ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸਿਹਤ ਖਜ਼ਾਨਾ

ਬੱਚਿਆਂ ਵਿਚ ਗੋਡੇ ਦੀ ਪੀੜ

June 24, 2018 02:01 PM

ਜੋੜਾਂ ਦੀਆਂ ਦਰਦਾਂ ਆਮ ਤੌਰ ਉੱਤੇ ਵੱਡੀ ਉਮਰ ਦਾ ਰੋਗ ਮੰਨ ਲਿਆ ਗਿਆ ਹੈ ਪਰ ਬੱਚਿਆਂ ਵਿਚ ਵੀ ਇਸ ਦੇ ਅਨੇਕ ਕਾਰਨ ਹਨ। ਲਗਾਤਾਰ ਦੌੜਦੇ-ਭੱਜਦੇ, ਸੱਟਾਂ ਖਾਂਦੇ, ਡਿੱਗਦੇ ਬੱਚੇ ਕਿਸੇ ਨਾ ਕਿਸੇ ਥਾਂ ਦੀ ਪੀੜ, ਕਿਸੇ ਪੱਠੇ ਦੀ ਖਿੱਚ ਜਾਂ ਜੋੜਾਂ ਦੀ ਪੀੜ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ।
ਲੋੜੋਂ ਵੱਧ ਜੋੜ ਦੀ ਵਰਤੋਂ, ਪੱਠਿਆਂ ਦੀ ਖਿੱਚ, ਪੱਠਿਆਂ ਦੀ ਕਮਜ਼ੋਰੀ, ਓਸਗੁੱਡ ਸ਼ਲੈਟਰ ਬਿਮਾਰੀ (ਵਧਦੇ ਬੱਚਿਆਂ ਦਾ ਰੋਗ) ਆਦਿ ਅਨੇਕ ਕਾਰਨਾਂ ਕਰ ਕੇ ਬੱਚਿਆਂ ਨੂੰ ਡਾਕਟਰ ਕੋਲ ਲਿਜਾਉਣਾ ਪੈ ਸਕਦਾ ਹੈ। ਓਸਗੁੱਡ ਸ਼ਲੈਡਰ ਬਿਮਾਰੀ ਵਿਚ ਹੱਡੀ ਦਾ ਵਧਦਾ ਸਿਰਾ ਜੋ ਗੋਡੇ ਵਿਚ ਹੁੰਦਾ ਹੈ, ਵਿਚ ਨਿੱਕਾ ਜਿਹਾ ਹੱਡੀ ਦਾ ਟੋਟਾ ਵੱਧ ਜਾਂਦਾ ਹੈ। ਇਸ ਨਾਲ ਬੱਚੇ ਨੂੰ ਗੋਡੇ ਵਿਚ ਤਿੱਖੀ ਪੀੜ ਹੋਣ ਲੱਗ ਪੈਂਦੀ ਹੈ। ਵਧਣ ਦੀਆਂ ਦਰਦਾਂ ਵੀ ਬੜੀਆਂ ਤਿੱਖੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਬੱਚੇ ਨੂੰ ਰਾਤ ਨੂੰ ਉੱਠ ਕੇ ਲੱਤਾਂ ਘੁਟਾਉਣ ਦੀ ਲੋੜ ਪੈਂਦੀ ਹੈ।
ਹੀਮੋਫਿਲੀਆ ਬਿਮਾਰੀ ਵਿਚ ਜੋੜਾਂ ਵਿਚ ਲਹੂ ਚੱਲਣ ਦੀ ਬਿਮਾਰੀ ਸਦਕਾ ਗੋਡਿਆਂ ਤੇ ਹੋਰ ਜੋੜਾਂ ਵਿਚ ਲਹੂ ਇਕੱਠਾ ਹੋ ਸਕਦਾ ਹੈ। ਇਸ ਕਰ ਕੇ ਜੋੜ ਦਾ ਕੁੱਝ ਹਿੱਸਾ ਖੁਰ ਸਕਦਾ ਹੈ ਤੇ ਕੁੱਝ ਜੋੜ ਵਿਚਲੇ ਹਿੱਸੇ ਲੋੜੋਂ ਵਧ ਵਧਣ ਲੱਗ ਪੈਂਦੇ ਹਨ ਜਿਸ ਕਰ ਕੇ ਕਈ ਵਾਰ ਹੱਡੀਆਂ ਵੀ ਲੰਮੀਆਂ ਜਾਂ ਛੋਟੀਆਂ ਹੋ ਸਕਦੀਆਂ ਹਨ। ਕਈ ਵਾਰ ਹੱਡੀਆਂ ਵਿਚ ਕੀਟਾਣੂਆਂ ਦੇ ਹਮਲੇ ਕਾਰਨ ਜੋੜ ਵਿਚ ਵੀ ਸੋਜ਼ਿਸ਼ ਹੋ ਸਕਦੀ ਹੈ ਜਾਂ ਜੋੜ ਦੇ ਅੰਦਰ ਕੀਟਾਣੂ ਵਧ ਸਕਦੇ ਹਨ ਜਿਸ ਨਾਲ ਜੋੜ ਸੁੱਜ ਜਾਂਦਾ ਹੈ ਤੇ ਪੀੜ ਕਰਦਾ ਹੈ। ਰੀੜ੍ਹ ਦੀ ਹੱਡੀ ਦੀ ਟੀਬੀ ਹੋ ਜਾਣ ਉੱਤੇ ਵੀ ਕਈ ਵਾਰ ਵੱਖੋ-ਵੱਖ ਹੋਰ ਹੱਡੀਆਂ ਤੇ ਜੋੜਾਂ ਵਿਚ ਟੀਬੀ ਦੇ ਕੀਟਾਣੂ ਹਮਲਾ ਬੋਲ ਸਕਦੇ ਹਨ ਤੇ ਜੋੜਾਂ ਵਿਚ ਤਿੱਖੀ ਪੀੜ ਹੋ ਸਕਦੀ ਹੈ।
 

ਜੁਵੇਨਾਈਲ ਆਰਥਰਾਈਟਿਸ ਵਿਚ ਵੀ ਜੋੜ ਦੀ ਪੀੜ ਨੂੰ ਘਟਾਉਣ ਲਈ ਬੱਚਿਆਂ ਵਿਚ ਸਟੀਰਾਇਡ ਦਾ ਟੀਕਾ ਜੋੜ ਵਿਚ ਲਾਉਣਾ ਪੈਂਦਾ ਹੈ। ਰਿਊਮੈਟਾਇਡ ਆਰਥਰਾਈਟਿਸ ਵਿਚ ਜੋੜਾਂ ਵਿਚ ਭਰੇ ਪਾਣੀ ਸਦਕਾ ਤਿੱਖੀ ਪੀੜ ਤੇ ਬੱਚੇ ਦੇ ਤੁਰਨ ਵਿਚ ਦਿੱਕਤ ਆ ਸਕਦੀ ਹੈ। ਵਧਣ ਦੀਆਂ ਦਰਦਾਂ ਬੱਚੇ ਨੂੰ ਬੇਹਾਲ ਕਰ ਦਿੰਦੀਆਂ ਹਨ। ਸ਼ਾਮ ਵੇਲੇ ਜਾਂ ਰਾਤ ਵੇਲੇ ਦੋਵਾਂ ਲੱਤਾਂ ਵਿਚ ਖਿੱਚ ਤੇ ਪੀੜ ਸਦਕਾ ਬੱਚੇ ਨਾ ਆਰਾਮ ਨਾਲ ਬਹਿ ਸਕਦੇ ਹਨ ਤੇ ਨਾ ਹੀ ਚੰਗੀ ਨੀਂਦਰ ਲੈ ਸਕਦੇ ਹਨ। ਪਹਿਲਾਂ ਤਿੰਨ ਤੋਂ ਚਾਰ ਸਾਲ ਦੀ ਉਮਰ ਵਿਚ ਤੇ ਫੇਰ 8 ਤੋਂ 12 ਸਾਲ ਦੀ ਉਮਰ ਵਿਚ ਆਮ ਤੌਰ ਉੱਤੇ ਅਜਿਹੀ ਪੀੜ ਹੋਣ ਲੱਗ ਪੈਂਦੀ ਹੈ। ਇਹ ਪੀੜ ਆਮ ਤੌਰ ਉੱਤੇ ਸਵੇਰ ਵੇਲੇ ਉੱਕਾ ਹੀ ਠੀਕ ਹੋ ਜਾਂਦੀ ਹੈ। ਇਸੇ ਲਈ ਮਾਪੇ ਬੱਚੇ ਦਾ ਝੂਠ ਮੂਠ ਦਾ ਬਹਾਨਾ ਮੰਨ ਲੈਂਦੇ ਹਨ ਕਿਉਂਕਿ ਇਹ ਪੀੜ ਖੇਡਣ ਵੇਲੇ ਜਾਂ ਦਿਨ ਵੇਲੇ ਭੱਜਣ ਦੌੜਨ ਵੇਲੇ ਨਹੀਂ ਹੁੰਦੀ। ਜਿਨ੍ਹਾਂ ਬੱਚਿਆਂ ਨੂੰ ਇਹ ਪੀੜ ਹੋ ਰਹੀ ਹੋਵੇ, ਉਨ੍ਹਾਂ ਨੂੰ ਸਿਰ ਪੀੜ ਤੇ ਢਿੱਡ ਪੀੜ ਵੀ ਆਮ ਹੀ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਦੀ ਪੀੜ ਵਾਲੇ ਬੱਚਿਆਂ ਦੇ ਐਕਸ-ਰੇ ਤੇ ਲਹੂ ਦੇ ਟੈਸਟ ਨਾਰਮਲ ਹੁੰਦੇ ਹਨ। ਸਿਰਫ਼ ਇਨ੍ਹਾਂ ਬੱਚਿਆਂ ਦੀ ਪੀੜ ਨੂੰ ਜਰਨ ਦੀ ਤਾਕਤ ਘੱਟ ਹੁੰਦੀ ਹੈ।
ਇਲਾਜ: ਵਧਣ ਦੀਆਂ ਦਰਦਾਂ ਵਿਚ ਲੱਤਾਂ ਨੂੰ ਘੁੱਟਣ ਤੇ ਮਾਲਿਸ਼ ਕਰਨ ਦੀ ਲੋੜ ਪੈਂਦੀ ਹੈ। ਲੱਤਾਂ ਨੂੰ ਹਲਕਾ ਖਿੱਚ ਕੇ ਸਿੱਧਾ ਕਰਨਾ ਚਾਹੀਦਾ ਹੈ। ਹਲਕਾ ਸੇਕ ਦੇਣ ਨਾਲ ਵੀ ਫ਼ਰਕ ਪੈ ਜਾਂਦਾ ਹੈ। ਜੇ ਫਰਕ ਨਾ ਦਿਸੇ ਤਾਂ ਡਾਕਟਰ ਦੀ ਸਲਾਹ ਨਾਲ ਦਰਦ ਦੀਆਂ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ ਪਰ ਐਸਪਿਰਿਨ ਦੀ ਗੋਲੀ ਬਿਲਕੁਲ ਨਹੀਂ ਦੇਣੀ ਚਾਹੀਦੀ। ਇਕ ਗੱਲ ਧਿਆਨ ਰਹੇ ਕਿ ਵਧਣ ਦੀਆਂ ਦਰਦਾਂ ਹਮੇਸ਼ਾ ਦੋਨੋਂ ਲੱਤਾਂ ਵਿਚ ਹੁੰਦੀਆਂ ਹਨ, ਇੱਕ ਲੱਤ ਵਿਚ ਨਹੀਂ। ਵਧਣ ਦੀਆਂ ਦਰਦਾਂ ਜੋੜਾਂ ਵਿਚ ਨਹੀਂ ਹੁੰਦੀਆਂ, ਸਿਰਫ਼ ਪੱਠਿਆਂ ਵਿਚ ਹੁੰਦੀਆਂ ਹਨ। ਇਸ ਵਿਚ ਬੁਖ਼ਾਰ ਵੀ ਨਹੀਂ ਹੁੰਦਾ ਤੇ ਬੱਚਾ ਲੰਗ ਵੀ ਨਹੀਂ ਮਾਰਦਾ।
ਵਧਣ ਦੀਆਂ ਦਰਦਾਂ ਵਿਚ ਡਾਕਟਰ ਕੋਲ ਕਦੋਂ ਲਿਜਾਈਏ?
ਜੇ ਲੱਤ ਦੀ ਦਰਦ ਨਾਲ ਅੱਗੇ ਦੱਸੇ ਲੱਛਣ ਹੋਣ ਤਾਂ ਸਮਝੋ ਵਧਣ ਦੀਆਂ ਦਰਦਾਂ ਨਹੀਂ, ਕੋਈ ਹੋਰ ਬਿਮਾਰੀ ਹੈ: ਸੱਟ ਵੱਜੀ ਹੋਵੇ। ਬੁਖ਼ਾਰ ਹੋਵੇ। ਭੁੱਖ ਮਰ ਜਾਵੇ। ਲੰਗ ਮਾਰ ਰਿਹਾ ਹੋਵੇ। ਦਾਣੇ ਨਿਕਲ ਜਾਣ। ਜੋੜ ਸੁੱਜ ਜਾਣ। ਥਕਾਵਟ ਹੋਣ ਲੱਗ ਪਵੇ। ਦਿਨ ਵੇਲੇ ਵੀ ਪੀੜ ਹੋਵੇ। ਭਾਰ ਘੱਟ ਜਾਵੇ। ਕਮਜ਼ੋਰੀ ਮਹਿਸੂਸ ਹੋਵੇ।
ਜੰਪਰ ਗੋਡਾ: ਗੋਡੇ ਦੇ ਬੰਨ੍ਹਣ ਵਾਲੇ ਪੱਠਿਆਂ ਦੇ ਸਿਰੇ ਵਿਚ ਖਿੱਚ ਪੈਣ ਨਾਲ ਗੋਡੇ ਵਿਚ ਪੀੜ ਹੋ ਸਕਦੀ ਹੈ। ਜਿਹੜੇ ਬੱਚੇ ਜ਼ਿਆਦਾ ਚੌਂਕੜੀ ਮਾਰ ਕੇ ਬੈਠਦੇ ਹੋਣ ਜਾਂ ਬਹੁਤ ਜ਼ਿਆਦਾ ਛਾਲਾਂ ਮਾਰਦੇ ਹੋਣ, ਉਨ੍ਹਾਂ ਦੇ ਗੋਡੇ ਵਿਚ ਪੀੜ ਹੋ ਸਕਦੀ ਹੈ ਤੇ ਸੋਜ਼ਿਸ਼ ਵੀ। ਸੰਪੂਰਨ ਆਰਾਮ ਨਾਲ ਰਾਹਤ ਮਿਲਦੀ ਹੈ।
ਗੋਡੇ ਦੇ ਪੱਠਿਆਂ ਦੀ ਸੱਟ: ਲੋੜੋਂ ਵਧ ਜ਼ੋਰ ਪਾਉਣ ਜਾਂ ਬਹੁਤਾ ਭਾਰ ਚੁੱਕਣ ਜਾਂ ਤਿਲਕ ਕੇ ਇਕਦਮ ਟੇਢਾ ਹੋ ਜਾਣ ਨਾਲ ਮੋਚ ਪੈ ਜਾਣ ਉੱਤੇ ਤਿੱਖੀ ਪੀੜ ਹੋ ਸਕਦੀ ਹੈ। ਬਰਫ਼ ਦਾ ਪੈਕ ਲਾਉਣ, ਪੈਰ ਉੱਤੇ ਚੁੱਕ ਕੇ ਰੱਖਣ ਤੇ ਘੁੱਟ ਕੇ ਬੰਨਣ ਨਾਲ ਆਰਾਮ ਮਿਲ ਜਾਂਦਾ ਹੈ।
ਪਟੈਲੋਫਿਮੋਰਲ ਪੇਨ ਸਿੰਡਰੋਮ: ਤੇਜ਼ ਦੌੜਨ ਵਾਲੇ ਬੱਚਿਆਂ (13 ਤੋਂ 18 ਸਾਲ ਦੀ ਉਮਰ) ਦੇ ਗੋਡੇ ਦੇ ਅਗਲੇ ਸਿਰੇ ਉੱਤੇ ਪੀੜ ਹੋ ਸਕਦੀ ਹੈ। ਗੋਡੇ ਉੱਤੇ ਲੋੜੋਂ ਵੱਧ ਭਾਰ ਪੈ ਜਾਣ ਸਦਕਾ ਜਦੋਂ ਇਹ ਬੱਚੇ ਚੌਂਕੜੀ ਮਾਰਦੇ ਹਨ, ਕੁੱਦਦੇ ਹਨ ਜਾਂ ਅੱਗੇ ਝੁਕ ਕੇ ਗੋਡਾ ਮੋੜਦੇ ਹਨ ਤਾਂ ਤਿੱਖੀ ਪੀੜ ਹੋ ਸਕਦੀ ਹੈ ਤੇ ਹੱਡੀ ਵੀ ਸਰਕ ਸਕਦੀ ਹੈ।
ਕੁਆਡਰੀਸੈੱਪਸ ਟੈਂਡੀਨਾਈਟਿਸ: ਫੁੱਟਬਾਲ, ਅਥਲੈਟਿਕਸ, ਤੇਜ਼ ਦੌੜਨ ਵਰਗੀਆਂ ਖੇਡਾਂ ਵਿਚ ਰੁਚੀ ਰੱਖਣ ਵਾਲੇ ਬੱਚਿਆਂ ਵਿਚ ਪੱਠਿਆਂ ਦੀ ਖਿੱਚ ਕਾਰਨ ਪੱਟ ਦੇ ਹੇਠਲੇ ਸਿਰੇ ਤੇ ਗੋਡੇ ਦੇ ਉੱਪਰਲੇ ਸਿਰੇ ਤੇ ਪੀੜ, ਸੋਜ਼ਿਸ਼ ਤੇ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ।
ਰਸੌਲੀ: ਇਸ ਵਿਚ ਪੀੜ ਬਹੁਤ ਘੱਟ ਹੁੰਦੀ ਹੈ ਪਰ ਗੋਡੇ ਦੇ ਪਾਸੇ ‘ਤੇ ਛੋਟੀ ਰਸੌਲੀ ਦਿਸਦੇ ਸਾਰ ਤੁਰੰਤ ਡਾਕਟਰ ਕੋਲ ਚੈੱਕਅੱਪ ਕਰਵਾਉਣ ਜਾਣਾ ਚਾਹੀਦਾ ਹੈ। ਜੇ ਜੋੜਾਂ ਦੀ ਦਰਦ ਲਗਾਤਾਰ ਹੁੰਦੀ ਰਹੇ ਤੇ ਨਾਲ ਅੱਗੇ ਦੱਸੇ ਲੱਛਣ ਹੋਣ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ: ਲੰਗ ਵੱਜਣਾ। ਥਕਾਵਟ। ਗਲੇ, ਕੱਛ ਜਾਂ ਸਰੀਰ ਦੇ ਹੋਰ ਹਿੱਸਿਆਂ ਵਿਚ ਗਿਲਟੀਆਂ। ਜੋੜ ਸੁੱਜਣਾ ਤੇ ਅਕੜਾਹਟ। ਲਗਾਤਾਰ ਬੁਖ਼ਾਰ। ਸਰੀਰ ਉੱਤੇ ਦਾਣੇ ਨਿਕਲਣੇ। ਢਿੱਡ ਪੀੜ। ਭਾਰ ਘਟਣਾ। ਇਕ ਤੋਂ ਦੂਜੇ ਜੋੜ ਵੱਲ ਪੀੜ ਜਾਣਾ/ਰਿਊਮੈਟਿਕ ਬੁਖ਼ਾਰ। ਜੋੜ ਦੇ ਇਕ ਹਿੱਸੇ ਵਿਚ ਤਿੱਖੀ ਪੀੜ। ਇਕਦਮ ਤਿੱਖੀ ਪੀੜ। ਲੰਮੇ ਸਮੇਂ ਤੋਂ ਹੁੰਦੀ ਹਲਕੀ ਪੀੜ। ‘ਟਿੱਕ’ ਕੀਟਾਣੂਆਂ ਦੇ ਕੱਟਣ ਬਾਅਦ। ਰਾਤ ਨੂੰ ਪੀੜ। ਸ਼ਾਮ ਨੂੰ ਰੋਜ਼ ਹੁੰਦੀ ਪੀੜ। ਰੋਜ਼ਮੱਰਾ ਦੇ ਕੰਮਕਾਰ ਵਿਚ ਅੜਿੱਕਾ ਪਾ ਰਹੀ ਹੋਵੇ। ਜੋੜ ਹਿਲਾਉਣ ਜਾਂ ਜ਼ੋਰ ਪਾਉਣ ਉੱਤੇ ਤਿੱਖੀ ਪੀੜ। ਬੈਠਣ ਨਾਲ ਪੀੜ ਵਧਦੀ ਹੋਵੇ। ਜੋੜ ਉੱਤੇ ਨੀਲ ਪੈ ਜਾਣ। ਚਮੜੀ ਵਿਚ ਨੀਲ ਪੈਣੇ। ਸੋਚਣ ਸਮਝਣ ਦੀ ਸ਼ਕਤੀ ਘਟਣੀ। ਪੂਰਾ ਜੋੜ ਸਿੱਧਾ ਨਾ ਕਰ ਸਕਣਾ। ਰਤਾ ਕੁ ਸੱਟ ਨਾਲ ਚਮੜੀ ਵਿੱਚੋਂ ਲਹੂ ਚੱਲ ਪੈਣਾ। ਜੋੜ ਵਿਚ ਚਰਰ ਚਰਰ ਦੀਆਂ ਆਵਾਜ਼ਾਂ ਆਉਣੀਆਂ। ਸਿਰ ਪੀੜ। ਭੁੱਖ ਮਰਨੀ। ਜੋੜਾਂ ਦਾ ਆਕੜਨਾ। ਚਮੜੀ ਹੇਠਾਂ ਗੱਠ।
ਗੋਡੇ ਦੀ ਪੀੜ ਬਾਰੇ ਮਾਪਿਆਂ ਨੂੰ ਸੁਝਾਅ: ਹਰ ਪੰਜਾਂ ਵਿੱਚੋਂ ਦੋ ਬੱਚਿਆਂ ਨੂੰ ਵਧਣ ਦੀਆਂ ਦਰਦਾਂ ਜ਼ਰੂਰ ਹੁੰਦੀਆਂ ਹਨ। ਜਵਾਨੀ ਵਿਚ ਪੈਰ ਧਰਦੇ ਬੱਚਿਆਂ ਤੇ ਛੋਟੇ ਬੱਚਿਆਂ ਵਿਚ ਇਹ ਆਮ ਹੀ ਦਿਸਦੀ ਹੈ ਪਰ ਜੇ ਟੱਬਰ ਵਿਚ ‘ਰੈਸਟਲੈੱਸ ਲੈੱਗ ਸਿੰਡਰੋਮ’ (ਲੱਤਾਂ ਵਿਚ ਰਾਤ ਵੇਲੇ ਕੜਵੱਲ, ਖਿੱਚ ਤੇ ਪੀੜ) ਦਾ ਰੋਗ ਹੋਵੇ ਤਾਂ ਬੱਚੇ ਵਿਚ ਵੀ ਸਿਰਫ਼ ਵਧਣ ਦੀ ਦਰਦਾਂ ਕਹਿ ਕੇ ਨਹੀਂ ਸਾਰ ਲੈਣਾ ਚਾਹੀਦਾ, ਬਲਕਿ ਡਾਕਟਰੀ ਸਲਾਹ ਲੈ ਲੈਣੀ ਚਾਹੀਦੀ ਹੈ।
ਬੱਚੇ ਨੂੰ ਗੋਡੇ ਦੇ ਰੋਗਾਂ ਤੇ ਸੱਟਾਂ ਤੋਂ ਕਿਵੇਂ ਬਚਾਈਏ: ਲਗਾਤਾਰ ਕਸਰਤ। ਬੱਚੇ ਦਾ ਭਾਰ ਵੱਧ ਹੈ ਤਾਂ ਭਾਰ ਘਟਾਉ। ਜੇ ਬੱਚਾ ਖਿਡਾਰੀ ਹੈ ਤਾਂ ਖੇਡਣ ਤੋਂ ਪਹਿਲਾਂ ‘ਵਾਰਮ ਅੱਪ’ ਜ਼ਰੂਰੀ ਹੈ। ਏਰੋਬਿਕ ਕਸਰਤਾਂ ਯਾਨੀ ਸਾਈਕਲ ਚਲਾਉਣਾ, ਜੌਗਿੰਗ, ਤੈਰਨਾ, ਆਦਿ। ਜੁੱਤੀਆਂ ਦਾ ਨਾਪ ਸਹੀ ਅਤੇ ਥੱਲਾ ਨਰਮ ਹੋਵੇ। ਪੌੜੀਆਂ ਦੌੜ ਕੇ ਕਦੀ ਨਾ ਉੱਤਰੋ।
ਘਰੇਲੂ ਨੁਸਖ਼ੇ
*ਗੋਡੇ ਦੀ ਸੱਟ ਜਾਂ ਪੀੜ ਉੱਤੇ ਬਰਫ਼ ਲਾਉਣ ਨਾਲ ਗੋਡੇ ਵੱਲ ਜਾਂਦੀਆਂ ਨਸਾਂ ਸੁੰਗੜ ਜਾਂਦੀਆਂ ਹਨ ਜਿਸ ਨਾਲ ਗੋਡੇ ਵੱਲ ਜਾਂਦਾ ਲਹੂ ਘੱਟ ਜਾਂਦਾ ਹੈ ਤੇ ਸੋਜ਼ਿਸ਼ ਘੱਟ ਜਾਂਦੀ ਹੈ।
*ਤਾਜ਼ਾ ਅਦਰਕ ਕੱਦੂਕਸ ਕਰ ਕੇ ਕੋਸੇ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਪੀੜ ਘਟਦੀ ਹੈ। ਦੇਸੀ ਚਾਹ ਦਿਨ ਵਿਚ ਚਾਰ ਪੰਜ ਵਾਰ ਪੀਣੀ ਚਾਹੀਦੀ ਹੈ। ਅਦਰਕ ਦੇ ਤੇਲ ਨਾਲ ਹਲਕੀ ਮਾਲਿਸ਼ ਨਾਲ ਵੀ ਸੋਜ਼ਿਸ਼ ਘਟਦੀ ਹੈ।
*ਇਕ ਜਾਂ ਦੋ ਗਿਲਾਸ ਕੋਸੇ ਪਾਣੀ ਵਿਚ ਰਤਾ ਕੁ ‘ਐੱਪਲ ਸਾਈਡਰ ਵਿਨੇਗਰ’ ਪਾ ਕੇ ਪੀਣ ਨਾਲ ਵੀ ਕੁੱਝ ਚਿਰ ਬਾਅਦ ਗੋਡੇ ਦੀ ਪੀੜ ਘਟਦੀ ਹੈ।
*ਲਾਲ ਮਿਰਚ ਤੇ ਓਲਿਵ ਤੇਲ ਦੇ ਮਿਸ਼ਰਨ ਦਵਾਈਆਂ ਦੀ ਦੁਕਾਨ ਤੋਂ ਮਿਲਦੇ ਹਨ। ‘ਕੈਪਸਾਇਸਿਨ’ ਦੇ ਨਾਂ ਹੇਠ ਵਿਕ ਰਹੀਆਂ ਇਹ ਮੱਲਮਾਂ ਲਾਉਣ ਨਾਲ ਪੀੜ ਦਾ ਅਹਿਸਾਸ ਘਟ ਜਾਂਦਾ ਹੈ।
*ਸਰ੍ਹੋਂ ਦਾ ਤੇਲ ਤੇ ਹਲਦੀ ਨੂੰ ਸਦੀਆਂ ਤੋਂ ਸੋਜ਼ਿਸ਼ ਉੱਤੇ ਬੰਨ੍ਹ ਕੇ ਆਰਾਮ ਲਿਆ ਜਾਂਦਾ ਰਿਹਾ ਹੈ। ਹਲਦੀ ਨੂੰ ਗਰਮ ਪਾਣੀ ਜਾਂ ਦੁੱਧ ਵਿਚ ਮਿਲਾ ਕੇ ਵੀ ਪੀਣ ਨਾਲ ਪੀੜ ਤੋਂ ਰਾਹਤ ਮਿਲ ਜਾਂਦੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸਿਹਤ ਖਜ਼ਾਨਾ ਵਿੱਚ ਹੋਰ
ਕੈਂਸਰ ਬਾਰੇ ਦਸ ਸਵਾਲ-ਜਵਾਬ

ਸਵਾਲ: ਕੀ ਕੈਂਸਰ ਲਾਇਲਾਜ ਹੈ?

ਜਵਾਬ: ਜੀ ਨਹੀਂ। ਕੈਂਸਰ ਇਲਾਜਯੋਗ ਹੈ। ਇਹ ਰੋਗ ਦੇ ਪੜਾਅ ਅਤੇ ਕਿਸਮ ‘ਤੇ ਨਿਰਭਰ ਕਰਦਾ ਹੈ ਕਿ ਇਲਾਜ ਕਿੰਨਾ ਸਫ਼ਲ ਹੋਵੇਗਾ। ਮੋਟੇ ਰੂਪ ਵਿਚ ਕੈਂਸਰ ਦੇ ਚਾਰ ਪੜਾਅ ਹੁੰਦੇ ਹਨ। ਪਹਿਲੇ ਤਿੰਨ ਪੜਾਅ ਤੱਕ ਚੀਰ-ਫਾੜ, ਰੇਡੀਉ ਕਿਰਨਾਂ ਅਤੇ ਕੀਮੋਥੈਰੇਪੀ ਦੇ ਜ਼ਰੀਏ ਇਲਾਜ ਕੀਤਾ ਜਾਂਦਾ ਹੈ। ਚੌਥੇ ਪੜਾਅ ਵਿਚ ਮੁੱਖ ਇਲਾਜ ਕੀਮੋਥੈਰੇਪੀ ਦੁਆਰਾ ਹੀ ਹੁੰਦਾ ਹੈ। ਅੱਜ ਕੱਲ੍ਹ ਨਵੀਆਂ ਤੋਂ ਨਵੀਆਂ ਇਲਾਜ ਵਿਧੀਆਂ ਅਤੇ ਤਕਨੀਕਾਂ ਰਾਹੀਂ ਲਗਾਤਾਰ ਬਿਹਤਰ ਨਤੀਜੇ ਸਾਹਮਣੇ ਆ ਰਹੇ ਹਨ। ਜਿੰਨਾ ਜਲਦੀ ਅਤੇ ਅਨੁਸ਼ਾਸਤ ਤਰੀਕੇ ਨਾਲ ਕੈਂਸਰ ਦਾ ਇਲਾਜ ਕਰਵਾਇਆ ਜਾਵੇ, ਓਨੀ ਹੀ ਸਫ਼ਲਤਾ ਦੀ ਸੰਭਾਵਨਾ ਵੱਧ ਹੋਵੇਗੀ।

ਨਸ਼ੇ ਦੇ ਟੀਕਿਆਂ ਨਾਲ ਅਚਾਨਕ ਮੌਤਾਂ ਅਤੇ ‘ਕੱਟ’

ਹਾਲ ਹੀ ਵਿੱਚ ਦੱਸੀਆਂ ਜਾ ਰਹੀਆਂ ਨਸ਼ਿਆਂ ਦੇ ਟੀਕਿਆਂ ਨਾਲ ਹੋਈਆਂ 30 ਮੌਤਾਂ ਦੇ ਤਾਂਡਵ ਨਾਚ ਦਾ ਅਖਾੜਾ ਨੇ ਸਰਹੱਦੀ ਜ਼ਿਲ੍ਹੇ। ਇਨ੍ਹਾਂ ਵਿੱਚੋਂ ਤਰਨਤਾਰਨ, ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ ਕ੍ਰਮਵਾਰ 8, 7 ਤੇ 5 ਮੌਤਾਂ ਹੋਈਆਂ ਨੇ। ਨਿੱਕੇ ਜਿਹੇ ਜ਼ਿਲ੍ਹੇ ਫਰੀਦਕੋਟ ਵੀ 4 ਮੌਤਾਂ ਹੋਈਆਂ। ਨਸ਼ਿਆਂ ਦੀ ਜ਼ਿਆਦਾ ਡੋਜ਼ ਨਾਲ ਮੌਤਾਂ ਅਮਰੀਕਾ ਵਰਗੇ ਵਿਕਸਤ ਮੁਲਕ ਵੀ ਬਹੁਤ ਜ਼ਿਆਦਾ ਹੁੰਦੀਆਂ ਹਨ। ਕਾਫੀ ਉਪਾਅ ਕਰਨ ਦੇ ਬਾਵਜੂਦ ਰਸਤਾ ਨਹੀਂ ਲੱਭ ਰਿਹਾ, ਜਾਇਜ਼ ਤੇ ਨਾਜਾਇਜ਼ ਨਸ਼ੀਲੇ ਪਦਾਰਥ ਉਥੇ ਵੀ ਬਹੁਤ ਵਿਕਦੇ ਨੇ। ਅਮਰੀਕਾ ਵਿੱਚ ਸਾਲ 2016 ਦੌਰਾਨ ਜ਼ਿਆਦਾ ਨਸ਼ੇ ਦੀ ਜ਼ਿਆਦਾ ਡੋਜ਼ ਕਾਰਨ 63600 ਮੌਤਾਂ ਹੋਈਆਂ ਜਿਨ੍ਹਾਂ ਵਿੱਚੋਂ 19413 ਫੈਂਟਾਨਿਲ ਨਾਲ ਹੋਈਆਂ। ਫੈਂਟਾਨਿਲ ਕਾਰਨ ਮੌਤਾਂ ਵਿੱਚ 2013 ਤੋਂ 2016 ਤੱਕ 88% ਸਾਲਾਨਾ ਵਾਧਾ ਹੋਇਆ, 2013 ਵਿੱਚ 3108 ਸਾਲ 2015 ਵਿੱਚ 9580 ਤੇ 2016 ਵਿੱਚ 19413 ਮੌਤਾਂ। ਸਿਹਤ ਬੀਮਾ ਨਾ ਹੋਣ ਕਰਕੇ 30% ਨਸ਼ੇੜੀ ਤਾਂ ਇਲਾਜ ਹੀ ਨਹੀਂ ਕਰਵਾ ਸਕਦੇ। ਪੰਜਾਬ ਵਿੱਚ ਵੀ ਨਸ਼ਿਆਂ ਦੇ ਟੀਕੇ ਲਗਾਉਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
 

ਅਪੈਂਡਿਕਸ ਦੀ ਪੀੜ, ਲੱਛਣ ਤੇ ਇਲਾਜ

ਅਪੈਂਡਿਕਸ ਦੀ ਅਸਹਿਣਯੋਗ ਹੁੰਦੀ ਹੈ ਅਤੇ ਐਮਰਜੈਂਸੀ ਵਿਚ ਅਪਰੇਸ਼ਨ ਕਰਵਾਉਣਾ ਪੈਂਦਾ ਹੈ। ਇਸ ਨੂੰ ਪੇਟ ਦੀ ਨਾੜੀ ਫੁੱਲਣਾ ਵੀ ਕਹਿੰਦੇ ਹਨ। ਇਸ ਦਾ ਪੂਰਾ ਨਾਮ ਹੈ- ਵਰਮੀਫਾਰਮ ਅਪੈਂਡਿਕਸ। ਵਰਮੀਫਾਰਮ ਯਾਨੀ ‘ਵਰਮ’ ਜਾਂ ਪੇਟ ਦੇ ਕੀੜੇ ਜਾਂ ਮਲ੍ਹੱਪ ਵਰਗਾ। ਇਹ ਅੰਗ, ਪੇਟ ਵਿਚ ਹੇਠਾਂ ਜਿਹੇ, ਧੁੰਨੀ ਤੋਂ ਸੱਜੇ ਪਾਸੇ, ਨ੍ਹੇਂਘ ਵਾਲੀ ਹੱਡੀ ਦੇ ਕੋਲ ਹੁੰਦਾ ਹੈ ਜੋ ਛੋਟੀ ਤੇ ਵੱਡੀ ਅੰਤੜੀ ਜੋੜ ਤੋਂ ਦੋ ਸੈਂਟੀਮੀਟਰ ‘ਤੇ ਸਥਿਤ ਹੁੰਦਾ ਹੈ। ਅਪੈਂਡਿਕਸ ਐਸਾ ਅੰਗ ਹੈ ਜਿਸ ਦਾ ਸਰੀਰ ਕੋਈ ਖ਼ਾਸ ਕੰਮ ਨਹੀਂ। ਉਂਜ, ਤਾਜ਼ਾ ਖੋਜਾਂ ਦਰਸਾਉਂਦੀਆਂ ਹਨ ਕਿ ਇਸ ਵਿਚ ਅੰਤੜੀਆਂ ਵਾਸਤੇ ਫਾਇਦੇਮੰਦ ਬੈਕਟੀਰੀਆ ਬਣਦੇ ਤੇ ਪਲ਼ਦੇ ਹਨ। ਅਪੈਂਡਿਕਸ ਦੀ ਔਸਤਨ ਲੰਬਾਈ 11 ਸੈਂਟੀ ਮੀਟਰ ਹੁੰਦੀ ਹੈ। ਉਂਜ ਇਹ 3 ਤੋਂ 18 ਸੈਂਟੀ ਮੀਟਰ ਤੱਕ ਹੋ ਸਕਦੀ ਹੈ।

ਯੋਗ ਦੇ ਮਾਇਨੇ

ਯੋਗ ਸ਼ਬਦ ਦਾ ਅਰਥ ਸਿਰਫ਼ ਸਾਹ ਅਤੇ ਸਰੀਰ ਦੇ ਕੁੱਝ ਅਭਿਆਸਾਂ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ। ਆਓ, ਅੱਜ ਯੋਗ ਅਤੇ ਯੋਗ ਸ਼ਬਦ ਦੇ ਅਰਥ ਸਹੀ ਮਾਇਨਿਆਂ ਵਿੱਚ ਸਮਝੀਏ ਅਤੇ ਯੋਗ ਨੂੰ ਆਪਣੀ ਜੀਵਨ ਸ਼ੈਲੀ ਬਣਾਈਏ ਤਾਂ ਜੋ ਤਨ ਅਤੇ ਮਨ, ਦੋਵੇਂ ਨਿਰੋਗ ਹੋ ਸਕਣ। ਯੋਗ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਯੁੱਜ’ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਜੋੜਨਾ ਜਾਂ ਬੰਨ੍ਹਣਾ। ਤਨ, ਮਨ ਅਤੇ ਆਤਮਾ ਦਾ ਜੁੜਾਓ ਹੈ ਯੋਗ। ਯੋਗ ਜ਼ਰੀਏ ਬੰਦਾ ਆਪਣਾ ਸਾਰਾ ਧਿਆਨ ਇੱਕ ਜਗ੍ਹਾ ਇਕੱਤਰ ਕਰਦਾ ਹੈ। ਤਨ ਅਤੇ ਮਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਆਪਸ ਵਿੱਚ ਜੋੜਨ ਦਾ ਵੱਲ ਹੈ ਯੋਗ। ਇਹ ਬੁੱਧੀ, ਮਨ, ਭਾਵਨਾਵਾਂ ਅਤੇ ਇੱਛਾਵਾਂ ਨੂੰ ਅਨੁਸ਼ਾਸਿਤ ਕਰਨ ਦਾ ਢੰਗ ਹੈ।

ਇਨ੍ਹਾਂ ਲੱਛਣਾਂ ਨੂੰ ਅਣਗੌਲਿਆ ਨਾ ਕਰੋ…

ਕਈ ਵਾਰ ਬਿਸਤਰ ਤੋਂ ਉੱਠਦੇ ਸਾਰ ਤੇਜ਼ ਬੁਖ਼ਾਰ ਜਾਂ ਫਿਰ ਸਰੀਰ ਦੇ ਕਿਸੇ ਹਿੱਸੇ ਵਿੱਚ ਤੇਜ਼ ਦਰਦ ਵਰਗੀ ਸਮੱਸਿਆ ਸਤਾਉਣ ਲੱਗਦੀ ਹੈ। ਆਮ ਤੌਰ ‘ਤੇ ਅਸੀਂ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ; ਲੇਕਿਨ ਅਜਿਹੀ ਸਮੱਸਿਆ ਜੇ ਲਗਾਤਾਰ ਸਤਾਉਣ ਲੱਗੇ ਤਾਂ ਫਿਰ ਮਾਮਲਾ ਗੰਭੀਰ ਹੈ।

ਇਨ੍ਹਾਂ ਲੱਛਣਾਂ ਨੂੰ ਅਣਗੌਲਿਆ ਨਾ ਕਰੋ…

ਕਈ ਵਾਰ ਬਿਸਤਰ ਤੋਂ ਉੱਠਦੇ ਸਾਰ ਤੇਜ਼ ਬੁਖ਼ਾਰ ਜਾਂ ਫਿਰ ਸਰੀਰ ਦੇ ਕਿਸੇ ਹਿੱਸੇ ਵਿੱਚ ਤੇਜ਼ ਦਰਦ ਵਰਗੀ ਸਮੱਸਿਆ ਸਤਾਉਣ ਲੱਗਦੀ ਹੈ। ਆਮ ਤੌਰ ‘ਤੇ ਅਸੀਂ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ; ਲੇਕਿਨ ਅਜਿਹੀ ਸਮੱਸਿਆ ਜੇ ਲਗਾਤਾਰ ਸਤਾਉਣ ਲੱਗੇ ਤਾਂ ਫਿਰ ਮਾਮਲਾ ਗੰਭੀਰ ਹੈ।
ਆਧੁਨਿਕ ਜੀਵਨ ਸ਼ੈਲੀ ਨੇ ਸਾਨੂੰ ਐਸ਼ੋ-ਆਰਾਮ ਦੇ ਤਮਾਮ ਸਾਧਨਾਂ ਨਾਲ ਬਿਮਾਰੀਆਂ ਵੀ ਦਿੱਤੀਆਂ ਹਨ। ਇਸ ਲਈ ਕਈ ਸਰੀਰਕ ਸਮੱਸਿਆਵਾਂ ਆਏ ਦਿਨ ਤੰਗ ਕਰਦੀ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਕਈ ਤਕਲੀਫਾਂ ਅਸਥਾਈ ਹੁੰਦੀਆਂ ਹਨ ਜੋ ਕੁੱਝ ਸਮੇਂ ਬਾਅਦ ਆਪੇ ਠੀਕ ਹੋ ਜਾਂਦੀਆਂ ਹਨ। ਹੋ ਸਕਦਾ ਹੈ, ਇਹ ਲੱਛਣ ਅੱਜ ਮਾਮੂਲੀ ਲੱਗਣ ਪਰ ਇਹ ਕਿਸੇ ਖ਼ਤਰਨਾਕ ਰੋਗ ਦਾ ਸੰਕੇਤ ਵੀ ਹੋ ਸਕਦੇ ਹਨ। ਇਸ ਸੂਰਤ ਵਿਚ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਏਡਜ਼ ਦੇ ਮਰੀਜ਼ਾਂ ਦਾ ਪੱਕਾ ਇਲਾਜ

ਜਪਾਨ ਦੇ ਵਿਗਿਆਨੀਆਂ ਨੇ ‘ਏਡਜ਼’ (ਏਆਈਡੀਐੱਸ- ਐਕੁਆਇਰਡ ਇਮਿਊਨੋ-ਡੈਫੀਸ਼ੈਂਸੀ ਸਿੰਡਰੋਮ) ਕਰਨ ਵਾਲੀ ਵਾਇਰਸ ਐੱਚਆਈਵੀ ਦੇ ਜੀਨਾਂ ਨੂੰ ਸਦਾ ਲਈ ਨਿਕਾਰਾ ਕਰਨ ਦਾ ਰਾਹ ਲੱਭ ਲਿਆ ਹੈ। ਇਸ ਨਵੀਂ ਤਕਨੀਕ ਬਾਰੇ ਲਿਖਣ ਤੋਂ ਪਹਿਲਾਂ ਸੰਖੇਪ ਵਿਚ ਇਹ ਜਾਣਨਾ ਜ਼ਰੂਰੀ ਹੈ ਕਿ ਏਡਜ਼ ਕੀ ਹੈ ਅਤੇ ਇਹ ਬੰਦੇ ਨੂੰ ਹੁੰਦੀ ਕਿਸ ਤਰ੍ਹਾਂ ਹੈ।

मेरे मरने के बाद

01 अगस्त की बात है रात को करीब 2.00 बजे के आस पास अचानक मुझे पसीना आने लगा और दिल में बहुत तेज दर्द होने लगा मैं तड़पने लगा और जोर से चीख कर बेहोश हो गया I अचानक मेरी आँख खुली तो मैंने देखा की मैं अल्केमिस्ट हॉस्पिटल में बिस्तर पर पड़ा हूँ और मेरे ऊपर एक सफ़ेद चादर मुहं तक ढकी हुई है | डॉक्टर बाहर जा रहे हैं, मैं भी उनके पीछे चल दिया | बाहर आकर डॉक्टर ने लोगों को बताया की वो मुझे बचा नहीं पाये | सब लोग रोने लगते हैं और मेरे शरीर को घर ले आते हैं |

ਔਰਤਾਂ ਦੇ ਕੈਂਸਰ: ਭਾਰਤ ਬਨਾਮ ਪੱਛਮ

ਕੈਂਸਰ ਡਰਾਵਣਾ ਸ਼ਬਦ ਹੈ। ਇਹ ਬੰਦੇ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਤਨੋਂ, ਮਨੋਂ ਤੇ ਧਨੋਂ ਖੋਖਲਾ ਕਰ ਜਾਂਦਾ ਹੈ। ਕੈਂਸਰ ਅਤੇ ਲਾਗ ਦੀਆਂ ਬਿਮਾਰੀਆਂ ਮਰਦਾਂ ਵਿੱਚ ਵਧੇਰੇ ਹੁੰਦੀਆਂ ਹਨ। ਅਜਿਹਾ ਸ਼ਾਇਦ ਮਰਦਾਂ ਦੇ ਕੰਮਕਾਜ ਦੌਰਾਨ ਭੌਤਿਕ ਜਟਿਲਤਾ ਨਾਲ ਜੂਝਣ ਕਰਕੇ ਹੈ। ਇਸ ਦਾ ਮਰਦਾਂ ਵਿੱਚ ਸਿਗਰਟਨੋਸ਼ੀ ਦੀ ਬਹੁਤਾਤ ਮਹੱਤਵਪੂਰਨ ਕਾਰਨ ਹੈ। ਕੁਝ ਮਰਦਾਂ ਅਤੇ ਔਰਤਾਂ ਵਿੱਚ ਹਾਰਮੋਨਜ਼ ਤੇ ਵਰਤਾਵੇ ਦਾ ਫ਼ਰਕ ਵੀ ਇਸ ਦਾ ਕਾਰਨ ਬਣ ਸਕਦੇ ਹਨ। ਅਮਰੀਕਾ ਦੇ 2004-08 ਦੇ ਅੰਕੜਿਆਂ ਅਨੁਸਾਰ ਮਰਦਾਂ ਵਿੱਚ ਜੀਵਨਭਰ ਦੌਰਾਨ ਕੈਂਸਰ ਹੋਣ ਦੀ ਸੰਭਾਵਨਾ 44.85 ਫ਼ੀਸਦੀ ਹੈ, ਔਰਤਾਂ ਵਿੱਚ ਇਹ ਫ਼ੀਸਦ 38.08 ਹੈ। ਕੈਂਸਰ ਦੀ ਬਹੁਤਾਤ ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ 1.33 ਗੁਣਾ ਜ਼ਿਆਦਾ ਹੈ।

ਦੇਸੀ ਘਿਓ ਤੋਂ ਪਰਹੇਜ਼ ਕਿਉਂ?

ਦੁਨੀਆ ਦੇ ਚੋਟੀ ਦੇ ਮੈਡੀਕਲ ਜਰਨਲ ਲੈਨਸਟ ਵਿੱਚ ਛਪੀ ਖੋਜ ਵਿੱਚੋਂ ਸਪਸ਼ਟ ਹੁੰਦਾ ਹੈ ਕਿ ਭਾਰਤ ’ਚੋਂ ਉਤਪੰਨ ਹੋਇਆ ਡਾਕਟਰੀ ਵਿਗਿਆਨ ਹੀ ਅਸਲ ਧੁਰਾ ਹੈ ਜਿੱਥੋਂ ਅਰਬ ਹਮਲਾਵਰਾਂ ਨੇ ਤਰਜਮਾ ਕਰ ਕੇ ਪੂਰੀ ਦੁਨੀਆ ਵਿੱਚ ਪਹੁੰਚਾਇਆ। ਹੁਣ ਉਸੇ ਵਿਗਿਆਨ ਨੂੰ ਅਸੀਂ ਅੰਗਰੇਜ਼ਾਂ ਦੀ ਉਪਜ ਮੰਨਦਿਆਂ ਆਪਣੇ ਨੁਸਖਿਆਂ ਨੂੰ ਖੁੱਡੇ ਲਾ ਕੇ, ਕੰਪਨੀਆਂ ਦੀਆਂ ਮਸ਼ਹੂਰੀਆਂ ’ਤੇ ਨਿਰਭਰ ਹੋ ਕੇ ਅਤੇ ਆਪਣਾ ਵਧੀਆ ਖਾਣ ਪੀਣ ਤਬਦੀਲ ਕਰ ਕੇ ਪੱਛਮੀ ਸੱਭਿਅਤਾ ਦੀ ਰੰਗਤ ਦੇਣ ਲੱਗ ਪਏ ਹਾਂ। ਪੱਛਮੀ ਲੋਕ ਸਾਡੇ ਹੀ ਸੱਤੂਆਂ ਨੂੰ ‘ਓਟਮੀਲ’ ਦਾ ਨਾਂ ਦੇ ਕੇ ਸਾਨੂੰ 10 ਗੁਣਾ ਕੀਮਤ ਉੱਤੇ ਖਰੀਦਣ ਉੱਤੇ ਮਜਬੂਰ ਕਰ ਰਹੇ ਹਨ। ਉਸ ਦੇ ਲੁਭਾਵਣੇ ਨਾਂ ਰੱਖ ਕੇ, ਖੋਜਾਂ ਰਾਹੀਂ ਇਸ ਨੂੰ ਉੱਤਮ ਸਾਬਤ ਕਰ ਕੇ ਸਾਨੂੰ ਹੀ ਖੁਆਉਣ ਲੱਗ ਪਏ ਹਨ। ਅਸੀਂ ਨਾਨੀ-ਦਾਦੀ ਵੱਲੋਂ ਬਣਾਈ ਮੱਕੀ ਦੀ ਰੋਟੀ, ਬਾਜਰੇ ਦੀ ਖੀਰ ਜਾਂ ਰਾਗੀ ਦੀ ਇਡਲੀ ਨੂੰ

ਲੱਤਾਂ ਦੀਆਂ ਨਾੜੀਆਂ ਵਿੱਚ ਖ਼ੂਨ ਜੰਮਣਾ ਚਿੰਤਾਜਨਕ

 ਲੱਤਾਂ ਦੀਆਂ ਨਾੜੀਆਂ ਵਿੱਚ ਖ਼ੂਨ ਜੰਮਣਾ ਕਾਫੀ ਗੰਭੀਰ ਰੋਗ ਹੁੰਦਾ ਹੈ । ਓਪ੍ਰੇਸ਼ਨ ਜਾਂ ਐਕਸੀਡੈਂਟ ਬਾਅਦ, ਜਦੋਂ ਕਿਸੇ ਵਿਅਕਤੀ ਦਾ ਤੁਰਨਾ-ਫਿਰਨਾ ਤੇ ਹਿਲਜੁਲ ਘਟੀ ਹੋਈ ਹੋਵੇ, ਵਿਅਕਤੀ ਮੰਜੇ ’ਤੇ ਪਿਆ ਰਹਿੰਦਾ ਹੋਵੇ ਤਾਂ ਖ਼ੂਨ ਨਾੜੀਆਂ, ਖ਼ਾਸ ਕਰਕੇ ਲੱਤਾਂ ਵਿੱਚ ਗਲ੍ਹੇਫੇ (ਬਲੱਡ ਕਲੌਟ) ਬਣ ਜਾਂਦੇ ਹਨ । ਕਈ ਵਾਰ ਖ਼ੂਨ ਦੇ ਇਹ ਗਲ੍ਹੇਫੇ ਖ਼ਤਰਨਾਕ ਸਿੱਧ ਹੁੰਦੇ ਹਨ ਕਿਉਂਕਿ ਜਦ ਇਹ ਟੁੱਟਦੇ ਹਨ ਤਾਂ ਖ਼ੂਨ ਦੇ ਵਹਾਅ ਨਾਲ ਫੇਫੜਿਆਂ ਵਿੱਚ ਪੁੱਜ ਕੇ ਮੁੱਖ ਨਾੜਾਂ ਨੂੰ ਬੰਦ ਕਰ ਦਿੰਦੇ ਹਨ ਜਿਸ ਨਾਲ ਅਚਾਨਕ ਮੌਤ ਹੋ ਜਾਂਦੀ ਹੈ।

ਹਵਾ ਪ੍ਰਦੂਸ਼ਣ ਕਾਰਨ ਵੀ ਵੱਧ ਰਹੇ ਨੇ ਮਨੋਰੋਗੀ

ਅਣਜੰਮੇ ਬੱਚੇ ਹੋਣ ਜਾਂ ਬਜ਼ੁਰਗ, ਕੋਈ ਵੀ ਹਵਾ ਪ੍ਰਦੂਸ਼ਣ ਦੇ ਮਾੜੇ ਅਸਰਾਂ ਤੋਂ ਬਚ ਨਹੀਂ ਸਕਿਆ। ਕੋਈ ਘੱਟ ਤੇ ਕੋਈ ਵੱਧ, ਸਭ ਇਸ ਦੀ ਮਾਰ ਹੇਠ ਆਉਂਦੇ ਹਨ। ਕਿਸੇ ਨੂੰ ਦਿਮਾਗ਼ ਤੇ ਕਿਸੇ ਨੂੰ ਦਿਲ, ਜਿਗਰ ਜਾਂ ਗੁਰਦੇ ਦਾ ਰੋਗ ਹੋ ਸਕਦਾ ਹੈ। ਕੋਈ ਚਮੜੀ ਤੇ ਕੋਈ ਜੋੜਾਂ ਜਾਂ ਅੱਖਾਂ ਦੇ ਰੋਗ ਲੈ ਬਹਿੰਦਾ ਹੈ। ਕਿਸੇ ਨੂੰ ਮਾਨਸਿਕ ਰੋਗ ਜਕੜ ਲੈਂਦੇ ਹਨ। ਕੋਈ ਕੈਂਸਰ ਦੇ ਬੀਜ ਸਰੀਰ ਅੰਦਰ ਬੀਜ ਲੈਂਦਾ ਹੈ। ਕਈਆਂ ਨੂੰ ਛੇਤੀ ਤੇ ਕਈਆਂ ਨੂੰ ਸਾਲਾਂ ਬਾਅਦ ਇਸਦੇ ਮਾੜੇ ਅਸਰ ਦਿਸਦੇ ਪਰ ਨਜ਼ਰ ਜ਼ਰੂਰ ਆਉਂਦੇ ਹਨ।

ਕੀ ਹੈ ਔਰਤਾਂ ਦੇ ਸੀਨੇ ਦਾ ਕੈਂਸਰ ?

ਔਰਤਾਂ ਵਿੱਚ ਸੀਨੇ ਦੇ ਕੈਂਸਰ (ਬ੍ਰੈਸਟ ਕੈਂਸਰ) ਤੇਜ਼ੀ ਨਾਲ ਵਧ ਰਹੇ ਹਨ। ਵਿਕਸਿਤ ਦੇਸ਼ਾਂ ਵਿੱਚ ਅੱਠ ਔਰਤਾਂ ਵਿੱਚੋਂ ਇੱਕ ਔਰਤ ਸੀਨੇ ਦੇ ਕੈਂਸਰ ਤੋਂ ਪੀੜਤ ਹੈ। ਵਿਕਸਿਤ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਅੰਦਰ ਸੀਨੇ ਦੇ ਕੈਂਸਰ ਦੇ ਕੇਸ ਜਿਹੜੇ ਵੱਧ ਸਾਹਮਣੇ ਆ ਰਹੇ ਹਨ, ਉਹ ਪੰਜਾਹ ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨਾਲ ਸੰਬੰਧਿਤ ਹਨ। ਸੱਚ ਇਹ ਹੈ ਕਿ ਸੱਤਰ ਤੋਂ ਅੱਸੀ ਫੀਸਦੀ ਭਾਰਤੀ ਔਰਤਾਂ ਡਾਕਟਰਾਂ ਕੋਲ ਉਦੋਂ ਜਾਂਦੀਆਂ ਜਦੋਂ ਕੈਂਸਰ ਦੀਆਂ ਅਲਾਮਤਾਂ ਬਹੁਤ ਵੱਧ ਚੁੱਕੀਆਂ ਹੁੰਦੀਆਂ ਹਨ। ਇਲਾਜ ਵਿੱਚ ਦੇਰੀ ਹੋਣ ਕਾਰਨ ਇਹ ਬਿਮਾਰੀ ਜਾਨਲੇਵਾ ਹੋ ਸਕਦੀ ਹੈ।

ਇਨਸਾਨੀ ਜ਼ਾਤ ਲਈ ਬਹੁਤ ਖ਼ਤਰਨਾਕ ਹੈ ਹਵਾ ਪ੍ਰਦੂਸ਼ਣ

ਹਵਾ ਵਿਚਲਾ ਪ੍ਰਦੂਸ਼ਣ ਕਰੋੜਾਂ ਮੌਤਾਂ ਦਾ ਕਾਰਨ ਬਣਦਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਸਥਾ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਹਵਾ ਵਿਚਲਾ ਪ੍ਰਦੂਸ਼ਣ ਨਾ ਸਿਰਫ਼ ਇਨਸਾਨਾਂ, ਬਲਕਿ ਕੀੜਿਆਂ, ਜਾਨਵਰਾਂ, ਪਾਣੀ, ਧਰਤੀ, ਵਨਸਪਤੀ, ਹਰ ਚੀਜ਼ ਉੱਤੇ ਜਾਨਲੇਵਾ ਅਸਰ ਛੱਡ ਰਿਹਾ ਹੈ। ਇਰਾਨ ਦੇ ਤਹਿਰਾਨ ਤੇ ਭਾਰਤ ਦੇ ਦਿੱਲੀ ਮਹਾਂਨਗਰਾਂ ਨੂੰ ਦੁਨੀਆ ਦੀਆਂ ਸਭ ਤੋਂ ਵੱਧ ਪ੍ਰਦੂਸ਼ਿਤ ਥਾਵਾਂ ਮੰਨ ਲੈਣ ਬਾਅਦ ਵਿਸ਼ਵ ਸਿਹਤ ਸੰਸਥਾ ਨੇ ਪ੍ਰਦੂਸ਼ਿਤ ਹਵਾ ਨਾਲ ਹੋ ਰਹੇ ਮਾੜੇ ਅਸਰਾਂ ਬਾਰੇ ਖੋਜ ਕਰਨ ਦਾ ਫ਼ੈਸਲਾ ਕੀਤਾ। ਇਰਾਨ ਦੀ ਮੈਡੀਕਲ ਯੂਨੀਵਰਸਿਟੀ ਵਿਚਲੇ ਮੈਡੀਕਲ ਤਕਨਾਲੌਜੀ ਰਿਸਰਚ ਸੈਂਟਰ, ਵਿਖੇ ਮੈਡੀਸਨ ਵਿਭਾਗ ਦੇ ਸਪੈਸ਼ਲਿਸਟ ਖੋਜ ਕਰਕੇ ਬਹੁਤ ਸਾਰੇ ਨਵੇਂ ਤੱਥ ਸਾਹਮਣੇ ਲਿਆ ਰਹੇ ਹਨ।

ਦਿਲ ਲਈ ਖ਼ਤਰਨਾਕ ਹੈ ਬਲੱਡ ਪ੍ਰੈਸ਼ਰ, ਸ਼ੂਗਰ ਤੇ ਮੋਟਾਪਾ

ਦਿਲ ਐਸਾ ਜ਼ਬਰਦਸਤ ਪੰਪ ਹੈ ਜੋ ਬਿਨਾਂ ਥੱਕੇ ਤੇ ਬਿਨਾਂ ਆਰਾਮ ਕੀਤੇ ਪੂਰੀ ਉਮਰ ਕੰਮ ਕਰਦਾ ਹੈ।    ਇਹ ਹਰੇਕ  ਮਿੰਟ 5 ਤੋਂ 6 ਲੀਟਰ ਖ਼ੁੂਨ ਪੰਪ ਕਰਕੇ ਅੱਗੇ ਭੇਜਦਾ ਜੋ ਦਿਲ ਦੇ ਆਪਣੇ ਪੱਠਿਆਂ ਸਮੇਤ, ਸਰੀਰ ਦੇ ਸਾਰੇ ਅੰਗਾਂ ਤੇ ਤੰਤੂਆਂ ਨੂੰ ਆਕਸੀਜਨ ਤੇ ਤਾਕਤ ਪ੍ਰਦਾਨ ਕਰਦਾ ਹੈ। ਵਧਦੀ ਉਮਰ ਨਾਲ ਖੂਨ ਦੀਆਂ ਨਾੜੀਆਂ ਦੇ ਅੰਦਰ ਚਰਬੀ ਦੀ ਪੇਪੜੀ    ਜਿਹੀ ਜੰਮ ਜਾਂਦੀ ਹੈ ਜਿਸ ਨੂੰ ‘ਐਥਰੋ-ਸਕਲੀਰੋਸਿਸ’ ਕਿਹਾ ਜਾਂਦਾ ਹੈ। ਇਸ ਕਾਰਨ ਦਿਲ ਨੂੰ ਪੂਰੀ ਤਾਕਤ ਨਹੀਂ ਮਿਲਦੀ। ਇਸ ਨੂੰ ‘ਕੋਰੋਨਰੀ ਆਰਟਰੀ ਡਿਸਈਜ਼’ ਕਹਿੰਦੇ ਹਨ। ਦਿਮਾਗ ਦੀ ਨਾੜੀ ਵਿੱਚ ਪੇਪੜੀ ਜੰਮ ਜਾਵੇ ਤਾਂ ਸਟਰੋਕ; ਦਿਲ ਦੀ ਨਾੜੀ ‘ਚ ਹੋਵੇ ਤਾਂ ਛਾਤੀ ਵਿੱਚ ਦਰਦ, ਦਿਲ ਦਾ ਦੌਰਾ ਜਾਂ ਅਚਾਨਕ ਮੌਤ; ਲੱਤਾਂ ਦੀਆਂ ਨਾੜੀਆਂ ‘ਚ ਹੋਵੇ ਤਾਂ (ਗੈਂਗਰੀਨ) ਉਂਗਲਾਂ ਕਾਲੀਆਂ ਹੋ ਕੇ ਝੜ ਜਾਂਦੀਆਂ ਹਨ।

ਡੇਂਗੂ ਦਾ ਕਹਿਰ ਰੋਕਣ ਵਿੱਚ ਸਰਕਾਰੀ ਤੰਤਰ ਨਾਕਾਮ

ਪੰਜਾਬ ਵਿੱਚ ਡੇਂਗੂ ਦੇ ਪੀੜਤ ਵੱਡੀ ਗਿਣਤੀ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਹਨ ।ਡੀਐਚਐਫਐਲ ਪ੍ਰਾਮੈਰੀਕਾ ਨਾਮੀ ਬੀਮਾ ਕੰਪਨੀ ਨੇ ਤਾਂ ਡੇਂਗੂ ਬੁਖ਼ਾਰ ਬਾਬਤ ਬੀਮਾ ਕਰਨਾ ਵੀ ਸੁਰੂ ਕਰ ਦਿੱਤਾ ਹੈ। ਸਰਕਾਰੀ ਸਿਹਤ ਸਹੂਲਤਾਂ ਦੀ ਪੇਂਡੂ ਖੇਤਰ ਤੇ ਸ਼ਹਿਰੀ ਬਸਤੀਆਂ ਵਿੱਚ ਬੇਹੱਦ ਕਮੀ ਹੋਣ ਕਾਰਨ ਡੇਂਗੂ ਪੀੜਤਾਂ ਦਾ ਘਰ ਹੀ ਇਲਾਜ ਕਰਵਾਉਂਦੇ ਰਹਿਣਾ, ਕਿੱਟਾਂ ਨਾ ਹੋਣ ਕਰਕੇ ਸਰਕਾਰੀ ਹਸਪਤਾਲਾਂ ਵਿੱਚ ਟੈਸਟ ਨਾ ਹੋ ਸਕਣਾ ਅਤੇ ਪ੍ਰਾਈਵੇਟ ਹਸਪਤਾਲਾਂ ਦੀਆਂ ਲੈਬਾਰਟਰੀਆਂ ਵਿੱਚੋਂ ਟੈਸਟ ’ਤੇ ਆਉਣ ਵਾਲੇ ਖ਼ਰਚੇ ਨਾ ਕਰ ਸਕਣ ਕਾਰਨ ਬਹੁਤ ਸਾਰੇ ਮਰੀਜਾਂ ਦਾ ਟੈਸਟ ਤੋਂ ਵਾਂਝੇ ਰਹਿ ਜਾਣਾ ਵੀ ਸਰਕਾਰ ਵੱਲੋਂ ਘੱਟ ਰਿਪੋਰਟਿੰਗ ਦਾ ਸਬੱਬ ਬਣਦਾ ਹੈ। ਸਿਹਤ ਮਹਿਕਮੇ ਨੂੰ ਅਜਿਹਾ ਰਾਸ ਵੀ ਆ ਰਿਹਾ ਹੈ।

ਬਾਂਝਪਣ ਲਾਇਲਾਜ ਨਹੀਂ

ਅੱਜ ਭੱਜ ਦੌੜ ਤੇ ਤਿੱਖੇ ਕੰਪੀਟੀਸ਼ਨ ਭਰੀ ਜੀਵਨ ਸ਼ੈਲੀ ’ਚ ਜਿੱਥੇ ਅਸੀਂ ਜੀਵਨ ਦੇ ਵੱਡੇ ਸੁੱਖ ਪ੍ਰਾਪਤ ਕਰ ਰਹੇ ਹਾਂ ਉਥੇ ਨਾਲ ਹੀ ਕਈ ਸਿਹਤ ਸਮਸਿਆਵਾਂ ਵੀ ਵਧ ਰਹੀਆਂ ਹਨ। ਜਿਨ੍ਹਾਂ ’ਚੋਂ ਵੱਡੇ ਪੱਧਰ ’ਤੇ ਵਧ ਰਿਹਾ ਬਾਂਝਪਣ ਅਤੇ ਇਸ ਨਾਲ ਸਬੰਧਤ ਰੋਗ ਹਨ। ਇਸ ਸੰਬੰਧ ਵਿਚ ਡਾਕਟਰ ਵੰਦਨਾ ਨਰੂਲਾ, ਇਨਫਰਟਿਲਿਟੀ ਸਪੈਸ਼ਲਿਸਟ, ਗਾਇਨੀਕੋਲੋਜਿਸਟ ਅਤੇ ਪ੍ਰਮੁੱਖ, ਆਈ.ਵੀ.ਐਫ. ਸੈਂਟਰ, ਕੋਸਮੋ ਹਸਪਤਾਲ, ਮੁਹਾਲੀ ਨੇ ਕਿਹਾ ਕਿ ‘‘ਇਕ ਸਰਵੇ ਮੁਤਾਬਕ ਦੇਸ਼ ਵਿਚ 15% ਤੋਂ 18% ਜੋੜੇ ਬਾਂਝਪਣ ਦੀ ਸਮੱਸਿਆ ਨਾਲ ਜੂਝ ਰਹੇ ਹਨ।’’ ਇਹ ਸਰਵੇ ਨਾ ਸਿਰਫ ਹੈਰਾਨੀ ਭਰੇ ਹਨ ਪਰ ਇਸ ਬਾਰੇ ਫੌਰੀ ਤੌਰ ’ਤੇ ਉਪਰਾਲੇ ਕਰਨ ਦੀ ਲੋੜ ਹੈ।

ਲੱਤਾਂ, ਬਾਹਵਾਂ ਅਤੇ ਧੌਣ ’ਤੇ ਰਸੌਲੀਆਂ ਨਾ ਕਰੋ ਨਜ਼ਰਅੰਦਾਜ਼

ਲੱਤਾਂ, ਬਾਹਵਾਂ, ਧੌਣ ਜਾਂ ਸਰੀਰ (ਧੜ) ’ਤੇ ਉਭਰਵੀਆਂ ਜਾਂ ਟੋਹੀਆਂ ਜਾ ਸਕਣ ਵਾਲੀਆਂ ਗੰਢਾਂ ਭਾਵ ਗਿਲ੍ਹਟੀਆਂ ਵਾਲੇ ਕਾਫੀ ਮਰੀਜ਼ ਆਉਂਦੇ ਹਨ ਜਿੰਨ੍ਹਾਂ ਨੂੰ ਉਂਜ ਕੋਈ ਤਕਲੀਫ਼ ਜਾਂ ਪੀੜ ਮਹਿਸੂਸ ਨਹੀਂ ਹੋ ਰਹੀ ਹੁੰਦੀ। ਜੇ ਇਹ ਗੰਢਾਂ ਧੌਣ, ਮੱਥੇ ਜਾਂ ਚਿਹਰੇ ਉਪਰ ਹੋਣ ਤਾਂ ਵੇਖਣ ਨੂੰ (ਕੌਸਮੈਟੀਕਲੀ) ਬੁਰੀਆਂ ਲਗਦੀਆਂ ਹਨ। ਕਈਆਂ ਨੂੰ ਅਜਿਹੀਆਂ ਗਿਲ੍ਹਟੀਆਂ ਕਈ ਸਾਲਾਂ ਤੋਂ ਹੋਈਆਂ ਹੁੰਦੀਆਂ ਹਨ। ਜਿੰਨਾ ਚਿਰ ਸਾਨੂੰ ਉਸ ਗੰਢ ਬਾਰੇ ਕੋਈ ਜਾਣਕਾਰੀ ਨਹੀਂ, ਕੀ ਪਤਾ ਉਸਦੇ ਵਿੱਚ ਕਦੀ ਕੈਂਸਰ ਹੀ ਬਣ ਜਾਵੇ? ਉਂਜ ਚੰਗੀ ਖ਼ਬਰ ਇਹ ਹੈ 

ਦਿਮਾਗੀ ਕਮਜ਼ੋਰੀ ਨਾਲ ਜੁੜਿਆ ਰੋਗ

ਇਕ ਨੌਜਵਾਨ ਆਪਣੇ ਬਜ਼ੁਰਗ ਪਿਤਾ ਬਾਰੇ ਡਾਕਟਰ ਨਾਲ ਗੱਲ ਕਰ ਰਿਹਾ ਹੈ, ‘‘ਮੈਂ ਬਹੁਤ ਪ੍ਰੇਸ਼ਾਨ ਹਾਂ। ਪਿਤਾ ਜੀ ਦਿਨ-ਬ-ਦਿਨ, ਜ਼ਿਆਦਾ ਹੀ ਹੱਥੋਂ ਬਾਹਰ ਨਿਕਲ ਰਹੇ ਹਨ। ਨਾ ਟਿਕ ਕੇ ਸੌਂਦੇ ਅਤੇ ਨਾ ਹੀ ਆਰਾਮ ਨਾਲ ਬੈਠਦੇ ਹਨ। ਬੋਲਣ ਲਗਦੇ ਹਨ ਤਾਂ ਸੁਣਦੇ ਨਹੀਂ, ਜ਼ਿੱਦ ਕਰਦੇ ਹਨ। ਬਾਹਰ ਭੱਜਦੇ ਹਨ। ਫੜ ਕੇ, ਇੱਥੋਂ ਤਕ ਕਿ ਘੜੀਸ ਕੇ ਲਿਆਉਂਣੇ ਪੈਂਦੇ ਹਨ। ਸੱਚਮੁਚ ਹੀ ਮੈਂ ਬਹੁਤ ਦੁਖੀ ਹਾਂ।’’ ਡਾਕਟਰ ਧਿਆਨ ਨਾਲ ਸੁਣਨ ਬਾਅਦ ਕਹਿੰਦੇ ਹਨ, ‘‘ਮੈਂ ਸਮਝਦਾ ਤੁਸੀਂ ਸਹੀ ਅਰਥਾਂ ਵਿੱਚ ਪ੍ਰੇਸ਼ਾਨ ਹੋ। ਪਰ ਤੁਸੀਂ ਆਪਣੀ ਪ੍ਰੇਸ਼ਾਨੀ ਦਾ ਕਾਰਨ ਆਪਣੇ ਬਜ਼ੁਰਗ ਪਿਤਾ ਨੂੰ ਦੱਸ ਰਹੇ ਹੋ, ਜੋ ਖੁਦ ਪ੍ਰੇਸ਼ਾਨ ਹੈ। ਉਹ ਬਿਮਾਰ ਹੈ। ਉਸ ਨੂੰ ਦਵਾਈ ਦੀ ਲੋੜ ਹੈ, ਤੇ ਨਾਲ ਹੀ ਤੁਹਾਨੂੰ ਉਸ ਦੇ ਸਰੀਰ ਅਤੇ ਦਿਮਾਗ ਦੀ ਹਾਲਤ ਸਮਝਣ ਦੀ।’

ਥਾਇਰਾਇਡ ਗ੍ਰੰਥੀ ਦੀਆਂ ਸਮੱਸਿਆਵਾਂ

ਥਾਇਰਾਇਡ ਦੀਆਂ ਸਮੱਸਿਆਵਾਂ ਔਰਤਾਂ ਵਿੱਚ ਵਧੇਰੇ ਹੁੰਦੀਆਂ ਹਨ। ਇਸ ਗ੍ਰੰਥੀ ਦੇ ਵਧਣ ਨਾਲ ਧੌਣ ਵਿੱਚ, ਸਾਹਮਣੇ ਪਾਸੇ ਸੋਜ ਜਾਂ ਗਿਲ੍ਹਟੀ ਬਣ ਜਾਂਦੀ ਜਿਸ ਨੂੰ ਗਿਲੜ੍ਹ ਕਿਹਾ ਜਾਂਦਾ ਹੈ । ਥਾਇਰਾਇਡ ਗ੍ਰੰਥੀ ਧੌਣ ਵਿੱਚ ਸਾਹਮਣੇ ਪਾਸੇ, ਬਿਲਕੁਲ ਵਿਚਕਾਰ, ਤਿੱਤਲੀ ਦੀ ਸ਼ਕਲ ਵਰਗਾ ਅੰਗ ਹੁੰਦਾ ਹੈ। ਇਸ ਦੀ ਕੋਈ ਵੀ ਸਮੱਸਿਆ ਹੋ ਜਾਵੇ ਤਾਂ ਸਰੀਰਕ ਕਸ਼ਟ ਦੇ ਨਾਲ ਨਾਲ, ਸਾਹਮਣੇ ਹੋਣ ਕਰਕੇ ਸੁਹੱਪਣ ‘ਤੇ ਵੀ ਬੁਰਾ ਅਸਰ ਪੈਂਦਾ ਹੈ।
ਥਾਇਰਾਇਡ ਦੇ ਹਾਰਮੋਨਜ਼ ਦਾ ਨਾਮ ਹੈ ਟੀ-3 ਯਾਨੀ ਟ੍ਰਾਈ-ਆਇਡੋ-ਥਾਇਰੋਨੀਨ ਅਤੇ ਟੀ-4 ਅਰਥਾਤ ਥਾਇਰੌਕ-ਸੀਨ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061481038
Copyright © 2018, Panjabi Times. All rights reserved. Website Designed by Mozart Infotech