ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਬਾਲ ਜਗਤ

ਲਾਈਲੱਗ ਸ਼ੇਰ - ਬਾਲ-ਕਹਾਣੀ

June 03, 2018 01:49 PM

ਜੰਗਲ ਵਿੱਚ ਇੱਕ ਸ਼ੇਰ ਰਹਿੰਦਾ ਸੀ। ਉਸਦਾ ਆਪਣਾ ਨਿਸ਼ਚਿਤ ਇਲਾਕਾ ਸੀ। ਇਸ ਇਲਾਕੇ ਵਿੱਚ ਉਹ ਕਿਸੇ ਦੂਸਰੇ ਸ਼ੇਰ ਨੂੰ ਵੜਨ ਨਹੀਂ ਦਿੰਦਾ ਸੀ। ਜੰਗਲ ਵਿੱਚ ਹੋਰ ਜਾਨਵਰ ਵੀ ਰਹਿੰਦੇ ਸਨ। ਉਸਨੂੰ ਜਦੋਂ ਭੋਜਨ ਦੀ ਲੋੜ ਹੁੰਦੀ ਤਾਂ ਉਹ ਆਪਣੇ ਮਨਚਾਹੇ ਜਾਨਵਰ ਦਾ ਸ਼ਿਕਾਰ ਕਰ ਲੈਂਦਾ। ਇੱਥੇ ਇੱਕ ਸੋਹਣਾ ਮੋਰ ਵੀ ਰਹਿੰਦਾ ਸੀ। ਮੋਰ ਅਤੇ ਉਸਦੀ ਪਤਨੀ ਜੰਗਲ ਵਿਚਲੇ ਰੁੱਖਾਂ ਦੇ ਪੱਤੇ, ਫਲ਼ ਅਤੇ  ਬੀਜ ਆਦਿ ਖਾ ਕੇ ਆਪਣਾ ਢਿੱਡ ਭਰ ਲੈਂਦੇ।
ਇੱਕ ਦਿਨ ਮੀਂਹ ਪੈ ਕੇ ਹਟਿਆ ਸੀ। ਸਾਰੇ ਪਸ਼ੂ-ਪੰਛੀ ਖ਼ੁਸ਼ ਸਨ। ਮੋਰ ਕਿਆਓ ਕਿਆਓ ਦੀਆਂ ਆਵਾਜ਼ਾਂ ਕੱਢ ਰਿਹਾ ਸੀ। ਖ਼ੁਸ਼ੀ ਵਿੱਚ ਮੋਰ ਨੇ ਆਪਣੇ ਖੰਭ ਖਲਾਰ ਕੇ ਉੱਪਰ ਵੱਲ ਚੁੱਕ ਲਏ ਅਤੇ ਖੰਭਾਂ ਦਾ ਮਨਮੋਹਕ ਗੋਲ ਚੱਕਰ ਬਣਾ ਕੇ ਮਸਤੀ ਵਿੱਚ ਨੱਚਣ ਲੱਗਾ। ਸ਼ੇਰ ਵੀ ਝਾੜੀ ਓਹਲੇ ਬੈਠਾ ਇਹ ਅਦਭੁਤ ਨਾਚ ਵੇਖ ਰਿਹਾ ਸੀ। ਉਹ ਦੱਬੇ ਪੈਰੀਂ ਮੋਰ ਦੇ ਨੇੜੇ ਪਹੁੰਚ ਗਿਆ। ਜਦੋਂ ਮੋਰ ਤੇ ਮੋਰਨੀ ਨੂੰ ਪਤਾ ਲੱਗਿਆ ਤਾਂ ਉਹ ਡਰ ਗਏ। ਉਹ ਉਡਾਰੀ ਮਾਰਨ ਹੀ ਲੱਗੇ ਸਨ ਕਿ ਸ਼ੇਰ ਨੇ  ਬੜੀ ਨਿਮਰਤਾ ਨਾਲ ਕਿਹਾ, “ ਡਰੋ ਨਾ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ।” ਫੇਰ ਉਹ ਮੋਰ ਵੱਲ ਮੂੰਹ ਕਰਕੇ ਬੋਲਿਆ, “ ਮੈਨੂੰ ਤੇਰੇ ਖੰਭ ਬਹੁਤ ਸੋਹਣੇ ਲੱਗਦੇ ਹਨ। ਮੈਨੂੰ ਤੇਰਾ ਨਾਚ ਬਹੁਤ ਪਸੰਦ ਹੈ। ਮੈਂ ਤੈਨੂੰ ਆਪਣਾ ਦੋਸਤ ਬਣਾਉਣਾ ਚਾਹੁੰਦਾ ਹਾਂ।” ਮੋਰ ਨੇ ਉਸਦੀ ਦੋਸਤੀ ਪ੍ਰਵਾਨ ਕਰ ਲਈ।
ਸਮਾਂ ਪਾ ਕੇ ਸ਼ੇਰ ਦੀਆਂ ਜਾੜ੍ਹਾਂ ਭੁਰ ਗਈਆਂ। ਉਸਦੇ ਕੀਤੇ ਹੋਏ ਸ਼ਿਕਾਰ ਦਾ ਮਾਸ ਉਸ ਦੀਆਂ ਜਾੜ੍ਹਾਂ ਵਿੱਚ ਫਸਣ ਲੱਗਾ। ਸ਼ੇਰ ਨੂੰ ਬਹੁਤ ਅਲਕਤ ਆਉਂਦੀ। ਮੋਰ ਨੇ ਪੁੱਛਿਆ, “ਮਿੱਤਰ! ਵਾਰ ਵਾਰ ਜਾੜ੍ਹਾਂ ’ਤੇ ਜੀਭ ਕਿਉਂ ਫੇਰ ਰਿਹਾ ? ” ਸ਼ੇਰ ਨੇ ਆਪਣੀ ਮੁਸ਼ਕਲ ਦੱਸੀ। ਮੋਰ ਨੇ ਸ਼ੇਰ ਨੂੰ ਚੰਗੀ ਤਰ੍ਹਾਂ ਮੂੰਹ ਖੋਲ੍ਹਣ ਲਈ ਕਿਹਾ ਅਤੇ ਆਪਣੀ ਚੁੰਝ ਨਾਲ ਉਸ ਦੀਆਂ ਜਾੜ੍ਹਾਂ ਵਿੱਚ ਫਸਿਆ ਹੋਇਆ ਮਾਸ ਕੱਢ ਦਿੱਤਾ। ਸ਼ੇਰ ਬਹੁਤ ਖ਼ੁਸ਼ ਹੋਇਆ। ਹੁਣ ਜਦੋਂ ਵੀ ਸ਼ੇਰ ਦੀਆਂ ਜਾੜ੍ਹਾਂ ਵਿੱਚ ਮਾਸ ਫਸਦਾ ਤਾਂ ਮੋਰ ਆਪਣਾ ਫ਼ਰਜ਼ ਸਮਝਕੇ ਕੱਢ ਦਿੰਦਾ।
ਇੱਕ ਦਿਨ ਲੂੰਬੜੀ ਸ਼ੇਰ ਦੇ ਅੜਿੱਕੇ ਚੜ੍ਹ ਗਈ। ਲੂੰਬੜੀ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ, “ਸ਼ੇਰ ਬਾਦਸ਼ਾਹ! ਮੈਨੂੰ ਨਾ ਮਾਰ। ਮੈਂ ਤੈਨੂੰ ਇੱਕ ਭੇਤ ਭਰੀ ਗੱਲ ਦੱਸਾਂਗੀ।” ਸ਼ੇਰ ਮੰਨ ਗਿਆ। ਲੂੰਬੜੀ ਨੇ ਸ਼ੇਰ ਦੇ ਕੰਨ ਵਿੱਚ ਕਿਹਾ, “ਮੇਰੇ ਹਜ਼ੂਰ ! ਜੇ ਤੂੰ ਮੋਰ ਦਾ ਮਾਸ ਖਾ ਲਵੇਂ ਤਾਂ ਤੇਰੇ ਸਰੀਰ ’ਤੇ ਮੋਰ ਵਰਗੇ ਸੁੰਦਰ ਖੰਭ ਉੱਗ ਆਉਣਗੇ। ਤੇਰਾ ਬੁਢਾਪਾ ਜਵਾਨੀ ਵਿੱਚ ਬਦਲ ਜਾਵੇਗਾ। ਜਦੋਂ ਤੂੰ ਪੈਲ ਪਾਇਆ ਕਰੇਂਗਾ, ਜੰਗਲ ਦੇ ਜਾਨਵਰ ਦੂਰੋਂ ਦੂਰੋਂ ਤੇਰਾ ਨਾਚ ਵੇਖਣ ਆਇਆ ਕਰਨਗੇ। ਫਿਰ ਤੂੰ ਘਰ ਬੈਠੇ ਹੀ ਆਪਣਾ ਮਨਪਸੰਦ ਸ਼ਿਕਾਰ ਵੀ ਚੁਣ ਲਿਆ ਕਰੀਂ।” ਸ਼ੇਰ ਨੇ ਖ਼ੁਸ਼ ਹੁੰਦਿਆਂ ਕਿਹਾ, “ਤੂੰ ਮੈਨੂੰ ਇਹੋ ਜਿਹੀਆਂ ਕੀਮਤੀ ਗੱਲਾਂ ਦੱਸਦੀ ਰਹੀਂ। ਮੈਂ ਤੈਨੂੰ ਅਤੇ ਤੇਰੇ ਘਰ ਦੇ ਕਿਸੇ ਵੀ ਜੀਅ ਨੂੰ ਨਹੀਂ ਮਾਰਾਂਗਾ। ਅੱਗੇ ਤੋਂ ਆਪਣੀ  ਦੋਸਤੀ ਪੱਕੀ।”
ਸ਼ੇਰ ਨੇ ਮੋਰ ਨੂੰ ਬੁਲਾਇਆ ਅਤੇ ਨੱਚਣ ਲਈ ਕਿਹਾ। ਮੋਰ ਨੇ ਆਪਣੇ ਦੋਸਤ ਦੇ ਕਹਿਣ ’ਤੇ ਤੁਰੰਤ ਪੈਲ ਪਾ ਕੇ ਨੱਚਣਾ ਸ਼ੁਰੂ ਕਰ ਦਿੱਤਾ। ਜਦੋਂ ਨਾਚ ਵੇਖਕੇ ਸ਼ੇਰ ਦਾ ਦਿਲ ਭਰ ਗਿਆ,ਉਹ ਮੋਰ ਉੱਤੇ ਝਪਟ ਪਿਆ ਅਤੇ ਉਸਨੂੰ ਆਪਣੇ ਪੰਜਿਆਂ ਵਿੱਚ ਦਬੋਚ ਲਿਆ। ਮੋਰਨੀ ਨੇ ਉਸਦੀ ਮਿੱਤਰਤਾ ਦਾ ਵਾਸਤਾ ਪਾਇਆ, ਪਰ ਉਸਨੇ ਇੱਕ ਨਾ ਸੁਣੀ। ਮੋਰਨੀ ਰੋਂਦੀ ਕੁਰਲਾਉਂਦੀ ਹੋਈ ਓਥੋਂ ਉੱਡ ਗਈ। ਉਸਨੇ ਜੰਗਲ ਦੇ ਸਾਰੇ ਪੰਛੀਆਂ ਨੂੰ ਸ਼ੇਰ ਦੀ ਕਰਤੂਤ ਦੱਸੀ। ਪੰਛੀਆਂ ਨੇ ਮੋਰਨੀ ਦਾ  ਦੁੱਖ ਵੰਡਾਇਆ ਅਤੇ ਉਸਨੂੰ ਹੌਸਲਾ ਦਿੱਤਾ।
ਸ਼ੇਰ ਦੀਆਂ ਜਾੜ੍ਹਾਂ ਵਿੱਚ ਮੋਰ ਦਾ ਮਾਸ ਫਸ ਗਿਆ। ਕੁਝ ਦਿਨਾਂ ਬਾਅਦ ਮਾਸ ਸੜਨ ਲੱਗਾ ਅਤੇ ਜਾੜ੍ਹਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ। ਉਸਨੇ ਚਾਰੇ ਪਾਸੇ ਨਜ਼ਰ ਦੁੜਾਈ, ਉਸਨੂੰ ਕੋਈ ਪੰਛੀ ਨਾ ਦਿਖਿਆ। ਉਹ ਜੰਗਲ ਵਿੱਚ ਇੱਧਰ -ਉੱਧਰ ਦੌੜਿਆ। ਉਹ ਜਿੱਥੇ ਵੀ ਗਿਆ, ਪੰਛੀ ਉਡਾਰੀ ਮਾਰ ਕੇ ਦਰੱਖਤਾਂ ’ਤੇ ਬੈਠ ਜਾਂਦੇ। ਉਸਨੇ ਆਪਣੀਆਂ ਜਾੜ੍ਹਾਂ ਵਿਚਲਾ ਮਾਸ ਕਢਵਾਉਣ ਲਈ ਪੰਛੀਆਂ ਨੂੰ ਲਾਲਚ ਵੀ ਦਿੱਤਾ ਅਤੇ ਤਰਲੇ-ਮਿੰਨਤਾਂ ਵੀ ਕੀਤੀਆਂ, ਪਰ ਕਿਸੇ ਵੀ ਪੰਛੀ ਨੇ ਉਸ ’ਤੇ ਇਤਬਾਰ ਨਾ ਕੀਤਾ।
ਸ਼ੇਰ ਦੇ ਦੰਦਾਂ ਨੂੰ ਬਿਮਾਰੀ ਲੱਗਣੀ ਸ਼ੁਰੂ ਹੋ ਗਈ। ਦੰਦਾਂ ਦੀ ਬਿਮਾਰੀ ਕਾਰਨ ਉਸਦਾ ਪੇਟ ਵੀ ਖ਼ਰਾਬ ਰਹਿਣ ਲੱਗਾ। ਉਸਦੇ ਦੰਦ ਢਿੱਲੇ ਹੋ ਕੇ ਇੱਕ-ਇੱਕ ਕਰਕੇ ਸਾਰੇ ਝੜ ਗਏ। ਉਸ ਲਈ ਸ਼ਿਕਾਰ ਨੂੰ ਮਾਰ ਕੇ ਖਾਣਾ ਇੱਕ ਸੁਪਨਾ ਬਣ ਕੇ ਰਹਿ ਗਿਆ। ਹੁਣ ਤਾਂ ਉਸ ਪਾਸੋਂ ਆਪਣੀ ਪਤਨੀ ਵੱਲੋਂ ਮਾਰਿਆ ਸ਼ਿਕਾਰ ਵੀ ਨਹੀਂ ਖਾਧਾ ਜਾਂਦਾ ਸੀ। ਸ਼ੇਰ ਨੂੰ ਆਪਣੀ ਮੂਰਖਤਾ ਵਾਰ ਵਾਰ ਯਾਦ ਆ ਰਹੀ ਸੀ। ਉਸ ਦੀਆਂ ਅੱਖਾਂ ਅੱਗੇ ਕਦੇ ਲੂੰਬੜੀ ਦਾ ਚਿਹਰਾ ਆਉਂਦਾ ਤੇ ਕਦੇ ਮੋਰ ਦਾ। ਹੁਣ ਉਸ ਕੋਲ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਸੀ। ਬਿਮਾਰੀ ਤੇ ਭੁੱਖ ਕਾਰਨ ਉਹ ਬਹੁਤ ਕਮਜ਼ੋਰ ਹੋ ਚੁੱਕਿਆ ਸੀ। ਹੁਣ  ਉਸ ਤੋਂ ਤੁਰਿਆ ਫਿਰਿਆ ਵੀ ਨਹੀਂ ਜਾਂਦਾ ਸੀ। ਉਹ ਸਾਰਾ ਦਿਨ ਇੱਕ ਥਾਂ ’ਤੇ ਬੈਠਾ ਰਹਿੰਦਾ ਸੀ। ਸ਼ੇਰ ਇੱਕ ਦਿਨ ਆਪਣੇ ਸਰੀਰ ਵਿਚਲੀ ਸਾਰੀ ਤਾਕਤ ਇਕੱਠੀ ਕਰ ਕੇ ਉੱਠਿਆ। ਉਹ ਹੌਲੀ-ਹੌਲੀ  ਤੁਰਦਾ ਹੋਇਆ ਇੱਕ ਥਾਂ ’ਤੇ ਆ ਕੇ ਰੁਕ ਗਿਆ। ਉਸਨੇ ਧਰਤੀ ਨੂੰ ਸੁੰਘਿਆ। ਉਸਨੂੰ ਸੁੰਦਰ ਮੋਰ ਪੈਲ ਪਾਉਂਦਾ ਨਜ਼ਰ ਆਇਆ। ਪਰ ਇਹ ਉਸਦਾ ਖ਼ਿਆਲ ਹੀ ਸੀ। ਉੱਥੇ ਤਾਂ ਕੋਈ ਵੀ ਪੰਛੀ ਨਹੀਂ ਸੀ। ਇਹ ਸੋਚਦਾ ਹੋਇਆ ਜੰਗਲ ਦਾ ਰਾਜਾ ਧੜੱਮ ਕਰ ਕੇ ਡਿੱਗ ਪਿਆ ਅਤੇ ਡਿੱਗਣ ਸਾਰ ਸਦਾ ਦੀ ਨੀਂਦ ਸੌਂ ਗਿਆ। ਇਹ ਉਹੀ ਥਾਂ ਸੀ ਜਿੱਥੇ ਉਸਨੇ ਆਪਣੇ ਮਿੱਤਰ ਮੋਰ ਨਾਲ ਦਗ਼ਾ ਕੀਤਾ ਸੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਬਾਲ ਜਗਤ ਵਿੱਚ ਹੋਰ
ਅੱਖਾਂ ਵੱਡੀਆਂ ਕਰਨ ਵਾਲੀ ਸ਼ਰਮੀਲੀ ਬਿੱਲੀ

ਸ਼ਰਮੀਲੀ-ਬਿੱਲੀ ਬਹੁਤ ਪਿਆਰਾ ਜਾਨਵਰ ਹੈ ਜਿਸਨੂੰ ਅੰਗਰੇਜ਼ੀ ਵਿੱਚ ‘ਸਲੋ ਲੌਰਿਸ’ ਕਹਿੰਦੇ ਹਨ। ਇਹ ਜਾਨਵਰ ਕਿਸੇ ਬਿੱਲੀ ਦੇ ਪਰਿਵਾਰ ਨਾਲ ਸਬੰਧ ਨਹੀਂ ਰੱਖਦਾ ਬਲਕਿ ਇਹ ਬਾਂਦਰ ਦੇ ਪਰਿਵਾਰ ਦਾ ਜੰਗਲੀ ਜਾਨਵਰ ਹੈ। ਇਹ ਦੱਖਣੀ ਭਾਰਤ ਵਿੱਚ ਕਰਨਾਟਕ, ਕੇਰਲਾ ਅਤੇ ਤਾਮਿਲਨਾਡੂ ਰਾਜਾਂ ਵਿੱਚ ਅਤੇ ਸ਼੍ਰੀਲੰਕਾ ਦੇ ਜੰਗਲਾਂ ਵਿੱਚ ਮਿਲਦਾ ਹੈ। ਇਹ ਚੁਸਤ ਰਹਿਣ ਵਾਲਾ ਜੰਗਲੀ ਜਾਨਵਰ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਿਸੇ ਵੀ ਚੀਜ਼ ਨੂੰ ਸਹੀ ਡੂੰਘਾਈ ਵਿੱਚ ਵੇਖਣ ਲਈ ਆਪਣੀਆਂ ਅੱਖਾਂ ਨੂੰ ਵੱਡੀਆਂ ਕਰ ਲੈਂਦਾ ਹੈ। ਵੱਡੀਆਂ-ਵੱਡੀਆਂ ਅੱਖਾਂ ਤੇ ਛੋਟਾ ਜਿਹਾ ਮੁੜਿਆ ਨੱਕ ਇਸ ਨੂੰ ਬਹੁਤ ਸੁੰਦਰ ਦਿੱਖ ਪ੍ਰਦਾਨ ਕਰਦਾ ਹੈ। ਸ਼ਰਮੀਲੀ ਬਿੱਲੀ ਦੀਆਂ ਉਂਗਲੀਆਂ ਲੰਬੀਆਂ, ਕੰਨ ਗੋਲ ਤੇ ਪਤਲੇ ਹੁੰਦੇ ਹਨ ਜਿਨ੍ਹਾਂ ਦੇ ਕਿਨਾਰਿਆਂ ’ਤੇ ਬਾਲ ਨਹੀਂ ਹੁੰਦੇ। ਇਸਦੀ ਲੰਬਾਈ ਲਗਪਗ 20 ਤੋਂ 25 ਸੈਂਟੀਮੀਟਰ ਹੁੰਦੀ ਹੈ ਅਤੇ ਇਸ ਦੀਆਂ ਬਾਹਵਾਂ ਵੀ ਲੰਮੀਆਂ ਤੇ ਪਤਲੀਆਂ ਹੁੰਦੀਆਂ ਹਨ। ਇਸ ਦਾ ਭਾਰ 350 ਗ੍ਰਾਮ ਦੇ ਲਗਪਗ ਹੁੰਦਾ ਹੈ।

ਦੂਜੀ ਦੌੜ - ਬਾਲ ਕਹਾਣੀ

ਕੱਛੂ ਕੋਲੋਂ ਦੌੜ ਵਿੱਚ ਮਿਲੀ ਹਾਰ ਤੋਂ ਖਰਗੋਸ਼ ਮਨ ਹੀ ਮਨ ਸ਼ਰਮਿੰਦਾ ਸੀ। ਜੰਗਲ ਦੇ ਕਈ ਜੀਵ ਉਸਦਾ ਮਜ਼ਾਕ ਉਡਾਉਂਦੇ ਸਨ ਕਿ ਉਹ ਤੇਜ਼ ਗਤੀ ਨਾਲ ਦੌੜਨ ਵਾਲਾ ਜੀਵ ਹੋ ਕੇ ਇੱਕ ਮੰਦ ਚਾਲ ਵਾਲੇ ਜੰਤੂ ਤੋਂ ਦੌੜ ਵਿੱਚ ਹਾਰ ਗਿਆ। ਖਰਗੋਸ਼ ਇਸ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ। ਉਸਨੇ ਸੋਚਿਆ ਕਿਉਂ ਨਾ ਇੱਕ ਵਾਰ ਫਿਰ ਕੱਛੂ ਨੂੰ ਦੌੜ ਲਈ ਉਕਸਾਇਆ ਜਾਵੇ। ਇਸ ਵਾਰ ਉਹ ਪੁਰਾਣੀ ਗ਼ਲਤੀ ਦਾਂ ਕਰੇਗਾ ਨਹੀਂ। ਕੱਛੂ ਨੂੰ ਦੌੜ ਵਿੱਚ ਹਰਾ ਕੇ ਉਹ ਆਪਣੇ ਉੱਪਰ ਲੱਗੇ ਹਾਰ ਦੇ ਕਲੰਕ ਨੂੰ ਜ਼ਰੂਰ ਮਿਟਾ ਦੇਵੇਗਾ।

ਵਿੱਦਿਆ ਦਾ ਮੰਦਰ

ਹੈੱਡ ਮਾਸਟਰ ਪਿਆਰਾ ਸਿੰਘ ਦੀ ਬਦਲੀ 15 ਕਿਲੋਮੀਟਰ ਦੂਰ ਪਿੰਡ ਦੀ ਹੋ ਗਈ ਸੀ। ਅੱਧੀ ਛੁੱਟੀ ਤੋਂ ਬਾਅਦ ਬਦਲੀ ਦੇ ਆਦੇਸ਼ ਆਏ ਤੇ ਉਨ੍ਹਾਂ ਨੂੰ ਦੋ ਦਿਨਾਂ ਬਾਅਦ ਨਵੇਂ ਸਕੂਲ ਵਿੱਚ ਹਾਜ਼ਰ ਹੋਣ ਨੂੰ ਕਿਹਾ ਗਿਆ। ਸ਼ਾਮ ਤਕ ਬਦਲੀ ਦੀ ਖ਼ਬਰ ਸਾਰੇ ਪਿੰਡ ਵਿੱਚ ਫੈਲ ਗਈ।

ਪਹਾੜਾਂ ਦਾ ਵਾਸੀ ਚੀਰੂ ਹਿਰਨ

ਚੀਰੂ ਹਿਰਨ 3,250 ਤੋਂ 5,500 ਮੀਟਰ ਉੱਚਾਈ ਵਾਲੇ ਖੁੱਲ੍ਹੇ ਪਹਾੜੀ ਇਲਾਕਿਆਂ ਅਤੇ ਠੰਢੇ ਮਾਹੌਲ ਵਿੱਚ ਵਾਸ ਕਰਦਾ ਹੈ। ਇਹ ਜ਼ਿਆਦਾ ਕਰਕੇ ਸਾਡੇ ਦੇਸ਼ ਵਿੱਚ ਉੱਤਰ-ਪੂਰਬੀ ਲੱਦਾਖ ਵਿੱਚ ਤਿੱਬਤ ਤੇ ਚੀਨ ਤੋਂ ਪਰਵਾਸ ਕਰਦਾ ਹੈ, ਪਰ ਇਸ ਦਾ ਅਸਲ ਵਾਸ ਤਿੱਬਤ ਤੇ ਚੀਨ ਵਿੱਚ ਹੈ। ਇਸ ਪ੍ਰਜਾਤੀ ਦਾ ਮੁੱਖ ਗੜ੍ਹ ਉੱਤਰ-ਪੱਛਮੀ ਤਿੱਬਤ ਦੇ ਚਾਂਗ ਟਾਂਗ ਖੇਤਰ ਵਿੱਚ ਹੈ।

ਧੋਖੇਬਾਜ਼ ਸ਼ੇਰ : ਬਾਲ ਕਹਾਣੀ

ਇੱਕ ਸ਼ੇਰ ਪਿੰਜਰੇ ਵਿੱਚ ਬੰਦ ਸੀ। ਜਿਹੜਾ ਵੀ ਰਾਹਗੀਰ ਉੱਧਰੋਂ ਲੰਘਦਾ, ਉਸਨੂੰ ਉਹ ਬਹੁਤ ਫ਼ਰਿਆਦ ਕਰਦਾ ਅਤੇ ਪਿੰਜਰੇ ਦੀ ਕੁੰਡੀ ਖੋਲ੍ਹਣ ਲਈ ਕਹਿੰਦਾ। ਉਸਦੀ ਫ਼ਰਿਆਦ ਸੁਣਕੇ ਲੋਕ ਉਸ ’ਤੇ ਤਰਸ ਕਰਦੇ, ਪਰ ਕਿਸੇ ਦੀ ਵੀ ਕੁੰਡੀ ਖੋਲ੍ਹਣ ਦੀ ਹਿੰਮਤ ਨਾ ਪੈਂਦੀ।
ਇੱਕ ਦਿਨ ਇੱਕ ਬਹੁਤ ਹੀ ਸਿੱਧਾ ਅਤੇ ਸ਼ਰੀਫ ਆਦਮੀ ਜਿਹੜਾ ਕਿ ਰਾਜੇ ਦੇ ਮਹਿਲ ਵਿੱਚ ਨੌਕਰੀ ਕਰਦਾ ਸੀ, ਉੱਧਰੋਂ ਲੰਘਿਆ। ਸ਼ੇਰ ਨੇ ਉਸਨੂੰ ਫ਼ਰਿਆਦ ਕਰਦਿਆਂ ਕਿਹਾ, ‘ਕਿਰਪਾ ਕਰਕੇ ਪਿੰਜਰਾ ਖੋਲ੍ਹ ਦਿਓ। ਮੈਂ ਤੁਹਾਡਾ ਅਹਿਸਾਨ ਕਦੇ ਨਹੀਂ ਭੁੱਲਾਂਗਾ।’

ਮਨਮੋਹਣਾ ਪੰਛੀ ਨੀਲਕੰਠ

ਨੀਲਕੰਠ ਭਾਰਤੀ ਪੰਛੀ ਹੈ। ਇਸ ਦਾ ਆਕਾਰ ਮੈਨਾ ਜਿੰਨਾ ਹੁੰਦਾ ਹੈ। ਇਸਨੂੰ ਅੰਗਰੇਜ਼ੀ ਵਿੱਚ ‘ਇੰਡੀਅਨ ਰੋਲਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵੱਲੋਂ ਹਵਾਈ ਕਲਾਬਾਜ਼ੀਆਂ ਲਾਉਣ ਵਿੱਚ ਨਿਪੁੰਨ ਹੋਣ ਕਰਕੇ ਇਸਨੂੰ ਇਹ ਨਾਂ ਦਿੱਤਾ ਗਿਆ ਹੈ। ਇਹ ਬਹੁਤ ਸੋਹਣਾ ਨੀਲੇ ਰੰਗ ਦਾ ਪੰਛੀ ਹੈ। ਇਸਦੇ ਸੀਨੇ ਦਾ ਰੰਗ ਲਾਲ ਜੋ ਵਿੱਚੋਂ ਬਾਦਾਮੀ ਭਾਹ ਮਾਰਦਾ ਹੈ। ਪੇਟ ਅਤੇ ਪੂਛ ਦੇ ਹੇਠਲੇ ਪਾਸੇ ਦਾ ਰੰਗ ਹਲਕਾ ਨੀਲਾ ਹੁੰਦਾ ਹੈ। ਇਸਦਾ ਸਿਰ ਵੱਡਾ ਅਤੇ ਚੁੰਝ ਭਾਰੀ ਹੁੰਦੀ ਹੈ।

ਸਕਿੰਟ ਵੀ ਬੋਲ ਪਿਆ

ਘੰਟੀ ਵੱਜਦਿਆਂ ਹੀ ਪੀ.ਟੀ. ਆਈ ਨੇ ਲੰਬੀ ਵਿਸਲ ਵਜਾਈ। ਬੱਚੇ ਪ੍ਰਾਰਥਨਾ ਗਰਾਊਂਡ ਵਿੱਚ ਕਤਾਰਾਂ ਬੰਨ੍ਹ ਕੇ ਖੜ੍ਹ ਗਏ। ਕੁਝ ਬੱਚੇ ਦੌੜ ਕੇ ਆ ਰਹੇ ਸਨ। ਅਧਿਆਪਕ ਵੀ ਗਰਾਊਂਡ ਵਿੱਚ ਪਹੁੰਚ ਗਏ। ਪ੍ਰਾਰਥਨਾ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਬਿਠਾ ਦਿੱਤਾ ਗਿਆ। ‘ਅੱਜ ਦਾ ਵਿਚਾਰ’ ਬੋਲਣ ਉਪਰੰਤ ਸਾਇੰਸ ਅਧਿਆਪਕ ਨੇ ਬਹੁਤ ਹੀ ਪ੍ਰਭਾਵਸ਼ਾਲੀ ਲੈਕਚਰ ਦਿੱਤਾ ਜਿਸਦਾ ਇਕੱਲਾ-ਇਕੱਲਾ ਵਾਕ ਬੱਚਿਆਂ ਦੀ ਜ਼ਿੰਦਗੀ ਲਈ ਕੀਮਤੀ ਸੀ। ਫਿਰ ਦੋ ਕੁ ਮਿੰਟ ਮੁੱਖ ਅਧਿਆਪਕ ਜੀ ਬੋਲੇ। ਇਸ ਤੋਂ ਬਾਅਦ ਬੱਚਿਆਂ ਨੂੰ ਜਮਾਤਾਂ ਵਿੱਚ ਭੇਜ ਦਿੱਤਾ। ਮੁੱਖ ਅਧਿਆਪਕ ਗੇਟ ’ਤੇ ਪਹੁੰਚ ਗਏ। ਕੁਝ ਲੇਟ ਆਉਣ ਵਾਲੇ ਬੱਚੇ ਗੇਟ ਤੋਂ ਬਾਹਰ ਖੜ੍ਹੇ ਸਨ। ਮੁੱਖ ਅਧਿਆਪਕ ਨੇ ਉਨ੍ਹਾਂ ਨੂੰ ਸਮਝਾ-ਬੁਝਾ ਕੇ ਜਮਾਤਾਂ ਵਿੱਚ ਭੇਜ ਦਿੱਤਾ। ਪਹਿਲੇ ਪੀਰੀਅਡ ਦੇ ਖ਼ਤਮ ਹੋਣ ਦੀ ਘੰਟੀ ਵੱਜੀ। ਕੁਝ ਸ਼ਰਾਰਤੀ ਵਿਦਿਆਰਥੀ ਚਾਰ-ਦੀਵਾਰੀ ਟੱਪ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਸਨ। ਮੁੱਖ ਅਧਿਆਪਕ ਦੀ ਨਜ਼ਰ ਪੈ ਗਈ। ਪੁੱਛ ਗਿੱਛ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਨੇ ਹਿਸਾਬ ਵਾਲੀ ਮੈਡਮ ਤੋਂ ਡਰਦਿਆਂ ਪੀਰੀਅਡ ਮਿਸ ਕਰ ਦਿੱਤਾ ਸੀ। ਮੁੱਖ ਅਧਿਆਪਕ ਨੇ ਉਨ੍ਹਾਂ ਨੂੰ ਥੋੜ੍ਹਾ ਜਿਹਾ ਝਿੜਕ ਕੇ ਅਤੇ ਸਮਝਾ ਕੇ ਜਮਾਤ ਵਿੱਚ ਭੇਜ ਦਿੱਤਾ।

ਮਨਮੋਹਣਾ ਪੰਛੀ ਨੀਲਕੰਠ

ਨੀਲਕੰਠ ਭਾਰਤੀ ਪੰਛੀ ਹੈ। ਇਸ ਦਾ ਆਕਾਰ ਮੈਨਾ ਜਿੰਨਾ ਹੁੰਦਾ ਹੈ। ਇਸਨੂੰ ਅੰਗਰੇਜ਼ੀ ਵਿੱਚ ‘ਇੰਡੀਅਨ ਰੋਲਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵੱਲੋਂ ਹਵਾਈ ਕਲਾਬਾਜ਼ੀਆਂ ਲਾਉਣ ਵਿੱਚ ਨਿਪੁੰਨ ਹੋਣ ਕਰਕੇ ਇਸਨੂੰ ਇਹ ਨਾਂ ਦਿੱਤਾ ਗਿਆ ਹੈ। ਇਹ ਬਹੁਤ ਸੋਹਣਾ ਨੀਲੇ ਰੰਗ ਦਾ ਪੰਛੀ ਹੈ। ਇਸਦੇ ਸੀਨੇ ਦਾ ਰੰਗ ਲਾਲ ਜੋ ਵਿੱਚੋਂ ਬਾਦਾਮੀ ਭਾਹ ਮਾਰਦਾ ਹੈ। ਪੇਟ ਅਤੇ ਪੂਛ ਦੇ ਹੇਠਲੇ ਪਾਸੇ ਦਾ ਰੰਗ ਹਲਕਾ ਨੀਲਾ ਹੁੰਦਾ ਹੈ। ਇਸਦਾ ਸਿਰ ਵੱਡਾ ਅਤੇ ਚੁੰਝ ਭਾਰੀ ਹੁੰਦੀ ਹੈ। ਖੰਭਾਂ ਦਾ ਰੰਗ ਹਲਕਾ ਅਤੇ ਗੂੜ੍ਹਾ ਨੀਲਾ ਹੈ ਜੋ ਉੱਡਣ ਵੇਲੇ ਚਮਕਦਾਰ ਧਾਰੀਆਂ ਵਾਂਗ ਦਿਖਦਾ ਹੈ। ਇਹ ਅਕਸਰ ਖੇਤਾਂ ਵਿੱਚ ਦੇਖਿਆ ਜਾਂਦਾ ਹੈ। ਇਹ ਬਿਜਲੀ ਦੀਆਂ ਤਾਰਾਂ ’ਤੇ ਬੈਠਾ ਹੁੰਦਾ ਹੈ। ਬੀਂਡੇ, ਟਿੱਡੇ, ਮੱਕੜੀਆਂ, ਭੁਮੱਕੜ ਅਤੇ ਹੋਰ ਅਜਿਹੇ ਕੀੜੇ ਇਸ ਦੀ ਮੁੱਖ ਖੁਰਾਕ ਹਨ। ਕਦੇ ਕਦੇ ਇਹ ਡੱਡੂ, ਕਿਰਲੇ ਅਤੇ ਚੂਹਿਆਂ ਨੂੰ ਵੀ ਖ਼ੁਸ਼ ਹੋ ਕੇ ਖਾਂਦਾ ਹੈ। ਇਹ ਕਈ ਬਾਰ ਦਿਨ ਵੇਲੇ ਇਨ੍ਹਾਂ ਕੀੜਿਆਂ ਨੂੰ ਖਾਣ ਲਈ ਜ਼ਮੀਨ ’ਤੇ ਵੀ ਉਤਰ ਜਾਂਦਾ ਹੈ।

ਕੁਦਰਤ ਦੀ ਖ਼ੂਬਸੂਰਤ ਰਚਨਾ ਵੀਰ ਵਹੁਟੀ

ਬਰਸਾਤ ਦੇ ਮੌਸਮ ਵਿੱਚ ਚੀਜ ਵਹੁਟੀ ਨਾਂ ਦਾ ਕੀੜਾ ਆਮ ਵੇਖਣ ਨੂੰ ਮਿਲਦਾ ਹੈ। ਕਈ ਥਾਵਾਂ ’ਤੇ ਇਸ ਨੂੰ ਵੀਰ ਵਹੁਟੀ ਵੀ ਕਿਹਾ ਜਾਂਦਾ ਹੈ। ਇਸਨੂੰ ਹਿੰਦੀ ਵਿੱਚ ‘ਲਾਲ ਗਾਇ’ ਜਾਂ ‘ਗੋਕੁਲ ਗਾਇ’ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿੱਚ ਇਸ ਨੂੰ ‘ਰੈੱਡ ਵੈਲਵਟ ਮਾਈਟ’ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਦੀਆਂ 45000 ਤੋਂ ਵੀ ਵੱਧ ਕਿਸਮਾਂ ਹਨ। ਇਹ ਲਾਲ ਮਖਮਲੀ, ਚਮਕੀਲੇ, ਲਾਲ ਰੰਗ ਲਈ ਜਾਣੇ ਜਾਂਦੇ ਹਨ। ਚੀਜ ਵਹੁਟੀ ਮਿੱਟੀ ਵਿੱਚ 33 ਫੁੱਟ ਦੀ ਡੂੰਘਾਈ ਤਕ ਚਲੇ ਜਾਂਦੀ ਹੈ

ਬਾਲ ਕਿਆਰੀ - ਨਿਓਲਾ

ਖੁੱਲ੍ਹੇ ਖੇਤੀਂ ਸੁੰਨੇ ਥਾਵੀਂ
ਨਦੀ ਨਾਲਿਆਂ ਲਾਗੇ ਰਹਿੰਦਾ
ਨਿੱਕੇ ਪੌਚਿਆਂ ਨਾਲ ਨਿਓਲਾ
ਡੂੰਘੀਆਂ ਖੁੱਡਾਂ ਪੁੱਟ ਲੈਂਦਾ।

ਤਿੱਖੀ ਆਵਾਜ਼ ਵਾਲੀ ਪੀਲੀ ਟਟੀਹਰੀ

ਪੀਲੀ ਟਟੀਹਰੀ ਆਮ ਤੌਰ ’ਤੇ ਭਾਰਤੀ ਉਪ-ਮਹਾਂਦੀਪ ਵਿੱਚ ਪਾਈ ਜਾਂਦੀ ਹੈ। ਇਹ ਸੁੱਕੇ ਮੈਦਾਨਾਂ ਵਿੱਚ  ਟੋਭਿਆਂ ਅਤੇ ਤਲਾਬਾਂ ਆਦਿ ਦੇ ਨੇੜੇ ਘੁੰਮਦੀ ਵੇਖੀ ਜਾ ਸਕਦੀ ਹੈ। ਇਸ ਨੂੰ ਹਿੰਦੀ ਵਿੱਚ ਜਿਰਦੀ ਅਤੇ ਪੰਜਾਬੀ ਵਿੱਚ ਪੀਲੀ ਟਟੀਹਰੀ ਕਹਿੰਦੇ ਹਨ। ਇਹ ਤਿੱਖੀ ਆਵਾਜ਼ ਅਤੇ ਤੇਜ਼ ਉਡਾਣ ਲਈ ਪ੍ਰਸਿੱਧ ਹੈ, ਪਰ ਇਹ ਪਰਵਾਸ ਨਹੀਂ ਕਰਦੀ। ਬਾਕੀ ਦੀਆਂ ਹੋਰ ਟਟੀਹਰੀਆਂ ਅਤੇ ਮਰਵਾ (ਪਲੋਵਰ) ਦੀ ਤਰ੍ਹਾਂ ਇਹ ਜ਼ਮੀਨ ’ਤੇ ਰਹਿਣ ਤੇ ਆਂਡੇ ਦੇਣ ਵਾਲੇ ਪੰਛੀਆਂ ਵਿੱਚ ਆਉਂਦੀ ਹੈ।

ਸੇਵਾ ਦਾ ਫ਼ਲ -ਬਾਲ ਕਹਾਣੀ

ਪੁਰਾਣੇ ਵੇਲੇ ਦੀ ਗੱਲ ਹੈ। ਇੱਕ ਦੇਸ਼ ਵਿੱਚ ਧਨਾਨੰਦ ਨਾਂ ਦਾ ਰਾਜਾ ਰਾਜ ਕਰਦਾ ਸੀ। ਉਸਦੇ ਰਾਜ ਅੰਦਰ ਲੋਕ ਖ਼ੁਸ਼ ਅਤੇ ਸੁਖੀ ਸਨ। ਰਾਜਾ ਆਪ ਪਰਜਾ ਦੀ ਭਲਾਈ ਵਿੱਚ ਪੂਰੀ ਦਿਲਚਸਪੀ ਲੈਂਦਾ ਸੀ, ਜਿਸ ਕਰਕੇ ਲੋਕ ਰਾਜੇ ਦਾ ਬਹੁਤ ਸਤਿਕਾਰ ਕਰਦੇ ਸਨ।

ਚਾਲਾਕ ਚੂਹਾ - ਬਾਲ ਕਹਾਣੀ

ਇੱਕ ਜੰਗਲ ਵਿੱਚ ਸਾਰੇ ਜਾਨਵਰ ਮਿਲ ਜੁਲ ਕੇ ਰਹਿੰਦੇ ਸਨ। ਬਿੱਲੀ ਕੋਲ ਬਹੁਤ ਜ਼ਮੀਨ ਸੀ, ਪਰ ਉਹ ਬੁੱਢੀ ਹੋਣ ਕਾਰਨ ਕੋਈ ਫ਼ਸਲ ਨਹੀਂ ਉਗਾ ਸਕਦੀ ਸੀ। ਇਸ ਕਰਕੇ ਉਸਨੇ ਫੈ਼ਸਲਾ ਕੀਤਾ ਕਿ ਕਿਉਂ ਨਾ ਇਸ ਵਾਰ ਜ਼ਮੀਨ ਹਿੱਸੇ ’ਤੇ ਦੇ ਦਿੱਤੀ ਜਾਵੇ। ਇਸ ਲਈ ਉਸਨੂੰ ਵੀ ਕਾਫ਼ੀ ਫ਼ਸਲ ਆ ਜਾਏਗੀ ਤੇ ਹਿੱਸੇ ’ਤੇ ਕੰਮ ਕਰਨ ਵਾਲੇ ਨੂੰ ਵੀ। ਇਹ ਸੋਚ ਕੇ ਉਸਨੇ ਇਹ ਗੱਲ ਜੰਗਲ ਦੇ ਬਾਕੀ ਜਾਨਵਰਾਂ ਕੋਲ ਕੀਤੀ। ਸਾਰੇ ਜਾਨਵਰਾਂ ਨੂੰ ਬਿੱਲੀ ਦੀ ਇਹ ਸਲਾਹ ਕਾਫ਼ੀ ਚੰਗੀ ਲੱਗੀ।

ਸੁੰਦਰ ਪਰਵਾਸੀ ਪੰਛੀ ਪਨਚੀਰਾ

ਪਨਚੀਰਾ (ਇੰਡੀਅਨ ਸਕਿਮਰ) ਬਹੁਤ ਸੁੰਦਰ ਪਰਵਾਸੀ ਪੰਛੀ ਹੈ। ਇਹ ਪੰਜਾਬ ਵਿੱਚ ਸਰਦੀਆਂ ਦੇ ਮੌਸਮ ਵਿੱਚ ਹਰੀਕੇ ਝੀਲ ਵਿਖੇ ਪਰਵਾਸ ਕਰਦਾ ਸੀ, ਹੁਣ ਇਸਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਇਸ ਨੂੰ ਪਨਚੀਰਾ ਨਾਮ ਇਸਦੇ ਵਿਲੱਖਣ ਸ਼ਿਕਾਰ ਕਰਨ ਦੇ ਢੰਗ ਕਰਕੇ ਦਿੱਤਾ ਗਿਆ, ਜਿਸ ਵਿੱਚ ਇਸ ਦੀ ਚੁੰਝ ਦੀ ਜ਼ਿਆਦਾ ਭੂਮਿਕਾ ਹੁੰਦੀ ਹੈ। ਉਹ ਮੁੱਖ ਤੌਰ ’ਤੇ ਸਾਫ਼ ਪਾਣੀ ਦੇ ਦਰਿਆਵਾਂ ਨਦੀਆਂ ਵਿੱਚ ਪਰਵਾਸ ਕਰਦਾ ਹੈ। ਪਨਚੀਰੇ ਦੇ ਸਿਰ ਦਾ ਰੰਗ ਕਾਲਾ, ਚੁੰਝ ਸੰਤਰੀ, ਖੰਭ ਕਾਲੇ ਤੇ ਲੰਬੇ ਅਤੇ ਬਾਕੀ ਦਾ ਸਰੀਰ ਚਿੱਟਾ ਹੁੰਦਾ ਹੈ।

ਸੋਹਣਾ ਸੁਨੱਖਾ ਪੰਛੀ ਹਰੀਅਲ

ਹਰੀਅਲ  ਇੱਕ ਸੋਹਣਾ ਸੁਨੱਖਾ ਤੇ ਸ਼ਰਮੀਲਾ ਪੰਛੀ ਹੈ ਜੋ ਕਬੂਤਰ ਦੇ  ਪਰਿਵਾਰ ਵਿੱਚੋਂ  ਹੈ। ਇਹ ਆਮ ਤੌਰ ’ਤੇ ਦਸ ਤੋਂ ਵੀਹ ਤਕ ਦੇ ਝੁੰਡਾਂ ਵਿੱਚ ਵੇਖਣ ਨੂੰ ਮਿਲਦਾ ਹੈ, ਪਰ ਕਈ ਵਾਰੀ  ਥੋੜ੍ਹੇ ਪੰਛੀ ਵੀ ਦਿਖਾਈ  ਦਿੰਦੇ ਹਨ। ਜ਼ਮੀਨ ’ਤੇ ਇਨ੍ਹਾਂ ਨੂੰ ਬਹੁਤ ਘੱਟ ਵੇਖਿਆ  ਜਾਂਦਾ ਹੈ। ਕਈ ਬਾਰ ਤਾਂ ਹਰੇ-ਭਰੇ ਰੁੱਖਾਂ ਦੇ ਪੱਤਿਆਂ ਵਿੱਚ ਬੈਠੇ ਹਰੀਅਲਾਂ ਨੂੰ ਇੱਕ ਨਜ਼ਰ ਵਿੱਚ ਪਛਾਣਨਾ ਔਖਾ ਹੋ ਜਾਂਦਾ ਹੈ ਕਿ ਕਿਹੜੇ ਪੱਤੇ ਹਨ  ਤੇ ਕਿਹੜੇ ਹਰੀਅਲ।
ਇਸਨੂੰ ਅੰਗਰੇਜ਼ੀ ਵਿੱਚ ‘ਗਰੀਨ ਪਿਜਨ’ ਕਿਹਾ ਜਾਂਦਾ ਹੈ। ਇਸਦੇ ਸਰੀਰ ਦਾ ਆਕਾਰ 29 ਤੋਂ 33 ਸੈਂਟੀਮੀਟਰ ਹੁੰਦਾ ਹੈ।

ਬਾਲ ਕਿਆਰੀ - ਛੁੱਟੀਆਂ ਮੁੱਕੀਆਂ ਵਰਖਾ ਆਈ

ਛੁੱਟੀਆਂ ਮੁੱਕੀਆਂ, ਆਈ ਜੁਲਾਈ,
ਵਰਖਾ ਬੀਬੀ ਨਾਲ ਲਿਆਈ।
ਅਰਬ ਸਾਗਰ ’ਚੋਂ ਪੌਣਾਂ ਆਉਣ,
ਪਾਣੀ ਭਰੀਆਂ, ਮੀਂਹ ਬਰਸਾਉਣ।

ਸ਼ੇਰ ਦੀ ਪੂਛ ਵਾਲਾ ਬਾਂਦਰ

ਸ਼ੇਰ ਦੀ ਪੂਛ ਵਾਲਾ ਬਾਂਦਰ ਜਾਂ ‘ਲਾਇਨ ਟੇਲਡ ਮੈਕਾਕ’ ਅੱਜ ਦੇਸ਼  ਵਿੱਚ ਬਹੁਤ ਘੱਟ ਮਿਲਣ ਵਾਲੇ ਜੰਗਲੀ ਜਾਨਵਰਾਂ ਵਿੱਚੋਂ ਇੱਕ ਹੈ। ਇਸ ਬਾਂਦਰ ਦੀ ਸ਼ਕਲ ਸ਼ੇਰ ਨਾਲ ਮਿਲਦੀ ਹੈ ਤੇ ਪੂਛ ਵੀ ਸ਼ੇਰ ਵਰਗੀ ਹੋਣ ਕਰਕੇ ਇਸ ਨੂੰ ਸ਼ੇਰ ਦੀ ਪੂਛ ਵਾਲਾ ਬਾਂਦਰ ਜਾਂ ‘ਲਾਇਨ ਟੇਲਡ ਮੈਕਾਕ’ ਕਿਹਾ ਜਾਂਦਾ ਹੈ। ਇਹ ਸਥਾਨਕ ਤੌਰ ’ਤੇ ਭਾਰਤ ਵਿੱਚ ਮਿਲਣ ਵਾਲਾ ਜੰਗਲੀ ਜਾਨਵਰ ਹੈ। ਇਹ ਦੱਖਣ-ਪੱਛਮੀ ਭਾਰਤ ਵਿੱਚ ਪੱਛਮੀ ਘਾਟ ਦੇ ਨਾਲ ਲੱਗਦੇ ਰਾਜਾਂ ਕੇਰਲਾ, ਤਾਮਿਲ ਨਾਡੂ ਅਤੇ ਕਰਨਾਟਕ ਦੇ ਜੰਗਲੀ ਖੇਤਰਾਂ ਵਿੱਚ ਮਿਲਦਾ ਹੈ। ਇਹ ਪੱਛਮੀ ਘਾਟ ਦੇ ਸਭ ਤੋਂ ਵੱਧ ਖ਼ਤਰੇ ਹੇਠਾਂ ਆਉਣ ਵਾਲੇ ਬਾਂਦਰਾਂ ਵਿੱਚੋਂ ਹੈ।

ਮਨੁੱਖੀ ਦਿਮਾਗ਼ ਦਾ ਵਿਕਾਸ ਕਿਵੇਂ ਹੁੰਦਾ ਹੈ?

ਬੱਚਿਓ! ਮਨੁੱਖੀ ਦਿਮਾਗ਼ ਦਾ ਔਸਤ ਭਾਰ 1450 ਗ੍ਰਾਮ ਹੁੰਦਾ ਹੈ। ਅੰਡੇ ਅਤੇ ਸ਼ੁਕਰਾਣੂ ਤੋਂ ਭਰੂਣ ਬਣਦਾ ਹੈ। ਭਰੂਣ ਆਪਣੇ ਜੀਵਨ ਦੇ 21 ਤੋਂ 28 ਦਿਨਾਂ ਵਿੱਚ ਦਿਮਾਗ਼ ਦੀ ਮੁੱਢਲੀ ਬਣਤਰ ਬਣਾਉਂਦਾ ਹੈ। ਭਰੂਣ ਦੇ ਲੰਬਾਈ ਵਾਲੇ ਪਾਸੇ ’ਤੇ ਇੱਕ ਖਾਈ ਹੁੰਦੀ ਹੈ। ਇਹ ਖਾਈ ਇੱਕ ਬੇਲਣਕਾਰ ਟਿਊਬ ਬਣਾਉਂਦੀ ਹੈ। ਜਿਸ ਨੂੰ ਨਿਊਰਲ ਟਿਊਬ ਕਹਿੰਦੇ ਹਨ। ਇਸ ਟਿਊਬ ਦੇ ਸਾਹਮਣੇ ਵਾਲੇ ਪਾਸੇ ਤੋਂ ਦਿਮਾਗ਼ ਬਣਦਾ ਹੈ। ਲੰਬੀ ਟਿਊਬ ਸੁਖਮਨਾ ਨਾੜੀ ਬਣਾਉਂਦੀ ਹੈ। ਟਿਊਬ ਦੇ ਸਾਹਮਣੇ ਵਾਲੇ ਹਿੱਸੇ ਵਿੱਚ ਤਿੰਨ ਵੱਡੇ ਖੇਤਰ ਅਗਲਾ ਦਿਮਾਗ਼, ਮੱਧ ਦਿਮਾਗ਼ ਅਤੇ ਪਿਛਲਾ ਦਿਮਾਗ਼ ਬਣਦੇ ਹਨ। ਨਿਊਰਲ ਟਿਊਬ ਗਲਿਅਲ ਸੈੱਲ ਵੀ ਬਣਾਉਂਦੀ ਹੈ। ਇਹ ਸੈੱਲ ਦਿਮਾਗ਼ੀ ਸੈੱਲਾਂ ਨੂੰ ਸਹਾਰਾ ਦਿੰਦੇ ਹਨ।

ਸਿਆਣੀ ਬੁਲਬੁਲ -ਬਾਲ ਕਹਾਣੀ

ਮਨਸੁਖ ਸ਼ਹਿਰ ਦੀ ਨੌਕਰੀ ਛੱਡ ਕੇ ਆਪਣੇ ਪਿੰਡ ਮੁੜ ਆਇਆ ਸੀ। ਪਿੰਡ ਵਿੱਚ ਵਾਹੀ ਲਈ ਉਸ ਕੋਲ ਕਾਫ਼ੀ ਜ਼ਮੀਨ ਸੀ। ਲੋਕ ਉਸਨੂੰ ਚੰਗਾ ਸ਼ਿਕਾਰੀ ਸਮਝਦੇ ਸਨ। ਪਿੰਡ ਤੋਂ ਥੋੜ੍ਹੀ ਦੂਰੀ ’ਤੇ ਇੱਕ ਵੱਡਾ ਜੰਗਲ ਸੀ। ਉਹ ਅਕਸਰ ਉੱਥੇ ਸ਼ਿਕਾਰ ਖੇਡਣ ਜਾਂਦਾ ਸੀ। ਪਰ ਇੱਕ ਦਿਨ ਉਸਨੂੰ ਜੰਗਲ ਵਿੱਚ ਸ਼ਿਕਾਰ ਖੇਡਦਿਆਂ ਸ਼ਾਮ ਹੋ ਗਈ ਤੇ ਇੱਕ ਵੀ ਸ਼ਿਕਾਰ ਹੱਥ ਨਾ ਲੱਗਿਆ। ਉਹ ਬਹੁਤ ਥੱਕ ਗਿਆ ਸੀ। ਇਸ ਦੌਰਾਨ ਉਸ ਨੂੰ ਨੇੜੇ ਦੇ ਰੁੱਖ ਦੇ ਸਿਖਰ ’ਤੇ ਇੱਕ ਬੁਲਬੁਲ ਨਜ਼ਰ ਆਈ। ਮਨਸੁਖ ਨੇ ਆਪਣੀ ਗੁਲੇਲ ਨਾਲ ਉਸ ’ਤੇ ਨਿਸ਼ਾਨਾ ਲਗਾਉਣ ਦੀ ਵਿਉਂਤ ਬਣਾਈ।

ਕੀ ਸੁਨਹਿਰੀ ਲੰਗੂਰ ਲੋਪ ਹੋਣ ਵਾਲਾ ਹੈ?

ਸੁਨਹਿਰੀ ਲੰਗੂਰ ਨੂੰ ਹਿਮਾਲਿਆ ਦੇ ਲੋਕਾਂ ਵੱਲੋਂ  ਪਵਿੱਤਰ ਮੰਨਿਆ ਜਾਂਦਾ ਹੈ। ਇਸਨੂੰ ਸਭ ਤੋਂ ਪਹਿਲਾਂ ਪ੍ਰਕਿਰਤੀਵਾਦੀ ਈ.ਪੀ. ਵੱਲੋਂ ਸਾਲ 1955 ਵਿੱਚ ਆਸਾਮ-ਭੁਟਾਨ ਦੀ ਸਰਹੱਦ ਤੋਂ ਇੱਕ ਨਵੀਂ ਕਿਸਮ ਵਜੋਂ ਲੱਭਿਆ ਗਿਆ ਸੀ। ਇਨ੍ਹਾਂ ਦੀ ਘਟਦੀ ਆਬਾਦੀ ਨੂੰ ਗੰਭੀਰਤਾ ਨਾਲ ਵੇਖਦੇ ਹੋਏ ਅੰਤਰਰਾਸ਼ਟਰੀ ਪੱਧਰ ’ਤੇ ਆਈ.ਯੂ.ਸੀ. ਐੱਨ. ਵੱਲੋਂ ਇਸਦੀ ਸੁਰੱਖਿਆ ਲਈ ਇਸਨੂੰ ਰੈੱਡ ਲਿਸਟ ਵਿੱਚ ਬਤੌਰ ਖ਼ਤਰੇ ਦੇ ਨਿਸ਼ਾਨ ਹੇਠਾਂ ਦੀ ਨਸਲ ਵਜੋਂ ਐਲਾਨਿਆ ਗਿਆ ਹੈ ਕਿਉਂਕਿ ਇਸ ਤਰ੍ਹਾਂ ਦੀ ਕਿਸਮ ਦਾ ਬਚਾਓ ਅਸੰਭਵ ਹੈ। ਉਨ੍ਹਾਂ ਦੀ ਸੰਖਿਆ ਨਾਜ਼ੁਕ ਪੱਧਰ ਤਕ ਘਟ ਚੁੱਕੀ ਹੈ ਜਿਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0066027368
Copyright © 2018, Panjabi Times. All rights reserved. Website Designed by Mozart Infotech