ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮੁਲਾਕਾਤਾਂ

ਸਦਾਬਹਾਰ ਗੀਤਾਂ ਦਾ ਰਚੇਤਾ ਅਲਬੇਲ ਬਰਾੜ

June 24, 2018 02:19 PM

ਜਨਮ ਭੂਮੀ ਨੂੰ ਪ੍ਰਸਿੱਧ ਕਰਨ ਵਾਲਾ ਗੀਤਕਾਰ  ਦਿਉਣ ਵਾਲਾ ਅਲਬੇਲ ਬਰਾੜ ਪੰਜਾਬੀ ਗੀਤਕਾਰੀ ਵਿੱਚ ਉਂਗਲਾਂ ’ਤੇ ਗਿਣੇ ਜਾਣ ਵਾਲੇ ਗੀਤਕਾਰਾਂ ਵਿੱਚ ਸ਼ਾਮਲ ਹੈ। ਉਹ ਪੰਜਾਬ ਦਾ ਪਹਿਲਾ ਗੀਤਕਾਰ ਹੈ ਜਿਸ ਨੇ ਧੀਆਂ ਦੇ ਹੱਕ ਵਿੱਚ ਪਹਿਲੀ ਵਾਰੀ ਗੀਤ ਲਿਖਿਆ ਸੀ ‘ਹੋਇਆ ਕੀ ਜੇ ਧੀ ਜੰਮ ਪਈ ਪਰ ਕੁੱਖ ਤਾਂ ਸੁਲੱਖਣੀ ਹੋਈ’। ਇਹ ਗੀਤ ਗਾਇਆ ਸੀ ਲੋਕ ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੇ। ਅਲਬੇਲ ਬਰਾੜ ਅਨੁਸਾਰ ਇਹ ਗੀਤ ਉਨ੍ਹਾਂ ਦੇ ਹੋਰਨਾਂ ਗੀਤਾਂ ਤੋਂ ਵੱਧ ਚੱਲਿਆ ਜੋ ਉਸ ਲਈ ਸਭ ਕੁਝ ਹੀ ਹੋ ਨਿਬੜਿਆ। ਅਲਬੇਲ ਸਿੰਘ ਬਰਾੜ ਕੁਲਦੀਪ ਮਾਣਕ ਦੀ ਆਵਾਜ਼ ਦਾ ਮੁਰੀਦ ਸੀ ਅਤੇ ਇਸੇ ਕਾਰਨ ਉਸਦੇ ਗੀਤਾਂ ਨੂੰ ਸੁਣ-ਸੁਣ ਕੇ ਹੀ ਗੀਤ ਲਿਖਣ ਲੱਗਿਆ। ਉਹ  ਆਪਣੇ ਘਰ ਵੱਡੇ ਰੇਡੀਓ ’ਤੇ ਗੀਤ ਸੁਣਦਾ ਰਹਿੰਦਾ ਸੀ।
ਪਿੰਡ ਦੇ ਸਰਕਾਰੀ ਸਕੂਲ ਵਿੱਚ ਹੋਣ ਵਾਲੀ ਬਾਲ ਸਭਾ ਵਿੱਚ ਜਦੋਂ ਉਹ ਆਪਣੀਆਂ ਤੁਕਬੰਦੀਆਂ ਸੁਣਾਉਂਦਾ ਸੀ ਤਾਂ ਅਧਿਆਪਕਾਂ ਨੇ ਉਸ ਦੀ ਪਿੱਠ ਥਾਪੜਨੀ ਅਤੇ ਗੀਤਾਂ ਵਿੱਚ ਸੁਧਾਈ ਕਰਨੀ। ਉਸ ਨੂੰ ਬਾਲ ਸਭਾ ਵਿੱਚ ਕਾਪੀਆਂ, ਪੈਨਸਲਾਂ ਇਨਾਮ ਵਜੋਂ ਮਿਲਦੀਆਂ ਸਨ ਜੋ ਉਸ ਨੂੰ ਹੋਰ ਲਿਖਣ ਲਈ ਹੱਲਾਸ਼ੇਰੀ ਦਿੰਦੀਆਂ ਸਨ। ਇਨ੍ਹਾਂ ਦੀ ਬਦੌਲਤ ਅੱਜ ਉਹ ਇਸ ਮੁਕਾਮ ਉੱਤੇ ਪਹੁੰਚਿਆ ਹੈ।
ਜਦੋਂ ਉਸਨੇ ਕੁਲਦੀਪ ਮਾਣਕ ਨੂੰ ‘ਛੱਡੀਏ ਨਾ ਵੈਰੀ ਨੂੰ’  ਆਪਣਾ ਪਹਿਲਾ ਗੀਤ ਦਿੱਤਾ ਸੀ ਤਾਂ ਮਾਣਕ ਦਾ ਪਹਿਲਾ ਸਵਾਲ ਸੀ ਕਿ ਇਹ ਤੂੰ ਆਪ ਲਿਖੇ ਹਨ? ਉਸ ਦਾ ਇਹ ਗੀਤ, ਜਿਹੜੇ ਐੱਲ.ਪੀ. ਰਿਕਾਰਡ ਵਿੱਚ ਆਇਆ, ਜਿਸਦੇ ਬਾਕੀ ਸਾਰੇ ਗੀਤ ਦੇਵ ਥਰੀਕੇ ਵਾਲੇ ਦੇ ਲਿਖੇ ਸਨ। ਅਸਲ ਵਿੱਚ ਅਲਬੇਲ ਬਰਾੜ ਦਾ ਪਿੰਡ ਦਿਉਣ, ਬਠਿੰਡਾ ਦੇ ਛਿਪਦੇ ਪਾਸੇ ਤੇ ਕੁਲਦੀਪ ਮਾਣਕ ਦਾ ਪਿੰਡ ਜਲਾਲ, ਬਠਿੰਡਾ ਦੇ ਚੜ੍ਹਦੇ ਪਾਸੇ ਹੈ। ਫਿਰ  ਜਦੋਂ ਚੜ੍ਹਦੇ-ਛਿਪਦੇ ਦਾ ਮੇਲ ਹੋਇਆ ਤਾਂ ਬੱਲੇ ਬੱਲੇ ਹੋ ਗਈ। ਇਸੇ ਤਰ੍ਹਾਂ ਹੀ ਅੱਗੇ ਚੱਲ ਕੇ ਕੁਲਦੀਪ ਮਾਣਕ ਨੇ ਉਸਦਾ ਗੀਤ ‘ਸੋਹਣਿਆਂ ਖ਼ੁਦਾ ਤੋਂ ਤੇਰੀ ਖ਼ੈਰ ਮੰਗਦੀ’ ਅਤੇ ‘ਉਹ ਕੀ ਬੰਦੇ ਜਿਹੜੇ ਖਾਣ ਕਮਾਈ ਰੰਨਾਂ ਦੀ’ ਰਿਕਾਰਡ ਕਰਵਾਏ।
ਅਲਬੇਲ ਦਾ ਪਿਤਾ ਫੁਰਲੇਲ ਸਿੰਘ ਬਰਾੜ ਖੇਤੀਬਾੜੀ ਦਾ ਕੰਮ ਕਰਦਾ ਸੀ ਜੋ ਸਖ਼ਤ ਸੁਭਾਅ ਦਾ ਮਾਲਕ ਸੀ। ਜਦੋਂ ਅਲਬੇਲ ਦਾ ਪਹਿਲਾ ਗੀਤ ‘ਉਹ ਕੀ ਬੰਦੇ ਜਿਹੜੇ ਖਾਣ ਕਮਾਈ  ਰੰਨਾਂ ਦੀ’ ਰਿਕਾਰਡ ਵਿੱਚ ਆਇਆ ਤਾਂ ਕਿਸੇ ਨੇ ਉਸਦੇ ਪਿਤਾ ਦੇ ਕੰਨ ਭਰ ਦਿੱਤੇ ਕਿ ਤੁਹਾਡਾ ਮੁੰਡਾ ਤਾਂ ਲੁਧਿਆਣੇ ਗੌਣ ਵਾਲਿਆਂ ਕੋਲ ਜਾਣ ਲੱਗ ਪਿਐ। ਜਦੋਂ ਉਹ ਕਾਲਜੋਂ ਘਰ ਆਇਆ ਤਾਂ ਪਿਤਾ ਕੋਲ ਪੇਸ਼ੀ ਪੈ ਗਈ ਅਤੇ ਪੁੱਛਿਆ ਕਿ ਜਿਹੜਾ ਗੀਤ ਲਿਖਿਆ ਹੈ ਉਹ ਸੁਣਾ। ਜਦੋਂ ਗੀਤ ਪੜ੍ਹ ਕੇ ਸੁਣਾਇਆ ਤਾਂ ਉਨ੍ਹਾਂ ਕਿਹਾ ਲਿਖਿਆ ਤਾਂ ਠੀਕ ਹੈ, ਪਰ ਅੱਗੇ ਤੋਂ ਹੋਰ ਵੀ ਚੰਗਾ ਲਿਖੀ। ਇਸ ਮੌਕੇ  ਉਸ ਦੀ  ਮਾਂ ਬਸੰਤ ਕੌਰ  ਨੇ ਉਸ ਦੀ ਪਿੱਠ ਥਾਪੜੀ।
ਅਲਬੇਲ ਦੀ ਪਹਿਲੀ ਗੀਤਾਂ ਦੀ ਕਿਤਾਬ 1981 ਵਿੱਚ ਲੋਕ ਗੀਤ ਪ੍ਰਕਾਸ਼ਨ ਸਰਹੰਦ ਵੱਲੋਂ ‘ਛੱਡੀਏ ਨਾ ਵੈਰੀ ਨੂੰ’ ਸਿਰਲੇਖ ਹੇਠ ਛਪੀ ਸੀ, ਜਿਸ ਵਿੱਚ ਉਸ ਦੇ ਦੋ ਗੀਤ ਰਿਕਾਰਡ ਹੋਏ ਸਨ ਜਦੋਂਕਿ 16 ਗੀਤ ਨਵੇਂ ਸਨ। ਦੂਜੀ ਕਿਤਾਬ ਵੀ 1982 ਵਿੱਚ ਲੋਕ ਗੀਤ ਪ੍ਰਕਾਸ਼ਨ ਸਰਹੰਦ ਵੱਲੋਂ ਛਾਪੀ ਗਈ ਸੀ। ਇਸ ਵਿੱਚ ਸੇਵਾ ਸਿੰਘ, ਰਾਮ ਸਿੰਘ  ਢਿੱਲੋਂ ਆਦਿ ਗੀਤਕਾਰਾਂ ਦੇ ਗੀਤ ਵੀ ਸ਼ਾਮਲ ਸਨ। ਇਸ ਕਿਤਾਬ ਵਿੱਚ ਉਸ ਦੇ 12 ਗੀਤ ਸਨ। ਉਸ ਦੀ ਤੀਜੀ ਕਿਤਾਬ ‘ਕੁੱਖ ਤਾਂ ਸੁਲੱਖਣੀ ਹੋਈ’ 1993 ਵਿੱਚ ਪ੍ਰਕਾਸ਼ਿਤ ਹੋਈ ਸੀ ਜਿਸ ਵਿੱਚ ਉਸਦੇ 55 ਗੀਤ ਸ਼ਾਮਲ ਸਨ।
‘ਹੋਇਆ ਕੀ ਜੇ ਧੀ ਜੰਮ ਪਈ ਪਰ ਕੁੱਖ ਤਾਂ ਸੁਲੱਖਣੀ ਹੋਈ’ ਗੀਤ ਹੀ ਸੀ, ਜਿਸਨੇ ਅਲਬੇਲ ਦਾ ਨਾਂ ਗੀਤਕਾਰੀ ਵਿੱਚ ਚਮਕਾ ਦਿੱਤਾ ਸੀ। ਇਸ ਗੀਤ ਦੀ ਸਿਰਜਣਾ ਬਹੁਤ ਦਿਲਚਸਪ ਹੈ। ਇਹ ਗੀਤ ਉਸ ਦੇ ਘਰ ਵਿਆਹ ਤੋਂ ਇੱਕ ਦਹਾਕੇ ਬਾਅਦ ਇਕਲੌਤੀ ਧੀ ਅਵਨੀਤ ਕੌਰ ਬਰਾੜ ਦੇ ਜਨਮ ਸਮੇਂ ਲਿਖਿਆ ਗਿਆ ਸੀ। ਉਦੋਂ ਕੁਲਦੀਪ ਮਾਣਕ ਉਸ ਦੀ ਕੁੜੀ ਵੇਖਣ ਘਰ ਆਇਆ ਤਾਂ ਕੁੜੀ  ਨੂੰ ਸ਼ਗਨ ਅਤੇ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ ‘ਪਰਮਾਤਮਾ ਨੇ ਸਾਡੇ ਘਰ ਆਪਣਾ ਜੀਅ ਭੇਜਿਆ ਹੈ। ਇੰਨੇ ਲੰਮੇ ਸਮੇਂ ਬਾਅਦ ਕੁੱਖ ਤਾਂ ਸੁਲੱਖਣੀ ਹੋਈ ਹੈ, ਪਰਮਾਤਮਾ ਮਿਹਰ ਕਰੇਗਾ।’ ਇਸ ਤੋਂ ਪ੍ਰੇਰਿਤ ਹੋ ਕੇ ਇਹ ਗੀਤ ਉਸੇ ਰਾਤ ਹੀ ਉਸ ਨੇ ਲਿਖ ਦਿੱਤਾ ਤੇ ਜਦੋਂ ਕੁਲਦੀਪ ਮਾਣਕ ਨੂੰ ਇਹ ਗੀਤ ਦਿੱਤਾ ਤਾਂ ਉਸ ਦੀ ਖ਼ੁਸ਼ੀ ਵੇਖਣ ਵਾਲੀ ਸੀ।
ਉਸ ਨੂੰ ਗੀਤ ਲਿਖਣ ਲਈ ਕਿਸੇ ਵਿਸ਼ੇਸ਼ ਸਥਿਤੀ ਤੇ ਸਥਾਨ ਦੀ ਲੋੜ ਨਹੀਂ ਹੁੰਦੀ, ਬਲਕਿ ਉਹ ਸਥਿਤੀ ਦੇਖ ਕੇ ਮੌਕੇ ’ਤੇ ਹੀ ਗੀਤ ਲਿਖ ਲੈਂਦਾ ਹੈ। ਇੱਕ ਵਾਰ ਉਹ ਕੁਲਦੀਪ ਮਾਣਕ ਨਾਲ ਲੁਧਿਆਣਾ ਜ਼ਿਲੇ ਦੇ ਇੱਕ ਪਿੰਡ ਵਿੱਚ ਲੱਗੇ ਅਖਾੜੇ ਵਿੱਚ ਗਿਆ। ਉੱਥੇ ਜਦੋਂ ਕੁਲਦੀਪ ਮਾਣਕ ਨੇ ਇੱਕ ਔਰਤ ਕਲਾਕਾਰ ਨੂੰ ਸਟੇਜ ’ਤੇ ਗਾਉਣ ਲਈ ਕਿਹਾ ਤਾਂ ਉਹ ਨਾਂਹ-ਨੁੱਕਰ ਕਰਨ ਲੱਗੀ ਤਾਂ ਮਾਣਕ ਨੇ ਕਿਹਾ ‘ਮੇਰੀਆਂ ਅੱਖਾਂ ਤੋਂ ਪਰੇ ਹੋ ਜਾ ਮੈਨੂੰ ਮੁੜ ਕੇ ਮੁੱਖ ਨਾ ਦਿਖਾਈ’। ਉਸ ਦਿਨ ਅਖ਼ਾੜਾ ਖ਼ਤਮ ਹੋਣ ਬਾਅਦ ਕੁਲਦੀਪ ਮਾਣਕ ਨੇ ਅਲਬੇਲ ਬਰਾੜ ਨੂੰ ਉਸ ਕਲਾਕਾਰਾ ’ਤੇ ਗੀਤ ਲਿਖਣ ਲਈ ਕਿਹਾ ਤਾਂ ਉਸ ਨੇ ਇੱਕ ਦੀ ਥਾਂ ਦੋ ਗੀਤ ਲਿਖ ਦਿੱਤੇ। ਇਹ ਦੋਵੇਂ ਹੀ ‘ਦਫ਼ਾ ਹੋ ਜਾ ਨੀ ਅੱਖਾਂ ਤੋਂ ਓਹਲੇ ਮੁੜ ਕੇ ਵਿਖਾਈ ਮੁੱਖ ਨਾ’ ਅਤੇ ‘ਮਣਾਂ-ਮੂੰਹੀਂ ਰੂਪ ਦਾ ਗ਼ੁਮਾਨ ਕਰਦੀ ਨੀਂ ਤੈਨੂੰ ਤੱਕਣਾ ਵੀ ਨਹੀਂ’। ਜਦੋਂ ਇਹ ਗੀਤ ਮਾਰਕੀਟ ਵਿੱਚ ਆਏ ਤਾਂ ਹਿੱਟ ਹੋ ਗਏ।
ਕੁਲਦੀਪ ਮਾਣਕ ਤੋਂ ਬਿਨਾਂ ਬਲਕਾਰ ਸਿੱਧੂ ਵੱਲੋਂ ਗਾਇਆ ਗੀਤ ‘ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ’, ਸ਼ੰਕਰ ਸਾਹਨੀ ਦੀ ਆਵਾਜ਼ ਵਿੱਚ ‘ਤੇਰੇ ਪਿੱਛੇ ਚੱਲਦੀਆਂ ਗੋਲੀਆਂ’, ਹਰਵਿੰਦਰ ਸੰਧੂ ਦੀ ਆਵਾਜ਼ ਵਿੱਚ ‘ਫਿਰ ਨਹੀਂ ਐਹੋ-ਜਿਹੇ ਬੰਦੇ ਫੋਨ ਚੁੱਕਦੇ’, ਹਰਦੇਵ ਮਾਹੀਨੰਗਲ ਦੀ ਆਵਾਜ਼ ਵਿੱਚ ‘ਚੱਲ ਚੱਲੀਏ ਗੁਰਦੁਆਰੇ’ ਅਤੇ ਜਗਮੋਹਨ ਕੌਰ ਵੱਲੋਂ ਗਾਇਆ ‘ਵਹਿਮਾਂ ਨੇ ਦੁਨੀਆਂ ਮਾਰ ਲਈ’ ਗੀਤ ਵੀ ਉਸ ਦੀ ਕਲਮ ਦੀ ਰਚਨਾ ਹਨ। 1986 ਵਿੱਚ ‘ਵੀਰ ਹੁੰਦੇ ਰੱਬ ਵਰਗੇ’, ਪਾਇਲ ਕੰਪਨੀ ਵੱਲੋਂ 2006 ਵਿੱਚ ‘ਪਿਓ ਪੁੱਤ ਦੀ ਯਾਰੀ’, ਗੋਇਲ ਕੰਪਨੀ ਵੱਲੋਂ ‘ਸੋਹਣੀ ਕੁੜੀ ਚੰਨ ਵਰਗੀ’, ਦਿਲਸ਼ਾਦ ਅਖ਼ਤਰ ਦੀ ਆਵਾਜ਼ ਵਿੱਚ ‘ਚੱਲ ਚੱਲੀਏ ਗੁਰਦੁਆਰੇ’, ਪ੍ਰੀਆ ਕੰਪਨੀ ਵੱਲੋਂ ਬਲਬੀਰ ਚੋਟੀਆਂ ਦੀ ਆਵਾਜ਼ ਵਿੱਚ ਪੈਰੀਟੋਨ ਕੰਪਨੀ ਵੱਲੋਂ ‘ਰੂਪ ਦੀ ਲਾਟਰੀ’ ਨਾਮ ਹੇਠ ਰਿਲੀਜ਼ ਕੀਤੀਆਂ ਕੈਸੇਟਾਂ ਵਿੱਚ ਵੀ ਵੱਧ ਗਿਣਤੀ ਵਿੱਚ ਅਲਬੇਲ ਬਰਾੜ ਦੇ  ਗੀਤ ਸ਼ਾਮਲ ਹੋਏ ਹਨ। ਹੁਣ ਤਕ ਉਹ 2300 ਦੇ ਕਰੀਬ ਗੀਤ ਲਿਖ ਚੁੱਕਿਆ ਹੈ ਜਿਨ੍ਹਾਂ ਵਿੱਚੋਂ 412 ਗੀਤ ਵੱਖ-ਵੱਖ ਕਲਾਕਾਰਾਂ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੋਏ ਹਨ। ਉਸਦਾ ਸਭ ਤੋਂ ਪਹਿਲਾ ਗੀਤ ਜੋ ਕੁਲਦੀਪ ਮਾਣਕ ਵੱਲੋਂ 1980 ਵਿੱਚ ਰਿਕਾਰਡ ਕਰਵਾਇਆ ਗਿਆ ਸੀ। ਉਹੀ ਗੀਤ ਕੁਲਦੀਪ ਮਾਣਕ ਦੀ ਮੌਤ ਤੋਂ ਕਰੀਬ ਇੱਕ ਸਾਲ ਪਹਿਲਾਂ ਕੁਲਦੀਪ ਮਾਣਕ ਅਤੇ ਜੈਜ਼ੀ ਬੀ. ਦੀ ਆਵਾਜ਼ ਵਿੱਚ ਮੁੜ ਆਖ਼ਰੀ ਵਾਰੀ ਵੀ ਰਿਕਾਰਡ ਹੋਇਆ ਸੀ। ਦੂਜੇ ਪਾਸੇ ਸੈਂਕੜੇ ਤੋਂ ਵੱਧ ਕਲਾਕਾਰ ਹਨ ਜਿਨ੍ਹਾਂ ਦੀ ਆਵਾਜ਼ ਵਿੱਚ ਉਸਦੇ ਲਿਖੇ ਗੀਤ ਰਿਕਾਰਡ ਹੋਏ ਹਨ। ਉਨ੍ਹਾਂ ਵਿੱਚ ਰੋਸ਼ਨ ਪ੍ਰਿੰਸ, ਅੰਮ੍ਰਿਤਾ ਵਿਰਕ, ਜਸਵਿੰਦਰ ਬਰਾੜ, ਹਰਦੇਵ ਮਾਹੀਨੰਗਲ, ਦਿਲਸ਼ਾਦ ਅਖ਼ਤਰ, ਬਲਬੀਰ ਚੌਟੀਆਂ, ਬਲਕਾਰ ਸਿੱਧੂ,  ਰਣਜੀਤ ਮਣੀ, ਮੇਜਰ ਰਾਜਸਥਾਨੀ, ਧਰਮਪ੍ਰੀਤ, ਪਾਲੀ ਦੇਤਵਾਲੀਆ, ਸੁਚੇਤ ਬਾਲਾ ਆਦਿ ਸ਼ਾਮਲ  ਹਨ। ਮਾਣ-ਸਨਮਾਨ ਬਾਰੇ ਅਲਬੇਲ ਦਾ ਕਹਿਣਾ ਹੈ ਕਿ ਭਾਵੇਂ ਉਸ ਦੇ ਅਨੇਕਾਂ ਸਨਮਾਨ ਹੋਏ ਹਨ, ਪਰ 2004 ਵਿੱਚ ਜਿਹੜਾ ਸਨਮਾਨ ਉਸਦੇ ਜਨਮ ਸਥਾਨ ਪਿੰਡ ਦਿਉਣ ਵਿਖੇ ਪਿੰਡ ਦੀ ਪੰਚਾਇਤ, ਤਿੰਨ ਪਿੰਡਾਂ ਦੇ ਕਲੱਬਾਂ ਵੱਲੋਂ ਮਿਲ ਕੇ ਕੀਤਾ ਗਿਆ, ਉਹ ਸਭ ਤੋਂ ਵੱਧ ਯਾਦਗਾਰੀ ਹੈ। ਇਸ ਸਮੇਂ ਅਲਬੇਲ ਆਪਣੀ ਪਤਨੀ ਗੁਰਮੇਲ ਕੌਰ ਨਾਲ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਵਿੱਚ ਰਹਿ ਰਿਹਾ ਹੈ। ਉਹ ਇਸ ਸਮੇਂ ਪੀ.ਐੱਸ.ਪੀ.ਸੀ.ਐੱਲ. ਵਿੱਚ ਓਪਰੇਸ਼ਨ ਸਰਕਲ ਵਿੱਚ ਸਰਕਲ ਸੁਪਰਡੈਂਟ ਵਜੋਂ ਨੌਕਰੀ  ਕਰਦਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮੁਲਾਕਾਤਾਂ ਵਿੱਚ ਹੋਰ
ਢਿੱਡੀਂ ਪੀੜਾਂ ਪਾਉਣ ਵਾਲੀਆਂ ਨਕਲਾਂ

ਆਧੁਨਿਕੀਕਰਨ ਨੇ ਪੰਜਾਬੀ ਸੱਭਿਆਚਾਰ ਵਿੱਚੋਂ ਮਨੋਰੰਜਨ ਦੀਆਂ ਕਈ ਵੰਨਗੀਆਂ ਲੋਪ ਕਰ ਦਿੱਤੀਆਂ ਹਨ। ਇਨ੍ਹਾਂ ਵੰਨਗੀਆਂ ’ਚ ਸ਼ਾਮਲ ਸਨ ਨਕਲਾਂ-ਜਿਹੜੀਆਂ ਭੰਡ ਬਿਰਾਦਰੀ ਦੇ ਹੱਸਮੁੱਖ ਤੇ ਹਾਜ਼ਰ-ਜਵਾਬੀ ਵਿੱਚ ਨਿਪੁੰਨ ਦੋ ਵਿਅਕਤੀਆਂ ਵੱਲੋਂ ਲਗਾਈਆਂ ਜਾਂਦੀਆਂ ਸਨ। ਮਨੋਰੰਜਨ ਲਈ ਨਵੇਂ ਤੋਂ ਨਵੇਂ ਸਾਧਨ ਵਿਕਸਤ ਹੋ ਜਾਣ ਨਾਲ ਨਕਲਾਂ ਲਗਾਉਣ ਵਾਲਿਆਂ ਦੇ ਢਿੱਡਾਂ ਵਿੱਚ ਇੱਕ ਪ੍ਰਕਾਰ ਦੀ ਲੱਤ ਵੱਜ ਗਈ ਹੈ। ਸਦੀਆਂ ਤੋਂ ਚੱਲਦਾ ਆਉਂਦਾ ਇਹ ਪਿਤਾ-ਪੁਰਖੀ ਕਿੱਤਾ ਭੰਡਾਂ ਨੂੰ ਬਦਲਣਾ ਪੈ ਗਿਆ ਜਦਕਿ ਕਿਸੇ ਸਮੇਂ ਪੰਜਾਬ ਵਿੱਚ ਇਨ੍ਹਾਂ ਦੀ ਤੂਤੀ ਬੋਲਦੀ ਹੁੰਦੀ ਸੀ।

ਕਿਸੇ ਨਾਲੋਂ ਘੱਟ ਨਹੀਂ ਮਹਿਲਾ ਨਿਰਦੇਸ਼ਕ

 

ਮੇਘਨਾ ਗੁਲਜ਼ਾਰ ਦੇ ਚਿਹਰੇ ’ਤੇ ਅੱਜਕੱਲ੍ਹ ਇੱਕ ਜੇਤੂ ਮੁਸਕਾਨ ਹੈ। ਇਹ ਮੁਸਕਾਨ ‘ਬਰੇਲੀ ਕੀ ਬਰਫ਼ੀ’ ਦੀ ਅਸ਼ਵਨੀ ਅਈਅਰ ਤਿਵਾਰੀ ਦੇ ਚਿਹਰੇ ’ਤੇ ਵੀ ਦੇਖ ਸਕਦੇ ਹਾਂ। ਦੇਖਿਆ ਜਾਏ ਤਾਂ ਸਿਰਫ਼ ਮੇਘਨਾ ਗੁਲਜ਼ਾਰ ਅਤੇ ਅਸ਼ਵਨੀ ਹੀ ਨਹੀਂ ਸੀਮਾ ਕਾਗਤੀ, ਜ਼ੋਯਾ ਅਖ਼ਤਰ ਅਤੇ ਗੌਰੀ ਸ਼ਿੰਦੇ ਸਮੇਤ ਕੁਝ ਹੋਰ ਮਹਿਲਾ ਨਿਰਦੇਸ਼ਕਾਂ ਜਿਵੇਂ ਕਿਰਨ ਰਾਓ, ਫਰਹਾ ਖ਼ਾਨ, ਦੀਪਾ ਮਹਿਤਾ, ਅਪਰਣਾ ਸੇਨ, ਮੀਰਾ ਨਾਇਰ, ਅਣੁਸ਼ਾ ਰਿਜਵੀ, ਲੀਨਾ ਯਾਦਵ ਵਰਗੇ ਕਈ ਨਾਂ ਆ ਜਾਂਦੇ ਹਨ। ਪਰ ਪਿਛਲੇ ਕੁਝ ਸਾਲਾਂ ਵਿੱਚ ਕੁਝ ਮਹਿਲਾ ਨਿਰਦੇਸ਼ਕਾਂ ਨੇ ਹਿੱਟ ਫ਼ਿਲਮ ਦੀ ਪਰਿਭਾਸ਼ਾ ਨੂੰ ਸਮਝਿਆ ਹੈ ਅਤੇ ਇਸ ਨਾਲ ਉਨ੍ਹਾਂ ਨੇ ਦਰਸ਼ਕਾਂ ਵਿੱਚ ਇੱਕ ਉਮੀਦ ਜਗਾਈ ਹੈ।
ਉੱਘੇ ਲੇਖਕ ਗੁਲਜ਼ਾਰ ਦੀ ਬੇਟੀ ਮੇਘਨਾ ਗੁਲਜ਼ਾਰ ਨੇ ਉਸ ਸਮੇਂ ਫ਼ਿਲਮਾਂ ਵਿੱਚ ਦਸਤਕ ਦਿੱਤੀ ਜਦੋਂ ਗੁਲਜ਼ਾਰ ਪੂਰੀ ਤਰ੍ਹਾਂ ਨਾਲ ਆਰਾਮ ਕਰਨ ਦਾ ਮੂਡ ਬਣਾ ਚੁੱਕੇ ਸਨ। ਗੁਲਜ਼ਾਰ ਨੇ ਖ਼ੁਦ ਨੂੰ ਗੀਤ ਲਿਖਣ ਤਕ ਸੀਮਤ ਕੀਤਾ ਜੋ ਉਸਦੀ ਹਰਮਨਪਿਆਰਤਾ ਦਾ ਆਧਾਰ ਬਣਿਆ, ਪਰ ਮੇਘਨਾ ਨੇ ਕਦੇ ਵੀ ਪਿਤਾ ਦੀ ਜੁੱਤੀ

ਪੰਜਾਬੀ ਗਾਇਕੀ ਦਾ ਮਾਣ ਰਣਜੀਤ ਕੌਰ

ਪੰਜਾਬੀ ਗਾਇਕੀ ਵਿੱਚ ਸਾਢੇ ਤਿੰਨ ਦਹਾਕੇ ਇੱਕ ਸਦਾ ਬਹਾਰ ਜੋੜੀ ਦੀ ਗਾਇਕਾ ਦੇ ਤੌਰ ’ਤੇ ਵਿਚਰਨ ਵਾਲੀ, ਗਾਇਕੀ, ਅਦਾਕਾਰੀ ਅਤੇ ਖ਼ੂਬਸੂਰਤੀ ਦਾ ਸੁਮੇਲ ਰਣਜੀਤ ਕੌਰ ਪੰਜਾਬੀ ਸਰੋਤਿਆਂ ਲਈ ਕੋਈ ਨਵਾਂ ਨਾਂ ਨਹੀਂ। ਉਸਨੇ ਜਿੱਥੇ ਸਟੇਜ ਪ੍ਰੋਗਰਾਮਾਂ ਰਾਹੀਂ ਲੰਮਾਂ ਸਮਾਂ ਸਰੋਤਿਆਂ ’ਤੇ ਆਪਣੀ ਕਲਾ ਦਾ ਜਾਦੂ ਬਖ਼ੇਰਿਆ ਹੈ, ਉੱਥੇ ਉਹ ਸੈਂਕੜੇ ਰਿਕਾਰਡ ਗੀਤਾਂ ਰਾਹੀਂ ਆਉਣ ਵਾਲੀਆਂ ਨਸਲਾਂ ਦੀ ਵੀ ਪੰਜਾਬੀ ਲੋਕ ਸੰਗੀਤ ਨਾਲ ਸਾਂਝ ਪੁਆਉਂਦੀ ਰਹੇਗੀ। ਰਣਜੀਤ ਕੌਰ ਦਾ ਜਨਮ 18 ਅਕਤੂਬਰ, 1950 ਨੂੰ ਰੋਪੜ ਸ਼ਹਿਰ ਦੇ ਪਿੰਡ ਉੱਚੇ ਖੇੜੇ ਵਿਖੇ ਗਿਆਨੀ ਆਤਮਾ ਸਿੰਘ ਤੇ ਮਾਤਾ ਪ੍ਰਕਾਸ਼ ਕੌਰ ਦੇ ਘਰ ਹੋਇਆ। ਤਿੰਨ ਭੈਣਾਂ ਅਤੇ ਦੋ ਭਰਾਵਾਂ ਦੀ ਸਭ ਤੋਂ ਵੱਡੀ ਭੈਣ ਰਣਜੀਤ ਕੌਰ ਨੇ ਮਿਡਲ ਤਕ ਦੀ ਪੜ੍ਹਾਈ ਸਨਾਤਨ ਧਰਮ ਹਾਈ ਸਕੂਲ ਰੋਪੜ ਤੋਂ ਕੀਤੀ। ਉਸਦੇ ਦਾਦਾ ਮਹੰਤ ਹਰਨਾਮ ਸਿੰਘ ਇਤਿਹਾਸਕ ਗੁਰਦੁਆਰਾ ਭੱਠਾ ਸਾਹਿਬ ਦੇ ਪ੍ਰਧਾਨ ਸਨ। ਪਿਤਾ ਜੀ ਵੀ ਇੱਥੇ ਹੀ ਇਲੈੱਕਟ੍ਰੀਸ਼ਨ ਦੇ ਕੰਮ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਹੋਣ ਵਾਲੇ ਪ੍ਰੋਗਰਾਮਾਂ ਦਾ ਪ੍ਰਬੰਧ ਵੀ ਕਰਦੇ ਅਤੇ ਸਟੇਜ ਦਾ ਸੰਚਾਲਨ ਵੀ ਕਰਦੇ।

ਪੰਜਾਬੀ ਗੀਤਕਾਰੀ ਦੀ ਉੱਘੀ ਕਲਮ

ਸੈਂਕੜੇ ਹੀ ਗੀਤਾਂ ਦਾ ਰਚੇਤਾ ਜਨਕ ਸ਼ਰਮੀਲਾ ਪੰਜਾਬੀ ਗੀਤਕਾਰੀ ਦਾ ਥੰਮ੍ਹ ਹੈ। ਉਸਦੇ ਲਿਖੇ ਗੀਤ ਖ਼ੁਦਾ ਦੀ ਬੰਦਗੀ ਤੋਂ ਲੈ ਕੇ ਰਿਸ਼ਤਿਆਂ ਦੀ ਬਾਤ ਪਾਉਂਦੇ ਹੋਏ ਸਾਡੇ ਜਨਜੀਵਨ ਦੇ ਹਰ ਪੱਖ ਨਾਲ ਸਬੰਧਿਤ ਹਨ ਜਿਸ ਵਿੱਚ ਹਰ ਵੰਨਗੀ ਸ਼ਾਮਲ ਹੈ। ਉਸਦੇ ਗੀਤ ਅਖਾੜਿਆਂ ਦੇ ਸ਼ਿੰਗਾਰ ਬਣਨ ਤੋਂ ਲੈ ਕੇ ਯੂਨੀਵਰਸਿਟੀ ਦੇ ਸੈਮੀਨਾਰਾਂ ਅਤੇ ਕਲਾਸਾਂ ਦੀ ਗੰਭੀਰ ਪੜਚੋਲਤਾ ਦਾ ਵਿਸ਼ਾ ਬਣੇ ਹੋਏ ਹਨ।

ਵੱਖਰਾ ਮੁਕਾਮ ਬਣਾਉਣ ਲਈ ਯਤਨਸ਼ੀਲ ਫ਼ਿਲਮਸਾਜ਼

ਆਪਣੀ ਪਲੇਠੀ ਨਿਰਦੇਸ਼ਿਤ ਫ਼ਿਲਮ ‘ਫਾਰਬਿਡਨ’ ਕਰਕੇ ਵਿਭਾ ਗੁਲਾਟੀ ਚਰਚਾ ਵਿੱਚ ਹੈ। ਅਣਖ ਦੀ ਖਾਤਰ ਕਤਲ ਹੋਈ ਕੁੜੀ ਦੀ ਸੱਚੀ ਕਹਾਣੀ ’ਤੇ ਆਧਾਰਿਤ ਕਈ ਕੌਮਾਂਤਰੀ ਫ਼ਿਲਮ ਮੇਲਿਆਂ ਵਿੱਚ ਪ੍ਰਦਰਸ਼ਿਤ ਹੋ ਰਹੀ ਇਹ ਫ਼ਿਲਮ ਵਿਭਾ ਲਈ ਵੱਡੇ ਹੁਲਾਰੇ ਦਾ ਕਾਰਨ ਬਣੀ ਹੈ।

ਗੋਰੇ ਰੰਗ ਤੋਂ ਪ੍ਰੇਸ਼ਾਨ ਹੋਈ ਕਲਕੀ

ਲਕੀਰ ਤੋਂ ਹਟਕੇ ਬਣੀ ਫ਼ਿਲਮ ‘ਦੇਵ ਡੀ’ ਵਿੱਚ ਇੱਕ ਬਾਲ ਵੇਸ਼ਵਾ ਦੇ ਕਿਰਦਾਰ ਨਾਲ ਬੌਲੀਵੁੱਡ ਵਿੱਚ ਕਦਮ ਰੱਖਣ ਵਾਲੀ ਕਲਕੀ ਕੋਚਲਿਨ ਨੇ ਬਹੁਤ ਘੱਟ ਸਮੇਂ ਵਿੱਚ ਹੀ ਦਰਸ਼ਕਾਂ ਵਿੱਚ ਆਪਣੀ ਚੰਗੀ ਜਗ੍ਹਾ ਬਣਾ ਲਈ ਹੈ। ਥਿਏਟਰ ਨਾਲ ਜੁੜੀ ਕਲਕੀ ਨੇ ਜ਼ਿਆਦਾਤਰ ਪੇਸ਼ਕਾਰੀ ਆਧਾਰਿਤ ਫ਼ਿਲਮਾਂ ਹੀ ਕੀਤੀਆਂ ਹਨ। ਉਸ ਦੇ ਹਿੱਸੇ ਵਿੱਚ ਲਕੀਰ ਤੋਂ ਹਟਕੇ ਫ਼ਿਲਮਾਂ ‘ਸ਼ੈਤਾਨ’, ‘ਸ਼ੰਘਾਈ’, ‘ਗਰਲ ਇਨ ਯੈਲੋ ਬੂਟਸ’, ‘ਮਾਰਗਰਿਟਾ ਵਿਦ ਏ ਸਟਰਾਅ’, ‘ਕਾਸ਼’, ‘ਮੰਤਰ’ ਅਤੇ ‘ਰਿਬਨ’ ਆਦਿ ਹਨ। ਨਾਲ ਹੀ ‘ਜ਼ਿੰਦਗੀ ਨਾ ਮਿਲੇਗੀ ਦੁਬਾਰਾ’, ‘ਯੇਹ ਜਵਾਨੀ ਹੈ ਦੀਵਾਨੀ’, ‘ਏਕ ਥੀ ਡਾਇਨ’, ‘ਜੀਆ ਓ ਜੀਆ’ ਵਰਗੀਆਂ ਕਮਰਸ਼ਲ ਫ਼ਿਲਮਾਂ ਵੀ ਹਨ। ਪੇਸ਼ ਹੈ ਕਲਕੀ ਕੋਚਲਿਨ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼-

ਹੁਣ ਐਕਸ਼ਨ ਕਰੇਗੀ ਡੇਜ਼ੀ ਸ਼ਾਹ

‘ਰੇਸ 3’ ਐਕਸ਼ਨ ਫ਼ਿਲਮ ਹੈ। ਇਸ ਦੇ ਐਕਸ਼ਨ ਦ੍ਰਿਸ਼ਾਂ ਨੂੰ ਸ਼ਾਨਦਾਰ ਢੰਗ ਨਾਲ ਦਿਖਾਉਣ ਲਈ ਇਸਨੂੰ 3ਡੀ ਬਣਾਇਆ ਗਿਆ ਹੈ ਜਦੋਂ ਕਿ ‘ਰੇਸ’ ਸੀਰੀਜ਼ ਦੀਆਂ ਪਹਿਲੀਆਂ ਫ਼ਿਲਮਾਂ ਵਿੱਚ ਇਹ ਤਕਨੀਕ ਨਹੀਂ ਅਪਣਾਈ ਗਈ ਸੀ। ਫ਼ਿਲਮ ਦੀ ਅਭਿਨੇਤਰੀ ਡੇਜ਼ੀ ਸ਼ਾਹ ਵੀ ਇਸ ਵਿੱਚ ਐਕਸ਼ਨ ਕਰਦੀ ਹੋਈ ਨਜ਼ਰ ਆਏਗੀ ਜਿਨ੍ਹਾਂ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਹੈ।

ਪੰਜਾਬੀਅਤ ਦਾ ਸ਼ੈਦਾਈ ਬਾਬੂ ਸਿੰਘ ਮਾਨ

ਪੰਜਾਬੀ ਗੀਤਕਾਰੀ ਵਿੱਚ ਬਾਬੂ ਸਿੰਘ ਮਾਨ ਮਰਾੜ੍ਹਾ ਵਾਲੇ ਦੀ ਅੱਧੀ ਸਦੀ ਤੋਂ ਚੜ੍ਹਾਈ ਹੈ।  ਉਸਦਾ ਹਾਲੇ ਤਕ ਕੋਈ ਬਦਲ ਨਜ਼ਰ ਨਹੀਂ ਆਇਆ। ਅਨੇਕ ਗੀਤਕਾਰ ਆਏ ਤੇ ਗਏ, ਪਰ ਕੋਈ ਵੀ ਬਾਬੂ ਸਿੰਘ ਮਾਨ ਵਾਂਗ ਇੰਨਾ ਵਕਤ ਇਸ ਖੇਤਰ ਵਿੱਚ ਨਹੀਂ ਟਿਕ ਸਕਿਆ। ਉਸ ਨੇ ਆਪਣੇ ਗੀਤਾਂ ਵਿੱਚ ਥਕਾਵਟ ਨਹੀਂ ਆਉਣ ਦਿੱਤੀ। ਉਸ ਦੇ ਹਰ ਗੀਤ ਵਿੱਚ ਰੁਮਕਦੇ ਪੁਰੇ ਦੇ ਬੁੱਲ੍ਹੇ ਵਰਗੀ ਸਰਸਰਾਹਟ ਹੁੰਦੀ ਹੈ। ਪੇਸ਼ ਹੈ ਉਸ ਨਾਲ ਹੋਈ ਮੁਲਾਕਾਤ ਦੇ ਮੁੱਖ ਅੰਸ਼-

ਚਰਿੱਤਰ ਅਦਾਕਾਰੀ ਦਾ ਸਫਲ ਨਾਮ

ਪੰਜਾਬੀ ਫ਼ਿਲਮ ਸਨਅੱਤ ਵਿੱਚ ਗਿਣਤੀ ਦੇ ਚਰਿੱਤਰ ਅਦਾਕਾਰਾਂ ਨੇ ਆਪਣੀ ਪਛਾਣ ਕਾਇਮ ਕੀਤੀ ਹੈ। ਇਨ੍ਹਾਂ ਦੀ ਹੀ ਬਦੌਲਤ ਅੱਜ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਸਿਨਮਾਂ ਘਰਾਂ ਦਾ ਸ਼ਿੰਗਾਰ ਬਣਦੀਆਂ ਹਨ। ਗਿਣੇ-ਚੁਣੇ ਚਰਿੱਤਰ ਅਦਾਕਾਰਾਂ ਦੇ ਨਾਵਾਂ ਵਿੱਚੋਂ ਪ੍ਰਕਾਸ਼ ਗਾਧੂ ਦਾ ਨਾਮ ਪਹਿਲੀਆਂ ਸਫ਼ਾਂ ਵਿੱਚ ਸ਼ਾਮਲ ਹੈ। ਪ੍ਰਕਾਸ਼ ਗਾਧੂ ਜ਼ਿਲ੍ਹਾ ਮੁਕਤਸਰ ਦੇ ਨੇੜਲੇ ਕਸਬਾ ਮਲੋਟ ਦੇ ਪਿੰਡ ਝੋਰੜਾਂ ਦਾ ਰਹਿਣ ਵਾਲਾ ਹੈ। ਉਸਦਾ ਅਸਲ ਨਾਂ ਪ੍ਰਕਾਸ਼ ਸਿੰਘ ਗਿੱਲ ਹੈ,

ਪੰਜਾਬੀ ਗੀਤਕਾਰੀ ਦਾ ਸਿਰਕੱਢ ਸਿਰਨਾਵਾਂ ‘ਭੱਟੀ ਭੜੀਵਾਲਾ’

ਪੰਜਾਬੀ ਗੀਤਕਾਰੀ ਵਿੱਚ ਜਸਵਿੰਦਰ ਸਿੰਘ ‘ਭੱਟੀ’ ਨੂੰ ਸ਼ਾਇਦ ਹੀ ਕੋਈ ਜਾਣਦਾ ਹੋਵੇ,ਪਰ ‘ਭੱਟੀ ਭੜੀਵਾਲੇ' ਦੇ ਨਾਂ ਤੋਂ ਦੁਨੀਆਂ ਭਰ ਵਿੱਚ ਰਹਿੰਦਾ ਹਰ ਪੰਜਾਬੀ ਕੋਈ ਵਾਕਿਫ ਹੈ। ਰੂਹ ਵਿੱਚ ਉੱਤਰ ਜਾਣ ਵਾਲੇ ਗੀਤਾਂ ਦਾ ਜਨਮਦਾਤਾ "ਭੱਟੀ ਭੜੀਵਾਲਾ" ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਹੀ ਨਹੀਂ ਦੇ ਰਿਹਾ,ਸਗੋਂ ਪੰਜਾਬੀ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਨੂੰ ਆਪਣੇ ਗੀਤਾਂ ਰਾਹੀਂ ਸ਼ਿੰਗਾਰ ਵੀ ਰਿਹਾ ਹੈ। ਭੱਟੀ ਭੜੀਵਾਲੇ ਦੇ ਗੀਤਾਂ ਨੂੰ ਗਾ ਕੇ ਸੈਂਕੜੈ ਗਾਇਕਾਂ ਨੇ ਆਪਣੀ ਪਹਿਚਾਣ ਬਣਾਈ ਹੈ,ਅਤੇ ਉਸ ਦੇ ਗੀਤ ਗਾ ਕੇ ਬਹੁਤ ਸਾਰੇ ਗਾਇਕ ‘ਸਟਾਰ’ ਵੀ ਬਣੇ ਹਨ। ਭੱਟੀ ਦੇ ਗੀਤਾਂ ਵਿੱਚ ਪੁਆਧ ਦੇ ਗੰਨਿਆਂ ਵਰਗੀ ਮਿਠਾਸ ਹੈ, ਉਸ ਦੇ ਗੀਤ ਕੰਨਾਂ ਵਿੱਚ ਮਿਸ਼ਰੀ ਵਰਗਾ ਰਸ ਘੋਲ਼ਦੇ ਨੇ।

ਕਵੀਸ਼ਰੀ ਰਾਹੀਂ ਚੋਭਾਂ ਮਾਰਨ ਵਾਲੇ ਪਾਠਕ ਭਰਾ

ਹੱਥੀਂ ਪਾਲੇ ਹੋਏ ਬਿਗਾਨੇ ਕੱਢ ਕੇ ਗਾਲ੍ਹ ਬੁਲਾਉਂਦੇ ਨੇ,
ਆਖਣ ਥੋਨੂੰ ਕੁਝ ਨ੍ਹੀਂ ਆਉਂਦਾ, ਸਾਨੂੰ ਇਹ ਸਮਝਾਉਂਦੇ ਨੇ,
ਓ ਲੱਖਾਂ ਦੇ ਸੀ ਕੱਖ ਬਣਾ ਤੇ ਦੇਖੋ ’ਲਾਦ ਨਿਕੰਮੀ ਨੇ,
ਆਪਣੇ ਮਾਪੇ ਬੁੜ੍ਹਾ-ਬੁੜ੍ਹੀ, ਸੱਸ-ਸਹੁਰਾ ਮੰਮੀ ਡੈਡੀ ਨੇ।

ਚਰਚਿਤ ਚਿਹਰਾ ਜੈਜ਼ ਸੋਢੀ

 ਫ਼ਿਲਮ ਤੇ ਟੀ.ਵੀ. ਅਦਾਕਾਰਾ ਜੈਜ਼ ਸੋਢੀ ਇਨ੍ਹੀਂ ਦਿਨੀਂ ਆਪਣੀ ਪੰਜਾਬੀ ਫ਼ਿਲਮ ‘ਫੈਮਿਲੀ 420 ਵਨਸ ਅਗੇਨ’ ਨੂੰ ਲੈ ਕੇ ਚਰਚਾ ਵਿੱਚ ਹੈ। ਅਦਾਕਾਰ ਗੁਰਚੇਤ ਚਿੱਤਰਕਾਰ ਦੀ ਲਘੂ ਫ਼ਿਲਮ ‘ਫੈਮਿਲੀ 420’ ਦੀ ਲੜੀ ਤਹਿਤ ਇਸ ਵਾਰੀ ਪਹਿਲੀ ਦਫ਼ਾ ਪੰਜਾਬੀ ਫੀਚਰ ਫ਼ਿਲਮ ‘ਫੈਮਿਲੀ 420 ਵਨਸ ਅਗੇਨ’ ਨਾਂ ਹੇਠ ਨਿਰਮਾਣ ਹੋ ਰਿਹਾ ਹੈ। ਇਸ ਫ਼ਿਲਮ ਵਿੱਚ ਅਦਾਕਾਰਾ ਜੈਜ਼ ਸੋਢੀ ਮੁੱਖ ਭੂਮਿਕਾ ਨਿਭਾ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਇਨ੍ਹੀਂ ਦਿਨੀਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ’ਤੇ ਹੋ ਰਹੀ ਹੈ।

ਸੇਧ ਦੇਣ ਵਾਲੀ ਲਘੂ ਫ਼ਿਲਮ ‘ਚੁੱਪ’

ਅੱਜਕੱਲ੍ਹ ਯੂ ਟਿਊਬ ’ਤੇ ਲਘੂ ਫ਼ਿਲਮਾਂ ਦਾ ਦੌਰ ਚੱਲ ਰਿਹਾ ਹੈ। ਜਿਸ ਅੰਦਰ ਕੁਝ ਕਰਨ ਦੀ ਕੋਈ ਚਾਹਤ ਹੁੰਦੀ ਹੈ ਜਾਂ ਆਪਣੀ ਗੱਲ ਆਮ ਲੋਕਾਂ ਤਕ ਲੈ ਕੇ ਜਾਣੀ ਹੁੰਦੀ ਹੈ, ਉਹ ਯੂ ਟਿਊਬ ਦਾ ਸਹਾਰਾ ਲੈਂਦਾ ਹੈ। ਪਿਛਲੇ ਮਹੀਨੇ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਰਿਲੀਜ਼ ਕੀਤੀ ਫ਼ਿਲਮ ‘ਚੁੱਪ’ ਚੰਗੀ ਸੇਧ ਦੇਣ ਵਾਲੀ ਸੀ। ਇਸ ਫ਼ਿਲਮ ਦਾ ਨਿਰਦੇਸ਼ਕ ਤੇ ਲੇਖਕ ਪ੍ਰੋ. ਅਜਮੇਰ ਔਲਖ ਦਾ ਥਾਪੜਾ ਪ੍ਰਾਪਤ ਰੰਗਮੰਚ ਦਾ ਕਲਾਕਾਰ ਗੁਰਪ੍ਰੀਤ ਘੁੱਦਾ ਹੈ। ਉਸ ਨੇ ਪ੍ਰੋ.ਅਜਮੇਰ ਔਲਖ ਦੀ ਨਿਰਦੇਸ਼ਨਾ ਹੇਠ ਕਈ ਨਾਟਕ ਕੀਤੇ ਤੇ ਲੋਕਾਂ ਤੋਂ ਵਾਹ-ਵਾਹ ਖੱਟੀ। ਇਸ ਫ਼ਿਲਮ ਵਿੱਚ ਕਿਰਦਾਰ ਨਿਭਾ ਰਹੇ ਸਾਰੇ ਕਲਾਕਾਰ ਰੰਗਮੰਚ ਨਾਲ ਹੀ ਸਬੰਧਿਤ ਹਨ।

ਦੋਗਾਣਾ ਜੋੜੀਆਂ ਵਿੱਚ ਜ਼ਿਕਰਯੋਗ ਨਾਂ ਪ੍ਰੋਮਿਲਾ ਪੰਮੀ

ਪ੍ਰੋਮਿਲਾ ਪੰਮੀ ਪਹਿਲਾਂ (ਖੱਬੇ) ਅਤੇ ਹੁਣ (ਸੱਜੇ)।

ਪੰਜਾਬੀ ਦੀਆਂ ਹਿੱਟ ਦੋਗਾਣਾ ਜੋੜੀਆਂ ਵਿੱਚ ‘ਪੰਮੀ ਪੋਹਲੀ’ ਦੀ ਜੋੜੀ ਕਿਸੇ ਰਸਮੀ ਜਾਣ ਪਛਾਣ ਦੀ ਮੁਥਾਜ ਨਹੀਂ। ਸਹਿ ਗਾਇਕਾ ਵਜੋਂ ਪੰਮੀ ਦੀ ਆਵਾਜ਼ ਵਿੱਚ ਸੈਂਕੜੇ ਗੀਤ ਰਿਕਾਰਡ ਹੋਏ ਮਿਲਦੇ ਹਨ। ਪੰਮੀ ਦਾ ਪੂਰਾ ਨਾਂ ਪ੍ਰੋਮਿਲਾ ਦੇਵੀ ਹੈ ਜੋ ਸ਼ਰਮਿਆਂ ਦੀ ਕੁੜੀ ਹੈ।

ਕਿਸਾਨੀ ਦੇ ਹੱਕ ’ਚ ਨਿੱਤਰੀ ਜਸਵਿੰਦਰ ਬਰਾੜ

ਜਸਵਿੰਦਰ ਬਰਾੜ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਗਾਇਕੀ ਵਿੱਚ ਸਥਾਪਿਤ ਰਹਿਣ ਵਾਲੀ ਮਾਣਮੱਤੀ ਗਾਇਕਾ ਹੈ। ਉਸ ਦੀ ਤਕਦੀਰ ਬੇਹੱਦ ਖ਼ੂਬਸੂਰਤ ਹੈ। ਉਸ ਦੀ ਖ਼ਾਸੀਅਤ ਇਹ ਰਹੀ ਕਿ ਉਹ ਮਨੋਰੰਜਨ ਦੇ ਨਾਲ-ਨਾਲ ਹਮੇਸ਼ਾਂ ਸਮਾਜ ਵਿੱਚ ਪੈਦਾ ਹੋਈਆਂ ਚੁਣੌਤੀਆਂ ਨੂੰ ਆਪਣੇ ਗੀਤਾਂ ਦਾ ਵਿਸ਼ਾ ਬਣਾਉਂਦੀ ਰਹਿੰਦੀ ਹੈ। ਹਾਲ ਵਿੱਚ ਹੀ ਰਿਲੀਜ਼ ਹੋਈ ਉਸ ਦੀ ਵੀਡੀਓ ‘ਐੱਸ. ਵਾਈ. ਐੱਲ ਬਾਅਦ ਵਿੱਚ ਰੋਕ ਲੈਣਾ ਪਹਿਲਾਂ ਰੋਕ ਲਓ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ’ ਉਸ ਦੀ ਲੋਕਾਂ ਪ੍ਰਤੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ।

ਪੰਜਾਬੀ ਸਿਨਮਾ ਨੂੰ ਸੰਜੀਦਗੀ ਪ੍ਰਦਾਨ ਕਰੇਗਾ ‘ਸਰਦਾਰ ਮੁਹੰਮਦ’

ਪੰਜਾਬੀ ਖਿੱਤੇ ਦੇ ਲੋਕਾਂ ਦੀ ਜੀਵਨ ਜਾਚ ਦੇ ਇੰਨੇ ਰੰਗ ਹਨ ਜਿਨ੍ਹਾਂ ’ਤੇ ਵੱਡੀ ਗਿਣਤੀ ਵਿੱਚ ਕਲਾਤਮਕ ਕ੍ਰਿਤਾਂ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਪਰ ਪੰਜਾਬੀ ਕਲਾ ਦੀਆਂ ਵੱਖ-ਵੱਖ ਵੰਨਗੀਆਂ ਰਾਹੀਂ ਆਪਣੇ ਜੁਝਾਰੂ ਅਕਸ ਨੂੰ ਪੇਸ਼ ਕਰਨ ਦੀ ਬਜਾਏ ਹਾਸੇ ਦੇ ਪਾਤਰ ਵਜੋਂ ਹੀ ਆਪਣੀ ਤਸਵੀਰ ਪੇਸ਼ ਕਰਨ ਵਿੱਚ ਫਖ਼ਰ ਮਹਿਸੂਸ ਕਰਦੇ ਹਨ। ਇਸ ਨਿੰਦਣਯੋਗ ਰਵਾਇਤ ਤੋਂ ਹੱਟ ਕੇ ਪੰਜਾਬੀ ਗਾਇਕ ਤਰਸੇਮ ਜੱਸੜ, ਨਿਰਮਾਤਾ ਮਨਪ੍ਰੀਤ ਸਿੰਘ ਜੌਹਲ ਅਤੇ ਨਿਰਦੇਸ਼ਕ ਹੈਰੀ ਭੱਟੀ ਹੋਰਾਂ ਦੀ ਟੀਮ ਨੇ ‘ਰੱਬ ਦਾ ਰੇਡੀਓ’ ਵਰਗੀ ਸੰਵੇਦਨਸ਼ੀਲ ਤੇ ਸੰਜੀਦਾ ਫ਼ਿਲਮ ਦੀ ਸਫਲਤਾ ਤੋਂ ਬਾਅਦ ‘ਸਰਦਾਰ ਮੁਹੰਮਦ’ ਫ਼ਿਲਮ ਰਾਹੀਂ ਪੰਜਾਬੀਆਂ ਦਾ ਹਰ ਖੇਤਰ ਵਿੱਚ ਸਿਰ ਉੱਚਾ ਕਰਨ ਵਾਲਾ ਉੱਦਮ ਕਰਨ ਦਾ ਦਾਅਵਾ ਕੀਤਾ ਹੈ।

ਸੁਰੀਲੀ ਆਵਾਜ਼ ਦੀ ਮਲਿਕਾ ਰਣਜੀਤ ਕੌਰ

ਲੰਬਾ ਸਮਾਂ ਲੋਕ ਦਿਲਾਂ ’ਤੇ ਰਾਜ ਕਰਨ ਵਾਲੀ ਗਾਇਕਾ ਰਣਜੀਤ ਕੌਰ ਦਾ ਜਨਮ ਰੋਪੜ ਵਿਖੇ ਪਿਤਾ ਗਿਆਨੀ ਆਤਮਾ ਸਿੰਘ ਦੇ ਘਰ ਮਾਤਾ ਪ੍ਰਕਾਸ਼ ਕੌਰ ਦੇ ਘਰ ਹੋਇਆ। ਉਹ ਬਚਪਨ ਵਿੱਚ ਸਕੂਲ ਪ੍ਰੋਗਰਾਮਾਂ ਤੇ ਗੁਰਦੁਆਰਿਆਂ ਵਿੱਚ ਯਮਲਾ ਜੱਟ ਤੇ ਚਾਂਦੀ ਰਾਮ ਦੇ ਧਾਰਮਿਕ ਗੀਤ ਗਾਇਆ ਕਰਦੀ ਸੀ। ਉਸ ਦੇ ਪਿਤਾ ਜਦੋਂ ਕੰਮ ਕਾਰ ਦੇ ਸਿਲਸਲੇ ਵਿੱਚ ਰੋਪੜ ਤੋਂ ਲੁਧਿਆਣਾ ਆ ਗਏ ਤਾਂ ਸਾਰਾ ਪਰਿਵਾਰ ਵੀ ਉਨ੍ਹਾਂ ਨਾਲ ਆ ਗਿਆ। ਉਸਤਾਦ ਬਾਕਰ ਹੁਸੈਨ ਕੋਲੋਂ ਰਣਜੀਤ ਕੌਰ ਨੇ ਸੰਗੀਤ ਦੀ ਤਾਲੀਮ ਹਾਸਲ ਕੀਤੀ। ਉਹ ਸ਼ਮਸ਼ਾਦ ਬੇਗ਼ਮ, ਲਤਾ ਮੰਗੇਸ਼ਕਰ ਤੇ ਪੰਜਾਬੀ ਫ਼ਿਲਮਾਂ ਦੇ ਗੀਤ ਸੁਣਨੇ ਬਹੁਤ ਪਸੰਦ ਕਰਦੀ ਸੀ।

ਅਦਾਕਾਰੀ ਦੇ ਅਖਾੜੇ ਵਿੱਚ ‘ਭਲਵਾਨੀ’ ਕਰਨ ਵਾਲਾ ਬਾਵਾ

ਪੰਜਾਬੀ ਗਾਇਕੀ ਦੇ ਖੇਤਰ ‘ਚ ਰਣਜੀਤ ਬਾਵਾ ਉਹ ਨਾਂ ਹੈ ਜੋ ਅਛੋਪਲੇ ਜਿਹੇ ਨਹੀਂ ਬਲਕਿ ਘਿਸ ਘਿਸ ਕੇ ਸਫਲਤਾ ਦੀ ਪੌੜੀ ਚੜ੍ਹਿਆ ਹੈ। ਇਹ ਉਸਦੀ ਵਰ੍ਹਿਆਂ ਦੀ ਮਿਹਨਤ ਦਾ ਨਤੀਜਾ ਹੈ ਕਿ ਅੱਜ ਸੰਗੀਤ ਜਗਤ ‘ਚ ਉਸ ਦੇ ਨਾਂ ਦੀ ਤੂਤੀ ਬੋਲਦੀ ਹੈ। ਉਹ ਪੰਜਾਬੀ ਆਲਮ ਦਾ ਸਤਿਕਾਰਤ ਗਾਇਕ ਹੈ ਜੋ ਹੁਣ ਅਦਾਕਾਰੀ ਵੱਲ ਵੀ ਬਹੁੜਿਆ ਹੈ। ਉਹ ਭਾਵੇਂ ਹੁਣ ਤਕ ਤਿੰਨ ਵੱਡੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕਾ ਹੈ, ਪਰ ਉਸਦੇ ਅਦਾਕਾਰੀ ਸਫ਼ਰ ਦੀ ਅਸਲ ਸ਼ੁਰੂਆਤ ਪੰਜਾਬੀ ਫ਼ਿਲਮ ‘ਭਲਵਾਨ ਸਿੰਘ’ ਨਾਲ ਹੋਵੇਗੀ। ਬੌਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦੀ ਫ਼ਿਲਮ ‘ਸਰਵਣ’,  ਮਰਹੂਮ ਨਿਰਦੇਸ਼ਕ ਗੁਰਚਰਨ ਵਿਰਕ ਦੀ ਫ਼ਿਲਮ ‘ਤੂਫ਼ਾਨ ਸਿੰਘ’ ਅਤੇ ਨਿਰਦੇਸ਼ਕ ਸਿਤਿਜ ਚੌਧਰੀ ਦੀ ਫ਼ਿਲਮ ‘ਵੇਖ ਬਰਾਤਾਂ ਚੱਲੀਆਂ’ ਵਿੱਚ ਉਹ ਆਪਣੇ ਹਿੱਸੇ ਆਇਆ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਣ ‘ਚ ਭਾਵੇਂ ਕਾਮਯਾਬ ਰਿਹਾ ਹੈ

ਸਾਗਰ ਦੀਆਂ ਰੰਗਾਂ ਨਾਲ ਅਠਖੇਲੀਆਂ

ਅਧਿਆਪਕ ਪੜ੍ਹਾਉਂਦੇ ਤਾਂ ਸਾਰੇ ਹੀ ਹੁੰਦੇ ਹਨ,ਪਰ ਬੱਚੇ ਅੰਦਰਲੀ ਪੁੰਗਰਦੀ ਕਲਾ ਦਾ ਪਾਰਖੂ ਕੋਈ-ਕੋਈ ਹੁੰਦਾ ਹੈ। ਅਜਿਹਾ ਹੀ ਕੁਝ ਹੋਇਆ ਚਿੱਤਰਕਾਰ ਸਾਗਰ ਨਾਲ। ਜਦੋਂ ਉਹ ਕਲਾਸ ਵਿੱਚ ਪੜ੍ਹਾ ਰਹੇ ਅਧਿਆਪਕਾਂ ਦਾ ਆਪਣੀ ਕਿਤਾਬ ’ਚ ਚਿੱਤਰ ਬਣਾਉਂਦਾ ਤਾਂ ਅਧਿਆਪਕਾਂ ਨੂੰ ਲੱਗਦਾ ਸੀ ਕਿ ਉਹ ਉਨ੍ਹਾਂ ਦਾ ਮਜ਼ਾਕ ਉਡਾ ਰਿਹਾ ਹੈ। ਕਈ ਵਾਰ ਝਿੜਕਾਂ ਤੋਂ ਬਾਅਦ ਪੇਸ਼ੀ ਪ੍ਰਿੰਸੀਪਲ ਕੋਲ ਵੀ ਪੈ ਜਾਂਦੀ। ਇੱਕ ਵਾਰ ਇਹ ਗੱਲ ਅਧਿਆਪਕ ਰੀਟਾ ਵੋਹਰਾ ਦੇ ਕੰਨੀਂ ਪਈ ਤਾਂ ਉਸਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਕਿਉਂਕਿ ਕਿਉਂਕਿ ਉਸ ਨੂੰ ਸਾਗਰ ਦੇ ਬਾਲ ਮਨ ਵਿੱਚੋਂ ਭਵਿੱਖ ਦਾ ਚਿੱਤਰਕਾਰ ਨਜ਼ਰ ਆ ਰਿਹਾ ਸੀ। ਅਧਿਆਪਕ ਨੇ ਕਿਹਾ ਸੀ, ‘‘ਜਿਸ ਹੀਰੇ ਨੂੰ ਮੈਂ ਲੱਭਦੀ ਫਿਰਦੀ ਸੀ, ਉਹ ਮਿਲ ਗਿਆ।

ਬਹੁਪੱਖੀ ਅਦਾਕਾਰ ਵਿਸ਼ੂ ਸ਼ਰਮਾ

ਅੰਮ੍ਰਿਤਸਰ ਦੇ ਰੰਗਮੰਚ ਨੇ ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਬਹੁਤ ਪ੍ਰਤਿਭਾਸ਼ਾਲੀ ਨਿਰਦੇਸ਼ਕ ਤੇ ਅਦਾਕਾਰ ਪੈਦਾ ਕੀਤੇ ਹਨ। ਜਦੋਂ ਵੀ ਪੰਜਾਬੀ  ਰੰਗਮੰਚ ਦੀ ਗੱਲ ਚਲਦੀ ਹੈ ਤਾਂ ਅੰਮ੍ਰਿਤਸਰ ਦੇ ਰੰਗਮੰਚ ਦਾ ਨਾਂ ਬੜੇ ਫ਼ਖਰ ਨਾਲ ਲਿਆ ਜਾਂਦਾ ਹੈ। ਇੱਥੇ ਰੰਗਮੰਚ ਨਾਲ ਬੜੀਆਂ ਗੁਣਵਾਨ ਸ਼ਖ਼ਸੀਅਤਾਂ ਜੁੜੀਆਂ ਹੋਈਆਂ ਹਨ ਜੋ ਰੰਗਮੰਚ ਨੂੰ ਸਮਰਪਿਤ ਹਨ। ਇਨ੍ਹਾਂ ਵਿੱਚੋਂ ਹੀ ਇੱਕ ਹੈ ਵਿਸ਼ੂ ਸ਼ਰਮਾ। ਉਸ ਦਾ ਜਨਮ 27 ਅਕਤੂਬਰ, 1987 ਨੂੰ ਜੈਤੋ ਮੰਡੀ, ਫ਼ਰੀਦਕੋਟ ਵਿਖੇ ਬਲਰਾਮ ਸ਼ਰਮਾ ਤੇ ਮਾਤਾ ਚੰਚਲ ਦੇ ਘਰ ਹੋਇਆ,

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061368084
Copyright © 2018, Panjabi Times. All rights reserved. Website Designed by Mozart Infotech