ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਲਾਈਫ ਸਟਾਇਲ

ਕਲਾ ਪ੍ਰਤੀ ਪ੍ਰੇਰਿਤ ਕਰਨਾ ਵੀ ਕਲਾ ਹੈ

June 10, 2018 01:16 AM

ਕਲਾ ਹੀ ਜ਼ਿੰਦਗੀ ਹੈ ਤੇ ਜ਼ਿੰਦਗੀ ਹੀ ਕਲਾ ਹੈ। ਕਲਾ ਦਾ ਮਨੋਰਥ ਹੈ ਕੁਦਰਤ ਨੂੰ ਸਮਝਣ ਦਾ ਯਤਨ ਕਰਨਾ ਤੇ ਉਸ ਦੇ ਅਰਥਾਂ ਨੂੰ ਪ੍ਰਭਾਸ਼ਿਤ ਕਰਨਾ; ਬਿਰਖ ਦੀ ਆਤਮਾ ਨੂੰ ਪ੍ਰਗਟ ਕਰਨਾ ਨਾ ਕਿ ਬਿਰਖ ਦੀ ਹੂਬਹੂ ਤਸਵੀਰ ਪੇਸ਼ ਕਰਨਾ; ਸਮੁੰਦਰ ਦੀ ਰੂਹ ਨੂੰ ਪ੍ਰਗਟ ਕਰਨਾ ਨਾ ਕਿ ਨੀਲੇ ਪਾਣੀਆਂ ’ਚ ਹਿਲੋਰੇ ਖਾਂਦੀਆਂ ਲਹਿਰਾਂ ਨੂੰ ਚਿਤਰਨਾ। ਭਾਵ ਕਲਾ ਦਾ ਮਕਸਦ ਹੈ ਸਾਧਾਰਨ ਵਿੱਚੋਂ ਅਸਾਧਾਰਨ ਦੀ ਖੋਜ ਕਰਨੀ। ਡੂੰਘਾਈ ਵਿੱਚ ਜਾ ਕੇ ਵੇਖਿਆ ਜਾਵੇ ਤਾਂ ਕਲਾ ਕੋਈ ਸ਼ਬਦ ਮਾਤਰ ਨਹੀਂ ਹੈ, ਇਹ ਤਾਂ ਆਪਣੇ ਸਵੈ ਨਾਲ ਇਕਸੁਰਤਾ ਸਥਾਪਿਤ ਕਰਨੀ ਤੇ ਅਜਿਹੀ ਰੂਹਾਨੀ ਅਵਸਥਾ ਨੂੰ ਪ੍ਰਾਪਤ ਕਰਨਾ ਹੈ ਜਿੱਥੇ ਚੰਗੇ-ਮੰਦੇ ਦਾ ਕੋਈ ਭੇਦ ਹੀ ਨਾ ਰਹੇ। ਕਲਾ ਦਾ ਉਦੇਸ਼ ਜ਼ਿੰਦਗੀ ਦੀ ਲਘੂਤਾ ਨੂੰ ਬ੍ਰਹਿਮੰਡ ਦੀ ਵਿਸ਼ਾਲਤਾ ਨਾਲ ਜੋੜਨਾ ਤੇ ਮਨੁੱਖ ਨੂੰ ਪਰਮਾਤਮਾ ਨਾਲ ਮਿਲਾਉਣਾ ਹੈ। ਕਲਾ ਦੀ ਸਾਰਥਕਤਾ ਹੀ ਇਸ ਵਿੱਚ ਹੈ ਕਿ ਜਦੋਂ ਅਸੀਂ ਮਨੁੱਖ ਵਿੱਚ ਪਰਮਾਤਮਾ ਤੇ ਪਰਮਾਤਮਾ ਵਿੱਚ ਮਨੁੱਖ ਦੇ ਦਰਸ਼ਨ ਕਰਦੇ ਹਾਂ। ਸਾਹਿਤ ਭਾਵੇਂ ਕਿੰਨਾ ਵੀ ਮਨੋਰੰਜਕ ਕਿਉਂ ਨਾ ਹੋਵੇ ਉਸ ਦੀ ਮਹੱਤਤਾ ਇਸ ਗੱਲ ਵਿੱਚ ਹੈ ਕਿ ਉਹ ਜ਼ਿੰਦਗੀ ਦੇ ਅਰਥਾਂ ਨੂੰ ਕਿਸ ਹੱਦ ਤਕ ਪਰਿਭਾਸ਼ਤ ਕਰੇ ਜੋ ਜ਼ਮੀਨ ਤੇ ਅਸਮਾਨ ਨਾਲੋਂ ਕਿਤੇ ਵਿਸ਼ਾਲ ਹੈ।
ਕਲਾ ਨਾਂ ਹੈ ਜ਼ਿੰਦਗੀ ਦੀ ਖੁਸ਼ਕ ਵਾਰਤਕ ਦਾ ਕਵਿਤਾ ਰੂਪ ਵਿੱਚ ਢਲ ਜਾਣਾ, ਕਲਾ ਨਾਂ ਹੈ ਉਸ ਪ੍ਰੇਮ-ਗੀਤ ਦਾ ਜਿਸ ਨੂੰ ਦਿਨ ਤੇ ਰਾਤ ਜੁਗਲਬੰਦੀ ਵਿੱਚ ਗੁਣਗੁਣਾਉਂਦੇ ਹਨ। ਅਸਲੀ ਸਾਹਿਤ ਹੀ ਉਹ ਹੁੰਦਾ ਹੈ ਜਿਸ ਦਾ ਅਸੀਂ ਸਤਿਕਾਰ ਕਰਦੇ ਹਾਂ, ਜੋ ਧੜਕਦੀ ਹੋਈ ਜ਼ਿੰਦਗੀ, ਜ਼ਮੀਨੀ ਹਵਾ, ਮਿੱਟੀ ਤੇ ਰੌਸ਼ਨੀ ਤੋਂ ਆਪਣੀ ਖੁਰਾਕ ਹਾਸਲ ਕਰਦਾ ਹੈ।  ਲੇਖਕ ਉਹੀ ਮਹਾਨ ਕਿਹਾ ਜਾ ਸਕਦਾ ਹੈ ਜੋ ਰਚਨਾ ਨੂੰ ਅਹਿਸਾਸਾਂ ਦੀ ਬੁਲੰਦੀ ਤੇ ਰੰਗਾਂ ਦੀ ਪਿਚਕਾਰੀ ਨਾਲ ਵਿਲੱਖਣਤਾ ਪ੍ਰਦਾਨ ਕਰੇ।


ਕਲਾ ਨੂੰ ਹਕੀਕੀ ਸ਼ਬਦਾਂ ਜਾਂ ਰੰਗਾਂ ਵਿੱਚ ਢਾਲਣ ਵਾਲਾ ਲੇਖਕ ਜੇ ਸਮਾਜ ਨੂੰ ਸਿੱਖਿਅਤ ਕਰਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਉਸ ਕਾਬਲ ਬਣਾਉਣਾ ਪਵੇਗਾ, ਆਪਣੀ ਕਥਨੀ, ਕਰਨੀ ਤੇ ਲਿਖਤ ਵਿੱਚ ਇਕਸੁਰਤਾ ਪੈਦਾ ਕਰਕੇ ਹੀ ਸਮਾਜ ਦਾ ਮਾਰਗਦਰਸ਼ਨ ਕਰ ਸਕੇਗਾ। ਕਲਾ ਤੇ ਲੇਖਕ/ਕਲਾਕਾਰ ਉਹ ਹੀ ਸਮਾਜ ਰਾਹੀਂ ਪ੍ਰਵਾਨਿਤ ਹੁੰਦੇ ਹਨ ਜੋ ਅਮਲੀ ਰੂਪ ਵਿੱਚ ਲਾਗੂ ਹੋਵੇ। ਕਲਾਕਾਰ/ਲੇਖਕ ਤਾਂ ਜਨਤਾ ਲਈ ਸੜਕ ਕਿਨਾਰੇ ਉੱਗੇ ਸਦਾਬਹਾਰ ਬਿਰਖ ਵਾਂਗ ਹੁੰਦੇ ਹਨ ਜਿਨ੍ਹਾਂ ’ਤੇ ਹਮੇਸ਼ਾਂ ਸਦਾਬਹਾਰ ਰਸੀਲੇ ਫ਼ਲ ਲੱਗਦੇ ਹਨ। ਜਿਵੇਂ ਬਿਰਖ ਕਦੇ ਮਿੱਠੇ ਫ਼ਲ ਦੇਣ ਤੋਂ ਥੱਕਦਾ ਨਹੀਂ ਉਸੇ ਤਰ੍ਹਾਂ ਕਲਾਕਾਰ/ਸਾਹਿਤਕਾਰ ਸਮਾਜ ਨੂੰ ਨਰੋਈ ਕਲਾ ਤੇ ਸਾਹਿਤ ਦੇਣ ਤੋਂ  ਵਾਂਝਾ ਨਾ ਰੱਖੇ, ਨਹੀਂ ਤਾਂ ਕਲਾ ਪ੍ਰਤੀ ਇਮਾਨਦਾਰੀ ਸ਼ੰਕੇ ਦੇ ਘੇਰੇ ਵਿੱਚ ਆ ਜਾਵੇਗੀ।
ਕਲਾਵਾਂ ਦੇ ਕਲਾਵੇ ਵਿੱਚ ਬਹੁਤ ਸਾਰੇ ਪਹਿਲੂ ਆ ਜਾਂਦੇ ਹਨ ਜਿਵੇਂ ਸਾਹਿਤ, ਸੰਗੀਤ, ਚਿੱਤਰਕਾਰੀ ਆਦਿ। ਸਾਹਿਤ ਵਾਂਗ ਸੰਗੀਤ ਵੀ ਇੱਕ ਮਹਾਨ ਕਲਾ ਹੈ। ਸੰਗੀਤ ਵਿੱਚ ਇੱਕ ਅਜਿਹਾ ਨਸ਼ਾ ਹੈ ਜਿਸ ਨੂੰ ਸੁਣ ਕੇ ਮਨੁੱਖ ਉਸ ਸੰਸਾਰ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਸਹੁੱਪਣ ਕਲੋਲਾਂ ਕਰਦਾ ਹੈ। ਸੰਗੀਤ ਬਹਾਦਰਾਂ ਦੇ ਇਰਾਦਿਆਂ ਨੂੰ ਫੌਲਾਦੀ ਬਣਾ ਦਿੰਦਾ ਤੇ ਸਾਧਕਾਂ ਦੀ ਰੂਹ ਨੂੰ ਨਿਰਮਲ ਕਰ ਦਿੰਦਾ ਹੈ। ਸੰਗੀਤ ਜ਼ਿੰਦਗੀ ਦੇ ਹਰ ਪਲ ਨੂੰ ਸੁਆਦ-ਸੁਆਦ ਕਰ ਦਿੰਦਾ ਹੈ, ਇਹ ਅਜਿਹੀ ਚਿਣਗ ਪੈਦਾ ਕਰਦਾ ਹੈ ਜਿਸ ਦੀ ਲੈਅ ਆਤਮਾ ਦੇ ਧੁਰ-ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਸਰਵੋਤਮ ਸੰਗੀਤ ਉਹ ਹੈ ਜਿਸ ਨੂੰ ਸੁਣ ਕੇ ਸੁਪਨ-ਦ੍ਰਿਸ਼ਟੀ ਨੀਂਦ ਦੀ ਖੁਮਾਰੀ ਵਿੱਚ ਗ਼ਲਤਾਨ ਹੋ ਜਾਂਦੀ ਹੈ। ਅਸੀਮ ਉੱਚਾਈ ਦੀ ਹੱਦ ਤਕ ਪੁੱਜਿਆ ਸੰਗੀਤ ਹੀ ਮਹਾਨ ਕਲਾ ਕਹਾਉਣ ਦਾ ਹੱਕਦਾਰ ਹੁੰਦਾ ਹੈ। ਹਲਕਾ ਸੰਗੀਤ ਜਾਂ ਸਾਹਿਤ ਤਾਂ ਹਵਾ ਦੇ ਥਪੇੜਿਆਂ ਦਾ ਸ਼ਿਕਾਰ ਹੋ ਕੇ ਖਿੰਡ-ਪੁੰਡ ਜਾਂਦਾ ਹੈ ਤੇ ਹੋਂਦ ਗੁਆ ਬੈਠਦਾ ਹੈ।
ਸਾਹਿਤ ਹੋਵੇ ਜਾਂ ਸੰਗੀਤ ਜਾਂ ਹੋਰ ਕਲਾਵਾਂ (ਕੋਮਲ) ਨੂੰ ਜੀਵਨ ਵਿੱਚ ਢਾਲਣ ਤੇ ਇਨ੍ਹਾਂ ਦੀ ਹੋਂਦ ਨੂੰ ਸਦੀਵੀ ਕਾਇਮ ਰੱਖਣ ਲਈ ਸਮਾਜ ਤੇ ਪਾਠਕਾਂ/ਕਲਾਕਾਰਾਂ ਦੇ ਕੁਝ ਫਰਜ਼ ਹਨ ਜਿਨ੍ਹਾਂ ਨੂੰ ਕਲਾ ਦਾ ਨਾਂ ਦਿੱਤਾ ਜਾ ਸਕਦਾ ਹੈ ਜਿਵੇਂ ਕਿ ਸਮਾਜ ਦੀ ਇਨ੍ਹਾਂ ਕਲਾਵਾਂ ਨਾਲ ਸਾਂਝ ਬਣਾ ਕੇ ਰੱਖਣੀ। ਅੱਜ ਵੇਖਣ ਵਿੱਚ ਆ ਰਿਹਾ ਹੈ ਕਿ ਸਾਹਿਤਕਾਰ, ਸੰਗੀਤਕਾਰ ਤੇ ਹੋਰ ਕਲਾਕਾਰ ਹਰ ਖੇਤਰ ਵਿੱਚ ਕਾਰਜਸ਼ੀਲ ਹੋਣ ਦੇ ਬਾਵਜੂਦ ਇਨ੍ਹਾਂ ਦਾ ਆਪਸੀ ਰਾਬਤਾ ਬਹੁਤ ਘੱਟ ਹੈ। ਸਮਾਜ ਦੀ, ਪਾਠਕਾਂ ਦੀ ਤੇ ਹੋਰ ਵਰਗਾਂ ਦੀ ਰੁਚੀ ਇਨ੍ਹਾਂ ਕਲਾਵਾਂ ਵਿੱਚ ਕਿਉਂ ਘਟ ਰਹੀ ਹੈ?  ਇਹ ਸਾਡੇ ਸਾਹਮਣੇ ਇੱਕ ਵੱਡਾ ਸੁਆਲੀਆ ਨਿਸ਼ਾਨ ਹੈ। ਪੰਜਾਬੀਆਂ ਕੋਲ ਸਾਹਿਤ ਤੇ ਕਲਾਵਾਂ ਦਾ ਇੰਨਾ ਅਮੀਰ ਵਿਰਸਾ ਹੈ, ਪਰ ਸਾਡੀ ਅਜੋਕੀ ਪੀੜ੍ਹੀ ਇਸ ਤੋਂ ਦੂਰ ਹੁੰਦੀ ਜਾ ਰਹੀ ਹੈ-ਕਿਉਂ? ਇਸ ਦੇ ਕੁਝ ਕੁ ਕਾਰਨ ਹਨ- ਪਦਾਰਥਕ ਦੌੜ ਸਦਕਾ ਮਾਪਿਆਂ ਕੋਲ ਬੱਚਿਆਂ ਲਈ ਸਮੇਂ ਦੀ ਘਾਟ ਤੇ ਬੱਚਿਆਂ ਪ੍ਰਤੀ ਅਣਗਹਿਲੀ, ਨਿੱਤ ਨਵੇਂ ਬਦਲਦੇ ਵਿਚਾਰ ਤੇ ਮਿਆਰ, ਮੀਡੀਆ ਦਾ ਵਧਦਾ ਪ੍ਰਭਾਵ ਤੇ ਸੋਸ਼ਲ ਮੀਡੀਆ ਦਾ ਸਾਹਿਤਕ ਮੀਡੀਆ ’ਤੇ ਹਾਵੀ ਹੋਣਾ, ਰਿਸ਼ਤਿਆਂ ਵਿੱਚ ਪੈਂਦੀਆਂ ਤਰੇੜਾਂ ਤੇ ਟੁੱਟਦੇ ਪਰਿਵਾਰਕ ਰਿਸ਼ਤੇ ਆਦਿ। ਹੁਣ ਕੋਈ ਦਾਦੀ-ਨਾਨੀ ਬੱਚਿਆਂ ਨੂੰ ਕਹਾਣੀਆਂ, ਸਾਖੀਆਂ, ਲੋਰੀਆਂ, ਗੀਤ ਜਾਂ ਗੁਰੂ ਸਾਹਿਬਾਨ ਤੇ ਬਹਾਦਰ ਵਿਅਕਤੀਆਂ/ਯੋਧਿਆਂ ਦੀ ਵਾਰਤਾ ਜਾਂ ਸਾਖੀਆਂ ਸੁਣਾਉਂਦੀ ਨਜ਼ਰੀਂ ਨਹੀਂ ਪੈਂਦੀ ਜੋ ਬੱਚਿਆਂ ਨੂੰ ਸੱਭਿਆਚਾਰਕ ਤੇ ਸਾਹਿਤਕ ਵਿਰਸੇ ਨਾਲ ਜੋੜਦੀਆਂ ਹਨ। ਮਾਪਿਆਂ ਤੇ ਅਧਿਆਪਕਾਂ ਕੋਲ ਇੰਨੀ  ਵਿਹਲ ਨਹੀਂ ਕਿ ਸਿਲੇਬਸ ਤੋਂ ਹਟ ਕੇ ਬੱਚਿਆਂ ਨੂੰ ਰਸਮੀ ਕਲਾਤਮਿਕ ਤੇ ਸੁਹਜਾਤਮਿਕ ਗਿਆਨ ਦਿੱਤਾ ਜਾਵੇ। ਅੱਜ ਲੋੜ ਹੈ ਅਜੋਕੀ ਨਿਘਾਰ ਵੱਲ ਜਾਂਦੀ ਪੀੜ੍ਹੀ ਨੂੰ ਮੁੜ ਵਿਰਸੇ ਨਾਲ ਜੋੜਨ ਦੀ, ਸਮਾਂ ਕੱਢ ਕੇ ਸਾਹਿਤ ਤੇ ਹੋਰ ਕਲਾਵਾਂ ਦਾ ਗਿਆਨ ਦੇਣ ਦੀ। ਇਹ ਗਿਆਨ ਦੇਣਾ ਤੇ ਸਾਹਿਤਕ ਵਿਰਸੇ ਨਾਲ ਜੋੜਨਾ ਅਜਿਹੀ ਕਲਾ ਹੈ ਜੋ ਸਾਰੀਆਂ ਕਲਾਵਾਂ ਤੋਂ ਮਹਾਨ ਕਲਾ ਕਹੀ ਜਾ ਸਕਦੀ ਹੈ। ਜੇ ਨਵੀਂ ਪੀੜ੍ਹੀ ਸੱਭਿਆਚਾਰਕ ਵਿਰਸੇ ਨਾਲ ਜੁੜ ਗਈ ਤਾਂ ਕਿਸੇ ਵੀ ਮਾਤ ਭਾਸ਼ਾ ਦੇ ਮੁਦੱਈਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿ ਮਾਤ ਭਾਸ਼ਾ ਮਰ ਰਹੀ ਜਾਂ ਖ਼ਤਮ ਹੋ ਰਹੀ ਹੈ। ਜੇ ਸਮਾਜ ਤੇ ਪਾਠਕ ਵਰਗ ਇੱਕ ਵਾਰ ਸਾਹਿਤ, ਸੰਗੀਤ ਤੇ ਹੋਰ ਕਲਾਵਾਂ ਨਾਲ ਜੁੜ ਗਿਆ ਤਾਂ ਉਨ੍ਹਾਂ ਵਿੱਚੋਂ ਹੀ ਮਹਾਨ ਸਾਹਿਤਕਾਰ, ਸੰਗੀਤਕਾਰ ਤੇ ਕਲਾਕਾਰ ਉੱਭਰ ਕੇ ਸਾਹਮਣੇ ਆਉਣਗੇ। ਉਹ ਆਪ ਮੁਹਾਰੇ ਨਵੀਆਂ ਰੁਚੀਆਂ, ਨਵੀਆਂ ਕਦਰਾਂ-ਕੀਮਤਾਂ ਸਥਾਪਿਤ ਕਰਦੇ ਹੋਏ ਨਵੀਆਂ ਲੀਹਾਂ ਪਾਉਂਦੇ ਜਾਣਗੇ ਤੇ ਦੇਸ਼ ਕੌਮ ਤੇ ਸਮਾਜ ਲਈ ਮਾਰਗਦਰਸ਼ਕ ਬਣਨਗੇ, ਉਦੋਂ ਸਹੀ ਅਰਥਾਂ ਵਿੱਚ ਕਲਾ ਦਾ ਮਕਸਦ ਪੂਰਾ  ਹੋਵੇਗਾ। ਉਦੋਂ ਹੀ ਕਲਾ ਜ਼ਿੰਦਗੀ ਤੇ ਜ਼ਿੰਦਗੀ ਕਲਾ ਹੋ ਨਿਬੜੇਗੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਲਾਈਫ ਸਟਾਇਲ ਵਿੱਚ ਹੋਰ
ਸੂਝ ਨਾਲ ਚੁੱਕੋ ਕਦਮ

ਜ਼ਿੰਦਗੀ ਇੱਕ ਸਫ਼ਰ ਵਾਂਗ ਹੈ ਅਤੇ ਅਸੀਂ ਸਾਰੇ ਜ਼ਿੰਦਗੀ ਦੇ ਰਾਹਾਂ ਦੇ ਮੁਸਾਫਿਰ ਹਾਂ। ਜਨਮ ਤੋਂ ਲੈ ਕੇ ਮੌਤ ਤਕ ਅਸੀਂ ਜ਼ਿੰਦਗੀ ਦੇ ਵੱਖ ਵੱਖ ਰਾਹਾਂ ’ਤੇ ਤੁਰਦੇ ਰਹਿੰਦੇ ਹਾਂ। ਇਨ੍ਹਾਂ ਰਾਹਾਂ ਦੀ ਇਹ ਵਿਲੱਖਣਤਾ ਹੈ ਕਿ ਜੋ ਰਸਤਾ ਅਸੀਂ ਇੱਕ ਵਾਰ ਚੁਣ ਲਿਆ, ਫਿਰ ਅਸੀਂ ਚਾਹ ਕੇ ਵੀ ਉਸ ਤੋਂ ਵਾਪਸ ਨਹੀਂ ਆ ਸਕਦੇ।

ਕੰਮਕਾਜੀ ਔਰਤਾਂ ਕਿਵੇਂ ਹੋਣ ਤਣਾਅ-ਮੁਕਤ

ਅਜੋਕੇ ਪਦਾਰਥਵਾਦੀ ਯੁੱਗ ਵਿੱਚ ਆਰਥਿਕਤਾ ਇੰਨੀ ਮਾੜੀ ਹੋ ਗਈ ਹੈ ਕਿ ਹਰ ਪੜ੍ਹੀ-ਲਿਖੀ ਲੜਕੀ ਚਾਹੁੰਦੀ ਹੈ ਕਿ ਉਹ ਸਵੈ-ਨਿਰਭਰ ਹੋ ਕੇ ਆਪਣੀ ਸਮਰੱਥਾ ਅਨੁਸਾਰ ਆਪਣੇ ਬਲਬੂਤੇ ’ਤੇ ਕਿਸੇ ਨਾ ਕਿਸੇ ਕੰਪਨੀ ਜਾਂ ਦਫ਼ਤਰ ਵਿੱਚ ਕੰਮ ਜ਼ਰੂਰ ਕਰੇ। ਸਵੈ-ਨਿਰਭਰ ਹੋਣਾ ਕੋਈ ਮਾੜੀ ਗੱਲ ਨਹੀਂ, ਆਖਰ ਪੜ੍ਹਾਈ-ਲਿਖਾਈ ਕਿਸੇ ਅਰਥ ਤਾਂ ਲੱਗਣੀ ਚਾਹੀਦੀ ਹੈ। ਵਿਆਹ ਤੋਂ ਪਹਿਲਾਂ ਨੌਕਰੀ ਕਰਦੀਆਂ ਕੁੜੀਆਂ ਨੂੰ ਮਾਪਿਆਂ ਦੇ ਘਰ ਕਿਸੇ ਤਰ੍ਹਾਂ ਦੀ ਕੋਈ ਔਕੜ ਜਾਂ ਤੰਗੀ ਪੇਸ਼ ਨਹੀਂ ਆਉਂਦੀ ਤੇ ਜ਼ਿੰਦਗੀ ਸਹਿਜ ਚੱਲਦੀ ਰਹਿੰਦੀ ਹੈ।

ਚਿੱਟਾ ਚਾਦਰਾ ਕੰਨਾਂ ਦੇ ਵਿੱਚ ਨੱਤੀਆਂ…

ਕੁਝ ਸਮਾਂ ਪਹਿਲਾ ਲੋਕ ਪੜ੍ਹ-ਲਿਖਕੇ ਜਾਂ ਪੜ੍ਹਨ-ਲਿਖਣ ਲਈ ਬਾਹਰ ਸ਼ਹਿਰੀਂ ਜਾ ਵਸੇ ਤਾਂ ਉਨ੍ਹਾਂ ਦਾ ਪਹਿਰਾਵਾ ਵੀ ਬਦਲ ਗਿਆ। ਉਨ੍ਹਾਂ ਨੂੰ ਦੇਖ ਕੇ ਪਿੰਡ ਰਹਿਣ ਵਾਲੇ ਵੀ ਪੈਂਟ-ਸ਼ਰਟ ਜਾਂ ਸਰਦੀਆਂ ਵਿੱਚ ਪੈਂਟ-ਕੋਟ ਪਾਉਣ ਲੱਗੇ। ਸਾਡੇ ਇਲਾਕੇ ਖ਼ਾਸ ਕਰ ਸਾਡੇ ਪਿੰਡ ਵਿੱਚ ਚਾਦਰਾ ਬੰਨ੍ਹਣ ਦਾ ਰਿਵਾਜ ਨਹੀਂ ਸੀ ਕਿਉਂਕਿ ਚਾਦਰੇ ਜ਼ਿਆਦਾਤਰ ਪਾਕਿਸਤਾਨੋਂ ਆਏ ਲੋਕ ਹੀ ਬੰਨ੍ਹਦੇ ਸਨ। ਸਾਡੇ ਨੇੜੇ ਦੇ ਪਿੰਡ ਸੈਂਪਲੇ, ਘੇਲ ਤੇ ਕਸੁੰਬੜੀ ਦੇ ਕੁਝ ਮਰਦ ਚਾਦਰੇ ਬੰਨ੍ਹਦੇ ਸਨ। ਸਾਡੇ ਪਿੰਡ ਵਿੱਚ ਜੇ ਕੋਈ ਮੁੰਡਾ-ਖੁੰਡਾ ਕਦੇ ਸ਼ੌਕੀਆ ਚਾਦਰਾ ਬੰਨ੍ਹ ਲੈਂਦਾ ਤਾਂ ਉਸ ਨੂੰ ਲੋਕ ਚੰਗਾ ਨਹੀਂ ਸਨ ਸਮਝਦੇ ਤੇ ਅੱਗੇ-ਪਿੱਛੇ ਉਸ ਨੂੰ ਕਹਿੰਦੇ ਕਿ ‘ਵੈਲੀ ਬਣਿਆ ਫਿਰਦਾ ਹੈ।’ ਕੋਈ ਸ਼ੌਕੀਨ ਗੱਭਰੂ ਕਿਸੇ ਮੇਲੇ ਜਾਂ ਵਿਆਹ-ਕਾਰਜ ਨੂੰ ਚਾਦਰਾ ਬੰਨ੍ਹ ਕੇ ਚਿੱਤ ਖ਼ੁਸ਼ ਕਰ ਲੈਂਦਾ, ਪਰ ਇਹ ਆਮ ਪਹਿਰਾਵਾ ਨਹੀਂ ਸੀ।

ਵਿਧਵਾਵਾਂ ਪ੍ਰਤੀ ਸੋਚ ਬਦਲੋ

ਵਿਧਵਾ ਔਰਤ ਦੇ ਦੁੱਖ ਤਕਲੀਫ਼ਾਂ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਇੱਕ ਔਰਤ ਜੋ ਪਤੀ ਦੇ ਸਿਰ ’ਤੇ ਮੌਜ ਮਾਣਦੀ ਹੈ। ਪਤੀ ਦਾ  ਦੇਹਾਂਤ ਹੋਣ ’ਤੇ ਉਸ ਔਰਤ ਦਾ ਇਕਦਮ ਘਰੇਲੂ ਜ਼ਿੰਦਗੀ ਛੱਡ ਕੇ  ਮਰਦ ਬਣ ਕੇ ਘਰ ਤੋਂ ਬਾਹਰ ਨਿਕਲਣਾ ਤੇ ਔਰਤ ਬਣ ਕੇ ਘਰ ਵਿਚਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਪਤਨੀ ਦੇ ਸਿਰੋਂ ਪਤੀ ਦਾ ਸਾਇਆ ਉੱਠਦਾ ਹੈ ਤਾਂ ਉਸਦਾ ਹਰ ਕਿਸਮ ਦਾ ਸ਼ੋਸ਼ਣ ਸ਼ੁਰੂ ਹੋ ਜਾਂਦਾ ਹੈ। ਸ਼ੋਸ਼ਣ ਬੇਗਾਨੇ ਭਾਵੇਂ ਨਾ ਕਰਨ, ਪਰ ਉਸ ਦੀ ਜੋ ਦਸ਼ਾ ਰਿਸ਼ਤੇਦਾਰ ਜਾਂ ਸ਼ਰੀਕ ਕਰਦੇ ਹਨ। ਕਈ ਵਾਰ ਉਹ ਸੁਣ ਕੇ ਜਾਂ ਦੇਖ ਕੇ ਦਿਲ ਦਹਿਲ ਜਾਂਦਾ ਹੈ। ਸਭ ਤੋਂ ਪਹਿਲਾਂ ਉਸਦੀ ਜਾਇਦਾਦ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇਕਰ ਕੋਈ ਔਰਤ ਅਜਿਹਾ ਨਹੀਂ ਹੋਣ ਦਿੰਦੀ ਤਾਂ ਆਖਰੀ ਹਥਿਆਰ ਉਸਦੇ ਚਰਿੱਤਰ ’ਤੇ ਉਂਗਲ ਚੁੱਕ ਕੇ ਵਰਤਿਆ ਜਾਂਦਾ ਹੈ। ਅਜਿਹੀਆਂ ਸਮੱਸਿਆਵਾਂ ਨਾਲ ਜੂਝਦੀ ਹਰ ਵਿਧਵਾ ਔਰਤ ਆਪਣੇ ਬੱਚੇ ਪਾਲਦੀ ਹੈ। ਫਿਰ ਜਦੋਂ ਬੱਚੇ ਉਸਦੇ ਲਾਇਕ ਨਿਕਲ ਜਾਂਦੇ ਹਨ, ਉਹੀ ਰਿਸ਼ਤੇਦਾਰ ਸਾਕ ਸਬੰਧੀ ਔਖੇ ਵੇਲੇ ਜੋ ਉਸ ਨੂੰ ਛੱਡ ਗਏ ਸਨ, ਨੇੜੇ-ਨੇੜੇ ਆਉਣ ਲੱਗ ਜਾਂਦੇ ਹਨ।

ਆਓ, ਪ੍ਰੈਸ਼ਰ ਕੁੱਕਰ ਵਿੱਚ ਕੇਕ ਬਣਾਈਏ

ਆਮਤੌਰ ’ਤੇ ਕੇਕ ਓਵਨ ਵਿੱਚ ਹੀ ਬਣਦਾ ਹੈ, ਪਰ ਪਿੰਡਾਂ ਵਿੱਚ ਕਿਸਾਨ ਬੀਬੀਆਂ ਕੋਲ ਓਵਨ ਨਹੀਂ ਹੁੰਦਾ ਤਾਂ ਕੇਕ ਨਹੀਂ ਬਣ ਸਕਦਾ। ਇਸ ਲਈ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਕੇਕ ਬਣਾਵਾਂਗੇ ਕਿਉਂਕਿ ਪ੍ਰੈਸ਼ਰ ਕੁੱਕਰ ਹਰ  ਘਰ ਵਿੱਚ ਮੌਜੂਦ ਹੁੰਦਾ ਹੈ। ਕੇਕ ਕਿਸੇ ਵੀ ਮੌਕੇ ’ਤੇ ਬਣਾਇਆ ਜਾ ਸਕਦਾ ਹੈ ਜਿਵੇਂ ਕਿ ਬੱਚੇ ਦੇ ਜਨਮ ਦਿਨ, ਵਰ੍ਹੇਗੰਢ ਜਾਂ ਕੋਈ ਹੋਰ ਖ਼ਾਸ ਤਿਓਹਾਰ ’ਤੇ। ਬਾਜ਼ਾਰ ਵਿੱਚ ਮਿਲਣ ਵਾਲੇ  ਕੇਕ ਖਾ ਕੇ ਕਈ ਵਾਰ ਬੱਚੇ ਬਿਮਾਰ ਹੋ ਜਾਂਦੇ ਹਨ ਕਿਉਂਕਿ ਘਟੀਆ ਕਿਸਮ ਦਾ ਘਿਓ ਜਾਂ ਕਰੀਮ ਵਰਤੀ ਹੁੰਦੀ ਹੈ। ਇਸ ਲਈ ਘਰ ਵਿੱਚ ਕੇਕ ਬਣਾਉਣ ਨਾਲ ਅਸੀਂ ਆਪਣੀ ਮਰਜ਼ੀ ਮੁਤਾਬਕ ਵਧੀਆ ਸਮੱਗਰੀ ਵਰਤ ਕੇ ਗੁਣਵੱਤਾ ਕਾਇਮ ਰੱਖ ਸਕਦੇ ਹਾਂ।
ਸਮੱਗਰੀ

ਚੋਗਾ ਪਾਉਣਾ ਪੁੰਨ ਨਹੀਂ

ਪੁਰਾਣੇ ਸਮਿਆਂ ਵਿੱਚ ਪੋਹ- ਮਾਘ ਦੇ ਮਹੀਨੇ ਪੰਛੀਆਂ ਨੂੰ ਦਾਣੇ ਪਾਉਣਾ ਪੁੰਨ ਦਾ ਕੰਮ ਸਮਝਿਆ ਜਾਂਦਾ ਸੀ। ਇਨ੍ਹਾਂ ਮਹੀਨਿਆਂ ਵਿੱਚ ਠੰਢ ਦਾ ਜ਼ੋਰ ਅਤੇ ਖੇਤਾਂ ਵਿੱਚ ਦਾਣਾ ਫੱਕਾ ਨਾ ਹੋਣ ਕਾਰਨ ਅਜਿਹਾ ਕੀਤਾ ਜਾਂਦਾ ਸੀ। ਉਸ ਸਿਰਜਣਹਾਰ ਨੇ ਸਭ ਜੀਵਾਂ ਲਈ ਚੋਗ ਦਾ ਪ੍ਰਬੰਧ  ਕੀਤਾ ਹੈ। ਇਸ ਚੋਗ ਨੂੰ ਪ੍ਰਾਪਤ ਕਰਨ ਲਈ ਮਨੁੱਖ ਤੋਂ ਲੈ ਕੇ ਹਰ ਜੀਵ  ਸੰਘਰਸ਼ ਕਰਦਾ ਹੈ, ਇਹੋ ਹੀ ਜੀਵਨ ਜਾਚ  ਹੈ। ਹਰ ਜੀਵ ਅਤੇ ਉਸ ਦੀਆਂ ਸਰੀਰਿਕ ਕਿਰਿਆਵਾਂ ਅਨੁਸਾਰ ਭੋਜਨ ਆਦਤਾਂ ਹੁੰਦੀਆਂ ਹਨ। ਕੁਦਰਤ ਵੱਲੋਂ ਚੌਗਿਰਦੇ ਵਿੱਚ ਸੰਤੁਲਨ ਲਈ ਭੋਜਨ ਲੜੀਆਂ ਦੀ ਵਿਵਸਥਾ ਹੈ। ਜਿਵੇਂ  ਘਾਹ- ਹਿਰਨ- ਸ਼ੇਰ ਅਦਿ। ਜਦੋਂ ਵੀ ਕੋਈ ਭੋਜਨ ਲੜੀ ਟੁੱਟਦੀ ਹੈ ਤਾਂ ਚੌਗਿਰਦੇ ਵਿੱਚ ਵਿਗਾੜ ਪੈਦਾ ਹੋ ਜਾਂਦਾ ਹੈ। ਕੁਝ ਜੀਵਾਂ ਦਾ ਸ਼ਾਕਾਹਾਰੀ ਅਤੇ ਕੁਝ ਦਾ ਮਾਸਾਹਾਰੀ ਹੋਣਾ ਭੋਜਨ ਲੜੀ ਵਿੱਚ ਸੰਤੁਲਨ ਬਣਾਉਂਦਾ ਹੈ। ਪਰ ਅੱਜਕੱਲ੍ਹ ਮਨੁੱਖ ਭੋਜਨ ਲੜੀ ਵਿੱਚ ਵਿਗਾੜ ਪੈਦਾ ਕਰਨ ਵਾਲਾ ਸਭ ਤੋਂ ਵੱਡਾ ਕਾਰਕ ਹੈ। ਉਦਾਹਰਨ ਵਜੋਂ ਪੰਛੀਆਂ ਨੂੰ ਦਾਣੇ ਪਾਉਣਾ।

ਚਿੰਤਾ ਛੱਡੋ, ਚਿੰਤਨ ਕਰੋ

ਅੱਜਕੱਲ੍ਹ ਹਰ ਕੋਈ ਚਿੰਤਾ ਤੇ ਪ੍ਰੇਸ਼ਾਨੀ ਤੋਂ ਗ੍ਰਸਤ ਹੈ। ਚਿੰਤਾ ਜਾਂ ਫ਼ਿਕਰ ਅੰਦਰੂਨੀ ਗੜਬੜ ਵਾਲੀ ਇੱਕ ਦੁਖਦਾਈ ਮਾਨਸਿਕ ਅਵਸਥਾ ਹੁੰਦੀ ਹੈ, ਜੋ ਆਮ ਤੌਰ ’ਤੇ ਬੇਚੈਨੀ, ਸ਼ੱਕ, ਡਰ ਅਤੇ ਕਲੇਸ਼ ਨਾਲ ਸਬੰਧਿਤ ਹਾਵ ਭਾਵ ਵਾਲੀ ਮਨੋਦਸ਼ਾ ਹੈ ਜੋ ਕਿਸੇ ਕਮੀ ਜਾਂ ਨੁਕਸਾਨ ਕਰ ਕੇ ਪੈਦਾ ਹੋ ਸਕਦੀ ਹੈ। ਮਨੁੱਖ ਦੀ ਜ਼ਿੰਦਗੀ ਵਿੱਚ ਚਿੰਤਾ ਕਦੀ ਖ਼ਤਮ ਨਹੀਂ ਹੁੰਦੀ। ਚਿੰਤਾ ਦੇ ਅਣਗਿਣਤ ਕਾਰਨ ਹੋ ਸਕਦੇ ਹਨ। ਕਿਸੇ ਵਸਤੂ ਦੀ ਕਮੀ ਜਾਂ ਜ਼ਰੂਰਤ ਤੋਂ ਜ਼ਿਆਦਾ ਹੋਣਾ ਚਿੰਤਾ ਦਾ ਕਾਰਨ ਹੋ ਸਕਦਾ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਦੀ ਚਿੰਤਾ, ਮਾਪਿਆਂ ਨੂੰ ਬੱਚਿਆਂ ਦੇ ਭਵਿੱਖ ਦੀ ਚਿੰਤਾ, ਕਿਸੇ ਨੂੰ ਰੋਟੀ, ਕੱਪੜਾ, ਮਕਾਨ ਤੇ ਨੌਕਰੀ ਦੀ ਚਿੰਤਾ, ਵੱਧ ਤੋਂ ਵੱਧ ਪੈਸਾ ਕਮਾਉਣ ਦੀ ਹੋੜ, ਗੰਭੀਰ ਮਾਨਸਿਕ ਜਾਂ ਸਰੀਰਿਕ ਦੁਰਘਟਨਾ, ਕਿਸੇ ਆਪਣੇ ਦਾ ਵਿਛੋੜਾ, ਕਿਸੇ ਗ਼ਲਤ ਕੰਮ ਦੇ ਜੱਗ ਜ਼ਾਹਰ ਹੋਣ ਦੇ ਡਰ ਵੀ ਚਿੰਤਾ। ਗੱਲ ਕੀ ਮਨੁੱਖ ਲਈ ਚਿੰਤਾਵਾਂ ਦਾ ਕੋਈ ਅੰਤ ਨਹੀਂ।

ਮੇਰਾ ਭਿੱਜ ਗਿਆ ਵਰੀ ਦਾ ਲਹਿੰਗਾ…

ਵਿਆਹ ਵਾਲੇ ਦਿਨ ਵਰ ਅਤੇ ਉਸ ਦੇ ਪਰਿਵਾਰ ਵੱਲੋਂ ਲਾੜੀ ਨੂੰ ਵਿਆਹੁਣ ਗਿਆਂ, ਲਾੜੀ ਨੂੰ ਦਿੱਤੇ ਜਾਣ ਵਾਲੇ ਕੱਪੜੇ, ਗਹਿਣੇ ਅਤੇ ਹਾਰ-ਸ਼ਿੰਗਾਰ ਦੀਆਂ ਮੁੱਲਵਾਨ ਵਸਤੂਆਂ ਨੂੰ ‘ਵਰੀ’ ਕਹਿੰਦੇ ਹਨ। ਬਰਾਤ ਦੇ ਢੁਕਾਅ ਤੋਂ ਬਾਅਦ ਜਿਵੇਂ ਕੰਨਿਆ ਵਾਲੀ ਧਿਰ ਵਰ ਵਾਲੀ ਧਿਰ ਨੂੰ ‘ਖੱਟ’ ਦੀ ਰਸਮ ਵੇਲੇ ਸਾਰੇ ਬਰਾਤੀਆਂ ਅਤੇ ਆਪਣੀ ਬਰਾਦਰੀ ਸਾਹਮਣੇ ਦਾਜ ਵਿਖਾਉਂਦੀ ਰਹੀ ਹੈ, ਉਵੇਂ ਹੀ ਵਰ ਵਾਲੀ ਧਿਰ ਉਚੇਚੇ ਰੂਪ ਵਿੱਚ ਲਾੜੀ ਲਈ ‘ਵਰੀ’ ਦੇ ਰੂਪ ਵਿੱਚ ਲਿਆਂਦੇ ਕੱਪੜੇ, ਗਹਿਣੇ ਅਤੇ ਹਾਰ-ਸ਼ਿੰਗਾਰ ਦੀ ਸਮੱਗਰੀ ਕੰਨਿਆ ਵਾਲੀ ਧਿਰ ਨੂੰ ਵਿਖਾਉਂਦੀ ਰਹੀ ਹੈ।

ਲੋਪ ਹੋਈ ਖੇਡ ਗੁੱਲੀ ਡੰਡਾ

ਸਮੇਂ ਦਾ ਪਹੀਆ ਸਦਾ ਘੁੰਮਦਾ ਰਹਿੰਦਾ ਹੈ ਅਤੇ ਅਦਲਾ-ਬਦਲੀ ਹੁੰਦੀ ਰਹਿੰਦੀ ਹੈ। ਰਿਵਾਜ, ਖਾਣ-ਪੀਣ, ਪੁਸ਼ਾਕਾਂ, ਰੁੱਤਾਂ, ਕਾਰ-ਵਿਹਾਰ ਅਤੇ ਮਾਨਸਿਕ ਸੋਚਾਂ ਵਿੱਚ ਬਦਲਾਓ ਆਉਂਦਾ ਰਹਿੰਦਾ ਹੈ। ਪਰ ਕਈ ਚੀਜ਼ਾਂ ਇਸ ਬਦਲਾਓ ਵਿੱਚ ਐਨੀਆਂ ਪਿੱਛੇ ਰਹਿ  ਜਾਂਦੀਆਂ ਹਨ ਕਿ ਭੁੱਲ ਵੀ ਜਾਂਦੀਆਂ ਹਨ ਅਤੇ ਸਮੇਂ ਦੇ ਵੇਗ ਵਿੱਚ ਲੋਪ ਹੀ ਹੋ ਜਾਂਦੀਆਂ ਹਨ। ਮੈਂ ਗੱਲ ਕਰਨ ਲੱਗਾ ਹਾਂ ਕੁਝ ਪੁਰਾਣੀਆਂ ਲੋਪ ਹੋ ਰਹੀਆਂ ਆਮ ਪੰਜਾਬੀ ਪੇਂਡੂ ਖੇਡਾਂ ਵਿੱਚੋਂ ਸਿਰਫ਼ ਇੱਕ ਖੇਡ ਦੀ, ਉਹ ਹੈ ਗੁੱਲੀ-ਡੰਡਾ।

ਗਾਇਬ ਹੋ ਚੁੱਕਾ ਪੇਂਡੂ ਸੱਭਿਆਚਾਰ

ਪੇਂਡੂ ਜੀਵਨ ਸਾਡੇ ਸੱਭਿਆਚਾਰ ਦਾ ਇੱਕ ਅਨਿਖੜਵਾਂ ਅੰਗ ਹੈ। ਦਿਨੋਂ ਦਿਨ ਵੱਧ ਰਹੇ ਸ਼ਹਿਰੀਕਰਨ ਨੇ ਹੁਣ ਆਪਣਾ ਪ੍ਰਭਾਵ ਪਿੰਡਾਂ ਵਿੱਚ ਵੀ ਛੱਡਣਾ ਸ਼ੁਰੂ ਕਰ ਦਿੱਤਾ ਹੈ। ਸਾਡਾ ਅਮੀਰ ਸੱਭਿਆਚਾਰ ਪਿੰਡਾਂ ਵਿੱਚ ਵਸਦਾ ਸੀ। ਵਿਗਿਆਨਕ ਤਰੱਕੀ, ਸਮੇਂ ਦੀ ਘਾਟ, ਪੱਛਮੀ ਸੱਭਿਆਚਾਰ ਦੇ ਕਾਰਨ ਕਈ ਫਾਇਦਿਆਂ ਦੇ ਨਾਲ-ਨਾਲ ਕਾਫ਼ੀ ਨੁਕਸਾਨ ਵੀ ਹੋਏ ਹਨ। ਪਿੰਡਾਂ ਦੀ ਮੋਹ-ਮੁਹਬੱਤ ਹੁਣ ਖ਼ਤਮ ਹੋਣ ਵੱਲ ਜਾ ਰਹੀ ਹੈ ਜਾਂ ਫਿਰ ਇਹ ਕਹਿ ਲਓ ਕਿ ਜਾ ਚੁੱਕੀ ਹੈ।

ਲੋਪ ਹੋਏ ਪੰਜਾਬ ਦੇ ਰਵਾਇਤੀ ਗਹਿਣੇ

 ਇਸ ਵਿੱਚ ਕੋਈ ਸ਼ੱਕ ਨਹੀ ਕਿ ਗਹਿਣੇ ਹਮੇਸ਼ਾਂ ਤੋਂ ਹੀ ਔਰਤਾਂ ਦੇ ਪਸੰਦੀਦਾ ਰਹੇ ਹਨ। ਪ੍ਰਾਚੀਨ ਸਮੇਂ ਤੋਂ ਹੀ ਭਾਰਤ ਵਿੱਚ ਇਸ ਦੇ ਪਹਿਨਣ ਦਾ ਰਿਵਾਜ ਆਮ ਹੈ। ਉਸ ਸਮੇਂ ਔਰਤਾਂ ਨੂੰ ਸੱਜਣ-ਸੰਵਰਣ ਦਾ ਬਹੁਤ ਸ਼ੌਕ ਸੀ। ਉਹ ਵਾਲਾਂ ਦੇ ਸ਼ਿੰਗਾਰ ਲਈ ਪਹਿਲਾਂ ਪੰਛੀਆਂ ਦੇ ਪਰਾਂ ਅਤੇ ਫੁੱਲਾਂ ਦੇ ਹਾਰਾਂ ਨਾਲ ਸਿਰ ਦਾ ਸ਼ਿੰਗਾਰ ਕਰਦੀਆਂ ਅਤੇ ਫਿਰ ਲਿਸ਼ਕਦਾਰ ਧਾਤਾਂ ਦਾ ਪ੍ਰਯੋਗ ਕਰਦੀਆਂ ਸਨ। ਉਸ ਸਮੇਂ ਧਨ ਦੇ ਸਾਧਨਾਂ ਦੀ ਘਾਟ ਹੋਣ ਕਰਕੇ ਸੋਨੇ ਅਤੇ ਚਾਂਦੀ ਤੋਂ ਬਿਨਾਂ ਲਾਖ, ਸ਼ੀਸ਼ੇ ਅਤੇ ਪਿੱਤਲ ਦੀਆਂ ਚੂੜੀਆਂ ਵਰਗੇ ਸਸਤੇ ਗਹਿਣੇ ਵੀ ਲੋਕਾਂ ਦੀ ਖਿੱਚ ਦਾ ਹਿੱਸਾ ਹੁੰਦੇ ਸਨ। ਪੰਜਾਬ ਦੇ ਰਵਾਇਤੀ ਗਹਿਣੇ ਔਰਤਾਂ ਅਤੇ ਮਰਦਾਂ ਦੇ ਹਰ ਅੰਗ ਲਈ ਬਣੇ ਹਨ।

ਵਿਸਰ ਰਹੀ ਰਸਮ ਘੜੋਲੀ ਭਰਨੀ

ਵਿਆਹ ਦੇ ਮੌਕੇ ਨਿਭਾਈਆਂ ਜਾਣ ਵਾਲੀਆਂ ਰਸਮਾਂ ਦਾ ਕੋਈ ਹੱਦ-ਬੰਨਾ ਨਹੀਂ ਨਿਸ਼ਚਤ ਕੀਤਾ ਜਾ ਸਕਦਾ। ਕੁਝ ਰਸਮਾਂ ਜਿਹੜੀਆਂ ਵੇਖੀਆਂ-ਸੁਣੀਆਂ ਹਨ ਜਾਂ ਜਿਨ੍ਹਾਂ ਦਾ ਜ਼ਿਕਰ ਪੰਜਾਬੀ ਲੋਕਧਾਰਾ ਵਿੱਚ ਕੀਤਾ ਗਿਆ ਮਿਲਦਾ ਹੈ, ਬਾਰੇ ਵੀ ਜਾਣਕਾਰੀ ਹਾਸਲ ਕਰਨੀ ਸਹਿਜ ਕਾਰਜ ਨਹੀਂ। ਕਈ ਰਸਮਾਂ ਨੂੰ ਨਿਭਾਉਣ ਦਾ ਮਹੱਤਵ ਤੇ ਚਲਨ ਕਿਸੇ ਇਲਾਕੇ ਵਿਸ਼ੇਸ਼ ਜਾਂ ਭੂ-ਭਾਗ ਤਕ ਸੀਮਿਤ ਹੋ ਕੇ ਰਹਿ ਜਾਂਦਾ ਹੈ ਅਤੇ ਕਈ ਰਸਮਾਂ ਵਿਸ਼ੇਸ਼ ਜਾਤਾਂ, ਬਰਾਦਰੀਆਂ ਜਾਂ ਭਾਈਚਾਰਿਆਂ ਤਕ ਸੀਮਿਤ ਰਹਿ ਜਾਂਦੀਆਂ ਹਨ। ਘੜੋਲੀ ਭਰਨੀ ਵਿਆਹ ਦੇ ਮੌਕੇ ’ਤੇ ਨਿਭਾਈ ਜਾਣ ਵਾਲੀ ਰਸਮ ਹੁੰਦੀ ਸੀ ਜਿਸ ਨੂੰ ਬੜੀਆਂ ਰੀਝਾਂ ਤੇ ਉਤਸ਼ਾਹ ਨਾਲ ਸੰਪੰਨ ਕੀਤਾ ਜਾਂਦਾ ਸੀ। ਸੁਣਨ ਵਿੱਚ ਆਉਂਦਾ ਹੈ ਕਿ ਇਸ ਰਸਮ ਦੇ ਮਹੱਤਵ ਦੀ ਸ਼ਿੱਦਤ ਵੀ ਬਹੁਤੀਆਂ ਹਾਲਤਾਂ ਵਿੱਚ ਸਥਾਨਕ ਪੱਧਰ ਤਕ ਸਿਮਟ ਜਾਂਦੀ ਰਹੀ ਹੈ।

ਜਦੋਂ ਵੀ ਬੋਲੀਏ ਭਲਾ ਬੋਲੀਏ

ਸਿਆਣੇ ਕਹਿੰਦੇ ਹਨ ‘ਜਦੋਂ ਵੀ ਬੋਲੀਏ, ਸੋਚ ਕੇ ਬੋਲੀਏ, ਪਰ ਉਹ ਸਾਰਾ ਨਾ ਬੋਲੀਏ ਜੋ ਸੋਚਿਆ ਸੀ’ ਕਿਉਂਕਿ ਕਿਹਾ ਜਾਂਦਾ ਹੈ ਕਿ ਮੂੰਹੋਂ ਕੱਢੇ ਸ਼ਬਦ ਮੁੜ ਮੂੰਹ ਵਿੱਚ ਨਹੀਂ ਪੈਂਦੇ। ਸ਼ਾਇਦ ਇਸੇ ਕਰਕੇ ਜ਼ਿਆਦਾ ਬੋਲਣ ਵਾਲੇ ਨੂੰ ਜਾਂ ਬਿਨਾਂ ਸੋਚ ਸਮਝ ਕੇ ਬੋਲਣ ਵਾਲੇ ਨੂੰ ਬੜਬੋਲਾ ਕਿਹਾ ਜਾਂਦਾ ਹੈ ਤੇ ਉਸ ਦੀ ਕਿਸੇ ਵੀ ਗੱਲ ਨੂੰ ਤਵੱਜੋਂ ਨਹੀਂ ਦਿੱਤੀ ਜਾਂਦੀ। ਇਸਦੇ ਉਲਟ ਚੰਗਾ, ਮਿੱਠਾ, ਵਜ਼ਨਦਾਰ ਅਤੇ ਘੱਟ ਬੋਲਣ ਵਾਲੇ ਨੂੰ ਹਰ ਕੋਈ ਸੁਣਨਾ ਪਸੰਦ ਕਰਦਾ ਹੈ।
ਅਜੌਕੇ ਦੌਰ ਵਿੱਚ ਸਾਡੇ ਚੰਗੇ ਮੰਦੇ ਹੋਣ ਦਾ ਅੰਦਾਜ਼ਾ ਜ਼ਿਆਦਾਤਰ ਸਾਡੇ ਕੱਪੜੇ ਪਹਿਨਣ ਦੇ ਸਲੀਕੇ ਤੋਂ ਹੀ ਲਗਾ ਲਿਆ ਜਾਂਦਾ ਹੈ ਜਾਂ ਸਾਡੀ ਸੱਭਿਅਤਾ ਵਿੱਚ ਕਿਸੇ ਦੇ ਰੰਗ ਰੂਪ ਤੋਂ ਹੀ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਮਨਮਰਜ਼ੀ ਦੇ ਅੰਦਾਜ਼ੇ ਲਗਾ ਲਏ ਜਾਂਦੇ ਹਨ। ਪਰ ਇਹ ਅਟੱਲ ਸੱਚਾਈ ਹੈ

ਔਰਤਾਂ ਪ੍ਰਤੀ ਬਦਲੋ ਨਜ਼ਰੀਆ

ਕੀ ਸੱਚਮੁਚ ਔਰਤ ਜਦੋਂ ਚਾਰਦੀਵਾਰੀ ਤੋਂ ਬਾਹਰ ਕਦਮ ਰੱਖਦੀ ਹੈ, ਉਸ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਮਿਲਦੀ ਹੈ? ਸਮੇਂ-ਸਮੇਂ ਹਰ ਸਮਾਜ ਵਿੱਚ ਔਰਤ ਦੀ ਸਥਿਤੀ ਅੱਡ-ਅੱਡ ਰਹੀ ਹੈ, ਕਦੇ ਸਿਰ ਦਾ ਤਾਜ ਤੇ ਕਦੇ ਪੈਰ ਦੀ ਜੁੱਤੀ। ਹੁਣ ਜਦੋਂ ਆਧੁਨਿਕਤਾ ਦਾ ਬੋਲਬਾਲਾ ਹੈ। ਔਰਤ ਦੇ ਸਮਾਜ ਵਿੱਚ ਸਥਾਨ ਵਿੱਚ ਕਿੰਨੀ ਕੁ ਤਬਦੀਲੀ ਆਈ ਹੈ, ਇਸ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ। ਅੱਜ ਹਰ ਖੇਤਰ ਵਿੱਚ ਔਰਤਾਂ ਉੱਚੇ ਅਹੁਦਿਆਂ ਉੱਤੇ ਬਿਰਾਜਮਾਨ ਹਨ, ਪਰ  ਇਨ੍ਹਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ।

ਆਓ! ਬਜ਼ੁਰਗਾਂ ਦੀ ਸੁਣੀਏ…

ਬਚਪਨ, ਜਵਾਨੀ ਤੇ ਬੁਢਾਪਾ ਜੀਵਨ ਦੇ ਤਿੰਨ ਕਮਾਲ ਦੇ ਰੰਗ ਹਨ। ਪਹਿਲਾ ਰੰਗ ਬਚਪਨ ਬੇਫ਼ਿਕਰੀ ਦੇ ਆਲਮ ’ਚ ਗੁਜ਼ਰਦਾ ਹੈ। ਦੂਜੇ ਰੰਗ ਜਵਾਨੀ ’ਤੇ ਮਦਹੋਸ਼ੀ ਦਾ ਦੌਰ ਹੀ ਭਾਰੂ ਹੁੰਦਾ ਹੈ ਜਦੋਂਕਿ ਤੀਜਾ ਰੰਗ ਬੁਢਾਪਾ ਉਮਰ ਭਰ ਹੱਡੀਂ ਹੰਢਾਏ ਤਜਰਬਿਆਂ, ਭਾਵਨਾਵਾਂ, ਇੱਛਾਵਾਂ ਤੇ ਆਸ਼ਾਵਾਂ ਦਾ ਸੁਮੇਲ ਹੁੰਦਾ ਹੈ।

ਮਾਣੋਂ ਖ਼ੁਸ਼ੀਆਂ ਦੇ ਰੰਗ

ਜੀਵਨ ਅਨਮੋਲ ਹੈ, ਇਸ ਨੂੰ ਪ੍ਰਸੰਨਤਾ ਅਤੇ ਕਾਰਗਰ ਢੰਗ ਨਾਲ ਜਿਊਣਾ ਚਾਹੀਦਾ ਹੈ। ਸਾਡਾ ਜੀਵਨ ਵੱਖ-ਵੱਖ ਪਹਿਲੂਆਂ ਅਤੇ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਖ਼ੁਸ਼ੀ ਅਤੇ ਗ਼ਮੀ ਇਸ ਦੇ ਮੁੱਖ ਭਾਗ ਹਨ।  ਹੁਣ ਨਿਰਭਰ ਇਸ ਗੱਲ ’ਤੇ ਕਰਦਾ ਹੈ ਕਿ ਅਸੀਂ ਇਸ ਵਿੱਚੋਂ ਚੁਣਦੇ ਕਿਸ ਨੂੰ ਹਾਂ, ਖ਼ੁਸ਼ੀ ਨੂੰ ਜਾਂ ਗ਼ਮੀ ਨੂੰ। ਭਾਵੇਂ ਕਿ ਆਪਣੀ ਖ਼ੁਸ਼ਗ਼ਵਾਰ ਜ਼ਿੰਦਗੀ ਵਿੱਚ ਗ਼ਮਾਂ ਦਾ ਇੱਛੁਕ ਕੋਈ ਵੀ ਨਹੀਂ ਹੁੰਦਾ ਅਤੇ ਇਸ ਦੇ ਸੰਦਰਭ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਦੁੱਖ ਮਨੁੱਖੀ ਜੀਵਨ ਵਿੱਚ ਆਪਣੇ-ਆਪ ਆਉਂਦੇ ਹਨ, ਪਰ ਇਹ ਸੱਚ ਨਹੀਂ ਹੈ। ਫ਼ਰਕ ਸਿਰਫ਼ ਇਹ ਹੈ ਕਿ ਜੋ ਦੂਜੇ ਕਹਿੰਦੇ ਹਨ, ਅਸੀਂ ਵੀ ਉਹੀ ਕਰਦੇ ਤੇ ਕਹਿੰਦੇ ਹਾਂ। ਅਸਲ ਵਿੱਚ ਅਜਿਹਾ ਕਰਨ ਵਾਲਿਆਂ ਪ੍ਰਤੀ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਉਹ ਆਪਣੇ ਜੀਵਨ ਨੂੰ ਦੂਸਰਿਆਂ ਦੇ ਢੰਗ ਨਾਲ ਜੀਅ ਰਹੇ ਹੋਣ।

ਪੰਜਾਬਣ ਦੇ ਸਿਰ ਦਾ ਸ਼ਿੰਗਾਰ-ਚੁੰਨੀ

ਪੰਜਾਬੀ ਮੁਟਿਆਰ ਦੀ ਸ਼ਾਨ ਅਤੇ ਸ਼ਰਮ-ਹਯਾ ਦਾ ਸਭ ਤੋਂ ਅਨਮੋਲ ਗਹਿਣਾ ਚੁੰਨੀ ਹੈ। ਚੁੰਨੀ ਵੇਖਣ ਨੂੰ ਤਾਂ ਛੋਟਾ ਜਿਹਾ ਸ਼ਬਦ ਹੈ, ਪਰ ਡੂੰਘੇ ਅਤੇ ਵਿਸ਼ਾਲ ਅਰਥਾਂ ਦੀ ਧਾਰਨੀ ਹੈ। ਚੁੰਨੀ ਔਰਤ ਦਾ ਸਿਰ ਢਕਣ ਲਈ ਸਿਰਫ਼ ਢਾਈ ਗਜ਼ ਦਾ ਕੱਪੜਾ ਨਹੀਂ, ਸਗੋਂ ਇਹ ਖ਼ਾਨਦਾਨ ਦੀ ਇੱਜ਼ਤ ਅਤੇ ਅਣਖ ਦੀ ਵੀ ਪ੍ਰਤੀਕ ਹੈ। ਜੋ ਅਹਿਮੀਅਤ ਮਰਦ ਲਈ ਪੱਗ ਦੀ ਹੈ ਓਹੀ ਅਹਿਮੀਅਤ ਔਰਤ ਲਈ ਚੁੰਨੀ ਦੀ ਹੈ। ਚੁੰਨੀ ਜਿੱਥੇ ਔਰਤ ਦੇ ਮਨ ਵਿੱਚ 

ਛੰਦ ਪਰਾਗੇ ਆਈਏ ਜਾਈਏ…

ਸਮੇਂ ਦੀ ਰਫ਼ਤਾਰ ਇੰਨੀ ਤੇਜ਼ ਗਤੀ ਨਾਲ ਚੱਲ ਰਹੀ ਹੈ ਕਿ ਇਸਨੇ ਸਾਡੀ ਜੀਵਨ ਸ਼ੈਲੀ ਹੀ ਬਦਲ ਕੇ ਰੱਖ ਦਿੱਤੀ ਹੈ। ਸਾਡਾ ਖਾਣ-ਪੀਣ, ਰਹਿਣ-ਸਹਿਣ, ਪਹਿਰਾਵਾ, ਮਨੋਰੰਜਨ ਦੇ ਸਾਧਨ, ਗੀਤ-ਸੰਗੀਤ, ਕੰਮ-ਕਾਰ, ਰਸਮ-ਰਿਵਾਜ ਆਦਿ ਸਭ ਬਦਲ ਚੁੱਕੇ ਹਨ। ਜੀਵਨ ਰੂਪੀ ਨਾਟਕ ਦੀ ਪ੍ਰਮੁੱਖ ਝਾਕੀ ਵਿਆਹ ਸਮੇਂ ਹੋਣ ਵਾਲੀਆਂ ਰਸਮਾਂ ਨੂੰ ਪੈਲੇਸ ਕਲਚਰ ਨੇ ਨਿਗਲ ਲਿਆ ਹੈ। ਪੰਜ-ਪੰਜ, ਸੱਤ-ਸੱਤ ਦਿਨ ਚੱਲਣ ਵਾਲੇ ਵਿਆਹ ਤਿੰਨ ਚਾਰ ਘੰਟਿਆਂ ਤਕ ਸਿਮਟ ਕੇ ਰਹਿ ਗਏ ਹਨ।

ਘਰ ਦੀ ਤਲਾਸ਼ ਵਿੱਚ ਔਰਤ

ਸੀਮਿੰਟ, ਰੇਤ, ਬਜਰੀ ਦੀ ਵਰਤੋਂ ਨਾਲ ਇੱਟਾਂ ਨੂੰ ਚਿਣ ਕੇ ਬਣਾਏ ਹੋਏ ਕਮਰਿਆਂ ਦੇ ਇਕੱਠ ਨੂੰ ਮਕਾਨ ਦੇ ਨਾਂ ਨਾਲ ਪੁਕਾਇਆ ਜਾਂਦਾ ਹੈ। ਜਦੋਂ ਇਸ ਮਕਾਨ ਵਿੱਚ ਰਹਿਣ ਵਾਲੇ ਮੈਂਬਰਾਂ ਵਿੱਚ ਆਪਸੀ ਪਿਆਰ ਅਤੇ ਇੱਕ-ਦੂਸਰੇ ਲਈ ਤਿਆਗ ਦੀ ਭਾਵਨਾ ਹੋਵੇ, ਸਫ਼ਾਈ ਦੇ ਨਾਲ-ਨਾਲ ਮਕਾਨ ਵਿੱਚ ਪਈ ਹਰ ਚੀਜ਼ ਸਲੀਕੇ ਨਾਲ ਰੱਖੀ ਹੋਵੇ, ਬਜ਼ੁਰਗਾਂ ਦਾ ਸਤਿਕਾਰ ਹੋਵੇ, ਅਨੁਸ਼ਾਸਨ ਹੋਵੇ, ਉਸ ਵਿੱਚ ਰਹਿਣ ਵਾਲੇ ਸਾਰੇ ਆਪਣੇ ਫਰਜ਼ਾਂ ਤੋਂ ਜਾਣੂ ਹੋਣ ਤਾਂ ਇਸ ਤਰ੍ਹਾਂ ਦੇ ਬਣੇ ਮਕਾਨ ਨੂੰ ਘਰ ਕਹਿੰਦੇ ਹਨ।

ਪਈਆਂ ਚਾਟੀਆਂ ਵਿੱਚ ਮਧਾਣੀਆਂ ਨੀ…

ਪੰਜਾਬੀ ਸਮਾਜਿਕ ਵਰਤਾਰੇ ਵਿੱਚੋਂ ਬਹੁਤ ਸਾਰੇ ਅਜਿਹੇ ਸੰਦ ਅਤੇ ਵਸਤੂਆਂ ਲੋਪ ਹੁੰਦੇ ਜਾ ਰਹੇ ਹਨ, ਜਿਹੜੇ ਕੁਝ ਸਮਾਂ ਪਹਿਲਾਂ ਇਸ ਦਾ ਅਟੁੱਟ ਹਿੱਸਾ ਰਹੇ ਹਨ ਜਾਂ ਫਿਰ ਇਨ੍ਹਾਂ ਦੇ ਨਵੇਂ ਰੂਪ ਅਤੇ ਵਿਕਲਪ ਸਾਹਮਣੇ ਆ ਗਏ ਹਨ। ਅਜਿਹੇ ਹੀ ਸੰਦਾਂ ਜਾਂ ਵਸਤੂਆਂ ਵਿੱਚੋਂ ਮਧਾਣੀ ਵੀ ਇੱਕ ਹੈ ਜੋ ਕਿ ਹਰ ਘਰ ਵਿੱਚ ਦੁੱਧ ਰਿੜਕਣ ਲਈ ਵਰਤੋਂ ਵਿੱਚ ਲਿਆਂਦੀ ਜਾਂਦੀ ਰਹੀ ਹੈ। ਪਹਿਲਾਂ ਹੱਥੀਂ ਕੰਮ ਕਰਨ ਕਰਕੇ ਚੰਗੀ ਖੁਰਾਕ ਲੋੜੀਂਦੀ ਹੁੰਦੀ ਸੀ, ਸਾਰੇ ਕੰਮ ਸਰੀਰਿਕ ਹੁੰਦੇ ਸੀ, ਸਰੀਰਿਕ ਤੰਦਰੁਸਤੀ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061480951
Copyright © 2018, Panjabi Times. All rights reserved. Website Designed by Mozart Infotech