ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸਿਹਤ ਖਜ਼ਾਨਾ

ਇਨ੍ਹਾਂ ਲੱਛਣਾਂ ਨੂੰ ਅਣਗੌਲਿਆ ਨਾ ਕਰੋ…

June 10, 2018 01:15 AM

ਕਈ ਵਾਰ ਬਿਸਤਰ ਤੋਂ ਉੱਠਦੇ ਸਾਰ ਤੇਜ਼ ਬੁਖ਼ਾਰ ਜਾਂ ਫਿਰ ਸਰੀਰ ਦੇ ਕਿਸੇ ਹਿੱਸੇ ਵਿੱਚ ਤੇਜ਼ ਦਰਦ ਵਰਗੀ ਸਮੱਸਿਆ ਸਤਾਉਣ ਲੱਗਦੀ ਹੈ। ਆਮ ਤੌਰ ‘ਤੇ ਅਸੀਂ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ; ਲੇਕਿਨ ਅਜਿਹੀ ਸਮੱਸਿਆ ਜੇ ਲਗਾਤਾਰ ਸਤਾਉਣ ਲੱਗੇ ਤਾਂ ਫਿਰ ਮਾਮਲਾ ਗੰਭੀਰ ਹੈ।
ਆਧੁਨਿਕ ਜੀਵਨ ਸ਼ੈਲੀ ਨੇ ਸਾਨੂੰ ਐਸ਼ੋ-ਆਰਾਮ ਦੇ ਤਮਾਮ ਸਾਧਨਾਂ ਨਾਲ ਬਿਮਾਰੀਆਂ ਵੀ ਦਿੱਤੀਆਂ ਹਨ। ਇਸ ਲਈ ਕਈ ਸਰੀਰਕ ਸਮੱਸਿਆਵਾਂ ਆਏ ਦਿਨ ਤੰਗ ਕਰਦੀ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਕਈ ਤਕਲੀਫਾਂ ਅਸਥਾਈ ਹੁੰਦੀਆਂ ਹਨ ਜੋ ਕੁੱਝ ਸਮੇਂ ਬਾਅਦ ਆਪੇ ਠੀਕ ਹੋ ਜਾਂਦੀਆਂ ਹਨ। ਹੋ ਸਕਦਾ ਹੈ, ਇਹ ਲੱਛਣ ਅੱਜ ਮਾਮੂਲੀ ਲੱਗਣ ਪਰ ਇਹ ਕਿਸੇ ਖ਼ਤਰਨਾਕ ਰੋਗ ਦਾ ਸੰਕੇਤ ਵੀ ਹੋ ਸਕਦੇ ਹਨ। ਇਸ ਸੂਰਤ ਵਿਚ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਅਚਾਨਕ ਸਿਰ ਦਰਦ ਹੋਣਾ: ਦਫ਼ਤਰ ਵਿੱਚ ਕੰਮ ਕਰਨ ਸਮੇਂ, ਸਵੇਰੇ ਉੱਠਣ ਤੋਂ ਬਾਅਦ ਜਾਂ ਕਿਸੇ ਹੋਰ ਸਮੇਂ ਅਚਾਨਕ ਸਿਰ ਦਰਦ ਹੁੰਦਾ ਹੈ ਤਾਂ ਇਹ ਸਾਧਾਰਨ ਕਾਰਨ ਨਹੀਂ। ਅਮੂਮਨ ਅਜਿਹਾ ਦਰਦ ਸਿਰ ਦੇ ਕਿਸੇ ਇੱਕ ਹਿੱਸੇ ਵਿਚ ਵਿੱਚ ਅਚਾਨਕ ਅਤੇ ਕੁੱਝ ਸੈਕਿੰਡ ਜਾਂ ਮਿੰਟਾਂ ਲਈ ਹੁੰਦਾ ਹੈ। ਕੁੱਝ ਸਮੇਂ ਬਾਅਦ ਦਰਦ ਬਿਨਾਂ ਇਲਾਜ ਦੇ ਹੀ ਠੀਕ ਹੋ ਜਾਂਦਾ ਹੈ। ਇਸ ਤੋਂ ਬਾਅਦ ਅਸੀਂ ਇਸ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਇਹ ਦਰਦ ਮਾਇਗਰੇਨ ਦਾ ਵੀ ਹੋ ਸਕਦਾ ਹੈ ਅਤੇ ਅੱਖਾਂ ਵਿੱਚ ਤਕਲੀਫ ਦਾ ਵੀ। ਬਿਨਾਂ ਡਾਕਟਰੀ ਜਾਂਚ ਇਸ ਦੀ ਅਸਲ ਵਜ੍ਹਾ ਦਾ ਪਤਾ ਲਗਾਉਣਾ ਮੁਸ਼ਕਿਲ ਹੁੰਦਾ ਹੈ।
ਤੇਜ਼ੀ ਨਾਲ ਭਾਰ ਘਟਣਾ: ਸਰੀਰ ਦਾ ਤੇਜ਼ੀ ਨਾਲ ਭਾਰ ਘਟਣਾ ਚੰਗਾ ਨਹੀਂ ਹੁੰਦਾ। ਜੇ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਅਤੇ ਤੁਹਾਡਾ ਭਾਰ 5 ਫੀਸਦੀ ਅਚਾਨਕ ਘਟ ਜਾਂਦਾ ਹੈ ਤਾਂ ਇਹ ਕੈਂਸਰ ਹੋ ਸਕਦਾ ਹੈ। ਵਡੇਰੀ ਉਮਰ ਦੇ ਬੰਦਿਆਂ ਵਿੱਚ ਅਚਾਨਕ ਭਾਰ ਘਟਣ ਦੇ 38 ਫੀਸਦ ਮਾਮਲਿਆਂ ਦੀ ਪੁਸ਼ਟੀ ਕੈਂਸਰ ਦੇ ਰੂਪ ਵਿੱਚ ਹੋਈ ਹੈ। ਜੇ ਭਾਰ ਘਟਣ ਦੇ ਨਾਲ ਹੀ ਬਹੁਤ ਪਿਆਸ, ਭੁੱਖ, ਥਕਾਵਟ ਅਤੇ ਜ਼ਿਆਦਾ ਪਿਸ਼ਾਬ ਆਉਣ ਦੀ ਵੀ ਸਮੱਸਿਆ ਆ ਰਹੀ ਹੈ ਤਾਂ ਇਹ ਡਾਇਬਿਟੀਜ਼ ਦਾ ਸੰਕੇਤ ਹੋ ਸਕਦਾ ਹੈ।
ਲੱਤਾਂ ਵਿੱਚ ਸੋਜ: ਤਰਲ ਪਦਾਰਥਾਂ ਦਾ ਇਕੱਤਰੀਕਰਨ ਹੋਣ ਉੱਤੇ ਲੱਤਾਂ ਵਿੱਚ ਸੋਜ ਦੀ ਤਕਲੀਫ ਹੁੰਦੀ ਹੈ। ਡਾਕਟਰ ਇਸ ਨੂੰ ਹਾਰਟ ਫੇਲ੍ਹ ਹੋਣ ਦਾ ਲੱਛਣ ਵੀ ਮੰਨਦੇ ਹਨ। ਜਿੰਨੀ ਮਾਤਰਾ ਵਿੱਚ ਸਰੀਰ ਨੂੰ ਖੂਨ ਦੀ ਜ਼ਰੂਰਤ ਹੁੰਦੀ ਹੈ, ਜਦੋਂ ਦਿਲ ਉਸ ਮਾਤਰਾ ਵਿੱਚ ਖੂਨ ਦਾ ਸੰਚਾਰ ਨਹੀਂ ਕਰ ਸਕਦਾ ਅਤੇ ਲਹੂ ਨਸਾਂ ਵਿੱਚ ਵਾਪਸ ਜਾਣ ਲੱਗਦਾ ਹੈ, ਸਿੱਟੇ ਵਜੋਂ ਲੱਤਾਂ ਵਿੱਚ ਸੋਜ ਆ ਜਾਂਦੀ ਹੈ। ਲੱਤਾਂ ਵਿੱਚ ਲੰਮੇ ਸਮਾਂ ਤੱਕ ਸੋਜ ਰਹਿਣ ਉੱਤੇ ਡਾਕਟਰ ਨਾਲ ਸੰਪਰਕ ਜ਼ਰੂਰੀ ਹੈ।
ਛੋਟ ਸਾਹ ਆਉਣਾ: ਕਦੇ ਕਦੇ ਅਚਾਨਕ ਛੋਟਾ ਸਾਹ ਆਉਣਾ ਫੇਫੜਿਆਂ ਸਬੰਧੀ ਬਿਮਾਰੀ ਹੋ ਸਕਦੀ ਹੈ। ਜੇ ਪੌੜੀ ਚੜ੍ਹਨ ‘ਤੇ ਸਾਹ ਵਿੱਚ ਪਰੇਸ਼ਾਨੀ ਹੁੰਦੀ ਹੈ ਜਾਂ ਤੁਸੀ ਆਪਣੇ ਆਪ ਨੂੰ ਥੱਕਿਆ ਮਹਿਸੂਸ ਕਰਦੇ ਹੋ ਤਾਂ ਇਸ ਨੂੰ ਮਾਮੂਲੀ ਨਾ ਸਮਝੋ। ਇਹ ਦਿਲ ਦੀ ਧੜਕਣ ਅਨਿਯਮਿਤ ਹੋਣ ਦਾ ਇਸ਼ਾਰਾ ਹੋ ਸਕਦਾ ਹੈ। ਇਹ ਹਾਰਟ ਫੇਲ੍ਹ ਹੋਣ ਜਾਂ ਫਿਰ ਹੋਰ ਕਿਸਮ ਦੀ ਦਿਲ ਦੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਅਜਿਹਾ ਦਮੇ ਕਾਰਨ ਵੀ ਹੋ ਸਕਦਾ ਹੈ।
ਸੀਨੇ ਵਿੱਚ ਦਰਦ: ਕਈ ਵਾਰ ਲੋਕ ਅਚਾਨਕ ਸੀਨੇ ਵਿੱਚ ਹੋਣ ਵਾਲੇ ਦਰਦ ਨੂੰ ਸਿਹਤ ਸਮੱਸਿਆ ਨਾ ਮੰਨਦੇ ਹੋਏ ਨਜ਼ਰਅੰਦਾਜ਼ ਕਰ ਦਿੰਦੇ ਹਨ। ਜੇ ਦਰਦ ਕਾਰਨ ਠੀਕ ਤਰ੍ਹਾਂ ਕੰਮ ਨਹੀਂ ਹੁੰਦਾ ਜਾਂ ਦਬਾਅ ਮਹਿਸੂਸ ਕਰਦੇ ਹੋ ਜਾਂ ਬੈਠਣ ਵਿੱਚ ਤਕਲੀਫ ਹੁੰਦੀ ਹੈ ਤਾਂ ਇਹ ਹਾਰਟ ਅਟੈਕ ਦਾ ਕਾਰਨ ਹੋ ਸਕਦਾ ਹੈ। ਸੀਨੇ ਵਿੱਚ ਦਰਦ ਹੋਣ ਉੱਤੇ ਜੀਅ ਕੱਚਾ ਹੋਣਾ, ਉਲਟੀ ਹੋਣ ਅਤੇ ਛੋਟੀ ਸਾਹ ਆਉਣ ਦੀ ਤਕਲੀਫ ਵੀ ਹੋ ਸਕਦੀ ਹੈ। ਕੰਮ ਦੌਰਾਨ ਸੀਨੇ ਵਿੱਚ ਦਰਦ ਦੀ ਪਰੇਸ਼ਾਨੀ ਐਨਜ਼ਾਇਨਾ ਕਾਰਨ ਵੀ ਹੋ ਸਕਦੀ ਹੈ। ਇਸ ਵਿੱਚ ਦਿਲ ਦੀਆਂ ਨਸਾਂ ਨੂੰ ਸਹੀ ਮਾਤਰਾ ਵਿੱਚ ਖੂਨ ਨਹੀਂ ਮਿਲਦਾ।
ਤੇਜ਼ ਜਾਂ ਲਗਾਤਾਰ ਬੁਖ਼ਾਰ: ਕਿਸੇ ਨੂੰ ਲੰਮੇ ਸਮੇਂ ਤੋਂ ਬੁਖ਼ਾਰ ਹੈ ਜਾਂ 103 ਡਿਗਰੀ ਫਾਰਨਹਾਇਟ ਜਾਂ ਇਸ ਤੋਂ ਜ਼ਿਆਦਾ ਬੁਖ਼ਾਰ ਹੈ ਤਾਂ ਇਹ ਖ਼ਤਰਨਾਕ ਹੋ ਸਕਦਾ ਹੈ। ਅਜਿਹਾ ਪਿਸ਼ਾਬ ਦੇ ਬਲੈਡਰ ਦੀ ਲਾਗ, ਨਿਮੋਨੀਆ ਅਤੇ ਦਿਮਾਗੀ ਬੁਖ਼ਾਰ ਆਦਿ ਦੀ ਤਕਲੀਫ਼ ਹੋ ਸਕਦੀ ਹੈ। ਕਈ ਹਫ਼ਤਿਆਂ ਤੱਕ ਬੁਖ਼ਾਰ ਕਿਸੇ ਵੱਡੇ ਰੋਗ ਦਾ ਕਾਰਨ ਅਤੇ ਇਸ਼ਾਰਾ ਹੋ ਸਕਦਾ ਹੈ। ਇਸ ਨੂੰ ਅਣਡਿੱਠਾ ਨਾ ਕਰੋ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸਿਹਤ ਖਜ਼ਾਨਾ ਵਿੱਚ ਹੋਰ
ਬਿਮਾਰੀਆਂ ਦੀ ਸਮੇਂ ਸਿਰ ਸ਼ਨਾਖ਼ਤ

ਸੰਸਾਰ ਸਿਹਤ ਸੰਸਥਾ ਹਰ ਸਾਲ 7 ਅਪਰੈਲ ਨੂੰ ਸੰਸਾਰ ਸਿਹਤ ਦਿਵਸ ਮਨਾਉਂਦੀ ਹੈ। ਇਸ ਦਾ ਮਕਸਦ ਲੋਕਾਂ ਨੂੰ ਸਿਹਤ ਪੱਖੋਂ ਜਾਗਰੂਕ ਕਰਨਾ ਅਤੇ ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਉਪਰਾਲੇ ਕਰਨਾ ਹੈ। ਸਮਾਜ ਵਿਚ ਬਹੁਤ ਕਿਸਮ ਦੀਆਂ ਬਿਮਾਰੀਆਂ ਦਾ ਪਸਾਰਾ ਹੈ। ਇਹ ਬਿਮਾਰੀਆਂ ਮਾਨਸਿਕ ਪਰੇਸ਼ਾਨੀ ਦੇ ਨਾਲ ਨਾਲ ਕਈ ਕਿਸਮ ਦੀ ਅਪੰਗਤਾ ਦਾ ਕਾਰਨ ਵੀ ਬਣਦੀਆਂ ਹਨ। ਇਸ ਅਪੰਗਤਾ ਸਦਕਾ ਕਿਸੇ ਵੀ ਮੁਲਕ ਦੀ ਕੁਲ ਉਤਪਾਦਨ ਦਰ ਉੱਤੇ ਬੁਰਾ ਅਸਰ ਪੈਂਦਾ ਹੈ।

ਮਾਂ ਦਾ ਦੁੱਧ ਬੱਚੇ ਦਾ ਕੁਦਰਤੀ ਹੱਕ

ਪਿੱਛੇ ਜਿਹੇ ਆਪਣੇ ਭਾਰਤ ਦੌਰੇ ਦੌਰਾਨ ਮੈਂ ਪਰਿਵਾਰ ਸਣੇ ਕਾਫ਼ੀ ਗਹਿਮਾ-ਗਹਿਮੀ ਵਾਲੇ ਰੈਸਤਰਾਂ ਵਿਚ ਬੈਠੀ ਸਾਂ ਕਿ ਮੇਰੇ ਤਿੰਨ ਸਾਲਾ ਪੁੱਤਰ ਨੇ ਦੁੱਧ ਚੁੰਘਾਉਣ ਦੀ ਮੰਗ ਕੀਤੀ। ਮੈਂ ਫ਼ੌਰੀ ਬੈਗ ‘ਚੋਂ ਦੁਪੱਟਾ ਲੈ ਕੇ ਆਪਣੇ ਆਪ ਨੂੰ ਢਕਿਆ ਤੇ ਬੱਚੇ ਨੂੰ ਦੁੱਧ ਚੁੰਘਾਉਣਾ ਸ਼ੁਰੂ ਕਰ ਦਿੱਤਾ। ਮੇਰੇ ਲਈ ਹੈਰਾਨੀ ਵਾਲੀ ਗੱਲ ਸੀ ਕਿ ਇਸ ਦੌਰਾਨ ਮੇਰੇ ਆਸੇ-ਪਾਸੇ ਵਿਚਰ ਰਹੇ ਲੋਕਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਸੀ। ਕੁਝ ਕੁ ਥੋੜ੍ਹੀ ਪ੍ਰੇਸ਼ਾਨੀ ਦਿਖਾ ਰਹੇ ਸਨ ਪਰ ਕੁੱਲ ਮਿਲਾ ਕੇ ਮੇਰੇ ਲਈ ਇਹ ਸ਼ਾਨਦਾਰ ਤਜਰਬਾ ਸੀ। ਜੇ 10-15 ਸਾਲ ਪਹਿਲਾਂ ਦੀ ਗੱਲ ਹੁੰਦੀ ਤਾਂ ਮੈਂ ਅੰਦਾਜ਼ਾ ਲਾ ਸਕਦੀ ਸਾਂ ਕਿ ਇਨ੍ਹਾਂ ਹੀ ਨਜ਼ਰਾਂ ਨੇ ਕਿਵੇਂ ਪ੍ਰਤੀਕਿਰਿਆ ਕਰਨੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਸਮਾਜ ਨੇ ਇਸ ਸਮੇਂ ਦੌਰਾਨ ਕਿੰਨੀ ਤਰੱਕੀ ਕੀਤੀ ਹੈ।

ਸਵਾਈਨ ਫਲੂ: ਮੁੱਢਲੀ ਜਾਣਕਾਰੀ ਤੇ ਬਚਾਓ ਵਾਸਤੇ ਸਾਵਧਾਨੀਆਂ

ਪੰਜਾਬ ਸਰਕਾਰ ਨੇ ਆਪਣੀ ਨੋਟੀਫਿਕੇਸ਼ਨ (2 ਅਗਸਤ 2018) ਰਾਹੀਂ ਪੰਜਾਬ ਵਿਚ ਸਵਾਈਨ ਫਲੂ ਦੀ ਵਬਾ ਫੈਲਣ ਦੇ ਖਦਸ਼ੇ ਦਾ ਐਲਾਨ ਕਰਕੇ ਹੁਕਮ ਕੀਤੇ ਸਨ ਕਿ ਇਸ ਮਹਾਂਮਾਰੀ ਦੇ ਖਤਰੇ ਦੇ ਸਨਮੁਖ, ਸਵਾਈਨ ਫਲੂ ਦੇ ਹਰ ਮਰੀਜ਼ ਦੀ ਨੋਟੀਫਿਕੇਸ਼ਨ ਕੀਤੀ ਜਾਵੇ। ਮਹਾਂਮਾਰੀ ਕਾਨੂੰਨ-1897 ਤਹਿਤ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਾਸਤੇ ਜ਼ਰੂਰੀ ਹੈ ਕਿ ਉਹ ਇਸ ਬਿਮਾਰੀ ਦੇ ਕੈਟਾਗਿਰੀ ‘ਬੀ’ ਦੇ ਹਰ ਮਰੀਜ਼ ਦੀ ਅਤੇ ਇਨਫਲੂੰਜਾ ਵਾਇਰਸ ਵਰਗੀ ਬਿਮਾਰੀ ਦੀ ਸੂਚਨਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਨੂੰ ਭੇਜਣ। ਆਪਣੇ ਹਸਪਤਾਲਾਂ ਵਿਚ ਇਨ੍ਹਾਂ ਮਰੀਜ਼ਾਂ ਵਾਸਤੇ ਨਿਵੇਕਲਾ, ਦੂਜਿਆਂ ਨੂੰ ਛੋਹ ਨਾ ਸਕਣ ਵਾਲਾ ਵੱਖਰਾ ਸਥਾਨ ਨਿਰਧਾਰਤ ਕਰਨ।

ਵਧੇਰੇ ਖ਼ੂਨ ਪੈਣਾ ਤੇ ਬੇਤਰਤੀਬੀ ਮਾਹਵਾਰੀ

‘ਜਣਨੀ’ ਤੋਂ ਭਾਵ ਹੈ ਜਣਨ ਵਾਲੀ ਜਾਂ ਜਨਮ ਦੇਣ ਵਾਲੀ। ਇਹ ਕੁਦਰਤ ਦੀ ਦੇਣ ਹੈ ਕਿ ਜਨਮ ਦੇਣ ਵਾਲੀ ਜਨਨੀ (ਔਰਤ) ਨੂੰ ਜੀਵਨ-ਕਾਲ ਦੌਰਾਨ ਮਰਦਾਂ ਨਾਲੋਂ ਕਿਤੇ ਵੱਧ ਸਰੀਰਕ ਤੇ ਮਾਨਸਿਕ ਤਬਦੀਲੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਤਬਦੀਲੀਆਂ ਸਰੀਰਕ ਤੇ ਮਾਨਸਿਕ ਕਸ਼ਟ ਵੀ ਦਿੰਦੀਆਂ ਹਨ ਪਰ ਲੜਕੀ ਜਾਂ ਔਰਤ, ਆਪਣੇ ਆਪ ਨੂੰ ਉਨ੍ਹਾਂ ਮੁਤਾਬਿਕ ਢਾਲ਼ ਲੈਂਦੀ ਹੈ। ਇਸੇ ਕਰਕੇ ਉਸ ਵਿਚ ਸਬਰ, ਸੰਤੋਖ, ਜੇਰਾ, ਸਹਿਜ, ਸੁਹਜ, ਸਹਿਣਸ਼ੀਲਤਾ, ਕੰਮ ਕਰਨ ਵਿਚ ਸੰਜੀਦਗੀ ਆਦਿ ਵਾਲੇ ਗੁਣ ਮਰਦ ਨਾਲੋਂ ਵਧੇਰੇ ਹੁੰਦੇ ਹਨ।

ਮਨੁੱਖ ਦੇ ਨਿਰਸਵਾਰਥ ਮਿੱਤਰ

ਰੋਗ ਇਕ ਅਜਿਹਾ ਸ਼ਬਦ ਹੈ ਜਿਸਨੂੰ ਸੁਣਦਿਆਂ ਹੀ ਅਸੀਂ ਸਾਰੇ ਚੁਕੰਨੇ ਜਿਹੇ ਹੋ ਜਾਂਦੇ ਹਾਂ ਤੇ ਡਰ ਜਾਂਦੇ ਹਾਂ। ਲੇਕਿਨ ਕੀ ਅਸੀਂ ਜਾਣਦੇ ਹਾਂ ਕਿ ਜੇਕਰ ਇਹ ਰੋਗ ਨਾ ਹੋਣ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਸਰੀਰ ਦੇ ਅੰਦਰ ਕੋਈ ਵਿਕਾਰ ਪੈਦਾ ਹੋ ਗਿਆ ਹੈ। ਰੋਗ ਤਾਂ ਬਿਨਾਂ ਸੁਆਰਥ ਇਕ ਮਿੱਤਰ ਬਣ ਕੇ ਸਾਨੂੰ ਸੰਭਲ ਜਾਣ ਦੀ ਚੇਤਾਵਨੀ ਦਿੰਦੇ ਹਨ ਤਾਂ ਕਿ ਅਸੀਂ ਸੁਚੇਤ ਹੋ ਜਾਈਏ ਅਤੇ ਉਸ ਵਿਕਾਰ ਨੂੰ ਦੂਰ ਕਰਨ ਲਈ ਆਪਣੀ ਕੋਸ਼ਿਸ਼ ਆਰੰਭ ਕਰ ਦੇਈਏ। ਰੋਗ ਸਾਨੂੰ ਕੁਦਰਤ ਦੇ ਨਿਯਮਾਂ ’ਤੇ ਚੱਲਣ, ਭਾਵ ਸਿਹਤਮੰਦ ਰਹਿਣ ਦੀ ਸਿੱਖਿਆ ਦਿੰਦੇ ਹਨ।

ਹੱਡੀਆਂ ਨੂੰ ਖੋਖਲਾ ਬਣਾਉਣ ਵਾਲਾ ਰੋਗ

ਆਸਟਯੋਪੋਰੋਸਿਸ ਹੱਡੀਆਂ ਨੂੰ ਭੁਰਭੁਰੀ ਅਤੇ ਖੋਖਲੀ ਬਣਾ ਦੇਣ ਵਾਲਾ ਅਜਿਹਾ ਰੋਗ ਹੈ ਜਿਸ ਕਾਰਨ ਹੱਡੀਆਂ ਸੌਖਿਆਂ ਹੀ ਟੁੱਟ ਜਾਂਦੀਆਂ ਹਨ। ਇਸ ਨੂੰ ਖਾਮੋਸ਼ ਰੋਗ ਵੀ ਕਿਹਾ ਜਾਂਦਾ ਹੈ। ਆਮ ਤੌਰ ‘ਤੇ ਜਦੋਂ ਤੱਕ ਰੋਗੀ ਨੂੰ ਫਰੈਕਚਰ ਨਹੀਂ ਹੋ ਜਾਂਦਾ, ਤਦ ਤੱਕ ਇਸ ਦਾ ਪਤਾ ਨਹੀਂ ਲੱਗਦਾ। ਇਸ ਰੋਗ ਵਿਚ ਹੱਡੀਆਂ ਇਸ ਹੱਦ ਤੱਕ ਕਮਜ਼ੋਰ ਹੋ ਜਾਂਦੀਆਂ ਹਨ ਕਿ ਹਲਕਾ ਜਹੇ ਝੱਟਕਾ ਲੱਗਣ, ਡਿੱਗਣ ਅਤੇ ਇੱਥੋਂ ਤੱਕ ਕਿ ਛਿੱਕ ਆਉਣ ਜਾਂ ਖੰਘਣ ਨਾਲ ਵੀ ਰੀੜ੍ਹ ਦੀ ਹੱਡੀ ਫਰੈਕਚਰ ਹੋ ਸਕਦੀ ਹੈ। ਇਹ ਹਾਲਤ ਅਚਾਨਕ ਪੈਦਾ ਨਹੀਂ ਹੁੰਦੀ ਹੈ ਸਗੋਂ ਉਮਰ ਵਧਣ ਨਾਲ ਵਿਕਸਿਤ ਹੁੰਦੀ ਹੈ ਤੇ ਤੇਜ਼ੀ ਨਾਲ ਵਧਦੀ ਹੈ। ਆਸਟਯੋਪੋਰੋਸਿਸ ਹੁਣ ਵੱਡੇਰੀ ਉਮਰ ਦੇ ਟਾਕਰੇ ਵਿਚ ਜਵਾਨ ਲੋਕਾਂ ਨੂੰ ਵੀ ਹੋ ਰਹੀ ਹੈ।ਮਾਹਿਰ ਦੱਸਦੇ ਹਨ ਕਿ ਭਾਰਤੀਆਂ ਵਿਚ ਜੀਵਨ ਆਸਰਾ ਵਧਣ ਦੇ ਨਾਲ ਨਾਲ ਔਰਤਾਂ ਵਿਚ ਵਿਟਾਮਿਨ-ਡੀ ਦੀ ਕਮੀ ਦਾ ਕਹਿਰ ਵੀ ਵਧ ਰਿਹਾ ਹੈ। ਵਿਟਾਮਿਨ-ਡੀ ਦੀ ਕਮੀ ਦੀ ਵਿਆਪਕ ਸਮੱਸਿਆ ਦੇ ਨਾਲ ਨਾਲ ਘੱਟ ਮਾਤਰਾ ਵਿਚ ਕੈਲਸ਼ੀਅਮ ਦੇ ਸੇਵਨ, ਆਸਟਯੋਪੋਰੋਸਿਸ ਬਾਰੇ ਵਿਚ ਬਹੁਤ ਘੱਟ ਜਾਗਰੂਕਤਾ ਅਤੇ ਭਾਰਤੀ ਔਰਤਾਂ ਵਿਚ ਆਸਟਯੋਪੋਰੋਸਿਸ ਦੀ ਪਛਾਣ ਵਿਚ ਮੁਸ਼ਕਿਲ ਵਰਗੇ ਕਾਰਨਾਂ ਕਰਕੇ ਭਾਰਤ, ਖਾਸ ਕਰਕੇ ਪੰਜਾਬ ਦੀਆਂ ਔਰਤਾਂ ਵਿਚ ਆਸਟਯੋਪੋਰੋਸਿਸ ਮੁੱਖ ਸਿਹਤ ਸਮੱਸਿਆ ਬਣ ਗਈ ਹੈ।

ਪ੍ਰਦੂਸ਼ਿਤ ਹਵਾ ਤੇ ਇਨਸਾਨੀ ਸਰੀਰ

ਦੁਨੀਆ ਭਰ ਵਿਚ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਮੌਤਾਂ ਹਰ ਸਾਲ ਹੁੰਦੀਆਂ ਹਨ। ਇਨ੍ਹਾਂ ਵਿਚ ਆਵਾਜਾਈ ਦੇ ਸਾਧਨਾਂ ਰਾਹੀਂ ਨਿਕਲ ਰਹੀ ਗੰਦਗੀ, ਜੰਗਲਾਂ ਵਿਚ ਲੱਗੀ ਅੱਗ, ਫੈਕਟਰੀਆਂ ਵਿਚੋਂ ਨਿਕਲਦੀਆਂ ਗੈਸਾਂ (ਟਰੋਪੋਸਫੈਰਿਕ ਓਜ਼ੋਨ, ਸਲਫਰ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ, ਬੈਂਜ਼ੋਪਾਈਰੀਨ ਆਦਿ) ਜਾਂ ਜਵਾਲਾ ਮੁਖੀ ਸ਼ਾਮਲ ਹਨ। ਇਨ੍ਹਾਂ ਗੈਸਾਂ ਨਾਲ ਸਰੀਰ ਦੇ ਵੱਖ ਵੱਖ ਹਿੱਸਿਆਂ ਉੱਤੇ ਅਸਰ ਪੈਂਦਾ ਹੈ। ਇਨ੍ਹਾਂ ਵਿਚ ਸ਼ਾਮਲ ਹਨ:

ਠੰਢ ਵਿਚ ਸਾਹ ਦੀਆਂ ਕੁਝ ਸਮੱਸਿਆਵਾਂ

ਕੁਦਰਤ ਦੁਆਰਾ ਮਨੁੱਖ ਨੂੰ ਬਖ਼ਸ਼ੀ ਸਾਹ ਪ੍ਰਣਾਲੀ ਵਿਚ ਸਾਹ ਰਗ, ਦੋ (ਸੱਜੀ ਤੇ ਖੱਬੀ) ਮੁੱਖ ਸਾਹ ਨਾਲੀਆਂ ਅਤੇ ਦੋ ਫੇਫੜੇ ਆਉਂਦੇ ਹਨ। ਫੇਫੜਿਆਂ ਅੰਦਰ ਸਾਹ ਨਾਲੀਆਂ ਦੀਆਂ ਛੋਟੀਆਂ ਛੋਟੀਆਂ ਸ਼ਾਖ਼ਾਵਾਂ ਹੁੰਦੀਆਂ ਜਾਂਦੀਆਂ ਹਨ ਜੋ ਆਖ਼ਰ ਵਿਚ ਹਵਾ ਨਾਲੀਆਂ ਵਿਚ ਖੁੱਲ੍ਹਦੀਆਂ ਹਨ।

ਗੁਰਦੇ ਫੇਲ੍ਹ ਹੋਣਾ

ਕੁਦਰਤ ਨੇ ਮਨੁੱਖ ਨੂੰ (ਤੇ ਦੂਸਰੇ ਜਾਨਵਰਾਂ ਨੂੰ ਵੀ) ਬਹੁਤ ਵਾਧੂ ਦਾਤਾਂ ਦਿੱਤੀਆਂ ਹੋਈਆਂ ਹਨ ਜਿਵੇਂ ਦੋ ਫੇਫੜੇ, ਦੋ ਕੰਨ, ਦੋ ਅੱਖਾਂ, ਦੋ ਪਤਾਲੂ (ਮਰਦਾਂ ਵਿਚ) ਅਤੇ ਦੋ ਅੰਡਕੋਸ਼ (ਔਰਤਾਂ ਵਿਚ), ਜਦਕਿ ਇਕ ਨਾਲ ਵੀ ਗੁਜ਼ਾਰਾ ਹੋ ਸਕਦਾ ਹੈ। ਇਨ੍ਹਾਂ ‘ਚੋਂ ਇਕ ਅੰਗ ਖ਼ਰਾਬ ਵੀ ਹੋ ਜਾਵੇ ਤਾਂ ਦੂਸਰੇ (ਇਕੱਲੇ ਅੰਗ) ਨਾਲ ਆਮ ਵਾਂਗ ਜ਼ਿੰਦਗੀ ਜੀਵੀ ਜਾ ਸਕਦੀ ਹੈ। ਇਵੇਂ ਹੀ ਨੇ ਗੁਰਦੇ ਵੀ, ਦੋ (ਸੱਜਾ ਤੇ ਖੱਬਾ) ਬਖ਼ਸ਼ੇ ਹੋਏ ਹਨ ਜੋ ਪੇਟ ਵਿਚ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਦੇ ਆਸ ਪਾਸ ਹਨ। ਗੁਰਦਿਆਂ ਦਾ ਕੰਮ ਹੈ- ਸਰੀਰ ਦੀਆਂ ਵੱਖ ਵੱਖ ਕਿਰਿਆਵਾਂ ਦੌਰਾਨ ਪੈਦਾ ਹੋਏ ਜ਼ਹਿਰੀਲੇ ਤੇ ਫਾਲਤੂ ਤੱਤ ਪਿਸ਼ਾਬ ਰਾਹੀਂ ਬਾਹਰ ਕੱਢਣੇ ਅਤੇ ਸਰੀਰ ਵਿਚ ਪਾਣੀ ਦੀ ਮਿਕਦਾਰ ਦਾ ਸੰਤੁਲਨ ਰੱਖਣਾ। ਕਹਿ ਸਕਦੇ ਹਾਂ ਕਿ ਗੁਰਦੇ, ਪੋਣੀ ਦਾ ਕੰਮ ਕਰਦੇ ਹਨ ਜੋ ਜ਼ਹਿਰੀਲੇ ਪਦਾਰਥਾਂ ਨੂੰ ਪੁਣ ਕੇ, ਤੇ ਵਾਧੂ ਪਾਣੀ ਨੂੰ ਛਾਣ ਕੇ ਪਿਸ਼ਾਬ ਬਣਾਉਂਦੇ ਹਨ ਜੋ ਬਾਅਦ ਵਿਚ ਮਸਾਨੇ ਤੱਕ ਪਹੁੰਚਦਾ ਹੈ, ਤੇ ਅਸੀਂ ਆਪਣੀ ਇੱਛਾ ਅਨੁਸਾਰ ਇਸ ਨੂੰ ਸਰੀਰ ‘ਚੋਂ ਬਾਹਰ ਕੱਢਦੇ ਹਾਂ।

ਡਿਪਰੈਸ਼ਨ: ਗੰਭੀਰ ਮਨੋਰੋਗ

ਡਿਪਰੈਸ਼ਨ ਮਾਨਸਿਕ ਰੋਗ ਹੈ ਜਿਹੜਾ ਅਜੋਕੇ ਸਮੇਂ ਵਿਚ ਵਧ ਰਿਹਾ ਹੈ। ਹਰ ਦਸਵਾਂ ਬੰਦਾ ਇਸ ਦਾ ਸ਼ਿਕਾਰ ਹੈ। ਡਿਪਰੈਸ਼ਨ ਮਨ ਦੀ ਸਥਿਤੀ ਹੈ ਜਿਸ ਵਿਚ ਬੰਦਾ ਗ਼ਲਤ ਗੱਲਾਂ ਬਾਰੇ ਸੋਚਦਾ ਹੈ, ਮਨ ਵਿਚ ਭੈੜੇ ਵਿਚਾਰ ਪੈਦਾ ਹੁੰਦੇ ਹਨ, ਆਪਣੇ ਨਾਲ ਤੇ ਆਪਣੇ ਆਲੇ-ਦੁਆਲੇ ਦੂਜੇ ਲੋਕਾਂ ਵੱਲ ਵਤੀਰਾ ਨਾਕਾਰਤਮਕ ਬਣ ਜਾਂਦਾ ਹੈ। ਉਹ ਢਹਿੰਦੀਆਂ ਕਲਾਂ ਵਿਚ ਰਹਿੰਦਾ ਹੈ। ਇਕ ਪੜਾਅ ’ਤੇ ਆਤਮ-ਹੱਤਿਆ ਦੇ ਵਿਚਾਰ ਵੀ ਆਉਂਦੇ ਹਨ। ਉਸ ਵਿਚ ਅਸਫ਼ਲਤਾ ਦੀਆਂ ਭਾਵਨਾਵਾਂ ਜ਼ਿਆਦਾ ਉਪਜਦੀਆਂ ਹਨ ਅਤੇ ਉਸ ਦੀ ਕਿਸੇ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ।

ਮਾਨਸਿਕ ਸਕੂਨ ਬਨਾਮ ਜੀਵਨਸ਼ੈਲੀ

ਤਕਨੀਕੀ ਯੁੱਗ ਵਿਚ ਜਿੱਥੇ ਸੁੱਖ ਸਹੂਲਤਾਂ ਦੇ ਸਾਜੋੋ ਸਾਮਾਨ ਦੇ ਅੰਬਾਰ ਲੱਗੇ ਹੋੋਏ ਹਨ, ਉੱਥੇ ਮਨੁੱਖ ਆਪਣੀਆਂ ਖਾਹਿਸ਼ਾਂ ਤੇ ਇੱਛਾਵਾਂ ਵਿਚ ਵੀ ਬੇਇੰਤਹਾ ਵਾਧਾ ਕਰ ਰਿਹਾ ਹੈ। ਤਾਉਮਰ ਇਨ੍ਹਾਂ ਦੀ ਪੂਰਤੀ ਲਈ ਯਤਨ ਕਰਦਾ ਹੈ। ਚੰਗੀ ਭਲੀ ਰਵਾਂ-ਰਵੀਂ ਚੱਲ ਰਹੀ ਜ਼ਿੰਦਗੀ ਦੀਆਂ ਲੀਹਾਂ ਤੋੋਂ ਹੱਟ ਕੇ ਉਹ ਹਰ ਜਾਇਜ਼, ਨਾਜਾਇਜ਼ ਤਰੀਕੇ ਵਰਤਦਾ ਸਾਰਾ ਜੀਵਨ ਦਾਅ ’ਤੇ ਲਾਉਂਦਾ ਹੈ।

ਯਾਦ ਸ਼ਕਤੀ ਦਾ ਕਮਜ਼ੋਰ ਹੋਣਾ

ਉਮਰ ਵਧਣ ਨਾਲ ਸਰੀਰ ਤਾਂ ਕਮਜ਼ੋਰ ਹੁੰਦਾ ਹੀ ਹੈ, ਯਾਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ। ਕਈ ਵਾਰ ਬਹੁਤ ਜ਼ੋਰ ਦੇਣ ’ਤੇ ਵੀ ਕਿਸੇ ਜਾਣਨ ਵਾਲੇ ਦਾ ਨਾਂ ਜਾਂ ਕੋਈ ਖ਼ਾਸ ਤਰੀਕ ਯਾਦ ਨਹੀਂ ਆਉਂਦੀ । 50 ਸਾਲ ਦੀ ਉਮਰ ਤਕ 40 ਫ਼ੀਸਦੀ ਲੋਕ ਭੁੱਲਣ ਲੱਗ ਜਾਂਦੇ ਹਨ। 70 ਸਾਲ ਤਕ ਪਹੁੰਚ ਕੇ 70 ਤੋਂ 80 ਫ਼ੀਸਦੀ ਲੋਕਾਂ ਦੀ ਯਾਦ ਸ਼ਕਤੀ ਘਟ ਜਾਂਦੀ ਹੈ।

ਕੈਂਸਰ ਦੇ ਇਲਾਜ ਵਿਚ ਇਮਿਊਨੋਥੈਰੇਪੀ

ਸਵਾਲ: ਸਾਲ 2018 ਦਾ ਮੈਡੀਕਲ ਖਿੱਤੇ ਦਾ ਨੋਬੇਲ ਪੁਰਸਕਾਰ ਜੇਤੂ ਕੌਣ ਹੈ?
ਜਵਾਬ: ਇਸ ਸਾਲ ਦੇ ਨੋਬੇਲ ਔਸ਼ਧੀ ਇਨਾਮ ਦਾ ਮਾਣ ਦੋ ਕੈਂਸਰ ਚਿਕਿਤਸਾ ਵਿਗਿਆਨੀਆਂ ਨੂੰ ਹਾਸਲ ਹੋਇਆ ਹੈ। ਜੇਮਜ਼ ਐਲੀਸਨ ਅਤੇ ਟਾਸੁਕੂ ਹੋਂਜੋ ਅਜਿਹੇ ਦੋ ਮਹਾਨ ਵਿਗਿਆਨਕ ਹਨ, ਜਿਨ੍ਹਾਂ ਨੇ ਆਪੋ ਆਪਣੇ ਤਰੀਕੇ ਨਾਲ ਇਮਿਊਨੋਥੈਰੇਪੀ ਖਿੱਤੇ ਵਿਚ ਵੱਖ ਵੱਖ ਕੰਮ ਕਰਕੇ ਇਸ ਨਵੀਂ ਇਲਾਜ ਪ੍ਰਣਾਲੀ ਨੂੰ ਸਫ਼ਲ ਅਤੇ ਕਾਰਗਰ ਸਾਬਿਤ ਕੀਤਾ; ਹਾਲਾਂਕਿ ਇਹ ਪ੍ਰਣਾਲੀ 2014 ਤੋਂ ਦੁਨੀਆਂ ਵਿਚ ਵਰਤੀ ਜਾਣੀ ਸ਼ੁਰੂ ਹੋ ਗਈ ਹੈ, ਪਰ ਇਹ ਮਹਾਨ ਇਨਾਮ ਨਾਲ ਇਨ੍ਹਾਂ ਮਹਾਨ ਹਸਤੀਆਂ ਨੂੰ ਹੁਣ ਨਿਵਾਜਿਆ ਗਿਆ ਹੈ।

ਜਿਗਰ ਦਾ ਮਹੱਤਵ ਅਤੇ ਰੋਗਾਂ ਤੋਂ ਬਚਾਅ

ਦਿਲ, ਦਿਮਾਗ, ਗੁਰਦੇ ਅਤੇ ਫੇਫੜਿਆਂ ਵਾਂਗ ਮਨੁੱਖੀ ਸਰੀਰ ਦਾ ਇਕ ਹੋਰ ਮੁੱਖ ਅੰਗ ਹੁੰਦਾ ਹੈ- ਜਿਗਰ ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿਚ Liver ਕਹਿੰਦੇ ਹਨ। ਦਿਲ ਵਾਂਗ ਜਿਗਰ ਨੂੰ ਮਨੁੱਖੀ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਦੇ ਸਾਰੇ ਅੰਗਾਂ ਨਾਲ ਜੁੜਿਆ ਹੁੰਦਾ ਹੈ ਅਤੇ ਸਾਰੇ ਅੰਗਾਂ ਵਿਚ ਸਮਾਨਤਾ ਬਣਾਈ ਰੱਖਣ ਦਾ ਕੰਮ ਕਰਦਾ ਹੈ। ਸਰੀਰ ਦੇ ਸੱਜੇ ਪਾਸੇ ਡੇਢ ਕਿਲੋ ਭਾਰਾ ਇਹ ਅੰਗ ਦਿਲ ਨੂੰ ਅੰਤੜੀਆਂ, ਪੇਟ, ਆਹਾਰ ਨਾਲੀ ਅਤੇ ਤਿੱਲ (Spleen) ਤੋਂ ਜਾਣ ਵਾਲੇ ਖੂਨ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ। ਜਿਗਰ ਬਿਨਾਂ ਮਨੁੱਖੀ ਸਰੀਰ ਦੀ ਬਣਤਰ ਅਤੇ ਸਰੀਰਕ ਕਿਰਿਆਵਾਂ ਮੁਕੰਮਲ ਨਹੀਂ ਹੋ ਸਕਦੀਆਂ।

ਛਾਤੀ ਦੇ ਕੈਂਸਰ ਬਾਰੇ ਕੁਝ ਗੱਲਾਂ

ਸਵਾਲ: ਕੀ ਛਾਤੀ ਦੇ ਕੈਂਸਰ ਦੇ ਇਲਾਜ ਲਈ ਚੀਰਫਾੜ ਜ਼ਰੂਰੀ ਹੈ?
ਜਵਾਬ: ਚੀਰਫਾੜ ਇਲਾਜ ਦਾ ਜ਼ਰੂਰੀ ਹਿੱਸਾ ਹੈ। ਇਸ ਤੋਂ ਬਿਨਾਂ ਕੈਂਸਰ ਨੂੰ ਜੜ੍ਹੋਂ ਨਹੀਂ ਮੁਕਾਇਆ ਜਾ ਸਕਦਾ। ਬਹੁਤ ਛੋਟੇ ਕੈਂਸਰ ਦੀ ਸ਼ੁਰੂਆਤ ਵਿਚ ਹੀ ਚੀਰਫਾੜ ਕਰ ਦਿੱਤੀ ਜਾਂਦੀ ਹੈ, ਪਰ ਵੱਡੇ ਕੈਂਸਰ ਨੂੰ ਪਹਿਲਾਂ ਕੀਮੋਥੈਰੇਪੀ ਦੇ ਕੇ ਛੋਟਾ ਕਰਨ ਤੋਂ ਬਾਅਦ ਚੀਰਫਾੜ ਕੀਤੀ ਜਾਂਦੀ ਹੈ। ਅੱਜਕੱਲ੍ਹ ਤਕਨੀਕੀ ਵਿਕਾਸ ਦੇ ਸਦਕਾ ਬਹੁਤ ਸਾਰੇ ਮਰੀਜ਼ਾਂ ਵਿਚ ਸਿਰਫ਼ ਗੰਢ ਨੂੰ ਕੱਢ ਕੇ ਛਾਤੀ ਨੂੰ ਬਚਾਇਆ ਜਾ ਸਕਦਾ ਹੈ, ਪਰ ਕੁਝ ਮਾਮਲਿਆਂ ਵਿਚ ਕੈਂਸਰ ਵੱਡਾ ਜਾਂ ਛਾਤੀ ਛੋਟੀ ਹੋਣ ਕਰਕੇ ਚੀਰਫਾੜ ਦੌਰਾਨ ਪੂਰੀ ਛਾਤੀ ਨੂੰ ਕੱਢਣਾ ਪੈ ਸਕਦਾ ਹੈ।

ਪ੍ਰਦੂਸ਼ਿਤ ਹਵਾ ਦਾ ਇਨਸਾਨੀ ਸਰੀਰ ’ਤੇ ਅਸਰ

ਸੰਸਾਰ ਭਰ ਵਿਚ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਮੌਤਾਂ ਹਰ ਸਾਲ ਹੁੰਦੀਆਂ ਹਨ। ਇਨ੍ਹਾਂ ਵਿਚ ਆਵਾਜਾਈ ਦੇ ਸਾਧਨਾਂ ਰਾਹੀਂ ਨਿਕਲ ਰਹੀ ਗੰਦਗੀ, ਜੰਗਲਾਂ ਵਿਚ ਲੱਗੀ ਅੱਗ, ਫੈਕਟਰੀਆਂ ਵਿਚੋਂ ਨਿਕਲਦੀਆਂ ਗੈਸਾਂ (ਟਰੋਪੋਸਫੈਰਿਕ ਓਜ਼ੋਨ, ਸਲਫਰ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ, ਬੈਂਜ਼ੋਪਾਈਰੀਨ ਆਦਿ) ਜਾਂ ਜਵਾਲਾ ਮੁਖੀ ਸ਼ਾਮਲ ਹਨ।

ਵਧਦੀ ਉਮਰ ਦੇ ਤੰਤੂ ਪ੍ਰਣਾਲੀ ਦੇ ਰੋਗ

ਹਰ ਸਾਲ 29 ਮਈ ਨੂੰ ਸੰਸਾਰ ਮਲਟੀਪਲ ਸਕਲੀਰੋਸਿਸ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿਚ ਵੀ ਕਈ ਥਾਈਂ ਇਹ ਦਿਵਸ ਮਨਾਇਆ ਗਿਆ, ਤਕਰੀਬਨ ਹਰ ਪ੍ਰੋਗਰਾਮ ਵਿਚ ਇਹ ਗੱਲ ਸਾਹਮਣੇ ਆਈ ਕਿ ਮੁਲਕ ਵਿਚ ਤੰਤੂ ਪ੍ਰਣਾਲੀ ਦੇ ਰੋਗੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮੋਟੇ ਅਨੁਮਾਨ ਮੁਤਾਬਕ, ਮੁਲਕ ਵਿਚ ਵੱਖ ਵੱਖ ਤਰ੍ਹਾਂ ਦੇ ਤੰਤੂ ਪ੍ਰਣਾਲੀ ਦੇ ਰੋਗਾਂ ਤੋਂ ਪੀੜਤ ਰੋਗੀਆਂ ਦੀ ਗਿਣਤੀ ਦੋ ਲੱਖ ਤੋਂ ਵੱਧ ਹੈ। ਇਸ ਦੇ ਬਾਵਜੂਦ ਇਸ ਤੋਂ ਖਹਿੜਾ ਛੁਡਾਉਣ ਦੇ ਇਲਾਜ ਦੇ ਸਮੁੱਚੇ ਪ੍ਰਬੰਧ ਦੀ ਬੇਹੱਦ ਘਾਟ ਹੈ। ਇਸ ਵਾਰੇ ਜਾਣਕਾਰੀ ਵੀ ਨਹੀਂ ਹੈ। ਬਹੁਤੇ ਲੋਕ ਅੱਜ ਵੀ ਇਸ ਦੇ ਕਾਰਨਾਂ ਤੋਂ ਅਣਭਿੱਜ ਹਨ ਅਤੇ ਸਾਲ ਦਰ ਸਾਲ ਤੰਤੂ ਪ੍ਰਬੰਧ ਦੇ ਰੋਗਾਂ ਦੀ ਮਾਰ ਵਿਚ ਆਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ

ਗਰਭ ਅਤੇ ਸ਼ੱਕਰ ਰੋਗ: ਅਹਿਮ ਨੁਕਤੇ

ਗਰਭ ਦੌਰਾਨ ਹਰ ਔਰਤ ਦੇ ਸਰੀਰ ਅੰਦਰਲੇ ਹਾਰਮੋਨਜ਼ ਵਿਚ ਤਬਦੀਲੀ ਆਉਂਦੀ ਹੈ। ਜਿਉਂ ਹੀ ਖਾਣਾ ਸਰੀਰ ਅੰਦਰ ਪਹੁੰਚੇ, ਸਰੀਰ ਵਿਚਲੀ ਸ਼ੱਕਰ ਦੀ ਮਾਤਰਾ ਵਧਣ ਲੱਗ ਪੈਂਦੀ ਹੈ, ਜਿਸ ਨਾਲ ਇਨਸੂਲਿਨ, ਗਲੂਕਾਗੌਨ, ਸੋਮੈਟੋਮੈਡਿਨ ਤੇ ਐਡਰੀਨਲ ਕੈਟਾਕੋਲਾਮੀਨ ਨਿਕਲ ਪੈਂਦੇ ਹਨ। ਇਨ੍ਹਾਂ ਸਾਰੇ ਹਾਰਮੋਨਜ਼ ਸਦਕਾ ਹੀ ਜੱਚਾ ਤੇ ਬੱਚੇ ਨੂੰ ਲੋੜੀਂਦੀ ਸ਼ੱਕਰ ਦੀ ਮਾਤਰਾ ਪਹੁੰਚਦੀ ਹੈ।

ਬਾਲ ਰੱਖਿਅਕ ਹੈ ਮਾਂ ਦਾ ਦੁੱਧ

ਸੰਸਾਰ ਸਿਹਤ ਸੰਸਥਾ (ਡਬਲਿਊਟੀਓ) ਦੀਆਂ ਹਦਾਇਤਾਂ ਬਿਲਕੁਲ ਸਪਸ਼ਟ ਹਨ: ਨਵਜੰਮੇ ਬੱਚੇ ਨੂੰ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਪਿਲਾਓ, ਛੇ ਮਹੀਨੇ ਦਾ ਹੋਣ ‘ਤੇ ਹੋਰ ਭੋਜਨ ਜਿਵੇਂ ਪਤਲੀ ਦਾਲ, ਖਿਚੜੀ, ਖੀਰ, ਦਲੀਆ ਆਦਿ ਵੀ ਦੇਣਾ ਸ਼ੁਰੂ ਕਰ ਦੇਵੋ ਅਤੇ ਮਾਂ ਦਾ ਦੁੱਧ ਦੋ ਸਾਲ ਤੱਕ ਜਾਂ ਉਸ ਤੋਂ ਵੀ ਬਾਅਦ ਤੱਕ ਦਿੰਦੇ ਰਹੋ। ਜਨਮ ਦੇ ਇਕ ਘੰਟੇ ਵਿਚ ਮਾਂ ਦਾ ਦੁੱਧ ਸ਼ੁਰੂ ਕਰ ਦੇਣਾ ਚਾਹੀਦਾ ਹੈ; ਜੇ ਜਨਮਘੁੱਟੀ ਦੇਣੀ ਹੈ, ਉਹ ਵੀ ਮਾਂ ਦੇ ਦੁੱਧ ਦੀ ਹੋਣੀ ਚਾਹੀਦੀ ਹੈ, ਸ਼ਹਿਦ ਜਾਂ ਚੀਨੀ ਜਾਂ ਹੋਰ ਕੁੱਝ ਨਹੀਂ। ਅਤਿ ਗਰਮੀਆਂ ਵਿਚ ਵੀ ਪਹਿਲੇ ਛੇ ਮਹੀਨੇ ਬੱਚੇ ਨੂੰ ਪਾਣੀ ਨਹੀਂ ਪਿਲਾਉਣਾ ਚਾਹੀਦਾ, ਕਿਉਂਕਿ ਬੱਚੇ ਦੀਆਂ ਜ਼ਰੂਰਤਾਂ ਲਈ ਮਾਂ ਦੇ ਦੁੱਧ ਵਿਚ ਪਾਣੀ ਸਹੀ ਮਾਤਰਾ ਵਿਚ ਮੌਜੂਦ ਹੁੰਦਾ ਹੈ ਅਤੇ ਇਸ ਪਾਣੀ ਰਾਹੀਂ ਬੱਚੇ ਦੀ ਨਾਜ਼ੁਕ ਪਾਚਣ ਪ੍ਰਣਾਲੀ ਨੂੰ ਕਿਸੇ ਕਿਸਮ ਦਾ ਨੁਕਸਾਨ ਹੋਣ ਦਾ ਡਰ ਵੀ ਨਹੀਂ ਹੁੰਦਾ।

ਆਧੁਨਿਕ ਡਾਕਟਰੀ ਵਿਗਿਆਨ: ਸੀਮਾਵਾਂ ਤੇ ਨੈਤਿਕਤਾ

ਆਧੁਨਿਕ ਡਾਕਟਰੀ ਵਿਗਿਆਨ ਨਿੱਤ ਨਵੀਂਆਂ ਪੁਲਾਂਘਾਂ ਪੁੱਟ ਕੇ ਇਲਾਜ ਵਿਚ ਨਵੇਂ ਮੀਲ ਪੱਥਰ ਗੱਡ ਰਿਹਾ ਹੈ। ਬਹੁਤੀਆਂ ਖੋਜਾਂ ਅਤੇ ਇਲਾਜ ਤਕਨੀਕਾਂ ਇਸ ਵਿਗਿਆਨ ਦੇ ਦਾਰਸ਼ਨਿਕ ਮਾਡਲ ਦੇ ਅਨੁਸਾਰ ਹੀ ਹਨ ਪਰ ਇਸ ਵਿਗਿਆਨ ਨੇ ਸਵੀਕਾਰ ਨਹੀਂ ਕੀਤਾ ਕਿ ਇਸ ਦੀਆਂ ਅਨੇਕਾਂ ਸੀਮਾਵਾਂ ਵੀ ਹਨ। ਸੀਮਾਵਾਂ ਕਿਉਂ? ਕਿਉਂ ਦਾ ਜਵਾਬ ਹੈ- ਨਿਊਟਨੀ ਭੌਤਿਕ ਵਿਗਿਆਨ ‘ਤੇ ਟਿਕਿਆ ਇਸ ਦਾ ਦਾਰਸ਼ਨਿਕ ਆਧਾਰ। ਇਸੇ ਦਰਸ਼ਨ ਸਹਾਰੇ ਇਹ ਵਿਗਿਆਨ ਮਨੁੱਖ ਨੂੰ ਮਸ਼ੀਨ ਅਤੇ ਇਸ ਦੇ ਵੱਖ ਵੱਖ ਅੰਗਾਂ ਨੂੰ ਪੁਰਜ਼ੇ ਤਸੱਵੁਰ ਕਰਦੀ ਹੈ; ਹਾਲਾਂਕਿ ਹਕੀਕਤ ਵਿਚ ਸਰੀਰ ਕੋਈ ਮਸ਼ੀਨ ਹੈ ਹੀ ਨਹੀਂ। ਸਰੀਰ ਇਕੱਲਾ ਇਕਹਿਰਾ ਨਹੀਂ ਸਗੋਂ ਇਹ ਤਾਂ ਮਨ ਨਾਲ ਜੁੜਿਆ ਹੈ। ਇਨ੍ਹਾਂ ਦਾ ਆਪਸੀ ਸਰਗਰਮ ਦੁਵੱਲਾ ਸਬੰਧ ਜੱਗ ਜ਼ਾਹਿਰ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0074513216
Copyright © 2019, Panjabi Times. All rights reserved. Website Designed by Mozart Infotech