ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਧਰਮ

ਗ਼ਦਰ ਲਹਿਰ ਦੇ ਸੂਰਮਿਆਂ ਦਾ ਪਿੰਡ ਢੋਟੀਆਂ

June 10, 2018 01:14 AM

ਮਾਝੇ ਦੇ ਇਤਿਹਾਸਕ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਢੋਟੀਆਂ ਗਦਰ ਲਹਿਰ ਦੇ ਸੂਰਮਿਆਂ ਦਾ ਪਿੰਡ ਹੈ। ਪਿੰਡ ਢੋਟੀਆਂ ਨੂੰ ਗੁਰੂ ਅਮਰ ਦਾਸ ਦੀ ਚਰਨਛੋਹ ਪ੍ਰਾਪਤ ਹੈ। ਪਿੰਡ ਦੇ ਗੁਰਦੁਆਰੇ ਬਾਬਾ ਰਾਜਾ ਰਾਮ ਜੀ ਸ਼ਹੀਦ ਦੇ ਇਤਿਹਾਸ ਅਨੁਸਾਰ ਪਿੰਡ ਦਾ ਸਬੰਧ ਭਾਈ ਦਾਦੂ ਜੀ ਨਾਲ ਹੈ। ਭਾਈ ਦਾਦੂ ਜੀ ਦਾ ਜਨਮ ਮਾਲਵੇ ਦੇ ਪਿੰਡ ਦਰਾਜ ਵਿਚ ਸੰਮਤ 1577 ਨੂੰ ਭਾਈ ਦਾਤੋ ਦੇ ਘਰ ਮਾਈ ਇੰਦਰ ਕੌਰ ਦੀ ਕੁੱਖੋਂ ਹੋਇਆ। ਜਦੋਂ ਉਹ 23 ਸਾਲ ਦੇ ਹੋਏ ਤਾਂ ਪਿੰਡ ਵਿਚ ਮੁਸਲਮਾਨਾਂ ਨਾਲ ਲੜਾਈ ਕਾਰਨ ਮਾਝੇ ਵਿੱਚ ਆ ਗਏ। ਜਦ ਉਹ ਖਡੂਰ ਸਾਹਿਬ ਗੁਰੂ ਅੰਗਦ ਦੇਵ ਨੂੰ ਮਿਲੇ ਤਾਂ ਉਹ ਉਨ੍ਹਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਉਥੇ ਹੀ ਰਹਿਣ ਲੱਗ ਪਏ। ਜਿਸ ਵੇਲੇ ਗੁਰੂ ਅੰਗਦ ਦੇਵ ਅੱਠ-ਦਸ ਕਿਲੋਮੀਟਰ ਦੀ ਦੂਰੀ ’ਤੇ ਖਾਨਰਜਾਦੇ ਪਿੰਡ ਪ੍ਰਚਾਰ ਹਿੱਤ ਗਏ ਤਾਂ ਬਾਬਾ ਬੁੱਢਾ ਜੀ, ਧਿੰਗਾ ਨਾਈ ਤੇ ਭਾਈ ਦਾਦੂ ਵੀ ਉਨ੍ਹਾਂ ਨਾਲ ਸਨ। ਵਾਪਸੀ ’ਤੇ ਪਿੰਡ ਨਿਵਾਸੀਆਂ ਨੇ ਗੁਰੂ ਜੀ ਅੱਗੇ ਭਾਈ ਦਾਦੂ ਨੂੰ ਇੱਥੇ ਹੀ ਛੱਡਣ ਦੀ ਬੇਨਤੀ ਕੀਤੀ। ਗੁਰੂ ਜੀ ਦੇ ਕਹਿਣ ’ਤੇ ਉਹ ਖਾਨਰਜਾਦੇ ਰਹਿਣ ਲੱਗ ਪਏ। ਗੁਰੂ ਅੰਗਦ ਦੇਵ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਦਾਦੂ ਗੁਰੂ ਅਮਰ ਦਾਸ ਦੀ ਸੇਵਾ ਵਿਚ ਲੱਗ ਗਏ। ਇੱਥੋਂ ਲਹਿੰਦੇ ਪਾਸੇ ਕੁਝ ਦੂਰੀ ’ਤੇ ਬੇਗਮੀਆਂ ਦੀ ਖੂਹੀ ਸੀ। ਹਰ ਸਾਲ ਗੁਰਦੁਆਰਾ ਬਾਬਾ ਰਾਜਾ ਰਾਮ ਅਤੇ ਬਾਬਾ ਬੀਰ ਸਿੰਘ ਸ਼ਹੀਦ ਦੇ ਅਸਥਾਨਾਂ ’ਤੇ ਹੋਲਾ ਮੁਹੱਲਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਸੰਮਤ 1628 ਨੂੰ ਭਾਈ ਦਾਦੂ ਨੇ ਕੁਝ ਬ੍ਰਾਹਮਣਾਂ ਅਤੇ ਭਾਈ ਮੱਲੇ ਢੋਟੀ, ਜੋ ਗੁਰੂ ਘਰ ਦਾ ਸੇਵਕ ਸੀ, ਨੂੰ ਨਾਲ ਲੈ ਕੇ ਇੱਕ ਥੜਾ ਬਣਵਾਇਆ। ਉਨ੍ਹਾਂ ਭਾਈ ਮਲੇ ਢੋਟੀ ਦੇ ਨਾਂ ’ਤੇ ਢੋਟੀਆਂ ਪਿੰਡ ਦਾ ਨਾਂ ਰੱਖਿਆ। ਭਾਈ ਦਾਦੂ ਦਾ ਦੇਹਾਂਤ 1702 ਸੰਮਤ ਵਿੱਚ ਹੋਇਆ।
ਪੰਦਰਵੀਂ ਸਦੀ ਵਿਚ ਲੁਧਿਆਣਾ ਦੇ ਪਿੰਡ ਗਿੱਲ ਤੋਂ ਤਿੰਨ ਪਰਿਵਾਰ ਮਾਝੇ ਦੇ ਪਿੰਡਾਂ ਢੋਟੀਆਂ, ਗੰਡੀਵਿੰਡ ਤੇ ਸਭਰਾਂ ਵਿੱਚ ਆਣ ਕੇ ਵੱਸੇ। ਢੋਟੀਆਂ ਵਿੱਚ ਬਾਬੇ ਕੁਤਬੇ ਦਾ ਪਰਿਵਾਰ ਆਣ ਕੇ ਵੱਸਿਆ। ਪਿੰਡ ਦੇ ਚੜ੍ਹਦੇ ਪਾਸੇ ਨਿਰਮਲੇ ਸੰਤ ਅਮਰ ਸਿੰਘ ਜੀ ਕੁਟੀਏ ਵਾਲਿਆਂ ਦਾ ਗੁਰਦੁਆਰਾ ਸੁਸ਼ੋਭਿਤ ਹੈ। ਪਿੰਡ ਦੇ ਵਿਚਕਾਰ ਸ਼ਹੀਦ ਬਾਬਾ ਰੱਘਾ ਸਿੰਘ ਦਾ ਗੁਰਦੁਆਰਾ ਹੈ ਜੋ ਕਿ ਸ਼ਹੀਦਾਂ ਸਿੰਘਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪਿੰਡ ਢੋਟੀਆਂ ਦੀਆਂ 9 ਪੱਤੀਆਂ ਹਨ।  ਇੱਥੋਂ ਦੇ ਲਹਿਣਾ ਸਿੰਘ, ਸ਼ਾਮ ਸਿੰਘ ਅਟਾਰੀ ਦੀ ਫੌਜ ਵਿਚ ਜਰਨੈਲ ਸਨ, ਜਿਹੜੇ 10 ਫਰਵਰੀ 1846 ਨੂੰ ਸਭਰਾਵਾਂ ਵਿੱਚ ਅੰਗ੍ਰੇਜ ਸਿੱਖਾਂ ਦੀ ਲੜਾਈ ਵਿਚ ਸ਼ਹੀਦ ਹੋ ਗਏ।
ਅਜ਼ਾਦੀ ਦੇ ਸੰਘਰਸ਼ ਵਿਚ ਗਦਰ ਲਹਿਰ ਦੌਰਾਨ ਬੁੱਧ ਸਿੰਘ ਅਤੇ ਅਬਦੁੱਲ ਪੁੱਤਰ ਇਲਾਹਦੀਨ ਜਿਹੜਾ ਗੁੱਜਰਾਂਵਾਲਾ ਤੋਂ ਆਣ ਕੇ ਪਹਿਲਾਂ ਲੁਹਾਰ ਦਾ ਕੰਮ ਕਰਦਾ ਸੀ, ਨੂੰ 29 ਅਗਸਤ 1915 ਨੂੰ ਡਿਗਸ਼ਈ ਵਿੱਚ ਚੱਲੇ ਮੁਕੱਦਮੇ ਦੌਰਾਨ ਫਾਂਸੀ ਦੀ ਸਜ਼ਾ ਸੁਣਾਈ ਗਈ। ਇਸ ਨੂੰ ਦਸ ਹੋਰ ਦੇਸ਼ ਭਗਤਾਂ ਨਾਲ ਤਿੰਨ ਸਤੰਬਰ 1915 ਨੂੰ ਅੰਬਾਲਾ ਵਿਚ ਫਾਂਸੀ ਦਿੱਤੀ ਗਈ। ਇਸੇ ਕੇਸ ਵਿਚ ਕੇਹਰ ਪੁੱਤਰ ਭਾਨ ਸਿੰਘ, ਬਿਸ਼ਨ ਸਿੰਘ ਪੁੱਤਰ ਜੀਵਨ ਸਿੰਘ, ਬਿਸ਼ਨ ਸਿੰਘ ਪੁੱਤਰ ਸ਼ਾਮ ਸਿੰਘ ਦੀਆਂ ਸਜ਼ਾਵਾਂ ਫਾਂਸੀ ਤੋਂ ਉਮਰ ਕੈਦ ਵਿੱਚ ਬਦਲ ਦਿੱਤੀਆਂ ਗਈਆਂ। ਗੁਰਦਿੱਤ ਸਿੰਘ ਪੁੱਤਰ ਜੀਵਨ ਸਿੰਘ ਯੂ.ਐਸ.ਏ. ਵਿਚ ਗਦਰ ਪਾਰਟੀ ਦੇ ਸਰਗਰਮ ਮੈਂਬਰ ਰਹੇ। ਬੰਤਾ ਸਿੰਘ ਸਪੁੱਤਰ ਸੁਰੈਣ ਸਿੰਘ ਗੁਰੂ ਕੇ ਬਾਗ ਮੋਰਚੇ ਵਿਚ ਡੇਢ ਸਾਲ ਨਾਭਾ ਜੇਲ੍ਹ ਰਹੇ। ਰਣਜੋਧ ਸਿੰਘ ਪੁੱਤਰ ਮੱਸਾ ਸਿੰਘ ਨੇ ਜੈਤੋ ਮੋਰਚੇ ਵਿਚ ਸਵਾ ਸਾਲ ਕੈਦ ਕੱਟੀ। ਦਾਰਾ ਸਿੰਘ ਪੁੱਤਰ ਸੁਰੈਣ ਸਿੰਘ ਨੂੰ ਫੇਰੂ ਮੋਰਚੇ ਵਿਚ ਦੋ ਸਾਲ ਦੀ ਕੈਦ ਤੇ 300 ਰੁਪਏ ਜ਼ੁਰਮਾਨੇ ਦੀ ਸਜ਼ਾ ਹੋਈ। ਭਾਨ ਸਿੰਘ ਪੁੱਤਰ ਲਛਮਣ ਸਿੰਘ ਨੇ ਆਜ਼ਾਦ ਹਿੰਦ ਫੌਜ ਵਿਚ ਸੇਵਾ ਕਰਨ ਦੇ ਨਾਲ 30,000 ਡਾਲਰ ਪਾਰਟੀ ਫੰਡ ਦਿੱਤੇ। ਇੱਥੋਂ ਦੇ ਸਵਰਗਵਾਸੀ ਸੂਬੇਦਾਰ ਕੇਹਰ ਸਿੰਘ, ਗੁਰਬਖਸ਼ ਸਿੰਘ, ਬ੍ਰਹਮ ਦੱਤ ਨੇ ਪਿੰਡ ਵਿਚ ਸਕੂਲ ਬਣਾਇਆ, ਜੋ ਹੁਣ ਇਹ ਹਾਈ ਸਕੂਲ ਹੈ। ਅਰਜਨ ਸਿੰਘ ਇਸ ਪਿੰਡ ਦੇ ਕੁਸ਼ਤੀ ਦੇ ਮੰਨੇ ਪ੍ਰਮੰਨੇ ਪਹਿਲਵਾਨ ਰਹੇ ਹਨ। ਸੰਨ੍ਹ 1905 ਨੂੰ ਇੰਗਲੈਂਡ ਵਿਚ ਹੋਈਆਂ ਕਾਮਨਵੈਲਥ ਗੇਮਾਂ ਵਿਚ ਪਿੰਡ ਢੋਟੀਆਂ ਦੀ ਰੱਸਾਕੱਸੀ ਦੀ ਟੀਮ ਨੇ ਇੰਗਲੈਂਡ ਦੀ ਧਰਤੀ ’ਤੇ ਇੰਗਲੈਂਡ ਨੂੰ ਹੀ ਹਰਾ ਕੇ ਗੋਲਡ ਮੈਡਲ ਜਿੱਤਿਆ ਸੀ। 1971 ਨੂੰ ਭਾਰਤ-ਪਾਕਿ ਜੰਗ ਵਿਚ ਇੱਥੋਂ ਦੇ ਲੈਫਟੀਨੈਂਟ ਜਨਰਲ ਸਵਰਨਜੀਤ ਸਿੰਘ ਛੰਭ ਜੋੜੀਆਂ ਜੰਮੂ ਵਿੱਤ ਸ਼ਹੀਦ ਹੋ ਗਏ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਧਰਮ ਵਿੱਚ ਹੋਰ
ਸਾਕਾ ਨੀਲਾ ਤਾਰਾ ਦਾ ਦਰਦ ਬਿਆਨਦਾ ਚਿੱਤਰ

ਬਰਤਾਨੀਆ ਦੇ ਸ਼ਹਿਰ ਲਿਵਰਪੂਲ ਸ਼ਹਿਰ ਵਿੱਚ ਰਹਿੰਦੀਆਂ ਦੋ ਜੋੜੀਆਂ ਭੈਣਾਂ ਅੰਮ੍ਰਿਤ ਕੌਰ ਅਤੇ ਰਵਿੰਦਰ ਕੌਰ ਪੇਸ਼ੇ ਵਜੋਂ ਚਿੱਤਰਕਾਰ ਹਨ। ਦੋਵੇਂ ਮਿਲ ਕੇ ਕੰਮ ਕਰਦੀਆਂ ਹਨ। ਕਦੇ-ਕਦਾਈਂ ’ਕੱਲੀਆਂ-’ਕੱਲੀਆਂ ਵੀ ਕੰਮ ਕਰ ਲੈਂਦੀਆਂ ਹਨ। ਇਨ੍ਹਾਂ ਦੇ ਪਿਤਾ ਅੰਮ੍ਰਿਤਸਰ ਤੋਂ ਇੰਗਲੈਂਡ ਜਾ ਵਸੇ ਸਨ। ਕਲਾ ਖੇਤਰ ਵਿੱਚ ਇਹ ਭੈਣਾਂ ‘ਸਿੰਘ ਟਵਿਨਜ਼’ ਵਜੋਂ ਜਾਣੀਆਂ ਜਾਂਦੀਆਂ ਹਨ।
ਕਾਫ਼ੀ ਖੋਜ ਅਤੇ ਮਨਨ ਤੋਂ ਬਾਅਦ ਇਨ੍ਹਾਂ ਨੇ ਆਪਣੇ ਵਿਚਾਰ ਪ੍ਰਗਟਾਵੇ ਲਈ ਭਾਰਤੀ ਲਘੂ ਚਿੱਤਰ ਸ਼ੈਲੀ ਨੂੰ ਅਪਣਾਇਆ। ਅਜਿਹਾ ਕਰਦੇ ਸਮੇਂ ਉਹ ਲਘੂ ਚਿੱਤਰ ਸ਼ੈਲੀ ਦੀ ਇੰਨ-ਬਿੰਨ ਨਕਲ ਨਹੀਂ ਕਰਦੀਆਂ ਸਗੋਂ ਅਨੇਕਾਂ ਪਰਿਵਰਤਨ ਕਰ ਲੈਂਦੀਆਂ ਹਨ।

ਸਿੱਖ ਇਤਿਹਾਸ ਨਾਲ ਜੁੜਿਆ ਹੈ ਪਿੰਡ ਬਹੋੜੂ

ਅੰਮ੍ਰਿਤਸਰ-ਝਬਾਲ ਰੋਡ ’ਤੇ ਅੰਮ੍ਰਿਤਸਰ ਤੋਂ 8 ਕਿਲੋਮੀਟਰ ਹੱਟਵਾਂ ਪਿੰਡ ਬਹੋੜੂ ਹੈ। ਇਸ ਪਿੰਡ ਦਾ ਸਿੱਖ ਇਤਿਹਾਸ ਨਾਲ ਗੂੜ੍ਹਾ ਸਬੰਧ ਹੈ। ਪਿੰਡ ਦਾ ਨਾਂ ਇੱਥੇ ਸ਼ਹੀਦ ਹੋਏ ਭਾਈ ਬਹੋੜੂ ਦੇ ਨਾਂ ’ਤੇ ਪਿਆ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਭਾਈ ਬਹੋੜੂ ਲਾਹੌਰ ਦਾ ਖੋਸਾ ਖੱਤਰੀ ਵਸਨੀਕ ਸੀ। ਜੋ ਗੁਰੂ ਅਰਜਨ ਦੇਵ ਜੀ ਸਮੇਂ ਸਿੱਖ ਬਣਿਆ। ਸਿੱਖ ਸੰਗਤਾਂ ਵੱਲੋਂ ਗੁਰੂ ਹਰਗੋਬਿੰਦ ਜੀ ਨੂੰ ਦੋ ਘੋੜੇ ਭੇਟ ਕੀਤੇ ਗਏ ਸਨ ਅਤੇ ਇਹ ਘੋੜੇ ਸਿੱਖਾਂ ਕੋਲੋਂ ਮੁਗਲਾਂ ਨੇ ਖੋਹ ਲਏ ਸਨ। ਭਾਈ ਵਿਧੀਚੰਦ ਜੀ ਨਜੂਮੀਏ ਦਾ ਰੂਪ ਧਾਰ ਕੇ ਘੋੜੇ ਲੈਣ ਜਾਂਦੇ ਹੋਏ ਭਾਈ ਬਹੋੜੂ ਜੀ ਦੇ ਘਰ ਠਹਿਰੇ ਸਨ। ਗੁਰੂ ਹਰਗੋਬਿੰਦ ਜੀ ਦੇ ਸਮੇਂ ਸਿੱਖਾਂ ਤੇ ਮੁਗਲਾਂ ਵਿਚਕਾਰ ਪਹਿਲੀ ਲੜਾਈ ਲਈ ਮੁਗਲਾਂ ਨਾਲ ਸਿੱਖ ਫ਼ੌਜਾਂ ਦਾ ਟਾਕਰਾ ਇਸੇ ਪਿੰਡ ਵਿੱਚ ਹੀ ਹੋਇਆ ਸੀ। ਇਸੇ ਲੜਾਈ ਵਿੱਚ ਮੁਗਲ ਫ਼ੌਜਾਂ ਨਾਲ ਬਹਾਦਰੀ ਨਾਲ ਲੜਦੇ ਹੋਏ ਭਾਈ ਬਹੋੜੂ ਹੀ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਪਿੰਡ ਵਿੱਚ ਗੁਰਦੁਆਰਾ ਸ਼ਹੀਦ ਭਾਈ ਬਹੋੜੂ ਜੀ ਸੁਸ਼ੋਭਿਤ ਹੈ।

ਛੇਵੇਂ ਗੁਰੂ ਦੇ ਥਾਪੜੇ ਨਾਲ ਵਸਿਆ ਮਾਲਵੇ ਦਾ ਵੱਡਾ ਪਿੰਡ ਮਹਿਰਾਜ

ਜ਼ਿਲ੍ਹਾ ਬਠਿੰਡਾ ਦਾ ਪਿੰਡ ਮਹਿਰਾਜ ਰਾਮਪੁਰਾ ਫੂਲ ਤੋਂ ਛਿਪਦੇ ਵੱਲ 6 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਇਸ ਨੂੰ ਮਾਲਵੇ ਦਾ ਸਭ ਤੋਂ ਵੱਡਾ ਪਿੰਡ ਮੰਨਿਆ ਜਾਂਦਾ ਹੈ। ਪਿੰਡ ਦਾ ਰਕਬਾ ਲਗਪਗ 17,700 ਏਕੜ, ਆਬਾਦੀ 28,000, ਵੋਟਰ 15,000, ਨੰਬਰਦਾਰ 30 ਤੇ ਚੌਕੀਦਾਰ 25 ਹਨ। ਹੁਣ ਇੱਥੇ ਨਗਰ ਪੰਚਾਇਤ ਹੈ, ਜਦੋਂਕਿ ਪਹਿਲਾਂ 9 ਪੰਚਾਇਤਾਂ ਸਨ। ਇਸ ਪਿੰਡ ’ਚੋਂ 22 ਪਿੰਡ ਬੱਝੇ ਹੋਏ ਹਨ, ਜਿਨ੍ਹਾਂ ਨੂੰ ਬਾਈਆ ਆਖਦੇ ਹਨ। ਪਿੰਡ ਦੇ 22 ਅਗਵਾੜ ਹਨ।

ਗੁਰਦੁਆਰਾ ਸ੍ਰੀ ਰੀਠਾ ਸਾਹਿਬ

ਗੁਰੂ ਨਾਨਕ ਦੇਵ ਅਤੇ ਭਾਈ ਮਰਦਾਨਾ ਦੀ ਇਤਿਹਾਸਕ ਯਾਦ ਨਾਲ ਜੁੜਿਆ ਗੁਰਦੁਆਰਾ ਰੀਠਾ ਸਾਹਿਬ ਉਤਰਾਖੰਡ ਪ੍ਰਦੇਸ਼ ਦੇ ਸਮੁੰਦਰੀ ਤਲ ਤੋਂ 7000 ਫੁੱਟ ਦੀ ਉਚਾਈ ’ਤੇ ਵਸੇ ਜ਼ਿਲ੍ਹਾ ਚੰਪਾਵਤ ਵਿੱਚ ਸਥਿਤ ਹੈ। ਇਸ ਜ਼ਿਲ੍ਹੇ ਦੀਆਂ ਹੱਦਾਂ ਸ਼ਹੀਦ ਉਧਮ ਸਿੰਘ ਨਗਰ ਅਤੇ ਨੈਨੀਤਾਲ ਜ਼ਿਲ੍ਹੇ ਨਾਲ ਲੱਗਦੀਆਂ ਹਨ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੁ ਨਾਨਕ ਦੇਵ ਅਤੇ ਉਨ੍ਹਾਂ ਦੇ ਸੰਗੀ ਭਾਈ ਮਰਦਾਨਾ ਜੀ ਜਗਤ-ਜਲੰਦੇ ਨੂੰ ਠਾਰਦੇ ਹੋਏ ਸਿੱਧਾਂ ਨੂੰ ਜੋਗ ਦੇ ਅਸਲੀ ਅਰਥ ਸਮਝਾਉਣ ਲਈ ਆਏ ਸਨ। ਇਸ ਸਥਾਨ ’ਤੇ ਉਸ ਵਕਤ ਗੋਰਖ ਨਾਥ ਦਾ ਚੇਲਾ ਢੇਰ ਨਾਥ ਰਿਹਾ ਕਰਦਾ ਸੀ। ਜਦੋਂ ਗੁਰੂ ਨਾਨਕ ਦੇਵ ਢੇਰ ਨਾਥ ਨਾਲ ਜ਼ਿੰਦਗੀ ਦੇ ਅਸਲ ਅਤੇ ਸਾਰਥਿਕ ਉਦੇਸ਼ ਨੂੰ ਲੈ ਕੇ ਗੋਸ਼ਟੀ ਕਰ ਰਹੇ ਸਨ ਤਾਂ ਉਸ ਸਮੇਂ ਇੱਕ ਆਚੰਭਤ ਅਤੇ ਬੇਮਿਸਾਲ ਕੌਤਕ ਵਾਪਰ ਗਿਆ। ਇਸ ਕੌਤਕ ਨਾਲ ਜਿੱਥੇ ਕੌੜਿਆਂ ਰੀਠਿਆਂ ਵਿਚ ਮਿਠਾਸ ਭਰ ਗਈ, ਉੱਥੇ ਹੰਕਾਰੀਆਂ ਨਾਥਾਂ ਦਾ ਹੰਕਾਰ ਵੀ ਦੂਰ ਹੋ ਗਿਆ। ਹੰਕਾਰ ਦੇ ਦੂਰ ਹੋਣ ਕਰਕੇ ਹੀ ਇੱਥੇ ਨਾਥਾਂ-ਜੋਗੀਆਂ ਨੂੰ ਗੁਰੂ ਨਾਨਕ ਸਾਹਿਬ ਦੀ ਕਮਾਈ ਅਤੇ ਵਡਿਆਈ ਨੂੰ ਧੰਨ ਕਹਿਣਾ ਪਿਆ ਸੀ।

ਸਿੰਧੂ ਨੂੰ ਹਰਾ ਕੇ ਸਾਇਨਾ ਨੇ ਜਿੱਤਿਆ ਸੋਨ ਤਗ਼ਮਾ, ਸ੍ਰੀਕਾਂਤ ਨੂੰ ਜੁੜੀ ਕਾਂਸੀ

ਗੋਲਡ ਕੋਸਟ,15 ਅਪਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸਾਇਨਾ ਨੇਹਵਾਲ ਨੇ ਆਪਣੀ ਹਮਲਾਵਰ ਖੇਡ ਦੇ ਸਾਹਮਣੇ ਪੀਬੀ ਸਿੰਧੂ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਦਿਆਂ ਅੱਜ 12ਵੀਆਂ ਰਾਸ਼ਟਰਮੰਡਲ ਖੇਡਾਂ ਦੇ ਆਖ਼ਰੀ ਦਿਨ ਮਹਿਲਾ ਸਿੰਗਲਜ਼ ਵਿੱਚ ਸੋਨ ਤਗ਼ਮਾ ਜਿੱਤਿਆ, ਪਰ ਕਿਦਾਂਬੀ ਸ੍ਰੀਕਾਂਤ ਨੂੰ ਪੁਰਸ਼ ਸਿੰਗਲਜ਼ ਅਤੇ ਸਾਤਵਿਕ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੂੰ ਪੁਰਸ਼ ਡਬਲਜ਼ ਵਿੱਚ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।

ਔਰਤ ਦਾ ਕਲਿਆਣਕਾਰੀ ਜੀਵਨ ਅਤੇ ਬਾਬਾ ਰਾਮ ਸਿੰਘ

 ਪਿਛਲੇ ਸਮਿਆਂ ਵਿੱਚ ਮਰਦ ਨੇ ਔਰਤ ਨੂੰ ਦਾਸੀ ਤੇ ਗੁਲਾਮ ਬਣਾ ਕੇ ਰੱਖਿਆ, ਪੈਰ ਦੀ ਜੁੱਤੀ ਸਮਝਿਆ ਤੇ ਚਾਰ ਦੀਵਾਰੀ ਅੰਦਰ ਬੰਦ ਰੱਖਿਆ ਗਿਆ। ਮਰਦ ਔਰਤ ਨੂੰ ਕੁੱਟਦਾ ਰਿਹਾ ਤੇ ਅੱਤਿਆਚਾਰ ਕਰਦਾ ਰਿਹਾ। ਔਰਤ ਨਿਲਾਮ ਹੁੰਦੀ ਰਹੀ, ਬਾਜ਼ਾਰਾਂ ਵਿੱਚ ਪਸ਼ੂਆਂ ਵਾਂਗ ਵਿਕਦੀ ਰਹੀ। ਨਿੱਕੀਆਂ ਬਾਲੜੀਆਂ ਨੂੰ ਬੁੱਢਿਆਂ ਤੇ ਲੰਗੜਿਆਂ ਨਾਲ ਵਿਆਹਿਆ ਜਾਂਦਾ ਰਿਹਾ। ਔਰਤ ’ਤੇ ਹੋ ਰਹੇ ਇਸ ਅੱਤਿਆਚਾਰ ਖਿਲਾਫ਼ ਗੁਰੂ ਨਾਨਕ ਨੇ ਆਵਾਜ਼ ਉਠਾਈ ਤੇ ਆਖਿਆ:

ਹਰਿਮੰਦਰ ਸਾਹਿਬ ਵਿੱਚ ਹਾਥੀ ਦੰਦ ਦੀ ਕਲਾ

ਹਰਮਿੰਦਰ ਸਾਹਿਬ, ਅੰਮ੍ਰਿਤਸਰ ਵਿੱਚ ਹਜ਼ਾਰਾਂ ਸ਼ਰਧਾਲੂ ਹਰ ਰੋਜ਼ ਦਰਸ਼ਨਾਂ ਲਈ ਜਾਂਦੇ ਹਨ ਅਤੇ ਇਸ ਦੇ ਕਲਾਤਮਿਕ ਤੱਤਾਂ ਨੂੰ ਵੀ ਸਹਿਜ ਸੁਭਾਓ ਜਾਂ ਆਪਣੇ ਨਿੱਜੀ ਰੁਝਾਨ ਅਨੁਸਾਰ ਘੱਟ ਜਾਂ ਵੱਧ ਗੰਭੀਰਤਾ ਨਾਲ ਦੇਖਦੇ ਹਨ, ਪਰ ਇਸ ਇਮਾਰਤ ਸਮੂੁਹ ਵਿੱਚ ਹੋਈ ਹਾਥੀ ਦੰਦ ਦੀ ਕਲਾ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਬਹੁਤਾ ਇਸ ਲਈ ਕਿਉਂਕਿ ਇਸ ਕਲਾ ਦਾ ਕੰਮ ਅਜਿਹੀ ਜਗ੍ਹਾ ’ਤੇ ਹੋਇਆ ਹੈ ਜੋ ਸ਼ਰਧਾਲੂਆਂ ਦੇ ਨਜ਼ਰੀਂ ਨਹੀਂ ਪੈਂਦਾ। ਹਾਥੀ ਦੰਦ ਦੀ ਕਲਾ ਦਾ ਇਹ ਕੰਮ ਦਰਸ਼ਨੀ ਡਿਓਢੀ ਦੇ ਵੱਡੇ ਦਰਵਾਜ਼ਿਆਂ ਦੇ ਪਿਛਲੇ ਪਾਸੇ ਹੈ। ਇਹ ਨਜ਼ਰ ਤਾਂ ਹੀ ਆ ਸਕਦਾ ਹੈ, ਜੇ ਦਰਵਾਜ਼ਿਆਂ ਨੂੰ ਬੰਦ ਕਰਕੇ ਹਰਮੰਦਿਰ ਸਾਹਿਬ ਵਾਲੇ ਪਾਸਿਓਂ ਦੇਖਿਆ ਜਾਵੇ। ਦਰਵਾਜ਼ੇ ਦਾ ਇੱਕ ਪਾਸਾ, ਜਿੱਥੇ ਚਾਂਦੀ ਦੇ ਪੱਤਰੇ ਚੜ੍ਹੇ ਹਨ, ਹਰ ਦਰਸ਼ਕ ਨੂੰ ਸੁਭਾਵਿਕ ਹੀ ਨਜ਼ਰ ਆਉਂਦਾ ਹੈ।

ਰੂਹਾਨੀ ਕ੍ਰਾਂਤੀ ਦੇ ਸ਼ਾਹ ਅਸਵਾਰ ਗੁਰੂ ਤੇਗ ਬਹਾਦਰ ਜੀ

ਲੋਕ-ਮਨਾਂ ਵਿੱਚ ਇਹ ਆਮ ਧਾਰਨਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਜ਼ਿਆਦਾਤਰ ਉਦਾਸੀ ਅਤੇ ਵੈਰਾਗ ਭਰੀ ਹੈ। ਅਸਲ ਵਿੱਚ ਇਸ ਖਿਆਲ ਦੇ ਧਾਰਨੀ ਉਹ ਲੋਕ ਹਨ ਜੋ ਨਾਸ਼ਮਾਨਤਾ ਤੋਂ ਡਰਨ ਵਾਲੇ ਅਤੇ ਛਿਣ-ਭੰਗਰ ਦੇ ਸੰਕਲਪ ਤੋਂ ਬਹੁਤ ਭੈਅ-ਭੀਤ ਹਨ। ਗੁਰੂ-ਪਾਤਸ਼ਾਹ ਦੇ ਇਲਾਹੀ ਫੁਰਮਾਨ ਦੀ ਉਜਲਤਾ ਪ੍ਰਾਣੀ ਪ੍ਰਤੀ ਨਿੱਜੀ ਹਿੱਤਾਂ ਤੋਂ ਉਪਰ ਉਠਣ ਦਾ ਅਹਿਸਾਸ ਹੈ। ਗੁਰੂ ਸਾਹਿਬ ਦਾ ਮਤ ਹੈ ; ਅਕਾਲ-ਪੁਰਖ ਨੇ ਮਾਨਵ ਨੂੰ ਇਹ ਹੱਥ-ਪੈਰ ਲੋਕਾਈ ਦੇ ਭਲੇ ਲਈ ਬਖ਼ਸ਼ੇ ਹਨ। ਪਾਤਸ਼ਾਹ ਦੀ ਬਾਣੀ, ਬੰਦੇ ਨੂੰ ਬੇ-ਮਤਲਬੀ ਇੱਛਾਵਾਂ ਤੋਂ ਉਪਰ ਉਠਾਉਣ ਦਾ ਆਦੇਸ਼ ਹੈ। ਗੁਰੂ ਸਾਹਿਬ ਨੇ ਮਨੋ- ਬਿਰਤੀਆਂ ’ਤੇ ਹਾਸਲਤਾ ਪਾ ਕੇ ਸਹਜ-ਜੋਗ ਦੀ ਆਤਮਿਕ ਅਵਸਥਾ ਨੂੰ ਪ੍ਰਾਪਤ ਕੀਤਾ।

ਬਾਬਾ ਬੀਰ ਸਿੰਘ ਅਤੇ ਠਾਕੁਰ ਖੁਦਾ ਸਿੰਘ ਦਾ ਕੰਧ-ਚਿੱਤਰ

ਇਹ ਕੰਧ-ਚਿੱਤਰ ਤਰਨ ਤਾਰਨ ਨੇੜੇ ਪਿੰਡ ਨੌਰੰਗਾਬਾਦ ਵਿਖੇ ਗੁਰਦੁਆਰਾ ਬਾਬਾ ਬੀਰ ਸਿੰਘ ਤੋਂ ਹੈ, ਜਿਸ ਵਿੱਚ ਬਾਬਾ ਬੀਰ ਸਿੰਘ ਅਤੇ ਠਾਕੁਰ ਖੁਦਾ ਸਿੰਘ ਦੇ ਪੋਰਟਰੇਟ ਉਲੀਕੇ ਗਏ ਹਨ। ਬਾਬਾ ਬੀਰ ਸਿੰਘ19ਵੀਂ ਸਦੀ ਦੇ ਸਿੱਖ ਮਹਾਪੁਰਖਾਂ ਵਿੱਚੋਂ ਸਿਰਕੱਢ ਹੋਏ ਹਨ। ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਕੁਝ ਸਮਾਂ ਨੌਕਰੀ ਕਰਨ ਉਪਰੰਤ ਉਨ੍ਹਾਂ ਨੇ ਆਪਣਾ ਜੀਵਨ ਪੰਥ ਅਤੇ ਸਮਾਜ ਸੇਵਾ ਵਿੱਚ ਲਾ ਦਿੱਤਾ। ਉਨ੍ਹਾਂ ਨੇ ਨੌਰੰਗਾਬਾਦ ਵਿਖੇ ਨਾਮ ਅਤੇ ਅੰਨ ਦਾ ਸਦਾਵਰਤ  ਜਾਰੀ ਕੀਤਾ, ਜਿੱਥੇ ਨਿੱਤ ਹਜ਼ਾਰਾਂ ਲਈ ਅੰਨ ਤਿਆਰ ਹੁੰਦਾ ਸੀ ਅਤੇ  ਬਿਨਾਂ ਜਾਤ, ਵਰਣ ਅਤੇ  ਮਜ਼੍ਹਬ ਦੇ ਲਿਹਾਜ਼ ਸਮਾਨਭਵ ਨਾਲ ਵਰਤਾਇਆ ਜਾਂਦਾ ਸੀ। ਖੁਦਾ ਸਿੰਘ, ਜਿਨ੍ਹਾਂ ਦਾ ਅਸਲੀ ਨਾਂ ਜਸਵੰਤ ਸਿੰਘ ਸੀ, ਬਾਬਾ ਬੀਰ ਸਿੰਘ ਦੀ ਸੰਗਤ ਨਾਲ ਪੂਰਨ ਸੰਤ ਹੋ ਗਏ। ਉਨ੍ਹਾਂ ਦਾ ਕੰਠ ਬੜਾ ਸੁਰੀਲਾ ਸੀ। ਗੁਰਬਾਣੀ ਦਾ ਪਾਠ ਉਹ ਬੜੇ ਪ੍ਰੇਮ-ਭਾਵ ਨਾਲ ਕਰਦੇ ਸਨ। ਇਨ੍ਹਾਂ ਦੋਵਾਂ ਮਹਾਪੁਰਖਾਂ ਦਾ ਇਕ ਚਿੱਤਰ ਵਿੱਚ ਇਕੱਠਾ ਪੋਰਟਰੇਟ ਉਲੀਕਣਾ ਸਪਸ਼ਟ ਹੀ ਉਨ੍ਹਾਂ ਦੇ ਆਪਸੀ ਸਬੰਧਾਂ ਕਾਰਨ ਹੈ।

ਜ਼ਿਮੀਂਦਾਰੀ ਨਿਜ਼ਾਮ ਨੂੰ ਖੰਡੇ ਦੇ ਜ਼ੋਰ ਨਾਲ ਉਖਾੜਨ ਵਾਲਾ ਜਰਨੈਲ

ਅਕਤੂਬਰ, 1670 ਨੂੰ ਪੱਛਮੀ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਜਨਮੇ ਲਛਮਣ ਦਾਸ ਨੂੰ ਇਤਿਹਾਸ ਵਿੱਚ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਲਛਮਣ ਦਾਸ ਤੋਂ ਹੋਏ ਹਿਰਨੀ ਦੇ ਕਤਲ ਨੇ ਉਸ ਦੀ ਅੰਤਰ ਆਤਮਾ ਨੂੰ ਹਲੂਣ ਕੇ ਰੱਖ ਦਿੱਤਾ, ਜਿਸ ਪਿੱਛੋਂ ਲਛਮਣ ਦਾਸ ਔਘੜ ਨਾਥ ਦੇ ਚਰਨੀਂ ਲੱਗ ਵੈਰਾਗੀ ਹੋ ਗਿਆ ਅਤੇ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲੱਗਾ।

ਪਾਵਨ ਮੰਦਰਾਂ ਦਾ ਸ਼ਹਿਰ ਪੁਸ਼ਕਰ

ਮੰਦਰਾਂ ਦਾ ਸ਼ਹਿਰ ਪੁਸ਼ਕਰ ਜੈਪੁਰ ਤੋਂ 148 ਕਿਲੋਮੀਟਰ ਦੀ ਦੂਰੀ ’ਤੇ ਨਾਗ ਪਰਬਤ ਨੇੜੇ ਰਾਜਸਥਾਨ ਦੀਆਂ ਅਰਾਵਲੀ ਪਹਾੜੀਆਂ ਵਿੱਚ ਸਥਿਤ ਹੈ। ਇਹ ਸਮੁੰਦਰੀ ਤਲ ਤੋਂ 500 ਮੀਟਰ ਦੀ ਉੱਚਾਈ ਉੱਤੇ ਹੈ। ਇੱਥੇ ਵੱਡੇ ਛੋਟੇ 400 ਮੰਦਰ ਹਨ। ਧਰਮ ਸਾਸ਼ਤਰਾਂ ਵਿੱਚ ਪੁਸ਼ਕਰ ਨੂੰ ਪੰਜ ਤੀਰਥਾਂ ਪੁਸ਼ਕਰ, ਕੁਰੂਕਸ਼ੇਤਰ, ਗਯਾ, ਹਰਿਦੁਆਰ ਅਤੇ ਪ੍ਰਯਾਗ ਵਿੱਚੋਂ ਸਭ ਤੋਂ ਵੱਧ ਪਵਿੱਤਰ ਤੀਰਥ ਮੰਨਿਆ ਜਾਂਦਾ ਹੈ।

ਗੁਰਦੁਆਰਾ ਰੀਠਾ ਸਾਹਿਬ ਉਤਰਾਖੰਡ

ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਤੇ ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਦੀ ਇਤਿਹਾਸਕ ਯਾਦ ਨਾਲ ਜੁੜਿਆ ਗੁਰਦੁਆਰਾ ਰੀਠਾ ਸਾਹਿਬ ਉਤਰਾਖੰਡ ਪ੍ਰਦੇਸ਼ ਦੇ ਸਮੁੰਦਰੀ ਤਲ ਤੋਂ 7000 ਫੁੱਟ ਦੀ ਉੱਚਾਈ ’ਤੇ ਵੱਸੇ ਜ਼ਿਲ੍ਹਾ ਚੰਪਾਵਤ ਵਿੱਚ ਸਥਿਤ ਹੈ। ਇਸ ਜ਼ਿਲ੍ਹੇ ਦੀਆਂ ਹੱਦਾਂ ਸ਼ਹੀਦ ਊਧਮ ਸਿੰਘ ਨਗਰ ਅਤੇ ਨੈਨੀਤਾਲ ਜ਼ਿਲ੍ਹੇ ਨਾਲ ਲੱਗਦੀਆਂ ਹਨ। ਇਹ ਉਹ ਪਵਿੱਤਰ ਸਥਾਨ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਸੰਗੀ ਭਾਈ ਮਰਦਾਨਾ ਜੀ ਜਗਤ-ਜਲੰਦੇ ਨੂੰ ਠਾਰਦੇ ਹੋਏ ਸਿੱਧਾਂ ਨੂੰ ਜੋਗ ਦੇ ਅਸਲੀ ਅਰਥ ਸਮਝਾਉਣ ਆਏ ਸਨ। ਇਸ ਸਥਾਨ ’ਤੇ ਉਸ ਸਮੇਂ ਗੋਰਖ ਨਾਥ ਦਾ ਚੇਲਾ ਢੇਰ ਨਾਥ ਰਿਹਾ ਕਰਦਾ ਸੀ।

ਗੁਰ ਰਾਮਦਾਸ ਰਾਖਹੁ ਸਰਣਾਈ

ਗੁਰੂ ਰਾਮਦਾਸ ਦੀ ਸ਼ਰਨ ਹਰੇਕ ਸਿੱਖ ਦੇ ਮਨ ਦੀ ਤਾਂਘ ਤੇ ਅਰਦਾਸ ਹੈ। ਔਗੁਣਾਂ ਨਾਲ ਭਰਿਆ ਹੋਇਆ ਮਨੁੱਖ ਮੁਕਤੀ ਦੀ ਆਸ ਵਿੱਚ ਭਟਕਦਾ ਫਿਰਦਾ ਹੈ। ਗੁਰੂ ਰਾਮਦਾਸ ਜੀ ਦੀ ਮਿਹਰ ਵਿਕਾਰਾਂ ਨੂੰ ਵਸ ’ਚ ਕਰਨ ਵਾਲੀ ਹੈ।  ਜਮ ਦਾ ਭੈਅ ਮਿਟ ਜਾਂਦਾ ਹੈ।  ਗੁਰੂ ਸਾਹਿਬ ਦੀ ਕਿਰਪਾ ਭਵਸਾਗਰ ਤੋਂ ਪਾਰ ਉਤਾਰਨ  ਵਾਲੀ ਹੈ। ਗੁਰੂ ਰਾਮਦਾਸ ਜੀ ਦੇ ਸੱਦੇ ਹੋਏ ਕਰੋੜਾਂ ਲੋਕ ਹਰ ਸਾਲ ਅੰਮ੍ਰਿਤਸਰ ਸਾਹਿਬ ਪੁੱਜ ਕੇ ਗੁਰੂ ਦਰਬਾਰ ਵਿੱਚ ਹਾਜ਼ਰੀ ਲਾਉਂਦੇ ਹਨ।  ਜੋ ਨਹੀਂ ਜਾ ਪਾਂਦੇ ਉਹ ਗੁਰ ਸ਼ਬਦ ਅੱਗੇ ਨਤਮਸਤਕ ਹੁੰਦੇ ਹਨ।   ਗੁਰੂ ਸਾਹਿਬ ਨੇ ਕਿਹਾ ਕਿ ਸਮਰਪਣ, ਸ਼ਰਧਾ ਤੇ ਭਾਵਨਾ ਨਾਲ ਹੀ ਵਾਹਿਗੁਰੂ ਦੀ ਨਦਰਿ ਮਿਲਦੀ ਹੈ,“ ਮਨੁ ਤਨੁ ਅਰਪਿਆ ਬਹੁਤ ਮਨਿ ਸਰਧਿਆ ਗੁਰ ਸੇਵਕ  ਭਾਇ ਮਿਲਾਏ।’’  ਸਮਰਪਣ, ਸ਼ਰਧਾ ਤੇ ਪ੍ਰੇਮ ਗੁਰਸਿੱਖੀ ਦੇ ਮੁੱਖ ਤੱਤ ਹਨ।  ਭਾਈ ਜੇਠਾ ਤੋਂ ਗੁਰੂ ਰਾਮਦਾਸ ਬਣਨ ਤਕ ਦੀ ਯਾਤਰਾ ਵੀ ਇਨ੍ਹਾਂ ਪੜਾਵਾਂ ਤੋਂ ਹੋ ਕੇ ਹੀ ਗੁਜ਼ਰੀ ਸੀ।

ਹਰਿਮੰਦਰ ਸਾਹਿਬ ’ਚ ਚੌਂਕੀ ਸ਼ਬਦ ਕੀਰਤਨ ਮਰਿਆਦਾ

ਸਿੱਖ ਧਰਮ ਵਿੱਚ ਚੌਂਕੀ ਦਾ ਸਬੰਧ ਚਾਰ ਰਾਗੀਆਂ ਦੀ ਕੀਰਤਨ ਸਭਾ ਦੇ ਨਾਲ ਹੈ। ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਤੋਂ ਹੀ ਚਾਰ ਚੌਂਕੀਆਂ ਸੁਰੂ ਕੀਤੀਆਂ ਸਨ। ਇਹ ਚਾਰ ਚੌਂਕੀਆਂ ਹਨ: ਪਹਿਲੀ, ਅੰਮ੍ਰਿਤ ਵੇਲੇ ਦੀ ਆਸਾ ਕੀ ਵਾਰ ਦੀ ਚੌਂਕੀ, ਦੂਜੀ- ਸਵਾ ਪਹਿਰ ਦਿਨ ਚੜ੍ਹਨ ’ਤੇ ਕੀਤੀ ਜਾਣ ਵਾਲੀ ਚਰਨਕੰਵਲ ਕੀ ਚੌਂਕੀ, ਤੀਜੀ- ਸ਼ਾਮ ਵੇਲੇ ਰਹਿਰਾਸ ਤੋਂ ਪਹਿਲਾਂ ਸੋਦਰ ਕੀ ਚੌਂਕੀ ਅਤੇ ਚੌਥੀ- ਚਾਰ ਘੜੀ ਰਾਤ ਦੇ ਬੀਤਣ ਉਪਰੰਤ ਕਲਿਆਣ ਦੀ ਚੌਂਕੀ। ਇਹ ਚੌਂਕੀਆਂ ਗੁਰੂ ਗ੍ਰੰਥ ਸਾਹਿਬ ਦੇ ਹਰਿਮੰਦਰ ਸਾਹਿਬ ਵਿੱਚ ਪ੍ਰਭਾਤ ਵੇਲੇ ਪ੍ਰਕਾਸ਼ ਹੋ ਚੁੱਕਣ ਤੋਂ ਸ਼ੁਰੂ ਹੋ ਕੇ ਰਾਤ ਨੂੰ ਮਰਿਆਦਾ ਦੀ ਸਮਾਪਤੀ ਤੱਕ ਹੁੰਦੀਆਂ ਹਨ ਅਤੇ ਹੁਣ ਵੀ ਕੁਝ ਸਮੇਂ ਦੇ ਵਾਧ ਘਾਟ ਨਾਲ ਪ੍ਰਚੱਲਿਤ ਚੱਲੀਆਂ ਆ ਰਹੀਆਂ ਹਨ।

ਸਿੱਖ ਕੌਮ ਦੇ ਮਹਾਨ ਪ੍ਰਚਾਰਕ ਗਿਆਨੀ ਦਿੱਤ ਸਿੰਘ

ਗਿਆਨੀ ਦਿੱਤ ਸਿੰਘ ਦਾ ਜਨਮ 1852 ਅਪਰੈਲ ਮਹੀਨੇ ਦੀ 21 ਤਰੀਕ ਨੂੰ ਪਟਿਆਲਾ ਰਿਆਸਤ ਦੇ ਨਗਰ ਨੰਦਪੁਰ ਕਲੌੜ ਵਿੱਚ ਭਾਈ ਦੀਵਾਨ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਦਾ ਸੁਭਾਅ ਧਾਰਮਿਕ ਬਿਰਤੀ ਵਾਲਾ ਸੀ ਤੇ ਉਨ੍ਹਾਂ ਦੇ ਘਰ ਸਾਧੂ-ਸੰਤਾਂ ਦਾ ਆਉਣ-ਜਾਣ ਰਹਿੰਦਾ ਸੀ। ਧਰਮੀ ਪਿਤਾ ਤੇ ਸੰਤ-ਮਹਾਪੁਰਖਾਂ ਦਾ ਗਿਆਨ ਜੀ ਦੇ ਬਾਲ ਮਨ ਉੱਤੇ ਖ਼ਾਸ ਪ੍ਰਭਾਵ ਪਿਆ। ਉਨ੍ਹਾਂ ਦੀ ਧਾਰਮਿਕ ਲਗਨ ਤੇ ਰੁਚੀ ਨੂੰ ਵੇਖ ਕੇ ਪਿਤਾ ਨੇ ਗਿਆਨੀ ਜੀ ਨੂੰ ਗੁਰਬਖਸ਼ ਸਿੰਘ ਕੋਲ ਪਿੰਡ ਤਿਉੜ, ਜ਼ਿਲ੍ਹਾ ਅੰਬਾਲਾ ਵਿੱਚ ਗੁਲਾਬਦਾਸੀ ਡੇਰੇ ਭੇਜ ਦਿੱਤਾ ਸੀ। ਇੱਥੇ ਰਹਿ ਕੇ ਉਨ੍ਹਾਂ ਧਾਰਮਿਕ ਗ੍ਰੰਥ ਦਾ ਅਧਿਐਨ ਕੀਤਾ। ਉਨ੍ਹਾਂ ਇਸੇ ਡੇਰੇ ਵਿੱਚ ਹੀ ਪਰਸ਼ੀਅਨ ਦੇ ਉਸਤਾਦ ਦਇਆ ਨੰਦ ਖੱਤਰੀ ਤੋਂ ਪਰਸ਼ੀਅਨ ਦੀ ਸਿੱਖਿਆ ਪ੍ਰਾਪਤ ਕਰਨ ਦੇ ਨਾਲ ਨਾਲ ਪਿੰਗਲ, ਵਿਆਕਰਨ, ਵੇਦਾਂਤ ਅਤੇ ਰਾਜਨੀਤੀ ਆਦਿ ਦੇ ਗ੍ਰੰਥਾਂ ਦਾ ਵੀ ਅਧਿਐਨ ਕੀਤਾ। ਇਸ ਅਧਿਐਨ ਨੇ ਉਨ੍ਹਾਂ ਵਿੱਚ ਹਰ ਵਿਸ਼ੇ ’ਤੇ ਬਹਿਸ ਕਰਨ ਦੀ ਸਮਰੱਥਾ ਪੈਦਾ ਕਰ ਦਿੱਤੀ ਸੀ।

ਸ੍ਰੀਨਗਰ ਦਾ ਗੁਰਦੁਆਰਾ ਛੇਵੀਂ ਪਾਤਸ਼ਾਹੀ

ਸੰਗਤ ਨੂੰ ਦਰਸ਼ਨ ਦੇਣ ਲਈ ਜਾਂ ਗ਼ਰੀਬ ਦੁਖਿਆਰਿਆਂ ਦੇ ਦੁੱਖ ਨਿਵਾਰਣ ਲਈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਥੇ ਕਿਤੇ ਵੀ ਯਾਤਰਾ ਕੀਤੀ, ਉਥੇ ਉਨ੍ਹਾਂ ਨੇ ਆਪਣੀ ਅਮਿੱਟ ਯਾਦ ਛੱਡੀ ਹੈ। ਜਿੱਥੇ ਜਿੱਥੇ ਵੀ ਗੁਰੂ ਸਾਹਿਬ ਨੇ ਚਰਨ ਪਾਏ, ਉਨ੍ਹਾਂ ਥਾਵਾਂ ਉੱਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ।

ਸਿੱਖਾਂ ਦੀ ਕੌਮੀ ਖੇਡ ਗੱਤਕਾ ਅਜੋਕੇ ਸੰਦਰਭ ਵਿੱਚ

ਗੱਤਕਾ ਸਿੱਖਾਂ ਦੀ ਵਿਰਾਸਤੀ ਜੰਗਜੂ (ਜੰਗੀ) ਕਲਾ ਹੈ, ਜਿਸ ਵਿੱਚ ਜੰਗ ਦੌਰਾਨ ਦੁਸ਼ਮਣਾਂ ਨਾਲ ਟਾਕਰਾ ਕਰਨ ਦੀ ਪੂਰੀ ਕਲਾ ਸਿਖਾਈ ਜਾਂਦੀ ਹੈ। ਇਸ ਦੀ ਸਿਖਲਾਈ ਕੋਈ ਵੀ ਸਿੱਖ ਔਰਤ ਜਾਂ ਪੁਰਸ਼ ਲੈ ਸਕਦਾ ਹੈ। ਇਸ ਖੇਡ ਵਿੱਚ ਆਪਣਾ ਬਚਾਅ ਪੱਖ ਮਜ਼ਬੂਤ ਰੱਖਣਾ ਅਤੇ ਦੁਸ਼ਮਣ ਪ੍ਰਤੀ ਸਖ਼ਤੀ ਵਰਤਣਾ ਸਿਖਾਇਆ ਜਾਂਦਾ ਹੈ।

ਗੁਰਬਾਣੀ ਦੀ ਸੱਚੀ-ਸੁੱਚੀ ਸਾਧਕ ਬੀਬੀ ਅਮਰੋ ਜੀ

ਸਿੱਖ ਧਰਮ ਵਿੱਚ ਔਰਤਾਂ ਦਾ ਸਤਿਕਾਰਯੋਗ ਸਥਾਨ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਔਰਤ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਲਿਖਿਆ ਹੈ, ‘‘ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ।।’’
ਗੁਰੂ ਸਾਹਿਬ ਦੀ ਇਸ ਇਨਕਲਾਬੀ ਸੋਚ ਵਿੱਚੋਂ ਪੈਦਾ ਹੋਈ ਔਰਤ ਦੀ ਸਤਿਕਾਰਤ ਹਸਤੀ ਕਾਰਨ ਬਹੁਤ ਸਾਰੀਆਂ ਬੀਬੀਆਂ ਦਾ ਸਿੱਖ ਧਰਮ ਨਾਲ ਡੂੰਘਾ ਤੇ ਸਦੀਵੀ ਸਬੰਧ ਰਿਹਾ ਹੈ। ਗੁਰੂ ਨਾਨਕ ਦੇ ਘਰ/ਵਿਚਾਰਧਾਰਾ ਨਾਲ ਜੁੜੀਆਂ ਔਰਤਾਂ ਵਿੱਚ ਹੀ ਸ਼ਾਮਲ ਹੈ, ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ।

ਮਹਾਤਮਾ ਬੁੱਧ ਦੀਆਂ ਜੀਵਨ ਸਿੱਖਿਆਵਾਂ

ਓਸ਼ੋ ਨੇ ਆਪਣੇ ਪ੍ਰਵਚਨਾਂ ਵਿੱਚ ਬੁੱਧ ਦੀਆਂ ਸੱਤ ਵਿਲੱਖਣਤਾਵਾਂ ਦੀ ਚਰਚਾ ਕੀਤੀ ਹੈ ਕਿ ਬੁੱਧ ਦਾਰਸ਼ਨਿਕ ਨਹੀਂ ਦ੍ਰਿਸ਼ਟਾ ਹਨ, ਦਾਰਸ਼ਨਿਕ ਸਿਰਫ਼ ਸੋਚਦਾ ਹੈ, ਦ੍ਰਿਸ਼ਟਾ ਜੀਵਨ ਵਰਤਾਰੇ ਨੂੰ ਧਿਆਨ ਨਾਲ ਦੇਖਦਾ ਹੈ। ਇਸੇ ਲਈ ਬੁੱਧ ਦ੍ਰਿਸ਼ਟਾ ਹੋਣ ’ਤੇ ਵੱਧ ਜ਼ੋਰ ਦਿੰਦੇ ਹਨ। ਦ੍ਰਿਸ਼ਟਾ ਹੋਣ ਨਾਲ ਮਨੁੱਖ ਨੂੰ ਦਿੱਬ-ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ। ਬੁੱਧ ਮਨੋਚਕਿਤਸਕ ਹਨ, ਮਨੋਚਕਿਤਸਕ ਹੋਣ ਸਦਕਾ ਉਹ ਮਨੁੱਖ ਦੇ ਬਿਮਾਰ ਮਨ ਦਾ ਇਲਾਜ ਚਾਹੁੰਦੇ ਹਨ ਕਿਉਂਕਿ ਮਨ ਦੇ ਇਲਾਜ ਨਾਲ ਅੰਤਰ ਪ੍ਰਕਾਸ਼ ਦੀ ਜਗਿਆਸਾ ਵਧਦੀ ਹੈ ਅਤੇ ਧਿਆਨ ਲਈ ਪ੍ਰੇਰਨਾ ਮਿਲਦੀ ਹੈ।

ਆਦਿ ਗ੍ਰੰਥ ਸਾਹਿਬ ਦੇ ਲਿਖਾਰੀ

ਭਾਈ ਗੁਰਦਾਸ ਜੀ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਵਿੱਚ ਭਾਈ ਈਸ਼ਰ ਦਾਸ (ਗੁਰੂ ਅਮਰਦਾਸ ਜੀ ਦੇ ਚਚੇਰੇ ਭਾਈ) ਦੇ ਪਰਿਵਾਰ ਵਿੱਚ 1559 ਨੂੰ ਹੋਇਆ। ਕੁਝ ਲੇਖਕਾਂ ਮੁਤਾਬਿਕ ਉਨ੍ਹਾਂ ਦਾ ਜਨਮ ਸ੍ਰੀ ਗੋਇੰਦਵਾਲ ਸਾਹਿਬ ਵਿਖੇ 1553 ਨੂੰ ਹੋਇਆ ਵੀ ਸਵੀਕਾਰਿਆ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਆਪਣੇ ਬਚਪਨ ਦਾ ਵਧੇਰੇ ਸਮਾਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਿਤਾਇਆ ਅਤੇ ਪ੍ਰਾਇਮਰੀ ਸਿੱਖਿਆ ਵੀ ਇੱਥੋਂ ਹੀ ਹਾਸਲ ਕੀਤੀ। ਇਸ ਤੋਂ ਅਗਲੇਰੀ ਤੇ ਉਚੇਰੀ ਸਿੱਖਿਆ ਉਨ੍ਹਾਂ ਨੇ ਇਸਲਾਮੀ ਤੇ ਭਾਰਤੀ ਵਿੱਦਿਆ ਕੇਂਦਰਾਂ ’ਤੇ ਜਾ ਕੇ ਗ੍ਰਹਿਣ ਕੀਤੀ। ਗੁਰੂੁ ਸਾਹਿਬਾਨ ਦੀ ਸੇਵਾ ਵਿੱਚ ਰਹਿ ਕੇ ਉਨ੍ਹਾਂ ਨੇ ਗੁਰਬਾਣੀ ਦਾ ਅਧਿਐਨ ਕੀਤਾ ਤੇ ਗੁਰਮਤਿ ਦੇ ਵਿਸ਼ਿਆਂ ’ਤੇ ਆਪਣੀ ਪਕੜ ਮਜ਼ਬੂਤ ਬਣਾ ਲਈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061480872
Copyright © 2018, Panjabi Times. All rights reserved. Website Designed by Mozart Infotech