ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮੁਲਾਕਾਤਾਂ

ਪੰਜਾਬੀਅਤ ਦਾ ਸ਼ੈਦਾਈ ਬਾਬੂ ਸਿੰਘ ਮਾਨ

March 11, 2018 12:17 PM

ਪੰਜਾਬੀ ਗੀਤਕਾਰੀ ਵਿੱਚ ਬਾਬੂ ਸਿੰਘ ਮਾਨ ਮਰਾੜ੍ਹਾ ਵਾਲੇ ਦੀ ਅੱਧੀ ਸਦੀ ਤੋਂ ਚੜ੍ਹਾਈ ਹੈ।  ਉਸਦਾ ਹਾਲੇ ਤਕ ਕੋਈ ਬਦਲ ਨਜ਼ਰ ਨਹੀਂ ਆਇਆ। ਅਨੇਕ ਗੀਤਕਾਰ ਆਏ ਤੇ ਗਏ, ਪਰ ਕੋਈ ਵੀ ਬਾਬੂ ਸਿੰਘ ਮਾਨ ਵਾਂਗ ਇੰਨਾ ਵਕਤ ਇਸ ਖੇਤਰ ਵਿੱਚ ਨਹੀਂ ਟਿਕ ਸਕਿਆ। ਉਸ ਨੇ ਆਪਣੇ ਗੀਤਾਂ ਵਿੱਚ ਥਕਾਵਟ ਨਹੀਂ ਆਉਣ ਦਿੱਤੀ। ਉਸ ਦੇ ਹਰ ਗੀਤ ਵਿੱਚ ਰੁਮਕਦੇ ਪੁਰੇ ਦੇ ਬੁੱਲ੍ਹੇ ਵਰਗੀ ਸਰਸਰਾਹਟ ਹੁੰਦੀ ਹੈ। ਪੇਸ਼ ਹੈ ਉਸ ਨਾਲ ਹੋਈ ਮੁਲਾਕਾਤ ਦੇ ਮੁੱਖ ਅੰਸ਼-
– ਤੁਹਾਨੂੰ ਅੱਜ ਦੇ ਗੀਤਕਾਰਾਂ ਦੀ ਗੀਤਕਾਰੀ ਕਿਵੇਂ ਦੀ ਲੱਗਦੀ ਹੈ?
– ਮੈਨੂੰ ਹਾਲੇ ਤੀਕ ਕਿਸੇ ਵੀ ਅਜੋਕੇ ਗੀਤ ਨੂੰ ਸੁਣ ਕੇ ਇਹ ਨਹੀਂ ਲੱਗਿਆ ਕਿ ਇਸ ਵਿੱਚ ਵਾਕਿਆ ਹੀ ਵੱਡੀ ਗੱਲ ਕੀਤੀ ਗਈ ਹੈ। ਚੱਲੀ ਜਾਣ ਨੂੰ ਤਾਂ ਬਹੁਤ ਕੁਝ ਚੱਲੀ ਜਾਂਦਾ ਹੈ, ਪਰ ਗੀਤ ਵਿੱਚ ਸਹਿਜਤਾ, ਸੁਭਾਵਿਕਤਾ ਤੇ ਸਰਲਤਾ ਹੋਣੀ ਬਹੁਤ ਜ਼ਰੂਰੀ ਹੈ। ਸਮਾਜ ਦੇ ਦਰਦ ਵੀ ਕਈ ਵਾਰ ਰੁਮਾਂਟਿਕ ਅੰਦਾਜ਼ ਵਿੱਚ ਪੇਸ਼ ਕਰਨੇ ਪੈਂਦੇ ਹਨ, ਪਰ ਮੈਂ ਸਾਫ਼ ਕਹਿੰਦਾ ਹਾਂ ਕਿ ਮੈਂ ਅਜੋਕੇ ਕਿਸੇ ਵੀ ਗੀਤਕਾਰ ਤੋਂ ਪ੍ਰਭਾਵਿਤ ਨਹੀਂ ਹਾਂ।
-ਤੁਹਾਨੂੰ ਪਹਿਲੀ ਵਾਰ ਕਦੋਂ ਲੱਗਾ ਕਿ ਤੁਸੀਂ ਗੀਤ ਲਿਖ ਸਕਦੇ ਹੋ?
– ਮੇਰੀ ਸ਼ੁਰੂਆਤ ਗੀਤਾਂ ਤੋਂ ਨਹੀਂ ਹੋਈ। ਜਦੋਂ ਮੈਂ ਹਾਲੇ ਸਕੂਲ ਹੀ ਪੜ੍ਹਦਾ ਸੀ ਤਾਂ ਮੇਰੇ ਅੰਦਰ ਜਿਵੇਂ ਕੋਈ ਜਾਗ ਹੀ ਲੱਗ ਗਿਆ। ਉਨ੍ਹਾਂ ਦਿਨਾਂ ਵਿੱਚ ਰੇਡੀਓ ਵੀ ਕਿਸੇ ਵਿਰਲੇ ਬੰਦੇ ਕੋਲ ਹੀ ਹੁੰਦਾ ਸੀ। ਢਾਡੀਆਂ-ਕਵੀਸ਼ਰਾਂ ਨੂੰ ਮੈਂ ਜ਼ਰੂਰ ਸੁਣਦਾ ਰਹਿੰਦਾ ਸੀ। ਸਭ ਤੋਂ ਪਹਿਲਾਂ ਮੈਂ ਕੁਝ ਕਵਿਤਾਵਾਂ ਲਿਖੀਆਂ ਤੇ ਆਪਣੇ ਪ੍ਰੋਫੈਸਰ ਨਰੂਲਾ ਸਾਹਿਬ ਨੂੰ ਵਿਖਾਈਆਂ। ਇਹ ਕਵਿਤਾਵਾਂ ਅਜਿਹੀਆਂ ਸਨ ਕਿ ਅੱਜ ਮੇਰੇ ਕੋਲ ਹੁੰਦੀਆਂ ਤਾਂ ਮੈਨੂੰ ਖ਼ੁਦ ਨੂੰ ਵੀ ਸਮਝ ਨਹੀਂ ਸੀ ਆਉਣੀਆਂ। ਨਰੂਲਾ ਜੀ  ਮੈਨੂੰ ਕਹਿੰਦੇ ਕਿ ਜਿਹੜੀਆਂ ਕਵਿਤਾਵਾਂ ਤੂੰ ਲਿਖੀਆਂ ਨੇ, ਇਹ ਤੇਰੇ ਕਿਸੇ ਕੰਮ ਨਹੀਂ ਆਉਣੀਆਂ। ਉਨ੍ਹਾਂ ਮੈਨੂੰ ਪ੍ਰੇਰਿਤ ਕੀਤਾ ਕਿ ਜੋ ਤੂੰ ਵੇਖਦਾ ਹੈਂ, ਉਹ ਲਿਖਿਆ ਕਰ। ਮੈਂ ਇਹੀ ਮੰਤਰ ਬਣਾ ਲਿਆ। ਕਵਿਤਾਵਾਂ ਪਾੜ ਕੇ ਸੁੱਟ ਦਿੱਤੀਆਂ ਅਤੇ ਗੀਤਾਂ ਦੁਆਲੇ ਹੋ ਗਿਆ। ਮੈਂ ਪਿੰਡ ਵਿੱਚ ਰਹਿੰਦਾ ਸੀ ਤੇ ਪਾਤਰ ਮੇਰੇ ਆਲੇ-ਦੁਆਲੇ ਘੁੰਮਦੇ ਸਨ। ਮੈਂ ਉਸ ਵੇਲੇ ਵੀ ਸੱਚ ਜਾਂ ਸੱਚ ਦੇ ਨੇੜੇ ਰਹਿ ਕੇ ਲਿਖਣ ਦੀ ਕੋਸ਼ਿਸ਼ ਕੀਤੀ। ਲੋਕਾਂ ਦੀ ਬੋਲੀ ਤੇ ਲੋਕਾਂ ਦੀ ਗੱਲ ਨੂੰ ਮੈਂ ਆਪਣੀ ਕਲਾਤਮਕ ਚਾਸ਼ਣੀ ਵਿੱਚ ਰੰਗ ਕੇ ਗੀਤ ਲਿਖਣੇ ਸ਼ੁਰੂ ਕੀਤੇ। 1964 ਵਿੱਚ ਮੇਰੀ ਪਹਿਲੀ ਕਿਤਾਬ ‘ਗੀਤਾਂ ਦਾ ਵਣਜਾਰਾ’ ਛਪ ਗਈ ਤੇ ਇਸ ਦੇ ਨਾਲ ਹੀ ਕਲਾਕਾਰ ਮੇਰੇ ਕੋਲ ਗੀਤ ਲੈਣ ਲਈ ਆਉਣ ਲੱਗੇ। ਜਸਵੰਤ ਭੰਵਰਾ ਤੇ ਹਰਚਰਨ ਗਰੇਵਾਲ ਮੇਰੇ ਕੋਲ ਗੀਤਾਂ ਲਈ ਪਿੰਡ ਆਏ ਤੇ ਬਸ ਫਿਰ ਸ਼ੁਰੂ ਹੋ ਗਿਆ ਮੇਰੀ ਗੀਤਕਾਰੀ ਦਾ ਸਫ਼ਰ।
– ਤੁਸੀਂ ਲਿਖਣ ਵੱਲ ਖ਼ਾਸ ਤਵੱਜੋ ਦਿੱਤੀ ਜਾਂ ਸੁਭਾਵਿਕ ਹੀ ਸਭ ਹੁੰਦਾ ਰਿਹਾ?
– ਅੱਜ ਤਕ ਮੈਂ ਕਦੇ ਵੀ ਸੋਚ ਕੇ ਗੀਤ ਨਹੀਂ ਲਿਖਿਆ ਜਾਂ ਕਹਿ ਲਓ ਕਿ ਮੈਂ ਕਦੇ ਦਿਮਾਗ਼ ਨਾਲ ਗੀਤ ਨਹੀਂ ਲਿਖਿਆ। ਲਿਖਣ ਲਈ ਜਾਂ ਕੋਈ ਖ਼ਾਸ ਸ਼ੈਲੀ ਬਣਾਉਣ ਲਈ ਮੈਂ ਕਦੇ ਵੀ ਕੋਈ ਤਰੱਦਦ ਨਹੀਂ ਕੀਤਾ। ਜੋ ਮੈਂ ਵੇਖਿਆ, ਉਸ ਨੂੰ ਕਾਗਜ਼ ’ਤੇ ਉਤਾਰ ਦਿੱਤਾ। ਮੇਰੀ ਕਦੇ ਇਹ ਦੌੜ ਨਹੀਂ ਰਹੀ ਕਿ ਮੇਰੇ ਗੀਤ ਰਿਕਾਰਡ ਹੋਣਗੇ ਜਾਂ ਮੇਰੀਆਂ ਕਿਤਾਬਾਂ ਛਪਣਗੀਆਂ। ਸਭ ਕੁਝ ਸੁਭਾਵਿਕ ਹੀ ਵਾਪਰਦਾ ਗਿਆ। ਮੇਰਾ ਇਹ ਮੰਨਣਾ ਹੈ ਕਿ ਗੀਤ ਵਿੱਚ ਜਿੰਨੀ ਸਰਲਤਾ ਤੇ ਸੁਭਾਵਿਕਤਾ ਹੋਵੇਗੀ, ਓਨਾ ਹੀ ਉਹ ਲੋਕਾਂ ਦੇ ਨੇੜੇ ਹੋਵੇਗਾ। ਮੈਂ ਸਮਝਦਾ ਹਾਂ ਕਿ ਜਿਹੜਾ ਮੇਰਾ ਗੀਤ ਲੋਕ ਗੀਤ ਬਣ ਗਿਆ ਤੇ ਜਿਸ ਵਿੱਚੋਂ ਮੈਂ ਗਾਇਬ ਹੋ ਗਿਆ, ਮੇਰਾ ਉਹ ਸਭ ਤੋਂ ਸਫਲ ਗੀਤ ਹੈ।
– ਤੁਸੀਂ ਆਪਣੇ ਕਿਸੇ ਸਮਕਾਲੀ ਗੀਤਕਾਰ ਤੋਂ ਪ੍ਰਭਾਵਿਤ ਵੀ ਹੋਏ?
– ਉਸ ਵੇਲੇ ਮੈਨੂੰ ਨੰਦ ਲਾਲ ਨੂਰਪੁਰੀ ਚੰਗਾ ਲੱਗਾ ਸੀ। ਗੁਰਦੇਵ ਸਿੰਘ ਮਾਨ ਵੀ ਮੈਨੂੰ ਚੰਗਾ ਲੱਗਾ। ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ, ਧਨੀ ਰਾਮ ਚਾਤ੍ਰਿਕ ਬੜੇ ਵਧੀਆ ਲੱਗੇ। ਇਹ ਮੇਰੇ ਪ੍ਰੇਰਣਾ ਸਰੋਤ ਸਨ। ਮੇਰੀ ਰਹਿਤਲ ਮੇਰੇ ਲੋਕ ਸਨ। ਉਂਜ ਪੜ੍ਹਿਆ ਮੈਂ ਸਾਰੇ ਸ਼ਾਇਰਾਂ ਨੂੰ, ਪਰ ਸੁਚੇਤ ਰੂਪ ਵਿੱਚ ਮੈਂ ਕਿਸੇ ਤੋਂ ਪ੍ਰਭਾਵਿਤ ਹੋ ਕੇ ਨਹੀਂ ਲਿਖਿਆ। ਮੈਂ ਉਰਦੂ ਸਾਹਿਤ ਵੀ ਬਹੁਤ ਪੜ੍ਹਿਆ ਜਿਸ ਨੇ ਮੇਰੀ ਸ਼ਾਇਰੀ ਵਿੱਚ ਨਿਖਾਰ ਲਿਆਂਦਾ।
– ਤੁਹਾਡਾ ਪਹਿਲਾ ਗੀਤ ਕਿਹੜਾ ਰਿਕਾਰਡ ਹੋਇਆ ਸੀ?
– ਮੇਰਾ ਪਹਿਲਾ ਗੀਤ ਸੁਰਿੰਦਰ ਕੌਰ ਤੇ ਹਰਚਰਨ ਗਰੇਵਾਲ ਨੇ ਗਾਇਆ ‘ਆ ਗਿਆ ਵਣਜਾਰਾ’। ਉਸ ਵੇਲੇ ਸੁਰਿੰਦਰ ਕੌਰ ਵੱਡ ਨਾਂਅ ਸੀ। ਇਹ 1964 ਵਿੱਚ ਰਿਕਾਰਡ ਹੋਇਆ। ਇਸ ਵਿੱਚ ਇੱਕ ਕਮਾਲ ਦੀ ਲਾਈਨ ਸੀ ‘ਚੜ੍ਹੇ ਮਹੀਨੇ ਦਸਾਂ ਦਸਾਂ ਦੇ ਮਿਲਦੇ ਨੋਟ ਗਿਆਰਾਂ…’। ਉਦੋਂ ਫ਼ੌਜੀ ਦੀ ਤਨਖਾਹ 110 ਰੁਪਏ ਹੁੰਦੀ ਸੀ। ਇਹ ਗੀਤ ਪੂਰਾ ਹਿੱਟ ਹੋਇਆ।
– ਤੁਸੀਂ ਮੁਹੰਮਦ ਸਦੀਕ-ਰਣਜੀਤ ਕੌਰ ਨਾਲ ਪ੍ਰੋਗਰਾਮਾਂ ’ਤੇ ਵੀ ਜਾਂਦੇ ਰਹੇ?
– ਨਹੀਂ, ਬਹੁਤਾ ਤਾਂ ਨਹੀਂ ਗਿਆ, ਪਰ ਉਨ੍ਹਾਂ ਦੇ ਸਟੇਜਾਂ ’ਤੇ ਜਾਣ ਕਾਰਨ ਮੈਨੂੰ ਲੋਕਾਂ ਦੇ ਹੋਰ ਨੇੜੇ ਜਾਣ ਦਾ ਮੌਕਾ ਮਿਲਿਆ। ਸਦੀਕ ਡਰਾਮੇ ਵਿੱਚੋਂ ਆਇਆ ਸੀ। ਰਜਿੰਦਰ ਰਾਜਨ ਦੇ ਜਾਣ ਤੋਂ ਬਾਅਦ ਰਣਜੀਤ ਨਾਲ ਜੋੜੀ ਬਣੀ। ਪਹਿਲਾਂ ਮੈਂ ਦੋਗਾਣੇ ਲਿਖਣ ਨੂੰ ਚੰਗਾ ਨਹੀਂ ਸੀ ਸਮਝਦਾ, ਪਰ ਫਿਰ ਮੈਂ ਸਟੇਜ ਅਦਾਇਗੀ ਲਈ ਗੀਤਾਂ ਵਿੱਚ ਕਈ ਤਰ੍ਹਾਂ ਦੇ ਰੰਗ ਭਰਨੇ ਸ਼ੁਰੂ ਕੀਤੇ। ਰਵਾਇਤੀ ਮੀਟਰਾਂ ਤੋਂ ਇਲਾਵਾ ਦੋਗਾਣਿਆਂ ਨੂੰ ਨਵੀਂ ਮੀਟਰਾਂ ਵਿੱਚ ਬੰਨ੍ਹਿਆ। ਨਵੀਆਂ ਤਰਜ਼ਾਂ ਮੈਂ ਖ਼ੁਦ ਬਣਾਈਆਂ। ਸਟੇਜ ਨੂੰ ਮੁੱਖ ਰੱਖ ਕੇ ਲਿਖੇ ਮੇਰੇ ਗੀਤ ਬਹੁਤ ਮਕਬੂਲ ਹੋਏ। ਜੇਕਰ ਮੈਂ ਸਟੇਜਾਂ ’ਤੇ ਨਾ ਜਾਂਦਾ ਤਾਂ ਸ਼ਾਇਦ ਮੈਂ ਅਜਿਹੇ ਗੀਤ ਨਾ ਲਿਖ ਸਕਦਾ।
– ਤੁਹਾਨੂੰ ਜ਼ਿਆਦਾ ਹਰਮਨਪਿਆਰਤਾ ਮੁਹੰਮਦ ਸਦੀਕ-ਰਣਜੀਤ ਕੌਰ ਤੋਂ ਮਿਲੀ।?
-ਨਹੀਂ, ਮੈਨੂੰ ਮਕਬੂਲੀਅਤ ਲਈ ਕਦੇ ਭੱਜਣਾ ਨਹੀਂ ਪਿਆ। ਉਸ ਵੇਲੇ ਲਿਖਣ ਵਾਲੇ ਬਹੁਤੇ ਨਹੀਂ ਹੁੰਦੇ ਸਨ। ਪੂਰੇ ਸਾਲ ਵਿੱਚ ਮਸਾਂ 20 ਗੀਤ ਰਿਕਾਰਡ ਹੁੰਦੇ ਸਨ ਜਿਨ੍ਹਾਂ ਵਿੱਚੋਂ ਮੇਰੇ ਇਕੱਲੇ ਦੇ 16 ਗੀਤ ਹੁੰਦੇ ਸਨ। ਉਂਜ ਮੇਰੀ ਸਦੀਕ ਨਾਲ ਨੇੜਤਾ ਤੇ ਲਗਾਅ ਹੋ ਗਿਆ। ਹੁਣ ਮੇਰੀ ਨੇੜਤਾ ਹਰਭਜਨ ਮਾਨ ਨਾਲ ਹੈ। ਮੈਂ ਜਦੋਂ ਵੀ ਕੋਈ ਕੰਮ ਕਰਦਾ ਹਾਂ ਤੇ ਪੂਰੇ ਪ੍ਰਾਜੈਕਟ ਦਾ ਕਰਤਾ ਮੈਂ ਹੀ ਹੁੰਦਾ ਹਾਂ ਤੇ ਮੈਂ ਆਪਣੀ ਮਰਜ਼ੀ ਨਾਲ ਐਲਬਮ ਨੂੰ ਸ਼ੇਡ ਦਿੰਦਾ ਹੈ।
– ਤੁਸੀਂ ਕਈ ਸਾਲ ਲਿਖਣਾ ਬੰਦ ਰੱਖਿਆ, ਤੁਹਾਡੀ ਦੂਜੀ ਪਾਰੀ ਕਦੋਂ ਸ਼ੁਰੂ ਹੋਈ?
– ਮੇਰੀ ਦੂਜੀ ਪਾਰੀ ਦਿਲਸ਼ਾਦ ਅਖ਼ਤਰ ਤੋਂ ਸ਼ੁਰੂ ਹੋਈ ਸੀ। 1989 ਵਿੱਚ ‘ਨੱਚੀਂ ਸਾਡੇ ਨਾਲ’ ਤੇ ਫਿਰ ‘ਦੇਸੀ ਬਾਂਦਰੀ’ ਰਿਕਾਰਡ ਕੀਤੀ। ਉਨ੍ਹਾਂ ਦਿਨਾਂ ਵਿੱਚ ਸੁਖਵਿੰਦਰ ਤੇ ਮੰਗਲ ਵੀ ਰਿਕਾਰਡ ਕੀਤੇ। ਇਸ ਤੋਂ ਪਹਿਲਾਂ ਮਹਿੰਦਰ ਕਪੂਰ ਦੀ ਸੁਪਰ ਹਿੱਟ ਟੇਪ ‘ਭਾਬੀ ਗੱਲ ਨਾ ਕਰੀਂ’ ਕੀਤੀ। ਇਸ ਟੇਪ ਦੇ ਦਸ ਗੀਤ ਮੈਂ ਸਟੂਡੀਓ ਵਿੱਚ ਬੈਠ ਕੇ ਲਿਖੇ ਅਤੇ ਮਹਿੰਦਰ ਕਪੂਰ ਨੇ ਗਾ ਦਿੱਤੇ। ਜਗਜੀਤ ਸਿੰਘ ਨਾਲ ਵੀ ਕੁਝ ਟੇਪਾਂ ਕੀਤੀਆਂ।
– ਤੁਸੀਂ ਉਦਾਸ ਵੀ ਲਿਖਿਆ, ਰੁਮਾਂਟਿਕ ਵੀ ਤੇ ਕਾਮੇਡੀ ਵੀ, ਇਨ੍ਹਾਂ ਵਿੱਚੋਂ ਤੁਹਾਡੇ ਨੇੜੇ ਕੀ ਹੈ?
– ਵੇਖੋ! ਬੰਦਾ ਜਾਂ ਤਾਂ ਰੋਂਦਾ ਹੈ, ਹੱਸਦਾ ਹੈ ਤੇ ਜਾਂ ਰੁਮਾਂਸ ਕਰਦਾ ਹੈ। ਮੈਂ ਜਦੋਂ ਵੀ ਕੁਝ ਲਿਖਿਆ ਹੈ ਤਾਂ ਉਸ ਖਿਆਲ ਵਿੱਚ ਡੁੱਬ ਕੇ ਲਿਖਿਆ ਹੈ। ਜੇਕਰ ਮੈਂ ਉਦਾਸ ਗੀਤ ਲਿਖਿਆ ਹੈ ਤਾਂ ਮੈਂ ਲਿਖਣ ਵੇਲੇ ਜ਼ਰੂਰ ਰੋਇਆ ਹੋਵਾਂਗਾ, ਰੁਮਾਂਸ ਦੀ ਤਰਜ਼ਮਾਨੀ ਕੀਤੀ ਹੈ ਤਾਂ ਮੈਂ ਰੁਮਾਂਟਿਕ ਹੋਵਾਂਗਾ ਤੇ ਕਾਮੇਡੀ ਲਿਖਿਆ ਹੈ ਤਾਂ ਮੈਂ ਰੱਜ ਕੇ ਹੱਸਿਆ ਹੋਵਾਂਗਾ। ਇਹ ਤਿੰਨੇ ਗੱਲਾਂ ਹੀ ਮੇਰੇ ਨੇੜੇ ਹਨ। ਬਾਕੀ ਪੰਜਾਬੀਅਤ ਦਾ ਮੈਂ ਸ਼ੈਦਾਈ ਹਾਂ। ਦਹਾਕਿਆਂ ਬੱਧੀ ਮੁੰਬਈ ਰਹਿਣ ਦੇ ਬਾਵਜੂਦ ਮੇਰਾ ਮਨ ਪੰਜਾਬ ਵਿੱਚ ਵਸਦਾ ਹੈ। ਮੈਨੂੰ ਕਿੰਨੇ ਹੀ ਹਿੰਦੀ ਫ਼ਿਲਮਾਂ ਵਾਲਿਆਂ ਨੇ ਕਿਹਾ ਸਾਡੇ ਲਈ ਲਿਖੋ, ਪਰ ਮੈਂ ਕਦੇ ਅਜਿਹਾ ਨਹੀਂ ਕੀਤਾ ਕਿਉਂਕਿ ਮੈਂ ਕਦੇ ਦਿਮਾਗ਼ ਨਾਲ ਨਹੀਂ ਲਿਖ ਸਕਦਾ। ਮੈਂ ਹਿੰਦੀ ਦਾ ਸ਼ਬਦ ਵੀ ਕਦੇ-ਕਦਾਈਂ ਹੀ ਵਰਤਿਆ ਹੋਵੇਗਾ।
– ਕੀ ਤੁਹਾਨੂੰ ਗੀਤ ਲਿਖਣ ਲਈ ਖ਼ਾਸ ਮਾਹੌਲ ਦੀ ਲੋੜ ਪੈਂਦੀ ਹੈ?
– ਨਹੀਂ ਮੈਨੂੰ ਕੋਈ ਲੋੜ ਨਹੀਂ ਪੈਂਦੀ। ਇਹ ਗੱਲ ਜ਼ਰੂਰ ਹੈ ਕਿ ਜਦੋਂ ਮੈਂ ਕੋਈ ਗੀਤ ਲਿਖਦਾ ਹਾਂ ਤੇ ਉਸ ਦੇ ਚਰਿੱਤਰ ਨੂੰ ਪੂਰੀ ਤਰ੍ਹਾਂ ਸਮਝਦਾ ਹਾਂ। ਮੈਂ ਖ਼ੁਦ ਉਹ ਚਰਿੱਤਰ ਬਣ ਜਾਂਦਾ ਹਾਂ। ਉਸ ਦੀ ਹਰ ਭਾਵਨਾ ਨੂੰ ਸਮਝਦਾ ਹਾਂ। ਆਪਣੇ ਗੀਤਾਂ ਦੀਆਂ 90 ਫ਼ੀਸਦੀ ਤਰਜ਼ਾਂ ਮੈਂ ਆਪ ਘੜੀਆਂ ਹਨ। ਮੇਰੇ ਲਈ ਗੀਤ ਲਿਖਣਾ ਹੁਣ ਸੁਭਾਵਿਕ ਹੋ ਗਿਆ ਹੈ। ਇਸ ਲਈ ਮੇਰੇ ਲਈ ਖ਼ਾਸ ਮਾਹੌਲ ਨਹੀਂ ਚਾਹੀਦਾ।
– ਤੁਸੀਂ ਅੱਜ ਦੀ ਗਾਇਕੀ ਬਾਰੇ ਕੀ ਕਹਿਣਾ ਚਾਹੋਗੇ?
-ਅੱਜ ਦੀ ਗਾਇਕੀ, ਗਾਇਕੀ ਨਹੀਂ ਰਹੀ, ਕਲਾ ਨਹੀਂ ਰਹੀ। ਅੱਜ ਦੇ ਕਲਾਕਾਰ ਇਹ ਨਹੀਂ ਸਮਝਦੇ ਕਿ ਕੰਪਿਊਟਰ ਦਿਮਾਗ਼ ਨੂੰ ਪੜ੍ਹ ਸਕਦਾ ਹੈ, ਪਰ ਦਿਲ ਨੂੰ ਨਹੀਂ। ਜਿਹੜੇ ਅੱਜ ਤੁਹਾਨੂੰ ਗਾਉਣ ਵਾਲੇ ਨਜ਼ਰ ਆਉਂਦੇ ਹਨ, ਇਹ ਮਸ਼ੀਨਾਂ ਨੇ ਬਣਾਏ ਹਨ। ਅੱਗੇ ਅਖਾੜਿਆਂ ਵਿੱਚ ਢੱਡ ਸਾਰੰਗੀ ਸੀ, ਅਲਗੋਜ਼ੇ ਸੀ ਤੇ ਇਨ੍ਹਾਂ ਦਾ ਮਨੁੱਖ ਨਾਲ ਸਿੱਧਾ ਸਪਰਸ਼ ਸੀ। ਹੁਣ ਮਸ਼ੀਨਾਂ ਦਾ ਸੰਗੀਤ ਦਿਲ ’ਤੇ ਨਹੀਂ ਵੱਜਦਾ। ਇਹ ਮਸ਼ੀਨਾਂ ਅੱਜ ਵੀ ਗਈਆਂ ਤੇ ਕੱਲ੍ਹ ਵੀ ਗਈਆਂ। ਮਸ਼ੀਨੀ ਯੁੱਗ ਨੇ ਕਲਾ ਦਾ ਖਾਤਮਾ ਕਰ ਦਿੱਤਾ। ਗ਼ੈਰ ਕਲਾਕਾਰਾਂ ਨੇ ਅਸਲੀ ਕਲਾਕਾਰਾਂ ਦੀ ਕਦਰ ਵੀ ਖ਼ਤਮ ਕਰ ਦਿੱਤੀ ਹੈ।
– ਤੁਸੀਂ ਪੰਜਾਬੀ ਸਿਨਮਾ ਬਾਰੇ ਕੀ ਕਹੋਗੇ?
– ਪੰਜਾਬੀ ਸਿਨਮਾ ਪੰਜ-ਚਾਰ ਸਾਲ ਚੱਲਦਾ ਹੈ ਤੇ ਫਿਰ ਬੰਦ ਹੋ ਜਾਂਦਾ ਹੈ। ਪਿਛਲੇ ਦਸ ਬਾਰਾਂ ਸਾਲ ਕੋਈ ਫ਼ਿਲਮ ਬਣੀ ਹੀ ਨਹੀਂ। ਫਿਰ ਅਸੀਂ ‘ਜੀ ਆਇਆ ਨੂੰ’ ਬਣਾਈ। ਇਸ ਨਾਲ ਪੰਜਾਬੀ ਫ਼ਿਲਮਾਂ ਦਾ ਰਾਹ ਖੁੱਲ੍ਹ ਗਿਆ। ਹੁਣ ਪੰਜਾਬੀ ਸਿਨਮਾ ਸਿਰਫ਼ ਕਾਮੇਡੀ ਤਕ ਸੀਮਤ ਹੋ ਗਿਆ। ਹੁਣ ਫ਼ਿਲਮਾਂ ਵਿੱਚ ਗ਼ੈਰ ਪੈਸ਼ੇਵਰ ਲੋਕ ਆ ਗਏ ਜਿਨ੍ਹਾਂ ਦੇ ਵਪਾਰ ਫੇਲ੍ਹ ਹੋ ਗਏ, ਉਹ ਫ਼ਿਲਮਾਂ ਬਣਾਉਣ ਲੱਗੇ। ਹੁਣ ਫ਼ਿਲਮਾਂ ਜ਼ਰੂਰ ਆ ਰਹੀਆਂ ਹਨ, ਪਰ ਕੁਝ ਚੰਗਾ ਨਹੀਂ ਹੋ ਰਿਹਾ। ਸਾਰੀਆਂ ਫ਼ਿਲਮਾਂ ਇੱਕੋ ਜਿਹੀਆਂ ਹੀ ਨਜ਼ਰ ਆ ਰਹੀਆਂ ਹਨ।
– ਤੁਹਾਡੀਆਂ ਭਵਿੱਖ ਦੀਆਂ ਕੀ ਯੋਜਨਾਵਾਂ ਹਨ?
– ਮੈਂ ਪਹਿਲਾਂ ਹੀ ਦੱਸਿਆ ਕਿ ਮੈਂ ਕਦੇ ਕੋਈ ਯੋਜਨਾ ਬਣਾ ਕੇ ਨਹੀਂ ਚੱਲਿਆ। ਜੇ ਮੈਂ ਯੋਜਨਾ ਬਣਾਉਣ ਲੱਗਿਆ ਫਿਰ ਤਾਂ ਮੈਂ ਯੋਜਨਾਕਾਰ ਬਣ ਜਾਵਾਂਗਾ। ਮੈਂ ਲੰਬੇ ਸਮੇਂ ਲਈ ਸੋਚ ਕੇ ਆਪਣੀ ਸ਼ਾਂਤੀ ਨਹੀਂ ਭੰਗ ਕਰਨਾ ਚਾਹੁੰਦਾ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮੁਲਾਕਾਤਾਂ ਵਿੱਚ ਹੋਰ
ਪੰਜਾਬੀ ਲੋਕ ਗਾਇਕੀ ਦਾ ‘ਦੀਪ’

‘ਕਿੱਥੇ ਚੱਲੀ ਐਂ ਸਰੋਂ ਦਾ ਫੁੱਲ ਬਣਕੇ, ਕੁੜੀਏ ਬਦਾਮੀ ਰੰਗੀਏ’ ਅਤੇ ‘ਮੇਰੇ ਰੰਗ ’ਤੇ ਦੁਪੱਟਾ ਕਿਹੜਾ ਸੱਜਦਾ, ਕੁੜੀਆਂ ਨੂੰ ਪੁੱਛਦੀ ਫਿਰੇ’ ਵਰਗੇ ਸਦਾਬਹਾਰ ਗੀਤਾਂ ਰਾਹੀਂ ਲੋਕ ਗਾਇਕੀ ਦੇ ਵਿਸ਼ਾਲ ਖੇਤਰ ਵਿੱਚ ਰੌਸ਼ਨੀ ਕਰਨ ਵਾਲਾ ਇਹ ਦੀਪਕ ਸੀ ਦਲੀਪ ਸਿੰਘ ‘ਦੀਪ’। ਇਨ੍ਹਾਂ ਅਮਰ ਗੀਤਾਂ ਵਿੱਚ ਦੀਪ ਨੇ ਕੇਵਲ ਰੂਹ ਹੀ ਨਹੀਂ ਭਰੀ, ਸਗੋਂ ਇਨ੍ਹਾਂ ਦਾ ਬੁੱਤ ਵੀ ਆਪ ਹੀ ਘੜਿਆ ਹੈ।

ਬਹੁਪੱਖੀ ਪ੍ਰਤਿਭਾ ਨਾਲ ਲਬਰੇਜ਼ ਗੱਭਰੂ

ਸਾਧਾਰਨ ਕਿਸਾਨ ਪਰਿਵਾਰ ਵਿੱਚ ਪੈਦਾ ਹੋ ਕੇ ਦੀਵੇ ਦੀ ਲੋਅ ਵਾਂਗ ਕਲਾਤਮਕ ਖੇਤਰ ’ਚ ਚਮਕਣ ਲਈ ਯਤਨਸ਼ੀਲ ਹੈ ਨੌਜਵਾਨ ਕਲਾਕਾਰ ਜਸਵੀਰ ਸਿੰਘ ਜਿਸਨੂੰ ਕਲਾ ਦੀ ਦੁਨੀਆਂ ਵਿੱਚ ਗੋਪੀ ਸਿੱਧੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹ ਇੱਕ ਰੰਗਕਰਮੀ, ਕਵੀ ਤੇ ਸੰਵਾਦ ਲੇਖਕ ਵੀ ਹੈ। ਇਸ ਨੌਜਵਾਨ ਦਾ ਪਿਛੋਕੜ ਜਗਰਾਉਂ ਤਹਿਸੀਲ ਦੇ ਪਿੰਡ ਡੱਲਾ ਦਾ ਹੈ।

ਨਵੇਂ ਸਫ਼ਰ ’ਤੇ ਨਿਕਲੀ ਕਵਿਤਾ ਕੌਸ਼ਿਕ

ਸਬ ਟੀ.ਵੀ. ਚੈਨਲ ’ਤੇ ਬਹੁ ਚਰਚਿਤ ਰਹੇ ਲਡ਼ੀਵਾਰ ‘ਐੱਫ.ਆਈ.ਆਰ’ ਵਿੱਚ ਇੰਸਪੈਕਟਰ ਚੰਦਰਮੁਖੀ ਚੌਟਾਲਾ ਦੇ ਕਿਰਦਾਰ ਨਾਲ ਚਰਚਾ ਵਿੱਚ ਆਈ ਕਵਿਤਾ ਕੌਸ਼ਿਕ ਅੱਜ ਛੋਟੇ ਪਰਦੇ ਤੋਂ ਬਾਅਦ ਪੌਲੀਵੁੱਡ ’ਚ ਆਪਣਾ ਨਾਂ ਚਮਕਾਉਣ ਵਿੱਚ ਰੁੱਝੀ ਹੋਈ ਹੈ। ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮ ’ਚ ਕਵਿਤਾ ਕੌਸ਼ਿਕ ਨੇ ਕਈ ਨਾਮਵਰ ਹਸਤੀਆਂ ਨਾਲ ਮੁੱਖ ਭੂਮਿਕਾਵਾਂ ਨਿਭਾਈਆਂ ਹਨ ਜੋ ਯਾਦਗਾਰ ਸਾਬਤ ਹੋਈਆਂ ਹਨ। ਤਿੱਖੇ ਨੈਣ ਨਕਸ਼, ਉੱਚੇ ਕੱਦ ਕਾਠ ਤੇ ਰੋਹਬਦਾਰ ਅੰਦਾਜ਼ ਵਾਲੀ ਕਵਿਤਾ ਨੇ ਆਉਂਦਿਆਂ ਹੀ ਪੰਜਾਬੀ ਸਿਨਮਾ ਦਾ ਰੂਪ ਹੋਰ ਜ਼ਿਆਦਾ ਸੰਵਾਰ ਦਿੱਤਾ ਹੈ।

ਹੁਣ ਵੀ ਜਗ ਰਹੀ ਹੈ ਅਮਰ ਦੀ ‘ਜੋਤ’

ਫ਼ਰੀਦਕੋਟ ਸ਼ਹਿਰ ਦੀ ਮਸ਼ਹੂਰ ਗਾਇਕਾ ਅਮਰਜੋਤ ਨੇ ਪੰਜਾਬੀ ਦੋਗਾਣਾ ਗਾਇਕੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਅਮਰਜੋਤ ਦਾ ਜਨਮ 1962 ਵਿੱਚ ਗਲੀ ਨੰਬਰ 2, ਡੋਗਰ ਬਸਤੀ ਫ਼ਰੀਦਕੋਟ ਵਿਖੇ ਪਿਤਾ ਗੁਰਚਰਨ ਸਿੰਘ ਤੇ ਮਾਤਾ ਰਾਜਬੰਸ ਕੌਰ ਦੇ ਘਰ ਹੋਇਆ। ਅਮਰਜੋਤ ਨੂੰ ਘਰ ਵਿੱਚ ਸਾਰੇ ਪਿਆਰ ਨਾਲ ਬੱਬੀ ਕਹਿ ਕੇ ਪੁਕਾਰਦੇ ਸਨ। ਸ਼ੁਰੂਆਤੀ ਦਿਨਾਂ ਵਿੱਚ ਉਸ ਨੇ ਆਪਣੀ ਵੱਡੀ ਭੈਣ ਇੰਦਰਜੀਤ ਕੌਰ ਪਾਸੋਂ ਗਾਇਕੀ ਦੇ ਗੁਰ ਸਿੱਖੇ ਤੇ ਬਾਅਦ ਵਿੱਚ ਉਸਤਾਦ ਜਸਵੰਤ ਭੰਵਰਾ ਨੂੰ ਆਪਣਾ ਗੁਰੂ ਧਾਰ ਲਿਆ।

ਵਿਦੇਸ਼ੀ ਧਰਤੀ ਦਾ ਪੰਜਾਬੀ ਫ਼ਨਕਾਰ

ਗਿੱਲ ਬਲਦੇਵ ਧਰਦਿਓ ਪੰਜਾਬੀ ਗੀਤ-ਸੰਗੀਤ ਨਾਲ ਜੁੜਿਆ ਇੱਕ ਅਜਿਹਾ ਫ਼ਨਕਾਰ ਹੈ ਜੋ ਵਿਦੇਸ਼ੀ ਧਰਤੀ ’ਤੇ ਰਹਿ ਕੇ ਮਾਂ-ਬੋਲੀ ਪੰਜਾਬੀ ਦੀ ਸੇਵਾ ਨਾਲ ਜੁੜਿਆ ਹੋਇਆ ਹੈ। ਉਹ ਜਦੋਂ ਸ਼ਮਲੇ ਵਾਲੀ ਪੱਗ ਬੰਨ੍ਹ ਕੇ, ਕੁੜਤਾ ਚਾਦਰਾ ਪਾ ਕੇ, ਹੱਥ ਵਿੱਚ ਤੂੰਬੀ ਫੜ ਕੇ ਉੱਚੀ ਹੇਕ ਵਿੱਚ ‘ਮਿਰਜ਼ਾ’ ਗਾਉਂਦਾ ਹੈ ਤਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਪੰਜਾਬ ਦੀ ਧਰਤੀ ਨਾਲ ਜੋੜ ਕੇ ਪੰਜਾਬ ਦੀਆਂ ਰੌਣਕਾਂ ਚੇਤੇ ਕਰਵਾ ਦਿੰਦਾ ਹੈ। ਉਸਦੇ ਗੀਤਾਂ ’ਤੇ ਗ਼ੈਰ-ਪੰਜਾਬੀ ਸਰੋਤੇ ਵੀ ਦੂਹਰੇ ਹੋ ਹੋ ਕੇ ਨੱਚਦੇ ਹਨ।

ਕਾਮੇਡੀ ਨਾਲ ਲਬਰੇਜ਼ ‘ਮਿਸਟਰ ਐਂਡ ਮਿਸਿਜ਼ 420 ਰਿਟਰਨਜ਼’

ਪੰਜਾਬੀ ਸਿਨਮਾ ਵਿੱਚ ਇਸ ਵੇਲੇ ਸਫ਼ਲ ਫ਼ਿਲਮਾਂ ਦਾ ਸੀਕੁਏਲ ਬਣਾਉਣ ਦਾ ਰੁਝਾਨ ਸਿਖ਼ਰਾਂ ’ਤੇ ਹੈ। ਪੰਜਾਬੀ ਦੀਆਂ ਅੱਧੀ ਦਰਜਨ ਦੇ ਨੇੜੇ ਫ਼ਿਲਮਾਂ ਦੇ ਸੀਕੁਏਲ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ ਲਗਪਗ ਸਭ ਨੂੰ ਦਰਸ਼ਕਾਂ ਦਾ ਹਾਂ ਪੱਖੀ ਹੁੰਗਾਰਾ ਮਿਲਿਆ ਹੈ। ਇਸੇ ਰੁਝਾਨ ਤਹਿਤ ਹੁਣ ਕਰੀਬ ਚਾਰ ਸਾਲ ਪਹਿਲਾਂ ਦੀ ਸਫ਼ਲ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420’ ਦਾ ਸੀਕੁਏਲ ‘ਮਿਸਟਰ ਐਂਡ ਮਿਸਿਜ਼ 420 ਰਿਟਰਨਜ਼’ ਸਿਰਲੇਖ ਹੇਠ ਪਰਦਾਪੇਸ਼ ਹੋਈ ਹੈ। ਇਹ ਉਸੇ ਫ਼ਿਲਮ ਦਾ ਸੀਕੁਏਲ ਹੈ, ਜਿਸ ਵਿੱਚ ਨਾਮਵਰ ਕਾਮੇਡੀਅਨ ਬੀਨੂੰ ਢਿੱਲੋਂ ਤੇ ਪੰਜਾਬੀ ਗਾਇਕ ਬੱਬਲ ਰਾਏ ਪਹਿਲੀ ਵਾਰ ‘ਔਰਤਾਂ’ ਦੇ ਰੂਪ ਵਿੱਚ ਨਜ਼ਰ ਆਏ ਸਨ। ਨਰੇਸ਼ ਕਥੂਰੀਆ ਦੀ ਲਿਖੀ ਤੇ ਸਿਤਿਜ ਚੌਧਰੀ ਦੀ ਨਿਰਦੇਸ਼ਤ ਇਸ ਫ਼ਿਲਮ ਦੀ ਸਫਲਤਾ ਨੇ ਹੀ ਫ਼ਿਲਮ ਦੇ ਵਿੱਤੀ ਮਾਲਕਾਂ ਨੂੰ ਇਸ ਦਾ ਸੀਕੁਏਲ ਬਣਾਉਣ ਲਈ ਪ੍ਰੇਰਿਤ ਕੀਤਾ।

ਗਾਇਕੀ ਤੇ ਅਦਾਕਾਰੀ ਦਾ ਸੁਮੇਲ

ਰਜਨੀ ਜੈਨ ਆਰਿਆ ਸੁਰੀਲੀ ਆਵਾਜ਼ ਦੇ ਨਾਲ ਨਾਲ ਅਦਾਕਾਰੀ ਦੀ ਮਾਲਕ ਹੈ। ਲੁਧਿਆਣਾ ਵਿੱਚ ਪਿਤਾ ਹਰੀ ਕ੍ਰਿਸ਼ਨ ਤੇ ਮਾਤਾ ਤ੍ਰਿਪਤਾ ਜੈਨ ਦੇ ਘਰ ਪੈਦਾ ਹੋਈ ਰਜਨੀ ਨੂੰ ਯੂਨੀਵਰਸਿਟੀ ਦੀ ਪੜ੍ਹਾਈ ਕਰਦਿਆਂ ਗਾਇਕੀ ਦੀ ਚੇਟਕ ਲੱਗ ਗਈ। ਉਹ ਜੈਨ ਧਰਮ ਦੀ ਅਜਿਹੀ ਗਾਇਕਾ ਹੈ ਜਿਸ ਨੇ ਜੈਨ ਧਰਮ ਦੇ ਨਾਲ ਨਾਲ ਪੰਜਾਬੀ, ਹਿੰਦੀ, ਉਰਦੂ, ਸਪੈਨਿਸ਼ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਵੀ ਗਾਇਆ ਹੈ। ਉਸਦੇ ਗਾਏ ਗੀਤ ‘ਮਹਿੰਦੀਆਂ’, ‘ਕੈਲੀਬਰ’, ‘ਫੁੱਲਕਾਰੀ’, ‘ਢੋਲਾ’ ਅਤੇ ‘ਦਾਦੀ ਮਾਂ’ ਬਹੁਤ ਹਿੱਟ ਹੋਏ। ਉਹ ਪੰਜਾਬੀ ਲੋਕ ਗਾਇਕੀ ਵਿੱਚ ਵੀ ਆਪਣੀ ਚੰਗੀ ਪਛਾਣ ਬਣਾਈ ਬੈਠੀ ਹੈ।

ਲੋਕ ਪੱਖੀ ਗਾਇਕੀ ਦਾ ਤਰਜਮਾਨ

ਸੱਭਿਆਚਾਰ, ਪੰਜਾਬੀਅਤ, ਪੁਰਾਤਨ ਵਿਰਸੇ ਅਤੇ ਸੱਚੇ ਸੁੱਚੇ ਰਿਸ਼ਤਿਆਂ ਦੀ ਆਪਣੀ ਟੁਣਕਦੀ ਆਵਾਜ਼ ਵਿੱਚ ਬਾਤ ਪਾਉਣ ਵਾਲਾ ਗਵੱਈਆ ਹੈ ਹਰਿੰਦਰ ਸੰਧੂ। ਸੰਧੂ ਨੇ ਅੱਜ ਤਕ ਮਿਆਰੀ, ਸਨੇਹ ਭਰਪੂਰ ਤੇ ਸਮਾਜਿਕ ਵਿਸ਼ਿਆਂ ਉੱਪਰ ਆਪਣੀ ਵਿਲੱਖਣ ਸ਼ੈਲੀ ਅਨੁਸਾਰ ਗੀਤ ਗਾ ਕੇ ਸੰਗੀਤਕ ਖੇਤਰ ਅੰਦਰ ਆਪਣਾ ਵੱਖਰਾ ਮੁਕਾਮ ਬਣਾਇਆ ਹੈ। ਉਹ ਆਪਣੇ ਗੀਤਾਂ ਦੀ ਚੋਣ ਸਮੇਂ ਪੇਂਡੂ ਸੱਭਿਆਚਾਰ, ਸ਼ਬਦਾਵਲੀ, ਬੇਲੋੜੀਆਂ ਸੰਗੀਤਕ ਧੁਨਾਂ ਦਾ ਸ਼ੋਰ ਸ਼ਰਾਬਾ, ਵੀਡੀਓ ਫ਼ਿਲਮਾਂਕਣ ਆਦਿ ਦਾ ਖ਼ਾਸ ਖਿਆਲ ਰੱਖਦਾ ਹੈ। ਉਸਦੀ ਮੋਹ ਵਿੱਚ ਭਿੱਜੇ ਰਿਸ਼ਤਿਆਂ ਦੀ ਪੇਂਡੂ ਵੰਨਗੀ ‘ਗੁੱਡੀ ਦਾ ਪ੍ਰਹੁਣਾ ਆ ਗਿਆ’ ਸੰਗੀਤਕ ਪੇਸ਼ਕਾਰੀ ਬੇਹੱਦ ਸਫਲ ਹੋ ਨਿੱਬੜੀ।

ਸਮਾਜਿਕ ਸਰੋਕਾਰਾਂ ਨਾਲ ਜੁੜਿਆ ਗਾਇਕ

ਅਜੋਕੀ ਪੰਜਾਬੀ ਗਾਇਕੀ ਤੇ ਗੀਤਕਾਰੀ ’ਚ ਦਿਨੋਂ-ਦਿਨ ਆ ਰਹੀ ਗਿਰਾਵਟ ਨੇ ਸਾਡੇ ਸਮਾਜਿਕ ਰਿਸ਼ਤਿਆਂ ਨੂੰ ਢਾਹ ਲਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ, ਪਰ ਸਿੰਦਰ ਧੌਲਾ ਉਹ ਗਾਇਕ ਹੈ ਜਿਸਨੇ ਤੜਕ-ਭੜਕ ਵਾਲੀ ਗਾਇਕੀ ਤੋਂ ਪਾਸੇ ਹੋ ਕੇ ਸਮਾਜਿਕ ਕਦਰਾਂ ਕੀਮਤਾਂ ਦੀ ਹਾਮੀ ਭਰਦੇ ਗੀਤਾਂ ਵਾਲੀ ਸਾਫ਼-ਸੁਥਰੀ ਤੇ ਮਿਆਰੀ ਗਾਇਕੀ ਨਾਲ ਇੱਕ ਖ਼ਾਸ ਰੁਤਬਾ ਕਾਇਮ ਕੀਤਾ ਹੈ।

ਸੱਭਿਆਚਾਰਕ ਮੇਲਿਆਂ ਦੀ ਰੌਣਕ

ਜ਼ਿਲ੍ਹਾ ਮੁਹਾਲੀ ਦੇ ਸ਼ਹਿਰ ਕੁਰਾਲੀ ਨਜ਼ਦੀਕ ਪਿੰਡ ਗੁੰਨੋ ਮਾਜਰਾ ਦਾ ਜੰਮਪਲ ਇਕਬਾਲ ਅੱਜ ਕਿਸੇ ਜਾਣ ਪਛਾਣ ਦਾ ਮੁਹਤਾਜ਼ ਨਹੀਂ, ਉਹ ਸ਼ਾਇਰੀ ਦਾ ਭਰ ਵਗਦਾ ਦਰਿਆ ਹੈ। ਮੰਚ ਉੱਤੇ ਪੁੱਜਦਿਆਂ ਹੀ ਉਹ ਸ਼ੇਅਰੋ ਸ਼ਾਇਰੀ ਵਿੱਚ ਅਜਿਹਾ ਖੁਭਦਾ ਹੈ ਕਿ ਦਰਸ਼ਕਾਂ ਨੂੰ ਉਂਗਲ ਫੜ ਕੇ ਮੱਲੋਮੱਲੀ ਨਾਲ ਤੋਰ ਲੈਂਦਾ ਹੈ। ਉਮਰ ਦੇ ਨਾਲ ਹਾਸਲ ਕੀਤੇ ਤਜਰਬੇ ਦੇ ਸਿਰ ਉੱਤੇ ਉਹ ਸਟੇਜ ਨੂੰ ਅਜਿਹਾ ਬੰਨ੍ਹਦਾ ਹੈ ਕਿ ਗਈ ਰਾਤ ਤਕ ਉਹ ਹਰ ਕਲਾਕਾਰ ਨੂੰ ਪੇਸ਼ ਕਰਕੇ ਜ਼ਿੰਮੇਵਾਰੀ ਨੂੰ ਸਫਲਤਾ ਨਾਲ ਨਿਭਾਅ ਜਾਂਦਾ ਹੈ। ਪਿਛਲੇ ਕਈ ਸਾਲਾਂ ਤੋਂ ਮੰਚ ਸੰਚਾਲਨ ਦੇ ਖੇਤਰ ਵਿੱਚ ਜਨੂੰਨ ਦੀ ਹੱਦ ਤਕ ਜੁੜਿਆ ਇਕਬਾਲ ਗੁੰਨੋਮਾਜਰਾ ਆਪਣੇ ਪਿੰਡ ਦਾ ਹੀ ਨਹੀਂ ਸਗੋਂ ਅੱਜਕਲ੍ਹ ਪੰਜਾਬੀ ਮਾਂ ਬੋਲੀ ਦਾ ਸਿਰਨਾਵਾਂ ਬਣ ਚੁੱਕਿਆ ਹੈ। ਪਿਤਾ ਕਰਨੈਲ ਸਿੰਘ ਤੇ ਮਾਂ ਸੁਰਜੀਤ ਕੌਰ ਤੋਂ ਵਿਰਸੇ ਵਿੱਚ ਮਿਲੀ ਸ਼ਾਇਰੀ ਦੀ ਗੁੜ੍ਹਤੀ ਦੀ ਬਦੌਲਤ ਇਕਬਾਲ ਪੰਜਾਬੀ ਸਾਹਿਤ ਦੀ ਹਰੇਕ ਸਿਨਫ਼ ਨੂੰ ਤਾਵੀਜ਼ ਵਾਗੂੰ ਘੋਲ ਕੇ ਪੀ ਗਿਆ ਲੱਗਦਾ ਹੈ। 

ਢਿੱਡੀਂ ਪੀੜਾਂ ਪਾਉਣ ਵਾਲੀਆਂ ਨਕਲਾਂ

ਆਧੁਨਿਕੀਕਰਨ ਨੇ ਪੰਜਾਬੀ ਸੱਭਿਆਚਾਰ ਵਿੱਚੋਂ ਮਨੋਰੰਜਨ ਦੀਆਂ ਕਈ ਵੰਨਗੀਆਂ ਲੋਪ ਕਰ ਦਿੱਤੀਆਂ ਹਨ। ਇਨ੍ਹਾਂ ਵੰਨਗੀਆਂ ’ਚ ਸ਼ਾਮਲ ਸਨ ਨਕਲਾਂ-ਜਿਹੜੀਆਂ ਭੰਡ ਬਿਰਾਦਰੀ ਦੇ ਹੱਸਮੁੱਖ ਤੇ ਹਾਜ਼ਰ-ਜਵਾਬੀ ਵਿੱਚ ਨਿਪੁੰਨ ਦੋ ਵਿਅਕਤੀਆਂ ਵੱਲੋਂ ਲਗਾਈਆਂ ਜਾਂਦੀਆਂ ਸਨ। ਮਨੋਰੰਜਨ ਲਈ ਨਵੇਂ ਤੋਂ ਨਵੇਂ ਸਾਧਨ ਵਿਕਸਤ ਹੋ ਜਾਣ ਨਾਲ ਨਕਲਾਂ ਲਗਾਉਣ ਵਾਲਿਆਂ ਦੇ ਢਿੱਡਾਂ ਵਿੱਚ ਇੱਕ ਪ੍ਰਕਾਰ ਦੀ ਲੱਤ ਵੱਜ ਗਈ ਹੈ। ਸਦੀਆਂ ਤੋਂ ਚੱਲਦਾ ਆਉਂਦਾ ਇਹ ਪਿਤਾ-ਪੁਰਖੀ ਕਿੱਤਾ ਭੰਡਾਂ ਨੂੰ ਬਦਲਣਾ ਪੈ ਗਿਆ ਜਦਕਿ ਕਿਸੇ ਸਮੇਂ ਪੰਜਾਬ ਵਿੱਚ ਇਨ੍ਹਾਂ ਦੀ ਤੂਤੀ ਬੋਲਦੀ ਹੁੰਦੀ ਸੀ।

ਕਿਸੇ ਨਾਲੋਂ ਘੱਟ ਨਹੀਂ ਮਹਿਲਾ ਨਿਰਦੇਸ਼ਕ

 

ਮੇਘਨਾ ਗੁਲਜ਼ਾਰ ਦੇ ਚਿਹਰੇ ’ਤੇ ਅੱਜਕੱਲ੍ਹ ਇੱਕ ਜੇਤੂ ਮੁਸਕਾਨ ਹੈ। ਇਹ ਮੁਸਕਾਨ ‘ਬਰੇਲੀ ਕੀ ਬਰਫ਼ੀ’ ਦੀ ਅਸ਼ਵਨੀ ਅਈਅਰ ਤਿਵਾਰੀ ਦੇ ਚਿਹਰੇ ’ਤੇ ਵੀ ਦੇਖ ਸਕਦੇ ਹਾਂ। ਦੇਖਿਆ ਜਾਏ ਤਾਂ ਸਿਰਫ਼ ਮੇਘਨਾ ਗੁਲਜ਼ਾਰ ਅਤੇ ਅਸ਼ਵਨੀ ਹੀ ਨਹੀਂ ਸੀਮਾ ਕਾਗਤੀ, ਜ਼ੋਯਾ ਅਖ਼ਤਰ ਅਤੇ ਗੌਰੀ ਸ਼ਿੰਦੇ ਸਮੇਤ ਕੁਝ ਹੋਰ ਮਹਿਲਾ ਨਿਰਦੇਸ਼ਕਾਂ ਜਿਵੇਂ ਕਿਰਨ ਰਾਓ, ਫਰਹਾ ਖ਼ਾਨ, ਦੀਪਾ ਮਹਿਤਾ, ਅਪਰਣਾ ਸੇਨ, ਮੀਰਾ ਨਾਇਰ, ਅਣੁਸ਼ਾ ਰਿਜਵੀ, ਲੀਨਾ ਯਾਦਵ ਵਰਗੇ ਕਈ ਨਾਂ ਆ ਜਾਂਦੇ ਹਨ। ਪਰ ਪਿਛਲੇ ਕੁਝ ਸਾਲਾਂ ਵਿੱਚ ਕੁਝ ਮਹਿਲਾ ਨਿਰਦੇਸ਼ਕਾਂ ਨੇ ਹਿੱਟ ਫ਼ਿਲਮ ਦੀ ਪਰਿਭਾਸ਼ਾ ਨੂੰ ਸਮਝਿਆ ਹੈ ਅਤੇ ਇਸ ਨਾਲ ਉਨ੍ਹਾਂ ਨੇ ਦਰਸ਼ਕਾਂ ਵਿੱਚ ਇੱਕ ਉਮੀਦ ਜਗਾਈ ਹੈ।
ਉੱਘੇ ਲੇਖਕ ਗੁਲਜ਼ਾਰ ਦੀ ਬੇਟੀ ਮੇਘਨਾ ਗੁਲਜ਼ਾਰ ਨੇ ਉਸ ਸਮੇਂ ਫ਼ਿਲਮਾਂ ਵਿੱਚ ਦਸਤਕ ਦਿੱਤੀ ਜਦੋਂ ਗੁਲਜ਼ਾਰ ਪੂਰੀ ਤਰ੍ਹਾਂ ਨਾਲ ਆਰਾਮ ਕਰਨ ਦਾ ਮੂਡ ਬਣਾ ਚੁੱਕੇ ਸਨ। ਗੁਲਜ਼ਾਰ ਨੇ ਖ਼ੁਦ ਨੂੰ ਗੀਤ ਲਿਖਣ ਤਕ ਸੀਮਤ ਕੀਤਾ ਜੋ ਉਸਦੀ ਹਰਮਨਪਿਆਰਤਾ ਦਾ ਆਧਾਰ ਬਣਿਆ, ਪਰ ਮੇਘਨਾ ਨੇ ਕਦੇ ਵੀ ਪਿਤਾ ਦੀ ਜੁੱਤੀ

ਪੰਜਾਬੀ ਗਾਇਕੀ ਦਾ ਮਾਣ ਰਣਜੀਤ ਕੌਰ

ਪੰਜਾਬੀ ਗਾਇਕੀ ਵਿੱਚ ਸਾਢੇ ਤਿੰਨ ਦਹਾਕੇ ਇੱਕ ਸਦਾ ਬਹਾਰ ਜੋੜੀ ਦੀ ਗਾਇਕਾ ਦੇ ਤੌਰ ’ਤੇ ਵਿਚਰਨ ਵਾਲੀ, ਗਾਇਕੀ, ਅਦਾਕਾਰੀ ਅਤੇ ਖ਼ੂਬਸੂਰਤੀ ਦਾ ਸੁਮੇਲ ਰਣਜੀਤ ਕੌਰ ਪੰਜਾਬੀ ਸਰੋਤਿਆਂ ਲਈ ਕੋਈ ਨਵਾਂ ਨਾਂ ਨਹੀਂ। ਉਸਨੇ ਜਿੱਥੇ ਸਟੇਜ ਪ੍ਰੋਗਰਾਮਾਂ ਰਾਹੀਂ ਲੰਮਾਂ ਸਮਾਂ ਸਰੋਤਿਆਂ ’ਤੇ ਆਪਣੀ ਕਲਾ ਦਾ ਜਾਦੂ ਬਖ਼ੇਰਿਆ ਹੈ, ਉੱਥੇ ਉਹ ਸੈਂਕੜੇ ਰਿਕਾਰਡ ਗੀਤਾਂ ਰਾਹੀਂ ਆਉਣ ਵਾਲੀਆਂ ਨਸਲਾਂ ਦੀ ਵੀ ਪੰਜਾਬੀ ਲੋਕ ਸੰਗੀਤ ਨਾਲ ਸਾਂਝ ਪੁਆਉਂਦੀ ਰਹੇਗੀ। ਰਣਜੀਤ ਕੌਰ ਦਾ ਜਨਮ 18 ਅਕਤੂਬਰ, 1950 ਨੂੰ ਰੋਪੜ ਸ਼ਹਿਰ ਦੇ ਪਿੰਡ ਉੱਚੇ ਖੇੜੇ ਵਿਖੇ ਗਿਆਨੀ ਆਤਮਾ ਸਿੰਘ ਤੇ ਮਾਤਾ ਪ੍ਰਕਾਸ਼ ਕੌਰ ਦੇ ਘਰ ਹੋਇਆ। ਤਿੰਨ ਭੈਣਾਂ ਅਤੇ ਦੋ ਭਰਾਵਾਂ ਦੀ ਸਭ ਤੋਂ ਵੱਡੀ ਭੈਣ ਰਣਜੀਤ ਕੌਰ ਨੇ ਮਿਡਲ ਤਕ ਦੀ ਪੜ੍ਹਾਈ ਸਨਾਤਨ ਧਰਮ ਹਾਈ ਸਕੂਲ ਰੋਪੜ ਤੋਂ ਕੀਤੀ। ਉਸਦੇ ਦਾਦਾ ਮਹੰਤ ਹਰਨਾਮ ਸਿੰਘ ਇਤਿਹਾਸਕ ਗੁਰਦੁਆਰਾ ਭੱਠਾ ਸਾਹਿਬ ਦੇ ਪ੍ਰਧਾਨ ਸਨ। ਪਿਤਾ ਜੀ ਵੀ ਇੱਥੇ ਹੀ ਇਲੈੱਕਟ੍ਰੀਸ਼ਨ ਦੇ ਕੰਮ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਹੋਣ ਵਾਲੇ ਪ੍ਰੋਗਰਾਮਾਂ ਦਾ ਪ੍ਰਬੰਧ ਵੀ ਕਰਦੇ ਅਤੇ ਸਟੇਜ ਦਾ ਸੰਚਾਲਨ ਵੀ ਕਰਦੇ।

ਪੰਜਾਬੀ ਗੀਤਕਾਰੀ ਦੀ ਉੱਘੀ ਕਲਮ

ਸੈਂਕੜੇ ਹੀ ਗੀਤਾਂ ਦਾ ਰਚੇਤਾ ਜਨਕ ਸ਼ਰਮੀਲਾ ਪੰਜਾਬੀ ਗੀਤਕਾਰੀ ਦਾ ਥੰਮ੍ਹ ਹੈ। ਉਸਦੇ ਲਿਖੇ ਗੀਤ ਖ਼ੁਦਾ ਦੀ ਬੰਦਗੀ ਤੋਂ ਲੈ ਕੇ ਰਿਸ਼ਤਿਆਂ ਦੀ ਬਾਤ ਪਾਉਂਦੇ ਹੋਏ ਸਾਡੇ ਜਨਜੀਵਨ ਦੇ ਹਰ ਪੱਖ ਨਾਲ ਸਬੰਧਿਤ ਹਨ ਜਿਸ ਵਿੱਚ ਹਰ ਵੰਨਗੀ ਸ਼ਾਮਲ ਹੈ। ਉਸਦੇ ਗੀਤ ਅਖਾੜਿਆਂ ਦੇ ਸ਼ਿੰਗਾਰ ਬਣਨ ਤੋਂ ਲੈ ਕੇ ਯੂਨੀਵਰਸਿਟੀ ਦੇ ਸੈਮੀਨਾਰਾਂ ਅਤੇ ਕਲਾਸਾਂ ਦੀ ਗੰਭੀਰ ਪੜਚੋਲਤਾ ਦਾ ਵਿਸ਼ਾ ਬਣੇ ਹੋਏ ਹਨ।

ਸਦਾਬਹਾਰ ਗੀਤਾਂ ਦਾ ਰਚੇਤਾ ਅਲਬੇਲ ਬਰਾੜ

ਜਨਮ ਭੂਮੀ ਨੂੰ ਪ੍ਰਸਿੱਧ ਕਰਨ ਵਾਲਾ ਗੀਤਕਾਰ  ਦਿਉਣ ਵਾਲਾ ਅਲਬੇਲ ਬਰਾੜ ਪੰਜਾਬੀ ਗੀਤਕਾਰੀ ਵਿੱਚ ਉਂਗਲਾਂ ’ਤੇ ਗਿਣੇ ਜਾਣ ਵਾਲੇ ਗੀਤਕਾਰਾਂ ਵਿੱਚ ਸ਼ਾਮਲ ਹੈ। ਉਹ ਪੰਜਾਬ ਦਾ ਪਹਿਲਾ ਗੀਤਕਾਰ ਹੈ ਜਿਸ ਨੇ ਧੀਆਂ ਦੇ ਹੱਕ ਵਿੱਚ ਪਹਿਲੀ ਵਾਰੀ ਗੀਤ ਲਿਖਿਆ ਸੀ ‘ਹੋਇਆ ਕੀ ਜੇ ਧੀ ਜੰਮ ਪਈ ਪਰ ਕੁੱਖ ਤਾਂ ਸੁਲੱਖਣੀ ਹੋਈ’। ਇਹ ਗੀਤ ਗਾਇਆ ਸੀ ਲੋਕ ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੇ। ਅਲਬੇਲ ਬਰਾੜ ਅਨੁਸਾਰ ਇਹ ਗੀਤ ਉਨ੍ਹਾਂ ਦੇ ਹੋਰਨਾਂ ਗੀਤਾਂ ਤੋਂ ਵੱਧ ਚੱਲਿਆ ਜੋ ਉਸ ਲਈ ਸਭ ਕੁਝ ਹੀ ਹੋ ਨਿਬੜਿਆ। ਅਲਬੇਲ ਸਿੰਘ ਬਰਾੜ ਕੁਲਦੀਪ ਮਾਣਕ ਦੀ ਆਵਾਜ਼ ਦਾ ਮੁਰੀਦ ਸੀ ਅਤੇ ਇਸੇ ਕਾਰਨ ਉਸਦੇ ਗੀਤਾਂ ਨੂੰ ਸੁਣ-ਸੁਣ ਕੇ ਹੀ ਗੀਤ ਲਿਖਣ ਲੱਗਿਆ। ਉਹ  ਆਪਣੇ ਘਰ ਵੱਡੇ ਰੇਡੀਓ ’ਤੇ ਗੀਤ ਸੁਣਦਾ ਰਹਿੰਦਾ ਸੀ।

ਵੱਖਰਾ ਮੁਕਾਮ ਬਣਾਉਣ ਲਈ ਯਤਨਸ਼ੀਲ ਫ਼ਿਲਮਸਾਜ਼

ਆਪਣੀ ਪਲੇਠੀ ਨਿਰਦੇਸ਼ਿਤ ਫ਼ਿਲਮ ‘ਫਾਰਬਿਡਨ’ ਕਰਕੇ ਵਿਭਾ ਗੁਲਾਟੀ ਚਰਚਾ ਵਿੱਚ ਹੈ। ਅਣਖ ਦੀ ਖਾਤਰ ਕਤਲ ਹੋਈ ਕੁੜੀ ਦੀ ਸੱਚੀ ਕਹਾਣੀ ’ਤੇ ਆਧਾਰਿਤ ਕਈ ਕੌਮਾਂਤਰੀ ਫ਼ਿਲਮ ਮੇਲਿਆਂ ਵਿੱਚ ਪ੍ਰਦਰਸ਼ਿਤ ਹੋ ਰਹੀ ਇਹ ਫ਼ਿਲਮ ਵਿਭਾ ਲਈ ਵੱਡੇ ਹੁਲਾਰੇ ਦਾ ਕਾਰਨ ਬਣੀ ਹੈ।

ਗੋਰੇ ਰੰਗ ਤੋਂ ਪ੍ਰੇਸ਼ਾਨ ਹੋਈ ਕਲਕੀ

ਲਕੀਰ ਤੋਂ ਹਟਕੇ ਬਣੀ ਫ਼ਿਲਮ ‘ਦੇਵ ਡੀ’ ਵਿੱਚ ਇੱਕ ਬਾਲ ਵੇਸ਼ਵਾ ਦੇ ਕਿਰਦਾਰ ਨਾਲ ਬੌਲੀਵੁੱਡ ਵਿੱਚ ਕਦਮ ਰੱਖਣ ਵਾਲੀ ਕਲਕੀ ਕੋਚਲਿਨ ਨੇ ਬਹੁਤ ਘੱਟ ਸਮੇਂ ਵਿੱਚ ਹੀ ਦਰਸ਼ਕਾਂ ਵਿੱਚ ਆਪਣੀ ਚੰਗੀ ਜਗ੍ਹਾ ਬਣਾ ਲਈ ਹੈ। ਥਿਏਟਰ ਨਾਲ ਜੁੜੀ ਕਲਕੀ ਨੇ ਜ਼ਿਆਦਾਤਰ ਪੇਸ਼ਕਾਰੀ ਆਧਾਰਿਤ ਫ਼ਿਲਮਾਂ ਹੀ ਕੀਤੀਆਂ ਹਨ। ਉਸ ਦੇ ਹਿੱਸੇ ਵਿੱਚ ਲਕੀਰ ਤੋਂ ਹਟਕੇ ਫ਼ਿਲਮਾਂ ‘ਸ਼ੈਤਾਨ’, ‘ਸ਼ੰਘਾਈ’, ‘ਗਰਲ ਇਨ ਯੈਲੋ ਬੂਟਸ’, ‘ਮਾਰਗਰਿਟਾ ਵਿਦ ਏ ਸਟਰਾਅ’, ‘ਕਾਸ਼’, ‘ਮੰਤਰ’ ਅਤੇ ‘ਰਿਬਨ’ ਆਦਿ ਹਨ। ਨਾਲ ਹੀ ‘ਜ਼ਿੰਦਗੀ ਨਾ ਮਿਲੇਗੀ ਦੁਬਾਰਾ’, ‘ਯੇਹ ਜਵਾਨੀ ਹੈ ਦੀਵਾਨੀ’, ‘ਏਕ ਥੀ ਡਾਇਨ’, ‘ਜੀਆ ਓ ਜੀਆ’ ਵਰਗੀਆਂ ਕਮਰਸ਼ਲ ਫ਼ਿਲਮਾਂ ਵੀ ਹਨ। ਪੇਸ਼ ਹੈ ਕਲਕੀ ਕੋਚਲਿਨ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼-

ਹੁਣ ਐਕਸ਼ਨ ਕਰੇਗੀ ਡੇਜ਼ੀ ਸ਼ਾਹ

‘ਰੇਸ 3’ ਐਕਸ਼ਨ ਫ਼ਿਲਮ ਹੈ। ਇਸ ਦੇ ਐਕਸ਼ਨ ਦ੍ਰਿਸ਼ਾਂ ਨੂੰ ਸ਼ਾਨਦਾਰ ਢੰਗ ਨਾਲ ਦਿਖਾਉਣ ਲਈ ਇਸਨੂੰ 3ਡੀ ਬਣਾਇਆ ਗਿਆ ਹੈ ਜਦੋਂ ਕਿ ‘ਰੇਸ’ ਸੀਰੀਜ਼ ਦੀਆਂ ਪਹਿਲੀਆਂ ਫ਼ਿਲਮਾਂ ਵਿੱਚ ਇਹ ਤਕਨੀਕ ਨਹੀਂ ਅਪਣਾਈ ਗਈ ਸੀ। ਫ਼ਿਲਮ ਦੀ ਅਭਿਨੇਤਰੀ ਡੇਜ਼ੀ ਸ਼ਾਹ ਵੀ ਇਸ ਵਿੱਚ ਐਕਸ਼ਨ ਕਰਦੀ ਹੋਈ ਨਜ਼ਰ ਆਏਗੀ ਜਿਨ੍ਹਾਂ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਹੈ।

ਚਰਿੱਤਰ ਅਦਾਕਾਰੀ ਦਾ ਸਫਲ ਨਾਮ

ਪੰਜਾਬੀ ਫ਼ਿਲਮ ਸਨਅੱਤ ਵਿੱਚ ਗਿਣਤੀ ਦੇ ਚਰਿੱਤਰ ਅਦਾਕਾਰਾਂ ਨੇ ਆਪਣੀ ਪਛਾਣ ਕਾਇਮ ਕੀਤੀ ਹੈ। ਇਨ੍ਹਾਂ ਦੀ ਹੀ ਬਦੌਲਤ ਅੱਜ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਸਿਨਮਾਂ ਘਰਾਂ ਦਾ ਸ਼ਿੰਗਾਰ ਬਣਦੀਆਂ ਹਨ। ਗਿਣੇ-ਚੁਣੇ ਚਰਿੱਤਰ ਅਦਾਕਾਰਾਂ ਦੇ ਨਾਵਾਂ ਵਿੱਚੋਂ ਪ੍ਰਕਾਸ਼ ਗਾਧੂ ਦਾ ਨਾਮ ਪਹਿਲੀਆਂ ਸਫ਼ਾਂ ਵਿੱਚ ਸ਼ਾਮਲ ਹੈ। ਪ੍ਰਕਾਸ਼ ਗਾਧੂ ਜ਼ਿਲ੍ਹਾ ਮੁਕਤਸਰ ਦੇ ਨੇੜਲੇ ਕਸਬਾ ਮਲੋਟ ਦੇ ਪਿੰਡ ਝੋਰੜਾਂ ਦਾ ਰਹਿਣ ਵਾਲਾ ਹੈ। ਉਸਦਾ ਅਸਲ ਨਾਂ ਪ੍ਰਕਾਸ਼ ਸਿੰਘ ਗਿੱਲ ਹੈ,

ਪੰਜਾਬੀ ਗੀਤਕਾਰੀ ਦਾ ਸਿਰਕੱਢ ਸਿਰਨਾਵਾਂ ‘ਭੱਟੀ ਭੜੀਵਾਲਾ’

ਪੰਜਾਬੀ ਗੀਤਕਾਰੀ ਵਿੱਚ ਜਸਵਿੰਦਰ ਸਿੰਘ ‘ਭੱਟੀ’ ਨੂੰ ਸ਼ਾਇਦ ਹੀ ਕੋਈ ਜਾਣਦਾ ਹੋਵੇ,ਪਰ ‘ਭੱਟੀ ਭੜੀਵਾਲੇ' ਦੇ ਨਾਂ ਤੋਂ ਦੁਨੀਆਂ ਭਰ ਵਿੱਚ ਰਹਿੰਦਾ ਹਰ ਪੰਜਾਬੀ ਕੋਈ ਵਾਕਿਫ ਹੈ। ਰੂਹ ਵਿੱਚ ਉੱਤਰ ਜਾਣ ਵਾਲੇ ਗੀਤਾਂ ਦਾ ਜਨਮਦਾਤਾ "ਭੱਟੀ ਭੜੀਵਾਲਾ" ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਹੀ ਨਹੀਂ ਦੇ ਰਿਹਾ,ਸਗੋਂ ਪੰਜਾਬੀ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਨੂੰ ਆਪਣੇ ਗੀਤਾਂ ਰਾਹੀਂ ਸ਼ਿੰਗਾਰ ਵੀ ਰਿਹਾ ਹੈ। ਭੱਟੀ ਭੜੀਵਾਲੇ ਦੇ ਗੀਤਾਂ ਨੂੰ ਗਾ ਕੇ ਸੈਂਕੜੈ ਗਾਇਕਾਂ ਨੇ ਆਪਣੀ ਪਹਿਚਾਣ ਬਣਾਈ ਹੈ,ਅਤੇ ਉਸ ਦੇ ਗੀਤ ਗਾ ਕੇ ਬਹੁਤ ਸਾਰੇ ਗਾਇਕ ‘ਸਟਾਰ’ ਵੀ ਬਣੇ ਹਨ। ਭੱਟੀ ਦੇ ਗੀਤਾਂ ਵਿੱਚ ਪੁਆਧ ਦੇ ਗੰਨਿਆਂ ਵਰਗੀ ਮਿਠਾਸ ਹੈ, ਉਸ ਦੇ ਗੀਤ ਕੰਨਾਂ ਵਿੱਚ ਮਿਸ਼ਰੀ ਵਰਗਾ ਰਸ ਘੋਲ਼ਦੇ ਨੇ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0064694882
Copyright © 2018, Panjabi Times. All rights reserved. Website Designed by Mozart Infotech