ ਨੂੰ ਹੀ ਪੰਜਾਬੀ ਸੱਭਿਆਚਾਰ ਸਮਝ ਰਹੇ ਹਨ। ਸੱਭਿਆਚਾਰ ਦੀ ਇਸ ਗ਼ਲਤ ਪੇਸ਼ਕਾਰੀ ਲਈ ਆਪਣੇ ਆਪ ਨੂੰ ਸੱਭਿਆਚਾਰ ਦੇ ਵਾਰਿਸ ਕਹਾਉਣ ਵਾਲੇ ਜ਼ਿੰਮੇਵਾਰ ਹਨ। ਵਾਰਿਸਾਂ ਨੂੰ ਇਹ ਨਹੀਂ ਪਤਾ ਕਿ ਚੰਗਾ ਵਿਹਾਰ ਹੀ ਸਾਡਾ ਸੱਭਿਆਚਾਰ ਹੈ ਤੇ ਚਾਟੀਆਂ, ਮਧਾਣੀਆਂ ਤੇ ਚਰਖੇ ਆਦਿ ਵਸਤੂਆਂ ਤਾਂ ਪੰਜਾਬੀ ਸੱਭਿਅਤਾ ਦੀਆਂ ਨਿਸ਼ਾਨੀਆਂ ਜਾਂ ਯਾਦਾਂ ਹਨ।

ਸਮੇਂ ਨਾਲ ਬਦਲਦੇ ਰਿਵਾਜ

ਪੰਜਾਬੀਆਂ ਦੇ ਵਿਆਹਾਂ ਦੀ ਧਮਕ ਦੂਰ-ਦੂਰ ਤਕ ਪੈਂਦੀ ਰਹੀ ਹੈ, ਪਰ ਪਿਛਲੇ ਦਹਾਕਿਆਂ ਦੌਰਾਨ ਚੱਲੇ ਪੈਲੇਸ ਸੱਭਿਆਚਾਰ ਕਾਰਨ ਵਿਆਹਾਂ ਦੀ ਰੌਣਕ ਗਾਇਬ ਹੋ ਗਈ ਹੈ। ਪਿੰਡਾਂ ਵਿਚ ਜਿਉਂ ਹੀ ਕਿਸੇ ਦੇ ਵਿਆਹ ਦਾ ਦਿਨ ਨਿਰਧਾਰਤ ਕੀਤਾ ਜਾਂਦਾ ਸੀ ਤਾਂ ਸਾਕ-ਸ਼ਰੀਕੇ ਵਾਲਿਆਂ ਦੀਆਂ ਤਿਆਰੀਆਂ ਵੇਖਣ ਵਾਲੀਆਂ ਹੁੰਦੀਆਂ ਸਨ। ਇਕ-ਦੂਜੇ ਨਾਲ ਸਾੜਾ ਕਰਨ ਵਾਲੇ ਸ਼ਰੀਕ ਵੀ ਵਿਆਹਾਂ ਵਿਚ ਸਜ-ਧਜ ਕੇ ਸ਼ਿਰਕਤ ਕਰਦੇ ਸਨ। ਕੜਾਹੀ ਵਾਲੇ ਦਿਨ ਤੋਂ ਪਿੰਡ ਦੇ ਮੁੰਡੇ ਕੰਮ ਕਰਨ ਲਈ ਹਾਜ਼ਰ ਹੋ ਜਾਂਦੇ ਸਨ। ਕੜਾਹੀ ਵਾਲੇ ਦਿਨ ਤੋਂ ਵਿਆਹ ਤਕ ਜਿਹੜੀ ਰੌਣਕ ਲੱਗਦੀ, ਉਸ ਦਾ ਵਰਨਣ ਸ਼ਬਦਾਂ ਵਿਚ ਕਰਨਾ ਨਾਮੁਮਕਿਨ ਹੈ। ਵਿਆਹ ਦੀਆਂ ਰਸਮਾਂ ਤਕ ਭਰਜਾਈਆਂ ਜਾਂ ਹੋਰ ਲਾਡਲੇ ਰਿਸ਼ਤਿਆਂ ਵਿਚ ਚਲਦੀ ਨੋਕ-ਝੋਕ ਵੱਖਰਾ ਹੀ ਆਲਮ ਸਿਰਜ ਦਿੰਦੀ ਸੀ।

ਸੁਣ ਨੀ ਕੁੜੀਏ ਸੱਗੀ ਵਾਲੀਏ…

ਸਿਰ-ਮੱਥੇ ’ਤੇ ਸ਼ਿੰਗਾਰ ਲਈ ਪੇਂਡੂ ਔਰਤਾਂ ਦਾ ਬਹੁ-ਚਰਚਿਤ ਤੇ ਬਹੁ-ਚਹੇਤਾ ਗਹਿਣਾ ‘ਸੱਗੀ ਫੁੱਲ’ ਰਿਹਾ ਹੈ। ਇਹ ਗਹਿਣਾ ਤਿੰਨ ਗਹਿਣਿਆਂ ਦਾ ਇਕੱਠ ਹੈ। ਭਾਵ ਇਕ ਸੱਗੀ ਅਤੇ ਦੋ ਫੁੱਲ। ਭਾਵੇਂ ਸੱਗੀ ਫੁੱਲਾਂ ਨਾਲ ਹੀ ਸੰਪੂਰਨ ਹੁੰਦੀ ਹੈ, ਪਰ ਆਮ ਤੌਰ ’ਤੇ ਇਕੱਲਾ ਸੱਗੀ ਹੀ ਕਹਿ ਲਿਆ ਜਾਂਦਾ ਹੈ ਅਤੇ ਇਹ ਸੱਗੀ ਫੁੱਲ ਦਾ ਪੂਰਕ ਹੋ ਨਿੱਬੜਦਾ ਹੈ। ਸੱਗੀ ਫੁੱਲ ਸਿਰ ਦੇ ਸ਼ਿੰਗਾਰ ਦਾ ਸੋਨੇ ਤੇ ਚਾਂਦੀ ਦੇ ਪੱਤਰੇ ਦਾ ਬਣਿਆ ਇਕ ਨਿੱਕੇ ਜਿਹੇ ਗੁੰਬਦ ਦੀ ਸ਼ਕਲ ਦਾ ਗਹਿਣਾ ਹੈ। ਸੁਹਾਗ ਦੇ ਪ੍ਰਤੀਕ ਇਸ ਗਹਿਣੇ ਦੀ ਸ਼ਕਲ ਖੋਪੇ ਦੀ ਮੂਧੀ ਮਾਰੀ ਠੂਠੀ ਵਰਗੀ ਵੀ ਆਖੀ ਜਾ ਸਕਦੀ ਹੈ। ਸੱਗੀ ਆਕਾਰ ਵਿਚ ਵੱਡੀ ਤੇ ਫੁੱਲ ਛੋਟੇ ਹੁੰਦੇ ਹਨ। ਇਨ੍ਹਾਂ ਤਿੰਨਾਂ ਦੀ ਬਣਤਰ ਇਕੋ ਜਿਹੀ ਹੁੰਦੀ ਹੈ, ਬਸ ਆਕਾਰ ਦਾ ਫਰਕ ਹੁੰਦਾ ਹੈ। ਚਾਂਦੀ ਦੇ ਪਤਲੇ ਪੱਤਰੇ ’ਤੇ ਸੋਨੇ ਦਾ ਪੱਤਰਾ ਚੜ੍ਹਾ ਕੇ ਸੱਗੀ ਫੁੱਲ ਬਣਾਏ ਜਾਂਦੇ ਜੋ ਅੰਦਰੋਂ ਖੋਖਲੇ ਹੁੰਦੇ। ਸੱਗੀ ਫੁੱਲਾਂ ਦੇ ਸਿਰੇ ’ਤੇ ਨਿੱਕੀ ਜਿਹੀ ਡੋਡੀ ਹੁੰਦੀ। ਸੱਗੀ ਫੁੱਲਾਂ ਦੇ ਅੰਦਰ ਛੋਟੇ-ਛੋਟੇ ਕੁੰਡੇ ਬਣਾਏ ਹੁੰਦੇ ਜਿਨ੍ਹਾਂ ਵਿਚ ਡੋਰ ਪਾ ਕੇ ਸੱਗੀ ਫੁੱਲ ਗੁੰਦੇ ਹੁੰਦੇ। ਸੱਗੀ ਪਾਉਣ ਨੂੰ ‘ਸਿਰ ਗੁੰਦਣਾ’ ਜਾਂ ‘ਸਿਰ ਉੱਚਾ ਕਰਨਾ’ ਵੀ ਕਿਹਾ ਜਾਂਦਾ। ਸੱਗੀ ਪਾਉਣੀ ਜਾਂ ਸਿਰ ਗੁੰਦਣਾ ਹਾਰੀ-ਸਾਰੀ ਦਾ ਕੰਮ ਨਹੀਂ ਸੀ ਹੁੰਦਾ। ਵਿਆਹ ਵੇਲੇ ਜਾਂ ਉਂਜ ਤਿਓਹਾਰ ’ਤੇ ਪਿੰਡ ਦੀ ਨੈਣ ਜਾਂ ਝੂਰੀ ਹੀ ਸੱਗੀ ਗੁੰਦਦੀ। ਉਹ ਮੁਟਿਆਰਾਂ ਲਈ ਸਸਤਾ ਅਤੇ ਚਲਦਾ-ਫਿਰਦਾ ‘ਬਿਊਟੀ ਪਾਰਲਰ’ ਹੁੰਦੀ।

ਮਾਣੋ ਜ਼ਿੰਦਗੀ ਦੇ ਰੰਗ

ਇਨਸਾਨ ਕਿੰਨੀ ਵੀ ਲੰਬੀ ਉਮਰ ਭੋਗ ਲਵੇ, ਪਰ ਉਸ ਦਾ ਮਰਨ ਨੂੰ ਦਿਲ ਨਹੀਂ ਕਰਦਾ। ਕਈ 80, 90 ਸਾਲ ਦੇ ਬਜ਼ੁਰਗ ਸੋਟੀ ਦੇ ਸਹਾਰੇ ਤੁਰਦੇ ਜਾਂ ਪੈਰ ਘਸੀਟਦੇ ਆਮ ਵੇਖੇ ਜਾ ਸਕਦੇ ਹਨ, ਪਰ ਇਸ ਦੇ ਉਲਟ ਪਹਾੜਾਂ ’ਤੇ ਉੱਗੇ ਚੈਰੀ ਦੇ ਫੁੱਲ ਪੂਰੇ ਜੋਬਨ ’ਤੇ ਆ ਕੇ ਹਾਸੇ ਵੰਡਦੇ ਹਨ ਤੇ ਫਿਰ ਚੁੱਪ-ਚੁਪੀਤੇ ਗਰਮੀ ਦੀ ਰੁੱਤ ਵਿਚ ਟਾਹਣੀਆਂ ਨਾਲੋਂ ਵੱਖ ਹੋ ਕੇ ਧਰਤੀ ’ਤੇ ਡਿੱਗ ਪੈਂਦੇ ਹਨ।

ਲੋਪ ਹੋਇਆ ਬੂਟੀਆਂ ਵਾਲਾ ਝੋਲਾ

ਖੱਦਰ ਜਾਂ ਕੇਸਮੈਂਟ ਦਾ ਬੂਟੀਆਂ ਵਾਲਾ ਝੋਲਾ ਪੰਜਾਬੀ ਸੱਭਿਆਚਾਰ ਦੀ ਅਹਿਮ ਵੰਨਗੀ ਰਿਹਾ ਹੈ। ਸਮੇਂ ਦੇ ਨਾਲ ਨਾਲ ਪੰਜਾਬ ਦੇ ਅਮੀਰ ਵਿਰਸੇ ਵਿਚੋਂ ਇਹ ਵੰਨਗੀ ਵੀ ਲੋਪ ਹੋ ਗਈ। ਬੀਤੇ ਹੋਏ ਦੌਰ ਵਿਚ ਇਹ ਬਹੁਤ ਪ੍ਰਚੱਲਿਤ ਹੁੰਦਾ ਸੀ।

ਨਵੇਂ ਪਰਿਵਾਰ ਦਾ ਰੂਪ ਲੈ ਰਹੀ ਦੋਸਤੀ

ਹੁਣ ਦੋਸਤ ਕੇਵਲ ਦੋਸਤ ਹੀ ਨਹੀਂ ਹਨ, ਇਕ ਨਵੇਂ ਪਰਿਵਾਰ ਦਾ ਰੂਪ ਲੈ ਚੁੱਕੇ ਹਨ। ਹੁਣ ਦੋਸਤਾਂ ਨੇ ਦੂਜੇ ਪਰਿਵਾਰ ਵਾਂਗ ਆਪਣੀ ਜਗ੍ਹਾ ਬਣਾ ਲਈ ਹੈ। ਕਿਤੇ-ਕਿਤੇ ਤਾਂ ਨੇੜਲੇ ਰਿਸ਼ਤੇਦਾਰਾਂ ਤੋਂ ਵੀ ਨੇੜੇ ਹੋਣ ਲੱਗ ਪਏ ਹਨ ਅਤੇ ਨਾਲ ਹੀ ਪਰਿਵਾਰ ਦੀ ਕਮੀ ਨੂੰ ਵੀ ਪੂਰਾ ਕਰਨ ਲੱਗੇ ਹਨ। ਇਕੱਠਿਆਂ ਖਾਣਾ-ਪੀਣਾ, ਇਕੱਠਿਆਂ ਮੌਜਾਂ ਮਾਣਨੀਆਂ, ਹਰ ਤਿਉਹਾਰ, ਰਲ-ਮਿਲ ਕੇ ਮਨਾਉਣਾ, ਇਕੱਠਿਆਂ ਬਹਿ ਕੇ ਛੁੱਟੀਆਂ ਦੀ ਯੋਜਨਾ ਬਣਾਉਣੀ, ਘੁੰਮਣਾ-ਫਿਰਨਾ ਅਤੇ ਛੁੱਟੀਆਂ ’ਚ ਇਕ-ਦੂਜੇ ਕੋਲ ਬੱਚਿਆਂ ਨੂੰ ਭੇਜਣਾ। ਇਹ ਵਰਤਾਰਾ ਪੁਰਾਣੀ ਵਿਚਾਰਧਾਰਾ ਵਾਲਿਆਂ ਨੂੰ ਅਜੀਬ ਜਾਂ ਆਪਣੀ ਸੰਸਕ੍ਰਿਤੀ ਅਤੇ ਪਰਿਵਾਰਕ ਪਰੰਪਰਾ ਤੋਂ ਕੁਝ ਵੱਖਰਾ ਜਿਹਾ ਲੱਗ ਸਕਦਾ ਹੈ ਅਤੇ ਨਾਰਾਜ਼ਗੀ ਦਾ ਕਾਰਨ ਵੀ ਬਣ ਸਕਦਾ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਦੋਸਤੀ ਅੱਜ ਕਿਉਂ ਖੂਨ ਦੇ ਰਿਸ਼ਤਿਆਂ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੋ ਰਹੀ ਹੈ? ਜਦਕਿ ਹਮੇਸ਼ਾਂ ਇਹੀ ਕਿਹਾ ਜਾਂਦਾ ਰਿਹਾ ਹੈ ਕਿ ਖੂਨ ਦਾ ਰਿਸ਼ਤਾ ਬਹੁਤ ਗਹਿਰਾ ਰਿਸ਼ਤਾ ਹੁੰਦਾ ਹੈ। ਅੱਜ ਇਹ ਦੋਸਤੀ ਦੇ ਰਿਸ਼ਤੇ ਕਿਉਂ ਬਹੁਤ ਜ਼ਿਆਦਾ ਗੁੜ੍ਹੇ ਹੁੰਦੇ ਜਾ ਰਹੇ ਹਨ?

ਵਿਰੋਧੀ ਦਿਸ਼ਾਵਾਂ ਵਿਚ ਤੁਰਦੀਆਂ ਪੀੜ੍ਹੀਆਂ

ਅੱਜ ਦੀ ਤੜਕ-ਭੜਕ ਅਤੇ ਸ਼ੋਰ-ਸ਼ਰਾਬੇ ਵਾਲੀ ਜ਼ਿੰਦਗੀ ਵਿਚ ਕੀ ਕਦੇ ਤੁਹਾਡਾ ਮਨ ਕਾਹਲਾ ਨਹੀਂ ਪੈਂਦਾ, ਕੀ ਤੁਸੀਂ ਕਿਸੇ ਦੇ ਵਿਆਹ ਵਾਲੇ ਦਿਨ ਮੈਰਿਜ ਪੈਲੇਸਾਂ ਦੇ ਅੰਦਰੋਂ ਆਉਂਦੀ ਉਚੀ ਆਵਾਜ਼ ਤੋਂ ਉਕਤਾ ਕੇ ਕੁਝ ਸਮਾਂ ਰਾਹਤ ਦਾ ਬਿਤਾਉਣ ਲਈ ਪੈਲੇਸ ਤੋਂ ਬਾਹਰ ਨਹੀਂ ਆਉਂਦੇ? ਜੇ ਇਨ੍ਹਾਂ ਪ੍ਰਸ਼ਨਾਂ ਸਬੰਧੀ ਤੁਹਾਡਾ ਉੱਤਰ ‘ਹਾਂ’ ਵਿਚ ਹੈ ਤਾਂ ਜ਼ਰਾ ਸੋਚੋ ਇਸ ਯੁੱਗ ਬਾਰੇ ਜਿਸ ਵਿਚ ਅਸੀਂ ਜੀ ਰਹੇ ਹਾਂ।

ਖੋਲ੍ਹ ਲੈਂਦਾ ਦਿਲ ਜੇ ਤੂੰ ਯਾਰਾਂ ਦੇ ਨਾਲ …

ਮਨੁੱਖ ਨੂੰ ਆਪਣੀਆਂ ਰੋਜ਼ਮਰ੍ਹਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੂਜੇ ਲੋਕਾਂ ਨਾਲ ਤਾਲਮੇਲ ਰੱਖਣਾ ਪੈਂਦਾ ਹੈ। ਇਹ ਸਮਾਜਿਕ ਦਾਇਰਾ ਹੀ ਉਸਦੀ ਸ਼ਖ਼ਸੀਅਤ ਨੂੰ ਨਿਖਾਰਨ ਜਾਂ ਨਿਘਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਤੁਸੀਂ ਚੰਗੇ ਦੋਸਤ ਤੋਂ ਬਿਨਾਂ ਜ਼ਿੰਦਗੀ ਦੀ ਦੌੜ ਦਾ ਪੰਧ ਪੂਰਾ ਨਹੀਂ ਕਰ ਸਕਦੇ। ਭਾਵੇਂ ਦੋਸਤੀ ਦੀ ਪਛਾਣ ਤਾਂ ਜ਼ਿੰਦਗੀ ਦੇ ਇਕ ਰਿਸ਼ਤੇ ਵਜੋਂ ਹੀ ਹੁੰਦੀ ਹੈ, ਪਰ ਇਸਦਾ ਨਿੱਘ ਸਾਰੇ ਰਿਸ਼ਤਿਆਂ ਦੀਆਂ ਵਲਗਣਾਂ ਤੋਂ ਆਜ਼ਾਦ ਫ਼ਿਜ਼ਾ ਵਰਗਾ ਹੁੰਦਾ ਹੈ। ਸਮਾਂ ਬੀਤਣ ਨਾਲ ਧਨ-ਦੌਲਤ ਦੀ ਕੀਮਤ ਤਾਂ ਘੱਟਦੀ ਜਾਂਦੀ ਹੈ, ਪਰ ਸੱਚੀ ਦੋਸਤੀ ਸਮੇਂ ਦੇ ਬੀਤਣ ਨਾਲ ਵੱਧਦੀ-ਫੁੱਲਦੀ ਅਤੇ ਹੋਰ ਵੀ ਗੂੜ੍ਹੀ ਹੁੰਦੀ ਜਾਂਦੀ ਹੈ।
ਇਹ ਸੱਚਾਈ ਹੈ ਕਿ ਅੱਜਕੱਲ੍ਹ ਸੱਚੇ ਦੋਸਤ ਬਹੁਤ ਘੱਟ ਮਿਲਦੇ ਹਨ। ਦੋਸਤੀ ਕਰਨੀ ਅਤੇ ਇਸ ਰਿਸ਼ਤੇ ਨੂੰ ਲੰਮੇ ਸਮੇਂ ਤਕ ਨਿਭਾਉਣਾ ਬੜਾ ਔਖਾ ਕੰਮ ਹੈ। ਅੱਜ ਲੋਕ ਇਕੱਲਤਾ ਦਾ ਸ਼ਿਕਾਰ ਹਨ। ਅਖ਼ਬਾਰਾਂ ਵਿਚ ਦੋਸਤ ਬਣਾਉਣ ਦੇ ਇਸ਼ਤਿਹਾਰਾਂ ਦੀ ਭਰਮਾਰ ਤੋਂ ਪਤਾ ਲੱਗਦਾ ਹੈ ਕਿ ਲੋਕ ਚੰਗੇ ਦੋਸਤ ਦੇ ਸਾਥ ਲਈ ਤੜਫ਼ ਰਹੇ ਹਨ।

ਰਿਸ਼ਤਿਆਂ ਦੇ ਬਦਲਦੇ ਸਮੀਕਰਨ

ਜਿਨ੍ਹਾਂ ਰਿਸ਼ਤਿਆਂ-ਨਾਤਿਆਂ ’ਤੇ ਪੰਜਾਬੀ ਸਮਾਜ ਕਦੇ ਮਾਣ ਕਰਦਾ ਸੀ, ਅਸੀਂ ਹੁਣ ਇਨ੍ਹਾਂ ਦਾ ਘਾਣ ਕਰ ਰਹੇ ਹਾਂ। ਇਸੇ ਕਰਕੇ ਇਨ੍ਹਾਂ ਦੇ ਸਮੀਕਰਨ ਹੁਣ ਬਿਖ਼ਰ ਹੀ ਨਹੀਂ ਰਹੇ ਹਨ, ਸਗੋਂ ਬਦਲ ਹੀ ਗਏ ਹਨ।
ਸਾਡੇ ਖ਼ੂਨ ਦੇ ਰਿਸ਼ਤੇ ਭਾਵੇਂ ਪ੍ਰਮੁੱਖ ਹੁੰਦੇ ਸਨ, ਪਰ ਇਸ ਦੇ ਨਾਲ ਹੀ ਅੱਗੇ ਇਸ ਦੇ ਕਰੀਬੀ ਰਿਸ਼ਤਿਆਂ ਵਿੱਚ ਵੀ ਮੋਹ ਦੀਆਂ ਤੰਦਾਂ ਅੰਤਾਂ ਦੀਆਂ ਪੀਡੀਆਂ ਹੁੰਦੀਆਂ ਸਨ। ਪਤੀ ਪਤਨੀ ਦੇ ‘ਏਕ ਜੋਤਿ ਦੋਇ ਮੂਰਤੀ’ ਦੇ ਰਿਸ਼ਤੇ ਤੋਂ ਅੱਗੇ ਫੁੱਫੜ, ਮਾਸੜ, ਚਾਚੀ, ਤਾਈ, ਭਾਬੀ, ਜੀਜਾ, ਸਾਲੀ ਆਦਿ ਰਿਸ਼ਤੇ ਖ਼ੂਨ ਦੇ ਰਿਸ਼ਤੇ ਨਾ ਹੁੰਦੇ ਹੋਏ ਵੀ ਇਨ੍ਹਾਂ ਵਿੱਚ ਖ਼ੂਨ ਦੇ ਰਿਸ਼ਤਿਆਂ ਵਰਗੀ ਹੀ ਅਪਣੱਤ ਹੁੰਦੀ ਸੀ। ਸੰਤ ਰਾਮ ਉਦਾਸੀ ਵਰਗਾ ਕਵੀ ਜਦੋਂ ‘ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ’ ਬੋਲਾਂ ਵਾਲਾ ਗੀਤ ਲਿਖਦਾ ਹੈ ਤਾਂ ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੰਮ-ਕਾਜੀ ਰਿਸ਼ਤਿਆਂ ਵਿੱਚ ਵੀ ਖ਼ੂਨ ਜਾਂ ਫਿਰ ਸਮਾਜਿਕ ਰਿਸ਼ਤਿਆਂ ਵਰਗਾ ਹੀ ਆਪਣਾਪਣ ਹੁੰਦਾ ਸੀ। ਪੰਜਾਬ ਵਿੱਚ ਜਿਵੇਂ ਹੀ ‘ਵਿਕਾਸ ਦੀ ਹਨੇਰੀ’ ਵਗੀ ਤਿਵੇਂ ਹੀ ਰਿਸ਼ਤਿਆਂ ਦੇ ਸਮੀਕਰਨਾਂ ਦਾ ਰੁਪਾਂਤਰਨ ਹੁੰਦਾ ਹੋਇਆ ਹੁਣ ਇਹ ਸਮਾਪਤੀ ਦੇ ਕੰਢਿਆਂ ਨੂੰ ਛੂਹ ਰਿਹਾ ਹੈ। ਬਹੁਤ ਸਾਰੇ ਰਿਸ਼ਤੇ ਤਾਂ ਸਮਾਪਤ ਹੋ ਗਏ ਹਨ ਅਤੇ ਕੁੱਝ ਦਾ ਮੁਹਾਂਦਰਾ ਹੀ ਬਦਲ ਗਿਆ ਹੈ।

ਬੁਢਾਪਾ ਕਰੋ ਸੁਖਾਲਾ

ਮਨੁੱਖੀ ਜੀਵਨ ਯਾਤਰਾ ਦੇ ਆਖਰੀ ਪੜਾਅ ਜਾਂ ਅਵਸਥਾ ਨੂੰ ਬੁਢਾਪਾ ਕਿਹਾ ਜਾਂਦਾ ਹੈ। ਇਸ ਉਮਰ ਵਿੱਚ ਹਰ ਵਿਅਕਤੀ ਨੂੰ ਸਵੀਕਾਰਨਾ ਚਾਹੀਦਾ ਹੈ ਕਿ ਇੱਥੋੋਂ ਤਕ ਪਹੁਚੰਣ ਲਈ ਉਸਨੇ ਜੋੋ ਪੈਂਡਾ ਤੈਅ ਕੀਤਾ ਹੈ, ਉਹ ਮੁਕਾਬਲਤਨ ਬਹੁਤ ਲੰਬਾ ਸੀ। ਉਦੋੋਂ ਉਹ ਕਦੇ ਰੁਕਿਆ ਨਹੀਂ, ਚੱਲਦਾ ਹੀ ਰਿਹਾ ਕਿਉਂਕਿ ਜੀਵਨ ਵਹਿੰਦੇ ਦਰਿਆ ਦੀ ਤਰ੍ਹਾਂ ਹੈ ਜੋੋ ਹਰ ਤਰ੍ਹਾਂ ਦੀਆਂ ਰੁਕਾਵਟਾਂ ਵਿੱਚੋਂ ਲੰਘਦਾ ਹੋਇਆ ਰਸਤਾ ਬਣਾ ਲੈਂਦਾ ਹੈ ਤੇ ਹੁਣ ਵੀ ਇਸਨੇ ਆਪਣੇ ਰਸਤੇ ਖ਼ੁਦ ਬਣਾ ਲੈਣੇ ਹਨ। ਹੁਣ ਤਕ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਤੇ ਉਲਝਣਾਂ ਸਾਡੇ ਅੰਗ-ਸੰਗ ਸਨ। ਉਨ੍ਹਾਂ ਨਾਲ ਜੂਝਦੇ ਹੋੋਏ ਕੌੌੜੇ ਮਿੱਠੇ ਤਜਰਬੇ ਅੱਜ ਸਾਡਾ ਹਾਸਲ ਹਨ। ਹੁਣ ਇਸ ਸਫ਼ਰ ਤੇ ਇਮਾਨਦਾਰੀ ਸੁਹਿਰਦਤਾ ਤੇ ਪਰਿਪੱਕਤਾ ਨਾਲ ਆਖਰੀ ਮੰਜ਼ਿਲ ਵੱਲ ਵਧਦੇ ਜਾਵਾਂਗੇ। ਮਨੁੱਖ ਨੂੰ ਇਸ ਉਮਰ ਵਿੱਚ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ।

ਕੁੜੀਆਂ ਤੇ ਚਿੜੀਆਂ ਦੀ ਹੋਣੀ…

ਬਚਪਨ ਵਿੱਚ ਰਾਤ ਨੂੰ ਸਾਡੀ ਦਾਦੀ ਮਾਂ ਸਾਨੂੰ ਬਾਤਾਂ ਸੁਣਾਉਂਦੀ ਅਤੇ ਅਸੀਂ ਸਾਰੇ ਭੈਣ ਭਰਾ ਵਾਰ- ਵਾਰ ਇੱਕ ਹੀ ਬਾਤ ਸੁਣਨ ਦੀ ਜ਼ਿੱਦ ਕਰਦੇ। ਉਹ ਬਾਤ ਸੀ ‘ਇੱਕ ਸੀ ਚਿੜੀ ਤੇ ਇੱਕ ਸੀ ਕਾਂ।’ ਕਹਾਣੀ ਇਸ ਤਰ੍ਹਾਂ ਸੀ- ਇੱਕ ਵਾਰ ਚਿੜੀ ਤੇ ਕਾਂ ਨੂੰ ਬਾਜਰੇ ਦਾ ਦਾਣਾ ਲੱਭ ਜਾਂਦਾ ਹੈ। ਚਿੜੀ ਕਾਂ ਨਾਲ ਉਸ ਨੂੰ ਬੀਜਣ ਦੀ ਸਲਾਹ ਕਰਦੀ ਹੈ। ਕਾਂ ਸਹਿਮਤ ਤਾਂ ਹੋ ਜਾਂਦਾ ਹੈ, ਪਰ ਕੰਮ ਕੋਈ ਨਹੀਂ ਕਰਦਾ। ਚਿੜੀ ਇਕੱਲਿਆਂ ਹੀ ਸਾਰਾ ਕੰਮ ਨਿਪਟਾਉਂਦੀ ਹੈ ਤੇ ਫ਼ਸਲ ਵੰਡਣ ਦਾ ਸਮਾਂ ਆ ਜਾਂਦਾ ਹੈ। ਹੁਣ ਵਿਹਲੜ ਕਾਂ ਚੌਧਰੀ ਬਣ ਕੇ ਪਹੁੰਚ ਜਾਂਦਾ ਹੈ। ਚਿੜੀ ਨਿਰਾਸ਼ੇ ਮਨ ਨਾਲ ਤੂਤੜੇ ਦੇ ਢੇਰ ਉੱਪਰ ਬੈਠੀ ਆਪਣੀ ਹੋਣੀ ਨੂੰ ਕੋਸ ਰਹੀ ਹੁੰਦੀ ਹੈ। ਕੁਦਰਤ ਇਨਸਾਫ ਕਰਦੀ ਹੈ। ਜ਼ੋਰਦਾਰ ਮੀਂਹ ਸ਼ੁਰੂ ਹੁੰਦਾ ਹੈ ਅਤੇ ਗੜੇ ਪੈਣ ਲੱਗਦੇ ਹਨ। ਚਿੜੀ ਤੂਤੜੇ ਵਿੱਚ ਲੁਕ ਜਾਂਦੀ ਹੈ ਜਦੋਂਕਿ ਕਾਂ ਸਿਰ ਵਿੱਚ ਗੜਾ ਵੱਜਣ ਕਾਰਨ ਉੱਥੇ ਹੀ ਮਰ ਜਾਂਦਾ ਹੈ। ਮੀਂਹ ਹਟਦਾ ਹੈ ਤੇ ਚਿੜੀ ਨੂੰ ਬਾਜਰਾ ਅਤੇ ਤੂਤੜਾ ਦੋਨੋਂ ਹੀ ਮਿਲ ਜਾਂਦੇ ਹਨ।

ਬਜ਼ੁਰਗ ਵੀ ਦਿਖਾਉਣ ਵਡੱਪਣ

ਆਧੁਨਿਕ ਦੌਰ ਵਿੱਚ ਹਰ ਰਿਸ਼ਤੇ ’ਚ ਤਰੇੜਾਂ ਆ ਰਹੀਆਂ ਹਨ। ਅਕਸਰ ਹੀ ਬੁਢਾਪੇ ’ਚ ਮਾਂ-ਬਾਪ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਦੇ ਹਨ। ਕਈ ਬੱਚੇ ਆਪਣੇ ਮਾਂ-ਬਾਪ ਨੂੰ ਬ੍ਰਿਧ-ਆਸ਼ਰਮਾਂ ’ਚ ਛੱਡਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਸਮਾਜਿਕ ਵਰਤਾਰਾ ਨਿੰਦਣਯੋਗ ਹੀ ਨਹੀਂ ਸਗੋਂ ਸ਼ਰਮਨਾਕ ਹੈ। ਬੁਜ਼ਰਗਾਂ ਦੀ ਅਣਦੇਖੀ ਕਰਕੇ ਅਸੀਂ ਨਰੋਏ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ। ਭਾਵੇਂ ਨਵੀਂ ਪੀੜ੍ਹੀ ’ਤੇ ਅੱਜ ਪਦਾਰਥਵਾਦੀ ਕਦਰਾਂ-ਕੀਮਤਾਂ ਭਾਰੂ ਪੈ ਰਹੀਆਂ ਹਨ। ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਹਮੇਸ਼ਾਂ ਬੱਚੇ ਹੀ ਗ਼ਲਤ ਹੁੰਦੇ ਹਨ। ਬਹੁਤ ਵਾਰ ਮਾਂ-ਬਾਪ ਦਾ ਕਸੂਰ ਵੀ ਦੇਖਣ ਨੂੰ ਮਿਲਦਾ ਹੈ। ਅਜਿਹੇ ਵਿੱਚ ਪਰਿਵਾਰਕ ਮਾਹੌਲ ਤਣਾਅ ਭਰਪੂਰ ਹੋ ਜਾਂਦਾ ਹੈ।

ਜ਼ਿੰਦਗੀ ਦਾ ਅਸਲ ਸ਼ਿੰਗਾਰ

ਸਲੀਕਾ ਮਨੁੱਖ ਦੀ ਸ਼ਖ਼ਸੀਅਤ ਦਾ ਮਹੱਤਵਪੂਰਨ ਅੰਗ ਹੈ। ਇਨਸਾਨ ਕਿੰਨਾ ਵੀ ਸੱਚਾ-ਸੁੱਚਾ ਕਿਉਂ ਨਾ ਹੋਵੇ ਜੇ ਉਸ ਦੀ ਗੱਲਬਾਤ ਵਿੱਚ ਕੁੜੱਤਣ ਹੈ ਤਾਂ ਉਹ ਦੂਜਿਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਸਲੀਕਾ ਜ਼ਿੰਦਗੀ ਦੇ ਹਰ ਪਲ ਹਰ ਘੜੀ ਹਰ ਕੰਮ ਲਈ ਜ਼ਰੂਰੀ ਹੈ। ਜਿਸ ਤਰ੍ਹਾਂ ਕੋਈ ਮਿਸਤਰੀ ਵਧੀਆ ਸੰਦਾਂ ਬਿਨਾਂ ਆਪਣੇ ਕੰਮ ਨੂੰ ਵਧੀਆ ਤਰੀਕੇ ਨਾਲ ਨਹੀਂ ਕਰ ਸਕਦਾ, ਇਸੇ ਤਰ੍ਹਾਂ ਸਲੀਕੇ ਦੇ ਬਿਨਾਂ ਕੋਈ ਵੀ ਵਿਅਕਤੀ ਆਪਣੀ ਜ਼ਿੰਦਗੀ ਨੂੰ ਖ਼ੂਬਸੂਰਤ ਨਹੀਂ ਬਣਾ ਸਕਦਾ। ਸਲੀਕਾ ਹਰ ਕੰਮ ਵਿੱਚ ਜ਼ਰੂਰੀ ਹੈ, ਪਰ ਇਹ ਜਿੰਨਾ ਜ਼ਿਆਦਾ ਜ਼ਰੂਰੀ ਹੈ, ਅਸੀਂ ਇਸ ਵੱਲ ਓਨਾ ਹੀ ਧਿਆਨ ਘੱਟ ਦਿੰਦੇ ਹਾਂ। ਅਸੀਂ ਕਿਸੇ ਕੰਮ ਬਾਹਰ ਜਾਣਾ ਹੁੰਦਾ ਹੈ ਤਾਂ ਅਸੀਂ ਆਪਣੇ ਆਪ ਨੂੰ ਸੋਹਣਾ ਤੇ ਸਮਝਦਾਰ ਪੜ੍ਹਿਆ ਲਿਖਿਆ ਵਿਖਾਉਣ ਲਈ ਘਰੋਂ ਵਧੀਆ ਕੱਪੜੇ ਪਾਕੇ ਜਾਂਦੇ ਹਾਂ, ਪਰ ਕਤਾਰ ਵਿੱਚ ਲੱਗਣ ਪਿੱਛੇ ਬਹਿਸਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਆਪਣੀ ਮਰਜ਼ੀ ਨਾਲ ਨਵੀਂ ਕਤਾਰ ਬਣਾ ਕੇ ਖੜ੍ਹ ਜਾਂਦੇ ਹਾਂ। ਇੱਥੇ ਵੀ ਸਾਡੇ ਵਿੱਚ ਸਲੀਕੇ ਦੀ ਜ਼ਰੂਰਤ ਸੀ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਿੱਥੇ ਵੀ ਜਾਈਏ ਤੇ ਅਨੁਸ਼ਾਸਨ ਵਿੱਚ ਖੜ੍ਹਕੇ ਆਪਣੀ ਵਾਰੀ ਦੀ ਉਡੀਕ ਕਰੀਏ।

ਖ਼ੁਸ਼ੀਆਂ ਨੂੰ ਖੰਭ ਖਿਲਾਰਨ ਦਿਓ

ਵਿਸ਼ਵਾਸ ’ਚ ਦਗਦੇ ਸੂਰਜ ਨੇ ਧਰਤੀ ਦੇ ਕਣ-ਕਣ ’ਚ ਧੜਕਦੀ ਜ਼ਿੰਦਗੀ ਨੂੰ ਹਲੂਣਿਆ ਹੈ। ਸੋਨ ਸੁਨਹਿਰੀ ਕਿਰਨਾਂ ਹਰ ਬਸ਼ਿੰਦੇ ਦੇ ਚਿਹਰੇ ਉੱਤੇ ਖ਼ੁਸ਼ੀਆਂ ਦੀ ਲਾਲੀ ਬਣ ਕੇ ਚਮਕੀਆਂ ਹਨ। ਤੁਸੀਂ ਸਾਰਾ ਦਿਨ ਹਸੂੰ-ਹਸੂੰ ਕਰਦੇ ਰਹਿਣ ਦਾ ਅਹਿਦ ਲੈ ਕੇ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਹੱਥ ਪਾਉਂਦੇ ਹੋ। ਸੁਗੰਧੀਆਂ ਭਰੀਆਂ ਰੁਮਕਦੀਆਂ ਪੌਣਾਂ ਨੂੰ ਆਪਣੇ ਪਿੰਡੇ ਉੱਤੇ ਲਪੇਟ ਕੇ, ਨਵੇਂ ਉੱਗਦੇ ਸੂਰਜ ਦੀਆਂ ਮੁਸਕਰਾਉਂਦੀਆਂ ਕਿਰਨਾਂ ਨੂੰ ਆਪਣੇ ਅੰਗ-ਸੰਗ ਰਹਿਣ ਲਈ ਵਚਨ ਲੈਂਦੇ ਹੋ, ਪਰ ਕੀ ਤੁਹਾਡੀਆਂ ਇਹ ਖ਼ੁਸ਼ੀਆਂ ਇੱਕ ਦਿਨ ਲਈ ਹੀ ਤਾਂ ਨਹੀਂ ਹਨ? ਕੀ ਤੁਸੀਂ ਆਪਣੇ ਸਮੁੱਚੇ ਜੀਵਨ ਦਾ ਭਰਪੂਰ ਆਨੰਦ ਲੈਣਾ ਚਾਹੁੰਦੇ ਹੋ? ਇੱਥੇ ਇਹ ਜ਼ਰੂਰੀ ਹੈ ਕਿ ਜ਼ਿੰਦਗੀ ਨੂੰ ਜਿਊਣ ਦਾ ਸੰਕਲਪ ਲਿਆ ਜਾਵੇ।

ਅੱਜ ਤੈਂ, ਮੈਨੂੰ ਮਾਰ ਪੁਆਈ ਨਣਦੇ…

ਸਾਡੇ ਜਨਮ ਤੋਂ ਹੀ ਕਈ ਰਿਸ਼ਤੇ ਖ਼ੂਨ ਦੀ ਸਾਂਝ ਹੋਣ ਕਾਰਨ ਖ਼ੁਦ-ਬਖ਼ੁਦ ਨਾਲ ਚੱਲਦੇ ਹੋਏ ਨਿਭਦੇ ਜਾਂਦੇ ਹਨ, ਪਰ ਹੋਰ ਨੇੜਲੇ ਰਿਸ਼ਤੇ ਜਾਂ ਜ਼ਿੰਦਗੀ ਦੇ ਸਫ਼ਰ ਤੇ ਵੱਖ-ਵੱਖ ਪੜਾਵਾਂ ਨਾਲ ਜੁੜਦੇ ਹੋਏ ਰਿਸ਼ਤੇ ਤਾਂ ਨਿਭਾਇਆਂ ਹੀ ਨਿਭਦੇ ਹਨ। ਰਿਸ਼ਤਿਆਂ ਦੀਆਂ ਤੰਦਾਂ-ਤਾਣੀਆਂ ’ਚ ਜ਼ਿਆਦਾ ਉਲਝਣਾਂ ਔਰਤ ਨੂੰ ਹੀ ਪੈਂਦਾ ਹੈ। ਉਸਦੀ ਜ਼ਿੰਦਗੀ ਬਹੁਤ ਸਾਰੇ ਰਿਸ਼ਤਿਆਂ ’ਚੋਂ ਹੋ ਕੇ ਗੁਜ਼ਰਦੀ ਹੈ। ਕਦੇ ਧੀ, ਕਦੇ ਭੈਣ, ਮਾਂ ਬਣਕੇ ਤੇ ਕਦੇ ਨਣਦ, ਨੂੰਹ, ਸੱਸ ਤੇ ਦਰਾਣੀ, ਜਿਠਾਣੀ ਬਣਕੇ। ਪੇਕੇ ਪਰਿਵਾਰ ’ਚ ਭਰਾਵਾਂ ਦੇ ਮੋਹ-ਪਿਆਰ ’ਚ ਭਿੱਜੀ ਉਹ ਬਾਦਸ਼ਾਹਤ ਦੇ ਹੁਲਾਰੇ ਝੂਟਦੀ ਹੈ। ਰਿਸ਼ਤੇ ਆਪਣੇ ਆਪ ਮਾਨ-ਸਨਮਾਨ, ਲਾਡ-ਦੁਲਾਰ, ਸਤਿਕਾਰ ਵੰਡਦੇ ਤੇ ਬਟੋਰਦੇ ਹੋਏ ਰਵਾਂ-ਰਵੀਂ ਚੱਲਦੇ ਹਨ,

ਸਰੀਰਿਕ ਲੋੜ ਅਨੁਸਾਰ ਹੋਵੇ ਫਰਨੀਚਰ

ਫਰਨੀਚਰ ਦੀ ਵਰਤੋਂ ਘਰ ਵਿੱਚ ਕਈ ਕੰਮਾਂ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਸੌਣ ਲਈ, ਕੁਝ ਖ਼ਾਸ ਕੰਮ ਜਿਵੇਂ ਕਿ ਪੜ੍ਹਨ, ਖਾਣਾ ਖਾਣ ਲਈ ਜਾਂ ਵਿਹਲੇ ਸਮੇਂ ਦੌਰਾਨ ਆਨੰਦ ਮਾਨਣ ਲਈ। ਸਾਰੇ ਜੀਵਤ ਪ੍ਰਾਣੀਆਂ ਵਿੱਚ ਊਰਜਾ ਦੀ ਖਪਤ ਅਤੇ ਫਿਰ ਸਿਹਤਯਾਬ ਹੋਣ ਦਾ ਪਰਵਾਹ ਸਾਰੀ ਜ਼ਿੰਦਗੀ ਲਗਾਤਾਰ ਚੱਲਦਾ ਰਹਿੰਦਾ ਹੈ। ਇਹ ਚੱਕਰ ਸਰੀਰ ਦੇ ਅੰਦਰੂਨੀ ਅੰਗਾਂ ਵਿੱਚ ਮੁੜ ਜਾਨ ਪਾਉਣ ਲਈ ਅਤਿ ਜ਼ਰੂਰੀ ਹੈ ਅਤੇ ਸਰੀਰ ਉਦੋਂ ਹੀ ਤਰੋ ਤਾਜ਼ਾ ਹੁੰਦਾ ਹੈ ਜਦੋਂ ਸਾਰੇ ਅੰਗ ਆਰਾਮ ਕਰ ਰਹੇ ਹੁੰਦੇ ਹਨ। ਸਮੇਂ ਦੇ ਪ੍ਰਸੰਗ ਵਿੱਚ ਹਰ ਮਨੁੱਖ ਲਈ ਤਿੰਨ ਭਾਗ ਹਨ – ਕੰਮ, ਵਿਸ਼ਰਾਮ ਅਤੇ ਨੀਂਦ ਅਤੇ ਇਨ੍ਹਾਂ ਤਿੰਨ ਭਾਗਾਂ ਦਾ ਉਚਿਤ ਸੰਤੁਲਨ ਹੋਣਾ ਬੇਹੱਦ ਜ਼ਰੂਰੀ ਹੈ। ਫਰਨੀਚਰ ਦੀ ਵਰਤੋਂ ਦਾ ਮੁੱਖ ਮੰਤਵ ਇਹ ਹੁੰਦਾ ਹੈ ਕਿ ਵੱਖ-ਵੱਖ ਕਿਰਿਆਵਾਂ ਦੌਰਾਨ ਸਰੀਰ ਨੂੰ ਵੱਧ ਤੋਂ ਵੱਧ ਸਹੂਲਤ ਪ੍ਰਦਾਨ ਹੋਵੇ ਤਾਂ ਕਿ ਰੋਜ਼ਾਨਾ ਘਰੇਲੂ ਕੰਮਾਂ ਨੂੰ ਜ਼ਿਆਦਾ ਸੰਤੋਸ਼ਜਨਕ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ ਅਤੇ ਇਹ ਸਰੀਰ ਨੂੰ ਕੰਮ ਦੌਰਾਨ ਹੋਣ ਵਾਲੀ ਥਕਾਵਟ ਨੂੰ ਆਰਾਮ ਰਾਹੀਂ ਦੂਰ ਕਰ ਸਕੇ, ਪਰ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਫਰਨੀਚਰ ਦੇ ਡਿਜ਼ਾਈਨ ਦੀ ਚੋਣ ਫਰਨੀਚਰ ਵਰਤਣ ਵਾਲੇ ਦੇ ਸਰੀਰ ਦੀ ਲੋੜ ਅਨੁਸਾਰ ਕੀਤੀ ਜਾਵੇ।

ਰੰਗ ਬਦਲੇ ਤੀਆਂ ਦੇ

ਕਿਹਾ ਜਾਂਦਾ ਹੈ ਕਿ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ। ਅਸੀਂ ਆਮ ਚੱਲਦੇ ਰਵਾਇਤੀ ਪਹਿਲੂ ਸਬੰਧੀ ਹੀ ਗੱਲ ਕਰਦੇ ਰਹਿੰਦੇ ਹਾਂ ਜਿਵੇਂ ਕਿ ਤੀਆਂ ਸਬੰਧੀ ਕਿ ਇਹ ਮੁਟਿਆਰਾਂ-ਔਰਤਾਂ ਵਿਸ਼ੇਸ਼ ਤੌਰ ’ਤੇ ਪੰਜਾਬਣਾਂ ਦਾ ਬਹੁਤ ਪਸੰਦੀਦਾ ਤਿਓਹਾਰ ਹੈ ਜੋ ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਨੂੰ ਸ਼ੁਰੂ ਹੁੰਦਾ ਹੈ ਤੇ ਪੂਰਨਮਾਸ਼ੀ ਨੂੰ ਸਪੰਨ ਹੋ ਜਾਂਦਾ ਹੈ। ਤੀਆਂ ਵਿੱਚ ਪੈਂਦੇ ਗਿੱਧਿਆਂ, ਬੋਲੀਆਂ, ਮਹਿੰਦੀ, ਚੂੜੀਆਂ ਤੇ ਪੀਂਘਾਂ ਝੂਟਣ ਦੀ ਗੱਲ ਕੀਤੀ ਜਾਂਦੀ ਹੈ। ਅੱਜ ਬਣਾਉਟੀ ਤੀਆਂ ਤੀਜ ਨੂੰ ਜਾਂ ਏਕਮ ਤਿਥ ਨੂੰ ਨਹੀਂ ਬਲਕਿ ਸਾਉਣ ਮਹੀਨਾ ਸ਼ੁਰੂ ਹੋਣ ਸਾਰ ਹੀ ਭਰਨ ਲੱਗਦੀਆਂ ਹਨ, ਪਰ ਪਿੱਪਲ-ਬਰੋਟਿਆ ਜਾਂ ਨਿੰਮਾਂ ਥੱਲੇ ਨਹੀਂ ਸਰਕਾਰੇ-ਦਰਬਾਰੇ ਜਾਂ ਕਾਲਜਾਂ-ਸਕੂਲਾਂ ਦੀਆਂ ਸਟੇਜਾਂ ਉੱਤੇ ਇਹ ਤੀਆਂ ਧਮਾਲਾਂ ਪਾਉਂਦੀਆਂ ਹਨ। ਕੁਝ ਸ਼ਹਿਰਨਾਂ ਆਪਣੀਆਂ ਸਹੇਲੀਆਂ ਨਾਲ ਘਰ ‘ਕਿੱਟੀ ਪਾਰਟੀ’ ਕਰਕੇ ਤੀਆਂ ਮਨਾ ਲੈਂਦੀਆਂ ਹਨ। ਇਹ ਪੁਰਾਤਨ ਪੰਦਰਾਂ-ਪੰਦਰਾਂ ਦਿਨ ਭਰਨ ਵਾਲੀਆਂ ਤੀਆਂ ਦਾ ਬਦਲ ਕਿਵੇਂ ਵੀ ਨਹੀਂ ਹੋ ਸਕਦੀਆਂ। ਇਹ ਤਾਂ ਕੁਝ ਘੰਟਿਆਂ ’ਚ ਹੀ ਆਪਣਾ ਜਾਹੋ-ਜਲਾਲ ਭਾਵ ਕੱਪੜਿਆਂ-ਗਹਿਣਿਆਂ ਦੀ ਚਮਕ-ਦਮਕ ਦਿਖਾ ਕੇ ਤੇ ਟੀ.ਵੀ.ਦੇ ਪਰਦੇ ਜਾਂ ਅਖ਼ਬਾਰ ’ਚ ਪੜ੍ਹੀਆਂ ਬੋਲੀਆਂ ਪਾ ਕੇ ਖ਼ਤਮ ਹੋ ਜਾਂਦੀਆਂ ਹਨ।

ਚਾਂਦੀ ਦੀਆਂ ਝਾਂਜਰਾਂ ਘੜਾ ਦੇ ਹਾਣੀਆਂ…

ਝਾਂਜਰਾਂ ਔਰਤਾਂ ਵੱਲੋਂ ਗਿੱਟਿਆਂ ’ਤੇ ਪਹਿਨਿਆਂ ਜਾਣ ਵਾਲਾ ਬਹੁਤ ਹਰਮਨ ਪਿਆਰਾ ਗਹਿਣਾ ਹੈ। ਸਮੇਂ ਦੇ ਬਦਲਣ ਨਾਲ ਗਹਿਣਿਆਂ ਦੇ ਰੂਪ ਬਦਲਦੇ ਰਹਿੰਦੇ ਹਨ। ਕੋਈ ਸਮਾਂ ਹੁੰਦਾ ਸੀ ਜਦੋਂ ਚਾਂਦੀ ਦੀਆਂ ਝਾਂਜਰਾਂ ਦੀ ਛਣ-ਛਣ ਦੇ ਨਾਲ ਕਿਸੇ ਦੇ ਘਰ ਦੀ ਰੌਣਕ ਨੂੰ ਭਾਗ ਲੱਗਦੇ ਸਮਝੇ ਜਾਂਦੇ ਸਨ ਤੇ ਝਾਂਜਰ ਘਰ ਵਿੱਚ ਸੈਂਕੜੇ ਬਰਕਤਾਂ ਦੇ ਨਾਲ-ਨਾਲ ਖ਼ੁਸ਼ੀਆਂ ਖੇੜਿਆਂ ਦਾ ਪ੍ਰਤੀਕ ਸਮਝੀ ਜਾਂਦੀ ਸੀ। ਔਰਤਾਂ ਦੇ ਪੈਰ ਵਿੱਚ ਪਹਿਨਿਆ ਜਾਣ ਵਾਲਾ ਚਾਂਦੀ ਦਾ ਗਹਿਣਾ ਝਾਂਜਰ ਅਖਵਾਉਂਦਾ ਹੈ। ਪਹਿਨਣ ਵਾਲੀ ਦੇ ਚੱਲਣ ਨਾਲ ਝਾਂਜਰ ਛਣਕਾਰ ਪੈਦਾ ਕਰਦੀ ਹੈ। ਤੁਰਨ ਲੱਗਿਆਂ, ਗਿੱਧੇ ਵਿੱਚ ਨੱਚਣ ਲੱਗਿਆਂ ਕੁੜੀਆਂ ਦੇ ਪੈਰੀਂ ਪਹਿਨੀਆਂ ਝਾਂਜਰਾਂ ਛਣ-ਛਣ ਦੀ ਆਵਾਜ਼ ਪੈਦਾ ਕਰਦੀਆਂ ਹਨ। ਝਾਂਜਰਾਂ ਦੀ ਆਵਾਜ਼ ਸੁਣਨ ਵਾਲੇ ਨੂੰ ਚੰਗੀ ਲੱਗਦੀ ਸੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0070161071
Copyright © 2018, Panjabi Times. All rights reserved. Website Designed by Mozart Infotech