ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਬਾਲ ਜਗਤ

ਸ਼ੇਰ ਦੀ ਪੂਛ ਵਾਲਾ ਬਾਂਦਰ

June 24, 2018 01:31 PM

ਸ਼ੇਰ ਦੀ ਪੂਛ ਵਾਲਾ ਬਾਂਦਰ ਜਾਂ ‘ਲਾਇਨ ਟੇਲਡ ਮੈਕਾਕ’ ਅੱਜ ਦੇਸ਼  ਵਿੱਚ ਬਹੁਤ ਘੱਟ ਮਿਲਣ ਵਾਲੇ ਜੰਗਲੀ ਜਾਨਵਰਾਂ ਵਿੱਚੋਂ ਇੱਕ ਹੈ। ਇਸ ਬਾਂਦਰ ਦੀ ਸ਼ਕਲ ਸ਼ੇਰ ਨਾਲ ਮਿਲਦੀ ਹੈ ਤੇ ਪੂਛ ਵੀ ਸ਼ੇਰ ਵਰਗੀ ਹੋਣ ਕਰਕੇ ਇਸ ਨੂੰ ਸ਼ੇਰ ਦੀ ਪੂਛ ਵਾਲਾ ਬਾਂਦਰ ਜਾਂ ‘ਲਾਇਨ ਟੇਲਡ ਮੈਕਾਕ’ ਕਿਹਾ ਜਾਂਦਾ ਹੈ। ਇਹ ਸਥਾਨਕ ਤੌਰ ’ਤੇ ਭਾਰਤ ਵਿੱਚ ਮਿਲਣ ਵਾਲਾ ਜੰਗਲੀ ਜਾਨਵਰ ਹੈ। ਇਹ ਦੱਖਣ-ਪੱਛਮੀ ਭਾਰਤ ਵਿੱਚ ਪੱਛਮੀ ਘਾਟ ਦੇ ਨਾਲ ਲੱਗਦੇ ਰਾਜਾਂ ਕੇਰਲਾ, ਤਾਮਿਲ ਨਾਡੂ ਅਤੇ ਕਰਨਾਟਕ ਦੇ ਜੰਗਲੀ ਖੇਤਰਾਂ ਵਿੱਚ ਮਿਲਦਾ ਹੈ। ਇਹ ਪੱਛਮੀ ਘਾਟ ਦੇ ਸਭ ਤੋਂ ਵੱਧ ਖ਼ਤਰੇ ਹੇਠਾਂ ਆਉਣ ਵਾਲੇ ਬਾਂਦਰਾਂ ਵਿੱਚੋਂ ਹੈ।
ਇਹ ਦਿਨ ਵੇਲੇ ਜ਼ਿਆਦਾ ਚੁਸਤ ਰਹਿਣ ਵਾਲਾ ਜੰਗਲੀ ਜਾਨਵਰ ਹੈ। ਬਾਂਦਰ ਦੀ ਇਹ  ਸਭ ਤੋਂ ਛੋਟੀ ਕਿਸਮ ਹੈ ਜੋ 20 ਤੋਂ 30 ਦੇ ਗਰੁੱਪ ਵਿੱਚ ਵੇਖਣ ਨੂੰ ਮਿਲਦੀ ਹੈ। ਇਹ ਜ਼ਿਆਦਾਤਰ ਦਰੱਖਤਾਂ ਦੀਆਂ ਉੱਪਰਲੀਆਂ ਟਾਹਣੀਆਂ ਉੱਤੇ ਜੀਵਨ ਬਤੀਤ ਕਰਦਾ ਹੈ ਅਤੇ ਬਹੁਤ ਹੀ ਘੱਟ ਜ਼ਮੀਨ ’ਤੇ ਆਉਂਦਾ ਹੈ। ਇਹ ਬਾਂਦਰਾਂ ਤੋਂ ਉਲਟ ਮਨੁੱਖ ਤੋਂ ਡਰਦਾ ਹੈ। ਬਾਂਦਰਾਂ ਦੀ ਇਹ ਕਿਸਮ ਜਦੋਂ ਬਹੁਤ ਜ਼ਿਆਦਾ ਖੇਤਰੀ ਜਾਨਵਰਾਂ ਅਤੇ ਦੂਸਰੇ ਨਵੇਂ ਸਾਥੀਆਂ ਨੂੰ ਵੇਖਦੀ ਹੈ ਤਾਂ ਉੱਚੀ-ਉੱਚੀ ਚੀਕਾਂ ਮਾਰਦੀ ਹੈ ਅਤੇ ਆਪਣੇ ਦੰਦ ਦਰਿੰਦਿਆਂ  ਵਾਂਙ ਦਿਖਾਉਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਦੂਜੇ ਸਮੂਹ ਆਪਣੇ ਖੇਤਰ ਵਿੱਚ ਦਾਖਲ ਹੁੰਦੇ ਹਨ ਅਤੇ ਚਿਤਾਵਨੀਆਂ ਨੂੰ ਅਣਡਿੱਠ ਕਰਦੇ ਹਨ ਤਾਂ ਉਹ ਗੰਭੀਰ ਝਗੜੇ ਵਿੱਚ ਪੈ ਜਾਂਦੇ ਹਨ। ਇਨ੍ਹਾਂ ਦੇ ਇੱਕ ਸਮੂਹ ਦੇ ਅੰਦਰ ਅਤੇ ਵੱਖ-ਵੱਖ ਸਮੂਹਾਂ ਵਿਚਕਾਰ ਆਪਸੀ ਸੰਚਾਰ ਦੀ ਇੱਕ ਵਿਸ਼ਾਲ ਲੜੀ ਹੈ ਜੋ ਵੋਕਲ ਸੰਚਾਰ ਲੜੀ ਹੁੰਦੀ ਹੈ ਅਤੇ ਉਨ੍ਹਾਂ ਦੇ ਜੀਵਨ ਦਾ ਮੁੱਖ ਪਹਿਲੂ ਹੈ। ਇਸ ਨਾਲ ਉਹ ਇੱਕ ਦੂਸਰੇ ਨਾਲ ਸੰਪਰਕ ਵੀ ਰੱਖਦੇ ਹਨ। ਇਹ ਬਾਂਦਰ 17 ਵੱਖ ਵੱਖ ਤਰ੍ਹਾਂ ਦੀਆਂ ਚੀਕਾਂ/ਆਵਾਜ਼ਾਂ ਕੱਢਣ ਵਿੱਚ ਮਾਹਿਰ ਹਨ। ਇਹ ਆਪਣੀ ਸਰੀਰਿਕ ਭਾਸ਼ਾ ਦੀ ਵੀ ਵਰਤੋਂ ਕਰਦੇ ਹਨ, ਖ਼ਾਸ ਕਰਕੇ ਕਿਸੇ ਸਮੂਹ ਦੇ ਅੰਦਰ ਸੰਚਾਰ ਕਰਨ ਲਈ ਉਸਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੇ ਬਾਂਦਰਾਂ ਦੇ ਗਰੁੱਪ ਆਪਣੇ-ਆਪਣੇ ਖੇਤਰ ਵਿੱਚ ਰਹਿੰਦੇ ਹਨ ਤੇ ਨਰ ਬਾਂਦਰ ਇੱਕੋ ਤਰ੍ਹਾਂ ਦੀ ਆਵਾਜ਼ ਆਪਣੀਆਂ ਖੇਤਰੀ ਹੱਦਾਂ ਨੂੰ ਦਰਸਾਉਣ ਲਈ ਬਾਰ-ਬਾਰ ਕੱਢਦੇ ਹਨ।
ਇਸ ਬਾਂਦਰ ਦਾ ਸਰੀਰ ਕਾਲੇ ਵਾਲਾਂ ਨਾਲ ਢਕਿਆ ਹੁੰਦਾ ਹੈ। ਇਨ੍ਹਾਂ ਦੇ ਚਿਹਰੇ ਦੇ ਆਲੇ-ਦੁਆਲੇ ਸਲੇਟੀ ਵਾਲਾਂ ਦੀ ਜੱਤ  ਇੱਕ ਵੱਖਰੀ ਦਿੱਖ ਦਿੰਦੀ ਹੈ। ਆਮਤੌਰ ’ਤੇ ਬਾਂਦਰ ਦੀ ਇਹ ਕਿਸਮ  ਲਗਭਗ ਦੋ ਫੁੱਟ ਲੰਮੀ ਹੁੰਦੀ ਹੈ। ਇਨ੍ਹਾਂ ਦੀ ਪੂਛ 18 ਇੰਚ ਲੰਮੀ ਹੁੰਦੀ ਹੈ। ਨਰ ਬਾਂਦਰ ਮਾਦਾ ਨਾਲੋਂ ਥੋੜ੍ਹਾ ਵੱਧ ਭਾਰਾ 9 ਤੋਂ 11 ਕਿਲੋ ਹੁੰਦਾ ਹੈ ਅਤੇ ਮਾਦਾ ਬਾਂਦਰ 7 ਤੋਂ 8 ਕਿਲੋ ਭਾਰੀ ਹੁੰਦੀ ਹੈ। ਦਰੱਖਤਾਂ ਦੀਆਂ ਕਰੂੰਬਲਾਂ, ਫਲ਼, ਬੀਜ, ਛੋਟੇ ਪੰਛੀ, ਜੀਵ ਅਤੇ ਕੀੜੇ ਇਸਦੇ ਕੁਦਰਤੀ ਭੋਜਨ ਦਾ ਹਿੱਸਾ ਬਣਦੇ ਹਨ। ਇਸ ਵੇਲੇ ਲਗਪਗ 350-400 ਸ਼ੇਰ ਦੀ ਪੂਛ ਵਾਲੇ ਬਾਂਦਰ ਦੇਸ਼ ਦੇ ਵੱਖ ਵੱਖ ਚਿੜੀਆ ਘਰਾਂ ਵਿਚ ਰਹਿੰਦੇ ਹਨ ਅਤੇ 2500 ਤੋਂ ਵੀ ਘੱਟ ਜੰਗਲਾਂ ਵਿੱਚ ਰਹਿੰਦੇ ਹਨ। ਇਨ੍ਹਾਂ ਨੂੰ ਇੰਟਰਨੈਸ਼ਨਲ ਯੂਨੀਅਨ ਫਾਰ ਨੇਚਰ ਕੰਜ਼ਰਵੇਸ਼ਨ (ਆਈ.ਯੂ.ਸੀ.ਐੱਨ) ਦੀ ਖ਼ਤਰਨਾਕ ਜਾਤੀ ਦੀ ਸੂਚੀ ਵਿੱਚ ਰੱਖਿਆ ਗਿਆ ਹੈ। ਭਾਰਤ ਸਰਕਾਰ ਨੇ ਇਨ੍ਹਾਂ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ਡਿਊਲ-1 ਵਿੱਚ ਰੱਖਿਆ ਹੈ। ਖੇਤੀਬਾੜੀ ਦੇ ਵਿਸਥਾਰ ਅਤੇ ਡੈਮਾਂ, ਜਲ ਭੰਡਾਰਾਂ, ਟੀਕ, ਕੌਫੀ ਅਤੇ ਚਾਹ ਦੇ ਬਗੀਚਿਆਂ ਦੀ ਸਿਰਜਣਾ ਲਈ ਜੰਗਲਾਂ ਦੀ ਜ਼ਮੀਨ ਨੂੰ ਸਾਫ਼ ਕਰਨ ਨਾਲ ਉਨ੍ਹਾਂ ਦੇ ਨਿਵਾਸ ਘਟ ਰਹੇ ਹਨ ਜਿਸ ਲਈ ਮਨੁੱਖ ਜ਼ਿੰਮੇਵਾਰ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਬਾਲ ਜਗਤ ਵਿੱਚ ਹੋਰ
ਵੱਡਾ ਟੀ.ਵੀ.ਤੇ ਕਿਊਟੀ - ਬਾਲ ਕਹਾਣੀ

ਕੋਮਲ ਤੇ ਰਾਜੂ ਦੇ ਘਰ ਜਿਸ ਦਿਨ ਤੋਂ ਐੱਲ.ਈ.ਡੀ. ਟੈਲੀਵਿਜ਼ਨ ਆ ਗਿਆ ਤਾਂ ਉਨ੍ਹਾਂ ਦਾ ਪੂਰਾ ਪਰਿਵਾਰ ਬੜਾ ਖੁਸ਼ ਸੀ। ਉਹ ਦੋਵੇਂ ਭੈਣ ਭਰਾ ਹਾਲੀ ਛੋਟੀਆਂ ਜਮਾਤਾਂ ’ਚ ਹੀ ਪੜ੍ਹਦੇ ਸਨ। ਉਨ੍ਹਾਂ ਦੇ ਪਾਪਾ ਬੈਂਕ ’ਚ ਨੌਕਰੀ ਕਰਦੇ ਸਨ ਜਿਨ੍ਹਾਂ ਨੇ ਪਿਛਲੇ ਸਾਲ ਕੋਮਲ ਤੇ ਰਾਜੂ ਨਾਲ ਵਾਅਦਾ ਕੀਤਾ ਸੀ ਕਿ ਐਤਕੀਂ ਦੀਵਾਲੀ ਦੇ ਨੇੜੇ ਉਨ੍ਹਾਂ ਨੂੰ ਐੱਲ.ਈ.ਡੀ. ਟੈਲੀਵਿਜ਼ਨ, ਜਿਸ ਨੂੰ ਦੋਵੇਂ ਭੈਣ-ਭਰਾ ਵੱਡਾ ਟੀ.ਵੀ. ਕਹਿੰਦੇ ਸਨ, ਲੈ ਕੇ ਦੇਣਗੇ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਵੱਡਾ ਟੀ.ਵੀ. ਆ ਗਿਆ।

ਸੰਕਟ ਦੇ ਸਾਏ ਹੇਠ ਨੀਲਗਿਰੀ ਥਾਰ

ਦੁਨੀਆਂ ਵਿਚ ਨੀਲਗਿਰੀ ਥਾਰ ਦੀ ਅੱਧੀ ਨਾਲੋਂ ਜ਼ਿਆਦਾ ਆਬਾਦੀ ਇਸ ਵੇਲੇ ਭਾਰਤ ਵਿਚ ਹੈ। ਇਸ ਦੀ ਜ਼ਿਆਦਾ ਗਿਣਤੀ ਕੇਰਲ ਰਾਜ ਦੇ ਮੁਨਾਰ ਰਾਸ਼ਟਰੀ ਪਾਰਕ ਵਿਚ ਹੈ। ਇਹ ਲੋਪ ਹੋ ਰਿਹਾ ਜੰਗਲੀ ਜਾਨਵਰ ਘਰੇਲੂ ਬੱਕਰੀਆਂ (ਐਂਟੀਲੋਪ) ਦੇ ਪਰਿਵਾਰ ਵਿਚੋਂ ਹੈ। ਇਹ ਇਸ ਵੇਲੇ ਦੇਸ਼ ਦੇ ਪੱਛਮੀ ਘਾਟ ਅਤੇ ਨੀਲਗੀਰ ਦੇ ਖੇਤਰ ਵਿਚ ਜੰਗਲਾਂ ਵਿਚ ਖੁੱਲ੍ਹੇ ਛੱਜੇਦਾਰ ਘਾਹ ਵਿਚ ਰਹਿੰਦਾ ਹੈ। ਇਹ ਥਾਂ 1,200 ਤੋਂ 2,600 ਮੀਟਰ ਦੀ ਉੱਚਾਈ ਵਾਲੇ ਜੰਗਲਾਤ ਖੇਤਰ ਨਾਲ ਘਿਰੀ ਹੋਈ ਹੈ। ਇਸ ਖੇਤਰ ਨੂੰ ਸਥਾਨਕ ਤੌਰ ’ਤੇ ‘ਸ਼ੋਲਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਉੱਚੇ ਘਾਹ ਦੇ ਮੈਦਾਨ ਤੇ ਸੰਘਣੇ ਜੰਗਲ ਹਨ।

ਲੰਬੀਆਂ ਲੱਤਾਂ ਵਾਲਾ ਲਕ ਲਕ ਢੀਂਗ

ਪੰਜਾਬ ਵਿਚ ਛੋਟੇ-ਛੋਟੇ ਪੰਛੀਆਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਪੰਛੀ ਹੁੰਦੇ ਹਨ ਜੋ 75 ਤੋਂ 106 ਸੈਂਟੀਮੀਟਰ (39-43 ਇੰਚ) ਤਕ ਲੰਬੇ ਹੁੰਦੇ ਹਨ। ਇਨ੍ਹਾਂ ਦੀਆਂ ਲੱਤਾਂ ਲੰਬੀਆਂ ਅਤੇ ਚੁੰਝ ਆਮ ਪੰਛੀਆਂ ਨਾਲੋਂ ਕਾਫ਼ੀ ਲੰਬੀ ਹੁੰਦੀ ਹੈ। ਇਹ ਪੰਛੀ ਇਕੱਲੇ ਜਾਂ ਟੋਲੀਆਂ ਵਿਚ ਦੇਖਣ ਨੂੰ ਮਿਲਦੇ ਹਨ। ਬਗਲਾ ਜਾਤੀ ਦੇ ਇਨ੍ਹਾਂ ਪੰਛੀਆਂ ਨੂੰ ਆਮ ਪੰਛੀਆਂ ਨਾਲੋਂ ਲੰਬੇ ਹੋਣ ਕਰਕੇ ਇਨ੍ਹਾਂ ਦੇ ਕਈ ਸਾਥੀਆਂ ਨੂੰ ਪੰਜਾਬੀ ਵਿਚ ਚਿਤਰਾ ਲਮਢੀਂਗ, ਵਿਰਲ- ਚੁੰਝਾ ਢੀਂਗ, ਕਾਲਾ ਲਮਢੀਂਗ, ਬਢੀਂਗ ਅਤੇ ਲਕ ਲਕ ਢੀਂਗ ਨਾਵਾਂ ਨਾਲ ਜਾਣਿਆ ਜਾਂਦਾ ਹੈ।

ਉਲਕਾ ਪਿੰਡ ਕੀ ਹੈ?

ਬੱਚਿਓ! ਉਲਕਾ ਅਸਲ ਵਿਚ ਧੂਮਕੇਤੂ (ਪੂਛਲ ਤਾਰੇ) ਤੋਂ ਵੱਖ ਹੋਏ ਟੁਕੜੇ ਹਨ। ਜਦੋਂ ਕੋਈ ਟੁਕੜਾ ਸੂਰਜ ਦੇ ਆਲੇ ਦੁਆਲੇ ਘੁੰਮਦਾ ਧਰਤੀ ਦੇ ਨੇੜੇ ਆ ਜਾਂਦਾ ਹੈ ਤਾਂ ਇਹ ਧਰਤੀ ਦੀ ਗਰੂਤਾ ਖਿੱਚ ਕਾਰਨ ਧਰਤੀ ਵੱਲ ਨੂੰ ਖਿੱਚਿਆ ਜਾਂਦਾ ਹੈ। ਧਰਤੀ ਦੀ ਖਿੱਚ ਇਸ ਦੀ ਗਤੀ ਨੂੰ ਵਧਾਉਂਦੀ ਹੈ। ਜਿਸ ਕਾਰਨ ਇਸ ਦੀ ਵਾਯੂਮੰਡਲ ਦੀ ਹਵਾ ਨਾਲ ਰਗੜ ਬਹੁਤ ਵਧ ਜਾਂਦੀ ਹੈ। ਇਹ ਹਵਾ ਦੀ ਰਗੜ ਨਾਲ ਗਰਮ ਹੋ ਕੇ ਅੱਗ ਫੜ ਲੈਂਦੇ ਹਨ ਅਤੇ ਪ੍ਰਕਾਸ਼ ਦੀ ਧਾਰੀ ਬਣਾਉਂਦੇ ਹਨ ਜਿਸ ਨੂੰ ਉਲਕਾ ਕਹਿੰਦੇ ਹਨ।

ਅੱਖਾਂ ਵੱਡੀਆਂ ਕਰਨ ਵਾਲੀ ਸ਼ਰਮੀਲੀ ਬਿੱਲੀ

ਸ਼ਰਮੀਲੀ-ਬਿੱਲੀ ਬਹੁਤ ਪਿਆਰਾ ਜਾਨਵਰ ਹੈ ਜਿਸਨੂੰ ਅੰਗਰੇਜ਼ੀ ਵਿੱਚ ‘ਸਲੋ ਲੌਰਿਸ’ ਕਹਿੰਦੇ ਹਨ। ਇਹ ਜਾਨਵਰ ਕਿਸੇ ਬਿੱਲੀ ਦੇ ਪਰਿਵਾਰ ਨਾਲ ਸਬੰਧ ਨਹੀਂ ਰੱਖਦਾ ਬਲਕਿ ਇਹ ਬਾਂਦਰ ਦੇ ਪਰਿਵਾਰ ਦਾ ਜੰਗਲੀ ਜਾਨਵਰ ਹੈ। ਇਹ ਦੱਖਣੀ ਭਾਰਤ ਵਿੱਚ ਕਰਨਾਟਕ, ਕੇਰਲਾ ਅਤੇ ਤਾਮਿਲਨਾਡੂ ਰਾਜਾਂ ਵਿੱਚ ਅਤੇ ਸ਼੍ਰੀਲੰਕਾ ਦੇ ਜੰਗਲਾਂ ਵਿੱਚ ਮਿਲਦਾ ਹੈ। ਇਹ ਚੁਸਤ ਰਹਿਣ ਵਾਲਾ ਜੰਗਲੀ ਜਾਨਵਰ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਿਸੇ ਵੀ ਚੀਜ਼ ਨੂੰ ਸਹੀ ਡੂੰਘਾਈ ਵਿੱਚ ਵੇਖਣ ਲਈ ਆਪਣੀਆਂ ਅੱਖਾਂ ਨੂੰ ਵੱਡੀਆਂ ਕਰ ਲੈਂਦਾ ਹੈ। ਵੱਡੀਆਂ-ਵੱਡੀਆਂ ਅੱਖਾਂ ਤੇ ਛੋਟਾ ਜਿਹਾ ਮੁੜਿਆ ਨੱਕ ਇਸ ਨੂੰ ਬਹੁਤ ਸੁੰਦਰ ਦਿੱਖ ਪ੍ਰਦਾਨ ਕਰਦਾ ਹੈ। ਸ਼ਰਮੀਲੀ ਬਿੱਲੀ ਦੀਆਂ ਉਂਗਲੀਆਂ ਲੰਬੀਆਂ, ਕੰਨ ਗੋਲ ਤੇ ਪਤਲੇ ਹੁੰਦੇ ਹਨ ਜਿਨ੍ਹਾਂ ਦੇ ਕਿਨਾਰਿਆਂ ’ਤੇ ਬਾਲ ਨਹੀਂ ਹੁੰਦੇ। ਇਸਦੀ ਲੰਬਾਈ ਲਗਪਗ 20 ਤੋਂ 25 ਸੈਂਟੀਮੀਟਰ ਹੁੰਦੀ ਹੈ ਅਤੇ ਇਸ ਦੀਆਂ ਬਾਹਵਾਂ ਵੀ ਲੰਮੀਆਂ ਤੇ ਪਤਲੀਆਂ ਹੁੰਦੀਆਂ ਹਨ। ਇਸ ਦਾ ਭਾਰ 350 ਗ੍ਰਾਮ ਦੇ ਲਗਪਗ ਹੁੰਦਾ ਹੈ।

ਦੂਜੀ ਦੌੜ - ਬਾਲ ਕਹਾਣੀ

ਕੱਛੂ ਕੋਲੋਂ ਦੌੜ ਵਿੱਚ ਮਿਲੀ ਹਾਰ ਤੋਂ ਖਰਗੋਸ਼ ਮਨ ਹੀ ਮਨ ਸ਼ਰਮਿੰਦਾ ਸੀ। ਜੰਗਲ ਦੇ ਕਈ ਜੀਵ ਉਸਦਾ ਮਜ਼ਾਕ ਉਡਾਉਂਦੇ ਸਨ ਕਿ ਉਹ ਤੇਜ਼ ਗਤੀ ਨਾਲ ਦੌੜਨ ਵਾਲਾ ਜੀਵ ਹੋ ਕੇ ਇੱਕ ਮੰਦ ਚਾਲ ਵਾਲੇ ਜੰਤੂ ਤੋਂ ਦੌੜ ਵਿੱਚ ਹਾਰ ਗਿਆ। ਖਰਗੋਸ਼ ਇਸ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ। ਉਸਨੇ ਸੋਚਿਆ ਕਿਉਂ ਨਾ ਇੱਕ ਵਾਰ ਫਿਰ ਕੱਛੂ ਨੂੰ ਦੌੜ ਲਈ ਉਕਸਾਇਆ ਜਾਵੇ। ਇਸ ਵਾਰ ਉਹ ਪੁਰਾਣੀ ਗ਼ਲਤੀ ਦਾਂ ਕਰੇਗਾ ਨਹੀਂ। ਕੱਛੂ ਨੂੰ ਦੌੜ ਵਿੱਚ ਹਰਾ ਕੇ ਉਹ ਆਪਣੇ ਉੱਪਰ ਲੱਗੇ ਹਾਰ ਦੇ ਕਲੰਕ ਨੂੰ ਜ਼ਰੂਰ ਮਿਟਾ ਦੇਵੇਗਾ।

ਵਿੱਦਿਆ ਦਾ ਮੰਦਰ

ਹੈੱਡ ਮਾਸਟਰ ਪਿਆਰਾ ਸਿੰਘ ਦੀ ਬਦਲੀ 15 ਕਿਲੋਮੀਟਰ ਦੂਰ ਪਿੰਡ ਦੀ ਹੋ ਗਈ ਸੀ। ਅੱਧੀ ਛੁੱਟੀ ਤੋਂ ਬਾਅਦ ਬਦਲੀ ਦੇ ਆਦੇਸ਼ ਆਏ ਤੇ ਉਨ੍ਹਾਂ ਨੂੰ ਦੋ ਦਿਨਾਂ ਬਾਅਦ ਨਵੇਂ ਸਕੂਲ ਵਿੱਚ ਹਾਜ਼ਰ ਹੋਣ ਨੂੰ ਕਿਹਾ ਗਿਆ। ਸ਼ਾਮ ਤਕ ਬਦਲੀ ਦੀ ਖ਼ਬਰ ਸਾਰੇ ਪਿੰਡ ਵਿੱਚ ਫੈਲ ਗਈ।

ਪਹਾੜਾਂ ਦਾ ਵਾਸੀ ਚੀਰੂ ਹਿਰਨ

ਚੀਰੂ ਹਿਰਨ 3,250 ਤੋਂ 5,500 ਮੀਟਰ ਉੱਚਾਈ ਵਾਲੇ ਖੁੱਲ੍ਹੇ ਪਹਾੜੀ ਇਲਾਕਿਆਂ ਅਤੇ ਠੰਢੇ ਮਾਹੌਲ ਵਿੱਚ ਵਾਸ ਕਰਦਾ ਹੈ। ਇਹ ਜ਼ਿਆਦਾ ਕਰਕੇ ਸਾਡੇ ਦੇਸ਼ ਵਿੱਚ ਉੱਤਰ-ਪੂਰਬੀ ਲੱਦਾਖ ਵਿੱਚ ਤਿੱਬਤ ਤੇ ਚੀਨ ਤੋਂ ਪਰਵਾਸ ਕਰਦਾ ਹੈ, ਪਰ ਇਸ ਦਾ ਅਸਲ ਵਾਸ ਤਿੱਬਤ ਤੇ ਚੀਨ ਵਿੱਚ ਹੈ। ਇਸ ਪ੍ਰਜਾਤੀ ਦਾ ਮੁੱਖ ਗੜ੍ਹ ਉੱਤਰ-ਪੱਛਮੀ ਤਿੱਬਤ ਦੇ ਚਾਂਗ ਟਾਂਗ ਖੇਤਰ ਵਿੱਚ ਹੈ।

ਧੋਖੇਬਾਜ਼ ਸ਼ੇਰ : ਬਾਲ ਕਹਾਣੀ

ਇੱਕ ਸ਼ੇਰ ਪਿੰਜਰੇ ਵਿੱਚ ਬੰਦ ਸੀ। ਜਿਹੜਾ ਵੀ ਰਾਹਗੀਰ ਉੱਧਰੋਂ ਲੰਘਦਾ, ਉਸਨੂੰ ਉਹ ਬਹੁਤ ਫ਼ਰਿਆਦ ਕਰਦਾ ਅਤੇ ਪਿੰਜਰੇ ਦੀ ਕੁੰਡੀ ਖੋਲ੍ਹਣ ਲਈ ਕਹਿੰਦਾ। ਉਸਦੀ ਫ਼ਰਿਆਦ ਸੁਣਕੇ ਲੋਕ ਉਸ ’ਤੇ ਤਰਸ ਕਰਦੇ, ਪਰ ਕਿਸੇ ਦੀ ਵੀ ਕੁੰਡੀ ਖੋਲ੍ਹਣ ਦੀ ਹਿੰਮਤ ਨਾ ਪੈਂਦੀ।
ਇੱਕ ਦਿਨ ਇੱਕ ਬਹੁਤ ਹੀ ਸਿੱਧਾ ਅਤੇ ਸ਼ਰੀਫ ਆਦਮੀ ਜਿਹੜਾ ਕਿ ਰਾਜੇ ਦੇ ਮਹਿਲ ਵਿੱਚ ਨੌਕਰੀ ਕਰਦਾ ਸੀ, ਉੱਧਰੋਂ ਲੰਘਿਆ। ਸ਼ੇਰ ਨੇ ਉਸਨੂੰ ਫ਼ਰਿਆਦ ਕਰਦਿਆਂ ਕਿਹਾ, ‘ਕਿਰਪਾ ਕਰਕੇ ਪਿੰਜਰਾ ਖੋਲ੍ਹ ਦਿਓ। ਮੈਂ ਤੁਹਾਡਾ ਅਹਿਸਾਨ ਕਦੇ ਨਹੀਂ ਭੁੱਲਾਂਗਾ।’

ਮਨਮੋਹਣਾ ਪੰਛੀ ਨੀਲਕੰਠ

ਨੀਲਕੰਠ ਭਾਰਤੀ ਪੰਛੀ ਹੈ। ਇਸ ਦਾ ਆਕਾਰ ਮੈਨਾ ਜਿੰਨਾ ਹੁੰਦਾ ਹੈ। ਇਸਨੂੰ ਅੰਗਰੇਜ਼ੀ ਵਿੱਚ ‘ਇੰਡੀਅਨ ਰੋਲਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵੱਲੋਂ ਹਵਾਈ ਕਲਾਬਾਜ਼ੀਆਂ ਲਾਉਣ ਵਿੱਚ ਨਿਪੁੰਨ ਹੋਣ ਕਰਕੇ ਇਸਨੂੰ ਇਹ ਨਾਂ ਦਿੱਤਾ ਗਿਆ ਹੈ। ਇਹ ਬਹੁਤ ਸੋਹਣਾ ਨੀਲੇ ਰੰਗ ਦਾ ਪੰਛੀ ਹੈ। ਇਸਦੇ ਸੀਨੇ ਦਾ ਰੰਗ ਲਾਲ ਜੋ ਵਿੱਚੋਂ ਬਾਦਾਮੀ ਭਾਹ ਮਾਰਦਾ ਹੈ। ਪੇਟ ਅਤੇ ਪੂਛ ਦੇ ਹੇਠਲੇ ਪਾਸੇ ਦਾ ਰੰਗ ਹਲਕਾ ਨੀਲਾ ਹੁੰਦਾ ਹੈ। ਇਸਦਾ ਸਿਰ ਵੱਡਾ ਅਤੇ ਚੁੰਝ ਭਾਰੀ ਹੁੰਦੀ ਹੈ।

ਸਕਿੰਟ ਵੀ ਬੋਲ ਪਿਆ

ਘੰਟੀ ਵੱਜਦਿਆਂ ਹੀ ਪੀ.ਟੀ. ਆਈ ਨੇ ਲੰਬੀ ਵਿਸਲ ਵਜਾਈ। ਬੱਚੇ ਪ੍ਰਾਰਥਨਾ ਗਰਾਊਂਡ ਵਿੱਚ ਕਤਾਰਾਂ ਬੰਨ੍ਹ ਕੇ ਖੜ੍ਹ ਗਏ। ਕੁਝ ਬੱਚੇ ਦੌੜ ਕੇ ਆ ਰਹੇ ਸਨ। ਅਧਿਆਪਕ ਵੀ ਗਰਾਊਂਡ ਵਿੱਚ ਪਹੁੰਚ ਗਏ। ਪ੍ਰਾਰਥਨਾ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਬਿਠਾ ਦਿੱਤਾ ਗਿਆ। ‘ਅੱਜ ਦਾ ਵਿਚਾਰ’ ਬੋਲਣ ਉਪਰੰਤ ਸਾਇੰਸ ਅਧਿਆਪਕ ਨੇ ਬਹੁਤ ਹੀ ਪ੍ਰਭਾਵਸ਼ਾਲੀ ਲੈਕਚਰ ਦਿੱਤਾ ਜਿਸਦਾ ਇਕੱਲਾ-ਇਕੱਲਾ ਵਾਕ ਬੱਚਿਆਂ ਦੀ ਜ਼ਿੰਦਗੀ ਲਈ ਕੀਮਤੀ ਸੀ। ਫਿਰ ਦੋ ਕੁ ਮਿੰਟ ਮੁੱਖ ਅਧਿਆਪਕ ਜੀ ਬੋਲੇ। ਇਸ ਤੋਂ ਬਾਅਦ ਬੱਚਿਆਂ ਨੂੰ ਜਮਾਤਾਂ ਵਿੱਚ ਭੇਜ ਦਿੱਤਾ। ਮੁੱਖ ਅਧਿਆਪਕ ਗੇਟ ’ਤੇ ਪਹੁੰਚ ਗਏ। ਕੁਝ ਲੇਟ ਆਉਣ ਵਾਲੇ ਬੱਚੇ ਗੇਟ ਤੋਂ ਬਾਹਰ ਖੜ੍ਹੇ ਸਨ। ਮੁੱਖ ਅਧਿਆਪਕ ਨੇ ਉਨ੍ਹਾਂ ਨੂੰ ਸਮਝਾ-ਬੁਝਾ ਕੇ ਜਮਾਤਾਂ ਵਿੱਚ ਭੇਜ ਦਿੱਤਾ। ਪਹਿਲੇ ਪੀਰੀਅਡ ਦੇ ਖ਼ਤਮ ਹੋਣ ਦੀ ਘੰਟੀ ਵੱਜੀ। ਕੁਝ ਸ਼ਰਾਰਤੀ ਵਿਦਿਆਰਥੀ ਚਾਰ-ਦੀਵਾਰੀ ਟੱਪ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਸਨ। ਮੁੱਖ ਅਧਿਆਪਕ ਦੀ ਨਜ਼ਰ ਪੈ ਗਈ। ਪੁੱਛ ਗਿੱਛ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਨੇ ਹਿਸਾਬ ਵਾਲੀ ਮੈਡਮ ਤੋਂ ਡਰਦਿਆਂ ਪੀਰੀਅਡ ਮਿਸ ਕਰ ਦਿੱਤਾ ਸੀ। ਮੁੱਖ ਅਧਿਆਪਕ ਨੇ ਉਨ੍ਹਾਂ ਨੂੰ ਥੋੜ੍ਹਾ ਜਿਹਾ ਝਿੜਕ ਕੇ ਅਤੇ ਸਮਝਾ ਕੇ ਜਮਾਤ ਵਿੱਚ ਭੇਜ ਦਿੱਤਾ।

ਮਨਮੋਹਣਾ ਪੰਛੀ ਨੀਲਕੰਠ

ਨੀਲਕੰਠ ਭਾਰਤੀ ਪੰਛੀ ਹੈ। ਇਸ ਦਾ ਆਕਾਰ ਮੈਨਾ ਜਿੰਨਾ ਹੁੰਦਾ ਹੈ। ਇਸਨੂੰ ਅੰਗਰੇਜ਼ੀ ਵਿੱਚ ‘ਇੰਡੀਅਨ ਰੋਲਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵੱਲੋਂ ਹਵਾਈ ਕਲਾਬਾਜ਼ੀਆਂ ਲਾਉਣ ਵਿੱਚ ਨਿਪੁੰਨ ਹੋਣ ਕਰਕੇ ਇਸਨੂੰ ਇਹ ਨਾਂ ਦਿੱਤਾ ਗਿਆ ਹੈ। ਇਹ ਬਹੁਤ ਸੋਹਣਾ ਨੀਲੇ ਰੰਗ ਦਾ ਪੰਛੀ ਹੈ। ਇਸਦੇ ਸੀਨੇ ਦਾ ਰੰਗ ਲਾਲ ਜੋ ਵਿੱਚੋਂ ਬਾਦਾਮੀ ਭਾਹ ਮਾਰਦਾ ਹੈ। ਪੇਟ ਅਤੇ ਪੂਛ ਦੇ ਹੇਠਲੇ ਪਾਸੇ ਦਾ ਰੰਗ ਹਲਕਾ ਨੀਲਾ ਹੁੰਦਾ ਹੈ। ਇਸਦਾ ਸਿਰ ਵੱਡਾ ਅਤੇ ਚੁੰਝ ਭਾਰੀ ਹੁੰਦੀ ਹੈ। ਖੰਭਾਂ ਦਾ ਰੰਗ ਹਲਕਾ ਅਤੇ ਗੂੜ੍ਹਾ ਨੀਲਾ ਹੈ ਜੋ ਉੱਡਣ ਵੇਲੇ ਚਮਕਦਾਰ ਧਾਰੀਆਂ ਵਾਂਗ ਦਿਖਦਾ ਹੈ। ਇਹ ਅਕਸਰ ਖੇਤਾਂ ਵਿੱਚ ਦੇਖਿਆ ਜਾਂਦਾ ਹੈ। ਇਹ ਬਿਜਲੀ ਦੀਆਂ ਤਾਰਾਂ ’ਤੇ ਬੈਠਾ ਹੁੰਦਾ ਹੈ। ਬੀਂਡੇ, ਟਿੱਡੇ, ਮੱਕੜੀਆਂ, ਭੁਮੱਕੜ ਅਤੇ ਹੋਰ ਅਜਿਹੇ ਕੀੜੇ ਇਸ ਦੀ ਮੁੱਖ ਖੁਰਾਕ ਹਨ। ਕਦੇ ਕਦੇ ਇਹ ਡੱਡੂ, ਕਿਰਲੇ ਅਤੇ ਚੂਹਿਆਂ ਨੂੰ ਵੀ ਖ਼ੁਸ਼ ਹੋ ਕੇ ਖਾਂਦਾ ਹੈ। ਇਹ ਕਈ ਬਾਰ ਦਿਨ ਵੇਲੇ ਇਨ੍ਹਾਂ ਕੀੜਿਆਂ ਨੂੰ ਖਾਣ ਲਈ ਜ਼ਮੀਨ ’ਤੇ ਵੀ ਉਤਰ ਜਾਂਦਾ ਹੈ।

ਕੁਦਰਤ ਦੀ ਖ਼ੂਬਸੂਰਤ ਰਚਨਾ ਵੀਰ ਵਹੁਟੀ

ਬਰਸਾਤ ਦੇ ਮੌਸਮ ਵਿੱਚ ਚੀਜ ਵਹੁਟੀ ਨਾਂ ਦਾ ਕੀੜਾ ਆਮ ਵੇਖਣ ਨੂੰ ਮਿਲਦਾ ਹੈ। ਕਈ ਥਾਵਾਂ ’ਤੇ ਇਸ ਨੂੰ ਵੀਰ ਵਹੁਟੀ ਵੀ ਕਿਹਾ ਜਾਂਦਾ ਹੈ। ਇਸਨੂੰ ਹਿੰਦੀ ਵਿੱਚ ‘ਲਾਲ ਗਾਇ’ ਜਾਂ ‘ਗੋਕੁਲ ਗਾਇ’ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿੱਚ ਇਸ ਨੂੰ ‘ਰੈੱਡ ਵੈਲਵਟ ਮਾਈਟ’ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਦੀਆਂ 45000 ਤੋਂ ਵੀ ਵੱਧ ਕਿਸਮਾਂ ਹਨ। ਇਹ ਲਾਲ ਮਖਮਲੀ, ਚਮਕੀਲੇ, ਲਾਲ ਰੰਗ ਲਈ ਜਾਣੇ ਜਾਂਦੇ ਹਨ। ਚੀਜ ਵਹੁਟੀ ਮਿੱਟੀ ਵਿੱਚ 33 ਫੁੱਟ ਦੀ ਡੂੰਘਾਈ ਤਕ ਚਲੇ ਜਾਂਦੀ ਹੈ

ਬਾਲ ਕਿਆਰੀ - ਨਿਓਲਾ

ਖੁੱਲ੍ਹੇ ਖੇਤੀਂ ਸੁੰਨੇ ਥਾਵੀਂ
ਨਦੀ ਨਾਲਿਆਂ ਲਾਗੇ ਰਹਿੰਦਾ
ਨਿੱਕੇ ਪੌਚਿਆਂ ਨਾਲ ਨਿਓਲਾ
ਡੂੰਘੀਆਂ ਖੁੱਡਾਂ ਪੁੱਟ ਲੈਂਦਾ।

ਤਿੱਖੀ ਆਵਾਜ਼ ਵਾਲੀ ਪੀਲੀ ਟਟੀਹਰੀ

ਪੀਲੀ ਟਟੀਹਰੀ ਆਮ ਤੌਰ ’ਤੇ ਭਾਰਤੀ ਉਪ-ਮਹਾਂਦੀਪ ਵਿੱਚ ਪਾਈ ਜਾਂਦੀ ਹੈ। ਇਹ ਸੁੱਕੇ ਮੈਦਾਨਾਂ ਵਿੱਚ  ਟੋਭਿਆਂ ਅਤੇ ਤਲਾਬਾਂ ਆਦਿ ਦੇ ਨੇੜੇ ਘੁੰਮਦੀ ਵੇਖੀ ਜਾ ਸਕਦੀ ਹੈ। ਇਸ ਨੂੰ ਹਿੰਦੀ ਵਿੱਚ ਜਿਰਦੀ ਅਤੇ ਪੰਜਾਬੀ ਵਿੱਚ ਪੀਲੀ ਟਟੀਹਰੀ ਕਹਿੰਦੇ ਹਨ। ਇਹ ਤਿੱਖੀ ਆਵਾਜ਼ ਅਤੇ ਤੇਜ਼ ਉਡਾਣ ਲਈ ਪ੍ਰਸਿੱਧ ਹੈ, ਪਰ ਇਹ ਪਰਵਾਸ ਨਹੀਂ ਕਰਦੀ। ਬਾਕੀ ਦੀਆਂ ਹੋਰ ਟਟੀਹਰੀਆਂ ਅਤੇ ਮਰਵਾ (ਪਲੋਵਰ) ਦੀ ਤਰ੍ਹਾਂ ਇਹ ਜ਼ਮੀਨ ’ਤੇ ਰਹਿਣ ਤੇ ਆਂਡੇ ਦੇਣ ਵਾਲੇ ਪੰਛੀਆਂ ਵਿੱਚ ਆਉਂਦੀ ਹੈ।

ਸੇਵਾ ਦਾ ਫ਼ਲ -ਬਾਲ ਕਹਾਣੀ

ਪੁਰਾਣੇ ਵੇਲੇ ਦੀ ਗੱਲ ਹੈ। ਇੱਕ ਦੇਸ਼ ਵਿੱਚ ਧਨਾਨੰਦ ਨਾਂ ਦਾ ਰਾਜਾ ਰਾਜ ਕਰਦਾ ਸੀ। ਉਸਦੇ ਰਾਜ ਅੰਦਰ ਲੋਕ ਖ਼ੁਸ਼ ਅਤੇ ਸੁਖੀ ਸਨ। ਰਾਜਾ ਆਪ ਪਰਜਾ ਦੀ ਭਲਾਈ ਵਿੱਚ ਪੂਰੀ ਦਿਲਚਸਪੀ ਲੈਂਦਾ ਸੀ, ਜਿਸ ਕਰਕੇ ਲੋਕ ਰਾਜੇ ਦਾ ਬਹੁਤ ਸਤਿਕਾਰ ਕਰਦੇ ਸਨ।

ਚਾਲਾਕ ਚੂਹਾ - ਬਾਲ ਕਹਾਣੀ

ਇੱਕ ਜੰਗਲ ਵਿੱਚ ਸਾਰੇ ਜਾਨਵਰ ਮਿਲ ਜੁਲ ਕੇ ਰਹਿੰਦੇ ਸਨ। ਬਿੱਲੀ ਕੋਲ ਬਹੁਤ ਜ਼ਮੀਨ ਸੀ, ਪਰ ਉਹ ਬੁੱਢੀ ਹੋਣ ਕਾਰਨ ਕੋਈ ਫ਼ਸਲ ਨਹੀਂ ਉਗਾ ਸਕਦੀ ਸੀ। ਇਸ ਕਰਕੇ ਉਸਨੇ ਫੈ਼ਸਲਾ ਕੀਤਾ ਕਿ ਕਿਉਂ ਨਾ ਇਸ ਵਾਰ ਜ਼ਮੀਨ ਹਿੱਸੇ ’ਤੇ ਦੇ ਦਿੱਤੀ ਜਾਵੇ। ਇਸ ਲਈ ਉਸਨੂੰ ਵੀ ਕਾਫ਼ੀ ਫ਼ਸਲ ਆ ਜਾਏਗੀ ਤੇ ਹਿੱਸੇ ’ਤੇ ਕੰਮ ਕਰਨ ਵਾਲੇ ਨੂੰ ਵੀ। ਇਹ ਸੋਚ ਕੇ ਉਸਨੇ ਇਹ ਗੱਲ ਜੰਗਲ ਦੇ ਬਾਕੀ ਜਾਨਵਰਾਂ ਕੋਲ ਕੀਤੀ। ਸਾਰੇ ਜਾਨਵਰਾਂ ਨੂੰ ਬਿੱਲੀ ਦੀ ਇਹ ਸਲਾਹ ਕਾਫ਼ੀ ਚੰਗੀ ਲੱਗੀ।

ਸੁੰਦਰ ਪਰਵਾਸੀ ਪੰਛੀ ਪਨਚੀਰਾ

ਪਨਚੀਰਾ (ਇੰਡੀਅਨ ਸਕਿਮਰ) ਬਹੁਤ ਸੁੰਦਰ ਪਰਵਾਸੀ ਪੰਛੀ ਹੈ। ਇਹ ਪੰਜਾਬ ਵਿੱਚ ਸਰਦੀਆਂ ਦੇ ਮੌਸਮ ਵਿੱਚ ਹਰੀਕੇ ਝੀਲ ਵਿਖੇ ਪਰਵਾਸ ਕਰਦਾ ਸੀ, ਹੁਣ ਇਸਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਇਸ ਨੂੰ ਪਨਚੀਰਾ ਨਾਮ ਇਸਦੇ ਵਿਲੱਖਣ ਸ਼ਿਕਾਰ ਕਰਨ ਦੇ ਢੰਗ ਕਰਕੇ ਦਿੱਤਾ ਗਿਆ, ਜਿਸ ਵਿੱਚ ਇਸ ਦੀ ਚੁੰਝ ਦੀ ਜ਼ਿਆਦਾ ਭੂਮਿਕਾ ਹੁੰਦੀ ਹੈ। ਉਹ ਮੁੱਖ ਤੌਰ ’ਤੇ ਸਾਫ਼ ਪਾਣੀ ਦੇ ਦਰਿਆਵਾਂ ਨਦੀਆਂ ਵਿੱਚ ਪਰਵਾਸ ਕਰਦਾ ਹੈ। ਪਨਚੀਰੇ ਦੇ ਸਿਰ ਦਾ ਰੰਗ ਕਾਲਾ, ਚੁੰਝ ਸੰਤਰੀ, ਖੰਭ ਕਾਲੇ ਤੇ ਲੰਬੇ ਅਤੇ ਬਾਕੀ ਦਾ ਸਰੀਰ ਚਿੱਟਾ ਹੁੰਦਾ ਹੈ।

ਸੋਹਣਾ ਸੁਨੱਖਾ ਪੰਛੀ ਹਰੀਅਲ

ਹਰੀਅਲ  ਇੱਕ ਸੋਹਣਾ ਸੁਨੱਖਾ ਤੇ ਸ਼ਰਮੀਲਾ ਪੰਛੀ ਹੈ ਜੋ ਕਬੂਤਰ ਦੇ  ਪਰਿਵਾਰ ਵਿੱਚੋਂ  ਹੈ। ਇਹ ਆਮ ਤੌਰ ’ਤੇ ਦਸ ਤੋਂ ਵੀਹ ਤਕ ਦੇ ਝੁੰਡਾਂ ਵਿੱਚ ਵੇਖਣ ਨੂੰ ਮਿਲਦਾ ਹੈ, ਪਰ ਕਈ ਵਾਰੀ  ਥੋੜ੍ਹੇ ਪੰਛੀ ਵੀ ਦਿਖਾਈ  ਦਿੰਦੇ ਹਨ। ਜ਼ਮੀਨ ’ਤੇ ਇਨ੍ਹਾਂ ਨੂੰ ਬਹੁਤ ਘੱਟ ਵੇਖਿਆ  ਜਾਂਦਾ ਹੈ। ਕਈ ਬਾਰ ਤਾਂ ਹਰੇ-ਭਰੇ ਰੁੱਖਾਂ ਦੇ ਪੱਤਿਆਂ ਵਿੱਚ ਬੈਠੇ ਹਰੀਅਲਾਂ ਨੂੰ ਇੱਕ ਨਜ਼ਰ ਵਿੱਚ ਪਛਾਣਨਾ ਔਖਾ ਹੋ ਜਾਂਦਾ ਹੈ ਕਿ ਕਿਹੜੇ ਪੱਤੇ ਹਨ  ਤੇ ਕਿਹੜੇ ਹਰੀਅਲ।
ਇਸਨੂੰ ਅੰਗਰੇਜ਼ੀ ਵਿੱਚ ‘ਗਰੀਨ ਪਿਜਨ’ ਕਿਹਾ ਜਾਂਦਾ ਹੈ। ਇਸਦੇ ਸਰੀਰ ਦਾ ਆਕਾਰ 29 ਤੋਂ 33 ਸੈਂਟੀਮੀਟਰ ਹੁੰਦਾ ਹੈ।

ਬਾਲ ਕਿਆਰੀ - ਛੁੱਟੀਆਂ ਮੁੱਕੀਆਂ ਵਰਖਾ ਆਈ

ਛੁੱਟੀਆਂ ਮੁੱਕੀਆਂ, ਆਈ ਜੁਲਾਈ,
ਵਰਖਾ ਬੀਬੀ ਨਾਲ ਲਿਆਈ।
ਅਰਬ ਸਾਗਰ ’ਚੋਂ ਪੌਣਾਂ ਆਉਣ,
ਪਾਣੀ ਭਰੀਆਂ, ਮੀਂਹ ਬਰਸਾਉਣ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067305436
Copyright © 2018, Panjabi Times. All rights reserved. Website Designed by Mozart Infotech