ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਭਾਰਤ ਨੇ ਇੰਗਲੈਂਡ ਤੋਂ ਟੀ-20 ਲੜੀ ਜਿੱਤ ਕੇ ਸਿਰਜਿਆ ਇਤਿਹਾਸ

July 09, 2018 06:47 AM

ਬ੍ਰਿਸਟਲ,08 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਨਾਬਾਦ ਸੈਂਕੜੇ ਦੀ ਪਾਰੀ ਦੀ ਮਦਦ ਨਾਲ ਭਾਰਤ ਨੇ ਇੰਗਲੈਂਡ ਨੂੰ ਤੀਜੇ ਅਤੇ ਫ਼ੈਸਲਾਕੁਨ ਟੀ-20 ਮੁਕਾਬਲੇ ਵਿੱਚ ਅੱਜ ਸੱਤ ਵਿਕਟਾਂ ਨਾਲ ਹਰਾ ਕੇ ਬਰਤਾਨਵੀ ਧਰਤੀ ’ਤੇ ਪਹਿਲੀ ਵਾਰ ਟੀ-20 ਲੜੀ ਜਿੱਤ ਲਈ ਹੈ। ਭਾਰਤ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤੀ। ਇੰਗਲੈਂਡ ਨੇ ਸਲਾਮੀ ਬੱਲੇਬਾਜ਼ ਜੇਸਨ ਰਾਏ ਦੀ ਤੇਜ਼ ਤਰਾਰ 67 ਦੌੜਾਂ ਦੀ ਮਦਦ ਨਾਲ ਨੌਂ ਵਿਕਟਾਂ ’ਤੇ 198 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ, ਪਰ ਰੋਹਿਤ ਦੇ ਨਾਬਾਦ ਸੈਂਕੜੇ ਸਾਹਮਣੇ ਉਹ ਫਿੱਕਾ ਪੈ ਗਿਆ। ਭਾਰਤ ਨੇ 18.4 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 201 ਦੌੜਾਂ ਬਣਾ ਕੇ ਮੈਚ ਅਤੇ ਲੜੀ ਆਪਣੇ ਨਾਮ ਕਰ ਲਈ। ਮੈਨ ਆਫ ਦਿ ਮੈਚ ਰੋਹਿਤ ਨੇ 56 ਗੇਂਦਾਂ ’ਤੇ ਨਾਬਾਦ 100 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਜੇਸਨ ਰਾਏ ਅਤੇ ਜੋਸ ਬਟਲਰ ਦੀ ਤੇਜ਼ ਤਰਾਰ ਸ਼ੁਰੂਆਤ ਦੇ ਬਾਵਜੂਦ ਭਾਰਤ ਨੇ ਹਾਰਦਿਕ ਪਾਂਡੇ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਚੰਗੀ ਵਾਪਸੀ ਕਰਕੇ ਮੇਜ਼ਬਾਨ ਨੂੰ 198 ਦੌੜਾਂ ਹੀ ਬਣਾਉਣ ਦਿੱਤੀਆਂ। ਇੰਗਲੈਂਡ ਨੇ ਦਸ ਓਵਰ ਤੱਕ ਦੋ ਵਿਕਟਾਂ ’ਤੇ 112 ਦੌੜਾਂ ਬਣਾਈਆਂ ਸਨ, ਪਰ ਇਸ ਮਗਰੋਂ ਉਸ ਨੇ ਲਗਾਤਾਰ ਵਿਕਟਾਂ ਗੁਆਈਆਂ, ਜਿਸ ਕਾਰਨ ਦੌੜਾਂ ਦੀ ਰਫ਼ਤਾਰ ’ਤੇ ਅਸਰ ਪਿਆ ਅਤੇ ਭਾਰਤ ਨੇ ਉਸ ਨੂੰ 200 ਦੌੜਾਂ ਤੋਂ ਪਾਰ ਨਹੀਂ ਹੋਣ ਦਿੱਤਾ। ਰਾਏ ਨੇ 31 ਗੇਂਦਾਂ ’ਤੇ 67 ਦੌੜਾਂ ਬਣਾਈਆਂ ਅਤੇ ਬਟਲਰ (21 ਗੇਂਦਾਂ ’ਤੇ 34 ਦੌੜਾਂ) ਨਾਲ ਪਹਿਲੀ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਇਲਾਵਾ ਅਲੈਕਸ ਹੇਲਜ਼ (24 ਗੇਂਦਾਂ ’ਤੇ 30 ਦੌੜਾਂ) ਅਤੇ ਜੌਨੀ ਬੇਅਰਸਟੋ (14 ਗੇਂਦਾਂ ’ਤੇ 25 ਦੌੜਾਂ) ਨੇ ਵੀ ਸ਼ਾਨਦਾਰ ਯੋਗਦਾਨ ਪਾਇਆ। ਆਪਣੇ ਪਹਿਲੇ ਓਵਰ ਵਿੱਚ 22 ਦੌੜਾਂ ਦੇਣ ਵਾਲਾ ਪਾਂਡੇ ਭਾਰਤ ਦਾ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ 38 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਜਦਕਿ ਸਿਧਾਰਥ ਕੌਲ ਨੇ 35 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਉਮੇਸ਼ ਯਾਦਵ ਅਤੇ ਦੀਪਕ ਚਾਹੜ ਨੇ ਇੱਕ-ਇੱਕ ਵਿਕਟ ਲਈ। ਮਹਿੰਦਰ ਸਿੰਘ ਧੋਨੀ ਨੇ ਵਿਕਟ ਪਿੱਛੇ ਕਮਾਲ ਵਿਖਾਇਆ ਅਤੇ ਪੰਜ ਕੈਚ ਲਏ। ਕਿਸੇ ਇੱਕ ਟੀ-20 ਕੌਮਾਂਤਰੀ ਮੈਚ ਵਿੱਚ ਪੰਜ ਕੈਚ ਲੈਣ ਵਾਲਾ ਉਹ ਪਹਿਲਾ ਵਿਕਟਕੀਪਰ ਹੈ। ਉਹ ਇਸ ਦੌਰਾਨ ਇਸ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਕੈਚਾਂ ਦਾ ਨੀਮ ਸੈਂਕੜਾ ਪੂਰਾ ਕਰਨ ਵਾਲਾ ਪਹਿਲਾ ਵਿਕਟਕੀਪਰ ਵੀ ਬਣਿਆ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਇੰਗਲੈਂਡ ਨੇ ਲੜੀ 2-1 ਨਾਲ ਜਿੱਤੀ

ਲੀਡਸ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਅੱਜ ਇੱਥੇ ਖੇਡੇ ਗਏ ਤਿੰਨ ਇਕ ਦਿਨਾ ਲੜੀ ਦੇ ਤੀਸਰੇ ਆਖਰੀ ਅਤੇ ਫੈਸਲਾਕੁੰਨ ਮੈਚ ਵਿਚ ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਲੜੀ 'ਤੇ 2-1 ਨਾਲ ਕਬਜ਼ਾ ਕੀਤਾ | ਇਸ ਦੇ ਨਾਲ ਹੀ ਇੰਗਲਿਸ਼ ਟੀਮ ਨੇ ਭਾਰਤੀ ਟੀਮ ਦਾ ਲਗਾਤਾਰ 10ਵੀਂ ਲੜੀ ਜਿੱਤਣ ਦਾ ਸੁਪਨਾ ਵੀ ਤੋੜ ਦਿੱਤਾ¢ ਭਾਰਤ ਵਲੋਂ ਦਿੱਤੇ ਗਏ 257 ਦੇ ਟੀਚੇ ਨੂੰ ਇੰਗਲਿਸ਼ ਟੀਮ ਨੇ 2 ਵਿਕਟਾਂ ਦੇ ਨੁਕਸਾਨ 'ਤੇ ਪ੍ਰਾਪਤ ਕਰ ਲਿਆ¢ ਜੋਏ ਰੂਟ ਨੇ 100 ਅਤੇ ਕਪਤਾਨ ਇਓਨ ਮਾਰਗਨ ਨੇ 88 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਦੋਵਾਂ ਨੇ ਤੀਸਰੀ ਵਿਕਟ ਲਈ 186 ਦੌੜਾਂ ਦੀ ਸਾਂਝੇਦਾਰੀ ਕੀਤੀ¢ ਭਾਰਤੀ ਬੱਲੇਬਾਜ਼ ਇਕ ਵਾਰ ਫਿਰ ਤੋਂ ਆਪਣਾ ਕਮਾਲ ਨਹੀਂ ਦਿਖਾ ਸਕੇ¢

ਭਾਰਤ ਫਿਰ ਚਮਕਿਆ- ਜਰਮਨੀ ਨੂੰ ਪਛਾੜ ਕੇ 5ਵੇਂ ਸਥਾਨ 'ਤੇ

ਸਵਿਟਜ਼ਰਲੈਂਡ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਐਫ.ਆਈ.ਐਚ. ਵਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਵਿਸ਼ਵ ਦਰਜਾਬੰਦੀ ਵਿਚ ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਦੀ ਟੀਮ ਨੂੰ ਪਛਾੜਦੇ ਹੋਏ ਪੰਜਵਾਂ ਸਥਾਨ ਹਾਸਲ ਕੀਤਾ ਹੈ¢ ਜਰਮਨੀ ਇਕ ਸਥਾਨ ਹੇਠਾਂ ਫਿਸਲਦੇ ਹੋਏ 6ਵੇਂ ਸਥਾਨ 'ਤੇ ਪਹੁੰਚ ਗਈ ਹੈ, ਦੂਜੇ ਪਾਸੇ ਚੈਂਪੀਅਨਜ਼ ਟਰਾਫ਼ੀ ਦੇ ਜੇਤੂ ਆਸਟ੍ਰੇਲੀਆ ਚੋਟੀ ਦੇ ਸਥਾਨ 'ਤੇ ਬਰਕਰਾਰ ਹੈ¢ ਇਸ ਦਰਜਾਬੰਦੀ ਵਿਚ ਅਰਜਨਟੀਨਾ ਦੀ ਟੀਮ ਦੂਸਰੇ ਅਤੇ ਬੈਲਜੀਅਮ ਦੀ ਟੀਮ

ਰੋਨਾਲਡੋ ਨਾਲ ਕਰਾਰ ਦੀ ਅੱਧੀ ਰਕਮ ਯੁਵੈਂਟਸ ਨੇ ਜਰਸੀ ਵੇਚ ਕੇ ਕਮਾਈ

ਰੋਮ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੇ ਆਪਣੇ ਕਲੱਬ ਯੂਵੈਂਟਸ ਲਈ ਅਜੇ ਤੱਕ ਮੈਦਾਨ ’ਤੇ ਪੈਰ ਵੀ ਨਹੀਂ ਧਰਿਆ, ਪਰ ਲੋਕਾਂ ਵਿੱਚ ਉਸ ਦੇ ਜਨੂੰਨ ਇਸ ਕਦਰ ਸਵਾਰ ਹੈ ਕਿ ਇਤਾਲਵੀ ਕਲੱਬ ਨੇ ਸਟਾਰ ਫੁਟਬਾਲਰ ਦੇ ਨਾਮ ਦੀ ਜਰਸੀ ‘ਸੀਆਰ-7’ ਵੇਚ ਕੇ ਹੀ ਸਮਝੌਤੇ ਦੀ ਅੱਧੀ ਰਕਮ ਵਸੂਲ ਕਰ ਲਈ। ਰੋਨਾਲਡੋ ਨੇ ਰਿਆਲ ਮਡਰਿਡ ਨਾਲ ਆਪਣਾ ਪੁਰਾਣਾ ਨਾਤਾ ਤੋੜਦਿਆਂ ਹੁਣ ਯੂਵੈਂਟਸ ਨਾਲ ਸਮਝੌਤਾ ਕੀਤਾ ਹੈ। ਪੁਰਤਗਾਲੀ ਸਟਰਾਈਕਰ ਨੇ ਤੁਰਿਨ ਸਥਿਤ ਕਲੱਬ ਨਾਲ 802 ਕਰੋੜ ਰੁਪਏ ਦਾ ਕਰਾਰ ਕੀਤਾ। 33 ਸਾਲਾ ਰੋਨਾਲਡੋ ਵਰਗੇ ਖਿਡਾਰੀ ਦੇ ਇਟਲੀ ਕਲੱਬ ਨਾਲ ਜੁੜਨ ’ਤੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ। 

ਦੋ ਵਾਰ ਦੇ ਵਿਸ਼ਵ ਚੈਂਪੀਅਨਾਂ ਦੇ ਕਲੱਬ ਵਿੱਚ ਸ਼ਾਮਲ ਹੋਇਆ ਫਰਾਂਸ

ਫਰਾਂਸ  ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਫਰਾਂਸ ਨੇ ਰੂਸ ਵਿੱਚ 21ਵਾਂ ਫੀਫਾ ਵਿਸ਼ਵ ਕੱਪ ਜਿੱਤ ਕੇ ਪੰਜ ਮੁਲਕਾਂ ਅਰਜਨਟੀਨਾ, ਜਰਮਨੀ, ਬ੍ਰਾਜ਼ੀਲ, ਇਟਲੀ ਤੇ ਯੁਰੂਗੁਏ ਦੀ ਬਰਾਬਰੀ ਕਰ ਲਈ ਹੈ, ਜਿਨ੍ਹਾਂ ਨੇ ਘੱਟੋ-ਘੱਟ ਦੋ-ਦੋ ਵਾਰ ਵਿਸ਼ਵ ਖ਼ਿਤਾਬ ਜਿੱਤੇ ਹਨ। ਇਸ ਟੂਰਨਾਮੈਂਟ ਦੌਰਾਨ ਫਰਾਂਸ ਨੇ ਦੱਖਣੀ ਅਮਰੀਕਨ ਟੀਮਾਂ ਬ੍ਰਾਜ਼ੀਲ ਤੇ ਅਰਜਨਟੀਨਾ ਅਤੇ ਯੂਰੋਪੀਅਨ ਟੀਮਾਂ ਜਰਮਨੀ ਤੇ ਇਟਲੀ ਦੀ ਸਰਦਾਰੀ ਨੂੰ ਚੁਣੌਤੀ ਦਿੱਤੀ ਹੈ। ਪਿਛਲੇ 30 ਵਰ੍ਹਿਆਂ ਦੌਰਾਨ ਫਰਾਂਸ ਨੇ ਫੁਟਬਾਲ ਦੀਆਂ ਸਿਖਰਾਂ ਨੂੰ ਛੂਹਿਆ ਹੈ। ਇਸ ਦੌਰਾਨ ਫਰਾਂਸ ਇੱਕ ਵਾਰ ਉਪ ਜੇਤੂ ਅਤੇ ਇੱਕ ਵਾਰ ਤੀਜੇ ਅਤੇ ਚੌਥੇ ਸਥਾਨ ’ਤੇ ਰਹਿ ਚੁੱਕਿਆ ਹੈ। ਫਰਾਂਸ ਨੇ ਪਿਛਲੇ ਤਿੰਨ ਦਹਾਕਿਆਂ ਦੌਰਾਨ ਦੋ ਵਾਰ ਯੂਰੋ ਕੱਪ ਵੀ ਜਿੱਤਿਆ, ਜੋ ਦੂਜਾ ਸਭ ਤੋਂ ਵੱਡਾ ਫੁਟਬਾਲ ਟੂਰਨਾਮੈਂਟ ਹੈ। ਇਸ ਟੂਰਨਾਮੈਂਟ ਵਿੱਚ ਉਹ ਇੱਕ ਵਾਰ ਉਪ ਜੇਤੂ ਤੇ ਇਕ ਵਾਰ ਸੈਮੀ ਫਾਈਨਲ ਤੱਕ ਪਹੁੰਚਿਆ ਹੈ। 

ਏਸ਼ਿਆਡ ਹਾਕੀ: ਭਾਰਤ ਦਾ ਪਹਿਲਾ ਮੁਕਾਬਲਾ ਹਾਂਗਕਾਂਗ ਨਾਲ

ਨਵੀਂ ਦਿੱਲੀ,16 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ 18 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਵਾਲੀਆਂ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਵਿੱਚ ਭਾਰਤ ਦਾ ਸ਼ੁਰੂਆਤੀ ਮੈਚ ਹਾਂਗਕਾਂਗ ਨਾਲ ਹੋਵੇਗਾ। ਮੌਜੂਦਾ ਚੈਂਪੀਅਨ ਭਾਰਤ ਇਸ ਟੂਰਨਾਮੈਂਟ ਵਿੱਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਦੇ ਨਾਲ-ਨਾਲ ਟੋਕੀਓ ਓਲੰਪਿਕ ਟਿਕਟ ਪਾਉਣ ਲਈ ਚੁਣੌਤੀ ਪੇਸ਼ ਕਰੇਗਾ।

ਫੁਟਬਾਲ: ਮੇਜ਼ਬਾਨ ਕਾਲੇਵਾਲ ਦੀ ਟੀਮ ਨੇ ਜਿੱਤਿਆ ਟੂਰਨਾਮੈਂਟ

ਕੁਰਾਲੀ,16 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਕਾਲੇਵਾਲ ਦੇ ਸੰਤ ਜੁਗਤ ਰਾਮ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ ਤਿੰਨ ਰੋਜ਼ਾ ਨਾਈਟ ਫੁਟਬਾਲ ਟੂਰਨਾਮੈਂਟ ਬੀਤੀ ਰਾਤ ਪਿੰਡ ਦੇ ਖੇਡ ਸਟੇਡੀਅਮ ਵਿੱਚ ਮੁਕੰਮਲ ਹੋਇਆ। ਫਾਈਨਲ ਮੈਚ ਵਿੱਚ ਜਿੱਤ ਹਾਸਲ ਕਰਕੇ ਮੇਜ਼ਬਾਨ ਕਾਲੇਵਾਲ ਦੀ ਟੀਮ ਨੇ ਟਰਾਫ਼ੀ ਆਪਣੇ ਨਾਮ ਕੀਤੀ। ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਗੇੜ ਦੇ ਮੈਚਾਂ ਦਾ ਉਦਘਾਟਨ ਯੂਥ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਨੇ ਕੀਤਾ। ਪਹਿਲਾ ਸੈਮੀਫਾਈਨਲ ਮੈਚ ਮੇਜ਼ਬਾਨ ਕਾਲੇਵਾਲ ਤੇ ਦੁਸਾਰਨਾ ਦੀਆਂ ਟੀਮਾਂ ਵਿਚਕਾਰ ਹੋਇਆ। ਇਸ ਮੈਚ ਵਿੱਚ ਕਾਲੇਵਾਲ ਦੀ ਟੀਮ ਨੇ ਟਾੲਬ੍ਰੇਕਰ ਰਾਹੀਂ ਜਿੱਤ ਹਾਸਲ ਕਰਕੇ ਫਾਈਨਲ ਵਿੱਚ ਥਾਂ ਬਣਾਈ।

ਚਾਂਦੀਮਲ, ਸ੍ਰੀਲੰਕਾਈ ਕੋਚ ਤੇ ਮੈਨਜਰ ਉੱਤੇ ਛੇ ਮੈਚਾਂ ਦੀ ਪਾਬੰਦੀ

ਦੁਬਈ,16 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :ਸ੍ਰੀਲੰਕਾਈ ਕਪਤਾਨ ਦਿਨੇਸ਼ ਚਾਂਦੀਮਲ, ਕੋਚ ਚੰਦਿਕਾ ਹਥਰੂਸਿੰਘੇ ਅਤੇ ਮੈਨੇਜਰ ਅਸਾਂਕਾ ਗੁਰੂਸਿੰਘਾ ਨੂੰ ਖੇਡ ਭਾਵਨਾ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਆਜ਼ਾਦ ਨਿਆਂਇਕ ਕਮਿਸ਼ਨਰ ਮਾਈਕਲ ਬੇਲੋਫ ਕਿਊਸੀ ਨੇ ਅੱਜ ਛੇ ਮੈਚਾਂ ਤੋਂ ਬਾਹਰ ਕਰ ਦਿੱਤਾ ਹੈ।

ਪੈਰਿਸ ਨੇ ਵਿਸ਼ਵ ਕੱਪ ਜੇਤੂਆਂ ਲਈ ਬਦਲੇ ਮੈਟਰੋ ਸਟੇਸ਼ਨਾਂ ਦੇ ਨਾਮ

ਪੈਰਿਸ,16 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪੈਰਿਸ ਦੇ ਛੇ ਮੈਟਰੋ ਸਟੇਸ਼ਨਾਂ ਦੇ ਨਾਮ ਫਰਾਂਸ ਦੀ ਵਿਸ਼ਵ ਜੇਤੂ ਟੀਮ ਦੇ ਖਿਡਾਰੀਆਂ ਦੇ ਸਨਮਾਨ ਵਿੱਚ ਬਦਲੇ ਗਏ ਹਨ। ਵਿਸ਼ਵ ਕੱਪ ਫਾਈਨਲ ਵਿੱਚ ਕ੍ਰੋਏਸ਼ੀਆ ’ਤੇ ਫਰਾਂਸ ਦੀ ਜਿੱਤ ਦਾ ਦੇਸ਼ ਵਿੱਚ ਸ਼ਾਨਦਾਰ ਜਸ਼ਨ ਮਨਾਇਆ ਗਿਆ। ਇਸ ਦੌਰਾਨ ਪੈਰਿਸ ਦੇ ਮਸ਼ਹੂਰ ਚੈਂਪਸ ਅਲਿਸਿਸ ਅਵੈਨਿਊ ਵਿੱਚ ਹਜ਼ਾਰਾਂ ਪ੍ਰਸ਼ੰਸਕ ਇਕੱਠੇ ਹੋਏ। ਕੁੱਝ ਥਾਵਾਂ ’ਤੇ ਪ੍ਰਸ਼ੰਸਕਾਂ ਨੇ ਸ਼ੋਰ-ਸ਼ਰਾਬਾ ਵੀ ਮਚਾਇਆ ਅਤੇ ਕਈ ਥਾਵਾਂ ’ਤੇ ਹਿੰਸਕ ਘਟਨਾਵਾਂ ਵੀ ਵਾਪਰੀਆਂ। ਅਜਿਹੇ ਮਾਹੌਲ ਦੌਰਾਨ ਪੈਰਿਸ ਨੇ ਮੈਟਰੋ ਸਟੇਸ਼ਨਾਂ ਦੇ ਨਾਮ ਬਦਲੇ ਹਨ। ਸਟੇਸ਼ਨ ਵਿਕਟਰ ਹੂਜ਼ੋ ਦਾ ਨਾਮ ਟੀਮ ਦੇ ਕਪਤਾਨ ਅਤੇ ਗੋਲਕੀਪਰ ਦੇ ਨਾਮ ‘ਵਿਕਟਰ ਹੂਜ਼ੋ ਲੌਰਿਸ’ ਰੱਖਿਆ ਗਿਆ ਹੈ। ਬਰਸੀ ਮੈਟਰੋ ਸਟੇਸ਼ਨ ਦਾ ਨਾਮ ‘ਬਸੀ ਲੇਸ ਬਲੂਜ਼’ ਹੋ ਗਿਆ ਹੈ।

ਫਰਾਂਸ ਦੋ ਦਹਾਕੇ ਮਗਰੋਂ ਮੁੜ ਵਿਸ਼ਵ ਚੈਂਪੀਅਨ

ਮਾਸਕੋ,15 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਅਹਿਮ ਮੌਕਿਆਂ ’ਤੇ ਗੋਲ ਕਰਨ ਦੀ ਆਪਣੀ ਕਾਬਲੀਅਤ ਤੇ ਕਿਸਮਤ ਦੇ ਦਮ ’ਤੇ ਫਰਾਂਸ ਅੱਜ ਇਥੇ 21ਵੇਂ ਫੁਟਬਾਲ ਵਿਸ਼ਵ ਕੱਪ ਦਾ ਰੋਮਾਂਚਕ ਫਾਈਨਲ ਜਿੱਤ ਕੇ ਵੀਹ ਸਾਲਾਂ ਮਗਰੋਂ ਮੁੜ ਚੈਂਪੀਅਨ ਬਣ ਗਿਆ। ਫਰਾਂਸ ਨੇ ਖ਼ਿਤਾਬੀ ਮੁਕਾਬਲੇ ’ਚ ਕ੍ਰੋਏਸ਼ੀਆ ਦੀ ਟੀਮ ਨੂੰ 4-2 ਨਾਲ ਹਰਾਇਆ। ਪਹਿਲੀ ਵਾਰ ਫਾਈਨਲ ਵਿੱਚ ਪੁੱਜੀ ਕ੍ਰੋਏਸ਼ੀਆ ਦੀ ਟੀਮ ਨੇ ਹਾਫ਼ ਟਾਈਮ ਤੋਂ ਪਹਿਲਾਂ ਸਖ਼ਤ ਟੱਕਰ ਦਿੱਤੀ, ਪਰ ਇਸ ਦੇ ਬਾਵਜੂਦ ਫਰਾਂਸ ਨੇ

ਇੰਗਲੈਂਡ ਦੇ ਹੈਰੀ ਕੇਨ ਨੂੰ ਮਿਲਿਆ ਗੋਲਡਨ ਬੂਟ

ਮਾਸਕੋ,15 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇੰਗਲੈਂਡ ਦੀ ਟੀਮ ਫੀਫਾ ਵਿਸ਼ਵ ਕੱਪ ਵਿੱਚ ਭਾਵੇਂ ਚੌਥੇ ਸਥਾਨ ’ਤੇ ਰਹੀ, ਪਰ ਟੀਮ ਦਾ ਕਪਤਾਨ ਹੈਰੀ ਕੇਨ ਗੋਲਡਨ ਬੂਟ ਦਾ ਐਜਾਜ਼ ਹਾਸਲ ਕਰਨ ਵਿੱਚ ਸਫ਼ਲ ਰਿਹਾ। ਕੇਨ ਨੇ ਵਿਸ਼ਵ ਕੱਪ ਦੌਰਾਨ ਛੇ ਮੈਚਾਂ ਵਿੱਚ ਇੰਨੇ ਹੀ ਗੋਲ ਕੀਤੇ। ਕੇਨ ਫੁਟਬਾਲ ਵਿਸ਼ਵ ਕੱਪ ਵਿੱਚ ਗੋਲਡਨ ਬੂਟ ਜਿੱਤਣ ਵਾਲੇ ਇੰਗਲੈਂਡ ਦੇ ਦੂਜੇ ਖਿਡਾਰੀ ਹਨ। ਇਸ ਤੋਂ ਪਹਿਲਾਂ 1986 ਵਿੱਚ ਮੈਕਸਿਕੋ ਵਿੱਚ ਹੋਏ ਵਿਸ਼ਵ ਕੱਪ ਵਿੱਚ ਗੈਰੀ ਲਿਨਾਕਰ ਨੇ ਇਹ ਐਜਾਜ਼ ਹਾਸਲ ਕੀਤਾ ਸੀ।

ਰੂਸ ਨੇ ਕਤਰ ਨੂੰ ਸੌਂਪੀ ਅਗਲੇ ਵਿਸ਼ਵ ਕੱਪ ਦੀ ਮਸ਼ਾਲ

ਮਾਸਕੋ,15 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਫੀਫਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਦੇ ਆਖ਼ਰੀ ਦਿਨ ਅੱਜ ਅਗਲੇ ਵਿਸ਼ਵ ਕੱਪ ਦੀ ਮਸ਼ਾਲ ਕਤਰ ਨੂੰ ਸੌਂਪ ਦਿੱਤੀ ਹੈ। ਕਤਰ ਨੇ 2022 ਵਿੱਚ ਅਗਲੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਹੈ। ਪੂਤਿਨ ਨੇ ਕ੍ਰੈਮਲਿਨ ਵਿੱਚ ਇੱਕ ਸਮਾਰੋਹ ਦੌਰਾਨ ਅਧਿਕਾਰਤ ਵਿਸ਼ਵ ਕੱਪ ਫੁਟਬਾਲ ਫੀਫਾ ਦੇ ਪ੍ਰਧਾਨ ਜਿਆਨੀ ਇਨਫੈਟਿਨੋ ਨੂੰ ਸੌਂਪੀ, ਜਿਸ ਨੇ ਇਸ ਨੂੰ ਅਮੀਰ ਸ਼ੇਖ਼ ਤਮੀਤ ਬਿਨ ਹਮਾਦ ਅਲ-ਥਾਨੀ ਨੂੰ ਦਿੱਤੀ। ਰੂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਨੂੰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦੀਆਂ ਆਪਣੀਆਂ ਪ੍ਰਾਪਤੀਆਂ ’ਤੇ ਮਾਣ ਹੈ ਅਤੇ ਉਹ ਆਪਣੇ ਅਨੁਭਵਾਂ ਨੂੰ ਕਤਰ ਨਾਲ ਸਾਂਝਾ ਕਰੇਗਾ।

ਬਾਰਬਰਾ-ਕੈਟਰੀਨਾ ਦਾ ਡਬਲਜ਼ ਖ਼ਿਤਾਬ ’ਤੇ ਕਬਜ਼ਾ

ਲੰਡਨ,15 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :ਚੈੱਕ ਗਣਰਾਜ ਦੀ ਬਾਰਬਰਾ ਕ੍ਰੇਸਿਕੋਵਾ ਅਤੇ ਉਸ ਦੀ ਹਮਵਤਨ ਕੈਟਰੀਨਾ ਸਿਨਿਯਾਕੋਵਾ ਨੇ ਕਵੇਤਾ ਪੈਚਕੇ ਅਤੇ ਨਿਕੋਲ ਮੇਲਿਚਰ ਦੀ ਜੋੜੀ ਨੂੰ 6-4, 4-6, 6-0 ਨਾਲ ਹਰਾ ਕੇ ਲਗਾਤਾਰ ਦੂਜਾ ਮਹਿਲਾ ਵਿੰਬਲਡਨ ਦਾ ਡਬਲਜ਼ ਗਰੈਂਡ ਸਲੈਮ ਖ਼ਿਤਾਬ ਜਿੱਤਿਆ। 2003 ਤੋਂ ਬਾਅਦ ਕ੍ਰੇਸਿਕੋਵਾ ਅਤੇ ਸਿਨਿਯਾਕੋਵਾ ਪਹਿਲੀ ਜੋੜੀ ਬਣੀ, ਜਿਸ ਨੇ ਫਰੈਂਚ ਓਪਨ ਅਤੇ ਵਿੰਬਲਡਨ ਦੇ ਲਗਾਤਾਰ ਖ਼ਿਤਾਬ ਜਿੱਤੇ ਹਨ।

ਨੋਵਾਕ ਜੋਕੋਵਿਚ ਚੌਥੀ ਵਾਰ ਬਣਿਆ ਵਿੰਬਲਡਨ ਚੈਂਪੀਅਨ

ਲੰਡਨ,15 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਸਰਬਿਆਈ ਸਟਾਰ ਨੋਵਾਕ ਜੋਕੋਵਿਚ ਨੇ ਅੱਜ ਇੱਥੇ ਫਾਈਨਲ ਵਿੱਚ ਕੇਵਿਨ ਐਂਡਰਸਨ ਨੂੰ ਆਸਾਨੀ ਨਾਲ 6-2, 6-2, 7-6 (7-3) ਨਾਲ ਹਰਾ ਕੇ ਚੌਥੀ ਵਿੰਬਲਡਨ ਟਰਾਫੀ ਜਿੱਤ ਲਈ ਹੈ।

ਧੋਨੀ ਨੇ ਇੱਕ ਰੋਜ਼ਾ ਵਿੱਚ ਕੀਤੇ 300 ਸ਼ਿਕਾਰ

ਲੰਡਨ,14 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਸਾਬਕਾ ਭਾਰਤੀ ਕਪਤਾਨ ਅਤੇ ਮੌਜੂਦਾ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਇੱਕ ਰੋਜ਼ਾ ਕ੍ਰਿਕਟ ਵਿੱਚ ਵਿਕਟ ਪਿੱਛੇ 300 ਕੈਚ ਲੈਣ ਦਾ ਟੀਚਾ ਅੱਜ ਪੂਰਾ ਕਰ ਲਿਆ ਹੈ। ਧੋਨੀ ਨੇ ਇੰਗਲੈਂਡ ਖ਼ਿਲਾਫ਼ ਦੂਜੇ ਇੱਕ ਰੋਜ਼ਾ ਵਿੱਚ ਬੇਨ ਸਟੌਕਸ ਅਤੇ ਜੋਸ ਬਟਲਰ ਦੇ ਕੈਚ ਲੈ ਕੇ ਇੱਕ ਰੋਜ਼ਾ ਵਿੱਚ ਆਪਣੇ 300 ਕੈਚ ਪੂਰੇ ਕੀਤੇ। ਧੋਨੀ ਇਹ ਉਪਲਬਧੀ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਅਤੇ ਦੁਨੀਆ ਦਾ ਚੌਥਾ ਵਿਕਟਕੀਪਰ ਬਣ ਗਿਆ ਹੈ। ਧੋਨੀ ਦਾ ਇਹ 320ਵਾਂ ਮੈਚ ਸੀ।

ਭਾਰਤ ਨੂੰ ਹਰਾ ਕੇ ਇੰਗਲੈਂਡ ਨੇ ਇੱਕ ਰੋਜ਼ਾ ਲੜੀ ਬਰਾਬਰ ਕੀਤੀ

ਲੰਡਨ,14 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਫਾਰਮ ਵਿੱਚ ਪਰਤੇ ਜੋਏ ਰੂਟ ਦੇ ਸੈਂਕੜੇ ਮਗਰੋਂ ਲਿਯਾਮ ਪਲੰਕੇਟ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਇੰਗਲੈਂਡ ਨੇ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਅੱਜ 86 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-1 ਨਾਲ ਵਾਪਸੀ ਕਰ ਲਈ। ਪਹਿਲਾ ਮੈਚ ਹਾਰਨ ਵਾਲੀ ਇੰੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ’ਤੇ 322 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤੀ ਟੀਮ 236 ਦੌੜਾਂ ’ਤੇ ਢੇਰ ਹੋ ਗਈ। ਭਾਰਤੀ ਬੱਲੇਬਾਜ਼ ਇੰਗਲੈਂਡ ਦੇ ਗੇਂਦਬਾਜ਼ਾਂ ਸਾਹਮਣੇ ਖੁੱਲ੍ਹ ਕੇ ਖਡੇ ਨਹੀਂ ਸਕੇ। ਮਹਿੰਦਰ ਸਿੰਘ ਧੋਨੀ ਨੇ ਵੀ 59 ਗੇਂਦਾਂ ਵਿੱਚ 37 ਦੌੜਾਂ ਬਣਾਈਆਂ। ਸੁਰੇਸ਼ ਰੈਣਾ ਨੇ 46 ਅਤੇ ਵਿਰਾਟ ਕੋਹਲੀ ਨੇ 45 ਦੌੜਾਂ ਬਣਾਈਆਂ, ਜਦੋਂਕਿ ਸ਼ਿਖਰ ਧਵਨ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਦੇ ਗੇਂਦਬਾਜ਼ ਪਲੰਕੇਟ ਨੇ 46 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।

ਅੱਵਲ ਨੰਬਰ ਖਿਡਾਰੀ ਨਡਾਲ ਨੂੰ ਹਰਾ ਕੇ ਜੋਕੋਵਿਚ ਫਾਈਨਲ ’ਚ

ਲੰਡਨ,14 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਨੋਵਾਕ ਜੋਕੋਵਿਚ ਨੇ ਵਿੰਬਲਡਨ ਦੇ ਦੂਜੇ ਸਭ ਤੋਂ ਲੰਮੇ ਸਮੇਂ ਤੱਕ ਖਿੱਚੇ ਸੈਮੀ ਫਾਈਨਲ ਮੁਕਾਬਲੇ ਵਿੱਚ ਅੱਜ ਰਾਫੇਲ ਨਡਾਲ ਨੂੰ 6-4, 3-6, 7-6, 3-6, 10-8 ਨਾਲ ਹਰਾ ਕੇ ਪੰਜਵੀਂ ਵਾਰ ਫਾਈਨਲ ਵਿੱਚ ਥਾਂ ਬਣਾਈ ਹੈ। ਇੱਥੇ ਤਿੰਨ ਵਾਰ (2011, 2014 ਅਤੇ 2015) ਖ਼ਿਤਾਬ ਜਿੱਤ ਚੁੱਕੇ ਜੋਕੋਵਿਚ ਦਾ ਸਾਹਮਣਾ ਹੁਣ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨਾਲ ਹੋਵੇਗਾ। ਐਂਡਰਸਨ 97 ਸਾਲਾਂ ਵਿੱਚ ਫਾਈਨਲ ਵਿੱਚ ਪਹੁੰਚਣ ਵਾਲਾ ਆਪਣੇ ਦੇਸ਼ ਦਾ ਪਹਿਲਾ ਖਿਡਾਰੀ ਹੈ। ਜੋਕੋਵਿਚ ਅਤੇ ਨਡਾਲ ਦਾ ਮੁਕਾਬਲਾ ਪੰਜ ਘੰਟੇ ਅਤੇ 15 ਮਿੰਟ ਤੱਕ ਚੱਲਿਆ।

ਬੈਲਜੀਅਮ ਵੱਲੋਂ ਵਿਸ਼ਵ ਕੱਪ ਤੋਂ ਜਿੱਤ ਨਾਲ ਵਿਦਾਈ

ਸੇਂਟ ਪੀਟਰਸਬਰਗ,14 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :ਥਾਮਸ ਮਿਯੂਨਿਅਰ ਅਤੇ ਈਡਨ ਹਜ਼ਾਰਡ ਦੇ ਗੋਲਾਂ ਦੀ ਮਦਦ ਨਾਲ ਬੈਲਜੀਅਮ ਨੇ ਫੀਫਾ ਵਿਸ਼ਵ ਕੱਪ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਤੀਜੇ ਸਥਾਨ ਦੇ ਪਲੇਆਫ਼ ਮੁਕਾਬਲੇ ਵਿੱਚ ਇੰਗਲੈਂਡ ਨੂੰ 2-0 ਗੋਲਾਂ ਨਾਲ ਹਰਾਇਆ। ਪਾਬੰਦੀ ਕਾਰਨ ਫਰਾਂਸ ਖ਼ਿਲਾਫ਼ ਸੈਮੀ ਫਾਈਨਲ ਨਹੀਂ ਖੇਡ ਸਕੇ ਮਿਯੂਨਿਅਰ ਨੇ ਚੌਥੇ ਹੀ ਮਿੰਟ ਵਿੱਚ ਗੋਲ ਕਰਕੇ ਬੈਲਜੀਅਮ ਨੂੰ ਲੀਡ ਦਿਵਾ ਦਿੱਤੀ। ਇਸ ਤੋਂ ਬਾਅਦ ਹਜ਼ਾਰਡ ਨੇ ਆਖ਼ਰੀ ਪਲਾਂ ਵਿੱਚ ਗੋਲ ਕਰਕੇ 2-0 ਗੋਲਾਂ ਨਾਲ ਜਿੱਤ ਪੱਕੀ ਕੀਤੀ। ਇਸ ਤੋਂ ਪਹਿਲਾਂ ਬੈਲਜੀਅਮ ਦਾ ਵਿਸ਼ਵ ਕੱਪ ਵਿੱਚ ਸਰਵੋਤਮ ਪ੍ਰਦਰਸ਼ਨ 1986 ਵਿੱਚ ਸੀ, ਜਦੋਂ ਉਹ ਚੌਥੇ ਸਥਾਨ ’ਤੇ ਰਿਹਾ ਸੀ। ਬੈਲਜੀਅਮ ਨੇ ਪੰਦਰਾਂ ਦਿਨ ਵਿੱਚ ਦੂਜੀ ਵਾਰ ਇੰਗਲੈਂਡ ਨੂੰ ਹਰਾਇਆ ਹੈ।

ਹਿਮਾ ਦੀ ਅੰਗਰੇਜ਼ੀ ਬਾਰੇ ਟਿੱਪਣੀ ਕਰਨ ਮਗਰੋਂ ਏਐਫਆਈ ਨੇ ਮੁਆਫ਼ੀ ਮੰਗੀ

ਨਵੀਂ ਦਿੱਲੀ,13 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇਤਿਹਾਸ ਸਿਰਜਣ ਵਾਲੀ ਅਥਲੀਟ ਹਿਮਾ ਦਾਸ ਦੀ ਅੰਗਰੇਜ਼ੀ ’ਤੇ ਟਿੱਪਣੀ ਕਰਨਾ ਭਾਰਤੀ ਅਥਲੈਟਿਕ ਸੰਘ (ਏਐਫਆਈ) ਨੂੰ ਕਾਫ਼ੀ ਮਹਿੰਗਾ ਪਿਆ। ਇਸ ਦੇ ਲਈ ਉਸ ਨੇ ਆਪਣੀ ਗ਼ਲਤੀ ਮੰਨਦਿਆਂ ਮੁਆਫ਼ੀ ਮੰਗੀ। ਏਐਫਆਈ ਨੇ ਦੋ ਦਿਨ ਪਹਿਲਾਂ ਦੇ ਆਈਏਐਫ ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਮਗਰੋਂ ਆਪਣੇ ਟਵਿੱਟਰ ਖਾਤੇ ’ਤੇ ਇੱਕ ਵੀਡੀਓ ਅਪਲੋਡ ਕਰਦਿਆਂ ਕਿਹਾ ਸੀ,

ਫਾਈਨਲ ’ਚ ਫਰਾਂਸ ਦੇ ਟਾਕਰੇ ਲਈ ਤਿਆਰ ਹਾਂ: ਡੈਲਿਚ

ਮਾਸਕੋ,12 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇੰਗਲੈਂਡ ਨੂੰ ਸੈਮੀ ਫਾਈਨਲ ਵਿੱਚ ਵਾਧੂ ਸਮੇਂ ’ਚ ਹਰਾਉਣ ਮਗਰੋਂ ਕ੍ਰੋਏਸ਼ੀਆ ਦੇ ਕੋਚ ਜਲਾਟਕੋ ਡਾਲਿਚ ਨੇ ਕਿਹਾ ਕਿ ਫਰਾਂਸ ਖ਼ਿਲਾਫ਼ ਵਿਸ਼ਵ ਕੱਪ ਫਾਈਨਲ ਵਿੱਚ ਥਕਾਵਟ ਕੋਈ ਮਾਇਨੇ ਨਹੀਂ ਰੱਖੇਗੀ। ਕ੍ਰੋਏਸ਼ੀਆ ਨੇ ਇਕ ਗੋਲ ਨਾਲ ਪੱਛੜਨ ਮਗਰੋਂ ਵਾਪਸੀ ਕਰਦਿਆਂ 2-1 ਦੀ ਜਿੱਤ ਦਰਜ ਕੀਤੀ ਸੀ। ਕ੍ਰੋਏਸ਼ੀਆ ਨੇ ਪਿਛਲੇ ਦੋ ਹਫ਼ਤਿਆਂ ’ਚ ਡੈਨਮਾਰਕ ਤੇ ਮੇਜ਼ਬਾਨ ਰੂਸ ਖਿਲਾਫ਼ ਵਾਧੂ ਸਮੇਂ ਤੇ ਪੈਨਲਟੀ ਸ਼ੂਟਆਊਟ ਵਿੱਚ ਜਿੱਤ ਦਰਜ ਕੀਤੀ ਸੀ

ਵਿੰਬਲਡਨ: ਕਰਬਰ ਤੇ ਸੇਰੇਨਾ ’ਚ ਹੋਵੇਗਾ ਖ਼ਿਤਾਬੀ ਮੁਕਾਬਲਾ

ਲੰਡਨ,12 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਦਾ ਖ਼ਿਤਾਬੀ ਮੁਕਾਬਲਾ ਜਰਮਨੀ ਦੀ ਏਂਜਲਾ ਕਰਬਰ ਤੇ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਵਿਚਾਲੇ ਖੇਡਿਆ ਜਾਵੇਗਾ। ਉਧਰ ਪੁਰਸ਼ ਵਰਗ ਦੇ ਸੈਮੀ ਫਾਈਨਲ ਵਿੱਚ ਸਰਬੀਆ ਦਾ ਨੋਵਾਕ ਜੋਕੋਵਿਚ ਤੇ ਸਪੇਨ ਦਾ ਰਫ਼ੇਲ ਨਡਾਲ ਜਦੋਂਕਿ ਦੂਜੇ ਸੈਮੀ ਫਾਈਨਲ ਵਿੱਚ ਦੱਖਣੀ ਅਫਰੀਕਾ ਦਾ ਕੇਵਿਨ ਐਂਡਰਸਨ ਅਮਰੀਕਾ ਦੇ ਜੌਨ ਇਸਨਰ ਨੂੰ ਟੱਕਰ ਦੇਵੇਗਾ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061368032
Copyright © 2018, Panjabi Times. All rights reserved. Website Designed by Mozart Infotech