ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਧਰਮ

ਸਾਕਾ ਨੀਲਾ ਤਾਰਾ ਦਾ ਦਰਦ ਬਿਆਨਦਾ ਚਿੱਤਰ

July 01, 2018 01:24 PM

ਬਰਤਾਨੀਆ ਦੇ ਸ਼ਹਿਰ ਲਿਵਰਪੂਲ ਸ਼ਹਿਰ ਵਿੱਚ ਰਹਿੰਦੀਆਂ ਦੋ ਜੋੜੀਆਂ ਭੈਣਾਂ ਅੰਮ੍ਰਿਤ ਕੌਰ ਅਤੇ ਰਵਿੰਦਰ ਕੌਰ ਪੇਸ਼ੇ ਵਜੋਂ ਚਿੱਤਰਕਾਰ ਹਨ। ਦੋਵੇਂ ਮਿਲ ਕੇ ਕੰਮ ਕਰਦੀਆਂ ਹਨ। ਕਦੇ-ਕਦਾਈਂ ’ਕੱਲੀਆਂ-’ਕੱਲੀਆਂ ਵੀ ਕੰਮ ਕਰ ਲੈਂਦੀਆਂ ਹਨ। ਇਨ੍ਹਾਂ ਦੇ ਪਿਤਾ ਅੰਮ੍ਰਿਤਸਰ ਤੋਂ ਇੰਗਲੈਂਡ ਜਾ ਵਸੇ ਸਨ। ਕਲਾ ਖੇਤਰ ਵਿੱਚ ਇਹ ਭੈਣਾਂ ‘ਸਿੰਘ ਟਵਿਨਜ਼’ ਵਜੋਂ ਜਾਣੀਆਂ ਜਾਂਦੀਆਂ ਹਨ।
ਕਾਫ਼ੀ ਖੋਜ ਅਤੇ ਮਨਨ ਤੋਂ ਬਾਅਦ ਇਨ੍ਹਾਂ ਨੇ ਆਪਣੇ ਵਿਚਾਰ ਪ੍ਰਗਟਾਵੇ ਲਈ ਭਾਰਤੀ ਲਘੂ ਚਿੱਤਰ ਸ਼ੈਲੀ ਨੂੰ ਅਪਣਾਇਆ। ਅਜਿਹਾ ਕਰਦੇ ਸਮੇਂ ਉਹ ਲਘੂ ਚਿੱਤਰ ਸ਼ੈਲੀ ਦੀ ਇੰਨ-ਬਿੰਨ ਨਕਲ ਨਹੀਂ ਕਰਦੀਆਂ ਸਗੋਂ ਅਨੇਕਾਂ ਪਰਿਵਰਤਨ ਕਰ ਲੈਂਦੀਆਂ ਹਨ।
ਵਿਦੇਸ਼ ਵਿੱਚ ਜਨਮ, ਪਾਲਣ-ਪੋਸ਼ਣ ਤੇ ਸਿੱਖਿਆ ਦੇ ਬਾਵਜੂਦ ਉਨ੍ਹਾਂ ਨੇ ਖ਼ੁਦ ਨੂੰ ਭਾਰਤ, ਭਾਰਤੀ ਪਰੰਪਰਾ ਅਤੇ ਸਿੱਖ ਧਰਮ ਦੇ ਅਕੀਦਿਆਂ ਤੋਂ ਵੱਖ ਨਹੀਂ ਕੀਤਾ। ‘ਨਾਈਨਟੀਨ ਏਟੀ ਫੋਰ’ (ਸਟੌਰਮਿੰਗ ਆਫ ਦਿ ਗੋਲਡਨ ਟੈਂਪਲ) ਚਿੱਤਰ ਰਚਨਾ ਇਸ ਦੀ ਪ੍ਰਤੱਖ ਮਿਸਾਲ ਹੈ। ਇਸ ਲਘੂ ਚਿੱਤਰ ਦਾ ਆਕਾਰ ਇੱਕ ਸੌ ਇੱਕ ਸੈਂਟੀਮੀਟਰ ਗੁਣਾਂ ਛਿਅੱਤਰ ਸੈਂਟੀਮੀਟਰ ਹੈ। ਇਸ ਦੀ ਰਚਨਾ 1998 ਵਿੱਚ ਕੀਤੀ ਗਈ। ਇਹਦੇ ਵਾਸਤੇ ਟੈਮਪਰਾ ਰੰਗਾਂ ਤੋਂ ਇਲਾਵਾ ਸੋਨੇ ਦੀ ਧੂੜ ਨੂੰ ਵਰਤਿਆ ਗਿਆ ਹੈ। ਇਹਦੀ ਵਿਉਂਤਬੰਦੀ ਅਜਿਹੀ ਹੈ ਕਿ ਰੰਚ ਮਾਤਰ ਥਾਂ ਖਾਲੀ ਦਿਖਾਈ ਨਹੀਂ ਦਿੰਦੀ ਜਿੱਥੇ ਕੁਝ ਹੋਰ ਬਣਾਉਣ ਦੀ ਸੰਭਾਵਨਾ ਮੌਜੂਦ ਹੋਵੇ। ਇਉਂ ਇਹ ਸੰਘਣੀ ਬੁਣਤੀ ਵਾਲਾ ਚਿੱਤਰ ਹੈ। ਚਿਤੇਰੀਆਂ ਦਾ ਯਤਨ ਰਿਹਾ ਹੈ ਕਿ ਹਰਿਮੰਦਰ ਸਾਹਿਬ ਨਾਲ ਜੁੜੇ ਕੁਝ ਪ੍ਰਮੁੱਖ ਵੇਰਵਿਆਂ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ।
ਇਹ ਕਿਰਤ ਦਰਬਾਰ ਸਾਹਿਬ ਦਾ ਮਹਿਜ਼ ਰੂਪ ਉਤਾਰਾ ਨਹੀਂ। ਜੂਨ ਚੁਰਾਸੀ ਦਾ ਪਹਿਲਾ  ਹਫ਼ਤਾ ਸਿੱਖ ਮਾਨਸਿਕਤਾ ਦਾ ਅਹਿਮ ਹਿੱਸਾ ਬਣ ਚੁੱਕਾ ਹੈ ਜਦੋਂ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ’ਤੇ ਚੜ੍ਹਾਈ ਕਰ ਤਬਾਹੀ ਦੇ ਨਵੇਂ ਲੇਖ ਲਿਖ ਦਿੱਤੇ ਸਨ। ਦਿਨ ਸਿਖਰ ਗਰਮੀ ਦੇ ਸਨ। ਸਿੱਖ ਸੰਗਤ ਪੰਚਮ ਗੁਰੂ ਦੇ ਸ਼ਹੀਦੀ ਦਿਵਸ ਦੀ ਯਾਦ ਵਿੱਚ ਅੰਮ੍ਰਿਤਸਰ ਵਿੱਚ ਇਕੱਤਰ ਹੋ ਰਹੀ ਸੀ। ਜਿਸ ਕਹਿਰ ਨਾਲ ਬੱਚਿਆਂ ਤੋਂ ਲੈ ਬਜ਼ੁਰਗਾਂ ਤਕ ਨੂੰ ਫ਼ੌਜ ਨੇ ਆਪਣੇ ਕੁਬੋਲਾਂ ਅਤੇ ਬਾਰੂਦ ਨਾਲ ਵਿੰਨ੍ਹਿਆ, ਸਿੱਖਾਂ ਲਈ ਉੁਹ ਦਿਨ ਮੁਗ਼ਲ ਹਕੂਮਤ ਨਾਲੋਂ ਵੀ ਕਰੂਰ ਹੋ ਨਿੱਬੜੇ ਸਨ।
‘ਨੀਲਾ ਤਾਰਾ ਸਾਕਾ’ ਵਾਪਰਨ ਸਮੇਂ ਸਕੂਲ ਪੜ੍ਹਦੀਆਂ ਜੌੜੀਆਂ ਭੈਣਾਂ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਆਉਣ ਵਾਲੇ ਸਮੇਂ ਵਿੱਚ ਉਹ ਚਿਤੇਰੀਆਂ ਬਣਨਗੀਆਂ। ਪੰਜਾਬ ਵਿੱਚ ਚੱਲ ਰਹੀ ਹਨੇਰਗਰਦੀ ਤੋਂ ਥੋੜ੍ਹੇ ਦਿਨਾਂ ਬਾਅਦ ਦਿੱਲੀ ਅਤੇ ਸਾਰੇ ਭਾਰਤ ਵਿੱਚ ਵਸਦੇ ਸਿੱਖਾਂ ਦੇ ਕਤਲੇਆਮ ਨੇ ਇੱਥੋਂ ਦੇ ਹੀ ਨਹੀਂ ਸਗੋਂ ਵਿਦੇਸ਼ੀਂ ਵਸਦੇ ਸਿੱਖਾਂ ਨੂੰ ਅਣਹੋਣੀ ਦੀ ਅੰਨ੍ਹੀਂ ਗਲੀ ਵੱਲ ਧੱਕ ਦਿੱਤਾ। ਉਸ ਵੇਲੇ ਸਿੱਖਾਂ ਨੂੰ ਦੁਨੀਆਂ ਦੇ ਸਨਮੁੱਖ ਗ਼ੈਰ-ਮਨੁੱਖੀ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ। ਸਿੰਘ ਟਵਿਨਜ਼ ਕਹਿੰਦੀਆਂ ਹਨ, ‘‘ਵਰ੍ਹਿਆਂ ਬਾਅਦ ਜਦੋਂ ਅਸੀਂ ਕਲਾ ਨੂੰ ਆਪਣੇ ਪ੍ਰਗਟਾਵੇ ਦਾ ਮਾਧਿਅਮ ਬਣਾਇਆ ਤਾਂ ਅਸੀਂ ਮਹਿਸੂਸ ਕੀਤਾ ਕਿ ਸਾਨੂੰ ਆਪਣੀ ਗੱਲ ਕਹਿਣ ਦਾ ਸਦੀਵੀ ਸਾਧਨ ਮਿਲ ਗਿਆ ਹੈ, ਜਿਸ  ਰਾਹੀਂ ਉਨੀ ਸੌ ਚੁਰਾਸੀ ਬਾਰੇ ਅਸੀਂ ਆਪਣੀਆਂ ਭਾਵਨਾਵਾਂ ਅਤੇ ਨਿਰਾਸ਼ਾ ਨੂੰ ਕਹਿਣ ਦੇ ਕਾਬਲ ਹੋ ਸਕਦੀਆਂ ਹਾਂ।’’
ਦੇਖਣ ਨੂੰ ਭਾਵੇਂ ਇਹ ਵੱਡ ਆਕਾਰੀ ਕਿਰਤ ਨਹੀਂ, ਪਰ ਚਿਤੇਰੀਆਂ ਨੇ ਇਸ ਨੂੰ ਸਾਰਥਿਕ, ਅਰਥ ਭਰਪੂਰ ਬਣਾਉਣ ਦਾ ਪੂਰਾ ਯਤਨ ਕੀਤਾ ਹੈ। ਇਸ ਵਿੱਚ ਸਿੱਖ ਇਤਿਹਾਸ ਦੀਆਂ ਉੱਭਰਵੀਆਂ ਘਟਨਾਵਾਂ ਨੂੰ ਥਾਂ ਮਿਲੀ ਹੈ। ਸਭ ਤੋਂ ਪੁਰਾਣੀ ਇਕਾਈ ਦਰਬਾਰ ਸਾਹਿਬ ਹੈ ਜਿਸ ਦੀ ਨੀਂਹ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਕੋਲੋਂ ਰਖਵਾਈ ਸੀ। 1984 ਤਕ ਸਿੱਖਾਂ ਨੇ ਅੰਮ੍ਰਿਤਸਰ ਦੇ ਸੰਦਰਭ ਵਿੱਚ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਇਹ ਚਿੱਤਰ ਸਿੱਖ ਇਤਿਹਾਸ ਨੂੰ ਆਪਣੀ ਤਰ੍ਹਾਂ ਬਿਆਨਦਾ ਹੈ। ਚਿੱਤਰਕਾਰ ਭੈਣਾਂ ਦਾ ਯਤਨ ਰਿਹਾ ਹੈ ਕਿ ਭੰਡਣ ਵਾਲਾ ਕੋਈ ਸ਼ਖ਼ਸ ਜਾਂ ਸਮੂਹ ਜਾਂ ਸਰਕਾਰ ਚਿੱਤਰ ਨੂੰ ਸਿੱਖਾਂ ਦੀ ਆਜ਼ਾਦੀ ਦਾ ਪੱਖ ਪੂਰਨ ਵਾਲਾ ਕਹਿ ਕੇ ਇਸ ਨੂੰ ਭਾਰਤ ਵਿਰੋਧੀ ਨਾ ਗਰਦਾਨ ਦੇਵੇ।
 

ਚਿੱਤਰ ਨੂੰ ਵਿਸ਼ੇਸ਼ ਦੂਰੀ ਅਤੇ ਉਪਰੋਂ ਦੇਖਿਆ ਜਾ ਰਿਹਾ ਹੈ। ਚਿਤੇਰੀਆਂ ਦਾ ਮੱਤ ਹੈ, ‘‘ਸਾਨੂੰ ਗੁਰੂ ਘਰ ਨਾਲ ਪਿਆਰ ਹੈ, ਪਰ ਅਸੀਂ ਉਸ ਤੋਂ ਦੂਰ ਰਹਿ ਰਹੀਆਂ ਹਾਂ। ਜੋ ਕੁਝ ਵਾਪਰਿਆ, ਉਸ ਨੂੰ ਅੱਖੀਂ ਨਹੀਂ ਡਿੱਠਾ, ਬੱਸ ਲੋਕ ਮੂੰਹਾਂ ਤੋਂ ਸੁਣਿਆ ਸੀ।’’ ਇਉਂ ਦੂਰੀ ਦੋ ਅਰਥ ਦਿੰਦੀ ਹੈ। ਇੱਕ ਭੌਤਿਕ ਜਾਂ ਸਰੀਰਕ ਦੂਰੀ। ਦੂਜੀ ਚਿੱਤਰ ਦੀ ਮੰਗ ਤਾਂ ਜੋ ਦ੍ਰਿਸ਼ ਨੂੰ ਸਹੀ ਢੰਗ ਨਾਲ ਬਣਾਇਆ-ਦਿਖਾਇਆ ਜਾ ਸਕੇ। ਚਿੱਤਰ ਦੀ ਅਗਰਭੂਮੀ ਨੂੰ ਮਹੱਤਵ ਮਿਲਿਆ ਹੈ। ਸਮੇਂ ਵਿੱਚ ਖਿਲਰੀਆਂ ਇਤਿਹਾਸਕ ਘਟਨਾਵਾਂ ਦਾ ਜਮਾਵੜਾ ਇੱਥੇ ਹੀ ਦਿਖਾਈ ਦਿੰਦਾ ਹੈ। ਇਨ੍ਹਾਂ ਪਿੱਛੇ ਪਵਿੱਤਰ ਸਰੋਵਰ ਅਤੇ ਸਰੋਵਰ ਵਿੱਚ ਸਥਿਤ ਹਰਿਮੰਦਰ ਸਾਹਿਬ ਹੈ। ਹਰਿਮੰਦਰ ਸਾਹਿਬ ਅਤੇ ਪਰਿਕਰਮਾ ਦਾ ਦ੍ਰਿਸ਼ ਆਮ ਦਿਨਾਂ ਜਿਹਾ ਨਹੀਂ। ਇਹ ਪਰੰਪਰਕ ਵਰਤੋਂ-ਵਿਹਾਰ ਤੋਂ ਮੂਲੋਂ ਵੱਖਰਾ, ਕੱਟ-ਵੱਡ, ਖ਼ੂਨ-ਖਰਾਬੇ ਦਾ ਅਸ਼ਾਂਤ ਕਰਨ ਵਾਲਾ ਦ੍ਰਿਸ਼ ਹੈ। ਸੰਦਰਭ ਮੁਤਾਬਿਕ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਵਾਸਤੇ ਇਕੱਤਰ ਹੋ ਰਹੀ ਸਿੱਖ ਸੰਗਤ ਦੀ ਗਿਣਤੀ ਆਮ ਨਾਲੋਂ ਕਿਤੇ ਵੱਧ ਸੀ। ਭਾਰਤੀ ਫ਼ੌਜ ਨੇ ਹਰਿਮੰਦਰ ਸਾਹਿਬ ਉਪਰ ਆਪਣੇ ਪੂਰੇ ਜ਼ੋਰ ਨਾਲ ਹਮਲਾ ਕਰ ਦਿੱਤਾ। ਇਸ ਦੀ ਤਸਦੀਕ ਪਰਿਕਰਮਾ ਵਿੱਚ ਖੜ੍ਹੇ ਦੋ ਟੈਂਕਾਂ ਤੋਂ ਹੋ ਰਹੀ ਹੈ। ਇੱਕ ਅਕਾਲ ਤਖ਼ਤ ਦੇ ਕਰੀਬ ਖੱਬੇ ਵੱਲ ਖੜ੍ਹਾ ਹੈ ਅਤੇ ਦੂਜਾ ਬਾਬਾ ਦੀਪ ਸਿੰਘ ਦੇ ਸ਼ਹੀਦੀ ਅਸਥਾਨ ਦੇ ਕੋਲ। ਇਸ ਤੋਂ ਇਲਾਵਾ ਪਰਿਕਰਮਾ ਦੇ ਅੰਦਰ ਅਤੇ ਬਾਹਰ ਹਥਿਆਰਾਂ ਨਾਲ ਲੈਸ ਫ਼ੌਜ ਨਿਹੱਥੇ ਅਤੇ ਆਪਣੇ ਬਚਾਅ ਲਈ ਭਾਂਤ-ਭਾਂਤ ਦਾ ਤਰੱਦਦ ਕਰ ਰਹੇ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਜੇ ਜ਼ੁਲਮ ਆਪਣਾ ਸਿਖਰਲਾ ਰੂਪ ਦਰਸਾ ਰਿਹਾ ਹੈ ਤਾਂ ਗੁਰੂ ਦੀ ਸ਼ਹਾਦਤ ਦੀ ਯਾਦ ਵਿੱਚ ਇਕੱਠੇ ਹੋਏ ਸਿੱਖ ਵੀ ਧੀਰਜ, ਸਹਿਣਸ਼ੀਲਤਾ ਦੀ ਸਿਖਰ ਛੋਹ ਰਹੇ ਹਨ। ਸਿਰ ਲਾਲ ਪੱਗ ਅਤੇ ਗਲ ਹਰੇ ਚੋਲੇ ਵਾਲੇ ਬਜ਼ੁਰਗ ਦੀ ਛਾਤੀ ਵਿੱਚ ਗੋਲੀ ਲੱਗੀ। ਇਸ ਦੇ ਨਾਲ ਹੀ ਤਿੰਨ ਜੀਆਂ ਦਾ ਇੱਕ ਪਰਿਵਾਰ ਹੈ। ਪਤੀ ਅਤੇ ਪਤਨੀ ਦੀਆਂ ਅੱਖਾਂ ਵਿੱਚ ਚਾਰੋਂ ਪਾਸੇ ਫੈਲੇ ਭੈਅ ਦਾ ਅਕਸ ਹੈ। ਤ੍ਰੀਮਤ ਨੇ ਆਪਣੇ ਕਲਾਵੇ ਵਿੱਚ ਘੁੱਟ ਕੇ ਆਪਣਾ ਬਾਲ ਫੜਿਆ ਹੋਇਆ ਹੈ। ਦੋਵਾਂ ਦੇ ਸਰੀਰਾਂ ਦੀ ਹਰਕਤ ਗ਼ੈਰ-ਕੁਦਰਤੀ ਹੈ। ਅਚਨਚੇਤੀ ਹੋਣੀ ਨੇ ਇਨ੍ਹਾਂ ਦੀ ਸਰੀਰਕ ਲੈਅ ਨੂੰ ਤਹਿਸ-ਨਹਿਸ ਕਰ ਦਿੱਤਾ। ਕੁਦਰਤੀ ਲੈਅ ਤੋਂ ਅੱਡ ਹੋਏ ਕਈ ਮੋਟਿਫ ਚਿੱਤਰ ਦਾ ਅੰਗ ਬਣੇ ਹੋਏ ਹਨ।
ਜਿਉਂ ਜਿਉਂ ਨਜ਼ਰ ਇਨ੍ਹਾਂ ਤੋਂ ਹਟ ਕੇ ਥੱਲੇ ਨੂੰ ਹੋ ਕੇ ਟੈਂਕ ਵੱਲ ਵਧਦੀ ਹੈ ਤਾਂ ਮਾਰੇ ਜਾ ਚੁੱਕੇ ਸਿੰਘਾਂ ਦਾ ਢੇਰ ਦਿਸਦਾ ਹੈ। ਟੈਂਕ ਦੇ ਪਹੀਆਂ ਕਰੀਬ ਮਰੇ ਪਏ ਵਿਅਕਤੀ ਦੀ ਛਾਤੀ ਉਪਰ ਮਾਰਿਆ ਬੱਚਾ ਦਿਖਾਈ ਦੇ ਰਿਹਾ ਹੈ।
ਸਥਿਤੀ ਜਿਵੇਂ ਦੀ ਵੀ ਹੈ, ‘ਸਿੰਘ ਟਵਿਨਜ਼’ ਨੇ ਸਿੱਖਾਂ ਦੀ ਮਾਨਸਿਕਤਾ ਨੂੰ ਗੰਭੀਰਤਾ ਨਾਲ ਪੜ੍ਹਿਆ ਹੋਇਆ ਹੈ। ਤਾਹੀਓਂ ਕੋਈ ਵੀ ਪਾਤਰ ਰਹਿਮ ਦੀ ਮੰਗ ਨਹੀਂ ਕਰ ਰਿਹਾ।
ਪੇਂਟਿੰਗ ਵਿੱਚ ਭਾਰਤੀ ਫ਼ੌਜ ਭਰਪੂਰ ਗਿਣਤੀ ਵਿੱਚ ਮੌਜੂਦ ਹੈ। ਨਾਲ ਹੀ ਐਨ ਉਪਰ ਵੱਲ ਨੂੰ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਸਮਾਰਕ ਹੈ। ਇਹ ਥਾਂ ਦਰਬਾਰ ਸਾਹਿਬ ਤੋਂ ਜ਼ਿਆਦਾ ਦੂਰ ਨਹੀਂ ਹੈ। ਇਹ ਸਮਾਰਕ ਇੱਕ ਮਕਸਦ ਵਜੋਂ ਆਇਆ ਹੈ, ਸਿਰਫ਼ ਅੰਮ੍ਰਿਤਸਰ ਸ਼ਹਿਰ ਦਾ ਹਿੱਸਾ ਹੋਣ ਕਰਕੇ ਨਹੀਂ। ਜੇ 13 ਅਪਰੈਲ 1919 ਨੂੰ ਬੇਦੋਸ਼ੇ ਮਾਰੇ ਗਏ ਸਨ ਤਾਂ ਦਰਬਾਰ ਸਾਹਿਬ ਵਿੱਚ ਵੀ ਬੇਦੋਸ਼ੇ ਮਾਰੇ ਗਏ ਸਨ। ਉਸ ਵੇਲੇ ਵਿਦੇਸ਼ੀ ਰਾਜ ਸੀ, ਹੁਣ ਆਪਣਿਆਂ ਦੀ ਹਕੂਮਤ ਹੈ। ਦੋਵੇਂ ਥਾਈਂ ਮਾਰਨ ਵਾਲੇ ਭਾਰਤੀ ਸਿਪਾਹੀ ਹੀ ਸਨ ਭਾਵੇਂ ਹੁਕਮਰਾਨ ਵੱਖ ਵੱਖ ਮੁਲਕਾਂ ਦੇ ਸਨ।
ਐਨ ਖੱਬੇ ਥੱਲੇ ਵੱਲ ਅੰਨ੍ਹੀ ਤਾਕਤ ਦੇ ਬਲਸ਼ਾਲੀ ਪ੍ਰਤੀਕ ਦਿਸਦੇ ਹਨ। ਟੈਂਕ ਤਬਾਹੀ ਦਾ ਪ੍ਰਤੀਕ ਹੈ, ਪਰ ਵਿਅਕਤੀ ਦੀ ਸੋਚ ਉਸ ਤੋਂ ਵੀ ਤਬਾਹਕੁੰਨ ਹੋ ਸਕਦੀ ਹੈ। ਜੂਨ ਉੱਨੀ ਸੌ ਚੁਰਾਸੀ ਦੀ ਤ੍ਰਾਸਦਿਕ ਖੇਡ ਦੀ ਵਿਉਂਤਬੰਦੀ ਦੇ ਪਿਛੋਕੜ ਵਿੱਚ  ਇੰਦਰਾ ਗਾਂਧੀ ਦੀ ਸੋਚ ਸੀ। ਚਿਤੇਰੀਆਂ ਨੇ ਉਸ ਨੂੰ ਟੈਂਕ ਉਪਰ ਸਵਾਰ ਦਿਖਾਇਆ ਹੈ। ਉਸ ਦੀਆਂ ਅੱਖਾਂ ਇੱਕ ਥਾਂ ਟਿਕੀਆਂ, ਭਾਵਹੀਣ ਹਨ। ਉਸ ਦੀ ਸੋਚ ਦਾ ਵਿਹਾਰਕ ਪੱਖ ਇਸ ਤਸਵੀਰ ਵਿੱਚ ਹਾਜ਼ਰ ਹੈ।
ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ ਅਹਿਮ ਰੋਲ ਅਦਾ ਕੀਤਾ। ਚਿਤੇਰੀਆਂ ਨੇ ਇਸ ਸਭ ਦਾ ਪ੍ਰਤੀਕ ਭਗਤ ਸਿੰਘ ਨੂੰ ਬਣਾਇਆ ਹੈ। ਗੁਰੂ ਸਾਹਿਬ ਦੇ ਪਿੱਛੇ ਉਸ ਦੀ ਇਮੇਜ ਨੂੰ ਵੀ ਪਰ੍ਹਾਂ ਕੀਤਾ ਜਾ ਰਿਹਾ ਹੈ। ਇਹ ਸ਼ਾਸਕ ਵੱਲੋਂ ਆਪਣੇ ਦੇਸ਼ ਦੀ ਇੱਕ ਕੌਮ ਪ੍ਰਤੀ ਅਵਿਸ਼ਵਾਸ ਦੇ ਪ੍ਰਗਟਾਵੇ ਦਾ ਚਿੰਨ੍ਹ ਹੈ। ਰਚਨਾਕਾਰਾਂ ਨੇ ਖੁੱਲ੍ਹ ਲੈਂਦਿਆਂ ਬਿਰਤਾਂਤ ਨੂੰ ਬਦਲਿਆ ਹੈ। ਇੰਦਰਾ ਗਾਂਧੀ ਨੇ ਸਰੀਰਕ ਤੌਰ ’ਤੇ ਹਮਲੇ ਵਿੱਚ ਹਿੱਸਾ ਨਹੀਂ ਲਿਆ, ਪਰ ਘਟਨਾ ਸਥਾਨ ਤੋਂ ਦੂਰ ਹੋਣ ਦੇ ਬਾਵਜੂਦ ਸਾਰਾ ਕੁਝ ਉਸ ਦੀ ਦੇਖ-ਰੇਖ ਵਿੱਚ ਹੋਇਆ ਸੀ। ਤਾਹੀਂ ਉਹ ਚਿੱਤਰ ਦਾ ਹਿੱਸਾ ਬਣਾਈ ਗਈ ਹੈ।
ਇੰਦਰਾ ਗਾਂਧੀ ਦੇ ਚਿਹਰੇ ਨਾਲ ਤਿੰਨ ਹੋਰ ਨੇਤਾਵਾਂ ਚਰਚਿਲ, ਮਾਰਗਰੇਟ ਥੈਚਰ ਅਤੇ ਕਲਿੰਟਨ ਦੇ ਚਿਹਰੇ ਜੋੜ ਦਿੱਤੇ ਹਨ ਜਿਨ੍ਹਾਂ ਨੇ ਆਪਣੀ ਨਿੱਜੀ ਸ਼ੋਹਰਤ ਨੂੰ ਕਾਇਮ ਰੱਖਣ ਲਈ ਆਪਣੇ ਦੇਸ਼ ਵਾਸੀਆਂ ਵਿਰੁੱਧ ਅਨੇਕਾਂ ਮਾਰੂ ਫ਼ੈਸਲੇ ਲਏ।
ਟੈਂਕ ਤੋਂ ਪਰ੍ਹਾਂ ਸਿੱਖ ਜਨਮਾਣਸ ਵਿੱਚ ਟਿਕੀ ਬਾਬਾ ਦੀਪ ਸਿੰਘ ਦੀ ਤਸ਼ਬੀਹ ਹੈ ਜਿਨ੍ਹਾਂ ਦੇ ਸੱਜੇ ਹੱਥ ਖੰਡਾ ਹੈ ਅਤੇ ਖੱਬੇ ਹੱਥ ਦੀ ਤਲੀ ਉੱਪਰ ਕੱਟਿਆ ਹੋਇਆ ਸੀਸ। ਇਸੇ ਥਾਂ ਆ ਕੇ ਉਨ੍ਹਾਂ ਆਪਣਾ ਸੀਸ, ਅੰਮ੍ਰਿਤਸਰ ਦੀ ਰੱਖਿਆ ਕਰਦਿਆਂ ਅਰਪ ਦਿੱਤਾ ਸੀ। ਸਰੋਵਰ ਦੇ ਪਰਲੇ ਪਾਰ, ਜਿੱਥੇ ਟੈਂਕ ਖੜ੍ਹਾ ਹੈ, ਬਾਬਾ ਦੀਪ ਸਿੰਘ ਗੁਰਦੁਆਰਾ ਹੈ। ਕਹਿੰਦੇ ਹਨ ਕਿ ਫ਼ੌਜ ਵੱਲੋਂ ਵਾੜਿਆ ਗਿਆ ਪਹਿਲਾ ਟੈਂਕ ਉਸ ਥਾਂ ਤੋਂ ਅਗਾਂਹ ਨਾ ਵਧ ਸਕਿਆ, ਨਕਾਰਾ ਹੋ ਗਿਆ। ਤਾਂਹੀਓਂ ਦੂਜਾ ਟੈਂਕ ਲਿਆ ਕੇ ਅਕਾਲ ਤਖ਼ਤ ਸਾਹਿਬ ਦੇ ਕਰੀਬ ਖੜ੍ਹਾਇਆ ਗਿਆ ਸੀ।
ਸਿੰਘ ਟਵਿਨਜ਼ ਮੱਧਕਾਲ ਦੇ ਸਿੰਘ ਯੋਧੇ ਦੇ ਕਰਮ ਨੂੰ ਵਰਤਮਾਨ ਸਮੇਂ ਵਿੱਚ ਵੀ ਕਾਰਜ ਕਰਦਾ ਦੇਖ ਰਹੀਆਂ ਹਨ। ਦੋ ਭਿੰਨ ਹਾਲਾਤ ਹਨ, ਪਰ ਇਨ੍ਹਾਂ ਵਿੱਚ ਸੰਜੁਗਤੀ ਵੀ ਹੈ।  ਪੇਂਟਿੰਗ ਦੱਸ ਰਹੀ ਹੈ ਕਿ ਬੀਤਿਆ ਹੋਇਆ ਵਰਤਮਾਨ ਵਾਸਤੇ ਕਿਵੇਂ ਪ੍ਰਸੰਗਕ ਹੋ ਗੁਜ਼ਰਦਾ ਹੈ। ਅਜਿਹੀਆਂ ਮੇਲਵੀਆਂ ਹੋਣੀਆਂ ਨਵੇਂ ਲੋਕ ਵਿਸ਼ਵਾਸਾਂ ਨੂੰ ਦ੍ਰਿੜ੍ਹ ਕਰਦੀਆਂ ਹਨ।
ਬਾਬਾ ਦੀਪ ਸਿੰਘ ਦੀ ਇਮੇਜ ਦੇ ਬਿਲਕੁਲ ਅੱਗੇ ਹਥਿਆਰਬੰਦ ਫ਼ੌਜੀ ਸੰਗੀਨ ਚੜ੍ਹੀ ਬੰਦੂਕ ਨਾਲ ਸਿੱਖ ਸ਼ਰਧਾਲੂ ਨੂੰ ਮਾਰ ਰਿਹਾ ਹੈ। ਐਨ ਕਰੀਬ ਵਿਰਲਾਪ ਕਰ ਰਹੀ ਇਸਤਰੀ ਦੀ ਗੋਦ ਵਿੱਚ ਬੱਚਾ ਹੈ। ਸੰਭਵ ਹੈ ਅਗਲਾ ਮਰਨ ਵਾਲਾ ਬੱਚਾ ਜਾਂ ਮਾਂ ਹੋਵੇ।
ਜਿਹੜਾ ਟੈਂਕ ਬਾਬਾ ਦੀਪ ਸਿੰਘ ਦੇ ਸ਼ਹੀਦੀ ਸਥਾਨ ਉੱਤੇ ਖੜ੍ਹਾ ਹੈ ਉਹ ਲੰਗਰਖਾਨੇ ਵੱਲ ਦੀ ਆਇਆ ਸੀ। ਫਰਸ਼ ਉੱਪਰ ਲਹੂ ਦੀਆਂ ਝਰੀਟਾਂ ਦੱਸਦੀਆਂ ਹਨ ਜਿਵੇਂ ਟੈਂਕ ਥੱਲੇ ਆ ਕੇ ਕੋਈ ਮਧੋਲਿਆ ਗਿਆ ਹੈ।
ਚਿੱਤਰ ਨੂੰ ਵਿੱਥ ਤੋਂ ਦੇਖਣ ਨਾਲ ਲੱਗਦਾ ਹੈ ਕਿ ਫ਼ੌਜੀ ਕਾਰਵਾਈ ਦੀ ਵਿਉਂਤਬੰਦੀ ਚੁਪਾਸਿਓਂ ਕੀਤੀ ਗਈ ਸੀ। ਇਹ ਦਰਬਾਰ ਸਾਹਿਬ ਦੇ ਕਰੀਬ ਵੀ ਹੈ ਅਤੇ ਇਮਾਰਤ ਤੋਂ ਬਾਹਰ ਵੀ। ਸਭ ਦਾ ਨਿਸ਼ਾਨਾ ਇੱਕ ਹੈ- ਪਵਿੱਤਰ ਅਸਥਾਨ ਅਤੇ ਸ਼ਰਧਾਲੂ।
ਇਹ ਦ੍ਰਿਸ਼ ‘ਸਾਕਾ ਨੀਲਾ ਤਾਰਾ’ ਵਿੱਚ ਵਾਪਰੇ ਦੀ ਹੂ-ਬ-ਹੂ ਤਸਵੀਰ ਨਹੀਂ ਸਗੋਂ ਅਨੇਕਾਂ ਵਸੀਲਿਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਆਧਾਰਿਤ ਹੈ। ਸਿੰਘ ਟਵਿਨਜ਼ ਦੱਸਦੀਆਂ ਹਨ, ‘‘ਅਸੀਂ ਅਜਿਹਾ ਚਿੱਤਰ ਬਣਾਉਣਾ ਚਾਹੁੰਦੀਆਂ ਸਾਂ ਜਿਸ ਵਿੱਚ ਹੋਏ ਵਾਪਰੇ ਦੀ ਸਿੱਧੀ ਨੁਕਤਾਚੀਨੀ ਕੀਤੀ ਗਈ ਹੋਵੇ। ਏਦਾਂ ਕਰਦਿਆਂ ਅਸੀਂ ਸਜਗ ਸਾਂ ਕਿ ਕਿਤੇ ਇਹ ਭਾਰਤ ਵਿਰੋਧੀ ਨਾ ਬਣ ਕੇ ਰਹਿ ਜਾਵੇ ਜਾਂ ਸਰਕਾਰ ਹੀ ਅਜਿਹਾ ਭੁਲੇਖਾ ਜਗਾਉਣ ਦੇ ਰਾਹ ਪੈ ਜਾਵੇ ਜਾਂ ਸਿੱਖਾਂ ਦੀ ਆਜ਼ਾਦ ਸਟੇਟ ਮੰਗਣ ਵਾਲਾ ਸਮੂਹ ਇਸ ਚਿੱਤਰ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲੱਗ ਪਵੇ। ਇਸ ਤ੍ਰਾਸਦੀ ਦੇ ਬਾਵਜੂਦ ਅਸੀਂ ਜਾਣਦੀਆਂ ਹਾਂ ਕਿ ਬਹੁਗਿਣਤੀ ਸਿੱਖ ਰਾਸ਼ਟਰਵਾਦੀ ਹਨ ਅਤੇ ਉਹ ਆਪਣੀ ਵੱਖਰੀ ਸਿੱਖ ਹੋਂਦ ਕਾਇਮ ਰੱਖਦਿਆਂ ਵੀ ਭਾਰਤ ਤੋਂ ਵੱਖ ਨਹੀਂ ਹੋਣਾ ਚਾਹੁੰਦੇ।’’
ਇਹ ਚਿੱਤਰ ਸਾਹਮਣੇ ਆਉਣ ’ਤੇ ਕੁਝ ਖ਼ਾਸ ਰੰਗ ਦਿਸਦੇ ਹਨ। ਹਲਕੇ ਨੀਲੇ ਰੰਗ ਵਾਲਾ ਸਰੋਵਰ, ਸੋਨੇ ਰੰਗਾ ਦਰਬਾਰ ਸਾਹਿਬ ਅਤੇ ਸਫ਼ੈਦ ਰੰਗ ਵਾਲੀਆਂ ਪਰਿਕਰਮਾ ਦੀਆਂ ਇਮਾਰਤਾਂ ਅਤੇ ਘੰਟਾ ਘਰ। ਜ਼ਿਆਦਾ ਧਿਆਨ ਸਰੋਵਰ ਵਿੱਚ ਡੁੱਲ੍ਹੇ ਲਹੂ ਉੱਪਰ ਜਾ ਟਿਕਦਾ ਹੈ। ਸ਼ਾਂਤੀ, ਸਬਰ, ਭਾਈਚਾਰੇ ਦਾ ਲਖਾਇਕ ਪਵਿੱਤਰ ਅਸਥਾਨ ਵੈਰ ਅਤੇ ਹਿੰਸਾ ਵਿੱਚ ਡੁੱਬ ਗਿਆ।  ਪੇਂਟਿੰਗ ਦਾ ਵੱਡਾ ਹਿੱਸਾ ਸਰੋਵਰ ਹਿੱਸੇ ਆਇਆ ਹੈ ਜਿਸ ਦੇ ਜਲ ਨੂੰ ਅੰਮ੍ਰਿਤ ਕਿਹਾ ਜਾਂਦਾ ਹੈ। ਇਸ ਵਿੱਚ ਲਹੂ ਹੀ ਨਹੀਂ ਸਗੋਂ ਲਾਸ਼ਾਂ ਵੀ ਹਨ। ਦਰਬਾਰ ਸਾਹਿਬ ਦੀ ਛੱਤ, ਜੰਗਲੇ, ਪਰਿਕਰਮਾ ਅਤੇ ਹੋਰ ਥਾਵਾਂ ਮ੍ਰਿਤਕਾਂ ਨਾਲ ਭਰਪੂਰ ਹੈ। ਚੁਰਾਸੀ ਦੀ ਹੋਣੀ ਨੂੰ ਦੱਸਦਾ ਇਹ ਚਿੱਤਰ ਕਾਫ਼ੀ ਨਰਮ ਸੁਭਾਅ ਵਾਲਾ ਹੈ। ਰਚਨਾਕਾਰ ਦੇ ਗਿਆਨ ਅਤੇ ਸਮਰੱਥਾ ਨੇ ਇਹਦੇ ਵਿੱਚੋਂ ਹੀ ਝਾਕਣਾ ਹੈ। ਅਪਣਾਈ ਸ਼ੈਲੀ ਵੀ ਵਿਸ਼ੇ ਨੂੰ ਮਰਯਾਦਿਤ ਕਰਦੀ ਹੈ। ਸਿੰਘ ਟਵਿਨਜ਼ ਹਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਹਰ ਤਫ਼ਸੀਲ ਹਾਸਲ ਕਰਨ ਦਾ ਉਪਰਾਲਾ ਕਰਦੀਆਂ ਹਨ। ਚਿੱਤਰ ਵਿੱਚ ਅਕਾਲ ਤਖ਼ਤ ਸਾਹਿਬ ਦੇ ਨਾਲ ਹੀ ਦੋ ਨਿਸ਼ਾਨ ਸਾਹਿਬ ਝੂਲ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਦੀ ਉਚਾਈ ਇੱਕੋ ਜਿਹੀ ਨਹੀਂ। ਇੱਕ ਵੱਡਾ ਹੈ, ਦੂਜਾ ਉਸ ਤੋਂ ਨੀਵਾਂ। ਸਿੰਘ ਟਵਿਨਜ਼ ਨੇ ਉਸ ਭਿੰਨਤਾ ਨੂੰ ਚਿੱਤਰਕਾਰੀ ਦੀ ਪੇਸ਼ਕਸ਼ ਵਿੱਚ ਭੁਲਾਇਆ ਨਹੀਂ। ਅਗਰਭੂਮੀ ਦੀ ਸਪੇਸ ਦੇ ਮੁਕਾਬਲੇ ਸਿਖਰ ਉਪਰ ਆਸਮਾਨ ਦੀ ਲੰਮੀ ਧਾਰੀ ਦਿਖਾਈ ਦਿੰਦੀ ਹੈ। ਆਸਮਾਨ ਨਿਰਮਲ ਨਹੀਂ ਸਗੋਂ ਬੱਦਲਾਂ ਦੀ ਗਤੀਵਿਧੀ ਨਾਲ ਭਰਪੂਰ ਹੈ। ਇਹ ਧਰਤ ਦੀ ਉਥਲ-ਪੁਥਲ ਦਾ ਅਕਸ ਲੱਗਦਾ ਹੈ। ਸਿਆਹ ਬੱਦਲਾਂ ਦੀ ਆਵਾਜਾਈ ਸ਼ੁਭ ਸੰਕੇਤ ਨਹੀਂ।
ਚਿਤੇਰੀਆਂ ਨੇ ਤੇਜ਼ ਅਤੇ ਗੂੜ੍ਹੇ ਰੰਗ ਵਰਤੇ ਹਨ। ਇਹ ਚੋਣ ਉਨ੍ਹਾਂ ਦੇ ਮਿਜਾਜ਼ ਦਾ ਹਿੱਸਾ ਹੈ। ਇਹ ਦ੍ਰਿਸ਼ ਰਚਨਾ ਆਮ ਪੇਂਟਿੰਗਾਂ ਜਾਂ ਫੋਟੋਗ੍ਰਾਫ਼ਰਾਂ ਤੋਂ ਐਨ ਉਲਟ ਹੈ। ਇੱਕ ਖ਼ਾਸ ਵਸਤੂ ਸਥਿਤੀ ਵਿੱਚ ਹਰਿਮੰਦਰ ਸਾਹਿਬ ਨੂੰ ਟਿਕਾਉਣਾ ਕ੍ਰਾਂਤੀਕਾਰੀ ਪਹਿਲ ਹੈ। ਇਹ ਵਸਤੂ ਸਥਿਤੀ ਇਤਿਹਾਸਕ ਤ੍ਰਾਸਦੀ ਦਾ ਬੋਧ ਕਰਵਾਉਂਦੀ ਹੈ। 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਧਰਮ ਵਿੱਚ ਹੋਰ
ਕਰਤਾਰਪੁਰ ਲਾਂਘਾ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ

ਪਿਛਲੇ ਦਿਨੀਂ ਇਕ ਅਖ਼ਬਾਰ ਵਿਚ ਕਰਤਾਰਪੁਰ ਲਾਂਘੇ ਸਬੰਧੀ ਵਿਸ਼ੇਸ਼ ਸਟੋਰੀ ਛਪੀ ਸੀ। ਜਿਸ ਵਿਚ ਡੇਰਾ ਬਾਬਾ ਨਾਨਕ ਵਿਚ ਮਠਿਆਈ ਦੀ ਦੁਕਾਨ ਦੇ ਮਾਲਕ ਕਰਤਾਰ ਚੰਦ ਦੇ ਵਿਚਾਰ ਸਾਂਝੇ ਕੀਤੇ ਹੋਏ ਸਨ। ਉਸ ਵਿਚ ਕਰਤਾਰ ਚੰਦ ਕਹਿੰਦਾ ਹੈ ਕਿ ਉਹ ਕਰਤਾਰਪੁਰ ਦੇ ਦਰਸ਼ਨ ਉਵੇਂ ਹੀ ਕਰਨਾ ਚਾਹੁੰਦਾ ਹੈ ਜਿਵੇਂ 1947 ਤੋਂ ਪਹਿਲਾਂ ਕਰਦਾ ਰਿਹਾ ਹੈ। ਕਰਤਾਰ ਚੰਦ, ਜੋ ਹੁਣ ਉਮਰ ਦੇ ਅੱਸੀਵਿਆਂ ਵਿਚੋਂ ਗੁਜ਼ਰ ਰਿਹਾ ਹੈ, ਦਾ ਕਹਿਣਾ ਹੈ ਕਿ ਜਿਉਂ ਹੀ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਨਵਾਂ ਲਾਂਘਾ ਖੁਲ੍ਹਿਆ ਤਾਂ ਉਹ ਕਸਬੇ ਵਿਚੋਂ ਕਿਸੇ ਨੌਜਵਾਨ ਦੇ ਮੋਟਰਸਾਈਕਲ ਪਿੱਛੇ ਬੈਠ ਕੇ ਦਰਸ਼ਨ ਕਰਨ ਜ਼ਰੂਰ ਜਾਵੇਗਾ। ਪਰ ਉਹ ਇਹ ਗੱਲ ਜਾਣ ਕੇ ਖੁਸ਼ ਨਹੀਂ ਹੈ ਕਿ ਸਰਹੱਦੋਂ ਪਾਰ ਦਰਸ਼ਨ ਕਰਨ ਜਾਣ ਲਈ ਉਸ ਨੂੰ ਪਾਸਪੋਰਟ ਦੀ ਜ਼ਰੂਰਤ ਪਵੇਗੀ। ਉਸ ਦਾ ਕਹਿਣਾ ਹੈ ਕਿ ਉਹ ਹੁਣ ਬੁੱਢਾ ਹੋ ਗਿਆ ਹੈ ਅਤੇ ਪਾਸਪੋਰਟ ਬਣਾਉਣ ਲਈ ਅੰਮ੍ਰਿਤਸਰ ਨਹੀਂ ਜਾ ਸਕਦਾ।

ਗੁਰਦੁਆਰਾ ਕਿਆਰਾ ਸਾਹਿਬ

ਜਵਾਨ ਹੋਣ ’ਤੇ ਬਾਬਾ ਨਾਨਕ ਖੇਤਾਂ ਵਿਚ ਮੱਝੀਆਂ ਚਰਾਉਣ ਜਾਂਦੇ। ਮੱਝੀਆਂ ਚਰਾਉਂਦਿਆਂ ਇਕ ਵਾਰ ਬਾਬਾ ਨਾਨਕ ਪ੍ਰਭੂ ਭਗਤੀ ਵਿਚ ਲੀਨ ਹੋ ਗਏ। ਮੱਝੀਆਂ ਨਾਲ ਵਾਲੇ ਖੇਤ ਵਿਚ ਜਾ ਵੜੀਆਂ ਅਤੇ ਕਿਸਾਨ ਦੀ ਸਾਰੀ ਫ਼ਸਲ ਉਜਾੜ ਦਿੱਤੀ। ਕਿਸਾਨ ਨੇ ਜਦ ਆ ਕੇ ਇਹ ਸਭ ਦੇਖਿਆ ਤਾਂ ਉਸ ਨੇ ਬਾਬਾ ਨਾਨਕ ਨੂੰ ਕੁਝ ਨਹੀਂ ਕਿਹਾ ਪਰ ਖੇਤ ’ਚੋਂ ਮੱਝੀਆਂ ਕੱਢ ਕੇ ਪਿੰਡ ਦੇ ਚੌਧਰੀ ਰਾਏ ਬੁਲਾਰ ਕੋਲ ਸ਼ਿਕਾਇਤ ਕਰ ਦਿੱਤੀ।
ਰਾਏ ਬੁਲਾਰ ਨੂੰ ਉਸ ਦਾ ਯਕੀਨ ਨਾ ਆਇਆ ਅਤੇ ਕਿਸਾਨ ਨਾਲ ਆਪ ਉਸ ਦੇ ਖੇਤਾਂ ਵਿਚ ਉਸ ਦੀ ਉਜਾੜੀ ਹੋਈ ਫ਼ਸਲ ਵੇਖਣ ਆ ਗਿਆ।

ਸਰਦਾਰ ਬਘੇਲ ਸਿੰਘ ਦੀ ਸਮਾਧ

 
ਕੰਧ ਚਿੱਤਰਾਂ ਦੀ ਖੋਜ ਕਰਦਿਆਂ ਲੇਖਕ ਨੇ ਪੰਜਾਬ ਅਤੇ ਹਰਿਆਣਾ ਵਿਚ ਅਨੇਕਾਂ ਸਮਾਧਾਂ ਦੀਆਂ ਕੰਧਾਂ ’ਤੇ ਚਿੱਤਰ ਬਣੇ ਦੇਖੇ ਸਨ, ਜਿਨ੍ਹਾਂ ਵਿਚੋਂ ਬਹੁਤੇ ਕੰਧ-ਚਿੱਤਰ ਸਮੇਂ ਨਾਲ ਨਸ਼ਟ ਹੋ ਚੁੱਕੇ ਹਨ। ਕੰਧ-ਚਿੱਤਰਾਂ ਨਾਲ ਅਲੰਕਰਤ ਕੀਤੀਆਂ ਗਈਆਂ ਸਮਾਧਾਂ ਵਿਚੋਂ ਪ੍ਰਮੁੱਖ ਸਨ- ਅੰਮ੍ਰਿਤਸਰ ਵਿਚ ਅਖਾੜਾ ਪਰਾਗ ਦਾਸ ਵਿਚ ਬਣੀ ਮਹੰਤ ਮੰਗਨੀ ਰਾਮ ਦੀ ਸਮਾਧ, ਤਰਨ ਤਾਰਨ ਨੇੜੇ ਪਿੰਡ ਨੌਰੰਗਾਬਾਦ ਵਿਚ ਬਣੀ ਬਾਬਾ ਖੁਦਾ ਸਿੰਘ ਦੀ ਸਮਾਧ, ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਵਿਚ ਨਿਰਮਲਾ ਸਾਧੂਆਂ ਦੇ ਡੇਰੇ ਵਿਚ ਬਣੀ ਬਾਬਾ ਮੋਹਰ ਸਿੰਘ ਦੀ ਸਮਾਧ, ਨਵਾਂਸ਼ਹਿਰ ਨੇੜੇ ਰਾਹੋਂ ਵਿਚ ਬਣੀ ਤਾਰਾ ਸਿੰਘ ਗੈਹਬਾ ਦੀ ਸਮਾਧ, ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਵਿਚ ਬਣੀ ਬੀਬੀ ਭਾਨੀ ਦੀ ਸਮਾਧ ਅਤੇ ਬਰਨਾਲਾ ਵਿਚ ਬਾਬਾ ਦਿਆਲ ਦਾਸ ਦੀ ਸਮਾਧ।

ਗੁਰੂ ਨਾਨਕ ਅਤੇ ਕਿਰਤ ਦਾ ਸੰਕਲਪ

ਯੁਗਪੁਰਸ਼ ਗੁਰੂ ਨਾਨਕ ਦੇਵ ਦੀ ਦਾ ਜਦੋਂ ਇਸ ਸੰਸਾਰ ਵਿਚ ਆਗਮਨ ਹੋਇਆ, ਉਦੋਂ ਸਮਾਜ ਜਾਤੀ ਬੰਧਨ ਵਿਚ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ। ਬਹੁਗਿਣਤੀ ਲੋਕੀ ਜਿਹੜੇ ਕਿਰਤੀ ਸਨ, ਉਨ੍ਹਾਂ ਨੂੰ ਕਮੀ, ਕਮੀਣ ਤੇ ਅਛੂਤ ਆਖ ਦੁਰਕਾਰਿਆ ਜਾਂਦਾ ਸੀ। ਇਸ ਵਰਗ ਨੂੰ ਉੱਚੀ ਕੁੱਲ ਦੇ ਲੋਕਾਂ ਦੀ ਸੇਵਾ ਕਰਨ ਦਾ ਹੁਕਮ ਸੁਣਾਇਆ ਜਾਂਦਾ ਸੀ। ਉਨ੍ਹਾਂ ਨਾਲ ਗੁਲਾਮਾਂ ਤੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਸੀ। ਇਥੋਂ ਤਕ ਕਿ ਉਨ੍ਹਾਂ ਦੀ ਦਸ਼ਾ ਡੰਗਰਾਂ ਤੋਂ ਵੀ ਭੈੜੀ ਹੋ ਗਈ ਸੀ। ਸਾਰਾ ਦਿਨ ਸਖ਼ਤ ਮਿਹਨਤ ਕਰਨ ਪਿਛੋਂ ਵੀ ਢਿਡ ਭਰਨ ਲਈ ਭਰਵੀਂ ਰੋਟੀ ਅਤੇ ਤਨ ਲਈ ਕਪੜਾ ਨਸੀਬ ਨਹੀਂ ਸੀ ਹੁੰਦਾ। ਗੁਰੂ ਸਾਹਿਬ ਨੇ ਇਨ੍ਹਾਂ ਦੱਬੇ ਕੁਚਲੇ ਜਾ ਰਹੇ ਲੋਕਾਂ ਦੀ ਬਾਂਹ ਫੜੀ ਤੇ ਖੁਦ ਉਨ੍ਹਾਂ ਦੇ ਨਾਲ ਖੜੇ ਹੋਏ। ਉਨ੍ਹਾਂ ਜ਼ਾਲਮ ਨੂੰ ਲਲਕਾਰਿਆ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਜੂਝਣ ਵਾਸਤੇ ਵੰਗਾਰਿਆ।
ਜੇ ਜੀਵੈ ਪਤਿ ਲੱਥੀ ਜਾਇ॥

ਲੱਕੜ ਵਿਚ ਉਭਾਰ ਮੂਰਤ ਨਿਹੰਗ ਸਿੰਘ

ਲੱਕੜੀ ਦਾ ਬਹੁਤਾ ਕਲਾਤਮਕ ਕੰਮ ਦਰਵਾਜ਼ਿਆਂ ਅਤੇ ਚੁਗਾਠਾਂ ਲਈ ਕੀਤਾ ਜਾਂਦਾ ਸੀ। ਬਹੁਤਾ ਧਿਆਨ ਦਰਵਾਜ਼ੇ ਦੀ ਉਪਰਲੀ ਚੁਗਾਠ ਵੱਲ ਦਿੱਤਾ ਜਾਂਦਾ ਸੀ, ਪਰ ਕਈ ਵਾਰ ਦਰਵਾਜ਼ੇ ਦੇ ਪੱਲਿਆਂ ਦੇ ਇਕ ਭਾਗ ਜਾਂ ਦੋਵਾਂ ਭਾਗਾਂ ਦੀ ਪੂਰੀ ਲੰਬਾਈ ਵਿਚ ਵੀ ਆਕ੍ਰਿਤੀਆਂ ਬਣਾ ਦਿੱਤੀਆਂ ਜਾਂਦੀਆਂ ਸਨ। ਅਜਿਹੇ ਕੰਮ ਦੀ ਇਕ ਪ੍ਰਤੀਨਿਧ ਉਦਾਹਰਨ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹਰੀਆਂ ਵੇਲਾਂ ਵਿਚ ਨਿਹੰਗ ਸਿੰਘਾਂ ਦੇ ਇਕ ਡੇਰੇ ਦੇ ਗੁਰਦੁਆਰੇ ਦੇ ਦਰਵਾਜ਼ੇ ਉੱਤੇ ਨਿਹੰਗ ਸਿੰਘ ਦੀ ਬਣੀ ਇਕ ਆਕ੍ਰਿਤੀ ਹੈ,

ਆਰਫ਼ ਕਾ ਸੁਣ ਵਾਜਾ ਰੇ

ਪੰਜਾਬੀ ਸ਼ਾਇਰੀ ਦੀ ਸੁਰ ਨਾਬਰੀ ਵਾਲੀ ਹੈ ਇਹ ਜ਼ਿੰਦਗੀ ਦਾ ਜਸ਼ਨ ਵੀ ਮਨਾਉਂਦੀ ਹੈ ਤੇ ਪੰਜਾਬ ਤੇ ਪੰਜਾਬੀਆਂ ਦੇ ਸੁੱਖਾਂ-ਦੁੱਖਾਂ ਦੇ ਨਾਲ ਨਾਲ ਵੀ ਤੁਰਦੀ ਹੈ। ਉਪਰਲੀ ਸਤਰ, ਬੁੱਲ੍ਹੇ ਸ਼ਾਹ ਦੀ ਹੈ : ‘‘ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਕਾ ਸੁਣ ਵਾਜਾ ਰੇ।’’ ਖ਼ੂਬਸੂਰਤੀ ਵੇਖੋ, ਬੁੱਲ੍ਹੇ ਸ਼ਾਹ ਫ਼ਕੀਰਾਂ ਨੂੰ ਮੇਲੇ ਚੱਲਣ ਦਾ ਸੱਦਾ ਦੇ ਰਿਹਾ ਹੈ ਤੇ ਉੱਥੇ ਜਾ ਕੇ ਆਰਫ਼ (ਭਾਵ ਗਿਆਨੀ, ਵਿਦਵਾਨ) ਦਾ ਵਾਜਾ ਸੁਣਨ ਲਈ ਕਹਿ ਰਿਹਾ ਹੈ। ਇਸ ਕਾਲਮ ਵਿਚਲੀਆਂ ਲਿਖਤਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ (9872644428) ਦੀ ਕਲਮ ਤੋਂ ਨਿਕਲੀਆਂ ਹਨ ਤੇ ਅਸੀਂ ‘ਪੰਜਾਬੀ ਟ੍ਰਿਬਿਊਨ’ ਦੇ ਪਾਠਕਾਂ ਨੂੰ ਇਸ ਆਰਫ਼ ਦਾ ਵਾਜਾ ਸੁਣਨ ਦੀ ਗੁਜ਼ਾਰਿਸ਼ ਕਰਦੇ ਹਾਂ।

ਗੁਰੂ ਰਾਮਦਾਸ ਅਤੇ ਸਮਕਾਲੀ ਸਮਾਜ

ਗੁਰੂ ਨਾਨਕ ਦੀ ਚੌਥੀ ਜੋਤ ਗੁਰੂ ਰਾਮਦਾਸ ਦਾ ਜਨਮ 26 ਅੱਸੂ (ਕੱਤਕ ਵਦੀ 2) ਸੰਮਤ 1591 (ਸੰਨ 1534) ਨੂੰ ਪਿਤਾ ਹਰਦਾਸ ਸੋਢੀ ਅਤੇ ਮਾਤਾ ਦਯਾ ਕੌਰ (ਮਹਾਨ ਕੋਸ਼ ਅਨੁਸਾਰ) ਦੇ ਘਰ ਚੂਨਾ ਮੰਡੀ ਲਾਹੌਰ ‘ਚ ਹੋਇਆ। ਮਾਤਾ-ਪਿਤਾ ਦੀ ਪਲੇਠੀ ਸੰਤਾਨ ਹੋਣ ਕਰਕੇ ਉਨ੍ਹਾਂ ਨੂੰ ਜੇਠਾ ਕਹਿ ਕੇ ਪੁਕਾਰਿਆ ਜਾਂਦਾ। ਉਨ੍ਹਾਂ ਦਾ ਸਮਾਂ 1534 ਤੋਂ 1581 ਤੱਕ ਦਾ ਹੈ। ਦਿਲਚਸਪ ਤੱਥ ਇਹ ਹੈ ਕਿ ਉਨ੍ਹਾਂ ਦੇ ਜਨਮ ਵੇਲੇ ਗੁਰੂ ਨਾਨਕ ਆਪਣੀਆਂ ਉਦਾਸੀਆਂ ਤੋਂ ਸੁਰਖਰੂ ਹੋ ਕੇ ਕਰਤਾਰਪੁਰ ‘ਚ ਕਿਰਤ ਕਰ ਰਹੇ ਸਨ। ਭਾਈ ਜੇਠਾ ਦੇ ਜਨਮ ਤੋਂ ਦੋ ਸਾਲ ਪਹਿਲਾਂ ਬਾਬਾ ਲਹਿਣਾ ਗੁਰੂ ਨਾਨਕ ਦੀ ਸੰਗਤ ਦਾ ਆਨੰਦ ਮਾਣਦਿਆਂ ਪ੍ਰੀਖਿਆ ਦੀ ਕੁਠਾਲੀ ‘ਚੋਂ ਲੰਘ ਰਹੇ ਸਨ। ਉਸ ਸਮੇਂ ਭਾਈ ਅਮਰ ਦਾਸ ਦੀ ਅਉਧ 55 ਵਰ੍ਹੇ ਦੀ ਸੀ। ਇਉਂ ਜੇਠਾ ਜੀ ਦੇ ਜਨਮ ਸਮੇਂ ਪਹਿਲੇ ਤਿੰਨ ਗੁਰੂ ਸਰੀਰਕ ਰੂਪ ‘ਚ ਮੌਜੂਦ ਸਨ।

ਪਹਿਲਾ ਪਿਆਰਾ ਭਾਈ ਦਇਆ ਸਿੰਘ

ਦੀਨਾ ਕਾਂਗੜ ਵਿੱਚ ਗੁਰੂ ਗੋਬਿੰਦ ਸਿੰਘ ਨੇ ਮੁਗਲਾਂ ਵੱਲੋਂ ਝੂਠੀਆਂ ਸੌਂਹਾਂ ਖਾਂ ਕੇ ਉਨ੍ਹਾਂ ਨੂੰ ਧੋਖਾ ਦੇਣ ਅਤੇ ਸਿੰਘਾਂ ਨਾਲ ਕੀਤੀਆਂ ਨਾ-ਇਨਸਾਫੀਆਂ ਨੂੰ ਬਿਆਨ ਕਰਦਾ ਫਾਰਸੀ ਭਾਸ਼ਾ ਵਿੱਚ ਇੱਕ ਪੱਤਰ, ਜਿਸ ਦਾ ਨਾਂ ‘ਜ਼ਫਰਨਾਮਾ’ ਸੀ, ਔਰੰਗਜ਼ੇਬ ਨੂੰ ਲਿਖਿਆ ਅਤੇ ਆਪਣੇ ਹੱਥੀਂ ਔਰੰਗਜ਼ੇਬ ਤੱਕ ਪਹੁੰਚਾਉਣ ਲਈ ਆਪਣੇ ਸਭ ਤੋਂ ਯੋਗ ਤੇ ਹਿੰਮਤੀ ਸਿੰਘ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਚੁਣਿਆ। ਜ਼ਫਰਨਾਮੇ ਵਿੱਚ ਗੁਰੂ ਸਾਹਿਬ ਨੇ ਲਿਖਿਆ:

ਸਿੱਖੀ ਪ੍ਰਚਾਰ ’ਚੋਂ ਮਨਫ਼ੀ ਹੋ ਰਿਹਾ ਹੈ ਕਿਰਤ ਦਾ ਸਿਧਾਂਤ

ਸਿੱਖ ਧਰਮ ਵਿੱਚ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਧਰਮ ਅੰਦਰ ਫੋਕੇ ਰੀਤੀ ਰਿਵਾਜਾਂ, ਕਰਮ-ਕਾਂਡਾਂ, ਵਹਿਮ-ਭਰਮਾਂ, ਮੂਰਤੀ ਪੂਜਾ, ਮੜੀ-ਮਸਾਣਾਂ ਦੀ ਪੂਜਾ ਸਮੇਤ ਹਰ ਤਰ੍ਹਾਂ ਦੇ ਪਾਖੰਡਾਂ ਤੋਂ ਸਿੱਖਾਂ ਨੂੰ ਸਖਤੀ ਨਾਲ ਵਰਜਿਆ ਗਿਆ ਹੈ। ਸਿੱਖਾਂ ਦੇ ਦਸ ਗੁਰੂ ਸਾਹਿਬਾਨ ਨੇ ਹੀ ਇਨ੍ਹਾਂ ਕੁਰੀਤੀਆਂ ਨੂੰ ਬੰਦ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਕੇ ਦੇਹ ਧਾਰੀ ਗੁਰੂ ਜਾਂ ਬਾਬਾ ਵਾਦ ਦੇ ਪ੍ਰਚਲਣ ਨੂੰ ਵੀ ਸਿੱਖੀ ਵਿੱਚੋਂ ਕੱਢ ਦਿੱਤਾ, ਤਾਂ ਕਿ ਧੀਰ ਮੱਲੀਆਂ ਜਾਂ ਰਾਮਰਾਈਆਂ ਦੇ ਚੇਲਿਆਂ ਵਾਂਗ ਕਿੱਧਰੇ ਸਿੱਖ ਵੀ ਅਖੌਤੀ ਬਾਬਿਆਂ ਦੇ ਪੂਜਕ ਬਣ ਕੇ ਆਪਣੇ ਵਿਗਿਆਨਕ ਸਿਧਾਂਤ ਤੋਂ ਥਿੜਕ ਨਾ ਜਾਣ।

ਮਾਲਵੇ ਦਾ ਮਸ਼ਹੂਰ ਮੇਲਾ ਛਪਾਰ - ਗੁਰਭਿੰਦਰ ਸਿੰਘ ਗੁਰੀ

ਕਿਤੇ ਢੋਲ ਵੱਜਦਾ ਵੇ ਕਿਤੇ ਚਿਮਟਾ..........


ਪੰਜਾਬ ਮੇਲਿਆਂ ਅਤੇ ਤਿਓਹਾਰਾਂ ਦਾ ਦੇਸ਼ ਹੈ। ਇਹ ਮੇਲੇ ਪੰਜਾਬ ਦੇ ਸਾਂਝੇ ਧਾਰਮਿਕ ਅਤੇ ਸੱਭਿਆਚਾਰ ਦਾ ਪ੍ਰਤੀਕ ਹਨ। ਮੇਲੇ, ਬੋਲੀ, ਨਸਲ, ਧਰਮ ਦੇ ਵਿਤਕਰੇ ਤੋਂ ਉਪਰ ਉੱਠ ਕੇ ਪੰਜਾਬ ਦੇ ਸੱਭਿਆਚਾਰ ਦਾ ਮਨ- ਭਾਉਂਦਾ ਬਿੰਬ ਪੇਸ਼ ਕਰਦੇ ਹਨ। ਪੰਜਾਬ ਵਿਚਲੇ ਪਿੰਡ ਛਪਾਰ ਦਾ ਮੇਲਾ ਦੁਨੀਆਂ ਦੇ ਕੋਨੇ- ਕੋਨੇ 'ਚ ਪ੍ਰਸਿੱਧ ਹੈ। ਸਾਰੇ ਮੇਲਿਆਂ ਦਾ ਸ਼ਹਿਰੀਕਰਨ ਹੋ ਰਿਹਾ ਹੈ। ਇਹ ਮੇਲਾ ਵੀ ਸ਼ਹਿਰੀਕਰਨ ਦੇ ਪ੍ਰਭਾਵ ਤੋਂ ਬੱਚ ਨਹੀਂ ਸਕਿਆ। ਜਿੱਥੇ ਸਮਾਜਿਕ ਤਬਦੀਲੀ ਹੋਵੇਗੀ, ਉੱਥੇ ਸਮਾਜ ਦੇ ਸਾਰੇ ਪਹਿਲੂਆਂ 'ਚ ਤਬਦੀਲੀਆਂ ਜ਼ਰੂਰ ਹੋਣਗੀਆਂ।

ਸਿੱਖੀ ਪ੍ਰਚਾਰ ’ਚੋਂ ਮਨਫ਼ੀ ਹੋ ਰਿਹਾ ਹੈ ਕਿਰਤ ਦਾ ਸਿਧਾਂਤ

ਸਿੱਖ ਧਰਮ ਵਿੱਚ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਧਰਮ ਅੰਦਰ ਫੋਕੇ ਰੀਤੀ ਰਿਵਾਜਾਂ, ਕਰਮ-ਕਾਂਡਾਂ, ਵਹਿਮ-ਭਰਮਾਂ, ਮੂਰਤੀ ਪੂਜਾ, ਮੜੀ-ਮਸਾਣਾਂ ਦੀ ਪੂਜਾ ਸਮੇਤ ਹਰ ਤਰ੍ਹਾਂ ਦੇ ਪਾਖੰਡਾਂ ਤੋਂ ਸਿੱਖਾਂ ਨੂੰ ਸਖਤੀ ਨਾਲ ਵਰਜਿਆ ਗਿਆ ਹੈ। ਸਿੱਖਾਂ ਦੇ ਦਸ ਗੁਰੂ ਸਾਹਿਬਾਨ ਨੇ ਹੀ ਇਨ੍ਹਾਂ ਕੁਰੀਤੀਆਂ ਨੂੰ ਬੰਦ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਕੇ ਦੇਹ ਧਾਰੀ ਗੁਰੂ ਜਾਂ ਬਾਬਾ ਵਾਦ ਦੇ ਪ੍ਰਚਲਣ ਨੂੰ ਵੀ ਸਿੱਖੀ ਵਿੱਚੋਂ ਕੱਢ ਦਿੱਤਾ, ਤਾਂ ਕਿ ਧੀਰ ਮੱਲੀਆਂ ਜਾਂ ਰਾਮਰਾਈਆਂ ਦੇ ਚੇਲਿਆਂ ਵਾਂਗ ਕਿੱਧਰੇ ਸਿੱਖ ਵੀ ਅਖੌਤੀ ਬਾਬਿਆਂ ਦੇ ਪੂਜਕ ਬਣ ਕੇ ਆਪਣੇ ਵਿਗਿਆਨਕ ਸਿਧਾਂਤ ਤੋਂ ਥਿੜਕ ਨਾ ਜਾਣ।

ਸਾਹਿਬਜ਼ਾਦਿਆਂ ਦਾ ਕੰਧ-ਚਿੱਤਰ

ਗੁਰ ਹਰਸਹਾਇ ਨਗਰ ਦੀ ਨੀਂਹ ਗੁਰੂ ਰਾਮਦਾਸ ਦੀ ਪੀੜ੍ਹੀ ਵਿੱਚ ਸਤਵੀਂ ਪੁਸ਼ਤ ਦੇ ਜੀਵਨ ਮੱਲ ਸੋਢੀ ਨੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦਾ ਹਰਸਹਾਇ ਦੇ ਨਾਂ ’ਤੇ ਰੱਖੀ ਸੀ। ਜੀਵਨ ਮੱਲ ਦੇ ਸਮੇਂ ਤੋਂ ਹੀ ਇੱਥੇ ਇਕ ਗੱਦੀ ਚੱਲੀ ਆ ਰਹੀ ਹੈ ਅਤੇ ਇਸ ਗੱਦੀ ਦਾ ਮੁਖੀ ਇੱਥੇ ਰੱਖੀ ਗੁਰੂ ਨਾਨਕ ਦੇਵ ਦੀ ਪੋਥੀ ਅਤੇ ਮਾਲਾ ਦਾ ਰਖਿਅਕ ਚੱਲਿਆ ਆ ਰਿਹਾ ਸੀ, ਪਰ ਦੁੱਖ ਦੀ ਗੱਲ ਹੈ ਕਿ ਇਹ ਪੋਥੀ ਅਤੇ ਮਾਲਾ ਕਾਫੀ ਵਰ੍ਹੇ ਪਹਿਲਾਂ ਚੋਰੀ ਹੋ ਗਈ ਸੀ। ਇੱਥੇ ਰੱਖੀ ਇਸ ਪੋਥੀ ਅਤੇ ਮਾਲਾ ਕਾਰਨ ਹੀ

ਬੁੱਧ ਧਰਮ ਅਤੇ ਬਿਰਖ਼-ਬਗ਼ੀਚੇ

ਮਨੁੱਖ ਅਤੇ ਰੁੱਖ ਦੀ ਸਾਂਝ ਮੁੱਢ ਕਦੀਮ ਤੋਂ ਹੈ। ਜੰਗਲਾਂ ਵਿੱਚ ਜਨਮਿਆ ਮਨੁੱਖ ਸਮੇਂ ਦੇ ਚੱਲਦਿਆਂ ਕੰਕਰੀਟ ਦੇ ਜੰਗਲਾਂ ਵਿੱਚ ਰਹਿਣ ਲੱਗਿਆ ਹੈ। ਮਨੁੱਖ ਅਤੇ ਰੁੱਖ ਦੀ ਸਾਂਝ ਦੀ ਤਰ੍ਹਾਂ ਮਨੁੱਖ ਅਤੇ ਧਰਮ ਦੀ ਸਾਂਝ ਵੀ ਮਨੁੱਖਤਾ ਦੀ ਹੋਂਦ ਜਿੰਨੀ ਹੀ ਪੁਰਾਣੀ ਹੈ। ਸੁਣਨ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਮਨੁੱਖ ਨੇ ਸਭ ਤੋਂ ਪਹਿਲਾਂ ਰੱਬੀ ਆਸਰਾ ਰੁੱਖ ਵਿੱਚ ਹੀ ਤੱਕਿਆ। ਜਿਵੇਂ-ਜਿਵੇਂ ਵਕਤ ਦਾ ਪਹੀਆ ਚੱਲਦਾ ਗਿਆ ਮਨੁੱਖੀ ਜੀਵਨ ਵਿੱਚ ਅਨੇਕਾਂ ਬਦਲਾਅ ਆਏ ਅਤੇ ਉਹ ਬਦਲਾਅ ਅਨੇਕਾਂ ਧਰਮਾਂ ਦੇ ਸੰਦਰਭ ਵਿੱਚ ਵੀ ਹੋਏ। ਸੰਸਾਰ ਦੇ ਅਨੇਕਾਂ ਧਰਮਾਂ ਵਿੱਚੋਂ ਬੁੱਧ ਧਰਮ ਦਾ ਬੜਾ ਹੀ ਅਹਿਮ ਸਥਾਨ ਹੈ। ਇਸ ਧਰਮ ਦੀਆਂ ਅਨੇਕਾਂ ਹੀ ਸਿੱਖਿਆਵਾਂ ਦੇ ਨਾਲ-ਨਾਲ ਮਨੁੱਖ ਨੂੰ ਕੁਦਰਤ ਅਤੇ ਕੁਦਰਤ ਦੀਆਂ ਨਿਆਮਤਾਂ ਸੰਗ ਜੁੜਨ ਦਾ ਰਾਹ ਦਸੇਰਾ ਵੀ ਹੈ। ਇਤਿਹਾਸ ਦੇ ਪੰਨੇ ਫਰੋਲਦਿਆਂ ਸਾਡੇ ਸਾਹਮਣੇ ਅਨੇਕਾਂ ਅਜਿਹੇ ਤੱਥ ਨਜ਼ਰ ਆਉਂਦੇ ਹਨ, ਜੋ ਬੁੱਧ ਧਰਮ ਅਤੇ ਬਿਰਖ਼-ਬਗ਼ੀਚਿਆਂ ਦੀ ਮਨੁੱਖਤਾ ਨਾਲ ਸਾਂਝ ਦੀ ਗਵਾਹੀ ਭਰਦੇ ਹਨ।

ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ

ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਇੱਕ ਕਿਸਾਨੀ ਪਰਿਵਾਰ ਨਾਲ ਸਬੰਧਤ ਸਨ ਤੇ ਬਚਪਨ ਤੋਂ ਹੀ ਨਿਡਰ ਤੇ ਫੁਰਤੀਲੇ ਸਨ। ਬਾਬਾ ਬੋਤਾ ਸਿੰਘ ਸਵਾ ਛੇ ਫੁੱਟ ਜਵਾਨ ਵੇਖਣੀ-ਪਾਖਣੀ ਰੋਹਬਦਾਰ ਤੇ ਭਰਵੇਂ ਜੁੱਸੇ ਵਾਲਾ ਸੀ। ਉਸ ਸਮੇਂ ਮੁਗਲ ਹਕੂਮਤ ਦਾ ਦਬਦਬਾ ਸੀ। ਉਸ ਸਮੇਂ ਮੁਗਲਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਲਈ ਜ਼ੁਲਮ ਦੀ ਅੱਤ ਚੁੱਕੀ ਹੋਈ ਸੀ। ਜਦੋਂ ਨਾਦਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨੀਆਂ ਨੂੰ ਲੁੱਟ ਕੇ ਵਾਪਸ ਜਾਂਦੇ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਕਈ ਵਾਰ ਤਾਂ ਸਿੰਘਾਂ ਨੇ ਇਨ੍ਹਾਂ ਤੋਂ ਲੁੱਟਿਆ ਹੋਇਆ ਮਾਲ ਵੀ ਖੋਹਿਆ ਸੀ। ਇਸ ਤੋਂ ਤੰਗ ਪ੍ਰੇਸ਼ਾਨ ਹੋ ਜ਼ਕਰੀਆਂ ਖਾਂ ਨੇ ਖਾਲਸੇ ਦਾ ਖੁਰਾ ਖੋਜ ਮਿਟਾਉਣ ਲਈ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖ

ਗੁਰੂ ਕਾ ਬਾਗ’ ਦਾ ਮੋਰਚਾ

ਸਿੱਖ ਤਵਾਰੀਖ਼ ਦਾ ਸ਼ਾਇਦ ਹੀ ਕੋਈ ਪੰਨਾ ਅਜਿਹਾ ਹੋਵੇ ਜੋ ਸ਼ਹਾਦਤਾਂ ਦੀ ਗਵਾਹੀ ਨਾ ਭਰਦਾ ਹੋਵੇ। ਸਿੱਖ ਸੰਗਤ ਆਪਣੇ ਧਾਰਮਿਕ ਸਥਾਨਾਂ ਨਾਲ ਅਥਾਹ ਪਿਆਰ, ਸਤਿਕਾਰ ਅਤੇ ਸ਼ਰਧਾ ਭਾਵਨਾ ਰੱਖਦੀ ਹੈ। ਗੁਰਦੁਆਰਾ ਸਾਹਿਬਾਨ ਤੋਂ ਹੀ ਸਿੱਖ ਨੂੰ ਹੱਕ-ਸੱਚ ਲਈ ਜੂਝਣ ਦੀ ਪ੍ਰੇਰਨਾ ਮਿਲਦੀ ਹੈ। ਇਹੋ ਹੀ ਕਾਰਨ ਰਿਹਾ ਹੈ ਕਿ ਹਮੇਸ਼ਾ ਸਮੇਂ ਦੇ ਹਾਕਮਾਂ ਦਾ ਇਹ ਰੁਝਾਨ ਰਿਹਾ ਹੈ ਕਿ ਸਿੱਖ ਧਰਮ ਦੇ ਇਨ੍ਹਾਂ ਗੁਰਧਾਮਾਂ ਤੋਂ ਸਿੱਖ ਸੰਗਤ ਨੂੰ ਕਿਸੇ ਨਾ ਕਿਸੇ ਤਰੀਕੇ ਤੋੜਿਆ ਜਾਵੇ। ਇਹੋ ਜਿਹੀ ਚਾਲ ਅੰਗਰੇਜ਼ੀ ਹਕੂਮਤ ਨੇ ਵੀ ਖੇਡੀ। ਉਨ੍ਹਾਂ ਨੇ ਗੁਰਦੁਆਰੇ ’ਤੇ ਕਾਬਜ਼ ਮਹੰਤਾਂ ਨੂੰ ਸਰਕਾਰੀ ਸ਼ਹਿ ਦਿੱਤੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਮਹੰਤ ਸ਼ਰੇਆਮ ਗੁਰੂ ਘਰਾਂ ਵਿੱਚ ਗੁਰਮਤਿ ਦੇ ਉਲਟ ਗਤੀਵਿਧੀਆਂ ਕਰਨ ਲੱਗ ਪਏ ਸਨ।

ਵਿਆਖਿਆ ਸ੍ਰੀ ਜਪੁ ਜੀ ਸਾਹਿਬ

ਜਦੋਂ ਪੱਛਮ ਵਾਲੇ ਸੁਖਮਨਾ ਪਥ ਤੋਂ (ਨਾਭਿ ਕੁੰਡ ਦਾ) ਸੂਰਜ ਉੱਪਰ ਚੜ੍ਹਦਾ ਹੈ ਤਾਂ ਇਸਦੀ ਤਪ ਤਾਉ ਵਾਲੇ ਅਗਨਿ 'ਚ ਮੋਹ ਮਾਇਆ, ਰੋਗ, ਵਿਕਾਰ ਸਭ ਦਗਧ ਹੋ ਜਾਂਦੇ ਹਨ ਅਤੇ ਫਿਰ ਸੂਰਜ (ਅਤੇ ਇਸਦਾ ਤਾਪ) ਦਸਮ ਦੁਆਰ 'ਚ ਪੁੱਜ ਕੇ ਅਜਰੁ ਨੂੰ ਪਿਘਲਾ ਕੇ ਅੰਮ੍ਰਿਤ ਝਰਨੇ ਦਾ ਮੀਂਹ ਬਰਸਾਉਂਦਾ ਹੈ। ਇਸ ਤੋਂ ਬਾਅਦ ਪਰਮੇਸ਼ਵਰ ਜਗੰਨਾਥ ਨਾਲ ਸਿੱਖ ਦਾ ਮਿਲਾਪ ਹੁੰਦੈ। ਬਿਨਾ ਤਪ ਤਾਉ ਦੇ ਕਾਇਆ ਰੂਪੀ ਭਾਂਡਾ ਸ਼ੁੱਧ ਨਹੀਂ ਹੁੰਦਾ, ਇਸ 'ਚ ਵਿਕਾਰਾਂ ਅਤੇ ਰੋਗਾਂ ਦਾ ਵਾਸਾ ਬਣਿਆ ਹੀ ਰਹਿੰਦੈ।

ਸਾਈਂ ਬਾਬਾ ਬੁੱਢਣ ਸ਼ਾਹ ਜੀ ਜਗ੍ਹਾ ਵੀ ਤੇਰੀ ਅਤੇ ਮੈਂ ਵੀ ਤੇਰਾ'

ਮਾਈ ਦੇ ਅੜੀਅਲ ਰਵੱਈਏ ਤੋਂ ਬਾਬਾ ਜੀ ਬੜੀ ਚਿੰਤਾ 'ਚ ਡੁੱਬ ਗਏ ਅਤੇ ਉਹ ਆਪਣੇ ਮਨ ਹੀ ਮਨ 'ਚ ਕਹਿਣ ਲੱਗੇ ਕਿ ਹੁਣ ਕੀ ਕੀਤਾ ਜਾਵੇ। ਉਨ੍ਹਾਂ ਸਾਹਮਣੇ ਤਿੰਨ ਪਹਿਲੂ ਖੜ੍ਹੇ ਹੋ ਗਏ। ਇਕ ਤਾਂ ਬੁੱਢੀ ਮਾਈ ਦੀ ਮਰੀ ਹੋਈ ਗਊ ਨੂੰ ਜੀਵਤ ਕਰਨ ਦੀ ਅਤੇ ਦੂਜੀ ਸੀ ਪਹਾੜੀ ਰਾਜਿਆਂ ਤੋਂ ਆਪਣੇ ਸਿੰਘਾਂ ਨੂੰ ਛੁਡਾਉਣ ਦੀ। ਇਸ ਤੋਂ ਬਾਅਦ, ਬਾਤ ਸੀ ਗਊ ਦੇ ਬਛੜੇ ਅਤੇ ਬੁੱਢੀ ਮਾਈ ਵਲੋਂ ਮਰੀ ਹੋਈ ਗਊ ਦੇ ਵਿਰਲਾਪ ਤੇ ਗਮ 'ਚ ਆਪਣੀ ਜਾਨ ਦੇ ਦੇਣ ਦੀ।

ਸਿੱਖ ਇਤਿਹਾਸ ਨਾਲ ਜੁੜਿਆ ਹੈ ਪਿੰਡ ਬਹੋੜੂ

ਅੰਮ੍ਰਿਤਸਰ-ਝਬਾਲ ਰੋਡ ’ਤੇ ਅੰਮ੍ਰਿਤਸਰ ਤੋਂ 8 ਕਿਲੋਮੀਟਰ ਹੱਟਵਾਂ ਪਿੰਡ ਬਹੋੜੂ ਹੈ। ਇਸ ਪਿੰਡ ਦਾ ਸਿੱਖ ਇਤਿਹਾਸ ਨਾਲ ਗੂੜ੍ਹਾ ਸਬੰਧ ਹੈ। ਪਿੰਡ ਦਾ ਨਾਂ ਇੱਥੇ ਸ਼ਹੀਦ ਹੋਏ ਭਾਈ ਬਹੋੜੂ ਦੇ ਨਾਂ ’ਤੇ ਪਿਆ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਭਾਈ ਬਹੋੜੂ ਲਾਹੌਰ ਦਾ ਖੋਸਾ ਖੱਤਰੀ ਵਸਨੀਕ ਸੀ। ਜੋ ਗੁਰੂ ਅਰਜਨ ਦੇਵ ਜੀ ਸਮੇਂ ਸਿੱਖ ਬਣਿਆ। ਸਿੱਖ ਸੰਗਤਾਂ ਵੱਲੋਂ ਗੁਰੂ ਹਰਗੋਬਿੰਦ ਜੀ ਨੂੰ ਦੋ ਘੋੜੇ ਭੇਟ ਕੀਤੇ ਗਏ ਸਨ ਅਤੇ ਇਹ ਘੋੜੇ ਸਿੱਖਾਂ ਕੋਲੋਂ ਮੁਗਲਾਂ ਨੇ ਖੋਹ ਲਏ ਸਨ। ਭਾਈ ਵਿਧੀਚੰਦ ਜੀ ਨਜੂਮੀਏ ਦਾ ਰੂਪ ਧਾਰ ਕੇ ਘੋੜੇ ਲੈਣ ਜਾਂਦੇ ਹੋਏ ਭਾਈ ਬਹੋੜੂ ਜੀ ਦੇ ਘਰ ਠਹਿਰੇ ਸਨ। ਗੁਰੂ ਹਰਗੋਬਿੰਦ ਜੀ ਦੇ ਸਮੇਂ ਸਿੱਖਾਂ ਤੇ ਮੁਗਲਾਂ ਵਿਚਕਾਰ ਪਹਿਲੀ ਲੜਾਈ ਲਈ ਮੁਗਲਾਂ ਨਾਲ ਸਿੱਖ ਫ਼ੌਜਾਂ ਦਾ ਟਾਕਰਾ ਇਸੇ ਪਿੰਡ ਵਿੱਚ ਹੀ ਹੋਇਆ ਸੀ। ਇਸੇ ਲੜਾਈ ਵਿੱਚ ਮੁਗਲ ਫ਼ੌਜਾਂ ਨਾਲ ਬਹਾਦਰੀ ਨਾਲ ਲੜਦੇ ਹੋਏ ਭਾਈ ਬਹੋੜੂ ਹੀ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਪਿੰਡ ਵਿੱਚ ਗੁਰਦੁਆਰਾ ਸ਼ਹੀਦ ਭਾਈ ਬਹੋੜੂ ਜੀ ਸੁਸ਼ੋਭਿਤ ਹੈ।

ਛੇਵੇਂ ਗੁਰੂ ਦੇ ਥਾਪੜੇ ਨਾਲ ਵਸਿਆ ਮਾਲਵੇ ਦਾ ਵੱਡਾ ਪਿੰਡ ਮਹਿਰਾਜ

ਜ਼ਿਲ੍ਹਾ ਬਠਿੰਡਾ ਦਾ ਪਿੰਡ ਮਹਿਰਾਜ ਰਾਮਪੁਰਾ ਫੂਲ ਤੋਂ ਛਿਪਦੇ ਵੱਲ 6 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਇਸ ਨੂੰ ਮਾਲਵੇ ਦਾ ਸਭ ਤੋਂ ਵੱਡਾ ਪਿੰਡ ਮੰਨਿਆ ਜਾਂਦਾ ਹੈ। ਪਿੰਡ ਦਾ ਰਕਬਾ ਲਗਪਗ 17,700 ਏਕੜ, ਆਬਾਦੀ 28,000, ਵੋਟਰ 15,000, ਨੰਬਰਦਾਰ 30 ਤੇ ਚੌਕੀਦਾਰ 25 ਹਨ। ਹੁਣ ਇੱਥੇ ਨਗਰ ਪੰਚਾਇਤ ਹੈ, ਜਦੋਂਕਿ ਪਹਿਲਾਂ 9 ਪੰਚਾਇਤਾਂ ਸਨ। ਇਸ ਪਿੰਡ ’ਚੋਂ 22 ਪਿੰਡ ਬੱਝੇ ਹੋਏ ਹਨ, ਜਿਨ੍ਹਾਂ ਨੂੰ ਬਾਈਆ ਆਖਦੇ ਹਨ। ਪਿੰਡ ਦੇ 22 ਅਗਵਾੜ ਹਨ।

ਗੁਰਦੁਆਰਾ ਸ੍ਰੀ ਰੀਠਾ ਸਾਹਿਬ

ਗੁਰੂ ਨਾਨਕ ਦੇਵ ਅਤੇ ਭਾਈ ਮਰਦਾਨਾ ਦੀ ਇਤਿਹਾਸਕ ਯਾਦ ਨਾਲ ਜੁੜਿਆ ਗੁਰਦੁਆਰਾ ਰੀਠਾ ਸਾਹਿਬ ਉਤਰਾਖੰਡ ਪ੍ਰਦੇਸ਼ ਦੇ ਸਮੁੰਦਰੀ ਤਲ ਤੋਂ 7000 ਫੁੱਟ ਦੀ ਉਚਾਈ ’ਤੇ ਵਸੇ ਜ਼ਿਲ੍ਹਾ ਚੰਪਾਵਤ ਵਿੱਚ ਸਥਿਤ ਹੈ। ਇਸ ਜ਼ਿਲ੍ਹੇ ਦੀਆਂ ਹੱਦਾਂ ਸ਼ਹੀਦ ਉਧਮ ਸਿੰਘ ਨਗਰ ਅਤੇ ਨੈਨੀਤਾਲ ਜ਼ਿਲ੍ਹੇ ਨਾਲ ਲੱਗਦੀਆਂ ਹਨ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੁ ਨਾਨਕ ਦੇਵ ਅਤੇ ਉਨ੍ਹਾਂ ਦੇ ਸੰਗੀ ਭਾਈ ਮਰਦਾਨਾ ਜੀ ਜਗਤ-ਜਲੰਦੇ ਨੂੰ ਠਾਰਦੇ ਹੋਏ ਸਿੱਧਾਂ ਨੂੰ ਜੋਗ ਦੇ ਅਸਲੀ ਅਰਥ ਸਮਝਾਉਣ ਲਈ ਆਏ ਸਨ। ਇਸ ਸਥਾਨ ’ਤੇ ਉਸ ਵਕਤ ਗੋਰਖ ਨਾਥ ਦਾ ਚੇਲਾ ਢੇਰ ਨਾਥ ਰਿਹਾ ਕਰਦਾ ਸੀ। ਜਦੋਂ ਗੁਰੂ ਨਾਨਕ ਦੇਵ ਢੇਰ ਨਾਥ ਨਾਲ ਜ਼ਿੰਦਗੀ ਦੇ ਅਸਲ ਅਤੇ ਸਾਰਥਿਕ ਉਦੇਸ਼ ਨੂੰ ਲੈ ਕੇ ਗੋਸ਼ਟੀ ਕਰ ਰਹੇ ਸਨ ਤਾਂ ਉਸ ਸਮੇਂ ਇੱਕ ਆਚੰਭਤ ਅਤੇ ਬੇਮਿਸਾਲ ਕੌਤਕ ਵਾਪਰ ਗਿਆ। ਇਸ ਕੌਤਕ ਨਾਲ ਜਿੱਥੇ ਕੌੜਿਆਂ ਰੀਠਿਆਂ ਵਿਚ ਮਿਠਾਸ ਭਰ ਗਈ, ਉੱਥੇ ਹੰਕਾਰੀਆਂ ਨਾਥਾਂ ਦਾ ਹੰਕਾਰ ਵੀ ਦੂਰ ਹੋ ਗਿਆ। ਹੰਕਾਰ ਦੇ ਦੂਰ ਹੋਣ ਕਰਕੇ ਹੀ ਇੱਥੇ ਨਾਥਾਂ-ਜੋਗੀਆਂ ਨੂੰ ਗੁਰੂ ਨਾਨਕ ਸਾਹਿਬ ਦੀ ਕਮਾਈ ਅਤੇ ਵਡਿਆਈ ਨੂੰ ਧੰਨ ਕਹਿਣਾ ਪਿਆ ਸੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0074414742
Copyright © 2019, Panjabi Times. All rights reserved. Website Designed by Mozart Infotech