ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮੁਲਾਕਾਤਾਂ

ਚਰਿੱਤਰ ਅਦਾਕਾਰੀ ਦਾ ਸਫਲ ਨਾਮ

March 11, 2018 12:16 PM

ਪੰਜਾਬੀ ਫ਼ਿਲਮ ਸਨਅੱਤ ਵਿੱਚ ਗਿਣਤੀ ਦੇ ਚਰਿੱਤਰ ਅਦਾਕਾਰਾਂ ਨੇ ਆਪਣੀ ਪਛਾਣ ਕਾਇਮ ਕੀਤੀ ਹੈ। ਇਨ੍ਹਾਂ ਦੀ ਹੀ ਬਦੌਲਤ ਅੱਜ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਸਿਨਮਾਂ ਘਰਾਂ ਦਾ ਸ਼ਿੰਗਾਰ ਬਣਦੀਆਂ ਹਨ। ਗਿਣੇ-ਚੁਣੇ ਚਰਿੱਤਰ ਅਦਾਕਾਰਾਂ ਦੇ ਨਾਵਾਂ ਵਿੱਚੋਂ ਪ੍ਰਕਾਸ਼ ਗਾਧੂ ਦਾ ਨਾਮ ਪਹਿਲੀਆਂ ਸਫ਼ਾਂ ਵਿੱਚ ਸ਼ਾਮਲ ਹੈ। ਪ੍ਰਕਾਸ਼ ਗਾਧੂ ਜ਼ਿਲ੍ਹਾ ਮੁਕਤਸਰ ਦੇ ਨੇੜਲੇ ਕਸਬਾ ਮਲੋਟ ਦੇ ਪਿੰਡ ਝੋਰੜਾਂ ਦਾ ਰਹਿਣ ਵਾਲਾ ਹੈ। ਉਸਦਾ ਅਸਲ ਨਾਂ ਪ੍ਰਕਾਸ਼ ਸਿੰਘ ਗਿੱਲ ਹੈ, ਪਰ ਉਸ ਦੇ ਮਾਤਾ ਨੇ ਉਸ ਦਾ ਨਾਂ ਲਾਡ ਨਾਲ ਗਾਧੂ ਰੱਖਿਆ ਸੀ। ਲਿਹਾਜ਼ਾ ਉਸਨੇ ਆਪਣੇ ਨਾਂ ਨਾਲ ਇਹ ਤਖ਼ੱਲਸ ਜੋੜ ਲਿਆ। ਬਰਜਿੰਦਰਾ ਕਾਲਜ ਫ਼ਰੀਦਕੋਟ ਵਿੱਚ ਗ੍ਰੈਜੂਏਸ਼ਨ ਦੇ ਸਮੇਂ ਤੋਂ ਹੀ ਉਸਨੂੰ ਅਦਾਕਾਰੀ ਦੀ ਚੇਟਕ ਲੱਗੀ ਤੇ ਉਸ ਨੇ ਇਸੇ ਸ਼ੌਕ ਜ਼ਰੀਏ ਮੋਨੋ ਐਕਟਿੰਗ ਦੇ ਕਈ ਮੁਕਾਬਲੇ ਜਿੱਤੇ। ਅੱਜਕੱਲ੍ਹ ਉਹ ਆਪਣੀ ਪਤਨੀ ਸਰਬਜੀਤ ਕੌਰ ਅਤੇ ਪੁੱਤਰ ਸਿਮਰਤ ਸਿੰਘ ਗਿੱਲ ਨਾਲ ਮੁਕਤਸਰ ਵਿਖੇ ਰਹਿ ਰਿਹਾ ਹੈ।
ਉਸਨੇ ਦੱਸਿਆ ਕਿ ‘ਉਡੀਕਾਂ ਸਾਉਣ ਦੀਆਂ’ ਫ਼ਿਲਮ ਜ਼ਰੀਏ ਉਸਨੂੰ ਡਾਇਰੈਕਟਰ ਐੱਨ.ਐੱਫ਼.ਡੀ.ਸੀ. ਸੁਰਿੰਦਰ ਸਿੰਘ ਮਿਲੇ ਸਨ ਜਿਨ੍ਹਾਂ ਨੇ ਬਾਅਦ ਵਿੱਚ ਉਸ ਨੂੰ ਸਾਲ 1989 ਵਿੱਚ ਆਈ ਫ਼ਿਲਮ ‘ਮੜ੍ਹੀ ਦਾ ਦੀਵਾ’ ਦੀ ਪੇਸ਼ਕਸ਼ ਕੀਤੀ। ਇਹ ਪਹਿਲੀ ਫ਼ਿਲਮ (ਸਿਤਾਰੇ ਰਾਜ ਬੱਬਰ, ਪ੍ਰੀਕਸ਼ਤ ਸਾਹਨੀ, ਦੀਪਤੀ ਨਵਲ) ਹੀ ਪ੍ਰਕਾਸ਼ ਲਈ ਕਰੀਅਰ ਦਾ ਮੀਲ ਪੱਥਰ ਸਾਬਤ ਹੋਈ। ਇਸ ਫ਼ਿਲਮ ਨੂੰ ਬਾਅਦ ਵਿੱਚ ਰਾਸ਼ਟਰਪਤੀ ਐਵਾਰਡ ਵੀ ਮਿਲਿਆ। ਬਾਅਦ ਵਿੱਚ ਕੁਝ ਘਰੇਲੂ ਮਜਬੂਰੀਆਂ ਉਸਨੂੰ ਪਿੰਡ ਵਾਪਸ ਲੈ ਆਈਆਂ। ਪਿੱਛੋਂ ਦਸ ਕੁ ਸਾਲਾਂ ਬਾਅਦ ਗੁਰਚਰਨ ਰਾਹੀਆਂ ਵਾਲੇ ਦੇ ਯੋਗਦਾਨ ਸਦਕਾ ਟੈਲੀਫ਼ਿਲਮ ‘ਫ਼ੌਜੀ ਦੀ ਫੈਮਿਲੀ’ ਵਿੱਚ ਕੰਮ ਕਰਨ ਦਾ ਮੌਕਾ ਉਸਨੂੰ ਦੁਬਾਰਾ ਫ਼ਿਲਮ ਸਨਅੱਤ ਵਿੱਚ ਖਿੱਚ ਲਿਆਇਆ। ਇਸ ਫ਼ਿਲਮ ਨੇ ਉਸਦੀ ਜ਼ਿੰਦਗੀ ਨੂੰ ਮੁੜ ਫ਼ਿਲਮੀ ਟਰੈਕ ’ਤੇ ਲਿਆਂਦਾ। ਫਿਰ ਇਹ ਸਿਲਸਿਲਾ ਅਜਿਹਾ ਚੱਲਿਆ ਕਿ ਉਹ ‘ਨਾਬਰ’, ‘ਚੱਕ ਜਵਾਨਾਂ’, ‘ਜਵਾਨੀ ਜ਼ਿੰਦਾਬਾਦ’, ‘ਸਰਦਾਰੀ’, ‘ਮੰਜੇ ਬਿਸਤਰੇ’, ‘ਸਾਹਬ ਬਹਾਦਰ’, ‘ਨਿੱਕਾ ਜ਼ੈਲਦਾਰ’, ‘ਮਿੱਟੀ ਆਵਾਜ਼ਾਂ ਮਾਰਦੀ’ ਆਦਿ ਵੱਡੇ ਬਜਟ ਦੀਆਂ ਕਈ ਫ਼ਿਲਮਾਂ ਵਿੱਚ ਨਜ਼ਰ ਆਇਆ। ਫ਼ਿਲਮਾਂ ਦੇ ਨਾਲ-ਨਾਲ ਉਸਨੇ ‘ਯੁੱਗ ਬਦਲ ਗਿਆ’ ਵਰਗੇ ਦੂਰਦਰਸ਼ਨ ਅਤੇ ਹੋਰ ਸਟੇਜ ਡਰਾਮੇ ਵੀ ਕੀਤੇ। ਹਿੰਦੀ ਫ਼ਿਲਮ ‘ਰਾਜਾ ਬਰੌਡੀਆ’ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਫ਼ਿਲਮ ‘ਲਵ ਸ਼ਵ ਤੇ ਚਿਕਨ ਖ਼ੁਰਾਨਾ’ ਵਿੱਚ ਵੀ ਆਪਣੀ ਪਛਾਣ ਬਣਾਈ। ਹੁਣ ਤਕ ਉਹ ਸੌ ਦੇ ਕਰੀਬ ਫ਼ਿਲਮਾਂ ਕਰ ਚੁੱਕਾ ਹੈ। ਭਵਿੱਖ ਵਿੱਚ ਉਹ ਗਗਨ ਕੋਕਰੀ ਦੀ ਫ਼ਿਲਮ ‘ਲਾਟੂ’ ਅਤੇ ‘ਹਰਜੀਤਾ’ ਵਿੱਚ ਐਮੀ ਵਿਰਕ ਦੇ ਪਿਤਾ ਦੇ ਕਿਰਦਾਰ ਵਜੋਂ ਨਜ਼ਰ ਆਏਗਾ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮੁਲਾਕਾਤਾਂ ਵਿੱਚ ਹੋਰ
ਲਹਿੰਦੇ ਪੰਜਾਬ ਦਾ ਪਹਿਲਾ ਸੁਪਰਸਟਾਰ

ਅਭਿਨੇਤਾ ਸੁਧੀਰ ਨੂੰ ਪਾਕਿਸਤਾਨੀ ਫ਼ਿਲਮਾਂ ਦੇ ਪਹਿਲੇ ਸੁਪਰਸਟਾਰ ਹੋਣ ਦਾ ਮਾਣ ਹਾਸਲ ਹੈ। ਸ਼ਾਹ ਜ਼ਮਾਨ ਖ਼ਾਨ ਅਫ਼ਰੀਦੀ ਉਰਫ਼ ਸੁਧੀਰ ਦਾ ਜਨਮ 25 ਜਨਵਰੀ, 1922 ਨੂੰ ਲਾਹੌਰ ਵਿਚ ਹੋਇਆ। ਮੂਲ ਰੂਪ ਵਿਚ ਪਸ਼ਤੋ ਇਲਾਕੇ ਦਾ ਰਹਿਣ ਵਾਲਾ ਇਹ ਨਾਇਕ ਪਾਕਿਸਤਾਨੀ ਫ਼ਿਲਮਾਂ ਦਾ ਪਹਿਲਾ ਐਕਸ਼ਨ ਹੀਰੋ ਸੀ। ਉਹ ਪੰਜਾਬੀ ਤੇ ਉਰਦੂ ਫ਼ਿਲਮਾਂ ਦਾ ਆਪਣੇ ਸਮੇਂ ਦਾ ਹਿੱਟ ਨਾਂ ਸੀ।

ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ‘ਹਾਈਐਂਡ ਯਾਰੀਆਂ’

ਕਾਮੇਡੀ ਤੇ ਵਿਆਹ ਕਲਚਰ ਦੀਆਂ ਫ਼ਿਲਮਾਂ ਵੇਖ-ਵੇਖ ਕੇ ਅੱਕ ਚੁੱਕੇ ਦਰਸ਼ਕਾਂ ਲਈ ਹੁਣ ਪੰਜਾਬੀ ਸਿਨਮਾ ਨਵੇਂ ਵਿਸ਼ੇ ਦੀਆਂ ਦਿਲਚਸਪ ਫ਼ਿਲਮਾਂ ਲੈ ਕੇ ਆ ਰਿਹਾ ਹੈ। ਸਾਲ ਦੇ ਆਰੰਭ ’ਚ ਜਿੱਥੇ ਕੁਝ ਫ਼ਿਲਮਾਂ ਨੇ ਪੰਜਾਬ ਦੀਆਂ ਸਮੱਸਿਆਵਾਂ ਦੀ ਮਨੋਰੰਜਨ ਰਾਹੀਂ ਗੱਲ ਕੀਤੀ, ਉੱਥੇ ਨਵੀਂ ਉਮਰ ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਆਪਣੀ ਨਵੀਂ ਫ਼ਿਲਮ ‘ਹਾਈਐਂਡ ਯਾਰੀਆਂ’ ਨਾਲ ਵਿਦੇਸ਼ ਰਹਿੰਦੇ ਤਿੰਨ ਨੌਜਵਾਨਾਂ ਦੀ ਸੱਚੀ ਦੋਸਤੀ ਦੀ ਅਹਿਮੀਅਤ ਨੂੰ ਪਰਦੇ ’ਤੇ ਉਤਾਰਿਆ ਹੈ ਜੋ ਅੱਜ ਦੇ ਦੌਰ ਦੀ ਇਕ ਦਿਲਚਸਪ ਕਹਾਣੀ ਹੈ।

ਦਲਜੀਤ ਕੌਰ ਦੀ ਅਦਾਕਾਰੀ ਦੇ ਦੀਵਾਨੇ ਸਨ ਪੰਜਾਬੀ ਦਰਸ਼ਕ

ਕੋਈ ਸਮਾਂ ਸੀ ਜਦੋਂ ਪੰਜਾਬੀ ਦਰਸ਼ਕ ਦਲਜੀਤ ਕੌਰ ਦੀ ਅਦਾਕਾਰੀ ਦੇ ਦੀਵਾਨੇ ਸਨ। ਲੰਮ-ਸਲੰਮੀ ਤੇ ਸੋਹਣੀ-ਸੁਨੱਖੀ ਦਲਜੀਤ ਕੌਰ ਉਸ ਦੌਰ ਦੀਆਂ ਪੰਜਾਬੀ ਫ਼ਿਲਮਾਂ ਵਿਚ ਪੂਰੀ ਤਰ੍ਹਾਂ ਛਾਈ ਹੋਈ ਸੀ। ਉਸਦੀ ਫ਼ਿਲਮ ਦੇਖਣ ਲੋਕ ਸਿਨਮਾ ਘਰਾਂ ਵੱਲ ਵਹੀਰਾਂ ਘੱਤੀ ਆਉਂਦੇ ਸਨ। ਦਲਜੀਤ ਕੌਰ ਦਾ ਜਨਮ ਪੱਛਮੀ ਬੰਗਾਲ ਦੇ ਸਿਲੀਗੁੜੀ ਇਲਾਕੇ ਵਿਚ ਉਸ ਪਰਿਵਾਰ ਵਿਚ ਹੋਇਆ ਜੋ ਟ੍ਰਾਂਸਪੋਰਟ ਦਾ ਕਾਰੋਬਾਰ ਕਰਦਾ ਸੀ। ਉਸਨੇ ਦਾਰਜੀਲਿੰਗ ਦੇ ਕੌਨਵੈਂਟ ਸਕੂਲ ਸੇਂਟ ਹੇਲੇਨਸ ਤੋਂ ਪੜ੍ਹਾਈ ਕੀਤੀ। ਸਕੂਲ ਸਮੇਂ ਤੋਂ ਹੀ ਅਦਾਕਾਰੀ ਦਾ ਸ਼ੌਕ ਹੋਣ ਕਰਕੇ ਉਹ ਪੜ੍ਹਾਈ ਤੇ ਖੇਡਾਂ ਦੇ ਨਾਲ ਨਾਲ ਸਕੂਲ ਵਿਚ ਹੁੰਦੇ ਡਾਂਸ ਤੇ ਡਰਾਮਿਆਂ ਵਿਚ ਹਿੱਸਾ ਲੈਂਦੀ ਸੀ। ਉਹ ਪਹਿਲਾਂ ਤਾਂ ਪੜ੍ਹਾਈ ਪੂਰੀ ਕਰਕੇ ਸਿਵਲ ਸਰਵਿਸ ਵਿਚ ਜਾਣਾ ਚਾਹੁੰਦੀ ਸੀ, ਪਰ ਦਿੱਲੀ ਦੇ ਪ੍ਰਸਿੱਧ ਸ੍ਰੀ ਰਾਮ ਕਾਲਜ ਵਿਚ ਦਾਖਲਾ ਲੈਣ ਉਪਰੰਤ ਉਸਦਾ ਮੇਲ ਉਨ੍ਹਾਂ ਵਿਦਿਆਰਥਣਾਂ ਨਾਲ ਹੋਇਆ ਜੋ ਕਲਾ ਦੇ ਖੇਤਰ ਵਿਚ ਅੱਗੇ ਆਈਆਂ ਸਨ। ਇਸ ਕਾਲਜ ਵਿਚ ਬੀ.ਏ. ਆਨਰਜ਼ ਕਰਨ ਸਮੇਂ ਉਸਨੂੰ ਅਦਾਕਾਰੀ ਵਿਚ ਜਾਣ ਲਈ ਕਾਫ਼ੀ ਪ੍ਰੇਰਨਾ ਮਿਲੀ ਤੇ ਉਸਨੇ ਕਾਲਜ ਦੀ ਪੜ੍ਹਾਈ ਵਿਚ ਹੀ ਛੱਡ ਕੇ ਪੂਨਾ ਦੇ ਫ਼ਿਲਮ ਅਤੇ ਟੈਲੀਵਿਜ਼ਨ 

ਜ਼ਮੀਨੀ ਮੁੱਦਿਆਂ ਨਾਲ ਜੁੜਿਆ ਫ਼ਿਲਮਸਾਜ਼ ਰਾਕੇਸ਼ ਮਹਿਤਾ

ਕਿਸੇ ਵੇਲੇ ਆਪਣੀਆਂ ਲਘੂ ਫ਼ਿਲਮਾਂ ‘ਖ਼ੁਦਕੁਸ਼ੀ’ ਅਤੇ ‘ਡਰਪੋਕ’ ਨੂੰ ਲੈ ਕੇ ਕੌਮਾਂਤਰੀ ਪੱਧਰ ’ਤੇ ਚਰਚਾ ’ਚ ਰਿਹਾ ਨਿਰਦੇਸ਼ਕ ਰਾਕੇਸ਼ ਮਹਿਤਾ ਹੁਣ ਪੰਜਾਬੀ ਫ਼ਿਲਮ ਸਨਅਤ ’ਚ ਸਰਗਰਮ ਹੈ। ਅਦਾਕਾਰ ਹਰੀਸ਼ ਵਰਮਾ ਤੇ ਗੁਲਸ਼ਨ ਗਰੋਵਰ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਵਾਪਸੀ’ ਨਾਲ ਪੰਜਾਬੀ ਸਿਨਮਾ ਦਾ ਹਿੱਸਾ ਬਣੇ ਰਾਕੇਸ਼ ਦੀ ਹਾਲ ਹੀ ਵਿਚ ਪੰਜਾਬੀ ਫ਼ਿਲਮ ‘ਰੰਗ ਪੰਜਾਬ’ ਵੀ ਰਿਲੀਜ਼ ਹੋਈ ਸੀ। ਗੈਂਗਸਟਰ ਅਤੇ ਪੁਲੀਸ ਤੰਤਰ ਦੁਆਲੇ ਘੁੰਮਦੀ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਰਲਵਾ ਮਿਲਵਾਂ ਹੁੰਗਾਰਾ ਮਿਲਿਆ। ਉਸ ਦੀਆਂ ਇਹ ਦੋਵੇਂ ਫ਼ਿਲਮਾਂ ਵਿਸ਼ੇ ਤੇ ਤਕਨੀਕ ਪੱਖੋਂ ਇਕ ਦੂਜੇ ਤੋਂ ਵਿਪਰੀਤ ਸਨ।

ਕਾਮੇਡੀ ਤੇ ਵਿਆਹਾਂ ਦੇ ਸ਼ੋਰ ’ਚ ਗੁਆਚਿਆ ਪੰਜਾਬੀ ਸਿਨਮਾ

ਸਾਲ 2018 ਨੂੰ ਪੰਜਾਬੀ ਸਿਨਮਾ ਲਈ ਕੋਈ ਬਹੁਤੀ ਵੱਡੀ ਪ੍ਰਾਪਤੀ ਵਾਲਾ ਨਹੀਂ ਕਹਿ ਸਕਦੇ। ਇਸ ਸਾਲ ਬਹੁਤ ਫ਼ਿਲਮਾਂ ਰਿਲੀਜ਼ ਹੋਈਆਂ, ਪਰ ਕੋਈ ਅਜਿਹੀ ਫ਼ਿਲਮ ਨਹੀਂ ਬਣੀ ਜੋ ਪੰਜਾਬੀ ਸਿਨਮਾ ਵਿਚ ਮੀਲ ਪੱਥਰ ਸਾਬਤ ਹੋਈ ਹੋਵੇ। ਇੰਜ ਕਹਿ ਸਕਦੇ ਹਾਂ ਕਿ ਭੇਡਚਾਲ ਦੇ ਰਾਹ ਤੁਰੇ ਫ਼ਿਲਮਸਾਜ਼ ਕਾਮੇਡੀ ਅਤੇ ਵਿਆਹਾਂ ਦੀ ਘੁੰਮਣਘੇਰੀ ਵਿਚ ਹੀ ਫਸੇ ਰਹੇ। ‘ਅੰਗਰੇਜ’ ਅਤੇ ‘ਮੰਜੇ ਬਿਸਤਰੇ’ ਨਾਲ ਉੱਠੀ ਵਿਆਹਾਂ ਦੀ ਹਨੇਰੀ ਵਿਚ ਕਈ ਚੰਗੇ ਵਿਸ਼ੇ ਵਾਲੀਆਂ ਅਰਥ ਭਰਪੂਰ ਫ਼ਿਲਮਾਂ ਵੀ ਗੁਆਚ ਗਈਆਂ। ਹਲਕੇ ਮਨੋਰੰਜਨ ਵਾਲੀਆਂ ਫ਼ਿਲਮਾਂ ਨੇ ਚੰਗੀ ਕਮਾਈ ਕੀਤੀ, ਜਦੋਂਕਿ ਚੰਗੀਆਂ ਫ਼ਿਲਮਾਂ ਜਿਵੇਂ ‘ਦਾਣਾ ਪਾਣੀ’, ‘ਆਸੀਸ’, ‘ਸੰਨ ਆਫ ਮਨਜੀਤ ਸਿੰਘ’ ਵਰਗੀਆਂ ਫ਼ਿਲਮਾਂ ਆਪਣੇ ਖ਼ਰਚ ਵੀ ਪੂਰੇ ਨਾ ਕਰ ਸਕੀਆਂ। ਆਓ, ਸਾਲ ਭਰ ਵਿਚ ਰਿਲੀਜ਼ ਹੋਈਆਂ ਇਨ੍ਹਾਂ ਫ਼ਿਲਮਾਂ ’ਤੇ ਝਾਤ ਮਾਰਦੇ ਹਾਂ:

ਹੌਲੀਵੁੱਡ ਫ਼ਿਲਮਾਂ ਦਾ ਪੰਜਾਬੀ ਖ਼ਲਨਾਇਕ

ਸਨਅਤੀ ਸ਼ਹਿਰ ਲੁਧਿਆਣਾ ਵਿਚ ਪੈਦਾ ਹੋਇਆ ਤੇ ਇੰਗਲੈਂਡ ਵਿਚ ਪਲਿਆ ਪੰਜਾਬੀ ਨੌਜਵਾਨ ਅਮਰਪਾਲ ਸਿੰਘ ਸਨੀ ਹੌਲੀਵੁੱਡ ਫ਼ਿਲਮਾਂ ਵਿਚ ਆਪਣੇ ਐਕਸ਼ਨ ਤੇ ਅਦਾਕਾਰੀ ਰਾਹੀਂ ਧੁੰਮਾਂ ਪਾ ਰਿਹਾ ਹੈ। ਉਸਨੂੰ ਰੋਥਰੌਕ ਮਾਰਸ਼ਲ ਆਰਟ ਦੇ ਸੱਤ ਸਟਾਈਲਾਂ ਵਿਚ ਬਲੈਕ ਬੈਲਟ ਹਾਸਲ ਹੈ ਉਸਨੇ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਕੈਨੇਡਾ ਦੀਆਂ ਤਿੰਨ ਵਾਰ ਕੌਮਾਂਤਰੀ ਪੁਲੀਸ ਖੇਡਾਂ ’ਚ ਗੋਲਡ ਮੈਡਲ ਜਿੱਤੇ ਹਨ ਤੇ ਹੁਣ ਉਹ ਹੌਲੀਵੁੱਡ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਰਿਹਾ ਹੈ।

ਛੜਿਆਂ ਦੀ ਹੋਣੀ ਬਿਆਨਦੀ ਫ਼ਿਲਮ ‘ਭੱਜੋ ਵੀਰੋ ਵੇ’

ਛੜਾ ਸਾਡੇ ਸਮਾਜ ਦਾ ਅਹਿਮ ਪਾਤਰ ਰਿਹਾ ਹੈ। ਪੰਜਾਬੀ ਲੋਕ ਗਾਇਕੀ ਵਿਚ ਛੜਿਆਂ ਦੀ ਜ਼ਿੰਦਗੀ ਦਾ ਬਹੁਤ ਜ਼ਿਕਰ ਹੋਇਆ ਹੈ, ਪਰ ਫ਼ਿਲਮੀ ਪਰਦੇ ’ਤੇ ਹੁਣ ਲੇਖਕ, ਨਿਰਦੇਸ਼ਕ ਤੇ ਅਦਾਕਾਰ ਅੰਬਰਦੀਪ ਸਿੰਘ ਨੇ ਆਪਣੀ ਨਵੀਂ ਫ਼ਿਲਮ ‘ਭੱਜੋ ਵੀਰੋ ਵੇ’ ਵਿਚ ਛੜੇ ਬੰਦੇ ਦੀ ਕਹਾਣੀ ਦਾ ਫ਼ਿਲਮੀਕਰਨ ਕੀਤਾ ਹੈ। ਫ਼ਿਲਮ ‘ਅੰਗਰੇਜ਼’ ਨਾਲ ਫ਼ਿਲਮੀ ਲੇਖਕ ਵਜੋਂ ਚਰਚਾ ਵਿਚ ਆਇਆ ਅੰਬਰਦੀਪ ਸਿੰਘ ਅੱਜ ਪੌਲੀਵੁੱਡ ਵਿਚ ਬਤੌਰ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਵੱਡੀ ਪਛਾਣ ਰੱਖਦਾ ਹੈ।

ਸੱਭਿਅਕ ਤੇ ਸਦਾਬਹਾਰ ਗੀਤਾਂ ਦਾ ਸਿਰਜਕ

ਪੰਜਾਬੀ ਗਾਇਕੀ ਵਿਚ ਇਕ ਸਮਾਂ ਅਜਿਹਾ ਵੀ ਸੀ ਜਦੋਂ ਕੰਪਨੀ ਵਾਲੇ ਗਾਇਕ ਨੂੰ ਰਿਕਾਰਡ ਕਰਨ ਤੋਂ ਪਹਿਲਾਂ ਆਵਾਜ਼ ਅਤੇ ਗਾਇਕ ਦੇ ਮਿਆਰ ਨੂੰ ਵੀ ਪਰਖਦੇ ਸਨ। ਸਮਾਜਿਕ ਦਾਇਰੇ ਤੋਂ ਬਾਹਰ ਜਾਂ ਅਸ਼ਲੀਲ ਸ਼ਬਦਾਵਲੀ ਵਾਲੇ ਦੋਹਰੇ ਅਰਥਾਂ ਵਾਲੇ ਗੀਤਾਂ ਨੂੰ ਰਿਕਾਰਡ ਨਹੀਂ ਕੀਤਾ ਜਾਂਦਾ ਸੀ ਜਦੋਂਕਿ ਅੱਜ ਦੀ ਗਾਇਕੀ ਲਈ ਅਜਿਹਾ ਕੋਈ ਮਾਪਦੰਡ ਨਹੀਂ ਰਿਹਾ। ਮੁਹੰਮਦ ਸਦੀਕ-ਰਣਜੀਤ ਕੌਰ ਦੀ ਜੋੜੀ ਪੰਜਾਬੀ ਦੋਗਾਣਾ ਗਾਇਕੀ ਦੀ ਸਾਫ਼-ਸੁਥਰੀ ਤੇ ਮਿਆਰੀ ਗਾਇਕ ਜੋੜੀ ਹੈ। ਇਸ ਗਾਇਕ ਜੋੜੀ ਲਈ ਗੀਤ ਲਿਖਣ ਵਾਲੇ ਲਿਖਾਰੀਆਂ ਦੀ ਗੱਲ ਕਰੀਏ ਤਾਂ ਬਹੁਤ ਹੀ ਸੁਲਝੇ ਹੋਏ, ਕਾਬਲ, ਸ਼ਬਦਾਂ ਦੀ ਸਹੀ ਮਾਪਤੋਲ ਕਰਨ ਵਾਲੇ ਕਲਮਕਾਰ ਇਸ ਜੋੜੀ ਦਾ ਹਿੱਸਾ ਬਣੇ। ਬਾਬੂ ਸਿੰਘ ਮਾਨ ਮਰਾੜਾਂ ਵਾਲਾ, ਦੀਦਾਰ ਸੰਧੂ, ਜਨਕ ਸ਼ਰਮੀਲਾ, ਸੁਰੇਸ ਬਾਂਸਲ ਆਦਿ।

ਸਹਿਜ ਨਾਲ ਤੁਰਨ ਵਾਲਾ

ਹਰਬੰਸ ਮਾਲਵਾ ਦੇ ਗੀਤ ਮੈਨੂੰ ਲੰਮੇ ਸਮੇਂ ਤੋਂ ਪ੍ਰਭਾਵਿਤ ਕਰਦੇ ਰਹੇ ਹਨ। ਉਸ ਕੋਲ ਹਰ ਵੇਲੇ ਕਹਿਣ ਲਈ ਕੋਈ ਸੱਜਰਾ ਅਨੁਭਵ ਤੇ ਅੰਦਾਜ਼ ਹੁੰਦਾ ਹੈ। ਮੈਂ ਹਮੇਸ਼ਾਂ ਚਾਹਿਆ ਹੈ ਕਿ ਇਹ ਸੁਰੀਲਾ ਸ਼ਾਇਰ ਮੁੱਖ ਧਾਰਾ ਦੇ ਗੀਤਕਾਰਾਂ ਵਿਚ ਸ਼ੁਮਾਰ ਹੋਵੇ, ਪਰ ਹਰਬੰਸ ਆਪ ਹੀ ਪਿੱਛੇ ਸਰਕ ਜਾਂਦਾ ਹੈ।

ਮਲਿਕਾ-ਏ-ਗ਼ਜ਼ਲ ਫ਼ਰੀਦਾ ਖਾਨੁਮ

‘ਆਜ ਜਾਨੇ ਕੀ ਜ਼ਿੱਦ ਨਾ ਕਰੋ’ ਗ਼ਜ਼ਲ ਨੂੰ 1973 ਵਿਚ ਪਹਿਲੀ ਵਾਰ ਪਾਕਿਸਤਾਨ ਦੀ ਫ਼ਿਲਮ ‘ਬਾਦਲ ਔਰ ਬਿਜਲੀ’ ਵਿਚ ਇਕ ਗੀਤ ਵਾਂਗ ਫ਼ਿਲਮਾਇਆ ਗਿਆ ਸੀ। ਇਹ ਫ਼ਿਲਮ ਤਾਂ ਅਸਫਲ ਰਹੀ, ਪਰ ਇਹ ਗੀਤ ਕਾਮਯਾਬ ਹੋ ਗਿਆ। ਇਸ ਗੀਤ ਦੀ ਅਸਲੀ ਮਕਬੂਲੀਅਤ ਦਾ ਦੌਰ ਉਸ ਸਮੇਂ ਆਇਆ ਜਦੋਂ ਇਕ ਮਹਿਫ਼ਲ ’ਚ ਆਪਣੇ ਖਸੂਸੀ ਅੰਦਾਜ਼ ਵਿਚ ਫ਼ਰੀਦਾ ਖਾਨੁਮ ਨੇ ਗਾਇਆ। ਫਿਰ ਇਹ ਗ਼ਜ਼ਲ ਇੰਨੀ ਮਕਬੂਲ ਹੋ ਗਈ ਕਿ ਸੰਗੀਤ ਪ੍ਰੇਮੀ ਇਸਨੂੰ ਫਰੀਦਾ ਖਾਨੁਮ ਦੇ ਨਾਂ ਨਾਲ ਜਾਣਨ ਲੱਗੇ। ਬਾਅਦ ਵਿਚ ਭਾਵੇਂ ਇਸ ਗੀਤ ਨੂੰ ਕਈ ਨਾਮਵਰ ਫਨਕਾਰਾਂ ਆਸ਼ਾ ਭੌਸਲੇ,ਤਲਤ ਅਜ਼ੀਜ਼, ਏ ਆਰ ਰਹਿਮਾਨ, ਸ਼ਫ਼ਕਤ ਅਮਾਨਤ ਅਲੀ ਆਦਿ ਨੇ ਗਾਇਆ ਸੀ, ਪਰ ਲੋਕਾਂ ਨੇ ਇਸ ਗੀਤ ਨੂੰ ਗੁਲੂਕਾਰਾ ਫ਼ਰੀਦਾ ਦੇ ਨਾਮ ਕਰ ਛੱਡਿਆ।

ਅਲਫ਼ਾਜ਼ ਬਣਿਆ ‘ਵੱਡਾ ਕਲਾਕਾਰ’

ਫ਼ਿਲਮੀ ਹਸਤੀਆਂ ਤੋਂ ਪ੍ਰਭਾਵਿਤ ਹੋ ਕੇ ਫ਼ਿਲਮਾਂ ਵੱਲ ਜਾਣ ਵਾਲਿਆਂ ਦੇ ਬਹੁਤ ਕਿੱਸੇ ਹਨ ਜੋ ਉਨ੍ਹਾਂ ਦੀ ਸੰਘਰਸ਼ ਅਤੇ ਸ਼ੋਸ਼ਣ ਭਰੀ ਗਾਥਾ ਬਿਆਨਦੇ ਹਨ। ਅਜਿਹੇ ਰੌਚਕ ਅਤੇ ਸੰਘਰਸ਼ ਭਰੇ ਕਿੱਸਿਆਂ ਨੂੰ ਜੱਗ ਜ਼ਾਹਰ ਕਰਦੀ ਗਾਇਕ ਅਲਫ਼ਾਜ਼ ਦੀ ਫ਼ਿਲਮ ‘ਵੱਡਾ ਕਲਾਕਾਰ’ ਕੱਲ੍ਹ ਹੀ ਰਿਲੀਜ਼ ਹੋਈ ਹੈ। ਇਸ ਦਾ ਨਾਇਕ ਫ਼ਿਲਮੀ ਅਦਾਕਾਰ ਧਰਮਿੰਦਰ ਦਾ ਦੀਵਾਨਾ ਹੈ ਤੇ ਮਨ ਹੀ ਮਨ ਉਸਨੂੰ ਆਪਣਾ ਗੁਰੂ ਧਾਰ ਕੇ ਮੁੰਬਈ ਪਹੁੰਚ ਜਾਂਦਾ ਹੈ ਤੇ ਅੱਗੇ ਉਸ ਨਾਲ ਕੀ ਕੀ ਹੁੰਦਾ ਹੈ? ਇਹ ਇਸ ਫ਼ਿਲਮ ਰਾਹੀਂ ਬਹੁਤ ਹੀ ਕਾਮੇਡੀ ਅੰਦਾਜ਼ ਵਿਚ ਪਰਦੇ ’ਤੇ ਪੇਸ਼ ਕੀਤਾ ਗਿਆ ਹੈ।

‘ਜੋਰਾ ਬਾਈ’ ਉਰਫ਼ ਦੀਪ ਸਿੱਧੂ

ਗਾਇਕਾਂ ਦੇ ਹੱਥਾਂ ’ਤੇ ਖੇਡ ਰਹੀ ਪੰਜਾਬੀ ਫ਼ਿਲਮ ਸਨਅੱਤ ’ਚ ਕਿਸੇ ਗ਼ੈਰ ਗਾਇਕ ਅਦਾਕਾਰ ਵੱਲੋਂ ਆਪਣੀ ਪਛਾਣ ਸਥਾਪਤ ਕਰਨਾ ਬਹੁਤ ਵੱਡੀ ਗੱਲ ਹੈ। ਸ਼ੁਰੂਆਤ ’ਚ ਅਦਾਕਾਰ ਦੀਪ ਸਿੱਧੂ ਨੂੰ ਵੀ ਕਈ ਔਖਿਆਈ ਦਾ ਸਾਹਮਣਾ ਕਰਨਾ ਪਿਆ, ਪਰ ਉਸਨੇ ਆਪਣੇ ਹੌਸਲੇ ਅਤੇ ਹੁਨਰ ਨਾਲ ਆਖਰ ਆਪਣੀ ਵੱਖਰੀ ਪੰਗਡੰਡੀ ਤਿਆਰ ਕਰ ਲਈ ਜੋ ਉਸ ਨੂੰ ਨਿਰੰਤਰ ਮੰਜ਼ਿਲ ਵੱਲ ਲੈ ਕੇ ਜਾ ਰਹੀ ਹੈ। ਦੀਪ ਸਿੱਧੂ ਨੂੰ ਪੰਜਾਬੀ ਦਰਸ਼ਕ ਹੁਣ ‘ਜੋਰੇ ਬਾਈ’ ਦੇ ਨਾਂ ਨਾਲ ਵੀ ਜਾਣਦੇ ਹਨ।

ਖ਼ਲਨਾਇਕ ਬਣਿਆ ਕਰਤਾਰ ਚੀਮਾ

ਲੀਹੋਂ ਲੱਥਾ ਪੰਜਾਬੀ ਸਿਨਮਾ ਮੁੜ ਲੀਹ ’ਤੇ ਆਉਣ ਲੱਗਾ ਹੈ। ਇਸ ਦੌਰਾਨ ਜਿੱਥੇ ਕਈ ਨਵੇਂ ਚਿਹਰਿਆਂ ਨੂੰ ਪਛਾਣ ਮਿਲ ਰਹੀ ਹੈ, ਉੱਥੇ ਇਸ ਖੇਤਰ ਵਿਚ ਲੰਬੇ ਸਮੇਂ ਤੋਂ ਜੁੜੇ ਹੋਏ ਅਦਾਕਾਰਾਂ ਨੂੰ ਵੀ ਖੁੱਲ੍ਹ ਕੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਸੈਂਕੜੇ ਸੰਗੀਤਕ ਵੀਡੀਓਜ਼ ਅਤੇ ਅੱਧੀ ਦਰਜਨ ਦੇ ਕਰੀਬ ਫ਼ਿਲਮਾਂ ’ਚ ਦਮਦਾਰ ਭੂਮਿਕਾ ਨਿਭਾ ਚੁੱਕਿਆ ਕਰਤਾਰ ਚੀਮਾ ਵੀ ਬਦਲਦੇ ਦੌਰ ’ਚ ਖ਼ੁਦ ਨੂੰ ਨਵੇਂ ਰੂਪ ’ਚ ਦਰਸ਼ਕਾਂ ਸਾਹਮਣੇ ਲੈ ਕੇ ਆ ਰਿਹਾ ਹੈ।

ਸੱਚਮੁੱਚ ਮਾਂ ਵਰਗੀ ਅਦਾਕਾਰਾ

ਪਿਛਲੇ ਅਰਸੇ ਦੌਰਾਨ ਬਣੀਆਂ ਕਈ ਹਿੱਟ ਪੰਜਾਬੀ ਫ਼ਿਲਮਾਂ ਵਿਚ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਰੁਪਿੰਦਰ ਰੂਪੀ ਸੱਚਮੁੱਚ ਮਾਂ ਵਰਗੀ ਹੈ। ਮਾਂ ਦੇ ਵਧੇਰੇ ਕਿਰਦਾਰ ਪੇਸ਼ ਕਰਨ ਕਾਰਨ ਉਸ ਦੇ ਚਿਹਰੇ ਅਤੇ ਗੱਲਬਾਤ ਵਿਚ ਅਜਿਹੀ ਸਹਿਜਤਾ ਆ ਗਈ ਹੈ ਕਿ ਹਰੇਕ ਨੂੰ ਉਸ ਵਿਚੋਂ ਮਮਤਾ ਝਲਕਦੀ ਪ੍ਰਤੀਤ ਹੁੰਦੀ ਹੈ। ਰੂਪੀ ਦੀ ਪੂਰੀ ਜ਼ਿੰਦਗੀ ਅਦਾਕਾਰੀ ਨਾਲ ਜੁੜੀ ਹੋਈ ਹੈ। ਫ਼ਿਲਮਾਂ ਤੋਂ ਪਹਿਲਾਂ ਉਹ ਰੰਗ ਮੰਚ ਦੀ ਉੱਘੀ ਅਦਾਕਾਰਾ ਸੀ। ਰੰਗਮੰਚ ਨੂੰ ਉਸਨੇ ਹਮੇਸ਼ਾਂ ਪਿਆਰ ਕੀਤਾ ਹੈ। ਅੱਧੀ-ਅੱਧੀ ਰਾਤ ਤਕ ਨਾਟਕ ਖੇਡਣ ਜਾਣਾ ਉਸ ਦੇ ਸੁਭਾਅ ਦਾ ਹਿੱਸਾ ਹੈ। ਉਹ ਰੰਗਮੰਚ ਨੂੰ ਮੁਹੱਬਤ ਦਾ ਹੀ ਦੂਜਾ ਨਾਂ ਮੰਨਦੀ ਹੈ।

ਸਮਾਜਿਕ ਮੁੱਦਿਆਂ ਦੀ ਗੱਲ ਕਰੇਗੀ ‘ਜਿੰਦੜੀ’

ਪੰਜਾਬ ਦੇ ਮੌਜੁੂਦਾ ਦੌਰ ਵਿਚ ਵਧਦੀ ਜਾ ਰਹੀ ਗੁੰਡਾਗਰਦੀ,ਅਖੌਤੀ ਬਾਬਿਆਂ ਅਤੇ ਭ੍ਰਿਸ਼ਟ ਹੋਈ ਪ੍ਰਣਾਲੀ ’ਤੇ ਤਿੱਖਾ ਵਿਅੰਗ ਕਰਦੀ ਫ਼ਿਲਮ ‘ਜਿੰਦੜੀ’ ਪੰਜਾਬੀ ਸਿਨਮਾ ਨੂੰ ਨਵਾਂ ਮੋੜ ਦੇਵੇਗੀ।
‘ਰੁਪਿੰਦਰ ਗਾਂਧੀ’ ਤੇ ‘ਡਾਕੂਆਂ ਦਾ ਮੁੰਡਾ’ ਫ਼ਿਲਮਾਂ ਨਾਲ ਪੰਜਾਬੀ ਸਿਨਮਾ ਵਿਚ ਐਕਸ਼ਨ ਹੀਰੋ ਬਣਕੇ ਉੱਭਰਿਆ ਦੇਵ ਖਰੌੜ ਇਸ ਫ਼ਿਲਮ ਦਾ ਨਾਇਕ ਬਣਿਆ ਹੈ। ਇਸ ਵਿਚ ਦਰਸ਼ਕ ਉਸਦੀ ਅਦਾਕਾਰੀ ਦੇ ਕਈ ਨਵੇਂ ਰੰਗ ਵੇਖਣਗੇ। ਦੇਵ ਖਰੋੜ ਦੀ ਇਹ ਫ਼ਿਲਮ ਪੰਜਾਬ ਵਿੱਚ ਵਾਪਰੀਆਂ ਕਈ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਹੈ।

ਵਿਰਲੇ ਸਰੋਤੇ ਹੁੰਦੇ ਆਸ਼ਕਾਂ ਦੇ ਰਾਗ ਦੇ..!

ਇਕ ਦਿਨ ਪੰਜਾਬੀ ਦਾ ਸ਼ਾਇਰ ਗੁਰਪ੍ਰੀਤ ਮਾਨਸਾ ਤੋਂ ਆਇਆ ਤੇ ਸਵੇਰੇ ਸਵੇਰੇ ਸੰਤ ਸਤਨਾਮ ਸਿੰਘ ਦੀ ਉਦਾਸੀਨ ਕੁਟੀਆ ਪਹੁੰਚ ਗਿਆ। ਉਹ ਸ਼ਾਸਤਰੀ ਗਾਇਨ ਸੁਣਨ ਦਾ ਸ਼ੌਕੀਨ ਹੈ ਅਤੇ ਸੰਤ ਸਤਨਾਮ ਸਿੰਘ ਕਿਰਾਨਾ ਘਰਾਣੇ ਦੇ ਸ਼ਾਸਤਰੀ ਗਾਇਕ, ਉਦਾਸੀ ਸਾਧੂ, ਵਿਦਵਾਨ। ਗੁਰਪ੍ਰੀਤ ਜਿਹਾ ਸ਼ਾਇਰ ਗਿਆ ਹੈ ਤਾਂ ਕੁਝ ਵਿਚਾਰਾਂ ਵੀ ਹੋਣੀਆਂ ਈ ਸਨ। ਸ਼ਾਇਰੀ ਬਾਰੇ ਗੱਲਬਾਤ ਤੁਰਦੀ ਹੈ। ਏਨੇ ਵਿਚ ਕਾਲੇ ਰੰਗ ਦਾ ਨਿੱਕਾ ਜਿਹਾ ਪੰਛੀ ਸੰਤ ਜੀ ਦੇ ਕਮਰੇ ਦੇ ਸ਼ੀਸ਼ੇ ਨਾਲ ਚਿਪਕ ਕੇ ਕੁਝ ਕਹਿੰਦਾ ਹੈ। ਗੁਰਪ੍ਰੀਤ ਧਿਆਨ ਨਾਲ ਸੁਣਦਾ ਹੈ। ਪੰਛੀ ਕਹਿ ਰਿਹਾ ਹੈ ਕਿ ‘ਕੀ ਹੋ ਗਿਐ, ਅੱਜ ਗਾਉਣਾ ਨਹੀਂ, ਅੱਜ ਗਾਉਣਾ ਨਹੀਂ..?’’ ਇਹ ਕੋਈ ਕੌਤਕ ਨਹੀਂ ਹੈ, ਪ੍ਰੇਮ ਹੈ। ਇਸਨੂੰ ਪ੍ਰੇਮ ਨਾਲ ਹੀ ਸਮਝਿਆ ਜਾ ਸਕਦਾ ਹੈ। ਉਸ ਪੰਛੀ ਦਾ ਸੰਗੀਤ ਨਾਲ ਪ੍ਰੇਮ ਹੈ। ਉਸ ਵਕਤ ਉਹ ਹਰ ਰੋਜ਼ ਸੰਤਾਂ ਦਾ ਗਾਇਨ ਸੁਣਦਾ ਹੈ, ਬਿਨ ਨਾਗਾ। ਅੱਜ ਨਾਗਾ ਪੈ ਗਿਆ। ਪੰਛੀ ਬਿਹਬਲ ਹੋ ਉੱਠਿਆ ਹੈ। ਇਹ ਹੈ ਸੰਗੀਤ ਨਾਲ ਪ੍ਰੇਮ। ਇਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ। ਗੁਰਪ੍ਰੀਤ ਧਰਤੀ ਨੂੰ ਮੱਥਾ ਟੇਕਦਾ ਹੈ। ਉਸ ਪੰਛੀ ਦੀ ਫਰਮਾਇਸ਼ ਤਾਂ ਪੂਰੀ ਕੀਤੀ ਜਾਂਦੀ ਹੈ।

ਅਚੇਤ ਹੀ ਸੰਗੀਤ ਦਾ ਖ਼ਜ਼ਾਨਾ ਸੰਭਾਲ ਰਿਹਾ ਭੀਮ ਸਿੰਘ ਲੁਬਾਣਾ

ਪੰਜਾਬੀ ਸੱਭਿਆਚਾਰ ਵਿੱਚ ਲਾਊਡ ਸਪੀਕਰ ਦਾ ਅਹਿਮ ਸਥਾਨ ਰਿਹਾ ਹੈ। ਸਾਊਂਡ ਬਖ਼ਸ਼ ਵਾਲੀਆਂ ਗ੍ਰਾਮੋਫੋਨ ਮਸ਼ੀਨਾਂ ਤਾਂ ਭਾਵੇਂ ਵੀਹਵੀਂ ਸਦੀ ਦੇ ਦੂਜੇ ਤੀਜੇ ਦਹਾਕੇ ਵਿੱਚ ਪ੍ਰਚੱਲਤ ਹੋ ਗਈਆਂ ਸਨ, ਪਰ ਐਂਪਲੀਫਾਇਰ ਵਾਲੇ ਲਾਊਡ ਸਪੀਕਰ ਪਿੰਡਾਂ ਵਿੱਚ ਛੇਵੇਂ ਦਹਾਕੇ ਦੌਰਾਨ ਹੀ ਪਹੁੰਚੇ। ਹਰ ਵੱਡੇ ਪਿੰਡ ਵਿੱਚ ਇੱਕ ਅੱਧ ਲਾਊਡ ਸਪੀਕਰ ਪਹੁੰਚ ਚੁੱਕਿਆ ਸੀ। ਇਸ ਨੂੰ ਆਮ ਲੋਕ ‘ਰੇੜੂਆ’ ਜਾਂ ‘ਰੇੜੀਆ’ ਕਹਿੰਦੇ ਸਨ। ਬਰਾਤਾਂ ਵਿਸ਼ੇਸ਼ ਤੌਰ ’ਤੇ ਸਪੀਕਰ ਵਾਲੇ ਨੂੰ ਆਪਣੇ ਨਾਲ ਲੈ ਕੇ ਜਾਂਦੀਆਂ।

ਗਾਇਕੀ ਵਿੱਚ ਅੱਗੇ ਵਧ ਰਿਹਾ ਕੌਸ਼ਲ

ਆਪਣੀ ਮਿਹਨਤ ਤੇ ਦ੍ਰਿੜ੍ਹ ਇਰਾਦੇ ਨਾਲ ਜੋ ਵਿਅਕਤੀ ਕਿਸੇ ਵੀ ਖੇਤਰ ਵਿੱਚ ਕਦਮ ਰੱਖਦਾ ਹੈ, ਉਹ ਇੱਕ ਦਿਨ ਮੰਜ਼ਿਲ ਨੂੰ ਪ੍ਰਾਪਤ ਕਰ ਹੀ ਲੈਂਦਾ ਹੈ। ਇਸੇ ਬਿਰਤੀ ਦਾ ਮਾਲਕ ਹੈ ਗਾਇਕ ਕੌਸ਼ਲ ਵਿਰਦੀ। ਇਸ ਖੇਤਰ ਵਿੱਚ ਉਹ ਚੰਗਾ ਨਾਮਣਾ ਖੱਟ ਰਿਹਾ ਹੈ।

ਪੰਜਾਬੀ ਲੋਕ ਗਾਇਕੀ ਦਾ ‘ਦੀਪ’

‘ਕਿੱਥੇ ਚੱਲੀ ਐਂ ਸਰੋਂ ਦਾ ਫੁੱਲ ਬਣਕੇ, ਕੁੜੀਏ ਬਦਾਮੀ ਰੰਗੀਏ’ ਅਤੇ ‘ਮੇਰੇ ਰੰਗ ’ਤੇ ਦੁਪੱਟਾ ਕਿਹੜਾ ਸੱਜਦਾ, ਕੁੜੀਆਂ ਨੂੰ ਪੁੱਛਦੀ ਫਿਰੇ’ ਵਰਗੇ ਸਦਾਬਹਾਰ ਗੀਤਾਂ ਰਾਹੀਂ ਲੋਕ ਗਾਇਕੀ ਦੇ ਵਿਸ਼ਾਲ ਖੇਤਰ ਵਿੱਚ ਰੌਸ਼ਨੀ ਕਰਨ ਵਾਲਾ ਇਹ ਦੀਪਕ ਸੀ ਦਲੀਪ ਸਿੰਘ ‘ਦੀਪ’। ਇਨ੍ਹਾਂ ਅਮਰ ਗੀਤਾਂ ਵਿੱਚ ਦੀਪ ਨੇ ਕੇਵਲ ਰੂਹ ਹੀ ਨਹੀਂ ਭਰੀ, ਸਗੋਂ ਇਨ੍ਹਾਂ ਦਾ ਬੁੱਤ ਵੀ ਆਪ ਹੀ ਘੜਿਆ ਹੈ।

ਬਹੁਪੱਖੀ ਪ੍ਰਤਿਭਾ ਨਾਲ ਲਬਰੇਜ਼ ਗੱਭਰੂ

ਸਾਧਾਰਨ ਕਿਸਾਨ ਪਰਿਵਾਰ ਵਿੱਚ ਪੈਦਾ ਹੋ ਕੇ ਦੀਵੇ ਦੀ ਲੋਅ ਵਾਂਗ ਕਲਾਤਮਕ ਖੇਤਰ ’ਚ ਚਮਕਣ ਲਈ ਯਤਨਸ਼ੀਲ ਹੈ ਨੌਜਵਾਨ ਕਲਾਕਾਰ ਜਸਵੀਰ ਸਿੰਘ ਜਿਸਨੂੰ ਕਲਾ ਦੀ ਦੁਨੀਆਂ ਵਿੱਚ ਗੋਪੀ ਸਿੱਧੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹ ਇੱਕ ਰੰਗਕਰਮੀ, ਕਵੀ ਤੇ ਸੰਵਾਦ ਲੇਖਕ ਵੀ ਹੈ। ਇਸ ਨੌਜਵਾਨ ਦਾ ਪਿਛੋਕੜ ਜਗਰਾਉਂ ਤਹਿਸੀਲ ਦੇ ਪਿੰਡ ਡੱਲਾ ਦਾ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0071642892
Copyright © 2019, Panjabi Times. All rights reserved. Website Designed by Mozart Infotech