ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਲਾਈਫ ਸਟਾਇਲ

ਚਿੰਤਾ ਛੱਡੋ, ਚਿੰਤਨ ਕਰੋ

June 10, 2018 01:16 AM

ਅੱਜਕੱਲ੍ਹ ਹਰ ਕੋਈ ਚਿੰਤਾ ਤੇ ਪ੍ਰੇਸ਼ਾਨੀ ਤੋਂ ਗ੍ਰਸਤ ਹੈ। ਚਿੰਤਾ ਜਾਂ ਫ਼ਿਕਰ ਅੰਦਰੂਨੀ ਗੜਬੜ ਵਾਲੀ ਇੱਕ ਦੁਖਦਾਈ ਮਾਨਸਿਕ ਅਵਸਥਾ ਹੁੰਦੀ ਹੈ, ਜੋ ਆਮ ਤੌਰ ’ਤੇ ਬੇਚੈਨੀ, ਸ਼ੱਕ, ਡਰ ਅਤੇ ਕਲੇਸ਼ ਨਾਲ ਸਬੰਧਿਤ ਹਾਵ ਭਾਵ ਵਾਲੀ ਮਨੋਦਸ਼ਾ ਹੈ ਜੋ ਕਿਸੇ ਕਮੀ ਜਾਂ ਨੁਕਸਾਨ ਕਰ ਕੇ ਪੈਦਾ ਹੋ ਸਕਦੀ ਹੈ। ਮਨੁੱਖ ਦੀ ਜ਼ਿੰਦਗੀ ਵਿੱਚ ਚਿੰਤਾ ਕਦੀ ਖ਼ਤਮ ਨਹੀਂ ਹੁੰਦੀ। ਚਿੰਤਾ ਦੇ ਅਣਗਿਣਤ ਕਾਰਨ ਹੋ ਸਕਦੇ ਹਨ। ਕਿਸੇ ਵਸਤੂ ਦੀ ਕਮੀ ਜਾਂ ਜ਼ਰੂਰਤ ਤੋਂ ਜ਼ਿਆਦਾ ਹੋਣਾ ਚਿੰਤਾ ਦਾ ਕਾਰਨ ਹੋ ਸਕਦਾ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਦੀ ਚਿੰਤਾ, ਮਾਪਿਆਂ ਨੂੰ ਬੱਚਿਆਂ ਦੇ ਭਵਿੱਖ ਦੀ ਚਿੰਤਾ, ਕਿਸੇ ਨੂੰ ਰੋਟੀ, ਕੱਪੜਾ, ਮਕਾਨ ਤੇ ਨੌਕਰੀ ਦੀ ਚਿੰਤਾ, ਵੱਧ ਤੋਂ ਵੱਧ ਪੈਸਾ ਕਮਾਉਣ ਦੀ ਹੋੜ, ਗੰਭੀਰ ਮਾਨਸਿਕ ਜਾਂ ਸਰੀਰਿਕ ਦੁਰਘਟਨਾ, ਕਿਸੇ ਆਪਣੇ ਦਾ ਵਿਛੋੜਾ, ਕਿਸੇ ਗ਼ਲਤ ਕੰਮ ਦੇ ਜੱਗ ਜ਼ਾਹਰ ਹੋਣ ਦੇ ਡਰ ਵੀ ਚਿੰਤਾ। ਗੱਲ ਕੀ ਮਨੁੱਖ ਲਈ ਚਿੰਤਾਵਾਂ ਦਾ ਕੋਈ ਅੰਤ ਨਹੀਂ।
ਜੀਵਨ ਦੇ ਸਫ਼ਰ ਦੌਰਾਨ ਮਨੁੱਖ ਨੂੰ ਬੇਅੰਤ ਦੁੱਖਾਂ ਸੁੱਖਾਂ ਤੇ ਸੰਘਰਸ਼ਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ, ਪਰ ਜਿਨ੍ਹਾਂ ਗੱਲਾਂ ਦਾ ਕੋਈ ਹੱਲ ਨਹੀਂ ਉਨ੍ਹਾਂ ਬਾਰੇ ਬਾਰ ਬਾਰ ਚਿੰਤਾ ਕਰਨ ਦਾ ਕੋਈ ਫਾਇਦਾ ਨਹੀਂ। ਚਿੰਤਾ ਇੱਕ ਵੱਡਾ ਰੋਗ ਹੈ ਜੋ ਇਨਸਾਨ ਨੂੰ ਮਾਨਸਿਕ ਤੌਰ ’ਤੇ ਬਿਮਾਰ ਕਰਦਾ ਹੈ, ਫਿਰ ਹੌਲੀ ਹੌਲੀ ਸਰੀਰਿਕ ਤੌਰ ’ਤੇ। ਕੁਝ ਚਿੰਤਾਵਾਂ ਜਾਇਜ਼ ਤੇ ਜ਼ਰੂਰੀ ਹੁੰਦੀਆਂ ਹਨ, ਪਰ ਕੁਝ ਅਸਲੋਂ ਹੀ ਨਾਜਾਇਜ਼ ਤੇ ਬੇਬੁਨਿਆਦ। ਕੇਵਲ ਚਿੰਤਾ ਕਰਨਾ ਅਤੇ ਉਸ ਸਮੱਸਿਆ ਨੂੰ ਟਾਲਣ ਨਾਲ ਸਮੱਸਿਆ ਹੋਰ ਵੀ ਵੱਡੀ ਹੋ ਕੇ ਵਿਕਰਾਲ ਰੂਪ ਧਾਰਨ ਕਰਦੀ ਹੈ। ਚਿੰਤਾ ਉਦੋਂ ਇੱਕ ਬਿਮਾਰੀ ਬਣ ਜਾਂਦੀ ਹੈ ਜਦੋਂ ਇਸ ਨਾਲ ਰੋਜ਼ਾਨਾ ਦੀ ਜ਼ਿੰਦਗੀ ਦੇ ਕੰਮਾਂਕਾਰਾਂ ਵਿੱਚ ਰੁਕਾਵਟ ਪਵੇ, ਜਦੋਂ ਮਨ ਵਿੱਚ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ ਗ਼ਲਤ ਤਰੀਕੇ ਪੈਦਾ ਹੋਣ ਲੱਗਣ ਜਾਂ ਦਿਮਾਗ਼ ਕੋਈ ਹੱਲ ਨਾ ਕੱਢ ਸਕੇ। ਗੰਭੀਰ ਚਿੰਤਾ ਕਾਰਨ ਨੀਂਦ ਨਾ ਆਉਣਾ, ਖ਼ੂਨ ਦੇ ਦਬਾਅ ਦਾ ਵਧਣਾ, ਦਿਲ ਦੀ ਧੜਕਣ ਦਾ ਤੇਜ਼ ਹੋਣਾ, ਹੱਥ ਪੈਰ ਕੰਬਣੇ, ਥਕਾਵਟ, ਪਸੀਨਾ ਆਉਣਾ ਜਾਂ ਹੱਥ ਠੰਢੇ ਹੋਣੇ, ਕੁਝ ਬੁਰਾ ਹੋਣ ਬਾਰੇ ਵਿਚਾਰ ਆਉਂਦੇ ਰਹਿਣਾ, ਕਿਸੇ ਵੀ ਕੰਮ ਵਿੱਚ ਮਨ ਨਾ ਲੱਗਣਾ, ਖਿੱਝਣਾ ਅਤੇ ਗੁੱਸਾ ਆਉਣਾ, ਮਾਸਪੇਸ਼ੀਆਂ ਵਿੱਚ ਖਿਚਾਅ, ਉਦਾਸ ਰਹਿਣਾ ਆਦਿ ਇਸਦੇ ਲੱਛਣ ਹੋ ਸਕਦੇ ਹਨ। ਇਹ ਸਿਰ ਦਰਦ, ਬਦਹਜ਼ਮੀ, ਦਿਲ ਦਾ ਦੌਰਾ, ਡਿਪਰੈਸ਼ਨ, ਚਮੜੀ ਦੀਆਂ ਬਿਮਾਰੀਆਂ, ਸ਼ੂਗਰ ਤੇ ਨਪੁੰਸਕਤਾ ਦਾ ਕਾਰਨ ਬਣਦਾ ਹੈ। ਚਿੰਤਾ ਨਾਲ ਆਤਮਵਿਸ਼ਵਾਸ ਵਿੱਚ ਕਮੀ ਆਉਂਦੀ ਹੈ। ਵਿਅਕਤੀ ਦੂਜਿਆਂ ਦੀ ਸਲਾਹ ਤੋਂ ਬਿਨਾਂ ਕੋਈ ਵੀ ਫ਼ੈਸਲਾ ਨਹੀਂ ਲੈ ਸਕਦਾ।


ਚਿੰਤਾ ਨੂੰ ਸਹੀ ਸੋਚ ਤੇ ਚਿੰਤਨ ਨਾਲ ਕਾਬੂ ਕੀਤਾ ਜਾ ਸਕਦਾ ਹੈ। ਮਨ ਨੂੰ ਢਹਿੰਦੀ ਕਲਾ ਵਿੱਚੋਂ ਕੱਢ ਕੇ ਆਤਮ ਵਿਸ਼ਵਾਸ ਨਾਲ ਉਸਾਰੂ ਪਾਸੇ ਲਾਉਣਾ ਹੀ ਚਿੰਤਾ ਤੋਂ ਚਿੰਤਨ ਦਾ ਸਫ਼ਰ ਹੈ। ਆਮ ਤੌਰ ’ਤੇ ਮਨੁੱਖ ਕਿਸੇ ਸਮੱਸਿਆ ’ਤੇ ਚਿੰਤਾ ਅਤੇ ਚਿੰਤਨ ਇੱਕੋ ਸਮੇਂ ਹੀ ਕਰਦਾ ਹੈ। ਚਿੰਤਾ ਤੋਂ ਚਿੰਤਨ ਤਕ ਪਹੁੰਚਣ ਲਈ ਸਾਨੂੰ ਆਪਣੀ ਨਾਂਹ ਪੱਖੀ ਸੋਚ ਨੂੰ ਹਾਂ ਪੱਖੀ ਬਣਾਉਣਾ ਪੈਂਦਾ ਹੈ। ਜਿਨ੍ਹਾਂ ਮਾੜੀਆਂ ਘਟਨਾਵਾਂ ਦਾ ਕੋਈ ਇਲਾਜ ਨਹੀਂ, ਉਨ੍ਹਾਂ ਬਾਰੇ ਸੋਚਣਾ ਛੱਡ ਕੇ ਪਿਛਲੀਆਂ ਮਾੜੀਆਂ ਘਟਨਾਵਾਂ ਤੋਂ ਸਬਕ ਲੈ ਕੇ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਲਈ  ਸੋਚ ਕੇ ਕੋਈ ਠੋਸ ਹੱਲ ਕੱਢਣਾ ਚਾਹੀਦਾ ਹੈ। ਚਿੰਤਾ ਕੇਵਲ ਸਮੱਸਿਆ ਦਾ ਹੱਲ ਕੱਢਣ ਨਾਲ ਹੀ ਖ਼ਤਮ ਹੋ ਸਕਦੀ ਹੈ।
ਚਿੰਤਾ ਕਰਕੇ ਸਰੀਰ ਤੇ ਬੁੱਧੀ ਦਾ ਨਾਸ਼ ਹੁੰਦਾ ਹੈ ਜਦੋਂ ਕਿ ਚਿੰਤਨ ਕਰਕੇ ਦਿਮਾਗ਼ ਤੇ ਬੁੱਧੀ ਦਾ ਵਿਕਾਸ ਹੁੰਦਾ ਹੈ। ਚਿੰਤਨ ਕਰਕੇ ਆਪਣਾ ਆਤਮ ਵਿਸ਼ਵਾਸ ਵਧਾਓ। ਜੀਵਨ ਵਿੱਚ ਅਸੀਂ ਕਿੰਨਾ ਕੁਝ ਗੁਆ ਬੈਠੇ ਹਾਂ, ਇਸ ਦੀ ਚਿੰਤਾ ਛੱਡ ਕੇ, ਅਸੀਂ ਨਵਾਂ ਕੀ ਕਰ ਸਕਦੇ ਹਾਂ, ਉਸ ਵੱਲ ਧਿਆਨ ਦਿਓ। ਕਸਰਤ ਮਨ ਨੂੰ ਸ਼ਾਂਤ ਕਰਦੀ ਹੈ। ਕੈਫੀਨ, ਸਿਗਰਟ, ਸ਼ਰਾਬ ਨਾ ਪੀਓ ਤੇ ਡਿਪਰੈਸ਼ਨ ਦੀਆਂ ਅੰਨ੍ਹੇਵਾਹ ਦਵਾਈਆਂ ਨਾ ਖਾਓ। ਇਹ ਸਭ ਕੁਝ ਸਮੇਂ ਲਈ ਤੁਹਾਡੇ ਅਹਿਸਾਸਾਂ ਨੁੰ ਦਬਾਉਂਦੇ ਹਨ, ਪਰ ਜਦੋਂ ਇਨ੍ਹਾਂ ਦਾ ਅਸਰ ਚਲਾ ਜਾਂਦਾ ਹੈ ਤਾਂ ਹਾਲਤ ਅਤਿ ਗੰਭੀਰ ਹੋ ਜਾਂਦੀ ਹੈ। ਖ਼ੁਸ਼ ਰਹਿਣ ਲਈ ਆਪਣੇ ਆਪ ਨੂੰ ਰੁੱਝੇ ਰੱਖੋ। ਚੰਗੀਆਂ ਕਿਤਾਬਾਂ ਪੜ੍ਹੋ। ਆਪਣੇ ਵਿਸ਼ਵਾਸਯੋਗ ਦੋਸਤਾਂ ਤੇ ਪਰਿਵਾਰ ਨਾਲ ਆਪਣੀਆਂ ਚਿੰਤਾਵਾਂ ਬਾਰੇ ਗੱਲਬਾਤ ਕਰੋ। ਗੱਲਬਾਤ ਕਰਨ ਨਾਲ ਚਿੰਤਾ ਉੱਤੇ ਕਾਬੂ ਪਾਉਣ ਵਿੱਚ ਮਦਦ ਮਿਲਦੀ ਹੈ। ਆਰਾਮ ਕਰੋ ਤੇ ਥੋੜ੍ਹਾ ਮਨੋਰੰਜਨ ਲਈ ਵੀ ਸਮਾਂ ਕੱਢੋ। ਦੂਸਰਿਆਂ ਦੀ ਮਦਦ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ, ਪਰ ਹਮੇਸ਼ਾਂ ਚੰਗੇ ਬਣਨ ਦਾ ਯਤਨ ਕਰਕੇ ਵਾਧੂ ਸਮੱਸਿਆਵਾਂ ਨਾ ਸਹੇੜੋ, ਨਾਂਹ ਕਹਿਣਾ ਵੀ ਸਿੱਖੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਬਹੁਤੀਆਂ ਚਿੰਤਾਵਾਂ ਖ਼ਤਮ ਹੋ ਜਾਣਗੀਆਂ। ਜੇਕਰ ਚਿੰਤਾ ਕਾਰਨ ਤੁਹਾਨੂੰ ਅਚਾਨਕ ਬਿਨਾਂ ਕਿਸੇ ਕਾਰਨ ਤੋਂ ਥਾਵਾਂ ਅਤੇ ਵਸਤਾਂ ਤੋਂ ਡਰ ਲੱਗੇ, ਡਰ ਵਾਲੇ ਸੁਪਨਿਆਂ ਤੋਂ ਜਾਗ ਜਾਂਦੇ ਹੋ, ਵਹਿਮ ਜਿਵੇਂ ਕਿ ਵਾਰ ਵਾਰ ਹੱਥ ਧੋਣਾ, ਵਾਰ ਵਾਰ ਚੈੱਕ ਕਰਨਾ ਕਿ ਕੀ ਤੁਸੀਂ ਦਰਵਾਜ਼ੇ ਨੂੰ ਤਾਲਾ ਲਗਾ ਦਿੱਤਾ ਹੈ ਜਾਂ ਨਹੀਂ ਤਾਂ ਇਹ ਇੱਕ ਮਾਨਸਿਕ ਰੋਗ ਹੈ ਤੇ ਉਚਿਤ ਇਲਾਜ ਰਾਹੀਂ ਹੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਮਨੋਚਿਕਿਤਸਕ ਰੋਗੀ ਦੇ ਮਨ ਵਿੱਚ ਲੋੜੀਂਦੀ ਧੀਰਜ, ਸਾਹਸ, ਵਿਸ਼ਵਾਸ ਅਤੇ ਸਹਿਣ ਸ਼ਕਤੀ ਦਾ ਵਿਕਾਸ ਪੈਦਾ ਕਰਕੇ ਚਿੰਤਾ ਦੇ ਅਸਲ ਅਤੇ ਕਾਲਪਨਿਕ ਕਾਰਨ ਸਮਝਾਉਂਦਾ ਹੈ ਤੇ ਉਨ੍ਹਾਂ ਸਥਿਤੀਆਂ ਦਾ ਸਾਹਮਣਾ ਕਰਨਾ ਸਿਖਾਉਂਦਾ ਹੈ। ਰੋਗੀ ਦੇ ਸਰੀਰਿਕ ਲੱਛਣਾਂ ਨੂੰ ਦੂਰ ਕਰਨ ਲਈ ਮਨੋਚਿਕਿਤਸਕ ਦਵਾਈ ਦੀ ਵਰਤੋਂ ਕਰਦੇ ਹਨ। ਇਸ ਨਾਲ ਹੌਲੀ-ਹੌਲੀ ਭਾਵਨਾਤਮਕ ਤਣਾਅ ਵਿੱਚ ਵੀ ਕਮੀ ਆਉਂਦੀ ਹੈ। ਤੰਦਰੁਸਤ ਹੋਣ ਤੋਂ ਬਾਅਦ ਵੀ ਰੋਗੀ ਨੂੰ ਨਿਯਮਤ ਰੂਪ ਨਾਲ ਮਨੋਚਿਕਿਤਸਕ ਕੋਲੋਂ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਚਿੰਤਾ ਤੋਂ ਛੁਟਕਾਰਾ ਮਿਲ ਜਾਂਦਾ ਹੈ। ਮੁਸੀਬਤ ਸਮੇਂ ਆਦਮੀ ਨੂੰ ਘਬਰਾਉਣਾ ਨਹੀਂ ਚਾਹੀਦਾ, ਸਗੋਂ ਧੀਰਜ ਰੱਖ ਕੇ ਚਿੰਤਾ ਕਰਨ ਦੀ ਜਗ੍ਹਾ ਠਰੰਮੇ ਨਾਲ ਉਸ ਦਾ ਹੱਲ ਲੱਭਣ ਦਾ ਯਤਨ ਕਰਨਾ ਚਾਹੀਦਾ ਹੈ। ਅਜਿਹਾ ਕਰਨਾ ਮੁਸ਼ਕਿਲ ਜ਼ਰੂਰ ਹੈ, ਪਰ ਅਸੰਭਵ ਨਹੀਂ। ਇਸ ਲਈ ਜ਼ਿੰਦਗੀ ਵਿੱਚ ਚਿੰਤਾ ਛੱਡ ਕੇ ਚਿੰਤਨ ਕਰਨਾ ਸ਼ੁਰੂ ਕਰੋ ਤਾਂ ਕਿ ਅਸੀਂ ਜ਼ਿੰਦਗੀ ਦੀ ਢਲਾਣ ’ਤੇ ਜਦੋਂ ਮੁੜ ਕੇ ਦੇਖੀਏ ਤਾਂ ਅਜਿਹਾ ਨਾ ਮਹਿਸੂਸ ਹੋਵੇ ਕਿ ਵਿਅਰਥ ਦੀ ਚਿੰਤਾ ਨੇ ਸਾਡੇ ਬਹੁਤ ਸਾਰੇ ਸੁਨਹਿਰੇ ਪਲ ਸਾਡੇ ਕੋਲੋਂ ਖੋਹ ਲਏ ਸਨ। ਸੱਚਮੁੱਚ ਅਸੀਂ ਇੰਨੀਆਂ ਚਿੰਤਾਵਾਂ ਪਾਲ ਲੈਂਦੇ ਹਾਂ ਕਿ ਅਸਲ ਜ਼ਿੰਦਗੀ ਜਿਊਣਾ ਭੁੱਲ ਜਾਂਦੇ ਹਾਂ, ਖੁੱਲ੍ਹ ਕੇ ਸੋਚ ਨਹੀਂ ਸਕਦੇ, ਆਪਣੇ ਕੰਮਾਂ ਨੂੰ ਰਫ਼ਤਾਰ ਨਹੀਂ ਦੇ ਸਕਦੇ।
ਕੱਲ੍ਹ ਦੀ ਚਿੰਤਾ ਨਾ ਕਰੋ ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਸਿਰਫ਼ ਅੱਜ ਦੀਆਂ ਮੁਸ਼ਕਲਾਂ ਬਾਰੇ ਸੋਚੋ। ਕੱਲ੍ਹ ਬਾਰੇ ਸੋਚ-ਸੋਚ ਕੇ ਅੱਜ ਦੀਆਂ ਪ੍ਰੇਸ਼ਾਨੀਆਂ ਨੂੰ ਹੋਰ ਨਾ ਵਧਾਓ ਕਿਉਂਕਿ ਜੋ ਗੁਜ਼ਰ ਗਿਆ ਉਸਦੀ ਅੱਜ ਅਹਿਮੀਅਤ ਨਹੀਂ। ਬਾਅਦ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਇਹ ਬੇਕਾਰ ਦੀਆਂ ਚਿੰਤਾਵਾਂ ਸਨ। ਸੋ ਚਿੰਤਾ ਛੱਡ ਕੇ ਹਾਂ ਪੱਖੀ ਸੋਚਣਾ ਤੇ ਵਿਚਾਰਨਾ ਸ਼ੁਰੂ ਕਰੋ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਲਾਈਫ ਸਟਾਇਲ ਵਿੱਚ ਹੋਰ
ਸੂਝ ਨਾਲ ਚੁੱਕੋ ਕਦਮ

ਜ਼ਿੰਦਗੀ ਇੱਕ ਸਫ਼ਰ ਵਾਂਗ ਹੈ ਅਤੇ ਅਸੀਂ ਸਾਰੇ ਜ਼ਿੰਦਗੀ ਦੇ ਰਾਹਾਂ ਦੇ ਮੁਸਾਫਿਰ ਹਾਂ। ਜਨਮ ਤੋਂ ਲੈ ਕੇ ਮੌਤ ਤਕ ਅਸੀਂ ਜ਼ਿੰਦਗੀ ਦੇ ਵੱਖ ਵੱਖ ਰਾਹਾਂ ’ਤੇ ਤੁਰਦੇ ਰਹਿੰਦੇ ਹਾਂ। ਇਨ੍ਹਾਂ ਰਾਹਾਂ ਦੀ ਇਹ ਵਿਲੱਖਣਤਾ ਹੈ ਕਿ ਜੋ ਰਸਤਾ ਅਸੀਂ ਇੱਕ ਵਾਰ ਚੁਣ ਲਿਆ, ਫਿਰ ਅਸੀਂ ਚਾਹ ਕੇ ਵੀ ਉਸ ਤੋਂ ਵਾਪਸ ਨਹੀਂ ਆ ਸਕਦੇ।

ਕੰਮਕਾਜੀ ਔਰਤਾਂ ਕਿਵੇਂ ਹੋਣ ਤਣਾਅ-ਮੁਕਤ

ਅਜੋਕੇ ਪਦਾਰਥਵਾਦੀ ਯੁੱਗ ਵਿੱਚ ਆਰਥਿਕਤਾ ਇੰਨੀ ਮਾੜੀ ਹੋ ਗਈ ਹੈ ਕਿ ਹਰ ਪੜ੍ਹੀ-ਲਿਖੀ ਲੜਕੀ ਚਾਹੁੰਦੀ ਹੈ ਕਿ ਉਹ ਸਵੈ-ਨਿਰਭਰ ਹੋ ਕੇ ਆਪਣੀ ਸਮਰੱਥਾ ਅਨੁਸਾਰ ਆਪਣੇ ਬਲਬੂਤੇ ’ਤੇ ਕਿਸੇ ਨਾ ਕਿਸੇ ਕੰਪਨੀ ਜਾਂ ਦਫ਼ਤਰ ਵਿੱਚ ਕੰਮ ਜ਼ਰੂਰ ਕਰੇ। ਸਵੈ-ਨਿਰਭਰ ਹੋਣਾ ਕੋਈ ਮਾੜੀ ਗੱਲ ਨਹੀਂ, ਆਖਰ ਪੜ੍ਹਾਈ-ਲਿਖਾਈ ਕਿਸੇ ਅਰਥ ਤਾਂ ਲੱਗਣੀ ਚਾਹੀਦੀ ਹੈ। ਵਿਆਹ ਤੋਂ ਪਹਿਲਾਂ ਨੌਕਰੀ ਕਰਦੀਆਂ ਕੁੜੀਆਂ ਨੂੰ ਮਾਪਿਆਂ ਦੇ ਘਰ ਕਿਸੇ ਤਰ੍ਹਾਂ ਦੀ ਕੋਈ ਔਕੜ ਜਾਂ ਤੰਗੀ ਪੇਸ਼ ਨਹੀਂ ਆਉਂਦੀ ਤੇ ਜ਼ਿੰਦਗੀ ਸਹਿਜ ਚੱਲਦੀ ਰਹਿੰਦੀ ਹੈ।

ਚਿੱਟਾ ਚਾਦਰਾ ਕੰਨਾਂ ਦੇ ਵਿੱਚ ਨੱਤੀਆਂ…

ਕੁਝ ਸਮਾਂ ਪਹਿਲਾ ਲੋਕ ਪੜ੍ਹ-ਲਿਖਕੇ ਜਾਂ ਪੜ੍ਹਨ-ਲਿਖਣ ਲਈ ਬਾਹਰ ਸ਼ਹਿਰੀਂ ਜਾ ਵਸੇ ਤਾਂ ਉਨ੍ਹਾਂ ਦਾ ਪਹਿਰਾਵਾ ਵੀ ਬਦਲ ਗਿਆ। ਉਨ੍ਹਾਂ ਨੂੰ ਦੇਖ ਕੇ ਪਿੰਡ ਰਹਿਣ ਵਾਲੇ ਵੀ ਪੈਂਟ-ਸ਼ਰਟ ਜਾਂ ਸਰਦੀਆਂ ਵਿੱਚ ਪੈਂਟ-ਕੋਟ ਪਾਉਣ ਲੱਗੇ। ਸਾਡੇ ਇਲਾਕੇ ਖ਼ਾਸ ਕਰ ਸਾਡੇ ਪਿੰਡ ਵਿੱਚ ਚਾਦਰਾ ਬੰਨ੍ਹਣ ਦਾ ਰਿਵਾਜ ਨਹੀਂ ਸੀ ਕਿਉਂਕਿ ਚਾਦਰੇ ਜ਼ਿਆਦਾਤਰ ਪਾਕਿਸਤਾਨੋਂ ਆਏ ਲੋਕ ਹੀ ਬੰਨ੍ਹਦੇ ਸਨ। ਸਾਡੇ ਨੇੜੇ ਦੇ ਪਿੰਡ ਸੈਂਪਲੇ, ਘੇਲ ਤੇ ਕਸੁੰਬੜੀ ਦੇ ਕੁਝ ਮਰਦ ਚਾਦਰੇ ਬੰਨ੍ਹਦੇ ਸਨ। ਸਾਡੇ ਪਿੰਡ ਵਿੱਚ ਜੇ ਕੋਈ ਮੁੰਡਾ-ਖੁੰਡਾ ਕਦੇ ਸ਼ੌਕੀਆ ਚਾਦਰਾ ਬੰਨ੍ਹ ਲੈਂਦਾ ਤਾਂ ਉਸ ਨੂੰ ਲੋਕ ਚੰਗਾ ਨਹੀਂ ਸਨ ਸਮਝਦੇ ਤੇ ਅੱਗੇ-ਪਿੱਛੇ ਉਸ ਨੂੰ ਕਹਿੰਦੇ ਕਿ ‘ਵੈਲੀ ਬਣਿਆ ਫਿਰਦਾ ਹੈ।’ ਕੋਈ ਸ਼ੌਕੀਨ ਗੱਭਰੂ ਕਿਸੇ ਮੇਲੇ ਜਾਂ ਵਿਆਹ-ਕਾਰਜ ਨੂੰ ਚਾਦਰਾ ਬੰਨ੍ਹ ਕੇ ਚਿੱਤ ਖ਼ੁਸ਼ ਕਰ ਲੈਂਦਾ, ਪਰ ਇਹ ਆਮ ਪਹਿਰਾਵਾ ਨਹੀਂ ਸੀ।

ਵਿਧਵਾਵਾਂ ਪ੍ਰਤੀ ਸੋਚ ਬਦਲੋ

ਵਿਧਵਾ ਔਰਤ ਦੇ ਦੁੱਖ ਤਕਲੀਫ਼ਾਂ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਇੱਕ ਔਰਤ ਜੋ ਪਤੀ ਦੇ ਸਿਰ ’ਤੇ ਮੌਜ ਮਾਣਦੀ ਹੈ। ਪਤੀ ਦਾ  ਦੇਹਾਂਤ ਹੋਣ ’ਤੇ ਉਸ ਔਰਤ ਦਾ ਇਕਦਮ ਘਰੇਲੂ ਜ਼ਿੰਦਗੀ ਛੱਡ ਕੇ  ਮਰਦ ਬਣ ਕੇ ਘਰ ਤੋਂ ਬਾਹਰ ਨਿਕਲਣਾ ਤੇ ਔਰਤ ਬਣ ਕੇ ਘਰ ਵਿਚਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਪਤਨੀ ਦੇ ਸਿਰੋਂ ਪਤੀ ਦਾ ਸਾਇਆ ਉੱਠਦਾ ਹੈ ਤਾਂ ਉਸਦਾ ਹਰ ਕਿਸਮ ਦਾ ਸ਼ੋਸ਼ਣ ਸ਼ੁਰੂ ਹੋ ਜਾਂਦਾ ਹੈ। ਸ਼ੋਸ਼ਣ ਬੇਗਾਨੇ ਭਾਵੇਂ ਨਾ ਕਰਨ, ਪਰ ਉਸ ਦੀ ਜੋ ਦਸ਼ਾ ਰਿਸ਼ਤੇਦਾਰ ਜਾਂ ਸ਼ਰੀਕ ਕਰਦੇ ਹਨ। ਕਈ ਵਾਰ ਉਹ ਸੁਣ ਕੇ ਜਾਂ ਦੇਖ ਕੇ ਦਿਲ ਦਹਿਲ ਜਾਂਦਾ ਹੈ। ਸਭ ਤੋਂ ਪਹਿਲਾਂ ਉਸਦੀ ਜਾਇਦਾਦ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇਕਰ ਕੋਈ ਔਰਤ ਅਜਿਹਾ ਨਹੀਂ ਹੋਣ ਦਿੰਦੀ ਤਾਂ ਆਖਰੀ ਹਥਿਆਰ ਉਸਦੇ ਚਰਿੱਤਰ ’ਤੇ ਉਂਗਲ ਚੁੱਕ ਕੇ ਵਰਤਿਆ ਜਾਂਦਾ ਹੈ। ਅਜਿਹੀਆਂ ਸਮੱਸਿਆਵਾਂ ਨਾਲ ਜੂਝਦੀ ਹਰ ਵਿਧਵਾ ਔਰਤ ਆਪਣੇ ਬੱਚੇ ਪਾਲਦੀ ਹੈ। ਫਿਰ ਜਦੋਂ ਬੱਚੇ ਉਸਦੇ ਲਾਇਕ ਨਿਕਲ ਜਾਂਦੇ ਹਨ, ਉਹੀ ਰਿਸ਼ਤੇਦਾਰ ਸਾਕ ਸਬੰਧੀ ਔਖੇ ਵੇਲੇ ਜੋ ਉਸ ਨੂੰ ਛੱਡ ਗਏ ਸਨ, ਨੇੜੇ-ਨੇੜੇ ਆਉਣ ਲੱਗ ਜਾਂਦੇ ਹਨ।

ਆਓ, ਪ੍ਰੈਸ਼ਰ ਕੁੱਕਰ ਵਿੱਚ ਕੇਕ ਬਣਾਈਏ

ਆਮਤੌਰ ’ਤੇ ਕੇਕ ਓਵਨ ਵਿੱਚ ਹੀ ਬਣਦਾ ਹੈ, ਪਰ ਪਿੰਡਾਂ ਵਿੱਚ ਕਿਸਾਨ ਬੀਬੀਆਂ ਕੋਲ ਓਵਨ ਨਹੀਂ ਹੁੰਦਾ ਤਾਂ ਕੇਕ ਨਹੀਂ ਬਣ ਸਕਦਾ। ਇਸ ਲਈ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਕੇਕ ਬਣਾਵਾਂਗੇ ਕਿਉਂਕਿ ਪ੍ਰੈਸ਼ਰ ਕੁੱਕਰ ਹਰ  ਘਰ ਵਿੱਚ ਮੌਜੂਦ ਹੁੰਦਾ ਹੈ। ਕੇਕ ਕਿਸੇ ਵੀ ਮੌਕੇ ’ਤੇ ਬਣਾਇਆ ਜਾ ਸਕਦਾ ਹੈ ਜਿਵੇਂ ਕਿ ਬੱਚੇ ਦੇ ਜਨਮ ਦਿਨ, ਵਰ੍ਹੇਗੰਢ ਜਾਂ ਕੋਈ ਹੋਰ ਖ਼ਾਸ ਤਿਓਹਾਰ ’ਤੇ। ਬਾਜ਼ਾਰ ਵਿੱਚ ਮਿਲਣ ਵਾਲੇ  ਕੇਕ ਖਾ ਕੇ ਕਈ ਵਾਰ ਬੱਚੇ ਬਿਮਾਰ ਹੋ ਜਾਂਦੇ ਹਨ ਕਿਉਂਕਿ ਘਟੀਆ ਕਿਸਮ ਦਾ ਘਿਓ ਜਾਂ ਕਰੀਮ ਵਰਤੀ ਹੁੰਦੀ ਹੈ। ਇਸ ਲਈ ਘਰ ਵਿੱਚ ਕੇਕ ਬਣਾਉਣ ਨਾਲ ਅਸੀਂ ਆਪਣੀ ਮਰਜ਼ੀ ਮੁਤਾਬਕ ਵਧੀਆ ਸਮੱਗਰੀ ਵਰਤ ਕੇ ਗੁਣਵੱਤਾ ਕਾਇਮ ਰੱਖ ਸਕਦੇ ਹਾਂ।
ਸਮੱਗਰੀ

ਚੋਗਾ ਪਾਉਣਾ ਪੁੰਨ ਨਹੀਂ

ਪੁਰਾਣੇ ਸਮਿਆਂ ਵਿੱਚ ਪੋਹ- ਮਾਘ ਦੇ ਮਹੀਨੇ ਪੰਛੀਆਂ ਨੂੰ ਦਾਣੇ ਪਾਉਣਾ ਪੁੰਨ ਦਾ ਕੰਮ ਸਮਝਿਆ ਜਾਂਦਾ ਸੀ। ਇਨ੍ਹਾਂ ਮਹੀਨਿਆਂ ਵਿੱਚ ਠੰਢ ਦਾ ਜ਼ੋਰ ਅਤੇ ਖੇਤਾਂ ਵਿੱਚ ਦਾਣਾ ਫੱਕਾ ਨਾ ਹੋਣ ਕਾਰਨ ਅਜਿਹਾ ਕੀਤਾ ਜਾਂਦਾ ਸੀ। ਉਸ ਸਿਰਜਣਹਾਰ ਨੇ ਸਭ ਜੀਵਾਂ ਲਈ ਚੋਗ ਦਾ ਪ੍ਰਬੰਧ  ਕੀਤਾ ਹੈ। ਇਸ ਚੋਗ ਨੂੰ ਪ੍ਰਾਪਤ ਕਰਨ ਲਈ ਮਨੁੱਖ ਤੋਂ ਲੈ ਕੇ ਹਰ ਜੀਵ  ਸੰਘਰਸ਼ ਕਰਦਾ ਹੈ, ਇਹੋ ਹੀ ਜੀਵਨ ਜਾਚ  ਹੈ। ਹਰ ਜੀਵ ਅਤੇ ਉਸ ਦੀਆਂ ਸਰੀਰਿਕ ਕਿਰਿਆਵਾਂ ਅਨੁਸਾਰ ਭੋਜਨ ਆਦਤਾਂ ਹੁੰਦੀਆਂ ਹਨ। ਕੁਦਰਤ ਵੱਲੋਂ ਚੌਗਿਰਦੇ ਵਿੱਚ ਸੰਤੁਲਨ ਲਈ ਭੋਜਨ ਲੜੀਆਂ ਦੀ ਵਿਵਸਥਾ ਹੈ। ਜਿਵੇਂ  ਘਾਹ- ਹਿਰਨ- ਸ਼ੇਰ ਅਦਿ। ਜਦੋਂ ਵੀ ਕੋਈ ਭੋਜਨ ਲੜੀ ਟੁੱਟਦੀ ਹੈ ਤਾਂ ਚੌਗਿਰਦੇ ਵਿੱਚ ਵਿਗਾੜ ਪੈਦਾ ਹੋ ਜਾਂਦਾ ਹੈ। ਕੁਝ ਜੀਵਾਂ ਦਾ ਸ਼ਾਕਾਹਾਰੀ ਅਤੇ ਕੁਝ ਦਾ ਮਾਸਾਹਾਰੀ ਹੋਣਾ ਭੋਜਨ ਲੜੀ ਵਿੱਚ ਸੰਤੁਲਨ ਬਣਾਉਂਦਾ ਹੈ। ਪਰ ਅੱਜਕੱਲ੍ਹ ਮਨੁੱਖ ਭੋਜਨ ਲੜੀ ਵਿੱਚ ਵਿਗਾੜ ਪੈਦਾ ਕਰਨ ਵਾਲਾ ਸਭ ਤੋਂ ਵੱਡਾ ਕਾਰਕ ਹੈ। ਉਦਾਹਰਨ ਵਜੋਂ ਪੰਛੀਆਂ ਨੂੰ ਦਾਣੇ ਪਾਉਣਾ।

ਕਲਾ ਪ੍ਰਤੀ ਪ੍ਰੇਰਿਤ ਕਰਨਾ ਵੀ ਕਲਾ ਹੈ

ਕਲਾ ਹੀ ਜ਼ਿੰਦਗੀ ਹੈ ਤੇ ਜ਼ਿੰਦਗੀ ਹੀ ਕਲਾ ਹੈ। ਕਲਾ ਦਾ ਮਨੋਰਥ ਹੈ ਕੁਦਰਤ ਨੂੰ ਸਮਝਣ ਦਾ ਯਤਨ ਕਰਨਾ ਤੇ ਉਸ ਦੇ ਅਰਥਾਂ ਨੂੰ ਪ੍ਰਭਾਸ਼ਿਤ ਕਰਨਾ; ਬਿਰਖ ਦੀ ਆਤਮਾ ਨੂੰ ਪ੍ਰਗਟ ਕਰਨਾ ਨਾ ਕਿ ਬਿਰਖ ਦੀ ਹੂਬਹੂ ਤਸਵੀਰ ਪੇਸ਼ ਕਰਨਾ; ਸਮੁੰਦਰ ਦੀ ਰੂਹ ਨੂੰ ਪ੍ਰਗਟ ਕਰਨਾ ਨਾ ਕਿ ਨੀਲੇ ਪਾਣੀਆਂ ’ਚ ਹਿਲੋਰੇ ਖਾਂਦੀਆਂ ਲਹਿਰਾਂ ਨੂੰ ਚਿਤਰਨਾ। ਭਾਵ ਕਲਾ ਦਾ ਮਕਸਦ ਹੈ ਸਾਧਾਰਨ ਵਿੱਚੋਂ ਅਸਾਧਾਰਨ ਦੀ ਖੋਜ ਕਰਨੀ। ਡੂੰਘਾਈ ਵਿੱਚ ਜਾ ਕੇ ਵੇਖਿਆ ਜਾਵੇ ਤਾਂ ਕਲਾ ਕੋਈ ਸ਼ਬਦ ਮਾਤਰ ਨਹੀਂ ਹੈ, ਇਹ ਤਾਂ ਆਪਣੇ ਸਵੈ ਨਾਲ ਇਕਸੁਰਤਾ ਸਥਾਪਿਤ ਕਰਨੀ ਤੇ ਅਜਿਹੀ ਰੂਹਾਨੀ ਅਵਸਥਾ ਨੂੰ ਪ੍ਰਾਪਤ ਕਰਨਾ ਹੈ ਜਿੱਥੇ ਚੰਗੇ-ਮੰਦੇ ਦਾ ਕੋਈ ਭੇਦ ਹੀ ਨਾ ਰਹੇ। ਕਲਾ ਦਾ ਉਦੇਸ਼ ਜ਼ਿੰਦਗੀ ਦੀ ਲਘੂਤਾ ਨੂੰ

ਮੇਰਾ ਭਿੱਜ ਗਿਆ ਵਰੀ ਦਾ ਲਹਿੰਗਾ…

ਵਿਆਹ ਵਾਲੇ ਦਿਨ ਵਰ ਅਤੇ ਉਸ ਦੇ ਪਰਿਵਾਰ ਵੱਲੋਂ ਲਾੜੀ ਨੂੰ ਵਿਆਹੁਣ ਗਿਆਂ, ਲਾੜੀ ਨੂੰ ਦਿੱਤੇ ਜਾਣ ਵਾਲੇ ਕੱਪੜੇ, ਗਹਿਣੇ ਅਤੇ ਹਾਰ-ਸ਼ਿੰਗਾਰ ਦੀਆਂ ਮੁੱਲਵਾਨ ਵਸਤੂਆਂ ਨੂੰ ‘ਵਰੀ’ ਕਹਿੰਦੇ ਹਨ। ਬਰਾਤ ਦੇ ਢੁਕਾਅ ਤੋਂ ਬਾਅਦ ਜਿਵੇਂ ਕੰਨਿਆ ਵਾਲੀ ਧਿਰ ਵਰ ਵਾਲੀ ਧਿਰ ਨੂੰ ‘ਖੱਟ’ ਦੀ ਰਸਮ ਵੇਲੇ ਸਾਰੇ ਬਰਾਤੀਆਂ ਅਤੇ ਆਪਣੀ ਬਰਾਦਰੀ ਸਾਹਮਣੇ ਦਾਜ ਵਿਖਾਉਂਦੀ ਰਹੀ ਹੈ, ਉਵੇਂ ਹੀ ਵਰ ਵਾਲੀ ਧਿਰ ਉਚੇਚੇ ਰੂਪ ਵਿੱਚ ਲਾੜੀ ਲਈ ‘ਵਰੀ’ ਦੇ ਰੂਪ ਵਿੱਚ ਲਿਆਂਦੇ ਕੱਪੜੇ, ਗਹਿਣੇ ਅਤੇ ਹਾਰ-ਸ਼ਿੰਗਾਰ ਦੀ ਸਮੱਗਰੀ ਕੰਨਿਆ ਵਾਲੀ ਧਿਰ ਨੂੰ ਵਿਖਾਉਂਦੀ ਰਹੀ ਹੈ।

ਲੋਪ ਹੋਈ ਖੇਡ ਗੁੱਲੀ ਡੰਡਾ

ਸਮੇਂ ਦਾ ਪਹੀਆ ਸਦਾ ਘੁੰਮਦਾ ਰਹਿੰਦਾ ਹੈ ਅਤੇ ਅਦਲਾ-ਬਦਲੀ ਹੁੰਦੀ ਰਹਿੰਦੀ ਹੈ। ਰਿਵਾਜ, ਖਾਣ-ਪੀਣ, ਪੁਸ਼ਾਕਾਂ, ਰੁੱਤਾਂ, ਕਾਰ-ਵਿਹਾਰ ਅਤੇ ਮਾਨਸਿਕ ਸੋਚਾਂ ਵਿੱਚ ਬਦਲਾਓ ਆਉਂਦਾ ਰਹਿੰਦਾ ਹੈ। ਪਰ ਕਈ ਚੀਜ਼ਾਂ ਇਸ ਬਦਲਾਓ ਵਿੱਚ ਐਨੀਆਂ ਪਿੱਛੇ ਰਹਿ  ਜਾਂਦੀਆਂ ਹਨ ਕਿ ਭੁੱਲ ਵੀ ਜਾਂਦੀਆਂ ਹਨ ਅਤੇ ਸਮੇਂ ਦੇ ਵੇਗ ਵਿੱਚ ਲੋਪ ਹੀ ਹੋ ਜਾਂਦੀਆਂ ਹਨ। ਮੈਂ ਗੱਲ ਕਰਨ ਲੱਗਾ ਹਾਂ ਕੁਝ ਪੁਰਾਣੀਆਂ ਲੋਪ ਹੋ ਰਹੀਆਂ ਆਮ ਪੰਜਾਬੀ ਪੇਂਡੂ ਖੇਡਾਂ ਵਿੱਚੋਂ ਸਿਰਫ਼ ਇੱਕ ਖੇਡ ਦੀ, ਉਹ ਹੈ ਗੁੱਲੀ-ਡੰਡਾ।

ਗਾਇਬ ਹੋ ਚੁੱਕਾ ਪੇਂਡੂ ਸੱਭਿਆਚਾਰ

ਪੇਂਡੂ ਜੀਵਨ ਸਾਡੇ ਸੱਭਿਆਚਾਰ ਦਾ ਇੱਕ ਅਨਿਖੜਵਾਂ ਅੰਗ ਹੈ। ਦਿਨੋਂ ਦਿਨ ਵੱਧ ਰਹੇ ਸ਼ਹਿਰੀਕਰਨ ਨੇ ਹੁਣ ਆਪਣਾ ਪ੍ਰਭਾਵ ਪਿੰਡਾਂ ਵਿੱਚ ਵੀ ਛੱਡਣਾ ਸ਼ੁਰੂ ਕਰ ਦਿੱਤਾ ਹੈ। ਸਾਡਾ ਅਮੀਰ ਸੱਭਿਆਚਾਰ ਪਿੰਡਾਂ ਵਿੱਚ ਵਸਦਾ ਸੀ। ਵਿਗਿਆਨਕ ਤਰੱਕੀ, ਸਮੇਂ ਦੀ ਘਾਟ, ਪੱਛਮੀ ਸੱਭਿਆਚਾਰ ਦੇ ਕਾਰਨ ਕਈ ਫਾਇਦਿਆਂ ਦੇ ਨਾਲ-ਨਾਲ ਕਾਫ਼ੀ ਨੁਕਸਾਨ ਵੀ ਹੋਏ ਹਨ। ਪਿੰਡਾਂ ਦੀ ਮੋਹ-ਮੁਹਬੱਤ ਹੁਣ ਖ਼ਤਮ ਹੋਣ ਵੱਲ ਜਾ ਰਹੀ ਹੈ ਜਾਂ ਫਿਰ ਇਹ ਕਹਿ ਲਓ ਕਿ ਜਾ ਚੁੱਕੀ ਹੈ।

ਲੋਪ ਹੋਏ ਪੰਜਾਬ ਦੇ ਰਵਾਇਤੀ ਗਹਿਣੇ

 ਇਸ ਵਿੱਚ ਕੋਈ ਸ਼ੱਕ ਨਹੀ ਕਿ ਗਹਿਣੇ ਹਮੇਸ਼ਾਂ ਤੋਂ ਹੀ ਔਰਤਾਂ ਦੇ ਪਸੰਦੀਦਾ ਰਹੇ ਹਨ। ਪ੍ਰਾਚੀਨ ਸਮੇਂ ਤੋਂ ਹੀ ਭਾਰਤ ਵਿੱਚ ਇਸ ਦੇ ਪਹਿਨਣ ਦਾ ਰਿਵਾਜ ਆਮ ਹੈ। ਉਸ ਸਮੇਂ ਔਰਤਾਂ ਨੂੰ ਸੱਜਣ-ਸੰਵਰਣ ਦਾ ਬਹੁਤ ਸ਼ੌਕ ਸੀ। ਉਹ ਵਾਲਾਂ ਦੇ ਸ਼ਿੰਗਾਰ ਲਈ ਪਹਿਲਾਂ ਪੰਛੀਆਂ ਦੇ ਪਰਾਂ ਅਤੇ ਫੁੱਲਾਂ ਦੇ ਹਾਰਾਂ ਨਾਲ ਸਿਰ ਦਾ ਸ਼ਿੰਗਾਰ ਕਰਦੀਆਂ ਅਤੇ ਫਿਰ ਲਿਸ਼ਕਦਾਰ ਧਾਤਾਂ ਦਾ ਪ੍ਰਯੋਗ ਕਰਦੀਆਂ ਸਨ। ਉਸ ਸਮੇਂ ਧਨ ਦੇ ਸਾਧਨਾਂ ਦੀ ਘਾਟ ਹੋਣ ਕਰਕੇ ਸੋਨੇ ਅਤੇ ਚਾਂਦੀ ਤੋਂ ਬਿਨਾਂ ਲਾਖ, ਸ਼ੀਸ਼ੇ ਅਤੇ ਪਿੱਤਲ ਦੀਆਂ ਚੂੜੀਆਂ ਵਰਗੇ ਸਸਤੇ ਗਹਿਣੇ ਵੀ ਲੋਕਾਂ ਦੀ ਖਿੱਚ ਦਾ ਹਿੱਸਾ ਹੁੰਦੇ ਸਨ। ਪੰਜਾਬ ਦੇ ਰਵਾਇਤੀ ਗਹਿਣੇ ਔਰਤਾਂ ਅਤੇ ਮਰਦਾਂ ਦੇ ਹਰ ਅੰਗ ਲਈ ਬਣੇ ਹਨ।

ਵਿਸਰ ਰਹੀ ਰਸਮ ਘੜੋਲੀ ਭਰਨੀ

ਵਿਆਹ ਦੇ ਮੌਕੇ ਨਿਭਾਈਆਂ ਜਾਣ ਵਾਲੀਆਂ ਰਸਮਾਂ ਦਾ ਕੋਈ ਹੱਦ-ਬੰਨਾ ਨਹੀਂ ਨਿਸ਼ਚਤ ਕੀਤਾ ਜਾ ਸਕਦਾ। ਕੁਝ ਰਸਮਾਂ ਜਿਹੜੀਆਂ ਵੇਖੀਆਂ-ਸੁਣੀਆਂ ਹਨ ਜਾਂ ਜਿਨ੍ਹਾਂ ਦਾ ਜ਼ਿਕਰ ਪੰਜਾਬੀ ਲੋਕਧਾਰਾ ਵਿੱਚ ਕੀਤਾ ਗਿਆ ਮਿਲਦਾ ਹੈ, ਬਾਰੇ ਵੀ ਜਾਣਕਾਰੀ ਹਾਸਲ ਕਰਨੀ ਸਹਿਜ ਕਾਰਜ ਨਹੀਂ। ਕਈ ਰਸਮਾਂ ਨੂੰ ਨਿਭਾਉਣ ਦਾ ਮਹੱਤਵ ਤੇ ਚਲਨ ਕਿਸੇ ਇਲਾਕੇ ਵਿਸ਼ੇਸ਼ ਜਾਂ ਭੂ-ਭਾਗ ਤਕ ਸੀਮਿਤ ਹੋ ਕੇ ਰਹਿ ਜਾਂਦਾ ਹੈ ਅਤੇ ਕਈ ਰਸਮਾਂ ਵਿਸ਼ੇਸ਼ ਜਾਤਾਂ, ਬਰਾਦਰੀਆਂ ਜਾਂ ਭਾਈਚਾਰਿਆਂ ਤਕ ਸੀਮਿਤ ਰਹਿ ਜਾਂਦੀਆਂ ਹਨ। ਘੜੋਲੀ ਭਰਨੀ ਵਿਆਹ ਦੇ ਮੌਕੇ ’ਤੇ ਨਿਭਾਈ ਜਾਣ ਵਾਲੀ ਰਸਮ ਹੁੰਦੀ ਸੀ ਜਿਸ ਨੂੰ ਬੜੀਆਂ ਰੀਝਾਂ ਤੇ ਉਤਸ਼ਾਹ ਨਾਲ ਸੰਪੰਨ ਕੀਤਾ ਜਾਂਦਾ ਸੀ। ਸੁਣਨ ਵਿੱਚ ਆਉਂਦਾ ਹੈ ਕਿ ਇਸ ਰਸਮ ਦੇ ਮਹੱਤਵ ਦੀ ਸ਼ਿੱਦਤ ਵੀ ਬਹੁਤੀਆਂ ਹਾਲਤਾਂ ਵਿੱਚ ਸਥਾਨਕ ਪੱਧਰ ਤਕ ਸਿਮਟ ਜਾਂਦੀ ਰਹੀ ਹੈ।

ਜਦੋਂ ਵੀ ਬੋਲੀਏ ਭਲਾ ਬੋਲੀਏ

ਸਿਆਣੇ ਕਹਿੰਦੇ ਹਨ ‘ਜਦੋਂ ਵੀ ਬੋਲੀਏ, ਸੋਚ ਕੇ ਬੋਲੀਏ, ਪਰ ਉਹ ਸਾਰਾ ਨਾ ਬੋਲੀਏ ਜੋ ਸੋਚਿਆ ਸੀ’ ਕਿਉਂਕਿ ਕਿਹਾ ਜਾਂਦਾ ਹੈ ਕਿ ਮੂੰਹੋਂ ਕੱਢੇ ਸ਼ਬਦ ਮੁੜ ਮੂੰਹ ਵਿੱਚ ਨਹੀਂ ਪੈਂਦੇ। ਸ਼ਾਇਦ ਇਸੇ ਕਰਕੇ ਜ਼ਿਆਦਾ ਬੋਲਣ ਵਾਲੇ ਨੂੰ ਜਾਂ ਬਿਨਾਂ ਸੋਚ ਸਮਝ ਕੇ ਬੋਲਣ ਵਾਲੇ ਨੂੰ ਬੜਬੋਲਾ ਕਿਹਾ ਜਾਂਦਾ ਹੈ ਤੇ ਉਸ ਦੀ ਕਿਸੇ ਵੀ ਗੱਲ ਨੂੰ ਤਵੱਜੋਂ ਨਹੀਂ ਦਿੱਤੀ ਜਾਂਦੀ। ਇਸਦੇ ਉਲਟ ਚੰਗਾ, ਮਿੱਠਾ, ਵਜ਼ਨਦਾਰ ਅਤੇ ਘੱਟ ਬੋਲਣ ਵਾਲੇ ਨੂੰ ਹਰ ਕੋਈ ਸੁਣਨਾ ਪਸੰਦ ਕਰਦਾ ਹੈ।
ਅਜੌਕੇ ਦੌਰ ਵਿੱਚ ਸਾਡੇ ਚੰਗੇ ਮੰਦੇ ਹੋਣ ਦਾ ਅੰਦਾਜ਼ਾ ਜ਼ਿਆਦਾਤਰ ਸਾਡੇ ਕੱਪੜੇ ਪਹਿਨਣ ਦੇ ਸਲੀਕੇ ਤੋਂ ਹੀ ਲਗਾ ਲਿਆ ਜਾਂਦਾ ਹੈ ਜਾਂ ਸਾਡੀ ਸੱਭਿਅਤਾ ਵਿੱਚ ਕਿਸੇ ਦੇ ਰੰਗ ਰੂਪ ਤੋਂ ਹੀ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਮਨਮਰਜ਼ੀ ਦੇ ਅੰਦਾਜ਼ੇ ਲਗਾ ਲਏ ਜਾਂਦੇ ਹਨ। ਪਰ ਇਹ ਅਟੱਲ ਸੱਚਾਈ ਹੈ

ਔਰਤਾਂ ਪ੍ਰਤੀ ਬਦਲੋ ਨਜ਼ਰੀਆ

ਕੀ ਸੱਚਮੁਚ ਔਰਤ ਜਦੋਂ ਚਾਰਦੀਵਾਰੀ ਤੋਂ ਬਾਹਰ ਕਦਮ ਰੱਖਦੀ ਹੈ, ਉਸ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਮਿਲਦੀ ਹੈ? ਸਮੇਂ-ਸਮੇਂ ਹਰ ਸਮਾਜ ਵਿੱਚ ਔਰਤ ਦੀ ਸਥਿਤੀ ਅੱਡ-ਅੱਡ ਰਹੀ ਹੈ, ਕਦੇ ਸਿਰ ਦਾ ਤਾਜ ਤੇ ਕਦੇ ਪੈਰ ਦੀ ਜੁੱਤੀ। ਹੁਣ ਜਦੋਂ ਆਧੁਨਿਕਤਾ ਦਾ ਬੋਲਬਾਲਾ ਹੈ। ਔਰਤ ਦੇ ਸਮਾਜ ਵਿੱਚ ਸਥਾਨ ਵਿੱਚ ਕਿੰਨੀ ਕੁ ਤਬਦੀਲੀ ਆਈ ਹੈ, ਇਸ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ। ਅੱਜ ਹਰ ਖੇਤਰ ਵਿੱਚ ਔਰਤਾਂ ਉੱਚੇ ਅਹੁਦਿਆਂ ਉੱਤੇ ਬਿਰਾਜਮਾਨ ਹਨ, ਪਰ  ਇਨ੍ਹਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ।

ਆਓ! ਬਜ਼ੁਰਗਾਂ ਦੀ ਸੁਣੀਏ…

ਬਚਪਨ, ਜਵਾਨੀ ਤੇ ਬੁਢਾਪਾ ਜੀਵਨ ਦੇ ਤਿੰਨ ਕਮਾਲ ਦੇ ਰੰਗ ਹਨ। ਪਹਿਲਾ ਰੰਗ ਬਚਪਨ ਬੇਫ਼ਿਕਰੀ ਦੇ ਆਲਮ ’ਚ ਗੁਜ਼ਰਦਾ ਹੈ। ਦੂਜੇ ਰੰਗ ਜਵਾਨੀ ’ਤੇ ਮਦਹੋਸ਼ੀ ਦਾ ਦੌਰ ਹੀ ਭਾਰੂ ਹੁੰਦਾ ਹੈ ਜਦੋਂਕਿ ਤੀਜਾ ਰੰਗ ਬੁਢਾਪਾ ਉਮਰ ਭਰ ਹੱਡੀਂ ਹੰਢਾਏ ਤਜਰਬਿਆਂ, ਭਾਵਨਾਵਾਂ, ਇੱਛਾਵਾਂ ਤੇ ਆਸ਼ਾਵਾਂ ਦਾ ਸੁਮੇਲ ਹੁੰਦਾ ਹੈ।

ਮਾਣੋਂ ਖ਼ੁਸ਼ੀਆਂ ਦੇ ਰੰਗ

ਜੀਵਨ ਅਨਮੋਲ ਹੈ, ਇਸ ਨੂੰ ਪ੍ਰਸੰਨਤਾ ਅਤੇ ਕਾਰਗਰ ਢੰਗ ਨਾਲ ਜਿਊਣਾ ਚਾਹੀਦਾ ਹੈ। ਸਾਡਾ ਜੀਵਨ ਵੱਖ-ਵੱਖ ਪਹਿਲੂਆਂ ਅਤੇ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਖ਼ੁਸ਼ੀ ਅਤੇ ਗ਼ਮੀ ਇਸ ਦੇ ਮੁੱਖ ਭਾਗ ਹਨ।  ਹੁਣ ਨਿਰਭਰ ਇਸ ਗੱਲ ’ਤੇ ਕਰਦਾ ਹੈ ਕਿ ਅਸੀਂ ਇਸ ਵਿੱਚੋਂ ਚੁਣਦੇ ਕਿਸ ਨੂੰ ਹਾਂ, ਖ਼ੁਸ਼ੀ ਨੂੰ ਜਾਂ ਗ਼ਮੀ ਨੂੰ। ਭਾਵੇਂ ਕਿ ਆਪਣੀ ਖ਼ੁਸ਼ਗ਼ਵਾਰ ਜ਼ਿੰਦਗੀ ਵਿੱਚ ਗ਼ਮਾਂ ਦਾ ਇੱਛੁਕ ਕੋਈ ਵੀ ਨਹੀਂ ਹੁੰਦਾ ਅਤੇ ਇਸ ਦੇ ਸੰਦਰਭ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਦੁੱਖ ਮਨੁੱਖੀ ਜੀਵਨ ਵਿੱਚ ਆਪਣੇ-ਆਪ ਆਉਂਦੇ ਹਨ, ਪਰ ਇਹ ਸੱਚ ਨਹੀਂ ਹੈ। ਫ਼ਰਕ ਸਿਰਫ਼ ਇਹ ਹੈ ਕਿ ਜੋ ਦੂਜੇ ਕਹਿੰਦੇ ਹਨ, ਅਸੀਂ ਵੀ ਉਹੀ ਕਰਦੇ ਤੇ ਕਹਿੰਦੇ ਹਾਂ। ਅਸਲ ਵਿੱਚ ਅਜਿਹਾ ਕਰਨ ਵਾਲਿਆਂ ਪ੍ਰਤੀ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਉਹ ਆਪਣੇ ਜੀਵਨ ਨੂੰ ਦੂਸਰਿਆਂ ਦੇ ਢੰਗ ਨਾਲ ਜੀਅ ਰਹੇ ਹੋਣ।

ਪੰਜਾਬਣ ਦੇ ਸਿਰ ਦਾ ਸ਼ਿੰਗਾਰ-ਚੁੰਨੀ

ਪੰਜਾਬੀ ਮੁਟਿਆਰ ਦੀ ਸ਼ਾਨ ਅਤੇ ਸ਼ਰਮ-ਹਯਾ ਦਾ ਸਭ ਤੋਂ ਅਨਮੋਲ ਗਹਿਣਾ ਚੁੰਨੀ ਹੈ। ਚੁੰਨੀ ਵੇਖਣ ਨੂੰ ਤਾਂ ਛੋਟਾ ਜਿਹਾ ਸ਼ਬਦ ਹੈ, ਪਰ ਡੂੰਘੇ ਅਤੇ ਵਿਸ਼ਾਲ ਅਰਥਾਂ ਦੀ ਧਾਰਨੀ ਹੈ। ਚੁੰਨੀ ਔਰਤ ਦਾ ਸਿਰ ਢਕਣ ਲਈ ਸਿਰਫ਼ ਢਾਈ ਗਜ਼ ਦਾ ਕੱਪੜਾ ਨਹੀਂ, ਸਗੋਂ ਇਹ ਖ਼ਾਨਦਾਨ ਦੀ ਇੱਜ਼ਤ ਅਤੇ ਅਣਖ ਦੀ ਵੀ ਪ੍ਰਤੀਕ ਹੈ। ਜੋ ਅਹਿਮੀਅਤ ਮਰਦ ਲਈ ਪੱਗ ਦੀ ਹੈ ਓਹੀ ਅਹਿਮੀਅਤ ਔਰਤ ਲਈ ਚੁੰਨੀ ਦੀ ਹੈ। ਚੁੰਨੀ ਜਿੱਥੇ ਔਰਤ ਦੇ ਮਨ ਵਿੱਚ 

ਛੰਦ ਪਰਾਗੇ ਆਈਏ ਜਾਈਏ…

ਸਮੇਂ ਦੀ ਰਫ਼ਤਾਰ ਇੰਨੀ ਤੇਜ਼ ਗਤੀ ਨਾਲ ਚੱਲ ਰਹੀ ਹੈ ਕਿ ਇਸਨੇ ਸਾਡੀ ਜੀਵਨ ਸ਼ੈਲੀ ਹੀ ਬਦਲ ਕੇ ਰੱਖ ਦਿੱਤੀ ਹੈ। ਸਾਡਾ ਖਾਣ-ਪੀਣ, ਰਹਿਣ-ਸਹਿਣ, ਪਹਿਰਾਵਾ, ਮਨੋਰੰਜਨ ਦੇ ਸਾਧਨ, ਗੀਤ-ਸੰਗੀਤ, ਕੰਮ-ਕਾਰ, ਰਸਮ-ਰਿਵਾਜ ਆਦਿ ਸਭ ਬਦਲ ਚੁੱਕੇ ਹਨ। ਜੀਵਨ ਰੂਪੀ ਨਾਟਕ ਦੀ ਪ੍ਰਮੁੱਖ ਝਾਕੀ ਵਿਆਹ ਸਮੇਂ ਹੋਣ ਵਾਲੀਆਂ ਰਸਮਾਂ ਨੂੰ ਪੈਲੇਸ ਕਲਚਰ ਨੇ ਨਿਗਲ ਲਿਆ ਹੈ। ਪੰਜ-ਪੰਜ, ਸੱਤ-ਸੱਤ ਦਿਨ ਚੱਲਣ ਵਾਲੇ ਵਿਆਹ ਤਿੰਨ ਚਾਰ ਘੰਟਿਆਂ ਤਕ ਸਿਮਟ ਕੇ ਰਹਿ ਗਏ ਹਨ।

ਘਰ ਦੀ ਤਲਾਸ਼ ਵਿੱਚ ਔਰਤ

ਸੀਮਿੰਟ, ਰੇਤ, ਬਜਰੀ ਦੀ ਵਰਤੋਂ ਨਾਲ ਇੱਟਾਂ ਨੂੰ ਚਿਣ ਕੇ ਬਣਾਏ ਹੋਏ ਕਮਰਿਆਂ ਦੇ ਇਕੱਠ ਨੂੰ ਮਕਾਨ ਦੇ ਨਾਂ ਨਾਲ ਪੁਕਾਇਆ ਜਾਂਦਾ ਹੈ। ਜਦੋਂ ਇਸ ਮਕਾਨ ਵਿੱਚ ਰਹਿਣ ਵਾਲੇ ਮੈਂਬਰਾਂ ਵਿੱਚ ਆਪਸੀ ਪਿਆਰ ਅਤੇ ਇੱਕ-ਦੂਸਰੇ ਲਈ ਤਿਆਗ ਦੀ ਭਾਵਨਾ ਹੋਵੇ, ਸਫ਼ਾਈ ਦੇ ਨਾਲ-ਨਾਲ ਮਕਾਨ ਵਿੱਚ ਪਈ ਹਰ ਚੀਜ਼ ਸਲੀਕੇ ਨਾਲ ਰੱਖੀ ਹੋਵੇ, ਬਜ਼ੁਰਗਾਂ ਦਾ ਸਤਿਕਾਰ ਹੋਵੇ, ਅਨੁਸ਼ਾਸਨ ਹੋਵੇ, ਉਸ ਵਿੱਚ ਰਹਿਣ ਵਾਲੇ ਸਾਰੇ ਆਪਣੇ ਫਰਜ਼ਾਂ ਤੋਂ ਜਾਣੂ ਹੋਣ ਤਾਂ ਇਸ ਤਰ੍ਹਾਂ ਦੇ ਬਣੇ ਮਕਾਨ ਨੂੰ ਘਰ ਕਹਿੰਦੇ ਹਨ।

ਪਈਆਂ ਚਾਟੀਆਂ ਵਿੱਚ ਮਧਾਣੀਆਂ ਨੀ…

ਪੰਜਾਬੀ ਸਮਾਜਿਕ ਵਰਤਾਰੇ ਵਿੱਚੋਂ ਬਹੁਤ ਸਾਰੇ ਅਜਿਹੇ ਸੰਦ ਅਤੇ ਵਸਤੂਆਂ ਲੋਪ ਹੁੰਦੇ ਜਾ ਰਹੇ ਹਨ, ਜਿਹੜੇ ਕੁਝ ਸਮਾਂ ਪਹਿਲਾਂ ਇਸ ਦਾ ਅਟੁੱਟ ਹਿੱਸਾ ਰਹੇ ਹਨ ਜਾਂ ਫਿਰ ਇਨ੍ਹਾਂ ਦੇ ਨਵੇਂ ਰੂਪ ਅਤੇ ਵਿਕਲਪ ਸਾਹਮਣੇ ਆ ਗਏ ਹਨ। ਅਜਿਹੇ ਹੀ ਸੰਦਾਂ ਜਾਂ ਵਸਤੂਆਂ ਵਿੱਚੋਂ ਮਧਾਣੀ ਵੀ ਇੱਕ ਹੈ ਜੋ ਕਿ ਹਰ ਘਰ ਵਿੱਚ ਦੁੱਧ ਰਿੜਕਣ ਲਈ ਵਰਤੋਂ ਵਿੱਚ ਲਿਆਂਦੀ ਜਾਂਦੀ ਰਹੀ ਹੈ। ਪਹਿਲਾਂ ਹੱਥੀਂ ਕੰਮ ਕਰਨ ਕਰਕੇ ਚੰਗੀ ਖੁਰਾਕ ਲੋੜੀਂਦੀ ਹੁੰਦੀ ਸੀ, ਸਾਰੇ ਕੰਮ ਸਰੀਰਿਕ ਹੁੰਦੇ ਸੀ, ਸਰੀਰਿਕ ਤੰਦਰੁਸਤੀ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061480953
Copyright © 2018, Panjabi Times. All rights reserved. Website Designed by Mozart Infotech