ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਕਵਿਤਾਵਾਂ/ਕਹਾਣੀਆਂ

ਪੀੜ੍ਹੀ ਉੱਤੇ ਬਹਿ ਜਾ ਵੀਰਨਾ…

June 24, 2018 01:30 PM

ਜਿਉਂ ਜਿਉਂ ਸਾਡੇ ਉੱਤੇ ਵਸਤੂ ਕਲਚਰ ਭਾਰੀ ਪੈਂਦਾ ਜਾ ਰਿਹਾ ਹੈ ਤਿਉਂ ਤਿਉਂ ਘੱਟ ਲਾਗਤ ਨਾਲ ਹੱਥੀਂ ਤਿਆਰ ਕੀਤੀਆਂ ਵਸਤਾਂ ਸਾਡੀ ਵਰਤੋਂ ਵਿੱਚੋਂ ਮਨਫ਼ੀ ਹੁੰਦੀਆਂ ਜਾ ਰਹੀਆਂ ਹਨ। ਜੋ ਮੋਹ ਆਪਣੀ ਮਿਹਨਤ ਨਾਲ ਤਿਆਰ ਕੀਤੀ ਕਿਸੇ ਵਸਤੂ ਨਾਲ ਹੁੰਦਾ ਹੈ, ਉਹ ਬਾਜ਼ਾਰੀ ਵਸਤੂ ਨਾਲ ਨਹੀਂ ਹੋ ਸਕਦਾ। ਇਹ ਚਕਾਚੌਂਧ ਸਾਡੇ ਘਰ ਦੀ ਆਰਥਿਕਤਾ ਨੂੰ ਵੀ ਡਗਮਗਾਉਂਦੀ ਹੈ ਅਤੇ ਇਕੱਠੇ ਕੰਮ ਕਰਨ ਵਾਲੇ ਸੱਭਿਆਚਾਰ ਨੂੰ ਵੀ ਦਫ਼ਨ ਕਰ ਰਹੀ ਹੈ।
ਕੋਈ ਸਮਾਂ ਸੀ ਪੀੜ੍ਹੀ ਸਾਡੇ ਘਰ ਤੇ ਚੌਂਕੇ ਦਾ ਸ਼ਿੰਗਾਰ ਹੁੰਦੀ ਸੀ। ਚੌਂਕੇ ਵਿੱਚ ਬੈਠੀ ਚੁੱਲ੍ਹੇ ’ਤੇ ਕੰਮ ਕਰਦੀ ਸਵਾਣੀ ਅਤੇ ਬਾਕੀ ਪਰਿਵਾਰ ਦੇ ਆਪਸੀ ਤਾਲਮੇਲ ਦਾ ਸਾਧਨ ਸੀ। ਜਦੋਂ ਸਵਾਣੀ ਰੋਟੀ ਬਣਾ ਰਹੀ ਹੁੰਦੀ ਤਾਂ ਪਰਿਵਾਰ ਦਾ ਜਿਹੜਾ ਵੀ ਮੈਂਬਰ ਰੋਟੀ ਖਾਣ ਲੱਗਦਾ ਉਹ ਚੌਂਕੇ ਵਿੱਚ ਡਾਹੀ ਪੀੜ੍ਹੀ ’ਤੇ ਬਹਿ ਕੇ ਖਾਂਦਾ। ਰੋਟੀ ਬਣਾਉਂਦੀ ਔਰਤ ਆਪਣਾ ਪਕਾਉਣ ਦਾ  ਕੰਮ ਵੀ ਕਰੀ ਜਾਂਦੀ ਅਤੇ ਨਾਲੋਂ ਨਾਲ ਰੋਟੀ ਖਵਾਈ ਵੀ ਜਾਂਦੀ। ਸਾਹਮਣੇ ਬਿਠਾ ਕੇ ਪਿਆਰ ਨਾਲ ਪਕਾਈ ਤੇ ਖਵਾਈ ਰੋਟੀ ਖਾਣ ਵਾਲੇ ਦੀ ਰੂਹ ਤ੍ਰਿਪਤ ਕਰ ਦਿੰਦੀ। ਆਂਢਣ ਗੁਆਂਢਣ ਜਾਂ ਕੋਈ ਘਰ  ਆਏ ਰਿਸ਼ਤੇਦਾਰ ਨੂੰ ਘਰ ਦੀ ਮਾਲਕਣ ਆਪਣੇ ਕੋਲ ਹੀ ਪੀੜ੍ਹੀ ਡਾਹ ਕੇ ਬਿਠਾ ਲੈਂਦੀ। ਗੱਲਾਂ ਵੀ ਹੋਈ ਜਾਂਦੀਆਂ, ਕੰਮ ਵੀ ਹੋਈ ਜਾਂਦਾ। ਚੌਂਕੇ ਚੁੱਲ੍ਹੇ ਦੇ ਹਰ ਕੰਮ ਜਿਵੇਂ ਆਟਾ ਗੁੰਨਣਾ, ਭਾਂਡੇ ਮਾਂਜਣੇ, ਸਬਜ਼ੀ ਕੱਟਣ, ਮਸਾਲਾ ਰਗੜਨ ਅਤੇ ਰੋਟੀਆਂ ਬਣਾਉਣ ਆਦਿ ਸਭ ਪੀੜ੍ਹੀ ਉੱਤੇ ਬੈਠ ਕੇ ਹੀ ਕੀਤੇ ਜਾਂਦੇ ਸਨ। ਮੁੱਕਦੀ ਗੱਲ ਘਰ ਵਿੱਚ ਪੀੜ੍ਹੀ ਦੀ ਪੂਰੀ ਸਰਦਾਰੀ ਹੁੰਦੀ ਸੀ। ਛੋਪ ਪਾਉਣ ਲਈ ਇਕੱਠੀਆਂ ਹੁੰਦੀਆਂ ਕੁੜੀਆਂ ਚਿੜੀਆਂ ਵੀ ਆਪੋ ਆਪਣੇ ਚਰਖੇ ਅਤੇ ਪੀੜ੍ਹੀਆਂ ਲੈ ਕੇ ਆਉਂਦੀਆਂ। ਇਸੇ ਤੋਂ ਇਹ ਗੀਤ ਬਣਿਆ ਹੋਵੇਗਾ:
ਮਾਂ ਮੇਰੀ ਨੇ ਚਰਖਾ ਦਿੱਤਾ
ਪੀੜ੍ਹੀ ਬਣਾ ਦੇ ਤੂੰ
ਵੇ ਸਾਰੀ ਰਾਤ ਕੱਤਿਆ ਕਰੂੰ
ਕੱਤਿਆ ਕਰੂੰ ਤੇਰੀ ਰੂੰ

ਪੀੜ੍ਹੀ ਮੰਜੇ ਦਾ ਹੀ ਛੋਟਾ ਰੂਪ ਹੁੰਦਾ ਹੈ। ਮੰਜਾ ਆਇਤ ਸ਼ਕਲ ਦਾ ਹੁੰਦਾ ਹੈ। ਪੀੜ੍ਹੀ ਆਮ ਤੌਰ ’ਤੇ ਵਰਗ ਸ਼ਕਲ ਦੀ ਹੁੰਦੀ ਹੈ। ਪੁਰਾਣੇ ਜ਼ਮਾਨੇ ਵਿੱਚ ਤਾਂ ਪੀੜ੍ਹੀ ਦੇ ਅਣਘੜਤ ਜਿਹੇ ਪਾਵੇ ਤੇ ਸੇਰੂ ਬਾਹੀਆਂ ਸੇਪੀ ਵਾਲਾ ਕਾਰੀਗਰ ਹੀ ਬਣਾ ਦਿੰਦਾ ਸੀ। ਫਿਰ ਖਰਾਦ ਰਾਹੀਂ ਘੜੇ ਹੋਏ ਰੰਗੀਨ ਪਾਵੇ ਅਤੇ ਸੇਰੂ ਬਾਹੀਆਂ ਮਿਲਣ ਲੱਗੀਆਂ। ਜਿਨ੍ਹਾਂ ਨੂੰ ਕਾਰੀਗਰ ਤੋਂ ਜੁੜਾ ਲਿਆ ਜਾਂਦਾ। ਪੀੜ੍ਹੀ ਬਣਾਉਣ ਲਈ ਸਣ ਜਾਂ ਸੂਤ ਦੀ ਵਰਤੋਂ ਕੀਤੀ ਜਾਂਦੀ। ਸਣ ਘਰ ਦੀ ਹੁੰਦੀ ਸੀ ਜੋ ਸਾਰੇ ਜ਼ਿਮੀਂਦਾਰ ਇੱਕ ਦੋ ਕਿਆਰੇ ਬੀਜਦੇ ਸਨ।  ਸਣ ਤੋਂ ਰੱਸੀ ਵਟਣ ਲਈ ਗੁੱਲੇ ਜਾਂ ਘਿਰਲੇ ਦੀ ਵਰਤੋਂ ਕੀਤੀ ਜਾਂਦੀ। ਜੇ ਇਕੱਲਾ ਆਦਮੀ ਰੱਸੀ ਵੱਟਦਾ ਤਾਂ ਉਹ ਸਣ ਮੋਢੇ ’ਤੇ ਰੱਖ ਕੇ ਗੁੱਲੇ ਨੂੰ ਘੁਮਾ ਕੇ ਥੋੜ੍ਹੀ ਥੋੜ੍ਹੀ ਧਾਈ ਲਾਈ ਜਾਂਦਾ ਤੇ ਵੱਟੀ ਹੋਈ ਰੱਸੀ ਲਪੇਟੀ ਜਾਂਦਾ। ਜੇ ਤਿੰਨ ਬੰਦੇ ਹੁੰਦੇ ਤਾਂ ਇੱਕ ਧਾਈ ਫੜਾਈ ਜਾਂਦਾ, ਦੂਜਾ ਧਾਈ ਨੂੰ ਲਾਈ ਜਾਂਦਾ ਤੇ ਤੀਜਾ ਘਿਰਲਾ ਹੱਥ ਨਾਲ ਘੁਮਾ ਕੇ ਵੱਟ ਚੜ੍ਹਾਈ ਜਾਂਦਾ। ਇਸ ਵੱਟੀ ਹੋਈ ਰੱਸੀ ਨੂੰ ਦੂਹਰੀ, ਤੀਹਰੀ ਕਰਕੇ ਮੇਲ ਲਿਆ ਜਾਂਦਾ। ਪੀੜ੍ਹੀ ਬੁਣਨ ਲਈ ਪਤਲੀ ਰੱਸੀ ਅਤੇ ਦੌਣ ਲਈ ਉਸਤੋਂ ਮੋਟੀ ਰੱਸੀ ਦੀ ਵਰਤੋਂ ਕੀਤੀ ਜਾਂਦੀ।
ਸੂਤ ਦੀ ਪੀੜ੍ਹੀ  ਬੁਣਨ ਲਈ ਪਹਿਲਾਂ ਚਰਖੇ ’ਤੇ ਸੂਤ ਕੱਤ ਕੇ ਗਲੋਟੇ ਬਣਾਏ ਜਾਂਦੇ। ਫਿਰ ਅੱਠ ਗਲੋਟਿਆਂ ਦਾ ਧਾਗਾ ਇਕੱਠਾ ਕਰਕੇ ਇੱਕ ਗੋਲਾ ਬਣਾ ਲਿਆ ਜਾਂਦਾ। ਉਸਨੂੰ ਚਰਖੇ ਨਾਲ ਵੱਟ ਦੇ ਕੇ ਗਲੋਟੇ ਬਣਾ ਲਏ ਜਾਂਦੇ। ਉਨ੍ਹਾਂ ਨੂੰ ਪਾਣੀ ਵਿੱਚ ਭਿਉਂ ਕੇ ਕੁੱਟ ਕੇ ਸੁਕਾ ਲਿਆ ਜਾਂਦਾ। ਫਿਰ ਦੋ ਗਲੋਟਿਆਂ ਦੇ ਧਾਗੇ ਇਕੱਠੇ ਕਰਕੇ ਉਸਨੂੰ ਚਰਖੇ ਰਾਹੀਂ ਘਿਰਲੇ ਰਾਹੀਂ ਜਾਂ ਗੁੱਲੇ ਰਾਹੀਂ ਮੇਲ ਲਿਆ ਜਾਂਦਾ। ਉਸ ਮੇਲੇ ਹੋਏ ਸੂਤ ਨੂੰ ਰੰਗ ਦੇ ਕੇ ਘਰ ਦੀਆਂ ਔਰਤਾਂ ਪੀੜ੍ਹੀ ਬੁਣਦੀਆਂ। ਕੋਈ ਸੰਘੇ ਭੰਨਵੀਂ ਪੀੜ੍ਹੀ ਬੁਣਦੀ। ਕਈ ਸੁਘੜ ਸਿਆਣੀਆਂ ਕਈ ਤਰ੍ਹਾਂ ਦੇ ਫੁੱਲ ਪਾ ਕੇ ਕੁੰਡੀ ਨਾਲ ਪੀੜ੍ਹੀ ਬੁਣਦੀਆਂ ਜੋ ਉਨ੍ਹਾਂ ਦੀ ਕੋਮਲ ਕਲਾ ਦਾ ਸਿਖਰ ਹੁੰਦਾ। ਸੁਚੱਜੀ ਔਰਤ ਉਸ ਉੱਤੇ ਪੁਰਾਣੇ ਕੱਪੜੇ ਨੂੰ ਸਿਉਂ ਦਿੰਦੀ ਤਾਂ ਜੋ ਪੀੜ੍ਹੀ ਮੈਲੀ ਨਾ ਹੋਵੇ।
ਸਾਡੇ ਘਰਾਂ ਵਿੱਚ ਸਾਡੇ ਰਹਿਣ ਸਹਿਣ ਦਾ ਅੰਗ ਰਹੀ ਇਸ ਪੀੜ੍ਹੀ ਨਾਲ ਬਹੁਤ ਹੀ ਖ਼ੂਬਸੂਰਤ ਲੋਕ ਗੀਤ ਜੁੜੇ ਹੋਏ ਹਨ। ਕੋਈ ਬੀਬੀ ਜਿਸ ਨੂੰ ਸਖ਼ਤ ਸੁਭਾਅ ਦੀ ਸੱਸ ਨਾਲ ਵਾਹ ਪਿਆ ਹੁੰਦਾ ਉਸਦੇ ਕਬੋਲ ਆਪਣੇ ਅੰਦਰ ਦਫ਼ਨ ਕਰੀ ਰੱਖਦੀ, ਪਰ ਜਦੋਂ ਉਸ ਦਾ ਮਾਂ ਜਾਇਆ ਵੀਰ ਉਸਨੂੰ ਮਿਲਣ ਆਉਂਦਾ ਤਾਂ ਅੰਦਰ ਡੱਕੇ ਗਿਲੇ ਸ਼ਿਕਵੇ ਵੀਰ ਨਾਲ ਸਾਂਝੇ ਕਰਨ ਲਈ ਉਸਦਾ ਮਨ ਉਤਾਵਲਾ ਹੋ ਜਾਂਦਾ। ਉਹ ਵੀਰ ਨੂੰ ਸੰਬੋਧਨ ਕਰਦੀ ਕਹਿੰਦੀ:
ਪੀੜ੍ਹੀ ਉੱਤੇ ਬਹਿ ਜਾ ਵੀਰਨਾ
ਸੱਸ ਚੰਦਰੀ ਦੇ ਰੁਦਨ ਸੁਣਾਵਾਂ।
ਪਿੰਡ ਦੀਆਂ ਕੁੜੀਆਂ ਬੁੜ੍ਹੀਆਂ ਨਵੀਂ ਵਿਆਹੁਲੀ ਆਈ ਵਹੁਟੀ ਨੂੰ ਦੇਖਣ ਅਤੇ ਸ਼ਗਨ ਪਾਉਣ ਆਉਂਦੀਆਂ। ਵਹੁਟੀ ਪੀੜ੍ਹੇ ਉੱਤੇ ਘੁੰਡ ਕੱਢ ਕੇ ਬੈਠ ਜਾਂਦੀ। ਪੀੜ੍ਹਾ ਪੀੜ੍ਹੀ ਦਾ ਹੀ ਰੂਪ  ਸੀ। ਉਸਦੇ ਮਗਰ ਕੁਰਸੀ ਵਾਂਗੂੰ ਰੰਗੀਨ ਢੋਅ ਲੱਗਿਆ ਹੁੰਦਾ ਸੀ। ਇਸ ਰਸਮ ਦੀ ਸ਼ਾਹਦੀ ਇਹ ਬੋਲੀ ਭਰਦੀ ਹੈ:
ਨਵੀਂ ਬਹੂ ਮੁਕਲਾਵੇ ਆਈ
ਬਹਿ ਗਈ ਪੀੜ੍ਹਾ ਡਾਹ ਕੇ।
ਲਹਿੰਗਾ ਕਾਸ਼ਨੀ ਕੁੜਤੀ ਵਰੀ ਦੀ
ਬਹਿ ਗਈ ਚੌਕ ਚੰਦ ਪਾ ਕੇ।
ਚਾਰ ਕੁ ਦਹਾਕੇ ਪਹਿਲਾਂ ਦੀ ਜ਼ਿੰਦਗੀ ਦੀ ਤੋਰ ਤੇ ਅੱਜ ਦੀ ਤੋਰ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਪੈ ਗਿਆ ਹੈ। ਉਸ ਸਮੇਂ ਨਾ ਤਾਂ ਫੋਨ ਜਾਂ ਮੋਬਾਈਲ ਸਨ ਜਿਸ ਨਾਲ ਲੜਕੀ ਜਦੋਂ ਚਾਹੇ ਪੇਕੇ ਪਰਿਵਾਰ ਨਾਲ ਗੱਲ ਕਰ ਲਵੇ। ਉਸਦਾ ਪੇਕਿਆਂ ਨਾਲ ਤਾਂ ਮੇਲ ਜੋਲ ਉਸ ਸਮੇਂ ਹੀ ਹੁੰਦਾ ਸੀ ਜਦੋਂ ਕੋਈ ਉਸਨੂੰ ਮਿਲਣ ਜਾਂਦਾ ਸੀ ਜਾਂ ਕੋਈ ਸਹੁਰਿਆਂ ਤੋਂ ਜਾ ਕੇ ਲੈ ਕੇ ਆਉਂਦਾ ਸੀ। ਵਿਆਹ ਤੋਂ ਪਹਿਲਾਂ ਲੜਕੀ ਨੇ ਸਹੁਰਾ ਪਰਿਵਾਰ ਦੇ ਕਿਸੇ ਮੈਂਬਰ ਨੂੰ ਦੇਖਿਆ ਵੀ ਨਹੀਂ ਹੁੰਦਾ ਸੀ। ਵਿਆਹ ਸਮੇਂ ਅਗਲੇ ਪਰਿਵਾਰ ਦੇ ਸੁਭਾਅ ਬਾਰੇ ਸੋਚ ਕੇ ਉਸਦੇ ਮਨ ਅੰਦਰ ਇੱਕ ਡਰ ਜਿਹਾ ਪੈਦਾ ਹੋ ਜਾਂਦਾ ਸੀ।
ਵਿਆਹ ਦੀਆਂ ਰਸਮਾਂ ਤੋਂ ਬਾਅਦ ਲੜਕੀ ਨੂੰ ਤੋਰਨ ਸਮੇਂ ਇਸੇ ਲਈ ਔਰਤਾਂ ਬੜੇ ਵੈਰਾਗਮਈ ਗੀਤ ਗਾਉਂਦੀਆਂ ਸਨ। ਇਹ ਗੀਤ ਵੀ ਉਸਦੀ ਸਾਥਣ ਪੀੜ੍ਹੀ ਨੂੰ ਸੰਬੋਧਨ ਕਰਕੇ ਗਾਏ ਜਾਂਦੇ ਸਨ:
ਬੀਬੀ ਛੱਡ ਨੀ ਪੀੜ੍ਹੀ ਦਾ ਪਾਵਾ
ਸਾਡਾ ਕਾਹਦਾ ਦਾਵਾ
ਦਾਵੇ ਵਾਲੇ ਲੈ ਨੀ ਚੱਲੇ।
ਬੀਬੀ ਛੱਡ ਨੀ ਪੀੜ੍ਹੀ ਦੀ ਡੋਰ,
ਸਾਡਾ ਕਾਹਦਾ ਜ਼ੋਰ
ਜ਼ੋਰਾਂ ਵਾਲੇ ਲੈ ਨੀ ਚੱਲੇ।
ਪੀੜ੍ਹੀਆਂ ਦੇ ਨਾਲ ਹੀ ਬਣਾਏ ਬੋਹਟੇ, ਛਿੱਕੂ, ਦਰੀਆਂ, ਖੇਸ, ਨਾਲ਼ੇ, ਭੜੋਲੇ, ਹਾਰੇ ਅਤੇ ਨਹਾਰੀਆਂ ਜੋ ਘਰਾਂ ਨੂੰ ਭਰੇ ਭਕੁੰਨੇ ਰੱਖਦੀਆਂ ਸਨ ਤੇ ਸਾਡੀਆਂ ਲੋੜਾਂ ਨੂੰ ਪੂਰਾ ਕਰਦੀਆਂ ਸਨ, ਅਲੋਪ ਹੋ ਗਈਆਂ ਹਨ। ਸਾਡੇ ਹੁਣ ਦੇ ਬੱਚੇ ਇਨ੍ਹਾਂ ਬਾਰੇ ਕੁਝ ਨਹੀਂ ਜਾਣਦੇ।
ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਿਉਣ ਲਈ ਖਾਣਾ ਹੈ ਜਾਂ ਖਾਣ ਲਈ ਜਿਉਣਾ ਹੈ ਜਾਂ ਖਾ-ਖਾ ਕੇ ਮਰਨਾ ਹੈ। ਹਰ ਇਕ ਦੀ ਆਪਣੀ ਮਰਜੀ ਹੈ। ਨਸ਼ੇ, ਸ਼ਰਾਬ, ਫਲ, ਸਬਜੀਆਂ, ਅੰਨ ਵਿੱਚੋਂ ਕੀ ਖਾਣਾ ਪੀਣਾ ਹੈ? ਪਰ ਸਰੀਰ ਵੱਲ ਧਿਆਨ ਦੇਣਾ ਜ਼ਰੂਰੀ ਹੈ। ਦੂਜਿਆਂ ਵੱਲ ਦੇਖਣਾ ਬੰਦ ਕਰਕੇ ਆਪਣੇ ਵੱਲ ਧਿਆਨ ਦੇਈਏ। ਕਿਸੇ ਵੀ ਬਿਮਾਰੀ ਲਈ ਡਾਕਟਰ ਕੋਲ ਜਾਈਏ। ਡਾਕਟਰਾਂ ਦੇ ਤੇ ਹਸਪਤਾਲ ਵਿੱਚ ਲੰਬੀ ਲਾਈਨ ਵਿੱਚ ਲੱਗਣਾ ਪੈਂਦਾ ਹੈ। ਬੰਦਾ ਬਾਰੀ ਦੀ ਉਡੀਕ ਵਿੱਚ ਹੀ ਮਰ ਜਾਂਦਾ ਹੈ। ਘੰਟਿਆਂ ਬੰਦੀ ਇੰਤਜ਼ਾਰ ਕਰਨ ਪਿੱਛੋਂ ਬਾਰੀ ਆਉਂਦੀਆਂ ਹੈ। ਡਾਕਟਰ ਕੋਲ ਮਰੀਜ਼ ਲਈ ਮਸਾਂ ਦੋ ਕੁ ਮਿੰਟ ਵੀ ਨਹੀਂ ਹੁੰਦੇ। ਤੁਹਾਡੇ ਡਾਕਟਰ ਕੋਲ ਤੁਹਾਡੇ ਲਈ ਕਿੰਨਾ ਕੁ ਸਮਾ ਹੁੰਦਾ ਹੈ? ਕੀ ਕਦੇ ਕੋਈ ਵੀ ਡਾਕਟਰ ਨੇ ਤੁਹਾਡੀ ਚੱਜ ਨਾਲ ਗੱਲ ਸੁਣੀ ਹੈ? ਮਰੀਜ਼ ਅੱਧੀਆਂ ਦਵਾਈਆਂ ਲਿਖਾਉਣੀਆਂ ਭੁੱਲ ਜਾਂਦਾ ਹੈ। ਜਿਸ ਦੇ ਨਾ ਖਾਣ ਨਾਲ ਹੋਰ ਬਿਮਾਰੀਆਂ ਖੜ੍ਹੀਆਂ ਹੋ ਜਾਂਦੀਆਂ ਹਨ। ਕੋਈ ਵੀ ਚੀਜ਼ ਲਗਾਤਾਰ ਖਾ ਕੇ ਇੱਕ ਦਮ ਛੱਡਣ ਨਾਲ ਸਰੀਰ ‘ਤੇ ਗ਼ਲਤ ਅਸਰ ਹੁੰਦਾ ਹੈ। ਜੇ ਕੋਈ ਦਵਾਈ ਜਾਂ ਹੋਰ ਆਦਤ ਛੱਡਣੀ ਹੈ। ਥੋੜੇ ਨਾਗੇ ਪਾ ਕੇ, ਕਦੇ-ਕਦੇ ਖਾ ਕੇ, ਹੋਲੀ-ਹੋਲੀ ਬੰਦ ਕਰਨੀ ਚਾਹੀਦੀ ਹੈ। ਡਾਕਟਰ ਕੋਲ ਚੰਗੀ ਸਲਾਹ ਦੇਣ ਦਾ ਸਮਾਂ ਹੀ ਨਹੀਂ ਹੈ। ਜੇ ਡਾਕਟਰ ਹੀ ਭੋਜਨ ਵੱਲ ਧਿਆਨ ਦੁਆ ਕੇ ਬਿਮਾਰੀਆਂ ਤੋਂ ਬਚਾ ਲੈਣਗੇ। ਫਿਰ ਡਾਕਟਰਾਂ ਦਾ ਬਿਜ਼ਨਸ ਕਿਵੇਂ ਚੱਲੇਗਾ? ਕਈ ਡਾਕਟਰ ਦਬਵੀ ਜਿਹੀ ਅਵਾਜ਼ ਵਿੱਚ ਭੋਜਨ ਵੱਲ ਧਿਆਨ ਦਿਵਾਉਂਦੇ ਤਾਂ ਹਨ। ਪਰ ਸਖ਼ਤੀ ਨਾਲ ਨਹੀਂ ਕਹਿੰਦੇ। ਉਹ ਡਾਕਟਰ ਕਾਹਦਾ ਹੈ। ਜੋ ਮਰੀਜ਼ ਨੂੰ ਠੀਕ ਨਾ ਕਰ ਸਕੇ। ਸਗੋਂ ਬਾਰ-ਬਾਰ ਅਲੱਗ-ਅਲੱਗ ਤਰਾਂ ਦੇ ਸਪੈਲਿਸਟ ਡਾਕਟਰਾਂ ਕੋਲ ਭੇਜਦੇ ਰਹਿੰਦੇ ਹਨ। ਉਹ ਵੀ ਦੁਖ ਦੀ ਕਹਾਣੀ ਸੁਣ ਕੇ ਸਾਲ ਦੀ ਹੋਰ ਆਉਣ ਦੀ ਤਰੀਕ ਦੇ ਦਿੰਦੇ ਹਨ। ਇਲਾਜ਼ ਕੋਈ ਨਹੀਂ ਕਰਦਾ।

ਪੰਜਾਬ ਨਸ਼ਾਖੋਰੀ ਦੀ ਗ੍ਰਿਫ਼ਤ ਵਿਚ 'ਤੁਮਹੀ ਨੇ ਦਰਦ ਦੀਆ ਹੈ, ਤੁਮਹੀ ਦਵਾ ਦੋਗੇ'

- ਮੱਖਣ ਕੁਹਾੜ

ਪੰਜਾਬ ਇਸ ਵਕਤ ਨਸ਼ੇ ਦੀ ਗ੍ਰਿਫ਼ਤ ਵਿਚ ਹੈ। ਜੂਨ 2018 ਮਹੀਨੇ ਵਿਚ ਹੀ 30 ਦੇ ਕਰੀਬ ਨੌਜਵਾਨ ਨਸ਼ੇ ਦੀ ਲਤ ਕਾਰਨ ਜੀਵਨ ਗਵਾ ਚੁੱਕੇ ਹਨ। ਨਸ਼ੇ ਦੀ ਓਵਰਡੋਜ਼ ਲੈਣ ਨਾਲ ਟੀਕਾ ਉਸ ਦੇ ਹੱਥ ਵਿਚ ਹੀ ਹੁੰਦਾ ਹੈ ਕਿ ਖੁਦ ਨੂੰ ਟੀਕਾ ਲਾਉਣ (ਜਾਂ ਲਵਾਉਣ) ਵਾਲਾ ਮੌਕੇ 'ਤੇ ਹੀ ਫੁੜਕ ਜਾਂਦਾ ਹੈ। ਨਸ਼ੇ ਨੇ ਹਜ਼ਾਰਾਂ ਪੰਜਾਬੀਆਂ ਨੂੰ ਆਪਣੀ ਗਹਿਰੀ ਖੱਡ ਵਿਚ ਸੁੱਟ ਦਿੱਤਾ ਹੈ। ਇਹ ਵਰਤਾਰਾ ਪਿਛਲੇ 10 ਕੁ ਸਾਲ ਤੋਂ ਵਧੇਰੇ ਜ਼ੋਰ ਫੜ ਗਿਆ ਹੈ। ਬਾਦਲਾਂ ਦੀ ਸਰਕਾਰ ਸਮੇਂ ਇਹ ਆਪਣੀ ਚਰਮਸੀਮਾ 'ਤੇ ਸੀ। ਕਾਂਗਰਸ ਦੀ ਸਰਕਾਰ ਬਣਨ ਨਾਲ ਲੋਕਾਂ ਨੂੰ ਆਸ ਸੀ ਕਿ ਇਸ ਨੂੰ ਹੁਣ ਠੱਲ ਪੈ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੈਨੀਫੈਸਟੋ ਜਾਰੀ ਕਰਨ ਸਮੇਂ 'ਗੁਟਕੇ' ਉਤੇ ਹੱਥ ਰੱਖ ਕੇ ਇਸ ਨੂੰ ਤਿੰਨ ਮਹੀਨੇ ਵਿਚ ਖਤਮ ਕਰ ਦੇਣ ਦੀ ਸਹੁੰ ਖਾਧੀ ਸੀ। ਪਿਛਲੇ 10 ਸਾਲ ਤੋਂ ਨਸ਼ਿਆਂ ਹੱਥੋਂ ਸਤਾਏ ਪੁੱਤ ਗਵਾ ਚੁੱਕੇ ਤੇ ਗਵਾ ਰਹੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਹੁੰ 'ਤੇ ਇਤਬਾਰ ਵੀ ਕੀਤਾ ਸੀ। ਉਸ ਨੂੰ ਤੇ ਉਸ ਦੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਵੀ ਕਿ ਚਲੋ ਨਸ਼ਿਆਂ ਦਾ ਕੋਹੜ ਤਾਂ ਗਲੋਂ ਲੱਥੇਗਾ। ਪਰ ਸਾਲ ਤੋਂ ਵੱਧ ਹੋ ਗਿਆ ਸਰਕਾਰ ਬਣੀ ਨੂੰ, ਹੁਣ ਨਸ਼ਿਆਂ ਦਾ ਇਹ ਦਿਓ ਹੋਰ ਵੀ ਸ਼ਕਤੀਸ਼ਾਲੀ ਹੋ ਕੇ ਲੋਕਾਂ ਸਾਹਮਣੇ ਪੇਸ਼ ਹੋਇਆ ਹੈ।

ਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਿਉਣ ਲਈ ਖਾਣਾ ਹੈ ਜਾਂ ਖਾਣ ਲਈ ਜਿਉਣਾ ਹੈ ਜਾਂ ਖਾ-ਖਾ ਕੇ ਮਰਨਾ ਹੈ। ਹਰ ਇਕ ਦੀ ਆਪਣੀ ਮਰਜੀ ਹੈ। ਨਸ਼ੇ, ਸ਼ਰਾਬ, ਫਲ, ਸਬਜੀਆਂ, ਅੰਨ ਵਿੱਚੋਂ ਕੀ ਖਾਣਾ ਪੀਣਾ ਹੈ? ਪਰ ਸਰੀਰ ਵੱਲ ਧਿਆਨ ਦੇਣਾ ਜ਼ਰੂਰੀ ਹੈ। ਦੂਜਿਆਂ ਵੱਲ ਦੇਖਣਾ ਬੰਦ ਕਰਕੇ ਆਪਣੇ ਵੱਲ ਧਿਆਨ ਦੇਈਏ। ਕਿਸੇ ਵੀ ਬਿਮਾਰੀ ਲਈ ਡਾਕਟਰ ਕੋਲ ਜਾਈਏ। ਡਾਕਟਰਾਂ ਦੇ ਤੇ ਹਸਪਤਾਲ ਵਿੱਚ ਲੰਬੀ ਲਾਈਨ ਵਿੱਚ ਲੱਗਣਾ ਪੈਂਦਾ ਹੈ। ਬੰਦਾ ਬਾਰੀ ਦੀ ਉਡੀਕ ਵਿੱਚ ਹੀ ਮਰ ਜਾਂਦਾ ਹੈ। ਘੰਟਿਆਂ ਬੰਦੀ ਇੰਤਜ਼ਾਰ ਕਰਨ ਪਿੱਛੋਂ ਬਾਰੀ ਆਉਂਦੀਆਂ ਹੈ। 

ਨਸ਼ਾ

ਨਸ਼ਾ ਬੋਤਲ ਵਿਚ ਹੈ, ਕਿ ਉਸਦੀਆਂ ਅੱਖਾਂ ਵਿਚ ਹੈ,  
ਨਸ਼ਾ ਚਿੱਟੇ ਵਿਚ ਹੈ, ਕਿ ਮਿੱਠੇ ਵਿਚ ਹੈ।

ਆਓ, ਪਿੰਡਾਂ ਨੂੰ ਰੁੱਖਾਂ ਨਾਲ ਸ਼ਿੰਗਾਰੀਏ

‘‘ਸਾਡੇ ਪਿੰਡਾਂ ਵਿੱਚ ਰੱਬ ਵਸਦਾ’’ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਸੀ ਅਤੇ ਕੁਝ ਲੋਕ ਅਜੇ ਵੀ ਇਸ ਗੱਲ ਨੂੰ ਮੰਨਦੇ ਹਨ, ਪਰ ਇਸ ਵਿੱਚ ਅੱਜ ਕਿੰਨੀ ਸਚਾਈ ਬਚੀ ਹੈ, ਉਸ ਬਾਰੇ ਅਸੀਂ ਸਭ ਭਲੀ-ਭਾਂਤ ਜਾਣੂ ਹਾਂ। ਸਾਡੇ ਖੇਤ, ਪਿੰਡਾਂ ਦੀਆਂ ਸਾਂਝੀਆਂ ਥਾਵਾਂ, ਛੱਪੜ, ਸੱਥਾਂ ਸਭ ਦਿਨ-ਬ-ਦਿਨ ਰੁੱਖ ਵਿਹੂਣੇ ਹੁੰਦੇ ਜਾ ਰਹੇ ਹਨ, ਪਰ ਪਿਛਲੇ ਕੁਝ ਅਰਸੇ ਵਿੱਚ ਕਾਫ਼ੀ ਪਿੰਡਾਂ ਦਾ ਨੌਜਵਾਨ ਵਰਗ ਪਿੰਡਾਂ ਨੂੰ ਫਿਰ ਤੋਂ ਹਰਿਆ-ਭਰਿਆ ਕਰਨ ਲਈ ਅੱਗੇ ਆਇਆ ਹੈ। ਪੰਜਾਬ ਵਿੱਚ ਕੁੱਲ ਪਿੰਡਾਂ ਦੀ ਗਿਣਤੀ 12 ਹਜ਼ਾਰ ਤੋਂ ਉੱਪਰ ਹੈ ਤੇ ਜੇਕਰ ਪਿੰਡਾਂ ਵਿੱਚ ਰੁੱਖ ਵਿਉਂਤਬੰਦੀ ਨਾਲ ਲਾਏ ਜਾਣ ਤਾਂ ਫਿਰ ਤੋਂ ਸੋਹਣੇ ਮਾਹੌਲ ਦੀ ਕਾਮਨਾ ਕੀਤੀ ਜਾ ਸਕਦੀ ਹੈ। ਪਿੰਡਾਂ ਵਿੱਚ ਧਾਰਮਿਕ ਸਥਾਨ ਹਨ

ਰਾਠੌੜ ਵੰਸ਼ ਦੇ ਗੌਰਵਸ਼ਾਲੀ ਇਤਿਹਾਸ ਦਾ ਪ੍ਰਤੀਕ

ਰਾਜਸਥਾਨ ਦੀ ਧਰਤੀ ਅਨੇਕ ਸੂਰਬੀਰਾਂ ਯੋਧਿਆਂ ਦੀਆਂ ਹੈਰਾਨ ਕਰਨ ਵਾਲੀਆਂ ਗਾਥਾਵਾਂ ਨੂੰ ਆਪਣੀ ਬੁੱਕਲ ਵਿੱਚ ਸਮਾਈ ਬੈਠੀ ਹੈ। ਸੂਬੇ ਦੇ ਅਨੇਕਾਂ ਵੱਡੇ ਸ਼ਹਿਰਾਂ ਵਿੱਚ ਬਣੇ ਰਾਜਿਆਂ-ਮਹਾਰਾਜਿਆਂ ਦੇ ਕਿਲੇ ਵੀ ਇੱਥੋਂ ਦੀ ਸ਼ਾਨੋ-ਸ਼ੌਕਤ ਅਤੇ ਬਹਾਦਰੀ ਦੀ ਗਵਾਹੀ ਭਰਦੇ ਹਨ। ਇੱਥੋਂ ਦੇ ਥਾਰ ਖੇਤਰ ਵਿੱਚ ਸਥਿਤ ਬੀਕਾਨੇਰ ਦਾ ਜੂਨਾਗੜ੍ਹ ਕਿਲਾ ਇੱਥੋਂ ਦੇ ਰਾਠੌੜਵੰਸ਼ੀ ਰਾਜਿਆਂ ਦੀ ਵਿਰਾਸਤ ਦਾ ਇੱਕ ਉੱਤਮ ਨਮੂਨਾ ਹੈ। ਬੀਕਾਨੇਰ ਦੇ ਸ਼ਾਸਕਾਂ ਦੀ ਭਾਰਤ ਦੇ ਇਤਿਹਾਸ ਵਿੱਚ ਪ੍ਰਮੁੱਖ ਅਤੇ ਗੌਰਵਸ਼ਾਲੀ ਭੂਮਿਕਾ ਰਹੀ ਹੈ। ਬੀਕਾਨੇਰ ਸ਼ਹਿਰ ਦੀ ਸਥਾਪਨਾ 1488 ਵਿੱਚ ਜੋਧਪੁਰ ਦੇ ਰਾਠੌੜ ਵੰਸ਼ ਦੇ ਸ਼ਾਸਕ ਰਾਓ ਜੋਧਾ ਦੇ ਪੁੱਤਰ ਰਾਓ ਬੀਕਾ ਨੇ ਕੀਤੀ ਸੀ ਜਦੋਂਕਿ ਇਸ ਸ਼ਹਿਰ ਨੂੰ ਆਧੁਨਿਕ ਰੂਪ ਦੇਣ ਦਾ ਕੰਮ ਮਹਾਰਾਜਾ ਗੰਗਾ ਸਿੰਘ ਨੇ ਕੀਤਾ।

ਨਸ਼ਾ

ਨਸ਼ਾ ਬੋਤਲ ਵਿੱਚ ਹੈ, ਕਿ ਉਸਦੀਆਂ ਅੱਖਾਂ ਵਿੱਚ ਹੈ,
ਨਸ਼ਾ ਸੱਪ ਦੇ ਜ਼ਹਿਰ ਵਿੱਚ ਹੈ, ਕਿ ਮਹਿਬੂਬ ਦੇ ਰਾਹਾਂ ਵਿੱਚ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਮੁੜ ਮਰਹੂਮ ਇੰਦਰਾ ਗਾਂਧੀ ਨੂੰ ਕਟਹਿਰੇ 'ਚ ਕੀਤਾ ਖੜਾ।

ਬਤੌਰ ਕਾਂਗਰਸੀ ਮੁਖ ਮੰਤਰੀ ਕੈਪਟਨ ਵੱਲੋਂ ਜੋਧਪੁਰ ਨਜਰਬੰਦਾਂ ਨੂੰ ਮੁਆਵਜ਼ਾ ਦੇ ਕੇ ਇੰਦਰਾ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਨੂੰ ਗਲਤ ਠਹਿਰਾਉਣ ਦੀ ਅਦਾਲਤੀ ਫ਼ੈਸਲੇ 'ਤੇ ਲਗਾਈ ਮੋਹਰ ।  

ਜੋਧਪੁਰ ਦੇ ਹੱਕ 'ਚ ਫ਼ੈਸਲਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਪੰਜਾਬ ਅਤੇ ਸਿਖ ਪੰਥ ਪ੍ਰਤੀ ਦੂਜੀ ਵਡੀ ਅਤੇ ਇਤਿਹਾਸਕ ਵਰਤਾਰਾ ।

ਸਰਕਾਰਾਂ ਤੋਂ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਵਾਲਿਓ ਸਿਰਫ ਆਪਣੇ ਆਪਣੇ ਘਰ ਨੂੰ ਨਸ਼ਾ ਮੁਕਤ ਕਰ ਲਵੋ ਪੂਰਾ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ।

ਮੈਂ ਨਸ਼ੇ ਵਿਕਣ ਦੇ ਹੱਕ ਵਿੱਚ ਨਹੀਂ ਹਾਂ, ਜਦੋਂ ਕਿਸੇ ਦਾ ਪੁੱਤ ਮਰਦਾ ਹੈ ਉਸ ਦਾ ਦੁਖ ਵੀ ਹੁੰਦਾ ਹੈ, ਪਰ ਮਨ ਵਿੱਚ ਕੁੱਝ ਸਵਾਲ ਵੀ ਜਰੂਰ ਉੱਠਦੇ ਹਨ । ਠੀਕ ਹੈ ਸਰਕਾਰਾਂ ਚੰਗੀਆਂ ਨਹੀਂ ਹਨ, ਜੋ ਆਪਣੀ ਜਿੰਮੇਵਾਰੀ ਨਹੀਂ ਨਿਭਾਅ ਰਹੀਆਂ, ਪਰ ਕੀ ਅਸੀਂ ਆਪਣੀ ਜਿੰਮੇਵਾਰੀ ਸਹੀ ਨਿਭਾ ਰਹੇ ਹਾਂ ? ਲੋਕਾਂ ਦੇ ਪੁੱਤ ਨਸ਼ਾ ਖਾ ਕੇ ਮਰਗੇ, ਅਸੀਂ ਸਰਕਾਰ ਦੇ ਮਗਰ ਪੈ ਗਏ, ਕੇ ਸਰਕਾਰ ਨਸ਼ਾ ਬੰਦ ਕਰਵਾਵੇ, ਕਿਉਂ ਸਰਕਾਰ ਨਸ਼ਾ ਮੁਫਤ ਵੰਡ ਰਹੀ ਹੈ ? ਸਾਨੂੰ ਨਸ਼ਾ ਕੋਈ ਧੱਕੇ ਨਾਲ ਖੁਆ ਰਿਹਾ ਹੈ ?

ਬੱਚੇ ਨੂੰ ਬਣਾਓ ਭੈਅ-ਮੁਕਤ

ਬੱਚਿਆਂ ਨੂੰ ਭਵਿੱਖ ਵਿੱਚ ਸਫਲ ਮਨੁੱਖ ਬਣਾਉਣ ਲਈ ਉਨ੍ਹਾਂ ਦੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਹੈ। ਬੱਚੇ ਦੀ ਉਮਰ ਮੁਤਾਬਕ ਉਸ ਦੀ ਮਾਨਸਿਕ ਸਥਿਤੀ ਨੂੰ ਸਮਝਦੇ ਹੋਏ, ਉਸਨੂੰ ਆਤਮ ਵਿਸ਼ਵਾਸੀ ਸ਼ਖ਼ਸੀਅਤਾਂ, ਗੁਰੂਆਂ, ਵਿਗਿਆਨੀਆਂ ਅਤੇ ਦਾਰਸ਼ਨਿਕਾਂ ਦੀਆਂ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਹਨ।  ਹਰ ਬੱਚਾ ਜਿਉਂ-ਜਿਉਂ ਵੱਡਾ ਹੁੰਦਾ ਹੈ, ਉਹ ਹਰੇਕ ਚੀਜ਼ ਬਾਰੇ ਜਾਣਨਾ ਚਾਹੁੰਦਾ ਹੈ।  ਨਵੀਂ ਚੀਜ਼ ਵੇਖ ਕੇ ਜਾਂ ਨਵਾਂ ਸ਼ਬਦ ਸੁਣ ਕੇ ਉਸਦੀ ਉਸ ਬਾਰੇ ਜਾਣਨ ਦੀ ਉਤਸੁਕਤਾ ਹੁੰਦੀ ਹੈ।

ਨਸ਼ਾ ਵਿਰੋਧੀ ਮੁਹਿੰਮ ਦੀ ਸਾਰਥਿਕਤਾ

ਨਸ਼ਿਆਂ ਵਿਰੁੱਧ ਮੁਹਿੰਮ ਤਾਂ ਚਲਾਈ ਗਈ ਹੈ, ਪਰ ਇਸ ਦੇ ਨਤੀਜੇ ਬਹੁਤੇ ਪ੍ਰਭਾਵਸ਼ਾਲੀ ਨਹੀਂ ਹਨ। ਥਾਂ ਥਾਂ ਨਸ਼ਿਆਂ, ਖ਼ਾਸਕਰ ਤੰਬਾਕੂ ਦੀ ਵਿਕਰੀ ਉਵੇਂ ਹੀ ਹੋ ਰਹੀ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਦੇ ਸ਼ਹੀਦੀ ਦਿਹਾੜੇ ਪੰਜਾਬ ਦੇ ਮੁੱਖ ਮੰਤਰੀ ਨੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਲਈ ਸਹੁੰ ਚੁਕਾਈ ਸੀ। ਹਜ਼ਾਰਾਂ ਨੌਜਵਾਨ ਨੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਦਾ ਪ੍ਰਣ ਲਿਆ ਹੈ। ਸਰਕਾਰ ਵੱਲੋਂ ਵੀ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਪਰ ਇਹ ਬੜੇ ਦੁੱਖ ਦੀ ਗੱਲ ਹੈ

ਪਸ਼ੂਆਂ, ਜਾਨਵਰਾਂ ਨੂੰ ਵੀ ਦਾਣਾ ਪਾਣੀ ਪਾਈਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਕਿਸੇ ਦੀ ਮਦਦ ਕਰੀਏ ਤਾਂ ਮਨ ਨੂੰ ਲੋਰ ਜਿਹੀ ਚੜ੍ਹਦੀ ਹੈ। ਹੋਰ ਕੋਲੋਂ ਦੇਣ ਨੂੰ ਜੀਅ ਕਰਦਾ ਹੈ। ਘਰ ਵਿੱਚ ਹੀ ਜੋ ਔਰਤ ਰਸੋਈ ਵਿੱਚ ਭੋਜਨ ਤਿਆਰ ਕਰਕੇ ਪੂਰੇ ਪਰਿਵਾਰ ਨੂੰ ਦਿੰਦੀ ਹੈ। ਉਹ ਹਰ ਰੋਜ਼ ਨਵੇਂ-ਨਵੇਂ ਪਕਵਾਨ ਬਣਾਂ ਕੇ ਅੱਗੇ ਰੱਖਦੀ ਹੈ। ਹਰ ਬੰਦੇ ਨੂੰ ਹੋਰ ਖਾਣ ਲਈ ਬਾਰ-ਬਾਰ ਪੁਛਦੀ ਹੈ।

ਥੋੜ੍ਹਾ ਹੱਸ ਵੀ ਲਿਆ ਕਰੋ

ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਜਿਸ ਵੱਲ ਵੀ ਦੇਖੀਏ ਤਣਾਅਗ੍ਰਸਤ ਹੈ। ਜੀਵਨ ਅੱਜ ਇੰਨਾ ਕੁ ਅਸੁਰੱਖਿਅਤ ਹੋ ਗਿਆ ਜਿੰਨਾ ਪਹਿਲਾਂ ਕਦੇ ਵੀ ਨਹੀਂ ਸੀ। ਅਜਿਹੇ ਵਿੱਚ ਆਦਮੀ ਹੱਸਣਾ ਤਾਂ ਮੰਨੋ ਭੁੱਲ ਹੀ ਗਿਆ ਹੈ, ਪਰ ਦੇਖਿਆ ਜਾਵੇ ਤਾਂ ਅੱਜ ਹੀ ਉਹ ਸਮਾਂ ਹੈ ਜਦੋਂ ਇਨਸਾਨ ਨੂੰ ਹਾਸੇ ਠੱਠੇ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਹਤਾਸ਼ਾ ਅਤੇ ਨਿਰਾਸ਼ਾ ਲੋਕਾਂ ਦੇ ਜੀਵਨ ਵਿੱਚ ਘਰ ਕਰ ਚੁੱਕੀ ਹੈ।

ਪਤਾ


ਬੱਸ, ਥੋੜਾ ਜਿਹਾ ਮੋੜ, ਅੱਗੇ ਉਸਦੀ ਗਲੀ,
ਮੇਰੀ ਜਿੰਦਗੀ 'ਚ ਆਹਿਮ, ਕਿਉ ਉਸ ਦੀ ਗਲੀ।

ਕਰਤਾਰ ਸਿੰਘ ਸਰਾਭਾ ਦਾ ਆਪਣੇ ਚਾਚੇ ਦੇ ਨਾਂ ਖ਼ਤ

ਜਿਵੇਂ ਹੀ 1 ਨਵੰਬਰ 1913 ਨੂੰ ‘ਗਦਰ’ ਦਾ ਪਹਿਲਾ ਅੰਕ ਛਪਿਆ, ਗਦਰੀਆਂ ਨੇ ਇਹ ਅਖਬਾਰ ਪੰਜਾਬ ਵਿਚਲੇ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਜਾਣ-ਪਛਾਣ ਦੇ ਲੋਕਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ। ਕਰਤਾਰ ਸਿੰਘ ਸਰਾਭਾ, ਜੋ ਗ਼ਦਰ ਆਸ਼ਰਮ ਦਾ ਵਾਸੀ ਬਣ ਕੇ ‘ਗਦਰ’ ਦੀ ਲਿਖਾਈ ਅਤੇ ਛਪਾਈ ਨਾਲ ਜੁੜਿਆ ਹੋਇਆ ਸੀ, ਭਲਾ ਇਸ ਕੰਮ ਵਿਚ ਕਿਵੇਂ ਪਿੱਛੇ ਰਹਿੰਦਾ। ਇਹ ਅਨੁਮਾਨ ਲਾਉਣਾ ਤਾਂ ਸੰਭਵ ਨਹੀਂ ਕਿ ਉਸ ਨੇ ਅਖਬਾਰ ‘ਗਦਰ’ ਅਤੇ ਗਦਰ ਆਸ਼ਰਮ ਵਿਚ ਛਪੀਆਂ ਹੋਰ ਪ੍ਰਕਾਸ਼ਨਾਵਾਂ ਕਿਸ ਕਿਸ ਨੂੰ ਭੇਜੀਆਂ, ਪਰ ਅੰਗਰੇਜ਼ ਸਰਕਾਰ ਦੀਆਂ ਫਾਈਲਾਂ ਵਿੱਚੋਂ ਪ੍ਰਾਪਤ ਸੂਚਨਾ ਅਨੁਸਾਰ ਅਜਿਹਾ ਇਕ ਵਿਅਕਤੀ ਫੌਜ ਵਿੱਚ ਸਬ ਅਸਿਸਟੈਂਟ ਸਰਜਨ ਨਿਯੁਕਤ ਉਸ ਦਾ ਚਾਚਾ ਡਾ. ਬੀਰ ਸਿੰਘ ਜ਼ਰੂਰ ਸੀ। ਬੀਰ ਸਿੰਘ ਵੱਲੋਂ ਆਪਣੇ ਉੱਚ ਫੌਜੀ ਅਧਿਕਾਰੀ ਨਾਲ ਕਰਤਾਰ ਸਿੰਘ ਦੇ ਖਤਾਂ ਸਬੰਧੀ ਹੋਏ ਪੱਤਰ ਵਿਹਾਰ ਤੋਂ ਅਨੁਮਾਨ ਲੱਗਦਾ ਹੈ ਕਿ 1914 ਨੂੰ ਜਦ ਉਸ ਦੀ ਤਾਇਨਾਤੀ ਕੇਂਦਰੀ ਅਫਰੀਕਾ ਵਿਚ ਸੀ, ਕਰਤਾਰ ਸਿੰਘ ਵੱਲੋਂ ਭੇਜਿਆ ਅਖਬਾਰ ਅਤੇ ਪੱਤਰ ਮਿਲਿਆ।

ਬਾਬੂ ਰਜਬ ਅਲੀ ਦੀਆਂ ਯਾਦਾਂ ਸਾਂਭਣ ਦਾ ਹੋਕਾ

ਬਾਬੂ ਰਜਬ ਅਲੀ ਨੂੰ ਪੰਜਾਬੀ ਦੇ ਸਾਹਿਤਕ ਪਿੜ ਵਿੱਚ ਸ਼੍ਰੋਮਣੀ ਕਵੀਸ਼ਰ ਹੋਣ ਦਾ ਮਾਣ ਹਾਸਲ ਹੈ। ਠੇਠ ਮਲਵੱਈ ਬੋਲੀ ਵਿੱਚ ਰਚੇ ਛੰਦ, ਕਬਿੱਤ, ਕਿੱਸੇ, ਕਵੀਸ਼ਰੀ ਸਦਕਾ ਬਾਬੂ ਜੀ ਅੱਜ ਵੀ ਸਾਡੇ ਦਿਲਾਂ ’ਤੇ ਰਾਜ ਕਰ ਰਹੇ ਹਨ। ਮੌਜੂਦਾ ਨੌਜਵਾਨ ਪੀੜ੍ਹੀ ਤਾਂ ਇਸ ਮਹਾਨ ਸ਼ਖ਼ਸੀਅਤ ਤੋਂ ਉੱਕਾ ਹੀ ਅਨਜਾਣ ਹੈ ਪਰ ਜਿੰਨ੍ਹਾਂ ਉਨ੍ਹਾਂ ਦੀਆਂ ਕਵੀਸ਼ਰੀਆਂ ਦਾ ਅਨੰਦ ਮਾਣਿਆ ਹੈ ਉਹ ਜ਼ਰੂਰ ਪੰਜਾਬੀ ਬੋਲੀ ਦੇ ਇਸ ਮਹਾਨ ਸਪੂਤ ਨੂੰ ਯਾਦ ਕਰਦੇ ਹਨ। ਬਾਬੂ ਜੀ ਦਾ ਜਨਮ 10 ਅਗਸਤ 1894 ਈ. ਨੂੰ ਪਿੰਡ ਸਾਹੋਕੇ,

‘ਅਸਲੀ ਦਾਰਾ ਕਿਹੜਾ ਤੇ ਨਕਲੀ ਕਿਹੜਾ’ ਦੇ ਸਵਾਲ ’ਤੇ ਉਲਝੀ ਖ਼ਲਕਤ

 ਕਈ ਅਜੇ ਵੀ ਸ਼ਰਤਾਂ ਲਾਈ ਜਾਂਦੇ ਹਨ। ਮੈਥੋਂ ਪੁੱਛਿਆ ਜਾ ਰਿਹੈ, ‘‘ਅਸਲੀ ਦਾਰਾ ਕਿਹੜਾ ਸੀ ਤੇ ਨਕਲੀ ਕਿਹੜਾ? ਨਾਲੇ ਤਕੜਾ ਕਿਹੜਾ ਸੀ ਤੇ ਮਾੜਾ ਕਿਹੜਾ?’’ ਜਵਾਬ ਹੈ, ਦੋਵੇਂ ਦਾਰੇ ਅਸਲੀ ਸਨ। ਤਕੜੇ ਮਾੜੇ ਦਾ ਤਦ ਪਤਾ ਲੱਗਦਾ, ਜੇ ਉਹ ਆਪਸ ਵਿੱਚ ਘੁਲਦੇ। ਉਹ ਕਿਸੇ ਟਾਈਟਲ ਲਈ ਆਪਸ ਵਿੱਚ ਨਹੀਂ ਭਿੜੇ। ਵੱਡੇ ਦਾਰੇ ਦਾ ਜਮਾਂਦਰੂ ਨਾਂ ‘ਦਾਰਾ ਸਿੰਘ’ ਹੀ ਸੀ, ਜਦਕਿ ਛੋਟੇ ਦਾ ਨਾਂ ਸੀ ‘ਦੀਦਾਰ ਸਿੰਘ’। ਘਰ ਦੇ ਉਸ ਨੂੰ ‘ਦਾਰੀ’ ਕਹਿੰਦੇ ਸਨ। ਵੱਡਾ ਹੋ ਕੇ ਉਹ ‘ਦਾਰਾ ਸਿੰਘ’ ਬਣ ਗਿਆ। ਉਂਜ ਦੋਵਾਂ ਦੀ ਵੱਖਰੀ ਪਛਾਣ ਦਾਰਾ ਦੁਲਚੀਪੁਰੀਆ ਤੇ ਦਾਰਾ ਧਰਮੂਚੱਕੀਆ ਹੈ। ਇਨ੍ਹਾਂ ਨੇ ਸਿੰਘਾਪੁਰੋਂ ਫਰੀ ਸਟਾਈਲ ਕੁਸ਼ਤੀ ਸਿੱਖੀ ਸੀ ਅਤੇ ਦੋਵੇਂ ਹੀ ਰੁਸਤਮੇ-ਜ਼ਮਾਂ ਦੇ ਖ਼ਿਤਾਬਾਂ ਨਾਲ ਸਨਮਾਨੇ ਗਏ। ਵੱਡੇ ਦਾਰੇ ਨੇ ਸਕੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਆਪਣੇ ਸ਼ਰੀਕ ਭਰਾ ਨੂੰ ਕਤਲ ਕਰ ਦਿੱਤਾ ਸੀ।

ਬੇਦੀਆਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ ਡੱਬਵਾਲਾ ਕਲਾਂ

ਫਾਜ਼ਿਲਕਾ-ਮਲੋਟ ਸੜਕ ਉਪਰ, ਫਾਜ਼ਿਲਕਾ ਤੋਂ 22 ਕਿਲੋਮੀਟਰ ਦੂਰ ਅਰਨੀ ਵਾਲਾ ਬੱਸ ਅੱਡਾ ਹੈ। ਇਸ ਅੱਡੇ ਤੋਂ 2 ਕਿਲੋਮੀਟਰ ਦੀ ਸੰਪਰਕ ਸੜਕ ’ਤੇ ਉਤਰ ਦਿਸ਼ਾ ਵੱਲ ਪਿੰਡ ਡੱਬਵਾਲਾ ਕਲਾਂ ਹੈ। ਅਰਨੀ ਵਾਲਾ-ਅਬੋਹਰ ਸੜਕ ਉਪਰ ਡੱਬਵਾਲਾ ਕਲਾਂ ਦੇ ਦੋ ਬੱਸ ਅਡੇ ਹਨ।  ਡੱਬਵਾਲਾ ਕਲਾਂ ਵਿਧਾਨ ਸਭਾ ਹਲਕਾ ਜਲਾਲਾਬਾਦ ਵਿੱਚ ਪੈਂਦਾ ਹੈ। ਲੋਕ ਸਭਾ ਹਲਕਾ ਫਿਰੋਜ਼ਪੁਰ ਹੈ। ਅਬੋਹਰ ਇਸ ਪਿੰਡ ਤੋਂ 25 ਕਿਲੋਮੀਟਰ ਹੈ। ਅਰਨੀ ਵਾਲਾ –ਅਬੋਹਰ ਸੜਕ ਡੱਬਵਾਲਾ ਕਲਾਂ ਵਿਚੋਂ ਹੁੰਦੀ ਫਾਜ਼ਿਲਕਾ- ਅਬੋਹਰ ਸੜਕ ਦੇ ਪਿੰਡ ਨਿਹਾਲ ਖੇੜਾ ਕੋਲ ਮੁਖ ਸੜਕ ਨਾਲ ਜਾ ਮਿਲਦੀ ਹੈ। ਇਸ ਪਿੰਡ ਨੂੰ ਬੇਦੀਆਂ ਦਾ ਪਿੰਡ ਵੀ ਕਹਿੰਦੇ ਹਨ। ਪਿੰਡ ਆਜ਼ਾਦੀ ਤੋਂ ਪਹਿਲਾਂ ਦਾ ਹੈ । ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿਚ ਬੋਦਲੇ ਮੁਸਲਮਾਨ ਹੁੰਦੇ ਸੀ।

ਬਲਾਕ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਪਿੰਡ

ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹੁਸ਼ਿਆਰਪੁਰ- ਦਸੂਹਾ ਸੜਕ ਉਪਰ ਗੜ੍ਹਦੀਵਾਲਾ ਨਜ਼ਦੀਕ ਪੈਂਦਾ ਪਿੰਡ ਭੂੰਗਾ 19ਵੀਂ ਸਦੀ ਵਿਚ 211 ਪਿੰਡਾਂ ਦੀ ਤਹਿਸੀਲ ਹੋਇਆ ਕਰਦਾ ਸੀ। ਇਹ ਕਪੂਰਥਲਾ ਰਿਆਸਤ ਦੇ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਦੀ ਮਲਕੀਅਤ ਹੁੰਦਾ ਸੀ। ਮਹਾਰਾਜਾ ਆਹਲੂਵਾਲੀਆ ਨੇ ਇਸ ਪਿੰਡ ਵਿਚ ਉਸ ਸਮੇਂ ਕਾਫ਼ੀ ਇਮਾਰਤਾਂ ਦਾ ਨਿਰਮਾਣ ਕਰਵਾਇਆ ਸੀ। ਪਿੰਡ ਦੇ ਆਲੇ-ਦੁਆਲੇ ਜੰਗਲੀ ਇਲਾਕਾ ਹੋਣ ਕਰਕੇ ਇਥੇ ਲੁੱਟ-ਖੋਹ ਦੀਆਂ ਘਟਨਾਵਾਂ ਆਮ ਹੁੰਦੀਆਂ ਰਹਿੰਦੀਆਂ ਸਨ ਜਿਸ ਕਰਕੇ ਆਮ ਲੋਕ ਬਹੁਤ ਪ੍ਰੇਸ਼ਾਨ ਤੇ ਡਰੇ ਹੋਏ ਰਹਿੰਦੇ ਸਨ। ।ਲੁਟੇਰੇ ਮਾਲ ਲੁੱਟ ਕੇ ਰੱਕੜ ਵਿਚ ਲੁਕ ਜਾਂਦੇ ਅਤੇ ਪਿੱਛੋਂ ਲੁੱਟ ਦਾ ਮੁਆਵਜ਼ਾ ਭਾਵ ਭੂੰਗਾ ਲੈ ਕੇ ਲੁੱਟਿਆ ਹੋਇਆ ਮਾਲ ਵਾਪਸ ਕਰ ਦਿੰਦੇ ਸਨ। ਉਸ ਸਮੇਂ ਲੁਟੇਰਿਆਂ ਵੱਲੋਂ ਵਰਤਿਆ ਜਾਂਦਾ ਸ਼ਬਦ ‘ਭੂੰਗਾ’ ਹੀ ਇਸ ਪਿੰਡ ਦਾ ਨਾਂ ਪੈ ਗਿਆ।

ਕਿਵੇਂ ਹੋਵੇ ਤਣਾਉ ਮੁਕਤ ਪ੍ਰੀਖਿਆ….

ਬੇਸ਼ਕ ਹਰ ਵਿਅਕਤੀ ਨੂੰ ਜੀਵਨ ਭਰ ਵਿਭਿੰਨ ਪ੍ਰਕਾਰ ਦੇ ਇਮਤਿਹਾਨਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ,ਫਿਰ ਵੀ ਸਾਰੇ ਸਾਲ ਦੀ ਮਿਹਨਤ ਤੋਂ ਬਾਦ ਆਉਣ ਵਾਲੀਆਂ ਸਲਾਨਾ ਪ੍ਰੀਖਿਆਵਾਂ ਦਾ ਸਹਿਮ ਅਲੱਗ ਹੀ ਭਾਂਤ ਦਾ ਹੁੰਦਾ ਹੈ।ਇਸ ਸਮੇਂ ਦੌਰਾਨ ਹਰ ਵਿਦਿਆਰਥੀ ਕਈ ਪ੍ਰਕਾਰ ਦੇ ਉਤਰਾਵਾਂ-ਚੜਾਵਾਂ ਵਿੱਚੋਂ ਗੁਜ਼ਰਦਾ ਹੈ।ਘੱਟ ਮਿਹਨਤ ਵਾਲਿਆਂ ਨੂੰ ਫ਼ੇਲ੍ਹ ਹੋਣ ਦਾ ਡਰ ਅਤੇ ਮਿਹਨਤੀਆਂ ਨੂੰ ਆਪਣੀ ਪ੍ਰਤੀਸ਼ਤ ਜਾਂ ਦਰਜ਼ਾ ਘਟਣ ਦਾ ਭੈਅ ਸਤਾਉਣ ਲੱਗਦਾ ਹੈ।ਸ਼ਾਇਦ ਇਸੇ ਡਰ ਕਰਕੇ ਇਹ ਕਿਹਾ ਜਾਂਦਾ ਹੈ ਕਿ…. ਜਾ ਖ਼ੁਦਾ ਮੈਨੂੰ ਕਿਸੇ ਇਮਤਿਹਾਨ ਵਿੱਚ ਨਾ ਪਾਵੀਂ……।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061367453
Copyright © 2018, Panjabi Times. All rights reserved. Website Designed by Mozart Infotech