ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮੁਲਾਕਾਤਾਂ

ਪੰਜਾਬੀ ਗਾਇਕੀ ਦਾ ਮਾਣ ਰਣਜੀਤ ਕੌਰ

July 01, 2018 01:29 PM

ਪੰਜਾਬੀ ਗਾਇਕੀ ਵਿੱਚ ਸਾਢੇ ਤਿੰਨ ਦਹਾਕੇ ਇੱਕ ਸਦਾ ਬਹਾਰ ਜੋੜੀ ਦੀ ਗਾਇਕਾ ਦੇ ਤੌਰ ’ਤੇ ਵਿਚਰਨ ਵਾਲੀ, ਗਾਇਕੀ, ਅਦਾਕਾਰੀ ਅਤੇ ਖ਼ੂਬਸੂਰਤੀ ਦਾ ਸੁਮੇਲ ਰਣਜੀਤ ਕੌਰ ਪੰਜਾਬੀ ਸਰੋਤਿਆਂ ਲਈ ਕੋਈ ਨਵਾਂ ਨਾਂ ਨਹੀਂ। ਉਸਨੇ ਜਿੱਥੇ ਸਟੇਜ ਪ੍ਰੋਗਰਾਮਾਂ ਰਾਹੀਂ ਲੰਮਾਂ ਸਮਾਂ ਸਰੋਤਿਆਂ ’ਤੇ ਆਪਣੀ ਕਲਾ ਦਾ ਜਾਦੂ ਬਖ਼ੇਰਿਆ ਹੈ, ਉੱਥੇ ਉਹ ਸੈਂਕੜੇ ਰਿਕਾਰਡ ਗੀਤਾਂ ਰਾਹੀਂ ਆਉਣ ਵਾਲੀਆਂ ਨਸਲਾਂ ਦੀ ਵੀ ਪੰਜਾਬੀ ਲੋਕ ਸੰਗੀਤ ਨਾਲ ਸਾਂਝ ਪੁਆਉਂਦੀ ਰਹੇਗੀ। ਰਣਜੀਤ ਕੌਰ ਦਾ ਜਨਮ 18 ਅਕਤੂਬਰ, 1950 ਨੂੰ ਰੋਪੜ ਸ਼ਹਿਰ ਦੇ ਪਿੰਡ ਉੱਚੇ ਖੇੜੇ ਵਿਖੇ ਗਿਆਨੀ ਆਤਮਾ ਸਿੰਘ ਤੇ ਮਾਤਾ ਪ੍ਰਕਾਸ਼ ਕੌਰ ਦੇ ਘਰ ਹੋਇਆ। ਤਿੰਨ ਭੈਣਾਂ ਅਤੇ ਦੋ ਭਰਾਵਾਂ ਦੀ ਸਭ ਤੋਂ ਵੱਡੀ ਭੈਣ ਰਣਜੀਤ ਕੌਰ ਨੇ ਮਿਡਲ ਤਕ ਦੀ ਪੜ੍ਹਾਈ ਸਨਾਤਨ ਧਰਮ ਹਾਈ ਸਕੂਲ ਰੋਪੜ ਤੋਂ ਕੀਤੀ। ਉਸਦੇ ਦਾਦਾ ਮਹੰਤ ਹਰਨਾਮ ਸਿੰਘ ਇਤਿਹਾਸਕ ਗੁਰਦੁਆਰਾ ਭੱਠਾ ਸਾਹਿਬ ਦੇ ਪ੍ਰਧਾਨ ਸਨ। ਪਿਤਾ ਜੀ ਵੀ ਇੱਥੇ ਹੀ ਇਲੈੱਕਟ੍ਰੀਸ਼ਨ ਦੇ ਕੰਮ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਹੋਣ ਵਾਲੇ ਪ੍ਰੋਗਰਾਮਾਂ ਦਾ ਪ੍ਰਬੰਧ ਵੀ ਕਰਦੇ ਅਤੇ ਸਟੇਜ ਦਾ ਸੰਚਾਲਨ ਵੀ ਕਰਦੇ।
ਇਸ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਸੁਣਦਿਆਂ ਰਣਜੀਤ ਦੇ ਅੰਦਰ ਸੰਗੀਤ ਪ੍ਰਤੀ ਰੁਚੀ ਪੈਦਾ ਹੋ ਗਈ। ਸਕੂਲ ਦੀਆਂ ਬਾਲ ਸਭਾਵਾਂ ਵਿੱਚ ਉਹ ਗੀਤ ਗਾਉਣ ਅਤੇ ਗਿੱਧਾ ਪਾਉਣ ਵਿੱਚ ਮੋਹਰੀ ਹੁੰਦੀ ਸੀ। 1964-65 ਵਿੱਚ ਪਰਿਵਾਰ ਲੁਧਿਆਣਾ ਦੀਆਂ ਜੜ੍ਹਾਂ ਵਿੱਚ ਵਸੇ ਪਿੰਡ ਜਮਾਲਪੁਰ ਆ ਗਿਆ। ਇੱਥੇ ਕਿਸੇ ਦੇ ਘਰ ਅਖੰਡ ਪਾਠ ਦਾ ਭੋਗ ਸੀ। ਇਸ ਸਮੇਂ ਰਣਜੀਤ ਨੇ ਇੱਕ ਸ਼ਬਦ ਗਾਇਆ। ਇੱਥੇ ਮੌਜੂਦ ਗਾਇਕ ਕਰਨੈਲ ਗਿੱਲ ਨੂੰ ਇਸ ਕੁੜੀ ਵਿੱਚ ਕਲਾ ਦੇ ਬੀਜ ਨਜ਼ਰ ਆਏ, ਉਸਨੇ ਹੌਸਲਾ ਅਫ਼ਜਾਈ ਕੀਤੀ। ਫਿਰ ਹਰਚਰਨ ਗਰੇਵਾਲ ਅਤੇ ਕਰਨੈਲ ਗਿੱਲ ਦੇ ਉਤਸ਼ਾਹਿਤ ਕਰਨ ’ਤੇ ਰਣਜੀਤ ਕੌਰ ਬਾਕਾਇਦਾ ਗਾਉਣ ਲੱਗ ਪਈ। ਕਰਨੈਲ ਗਿੱਲ ਨਾਲ ਇੱਕ ਦੋ ਪ੍ਰੋਗਰਾਮ ਵੀ ਕੀਤੇ। ਫਿਰ ਗੀਤਕਾਰ ਸੱਜਣ ਸਿੰਘ ਹੂੰਝਣ ਨਾਲ ਮੁਲਾਕਾਤ ਹੋਈ। ਉਨ੍ਹਾਂ ਦੀ ਪ੍ਰੇਰਨਾ ਸਦਕਾ 1966 ਵਿੱਚ ਅਮਰ ਸਿੰਘ ਸ਼ੇਰਪੁਰੀ ਨਾਲ ਕੋਲੰਬੀਆ ਕੰਪਨੀ ਵਿੱਚ ਪਹਿਲਾ ਤਵਾ ਰਿਕਾਰਡ ਹੋਇਆ। ਗੀਤ ਦੇ ਬੋਲ ਸਨ ‘ਮਾਹੀ ਵੇ ਮਾਹੀ ਮੈਨੂੰ ਭੰਗ ਚੜ੍ਹ ਗਈ’ ਅਤੇ ‘ਨੀਂ ਜੱਟ ਮੱਘਾ ਜਿਹਾ’ ਇਹ ਦੋਵੇਂ ਗੀਤ ਸੱਜਣ ਸਿੰਘ ਹੂੰਝਣ ਦੇ ਲਿਖੇ ਸਨ। ਇਸ ਸਾਲ ਵੱਖ ਵੱਖ ਗਾਇਕਾਂ ਨਾਲ ਪ੍ਰੋਗਰਾਮ  ਲਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਵਿੱਚ ਮੋਹਨ ਸਿੰਘ ਚਰਖਾ, ਸਾਬਰ ਹੁਸੈਨ ਸਾਬਰ ਆਦਿ ਸ਼ਾਮਲ ਸਨ। ਇੰਨਾ ਕੁਝ ਹੋਣ ਦੇ ਬਾਵਜੂਦ ਖੁੱਲ੍ਹ ਕੇ ਗਾਉਣ ਦਾ ਹੀਆ ਨਾ ਪਿਆ, ਸਗੋਂ ਇੱਕ ਸੰਕੋਚ ਜਿਹਾ ਬਣਿਆ ਰਿਹਾ। ਮੁਹੰਮਦ ਸਦੀਕ ਐੱਚ.ਐੱਮ.ਵੀ. ਦੇ ਦਫ਼ਤਰ ਵਿੱਚ ਰਿਕਾਰਡਿੰਗ ਸਮੇਂ ਰਣਜੀਤ ਕੌਰ ਨੂੰ ਮਿਲ ਅਤੇ ਸੁਣ ਚੁੱਕਾ ਸੀ। ਰਣਜੀਤ ਕੌਰ ਦੇ ਪਿਤਾ ਦੇ ਕਹਿਣ ’ਤੇ ਸਦੀਕ ਨੇ ਰਣਜੀਤ ਕੌਰ ਨਾਲ ਸੈੱਟ ਬਣਾ ਲਿਆ ਅਤੇ ਪ੍ਰੋਗਰਾਮ ਲਾਉਣੇ ਸ਼ੁਰੂ ਕਰ ਦਿੱਤੇ। ਇਸ ਜੋੜੀ ਨੇ ਪਹਿਲਾ ਪ੍ਰੋਗਰਾਮ 1967 ਨੂੰ ਬਰਨਾਲਾ ਦੇ ਨੇੜਲੇ ਪਿੰਡ ਰਾਜੋਆਣਾ ਵਿਖੇ ਕੀਤਾ। ਰਣਜੀਤ ਕੌਰ ਨੇ ਗਾਇਕੀ ਦੇ ਅਸਲ ਗੁਰ ਮੁਹੰਮਦ ਸਦੀਕ ਤੋਂ ਹੀ ਸਿੱਖੇ, ਇਸ ਲਈ ਉਹ ਮੁਹੰਮਦ ਸਦੀਕ ਨੂੰ ਹੀ ਆਪਣਾ ਉਸਤਾਦ ਮੰਨਦੀ ਹੈ।
ਇਸ ਜੋੜੀ ਦੀ ਪਹਿਲੀ ਰਿਕਾਰਡਿੰਗ ਐੱਚ.ਐੱਮ.ਵੀ. ਕੰਪਨੀ ਵਿੱਚ 1968  ਵਿੱਚ ਹੋਈ। ਇਸ ਤਵੇ ਦੇ ਆਉਣ ਨਾਲ ਮੁਹੰਮਦ ਸਦੀਕ ਦੀ ਬਾਜ਼ਾਰ ਵਿੱਚ ਕੀਮਤ ਬਹੁਤ ਵਧ ਗਈ ਅਤੇ ਰਣਜੀਤ ਕੌਰ ਦਾ ਵੀ ਨਾਂ ਚੱਲ ਪਿਆ। ਧੜਾ ਧੜ ਰਿਕਾਰਡਿੰਗ ਹੋਣ ਲੱਗੀ ਅਤੇ ਸਟੇਜ ਪ੍ਰੋਗਰਾਮਾਂ ਦਾ ਤਾਂ ਕੋਈ ਅੰਤ ਹੀ ਨਹੀਂ ਰਿਹਾ। ਦੋਗਾਣਾ ਗਾਇਕੀ ਵਿੱਚ ਜੋ ਪੈੜਾਂ ਇਸ ਜੋੜੀ ਨੇ ਪਾਈਆਂ, ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਉਹ ਅਮਿੱਟ ਹਨ। ਸਰੋਤਿਆਂ ਨੇ ਇਸ ਜੋੜੀ ਨੂੰ ਇੰਨਾ ਮਾਣ ਤੇ ਸਤਿਕਾਰ ਦਿੱਤਾ ਕਿ ਲਗਪਗ ਪੈਂਤੀ ਸਾਲ ਇਸ ਨੇ ਸਰੋਤਿਆਂ ਦੇ ਦਿਲਾਂ ’ਤੇ ਰਾਜ ਕੀਤਾ। ਇਸ ਲੰਮੇ ਅਰਸੇ ਦੌਰਾਨ ਇਨ੍ਹਾਂ ਦੀ ਆਵਾਜ਼ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਗੀਤ ਤਵਿਆਂ ਅਤੇ ਕੈਸੇਟਾਂ ਵਿੱਚ ਰਿਕਾਰਡ ਹੋਏ ਜਿਨ੍ਹਾਂ ਨੂੰ ਹਰ ਵਰਗ ਦੇ ਸਰੋਤਿਆਂ ਨੇ ਪ੍ਰਵਾਨ ਕੀਤਾ। ਇਸ ਸਮੇਂ ਦੌਰਾਨ ਰਣਜੀਤ ਕੌਰ ਨੇ ਭਾਵੇਂ ਮੁਹੰਮਦ ਸਦੀਕ ਤੋਂ ਇਲਾਵਾ ਹੋਰ ਕਿਸੇ ਗਾਇਕ ਨਾਲ ਸਟੇਜ ਪ੍ਰੋਗਰਾਮ ਨਹੀਂ ਕੀਤਾ, ਪਰ ਕੁਝ ਗਾਇਕਾਂ ਨਾਲ ਉਸਦੇ ਇੱਕਾਦੁੱਕਾ ਦੋਗਾਣੇ ਜ਼ਰੂਰ ਰਿਕਾਰਡ ਹੋਏ। ਇਨ੍ਹਾਂ ਵਿੱਚ ਕਰਨੈਲ ਗਿੱਲ, ਰੰਗਾ ਸਿੰਘ ਮਾਨ, ਕੁਲਦੀਪ ਪ੍ਰਦੇਸੀ ਆਦਿ ਸ਼ਾਮਲ ਹਨ।
ਦੋਗਾਣਿਆਂ ਤੋਂ ਇਲਾਵਾ ਰਣਜੀਤ ਕੌਰ ਦੀ ਆਵਾਜ਼ ਵਿੱਚ ਬਹੁਤ ਸਾਰੇ ਸੋਲੋ ਗੀਤ ਵੀ ਰਿਕਾਰਡ ਹੋਏ, ਜਿਨ੍ਹਾਂ ਸਦਕਾ ਉਸਨੇ ਪੰਜਾਬੀ ਸਰੋਤਿਆਂ ’ਤੇ ਆਪਣੀ ਵੱਖਰੀ ਛਾਪ ਛੱਡੀ। ਰੇਡੀਓ ਦੀ ਉਹ ਬੀ ਗਰੇਡ ਦੀ ਕਲਾਕਾਰ ਹੈ ਅਤੇ 1970 ਵਿੱਚ ਪਹਿਲੀ ਵਾਰ ਉਸਨੇ ਗਾਇਆ ‘ਮੈਨੂੰ ਗਰਮੀ ਦਾ ਹੋ ਗਿਆ ਬੁਖ਼ਾਰ’। ਉਸਤੋਂ ਬਾਅਦ ਲਗਪਗ ਉਸਦਾ ਹਰ ਗੀਤ ਰੇਡੀਓ ਤੋਂ ਪ੍ਰਸਾਰਿਤ ਹੁੰਦਾ ਰਿਹਾ। ਉਸਦੇ ਗਾਏ ਸੈਂਕੜੇ ਗੀਤਾਂ ਵਿੱਚੋਂ ਕੁਝ ਦੇ ਮੁੱਖੜੇ ਹਨ:
* ਅੱਜ ਤੈਂ ਮੈਨੂੰ ਮਾਰ ਪੁਆਈ ਨਣਦੇ
* ਖਾਲੀ ਘੋੜੀ ਹਿਣਕਦੀ, ਉਤੇ ਨੀ ਦੀਂਹਦਾ ਵੀਰ
*  ਲੈ ਖ਼ਬਰ ਨਿਆਣੀ ਦੀ, ਬਾਬਲਾ ਦਰਦ ਵੰਡਾ ਲੈ ਧੀ ਦੇ
*  ਘੜਿਆ ਝਨਾਂ ਤੋਂ ਮੈਨੂੰ ਲਾ ਦੇ ਪਾਰ ਵੇ (ਸਾਰੇ ਸੋਲੋ)
*  ਤੇਰਾ ਲੈਣ ਮੁਕਲਾਵਾ ਨੀ ਮੈਂ ਆਇਆ ਬੱਲੀਏ
*  ਮੁੰਡਾ ਤੇਰਾ ਮੈਂ ਚੱਕ ਨੂੰ, ਚਲ ਚੱਲੀਏ, ਚੜਿੱਕ ਦੇ ਮੇਲੇ
*  ਆਪੇ ਭੌਰ ਨੇ ਥੱਪੀਆਂ ਰੋਟੀਆਂ, ਆਪੇ ਦਾਲ ਬਣਾਈ ਨੀ
* ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ
*  ਅਸੀਂ ਅੱਲੜ੍ਹਪੁਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ।
*  ਛਟੀਆਂ ਦੀ ਅੱਗ ਨਾ ਬਲੇ, ਫੂਕਾਂ ਮਾਰੇ ਨੀ ਲਿਆਓ
ਛੜਾ ਫੜਕੇ (ਸਾਰੇ ਦੋਗਾਣੇ)
ਰਣਜੀਤ ਕੌਰ ਦੀ ਗਾਇਕੀ ਦੀ ਇੱਕ ਵਿਸ਼ੇਸ਼ਤਾ ਉਸਦਾ ਸ਼ੁੱਧ ਉਚਾਰਣ ਹੈ। ਮੁੱਢਲੇ ਪੜਾਅ ਦੇ ਕੁਝ ਗੀਤਾਂ ਨੂੰ ਛੱਡ ਕੇ ਉਸਦੇ ਸਾਰੇ ਗੀਤਾਂ ਦਾ ਸ਼ਬਦ ਉਚਾਰਣ ਸ਼ੁੱਧ ਤੇ ਸਪੱਸ਼ਟ ਹੈ। ਇਸ ਦੇ ਨਾਲ ਨਾਲ ਉਸਨੇ ਗੀਤਾਂ ਦੇ ਵਿਸ਼ਿਆਂ ਅਨੁਸਾਰ ਆਪਣੀ ਆਵਾਜ਼ ਅਤੇ ਅੰਦਾਜ਼ ਨੂੰ ਢਾਲਿਆ ਹੋਇਆ ਹੈ। ‘ਡੂੰਘੇ ਡੁੱਬ ਗਿਓਂ ਜਿਗਰੀਆ ਯਾਰਾ, ਪੱਤਣਾਂ ਤੇ ਭਾਲਦੀ ਫਿਰਾਂ’ ਅਤੇ ‘ਲੈ ਖ਼ਬਰ ਨਿਆਣੀ ਦੀ, ਬਾਬਲਾ ਦਰਦ ਵੰਡਾ ਲੈ ਧੀ ਦੇ’ ਗੀਤ ਨੂੰ ਉਸਨੇ ਬਾ ਕਮਾਲ ਸੋਜ਼ ਭਰੀ ਆਵਾਜ਼ ਵਿੱਚ ਗਾਇਆ ਹੈ। ‘ਲਾਹ ਲਈ ਊ ਮੁੰਦਰੀ ਮੇਰੀ’ ਗੀਤ ਵਿੱਚੋਂ ਉਸਦੀ ਸ਼ੋਖੀ ਅਤੇ ਸ਼ਿਕਵਾ ਸਪੱਸ਼ਟ ਝਲਕਦਾ ਹੈ। ਇਸੇ ਤਰ੍ਹਾਂ ‘ਖਾਲੀ ਘੋੜੀ ਹਿਣਕਦੀ’ ਗੀਤ ਵਿਚਲਾ ਦਰਦ ਸਰੋਤੇ ਨੂੰ ਖ਼ੁਦ-ਬ-ਖ਼ੁਦ ਅਨੁਭਵ ਹੁੰਦਾ ਹੈ।
ਦੂਰਦਰਸ਼ਨ ਤੋਂ ਉਹ ਉਦੋਂ ਦੀ ਗਾ ਰਹੀ ਹੈ ਜਦੋਂ ਦਾ ਜਲੰਧਰ ਦੂਰਦਰਸ਼ਨ ਕੇਂਦਰ ਬਣਿਆ ਹੈ। ਕੁਝ ਫ਼ਿਲਮਾਂ ਵਿੱਚ ਵੀ ਰਣਜੀਤ ਕੌਰ ਨੇ ਪਿੱਠਵਰਤੀ ਗਾਇਕਾ ਵਜੋਂ ਗਾਇਆ ਜਿਨ੍ਹਾਂ ਵਿੱਚ ਮੁੱਖ ‘ਸਰਪੰਚ’ ਅਤੇ ‘ਪਟੋਲਾ’ ਹਨ। ਗਾਇਕੀ ਦੇ ਨਾਲ ਨਾਲ ਉਸਨੇ ਕੁਝ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਵੀ ਕੀਤੀ ਹੈ। ‘ਕੁੱਲੀ ਯਾਰ ਦੀ’, ‘ਸੈਦਾਂ ਜੋਗਣ’, ‘ਰਾਣੋ’, ‘ਗੁੱਡੋ’ ਆਦਿ ਫ਼ਿਲਮਾਂ ਵਿੱਚ ਉਸਦੀ ਅਦਾਕਾਰੀ ਦੇਖੀ ਜਾ ਸਕਦੀ ਹੈ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਮਨੋਰੰਜਨ ਹਿੱਤ ਉਸਨੇ ਇੱਕ ਵਾਰ ਨਹੀਂ ਸਗੋਂ ਕਈ ਵਾਰ ਆਪਣੇ ਗਰੁੱਪ ਨਾਲ ਚੱਕਰ ਲਾਏ। ਪਹਿਲੀ ਫੇਰੀ ਦੌਰਾਨ ਮਲੇਸ਼ੀਆ, ਸਿੰਗਾਪੁਰ, ਥਾਈਲੈਂਡ, ਆਸਟਰੇਲੀਆ, ਇੰਗਲੈਂਡ, ਜਰਮਨ, ਅਮਰੀਕਾ ਅਤੇ ਕੈਨੇਡਾ ਘੁੰਮਿਆ। ਉਸਤੋਂ ਬਾਅਦ ਕਈ ਵਿਦੇਸ਼ੀ ਟੂਰ ਬਣੇ ਅਤੇ ਲਗਪਗ ਪੂਰੀ ਦੁਨੀਆਂ ਹੀ ਘੁੰਮ ਦਿੱਤੀ।
ਆਪਣੀ ਜ਼ਿੰਦਗੀ ਦੀ ਸਿਖ਼ਰ ਦੁਪਹਿਰ ਉਸਨੇ ਗਾਇਕੀ ਦੇ ਲੇਖੇ ਲਾ ਦਿੱਤੀ ਤੇ ਢਲਦੀ ਦੁਪਹਿਰ ਵੇਲੇ ਉਸਨੂੰ ਇਸਦਾ ਅਹਿਸਾਸ ਹੋਇਆ। ਦੇਰ ਆਏ ਦਰੁਸਤ ਆਏ ਦੇ ਅਖਾਣ ਨੂੰ ਮੰਨਦਿਆਂ ਹੋਇਆਂ ਉਸਨੇ ਲਗਪਗ ਸਾਢੇ ਚਾਰ ਦਹਾਕੇ ਦੀ ਇਕੱਲਤਾ ਨੂੰ ਦੂਰ ਕਰਦਿਆਂ 1994 ਵਿੱਚ ਇਟਲੀ ਵਸਦੇ ਹਰਜੀਤ ਸਿੰਘ ਨਾਲ ਲਾਵਾਂ ਲੈ ਲਈਆਂ। ਕਦੇ ਇਟਲੀ ਅਤੇ ਕਦੇ ਭਾਰਤ ਰਹਿੰਦਿਆਂ ਉਹ ਮੁਹੰਮਦ ਸਦੀਕ ਨਾਲ ਪ੍ਰੋਗਰਾਮ ਨਿਭਾਉਂਦੀ ਰਹੀ। ਪਿਛਲੇ ਕੁਝ ਸਮੇਂ ਤੋਂ ਉਸਦੀ ਆਵਾਜ਼ ਥੋੜ੍ਹੀ ਖ਼ਰਾਬ ਹੋ ਗਈ ਸੀ ਤੇ ਇਸ ਵਿੱਚ ਪਹਿਲਾਂ ਵਾਲੀ ਟੁਣਕਾਰ ਨਾ ਰਹੀ। 2003 ਦੇ ਆਰੰਭ ਵਿੱਚ ਜਦੋਂ ਰਣਜੀਤ ਕੌਰ ਦੋ ਮਹੀਨੇ ਲਈ ਇਟਲੀ ਜਾ ਕੇ ਆਈ ਤਾਂ ਮੁਹੰਮਦ ਸਦੀਕ ਨੇ ਨਵੀਂ ਕੁੜੀ ਸੁਖਜੀਤ ਕੌਰ ਨਾਲ ਪ੍ਰੋਗਰਾਮ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਰਣਜੀਤ ਕੌਰ ਨੂੰ ਅਣਗੌਲਿਆਂ ਕਰ ਦਿੱਤਾ। ਫਰਵਰੀ 2002 ਵਿੱਚ ਲਹਿਰਾਗਾਗਾ ਵਿਖੇ ਇਸ ਜੋੜੀ ਦੀ ਆਖਰੀ ਸਟੇਜ ਸੀ।
ਇੱਕ ਭਰਾ ਅਤੇ ਭੈਣ ਦੇ ਇਸ ਜਹਾਨ ਵਿੱਚੋਂ ਸਮੇਂ ਤੋਂ ਪਹਿਲਾਂ ਤੁਰ ਜਾਣ ਕਾਰਨ ਰਣਜੀਤ ਕੌਰ ਦੀਆਂ ਜ਼ਿੰਮੇਵਾਰੀਆਂ ਹੋਰ ਵਧ ਗਈਆਂ। ਉਸਨੇ ਆਪਣੇ ਭਤੀਜੇ-ਭਤੀਜੀਆਂ ਅਤੇ ਭਾਣਜੇ-ਭਾਣਜੀਆਂ ਨੂੰ ਯਥਾਯੋਗ ਸਿੱਖਿਆ ਦਿਵਾਈ ਅਤੇ ਦਿਵਾ ਰਹੀ ਹੈ। ਅੱਜਕੱਲ੍ਹ ਉਹ ਲੁਧਿਆਣਾ ਆਪਣੇ ਪਰਿਵਾਰ ਸਮੇਤ ਰਹਿ ਰਹੀ ਹੈ। ਉਸਦੇ ਚਾਹਵਾਨ ਸਰੋਤੇ ਲੋਕ ਗਾਇਕੀ ਦੇ ਖੇਤਰ ਵਿੱਚ ਪਾਏ ਉਸਦੇ ਯੋਗਦਾਨ ਸਦਕਾ ਸਮੇਂ ਸਮੇਂ ’ਤੇ ਉਸ ਦੀ ਕਲਾ ਦਾ ਸਨਮਾਨ ਕਰਦੇ ਰਹਿੰਦੇ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮੁਲਾਕਾਤਾਂ ਵਿੱਚ ਹੋਰ
ਖ਼ਲਨਾਇਕ ਬਣਿਆ ਕਰਤਾਰ ਚੀਮਾ

ਲੀਹੋਂ ਲੱਥਾ ਪੰਜਾਬੀ ਸਿਨਮਾ ਮੁੜ ਲੀਹ ’ਤੇ ਆਉਣ ਲੱਗਾ ਹੈ। ਇਸ ਦੌਰਾਨ ਜਿੱਥੇ ਕਈ ਨਵੇਂ ਚਿਹਰਿਆਂ ਨੂੰ ਪਛਾਣ ਮਿਲ ਰਹੀ ਹੈ, ਉੱਥੇ ਇਸ ਖੇਤਰ ਵਿਚ ਲੰਬੇ ਸਮੇਂ ਤੋਂ ਜੁੜੇ ਹੋਏ ਅਦਾਕਾਰਾਂ ਨੂੰ ਵੀ ਖੁੱਲ੍ਹ ਕੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਸੈਂਕੜੇ ਸੰਗੀਤਕ ਵੀਡੀਓਜ਼ ਅਤੇ ਅੱਧੀ ਦਰਜਨ ਦੇ ਕਰੀਬ ਫ਼ਿਲਮਾਂ ’ਚ ਦਮਦਾਰ ਭੂਮਿਕਾ ਨਿਭਾ ਚੁੱਕਿਆ ਕਰਤਾਰ ਚੀਮਾ ਵੀ ਬਦਲਦੇ ਦੌਰ ’ਚ ਖ਼ੁਦ ਨੂੰ ਨਵੇਂ ਰੂਪ ’ਚ ਦਰਸ਼ਕਾਂ ਸਾਹਮਣੇ ਲੈ ਕੇ ਆ ਰਿਹਾ ਹੈ।

ਸੱਚਮੁੱਚ ਮਾਂ ਵਰਗੀ ਅਦਾਕਾਰਾ

ਪਿਛਲੇ ਅਰਸੇ ਦੌਰਾਨ ਬਣੀਆਂ ਕਈ ਹਿੱਟ ਪੰਜਾਬੀ ਫ਼ਿਲਮਾਂ ਵਿਚ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਰੁਪਿੰਦਰ ਰੂਪੀ ਸੱਚਮੁੱਚ ਮਾਂ ਵਰਗੀ ਹੈ। ਮਾਂ ਦੇ ਵਧੇਰੇ ਕਿਰਦਾਰ ਪੇਸ਼ ਕਰਨ ਕਾਰਨ ਉਸ ਦੇ ਚਿਹਰੇ ਅਤੇ ਗੱਲਬਾਤ ਵਿਚ ਅਜਿਹੀ ਸਹਿਜਤਾ ਆ ਗਈ ਹੈ ਕਿ ਹਰੇਕ ਨੂੰ ਉਸ ਵਿਚੋਂ ਮਮਤਾ ਝਲਕਦੀ ਪ੍ਰਤੀਤ ਹੁੰਦੀ ਹੈ। ਰੂਪੀ ਦੀ ਪੂਰੀ ਜ਼ਿੰਦਗੀ ਅਦਾਕਾਰੀ ਨਾਲ ਜੁੜੀ ਹੋਈ ਹੈ। ਫ਼ਿਲਮਾਂ ਤੋਂ ਪਹਿਲਾਂ ਉਹ ਰੰਗ ਮੰਚ ਦੀ ਉੱਘੀ ਅਦਾਕਾਰਾ ਸੀ। ਰੰਗਮੰਚ ਨੂੰ ਉਸਨੇ ਹਮੇਸ਼ਾਂ ਪਿਆਰ ਕੀਤਾ ਹੈ। ਅੱਧੀ-ਅੱਧੀ ਰਾਤ ਤਕ ਨਾਟਕ ਖੇਡਣ ਜਾਣਾ ਉਸ ਦੇ ਸੁਭਾਅ ਦਾ ਹਿੱਸਾ ਹੈ। ਉਹ ਰੰਗਮੰਚ ਨੂੰ ਮੁਹੱਬਤ ਦਾ ਹੀ ਦੂਜਾ ਨਾਂ ਮੰਨਦੀ ਹੈ।

ਸਮਾਜਿਕ ਮੁੱਦਿਆਂ ਦੀ ਗੱਲ ਕਰੇਗੀ ‘ਜਿੰਦੜੀ’

ਪੰਜਾਬ ਦੇ ਮੌਜੁੂਦਾ ਦੌਰ ਵਿਚ ਵਧਦੀ ਜਾ ਰਹੀ ਗੁੰਡਾਗਰਦੀ,ਅਖੌਤੀ ਬਾਬਿਆਂ ਅਤੇ ਭ੍ਰਿਸ਼ਟ ਹੋਈ ਪ੍ਰਣਾਲੀ ’ਤੇ ਤਿੱਖਾ ਵਿਅੰਗ ਕਰਦੀ ਫ਼ਿਲਮ ‘ਜਿੰਦੜੀ’ ਪੰਜਾਬੀ ਸਿਨਮਾ ਨੂੰ ਨਵਾਂ ਮੋੜ ਦੇਵੇਗੀ।
‘ਰੁਪਿੰਦਰ ਗਾਂਧੀ’ ਤੇ ‘ਡਾਕੂਆਂ ਦਾ ਮੁੰਡਾ’ ਫ਼ਿਲਮਾਂ ਨਾਲ ਪੰਜਾਬੀ ਸਿਨਮਾ ਵਿਚ ਐਕਸ਼ਨ ਹੀਰੋ ਬਣਕੇ ਉੱਭਰਿਆ ਦੇਵ ਖਰੌੜ ਇਸ ਫ਼ਿਲਮ ਦਾ ਨਾਇਕ ਬਣਿਆ ਹੈ। ਇਸ ਵਿਚ ਦਰਸ਼ਕ ਉਸਦੀ ਅਦਾਕਾਰੀ ਦੇ ਕਈ ਨਵੇਂ ਰੰਗ ਵੇਖਣਗੇ। ਦੇਵ ਖਰੋੜ ਦੀ ਇਹ ਫ਼ਿਲਮ ਪੰਜਾਬ ਵਿੱਚ ਵਾਪਰੀਆਂ ਕਈ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਹੈ।

ਵਿਰਲੇ ਸਰੋਤੇ ਹੁੰਦੇ ਆਸ਼ਕਾਂ ਦੇ ਰਾਗ ਦੇ..!

ਇਕ ਦਿਨ ਪੰਜਾਬੀ ਦਾ ਸ਼ਾਇਰ ਗੁਰਪ੍ਰੀਤ ਮਾਨਸਾ ਤੋਂ ਆਇਆ ਤੇ ਸਵੇਰੇ ਸਵੇਰੇ ਸੰਤ ਸਤਨਾਮ ਸਿੰਘ ਦੀ ਉਦਾਸੀਨ ਕੁਟੀਆ ਪਹੁੰਚ ਗਿਆ। ਉਹ ਸ਼ਾਸਤਰੀ ਗਾਇਨ ਸੁਣਨ ਦਾ ਸ਼ੌਕੀਨ ਹੈ ਅਤੇ ਸੰਤ ਸਤਨਾਮ ਸਿੰਘ ਕਿਰਾਨਾ ਘਰਾਣੇ ਦੇ ਸ਼ਾਸਤਰੀ ਗਾਇਕ, ਉਦਾਸੀ ਸਾਧੂ, ਵਿਦਵਾਨ। ਗੁਰਪ੍ਰੀਤ ਜਿਹਾ ਸ਼ਾਇਰ ਗਿਆ ਹੈ ਤਾਂ ਕੁਝ ਵਿਚਾਰਾਂ ਵੀ ਹੋਣੀਆਂ ਈ ਸਨ। ਸ਼ਾਇਰੀ ਬਾਰੇ ਗੱਲਬਾਤ ਤੁਰਦੀ ਹੈ। ਏਨੇ ਵਿਚ ਕਾਲੇ ਰੰਗ ਦਾ ਨਿੱਕਾ ਜਿਹਾ ਪੰਛੀ ਸੰਤ ਜੀ ਦੇ ਕਮਰੇ ਦੇ ਸ਼ੀਸ਼ੇ ਨਾਲ ਚਿਪਕ ਕੇ ਕੁਝ ਕਹਿੰਦਾ ਹੈ। ਗੁਰਪ੍ਰੀਤ ਧਿਆਨ ਨਾਲ ਸੁਣਦਾ ਹੈ। ਪੰਛੀ ਕਹਿ ਰਿਹਾ ਹੈ ਕਿ ‘ਕੀ ਹੋ ਗਿਐ, ਅੱਜ ਗਾਉਣਾ ਨਹੀਂ, ਅੱਜ ਗਾਉਣਾ ਨਹੀਂ..?’’ ਇਹ ਕੋਈ ਕੌਤਕ ਨਹੀਂ ਹੈ, ਪ੍ਰੇਮ ਹੈ। ਇਸਨੂੰ ਪ੍ਰੇਮ ਨਾਲ ਹੀ ਸਮਝਿਆ ਜਾ ਸਕਦਾ ਹੈ। ਉਸ ਪੰਛੀ ਦਾ ਸੰਗੀਤ ਨਾਲ ਪ੍ਰੇਮ ਹੈ। ਉਸ ਵਕਤ ਉਹ ਹਰ ਰੋਜ਼ ਸੰਤਾਂ ਦਾ ਗਾਇਨ ਸੁਣਦਾ ਹੈ, ਬਿਨ ਨਾਗਾ। ਅੱਜ ਨਾਗਾ ਪੈ ਗਿਆ। ਪੰਛੀ ਬਿਹਬਲ ਹੋ ਉੱਠਿਆ ਹੈ। ਇਹ ਹੈ ਸੰਗੀਤ ਨਾਲ ਪ੍ਰੇਮ। ਇਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ। ਗੁਰਪ੍ਰੀਤ ਧਰਤੀ ਨੂੰ ਮੱਥਾ ਟੇਕਦਾ ਹੈ। ਉਸ ਪੰਛੀ ਦੀ ਫਰਮਾਇਸ਼ ਤਾਂ ਪੂਰੀ ਕੀਤੀ ਜਾਂਦੀ ਹੈ।

ਅਚੇਤ ਹੀ ਸੰਗੀਤ ਦਾ ਖ਼ਜ਼ਾਨਾ ਸੰਭਾਲ ਰਿਹਾ ਭੀਮ ਸਿੰਘ ਲੁਬਾਣਾ

ਪੰਜਾਬੀ ਸੱਭਿਆਚਾਰ ਵਿੱਚ ਲਾਊਡ ਸਪੀਕਰ ਦਾ ਅਹਿਮ ਸਥਾਨ ਰਿਹਾ ਹੈ। ਸਾਊਂਡ ਬਖ਼ਸ਼ ਵਾਲੀਆਂ ਗ੍ਰਾਮੋਫੋਨ ਮਸ਼ੀਨਾਂ ਤਾਂ ਭਾਵੇਂ ਵੀਹਵੀਂ ਸਦੀ ਦੇ ਦੂਜੇ ਤੀਜੇ ਦਹਾਕੇ ਵਿੱਚ ਪ੍ਰਚੱਲਤ ਹੋ ਗਈਆਂ ਸਨ, ਪਰ ਐਂਪਲੀਫਾਇਰ ਵਾਲੇ ਲਾਊਡ ਸਪੀਕਰ ਪਿੰਡਾਂ ਵਿੱਚ ਛੇਵੇਂ ਦਹਾਕੇ ਦੌਰਾਨ ਹੀ ਪਹੁੰਚੇ। ਹਰ ਵੱਡੇ ਪਿੰਡ ਵਿੱਚ ਇੱਕ ਅੱਧ ਲਾਊਡ ਸਪੀਕਰ ਪਹੁੰਚ ਚੁੱਕਿਆ ਸੀ। ਇਸ ਨੂੰ ਆਮ ਲੋਕ ‘ਰੇੜੂਆ’ ਜਾਂ ‘ਰੇੜੀਆ’ ਕਹਿੰਦੇ ਸਨ। ਬਰਾਤਾਂ ਵਿਸ਼ੇਸ਼ ਤੌਰ ’ਤੇ ਸਪੀਕਰ ਵਾਲੇ ਨੂੰ ਆਪਣੇ ਨਾਲ ਲੈ ਕੇ ਜਾਂਦੀਆਂ।

ਗਾਇਕੀ ਵਿੱਚ ਅੱਗੇ ਵਧ ਰਿਹਾ ਕੌਸ਼ਲ

ਆਪਣੀ ਮਿਹਨਤ ਤੇ ਦ੍ਰਿੜ੍ਹ ਇਰਾਦੇ ਨਾਲ ਜੋ ਵਿਅਕਤੀ ਕਿਸੇ ਵੀ ਖੇਤਰ ਵਿੱਚ ਕਦਮ ਰੱਖਦਾ ਹੈ, ਉਹ ਇੱਕ ਦਿਨ ਮੰਜ਼ਿਲ ਨੂੰ ਪ੍ਰਾਪਤ ਕਰ ਹੀ ਲੈਂਦਾ ਹੈ। ਇਸੇ ਬਿਰਤੀ ਦਾ ਮਾਲਕ ਹੈ ਗਾਇਕ ਕੌਸ਼ਲ ਵਿਰਦੀ। ਇਸ ਖੇਤਰ ਵਿੱਚ ਉਹ ਚੰਗਾ ਨਾਮਣਾ ਖੱਟ ਰਿਹਾ ਹੈ।

ਪੰਜਾਬੀ ਲੋਕ ਗਾਇਕੀ ਦਾ ‘ਦੀਪ’

‘ਕਿੱਥੇ ਚੱਲੀ ਐਂ ਸਰੋਂ ਦਾ ਫੁੱਲ ਬਣਕੇ, ਕੁੜੀਏ ਬਦਾਮੀ ਰੰਗੀਏ’ ਅਤੇ ‘ਮੇਰੇ ਰੰਗ ’ਤੇ ਦੁਪੱਟਾ ਕਿਹੜਾ ਸੱਜਦਾ, ਕੁੜੀਆਂ ਨੂੰ ਪੁੱਛਦੀ ਫਿਰੇ’ ਵਰਗੇ ਸਦਾਬਹਾਰ ਗੀਤਾਂ ਰਾਹੀਂ ਲੋਕ ਗਾਇਕੀ ਦੇ ਵਿਸ਼ਾਲ ਖੇਤਰ ਵਿੱਚ ਰੌਸ਼ਨੀ ਕਰਨ ਵਾਲਾ ਇਹ ਦੀਪਕ ਸੀ ਦਲੀਪ ਸਿੰਘ ‘ਦੀਪ’। ਇਨ੍ਹਾਂ ਅਮਰ ਗੀਤਾਂ ਵਿੱਚ ਦੀਪ ਨੇ ਕੇਵਲ ਰੂਹ ਹੀ ਨਹੀਂ ਭਰੀ, ਸਗੋਂ ਇਨ੍ਹਾਂ ਦਾ ਬੁੱਤ ਵੀ ਆਪ ਹੀ ਘੜਿਆ ਹੈ।

ਬਹੁਪੱਖੀ ਪ੍ਰਤਿਭਾ ਨਾਲ ਲਬਰੇਜ਼ ਗੱਭਰੂ

ਸਾਧਾਰਨ ਕਿਸਾਨ ਪਰਿਵਾਰ ਵਿੱਚ ਪੈਦਾ ਹੋ ਕੇ ਦੀਵੇ ਦੀ ਲੋਅ ਵਾਂਗ ਕਲਾਤਮਕ ਖੇਤਰ ’ਚ ਚਮਕਣ ਲਈ ਯਤਨਸ਼ੀਲ ਹੈ ਨੌਜਵਾਨ ਕਲਾਕਾਰ ਜਸਵੀਰ ਸਿੰਘ ਜਿਸਨੂੰ ਕਲਾ ਦੀ ਦੁਨੀਆਂ ਵਿੱਚ ਗੋਪੀ ਸਿੱਧੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹ ਇੱਕ ਰੰਗਕਰਮੀ, ਕਵੀ ਤੇ ਸੰਵਾਦ ਲੇਖਕ ਵੀ ਹੈ। ਇਸ ਨੌਜਵਾਨ ਦਾ ਪਿਛੋਕੜ ਜਗਰਾਉਂ ਤਹਿਸੀਲ ਦੇ ਪਿੰਡ ਡੱਲਾ ਦਾ ਹੈ।

ਨਵੇਂ ਸਫ਼ਰ ’ਤੇ ਨਿਕਲੀ ਕਵਿਤਾ ਕੌਸ਼ਿਕ

ਸਬ ਟੀ.ਵੀ. ਚੈਨਲ ’ਤੇ ਬਹੁ ਚਰਚਿਤ ਰਹੇ ਲਡ਼ੀਵਾਰ ‘ਐੱਫ.ਆਈ.ਆਰ’ ਵਿੱਚ ਇੰਸਪੈਕਟਰ ਚੰਦਰਮੁਖੀ ਚੌਟਾਲਾ ਦੇ ਕਿਰਦਾਰ ਨਾਲ ਚਰਚਾ ਵਿੱਚ ਆਈ ਕਵਿਤਾ ਕੌਸ਼ਿਕ ਅੱਜ ਛੋਟੇ ਪਰਦੇ ਤੋਂ ਬਾਅਦ ਪੌਲੀਵੁੱਡ ’ਚ ਆਪਣਾ ਨਾਂ ਚਮਕਾਉਣ ਵਿੱਚ ਰੁੱਝੀ ਹੋਈ ਹੈ। ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮ ’ਚ ਕਵਿਤਾ ਕੌਸ਼ਿਕ ਨੇ ਕਈ ਨਾਮਵਰ ਹਸਤੀਆਂ ਨਾਲ ਮੁੱਖ ਭੂਮਿਕਾਵਾਂ ਨਿਭਾਈਆਂ ਹਨ ਜੋ ਯਾਦਗਾਰ ਸਾਬਤ ਹੋਈਆਂ ਹਨ। ਤਿੱਖੇ ਨੈਣ ਨਕਸ਼, ਉੱਚੇ ਕੱਦ ਕਾਠ ਤੇ ਰੋਹਬਦਾਰ ਅੰਦਾਜ਼ ਵਾਲੀ ਕਵਿਤਾ ਨੇ ਆਉਂਦਿਆਂ ਹੀ ਪੰਜਾਬੀ ਸਿਨਮਾ ਦਾ ਰੂਪ ਹੋਰ ਜ਼ਿਆਦਾ ਸੰਵਾਰ ਦਿੱਤਾ ਹੈ।

ਹੁਣ ਵੀ ਜਗ ਰਹੀ ਹੈ ਅਮਰ ਦੀ ‘ਜੋਤ’

ਫ਼ਰੀਦਕੋਟ ਸ਼ਹਿਰ ਦੀ ਮਸ਼ਹੂਰ ਗਾਇਕਾ ਅਮਰਜੋਤ ਨੇ ਪੰਜਾਬੀ ਦੋਗਾਣਾ ਗਾਇਕੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਅਮਰਜੋਤ ਦਾ ਜਨਮ 1962 ਵਿੱਚ ਗਲੀ ਨੰਬਰ 2, ਡੋਗਰ ਬਸਤੀ ਫ਼ਰੀਦਕੋਟ ਵਿਖੇ ਪਿਤਾ ਗੁਰਚਰਨ ਸਿੰਘ ਤੇ ਮਾਤਾ ਰਾਜਬੰਸ ਕੌਰ ਦੇ ਘਰ ਹੋਇਆ। ਅਮਰਜੋਤ ਨੂੰ ਘਰ ਵਿੱਚ ਸਾਰੇ ਪਿਆਰ ਨਾਲ ਬੱਬੀ ਕਹਿ ਕੇ ਪੁਕਾਰਦੇ ਸਨ। ਸ਼ੁਰੂਆਤੀ ਦਿਨਾਂ ਵਿੱਚ ਉਸ ਨੇ ਆਪਣੀ ਵੱਡੀ ਭੈਣ ਇੰਦਰਜੀਤ ਕੌਰ ਪਾਸੋਂ ਗਾਇਕੀ ਦੇ ਗੁਰ ਸਿੱਖੇ ਤੇ ਬਾਅਦ ਵਿੱਚ ਉਸਤਾਦ ਜਸਵੰਤ ਭੰਵਰਾ ਨੂੰ ਆਪਣਾ ਗੁਰੂ ਧਾਰ ਲਿਆ।

ਵਿਦੇਸ਼ੀ ਧਰਤੀ ਦਾ ਪੰਜਾਬੀ ਫ਼ਨਕਾਰ

ਗਿੱਲ ਬਲਦੇਵ ਧਰਦਿਓ ਪੰਜਾਬੀ ਗੀਤ-ਸੰਗੀਤ ਨਾਲ ਜੁੜਿਆ ਇੱਕ ਅਜਿਹਾ ਫ਼ਨਕਾਰ ਹੈ ਜੋ ਵਿਦੇਸ਼ੀ ਧਰਤੀ ’ਤੇ ਰਹਿ ਕੇ ਮਾਂ-ਬੋਲੀ ਪੰਜਾਬੀ ਦੀ ਸੇਵਾ ਨਾਲ ਜੁੜਿਆ ਹੋਇਆ ਹੈ। ਉਹ ਜਦੋਂ ਸ਼ਮਲੇ ਵਾਲੀ ਪੱਗ ਬੰਨ੍ਹ ਕੇ, ਕੁੜਤਾ ਚਾਦਰਾ ਪਾ ਕੇ, ਹੱਥ ਵਿੱਚ ਤੂੰਬੀ ਫੜ ਕੇ ਉੱਚੀ ਹੇਕ ਵਿੱਚ ‘ਮਿਰਜ਼ਾ’ ਗਾਉਂਦਾ ਹੈ ਤਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਪੰਜਾਬ ਦੀ ਧਰਤੀ ਨਾਲ ਜੋੜ ਕੇ ਪੰਜਾਬ ਦੀਆਂ ਰੌਣਕਾਂ ਚੇਤੇ ਕਰਵਾ ਦਿੰਦਾ ਹੈ। ਉਸਦੇ ਗੀਤਾਂ ’ਤੇ ਗ਼ੈਰ-ਪੰਜਾਬੀ ਸਰੋਤੇ ਵੀ ਦੂਹਰੇ ਹੋ ਹੋ ਕੇ ਨੱਚਦੇ ਹਨ।

ਕਾਮੇਡੀ ਨਾਲ ਲਬਰੇਜ਼ ‘ਮਿਸਟਰ ਐਂਡ ਮਿਸਿਜ਼ 420 ਰਿਟਰਨਜ਼’

ਪੰਜਾਬੀ ਸਿਨਮਾ ਵਿੱਚ ਇਸ ਵੇਲੇ ਸਫ਼ਲ ਫ਼ਿਲਮਾਂ ਦਾ ਸੀਕੁਏਲ ਬਣਾਉਣ ਦਾ ਰੁਝਾਨ ਸਿਖ਼ਰਾਂ ’ਤੇ ਹੈ। ਪੰਜਾਬੀ ਦੀਆਂ ਅੱਧੀ ਦਰਜਨ ਦੇ ਨੇੜੇ ਫ਼ਿਲਮਾਂ ਦੇ ਸੀਕੁਏਲ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ ਲਗਪਗ ਸਭ ਨੂੰ ਦਰਸ਼ਕਾਂ ਦਾ ਹਾਂ ਪੱਖੀ ਹੁੰਗਾਰਾ ਮਿਲਿਆ ਹੈ। ਇਸੇ ਰੁਝਾਨ ਤਹਿਤ ਹੁਣ ਕਰੀਬ ਚਾਰ ਸਾਲ ਪਹਿਲਾਂ ਦੀ ਸਫ਼ਲ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420’ ਦਾ ਸੀਕੁਏਲ ‘ਮਿਸਟਰ ਐਂਡ ਮਿਸਿਜ਼ 420 ਰਿਟਰਨਜ਼’ ਸਿਰਲੇਖ ਹੇਠ ਪਰਦਾਪੇਸ਼ ਹੋਈ ਹੈ। ਇਹ ਉਸੇ ਫ਼ਿਲਮ ਦਾ ਸੀਕੁਏਲ ਹੈ, ਜਿਸ ਵਿੱਚ ਨਾਮਵਰ ਕਾਮੇਡੀਅਨ ਬੀਨੂੰ ਢਿੱਲੋਂ ਤੇ ਪੰਜਾਬੀ ਗਾਇਕ ਬੱਬਲ ਰਾਏ ਪਹਿਲੀ ਵਾਰ ‘ਔਰਤਾਂ’ ਦੇ ਰੂਪ ਵਿੱਚ ਨਜ਼ਰ ਆਏ ਸਨ। ਨਰੇਸ਼ ਕਥੂਰੀਆ ਦੀ ਲਿਖੀ ਤੇ ਸਿਤਿਜ ਚੌਧਰੀ ਦੀ ਨਿਰਦੇਸ਼ਤ ਇਸ ਫ਼ਿਲਮ ਦੀ ਸਫਲਤਾ ਨੇ ਹੀ ਫ਼ਿਲਮ ਦੇ ਵਿੱਤੀ ਮਾਲਕਾਂ ਨੂੰ ਇਸ ਦਾ ਸੀਕੁਏਲ ਬਣਾਉਣ ਲਈ ਪ੍ਰੇਰਿਤ ਕੀਤਾ।

ਗਾਇਕੀ ਤੇ ਅਦਾਕਾਰੀ ਦਾ ਸੁਮੇਲ

ਰਜਨੀ ਜੈਨ ਆਰਿਆ ਸੁਰੀਲੀ ਆਵਾਜ਼ ਦੇ ਨਾਲ ਨਾਲ ਅਦਾਕਾਰੀ ਦੀ ਮਾਲਕ ਹੈ। ਲੁਧਿਆਣਾ ਵਿੱਚ ਪਿਤਾ ਹਰੀ ਕ੍ਰਿਸ਼ਨ ਤੇ ਮਾਤਾ ਤ੍ਰਿਪਤਾ ਜੈਨ ਦੇ ਘਰ ਪੈਦਾ ਹੋਈ ਰਜਨੀ ਨੂੰ ਯੂਨੀਵਰਸਿਟੀ ਦੀ ਪੜ੍ਹਾਈ ਕਰਦਿਆਂ ਗਾਇਕੀ ਦੀ ਚੇਟਕ ਲੱਗ ਗਈ। ਉਹ ਜੈਨ ਧਰਮ ਦੀ ਅਜਿਹੀ ਗਾਇਕਾ ਹੈ ਜਿਸ ਨੇ ਜੈਨ ਧਰਮ ਦੇ ਨਾਲ ਨਾਲ ਪੰਜਾਬੀ, ਹਿੰਦੀ, ਉਰਦੂ, ਸਪੈਨਿਸ਼ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਵੀ ਗਾਇਆ ਹੈ। ਉਸਦੇ ਗਾਏ ਗੀਤ ‘ਮਹਿੰਦੀਆਂ’, ‘ਕੈਲੀਬਰ’, ‘ਫੁੱਲਕਾਰੀ’, ‘ਢੋਲਾ’ ਅਤੇ ‘ਦਾਦੀ ਮਾਂ’ ਬਹੁਤ ਹਿੱਟ ਹੋਏ। ਉਹ ਪੰਜਾਬੀ ਲੋਕ ਗਾਇਕੀ ਵਿੱਚ ਵੀ ਆਪਣੀ ਚੰਗੀ ਪਛਾਣ ਬਣਾਈ ਬੈਠੀ ਹੈ।

ਲੋਕ ਪੱਖੀ ਗਾਇਕੀ ਦਾ ਤਰਜਮਾਨ

ਸੱਭਿਆਚਾਰ, ਪੰਜਾਬੀਅਤ, ਪੁਰਾਤਨ ਵਿਰਸੇ ਅਤੇ ਸੱਚੇ ਸੁੱਚੇ ਰਿਸ਼ਤਿਆਂ ਦੀ ਆਪਣੀ ਟੁਣਕਦੀ ਆਵਾਜ਼ ਵਿੱਚ ਬਾਤ ਪਾਉਣ ਵਾਲਾ ਗਵੱਈਆ ਹੈ ਹਰਿੰਦਰ ਸੰਧੂ। ਸੰਧੂ ਨੇ ਅੱਜ ਤਕ ਮਿਆਰੀ, ਸਨੇਹ ਭਰਪੂਰ ਤੇ ਸਮਾਜਿਕ ਵਿਸ਼ਿਆਂ ਉੱਪਰ ਆਪਣੀ ਵਿਲੱਖਣ ਸ਼ੈਲੀ ਅਨੁਸਾਰ ਗੀਤ ਗਾ ਕੇ ਸੰਗੀਤਕ ਖੇਤਰ ਅੰਦਰ ਆਪਣਾ ਵੱਖਰਾ ਮੁਕਾਮ ਬਣਾਇਆ ਹੈ। ਉਹ ਆਪਣੇ ਗੀਤਾਂ ਦੀ ਚੋਣ ਸਮੇਂ ਪੇਂਡੂ ਸੱਭਿਆਚਾਰ, ਸ਼ਬਦਾਵਲੀ, ਬੇਲੋੜੀਆਂ ਸੰਗੀਤਕ ਧੁਨਾਂ ਦਾ ਸ਼ੋਰ ਸ਼ਰਾਬਾ, ਵੀਡੀਓ ਫ਼ਿਲਮਾਂਕਣ ਆਦਿ ਦਾ ਖ਼ਾਸ ਖਿਆਲ ਰੱਖਦਾ ਹੈ। ਉਸਦੀ ਮੋਹ ਵਿੱਚ ਭਿੱਜੇ ਰਿਸ਼ਤਿਆਂ ਦੀ ਪੇਂਡੂ ਵੰਨਗੀ ‘ਗੁੱਡੀ ਦਾ ਪ੍ਰਹੁਣਾ ਆ ਗਿਆ’ ਸੰਗੀਤਕ ਪੇਸ਼ਕਾਰੀ ਬੇਹੱਦ ਸਫਲ ਹੋ ਨਿੱਬੜੀ।

ਸਮਾਜਿਕ ਸਰੋਕਾਰਾਂ ਨਾਲ ਜੁੜਿਆ ਗਾਇਕ

ਅਜੋਕੀ ਪੰਜਾਬੀ ਗਾਇਕੀ ਤੇ ਗੀਤਕਾਰੀ ’ਚ ਦਿਨੋਂ-ਦਿਨ ਆ ਰਹੀ ਗਿਰਾਵਟ ਨੇ ਸਾਡੇ ਸਮਾਜਿਕ ਰਿਸ਼ਤਿਆਂ ਨੂੰ ਢਾਹ ਲਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ, ਪਰ ਸਿੰਦਰ ਧੌਲਾ ਉਹ ਗਾਇਕ ਹੈ ਜਿਸਨੇ ਤੜਕ-ਭੜਕ ਵਾਲੀ ਗਾਇਕੀ ਤੋਂ ਪਾਸੇ ਹੋ ਕੇ ਸਮਾਜਿਕ ਕਦਰਾਂ ਕੀਮਤਾਂ ਦੀ ਹਾਮੀ ਭਰਦੇ ਗੀਤਾਂ ਵਾਲੀ ਸਾਫ਼-ਸੁਥਰੀ ਤੇ ਮਿਆਰੀ ਗਾਇਕੀ ਨਾਲ ਇੱਕ ਖ਼ਾਸ ਰੁਤਬਾ ਕਾਇਮ ਕੀਤਾ ਹੈ।

ਸੱਭਿਆਚਾਰਕ ਮੇਲਿਆਂ ਦੀ ਰੌਣਕ

ਜ਼ਿਲ੍ਹਾ ਮੁਹਾਲੀ ਦੇ ਸ਼ਹਿਰ ਕੁਰਾਲੀ ਨਜ਼ਦੀਕ ਪਿੰਡ ਗੁੰਨੋ ਮਾਜਰਾ ਦਾ ਜੰਮਪਲ ਇਕਬਾਲ ਅੱਜ ਕਿਸੇ ਜਾਣ ਪਛਾਣ ਦਾ ਮੁਹਤਾਜ਼ ਨਹੀਂ, ਉਹ ਸ਼ਾਇਰੀ ਦਾ ਭਰ ਵਗਦਾ ਦਰਿਆ ਹੈ। ਮੰਚ ਉੱਤੇ ਪੁੱਜਦਿਆਂ ਹੀ ਉਹ ਸ਼ੇਅਰੋ ਸ਼ਾਇਰੀ ਵਿੱਚ ਅਜਿਹਾ ਖੁਭਦਾ ਹੈ ਕਿ ਦਰਸ਼ਕਾਂ ਨੂੰ ਉਂਗਲ ਫੜ ਕੇ ਮੱਲੋਮੱਲੀ ਨਾਲ ਤੋਰ ਲੈਂਦਾ ਹੈ। ਉਮਰ ਦੇ ਨਾਲ ਹਾਸਲ ਕੀਤੇ ਤਜਰਬੇ ਦੇ ਸਿਰ ਉੱਤੇ ਉਹ ਸਟੇਜ ਨੂੰ ਅਜਿਹਾ ਬੰਨ੍ਹਦਾ ਹੈ ਕਿ ਗਈ ਰਾਤ ਤਕ ਉਹ ਹਰ ਕਲਾਕਾਰ ਨੂੰ ਪੇਸ਼ ਕਰਕੇ ਜ਼ਿੰਮੇਵਾਰੀ ਨੂੰ ਸਫਲਤਾ ਨਾਲ ਨਿਭਾਅ ਜਾਂਦਾ ਹੈ। ਪਿਛਲੇ ਕਈ ਸਾਲਾਂ ਤੋਂ ਮੰਚ ਸੰਚਾਲਨ ਦੇ ਖੇਤਰ ਵਿੱਚ ਜਨੂੰਨ ਦੀ ਹੱਦ ਤਕ ਜੁੜਿਆ ਇਕਬਾਲ ਗੁੰਨੋਮਾਜਰਾ ਆਪਣੇ ਪਿੰਡ ਦਾ ਹੀ ਨਹੀਂ ਸਗੋਂ ਅੱਜਕਲ੍ਹ ਪੰਜਾਬੀ ਮਾਂ ਬੋਲੀ ਦਾ ਸਿਰਨਾਵਾਂ ਬਣ ਚੁੱਕਿਆ ਹੈ। ਪਿਤਾ ਕਰਨੈਲ ਸਿੰਘ ਤੇ ਮਾਂ ਸੁਰਜੀਤ ਕੌਰ ਤੋਂ ਵਿਰਸੇ ਵਿੱਚ ਮਿਲੀ ਸ਼ਾਇਰੀ ਦੀ ਗੁੜ੍ਹਤੀ ਦੀ ਬਦੌਲਤ ਇਕਬਾਲ ਪੰਜਾਬੀ ਸਾਹਿਤ ਦੀ ਹਰੇਕ ਸਿਨਫ਼ ਨੂੰ ਤਾਵੀਜ਼ ਵਾਗੂੰ ਘੋਲ ਕੇ ਪੀ ਗਿਆ ਲੱਗਦਾ ਹੈ। 

ਢਿੱਡੀਂ ਪੀੜਾਂ ਪਾਉਣ ਵਾਲੀਆਂ ਨਕਲਾਂ

ਆਧੁਨਿਕੀਕਰਨ ਨੇ ਪੰਜਾਬੀ ਸੱਭਿਆਚਾਰ ਵਿੱਚੋਂ ਮਨੋਰੰਜਨ ਦੀਆਂ ਕਈ ਵੰਨਗੀਆਂ ਲੋਪ ਕਰ ਦਿੱਤੀਆਂ ਹਨ। ਇਨ੍ਹਾਂ ਵੰਨਗੀਆਂ ’ਚ ਸ਼ਾਮਲ ਸਨ ਨਕਲਾਂ-ਜਿਹੜੀਆਂ ਭੰਡ ਬਿਰਾਦਰੀ ਦੇ ਹੱਸਮੁੱਖ ਤੇ ਹਾਜ਼ਰ-ਜਵਾਬੀ ਵਿੱਚ ਨਿਪੁੰਨ ਦੋ ਵਿਅਕਤੀਆਂ ਵੱਲੋਂ ਲਗਾਈਆਂ ਜਾਂਦੀਆਂ ਸਨ। ਮਨੋਰੰਜਨ ਲਈ ਨਵੇਂ ਤੋਂ ਨਵੇਂ ਸਾਧਨ ਵਿਕਸਤ ਹੋ ਜਾਣ ਨਾਲ ਨਕਲਾਂ ਲਗਾਉਣ ਵਾਲਿਆਂ ਦੇ ਢਿੱਡਾਂ ਵਿੱਚ ਇੱਕ ਪ੍ਰਕਾਰ ਦੀ ਲੱਤ ਵੱਜ ਗਈ ਹੈ। ਸਦੀਆਂ ਤੋਂ ਚੱਲਦਾ ਆਉਂਦਾ ਇਹ ਪਿਤਾ-ਪੁਰਖੀ ਕਿੱਤਾ ਭੰਡਾਂ ਨੂੰ ਬਦਲਣਾ ਪੈ ਗਿਆ ਜਦਕਿ ਕਿਸੇ ਸਮੇਂ ਪੰਜਾਬ ਵਿੱਚ ਇਨ੍ਹਾਂ ਦੀ ਤੂਤੀ ਬੋਲਦੀ ਹੁੰਦੀ ਸੀ।

ਕਿਸੇ ਨਾਲੋਂ ਘੱਟ ਨਹੀਂ ਮਹਿਲਾ ਨਿਰਦੇਸ਼ਕ

 

ਮੇਘਨਾ ਗੁਲਜ਼ਾਰ ਦੇ ਚਿਹਰੇ ’ਤੇ ਅੱਜਕੱਲ੍ਹ ਇੱਕ ਜੇਤੂ ਮੁਸਕਾਨ ਹੈ। ਇਹ ਮੁਸਕਾਨ ‘ਬਰੇਲੀ ਕੀ ਬਰਫ਼ੀ’ ਦੀ ਅਸ਼ਵਨੀ ਅਈਅਰ ਤਿਵਾਰੀ ਦੇ ਚਿਹਰੇ ’ਤੇ ਵੀ ਦੇਖ ਸਕਦੇ ਹਾਂ। ਦੇਖਿਆ ਜਾਏ ਤਾਂ ਸਿਰਫ਼ ਮੇਘਨਾ ਗੁਲਜ਼ਾਰ ਅਤੇ ਅਸ਼ਵਨੀ ਹੀ ਨਹੀਂ ਸੀਮਾ ਕਾਗਤੀ, ਜ਼ੋਯਾ ਅਖ਼ਤਰ ਅਤੇ ਗੌਰੀ ਸ਼ਿੰਦੇ ਸਮੇਤ ਕੁਝ ਹੋਰ ਮਹਿਲਾ ਨਿਰਦੇਸ਼ਕਾਂ ਜਿਵੇਂ ਕਿਰਨ ਰਾਓ, ਫਰਹਾ ਖ਼ਾਨ, ਦੀਪਾ ਮਹਿਤਾ, ਅਪਰਣਾ ਸੇਨ, ਮੀਰਾ ਨਾਇਰ, ਅਣੁਸ਼ਾ ਰਿਜਵੀ, ਲੀਨਾ ਯਾਦਵ ਵਰਗੇ ਕਈ ਨਾਂ ਆ ਜਾਂਦੇ ਹਨ। ਪਰ ਪਿਛਲੇ ਕੁਝ ਸਾਲਾਂ ਵਿੱਚ ਕੁਝ ਮਹਿਲਾ ਨਿਰਦੇਸ਼ਕਾਂ ਨੇ ਹਿੱਟ ਫ਼ਿਲਮ ਦੀ ਪਰਿਭਾਸ਼ਾ ਨੂੰ ਸਮਝਿਆ ਹੈ ਅਤੇ ਇਸ ਨਾਲ ਉਨ੍ਹਾਂ ਨੇ ਦਰਸ਼ਕਾਂ ਵਿੱਚ ਇੱਕ ਉਮੀਦ ਜਗਾਈ ਹੈ।
ਉੱਘੇ ਲੇਖਕ ਗੁਲਜ਼ਾਰ ਦੀ ਬੇਟੀ ਮੇਘਨਾ ਗੁਲਜ਼ਾਰ ਨੇ ਉਸ ਸਮੇਂ ਫ਼ਿਲਮਾਂ ਵਿੱਚ ਦਸਤਕ ਦਿੱਤੀ ਜਦੋਂ ਗੁਲਜ਼ਾਰ ਪੂਰੀ ਤਰ੍ਹਾਂ ਨਾਲ ਆਰਾਮ ਕਰਨ ਦਾ ਮੂਡ ਬਣਾ ਚੁੱਕੇ ਸਨ। ਗੁਲਜ਼ਾਰ ਨੇ ਖ਼ੁਦ ਨੂੰ ਗੀਤ ਲਿਖਣ ਤਕ ਸੀਮਤ ਕੀਤਾ ਜੋ ਉਸਦੀ ਹਰਮਨਪਿਆਰਤਾ ਦਾ ਆਧਾਰ ਬਣਿਆ, ਪਰ ਮੇਘਨਾ ਨੇ ਕਦੇ ਵੀ ਪਿਤਾ ਦੀ ਜੁੱਤੀ

ਪੰਜਾਬੀ ਗੀਤਕਾਰੀ ਦੀ ਉੱਘੀ ਕਲਮ

ਸੈਂਕੜੇ ਹੀ ਗੀਤਾਂ ਦਾ ਰਚੇਤਾ ਜਨਕ ਸ਼ਰਮੀਲਾ ਪੰਜਾਬੀ ਗੀਤਕਾਰੀ ਦਾ ਥੰਮ੍ਹ ਹੈ। ਉਸਦੇ ਲਿਖੇ ਗੀਤ ਖ਼ੁਦਾ ਦੀ ਬੰਦਗੀ ਤੋਂ ਲੈ ਕੇ ਰਿਸ਼ਤਿਆਂ ਦੀ ਬਾਤ ਪਾਉਂਦੇ ਹੋਏ ਸਾਡੇ ਜਨਜੀਵਨ ਦੇ ਹਰ ਪੱਖ ਨਾਲ ਸਬੰਧਿਤ ਹਨ ਜਿਸ ਵਿੱਚ ਹਰ ਵੰਨਗੀ ਸ਼ਾਮਲ ਹੈ। ਉਸਦੇ ਗੀਤ ਅਖਾੜਿਆਂ ਦੇ ਸ਼ਿੰਗਾਰ ਬਣਨ ਤੋਂ ਲੈ ਕੇ ਯੂਨੀਵਰਸਿਟੀ ਦੇ ਸੈਮੀਨਾਰਾਂ ਅਤੇ ਕਲਾਸਾਂ ਦੀ ਗੰਭੀਰ ਪੜਚੋਲਤਾ ਦਾ ਵਿਸ਼ਾ ਬਣੇ ਹੋਏ ਹਨ।

ਸਦਾਬਹਾਰ ਗੀਤਾਂ ਦਾ ਰਚੇਤਾ ਅਲਬੇਲ ਬਰਾੜ

ਜਨਮ ਭੂਮੀ ਨੂੰ ਪ੍ਰਸਿੱਧ ਕਰਨ ਵਾਲਾ ਗੀਤਕਾਰ  ਦਿਉਣ ਵਾਲਾ ਅਲਬੇਲ ਬਰਾੜ ਪੰਜਾਬੀ ਗੀਤਕਾਰੀ ਵਿੱਚ ਉਂਗਲਾਂ ’ਤੇ ਗਿਣੇ ਜਾਣ ਵਾਲੇ ਗੀਤਕਾਰਾਂ ਵਿੱਚ ਸ਼ਾਮਲ ਹੈ। ਉਹ ਪੰਜਾਬ ਦਾ ਪਹਿਲਾ ਗੀਤਕਾਰ ਹੈ ਜਿਸ ਨੇ ਧੀਆਂ ਦੇ ਹੱਕ ਵਿੱਚ ਪਹਿਲੀ ਵਾਰੀ ਗੀਤ ਲਿਖਿਆ ਸੀ ‘ਹੋਇਆ ਕੀ ਜੇ ਧੀ ਜੰਮ ਪਈ ਪਰ ਕੁੱਖ ਤਾਂ ਸੁਲੱਖਣੀ ਹੋਈ’। ਇਹ ਗੀਤ ਗਾਇਆ ਸੀ ਲੋਕ ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੇ। ਅਲਬੇਲ ਬਰਾੜ ਅਨੁਸਾਰ ਇਹ ਗੀਤ ਉਨ੍ਹਾਂ ਦੇ ਹੋਰਨਾਂ ਗੀਤਾਂ ਤੋਂ ਵੱਧ ਚੱਲਿਆ ਜੋ ਉਸ ਲਈ ਸਭ ਕੁਝ ਹੀ ਹੋ ਨਿਬੜਿਆ। ਅਲਬੇਲ ਸਿੰਘ ਬਰਾੜ ਕੁਲਦੀਪ ਮਾਣਕ ਦੀ ਆਵਾਜ਼ ਦਾ ਮੁਰੀਦ ਸੀ ਅਤੇ ਇਸੇ ਕਾਰਨ ਉਸਦੇ ਗੀਤਾਂ ਨੂੰ ਸੁਣ-ਸੁਣ ਕੇ ਹੀ ਗੀਤ ਲਿਖਣ ਲੱਗਿਆ। ਉਹ  ਆਪਣੇ ਘਰ ਵੱਡੇ ਰੇਡੀਓ ’ਤੇ ਗੀਤ ਸੁਣਦਾ ਰਹਿੰਦਾ ਸੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067295002
Copyright © 2018, Panjabi Times. All rights reserved. Website Designed by Mozart Infotech