ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਨਿਰਭਯਾ ਕੇਸ: ਦੋਸ਼ੀਆਂ ਨੂੰ ਫਾਂਸੀ ਦੇਣ ਦਾ ਰਾਹ ਸਾਫ਼

July 10, 2018 06:42 AM

ਨਵੀਂ ਦਿੱਲੀ,09 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਦਿੱਲੀ ਵਿੱਚ 16 ਦਸੰਬਰ, 2012 ਦੀ ਰਾਤ ਨੂੰ ਵਾਪਰੇ ਭਿਆਨਕ ਨਿਰਭਯਾ ਬਲਾਤਕਾਰ ਕਾਂਡ ਦੇ ਤਿੰਨ ਦੋਸ਼ੀਆਂ ਦੀ ਸਜ਼ਾ-ਏ-ਮੌਤ ਖ਼ਿਲਾਫ਼ ਦੋਸ਼ੀਆਂ ਵੱਲੋਂ ਦਾਇਰ ਨਜ਼ਰਸਾਨੀ ਪਟੀਸ਼ਨਾਂ ਅੱਜ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤੀਆਂ। ਬੈਂਚ ਨੇ ਕਿਹਾ ਕਿ ਇਨ੍ਹਾਂ ਵਿੱਚ ਅਜਿਹੀ ਕੋਈ ਦਲੀਲ ਨਹੀਂ ਦਿੱਤੀ ਗਈ ਕਿ ਅਦਾਲਤ ਇਸ ਸਬੰਧੀ ਬੀਤੇ ਸਾਲ 5 ਮਈ ਨੂੰ ਸੁਣਾਏ ਆਪਣੇ ਫ਼ੈਸਲੇ ਉਤੇ ਮੁੜ ਗ਼ੌਰ ਕਰੇ।
ਇਹ ਫ਼ੈਸਲਾ ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਆਰ. ਭਾਨੂਮਤੀ ਤੇ ਜਸਟਿਸ ਅਸ਼ੋਕ ਭੂਸ਼ਣ ਦੇ ਬੈਂਚ ਨੇ ਦੋਸ਼ੀਆਂ ਮੁਕੇਸ਼ (31), ਪਵਨ ਗੁਪਤਾ (24) ਤੇ ਵਿਨੇ ਸ਼ਰਮਾ (25) ਵੱਲੋਂ ਦਾਇਰ ਨਜ਼ਰਸਾਨੀ ਪਟੀਸ਼ਨਾਂ ਦੇ ਆਧਾਰ ’ਤੇ ਸੁਣਾਇਆ। ਬੈਂਚ ਨੇ ਕਿਹਾ ਕਿ ਦੋਸ਼ੀ ਨਜ਼ਰਸਾਨੀ ਪਟੀਸ਼ਨਾਂ ਵਿੱਚ ਕੋਈ ਨਵਾਂ ਪੱਖ ਜਾਂ ਪਿਛਲੇ ਫ਼ੈਸਲਿਆਂ ਦੀ ਕੋਈ ‘ਖ਼ਾਮੀ’ ਉਜਾਗਰ ਕਰਨ ਵਿੱਚ ਨਾਕਾਮ ਰਹੇ ਹਨ, ਜਦੋਂਕਿ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਉਨ੍ਹਾਂ ਦੀਆਂ ਅਪੀਲਾਂ ਉਤੇ ਅਦਾਲਤ ਪਹਿਲਾਂ ਹੀ ਤਫ਼ਸੀਲ ਨਾਲ ਸੁਣਵਾਈ ਕਰ ਚੁੱਕੀ ਹੈ।
ਬੈਂਚ ਨੇ ਕਿਹਾ, ‘‘ਇਨ੍ਹਾਂ ਨਜ਼ਰਸਾਨੀ ਪਟੀਸ਼ਨਾਂ ਵਿੱਚ ਅਜਿਹਾ ਕੋਈ ਆਧਾਰ ਪੇਸ਼ ਨਹੀਂ ਕੀਤਾ ਗਿਆ, ਜਿਸ ਦੇ ਆਧਾਰ ਉਤੇ ਫ਼ੈਸਲੇ ਦੀ ਨਜ਼ਰਸਾਨੀ ਕੀਤੀ ਜਾਵੇ।… ਤੇ ਇਨ੍ਹਾਂ ਨੂੰ ਰੱਦ ਕੀਤਾ ਜਾਂਦਾ ਹੈ।’’ ਇਹ ਘਟਨਾ 16-17 ਦਸੰਬਰ, 2012 ਦੀ ਰਾਤ ਨੂੰ ਦੱਖਣੀ ਦਿੱਲੀ ਦੀਆਂ ਸੜਕਾਂ ਉਤੇ ਚੱਲਦੀ ਬੱਸ ਵਿੱਚ ਵਾਪਰੀ ਸੀ, ਜਦੋਂ ਆਪਣੇ ਦੋਸਤ ਨਾਲ ਬੱਸ ਵਿੱਚ ਚੜ੍ਹੀ 23 ਸਾਲਾ ਪੈਰਾ ਮੈਡੀਕਲ ਵਿਦਿਆਰਥਣ ਨਾਲ ਬੱਸ ਦੇ ਅਮਲੇ ਦੇ ਛੇ ਮੈਂਬਰਾਂ ਨੇ ਸਮੂਹਿਕ ਬਲਾਤਕਾਰ ਕੀਤਾ ਸੀ। ਇਸ ਮੌਕੇ ਪੀੜਤਾ ਤੇ ਉਸ ਦੇ ਸਾਥੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਪੀੜਤਾ ਦੀ ਬਾਅਦ ਵਿੱਚ ਸਿੰਗਾਪੁਰ ਦੇ ਇਕ ਹਸਪਤਾਲ ’ਚ ਇਲਾਜ ਦੌਰਾਨ 29 ਦਸੰਬਰ, 2012 ਨੂੰ ਮੌਤ ਹੋ ਗਈ ਸੀ।
ਅਦਾਲਤ ਦੇ ਫ਼ੈਸਲੇ ’ਤੇ ਟਿੱਪਣੀ ਕਰਦਿਆਂ ਪੀੜਤਾ ਦੀ ਮਾਤਾ ਆਸ਼ਾ ਦੇਵੀ ਨੇ ਕਿਹਾ, ‘‘ਸੁਪਰੀਮ ਕੋਰਟ ਨੇ ਇਸ ਫ਼ੈਸਲੇ ਰਾਹੀਂ ਅਜਿਹੇ ਘਿਨਾਉਣੇ ਜੁਰਮ ਕਰਨ ਵਾਲਿਆਂ ਨੂੰ ਸਖ਼ਤ ਸੁਨੇਹਾ ਦਿੱਤਾ ਹੈ। ਇਸ ਨਾਲ ਨਿਆਂਪਾਲਿਕਾ ਵਿੱਚ ਸਾਡਾ ਭਰੋਸਾ ਮੁੜ ਬਹਾਲ ਹੋਇਆ ਹੈ। ਮੇਰੀ ਪ੍ਰਧਾਨ ਮੰਤਰੀ ਨੂੰ ਅਪੀਲ ਹੈ ਕਿ ਕੁੜੀਆਂ ਤੇ ਔਰਤਾਂ ਨਾਲ ਅਜਿਹੇ ਜ਼ੁਲਮ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣ।’’ ਭਾਜਪਾ ਤੇ ਕਾਂਗਰਸ ਨੇ ਵੀ ਫ਼ੈਸਲੇ ਦਾ ਸਵਾਗਤ ਕੀਤਾ ਹੈ। ਛੇ ਦੋਸ਼ੀਆਂ ਵਿੱਚੋਂ ਇਕ ਬਾਲ ਅਪਰਾਧੀ ਪਹਿਲਾਂ ਹੀ ਬਾਲ ਸੁਧਾਰ ਘਰ ਵਿੱਚ ਤਿੰਨ ਸਾਲ ਦੀ ਸਜ਼ਾ ਭੁਗਤ ਕੇ ਰਿਹਾਅ ਹੋ ਚੁੱਕਾ ਹੈ। ਰਾਮ ਸਿੰਘ ਨਾਮੀ ਇਕ ਹੋਰ ਦੋਸ਼ੀ ਨੇ 11 ਮਾਰਚ, 2013 ਨੂੰ ਤਿਹਾੜ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਮਾਮਲੇ ਦੇ ਬਚੇ ਚੌਥੇ ਦੋਸ਼ੀ ਅਕਸ਼ੇ ਕੁਮਾਰ ਸਿੰਘ (33) ਨੇ ਹਾਲੇ ਤੱਕ ਨਜ਼ਰਸਾਨੀ ਪਟੀਸ਼ਨ ਨਹੀਂ ਪਾਈ। ਇਸ ਦੌਰਾਨ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੀ ਸੰਸਥਾ ਅਮਨੈਸਟੀ ਇੰਟਰਨੈਸ਼ਨਲ ਨੇ ਇਕ ਬਿਆਨ ਵਿੱਚ ਕਿਹਾ ਕਿ ਮੌਤ ਦੀਆਂ ਸਜ਼ਾਵਾਂ ਨਾਲ ਔਰਤਾਂ ਖ਼ਿਲਾਫ਼ ਜੁਰਮ ਨਹੀਂ ਰੁਕਣਗੇ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਪ੍ਰਬੰਧ ਕਰੇ ਜਿਸ ਨਾਲ ਕਾਨੂੰਨਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾ ਸਕੇ।


ਅਦਾਲਤੀ ਕਾਰਵਾਈ ਦਾ ਸਿੱਧਾ ਪ੍ਰਸਾਰਨ ਸੰਭਵ: ਕੇਂਦਰ

ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਕਿਹਾ ਕਿ ਅਦਾਲਤੀ ਕਾਰਵਾਈ ਨੂੰ ਦੇਸ਼ ਭਰ ਵਿੱਚ ਸਿੱਧਿਆਂ ਦੇਖਣ ਲਈ ਵੀਡੀਓ ਰਿਕਾਰਡਿੰਗ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਐਮ. ਖਾਨਵਿਲਕਰ ਤੇ ਜਸਟਿਸ ਡੀ.ਵਾਈ. ਚੰਦਰਚੂੜ ਦੇ ਬੈਂਚ ਨੇ ਕਾਨੂੰਨ ਦੇ ਇਕ ਵਿਦਿਆਰਥੀ ਵੱਲੋਂ ਇਸ ਸਬੰਧੀ ਦਾਇਰ ਪਟੀਸ਼ਨ ਦੇ ਆਧਾਰ ’ਤੇ ਬੀਤੀ 3 ਮਈ ਨੂੰ ਸਰਕਾਰ ਤੋਂ ਰਾਇ ਮੰਗੀ ਸੀ। ਅਟਾਰਨੀ ਜਨਰਲ ਨੇ ਪਿਛਲੀ ਸੁਣਵਾਈ ਦੌਰਾਨ ਕਿਹਾ ਸੀ ਕਿ ਵੱਖ-ਵੱਖ ਦੇਸ਼ਾਂ ਵਿੱਚ ਅਦਾਲਤੀ ਕਾਰਵਾਈ ਦੇ ਸਿੱਧੇ ਪ੍ਰਸਾਰਨ ਦਾ ਆਮ ਰੁਝਾਨ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਹਜੂਮੀ ਕਤਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਰਾਜ: ਗ੍ਰਹਿ ਮੰਤਰੀ

ਨਵੀਂ ਦਿੱਲੀ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :ਕੇਂਦਰ ਨੇ ਹਾਲ ਹੀ ਵਿੱਚ ਹੋਏ ਹਜੂਮੀ ਕਤਲਾਂ (ਮੌਬ ਲਿੰਚਿੰਗ) ਦੀ ਅੱਜ ਨਿੰਦਾ ਕਰਦਿਆਂ ਕਿਹਾ ਹੈ ਕਿ ਉਸ ਨੇ ਰਾਜਾਂ ਨੂੰ ਕਸੂਰਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਸਲਾਹ ਦਿੱਤੀ ਹੈ ਅਤੇ ਸੋਸ਼ਲ ਮੀਡੀਆ ਸਰਵਿਸ ਪ੍ਰੋਵਾਈਡਰਾਂ ਨੂੰ ਅਫ਼ਵਾਹਾਂ ਤੇ ਫ਼ਰਜ਼ੀ ਖ਼ਬਰਾਂ ਫੈਲਾਉਣ ’ਤੇ ਬੰਦਸ਼ਾਂ ਲਾਉਣ ਲਈ ਕਿਹਾ ਸੀ।

ਛੱਤੀਸਗੜ੍ਹ ’ਚ ਮੁਕਾਬਲੇ ਦੌਰਾਨ ਅੱਠ ਮਾਓਵਾਦੀ ਹਲਾਕ

ਰਾਇਪੁਰ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :ਛੱਤੀਸਗੜ੍ਹ ਦੇ ਬੀਜਾਪੁਰ ਜ਼ਲ੍ਹਿ‌ੇ ’ਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਗਹਿ-ਗੱਚ ਮੁਕਾਬਲੇ ਦੌਰਾਨ ਚਾਰ ਔਰਤਾਂ ਸਮੇਤ ਅੱਠ ਮਾਓਵਾਦੀ ਮਾਰੇ ਗਏ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਕਾਬਲੇ ਵਾਲੀ ਥਾਂ ਤੋਂ ਦੋ ਰਾਈਫਲਾਂ, ਦੋ .303 ਰਾਈਫਲਾਂ, ਇਕ 12 ਬੋਰ ਦੀ ਬੰਦੂਕ  ਸਮੇਤ ਕਈ ਹੋਰ ਹਥਿਆਰ ਬਰਾਮਦ ਹੋਏ ਹਨ। ਡੀਆਈਜੀ (ਮਾਓਵਾਦ ਵਿਰੋਧੀ ਆਪਰੇਸ਼ਨ) ਸੁੰਦਰਰਾਜ ਪੀ ਨੇ ਖ਼ਬਰ ਏਜੰਸੀ ਨੂੰ ਦੱਸਿਆ

ਉੱਤਰਾਖੰਡ ਵਿੱਚ ਬੱਸ ਖੱਡ ’ਚ ਡਿੱਗੀ; 14 ਮੁਸਾਫ਼ਰ ਹਲਾਕ, 17 ਜ਼ਖ਼ਮੀ

ਟੀਹਰੀ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :ਉੱਤਰਾਖੰਡ ਦੇ ਇਸ ਜ਼ਲ੍ਹਿ‌ੇ ਵਿੱਚ ਅੱਜ ਸਵੇਰੇ ਇਕ ਬੱਸ ਦੇ 250 ਮੀਟਰ ਡੂੰਘੀ ਖੱਡ ਵਿੱਚ ਡਿੱਗ ਜਾਣ ਕਾਰਨ 14 ਜਣਿਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਦੋ ਔਰਤਾਂ ਵੀ ਸਨ। ਜ਼ਲ੍ਹਿ‌ੇ ਦੇ ਕਸਬੇ ਚੰਬਾ ਤੋਂ ਕਰੀਬ 15 ਕਿਲੋਮੀਟਰ ਦੂਰ ਵਾਪਰੇ ਇਸ ਹਾਦਸੇ ਦੌਰਾਨ 17 ਹੋਰ ਮੁਸਾਫ਼ਰ ਜ਼ਖ਼ਮੀ ਹੋਏ ਹਨ।

ਰਿਸ਼ਵਤ ਕਾਂਡ: ਆਈਪੀਐਲ ਚੇਅਰਮੈਨ ਸ਼ੁਕਲਾ ਦਾ ਨਿੱਜੀ ਸਹਾਇਕ ਮੁਅੱਤਲ

ਨਵੀਂ ਦਿੱਲੀ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਬੀਸੀਸੀਆਈ ਨੇ ਆਈਪੀਐਲ ਮੁਖੀ ਰਾਜੀਵ ਸ਼ੁਕਲਾ ਦੇ ਨਿੱਜੀ ਸਟਾਫ਼ ਦੇ ਇਕ ਮੈਂਬਰ ਨੂੰ ਖਿਡਾਰੀਆਂ ਦੀ ਚੋਣ ਲਈ ਰਿਸ਼ਵਤ ਮੰਗਣ ਦੇ ਦੋਸ਼ ’ਚ ਮਾਮਲੇ ਦੀ ਜਾਂਚ ਪੂਰੀ ਹੋਣ ਤਕ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ ਦਾ ਖੁਲਾਸਾ ਇਕ ਸਟਿੰਗ ਅਪਰੇਸ਼ਨ ’ਚ ਹੋਇਆ ਸੀ। ਇਸ ਦੌਰਾਨ ਸਟਾਫ਼ ਮੈਂਬਰ ਨੇ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨੂੰ ਸ੍ਰੀ ਸ਼ੁਕਲਾ ਨੇ ਫੌਰੀ ਸਵੀਕਾਰ ਕਰ ਲਿਆ।
ਉੱਤਰ ਪ੍ਰਦੇਸ਼ ਦੇ ਇਕ ਹਿੰਦੀ ਖ਼ਬਰ ਚੈਨਲ ਨੇ ਸ਼ੁਕਲਾ ਦੇ ਕਾਰਜਕਾਰੀ ਸਹਾਇਕ ਅਕਰਮ ਸੈਫ਼ੀ ਤੇ ਕ੍ਰਿਕਟਰ ਰਾਹੁਲ ਸ਼ਰਮਾ ਦਰਮਿਆਨ ਹੋਈ ਕਥਿਤ ਗੱਲਬਾਤ ਦਾ ਪ੍ਰਸਾਰਨ ਕੀਤਾ ਸੀ। ਇਸ ਵੀਡੀਓ ਵਿੱਚ ਸੈਫੀ ਸੂਬਾਈ ਟੀਮ ਵਿੱਚ ਰਾਹੁਲ ਦੀ ਚੋਣ ਨੂੰ ਯਕੀਨੀ ਕਰਨ ਲਈ ‘ਨਗ਼ਦੀ ਤੇ ਹੋਰਨਾਂ ਚੀਜ਼ਾਂ’ ਦੀ ਮੰਗ ਕਰ ਰਿਹਾ ਹੈ।

100 ਰੁਪਏ ਦਾ ਨਵਾਂ ਨੋਟ ਛੇਤੀ

ਨਵੀਂ ਦਿੱਲੀ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਆਰਬੀਆਈ ਵੱਲੋਂ 100 ਰੁਪਏ ਦਾ ਨਵਾਂ ਬੈਂਗਣੀ ਰੰਗਾ ਨੋਟ ਛੇਤੀ ਹੀ ਜਾਰੀ ਕੀਤਾ ਜਾ ਰਿਹਾ ਹੈ। ਇਸ ਉਤੇ ਵਿਸ਼ੇਸ਼ ਪਛਾਣ ਵਜੋਂ ਗੁਜਰਾਤ ਦੇ ਪਾਟਨ ਵਿੱਚ ਸਰਸਵਤੀ ਦਰਿਆ ਕੰਢੇ ਬਣੇ ਪੌੜੀਆਂ ਵਾਲੇ ਖੂਹ

ਆਰਟੀਆਈ ਐਕਟ ’ਚ ਬਦਲਾਅ ਨਾਲ ਕਾਨੂੰਨ ਬੇਕਾਰ ਹੋ ਜਾਵੇਗਾ: ਰਾਹੁਲ

ਨਵੀਂ ਦਿੱਲੀ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਵੱਲੋਂ ਸੂਚਨਾ ਅਧਿਕਾਰ ਐਕਟ ’ਚ ਪ੍ਰਸਤਾਵਿਤ ਬਦਲਾਅ ਨਾਲ ਇਹ ਕਾਨੂੰਨ ਬੇਕਾਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸੱਚਾਈ ਨੂੰ ਲੋਕਾਂ ਤੋਂ ਛੁਪਾਉਣਾ ਚਾਹੁੰਦੀ ਹੈ।

ਏਅਰਸੈੱਲ-ਮੈਕਸਿਸ ਕੇਸ ਦੀ ਚਾਰਜਸ਼ੀਟ ਵਿੱਚ ਚਿਦੰਬਰਮ ਤੇ ਕਾਰਤੀ ਨਾਮਜ਼ਦ

ਨਵੀਂ ਦਿੱਲੀ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਅਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦੰਬਰਮ ਨੂੰ ਅੱਜ ਏਅਰਸੈੱਲ-ਮੈਕਸਿਸ ਸੌਦੇ ਦੇ ਕੇਸ ਵਿੱਚ ਸੀਬੀਆਈ ਵੱਲੋਂ ਦਾਖ਼ਲ ਕਰਵਾਈ ਚਾਰਜਸ਼ੀਟ ਵਿੱਚ ਨਾਮਜ਼ਦ ਕੀਤਾ ਗਿਆ ਹੈ। ਜਾਂਚ ਏਜੰਸੀ ਨੇ ਵਿਸ਼ੇਸ਼ ਜੱਜ ਓਪੀ ਸੈਣੀ ਦੀ ਅਦਾਲਤ ਵਿੱਚ ਪੂਰਕ ਚਾਰਜਸ਼ੀਟ ਦਾਖ਼ਲ ਕਰਵਾਈ ਜਿਨ੍ਹਾਂ ਇਸ ’ਤੇ ਗੌਰ ਕਰਨ ਲਈ 31 ਜੁਲਾਈ ਦੀ ਤਾਰੀਕ ਮੁਕੱਰਰ ਕੀਤੀ ਹੈ।
ਸੀਬੀਆਈ ਇਹ ਜਾਂਚ ਕਰ ਰਹੀ ਸੀ

ਲੋਕ ਸਭਾ ਵਿੱਚ ਉੱਠਿਆ ਅਮਰੀਕੀ ਜੇਲ੍ਹ ਵਿੱਚ ਸਿੱਖਾਂ ਨਾਲ ਬਦਸਲੂਕੀ ਦਾ ਮੁੱਦਾ

ਨਵੀਂ ਦਿੱਲੀ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਇਕ ਸੰਸਦ ਮੈਂਬਰ ਨੇ ਅਮਰੀਕਾ ਦੀ ਜੇਲ੍ਹ ਵਿੱਚ ਭਾਰਤੀ ਸਿੱਖਾਂ ਨਾਲ ਬਦਸਲੂਕੀ ਦਾ ਮੁੱਦਾ ਚੁੱਕਿਆ ਅਤੇ ਵਿਦੇਸ਼ ਮੰਤਰਾਲੇ ਤੋਂ ਇਸ ਬਾਰੇ ਕਾਰਵਾਈ ਦੀ ਮੰਗ ਕੀਤੀ। ਸਿਫ਼ਰ ਕਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਮਾਮਲੇ ਨੂੰ ਚੁੱਕਦਿਆਂ ਕਿਹਾ ਕਿ ਅਮਰੀਕਾ ਦੀ ਜੇਲ੍ਹ ਵਿੱਚ ਭਾਰਤੀ ਕੈਦੀਆਂ ਖਾਸਕਰ ਸਿੱਖਾਂ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ।

ਗੰਗਾ ਦੀ ਸਫ਼ਾਈ ਲਈ ਕੁਝ ਵੀ ਨਹੀਂ ਕੀਤਾ ਗਿਆ: ਐਨਜੀਟੀ

ਨਵੀਂ ਦਿੱਲੀ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਕੌਮੀ ਗਰੀਨ ਟ੍ਰਿਬਿਊਨਲ (ਐਨਜੀਟੀ) ਨੇ ਗੰਗਾ ਦੀ ਸਫ਼ਾਈ ਦੇ ਮੁੱਦੇ ਉਤੇ ਅੱਜ ਅਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਦੇਸ਼ ਦੇ ਇਸ ਮੋਹਰੀ ਦਰਿਆ ਦੀ ਹਾਲਤ ਬਹੁਤ ਹੀ ਖ਼ਰਾਬ ਹੈ। ਐਨਜੀਟੀ ਨੇ ਕਿਹਾ ਕਿ ਹੁਣ ਤੱਕ ਸ਼ਾਇਦ ਹੀ ਗੰਗਾ ਨੂੰ ਸਾਫ਼ ਕਰਨ ਲਈ ਕੁਝ ਕੀਤਾ ਗਿਆ ਹੋਵੇ।

ਅਫ਼ਗ਼ਾਨਿਸਤਾਨ ਹਮਲੇ ਵਿੱਚ ਫੱਟੜ ਛੇ ਸਿੱਖ ਇਲਾਜ ਲਈ ਦਿੱਲੀ ਆਏ

ਨਵੀਂ ਦਿੱਲੀ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਅਫ਼ਗਾਨਿਸਤਾਨ ਵਿੱਚ ਆਤਮਘਾਤੀ ਹਮਲੇ ਦੌਰਾਨ ਮਾਰੇ ਗਏ 12 ਸਿੱਖਾਂ ਅਤੇ ਇਕ ਹਿੰਦੂ ਦੀਆਂ ਅਸਥੀਆਂ ਨੂੰ ਅੱਜ ਦਿੱਲੀ ਲਿਆਂਦਾ ਗਿਆ। ਇਸ ਦੇ ਨਾਲ ਹੀ ਹਮਲੇ ਵਿੱਚ ਜ਼ਖ਼ਮੀ ਹੋਏ ਸਿੱਖ ਵੀ ਇਲਾਜ ਲਈ ਇਥੇ ਪੁੱਜ ਗਏ ਹਨ। ਅਸਥੀਆਂ ਨੂੰ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਨਿਊ ਮਹਾਬੀਰ ਨਗਰ ਵਿਖੇ ਦੋ ਦਿਨਾਂ ਸੰਗਤਾਂ ਦੇ ਦਰਸ਼ਨ ਲਈ ਰੱਖਣ ਉਪਰੰਤ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਜਾਵੇਗਾ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅਸਥੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਖੇਡਾਂ ਵਿੱਚੋਂ ਰਾਜਨੀਤੀ ਖ਼ਤਮ ਹੋਵੇ: ਰਾਠੌੜ

ਨਵੀਂ ਦਿੱਲੀ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਭਾਰਤੀ ਖੇਡਾਂ ’ਚੋਂ ਰਾਜਨੀਤੀ ਨੂੰ ਖ਼ਤਮ ਕੀਤੇ ਜਾਣ ਦੀ ਵਕਾਲਤ ਕੀਤੀ ਹੈ। ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਣਜੀਤ ਰੰਜਨ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਖੇਡ ਮੰਤਰੀ ਨੇ ਇਹ ਟਿੱਪਣੀ ਕੀਤੀ। ਕਾਂਗਰਸ ਸਾਂਸਦ ਨੇ ਸਾਬਕਾ ਖਿਡਾਰੀਆਂ ਨੂੰ ਬਣਦਾ ਮਾਣ ਸਨਮਾਨ ਨਾ ਮਿਲਣ ਦਾ ਕਾਰਨ ਪੁੱਛਿਆ ਸੀ। ਸਾਂਸਦ ਨੇ ਖੇਡ ਮੰਤਰੀ ਨੂੰ ਸਵਾਲ ਕੀਤਾ ਸੀ ਕਿ ਸਰਕਾਰ ਸਾਬਕਾ ਖਿਡਾਰੀਆਂ ਨੂੰ ਨੌਕਰੀ ਦੇਣ ਜਾਂ ਉਨ੍ਹਾਂ ਦਾ ਮਾਲੀ ਹਾਲਤ ਸੁਧਾਰਨ ਲਈ ਕੀ ਕਰ ਰਹੀ ਹੈ? ਰਾਠੌੜ ਨੇ ਸਵਾਲ ਦੇ ਜਵਾਬ ’ਚ ਕਿਹਾ ਕਿ ਭਾਰਤੀ ਖੇਡਾਂ ’ਚੋਂ ਰਾਜਨੀਤੀ ਨੂੰ ਖ਼ਤਮ ਕੀਤਾ ਜਾਵੇ। ਇਸ ਦੌਰਾਨ ਜਗਦੰਬਿਕਾ ਪਾਲ ਵੱਲੋਂ ਪੁੱਛੇ ਪੂਰਕ ਸਵਾਲ ਦੇ ਜਵਾਬ ’ਚ ਰਾਠੌਰ ਨੇ ਕਿਹਾ ਕਿ ਮਣੀਪੁਰ ਵਿੱਚ ਜਲਦੀ ਹੀ ਕੌਮੀ ਖੇਡ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ ਤੇ ਹੋਰਨਾਂ ਰਾਜਾਂ ’ਚ ਇਸ ਦੇ ਕੇਂਦਰ ਖੋਲ੍ਹੇ ਜਾਣਗੇ।

ਗੰਗਾ ਦੀ ਸਫ਼ਾਈ ਲਈ ਕੁਝ ਨਾ ਹੋਣ ਦੀ ਗੱਲ ਗ਼ਲਤ: ਮੰਤਰੀ

ਨਵੀਂ ਦਿੱਲੀ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਕੇਂਦਰੀ ਮੰਤਰੀ ਸੱਤਯਪਾਲ ਸਿੰਘ ਨੇ ਅੱਜ ਲੋਕ ਸਭਾ ਵਿੱਚ ਗੰਗਾ ਦੀ ਸਫ਼ਾਈ ਨਾ ਹੋਣ ਦੇ ਦੋਸ਼ਾਂ ਦਾ ਖੰਡਨ ਕੀਤਾ। ਉਨ੍ਹਾਂ ਕਿਹਾ, ‘‘ਸਾਲ 1985 ਤੋਂ ਗੰਗਾ ਐਕਸ਼ਨ ਪਲਾਨ-1 ਤੇ 2, ਨਮਾਮੀ ਗੰਗਾ ਪ੍ਰੋਗਰਾਮ ਸਣੇ ਹੋਰ ਵੱਖ

ਲੋਕ ਸਭਾ ਵੱਲੋਂ ਭਗੌੜਾ ਆਰਥਿਕ ਅਪਰਾਧੀ ਬਿੱਲ ਪਾਸ

ਨਵੀਂ ਦਿੱਲੀ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਭਾਜਪਾ ਨੇ ਅੱਜ ਸਾਬਕਾ ਯੂਪੀਏ ਸਰਕਾਰ ’ਤੇ ਦੋਸ਼ ਲਗਾਇਆ ਕਿ ਉਸ ਨੇ ਖੁੱਲ੍ਹੇ ਹੱਥਾਂ ਨਾਲ ਲੱਖਾਂ, ਕਰੋੜਾਂ ਰੁਪਏ ਦੇ ਕਰਜ਼ੇ ਵੰਡੇ ਅਤੇ ਅਜਿਹੇ ਕਈ ਵਿਅਕਤੀ ਪੈਸੇ ਲੈ ਕੇ ਫ਼ਰਾਰ ਹੋ ਗਏ ਜਨ੍ਹਿ‌ਾਂ ਨੂੰ ਯੂਪੀਏ ਸਰਕਾਰ ’ਚ ਆਸਰਾ ਮਿਲਿਆ ਹੋਇਆ ਸੀ। ਉਧਰ ਕਾਂਗਰਸ ਨੇ ਕਿਹਾ ਕਿ ਆਪਣੇ ਆਪ  ਨੂੰ ਚੌਕੀਦਾਰ ਅਖਵਾਉਣ ਵਾਲੇ ਪ੍ਰਧਾਨ ਮੰਤਰੀ ਦੇ ਰਹਿੰਦਿਆਂ ਵੀ ਕਈ ਵਿਅਕਤੀ ਬੈਂਕਾਂ ਦਾ ਪੈਸਾ ਲੁੱਟ ਕੇ ਮੁਲਕ ਤੋਂ ਬਾਹਰ ਭੱਜ ਗਏ। ਿੲਸੇ ਦੌਰਾਨ  ਲੋਕ ਸਭਾ ’ਚ ਬਿੱਲ ਪਾਸ ਹੋ ਗਿਆ।

ਹਜੂਮੀ ਕਤਲਾਂ ਨੂੰ ਰੋਕਣ ਲਈ ਕਾਨੂੰਨ ਬਣਾਉਣ ਬਾਰੇ ਵਿਚਾਰਾਂ

ਨਵੀਂ ਦਿੱਲੀ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਹਜੂਮੀ ਕਤਲਾਂ ’ਤੇ ਨੱਥ ਪਾਉਣ ਦੇ ਮਕਸਦ ਨਾਲ ਕੇਂਦਰ ਵੱਲੋਂ ਮੁੱਢਲੇ ਪੱਧਰ ’ਤੇ ਵਿਚਾਰਾਂ ਦਾ ਅਮਲ ਸ਼ੁਰੂ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਨਵਾਂ ਕਾਨੂੰਨ ਬਣਾਇਆ ਜਾ ਸਕਦਾ ਹੈ

ਹਿਮਾਚਲ ’ਚ ਮਿੱਗ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਸ਼ਿਮਲਾ/ਨਵੀਂ ਦਿੱਲੀ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਹਵਾਈ ਸੈਨਾ ਦਾ ਇਕ ਮਿੱਗ-21 ਲੜਾਕੂ ਜਹਾਜ਼ ਅੱਜ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਹਾਦਸਾਗ੍ਰਸਤ ਹੋ ਗਿਆ। ਹਵਾਈ ਸੈਨਾ ਦੇ ਅਧਿਕਾਰੀਆਂ ਮੁਤਾਬਕ ਹਾਦਸੇ ਵਿੱਚ ਜਹਾਜ਼ ਦੇ ਪਾਇਲਟ ਸਕੂਐਡਰਨ ਲੀਡਰ ਮੀਤ ਕੁਮਾਰ ਦੀ ਮੌਤ ਹੋ ਗਈ ਹੈ। ਇਹ ਜਹਾਜ਼ ਪਠਾਨਕੋਟ ਏਅਰਬੇਸ ਤੋਂ ਰੁਟੀਨ ਉਡਾਣ ਉੱਤੇ ਸੀ ਤੇ ਦੁਪਹਿਰ ਬਾਅਦ ਕਰੀਬ 1 ਵੱਜ ਕੇ 20 ਮਿੰਟ ’ਤੇ ਹਾਦਸੇ ਦਾ ਸ਼ਿਕਾਰ ਹੋ ਕੇ ਜ਼ਮੀਨ ’ਤੇ ਡਿੱਗ ਪਿਆ। 

ਲੋਕ ਸਭਾ ’ਚ ਭਲਕੇ ਹੋਵੇਗੀ ਬੇਵਿਸਾਹੀ ਮਤੇ ’ਤੇ ਬਹਿਸ

ਨਵੀਂ ਦਿੱਲੀ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਭਾਜਪਾ ਦੀ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਚਾਰ ਸਾਲ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਸੰਸਦ ਵਿੱਚ ਪਹਿਲੀ ਵਾਰ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਲਿਆਂਦਾ ਜਾ ਰਿਹਾ ਹੈ ਜਿਸ ’ਤੇ ਲੋਕ ਸਭਾ ਵਿੱਚ ਸ਼ੁੱਕਰਵਾਰ ਨੂੰ ਬਹਿਸ ਹੋਵੇਗੀ।

ਨੌਇਡਾ ਵਿੱਚ ਦੋ ਇਮਾਰਤਾਂ ਡਿੱਗੀਆਂ, 8 ਹਲਾਕ

ਨਵੀਂ ਦਿੱਲੀ ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਦਿੱਲੀ ਦੇ ਨਾਲ ਲੱਗਦੇ ਨੌਇਡਾ ਦੇ ਸ਼ਾਹਬੇਰੀ ਪਿੰਡ ਵਿੱਚ ਬੀਤੀ ਰਾਤ ਦੋ ਇਮਾਰਤਾਂ ਡਿੱਗਣ ਨਾਲ ਘੱਟੋ ਘੱਟ 8 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਿਰਮਾਣ ਅਧੀਨ 6 ਮੰਜ਼ਿਲਾ ਇਮਾਰਤ ਅਤੇ ਨਾਲ ਲੱਗਦੀ ਪੰਜ ਮੰਜ਼ਿਲਾ ਇਮਾਰਤ ਇਕਦੱਮ      ਡਿੱਗ ਗਈਆਂ।

ਸਰਕਾਰ ਕਿਸੇ ਵੀ ਮੁੱਦੇ ਉੱਤੇ ਸੰਸਦ ਵਿੱਚ ਚਰਚਾ ਲਈ ਤਿਆਰ: ਮੋਦੀ

ਨਵੀਂ ਦਿੱਲੀ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਹੀ ਵਿਰੋਧੀ ਧਿਰਾਂ ਤੱਕ ਰਸਾਈ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜਸੀ ਪਾਰਟੀਆਂ ਵੱਲੋਂ ਉਠਾਏ ਜਾਣ ਵਾਲੇ ਕਿਸੇ ਵੀ ਮੁੱਦੇ ਉੱਤੇ ਚਰਚਾ ਦੇ ਲਈ ਤਿਆਰ ਹੈ। ਉਨ੍ਹਾਂ ਇਸ ਦੇ ਨਾਲ ਹੀ ਜ਼ੋਰ ਦਿੰਦਿਆਂ ਕਿਹਾ ਕਿ ਕੌਮੀ ਹਿਤ ਵਿੱਚ ਕਈ ਅਹਿਮ ਮੁੱਦਿਆਂ ਉੱਤੇ ਫੈਸਲੇ ਲੈਣ ਦੀ ਲੋੜ ਹੈ।
ਪ੍ਰਧਾਨ ਮੰਤਰੀ ਨੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਵਿੱਚ ਮੀਡੀਆ ਨੂੰ ਸੰਬੋਧਨ ਕਰਨ ਦੀ ਰਵਾਇਤ ਦੌਰਾਨ ਟਿੱਪਣੀਆਂ ਕਰਕੇ ਸੰਸਦ ਮੈਂਬਰਾਂ ਲਈ ਵਿਆਪਕ ਚਰਚਾ ਦੇ ਕਈ ਅਹਿਮ ਮੁੱਦਿਆਂ ਨੂੰ ਛੋਹਿਆ ਅਤੇ ਆਸ ਪ੍ਰਗਟਾਈ ਕਿ ਰਾਜਸੀ ਪਾਰਟੀਆਂ ਸੰਸਦ ਦੇ ਸਮੇਂ ਦੀ ਉਪਯੋਗੀ ਵਰਤੋਂ ਕਰਦੀਆਂ ਹੋਈਆਂ ਦੇਸ਼ ਵਿੱਚ ਅਹਿਮ ਕਾਰਜਾਂ ਨੂੰ ਅੱਗੇ ਵਧਾਉਣਗੀਆਂ। ਉਨ੍ਹਾਂ ਨੇ ਬਿਨਾਂ ਕਿਸੇ ਕੰਮਕਾਜ ਦੇ ਸੰਸਦ ਦੇ ਬਜਟ ਸੈਸ਼ਨ ਦੀ ਤਰ੍ਹਾਂ ਹੀ ਮੌਨਸੂਨ ਸੈਸ਼ਨ ਦੇ ਅਜਾਂਈ ਚਲੇ ਜਾਣ ਦੇ ਡਰ ਨੂੰ ਧਿਆਨ ਵਿੱਚ ਰੱਖਦਿਆਂ ਕਿਹਾ ਕਿ ਵਿਰੋਧੀ ਧਿਰਾਂ ਇਸ ਲਈ ਉਨ੍ਹਾਂ ਦੀ ਸਰਕਾਰ ਨੂੰ ਦੋਸ਼ ਦਿੰਦੀਆਂ ਹਨ ਪਰ ਉਹ ਹਮੇਸ਼ਾਂ ਸੰਸਦ ਦੇ ਨਿਰਵਿਘਨ ਚੱਲਣ ਪ੍ਰਤੀ ਆਸਵੰਦ ਤੇ ਕਾਰਜਸ਼ੀਲ ਹਨ ਅਤੇ ਭਵਿੱਖ ਵਿੱਚ ਰਹਿਣਗੇ।

ਸਰਹੱਦੀ ਵਪਾਰ ’ਚ ਲੱਗੇ ਸ਼ੱਕੀ ਵਪਾਰੀਆਂ ਦੀ ਰਜਿਸਟ੍ਰੇਸ਼ਨ ਹੋਵੇ ਰੱਦ: ਵੋਹਰਾ

ਸ੍ਰੀਨਗਰ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਕਸ਼ਮੀਰ ਦੇ ਰਾਜਪਾਲ ਐੱਨਐੱਨ ਵੋਹਰਾ ਨੇ ਅੱਜ ਹੁਕਮ ਦਿੱਤਾ ਹੈ ਕਿ ਸਰਹੱਦੀ ਵਪਾਰ ਵਿੱਚ ਲੱਗੇ ਲੋਕਾਂ ਦੀ ਮੁੜ ਜਾਂਚ ਕੀਤੀ ਜਾਵੇ ,ਜਾਂਚ ਨੂੰ ਇੱਕ ਮਹੀਨੇ ਵਿੱਚ ਮੁਕੰਮਲ ਕੀਤਾ ਜਾਵੇ ਅਤੇ ਸ਼ੱਕੀ ਕਿਰਦਾਰ ਵਾਲੇ ਲੋਕਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਵੇ।

ਰਾਜ ਸਭਾ ਦੇ ਸੱਤ ਨਵੇਂ ਮੈਂਬਰਾਂ ਨੇ ਸਹੁੰ ਚੁੱਕੀ

ਨਵੀਂ ਦਿੱਲੀ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਆਰਐਸਐਸ ਦੇ ਵਿਚਾਰਧਾਰਕ ਰਾਕੇਸ਼ ਸਿਨਹਾ, ਕਲਾਸੀਕਲ ਨ੍ਰਤਕੀ ਸੋਨਲ ਮਾਨਸਿੰਘ, ਰਘੂਨਾਥ ਮਹਾਪਾਤਰਾ ਸਣੇ ਸੱਤ ਜਣਿਆ ਨੇ ਅੱਜ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਸਹੁੰ ਚੁੱਕਣ ਵਾਲਿਆਂ ਵਿੱਚ ਰਾਮ ਸ਼ਕਲ ਵੀ ਸ਼ਾਮਲ ਹਨ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061381729
Copyright © 2018, Panjabi Times. All rights reserved. Website Designed by Mozart Infotech