ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮੁਲਾਕਾਤਾਂ

ਪੰਜਾਬੀ ਗੀਤਕਾਰੀ ਦੀ ਉੱਘੀ ਕਲਮ

July 01, 2018 01:28 PM

ਸੈਂਕੜੇ ਹੀ ਗੀਤਾਂ ਦਾ ਰਚੇਤਾ ਜਨਕ ਸ਼ਰਮੀਲਾ ਪੰਜਾਬੀ ਗੀਤਕਾਰੀ ਦਾ ਥੰਮ੍ਹ ਹੈ। ਉਸਦੇ ਲਿਖੇ ਗੀਤ ਖ਼ੁਦਾ ਦੀ ਬੰਦਗੀ ਤੋਂ ਲੈ ਕੇ ਰਿਸ਼ਤਿਆਂ ਦੀ ਬਾਤ ਪਾਉਂਦੇ ਹੋਏ ਸਾਡੇ ਜਨਜੀਵਨ ਦੇ ਹਰ ਪੱਖ ਨਾਲ ਸਬੰਧਿਤ ਹਨ ਜਿਸ ਵਿੱਚ ਹਰ ਵੰਨਗੀ ਸ਼ਾਮਲ ਹੈ। ਉਸਦੇ ਗੀਤ ਅਖਾੜਿਆਂ ਦੇ ਸ਼ਿੰਗਾਰ ਬਣਨ ਤੋਂ ਲੈ ਕੇ ਯੂਨੀਵਰਸਿਟੀ ਦੇ ਸੈਮੀਨਾਰਾਂ ਅਤੇ ਕਲਾਸਾਂ ਦੀ ਗੰਭੀਰ ਪੜਚੋਲਤਾ ਦਾ ਵਿਸ਼ਾ ਬਣੇ ਹੋਏ ਹਨ।
ਜਨਕ ਸ਼ਰਮੀਲਾ ਦਾ ਜਨਮ ਪਿੰਡ ਪੱਕਾ ਕਲਾਂ, ਜ਼ਿਲ੍ਹਾ ਬਠਿੰਡਾ ਵਿਖੇ ਪਿਤਾ ਹਰੀ ਦਾਸ ਤੇ ਮਾਤਾ ਮਾਇਆ ਦੇਵੀ ਦੇ ਘਰ 1 ਅਪਰੈਲ, 1955 ਨੂੰ ਹੋਇਆ। ਉਸਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਹਿਲੀ ਨੌਕਰੀ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਬਤੌਰ ਸਟੈਨੋ ਸ਼ੁਰੂ ਕੀਤੀ। ਉਸ ਤੋਂ ਬਾਅਦ ਪੰਜਾਬ ਰਾਜ ਬਿਜਲੀ ਬੋਰਡ ਅਤੇ ਸਹਿਕਾਰਤਾ ਵਿਭਾਗ ਵਿੱਚ ਵੀ ਕੁਝ ਸਮਾਂ ਕੰਮ ਕੀਤਾ, ਪਰ ਸੰਤੁਸ਼ਟੀ ਨਾ ਮਿਲਣ ਕਾਰਨ ਸਮੇਂ ਸਮੇਂ ਇਹ ਨੌਕਰੀਆਂ ਛੱਡ ਦਿੱਤੀਆਂ। 1979 ਵਿੱਚ ਇੱਕ ਵਾਰ ਫਿਰ ਮਿਊਂਸਪਲ ਕੌਂਸਲ ਵਿੱਚ ਬਤੌਰ ਜੂਨੀਅਰ ਅਸਿਸਟੈਂਟ ਦੀ ਨੌਕਰੀ ’ਤੇ ਭੁੱਚੋ ਮੰਡੀ ਵਿਖੇ ਤਾਇਨਾਤ ਹੋ ਗਿਆ ਅਤੇ 2007 ਵਿੱਚ ਉਸੇ ਥਾਂ ਤੋਂ ਹੀ ਸੇਵਾ ਮੁਕਤ ਹੋਇਆ। ਇਸ ਦੇ ਨਾਲ ਨਾਲ ਆਪਣੇ ਮਨ ਦੀ ਸੰਤੁਸ਼ਟੀ ਲਈ ਉਹ ਲਗਾਤਾਰ ਗੀਤ ਲਿਖਦਾ ਰਿਹਾ। ਅੱਜਕੱਲ੍ਹ ਉਹ ਆਪਣੀ ਪਤਨੀ ਰੁਪਿੰਦਰ ਕੌਰ ਅਤੇ ਬੱਚਿਆਂ ਨਾਲ ਬਠਿੰਡਾ ਵਿਖੇ ਰਹਿ ਰਿਹਾ ਹੈ।
ਜਨਕ ਸ਼ਰਮੀਲਾ ਦੇ ਘਰ ਵਿੱਚ ਕੋਈ ਵੀ ਮੈਂਬਰ ਉਸ ਤੋਂ ਪਹਿਲਾਂ ਲੇਖਕ ਜਾਂ ਗੀਤਕਾਰ ਨਹੀਂ ਸੀ, ਪਰ ਉਸਦੇ ਪਿਤਾ ਅਤੇ ਵੱਡੇ ਭਰਾਵਾਂ ਨੂੰ ਢਾਡੀਆਂ ਦੀਆਂ ਵਾਰਾਂ ਅਤੇ ਕਵੀਸ਼ਰੀ ਸੁਣਨ ਦਾ ਬਹੁਤ ਸ਼ੌਕ ਸੀ। ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਦਾ ਰੁਝਾਨ ਗੀਤ ਲਿਖਣ ਵੱਲ ਹੋ ਗਿਆ। ਗੀਤਕਾਰੀ ਵਿੱਚ ਉਸਨੇ ਬਾਕਾਇਦਾ ਪੰਡਤ ਹੁਕਮ ਚੰਦ ਖਲੀਲੀ ਨੂੰ ਉਸਤਾਦ ਧਾਰ ਕੇ ਗੀਤਕਾਰੀ ਦੀਆਂ ਬਾਰੀਕੀਆਂ ਸਿੱਖੀਆਂ। ਇਸ ਤੋਂ ਇਲਾਵਾ ਇਸ ਖੇਤਰ ਵਿੱਚ ਜਗਦੀਸ਼ ਫਰਿਆਦੀ ਦਾ ਵੀ ਉਸਨੂੰ ਬਹੁਤ ਸਹਿਯੋਗ ਮਿਲਦਾ ਰਿਹਾ।
ਜਨਕ ਸ਼ਰਮੀਲਾ ਦਾ ਪਹਿਲਾ ਗੀਤ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਆਵਾਜ਼ ਵਿੱਚ ਰੇਡੀਓ ਸਟੇਸ਼ਨ ਜਲੰਧਰ ਤੋਂ ਲੋਕ ਗਾਥਾ ‘ਪੂਰਨ ਭਗਤ’  ਨਸ਼ਰ ਹੋਇਆ  ਜੋ ਬੜਾ ਚਰਚਿਤ ਰਿਹਾ। ਉਸ ਦਿਨ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜਕੇ ਨਹੀਂ ਵੇਖਿਆ। ਫਿਰ ਉਸਦੀ ਮੁਲਾਕਾਤ ਲੋਕ ਗਾਇਕਾ ਨਰਿੰਦਰ ਬੀਬਾ ਨਾਲ ਹੋਈ ਜਿਸ ਨੇ ਉਸਦੇ 40 ਦੇ ਕਰੀਬ ਧਾਰਮਿਕ ਗੀਤ ਗਾਏ। ਅਚਾਨਕ ਇੱਕ ਦਿਨ ਚੰਡੀਗੜ੍ਹ ਤੋਂ ਵਾਪਸ ਆਉਂਦੇ ਹੋਏ ਸ਼ਰਮੀਲਾ  ਲੋਕ ਗਾਇਕ ਮੁਹੰਮਦ ਸਦੀਕ  ਦੇ ਦਫ਼ਤਰ ਚਲਾ ਗਿਆ ਤਾਂ ਸਬੱਬ ਨਾਲ ਮੁਹੰਮਦ ਸਦੀਕ ਵੀ ਦਫ਼ਤਰ ਵਿੱਚ ਮੌਜ਼ੂਦ ਸੀ। ਸ਼ਰਮੀਲੇ ਨੇ ਜਦੋਂ ਆਪਣੇ ਗੀਤ ਮੁਹੰਮਦ ਸਦੀਕ ਨੂੰ ਵਿਖਾਏ ਤਾਂ ਉਹ ਬਹੁਤ ਖ਼ੁਸ਼ ਹੋਇਆ। ਪਰ ਆਪਣੇ ਗੀਤ ਕਿਸੇ ਹੋਰ ਦੇ ਨਾਮ ਥੱਲੇ ਹੀ ਨਾ ਰਿਕਾਰਡ ਹੋ ਜਾਣ ਦੇ ਡਰ ਕਾਰਨ, ਉਹ ਉੱਥੋਂ ਆਪਣਾ ਸਾਰਾ ਪਲੰਦਾ ਬਹਾਨੇ ਨਾਲ ਸਮੇਟ ਕੇ ਘਰ ਵੱਲ ਚੱਲ ਪਿਆ। ਅਗਲੀ ਸਵੇਰ ਸ਼ਰਮੀਲਾ ਦੇ ਨੌਕਰੀ ਵਾਲੇ ਦਫ਼ਤਰ ਵਿੱਚ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੁਹੰਮਦ ਸਦੀਕ ਪਹੁੰਚ ਗਿਆ। ਉਸਨੇ  ਸ਼ਰਮੀਲੇ ਨੂੰ ਕਿਹਾ ‘ਮਿੱਤਰਾ ਤੇਰੇ ਗੀਤ ਤਾਂ ਮੈਂ ਗਾਉਣੇ ਹੀ ਗਾਉਣੇ ਹਨ, ਪਰ ਤੂੰ ਡਰ ਨਾ ਤੈਨੂੰ ਤੇਰੇ ਗੀਤਾਂ ਦਾ ਮਿਹਨਤਾਨਾ ਵੀ ਦਿੱਤਾ ਜਾਵੇਗਾ, ਗੀਤਾਂ ਵਿੱਚ ਨਾਮ ਵੀ ਤੇਰਾ ਹੀ ਬੋਲੇਗਾ।’ ਇਸ ਤਰ੍ਹਾਂ ਜਨਕ ਸ਼ਰਮੀਲਾ ਦੇ 9 ਗੀਤਾਂ ਦਾ ਤਵਾ ਮੁਹੰਮਦ ਸਦੀਕ  ਦੀ ਆਵਾਜ਼ ਵਿੱਚ ਰਿਕਾਰਡ ਹੋਇਆ। ਇਨ੍ਹਾਂ ਵਿੱਚ ਮੁੱਖ ਗੀਤ ਸਨ:
-ਪੈਂਦੀ ਆ ਛਣਕ ਮੇਰੀ ਵੰਗ ਵੇ, ਮੇਰੇ ਵਸ ਨਾ ਗੱਭਰੂਆ
-ਪਹਿਲੇ ਪਹਿਰ ਨੂੰ ਚੰਦ ਚੜ੍ਹ ਜਾਂਦਾ ਪਿਛਲੇ ਪਹਿਰ ਨੂੰ ਤਾਰੇ
-ਨੇੜੇ ਆ ਗਿਆ ਹਾਨਣੇ ਉਹ ਵੇਖ ਸਹੁਰਿਆ ਦਾ ਪਿੰਡ ਨੀਂ
ਅਨੇਕਾਂ ਹੀ ਕਲਾਕਾਰਾਂ ਨੇ ਉਸਦੇ ਗੀਤ ਗਾਏ ਹਨ ਜਿਨ੍ਹਾਂ ਵਿੱਚ ਅਨੁਰਾਧਾ ਪੋਡਵਾਲ ਤੇ ਸੁਰੇਸ਼ ਵਾਡਕਰ ਨੇ ਫ਼ਿਲਮੀ, ਕੁਲਦੀਪ ਮਾਣਕ ਨੇ ਲੋਕ ਗਥਾਵਾਂ, ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਦੋਗਾਣੇ, ਨਰਿੰਦਰ ਬੀਬਾ ਨੇ ਧਾਰਮਿਕ ਗੀਤ, ਕੰਵਰ ਗਰੇਵਾਲ ਨੇ ਸੂਫੀ ਕਲਾਮ ਅਤੇ  ਸੰਤੂ ਖ਼ਾਨ ਤੇ ਉਸਦੇ ਸਾਥੀਆਂ ਅਤੇ ਪਾਕਿਸਤਾਨੀ ਕੱਵਾਲਾਂ ਨੇ ਕੱਵਾਲੀਆਂ ਨੂੰ ਆਵਾਜ਼ ਦਿੱਤੀ ਹੈ। ਅੱਜ ਦੇ ਦੌਰ ਦੇ ਨਿਰਮਲ ਸਿੱਧੂ, ਗੋਰਾ ਚੱਕ ਵਾਲਾ, ਬਲਕਾਰ ਸਿੱਧੂ, ਸੁਖਪਾਲ ਪਾਲੀ, ਅਨੀਤਾ ਸਮਾਣਾ, ਸੁਨੀਤਾ ਭੱਟੀ ਆਦਿ ਨੇ ਵੀ ਉਸਦੇ ਗੀਤਾਂ ਨੂੰ ਆਵਾਜ਼ਾਂ ਦਿੱਤੀਆਂ ਹਨ।
ਜਨਕ ਸ਼ਰਮੀਲੇ ਦੇ ਗੀਤ ਲੋਕ ਅਖਾੜਿਆਂ ਦੇ ਸ਼ਿੰਗਾਰ ਬਣਨ ਤੋਂ ਲੈ ਕੇ ਯੂਨੀਵਰਸਿਟੀ ਦੇ ਸੈਮੀਨਾਰਾਂ ਅਤੇ ਕਲਾਸਾਂ ਦੀ ਗੰਭੀਰ ਪੜਚੋਲਤਾ ਦਾ ਵਿਸ਼ਾ ਬਣੇ ਹੋਏ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐੱਮ.ਏ. ਭਾਗ ਪਹਿਲਾ ਵਿੱਚ ਵੀ ਉਸ ਦੀਆਂ ਰਚਨਾਵਾਂ ਸ਼ਾਮਲ ਹਨ। ਗੁਰਦਾਸ ਮਾਨ  ਦੀ ਪ੍ਰੇਰਨਾ ਸਦਕਾ ਉਸਨੇ  ਸੂਫੀ ਕਲਾਮ ਵੱਲ ਅਜਿਹਾ ਮੋੜ ਕੱਟਿਆ ਕੇ ਇੱਕ ਕਿਤਾਬ ‘ਮਿਲ ਬੁੱਲ੍ਹਿਆ ਇੱਕ ਵਾਰ’ ਛਪ ਕੇ ਆ ਚੁੱਕੀ ਹੈ ਅਤੇ ਦੋ ਹੋਰ ਕਿਤਾਬਾਂ ਵੀ ਜਲਦੀ ਹੀ ਪ੍ਰਕਾਸ਼ਿਤ ਹੋਣ ਵਾਲੀਆਂ ਹਨ। ਪੰਜਾਬੀ ਗੀਤਕਾਰੀ ਵਿੱਚ ਪਾਏ ਯੋਗਦਾਨ ਲਈ ਉਸ ਨੂੰ ਕਈ ਵਾਰ ਸਨਮਾਨਤ ਕੀਤਾ ਜਾ ਚੁੱਕਾ ਹੈ। ਮੁਹਾਲੀ ਪੰਜਾਬੀ ਮੰਚ ਵੱਲੋਂ ਜਨਕ ਸ਼ਰਮੀਲਾ ਨੂੰ ਸੋਨੇ ਦਾ ਤਮਗਾ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੋ. ਮੋਹਨ ਸਿੰਘ ਮੇਲੇ ’ਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ, ਵੀਨਸ ਆਰਟ ਥੀਏਟਰ, ਸ਼ਹੀਦ ਭਗਤ ਸਿੰਘ ਕਮੇਟੀ ਆਦਿ ਅਨੇਕਾਂ ਸੰਸਥਾਵਾਂ ਵੱਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮੁਲਾਕਾਤਾਂ ਵਿੱਚ ਹੋਰ
ਢਿੱਡੀਂ ਪੀੜਾਂ ਪਾਉਣ ਵਾਲੀਆਂ ਨਕਲਾਂ

ਆਧੁਨਿਕੀਕਰਨ ਨੇ ਪੰਜਾਬੀ ਸੱਭਿਆਚਾਰ ਵਿੱਚੋਂ ਮਨੋਰੰਜਨ ਦੀਆਂ ਕਈ ਵੰਨਗੀਆਂ ਲੋਪ ਕਰ ਦਿੱਤੀਆਂ ਹਨ। ਇਨ੍ਹਾਂ ਵੰਨਗੀਆਂ ’ਚ ਸ਼ਾਮਲ ਸਨ ਨਕਲਾਂ-ਜਿਹੜੀਆਂ ਭੰਡ ਬਿਰਾਦਰੀ ਦੇ ਹੱਸਮੁੱਖ ਤੇ ਹਾਜ਼ਰ-ਜਵਾਬੀ ਵਿੱਚ ਨਿਪੁੰਨ ਦੋ ਵਿਅਕਤੀਆਂ ਵੱਲੋਂ ਲਗਾਈਆਂ ਜਾਂਦੀਆਂ ਸਨ। ਮਨੋਰੰਜਨ ਲਈ ਨਵੇਂ ਤੋਂ ਨਵੇਂ ਸਾਧਨ ਵਿਕਸਤ ਹੋ ਜਾਣ ਨਾਲ ਨਕਲਾਂ ਲਗਾਉਣ ਵਾਲਿਆਂ ਦੇ ਢਿੱਡਾਂ ਵਿੱਚ ਇੱਕ ਪ੍ਰਕਾਰ ਦੀ ਲੱਤ ਵੱਜ ਗਈ ਹੈ। ਸਦੀਆਂ ਤੋਂ ਚੱਲਦਾ ਆਉਂਦਾ ਇਹ ਪਿਤਾ-ਪੁਰਖੀ ਕਿੱਤਾ ਭੰਡਾਂ ਨੂੰ ਬਦਲਣਾ ਪੈ ਗਿਆ ਜਦਕਿ ਕਿਸੇ ਸਮੇਂ ਪੰਜਾਬ ਵਿੱਚ ਇਨ੍ਹਾਂ ਦੀ ਤੂਤੀ ਬੋਲਦੀ ਹੁੰਦੀ ਸੀ।

ਕਿਸੇ ਨਾਲੋਂ ਘੱਟ ਨਹੀਂ ਮਹਿਲਾ ਨਿਰਦੇਸ਼ਕ

 

ਮੇਘਨਾ ਗੁਲਜ਼ਾਰ ਦੇ ਚਿਹਰੇ ’ਤੇ ਅੱਜਕੱਲ੍ਹ ਇੱਕ ਜੇਤੂ ਮੁਸਕਾਨ ਹੈ। ਇਹ ਮੁਸਕਾਨ ‘ਬਰੇਲੀ ਕੀ ਬਰਫ਼ੀ’ ਦੀ ਅਸ਼ਵਨੀ ਅਈਅਰ ਤਿਵਾਰੀ ਦੇ ਚਿਹਰੇ ’ਤੇ ਵੀ ਦੇਖ ਸਕਦੇ ਹਾਂ। ਦੇਖਿਆ ਜਾਏ ਤਾਂ ਸਿਰਫ਼ ਮੇਘਨਾ ਗੁਲਜ਼ਾਰ ਅਤੇ ਅਸ਼ਵਨੀ ਹੀ ਨਹੀਂ ਸੀਮਾ ਕਾਗਤੀ, ਜ਼ੋਯਾ ਅਖ਼ਤਰ ਅਤੇ ਗੌਰੀ ਸ਼ਿੰਦੇ ਸਮੇਤ ਕੁਝ ਹੋਰ ਮਹਿਲਾ ਨਿਰਦੇਸ਼ਕਾਂ ਜਿਵੇਂ ਕਿਰਨ ਰਾਓ, ਫਰਹਾ ਖ਼ਾਨ, ਦੀਪਾ ਮਹਿਤਾ, ਅਪਰਣਾ ਸੇਨ, ਮੀਰਾ ਨਾਇਰ, ਅਣੁਸ਼ਾ ਰਿਜਵੀ, ਲੀਨਾ ਯਾਦਵ ਵਰਗੇ ਕਈ ਨਾਂ ਆ ਜਾਂਦੇ ਹਨ। ਪਰ ਪਿਛਲੇ ਕੁਝ ਸਾਲਾਂ ਵਿੱਚ ਕੁਝ ਮਹਿਲਾ ਨਿਰਦੇਸ਼ਕਾਂ ਨੇ ਹਿੱਟ ਫ਼ਿਲਮ ਦੀ ਪਰਿਭਾਸ਼ਾ ਨੂੰ ਸਮਝਿਆ ਹੈ ਅਤੇ ਇਸ ਨਾਲ ਉਨ੍ਹਾਂ ਨੇ ਦਰਸ਼ਕਾਂ ਵਿੱਚ ਇੱਕ ਉਮੀਦ ਜਗਾਈ ਹੈ।
ਉੱਘੇ ਲੇਖਕ ਗੁਲਜ਼ਾਰ ਦੀ ਬੇਟੀ ਮੇਘਨਾ ਗੁਲਜ਼ਾਰ ਨੇ ਉਸ ਸਮੇਂ ਫ਼ਿਲਮਾਂ ਵਿੱਚ ਦਸਤਕ ਦਿੱਤੀ ਜਦੋਂ ਗੁਲਜ਼ਾਰ ਪੂਰੀ ਤਰ੍ਹਾਂ ਨਾਲ ਆਰਾਮ ਕਰਨ ਦਾ ਮੂਡ ਬਣਾ ਚੁੱਕੇ ਸਨ। ਗੁਲਜ਼ਾਰ ਨੇ ਖ਼ੁਦ ਨੂੰ ਗੀਤ ਲਿਖਣ ਤਕ ਸੀਮਤ ਕੀਤਾ ਜੋ ਉਸਦੀ ਹਰਮਨਪਿਆਰਤਾ ਦਾ ਆਧਾਰ ਬਣਿਆ, ਪਰ ਮੇਘਨਾ ਨੇ ਕਦੇ ਵੀ ਪਿਤਾ ਦੀ ਜੁੱਤੀ

ਪੰਜਾਬੀ ਗਾਇਕੀ ਦਾ ਮਾਣ ਰਣਜੀਤ ਕੌਰ

ਪੰਜਾਬੀ ਗਾਇਕੀ ਵਿੱਚ ਸਾਢੇ ਤਿੰਨ ਦਹਾਕੇ ਇੱਕ ਸਦਾ ਬਹਾਰ ਜੋੜੀ ਦੀ ਗਾਇਕਾ ਦੇ ਤੌਰ ’ਤੇ ਵਿਚਰਨ ਵਾਲੀ, ਗਾਇਕੀ, ਅਦਾਕਾਰੀ ਅਤੇ ਖ਼ੂਬਸੂਰਤੀ ਦਾ ਸੁਮੇਲ ਰਣਜੀਤ ਕੌਰ ਪੰਜਾਬੀ ਸਰੋਤਿਆਂ ਲਈ ਕੋਈ ਨਵਾਂ ਨਾਂ ਨਹੀਂ। ਉਸਨੇ ਜਿੱਥੇ ਸਟੇਜ ਪ੍ਰੋਗਰਾਮਾਂ ਰਾਹੀਂ ਲੰਮਾਂ ਸਮਾਂ ਸਰੋਤਿਆਂ ’ਤੇ ਆਪਣੀ ਕਲਾ ਦਾ ਜਾਦੂ ਬਖ਼ੇਰਿਆ ਹੈ, ਉੱਥੇ ਉਹ ਸੈਂਕੜੇ ਰਿਕਾਰਡ ਗੀਤਾਂ ਰਾਹੀਂ ਆਉਣ ਵਾਲੀਆਂ ਨਸਲਾਂ ਦੀ ਵੀ ਪੰਜਾਬੀ ਲੋਕ ਸੰਗੀਤ ਨਾਲ ਸਾਂਝ ਪੁਆਉਂਦੀ ਰਹੇਗੀ। ਰਣਜੀਤ ਕੌਰ ਦਾ ਜਨਮ 18 ਅਕਤੂਬਰ, 1950 ਨੂੰ ਰੋਪੜ ਸ਼ਹਿਰ ਦੇ ਪਿੰਡ ਉੱਚੇ ਖੇੜੇ ਵਿਖੇ ਗਿਆਨੀ ਆਤਮਾ ਸਿੰਘ ਤੇ ਮਾਤਾ ਪ੍ਰਕਾਸ਼ ਕੌਰ ਦੇ ਘਰ ਹੋਇਆ। ਤਿੰਨ ਭੈਣਾਂ ਅਤੇ ਦੋ ਭਰਾਵਾਂ ਦੀ ਸਭ ਤੋਂ ਵੱਡੀ ਭੈਣ ਰਣਜੀਤ ਕੌਰ ਨੇ ਮਿਡਲ ਤਕ ਦੀ ਪੜ੍ਹਾਈ ਸਨਾਤਨ ਧਰਮ ਹਾਈ ਸਕੂਲ ਰੋਪੜ ਤੋਂ ਕੀਤੀ। ਉਸਦੇ ਦਾਦਾ ਮਹੰਤ ਹਰਨਾਮ ਸਿੰਘ ਇਤਿਹਾਸਕ ਗੁਰਦੁਆਰਾ ਭੱਠਾ ਸਾਹਿਬ ਦੇ ਪ੍ਰਧਾਨ ਸਨ। ਪਿਤਾ ਜੀ ਵੀ ਇੱਥੇ ਹੀ ਇਲੈੱਕਟ੍ਰੀਸ਼ਨ ਦੇ ਕੰਮ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਹੋਣ ਵਾਲੇ ਪ੍ਰੋਗਰਾਮਾਂ ਦਾ ਪ੍ਰਬੰਧ ਵੀ ਕਰਦੇ ਅਤੇ ਸਟੇਜ ਦਾ ਸੰਚਾਲਨ ਵੀ ਕਰਦੇ।

ਸਦਾਬਹਾਰ ਗੀਤਾਂ ਦਾ ਰਚੇਤਾ ਅਲਬੇਲ ਬਰਾੜ

ਜਨਮ ਭੂਮੀ ਨੂੰ ਪ੍ਰਸਿੱਧ ਕਰਨ ਵਾਲਾ ਗੀਤਕਾਰ  ਦਿਉਣ ਵਾਲਾ ਅਲਬੇਲ ਬਰਾੜ ਪੰਜਾਬੀ ਗੀਤਕਾਰੀ ਵਿੱਚ ਉਂਗਲਾਂ ’ਤੇ ਗਿਣੇ ਜਾਣ ਵਾਲੇ ਗੀਤਕਾਰਾਂ ਵਿੱਚ ਸ਼ਾਮਲ ਹੈ। ਉਹ ਪੰਜਾਬ ਦਾ ਪਹਿਲਾ ਗੀਤਕਾਰ ਹੈ ਜਿਸ ਨੇ ਧੀਆਂ ਦੇ ਹੱਕ ਵਿੱਚ ਪਹਿਲੀ ਵਾਰੀ ਗੀਤ ਲਿਖਿਆ ਸੀ ‘ਹੋਇਆ ਕੀ ਜੇ ਧੀ ਜੰਮ ਪਈ ਪਰ ਕੁੱਖ ਤਾਂ ਸੁਲੱਖਣੀ ਹੋਈ’। ਇਹ ਗੀਤ ਗਾਇਆ ਸੀ ਲੋਕ ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੇ। ਅਲਬੇਲ ਬਰਾੜ ਅਨੁਸਾਰ ਇਹ ਗੀਤ ਉਨ੍ਹਾਂ ਦੇ ਹੋਰਨਾਂ ਗੀਤਾਂ ਤੋਂ ਵੱਧ ਚੱਲਿਆ ਜੋ ਉਸ ਲਈ ਸਭ ਕੁਝ ਹੀ ਹੋ ਨਿਬੜਿਆ। ਅਲਬੇਲ ਸਿੰਘ ਬਰਾੜ ਕੁਲਦੀਪ ਮਾਣਕ ਦੀ ਆਵਾਜ਼ ਦਾ ਮੁਰੀਦ ਸੀ ਅਤੇ ਇਸੇ ਕਾਰਨ ਉਸਦੇ ਗੀਤਾਂ ਨੂੰ ਸੁਣ-ਸੁਣ ਕੇ ਹੀ ਗੀਤ ਲਿਖਣ ਲੱਗਿਆ। ਉਹ  ਆਪਣੇ ਘਰ ਵੱਡੇ ਰੇਡੀਓ ’ਤੇ ਗੀਤ ਸੁਣਦਾ ਰਹਿੰਦਾ ਸੀ।

ਵੱਖਰਾ ਮੁਕਾਮ ਬਣਾਉਣ ਲਈ ਯਤਨਸ਼ੀਲ ਫ਼ਿਲਮਸਾਜ਼

ਆਪਣੀ ਪਲੇਠੀ ਨਿਰਦੇਸ਼ਿਤ ਫ਼ਿਲਮ ‘ਫਾਰਬਿਡਨ’ ਕਰਕੇ ਵਿਭਾ ਗੁਲਾਟੀ ਚਰਚਾ ਵਿੱਚ ਹੈ। ਅਣਖ ਦੀ ਖਾਤਰ ਕਤਲ ਹੋਈ ਕੁੜੀ ਦੀ ਸੱਚੀ ਕਹਾਣੀ ’ਤੇ ਆਧਾਰਿਤ ਕਈ ਕੌਮਾਂਤਰੀ ਫ਼ਿਲਮ ਮੇਲਿਆਂ ਵਿੱਚ ਪ੍ਰਦਰਸ਼ਿਤ ਹੋ ਰਹੀ ਇਹ ਫ਼ਿਲਮ ਵਿਭਾ ਲਈ ਵੱਡੇ ਹੁਲਾਰੇ ਦਾ ਕਾਰਨ ਬਣੀ ਹੈ।

ਗੋਰੇ ਰੰਗ ਤੋਂ ਪ੍ਰੇਸ਼ਾਨ ਹੋਈ ਕਲਕੀ

ਲਕੀਰ ਤੋਂ ਹਟਕੇ ਬਣੀ ਫ਼ਿਲਮ ‘ਦੇਵ ਡੀ’ ਵਿੱਚ ਇੱਕ ਬਾਲ ਵੇਸ਼ਵਾ ਦੇ ਕਿਰਦਾਰ ਨਾਲ ਬੌਲੀਵੁੱਡ ਵਿੱਚ ਕਦਮ ਰੱਖਣ ਵਾਲੀ ਕਲਕੀ ਕੋਚਲਿਨ ਨੇ ਬਹੁਤ ਘੱਟ ਸਮੇਂ ਵਿੱਚ ਹੀ ਦਰਸ਼ਕਾਂ ਵਿੱਚ ਆਪਣੀ ਚੰਗੀ ਜਗ੍ਹਾ ਬਣਾ ਲਈ ਹੈ। ਥਿਏਟਰ ਨਾਲ ਜੁੜੀ ਕਲਕੀ ਨੇ ਜ਼ਿਆਦਾਤਰ ਪੇਸ਼ਕਾਰੀ ਆਧਾਰਿਤ ਫ਼ਿਲਮਾਂ ਹੀ ਕੀਤੀਆਂ ਹਨ। ਉਸ ਦੇ ਹਿੱਸੇ ਵਿੱਚ ਲਕੀਰ ਤੋਂ ਹਟਕੇ ਫ਼ਿਲਮਾਂ ‘ਸ਼ੈਤਾਨ’, ‘ਸ਼ੰਘਾਈ’, ‘ਗਰਲ ਇਨ ਯੈਲੋ ਬੂਟਸ’, ‘ਮਾਰਗਰਿਟਾ ਵਿਦ ਏ ਸਟਰਾਅ’, ‘ਕਾਸ਼’, ‘ਮੰਤਰ’ ਅਤੇ ‘ਰਿਬਨ’ ਆਦਿ ਹਨ। ਨਾਲ ਹੀ ‘ਜ਼ਿੰਦਗੀ ਨਾ ਮਿਲੇਗੀ ਦੁਬਾਰਾ’, ‘ਯੇਹ ਜਵਾਨੀ ਹੈ ਦੀਵਾਨੀ’, ‘ਏਕ ਥੀ ਡਾਇਨ’, ‘ਜੀਆ ਓ ਜੀਆ’ ਵਰਗੀਆਂ ਕਮਰਸ਼ਲ ਫ਼ਿਲਮਾਂ ਵੀ ਹਨ। ਪੇਸ਼ ਹੈ ਕਲਕੀ ਕੋਚਲਿਨ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼-

ਹੁਣ ਐਕਸ਼ਨ ਕਰੇਗੀ ਡੇਜ਼ੀ ਸ਼ਾਹ

‘ਰੇਸ 3’ ਐਕਸ਼ਨ ਫ਼ਿਲਮ ਹੈ। ਇਸ ਦੇ ਐਕਸ਼ਨ ਦ੍ਰਿਸ਼ਾਂ ਨੂੰ ਸ਼ਾਨਦਾਰ ਢੰਗ ਨਾਲ ਦਿਖਾਉਣ ਲਈ ਇਸਨੂੰ 3ਡੀ ਬਣਾਇਆ ਗਿਆ ਹੈ ਜਦੋਂ ਕਿ ‘ਰੇਸ’ ਸੀਰੀਜ਼ ਦੀਆਂ ਪਹਿਲੀਆਂ ਫ਼ਿਲਮਾਂ ਵਿੱਚ ਇਹ ਤਕਨੀਕ ਨਹੀਂ ਅਪਣਾਈ ਗਈ ਸੀ। ਫ਼ਿਲਮ ਦੀ ਅਭਿਨੇਤਰੀ ਡੇਜ਼ੀ ਸ਼ਾਹ ਵੀ ਇਸ ਵਿੱਚ ਐਕਸ਼ਨ ਕਰਦੀ ਹੋਈ ਨਜ਼ਰ ਆਏਗੀ ਜਿਨ੍ਹਾਂ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਹੈ।

ਪੰਜਾਬੀਅਤ ਦਾ ਸ਼ੈਦਾਈ ਬਾਬੂ ਸਿੰਘ ਮਾਨ

ਪੰਜਾਬੀ ਗੀਤਕਾਰੀ ਵਿੱਚ ਬਾਬੂ ਸਿੰਘ ਮਾਨ ਮਰਾੜ੍ਹਾ ਵਾਲੇ ਦੀ ਅੱਧੀ ਸਦੀ ਤੋਂ ਚੜ੍ਹਾਈ ਹੈ।  ਉਸਦਾ ਹਾਲੇ ਤਕ ਕੋਈ ਬਦਲ ਨਜ਼ਰ ਨਹੀਂ ਆਇਆ। ਅਨੇਕ ਗੀਤਕਾਰ ਆਏ ਤੇ ਗਏ, ਪਰ ਕੋਈ ਵੀ ਬਾਬੂ ਸਿੰਘ ਮਾਨ ਵਾਂਗ ਇੰਨਾ ਵਕਤ ਇਸ ਖੇਤਰ ਵਿੱਚ ਨਹੀਂ ਟਿਕ ਸਕਿਆ। ਉਸ ਨੇ ਆਪਣੇ ਗੀਤਾਂ ਵਿੱਚ ਥਕਾਵਟ ਨਹੀਂ ਆਉਣ ਦਿੱਤੀ। ਉਸ ਦੇ ਹਰ ਗੀਤ ਵਿੱਚ ਰੁਮਕਦੇ ਪੁਰੇ ਦੇ ਬੁੱਲ੍ਹੇ ਵਰਗੀ ਸਰਸਰਾਹਟ ਹੁੰਦੀ ਹੈ। ਪੇਸ਼ ਹੈ ਉਸ ਨਾਲ ਹੋਈ ਮੁਲਾਕਾਤ ਦੇ ਮੁੱਖ ਅੰਸ਼-

ਚਰਿੱਤਰ ਅਦਾਕਾਰੀ ਦਾ ਸਫਲ ਨਾਮ

ਪੰਜਾਬੀ ਫ਼ਿਲਮ ਸਨਅੱਤ ਵਿੱਚ ਗਿਣਤੀ ਦੇ ਚਰਿੱਤਰ ਅਦਾਕਾਰਾਂ ਨੇ ਆਪਣੀ ਪਛਾਣ ਕਾਇਮ ਕੀਤੀ ਹੈ। ਇਨ੍ਹਾਂ ਦੀ ਹੀ ਬਦੌਲਤ ਅੱਜ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਸਿਨਮਾਂ ਘਰਾਂ ਦਾ ਸ਼ਿੰਗਾਰ ਬਣਦੀਆਂ ਹਨ। ਗਿਣੇ-ਚੁਣੇ ਚਰਿੱਤਰ ਅਦਾਕਾਰਾਂ ਦੇ ਨਾਵਾਂ ਵਿੱਚੋਂ ਪ੍ਰਕਾਸ਼ ਗਾਧੂ ਦਾ ਨਾਮ ਪਹਿਲੀਆਂ ਸਫ਼ਾਂ ਵਿੱਚ ਸ਼ਾਮਲ ਹੈ। ਪ੍ਰਕਾਸ਼ ਗਾਧੂ ਜ਼ਿਲ੍ਹਾ ਮੁਕਤਸਰ ਦੇ ਨੇੜਲੇ ਕਸਬਾ ਮਲੋਟ ਦੇ ਪਿੰਡ ਝੋਰੜਾਂ ਦਾ ਰਹਿਣ ਵਾਲਾ ਹੈ। ਉਸਦਾ ਅਸਲ ਨਾਂ ਪ੍ਰਕਾਸ਼ ਸਿੰਘ ਗਿੱਲ ਹੈ,

ਪੰਜਾਬੀ ਗੀਤਕਾਰੀ ਦਾ ਸਿਰਕੱਢ ਸਿਰਨਾਵਾਂ ‘ਭੱਟੀ ਭੜੀਵਾਲਾ’

ਪੰਜਾਬੀ ਗੀਤਕਾਰੀ ਵਿੱਚ ਜਸਵਿੰਦਰ ਸਿੰਘ ‘ਭੱਟੀ’ ਨੂੰ ਸ਼ਾਇਦ ਹੀ ਕੋਈ ਜਾਣਦਾ ਹੋਵੇ,ਪਰ ‘ਭੱਟੀ ਭੜੀਵਾਲੇ' ਦੇ ਨਾਂ ਤੋਂ ਦੁਨੀਆਂ ਭਰ ਵਿੱਚ ਰਹਿੰਦਾ ਹਰ ਪੰਜਾਬੀ ਕੋਈ ਵਾਕਿਫ ਹੈ। ਰੂਹ ਵਿੱਚ ਉੱਤਰ ਜਾਣ ਵਾਲੇ ਗੀਤਾਂ ਦਾ ਜਨਮਦਾਤਾ "ਭੱਟੀ ਭੜੀਵਾਲਾ" ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਹੀ ਨਹੀਂ ਦੇ ਰਿਹਾ,ਸਗੋਂ ਪੰਜਾਬੀ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਨੂੰ ਆਪਣੇ ਗੀਤਾਂ ਰਾਹੀਂ ਸ਼ਿੰਗਾਰ ਵੀ ਰਿਹਾ ਹੈ। ਭੱਟੀ ਭੜੀਵਾਲੇ ਦੇ ਗੀਤਾਂ ਨੂੰ ਗਾ ਕੇ ਸੈਂਕੜੈ ਗਾਇਕਾਂ ਨੇ ਆਪਣੀ ਪਹਿਚਾਣ ਬਣਾਈ ਹੈ,ਅਤੇ ਉਸ ਦੇ ਗੀਤ ਗਾ ਕੇ ਬਹੁਤ ਸਾਰੇ ਗਾਇਕ ‘ਸਟਾਰ’ ਵੀ ਬਣੇ ਹਨ। ਭੱਟੀ ਦੇ ਗੀਤਾਂ ਵਿੱਚ ਪੁਆਧ ਦੇ ਗੰਨਿਆਂ ਵਰਗੀ ਮਿਠਾਸ ਹੈ, ਉਸ ਦੇ ਗੀਤ ਕੰਨਾਂ ਵਿੱਚ ਮਿਸ਼ਰੀ ਵਰਗਾ ਰਸ ਘੋਲ਼ਦੇ ਨੇ।

ਕਵੀਸ਼ਰੀ ਰਾਹੀਂ ਚੋਭਾਂ ਮਾਰਨ ਵਾਲੇ ਪਾਠਕ ਭਰਾ

ਹੱਥੀਂ ਪਾਲੇ ਹੋਏ ਬਿਗਾਨੇ ਕੱਢ ਕੇ ਗਾਲ੍ਹ ਬੁਲਾਉਂਦੇ ਨੇ,
ਆਖਣ ਥੋਨੂੰ ਕੁਝ ਨ੍ਹੀਂ ਆਉਂਦਾ, ਸਾਨੂੰ ਇਹ ਸਮਝਾਉਂਦੇ ਨੇ,
ਓ ਲੱਖਾਂ ਦੇ ਸੀ ਕੱਖ ਬਣਾ ਤੇ ਦੇਖੋ ’ਲਾਦ ਨਿਕੰਮੀ ਨੇ,
ਆਪਣੇ ਮਾਪੇ ਬੁੜ੍ਹਾ-ਬੁੜ੍ਹੀ, ਸੱਸ-ਸਹੁਰਾ ਮੰਮੀ ਡੈਡੀ ਨੇ।

ਚਰਚਿਤ ਚਿਹਰਾ ਜੈਜ਼ ਸੋਢੀ

 ਫ਼ਿਲਮ ਤੇ ਟੀ.ਵੀ. ਅਦਾਕਾਰਾ ਜੈਜ਼ ਸੋਢੀ ਇਨ੍ਹੀਂ ਦਿਨੀਂ ਆਪਣੀ ਪੰਜਾਬੀ ਫ਼ਿਲਮ ‘ਫੈਮਿਲੀ 420 ਵਨਸ ਅਗੇਨ’ ਨੂੰ ਲੈ ਕੇ ਚਰਚਾ ਵਿੱਚ ਹੈ। ਅਦਾਕਾਰ ਗੁਰਚੇਤ ਚਿੱਤਰਕਾਰ ਦੀ ਲਘੂ ਫ਼ਿਲਮ ‘ਫੈਮਿਲੀ 420’ ਦੀ ਲੜੀ ਤਹਿਤ ਇਸ ਵਾਰੀ ਪਹਿਲੀ ਦਫ਼ਾ ਪੰਜਾਬੀ ਫੀਚਰ ਫ਼ਿਲਮ ‘ਫੈਮਿਲੀ 420 ਵਨਸ ਅਗੇਨ’ ਨਾਂ ਹੇਠ ਨਿਰਮਾਣ ਹੋ ਰਿਹਾ ਹੈ। ਇਸ ਫ਼ਿਲਮ ਵਿੱਚ ਅਦਾਕਾਰਾ ਜੈਜ਼ ਸੋਢੀ ਮੁੱਖ ਭੂਮਿਕਾ ਨਿਭਾ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਇਨ੍ਹੀਂ ਦਿਨੀਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ’ਤੇ ਹੋ ਰਹੀ ਹੈ।

ਸੇਧ ਦੇਣ ਵਾਲੀ ਲਘੂ ਫ਼ਿਲਮ ‘ਚੁੱਪ’

ਅੱਜਕੱਲ੍ਹ ਯੂ ਟਿਊਬ ’ਤੇ ਲਘੂ ਫ਼ਿਲਮਾਂ ਦਾ ਦੌਰ ਚੱਲ ਰਿਹਾ ਹੈ। ਜਿਸ ਅੰਦਰ ਕੁਝ ਕਰਨ ਦੀ ਕੋਈ ਚਾਹਤ ਹੁੰਦੀ ਹੈ ਜਾਂ ਆਪਣੀ ਗੱਲ ਆਮ ਲੋਕਾਂ ਤਕ ਲੈ ਕੇ ਜਾਣੀ ਹੁੰਦੀ ਹੈ, ਉਹ ਯੂ ਟਿਊਬ ਦਾ ਸਹਾਰਾ ਲੈਂਦਾ ਹੈ। ਪਿਛਲੇ ਮਹੀਨੇ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਰਿਲੀਜ਼ ਕੀਤੀ ਫ਼ਿਲਮ ‘ਚੁੱਪ’ ਚੰਗੀ ਸੇਧ ਦੇਣ ਵਾਲੀ ਸੀ। ਇਸ ਫ਼ਿਲਮ ਦਾ ਨਿਰਦੇਸ਼ਕ ਤੇ ਲੇਖਕ ਪ੍ਰੋ. ਅਜਮੇਰ ਔਲਖ ਦਾ ਥਾਪੜਾ ਪ੍ਰਾਪਤ ਰੰਗਮੰਚ ਦਾ ਕਲਾਕਾਰ ਗੁਰਪ੍ਰੀਤ ਘੁੱਦਾ ਹੈ। ਉਸ ਨੇ ਪ੍ਰੋ.ਅਜਮੇਰ ਔਲਖ ਦੀ ਨਿਰਦੇਸ਼ਨਾ ਹੇਠ ਕਈ ਨਾਟਕ ਕੀਤੇ ਤੇ ਲੋਕਾਂ ਤੋਂ ਵਾਹ-ਵਾਹ ਖੱਟੀ। ਇਸ ਫ਼ਿਲਮ ਵਿੱਚ ਕਿਰਦਾਰ ਨਿਭਾ ਰਹੇ ਸਾਰੇ ਕਲਾਕਾਰ ਰੰਗਮੰਚ ਨਾਲ ਹੀ ਸਬੰਧਿਤ ਹਨ।

ਦੋਗਾਣਾ ਜੋੜੀਆਂ ਵਿੱਚ ਜ਼ਿਕਰਯੋਗ ਨਾਂ ਪ੍ਰੋਮਿਲਾ ਪੰਮੀ

ਪ੍ਰੋਮਿਲਾ ਪੰਮੀ ਪਹਿਲਾਂ (ਖੱਬੇ) ਅਤੇ ਹੁਣ (ਸੱਜੇ)।

ਪੰਜਾਬੀ ਦੀਆਂ ਹਿੱਟ ਦੋਗਾਣਾ ਜੋੜੀਆਂ ਵਿੱਚ ‘ਪੰਮੀ ਪੋਹਲੀ’ ਦੀ ਜੋੜੀ ਕਿਸੇ ਰਸਮੀ ਜਾਣ ਪਛਾਣ ਦੀ ਮੁਥਾਜ ਨਹੀਂ। ਸਹਿ ਗਾਇਕਾ ਵਜੋਂ ਪੰਮੀ ਦੀ ਆਵਾਜ਼ ਵਿੱਚ ਸੈਂਕੜੇ ਗੀਤ ਰਿਕਾਰਡ ਹੋਏ ਮਿਲਦੇ ਹਨ। ਪੰਮੀ ਦਾ ਪੂਰਾ ਨਾਂ ਪ੍ਰੋਮਿਲਾ ਦੇਵੀ ਹੈ ਜੋ ਸ਼ਰਮਿਆਂ ਦੀ ਕੁੜੀ ਹੈ।

ਕਿਸਾਨੀ ਦੇ ਹੱਕ ’ਚ ਨਿੱਤਰੀ ਜਸਵਿੰਦਰ ਬਰਾੜ

ਜਸਵਿੰਦਰ ਬਰਾੜ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਗਾਇਕੀ ਵਿੱਚ ਸਥਾਪਿਤ ਰਹਿਣ ਵਾਲੀ ਮਾਣਮੱਤੀ ਗਾਇਕਾ ਹੈ। ਉਸ ਦੀ ਤਕਦੀਰ ਬੇਹੱਦ ਖ਼ੂਬਸੂਰਤ ਹੈ। ਉਸ ਦੀ ਖ਼ਾਸੀਅਤ ਇਹ ਰਹੀ ਕਿ ਉਹ ਮਨੋਰੰਜਨ ਦੇ ਨਾਲ-ਨਾਲ ਹਮੇਸ਼ਾਂ ਸਮਾਜ ਵਿੱਚ ਪੈਦਾ ਹੋਈਆਂ ਚੁਣੌਤੀਆਂ ਨੂੰ ਆਪਣੇ ਗੀਤਾਂ ਦਾ ਵਿਸ਼ਾ ਬਣਾਉਂਦੀ ਰਹਿੰਦੀ ਹੈ। ਹਾਲ ਵਿੱਚ ਹੀ ਰਿਲੀਜ਼ ਹੋਈ ਉਸ ਦੀ ਵੀਡੀਓ ‘ਐੱਸ. ਵਾਈ. ਐੱਲ ਬਾਅਦ ਵਿੱਚ ਰੋਕ ਲੈਣਾ ਪਹਿਲਾਂ ਰੋਕ ਲਓ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ’ ਉਸ ਦੀ ਲੋਕਾਂ ਪ੍ਰਤੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ।

ਪੰਜਾਬੀ ਸਿਨਮਾ ਨੂੰ ਸੰਜੀਦਗੀ ਪ੍ਰਦਾਨ ਕਰੇਗਾ ‘ਸਰਦਾਰ ਮੁਹੰਮਦ’

ਪੰਜਾਬੀ ਖਿੱਤੇ ਦੇ ਲੋਕਾਂ ਦੀ ਜੀਵਨ ਜਾਚ ਦੇ ਇੰਨੇ ਰੰਗ ਹਨ ਜਿਨ੍ਹਾਂ ’ਤੇ ਵੱਡੀ ਗਿਣਤੀ ਵਿੱਚ ਕਲਾਤਮਕ ਕ੍ਰਿਤਾਂ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਪਰ ਪੰਜਾਬੀ ਕਲਾ ਦੀਆਂ ਵੱਖ-ਵੱਖ ਵੰਨਗੀਆਂ ਰਾਹੀਂ ਆਪਣੇ ਜੁਝਾਰੂ ਅਕਸ ਨੂੰ ਪੇਸ਼ ਕਰਨ ਦੀ ਬਜਾਏ ਹਾਸੇ ਦੇ ਪਾਤਰ ਵਜੋਂ ਹੀ ਆਪਣੀ ਤਸਵੀਰ ਪੇਸ਼ ਕਰਨ ਵਿੱਚ ਫਖ਼ਰ ਮਹਿਸੂਸ ਕਰਦੇ ਹਨ। ਇਸ ਨਿੰਦਣਯੋਗ ਰਵਾਇਤ ਤੋਂ ਹੱਟ ਕੇ ਪੰਜਾਬੀ ਗਾਇਕ ਤਰਸੇਮ ਜੱਸੜ, ਨਿਰਮਾਤਾ ਮਨਪ੍ਰੀਤ ਸਿੰਘ ਜੌਹਲ ਅਤੇ ਨਿਰਦੇਸ਼ਕ ਹੈਰੀ ਭੱਟੀ ਹੋਰਾਂ ਦੀ ਟੀਮ ਨੇ ‘ਰੱਬ ਦਾ ਰੇਡੀਓ’ ਵਰਗੀ ਸੰਵੇਦਨਸ਼ੀਲ ਤੇ ਸੰਜੀਦਾ ਫ਼ਿਲਮ ਦੀ ਸਫਲਤਾ ਤੋਂ ਬਾਅਦ ‘ਸਰਦਾਰ ਮੁਹੰਮਦ’ ਫ਼ਿਲਮ ਰਾਹੀਂ ਪੰਜਾਬੀਆਂ ਦਾ ਹਰ ਖੇਤਰ ਵਿੱਚ ਸਿਰ ਉੱਚਾ ਕਰਨ ਵਾਲਾ ਉੱਦਮ ਕਰਨ ਦਾ ਦਾਅਵਾ ਕੀਤਾ ਹੈ।

ਸੁਰੀਲੀ ਆਵਾਜ਼ ਦੀ ਮਲਿਕਾ ਰਣਜੀਤ ਕੌਰ

ਲੰਬਾ ਸਮਾਂ ਲੋਕ ਦਿਲਾਂ ’ਤੇ ਰਾਜ ਕਰਨ ਵਾਲੀ ਗਾਇਕਾ ਰਣਜੀਤ ਕੌਰ ਦਾ ਜਨਮ ਰੋਪੜ ਵਿਖੇ ਪਿਤਾ ਗਿਆਨੀ ਆਤਮਾ ਸਿੰਘ ਦੇ ਘਰ ਮਾਤਾ ਪ੍ਰਕਾਸ਼ ਕੌਰ ਦੇ ਘਰ ਹੋਇਆ। ਉਹ ਬਚਪਨ ਵਿੱਚ ਸਕੂਲ ਪ੍ਰੋਗਰਾਮਾਂ ਤੇ ਗੁਰਦੁਆਰਿਆਂ ਵਿੱਚ ਯਮਲਾ ਜੱਟ ਤੇ ਚਾਂਦੀ ਰਾਮ ਦੇ ਧਾਰਮਿਕ ਗੀਤ ਗਾਇਆ ਕਰਦੀ ਸੀ। ਉਸ ਦੇ ਪਿਤਾ ਜਦੋਂ ਕੰਮ ਕਾਰ ਦੇ ਸਿਲਸਲੇ ਵਿੱਚ ਰੋਪੜ ਤੋਂ ਲੁਧਿਆਣਾ ਆ ਗਏ ਤਾਂ ਸਾਰਾ ਪਰਿਵਾਰ ਵੀ ਉਨ੍ਹਾਂ ਨਾਲ ਆ ਗਿਆ। ਉਸਤਾਦ ਬਾਕਰ ਹੁਸੈਨ ਕੋਲੋਂ ਰਣਜੀਤ ਕੌਰ ਨੇ ਸੰਗੀਤ ਦੀ ਤਾਲੀਮ ਹਾਸਲ ਕੀਤੀ। ਉਹ ਸ਼ਮਸ਼ਾਦ ਬੇਗ਼ਮ, ਲਤਾ ਮੰਗੇਸ਼ਕਰ ਤੇ ਪੰਜਾਬੀ ਫ਼ਿਲਮਾਂ ਦੇ ਗੀਤ ਸੁਣਨੇ ਬਹੁਤ ਪਸੰਦ ਕਰਦੀ ਸੀ।

ਅਦਾਕਾਰੀ ਦੇ ਅਖਾੜੇ ਵਿੱਚ ‘ਭਲਵਾਨੀ’ ਕਰਨ ਵਾਲਾ ਬਾਵਾ

ਪੰਜਾਬੀ ਗਾਇਕੀ ਦੇ ਖੇਤਰ ‘ਚ ਰਣਜੀਤ ਬਾਵਾ ਉਹ ਨਾਂ ਹੈ ਜੋ ਅਛੋਪਲੇ ਜਿਹੇ ਨਹੀਂ ਬਲਕਿ ਘਿਸ ਘਿਸ ਕੇ ਸਫਲਤਾ ਦੀ ਪੌੜੀ ਚੜ੍ਹਿਆ ਹੈ। ਇਹ ਉਸਦੀ ਵਰ੍ਹਿਆਂ ਦੀ ਮਿਹਨਤ ਦਾ ਨਤੀਜਾ ਹੈ ਕਿ ਅੱਜ ਸੰਗੀਤ ਜਗਤ ‘ਚ ਉਸ ਦੇ ਨਾਂ ਦੀ ਤੂਤੀ ਬੋਲਦੀ ਹੈ। ਉਹ ਪੰਜਾਬੀ ਆਲਮ ਦਾ ਸਤਿਕਾਰਤ ਗਾਇਕ ਹੈ ਜੋ ਹੁਣ ਅਦਾਕਾਰੀ ਵੱਲ ਵੀ ਬਹੁੜਿਆ ਹੈ। ਉਹ ਭਾਵੇਂ ਹੁਣ ਤਕ ਤਿੰਨ ਵੱਡੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕਾ ਹੈ, ਪਰ ਉਸਦੇ ਅਦਾਕਾਰੀ ਸਫ਼ਰ ਦੀ ਅਸਲ ਸ਼ੁਰੂਆਤ ਪੰਜਾਬੀ ਫ਼ਿਲਮ ‘ਭਲਵਾਨ ਸਿੰਘ’ ਨਾਲ ਹੋਵੇਗੀ। ਬੌਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦੀ ਫ਼ਿਲਮ ‘ਸਰਵਣ’,  ਮਰਹੂਮ ਨਿਰਦੇਸ਼ਕ ਗੁਰਚਰਨ ਵਿਰਕ ਦੀ ਫ਼ਿਲਮ ‘ਤੂਫ਼ਾਨ ਸਿੰਘ’ ਅਤੇ ਨਿਰਦੇਸ਼ਕ ਸਿਤਿਜ ਚੌਧਰੀ ਦੀ ਫ਼ਿਲਮ ‘ਵੇਖ ਬਰਾਤਾਂ ਚੱਲੀਆਂ’ ਵਿੱਚ ਉਹ ਆਪਣੇ ਹਿੱਸੇ ਆਇਆ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਣ ‘ਚ ਭਾਵੇਂ ਕਾਮਯਾਬ ਰਿਹਾ ਹੈ

ਸਾਗਰ ਦੀਆਂ ਰੰਗਾਂ ਨਾਲ ਅਠਖੇਲੀਆਂ

ਅਧਿਆਪਕ ਪੜ੍ਹਾਉਂਦੇ ਤਾਂ ਸਾਰੇ ਹੀ ਹੁੰਦੇ ਹਨ,ਪਰ ਬੱਚੇ ਅੰਦਰਲੀ ਪੁੰਗਰਦੀ ਕਲਾ ਦਾ ਪਾਰਖੂ ਕੋਈ-ਕੋਈ ਹੁੰਦਾ ਹੈ। ਅਜਿਹਾ ਹੀ ਕੁਝ ਹੋਇਆ ਚਿੱਤਰਕਾਰ ਸਾਗਰ ਨਾਲ। ਜਦੋਂ ਉਹ ਕਲਾਸ ਵਿੱਚ ਪੜ੍ਹਾ ਰਹੇ ਅਧਿਆਪਕਾਂ ਦਾ ਆਪਣੀ ਕਿਤਾਬ ’ਚ ਚਿੱਤਰ ਬਣਾਉਂਦਾ ਤਾਂ ਅਧਿਆਪਕਾਂ ਨੂੰ ਲੱਗਦਾ ਸੀ ਕਿ ਉਹ ਉਨ੍ਹਾਂ ਦਾ ਮਜ਼ਾਕ ਉਡਾ ਰਿਹਾ ਹੈ। ਕਈ ਵਾਰ ਝਿੜਕਾਂ ਤੋਂ ਬਾਅਦ ਪੇਸ਼ੀ ਪ੍ਰਿੰਸੀਪਲ ਕੋਲ ਵੀ ਪੈ ਜਾਂਦੀ। ਇੱਕ ਵਾਰ ਇਹ ਗੱਲ ਅਧਿਆਪਕ ਰੀਟਾ ਵੋਹਰਾ ਦੇ ਕੰਨੀਂ ਪਈ ਤਾਂ ਉਸਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਕਿਉਂਕਿ ਕਿਉਂਕਿ ਉਸ ਨੂੰ ਸਾਗਰ ਦੇ ਬਾਲ ਮਨ ਵਿੱਚੋਂ ਭਵਿੱਖ ਦਾ ਚਿੱਤਰਕਾਰ ਨਜ਼ਰ ਆ ਰਿਹਾ ਸੀ। ਅਧਿਆਪਕ ਨੇ ਕਿਹਾ ਸੀ, ‘‘ਜਿਸ ਹੀਰੇ ਨੂੰ ਮੈਂ ਲੱਭਦੀ ਫਿਰਦੀ ਸੀ, ਉਹ ਮਿਲ ਗਿਆ।

ਬਹੁਪੱਖੀ ਅਦਾਕਾਰ ਵਿਸ਼ੂ ਸ਼ਰਮਾ

ਅੰਮ੍ਰਿਤਸਰ ਦੇ ਰੰਗਮੰਚ ਨੇ ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਬਹੁਤ ਪ੍ਰਤਿਭਾਸ਼ਾਲੀ ਨਿਰਦੇਸ਼ਕ ਤੇ ਅਦਾਕਾਰ ਪੈਦਾ ਕੀਤੇ ਹਨ। ਜਦੋਂ ਵੀ ਪੰਜਾਬੀ  ਰੰਗਮੰਚ ਦੀ ਗੱਲ ਚਲਦੀ ਹੈ ਤਾਂ ਅੰਮ੍ਰਿਤਸਰ ਦੇ ਰੰਗਮੰਚ ਦਾ ਨਾਂ ਬੜੇ ਫ਼ਖਰ ਨਾਲ ਲਿਆ ਜਾਂਦਾ ਹੈ। ਇੱਥੇ ਰੰਗਮੰਚ ਨਾਲ ਬੜੀਆਂ ਗੁਣਵਾਨ ਸ਼ਖ਼ਸੀਅਤਾਂ ਜੁੜੀਆਂ ਹੋਈਆਂ ਹਨ ਜੋ ਰੰਗਮੰਚ ਨੂੰ ਸਮਰਪਿਤ ਹਨ। ਇਨ੍ਹਾਂ ਵਿੱਚੋਂ ਹੀ ਇੱਕ ਹੈ ਵਿਸ਼ੂ ਸ਼ਰਮਾ। ਉਸ ਦਾ ਜਨਮ 27 ਅਕਤੂਬਰ, 1987 ਨੂੰ ਜੈਤੋ ਮੰਡੀ, ਫ਼ਰੀਦਕੋਟ ਵਿਖੇ ਬਲਰਾਮ ਸ਼ਰਮਾ ਤੇ ਮਾਤਾ ਚੰਚਲ ਦੇ ਘਰ ਹੋਇਆ,

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061368107
Copyright © 2018, Panjabi Times. All rights reserved. Website Designed by Mozart Infotech