ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਗੈਂਗਸਟਰ ਮੁੰਨਾ ਬਜਰੰਗੀ ਦੀ ਜੇਲ੍ਹ ’ਚ ਗੋਲੀਆਂ ਮਾਰ ਕੇ ਹੱਤਿਆ

July 10, 2018 06:40 AM

ਬ਼ਾਗਪਤ,09 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :ਖ਼ਤਰਨਾਕ ਗੈਂਗਸਟਰ ਪ੍ਰੇਮ ਪ੍ਰਕਾਸ਼ ਸਿੰਘ ਉਰਫ਼ ਮੁੰਨਾ ਬਜਰੰਗੀ ਦਾ ਅੱਜ ਇੱਥੋਂ ਦੀ ਜ਼ਿਲ੍ਹਾ ਜੇਲ੍ਹ ਵਿੱਚ ਗੋਲੀ ਮਾਰ ਕੇ ਕਤਲ਼ ਕਰ ਦਿੱਤਾ ਗਿਆ ਹੈ। ਉਸ ਨੂੰ ਕੱਲ੍ਹ ਝਾਂਸੀ ਜੇਲ੍ਹ ਵਿੱਚੋਂ ਇੱਥੇ ਲਿਆਂਦਾ ਗਿਆ ਸੀ ਤੇ ਅੱਜ ਬਹੁਜਨ ਸਮਾਜ ਪਾਰਟੀ ਦੇ ਇਕ ਵਿਧਾਇਕ ਕੋਲੋਂ ਫ਼ਿਰੌਤੀ ਮੰਗਣ ਦੇ ਮਾਮਲੇ ਵਿੱਚ ਸਥਾਨਕ ਅਦਾਲਤ ’ਚ ਉਸ ਦੀ ਪੇਸ਼ੀ ਸੀ। ਬਜਰੰਗੀ ਨੂੰ ਸਾਬਕਾ ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੀ ਹੱਤਿਆ ਦੇ ਮਾਮਲੇ ਵਿੱਚ ਵੀ ਨਾਮਜ਼ਦ ਕੀਤਾ ਗਿਆ ਸੀ।
ਬਜਰੰਗੀ ਦੀ ਕਥਿਤ ਹੱਤਿਆ ਕਰਨ ਵਾਲੇ ਦੀ ਪਛਾਣ ਸੁਨੀਲ ਰਾਠੀ ਵਜੋਂ ਦੱਸੀ ਗਈ ਹੈ, ਜੋ ਖੁ਼ਦ ਇਕ ਗੈਂਗਸਟਰ ਹੈ। ਉਹ ਪਿਛਲੇ ਸਾਲ 31 ਜੁਲਾਈ ਤੋਂ ਬਾਗਪਤ ਦੀ ਜੇਲ੍ਹ ’ਚ ਬੰਦ ਹੈ। ਰਾਠੀ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਨੇ ਕਤਲ ਦੀ ਇਸ ਵਾਰਦਾਤ ਨੂੰ ‘ਗੰਭੀਰ’ ਦਸਦਿਆਂ ਜਾਂਚ ਦੇ ਹੁਕਮ ਦਿੱਤੇ ਹਨ।
ਵਧੀਕ ਡਾਇਰੈਕਟਰ ਜਨਰਲ (ਜੇਲ੍ਹਾਂ) ਚੰਦਰਪ੍ਰਕਾਸ਼ ਨੇ ਦੱਸਿਆ ਕਿ ਘਟਨਾ ਮਗਰੋਂ ਇਕ ਜੇਲ੍ਹ ਅਧਿਕਾਰੀ ਸਣੇ ਚਾਰ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ। ਗੈਂਗਸਟਰ ਦੀ ਪਤਨੀ ਨੇ ਹਾਲ ਹੀ     ਵਿੱਚ ਕੀਤੀ ਇਕ ਮੀਡੀਆ ਕਾਨਫ਼ਰੰਸ ਵਿੱਚ ਦੋਸ਼ ਲਾਇਆ ਸੀ ਕਿ ਉਸ ਦੇ ਪਤੀ ਦੀ ਹੱਤਿਆ ਦੀ ਸਾਜਿਸ਼ ਘੜੀ ਜਾ ਰਹੀ ਹੈ।

ਉੱਤਰ ਪ੍ਰਦੇਸ਼ ਨਾਲ ਸਬੰਧਤ ਗੈਂਗਸਟਰ ਮੁੰਨਾ ਬਜਰੰਗੀ, ਜਿਸ ਦਾ ਅਸਲੀ ਨਾਂ ਪ੍ਰੇਮ ਪ੍ਰਕਾਸ਼ ਸਿੰਘ ਸੀ, ਹੱਤਿਆ ਤੇ ਫ਼ਿਰੌਤੀ ਦੇ ਲਗਭਗ 40 ਮਾਮਲਿਆਂ ਵਿੱਚ ਨਾਮਜ਼ਦ ਸੀ। ਕਾਬੂ ਕੀਤੇ ਜਾਣ ਤੋਂ ਪਹਿਲਾਂ ਉਸ ਦੇ ਸਿਰ ’ਤੇ ਸੱਤ ਲੱਖ ਰੁਪਏ ਦਾ ਇਨਾਮ ਸੀ ਤੇ ਕਹਿੰਦੇ-ਕਹਾਉਂਦੇ ਗੈਂਗਸਟਰ ਵੀ ਉਸ ਦੇ ਨਾਂ ਤੋਂ ਥਰ-ਥਰ ਕੰਬਦੇ ਸਨ। ਉਸ ਨੇ ਰਾਜਨੀਤੀ ਵਿੱਚ ਵੀ ਕਿਸਮਤ ਅਜ਼ਮਾਈ ਤੇ ‘ਅਪਨਾ ਦਲ’ ਦੇ ਉਮੀਦਵਾਰ ਵੱਜੋਂ 2012 ਦੀ ਯੂਪੀ ਵਿਧਾਨ ਸਭਾ ਚੋਣ ਮਰੀਆਹੂ (ਜੋਨਪੁਰ) ਇਲਾਕੇ ਤੋਂ ਉਹ ਹਾਰ ਗਿਆ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਸਾਧਵੀ ਬਲਾਤਕਾਰ ਕੇਸ: ਮੁਲੱਕਲ ਦੀ ਜ਼ਮਾਨਤ ਅਰਜ਼ੀ ਖਾਰਿਜ

ਕੋਟਾਯੱਮ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸਾਧਵੀ ਨਾਲ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਫਰੈਂਕੋ ਮੁਲੱਕਲ (54) ਦੀ ਜ਼ਮਾਨਤ ਅਰਜ਼ੀ ਨੂੰ ਪਾਲਾ ’ਚ ਅਦਾਲਤ ਨੇ ਖਾਰਿਜ ਕਰਦਿਆਂ ਉਸ ਨੂੰ ਦੋ ਦਿਨਾਂ ਲਈ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ। ਮੁਲੱਕਲ ਨੂੰ ਦੁਪਹਿਰ ਸਵਾ ਇਕ ਵਜੇ ਸਖ਼ਤ ਸੁਰੱਖਿਆ ਹੇਠ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਉਸ ਦੇ ਵਕੀਲਾਂ ਨੇ ਅਰਜ਼ੀ ਦਿੰਦਿਆਂ ਕਿਹਾ ਕਿ ਪਾਦਰੀ ਨੂੰ ਜਾਂਚ ਟੀਮ ਨੇ ਤਿੰਨ

ਭਾਰਤ ਸਰਕਾਰ ਵੱਲੋਂ ਰਿਲਾਇੰਸ ਬਾਰੇ ਭੂਮਿਕਾ ਤੋਂ ਇਨਕਾਰ

ਨਵੀਂ ਦਿੱਲੀ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਸਰਕਾਰ ਨੇ ਅੱਜ ਆਖਿਆ ਕਿ ਉਸ ਨੇ ਸੌਦੇ ਵਿੱਚ ਰਿਲਾਇੰਸ ਡਿਫੈਂਸ ਨੂੰ ਫਰਾਂਸੀਸੀ ਕੰਪਨੀ ਦਾ ਭਿਆਲ ਬਣਾਉਣ ਲਈ ਕੋਈ ਭੂਮਿਕਾ ਨਹੀਂ ਨਿਭਾਈ ਤੇ ਰੱਖਿਆ ਸੌਦੇ ਨੂੰ ਲੈ ਕੇ ਉਠਾਏ ਜਾ ਰਹੇ ਵਿਵਾਦ ਬੇਲੋੜੇ ਹਨ। ਫਰਾਂਸ ਸਰਕਾਰ ਨੇ ਕਿਹਾ ਕਿ 58 ਹਜ਼ਾਰ ਕਰੋੜ ਰੁਪਏ ਦੇ ਰਾਫ਼ਾਲ ਜਹਾਜ਼ ਸੌਦੇ ਵਿੱਚ ਭਾਰਤੀ ਕੰਪਨੀ ਦੀ ਚੋਣ ਵਿੱਚ ਉਸ ਦਾ ਕਿਸੇ ਵੀ ਤਰ੍ਹਾਂ ਦਾ ਲਾਗਾ-ਦੇਗਾ ਨਹੀਂ ਸੀ ਜਦਕਿ ਸਾਬਕਾ ਰਾਸ਼ਟਰਪਤੀ ਫਰਾਂਸਵਾਂ ਔਲਾਂਦ ਦੇ ਇਸ ਬਿਆਨ ਨਾਲ ਭਾਰਤ ਵਿੱਚ ਸਿਆਸੀ ਪਾਰਾ ਚੜ੍ਹ ਗਿਆ ਹੈ ਕਿ ਰਿਲਾਇੰਸ ਡਿਫੈਂਸ ਨੂੰ ਭਿਆਲ ਬਣਾਉਣ ਦੀ ਤਜਵੀਜ਼ ਭਾਰਤ ਸਰਕਾਰ ਵੱਲੋਂ ਆਈ ਸੀ ਤੇ ਉਨ੍ਹਾਂ ਕੋਲ ਇਸ ਨੂੰ ਮੰਨਣ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਸੀ।

ਰਾਫ਼ਾਲ ਬਾਰੇ ਚੁੱਪ ਤੋੜਨ ਪ੍ਰਧਾਨ ਮੰਤਰੀ: ਰਾਹੁਲ

ਨਵੀਂ ਦਿੱਲੀ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨਿਚਰਵਾਰ ਨੂੰ ਤਿੱਖਾ ਬਿਆਨ ਦਿੰਦਿਆਂ ਕਿਹਾ ਕਿ ਰਾਫ਼ਾਲ ਸੌਦੇ ’ਚ ਸਪੱਸ਼ਟ ਤੌਰ ’ਤੇ ਭ੍ਰਿਸ਼ਟਾਚਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਔਲਾਂਦ ਦੇ ਬਿਆਨ ਮੁਤਾਬਕ ਭਾਰਤੀ ਪ੍ਰਧਾਨ ਮੰਤਰੀ ‘ਚੋਰ’ ਹੈ। ਉਨ੍ਹਾਂ ਮੁਤਾਬਕ ਸ੍ਰੀ ਮੋਦੀ ਨੂੰ ਇਸ ਬਿਆਨ ਮਗਰੋਂ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਇਥੇ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਕਿਹਾ,‘‘ਪ੍ਰਧਾਨ ਮੰਤਰੀ ਖਾਮੋਸ਼ ਕਿਉਂ ਹਨ? ਇਹ ਫ਼ੌਜ ਦੇ ਜਵਾਨਾਂ ਅਤੇ ਭ੍ਰਿਸ਼ਟਾਚਾਰ ਨਾਲ ਜੁੜਿਆ ਮਾਮਲਾ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਐਨਡੀਏ ਸਰਕਾਰ ਦੇ ਵੱਖ ਵੱਖ ਰੱਖਿਆ ਮੰਤਰੀ ਸ੍ਰੀ ਮੋਦੀ ਨੂੰ ਬਚਾਉਣ ਲਈ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਦਫ਼ਤਰ ਦੀ ਮਰਿਆਦਾ ਦਾ ਸਵਾਲ ਹੈ।

ਸ਼ਿਮਲਾ ਨੇੜੇ ਟ੍ਰੈਕਸ ਖੱਡ ਵਿੱਚ ਡਿੱਗੀ; 13 ਮੌਤਾਂ

ਸ਼ਿਮਲਾ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ ਵਿੱਚ ਇਕ ਵਾਹਨ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਤਿੰਨ ਜੋੜਿਆਂ ਸਮੇਤ 13 ਜਣੇ ਮਾਰੇ ਗਏ। ਸ਼ਿਮਲਾ ਦੇ ਐਸਪੀ ਓਮਾਪਤੀ ਜਾਮਵਾਲ ਨੇ ਦੱਸਿਆ ਕਿ ਹਾਦਸਾ ਕੁੱਡੂ ਤੋਂ ਤਿੰਨ ਕਿਲੋਮੀਟਰ ਦੂਰ ਤਿਊਨੀ ਰੋਡ ’ਤੇ ਸਨੇਲ ’ਚ ਵਾਪਰਿਆ।

ਪ੍ਰਧਾਨ ਮੰਤਰੀ ਨੇ ਤਾਲਚੇਰ ਖ਼ਾਦ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ

ਤਲਚੇਰ (ਉੜੀਸਾ),22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੋਂ ਦੇ ਖ਼ਾਦ ਯੂਨਿਟ ਨੂੰ ਮੁੜ ਤੋਂ ਲੀਹ ’ਤੇ ਲਿਆਉਣ ਲਈ 13,000 ਕਰੋੜ ਰੁਪਏ ਦੇ ਇਕ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਤਾਲਚੇਰ ਪਲਾਂਟ ਮਿੱਥੇ 36 ਮਹੀਨਿਆਂ ਵਿੱਚ ਉਤਪਾਦਨ ਕਰਨਾ ਸ਼ੁਰੂ ਕਰ ਦੇਵੇਗਾ। ਇਸ ਖ਼ਾਦ ਪਲਾਂਟ ਵਿੱਚ ਪਹਿਲੀ ਵਾਰ ਕੋਲੇ ਨੂੰ ਗੈਸ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਰਾਹੀਂ ਮਗਰੋਂ ਨਿੰਮ ਵਾਲਾ ਯੂਰੀਆ ਤੇ ਹੋਰ ਫੀਡ ਤਿਆਰ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ 36 ਮਹੀਨਿਆਂ ਬਾਅਦ ਖ਼ੁਦ ਫਿਰ ਇਸ ਪ੍ਰਾਜੈਕਟ ਦਾ ਉਦਘਾਟਨ ਕਰਨ ਆਉਣਗੇ।

ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦੇ ਪੁੱਤਰ ਨੇ ਭਾਜਪਾ ਛੱਡੀ

ਜੈਪੁਰ,,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਐੱਨਡੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਰਹੇ ਜਸਵੰਤ ਸਿੰਘ ਦੇ ਪੁੱਤਰ ਅਤੇ ਸ਼ਿਵ ਹਲਕੇ ਤੋਂ ਭਾਜਪਾ ਵਿਧਾਇਕ ਮਾਨਵੇਂਦਰ ਸਿੰਘ ਜਸੋਲ ਨੇ ਸ਼ਨਿਚਰਵਾਰ ਨੂੰ ਪਾਰਟੀ ਨਾਲੋਂ ਰਸਮੀ ਤੌਰ ’ਤੇ ਨਾਤਾ ਤੋੜ ਲਿਆ ਹੈ

ਸ਼ੋਪੀਆਂ ਤੇ ਪੁਲਵਾਮਾ ’ਚ ਤਲਾਸ਼ੀ ਮੁਹਿੰਮ ਜਾਰੀ

ਸ੍ਰੀਨਗਰ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਅਤਿਵਾਦੀਆਂ ਵੱਲੋਂ ਤਿੰਨ ਪੁਲੀਸ ਮੁਲਾਜ਼ਮਾਂ ਦੀ ਅਗਵਾ ਬਾਅਦ ਕੀਤੀ ਹੱਤਿਆ ਮਗਰੋਂ ਸੁਰੱਖਿਆ ਬਲਾਂ ਨੇ ਸ਼ਨਿਚਰਵਾਰ ਨੂੰ ਸ਼ੋਪੀਆਂ ਅਤੇ ਪੁਲਵਾਮਾ ਜ਼ਿਲ੍ਹਿਆਂ ਵਿੱਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ।

ਪਾਕਿ ਤੋਂ ਬਦਲਾ ਲੈਣ ਲਈ ਸਖ਼ਤ ਕਾਰਵਾਈ ਦੀ ਲੋੜ: ਰਾਵਤ

ਜੈਪੁਰ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਪਾਕਿਸਤਾਨੀ ਫੌਜ ਅਤੇ ਅਤਿਵਾਦੀਆਂ ਵੱਲੋਂ ਭਾਰਤੀ ਜਵਾਨਾਂ ਨਾਲ ਕੀਤੀ ਗਈ ਵਧੀਕੀ ਦਾ ਬਦਲਾ ਲੈਣ ਲਈ ਸਖਤ ਕਾਰਵਾਈ ਕੀਤੀ ਜਾਣ ਚਾਹੀਦੀ ਹੈ। ਇਹ ਗੱਲ ਥਲ ਸੈਨਾ ਮੁਖੀ ਬਿਪਨ ਰਾਵਤ ਨੇ ਅੱਜ ਕਹੀ।

ਮੋਦੀ ਨੇ ਝਾਰਸੁਗੁਡਾ ਵਿੱਚ ਹਵਾਈ ਅੱਡੇ ਦਾ ਉਦਘਾਟਨ ਕੀਤਾ

ਝਾਰਸੁਗੁਡਾ ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਝਾਰਸੁਗੁਡਾ ਵਿੱਚ ਇਕ ਨਵੇਂ ਹਵਾਈ ਅੱਡੇ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਖਣਿਜ ਭਰਪੂਰ ਖੇਤਰ ਵਿੱਚ ਇਹ ਹਵਾਈ ਅੱਡਾ ਨਿਵੇਸ਼ਕਾਂ ਨੂੰ ਖਿੱਚੇਗਾ ਤੇ ਰਾਜ ਦੇ

ਸੁਪਰੀਮ ਕੋਰਟ ਅਤੇ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ’ਤੇ ਆਰਐਸਐਸ ਕਰ ਰਹੀ ਹੈ ਕਬਜ਼ੇ: ਰਾਹੁਲ

ਨਵੀਂ ਦਿੱਲੀ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਰਐਸਐਸ ’ਤੇ ਦੋਸ਼ ਲਗਾਇਆ ਹੈ ਕਿ ਉਸ ਵੱਲੋਂ ਸੁਪਰੀਮ ਕੋਰਟ ਅਤੇ ਚੋਣ ਕਮਿਸ਼ਨ ਵਰਗੇ ਸੰਸਥਾਨਾਂ ’ਤੇ ਯੋਜਨਾਬੱਧ ਢੰਗ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਿਰਫ਼ ਇਕੋ ਵਿਚਾਰ ਨਾਲ ਨਹੀਂ ਚੱਲ ਸਕਦਾ। ਉੱਘੇ ਸਿੱਖਿਆ ਸ਼ਾਸਤਰੀਆਂ ਨਾਲ ਇਥੇ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਲੋਕ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ’ਤੇ ਇਕੋ ਵਿਚਾਰਧਾਰਾ ਥੋਪੀ ਜਾ ਰਹੀ ਹੈ।

ਕਸ਼ਮੀਰ ਵਿੱਚ ਤਿੰਨ ਪੁਲੀਸ ਮੁਲਾਜ਼ਮਾਂ ਦੀ ਅਗਵਾ ਕਰਕੇ ਹੱਤਿਆ

 ਸ੍ਰੀਨਗਰ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਦਹਿਸ਼ਤੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ’ਚ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਅੱਜ ਉਨ੍ਹਾਂ ਦੇ ਘਰਾਂ ’ਚੋਂ ਅਗਵਾ ਕਰਨ ਮਗਰੋਂ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਨ੍ਹਾਂ ਹੱਤਿਆਵਾਂ ਨਾਲ ਜੰਮੂ ਕਸ਼ਮੀਰ ਵਿੱਚ ਅਤਿਵਾਦ ਦੇ ਤਿੰਨ ਦਹਾਕਿਆਂ ਦੇ ਅਧਿਆਏ ’ਚ ਇਕ ਨਵਾਂ ਸਫ਼ਾ ਖੁੱਲ੍ਹ ਗਿਆ ਹੈ। ਉਧਰ ਇਸ ਘਟਨਾ ਮਗਰੋਂ 1.2 ਲੱਖ ਦੀ ਨਫ਼ਰੀ ਵਾਲੇ ਜੰਮੂ ਕਸ਼ਮੀਰ ਪੁਲੀਸ ਬਲ ਨੂੰ ਛੇ

ਕੇਰਲਾ ਪੁਲੀਸ ਵੱਲੋਂ ਪਾਦਰੀ ਫਰੈਂਕੋ ਮੁਲੱਕਲ ਗ੍ਰਿਫ਼ਤਾਰ

ਕੋਚੀ/ਤਿਰੂਵਨੰਤਪੁਰਮ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਕੇਰਲਾ ਪੁਲੀਸ ਨੇ ਵੱਖ-ਵੱਖ ਕਿਆਸਰਾਈਆਂ ਤੇ ਲੰਮੀ ਜੱਦੋਜਹਿਦ ਮਗਰੋਂ ਸ਼ੁੱਕਰਵਾਰ ਨੂੰ ਈਸਾਈ ਸਾਧਵੀ ਨਾਲ ਜਬਰ-ਜਨਾਹ ਦੇ ਦੋਸ਼ਾਂ ਵਿੱਚ ਘਿਰੇ ਜਲੰਧਰ ਦੇ ਪਾਦਰੀ ਫਰੈਂਕੋ ਮੁਲੱਕਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਮੁਤਾਬਕ ਉਨ੍ਹਾਂ ਨੂੰ ਰਾਤ ਕਰੀਬ 8 ਵਜੇ ਗ੍ਰਿਫ਼ਤਾਰ ਕੀਤਾ ਗਿਆ ਤੇ ਮੈਡੀਕਲ ਜਾਂਚ ਲਈ ਲਿਜਾਇਆ ਗਿਆ। ਫਰੈਂਕੋ ਮੁਲੱਕਲ ਤੋਂ ਅੱਜ ਕੇਰਲਾ ਪੁਲੀਸ ਨੇ ਲਗਾਤਾਰ ਤੀਜੇ ਦਿਨ ਪੁੱਛਗਿੱਛ ਕੀਤੀ।

ਸਰਜੀਕਲ ਸਟ੍ਰਾਈਕ ਦਿਵਸ’ ਬਾਰੇ ਕੇਂਦਰ ਥਿੜਕਿਆ

ਨਵੀਂ ਦਿੱਲੀ,,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ 29 ਸਤੰਬਰ ਨੂੰ ‘ਸਰਜੀਕਲ ਸਟ੍ਰਾਈਕ’ ਦੀ ਵਰ੍ਹੇਗੰਢ ਮੌਕੇ ਯੂਨੀਵਰਸਿਟੀਆਂ ਨੂੰ ਜਾਰੀ ਹੁਕਮ ਬਾਰੇ ਉੱਠੇ ਵਿਵਾਦ ’ਤੇ ਸਰਕਾਰ ਨੇ ਸਫ਼ਾਈ ਪੇਸ਼ ਕਰਦਿਆਂ ਕਿਹਾ ਹੈ ਕਿ ਇਸ ਵਿੱਚ ਕੋਈ ਰਾਜਨੀਤੀ ਨਹੀਂ ਹੈ ਬਲਕਿ ਇਹ ਦੇਸ਼ ਭਗਤੀ ਨਾਲ ਜੁੜਿਆ ਹੋਇਆ ਹੈ। ਸਰਕਾਰ ਮੁਤਾਬਕ ਇਸ ਨੂੰ ਮਨਾਇਆ ਜਾਣਾ ਸੰਸਥਾਵਾਂ ਲਈ ਲਾਜ਼ਮੀ ਨਹੀਂ ਹੈ। ਵਿਰੋਧੀ ਧਿਰਾਂ ਦੁਆਰਾ ‘ਸਰਜੀਕਲ ਸਟ੍ਰਾਈਕ’

ਨੋਟਬੰਦੀ ਨੂੰ ਵੀ ‘ਸਰਜੀਕਲ ਸਟ੍ਰਾਈਕ ਦਿਵਸ’ ਵਜੋਂ ਮਨਾਏ ਭਾਜਪਾ: ਸਿੱਬਲ

ਨਵੀਂ ਦਿੱਲੀ/ਕੋਲਕਾਤਾ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਯੂਨੀਵਰਸਿਟੀਆਂ ਵਿੱਚ ‘ਸਰਜੀਕਲ ਸਟ੍ਰਾਈਕ ਦਿਵਸ’ ਮਨਾਉਣ ਸਬੰਧੀ ਯੂਜੀਸੀ ਵੱਲੋਂ ਜਾਰੀ ਹਦਾਇਤ ਬਾਰੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮਨੁੱਖੀ ਸਰੋਤ ਵਿਕਾਸ ਮੰਤਰੀ ਕਪਿਲ ਸਿੱਬਲ ਨੇ ਵਿਅੰਗ ਕਰਦਿਆਂ ਕਿਹਾ ਕਿ ਕੀ ਭਾਜਪਾ 8 ਨਵੰਬਰ ਨੂੰ ਹੋਈ ਨੋਟਬੰਦੀ ਨੂੰ ਵੀ ‘ਸਰਜੀਕਲ ਸਟ੍ਰਾਈਕ ਦਿਵਸ’ ਵਜੋਂ ਮਨਾਏਗੀ? ਉਨ੍ਹਾਂ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨੇ ਲੋਕਾਂ ਕੋਲੋਂ

ਬਿਹਾਰ ਦੀ ਸਾਬਕਾ ਮੰਤਰੀ ਦੇ ਪਤੀ ਖ਼ਿਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ

ਪਟਨਾ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਮੁਜ਼ੱਫਰਪੁਰ ਦੇ ਸ਼ੈਲਟਰ ਹੋਮ ਮਾਮਲੇ ਵਿੱਚ ਉਲਝੀ ਬਿਹਾਰ ਦੀ ਸਾਬਕਾ ਮੰਤਰੀ ਮੰਜੂ ਵਰਮਾ ਦੇ ਪਤੀ ਖ਼ਿਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ ਹੋਏ ਹਨ। ਜੂਨ ਵਿੱਚ ਕੀਤੇ ਗਏ ਸੋਸ਼ਲ ਆਡਿਟ ਦੌਰਾਨ ਇਸ ਸ਼ੈਲਟਰ ਹੋਮ ਦੀਆਂ ਘੱਟੋ ਘੱਟ 34 ਲੜਕੀਆਂ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਸੀਬੀਆਈ ਵੱਲੋਂ ਆਰਮਜ਼ ਐਕਟ ਅਧੀਨ ਦਰਜ ਐਫ਼ਆਈਆਰ ਸਬੰਧੀ ਬੇਗੂਸਰਾਏ ਦੇ ਡੀਐਸਪੀ ਅਦਿੱਤਿਆ ਕੁਮਾਰ ਨੇ ਸਾਬਕਾ ਸਮਾਜ ਭਲਾਈ ਮੰਤਰੀ ਮੰਜੂ ਵਰਮਾ ਦੇ ਪਤੀ ਚੰਦਰਸ਼ੇਖਰ ਵਰਮਾ ਖ਼ਿਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਸੀਬੀਆਈ ਨੇ ਉਨ੍ਹਾਂ ਦੀਆਂ ਬੇਗੂਸਰਾਏ ਅਤੇ ਪਟਨਾ ਵਿਚਲੀਆਂ ਰਿਹਾਇਸ਼ਾਂ ਦੀ ਤਲਾਸ਼ੀ ਲਈ ਜਿਸ ਵਿੱਚ ਬੇਗੂਸਰਾਏ ਵਿਚਲੇ ਉਨ੍ਹਾਂ ਦੇ ਘਰ ’ਚੋਂ 50 ਕਾਰਤੂਸ ਬਰਾਮਦ ਹੋਏ।

ਆਪ’ ਤੇਲੰਗਾਨਾ ਵਿੱਚ ਕਿਸਮਤ ਅਜ਼ਮਾਏਗੀ

ਨਵੀਂ ਦਿੱਲੀ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਆਮ ਆਦਮੀ ਪਾਰਟੀ ਵੱਲੋੋਂ ਤੇਲੰਗਾਨਾ ਦੀਆਂ ਚੋਣਾਂ ਵਿੱਚ ਸਾਰੀਆਂ 119 ਸੀਟਾਂ ਤੋਂ ਚੋਣ ਲੜੀ ਜਾਵੇਗੀ।ਤੇਲੰਗਾਨਾ ਦੇ ਆਪ ਇੰਚਾਰਜ ਸੋਮਨਾਥ ਭਾਰਤੀ ਨੇ ਦੱਸਿਆ ਕਿ ਵਿਧਾਨ ਸਭਾ ਦੀਆਂ ਸਾਰੀਆਂ 119 ਸੀਟਾਂ ਉਪਰ ਆਪ ਆਪਣੇ ਉਮੀਦਵਾਰ ਉਤਾਰੇਗੀ। ਉਨ੍ਹਾਂ ਕਿਹਾ ਕਿ 6 ਸਤੰਬਰ 2018 ਨੂੰ ਤੇਲੰਗਾਨਾ ਦੀ ਕੇਸੀਆਰ ਸਰਕਾਰ ਨੇ ਘਬਰਾਹਟ ਵਿੱਚ ਹਾਰ ਦੇ ਡਰ ਕਾਰਨ ਚੋਣਾਂ ਦੇ ਸਹੀ ਸਮੇਂ ਤੋਂ ਛੇ ਮਹੀਨੇ ਪਹਿਲਾਂ ਹੀ ਸਰਕਾਰ

ਧਾਰਾ 370 ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ

ਨਵੀਂ ਦਿੱਲੀ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਨ ਅਤੇ ਇਸ ਰਾਜ ਬਾਰੇ ਕਾਨੂੰਨ ਬਣਾਉਣ ਦੇ ਸੰਸਦ ਦੇ ਅਧਿਕਾਰ ਨੂੰ ਸੀਮਤ ਕਰਨ ਵਾਲੇ ਸੰਵਿਧਾਨ ਦੀ ਧਾਰਾ 370 ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦਿੰਦੇ ਹੋਏ ਇਕ ਜਨ ਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ।

ਬੈਂਕ ਲੁੱਟਣ ਆਏ ਲੁਟੇਰਿਆਂ ਨੇ ਦੋ ਸੁਰੱਖਿਆ ਕਰਮੀਆਂ ਦੀ ਹੱਤਿਆ ਕੀਤੀ

ਉੱਤਰ ਪ੍ਰਦੇਸ਼,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਇਥੇ ਪੰਜਾਬ ਨੈਸ਼ਨਲ ਬੈਂਕ ਵਿੱਚ ਲੁੱਟ ਦੇ ਇਰਾਦੇ ਨਾਲ ਆਏ ਲੁਟੇਰਿਆਂ ਨੇ ਬੈਂਕ ਦੇ ਦੋ ਸੁਰੱਖਿਆ ਕਰਮੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਜਾਣਕਾਰੀ ਪੁਲੀਸ ਨੇ ਦਿੱਤੀ।ਘਟਨਾ ਸ਼ੁੱਕਰਵਾਰ ਤੜਕੇ ਵਾਪਰੀ ਜਦੋਂ ਪੰਜਾਬ ਨੈਸ਼ਨਲ ਬੈਂਕ ਦੀ ਸਰਕਲ ਆਫ਼ਿਸ ਬਰਾਂਚ ਜੋ ਸੈਕਟਰ 1 ਵਿੱਚ ਸਥਿਤ ਹੈ, ’ਤੇ ਦੋ ਨਿੱਜੀ ਸੁਰੱਖਿਆ ਕਰਮੀ ਆਪਣੀ ਡਿਊਟੀ ਨਿਭਾਅ ਰਹੇ ਸਨ। ਸਰਕਲ ਅਫ਼ਸਰ ਸਿਟੀ 1 ਦੇ ਅਵਨੀਸ਼ ਕੁਮਾਰ ਨੇ ਪੀਟੀਆਈ ਨੂੰ ਦੱਸਿਆ ਕਿ ਜਦੋਂ ਲੁਟੇਰੇ ਬੈਂਕ ਵਿੱਚ ਦਾਖ਼ਲ ਹੋਏ ਤਾਂ ਇਨ੍ਹਾਂ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਲੁਟੇਰਿਆਂ ਨੇ ਸੁਰੱਖਿਆ ਕਰਮੀਆਂ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ।

ਪੁਲੀਸ ਮੁਲਾਜ਼ਮਾਂ ਦੇ ਅਸਤੀਫ਼ੇ ਮਹਿਜ਼ ‘ਅਫ਼ਵਾਹ’: ਗ੍ਰਹਿ ਮੰਤਰਾਲਾ

ਨਵੀਂ ਦਿੱਲੀ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਦਹਿਸ਼ਤੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਵੱਲੋਂ ਪੁਲੀਸ ਮੁਲਾਜ਼ਮਾਂ ਨੂੰ ਅਗਵਾ ਕਰਕੇ ਹੱਤਿਆ ਕੀਤੇ ਜਾਣ ਮਗਰੋਂ ਕਿਸੇ ਵੀ ਪੁਲੀਸ ਮੁਲਾਜ਼ਮ ਨੇ ਖ਼ੌਫ਼ਜ਼ਦਾ ਹੋ ਕੇ ਅਸਤੀਫ਼ਾ ਨਹੀਂ ਦਿੱਤਾ। ਮੰਤਰਾਲੇ ਨੇ ਕਿਹਾ ਕਿ ਅਸਤੀਫ਼ੇ ਸਬੰਧੀ ਰਿਪੋਰਟਾਂ ‘ਸ਼ਰਾਰਤੀ ਅਨਸਰਾਂ’ ਵੱਲੋਂ ਕੀਤਾ ਜਾ ਰਿਹਾ ਮਹਿਜ਼ ‘ਕੂੜ ਪ੍ਰਚਾਰ’ ਹੈ। ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਮੀਡੀਆ ਦੇ ਇਕ ਹਿੱਸੇ

ਭਾਰਤ ਵੱਲੋਂ ਪਾਕਿ ਵਿਦੇਸ਼ ਮੰਤਰੀ ਨਾਲ ਵਾਰਤਾ ਰੱਦ

ਨਵੀਂ ਦਿੱਲੀ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਅੱਜ ਜੰਮੂ ਕਸ਼ਮੀਰ ਵਿੱਚ ਤਿੰਨ ਪੁਲੀਸ ਮੁਲਾਜ਼ਮਾਂ ਦੀ ਅਗਵਾ ਮਗਰੋਂ ਹੱਤਿਆ ਤੇ ਇਸਲਾਮਾਬਾਦ ਵੱਲੋਂ ਕਸ਼ਮੀਰੀ ਅਤਿਵਾਦੀ ਬੁਰਹਾਨ ਵਾਨੀ ਨੂੰ ‘ਵਡਿਆਉਂਦੀ’ ਡਾਕ ਟਿਕਟ ਜਾਰੀ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਅਗਲੇ ਦਿਨਾਂ ਵਿੱਚ ਸੰਯੁਕਤ ਰਾਸ਼ਟਰ ਦੀ ਮਹਾਸਭਾ ਤੋਂ ਇਕ ਪਾਸੇ ਨਿਊ ਯਾਰਕ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਹੈ। ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਇਨ੍ਹਾਂ ਦੋਵਾਂ ਘਟਨਾਵਾਂ ਨਾਲ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਦਾ ‘ਅਸਲ ਚਿਹਰਾ’ ਅਤੇ ਗੱਲਬਾਤ ਦੀ ਤਜਵੀਜ਼ ਮਗਰਲਾ ਇਸਲਾਮਾਬਾਦ ਦਾ ਮਾੜਾ ਮਨਸੂਬਾ ਕੁੱਲ ਆਲਮ ਅੱਗੇ ਬੇਨਕਾਬ ਹੋ ਗਿਆ ਹੈ। ਕੇਂਦਰ ਸਰਕਾਰ ਨੇ ਅਜੇ ਇਕ ਦਿਨ ਪਹਿਲਾਂ ਨਿਊ ਯਾਰਕ ਵਿੱਚ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਲਈ ਹਾਮੀ ਭਰੀ ਸੀ। ਉਧਰ ਮੁੱਖ ਵਿਰੋਧੀ ਪਾਰਟੀਆਂ ਨੇ ਅੱਜ ਦੀਆਂ ਘਟਨਾਵਾਂ ਮਗਰੋਂ ਮੋਦੀ ਸਰਕਾਰ ਦੀ ਨਿਖੇਧੀ ਕਰਦਿਆਂ ਪਾਕਿਸਤਾਨ ਵੱਲੋਂ ਮੀਟਿੰਗ ਦੇ ਸੱਦੇ ਲਈ ਹਾਮੀ ਭਰਨ ’ਤੇ ਉਜਰ ਜਤਾਇਆ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0064694218
Copyright © 2018, Panjabi Times. All rights reserved. Website Designed by Mozart Infotech