ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਕਵਿਤਾਵਾਂ/ਕਹਾਣੀਆਂ

ਬੱਚੇ ਨੂੰ ਬਣਾਓ ਭੈਅ-ਮੁਕਤ

July 01, 2018 01:27 PM

ਬੱਚਿਆਂ ਨੂੰ ਭਵਿੱਖ ਵਿੱਚ ਸਫਲ ਮਨੁੱਖ ਬਣਾਉਣ ਲਈ ਉਨ੍ਹਾਂ ਦੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਹੈ। ਬੱਚੇ ਦੀ ਉਮਰ ਮੁਤਾਬਕ ਉਸ ਦੀ ਮਾਨਸਿਕ ਸਥਿਤੀ ਨੂੰ ਸਮਝਦੇ ਹੋਏ, ਉਸਨੂੰ ਆਤਮ ਵਿਸ਼ਵਾਸੀ ਸ਼ਖ਼ਸੀਅਤਾਂ, ਗੁਰੂਆਂ, ਵਿਗਿਆਨੀਆਂ ਅਤੇ ਦਾਰਸ਼ਨਿਕਾਂ ਦੀਆਂ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਹਨ।  ਹਰ ਬੱਚਾ ਜਿਉਂ-ਜਿਉਂ ਵੱਡਾ ਹੁੰਦਾ ਹੈ, ਉਹ ਹਰੇਕ ਚੀਜ਼ ਬਾਰੇ ਜਾਣਨਾ ਚਾਹੁੰਦਾ ਹੈ।  ਨਵੀਂ ਚੀਜ਼ ਵੇਖ ਕੇ ਜਾਂ ਨਵਾਂ ਸ਼ਬਦ ਸੁਣ ਕੇ ਉਸਦੀ ਉਸ ਬਾਰੇ ਜਾਣਨ ਦੀ ਉਤਸੁਕਤਾ ਹੁੰਦੀ ਹੈ।
ਅਚਾਰੀਆ ਰਜਨੀਸ਼ ਬੱਚਿਆਂ ਨੂੰ ਕੁਦਰਤ ਦੇ ਬਹੁਤ ਨੇੜੇ ਮੰਨਦੇ ਹਨ, ਉਹ ਲਿਖਦੇ ਹਨ ਕਿ ਜਦੋਂ ਤੁਸੀਂ ਬੱਚਿਆਂ ਨੂੰ ਨਾਲ ਲੈ ਕੇ ਸੈਰ ਕਰਨ ਜਾ ਰਹੇ ਹੁੰਦੇ ਹੋ ਤਾਂ ਬੱਚਾ ਦਰੱਖਤ ਨੂੰ ਦੇਖ ਕੇ ਪੁੱਛਦਾ ਹੈ, “ਪਾਪਾ ਇਹ ਕੀ ਹੈ?” ਪਿਤਾ ਕਹਿੰਦਾ ਹੈ, “ਬੇਟਾ ਇਹ ਦਰੱਖਤ ਹੈ।” ਫਿਰ ਬੱਚਾ ਪੁੱਛਦਾ ਹੈ, “ਪਾਪਾ ਇਹ ਕਿਹੋ ਜਿਹਾ ਹੈ?” ਤਾਂ ਪਿਤਾ ਦਾ ਉੱਤਰ ਹੁੰਦਾ ਹੈ, “ਪੁੱਤਰ ਇਹ ਹਰਾ ਹੈ।” ਬੱਚਾ ਫਿਰ ਪੁੱਛਦਾ ਹੈ, “ਪਾਪਾ ਇਹ ਹਰਾ ਕਿਉਂ ਹੁੰਦਾ ਹੈ?” ਪਿਤਾ ਦਾ ਉੱਤਰ ਹੁੰਦਾ ਹੈ ਕਿ “ਇਹ ਕਲੋਰੋਫਿਲ ਕਾਰਨ ਹਰਾ ਹੁੰਦਾ ਹੈ।” ਤੇ ਬੱਚਾ ਫਿਰ ਪੁੱਛਦਾ ਹੈ, “ਪਾਪਾ ਕਲੋਰੋਫਿਲ ਕੀ ਹੁੰਦਾ ਹੈ?” ਇਸ ਤਰ੍ਹਾਂ ਬੱਚਾ ਤੁਹਾਨੂੰ ਕੁਦਰਤ ਦੀ ਗੋਦ ਵਿੱਚ ਲੈ ਜਾਂਦਾ ਹੈ।  ਉਹ ਉਹੋ ਜਿਹੇ ਸਵਾਲ ਪੁੱਛੇਗਾ ਜਿਸਦਾ ਕਈ ਵਾਰ ਤੁਸੀਂ ਵੀ ਉੱਤਰ ਨਹੀਂ ਦੇ ਸਕਦੇ।
ਸਾਨੂੰ ਬੱਚੇ ਨੂੰ ਕਦੇ ਵੀ ਝਿੜਕਣਾ ਨਹੀਂ ਚਾਹੀਦਾ।  ਗ਼ਲਤੀ ਕਰਨ ’ਤੇ ਉਸਨੂੰ ਉਸਦੀ ਉਮਰ ਅਤੇ ਬੁੱਧੀ ਮੁਤਾਬਕ ਸੌਖੀਆਂ ਉਦਾਹਰਨਾਂ ਦੇ ਕੇ ਸਮਝਾਉਣਾ ਚਾਹੀਦਾ ਹੈ।
 

ਕਈ ਵਾਰ ਬੱਚੇ ਪ੍ਰੀਖਿਆ ਵਿੱਚ ਘੱਟ ਨੰਬਰ ਲੈ ਕੇ ਆਉਂਦੇ ਹਨ ਜਾਂ ਟੈਸਟ ਵਿੱਚ ਕਈ ਗ਼ਲਤੀਆਂ ਕਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਘੂਰਨਾ ਸਹੀ ਨਹੀਂ।  ਜੋ ਬੱਚਾ ਠੀਕ ਕਰਕੇ ਆਇਆ ਹੈ, ਉਸ ਲਈ ਉਸਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ।  ਮੰਨ ਲਓ ਤੁਹਾਡਾ ਬੱਚਾ ਪੈਂਤੀ ਅੱਖਰੀ ਲਿਖਦਾ ਹੋਇਆ ਦਸ ਅੱਖਰ ਗ਼ਲਤ ਲਿਖ ਆਇਆ ਹੈ ਤਾਂ ਕਦੀ ਵੀ ਇਹ ਨਾ ਸੋਚੋ ਕਿ ਉਸਨੇ ਦਸ ਅੱਖਰ ਗ਼ਲਤ ਲਿਖੇ ਹਨ, ਸਗੋਂ ਇਹ ਸੋਚੋ ਕਿ ਉਹ 25 ਅੱਖਰ ਸਹੀ ਵੀ ਲਿਖਕੇ ਆਇਆ ਹੈ। ਬੱਚੇ ਨੂੰ 10 ਗ਼ਲਤ ਲਿਖੇ ਅੱਖਰਾਂ ਦੀ ਸਜ਼ਾ ਨਾ ਦਿਓ, ਸਗੋਂ 25 ਸਹੀ ਲਿਖੇ ਅੱਖਰਾਂ ਦੀ ਸ਼ਾਬਾਸ਼ ਦਿਓ।   ਬੱਚੇ ਨੂੰ ਵਿਸ਼ਵਾਸ ਨਾਲ ਕਹੋ ਕਿ ਉਸਨੇ ਬਹੁਤ ਠੀਕ ਅੱਖਰ ਲਿਖੇ ਹਨ ਤੇ ਜੋ ਗ਼ਲਤ ਹੋ ਗਏ ਉਹ ਕੱਲ੍ਹ ਠੀਕ ਲਿਖ ਕੇ ਲੈ ਆਉਣਾ ਅਤੇ ਅੱਜ ਘਰ ਤਿਆਰੀ ਕਰ।  ਜੇ ਤੁਸੀਂ ਬੱਚੇ ਦੇ 25 ਸਹੀ ਲਿਖੇ ਅੱਖਰਾਂ ਨੂੰ ਭੁਲਾ ਕੇ ਦਸ ਗ਼ਲਤ ਲਿਖੇ ਅੱਖਰਾਂ ਦੀ ਸਜ਼ਾ ਦੇ ਦਿੱਤੀ ਤਾਂ ਪਿਆਰ ਦਿੱਤੇ ਜਾਣ ਵਾਲੇ ਬੱਚੇ ਦੇ ਮੁਕਾਬਲੇ ਘੂਰਿਆ ਜਾਣ ਵਾਲਾ ਬੱਚਾ ਪਿੱਛੇ ਰਹਿ ਜਾਵੇਗਾ।  ਉਸਦਾ ਆਤਮ ਵਿਸ਼ਵਾਸ ਘਟ ਜਾਵੇਗਾ।  ਬੱਚੇ ਨੂੰ ਗ਼ਲਤੀ ਦਾ ਅਹਿਸਾਸ ਜ਼ਰੂਰ ਕਰਵਾ ਦਿਓ, ਪਰ ਉਸਦਾ ਆਤਮ ਵਿਸ਼ਵਾਸ ਨਾ ਟੁੱਟਣ ਦਿਓ।
ਡਰ ਬੱਚੇ ਦੀ ਮਾਨਸਿਕਤਾ ਲਈ ਘਾਤਕ ਸਿੱਧ ਹੋ ਸਕਦਾ ਹੈ।  ਬਹੁਤੀਆਂ ਮਾਵਾਂ ਬੱਚੇ ਨੂੰ ਡਰਾ ਦਿੰਦੀਆਂ ਹਨ ਕਿ ਮਾਊਂ ਆ ਗਿਆ ਤੈਨੂੰ ਖਾ ਜਾਊ।  ਤੇਰੇ ਡਾਕਟਰ ਤੋਂ ਟੀਕਾ ਲਵਾ ਦਿਆਂਗੇ। ਇਸ ਤਰ੍ਹਾਂ ਡਰ ਪੈਦਾ ਕਰਨ ਨਾਲ ਬੱਚਾ ਡਰਪੋਕ ਬਣਨ ਲੱਗਦਾ ਹੈ। ਉਸਨੂੰ ਸੁੱਤੇ ਹੋਏ ਨੂੰ ਚੋਰਾਂ ਦੇ ਡਰਾਉਣੇ ਸੁਪਨੇ ਆਉਂਦੇ ਹਨ ਤੇ ਬੱਚਾ ਡਰਦਾ ਰਹਿੰਦਾ ਹੈ।  ਕੀ ਅਜਿਹਾ ਬੱਚਾ ਚੈਨ ਦੀ ਨੀਂਦ ਸੌਂ ਸਕੇਗਾ? ਕਿਸੇ ਵੀ ਭੈਅ ਕਾਰਨ ਇੱਕ ਸਮਝਦਾਰ ਮਨੁੱਖ ਨੂੰ ਹੀ ਨਹੀਂ ਬਲਕਿ ਪਸ਼ੂ, ਪਰਿੰਦਿਆਂ ਨੂੰ ਵੀ ਚੈਨ ਨਹੀਂ ਆ ਸਕਦੀ ਤੇ ਬੱਚੇ ’ਤੇ ਕੀ ਗੁਜ਼ਰੇਗੀ ਅਸੀਂ ਖ਼ੁਦ ਅੰਦਾਜ਼ਾ ਲਗਾ ਸਕਦੇ ਹਾਂ। ਉਸਦਾ ਆਤਮ ਵਿਸ਼ਵਾਸ ਘਟ ਜਾਵੇਗਾ।  ਉਹ ਸਫਲਤਾ ਦੇ ਪੈਰ ਚੁੰਮਣ ਤੋਂ ਵਾਂਝਾ ਰਹਿ ਜਾਵੇਗਾ।
ਬੱਚਿਆਂ ਨੂੰ ਮੋਬਾਈਲ ਅਤੇ ਟੈਲੀਵੀਜ਼ਨ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਟੀਵੀ ਚੈਨਲਾਂ ’ਤੇ ਅਨੇਕਾਂ ਫ਼ਿਲਮਾਂ ਅਤੇ ਲੜੀਵਾਰ ਡਰਾਉਣੇ ਹੁੰਦੇ ਹਨ।  ਬਹੁਤ ਸਾਰੇ ਲੜੀਵਾਰਾਂ ਵਿੱਚ ਨਾ ਹੋਣ ਵਾਲੀਆਂ ਘਟਨਾਵਾਂ, ਮਿਥਿਹਾਸ ਅਤੇ ਘੋਰ ਅੰਧ-ਵਿਸ਼ਵਾਸ ਦਿਖਾਇਆ ਜਾਂਦਾ ਹੈ ਜੋ ਬੱਚੇ ਦੀ ਮਾਨਸਿਕ ਕਿਰਿਆ ’ਤੇ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ। ਜਿਸ ਘਰ ਵਿੱਚ ਬੱਚੇ ਦਿਨ ਵੇਲੇ ਖੇਡਦੇ ਹਨ, ਉਸ ਘਰ ਵਿੱਚ ਹੀ ਹਨੇਰਾ ਜਾਂ ਰਾਤ ਹੋਣ ’ਤੇ ਡਰਨ ਲੱਗ ਪੈਂਦੇ ਹਨ।  ਜੇ ਅਸੀਂ ਉਨ੍ਹਾਂ ਨੂੰ ਸਭ ਸਮਝਾ ਦੇਈਏ ਕਿ ਜੋ ਚਾਨਣ ਵਿੱਚ ਹੁੰਦਾ ਹੈ, ਹਨੇਰੇ ਵਿੱਚ ਵੀ ਸਭ ਉਵੇਂ ਹੀ ਰਹਿੰਦਾ ਹੈ ਤਾਂ ਬੱਚੇ ਜ਼ਰੂਰ ਸਮਝ ਜਾਂਦੇ ਹਨ ਤੇ ਹਨੇਰੇ ਤੋਂ ਡਰਨੋਂ ਹਟ ਜਾਂਦੇ ਹਨ।
ਬੱਚੇ ਦੀ ਸਫਲਤਾ ਦੇ ਪ੍ਰਧਾਨ ਚਾਰ ਮੁੱਖ ਕਾਰਨ ਹਿੰਮਤ, ਸਹਿਣਸ਼ਕਤੀ, ਆਤਮਵਿਸ਼ਵਾਸ ਅਤੇ ਆਤਮ ਨਿਯੰਤਰਣ ਹਨ।  ਹਮੇਸ਼ਾਂ ਇਨ੍ਹਾਂ ਚਾਰੇ ਕਾਰਨਾਂ ਨੂੰ ਭੈਅ ਤੋਂ ਬਚਾਈ ਰੱਖਣਾ ਹੀ ਬੱਚੇ ਲਈ ਸਫਲਤਾ ਦਾ ਸਾਧਨ ਹੈ।  ਬੱਚੇ ਤੋਂ ਜੋ ਪਿਆਰ ਨਾਲ ਕਰਾਇਆ ਜਾ ਸਕਦਾ, ਉਸਤੋਂ ਡਰਾ ਕੇ ਨਹੀਂ ਕਰਾਇਆ ਜਾ ਸਕਦਾ।   ਕਈ ਮਾਂ-ਬਾਪ ਜਾਂ ਅਧਿਆਪਕ ਬੱਚੇ ਨੂੰ ਥੱਪੜਾਂ ਜਾ ਬੈਂਤਾਂ ਨਾਲ ਕੁੱਟਦੇ ਹਨ।  ਉਹ ਖ਼ੁਦ ਹੀ ਅਗਿਆਨੀ ਅਤੇ ਸਮਾਜ ’ਤੇ ਬੋਝ ਹਨ।  ਸੋ ਆਓ! ਕੁਦਰਤ ਦੇ ਅਨਮੋਲ ਤੋਹਫ਼ੇ ਰੂਪੀ ਬੱਚੇ ਦੇ ਕੋਰੇ ਮਨ ’ਤੇ ਪਿਆਰ, ਮੁਹੱਬਤ, ਆਤਮਵਿਸ਼ਵਾਸ ਲਿਖਕੇ ਦੇਸ਼ ਦੇ ਭਵਿੱਖ ਨੂੰ ਉੱਜਲਾ ਬਣਾਈਏ ਅਤੇ ਆਪਣੀ ਔਲਾਦ ਤੋਂ ਮਨ ਭਾਉਂਦੀਆਂ ਖ਼ੁਸ਼ੀਆਂ ਦਾ ਆਨੰਦ ਪ੍ਰਾਪਤ ਕਰੀਏ।



ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਿਉਣ ਲਈ ਖਾਣਾ ਹੈ ਜਾਂ ਖਾਣ ਲਈ ਜਿਉਣਾ ਹੈ ਜਾਂ ਖਾ-ਖਾ ਕੇ ਮਰਨਾ ਹੈ। ਹਰ ਇਕ ਦੀ ਆਪਣੀ ਮਰਜੀ ਹੈ। ਨਸ਼ੇ, ਸ਼ਰਾਬ, ਫਲ, ਸਬਜੀਆਂ, ਅੰਨ ਵਿੱਚੋਂ ਕੀ ਖਾਣਾ ਪੀਣਾ ਹੈ? ਪਰ ਸਰੀਰ ਵੱਲ ਧਿਆਨ ਦੇਣਾ ਜ਼ਰੂਰੀ ਹੈ। ਦੂਜਿਆਂ ਵੱਲ ਦੇਖਣਾ ਬੰਦ ਕਰਕੇ ਆਪਣੇ ਵੱਲ ਧਿਆਨ ਦੇਈਏ। ਕਿਸੇ ਵੀ ਬਿਮਾਰੀ ਲਈ ਡਾਕਟਰ ਕੋਲ ਜਾਈਏ। ਡਾਕਟਰਾਂ ਦੇ ਤੇ ਹਸਪਤਾਲ ਵਿੱਚ ਲੰਬੀ ਲਾਈਨ ਵਿੱਚ ਲੱਗਣਾ ਪੈਂਦਾ ਹੈ। ਬੰਦਾ ਬਾਰੀ ਦੀ ਉਡੀਕ ਵਿੱਚ ਹੀ ਮਰ ਜਾਂਦਾ ਹੈ। ਘੰਟਿਆਂ ਬੰਦੀ ਇੰਤਜ਼ਾਰ ਕਰਨ ਪਿੱਛੋਂ ਬਾਰੀ ਆਉਂਦੀਆਂ ਹੈ। ਡਾਕਟਰ ਕੋਲ ਮਰੀਜ਼ ਲਈ ਮਸਾਂ ਦੋ ਕੁ ਮਿੰਟ ਵੀ ਨਹੀਂ ਹੁੰਦੇ। ਤੁਹਾਡੇ ਡਾਕਟਰ ਕੋਲ ਤੁਹਾਡੇ ਲਈ ਕਿੰਨਾ ਕੁ ਸਮਾ ਹੁੰਦਾ ਹੈ? ਕੀ ਕਦੇ ਕੋਈ ਵੀ ਡਾਕਟਰ ਨੇ ਤੁਹਾਡੀ ਚੱਜ ਨਾਲ ਗੱਲ ਸੁਣੀ ਹੈ? ਮਰੀਜ਼ ਅੱਧੀਆਂ ਦਵਾਈਆਂ ਲਿਖਾਉਣੀਆਂ ਭੁੱਲ ਜਾਂਦਾ ਹੈ। ਜਿਸ ਦੇ ਨਾ ਖਾਣ ਨਾਲ ਹੋਰ ਬਿਮਾਰੀਆਂ ਖੜ੍ਹੀਆਂ ਹੋ ਜਾਂਦੀਆਂ ਹਨ। ਕੋਈ ਵੀ ਚੀਜ਼ ਲਗਾਤਾਰ ਖਾ ਕੇ ਇੱਕ ਦਮ ਛੱਡਣ ਨਾਲ ਸਰੀਰ ‘ਤੇ ਗ਼ਲਤ ਅਸਰ ਹੁੰਦਾ ਹੈ। ਜੇ ਕੋਈ ਦਵਾਈ ਜਾਂ ਹੋਰ ਆਦਤ ਛੱਡਣੀ ਹੈ। ਥੋੜੇ ਨਾਗੇ ਪਾ ਕੇ, ਕਦੇ-ਕਦੇ ਖਾ ਕੇ, ਹੋਲੀ-ਹੋਲੀ ਬੰਦ ਕਰਨੀ ਚਾਹੀਦੀ ਹੈ। ਡਾਕਟਰ ਕੋਲ ਚੰਗੀ ਸਲਾਹ ਦੇਣ ਦਾ ਸਮਾਂ ਹੀ ਨਹੀਂ ਹੈ। ਜੇ ਡਾਕਟਰ ਹੀ ਭੋਜਨ ਵੱਲ ਧਿਆਨ ਦੁਆ ਕੇ ਬਿਮਾਰੀਆਂ ਤੋਂ ਬਚਾ ਲੈਣਗੇ। ਫਿਰ ਡਾਕਟਰਾਂ ਦਾ ਬਿਜ਼ਨਸ ਕਿਵੇਂ ਚੱਲੇਗਾ? ਕਈ ਡਾਕਟਰ ਦਬਵੀ ਜਿਹੀ ਅਵਾਜ਼ ਵਿੱਚ ਭੋਜਨ ਵੱਲ ਧਿਆਨ ਦਿਵਾਉਂਦੇ ਤਾਂ ਹਨ। ਪਰ ਸਖ਼ਤੀ ਨਾਲ ਨਹੀਂ ਕਹਿੰਦੇ। ਉਹ ਡਾਕਟਰ ਕਾਹਦਾ ਹੈ। ਜੋ ਮਰੀਜ਼ ਨੂੰ ਠੀਕ ਨਾ ਕਰ ਸਕੇ। ਸਗੋਂ ਬਾਰ-ਬਾਰ ਅਲੱਗ-ਅਲੱਗ ਤਰਾਂ ਦੇ ਸਪੈਲਿਸਟ ਡਾਕਟਰਾਂ ਕੋਲ ਭੇਜਦੇ ਰਹਿੰਦੇ ਹਨ। ਉਹ ਵੀ ਦੁਖ ਦੀ ਕਹਾਣੀ ਸੁਣ ਕੇ ਸਾਲ ਦੀ ਹੋਰ ਆਉਣ ਦੀ ਤਰੀਕ ਦੇ ਦਿੰਦੇ ਹਨ। ਇਲਾਜ਼ ਕੋਈ ਨਹੀਂ ਕਰਦਾ।

ਪੰਜਾਬ ਨਸ਼ਾਖੋਰੀ ਦੀ ਗ੍ਰਿਫ਼ਤ ਵਿਚ 'ਤੁਮਹੀ ਨੇ ਦਰਦ ਦੀਆ ਹੈ, ਤੁਮਹੀ ਦਵਾ ਦੋਗੇ'

- ਮੱਖਣ ਕੁਹਾੜ

ਪੰਜਾਬ ਇਸ ਵਕਤ ਨਸ਼ੇ ਦੀ ਗ੍ਰਿਫ਼ਤ ਵਿਚ ਹੈ। ਜੂਨ 2018 ਮਹੀਨੇ ਵਿਚ ਹੀ 30 ਦੇ ਕਰੀਬ ਨੌਜਵਾਨ ਨਸ਼ੇ ਦੀ ਲਤ ਕਾਰਨ ਜੀਵਨ ਗਵਾ ਚੁੱਕੇ ਹਨ। ਨਸ਼ੇ ਦੀ ਓਵਰਡੋਜ਼ ਲੈਣ ਨਾਲ ਟੀਕਾ ਉਸ ਦੇ ਹੱਥ ਵਿਚ ਹੀ ਹੁੰਦਾ ਹੈ ਕਿ ਖੁਦ ਨੂੰ ਟੀਕਾ ਲਾਉਣ (ਜਾਂ ਲਵਾਉਣ) ਵਾਲਾ ਮੌਕੇ 'ਤੇ ਹੀ ਫੁੜਕ ਜਾਂਦਾ ਹੈ। ਨਸ਼ੇ ਨੇ ਹਜ਼ਾਰਾਂ ਪੰਜਾਬੀਆਂ ਨੂੰ ਆਪਣੀ ਗਹਿਰੀ ਖੱਡ ਵਿਚ ਸੁੱਟ ਦਿੱਤਾ ਹੈ। ਇਹ ਵਰਤਾਰਾ ਪਿਛਲੇ 10 ਕੁ ਸਾਲ ਤੋਂ ਵਧੇਰੇ ਜ਼ੋਰ ਫੜ ਗਿਆ ਹੈ। ਬਾਦਲਾਂ ਦੀ ਸਰਕਾਰ ਸਮੇਂ ਇਹ ਆਪਣੀ ਚਰਮਸੀਮਾ 'ਤੇ ਸੀ। ਕਾਂਗਰਸ ਦੀ ਸਰਕਾਰ ਬਣਨ ਨਾਲ ਲੋਕਾਂ ਨੂੰ ਆਸ ਸੀ ਕਿ ਇਸ ਨੂੰ ਹੁਣ ਠੱਲ ਪੈ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੈਨੀਫੈਸਟੋ ਜਾਰੀ ਕਰਨ ਸਮੇਂ 'ਗੁਟਕੇ' ਉਤੇ ਹੱਥ ਰੱਖ ਕੇ ਇਸ ਨੂੰ ਤਿੰਨ ਮਹੀਨੇ ਵਿਚ ਖਤਮ ਕਰ ਦੇਣ ਦੀ ਸਹੁੰ ਖਾਧੀ ਸੀ। ਪਿਛਲੇ 10 ਸਾਲ ਤੋਂ ਨਸ਼ਿਆਂ ਹੱਥੋਂ ਸਤਾਏ ਪੁੱਤ ਗਵਾ ਚੁੱਕੇ ਤੇ ਗਵਾ ਰਹੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਹੁੰ 'ਤੇ ਇਤਬਾਰ ਵੀ ਕੀਤਾ ਸੀ। ਉਸ ਨੂੰ ਤੇ ਉਸ ਦੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਵੀ ਕਿ ਚਲੋ ਨਸ਼ਿਆਂ ਦਾ ਕੋਹੜ ਤਾਂ ਗਲੋਂ ਲੱਥੇਗਾ। ਪਰ ਸਾਲ ਤੋਂ ਵੱਧ ਹੋ ਗਿਆ ਸਰਕਾਰ ਬਣੀ ਨੂੰ, ਹੁਣ ਨਸ਼ਿਆਂ ਦਾ ਇਹ ਦਿਓ ਹੋਰ ਵੀ ਸ਼ਕਤੀਸ਼ਾਲੀ ਹੋ ਕੇ ਲੋਕਾਂ ਸਾਹਮਣੇ ਪੇਸ਼ ਹੋਇਆ ਹੈ।

ਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਿਉਣ ਲਈ ਖਾਣਾ ਹੈ ਜਾਂ ਖਾਣ ਲਈ ਜਿਉਣਾ ਹੈ ਜਾਂ ਖਾ-ਖਾ ਕੇ ਮਰਨਾ ਹੈ। ਹਰ ਇਕ ਦੀ ਆਪਣੀ ਮਰਜੀ ਹੈ। ਨਸ਼ੇ, ਸ਼ਰਾਬ, ਫਲ, ਸਬਜੀਆਂ, ਅੰਨ ਵਿੱਚੋਂ ਕੀ ਖਾਣਾ ਪੀਣਾ ਹੈ? ਪਰ ਸਰੀਰ ਵੱਲ ਧਿਆਨ ਦੇਣਾ ਜ਼ਰੂਰੀ ਹੈ। ਦੂਜਿਆਂ ਵੱਲ ਦੇਖਣਾ ਬੰਦ ਕਰਕੇ ਆਪਣੇ ਵੱਲ ਧਿਆਨ ਦੇਈਏ। ਕਿਸੇ ਵੀ ਬਿਮਾਰੀ ਲਈ ਡਾਕਟਰ ਕੋਲ ਜਾਈਏ। ਡਾਕਟਰਾਂ ਦੇ ਤੇ ਹਸਪਤਾਲ ਵਿੱਚ ਲੰਬੀ ਲਾਈਨ ਵਿੱਚ ਲੱਗਣਾ ਪੈਂਦਾ ਹੈ। ਬੰਦਾ ਬਾਰੀ ਦੀ ਉਡੀਕ ਵਿੱਚ ਹੀ ਮਰ ਜਾਂਦਾ ਹੈ। ਘੰਟਿਆਂ ਬੰਦੀ ਇੰਤਜ਼ਾਰ ਕਰਨ ਪਿੱਛੋਂ ਬਾਰੀ ਆਉਂਦੀਆਂ ਹੈ। 

ਨਸ਼ਾ

ਨਸ਼ਾ ਬੋਤਲ ਵਿਚ ਹੈ, ਕਿ ਉਸਦੀਆਂ ਅੱਖਾਂ ਵਿਚ ਹੈ,  
ਨਸ਼ਾ ਚਿੱਟੇ ਵਿਚ ਹੈ, ਕਿ ਮਿੱਠੇ ਵਿਚ ਹੈ।

ਆਓ, ਪਿੰਡਾਂ ਨੂੰ ਰੁੱਖਾਂ ਨਾਲ ਸ਼ਿੰਗਾਰੀਏ

‘‘ਸਾਡੇ ਪਿੰਡਾਂ ਵਿੱਚ ਰੱਬ ਵਸਦਾ’’ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਸੀ ਅਤੇ ਕੁਝ ਲੋਕ ਅਜੇ ਵੀ ਇਸ ਗੱਲ ਨੂੰ ਮੰਨਦੇ ਹਨ, ਪਰ ਇਸ ਵਿੱਚ ਅੱਜ ਕਿੰਨੀ ਸਚਾਈ ਬਚੀ ਹੈ, ਉਸ ਬਾਰੇ ਅਸੀਂ ਸਭ ਭਲੀ-ਭਾਂਤ ਜਾਣੂ ਹਾਂ। ਸਾਡੇ ਖੇਤ, ਪਿੰਡਾਂ ਦੀਆਂ ਸਾਂਝੀਆਂ ਥਾਵਾਂ, ਛੱਪੜ, ਸੱਥਾਂ ਸਭ ਦਿਨ-ਬ-ਦਿਨ ਰੁੱਖ ਵਿਹੂਣੇ ਹੁੰਦੇ ਜਾ ਰਹੇ ਹਨ, ਪਰ ਪਿਛਲੇ ਕੁਝ ਅਰਸੇ ਵਿੱਚ ਕਾਫ਼ੀ ਪਿੰਡਾਂ ਦਾ ਨੌਜਵਾਨ ਵਰਗ ਪਿੰਡਾਂ ਨੂੰ ਫਿਰ ਤੋਂ ਹਰਿਆ-ਭਰਿਆ ਕਰਨ ਲਈ ਅੱਗੇ ਆਇਆ ਹੈ। ਪੰਜਾਬ ਵਿੱਚ ਕੁੱਲ ਪਿੰਡਾਂ ਦੀ ਗਿਣਤੀ 12 ਹਜ਼ਾਰ ਤੋਂ ਉੱਪਰ ਹੈ ਤੇ ਜੇਕਰ ਪਿੰਡਾਂ ਵਿੱਚ ਰੁੱਖ ਵਿਉਂਤਬੰਦੀ ਨਾਲ ਲਾਏ ਜਾਣ ਤਾਂ ਫਿਰ ਤੋਂ ਸੋਹਣੇ ਮਾਹੌਲ ਦੀ ਕਾਮਨਾ ਕੀਤੀ ਜਾ ਸਕਦੀ ਹੈ। ਪਿੰਡਾਂ ਵਿੱਚ ਧਾਰਮਿਕ ਸਥਾਨ ਹਨ

ਰਾਠੌੜ ਵੰਸ਼ ਦੇ ਗੌਰਵਸ਼ਾਲੀ ਇਤਿਹਾਸ ਦਾ ਪ੍ਰਤੀਕ

ਰਾਜਸਥਾਨ ਦੀ ਧਰਤੀ ਅਨੇਕ ਸੂਰਬੀਰਾਂ ਯੋਧਿਆਂ ਦੀਆਂ ਹੈਰਾਨ ਕਰਨ ਵਾਲੀਆਂ ਗਾਥਾਵਾਂ ਨੂੰ ਆਪਣੀ ਬੁੱਕਲ ਵਿੱਚ ਸਮਾਈ ਬੈਠੀ ਹੈ। ਸੂਬੇ ਦੇ ਅਨੇਕਾਂ ਵੱਡੇ ਸ਼ਹਿਰਾਂ ਵਿੱਚ ਬਣੇ ਰਾਜਿਆਂ-ਮਹਾਰਾਜਿਆਂ ਦੇ ਕਿਲੇ ਵੀ ਇੱਥੋਂ ਦੀ ਸ਼ਾਨੋ-ਸ਼ੌਕਤ ਅਤੇ ਬਹਾਦਰੀ ਦੀ ਗਵਾਹੀ ਭਰਦੇ ਹਨ। ਇੱਥੋਂ ਦੇ ਥਾਰ ਖੇਤਰ ਵਿੱਚ ਸਥਿਤ ਬੀਕਾਨੇਰ ਦਾ ਜੂਨਾਗੜ੍ਹ ਕਿਲਾ ਇੱਥੋਂ ਦੇ ਰਾਠੌੜਵੰਸ਼ੀ ਰਾਜਿਆਂ ਦੀ ਵਿਰਾਸਤ ਦਾ ਇੱਕ ਉੱਤਮ ਨਮੂਨਾ ਹੈ। ਬੀਕਾਨੇਰ ਦੇ ਸ਼ਾਸਕਾਂ ਦੀ ਭਾਰਤ ਦੇ ਇਤਿਹਾਸ ਵਿੱਚ ਪ੍ਰਮੁੱਖ ਅਤੇ ਗੌਰਵਸ਼ਾਲੀ ਭੂਮਿਕਾ ਰਹੀ ਹੈ। ਬੀਕਾਨੇਰ ਸ਼ਹਿਰ ਦੀ ਸਥਾਪਨਾ 1488 ਵਿੱਚ ਜੋਧਪੁਰ ਦੇ ਰਾਠੌੜ ਵੰਸ਼ ਦੇ ਸ਼ਾਸਕ ਰਾਓ ਜੋਧਾ ਦੇ ਪੁੱਤਰ ਰਾਓ ਬੀਕਾ ਨੇ ਕੀਤੀ ਸੀ ਜਦੋਂਕਿ ਇਸ ਸ਼ਹਿਰ ਨੂੰ ਆਧੁਨਿਕ ਰੂਪ ਦੇਣ ਦਾ ਕੰਮ ਮਹਾਰਾਜਾ ਗੰਗਾ ਸਿੰਘ ਨੇ ਕੀਤਾ।

ਨਸ਼ਾ

ਨਸ਼ਾ ਬੋਤਲ ਵਿੱਚ ਹੈ, ਕਿ ਉਸਦੀਆਂ ਅੱਖਾਂ ਵਿੱਚ ਹੈ,
ਨਸ਼ਾ ਸੱਪ ਦੇ ਜ਼ਹਿਰ ਵਿੱਚ ਹੈ, ਕਿ ਮਹਿਬੂਬ ਦੇ ਰਾਹਾਂ ਵਿੱਚ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਮੁੜ ਮਰਹੂਮ ਇੰਦਰਾ ਗਾਂਧੀ ਨੂੰ ਕਟਹਿਰੇ 'ਚ ਕੀਤਾ ਖੜਾ।

ਬਤੌਰ ਕਾਂਗਰਸੀ ਮੁਖ ਮੰਤਰੀ ਕੈਪਟਨ ਵੱਲੋਂ ਜੋਧਪੁਰ ਨਜਰਬੰਦਾਂ ਨੂੰ ਮੁਆਵਜ਼ਾ ਦੇ ਕੇ ਇੰਦਰਾ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਨੂੰ ਗਲਤ ਠਹਿਰਾਉਣ ਦੀ ਅਦਾਲਤੀ ਫ਼ੈਸਲੇ 'ਤੇ ਲਗਾਈ ਮੋਹਰ ।  

ਜੋਧਪੁਰ ਦੇ ਹੱਕ 'ਚ ਫ਼ੈਸਲਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਪੰਜਾਬ ਅਤੇ ਸਿਖ ਪੰਥ ਪ੍ਰਤੀ ਦੂਜੀ ਵਡੀ ਅਤੇ ਇਤਿਹਾਸਕ ਵਰਤਾਰਾ ।

ਸਰਕਾਰਾਂ ਤੋਂ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਵਾਲਿਓ ਸਿਰਫ ਆਪਣੇ ਆਪਣੇ ਘਰ ਨੂੰ ਨਸ਼ਾ ਮੁਕਤ ਕਰ ਲਵੋ ਪੂਰਾ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ।

ਮੈਂ ਨਸ਼ੇ ਵਿਕਣ ਦੇ ਹੱਕ ਵਿੱਚ ਨਹੀਂ ਹਾਂ, ਜਦੋਂ ਕਿਸੇ ਦਾ ਪੁੱਤ ਮਰਦਾ ਹੈ ਉਸ ਦਾ ਦੁਖ ਵੀ ਹੁੰਦਾ ਹੈ, ਪਰ ਮਨ ਵਿੱਚ ਕੁੱਝ ਸਵਾਲ ਵੀ ਜਰੂਰ ਉੱਠਦੇ ਹਨ । ਠੀਕ ਹੈ ਸਰਕਾਰਾਂ ਚੰਗੀਆਂ ਨਹੀਂ ਹਨ, ਜੋ ਆਪਣੀ ਜਿੰਮੇਵਾਰੀ ਨਹੀਂ ਨਿਭਾਅ ਰਹੀਆਂ, ਪਰ ਕੀ ਅਸੀਂ ਆਪਣੀ ਜਿੰਮੇਵਾਰੀ ਸਹੀ ਨਿਭਾ ਰਹੇ ਹਾਂ ? ਲੋਕਾਂ ਦੇ ਪੁੱਤ ਨਸ਼ਾ ਖਾ ਕੇ ਮਰਗੇ, ਅਸੀਂ ਸਰਕਾਰ ਦੇ ਮਗਰ ਪੈ ਗਏ, ਕੇ ਸਰਕਾਰ ਨਸ਼ਾ ਬੰਦ ਕਰਵਾਵੇ, ਕਿਉਂ ਸਰਕਾਰ ਨਸ਼ਾ ਮੁਫਤ ਵੰਡ ਰਹੀ ਹੈ ? ਸਾਨੂੰ ਨਸ਼ਾ ਕੋਈ ਧੱਕੇ ਨਾਲ ਖੁਆ ਰਿਹਾ ਹੈ ?

ਨਸ਼ਾ ਵਿਰੋਧੀ ਮੁਹਿੰਮ ਦੀ ਸਾਰਥਿਕਤਾ

ਨਸ਼ਿਆਂ ਵਿਰੁੱਧ ਮੁਹਿੰਮ ਤਾਂ ਚਲਾਈ ਗਈ ਹੈ, ਪਰ ਇਸ ਦੇ ਨਤੀਜੇ ਬਹੁਤੇ ਪ੍ਰਭਾਵਸ਼ਾਲੀ ਨਹੀਂ ਹਨ। ਥਾਂ ਥਾਂ ਨਸ਼ਿਆਂ, ਖ਼ਾਸਕਰ ਤੰਬਾਕੂ ਦੀ ਵਿਕਰੀ ਉਵੇਂ ਹੀ ਹੋ ਰਹੀ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਦੇ ਸ਼ਹੀਦੀ ਦਿਹਾੜੇ ਪੰਜਾਬ ਦੇ ਮੁੱਖ ਮੰਤਰੀ ਨੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਲਈ ਸਹੁੰ ਚੁਕਾਈ ਸੀ। ਹਜ਼ਾਰਾਂ ਨੌਜਵਾਨ ਨੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਦਾ ਪ੍ਰਣ ਲਿਆ ਹੈ। ਸਰਕਾਰ ਵੱਲੋਂ ਵੀ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਪਰ ਇਹ ਬੜੇ ਦੁੱਖ ਦੀ ਗੱਲ ਹੈ

ਪਸ਼ੂਆਂ, ਜਾਨਵਰਾਂ ਨੂੰ ਵੀ ਦਾਣਾ ਪਾਣੀ ਪਾਈਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਕਿਸੇ ਦੀ ਮਦਦ ਕਰੀਏ ਤਾਂ ਮਨ ਨੂੰ ਲੋਰ ਜਿਹੀ ਚੜ੍ਹਦੀ ਹੈ। ਹੋਰ ਕੋਲੋਂ ਦੇਣ ਨੂੰ ਜੀਅ ਕਰਦਾ ਹੈ। ਘਰ ਵਿੱਚ ਹੀ ਜੋ ਔਰਤ ਰਸੋਈ ਵਿੱਚ ਭੋਜਨ ਤਿਆਰ ਕਰਕੇ ਪੂਰੇ ਪਰਿਵਾਰ ਨੂੰ ਦਿੰਦੀ ਹੈ। ਉਹ ਹਰ ਰੋਜ਼ ਨਵੇਂ-ਨਵੇਂ ਪਕਵਾਨ ਬਣਾਂ ਕੇ ਅੱਗੇ ਰੱਖਦੀ ਹੈ। ਹਰ ਬੰਦੇ ਨੂੰ ਹੋਰ ਖਾਣ ਲਈ ਬਾਰ-ਬਾਰ ਪੁਛਦੀ ਹੈ।

ਪੀੜ੍ਹੀ ਉੱਤੇ ਬਹਿ ਜਾ ਵੀਰਨਾ…

ਜਿਉਂ ਜਿਉਂ ਸਾਡੇ ਉੱਤੇ ਵਸਤੂ ਕਲਚਰ ਭਾਰੀ ਪੈਂਦਾ ਜਾ ਰਿਹਾ ਹੈ ਤਿਉਂ ਤਿਉਂ ਘੱਟ ਲਾਗਤ ਨਾਲ ਹੱਥੀਂ ਤਿਆਰ ਕੀਤੀਆਂ ਵਸਤਾਂ ਸਾਡੀ ਵਰਤੋਂ ਵਿੱਚੋਂ ਮਨਫ਼ੀ ਹੁੰਦੀਆਂ ਜਾ ਰਹੀਆਂ ਹਨ। ਜੋ ਮੋਹ ਆਪਣੀ ਮਿਹਨਤ ਨਾਲ ਤਿਆਰ ਕੀਤੀ ਕਿਸੇ ਵਸਤੂ ਨਾਲ ਹੁੰਦਾ ਹੈ, ਉਹ ਬਾਜ਼ਾਰੀ ਵਸਤੂ ਨਾਲ ਨਹੀਂ ਹੋ ਸਕਦਾ। ਇਹ ਚਕਾਚੌਂਧ ਸਾਡੇ ਘਰ ਦੀ ਆਰਥਿਕਤਾ ਨੂੰ ਵੀ ਡਗਮਗਾਉਂਦੀ ਹੈ ਅਤੇ ਇਕੱਠੇ ਕੰਮ ਕਰਨ ਵਾਲੇ ਸੱਭਿਆਚਾਰ ਨੂੰ ਵੀ ਦਫ਼ਨ ਕਰ ਰਹੀ ਹੈ।

ਥੋੜ੍ਹਾ ਹੱਸ ਵੀ ਲਿਆ ਕਰੋ

ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਜਿਸ ਵੱਲ ਵੀ ਦੇਖੀਏ ਤਣਾਅਗ੍ਰਸਤ ਹੈ। ਜੀਵਨ ਅੱਜ ਇੰਨਾ ਕੁ ਅਸੁਰੱਖਿਅਤ ਹੋ ਗਿਆ ਜਿੰਨਾ ਪਹਿਲਾਂ ਕਦੇ ਵੀ ਨਹੀਂ ਸੀ। ਅਜਿਹੇ ਵਿੱਚ ਆਦਮੀ ਹੱਸਣਾ ਤਾਂ ਮੰਨੋ ਭੁੱਲ ਹੀ ਗਿਆ ਹੈ, ਪਰ ਦੇਖਿਆ ਜਾਵੇ ਤਾਂ ਅੱਜ ਹੀ ਉਹ ਸਮਾਂ ਹੈ ਜਦੋਂ ਇਨਸਾਨ ਨੂੰ ਹਾਸੇ ਠੱਠੇ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਹਤਾਸ਼ਾ ਅਤੇ ਨਿਰਾਸ਼ਾ ਲੋਕਾਂ ਦੇ ਜੀਵਨ ਵਿੱਚ ਘਰ ਕਰ ਚੁੱਕੀ ਹੈ।

ਪਤਾ


ਬੱਸ, ਥੋੜਾ ਜਿਹਾ ਮੋੜ, ਅੱਗੇ ਉਸਦੀ ਗਲੀ,
ਮੇਰੀ ਜਿੰਦਗੀ 'ਚ ਆਹਿਮ, ਕਿਉ ਉਸ ਦੀ ਗਲੀ।

ਕਰਤਾਰ ਸਿੰਘ ਸਰਾਭਾ ਦਾ ਆਪਣੇ ਚਾਚੇ ਦੇ ਨਾਂ ਖ਼ਤ

ਜਿਵੇਂ ਹੀ 1 ਨਵੰਬਰ 1913 ਨੂੰ ‘ਗਦਰ’ ਦਾ ਪਹਿਲਾ ਅੰਕ ਛਪਿਆ, ਗਦਰੀਆਂ ਨੇ ਇਹ ਅਖਬਾਰ ਪੰਜਾਬ ਵਿਚਲੇ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਜਾਣ-ਪਛਾਣ ਦੇ ਲੋਕਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ। ਕਰਤਾਰ ਸਿੰਘ ਸਰਾਭਾ, ਜੋ ਗ਼ਦਰ ਆਸ਼ਰਮ ਦਾ ਵਾਸੀ ਬਣ ਕੇ ‘ਗਦਰ’ ਦੀ ਲਿਖਾਈ ਅਤੇ ਛਪਾਈ ਨਾਲ ਜੁੜਿਆ ਹੋਇਆ ਸੀ, ਭਲਾ ਇਸ ਕੰਮ ਵਿਚ ਕਿਵੇਂ ਪਿੱਛੇ ਰਹਿੰਦਾ। ਇਹ ਅਨੁਮਾਨ ਲਾਉਣਾ ਤਾਂ ਸੰਭਵ ਨਹੀਂ ਕਿ ਉਸ ਨੇ ਅਖਬਾਰ ‘ਗਦਰ’ ਅਤੇ ਗਦਰ ਆਸ਼ਰਮ ਵਿਚ ਛਪੀਆਂ ਹੋਰ ਪ੍ਰਕਾਸ਼ਨਾਵਾਂ ਕਿਸ ਕਿਸ ਨੂੰ ਭੇਜੀਆਂ, ਪਰ ਅੰਗਰੇਜ਼ ਸਰਕਾਰ ਦੀਆਂ ਫਾਈਲਾਂ ਵਿੱਚੋਂ ਪ੍ਰਾਪਤ ਸੂਚਨਾ ਅਨੁਸਾਰ ਅਜਿਹਾ ਇਕ ਵਿਅਕਤੀ ਫੌਜ ਵਿੱਚ ਸਬ ਅਸਿਸਟੈਂਟ ਸਰਜਨ ਨਿਯੁਕਤ ਉਸ ਦਾ ਚਾਚਾ ਡਾ. ਬੀਰ ਸਿੰਘ ਜ਼ਰੂਰ ਸੀ। ਬੀਰ ਸਿੰਘ ਵੱਲੋਂ ਆਪਣੇ ਉੱਚ ਫੌਜੀ ਅਧਿਕਾਰੀ ਨਾਲ ਕਰਤਾਰ ਸਿੰਘ ਦੇ ਖਤਾਂ ਸਬੰਧੀ ਹੋਏ ਪੱਤਰ ਵਿਹਾਰ ਤੋਂ ਅਨੁਮਾਨ ਲੱਗਦਾ ਹੈ ਕਿ 1914 ਨੂੰ ਜਦ ਉਸ ਦੀ ਤਾਇਨਾਤੀ ਕੇਂਦਰੀ ਅਫਰੀਕਾ ਵਿਚ ਸੀ, ਕਰਤਾਰ ਸਿੰਘ ਵੱਲੋਂ ਭੇਜਿਆ ਅਖਬਾਰ ਅਤੇ ਪੱਤਰ ਮਿਲਿਆ।

ਬਾਬੂ ਰਜਬ ਅਲੀ ਦੀਆਂ ਯਾਦਾਂ ਸਾਂਭਣ ਦਾ ਹੋਕਾ

ਬਾਬੂ ਰਜਬ ਅਲੀ ਨੂੰ ਪੰਜਾਬੀ ਦੇ ਸਾਹਿਤਕ ਪਿੜ ਵਿੱਚ ਸ਼੍ਰੋਮਣੀ ਕਵੀਸ਼ਰ ਹੋਣ ਦਾ ਮਾਣ ਹਾਸਲ ਹੈ। ਠੇਠ ਮਲਵੱਈ ਬੋਲੀ ਵਿੱਚ ਰਚੇ ਛੰਦ, ਕਬਿੱਤ, ਕਿੱਸੇ, ਕਵੀਸ਼ਰੀ ਸਦਕਾ ਬਾਬੂ ਜੀ ਅੱਜ ਵੀ ਸਾਡੇ ਦਿਲਾਂ ’ਤੇ ਰਾਜ ਕਰ ਰਹੇ ਹਨ। ਮੌਜੂਦਾ ਨੌਜਵਾਨ ਪੀੜ੍ਹੀ ਤਾਂ ਇਸ ਮਹਾਨ ਸ਼ਖ਼ਸੀਅਤ ਤੋਂ ਉੱਕਾ ਹੀ ਅਨਜਾਣ ਹੈ ਪਰ ਜਿੰਨ੍ਹਾਂ ਉਨ੍ਹਾਂ ਦੀਆਂ ਕਵੀਸ਼ਰੀਆਂ ਦਾ ਅਨੰਦ ਮਾਣਿਆ ਹੈ ਉਹ ਜ਼ਰੂਰ ਪੰਜਾਬੀ ਬੋਲੀ ਦੇ ਇਸ ਮਹਾਨ ਸਪੂਤ ਨੂੰ ਯਾਦ ਕਰਦੇ ਹਨ। ਬਾਬੂ ਜੀ ਦਾ ਜਨਮ 10 ਅਗਸਤ 1894 ਈ. ਨੂੰ ਪਿੰਡ ਸਾਹੋਕੇ,

‘ਅਸਲੀ ਦਾਰਾ ਕਿਹੜਾ ਤੇ ਨਕਲੀ ਕਿਹੜਾ’ ਦੇ ਸਵਾਲ ’ਤੇ ਉਲਝੀ ਖ਼ਲਕਤ

 ਕਈ ਅਜੇ ਵੀ ਸ਼ਰਤਾਂ ਲਾਈ ਜਾਂਦੇ ਹਨ। ਮੈਥੋਂ ਪੁੱਛਿਆ ਜਾ ਰਿਹੈ, ‘‘ਅਸਲੀ ਦਾਰਾ ਕਿਹੜਾ ਸੀ ਤੇ ਨਕਲੀ ਕਿਹੜਾ? ਨਾਲੇ ਤਕੜਾ ਕਿਹੜਾ ਸੀ ਤੇ ਮਾੜਾ ਕਿਹੜਾ?’’ ਜਵਾਬ ਹੈ, ਦੋਵੇਂ ਦਾਰੇ ਅਸਲੀ ਸਨ। ਤਕੜੇ ਮਾੜੇ ਦਾ ਤਦ ਪਤਾ ਲੱਗਦਾ, ਜੇ ਉਹ ਆਪਸ ਵਿੱਚ ਘੁਲਦੇ। ਉਹ ਕਿਸੇ ਟਾਈਟਲ ਲਈ ਆਪਸ ਵਿੱਚ ਨਹੀਂ ਭਿੜੇ। ਵੱਡੇ ਦਾਰੇ ਦਾ ਜਮਾਂਦਰੂ ਨਾਂ ‘ਦਾਰਾ ਸਿੰਘ’ ਹੀ ਸੀ, ਜਦਕਿ ਛੋਟੇ ਦਾ ਨਾਂ ਸੀ ‘ਦੀਦਾਰ ਸਿੰਘ’। ਘਰ ਦੇ ਉਸ ਨੂੰ ‘ਦਾਰੀ’ ਕਹਿੰਦੇ ਸਨ। ਵੱਡਾ ਹੋ ਕੇ ਉਹ ‘ਦਾਰਾ ਸਿੰਘ’ ਬਣ ਗਿਆ। ਉਂਜ ਦੋਵਾਂ ਦੀ ਵੱਖਰੀ ਪਛਾਣ ਦਾਰਾ ਦੁਲਚੀਪੁਰੀਆ ਤੇ ਦਾਰਾ ਧਰਮੂਚੱਕੀਆ ਹੈ। ਇਨ੍ਹਾਂ ਨੇ ਸਿੰਘਾਪੁਰੋਂ ਫਰੀ ਸਟਾਈਲ ਕੁਸ਼ਤੀ ਸਿੱਖੀ ਸੀ ਅਤੇ ਦੋਵੇਂ ਹੀ ਰੁਸਤਮੇ-ਜ਼ਮਾਂ ਦੇ ਖ਼ਿਤਾਬਾਂ ਨਾਲ ਸਨਮਾਨੇ ਗਏ। ਵੱਡੇ ਦਾਰੇ ਨੇ ਸਕੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਆਪਣੇ ਸ਼ਰੀਕ ਭਰਾ ਨੂੰ ਕਤਲ ਕਰ ਦਿੱਤਾ ਸੀ।

ਬੇਦੀਆਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ ਡੱਬਵਾਲਾ ਕਲਾਂ

ਫਾਜ਼ਿਲਕਾ-ਮਲੋਟ ਸੜਕ ਉਪਰ, ਫਾਜ਼ਿਲਕਾ ਤੋਂ 22 ਕਿਲੋਮੀਟਰ ਦੂਰ ਅਰਨੀ ਵਾਲਾ ਬੱਸ ਅੱਡਾ ਹੈ। ਇਸ ਅੱਡੇ ਤੋਂ 2 ਕਿਲੋਮੀਟਰ ਦੀ ਸੰਪਰਕ ਸੜਕ ’ਤੇ ਉਤਰ ਦਿਸ਼ਾ ਵੱਲ ਪਿੰਡ ਡੱਬਵਾਲਾ ਕਲਾਂ ਹੈ। ਅਰਨੀ ਵਾਲਾ-ਅਬੋਹਰ ਸੜਕ ਉਪਰ ਡੱਬਵਾਲਾ ਕਲਾਂ ਦੇ ਦੋ ਬੱਸ ਅਡੇ ਹਨ।  ਡੱਬਵਾਲਾ ਕਲਾਂ ਵਿਧਾਨ ਸਭਾ ਹਲਕਾ ਜਲਾਲਾਬਾਦ ਵਿੱਚ ਪੈਂਦਾ ਹੈ। ਲੋਕ ਸਭਾ ਹਲਕਾ ਫਿਰੋਜ਼ਪੁਰ ਹੈ। ਅਬੋਹਰ ਇਸ ਪਿੰਡ ਤੋਂ 25 ਕਿਲੋਮੀਟਰ ਹੈ। ਅਰਨੀ ਵਾਲਾ –ਅਬੋਹਰ ਸੜਕ ਡੱਬਵਾਲਾ ਕਲਾਂ ਵਿਚੋਂ ਹੁੰਦੀ ਫਾਜ਼ਿਲਕਾ- ਅਬੋਹਰ ਸੜਕ ਦੇ ਪਿੰਡ ਨਿਹਾਲ ਖੇੜਾ ਕੋਲ ਮੁਖ ਸੜਕ ਨਾਲ ਜਾ ਮਿਲਦੀ ਹੈ। ਇਸ ਪਿੰਡ ਨੂੰ ਬੇਦੀਆਂ ਦਾ ਪਿੰਡ ਵੀ ਕਹਿੰਦੇ ਹਨ। ਪਿੰਡ ਆਜ਼ਾਦੀ ਤੋਂ ਪਹਿਲਾਂ ਦਾ ਹੈ । ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿਚ ਬੋਦਲੇ ਮੁਸਲਮਾਨ ਹੁੰਦੇ ਸੀ।

ਬਲਾਕ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਪਿੰਡ

ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹੁਸ਼ਿਆਰਪੁਰ- ਦਸੂਹਾ ਸੜਕ ਉਪਰ ਗੜ੍ਹਦੀਵਾਲਾ ਨਜ਼ਦੀਕ ਪੈਂਦਾ ਪਿੰਡ ਭੂੰਗਾ 19ਵੀਂ ਸਦੀ ਵਿਚ 211 ਪਿੰਡਾਂ ਦੀ ਤਹਿਸੀਲ ਹੋਇਆ ਕਰਦਾ ਸੀ। ਇਹ ਕਪੂਰਥਲਾ ਰਿਆਸਤ ਦੇ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਦੀ ਮਲਕੀਅਤ ਹੁੰਦਾ ਸੀ। ਮਹਾਰਾਜਾ ਆਹਲੂਵਾਲੀਆ ਨੇ ਇਸ ਪਿੰਡ ਵਿਚ ਉਸ ਸਮੇਂ ਕਾਫ਼ੀ ਇਮਾਰਤਾਂ ਦਾ ਨਿਰਮਾਣ ਕਰਵਾਇਆ ਸੀ। ਪਿੰਡ ਦੇ ਆਲੇ-ਦੁਆਲੇ ਜੰਗਲੀ ਇਲਾਕਾ ਹੋਣ ਕਰਕੇ ਇਥੇ ਲੁੱਟ-ਖੋਹ ਦੀਆਂ ਘਟਨਾਵਾਂ ਆਮ ਹੁੰਦੀਆਂ ਰਹਿੰਦੀਆਂ ਸਨ ਜਿਸ ਕਰਕੇ ਆਮ ਲੋਕ ਬਹੁਤ ਪ੍ਰੇਸ਼ਾਨ ਤੇ ਡਰੇ ਹੋਏ ਰਹਿੰਦੇ ਸਨ। ।ਲੁਟੇਰੇ ਮਾਲ ਲੁੱਟ ਕੇ ਰੱਕੜ ਵਿਚ ਲੁਕ ਜਾਂਦੇ ਅਤੇ ਪਿੱਛੋਂ ਲੁੱਟ ਦਾ ਮੁਆਵਜ਼ਾ ਭਾਵ ਭੂੰਗਾ ਲੈ ਕੇ ਲੁੱਟਿਆ ਹੋਇਆ ਮਾਲ ਵਾਪਸ ਕਰ ਦਿੰਦੇ ਸਨ। ਉਸ ਸਮੇਂ ਲੁਟੇਰਿਆਂ ਵੱਲੋਂ ਵਰਤਿਆ ਜਾਂਦਾ ਸ਼ਬਦ ‘ਭੂੰਗਾ’ ਹੀ ਇਸ ਪਿੰਡ ਦਾ ਨਾਂ ਪੈ ਗਿਆ।

ਕਿਵੇਂ ਹੋਵੇ ਤਣਾਉ ਮੁਕਤ ਪ੍ਰੀਖਿਆ….

ਬੇਸ਼ਕ ਹਰ ਵਿਅਕਤੀ ਨੂੰ ਜੀਵਨ ਭਰ ਵਿਭਿੰਨ ਪ੍ਰਕਾਰ ਦੇ ਇਮਤਿਹਾਨਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ,ਫਿਰ ਵੀ ਸਾਰੇ ਸਾਲ ਦੀ ਮਿਹਨਤ ਤੋਂ ਬਾਦ ਆਉਣ ਵਾਲੀਆਂ ਸਲਾਨਾ ਪ੍ਰੀਖਿਆਵਾਂ ਦਾ ਸਹਿਮ ਅਲੱਗ ਹੀ ਭਾਂਤ ਦਾ ਹੁੰਦਾ ਹੈ।ਇਸ ਸਮੇਂ ਦੌਰਾਨ ਹਰ ਵਿਦਿਆਰਥੀ ਕਈ ਪ੍ਰਕਾਰ ਦੇ ਉਤਰਾਵਾਂ-ਚੜਾਵਾਂ ਵਿੱਚੋਂ ਗੁਜ਼ਰਦਾ ਹੈ।ਘੱਟ ਮਿਹਨਤ ਵਾਲਿਆਂ ਨੂੰ ਫ਼ੇਲ੍ਹ ਹੋਣ ਦਾ ਡਰ ਅਤੇ ਮਿਹਨਤੀਆਂ ਨੂੰ ਆਪਣੀ ਪ੍ਰਤੀਸ਼ਤ ਜਾਂ ਦਰਜ਼ਾ ਘਟਣ ਦਾ ਭੈਅ ਸਤਾਉਣ ਲੱਗਦਾ ਹੈ।ਸ਼ਾਇਦ ਇਸੇ ਡਰ ਕਰਕੇ ਇਹ ਕਿਹਾ ਜਾਂਦਾ ਹੈ ਕਿ…. ਜਾ ਖ਼ੁਦਾ ਮੈਨੂੰ ਕਿਸੇ ਇਮਤਿਹਾਨ ਵਿੱਚ ਨਾ ਪਾਵੀਂ……।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061367345
Copyright © 2018, Panjabi Times. All rights reserved. Website Designed by Mozart Infotech