ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸੰਪਾਦਕੀ

ਭਾਰਤ ਦੇਸ਼ ਦੀ ਅਜ਼ਾਦੀ ਦਾ ਮਸੀਹਾ -- ਲੇਖਕਾ ਅੰਜੂਜੀਤ ਸ਼ਰਮਾ ਜਰਮਨੀ

March 25, 2014 04:54 AM

ਸ਼ਹੀਦ ਅਜੀਤ ਸਿੰਘ ਜੀ , ਚਾਚਾ ਸ਼ਹੀਦ ਭਗਤ ਸਿੰਘ  (ਪਹਿਲਾ ਭਾਗ)

ਸ਼ਹੀਦ ਅਜੀਤ ਸਿੰਘ ਦਾ ਜਨਮ 23 ਫਰਵਰੀ 1881 ਨੂੰ ਖਟਕੜ ਕਲਾਂ ਵਿੱਚ ਸਰਦਾਰ ਅਰਜਨ ਸਿੰਘ ਅਤੇ ਮਾਤਾ ਜੈ ਕੌਰ ਦੇ ਘਰ ਹੋਇਆ ਸੀ। ਸਰਦਾਰ ਅਜੀਤ ਸਿੰਘ ਜੀ ਦੇ ਪੁਰਖੇ ਕੌਂਮੀ ਖਿਆਲਾਂ ਦੇ ਸਨ। ਅਤੇ ਉਹਨਾਂ ਅੰਦਰ ਦੇਸ਼ ਭਗਤੀ ਦਾ ਜਾਗ ਉਹਨਾਂ ਦੇ ਪੁਰਖਿਆਂ ਤੋਂ ਹੀ ਲੱਗਿਆ ਸੀ। ਸਰਦਾਰ ਅਜੀਤ ਸਿੰਘ ਜੀ ਦੇ ਭਤੀਜੇ ਸਰਦਾਰ ਭਗਤ ਸਿੰਘ ਅੰਦਰ ਇਨਕਲਾਬ ਦੀ ਭਾਵਨਾ ਉਹਨਾਂ ਦੇ ਪੂਰੇ ਪਰਿਵਾਰ ਵਾਲਿਆਂ ਵੱਲੋਂ ਅਤੇ ਚਾਚੇ ਸ਼ਹੀਦ ਅਜੀਤ ਸਿੰਘ ਜੀ ਵੱਲੋਂ ਦੇਸ਼ ਕੌਮ ਵਾਸਤੇ ਦਿੱਤੀਆਂ ਗਈਆਂ ਸ਼ਹੀਦੀਆ ਸਦਕਾ ਪੈਦਾ ਹੋਇਆ ਸੀ। ਸਰਦਾਰ ਅਜੀਤ ਸਿੰਘ ਜੀ ਦਾ ਆਪਣੀ ਜੀਵਨ ਕਥਾ ਵਿੱਚ ਕਹਿਣਾ ਹੈ ਕਿ ਮੇਰੇ ਪੁਰਖੇ ਸਾਲ ਵਿੱਚ ਚਾਰ ਬਾਰੀ ਝੰਡਾ ਲਹਿਰਾਉਂਦੇ ਸਨ ਅਤੇ ਜਿਥੇ ਇਹ ਰਸਮ ਪੂਰੀ ਕੀਤੀ ਜਾਂਦੀ ਸੀ ਉਸ ਥਾਂ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਨੂੰ ਝੰਡਾ ਜੀ ਦੇ ਨਾਂ ਨਾਲ ਹੀ ਜਾਣਿਆ ਜਾਣ ਲੱਗਾ। ਸਰਦਾਰ ਅਜੀਤ ਸਿੰਘ ਜੀ ਦਾ ਕਹਿਣਾ ਹੈ ਕਿ ਮੇਰੇ ਪਿਤਾ ਜੀ ਆਰੀਆ ਸਮਾਜੀ ਵਿਚਾਰਾਂ ਵਲ ਬਹੁਤ ਰੁਚੀ ਰਖਦੇ ਸਨ ਅਤੇ ਮੇਰੇ ਮਨ ਉੱਤੇ ਸਤਿਕਾਰਯੋਗ ਬਾਬਾ ਜੀ ਸਰਦਾਰ ਫਤਿਹ ਸਿੰਘ ਵੱਲੋਂ ਸੁਣਾਈਆਂ ਗਈਆਂ ਦੇਸ਼ ਕੌਂਮ ਦੀਆਂ ਕਹਾਣੀਆਂ ਸਨ ਅਤੇ ਮੇਰੇ ਬਾਲਪਣ ਦੀ ਤੱਖਤੀ ਤੇ ਗੂੜੀਆਂ ਉਕਰੀਆਂ ਹੋਈਆਂ ਸਨ। ਮੇਰੇ ਅੰਦਰ ਅੰਗਰੇਜ਼ਾ ਨਾਲ ਟੱਕਰ ਲੈਣ ਦਾ ਬੇਹਦ ਜ਼ਜਬਾ ਸੀ। ਸਰਦਾਰ ਅਜੀਤ ਸਿੰਘ ਜੀ ਦਾ ਅੱਗੇ ਜਾ ਕੇ ਕਹਿਣਾ ਹੈ ਕਿ ਇਹ ਗੱਲ ਉਸ ਸਮੇਂ ਦੀ ਹੈ ਜਿਸ ਵਕਤ ਭਾਰਤ ਨੂੰ ਅੰਗਰੇਜਾ ਦੀ ਕੁਟਲ ਨੀਤੀ ਨੇ ਪਲੇਗ ਅਤੇ ਅਕਾਲ ਵਰਗੀਆ ਬਿਮਾਰੀਆ ਦਿੱਤੀਆ ਸਨ ਜਿਸ ਕਾਰਨ ਪੰਜਾਬ ਦੇ ਲੋਕਾਂ ਦਾ ਛੇਵਾਂ ਹਿੱਸਾ ਮੌਤ ਦੇ ਮੂੰਹ ਵਿੱਚ ਚਲਾ ਗਿਆ ਸੀ। ਦੂਸਰੇ ਪਾਸੇ ਇਸ ਖਤਰਨਾਕ ਬਿਮਾਰੀ ਵਿੱਚ ਘਿਰੇ ਲੋਕਾਂ ਦੀ ਮੱਦਦ ਕਰਨ ਲਈ ਵੀ ਬਹੁਤ ਦਰਵੇਸ਼ ਲੋਕ ਸ਼ਾਮਲ ਸਨ ਜਿਨਾ ਵਿੱਚੋਂ ਇਕ ਸੀ।''ਬਾਬਾ ਧਨਪਤ ਰਾਏ ਜੀ'' ਸਨ। ਮੇਰੀ ਬਾਬਾ ਜੀ ਨਾਲ ਉਦੋਂ ਜਾਣ ਪਹਿਚਾਣ ਹੋਈ। ਜਦੋਂ ਮੈਂ ਆਪਣੇ ਦੋਸਤ ਸਰਦਾਰ ਕਰਤਾਰ ਸਿੰਘ ਨਾਲ 1903 ਵਿੱਚ ਬਾਬਾ ਜੀ ਦੇ ਪਿੰਡ ਕਸੂਰ ਵਿਖੇ ਉਹਨਾ ਤੋਂ ਕਨੂੰਨੀ ਸਲਾਹ ਲੈਣ ਵਾਸਤੇ ਗਿਆ ਸੀ ਤਾਂ ਮੈਂ ਉਸ ਵਕਤ ਦੇਖਿਆ ਕਿ ਬਾਬਾ ਜੀ ਦੇ ਘਰ ਉਹਨਾਂ ਅਕਾਲ ਪੀੜਤਾਂ ਵਿੱਚੋਂ ਇੱਕ ਕੁੜੀ ਸੀ।ਜਿਸਦਾ ਨਾਂ 'ਨਾਮੋ'ਸੀ। ਨਾਮੋਂ ਦੇ ਭੁੱਖ ਕਾਰਨ ਸਿਰ ਦੇ ਸਾਰੇ ਵਾਲ ਝੜ ਚੁੱਕੇ ਸਨ ਅਤੇ ਉਹ ਬਾਬਾ ਜੀ ਕੋਲ ਦੌੜੀ ਦੌੜੀ ਆਈ ਅਤੇ ਆਕੇ ਬਾਬੇ ਬੁੱਲੇ ਸ਼ਾਹ ਦੇ ਮੇਲੇ ਉੱਤੇ ਜਾਣ ਦੀ ਇਜ਼ਾਜ਼ਤ ਮੰਗਣ ਲੱਗੀ। ਜਦੋਂ ਉਹ ਕੁੜੀ ਨਾਮੋ ਆਗਿਆ ਲੈ ਕੇ ਉਥੋ ਚਲੀ ਗਈ ਤਾਂ ਬਾਬਾ ਜੀ ਨੇ ਮੈਥੋਂ ਮੇਰੇ ਵਿਆਹ ਬਾਬੇ ਪੁੱਛਿਆ ਕਿ ਤੇਰਾ ਵਿਆਹ ਹੋ ਚੁੱਕਾ ਹੈ ਜਾਂ ਨਹੀ ਤਾਂ ਮੈਂ ਨਾਹ ਵਿੱਚ ਸਿਰ ਹਿਲਾ ਦਿੱਤਾ। ਉਸ ਵਕਤ ਬਾਬਾ ਜੀ ਨੇ ਕਿਹਾ,'' ਅਜੀਤ ਸਿੰਹਾਂ ਨਾਮੋਂ ਤੇਰੇ ਵਾਸਤੇ ਠੀਕ ਰਹੇਗੀ। ਬਾਬਾ ਜੀ ਨੇ ਮੈਨੂੰ ਵਿਆਹ ਕਰਨ ਵੱਲ ਇਸ਼ਾਰਾ ਕੀਤਾ। ਮੈਂ ਉਸ ਕੁੜੀ ਨਾਮੋਂ ਨੂੰ ਦੇਖਿਆ ਅਤੇ ਕੁਝ ਸਮਾਂ ਪਰਖਿਆ ਅਤੇ ਥੋੜੇ ਸਮੇਂ ਬਾਦ ਵਿਆਹ ਲਈ ਹਾਂ ਕਰ ਦਿੱਤੀ। ਨਾਮੋਂ ਮਤਲਬ ਕਿ ਹਰਨਾਮ ਕੌਰ ਨਾਲ ਮੇਰਾ ਵਿਆਹ ਸੂਫੀ ਤਰੀਕੇ ਨਾਲ ਹੋਇਆ। ਸਾਡੇ ਘਰ ਹਰਨਾਮ ਕੌਰ ਸੂਫੀਮਤ ਦਾ ਪ੍ਰਵਾਹ ਲੈ ਕੇ ਆਈ ਅਤੇ ਮੇਰੀ ਭਾਬੀ ਵਿਦਿਆਵਤੀ(ਸ਼ਹੀਦ ਭਗਤ ਸਿੰਘ ਜੀ ਦੀ ਮਾਤਾ) ਸਿੰਘ ਸਭਾ ਦਾ ਪ੍ਰਵਾਹ ਲੈ ਕੇ ਆਈ ਅਤੇ ਸਾਡੇ ਪਿਤਾ ਜੀ ਆਰੀਆ ਸਮਾਜੀ ਵਿਚਾਰਾਂ ਨੂੰ ਮੰਨਣ ਵਾਲੇ ਸਨ। ਸਾਰੇ ਘਰ ਧਰਮ ਨਿਰਪੇਖਤਾ ਦਾ ਸੰਗਮ ਸੀ। ਬਾਬਾ ਅਜੀਤ ਸਿੰਘ ਜੀ ਦਾ ਕਹਿਣਾ ਸੀ ਕਿ ਗੱਲ 1903 ਦੀ ਸੀ ਕਿ ਮੈਂ ਅਤੇ ਮੇਰਾ ਭਰਾ ਕਿਸ਼ਨ ਸਿੰਘ ਨੇ ਰਲ ਕੇ ਇਨਕਲਾਬੀ ਨੀਂਹ ਰੱਖਣ ਦੀ ਸੋਚ ਸੋਚੀ । ਇਸ ਮਿਸ਼ਨ ਵਾਸਤੇ ਸਾਨੂੰ ਭਾਰਤੀ ਰਾਜਿਆਂ ਦੀ ਮਦਦ ਅਤੇ ਹਮਦਰਦੀ ਦੀ ਲੋੜ ਸੀ ਤਾਂ ਜੋ ਸਾਰੇ ਰਾਜੇ, ਅੰਗਰੇਜਾਂ ਦੀ ਅਧੀਨਗੀ ਕਰਨੀ ਛੱਡ ਦੇਣ ਅਤੇ ਭਾਰਤ ਨੂੰ ਅਜ਼ਾਦ ਕਰਵਾਉਣ ਵਿੱਚ ਸਾਡਾ ਸਾਥ ਦੇਣ। ਉਹਨਾਂ ਦਿਨਾਂ ਵਿੱਚ ਹੀ 1903 ਵਿੱਚ ਲਾਰਡ ਕਰਜਨ ਨੇ ਦਿੱਲੀ ਵਿਖੇ ਭਾਰਤੀ ਰਾਜਿਆਂ ਦੀ ਇੱਕ ਕਾਨਫਰੰਸ ਬੁਲਾਈ ਹੋਈ ਸੀ। ਮੈਂ ਅਤੇ ਮੇਰਾ ਭਰਾ ਕਿਸੇ ਗੁਪਤ ਤਰੀਕੇ ਨਾਲ ਇਸ ਕਨਫਰੰਸ ਵਿੱਚ ਦਾਖਲ ਹੋ ਕੇ ਭਾਰਤੀ ਰਾਜਿਆ ਨਾਲ ਅੰਗਰੇਜੀ ਰਾਜ ਦੇ ਖਿਲਾਫ ਵਿਚਾਰ ਸਾਂਝੇ ਕੀਤੇ। ਇਸ ਕਾਨਫਰੰਸ ਦਰਬਾਰ ਵਿੱਚ ਸਾਨੂੰ ਭਾਰਤੀ ਰਾਜਿਆਂ ਤੋਂ ਬਹੁਤ ਮੱਦਦ ਅਤੇ ਸਫਲਤਾ ਮਿਲੀ। ਇਸ ਦਰਬਾਰ ਵਿੱਚ ਇਕ ਅਚਾਨਕ ਰੌਚਕ ਪਰ ਅਰਥ ਭਰਪੂਰ ਘਟਨਾ ਵਾਪਰੀ। ਘਟਨਾ ਇਹ ਸੀ ਕਿ ਜਦੋਂ ਸਾਰੇ ਭਾਰਤੀ ਰਾਜੇ ਵਾਇਸ ਰਾਏ ਦੇ ਆਉਣ ਦੀ ਉਡੀਕ ਕਰ ਰਹੇ ਸਨ ਤਾਂ ਅਚਾਨਕ ਕਿਸੇ ਅੰਗਰੇਜ਼ ਅਫਸਰ ਦਾ ਕੁੱਤਾ ਦੌੜ ਕੇ ਵਾਇਸ ਰਾਏ ਦੀ ਕੁਰਸੀ ਉੱਤੇ ਬੈਠ ਕੇ ਭੌਂਕਣ ਲੱਗ ਪਿਆ। ਇਹ ਘਟਨਾ ਅੰਗਰੇਜ਼ਾਂ ਵਾਸਤੇ ਤਾਂ ਮਾਮੂਲੀ ਸੀ ਪਰ ਭਾਰਤੀ ਰਾਜਿਆ ਨੇ ਉਸ ਵਕਤ ਬਹੁਤ ਸ਼ਰਮ ਮਹਿਸੂਸ ਕੀਤੀ ਕੇ ਸਾਡੇ ਉੱਤੇ ਤਾਂ ਕੁੱਤੇ ਰਾਜ ਕਰ ਰਹੇ ਹਨ। ਇਸ ਘਟਨਾਂ ਦੇ ਅਰਥਾਂ ਨੇ ਭਾਰਤੀ ਰਾਜਿਆਂ ਤੇ ਗਹਿਰਾ ਅਸਰ ਕੀਤਾ ਜਿਸ ਕਾਰਨ ਰਾਜਿਆਂ ਵੱਲੋਂ ਸਾਨੂੰ ਬਹੁਤ ਮੱਦਦ ਮਿਲੀ ਅਤੇ ਸਾਡਾ ਕੰਮ ਹੋਰ ਵੀ ਸੌਖਾਲਾ ਹੋ ਗਿਆ। ਬਾਬਾ ਅਜੀਤ ਸਿੰਘ ਜੀ ਦਾ ਕਹਿਣਾ ਸੀ ਕਿ ਫਿਰ ਮੈਂ 1906 ਦੇ ਕਲੱਕਤੇ ਇਜਲਾਸ ਵਿੱਚ ਹਿੱਸਾ ਲਿਆ ਇਸ ਇਜਲਾਸ ਵਿੱਚ ਮੈਨੂੰ ਮੇਰੇ 'ਹਮ ਖਿਆਲੀ' ਲੋਕ ਮਿਲੇ। ਫਿਰ ਮੈਂ ਪੰਜਾਬ ਆ ਕੇ ਆਪਣੇ ਭਰਾ ਕਿਸ਼ਨ ਸਿੰਘ ਅਤੇ ਘਸੀਟਾ ਰਾਮ ਨਾਲ ਮਿਲ ਕੇ ''ਭਾਰਤ ਮਾਤਾ ਸੁਸਾਇਟੀ''ਬਣਾਈ ਅਤੇ ਅਸੀ ਇਸ ਸੁਸਾਇਟੀ ਨੂੰ ਪੂਰਨ ਰੂਪ ਵਿੱਚ ਗੁਪਤ ਰੱਖਿਆ। ਇਸ ਮੀਟਿੰਗ ਵਿੱਚ ਅਸੀ ਸਾਰੇ ਹਮ ਖਿਆਲੀ ਹੀ ਇੱਕਠੇ ਹੁੰਦੇ ਸੀ ਅਤੇ ਆਪਣੇ ਭਾਰਤ ਦੇਸ਼ ਦੀ ਅਜ਼ਾਦੀ ਅਤੇ ਗੋਰਿਆਂ ਦੇ ਜ਼ੁਲਮਾਂ ਤੋਂ ਮੁਕਤ ਹੋਣ ਦੀਆਂ ਸਕੀਮਾ ਬਣਾਕੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਉਹਨਾ ਤਕ ਪੁਹੰਚਾਉਂਦੇ ਸੀ। ਸਾਡੇ ਇਸ ਮਿਸ਼ਨ ਵਿੱਚ ਲਾਲਾ ਲਾਜਪਤ ਰਾਏ ਜੀ ਅਤੇ ਝੰਗ ਸਿਆਲ ਦੇ ਸੰਪਦਕ ਬਾਂਕੇ ਦਿਆਲ ਵੀ ਸ਼ਾਮਿਲ ਸਨ। ਸੰਨ 1906 ਵਿੱਚ ਲਾਇਲਪੁਰ ਵਿਖੇ ਪਸ਼ੂਆਂ ਦੀ ਮੰਡੀ ਸੀ ਅਸੀਂ ਇਸ ਮੰਡੀ ਦਾ ਫਾਇਦਾ ਉਠਾਇਆ ਅਤੇ ਉਥੇ ਆਪਣੇ ਦੇਸ਼ ਦੀ ਅਜ਼ਾਦੀ ਵਾਸਤੇ ਮੀਟਿੰਗ ਰੱਖ ਦਿੱਤੀ ਜਿਸ ਵਿੱਚ ਬਹੁਤ ਸਾਰੇ ਕਿਸਾਨ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਲਾਲਾ ਲਾਜਪਤ ਰਾਏ ਅਤੇ ਬਾਂਕੇ ਦਿਆਲ ਵੀ ਸ਼ਾਮਿਲ ਹੋਏ।

ਇਸ ਮੌਕੇ ਬਾਂਕੇ ਦਿਆਲ ਜੀ ਨੇ ਆਪਣੀ ਸਭ ਤੋਂ ਮਸ਼ਹੂਰ ਕਵਿਤਾ ਪੜੀ।

ਪਗੜੀ ਸੰਭਾਲ ਓ ਜੱਟਾ ਪੱਗੜੀ ਸੰਭਾਲ।

ਫਸਲਾਂ ਨੂੰ ਖਾਹ ਗਏ ਕੀੜੇ, ਤਨ ਤੇ ਨਹੀ ਤੇਰੇ ਲੀੜੇ ,

ਭੁੱਖਾਂ ਨੇ ਖੁਬ ਨਿਚੋੜੇ, ਰੋਂਦੇ ਤੇਰੇ ਬਾਲ ਉਏ,

ਪਗੜੀ ਸੰਭਾਲ ਜੱਟਾ ਪੱਗੜੀ ਸੰਭਾਲ ਓ।

ਅਸੀ ਹਰ ਸਮੇਂ ਹਰ ਹਾਲ ਵਿੱਚ ਮੀਟਿੰਗਾਂ ਬੁਲਾਉਂਦੇ ਅਤੇ ਇੱਕਠੇ ਹੁੰਦੇ ਸੀ ਅਤੇ ਲੋਕਾਂ ਅੰਦਰ ਭਾਰਤ ਦੇਸ਼ ਦੀ ਅਜ਼ਾਦੀ ਦਾ ਜੋਸ਼ ਭਰਦੇ ਸੀ। ਸਾਡੀਆਂ ਕਾਰਵਾਈਆਂ ਦੇਖਕੇ ਅੰਗਰੇਜ ਸਰਕਾਰ ਸਾਥੋਂ ਘਬਰਾਉਣ ਲੱਗ ਪਈ ਸੀ ਜਿਸ ਨੇ ਡਰਦਿਆਂ ਸਾਨੂੰ ਫੜ ਕੇ ਜੇਲਾਂ ਵਿੱਚ ਸੁਟਣ ਦਾ ਹੁਕਮ ਜਾਰੀ ਕਰ ਦਿੱਤਾ । 16 ਅਪ੍ਰੈਲ 1907 ਨੂੰ ਲਾਹੌਰ ਵਿੱਚ ਬਹੁਤ ਭਾਰੀ ਗੜਬੜ ਹੋ ਗਈ ਜਿਸ ਵਿੱਚ ਮੇਰਾ ਭਰਾ ਕਿਸ਼ਨ ਸਿੰਘ ਅਤੇ ਸਵਰਨ ਸਿੰਘ ਸ਼ਾਮਿਲ ਸੀ ਜਿਸ ਵਿੱਚ ਸਵਰਨ ਸਿੰਘ ਫੜਿਆ ਗਿਆ ਅਤੇ ਮੇਰਾ ਭਰਾ ਕਿਸ਼ਨ ਸਿੰਘ ਬਚਕੇ ਨਿਕਲ ਗਿਆ ਸੀ। ਫਿਰ 7 ਮਈ 1907 ਨੂੰ ਲਾਲਾ ਲਾਜਪਤ ਰਾਏ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ।ਲਾਲਾ ਜੀ ਦੀ ਗ੍ਰਿਫਤਾਰੀ ਦੀ ਗੱਲ ਜੰਗਲ ਦੀ ਅੱਗ ਵਾਂਗਰ ਫੈਲ ਗਈ ਸੀ।ਹੁਣ ਗੋਰੀ ਸਰਕਾਰ ਦਾ ਅਗਲਾ ਨਿਸ਼ਾਨਾ ਮੈਨੂੰ ਫੜ੍ਹਨ ਦਾ ਸੀ। ਮੈਂ ਕਿਧਰੇ ਗੁਪਤ ਅਤੇ ਕਿਧਰੇ ਖੁੱਲ਼ੀਆਂ ਮੀਟਿੰਗਾਂ ਕਰਦਾ ਸੀ। ਬਾਬਾ ਅਜੀਤ ਸਿੰਘ ਜੀ ਦਾ ਕਹਿਣਾ ਸੀ ਕਿ ਮੈਂ ਹਾਲੇ ਫੜਿਆ ਨਹੀ ਜਾਣਾ ਚਹੁੰਦਾਂ ਸੀ ਕਿਉ ਕਿ ਸਾਡੇ ਅਜ਼ਾਦੀ ਦੇ ਇਸ ਮਿਸ਼ਨ ਨੇ ਬਹੁਤ ਜੋਰ ਫੜ ਲਿਆ ਸੀ। ਕਾਫੀ ਵੱਡੀ ਮਾਤਰਾ ਵਿੱਚ ਅਜ਼ਾਦੀ ਦੇ ਪ੍ਰਵਾਨੇ ਸਾਡੇ ਨਾਲ ਜੁੜ ਗਏ ਸਨ। ਅੰਗਰੇਜ਼ਾਂ ਦੀਆਂ ਨਜ਼ਰਾਂ ਵਿੱਚ ਉਹਨਾਂ ਨੂੰ ਮੈਂ ਸਭ ਤੋਂ ਵੱਡਾ ਅਤੇ ਖਤਰਨਾਕ ਨਜ਼ਰ ਆਉਣ ਲੱਗਾ ਸੀ। ਲਾਲਾ ਜੀ ਦੀ ਗ੍ਰਿਫਤਾਰੀ ਮਗਰੋਂ ਲਾਹੋਰ ਦੰਗਿਆਂ ਦੀ ਲਪੇਟ ਵਿੱਚ ਆ ਗਿਆ ਸੀ। ਲੋਕਾਂ ਅੰਦਰ ਰੋਸ ਅਤੇ ਇਨਕਲਾਬ ਦਾ ਜੋਸ਼ ਭਰ ਗਿਆ ਸੀ। ਮੈਨੂੰ ਗ੍ਰਿਫਤਾਰ ਕਰਨ ਲਈ ਅਗਰੇਜ਼ ਸਰਕਾਰ ਮੇਰੀ ਭਾਲ ਵਿੱਚ ਸੀ ਮੈਨੂੰ ਲਭ ਰਹੀ ਸੀ। ਇਹਨਾਂ ਹਲਾਤਾਂ ਨੂੰ ਦੇਖਦਿਆਂ ਮੈਂਨੂੰ ਮੇਰੇ ਸਾਥੀਆਂ ਨੇ ਸਲਾਹ ਕਰਕੇ ਰੂਪੋਸ਼ ਹੋਣ ਲਈ ਕਹਿ ਦਿਤਾ ਅਤੇ ਮੈਂ ਅੰਮ੍ਰਿਤਸਰ ਦੇ ਕਿਸੇ ਮੰਦਰ ਵਿੱਚ ਲੁਕ ਗਿਆ। ਮੇਰੇ ਸਥੀ ਜਦੋਂ ਵੀ ਕੋਈ ਮੈਨੂੰ ਸੁਨੇਹਾ ਦੇਣ ਅਤੇ ਲੈਣ ਆਉਂਦੇ ਮੰਦਿਰ ਵਿੱਚ ਮੱਥਾ ਟੇਕਣ ਦੇ ਬਹਾਨੇ ਮੇਰੇ ਕੋਲ ਆ ਜਾਂਦੇ।ਅਤੇ ਉਹ ਬਾਹਰਲੀ ਸਾਰੀ ਖਬਰ ਮੇਰੇ ਤੀਕਰ ਪੁਹੰਚਾ ਰਹੇ ਸਨ। ਹਲਾਤਾ ਨੂੰ ਦੇਖਦਿਆਂ ਫਿਰ ਮੈਨੂੰ ਲੱਗਿਆ ਮੈਂ ਜ਼ਿਆਦਾ ਦੇਰ ਤਕ ਮੰਦਰ ਵਿੱਚ ਵੀ ਲੁਕ ਕੇ ਨਹੀ ਰਹਿ ਸਕਦਾ ਕਿਉ ਕਿ ਮੇਰੇ ਇਕ ਦਮ ਲਾਪਤਾ ਹੋਣ ਉੱਤੇ ਸਰਕਾਰ ਉਲਝਣ ਵਿੱਚ ਫਸੀ ਹੋਈ ਸੀ ਜਿਸ ਕਰਕੇ ਮੈਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਟਿਕਾਣਿਆ ਦਾ ਪਤਾ ਲਗਾ ਰਹੀ ਸੀ। ਮੈਨੂੰ ਪਤਾ ਲੱਗ ਗਿਆ ਸੀ ਕਿ ਜੇਕਰ ਮੈਂ ਇਸ ਦੌਰਾਨ ਨਾ ਫੜਿਆ ਗਿਆ ਅਤੇ ਇਸੇ ਸਮੇਂ ਦੌਰਾਨ ਜੇਕਰ ਸਰਕਾਰ ਵਿਰੁੱਧ ਕੋਈ ਐਸਾ ਐੇਕਸ਼ਨ ਹੋ ਗਿਆ ਤਾਂ ਉਹ ਐੇਕਸ਼ਨ ਮੇਰੇ ਸਿਰ ਪਾਇਆ ਜਾਵੇਗਾ।ਅਤੇ ਜਿਸ ਦੀ ਸਜਾ ਸਰਕਾਰ ਮੈਨੂੰ ਕੁਝ ਵੀ ਦੇ ਸਕਦੀ ਹੈ। ਜਲਾਵਤਨੀ ਜਾਂ ਫਾਂਸੀ ਜਾਂ ਉਮਰ ਕੈਦ ਕੁਝ ਵੀ ਹੋ ਸਕਦਾ ਹੈ। ਮੈਂ ਇਹਨਾਂ ਸਜਾਵਾਂ ਦਾ ਬਿਲਕੁਲ ਕੋਈ ਡਰ ਨਹੀ ਸੀ ਪਰ ਸਾਡਾ ਮਿਸ਼ਨ ਹਾਲੇ ਬਹੁਤ ਅਧੂਰਾ ਸੀ। ਮੈਂ ਕਿਸੇ ਵੀ ਤਰਾਂ ਆਪਣੇ ਅਰੰਭੇ ਮਿਸ਼ਨ(ਦੇਸ਼ ਅਜ਼ਾਦੀ) ਨੂੰ ਨੁਕਸਾਨ ਨਹੀ ਪੁਹੰਚਾਉਣਾ ਚਾਹੁੰਦਾ ਸੀ। ਮੇਰੀ ਇਹ ਸੋਚ ਸੀ ਕਿ ਜੇਕਰ ਮੈਂ ਜਿੰਦਾ ਰਿਹਾ ਤਾਂ ਸਰਕਾਰ ਨਾਲ ਉਦੋ ਤਕ ਲੜਾਈ ਜਾਰੀ ਰਹੇਗੀ ਜਦੋਂ ਤਕ ਅਮਗਰੇਜਾਂ ਹੱਥੋਂ ਭਾਰਤ ਦੀ ਅਜ਼ਾਦੀ ਲੈਕੇ ਦੇਸ਼ ਦੇ ਸਿਰ ਉੱਤੇ ਅਜ਼ਾਦੀ ਦਾ ਸਿਹਰਾ ਨਹੀ ਬੰਨ ਦਿੰਦਾ । ਫਿਰ ਮੇਰੇ ਸਾਥੀਆਂ ਨੇ ਮੈਨੂੰ ਸਲਾਹ ਦਿੱਤੀ ਕੇ ਮੈਂ ਆਪਣੀ ਗ੍ਰਿਫਤਾਰੀ ਦਾ ਸੁਨੇਹਾ ਸਰਕਾਰ ਤਕ ਪਹੁੰਚਾ ਦੇਵਾਂ ਅਤੇ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਦੇਵਾਂ। ਸਾਥੀਆਂ ਦੀ ਗੱਲ ਮੰਨਦਿਆਂ ਮੈਂ ਸਰਕਾਰ ਤਕ ਆਪਣੀ ਗ੍ਰਿਫਤਾਰੀ ਦਾ ਸੁਨੇਹਾ ਭੇਜ ਦਿੱਤਾ,...ਚੱਲਦਾ (ਅਗਲੇ ਭਾਗ ਅਜ਼ਾਦੀ ਦਾ ਮਸੀਹਾ ਜਲਾਵਤਨੀ ਤੀਕਰ)

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸੰਪਾਦਕੀ ਵਿੱਚ ਹੋਰ
ਔਰਤ ਦੀ ਤੌਹੀਨ ਕਦੋਂ ਤਕ?

ਦੇਹ ਵਪਾਰ ਮਨੁੱਖੀ ਸਮਾਜ ਦਾ ਇੱਕ ਘਿਣਾਉਣਾ ਵਰਤਾਰਾ ਹੈ। ਪੁਰਾਤਨ ਸਮੇਂ ਤੋਂ ਹੀ ਇਹ ਸਾਡੇ ਸਮਾਜ ਦਾ ਹਿੱਸਾ ਰਿਹਾ ਹੈ। ਪਹਿਲੇ ਸਮਿਆਂ ਵਿੱਚ ਇਹ ਦੇਵਦਾਸੀ ਪ੍ਰਥਾ ਦੇ ਰੂਪ ਵਿੱਚ ਧਰਮ ਦੀ ਓਹਲੇ ਹੇਠ ਵਾਪਰਦਾ ਰਿਹਾ। ਦੱਖਣੀ ਭਾਰਤ ਦੇ ਮੰਦਰਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇਹ ਅੱਜ ਵੀ ਪ੍ਰਚੱਲਿਤ ਹੈ। ਜਾਗੀਰਦਾਰੀ ਪ੍ਰਬੰਧ ਵੇਲੇ ਦੇਵਦਾਸੀਆਂ ਪੁਜਾਰੀ ਵਰਗ ਦੇ ਨਾਲ ਨਾਲ ਜਾਗੀਰਦਾਰਾਂ ਦੀ ਹਵਸ ਦੀਆਂ ਸ਼ਿਕਾਰ ਬਣਦੀਆਂ ਰਹੀਆਂ।

ਭਾਰਤ ਤੇ ਪਾਕਿਸਤਾਨ: ਦੋਸਤ ਜਾਂ ਦੁਸ਼ਮਣ?

ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਲੰਬਾ ਸਮਾਂ ਭਾਰਤ ’ਤੇ ਰਾਜ ਕੀਤਾ। ਦੂਜੀ ਆਲਮੀ ਜੰਗ ਦੇ ਕਈ ਫ਼ੈਸਲਾਕੁੰਨ ਨਤੀਜਿਆਂ ਸਦਕਾ ਗੁਲਾਮ ਮੁਲਕਾਂ ਨੂੰ ਆਜ਼ਾਦ ਹੋਣ ਦੀ ਆਸ ਬੱਝਦੀ ਨਜ਼ਰ ਆਉਣ ਲੱਗੀ। ਇਸ ਦੇ ਨਾਲ ਹੀ ਆਜ਼ਾਦੀ ਦੀ ਮੰਗ ਲਈ ਜਨਤਕ ਘੋਲ ਤਿੱਖੇ ਹੋਣ ਲੱਗੇ ਸਨ। ਫਿਰ ਵੀ ਸਾਡੇ ਦੇਸ਼ ਨੂੰ ਮਿਲੀ ਆਜ਼ਾਦੀ ਲਈ ਵੰਡ ਦੇ ਰੂਪ ਵਿੱਚ ਵੱਡੀ ਕੀਮਤ ਤਾਰਨੀ ਪਈ। ਲੋਕਾਂ ਨੂੰ ਆਪਣਾ ਸਭ ਕੁਝ ਛੱਡ ਕੇ ਏਧਰੋਂ ਓਧਰ ਆਉਣ ਜਾਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਹੋਈ ਕਤਲੋਗਾਰਤ ਅਤੇ ਉਧਾਲਿਆਂ ਆਦਿ ਬਾਰੇ ਪੜ੍ਹ ਕੇ ਅੱਜ ਵੀ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ।

ਹਰ ਵਿਅਕਤੀ ਕੇਵਲ ਆਪਣੇ ਆਪ ਜਿਹਾ ਕਿਉਂ ?

ਦੋ ਜੀਵਾਂ ਦੇ ਇੱਕ-ਦੂਜੇ ਨਾਲ ਸਬੰਧ ਬਣਾਉਣ ਲਈ ਅੰਦਰੋਂ ਉਮੜੀ ਆਵੇਗੀ ਉਮੰਗ ਨਿਰੋਲ ਕਾਮੁਕੀ ਉਤੇਜਨਾ ਨਹੀਂ, ਇਹ ਜੀਵਨ ਨੂੰ ਚਲਦਿਆਂ ਰੱਖਣ ਦਾ ਸਾਧਨ ਹੈ। ਦੋ ਜਣਿਆਂ ਦਾ ਸਹਿਵਾਸ ਜੀਵਾਂ ਵਿੱਚ ਇਕਸੁਰਤਾ ਨੂੰ ਭੰਗ ਕਰਦੀ ਪ੍ਰਕਿਰਿਆ ਹੈ। ਇਸੇ ਕਾਰਨ ਇਹ ਕੁਦਰਤ ਨੂੰ ਸਵੀਕਾਰ ਹੈ, ਹਾਲਾਂਕਿ ਸੈਕਸ ਬਿਨਾਂ ਵੀ ਜੀਵ ਪ੍ਰਜਣਨ ਦੇ ਵੀ ਯੋਗ ਹਨ। ਸੈਕਸ-ਰਹਿਤ ਪ੍ਰਜਣਨ ਆਪਣੇ ਆਪ ’ਚ ਅਤਿ ਸਰਲ ਪ੍ਰਕ੍ਰਿਆ ਹੈ ਜਿਸ ਲਈ ਦੋ ਜੀਵਾਂ ਦੇ ਇੱਕ ਥਾਂ ਇਕੱਠੇ ਹੋਣ ਦੀ ਵੀ ਲੋੜ ਨਹੀਂ। ਫਿਰ ਵੀ ਕੁਦਰਤ ’ਚ ਨਰ ਅਤੇ ਮਦੀਨ ਦੁਆਰਾ ਪ੍ਰਜਣਨ ਨੂੰ ਤਰਜੀਹ ਮਿਲੀ ਅਤੇ ਰੁੱਖ-ਬੂਟਿਆਂ ’ਚ ਅਤੇ ਪ੍ਰਾਣੀਆਂ ’ਚ ਪ੍ਰਜਣਨ ਦਾ ਇਹੋ ਸਾਧਨ ਸੁਤੇ-ਸਿੱਧ ਵਿਕਸਿਤ ਹੁੰਦਾ ਰਿਹਾ। ਪਰ ਕਿਉਂ?

ਕਿਸਾਨੀ ਸੰਕਟ ਦਾ ਰੁਦਨ

ਇੱਕ ਸ਼ਹਿਰ ਦਾ ਰੇਲਵੇ ਸਟੇਸ਼ਨ।
ਬੈਂਚ ਉਪਰ ਸੱਠ ਕੁ ਸਾਲਾਂ ਦਾ ਇੱਕ ਵਿਅਕਤੀ ਆਪਣੇ ਗੋਡਿਆਂ ਵਿੱਚ ਸਿਰ ਦੇਈ ਬੈਠਾ ਹੈ। ਦਿੱਲੀ ਤੋਂ ਆਉਣ ਵਾਲੀ ਰੇਲ ਗੱਡੀ ਵਿੱਚ ਲਗਭਗ ਦੋ ਘੰਟੇ ਹਨ, ਜੇ ਸਹੀ ਵਕਤ ’ਤੇ ਆ ਜਾਵੇ। ਨਹੀਂ ਤਾਂ, ਪਤਾ ਨਹੀਂ, ਕਦੋਂ ਸੂਚਨਾ ਮਿਲਣ ਲੱਗ ਜਾਵੇ ਕਿ ‘ਲਖਨਊ ਸੇ ਦਿੱਲੀ ਹੋਕੇ ਆਨੇ ਵਾਲੀ ਗਾੜੀ ਚਾਰ ਘੰਟੇ ਲੇਟ ਹੈ। ਇਸ ਅਸੁਵਿਧਾ ਕੇ ਲੀਏ ਹਮੇਂ ਖੇਦ ਹੈ।’

ਪੂਰਬ ਦਾ ਉਭਾਰ ਅਤੇ ਪੱਛਮ ਦਾ ਨਿਘਾਰ

ਪਿੱਛੇ ਜਿਹੇ ਦੋ ਸਿਖਰ ਸੰਮੇਲਨ ਸੰਪੰਨ ਹੋਏ। ਇੱਕ ਚੀਨ ਦੇ ਸ਼ਹਿਰ ਕਿੰਗਦਾਉ ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦਾ ਸਿਖਰ ਸੰਮੇਲਨ ਹੋਇਆ ਅਤੇ ਦੂਜਾ ਕੈਨੇਡਾ ਦੇ ਪ੍ਰਾਂਤ ਕਿਊਬੈੱਕ ਵਿੱਚ ਜੀ-7 ਦੇਸ਼ਾਂ ਦਾ ਸਿਖਰ ਸੰਮੇਲਨ ਹੋਇਆ। ਇਹ ਦੋਵੇਂ ਸਿਖਰ ਸੰਮੇਲਨ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਸਨ। ਕਿੰਗਦਾਉ ਸਿਖਰ ਸੰਮੇਲਨ ਵਿੱਚ ਮਿੱਤਰਤਾ, ਸਹਿਯੋਗ, ਸਦਭਾਵਨਾ ਅਤੇ ਇਕਸੁਰਤਾ ਵਰਗੀਆਂ ਭਾਵਨਾਵਾਂ ਦੇਖਣ ਨੂੰ ਮਿਲੀਆਂ। ਦੂਜੇ ਪਾਸੇ ਕਿਊਬੈੱਕ ਸਿਖਰ ਸੰਮੇਲਨ ਵਿੱਚ ਇਸ ਤੋਂ ਬਿਲਕੁਲ ਉਲਟ ਭਾਵਨਾਵਾਂ ਜਿਵੇਂ ਕਲੇਸ਼, ਦੁਸ਼ਮਣੀ, ਵਿਵਾਦ ਅਤੇ ਲੜਾਈ ਦੇਖਣ ਨੂੰ ਮਿਲੀਆਂ। ਅਜਿਹਾ ਫ਼ਰਕ ਕਿਉਂ? ਇਸ ਦਾ ਕਾਰਨ ਹੈ ਕਿ ਪੂਰਬ ਅਤੇ ਪੱਛਮ ਵੱਖ ਵੱਖ ਦਿਸ਼ਾਵਾਂ ਵੱਲ ਜਾ ਰਹੇ ਹਨ। ਪੂਰਬ ਉਭਾਰ ਦੀ ਅਵਸਥਾ ਵਿੱਚ ਹੈ ਅਤੇ ਪੱਛਮ ਨਿਘਾਰ ਦੀ ਅਵਸਥਾ ਵਿੱਚ। ਇਹ ਦੋਵੇਂ ਰੁਝਾਨ ਹਰ ਰੋਜ਼ ਜ਼ਿਆਦਾ ਸਪਸ਼ਟ ਹੋ ਰਹੇ ਹਨ।

ਬਚਪਨ, ਗ਼ਰੀਬੀ ਅਤੇ ਗਰਮੀ ਦੀਆਂ ਛੁੱਟੀਆਂ

ਬੱਚਿਆਂ ਲਈ ਗਰਮੀ ਦੀਆਂ ਛੁੱਟੀਆਂ ਕਿਸੇ ਸੌਗਾਤ ਤੋਂ ਘੱਟ ਨਹੀਂ ਹੁੰਦੀਆਂ ਜਦੋਂਕਿ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਇਹ ਛੁੱਟੀਆਂ ਦਿਹਾੜੀ ਜੋਤਾ ਕਰਕੇ ਆਪਣੇ ਮਾਂ ਬਾਪ ਦੀ ਆਰਥਿਕ ਮਦਦ ਕਰਨ ਦਾ ਮੌਕਾ ਹੁੰਦੀਆਂ ਹਨ। ਬਚਪਨ ਅਤੇ ਗ਼ਰੀਬੀ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਹੈ। ਬਚਪਨ ਬਾਰੇ ਹਰ ਕੋਈ ਕਹਿੰਦਾ ਹੈ ਕਿ ਉਸ ਦਾ ਬਚਪਨ ਵਾਪਸ ਆ ਜਾਵੇ ਜਦੋਂਕਿ ਗ਼ਰੀਬੀ ਤੋਂ ਹਰ ਕੋਈ ਛੁਟਕਾਰਾ ਚਾਹੁੰਦਾ ਹੈ। ਵਕਤ ਦੀ ਚਾਲ ਦੇ ਨਾਲ ਨਾਲ ਜਦੋਂ ਇਨਸਾਨ ਬਚਪਨ ਤੋਂ ਜਵਾਨੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਜ਼ਿਆਦਾਤਰ ਲੋਕ ਆਪਣੇ ਬਚਪਨ ਨੂੰ ਯਾਦ ਕਰਦੇ ਹਨ। ਪਰ ਮੇਰੇ ਮਾਮਲੇ ਵਿੱਚ ਅਜਿਹਾ ਨਹੀਂ ਹੈ। ਜਦੋਂ ਵੀ ਮੈਂ ਆਪਣੇ ਬਚਪਨ ਨੂੰ ਯਾਦ ਕਰਦਾ ਹਾਂ ਤਾਂ ਅੰਤਾਂ ਦੀ ਗ਼ਰੀਬੀ ਅਤੇ ਤੰਗੀਆਂ ਤੁਰਸ਼ੀਆਂ ਦੀ ਯਾਦ ਮੈਨੂੰ ਡਰਾ ਦਿੰਦੀ ਹੈ।

ਭਾਂਬੜ, ਨੰਦੂ ਤੇ ਅਸੀਂ

ਸੱਥ ਵਿੱਚ ਖੜ੍ਹਾ ਬਜ਼ੁਰਗ ਬੋਲ ਰਿਹਾ ਸੀ, “ਸਾਡੇ ਨਾਲ ਇੱਕ ਸੀਰੀ ਹੁੰਦਾ ਸੀ- ਭਾਂਬੜ। ਆਵਦੇ ਨਾਂ ਵਾਂਗੂੰ ਜਮ੍ਹਾਂ ਈ ਅੱਗ ਦੀ ਨਾਲ਼। ਛੇ ਫੁੱਟ ਤੋਂ ਉੱਚਾ,  ਪੂਰਾ ਛੋਹਲਾ, ਪਤਲਾ ਛੀਂਟਕਾ ਜਿਹਾ। ਤੂੜੀ ਦੀਆਂ ਪੰਡਾਂ ਚਿਣ ਚਿਣ ‘ਕੱਲਾ ਈ ਗੱਡਾ ਲੱਦ ਦਿੰਦਾ। ਉਦੋਂ ਦੋੜਿਆਂ ਦੀਆਂ ਪੰਡਾਂ ਹੁੰਦੀਆਂ। ਹੁਣ ਵਾਂਗੂੰ ਰੇਹ ਵਾਲੀਆਂ ਬੋਰੀਆਂ ਨੀ ਸੀ ਕਿ ਇੱਕ ਦੂਜੀ ਤੋਂ ਤਿਲ੍ਹਕ ਜਾਣਗੀਆਂ। ਹਾਲੇ ਵਿਆਹਿਆ ਹੋਇਆ ਵੀ ਨਹੀਂ ਸੀ। ਇੱਕ ਦਿਨ ਬਾਪੂ ਨੂੰ ਕਹਿੰਦਾ, ਪੱਚੀ ਰੁਪਈਏ ਨਕਦ ਚਾਹੀਦੇ। ਬਾਪੂ ਹੈਰਾਨ। ਕਹਿੰਦਾ- ‘ਕੀ ਕਰਨੇ ਐਨੇ ਰੁਪਈਏ?’… ਭਾਂਬੜ ਪੂਰੇ ਦਿਲ-ਚਿੱਤ ਨਾਲ ਕਹਿੰਦਾ- ‘ਜਦੋਂ ਦਾ ਕਾਮਰੇਡਾਂ ਦਾ ਡਰਾਮਾ ਦੇਖਿਆ, ਦਿਲ ‘ਚ ਲਾਂਬੂ ਉਠ ਉਠ ਜਾਂਦੇ ਨੇ। ਤੇ ਲਲਕਾਰਾ ਮਾਰਨਾ ਪਿੰਡ ‘ਚ, ਪਹਿਲਾਂ ਜੁਰਮਾਨਾ ਭਰ ਕੇ’ (ਪਿੰਡ ‘ਚ ਨੇਮ ਬਣਾਇਆ ਹੋਇਆ ਸੀ, ਜੇ ਕੋਈ ਸ਼ਰਾਬੀ ਜਾਂ ਕੋਈ ਹੋਰ ਪਿੰਡ ਵਿਚ ਲਲਕਾਰਾ ਮਾਰੇ ਤਾਂ ਉਸ ਨੂੰ 25 ਰੁਪਏ ਨਕਦ ਜੁਰਮਾਨਾ ਭਰਨਾ ਪੈਂਦਾ ਸੀ)।

ਭਾਰਤ, ਮਿਆਂਮਾਰ ਅਤੇ ਹਥਿਆਰਬੰਦ ਬਾਗ਼ੀ

ਪਿਛਲੇ ਵਰ੍ਹੇ ਰੋਹਿੰਗਿਆ ਬਾਗ਼ੀਆਂ ਦੇ ਹਮਲਿਆਂ ਮਗਰੋਂ ਮਿਆਂਮਾਰ ਦੀ ਫ਼ੌਜ ਨੇ ਬੜੀ ਬੇਰਹਿਮੀ ਨਾਲ ਜਵਾਬੀ ਕਾਰਵਾਈ ਕੀਤੀ ਸੀ। ਨਤੀਜੇ ਵਜੋਂ ਮਿਆਂਮਾਰ ਦੇ ਰਖੀਨ ਸੂਬੇ ‘ਚ ਰੋਹਿੰਗਿਆ ਭਾਈਚਾਰੇ ਦੇ 7 ਲੱਖ ਲੋਕ (ਜਿਨ੍ਹਾਂ ‘ਚੋਂ ਜ਼ਿਆਦਾਤਰ ਮੁਸਲਮਾਨ ਸਨ) ਭੱਜ ਕੇ ਗੁਆਂਢੀ ਮੁਲਕਾਂ- ਬੰਗਲਾਦੇਸ਼ ਤੇ ਭਾਰਤ ਚਲੇ ਗਏ। ਅਜਿਹੀਆਂ ਕਾਰਵਾਈਆਂ ਕਾਰਨ ਮਿਆਂਮਾਰ ਨੂੰ ਸਮੁੱਚੇ ਸੰਸਾਰ ਦੀ ਨਿਖੇਧੀ ਦਾ ਸਾਹਮਣਾ ਕਰਨਾ ਪਿਆ, ਕੁਝ ਮੁਲਕਾਂ ਨੇ ਤਾਂ ਉਸ ‘ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਮੰਗ ਵੀ ਕੀਤੀ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਕਦੇ ਮਿਆਂਮਾਰ ਦੀ ਨਿਖੇਧੀ ਕਰੇਗੀ, ਅਜਿਹੀ ਕੋਈ ਸੰਭਾਵਨਾ ਕਦੇ ਨਹੀਂ ਹੋ ਸਕਦੀ ਕਿਉਂਕਿ ਚੀਨ ਆਪਣੀ ਵੀਟੋ ਤਾਕਤ ਨਾਲ ਅਜਿਹਾ ਹੋਣ ਨਹੀਂ ਦੇਵੇਗਾ। ਇਸ ਮੁੱਦੇ ‘ਤੇ ਇਸ ਨੂੰ ਰੂਸ ਦੀ ਹਮਾਇਤ ਵੀ ਮਿਲ ਸਕਦੀ ਹੈ। ਭਾਰਤ ਵਿੱਚ ਵੀ ਤਕਰੀਬਨ 40 ਹਜ਼ਾਰ ਰੋਹਿੰਗਿਆ ਸ਼ਰਨਾਰਥੀਆਂ ਨੂੰ ਮੁਲਕ ਤੋਂ ਬਾਹਰ ਕੱਢਣ ਦੀ ਮੰਗ ਉੱਠਦੀ ਰਹੀ ਹੈ ਪਰ ਇਸ ਦੇ ਬਾਵਜੂਦ ਨਵੀਂ ਦਿੱਲੀ ਨੇ ਇਨ੍ਹਾਂ ਸ਼ਰਨਾਰਥੀਆਂ ਨੂੰ ਸੂਝ-ਸਿਆਣਪ ਨਾਲ ਆਪਸੀ ਗੱਲਬਾਤ ਰਾਹੀਂ ਭਾਰਤ ਤੇ ਬੰਗਲਾਦੇਸ਼ ਤੋਂ ਵਾਪਸ ਮਿਆਂਮਾਰ ਭੇਜਣ ਦਾ ਰਾਹ ਚੁਣਿਆ ਹੈ। ਭਾਰਤ ਨੇ ਮਿਆਂਮਾਰ ਨੂੰ ਸਪੱਸ਼ਟ ਆਖਿਆ ਹੈ ਕਿ ਉਹ ਬੰਗਲਾਦੇਸ਼ ਤੇ ਭਾਰਤ ਤੋਂ ਰੋਹਿੰਗਿਆ ਸ਼ਰਨਾਰਥੀਆਂ ਦੀ ‘ਸੁਰੱਖਿਅਤ ਤੇ ਲਗਾਤਾਰ’ ਵਾਪਸੀ ਚਾਹੁੰਦਾ ਹੈ।

ਅਜੇ ਅਲਹਿਦਗੀ, ਤਲਾਕ ਬਾਅਦ ’ਚ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੈਲਗੂ ਦੇਸਮ ਪਾਰਟੀ (ਟੀਡੀਪੀ) ਦੇ ਮੁਖੀ ਚੰਦਰਬਾਬੂ ਨਾਇਡੂ ਪਿਛਲੇ ਦੋ ਮਹੀਨਿਆਂ ਤੋਂ ਐੱਨਡੀਏ (ਕੌਮੀ ਜਮਹੂਰੀ ਗੱਠਜੋੜ) ਨਾਲੋਂ ਨਾਤਾ ਤੋੜਨ ਦੀਆਂ ਧਮਕੀਆਂ ਦਿੰਦੇ ਆ ਰਹੇ ਹਨ। ਉਨ੍ਹਾਂ ਵੱਲੋਂ ਬੁੱਧਵਾਰ ਰਾਤੀਂ ਆਪਣੀ ਪਾਰਟੀ ਨਾਲ ਸਬੰਧਤ ਦੋ ਮੰਤਰੀਆਂ – ਅਸ਼ੋਕ ਗਜਪਤੀ ਰਾਜੂ ਤੇ ਵਾਈ. ਸੱਤਿਆਨਾਰਾਇਣ ਚੌਧਰੀ ਨੂੰ ਮੋਦੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦਾ ਨਿਰਦੇਸ਼ ਇਸੇ ਸਿਲਸਿਲੇ ਦਾ ਹੀ ਇੱਕ ਹਿੱਸਾ ਹੈ। ਭਾਵੇਂ ਟੀਡੀਪੀ ਨੇ ਅਜੇ ਰਸਮੀ ਤੌਰ ’ਤੇ ਐੱਨਡੀਏ ਨਾਲੋਂ ਰਿਸ਼ਤਾ ਨਹੀਂ ਤੋੜਿਆ, ਫਿਰ ਵੀ ਮਾਮਲਾ ਉੱਥੇ ਤਕ ਪੁੱਜਣ ਦੀਆਂ ਸੰਭਾਵਨਾਵਾਂ ਰੱਦ ਨਹੀਂ ਕੀਤੀਆਂ ਜਾ ਸਕਦੀਆਂ।

ਰਾਜਸੀ ਭ੍ਰਿਸ਼ਟਾਚਾਰ ਨਾਲੋਂ ਬੌਧਿਕ ਭ੍ਰਿਸ਼ਟਾਚਾਰ ਵੱਧ ਖ਼ਤਰਨਾਕ

ਬੌਧਿਕ ਭ੍ਰਿਸ਼ਟਾਚਾਰ ਰਾਜਨੀਤਕ ਭ੍ਰਿਸ਼ਟਾਚਾਰ ਨਾਲੋਂ ਕਿਉਂ ਜ਼ਿਆਦਾ ਖ਼ਤਰਨਾਕ ਹੈ? ਅੰਗਰੇਜ਼ੀ ਦੀ ਕਹਾਵਤ ਹੈ:  ਵੁਲਫ ਇਨ ਸ਼ੀਪਸ ਕਲੋਦਿੰਗ; ਇਸ ਦਾ ਅਰਥ ਹੈ, ਬਘਿਆੜ ਨੇ ਭੇਡ ਦੀ ਖੱਲ ਪਾਈ ਹੋਈ ਹੈ, ਭਾਵ ਮਿੱਤਰ ਦੇ ਰੂਪ ਵਿੱਚ ਦੁਸ਼ਮਣ ਹੋਣਾ। ਅਜਿਹਾ ਦੁਸ਼ਮਣ ਦੂਜਿਆਂ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦਾ ਹੈ, ਕਿਉਂਕਿ ਉਸ ਕੋਲੋਂ ਤੁਸੀਂ ਆਪਣਾ ਬਚਾਅ ਨਹੀਂ ਕਰਦੇ। ਰਾਜਨੀਤਕ ਭ੍ਰਿਸ਼ਟਾਚਾਰ ਅਜਿਹੀ ਸਚਾਈ ਹੈ ਜਿਸ ਨੂੰ ਲੋਕ ਸਵੀਕਾਰ ਕਰ ਚੁੱਕੇ ਹਨ। ਰਾਜਨੀਤਕ ਨੇਤਾ ਜਿੰਨੇ ਮਰਜ਼ੀ ਦਾਅਵੇ ਕਰ ਲੈਣ ਕਿ ਅਸੀਂ ਭ੍ਰਿਸ਼ਟਾਚਾਰ ਮਿਟਾਉਣਾ ਹੈ ਅਤੇ ਲੋਕਾਂ ਲਈ ਕੰਮ ਕਰਨਾ ਹੈ, ਪਰ ਬਹੁਤ ਸਾਰੇ ਲੋਕ ਉਨ੍ਹਾਂ ਦੀਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਕਰਦੇ ਅਤੇ ਉਨ੍ਹਾਂ ਦੇ ਦਾਅਵਿਆਂ ਨੂੰ  ਗੰਭੀਰਤਾ ਨਾਲ ਨਹੀਂ ਲੈਂਦੇ। ਉਂਜ ਬੁੱਧਜੀਵੀਆਂ ਨੂੰ ਜ਼ਿਆਦਾਤਰ ਲੋਕ, ਲੋਕ ਪੱਖੀ ਸਮਝਦੇ ਹਨ ਅਤੇ ਉਨ੍ਹਾਂ ਦੀਆਂ ਗੱਲਾਂ ‘ਤੇ ਯਕੀਨ ਵੀ ਕਰਦੇ ਹਨ।

‘ਆਪ’ ਦੀ ਰਾਜਨੀਤੀ ਦਾ ਦਲਿਤ ਪੱਖ ਹਾਸ਼ੀਏ ’ਤੇ

ਗੁਰਦਾਸਪੁਰ ਹਲਕੇ ਦੀ ਸੰਸਦੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਨਿਰਾਸ਼ਾਜਨਕ ਹਾਰ ਨੂੰ ਜੇ ਪਾਰਟੀ ਦੇ ਭਵਿੱਖ ਉੱਤੇ ਪੈਣ ਵਾਲੇ ਮਾੜੇ ਅਸਰਾਂ ਵਿੱਚ ਨਾ ਸ਼ਾਮਲ ਕੀਤਾ ਜਾਏ ਤਾਂ ਵੀ ਇਸ ਗੱਲ ਦੇ ਠੋਸ ਆਧਾਰ ਮੌਜੂਦ ਹਨ ਕਿ ਪਾਰਟੀ ਦਾ ਸੁਨਹਿਰੀ ਯੁੱਗ ਖਤਮ ਹੋ ਚੁੱਕਾ ਹੈ। ਹੁਣ ਉਹ ਰਾਜਨੀਤਕ ਰੌਣਕਾਂ ਪਰਤ ਕੇ ਨਹੀਂ ਆਉਣ ਲੱਗੀਆਂ ਜਦੋਂ ‘ਕੇਜਰੀਵਾਲ-ਆਪ-ਝਾੜੂ’ ਤਿੰਨਾਂ ਨੇ ਰਲ ਕੇ ਪੰਜਾਬ ਦੇ ਹਰ ਘਰ ਵਿੱਚ ਆਪਣੀ ਥਾਂ ਬਣਾ ਲਈ ਸੀ; ਜਦੋਂ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਤੇ ਪੁਰਾਤਨ ਪੀੜ੍ਹੀ

ਕਿਵੇਂ ਲੀਹ ’ਤੇ ਆਏ ਵਿੱਦਿਅਕ ਢਾਂਚਾ

ਸਰਕਾਰੀ ਸੰਵੇਦਨਹੀਣਤਾ ਨੇ ਸਰਕਾਰੀ ਸਕੂਲਾਂ ਨੂੰ ਹਾਸ਼ੀਏ ’ਤੇ ਲਿਆ ਕੇ, ਮਾਂ ਤੋਂ ਵਿਛੜੇ ਬੱਚੇ ਦੀ ਦੁਖਦਾਈ ਮਾਨਸਿਕਤਾ ਦੇ ਹਾਣ ਦਾ ਬਣਾ ਦਿੱਤਾ ਹੈ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਸ਼ੁੱਧ ਪਾਣੀ ਲਈ ਤਰਸਣਾ, ਬੈਠਣ ਲਈ ਯੋਗ ਪ੍ਰਬੰਧ ਨਾ ਹੋਣਾ, ਕਮਰਿਆਂ ਦੀ ਘਾਟ ਕਰਕੇ ਰੁੱਖਾਂ ਹੇਠ ਕਲਾਸਾਂ ਦਾ ਲੱਗਣਾ, ਮੀਂਹ ਸਮੇਂ ਸੰਤਾਪ ਭੋਗਣਾ ਜਾਰੀ ਹੈ। ਇਨ੍ਹਾਂ ਜ਼ਰੂਰੀ ਸਹੂਲਤਾਂ ਦੀ ਕਮੀ ਦੂਰ ਕਰਨ ਲਈ ਪ੍ਰਸ਼ਾਸਨ ਅਜੇ ਵੀ ਠੋਸ ਉਪਰਾਲੇ ਕਰਨ ਤੋਂ ਕੰਨੀ ਕਤਰਾ ਰਿਹਾ ਹੈ।

ਕੀ ਪਾਕਿਸਤਾਨ ਦੇ ਹਿੰਦੂ ਅਨਾਥ ਹਨ ?

ਲਕਸ਼ਮੀ ਕਾਂਤਾ ਚਾਵਲਾ*
ਗੁਆਂਢੀ ਮੁਲਕ ਪਾਕਿਸਤਾਨ ਵਿੱਚੋਂ ਜਿਸ ਤਰ੍ਹਾਂ ਦੀਆਂ ਹਿੰਦੂ ਵਿਰੋਧੀ ਖ਼ਬਰਾਂ ਆ ਰਹੀਆਂ ਹਨ, ਉਹੋ ਜਿਹੀਆਂ ਖ਼ਬਰਾਂ ਸੰਸਾਰ ਦੇ ਹੋਰਨਾਂ ਮੁਸਲਿਮ ਮੁਲਕਾਂ ਤੋਂ ਨਹੀਂ ਆਉਂਦੀਆਂ। ਇਸ ਦਾ ਕਾਰਨ ਹੋ ਸਕਦਾ ਹੈ ਕਿ ਪਾਕਿਸਤਾਨ ਵਿੱਚ ਹਿੰਦੂਆਂ ’ਤੇ ਜ਼ੁਲਮ ਵਧ ਹੁੰਦੇ ਹਨ। ਇਸ ਲਈ ਅਜਿਹੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਹਿੰਦੁਸਤਾਨ ਦੀਆਂ ਸਰਕਾਰਾਂ ਅਤੇ ਜਨਤਾ ਨੂੰ ਜਾਂ ਤਾਂ ਇਹ ਸੁਣਾਈ ਨਹੀਂ ਦਿੰਦੀਆਂ ਜਾਂ ਜਨਤਾ ਸੁਣ ਕੇ ਵੀ ਬੇਬਸ ਮਹਿਸੂਸ ਕਰਦੀ ਹੈ। ਕਿਉਂਕਿ ਜਿਹੜੀ ਕਾਰਵਾਈ ਕੀਤੀ ਜਾਣੀ ਹੈ

ਵਧਦਾ ਜਾ ਰਿਹਾ ਭੂਗੋਲਿਕ ਤਾਪਮਾਨ ਅਤੇ ਸਾਡਾ ਭਵਿੱਖ

ਹਰ ਇੱਕ ਜੀਵ ਆਪਣੇ ਆਲੇ-ਦੁਆਲੇ ਉੱਪਰ, ਭਾਵ ਕੁਦਰਤ ਉੱਪਰ ਨਿਰਭਰ ਜੀਵਨ ਭੋਗ ਰਿਹਾ ਹੈ ਅਤੇ ਅਸੀਂ ਵੀ ਇਸ ਪ੍ਰਸੰਗ ਵਿੱਚ ਨਿਰਾਲੇ ਨਹੀਂ। ਜਿਸ ਕੁਦਰਤ ਆਸਰੇ ਅਸੀਂ ਜੀਵਨ ਭੋਗ ਰਹੇ ਹਾਂ, ਉਸ ਦਾ ਨਾ ਦਿਲ ਹੈ, ਨਾ ਦਿਮਾਗ਼। ਇਸ ਲਈ ਇਹ ਉੱਕਾ ਹੀ ਅਣਜਾਣ ਹੈ ਕਿ ਅਸੀਂ ਕੀ ਸੋਚ ਰਹੇ ਹਾਂ ਅਤੇ ਕਿਵੇਂ ਅਨੁਭਵ ਕਰ ਰਹੇ ਹਾਂ। ਕੁਦਰਤੀ ਨਿਯਮਾਂ ਦੀ ਪਾਲਣਾ ਉੱਪਰ ਕੁਦਰਤ ਦਾ ਸੰਤੁਲਨ ਟਿਕਿਆ ਹੋਇਆ ਹੈ। ਜੋ ਵੀ ਇਨ੍ਹਾਂ ਨਿਯਮਾਂ ਅਨੁਕੂਲ ਨਹੀਂ, ਉਸ ਦੀ ਹੋਂਦ ਸੰਭਵ ਨਹੀਂ।

ਲਿਸ਼ਕਦਾ-ਡਲ੍ਹਕਦਾ ਪੰਜਵਾਂ ਪੱਥਰ

ਫਿਰ ਪੰਜਵਾਂ ਪੱਥਰ ਆ ਗਿਆ ਬਾਪ ਦੇ ਨਿੱਕੇ ਜਿਹੇ ਘਰ ਵਿੱਚ। ਪੰਜਵੀਂ ਕੁੜੀ ਜੰਮ ਪਈ। ਘਰ ਵਿੱਚ ਇਹੋ ਜਿਹੀਆਂ ਗੱਲਾਂ ਆਖ ਰਹੇ ਸਨ। ਸਾਂਝਾ ਪਰਿਵਾਰ ਸੀ। ਘਰ ਵਿੱਚ ਪਸਰਿਆ ਸੋਗ ਅਨੁਭਵ ਕਰਕੇ ਦਾਈ ਨੇ ਵੀ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ।  ਪੰਜਵਾਂ ਪੱਥਰ ਸੀ ਮਰੀਅਲ ਜਿਹੀ ਕੁੜੀ, ਕਾਲਾ ਉਸ ਦਾ ਰੰਗ। ਘਰਦਿਆਂ ਨੇ ਭੈੜਾ ਜਿਹਾ ਉਸ ਦਾ ਨਾਂ ਰੱਖ ਦਿੱਤਾ ‘ਮਰੀ’। ਸਾਰੇ ਬੱਚੇ ਉਸ ਦਾ ਇਹ ਮੰਦਾ ਜਿਹਾ ਨਾਂ ਲੈ ਕੇ ਚਿੜਾਉਂਦੇ ਰਹਿੰਦੇ ਤੇ ਉਸ ਨੂੰ ਅਭਾਗੀ ਕਹਿੰਦੇ। ਕੁੜੀ ਰੋਂਦੜ ਤੇ ਜ਼ਿੱਦੀ ਹੋ ਗਈ।

ਡੇਰਾਵਾਦ ਸਿੱਖੀ ਦੀਆਂ ਜੜਾਂ ਖੋਖਲੀਆਂ ਕਰ ਰਿਹਾ ਹੈ

 ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ  satwinder_7@hotmail.com
ਸਾਰੇ ਸਾਧ ਬਾਬੇ ਇਕੋ ਜਿਹੇ ਨਹੀਂ ਹਨ। ਕਈ ਰੱਬ ਦੀ ਭਗਤੀ ਦਾ ਸਹੀ ਰਾਹ ਵੀ ਦਸਦੇ ਹਨ। ਪਰ ਹਰ ਬੰਦੇ ਦੇ ਦਿਮਾਗ ਦੀ ਖੇਡ ਹੈ। ਕਿ ਬੰਦੇ ਨੇ ਕੀ ਸਿੱਖਣਾ ਸਿੱਖਾਣਾ ਹੈ? ਕਈ ਉਸੇ ਕਲਾਸ ਵਿੱਚ ਬੈਠ ਕੇ ਪਹਿਲੇ ਨੰਬਰ ਤੇ ਆਉਂਦੇ ਹਨ। ਕਈ ਗੋਲ ਜੀਰੋ ਵੀ ਲੈਂਦੇ ਹਨ। ਕਿਸੇ ਸਾਧ ਨੂੰ ਕਸੂਰ ਬਾਰ ਕਹਿਣ ਨਾਲੋਂ ਆਪਣੇ ਆਪ ਨੂੰ ਹੀ ਸਾਧਾਂ ਦੇ ਬਰਾਬਰ ਦਾ ਕਰ ਲਈਏ। ਅੱਗੇ ਮਰਦ ਡਰਾਈਵਰ, ਫ਼ੌਜੀ ਬਣਦੇ ਸਨ। ਹੁਣ ਜਿਸ ਨੂੰ ਕੰਮ ਨਹੀਂ ਲੱਭਦਾ। ਖੇਤੀ, ਮਜ਼ਦੂਰੀ, ਦਿਹਾੜੀ ਕਰਨੀ ਔਖੀ ਲੱਗਦੀ ਹੈ। ਜਿਸ ਛੋਕਰੇ ਨੂੰ ਘਰ ਵਾਲੇ ਘਰੋਂ ਕੱਢ ਦਿੰਦੇ ਹਨ। ਉਹੀ ਹਰ ਮੁੰਡਾ ਪੱਗ ਵਿੱਚ ਖੰਡਾਂ ਲਾ ਲੈਂਦਾ ਹੈ। ਵੱਡੀ ਕਿਰਪਾਨ, ਆਪ ਤੋਂ ਲੰਬਾ ਲੋਹੇ ਦਾ ਤੀਰ ਹੱਥ ਵਿੱਚ ਫੜ ਕੇ, ਲੱਤਾਂ ਨੰਗੀਆਂ, ਚੋਲ਼ਾ ਵੱਡੀਆਂ ਜੇਬਾਂ ਵਾਲਾਂ, ਮਾਇਆ ਪਾਉਣ ਨੂੰ ਪਾ ਕੇ ਸੰਤ ਬਣ ਕੇ ਬੈਠ ਜਾਂਦਾ ਹੈ।

15 ਅਗਸਤ : ਸਿੱਖਾਂ ਲੲੀ ਅਜ਼ਾਦੀ ਕਿ ਬਰਬਾਦੀ!

15 ਅਗਸਤ 1947 ਨੂੰ ਭਾਰਤ ਦੇਸ਼ ਤਾਂ ਅਾਜ਼ਾਦ ਹੋ ਗਿਅਾ ਪਰ ਸਿੱਖ ਕੌਮ ਦੇ ਗਲੋਂ ਗੁਲਾਮੀ ਦੀ ਫਾਹੀ ਨਾ ਨਿਕਲ ਸਕੀ। ਕਿੳੁਂਕਿ ਸਾਡੇ ਸਿੱਖ ਅਾਗੂ ਬਿਪਰਵਾਦ ਵੱਲੋਂ ਵਿਛਾੲੇ ਗੲੇ ਜਾਲ ਚ ਬੁਰੀ ਤਰ੍ਹਾਂ ਫਸ ਚੁੱਕੇ ਸਨ। ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਨਹਿਰੂ, ਗਾਂਧੀ ਤੇ ਪਟੇਲ ਜਿਹੇ ਗੰਗੂ ਬ੍ਰਾਹਮਣ ਦੇ ਵਾਰਸਾਂ ਨੇ ਸਿੱਖਾਂ ਨਾਲ ਕੲੀ ਤਰ੍ਹਾਂ ਦੇ ਵਾਅਦੇ ਕੀਤੇ ਪਰ ਬਾਅਦ ਚ ਰਾਜ ਸੱਤਾ ਹੱਥ ਚ ਅਾੳੁਂਦੇ ਸਾਰ ਹੀ ਹਿੰਦੂਵਾਦੀਅਾਂ ਨੇ ਅਾਪਣਾ ਅਸਲ ਕਰੂਪ ਚਿਹਰਾ ਵਿਖਾ ਦਿੱਤਾ। ਮੁਸਲਿਮ ਅਾਗੂ ਜਿਨਾਹ ਦੀ ਭਵਿੱਖਬਾਣੀ ਵੀ ਸੱਚੀ ਹੋ ਨਿਬੜੀ, ੳੁਸ ਨੇ ਸਿੱਖ ਅਾਗੂਅਾਂ ਨੂੰ ਹਲੂਣਾ ਦਿੰਦੇ ਹੋੲੇ ਕਿਹਾ ਸੀ ਕਿ ਤੁਸੀਂ ਸਿਰਫ਼ ਹਿੰਦੂ ਨੂੰ ਗੁਲਾਮ ਰੂਪ ਚ ਵੇਖਿਅਾ ਹੈ, ਜਦੋਂ ੲਿਸ ਨੂੰ ਅਜ਼ਾਦ ਹੋੲਿਅਾ ਵੇਖੋਗੇ ਤਾਂ ੲਿਹ ਗਿਰਗਿਟ ਵਾਂਗ ਰੰਗ ਬਦਲ ਜਾਵੇਗਾ ਤੇ ਗੈਰ ਹਿੰਦੂ ਕੌਮਾਂ ਨੂੰ ਨੇਸਤੋ-ਨਾਬੂਦ ਕਰਨ ਚ ਕੋੲੀ ਕਸਰ ਨਹੀਂ ਛੱਡੇਗਾ। ਪਰ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਨੇ ਮੁਸਲਿਮ ਅਾਗੂ ਜਿਨਾਹ ਦੀ ੲਿੱਕ ਨਾ ਸੁਣੀ।

ਅਕਤੂਬਰ 1984 ਦੀ ਖੂਨੀ ਦਾਸਤਾਨ

31 ਅਕਤੂਬਰ 1984 ਵਾਲੇ ਦਿਨ ਜਿਵੇ ਹੀ ਇੰਦਰਾ ਗਾਂਧੀ ਦੀ ਮੌਤ ਹੋਈ ਤਿਉਂ ਹੀ ਦਿੱਲੀ ਵਿਚ ਬੈਠੇ ਸਿੱਖਾਂ ਦੇ ਕਾਲੇ ਦਿਨ ਸ਼ੁਰੂ ਹੋ ਗਏ | ਇੰਦਰਾਂ ਗਾਂਧੀ ਨੂੰ ਦਿੱਲੀ ਦੇ AIMS ਹਸਪਤਾਲ ਵਿੱਚ ਦਾਖਿਲ ਕਰਾਇਆ ਗਿਆ ਸੀ | ਰਾਜੀਵ ਗਾਂਧੀ ਬੰਗਾਲ ਤੋਂ ਸਿੱਧਾ AIMS ਹਸਪਤਾਲ ਪਹੁੰਚਿਆ | ਮਾਹੌਲ ਹਜ਼ੇ ਇਨ੍ਹਾਂ ਜ਼ਿਆਦਾ ਗਰਮਾਇਆ ਨਹੀਂ ਸੀ | ਪਰ ਜਿਉਂ ਹੀ ਰਾਜੀਵ ਗਾਂਧੀ ਹਸਪਤਾਲ ਵਿੱਚੋ ਬਾਹਰ ਆਇਆ ਤਾਂ ਮਾਹੌਲ ਪੂਰੀ ਤਰ੍ਹਾਂ ਨਾਲ ਬਦਲ ਗਿਆ | ਉਸ ਦਿਨ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਯਮਨ ਦਾ ਦੌਰਾ ਵਿੱਚੇ ਛੱਡ ਕੇ ਭਾਰਤ ਵਾਪਿਸ ਆ ਗਏ | ਏਅਰਪੋਰਟ ਤੋਂ AIMS ਹਸਪਤਾਲ ਆਉਂਦਿਆਂ ਰਸਤੇ ਵਿਚ ਹੀ 20-25 ਮੁੰਡਿਆਂ ਨੇ ਉਹਨਾਂ ਦੀ ਕਾਰ ਤੇ ਹਮਲਾ ਕਰ ਦਿੱਤਾ |

ਘਰ ਤੇ ਬਾਹਰ, ਇੱਕੋ ਨਜ਼ਰ

ਪੰਜਾਬੀ ਦੇ ਇੱਕ ਮਰਹੂਮ ਵਿਅੰਗਕਾਰ ਦੀ ਬੀਵੀ ਦੀ ਵਿਅਥਾ ਦੀ ਝਲਕ ਕੁਝ ਦਿਨ ਪਹਿਲਾਂ ਦੇਖਣ ਨੂੰ ਮਿਲੀ। ਇੱਕ ਭਾਈਚਾਰਕ ਸਮਾਗਮ ਵਿੱਚ ਉਸ ਵਿਅੰਗਕਾਰ ਦੇ ਖੁਸ਼ਮਿਜ਼ਾਜ ਸੁਭਾਅ ਅਤੇ ਸਾਧਾਰਨ ਗੱਲਾਂ ਵਿੱਚੋਂ ਵੀ ਵਿਅੰਗਮਈ ਸਥਿਤੀ ਲੱਭ ਲੈਣ ਦੀ ਉਸ ਦੀ ਸਮਰੱਥਾ ਦੇ ਜ਼ਿਕਰ ਦੌਰਾਨ ਕਿਸੇ ਨੇ ਉਸ ਦੀ ਬੀਵੀ ਨੂੰ ਕਹਿ ਦਿੱਤਾ ਕਿ ਉਹ ਬਹੁਤ ਖੁਸ਼ਨਸੀਬ ਸੀ ਜਿਸ ਨੂੰ ਤਿੰਨ ਦਹਾਕੇ ਤੋਂ ਵੱਧ ਸਮੇਂ ਲਈ ਅਜਿਹੇ ਪਤੀ ਦਾ ਸਾਥ ਮਿਲਿਆ। ਇਸ ’ਤੇ ਉਹ ਫਿੱਸ ਪਈ। ਉਸ ਦਾ ਜਵਾਬੀ ਫ਼ਿਕਰਾ ਸੀ : ‘ਐਸੀ ਖੁਸ਼ਨਸੀਬੀ ਤੁਹਾਨੂੰ ਮੁਬਾਰਕ!’ ਅਜਿਹੇ ਜਵਾਬ ਦੀ ਕੋਈ ਵੀ ਤਵੱਕੋ ਨਹੀਂ ਸੀ ਕਰ ਰਿਹਾ। ਇਸੇ ਲਈ ਸਭ ਖਾਮੋਸ਼ ਹੋ ਗਏ। ਬਾਅਦ ਵਿੱਚ ਕਿਸੇ ਨੇ ਦੱਸਿਆ ਕਿ ਉਸ ਬੰਦੇ ਦਾ ਆਪਣੇ ਪਰਿਵਾਰ ਪ੍ਰਤੀ ਬੜਾ ਕਹਿਰੀ ਰਵੱਈਆ ਸੀ। ਸ਼ਾਇਦ ਇਸੇ ਲਈ ਉਸ ਦੇ ਬੱਚੇ ਲੀਹ ’ਤੇ ਨਹੀਂ ਆ ਸਕੇ।

ਆਸ ਅਤੇ ਉਮੰਗ ਨਾਲ ਮਹਿਕਦਾ ਜੀਵਨ

ਰੰਗੀਨ ਸ਼ੀਸ਼ਿਆਂ ’ਚੋਂ ਪਾਰ ਹੋ ਰਹੀਆਂ ਸੂਰਜ ਦੀਆਂ ਕਿਰਨਾਂ ਜਿਵੇਂ ਸਪਾਟ ਫਰਸ਼ ਨੂੰ ਮਨਭਾਉਂਦੇ ਨਮੂਨਿਆਂ ਨਾਲ ਚਿਤਰਦੀਆਂ ਰਹਿੰਦੀਆਂ ਹਨ, ਇੰਜ ਹੀ ਸਾਡੇ ਖੜ-ਸੁੱਖ ਜੀਵਨ ਨੂੰ ਆਸਾਂ-ਉਮੰਗਾਂ ਸੰਗੀਤਮਈ ਰੁਮਾਂਸ ਨਾਲ ਸੁਗੰਧਤ ਕਰ ਰਹੀਆਂ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061382215
Copyright © 2018, Panjabi Times. All rights reserved. Website Designed by Mozart Infotech