ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਕਵਿਤਾਵਾਂ/ਕਹਾਣੀਆਂ

ਥੋੜ੍ਹਾ ਹੱਸ ਵੀ ਲਿਆ ਕਰੋ

June 24, 2018 01:26 PM

ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਜਿਸ ਵੱਲ ਵੀ ਦੇਖੀਏ ਤਣਾਅਗ੍ਰਸਤ ਹੈ। ਜੀਵਨ ਅੱਜ ਇੰਨਾ ਕੁ ਅਸੁਰੱਖਿਅਤ ਹੋ ਗਿਆ ਜਿੰਨਾ ਪਹਿਲਾਂ ਕਦੇ ਵੀ ਨਹੀਂ ਸੀ। ਅਜਿਹੇ ਵਿੱਚ ਆਦਮੀ ਹੱਸਣਾ ਤਾਂ ਮੰਨੋ ਭੁੱਲ ਹੀ ਗਿਆ ਹੈ, ਪਰ ਦੇਖਿਆ ਜਾਵੇ ਤਾਂ ਅੱਜ ਹੀ ਉਹ ਸਮਾਂ ਹੈ ਜਦੋਂ ਇਨਸਾਨ ਨੂੰ ਹਾਸੇ ਠੱਠੇ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਹਤਾਸ਼ਾ ਅਤੇ ਨਿਰਾਸ਼ਾ ਲੋਕਾਂ ਦੇ ਜੀਵਨ ਵਿੱਚ ਘਰ ਕਰ ਚੁੱਕੀ ਹੈ।
ਦਿਲੋਂ ਨਿਕਲਿਆ ਹਾਸਾ ਨਾ ਸਿਰਫ਼ ਮੂਡ ਨੂੰ ਚੰਗਾ ਕਰ ਦਿੰਦਾ ਹੈ, ਸਗੋਂ ਸਾਡੇ ਸਰੀਰ ਨੂੰ ਵੀ ਊਰਜਾ ਦਿੰਦਾ ਹੈ। ਇਹ ਸਰੀਰ ਵਿੱਚੋਂ ‘ਸਟਰੈੱਸ ਹਾਰਮੋਨ’  ਦੇ ਪੱਧਰ ਨੂੰ ਘੱਟ ਕਰਕੇ ਤਣਾਅ ਮੁਕਤ ਕਰਦਾ ਹੈ ਅਤੇ ਦਰਦ ਦੇ ਅਹਿਸਾਸ ਨੂੰ ਵੀ ਘੱਟ ਕਰਦਾ ਹੈ। ਖ਼ੁਸ਼ ਤਬੀਅਤ ਦੇ ਲੋਕ ਨਾ ਸਿਰਫ਼ ਘੱਟ ਬਿਮਾਰ ਹੁੰਦੇ ਹਨ, ਸਗੋਂ ਲੰਮੀ ਉਮਰ ਵੀ ਭੋਗਦੇ ਹਨ।
ਹਾਸਾ ਨਾ ਸਿਰਫ਼ ਤਣਾਅ ਦਾ ਕਾਰਗਰ ਇਲਾਜ ਹੈ ਸਗੋਂ ਇਹ ਹੋਰ ਕਈ ਬਿਮਾਰੀਆਂ ਤੋਂ ਨਿਜਾਤ ਦਿਵਾਉਂਦਾ ਹੈ ਕਿਉਂਕਿ ਕਈ ਰੋਗ ਸਿਰਫ਼ ਰੋਗ ਨਾ  ਹੋ ਕੇ ਸਿਰਫ਼ ਵਹਿਮ ਹੀ ਹੁੰਦਾ ਹੈ। ਅੱਜ ਚਿਕਿਤਸਾ ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਹਾਸਾ ਮਨੁੱਖ ਨੂੰ  ਕੁਦਰਤ ਤੋਂ ਮਿਲੇ ਤੋਹਫ਼ੇ ਦੇ ਰੂਪ ਵਿੱਚ ਸਭ ਤੋਂ ਚੰਗੀ ਦਵਾਈ ਹੈ। ਜੇਕਰ ਬਿਮਾਰੀ ਦੇ ਦੌਰਾਨ ਵਿਅਕਤੀ ਹੱਸ ਸਕਦਾ ਹੈ ਤਾਂ ਉਸ ਦੇ ਜਲਦੀ ਸਿਹਤਮੰਦ ਹੋਣ ਦੀ ਸੰਭਾਵਨਾ ਵਧਦੀ ਹੈ ਅਤੇ ਜੇਕਰ  ਉਹ ਸਿਹਤਮੰਦ ਰਹਿ ਕੇ ਵੀ ਨਾ ਹੱਸਿਆ ਤਾਂ ਜਲਦੀ ਬਿਮਾਰ ਹੋ ਕੇ ਸਿਹਤ ਤੋਂ ਹੱਥ ਧੋ ਬੈਠਦਾ ਹੈ।
ਹੱਸਣਾ ਇੱਕ ਕਸਰਤ ਹੈ। ਠਹਾਕਾ ਲਗਾ ਕੇ ਦਿਲ ਖੋਲ੍ਹ ਕੇ ਹੱਸਣ ਨਾਲ ਖ਼ੂਨ ਦਾ ਦੌਰਾ ਵਧਦਾ ਹੈ। ਪਾਚਣ ਤੰਤਰ ਸੁਚਾਰੂ ਰੂਪ ਵਿੱਚ ਕੰਮ ਕਰਦਾ ਹੈ। ਛਾਤੀ ਦੀਆਂ ਨਾੜੀਆਂ ਅਤੇ ਦਿਲ ਮਜ਼ਬੂਤ ਹੁੰਦਾ ਹੈ। ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ। ਖੁੱਲ੍ਹ ਕੇ ਹੱਸਣ ਨਾਲ ਤਣਾਅ ਅਤੇ ਮਾਸਪੇਸ਼ੀਆਂ ਵਿੱਚ ਆਈ ਜਕੜਨ ਦੂਰ ਹੁੰਦੀ ਹੈ। ਹੱਸਣ ਨਾਲ ਪਸੀਨਾ ਆਉਣ ’ਤੇ ਬੰਦ ਰੋਮ ਖੁੱਲ੍ਹ ਦੇ ਹਨ। ਫੇਫੜਿਆਂ ਵਿੱਚੋਂ ਦੂਸ਼ਿਤ ਹਵਾ ਤੇਜ਼ੀ ਨਾਲ ਬਾਹਰ ਨਿਕਲਦੀ ਹੈ ਅਤੇ ਜ਼ਿਆਦਾ ਆਕਸੀਜਨ ਮਿਲਦੀ ਹੈ। ਹਾਸੇ ਦੇ ਨਾਲ ਪਰਛਾਈ ਦੀ ਤਰ੍ਹਾਂ ਇੱਕ ਧਾਰਾ ਪ੍ਰਵਾਹਿਤ ਹੁੰਦੀ ਹੈ।
ਹੱਸਣਾ ਅਤੇ ਸੋਚਣਾ ਕਿਉਂਕਿ ਨਾਲ ਨਾਲ ਸੰਭਵ ਨਹੀਂ ਹਨ, ਸੋ ਹਾਸਾ ਅਣਚਾਹੀ ਸੋਚ ਅਤੇ ਚਿੰਤਾ ਤੋਂ ਛੁਟਕਾਰਾ ਦਿਵਾਉਂਦਾ ਹੈ। ਹੱਸਣ ਵਾਲੇ ਲੋਕ ਬਹੁਤ ਘੱਟ ਆਤਮ ਹੱਤਿਆ ਕਰਦੇ ਹਨ ਜਾਂ ਦਿਲ ਦੇ ਦੌਰੇ ਦਾ ਸ਼ਿਕਾਰ ਹੁੰਦੇ ਹਨ। ਇਸ  ਲਈ ਇਸ ਨੂੰ ਸੱਚ ਮੰਨ ਲੈਣਾ ਚਾਹੀਦਾ ਹੈ ਕਿ ਹਾਸਾ ਇੱਕ ਕਾਰਗਰ ਦਵਾਈ ਹੈ। ਸਾਡਾ ਸਰੀਰ ਇੱਕ ਗੁੰਝਲਦਾਰ ਮਸ਼ੀਨ ਦੇ ਵਾਂਗ ਹੈ। ਕਿਹੜੀ ਦਵਾਈ ਕਿਹੜੀ ਮਰਜ਼ ਨੂੰ ਠੀਕ ਕਰਦੇ ਹੋਏ ਦੂਜੀਆਂ ਬਿਮਾਰੀਆਂ ਸਾਈਡ ਇਫੈਕਟ ਰਾਹੀਂ ਪੈਦਾ ਕਰ ਦਿੰਦੀਆਂ ਹਨ, ਇਹ ਚਾਹੇ ਤੁਰੰਤ ਪਤਾ ਨਾ ਲੱਗੇ, ਪਰ ਇਨ੍ਹਾਂ ਦਾ ਮਾੜਾ ਜਾਂ ਉਲਟ ਅਸਰ ਤਾਂ ਹੁੰਦਾ ਹੀ ਹੈ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਹਾਸਾ ਨਾ ਸਿਰਫ਼  ਲੰਮੀ ਉਮਰ ਪ੍ਰਦਾਨ ਕਰਦਾ ਹੈ ਬਲਕਿ ਇਸ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ  ਕਈ ਗੁਣਾ ਵਧ ਜਾਂਦੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਗਹਿਰ ਗੰਭੀਰ ਤੇ ਗ਼ੈਰ-ਗੰਭੀਰ ਖੁਸ਼ਵੰਤ…

ਸਰਲ ਤੇ ਸਹਿਜ ਢੰਗ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਅੰਗਰੇਜ਼ੀ ਵਿੱਚ ਬਿਆਨ ਕਰਨ ਪੱਖੋਂ ਖੁਸ਼ਵੰਤ ਸਿੰਘ ਦਾ ਕੋਈ ਸਾਨੀ ਨਹੀਂ। ਪੰਜਾਬੀ ਮੁਹਾਵਰੇ, ਪੰਜਾਬੀ ਤਨਜ਼, ਪੰਜਾਬੀ ਤਲਖ਼ਬਿਆਨੀ ਤੇ ਪੰਜਾਬੀ ਅਲੰਕਾਰ ਨੂੰ ਉਸ ਦੇ ਸੱਚੇ-ਸੁੱਚੇ ਰੂਪ ਵਿੱਚ ਅੰਗਰੇਜ਼ੀ ’ਚ ਉਲਥਾਉਣ ਦਾ ਉਹ ਮਾਹਿਰ ਸੀ। ਇਸ ਦਾ ਤਾਜ਼ਾਤਰੀਨ ਸਬੂਤ ਉਸ ਦੀਆਂ ਲੇਖਣੀਆਂ ਉੱਤੇ ਆਧਾਰਿਤ ਨਵੀਂ ਕਿਤਾਬ ‘ਪੰਜਾਬ, ਪੰਜਾਬੀਜ਼ ਐਂਡ ਪੰਜਾਬੀਅਤ: ਰਿਫਲੈਕਸ਼ਨਜ਼ ਔਨ ਏ ਲੈਂਡ ਐਂਡ ਇੱਟਸ ਪੀਪਲ’ (ਅਲਫ਼ ਪਬਲਿਸ਼ਿੰਗ, 599 ਰੁਪਏ) ਹੈ। ਖੁਸ਼ਵੰਤ ਸਿੰਘ ਦੀ ਬੇਟੀ ਮਾਲਾ ਦਿਆਲ ਵੱਲੋਂ ਸੰਪਾਦਿਤ ਇਹ ਕਿਤਾਬ ਛਪੀਆਂ ਤੇ ਅਣਛਪੀਆਂ ਲੇਖਣੀਆਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

ਸਮਾਜ ਨਿਰਮਾਣ ’ਚ ਕੌਮੀ ਸੇਵਾ ਯੋਜਨਾ ਦੀ ਭੂਮਿਕਾ

ਆਜ਼ਾਦੀ ਉਪਰੰਤ ਸਿੱਖਿਆ ਸਾਸ਼ਤਰੀ ਡਾ. ਐੱਸ. ਰਾਧਾਕ੍ਰਿਸ਼ਨਨ ਦੀ ਅਗਵਾਈ ਹੇਠ ਬਣੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੀ ਸਲਾਹ ਮੁਤਾਬਿਕ ਵਿੱਦਿਅਕ ਸੰਸਥਾਵਾਂ ਵਿੱਚ ਸਵੈਸੇਵੀ ਰਾਸ਼ਟਰੀ ਸੇਵਾ ਦੀ ਸਿਖਲਾਈ ਦੇਣ ਦੇ ਮੰਤਵ ਨਾਲ ਅਜਿਹੀ ਕਿਸੇ ਯੋਜਨਾ ਦੀ ਲੋੜ ਮਹਿਸੂਸ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਇਸ ਮੰਤਵ ਦੀ ਪੂਰਤੀ ਲਈ ਕੌਮੀ ਸੇਵਾ ਯੋਜਨਾ ਦਾ ਆਰੰਭ ਮਹਾਤਮਾ ਗਾਂਧੀ ਦੇ ਜਨਮ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸਾਲ 1969 ਵਿੱਚ 24 ਸਤੰਬਰ ਨੂੰ ਕੀਤਾ ਗਿਆ। ਤਤਕਾਲੀ ਕੇਂਦਰੀ ਸਿੱਖਿਆ ਮੰਤਰੀ ਵੀ.ਕੇ.ਆਰ.ਵੀ. ਰਾਓ ਨੇ ਮੁਲਕ ਦੀਆਂ ਸਮੂਹ 37 ਯੂਨੀਵਰਸਿਟੀਆਂ ਵਿੱਚ ਇਸ ਦੀ ਸ਼ੁਰੂਆਤ ਕਰਵਾਈ। ਚੌਥੇ ਯੋਜਨਾ ਕਮਿਸ਼ਨ ਨੇ 5 ਕਰੋੜ ਦਾ ਰਾਖਵਾਂ ਫੰਡ

ਬੰਦਾ ਕਾਨੂੰਨ ਵੀ ਡਰ ਕੇ ਲੁਕਦਾ ਫਿਰਦਾ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ ਪਰਾਏ SATWINDER_7@HOTMAIL.COM
ਘਰ ਆ ਕੇ ਤਾਰੋ ਨੂੰ ਕੁੱਝ ਔੜ ਨਹੀਂ ਰਿਹਾ ਸੀ। ਜਿਵੇਂ ਮੱਤ ਮਾਰੀ ਗਈ ਹੋਵੇ। ਗੱਭਰੂ ਪੁੱਤ ਦੀ ਮੌਤ ਨੇ, ਸਰੀਰ ਦੀ ਸੱਤਿਆ ਕੱਢ ਦਿੱਤੀ ਸੀ। ਅਜੇ ਵੀ ਉਸ ਦੇ ਕੰਨ ਬਿੜਕਾਂ ਲੈ ਰਹੇ ਸਨ। ਉਹ ਸੋਚ ਰਹੀ ਸੀ, ਸੋਨੂੰ ਉਸ ਨੂੰ ਆਵਾਜ਼ ਮਾਰ ਕੇ ਕਹੇਗਾ, “ ਮੰਮੀ ਅੱਜ ਆਪਦੇ ਹੱਥਾਂ ਨਾਲ ਰੋਟੀਆਂ ਬਣਾਂ ਕੇ ਖੁਆ। ਕਿੰਨੇ ਚਿਰ ਤੋਂ ਚੱਜ ਨਾਲ ਰੋਟੀ ਨਹੀਂ ਖਾਦੀ। ਅੱਧਾ ਭੁੱਖਾ ਹੀ ਰਹਿ ਜਾਂਦਾ ਹਾਂ। “ “ ਪੁੱਤ ਤਾਂਹੀਂ ਤਾਂ ਕਹਿੰਦੀ ਸੀ, “ ਪੰਜਾਬੀ ਕੁੜੀ ਨਾਲ ਵਿਆਹ ਕਰਵਾ ਲੈ। ਜਦੋਂ ਉਹ ਆਪ ਨੂੰ ਦੋ ਰੋਟੀਆਂ ਲਾਹੇਗੀ। ਪਹਿਲਾਂ ਤੂੰ ਚੱਕ ਕੇ ਖਾ ਲਿਆ ਕਰ। ਇਸ ਫਿਲਪੀਨੋ ਨੇ ਤਾਂ ਨੂਡਲ, ਮੱਛੀਆਂ ਨਾਲ ਚੌਲ ਹੀ ਖਾਣੇ ਹਨ। ਤੈਨੂੰ ਕਿਥੋਂ ਫੁਲਕੇ ਦੇ ਦੇਵੇਗੀ? “ ਗਾਮੇ ਨੇ ਪੁੱਛਿਆ, “ ਕੀਹਦੇ ਨਾਲ ਗੱਲਾਂ ਕਰਦੀ ਹੈ? ਸੁਪਨਿਆਂ ਵਿੱਚੋਂ ਬਾਹਰ ਆ ਜਾ।

ਅੰਤਲੇ ਸਾਹ

ਹੱਸਦਾ ਵੱਸਦਾ ਰਹਿ ਸੱਜਣਾਂ,
ਚਾਹੇ ਮਾੜਾ ਚੰਗਾ ਕਹਿ ਸੱਜਣਾਂ,
ਤੇਰੇ ਵਿਚ ਏ ਜਾਨ ਅਸਾਡੀ
ਸਾਡੇ ਕੋਲ ਵੀ ਬਹਿ ਸੱਜਣਾਂ,

ਇੱਕ ਕਰਮ ਕਰੀਂ ਮੇਰੇ ਤੇ ਕਿ ਨਾ ਰਹਿਮ ਕਰੀਂ........

ਇੱਕ ਕਰਮ ਕਰੀਂ ਮੇਰੇ ਤੇ
ਕਿ ਨਾ ਰਹਿਮ ਕਰੀਂ,
ਭੁੱਲਾ ਦੇਵਾਂਗੇ ਤੈਨੂੰ ਐਵੇਂ
ਕੋਈ ਨਾ ਵਹਿਮ ਕਰੀਂ,
ਠੰਢੀਆਂ ਤੱਤੀਆਂ ਹਵਾਵਾਂ
ਦੌਰ ਗੁਜ਼ਰ ਜਾਏਗਾ

ਜਿੱਦਾਂ ਕਰਦੇ ਆ ਪਿਆਰ, ਕਿਸੇ ਹੋਰ ਕਰਿਆ ਏ ਤਾਂ ਦੱਸ ਖਾਂ...........

ਰੁੱਸੇ ਹੋਏ ਨੂੰ ਮਨਾਇਆ ਏ, ਸ਼ਬਦਾਂ ਦੇ ਵਿਚ ਸਮਾਇਆ ਏ,
ਅੱਧ ਬੋਲ ਨੂੰ ਪੁਗਾਇਆ ਏ,  ਸੱਚਾ ਰੱਬ ਜੋ ਬਣਾਇਆ ਏ,
ਜਿੱਦਾਂ ਮਰਦੇ ਆ ਅਸੀਂ, ਕੋਈ ਹੋਰ ਮਰਿਆ ਏ ਤਾਂ ਦੱਸ ਖਾਂ,
ਜਿੱਦਾਂ ਕਰਦੇ ਆ ਪਿਆਰ, ਕਿਸੇ ਹੋਰ ਕਰਿਆ ਏ ਤਾਂ ਦੱਸ ਖਾਂ,

ਅਰਜੁਨ ਦੀ ਦਾਦੀ ਪਰਿਣੀਤੀ ਨੂੰ ਮੰਨਦੀ ਹੈ ਇਕ ਆਦਰਸ਼ ਦੁਲਹਨ

ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਆਪਣੀ ਆਗਾਮੀ ਫਿਲਮ 'ਨਮਸਤੇ ਇੰਗਲੈਂਡ' ਲਈ ਤਿਆਰ ਹਨ | ਫਿਲਹਾਲ ਦੋਵੇਂ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ | ਵਿਆਹ ਦੀ ਗੱਲ ਕਰਦੇ ਸਮੇਂ ਅਰਜੁਨ ਕਪੂਰ ਦੀ ਦਾਦੀ ਹਮੇਸ਼ਾ ਉਨ੍ਹਾਂ ਲਈ ਪ੍ਰੇਰਕ ਰਹੀ ਹੈ | ਅਰਜੁਨ ਦੇ 33ਵੇਂ ਜਨਮਦਿਨ 'ਤੇ ਦਾਦੀ ਨੇ ਉਨ੍ਹਾਂ ਨੂੰ ਵਿਆਹ ਕਰਵਾਉਣ ਦੀ ਸਲਾਹ ਦਿੱਤੀ | 'ਨਮਸਤੇ ਇੰਗਲੈਂਡ' ਦਾ ਟਰੇਲਰ ਦੇਖਣ ਤੋਂ ਬਾਅਦ ਅਰਜੁਨ ਦੀ ਦਾਦੀ ਨੂੰ ਪੋਤਰੇ ਲਈ ਇਕ ਆਦਰਸ਼ ਦੁਲਹਨ ਮਿਲ ਗਈ ਹੈ | ਇਸ ਬਾਰੇ ਅਰਜੁਨ ਨੇ ਗੱਲ ਕਰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਦਾਦੀ ਮੇਰੇ ਵਿਆਹ ਦੀਆਂ ਯੋਜਨਾਵਾਂ ਨੂੰ ਪਾਸ ਕਰ ਚੁੱਕੀ ਹੈ | ਟਰੇਲਰ ਦੇਖਣ ਤੋਂ ਬਾਅਦ ਦਾਦੀ ਨੇ ਕਿਹਾ ਕਿ ਮੇਰੇ ਸਭ ਸਹਿ-ਕਲਾਕਾਰਾਂ 'ਚੋਂ ਪਰਿਣੀਤੀ ਅਤੇ ਮੈਂ ਇਕ ਪਰਫੈਕਟ ਜੋੜੀ ਹਾਂ | ਉਨ੍ਹਾਂ ਮੁਤਾਬਕ ਅਸੀਂ ਸਕ੍ਰੀਨ 'ਤੇ ਇਕ ਆਦਰਸ਼ ਜੋੜੀ ਦੇ ਰੂਪ 'ਚ ਨਜ਼ਰ ਆਉਂਦੇ ਹਾਂ | ਪਰਿਣੀਤੀ ਮੇਰੇ ਲਈ ਅਸਲ ਜੀਵਨ 'ਚ ਸਭ ਤੋਂ ਸਹੀ ਹੈ |

ਆਪਣੀ ਗਾਇਕੀ ਦੀ ਕਿੱਕਲੀ ਪਾਉਣ ਲੱਗ ਪਿਆ ਗਾਇਕ ---- ਬਬਲਾ ਧੂਰੀ

ਪੰਜਾਬੀ ਸੱਭਿਆਚਾਰ ਦਾ ਖੇਤਰ ਬੜਾ ਵਿਸਾਲ ਹੈ ਤੇ ਸਾਡਾ ਵਿਰਸਾ ਬੜਾ ਅਮੀਰ ਹੈ। ਇਸ ਖੇਤਰ ਵਿੱਚ ਹਰ ਗਾਇਕ ਗੀਤਕਾਰ ਆਪਣਾ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਹਰ ਕਲਾਕਾਰ ਬੰਦਾ ਆਪਣੇ ਯਤਨ ਅਰੰਭ ਕਰਕੇ ਆਪਣੀ ਮੰਜਿਲ ਦੇ ਮਿੱਥੇ ਪੈਡੇ ਨੂੰ ਤੈਅ ਕਰ ਰਿਹਾ ਹੈ। ਜ਼ਿੰਦਗੀ ਦੇ ਕੌੜੇ ਤੇ ਮਿੱਠੇ  ਤਜਰਬੇ ਤੋ ਨਵੀ ਸੇਧ ਲੈਕੇ ਆਪਣੇ ਨਵੇ ਫਿਊਚਰ ਪਲਾਨ ਤਿਆਰ ਕਰ ਕਰ ਉਹਨਾ ਤੇ ਆਪਣੀ ਮਿਹਨਤ ਦਾ ਰੰਗ ਚਾੜ- ਚਾੜ ਆਪਣੀ ਸੋਚ ਤੇ ਹੋਰ ਪਾਲਿਸ ਮਾਰਕੇ ਆਪਣੀ ਕਲਾ ਵਿੱਚ ਹੋਰ ਰੰਗ ਭਰਕੇ ਆਪਣੀ ਕਲਾ ਦੀਆ ਗੱਲਾਂ ਦਾ ਚਰਚਾ ਚਾਰ ਚੁਫੇਰੇ ਕਰਾਉਣਾ ਚਹੁੰਦਾ ਹੈ। ਜਨ੍ਹਿਾਂ ਨੇ ਮਿਹਨਤ ਕਰਨੀ ਹੈ ਉਹਨਾ ਲਈ ਅਸੰਭਵ ਸ਼ਬਦ ਲਈ ਕੋਈ ਜਗਾ ਨਹੀ ਹੁੰਦੀ। ਉਹਨਾ ਲਈ ਸਬ ਕੁਝ ਹੀ ਸੰਭਵ ਹੁੰਦਾ ਹੈ

ਭੁੱਲਣ ਦੀ ਆਦਤ ਪਾ ਸੱਜਣਾ

ਮਨੁੱਖ ਦੀ ਸੋਚ ਉਸ ਦੀ ਜ਼ਿੰਦਗੀ ਹੁੰਦੀ ਹੈ ਅਤੇ ਇਹ ਸੋਚਾਂ ਹੀ ਉਸ ਦੀ ਅਗਵਾਈ ਕਰਦੀਆਂ ਹਨ। ਜ਼ਿੰਦਗੀ ਵਿੱਚ ਕਈ ਕਿਸਮ ਦੇ ਇਨਸਾਨ ਮਿਲਦੇ ਹਨ ਅਤੇ ਕਈ ਤਰ੍ਹਾਂ ਦੀਆਂ ਚੰਗੀਆਂ-ਮਾੜੀਆਂ, ਖੱਟੀਆਂ-ਮਿੱਠੀਆਂ ਘਟਨਾਵਾਂ ਵਾਪਰਦੀਆਂ ਹਨ। ਜੋ ਲੋਕ ਇਨ੍ਹਾਂ ਵੱਲੋਂ ਬੇਧਿਆਨੇ ਹੋ ਕੇ ਨਿਕਲ ਜਾਂਦੇ ਹਨ ਤੇ ਆਪਣੇ ਟੀਚੇ ਦੀ ਪ੍ਰਾਪਤੀ ਵੱਲ ਵਧਦੇ ਹਨ, ਸਮਾਜ ਵਿੱਚ ਉਨ੍ਹਾਂ ਦੀ ਪਛਾਣ ਸਥਾਪਤ ਹੋ ਜਾਂਦੀ ਹੈ ਅਤੇ ਕਈ ਵਾਰ ਨਿਵੇਕਲੇ ਮਾਣ-ਸਨਮਾਨ ਵੀ ਉਨ੍ਹਾਂ ਦੀ ਝੋਲੀ ਵਿੱਚ ਪੈਂਦੇ ਰਹਿੰਦੇ ਹਨ। ਜੋ ਲੋਕ ਸਿਰਫ਼ ਅਜਿਹੀਆਂ ਘਟਨਾਵਾਂ ਦੀਆਂ ਯਾਦਾਂ ਵਿੱਚ ਉਲਝੇ ਰਹਿੰਦੇ ਹਨ, ਉਨ੍ਹਾਂ ਦੀਆਂ ਆਸਾਂ-ਉਮੀਦਾਂ ਤੇ ਪਿਆਰ ਕਰਨ ਦੀ ਚਾਹਤ ਅਤੇ ਸਿਰ ਉੱਚਾ ਕਰਕੇ ਜਿਊਣਾ ਲੋਚਦੀ ਜ਼ਿੰਦਗੀ ਇੰਜ ਹੀ ਲੰਘ ਜਾਂਦੀ ਹੈ।

ਬਾਤਾਂ ਪਾਉਣੀਆਂ ਭੁੱਲੇ ਪੰਜਾਬੀ

ਬਾਲ ਸਾਹਿਤ ਦੀਆਂ ਪ੍ਰਚੱਲਿਤ ਵਿਧਾਵਾਂ ਵਿੱਚ ਬਾਲ ਕਹਾਣੀ ਸਿਰਮੌਰ ਰਹੀ ਹੈ। ਬੱਚਿਆਂ ਨੂੰ ਸਿੱਖਿਆ ਦੇਣ ਲਈ ਰਚੇ ਗਏ ਸਾਹਿਤ ਵਿੱਚ ਵਧੇਰੇ ਕਹਾਣੀਆਂ ਹਨ। ਪੰਜਾਬੀ ਘਰਾਂ ਵਿੱਚ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਕਹਾਣੀਆਂ ਸੁਣਾਉਣਾ ਜ਼ਰੂਰੀ ਸਮਝਿਆ ਜਾਂਦਾ ਸੀ। ਰਾਤ ਨੂੰ ਸੁਣਾਈਆਂ ਜਾਣ ਵਾਲੀਆਂ ਕਹਾਣੀਆਂ ਨੂੰ ‘ਬਾਤਾਂ’ ਕਿਹਾ ਜਾਂਦਾ ਸੀ। ਪੰਜਾਬੀ ਘਰਾਂ ਵਿੱਚ ਨਾਨੀਆਂ-ਦਾਦੀਆਂ ਕੋਲ ਬਾਤਾਂ ਦਾ ਵੱਡਾ ਭੰਡਾਰ ਹੁੰਦਾ ਸੀ। ਇਸ ਭੰਡਾਰ ਵਿੱਚੋਂ ਬੱਚਿਆਂ ਦੀ ਮੰਗ ਅਨੁਸਾਰ ਬਾਤ ਪਾਈ ਜਾਂਦੀ ਸੀ। ਇਨ੍ਹਾਂ ਬਾਤਾਂ ਦਾ ਉਦੇਸ਼ ਬੱਚਿਆਂ ਦੀ ਸਾਰੇ ਦਿਨ ਦੀ ਥਕਾਵਟ ਲਾਹੁਣ ਦੇ ਨਾਲ-ਨਾਲ ਨੈਤਿਕ, ਸਮਾਜਿਕ ਤੇ ਅਧਿਆਤਮਕ ਸਿੱਖਿਆ ਦੇਣਾ ਹੁੰਦਾ ਸੀ।

ਗੁਰੂਆਂ ਭਗਤਾਂ ਦੀਆਂ ਤਸਵੀਰਾਂ ਤੇ ਵੀ ਗ਼ੌਰ ਕਰੀਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਜੋ ਗੁਰੂ ਭਗਤਾਂ ਦੀਆਂ ਤਸਵੀਰਾਂ ਬਹੁਤ ਸਾਰੇ ਘਰਾਂ ਤੇ ਗੁਰਦੁਆਰਿਆਂ, ਮੰਦਰਾਂ ਵਿੱਚ ਸਜਾ ਕੇ ਰਖੀਆਂ ਹਨ। ਕੰਧਾਂ ‘ਤੇ ਟੰਗੀਆਂ ਹੋਈਆਂ ਹਨ। ਕੀ ਇਹੀ ਤਸਵੀਰਾਂ ਵਰਗੇ ਸਾਡੇ ਗੁਰੂ ਭਗਤ ਸਨ? ਕੀ ਚਿੱਤਰਕਾਰ ਨੇ ਆਪ ਗੁਰੂ ਜੀ ਦੇ ਦਰਸ਼ਨ ਕੀਤੇ ਹਨ? ਜਾਂ ਫਿਰ ਮਨ ਘੜਤ ਉਈਂ ਮਿਚੀ ਦੇ ਚਿੱਤਰ ਹਨ। ਪੈਸਾ ਕਮਾਉਣ ਲਈ ਕੁੱਝ ਵੀ ਸੰਗਤ ਅੱਗੇ ਰੱਖ ਦਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਤਸਵੀਰਾਂ ਹਨ। ਬਹੁਤ ਚਿੱਤਰਕਾਰਾਂ ਨੇ ਬਣਾਈਆਂ ਹਨ। ਸਾਰਿਆਂ ਨੇ ਆਪਣੀ ਮਨ ਮਰਜ਼ੀ ਕੀਤੀ ਹੈ।

ਮਿਤਰੋਂ' ਦੀ ਟੀਮ ਨੇ ਧੂੰਮ-ਧਾਮ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

ਨਿਰਦੇਸ਼ਕ ਨਿਤਿਨ ਕੱਕੜ ਦੀ ਆਉਣ ਵਾਲੀ ਫਿਲਮ 'ਮਿਤਰੋਂ' ਦੀ ਕਾਸਟ ਵਲੋਂ ਮੁੰਬਈ ਸ਼ਹਿਰ 'ਚ ਧੂੰਮ-ਧਾਮ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਜੈਕੀ ਭਗਨਾਨੀ, ਕ੍ਰਿਤਿਕਾ ਕਾਮਰਾ, ਪ੍ਰਤੀਕ ਗਾਂਧੀ ਅਤੇ ਸ਼ਿਵਮ ਪਾਰੇਖ ਨਾਲ ਗਾਇਕ ਦਰਸ਼ਨ ਰਾਵਲ ਨੇ ਮੁੰਬਈ ਦੇ ਪ੍ਰਸਿੱਧ ਦਹੀ ਹੈਂਡੀ ਦਾ ਦੌਰਾ ਕੀਤਾ ਅਤੇ ਆਪਣੀ ਫਿਲਮ ਰਿਲੀਜ਼ ਤੋਂ ਪਹਿਲਾਂ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ।

ਕੀ ਹੈ ‘ਖ਼ਾਲਸਾ ਏਡ’ ?

‘ਖ਼ਾਲਸਾ ਏਡ’ ਸੰਸਥਾ ਦੇ ਮੈਂਬਰਾਂ ਨੇ ਪਿਛਲੇ ਕਈ ਦਿਨਾਂ ਤੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੇਰਲਾ ਵਿੱਚ ਡੇਰੇ ਲਾਏ ਹੋਏ ਹਨ। ‘ਖ਼ਾਲਸਾ ਏਡ’ ਵੱਲੋਂ ਕੋਚੀ ਸ਼ਹਿਰ ਦੇ ਇੱਕ ਸਕੂਲ ਵਿੱਚ ਲੰਗਰ ਚਲਾਇਆ ਜਾ ਰਿਹਾ ਹੈ ਤੇ ਰੋਜ਼ਾਨਾ 30000 ਤੋਂ 40000 ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸੰਸਥਾ ਤੋਂ ਪ੍ਰਭਾਵਿਤ ਹੋ ਕੇ ਬੌਲੀਵੁਡ ਅਦਾਕਾਰ ਰਣਦੀਪ ਹੁੱਡਾ ਨੇ ਵੀ ਸੇਵਾ ਵਿੱਚ ਹਿੱਸਾ ਪਾਇਆ ਹੈ। ‘ਖ਼ਾਲਸਾ ਏਡ’ ਦੇ ਮੈਂਬਰ ਭੋਜਨ ਤੋਂ ਇਲਾਵਾ ਸੈਨੇਟਰੀ ਨੈਪਕਿਨ, ਮੱਛਰਦਾਨੀਆਂ, ਚੱਪਲਾਂ, ਤਰਪਾਲਾਂ ਅਤੇ ਜ਼ਰੂਰਤ ਦਾ ਹੋਰ ਸਾਮਾਨ ਵੀ ਵੰਡ ਰਹੇ ਹਨ। ਦੂਰ ਦੂਰ ਤੋਂ ਲੋੜਵੰਦ ਉਨ੍ਹਾਂ ਤੋਂ ਸਹਾਇਤਾ ਪ੍ਰਾਪਤ ਕਰਨ ਲਈ ਆ ਰਹੇ ਹਨ। ਅਜਿਹੇ ਸੇਵਾ ਕਾਰਜਾਂ ਨਾਲ ਸਾਰੇ ਵਿਸ਼ਵ ਵਿੱਚ ਸਿੱਖਾਂ ਦਾ ਨਾਮ ਉੱਚਾ ਹੋਇਆ ਹੈ।

ਆਫ਼ਤ ਪ੍ਰਬੰਧਨ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ

ਕੁਦਰਤੀ ਆਫ਼ਤ ਮੌਕੇ ਭਾਰਤੀ ਹਵਾਈ ਸੈਨਾ, ਫ਼ੌਜ, ਆਈਟੀਬੀਪੀ, ਐਨਡੀਆਰਐਫ ਜਾਂ ਆਫ਼ਤ ਪ੍ਰਬੰਧਨ ਨਾਲ ਜੁੜੇ ਨੌਜਵਾਨ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਮੁਸਤੈਦੀ ਨਾਲ ਲੋਕਾਂ ਦੀ ਜਾਨ ਬਚਾਉਂਦੇ ਹਨ ਤੇ ਰਾਹਤ ਪਹੁੰਚਾਉਂਦੇ ਹਨ। ਜੇ ਤੁਹਾਡੇ ਅੰਦਰ ਵੀ ਮਨੁੱਖੀ ਸੰਵੇਦਨਾ ਹੈ ਅਤੇ ਆਮ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਆਫ਼ਤ ਪ੍ਰਬੰਧਨ ਖੇਤਰ ਵਿੱਚ ਕਰੀਅਰ ਬਣਾ ਕੇ ਮਨੁੱਖਤਾ ਦੀ ਸੇਵਾ ਕਰ ਸਕਦੇ ਹੋ। ਕਈ ਸੰਸਥਾਵਾਂ ਵਿੱਚ ਇਸ ਬਾਬਤ ਬਾਕਾਇਦਾ ਡਿਗਰੀ, ਡਿਪਲੋਮਾ ਤੇ ਸਰਟੀਫਿਕੇਟ ਕੋਰਸ ਕਰਵਾਏ ਜਾਂਦੇ ਹਨ।

ਸ਼ਰਮਿੰਦਾ (ਮਿੰਨੀ ਕਹਾਣੀ)

ਸਾਰੀ ਉਮਰ ਬੱਚਿਆਂ ਲਈ ਕਮਾਉਂਦੇ ਕੱਢ ਦਿੱਤੀ। ਜੱਦ ਬੁਢਾਪਾ ਆਇਆ ਤਾਂ ਪ੍ਰਤਾਪ ਕੌਰ ਵੀ
ਛੱਡ ਕੇ ਚਲੀ ਗਈ। ਬੱਚੇ ਆਪਣੀ ਜ਼ਿੰਦਗੀ ਵਿੱਚ ਸੈੱਟ ਸਨ। ਸਭ ਸਹੀ ਚੱਲ ਰਿਹਾ ਸੀ। ਜੇਕਰ
ਬੱਚਿਆਂ ਦੇ ਬਿਜ਼ਨੈੱਸ ਵਿੱਚ ਕੋਈ ਉੱਚ ਨੀਚ ਹੋ  ਜਾਂਦੀ ਤਾਂ ਮੈਂ ਆਪਣੇ ਤਜਰਬੇ ਦੇ
ਆਧਾਰ ਤੇ ਆਪਣੀ ਰਾਏ ਦੇਣ ਪਹੁੰਚ ਜਾਂਦਾ ਜਿਸ ਨਾਲ ਬੱਚੇ ਔਖੇ ਹੋ ਜਾਂਦੇ ਤੇ ਇਹ ਆਖ
ਦਿੰਦੇ ਕੇ ਚੁੱਪ ਰਿਹਾ ਕਰੋ ਪਾਪਾ ਤੁਹਾਨੂੰ ਕੁੱਝ ਨਹੀਂ ਪਤਾ ਸਾਡੇ ਬਿਜ਼ਨੈੱਸ ਬਾਰੇ

ਝੂਠੀ ਲਕੀਰ

ਮੇਰੇ ਖ਼ਿਆਲਾਂ ਚ ਇੱਕ ਤਸਵੀਰ ਜਿਹੀ ਐ,
ਪਤਝੜ ਚ ਬਹਾਰਾਂ ਦੀ ਤਕਦੀਰ ਜਿਹੀ ਐ,
ਅੱਖੀਆਂ ਨੂੰ ਉਡੀਕ ਉਸ ਦੇ ਆਉਣੇ ਦੀ
ਜਿਵੇਂ ਜ਼ਿੰਦਗੀ ਦੀ ਉਹ ਅਖੀਰ ਜਿਹੀ ਐ,
ਜੋ ਬੀਤੀ ਵਿਚ ਸੀ ਉਹ ਪਲ ਬੀਤ ਗਏ ਨੇ

ਬਿੱਲਿਆਂ ਨੂੰ ਦੁੱਧ ਦੀ ਰਾਖੀ ਬਠਾਉਣਗੇ ਇਸੇ ਤਰਾਂ ਹੋਵੇਗੀ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com a
ਪ੍ਰੀਤ ਦੀ ਭਰਜਾਈ ਨੇ ਪ੍ਰੀਤ ਨਾਲ ਵਟਿਆ ਪਰਸ ਲਿਜਾ ਕੇ, ਫ਼ਰਿਜ ਦੇ ਉੱਪਰ ਰੱਖ ਦਿੱਤਾ ਸੀ। ਪਰਸ ਮੋੜਨ ਦਾ ਸਮਾਂ ਨਹੀਂ ਲੱਗਾ ਸੀ। ਪ੍ਰੀਤ ਨੇ ਆਪਦੀਆਂ ਫ਼ੋਟੋਆਂ ਚੈਨ ਨੂੰ ਦਿਖਾ ਕੇ, ਇਸੇ ਪਰਸ ਵਿੱਚ ਪਾਈਆਂ ਸਨ। ਭਰਜਾਈ ਨੌਕਰੀ ਉੱਤੇ ਜਾਣ ਲੱਗ ਗਈ। ਪ੍ਰੀਤ ਬੱਚੀ ਨਾਲ ਘਰ ਹੀ ਬੀਜੀ ਹੋ ਗਈ ਸੀ। ਇੱਕ ਦਿਨ ਭਰਜਾਈ ਫ਼ਰਿਜ ਉੱਤੋਂ ਕੁੱਝ ਚੁੱਕਣ ਲੱਗੀ ਸੀ। ਪਰਸ ਭੁੰਜੇ ਡਿਗ ਗਿਆ। ਸਾਰੀਆਂ ਫ਼ੋਟੋ ਖਿੱਲਾਂ ਵਾਂਗ, ਫ਼ਰਸ਼ ਉੱਤੇ ਖਿੰਡ ਗਈਆਂ ਸਨ। ਭਰਜਾਈ ਨੇ ਫਟਾਫਟ ਫ਼ੋਟੋਆਂ ਇਕੱਠੀਆਂ ਕਰਕੇ, ਪਰਸ ਵਿੱਚ ਪਾ ਲਈਆਂ ਸਨ। ਪ੍ਰੀਤ ਨੂੰ ਫ਼ੋਨ ਕਰਕੇ ਘਰ ਸੱਦ ਲਿਆ ਸੀ। ਚੈਨ ਘਰ ਹੀ ਸੀ। ਉਹ ਚੈਨ ਤੇ ਆਪਦੀ ਕੁੜੀ ਦੇ ਨਾਲ ਭਰਜਾਈ ਦੇ ਘਰ ਝੱਟ ਪਹੁੰਚ ਗਈ ਸੀ। ਉਸ ਦੀ ਭਰਜਾਈ ਨੇ ਪ੍ਰੀਤ ਨੂੰ ਕਿਚਨ ਵਿੱਚ ਸੱਦ ਕੇ, ਫ਼ੋਟੋਆਂ ਉਸ ਨੂੰ ਫੜਾ ਦਿੱਤੀਆਂ। ਭਰਜਾਈ ਨੇ ਪ੍ਰੀਤ ਨੂੰ ਕੁੱਝ ਨਹੀਂ ਪੁੱਛਿਆ। ਪ੍ਰੀਤ ਨੇ ਉਸ ਨੂੰ ਕਿਹਾ, " ਭਰਜਾਈ ਕੀ ਤੂੰ ਇਹ ਨਹੀਂ ਪੁੱਛੇਗੀ? ਇਹ ਕਿਨ੍ਹੇ ਖਿੱਚੀਆਂ ਹਨ? " ਉਸ ਦੀ ਭਰਜਾਈ ਨੇ ਕਿਹਾ, " ਇਹ ਮੇਰਾ ਬਿਜ਼ਨਸ ਨਹੀਂ ਹੈ। ਜੇ ਤੂੰ ਕੋਈ ਗੱਲ ਮੇਰੇ ਨਾਲ ਸਾਂਝੀ ਕਰਨੀ ਹੈ ਕਰ ਸਕਦੀ ਹੈ। " " ਭਰਜਾਈ ਇੰਨਾ ਫ਼ੋਟੋਆਂ ਦੇ ਨਿਗਟਿਵ ਦੋ ਵਾਰੀ ਮੇਰੇ ਹੱਥ ਲੱਗ ਚੁੱਕੇ ਹਨ। ਮੈਨੂੰ ਪਰਖ ਨਹੀਂ ਸੀ। ਇਹ ਕਿਹੜੀਆਂ ਫ਼ੋਟੋਆਂ ਦੇ ਹਨ? ਇੱਕ ਦਿਨ ਮੈਂ ਹੀਟ ਦੇ ਝਰਨੇ ਸਾਫ਼ ਕਰ ਰਹੀ ਸੀ। ਇਹ ਉਨ੍ਹਾਂ ਵਿੱਚੋਂ ਲੱਭੇ ਹਨ। ਮੈਂ ਚੈਨ ਨੂੰ ਦਿਖਾਈਆਂ ਸ

5 ਜਨਵਰੀ ਬਨਾਮ 1 ਜਨਵਰੀ

ਸਰਵਜੀਤ ਸਿੰਘ ਸੈਕਰਾਮੈਂਟੋ

ਜੁਲਾਈ ਦੇ ਆਖਰੀ ਹਫ਼ਤੇ (26 ਅਤੇ 29 ਜੁਲਾਈ 2018 ਈ:) ਵੈਨਕੂਵਰ ਅਤੇ ਸਰੀ ਵਿੱਚ ਹੋਏ ਦੋ ਸੈਮੀਨਾਰ,ਨਾਨਕਸ਼ਾਹੀ ਕੈਲੰਡਰ ਸਬੰਧੀ ਵਿਵਾਦ ਦਾ ਕੋਈ ਹੱਲ ਨਹੀਂ ਕਰ ਸਕੇ, ਪਰ ਪਿਛਲੇ ਲੰਮੇ ਸਮੇਂ ਤੋਂ ਆਈ ਹੋਈ ਖੜੋਤ ਨੂੰ ਤੋੜਨ ਵਿਚ ਸਫਲ ਜਰੂਰ ਹੋਏ ਹਨ।ਉਥੇਹੀ ਇਕ ਹੋਰ ਨੁਕਤਾ ਜੋ ਉਘੜ ਕੇ ਸਾਹਮਣੇ ਆਇਆ ਹੈ ਉਹ ਹੈ ਸ: ਪਾਲ ਸਿੰਘ ਪੁਰੇਵਾਲ ਅਤੇ ਕਰਨਲ ਸੁਰਜੀਤ ਸਿੰਘ ਨਿਸ਼ਾਨਦੀ,ਕੈਲੰਡਰ ਵਿਗਿਆਨ ਦੀ ਜਾਣਕਾਰੀ ਵਿਚ ਜ਼ਮੀਨ-ਅਸਮਾਨ ਦਾ ਅੰਤਰ! ਇਹ ਵਿਚਾਰ ਚਰਚਾ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ. ਪਾਲ ਸਿੰਘ ਪੁਰੇਵਾਲ ਅਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਦਰਮਿਆਨ ਹੋਈ ਸੀ। 26 ਜੁਲਾਈ ਦਾ ਸੈਮੀਨਾਰ “Canadian Sikh Study & Teaching Society” ਵੱਲੋਂਵੈਨਕੂਵਰ ਵਿਖੇ ਆਯੋਜਿਤ ਕੀਤਾ ਗਿਆ ਸੀਅਤੇ 29 ਜੁਲਾਈ ਨੂੰ ਭਾਈ ਗੁਰਲਾਲ ਸਿੰਘ (ਸੰਪਾਦਕ ਪੰਜਾਬੀ ਟ੍ਰਿਬਿਉਨ) ਵੱਲੋਂਸਰੀ ਵਿੱਚ ਆਯੋਜਿਤ ਕੀਤਾ ਗਿਆ ਸੀ।ਦੂਜੇ ਸੈਮੀਨਾਰ ਵਿੱਚ, ਪਹਿਲਾ ਵਿਚਾਰੇ ਗਏਨੁਕਤਿਆਂ ਦਾ ਦੁਹਰਾਓ ਹੀ ਸੀ ਪਰ ਹਾਲ ਵਿੱਚ ਹਾਜ਼ਰ ਸਰੋਤੇ ਜਰੂਰ ਨਵੇਂ ਸਨ।

ਸੱਕ ਅਤੇ ਚੁਗ਼ਲੀ ਵਿਵਾਹਿਕ ਜੀਵਨ ਵਿਚ ਪਾਉਂਦੀ ਖ਼ਾਰ

ਇਸ ਰੰਗਲੀ ਦੁਨੀਆ ਤੇ ਅਕਾਲ ਪੁਰਖ ਪ੍ਰਮਾਤਮਾ ਦੁਆਰਾ ਬਖ਼ਸ਼ੀ ਥੋੜ•ੀ ਜਿਹੀ ਸੁਆਸਾਂ ਭਰੀ ਜ਼ਿੰਦਗੀ ਨੂੰ ਬਿਤਾਉਣ ਲਈ ਅਤੇ ਦੁਨੀਆ ਨੂੰ ਆਖ਼ਰੀ ਅਲਵਿਦਾ ਕਹਿਣ ਤੋ ਬਾਅਦ ਆਪਣੇ ਵਜੂਦ ਅਤੇ ਯਾਦ ਨੂੰ ਜਿਉਂਦਾ ਰੱਖਣ ਅਤੇ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਨ ਲਈ ਆਪਣੇ ਪਿਆਰ ਤੇ ਮੋਹ ਭਰੇ ਵਰਤ-ਵਰਤਾਅ ਦੇ ਜਰੀਏ ਦੋਸਤਾਂ ਅਤੇ ਰਿਸ਼ਤੇ ਨਾਤਿਆਂ ਵਿਚ ਆਪਣੀ ਅਹਿਮੀਅਤ ਨੂੰ ਦਿਲਾਂ ਵਿਚ ਰਹਿੰਦੀ ਦੁਨੀਆ ਤੱਕ ਆਪਣੇ  ਬੇਸ਼ਕੀਮਤੀ ਗੁਣਾਂ ਦੇ ਖ਼ਜ਼ਾਨੇ ਨੂੰ ਯਾਦਾਂ ਦੇ ਸੁਨਹਿਰੇ ਦੀਵੇ ਵਾਂਗਰਾਂ ਰੁਸ਼ਨਾਇਆ ਜਾ ਸਕਦਾ ਹੈ।

ਕੀ ਨਵੇਂ ਰੋਕੂ ਐਕਟ ਨਾਲ ਮਿਲੇਗੀ ਭ੍ਰਿਸ਼ਟਾਚਾਰ ਤੋਂ ਮੁਕਤੀ?

ਭਾਰਤ ਸਰਕਾਰ ਨੇ ਸੰਸਦ ਵਿੱਚ ਭ੍ਰਿਸ਼ਟਾਚਾਰ ਰੋਕੂ ਸੋਧ ਬਿੱਲ 2018 ਤਹਿਤ ਰਿਸ਼ਵਤ ਲੈਣ ਦੇਣ ਵਾਲਿਆਂ ਨੂੰ ਸਜ਼ਾ ਦੇਣ ਲਈ ਨਵੀਂ ਤਜਵੀਜ਼ ਪੇਸ਼ ਕੀਤੀ ਹੈ। ਇਹ ਤਜਵੀਜ਼ ਸੋਚਣ ਲਈ ਮਜਬੂਰ ਕਰਦੀ ਹੈ ਕਿ 2014 ਤੋਂ ਮੁਲਕ ’ਤੇ ਰਾਜ ਕਰ ਰਹੀ ਸਰਕਾਰ ਨੂੰ ਸਾਢੇ ਚਾਰ ਵਰ੍ਹਿਆਂ ਬਾਅਦ ਇਹ ਕਿਉਂ ਮਹਿਸੂਸ ਹੋਣ ਲੱਗਾ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਰੋਕਣ ਲਈ ਸੋਧੇ ਹੋਏ ਕਾਨੂੰਨ ਦੀ ਲੋੜ ਹੈ। ਭ੍ਰਿਸ਼ਟਾਚਾਰ ਰੋਕੂ ਸੋਧ ਬਿੱਲ ਸੰਸਦ ਵਿੱਚ ਪਾਸ ਹੋਣ ਦੇ ਨਾਲ ਹੀ ਰਿਸ਼ਵਤ ਦੇਣ ਵਾਲਿਆਂ ਨੂੰ ਮੁਲਜ਼ਮ ਮੰਨਿਆ ਜਾਵੇਗਾ ਅਤੇ ਉਸ ਲਈ ਸਜ਼ਾ ਦੀ ਤਜਵੀਜ਼ ਹੋਵੇਗੀ। ਇਹ ਜਾਣਕਾਰੀ ਮਿਲੀ ਹੈ ਕਿ ਬਿੱਲ ਤਹਿਤ ਰਿਸ਼ਵਤ ਦੇਣ ਵਾਲੇ ਨੂੰ ਵੱਧ ਤੋਂ ਵੱਧ ਸੱਤ ਅਤੇ ਘੱਟੋ ਘੱਟ ਤਿੰਨ ਸਾਲ ਦੀ ਸਜ਼ਾ ਅਤੇ ਜੁਰਮਾਨੇ ਦੀ ਤਜਵੀਜ਼ ਹੈ। ਲੋਕ ਸਭਾ ਵਿੱਚ 25 ਜੁਲਾਈ ਨੂੰ ਇਹ ਸੋਧ ਬਿੱਲ ਪਾਸ ਕੀਤਾ ਗਿਆ। ਰਾਜ ਸਭਾ ਵਿੱਚ ਇਹ ਪਹਿਲਾਂ ਹੀ ਪਾਸ ਹੋ ਚੁੱਕਾ ਸੀ। ਇਸ ਵਿੱਚ 1988 ਦੇ ਮੂਲ ਕਾਨੂੰਨ ਨੂੰ ਸੋਧਣ ਦੀ ਤਜਵੀਜ਼ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067304032
Copyright © 2018, Panjabi Times. All rights reserved. Website Designed by Mozart Infotech