ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਤਾਜ ਮਹੱਲ ਨੂੰ ‘ਹਾਸ਼ੀਏ’ ’ਤੇ ਨਹੀਂ ਧੱਕ ਸਕਦੇ: ਸੁਪਰੀਮ ਕੋਰਟ

July 10, 2018 07:06 AM

ਨਵੀਂ ਦਿੱਲੀ,09 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਸੁਪਰੀਮ ਕੋਰਟ ਨੇ ਅੱਜ ਕੀਤੇ ਹੁਕਮਾਂ ’ਚ ਸਾਫ਼ ਕਰ ਦਿੱਤਾ ਹੈ ਕਿ ਆਗਰਾ ਤੋਂ ਬਾਹਰਲੇ ਲੋਕਾਂ ਨੂੰ ਤਾਜ ਮਹੱਲ ਕੰਪਲੈਕਸ ਵਿੱਚ ਬਣੀ ਮਸਜਿਦ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜਸਟਿਸ ਏ.ਕੇ.ਸੀਕਰੀ ਤੇ ਅਸ਼ੋਕ ਭੂਸ਼ਨ ਦੇ ਬੈਂਚ ਨੇ ਕਿਹਾ ਕਿ ਇਹ ਇਮਾਰਤ ਵਿਸ਼ਵ ਦੇ ਸੱਤ ਅਜੂਬਿਆਂ ’ਚ ਸ਼ੁਮਾਰ ਹੈ ਤੇ ਇਸ ਨੂੰ ‘ਹਾਸ਼ੀਏ’ ’ਤੇ ਨਹੀਂ ਧੱਕਣ ਦਿੱਤਾ ਜਾ ਸਕਦਾ। ਬੈਂਚ ਨੇ ਕਿਹਾ ਕਿ ਆਗਰਾ ਵਿੱਚ ਹੋਰ ਵੀ ਕਈ ਮਸਜਿਦਾਂ ਹਨ ਤੇ ਬਾਹਰਲੇ ਲੋਕ ਉਥੇ ਜਾ ਕੇ ਨਮਾਜ਼ ਅਦਾ ਕਰ ਸਕਦੇ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਸਰਕਾਰ ਨੇ ਨੋਟਬੰਦੀ ਰਾਹੀਂ ਆਮ ਲੋਕਾਂ ਦਾ ਲੱਕ ਤੋੜਿਆ: ਰਾਹੁਲ

ਬਲੌਦਾ ਬਾਜ਼ਾਰ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਆਖਿਆ ਕਿ ਦੇਸ਼ ਦੀ ਤਰੱਕੀ ਦੇ ਸੂਤਰਧਾਰ ਉੱਥੋਂ ਦੇ ਲੋਕ ਹੁੰਦੇ ਹਨ ਤੇ ਕੋਈ ਇਕੱਲਾ ਇਕਹਿਰਾ ਵਿਅਕਤੀ ਸਮੁੱਚੀ ਸੱਤਾ ਆਪਣੇ ਹੱਥਾਂ ਵਿਚ ਇਕੱਠੀ ਕਰ ਕੇ ਦੇਸ਼ ਨਹੀਂ ਚਲਾ ਸਕਦਾ।

ਯੇਚੁਰੀ ਵੱਲੋਂ ਸਟਾਲਿਨ ਨੂੰ ‘ਮਹਾਂਗੱਠਜੋੜ’ ਦਾ ਹਿੱਸਾ ਬਣਨ ਦਾ ਸੱਦਾ

ਚੇਨੱਈ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸੀਪੀਆਈ(ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕੇਂਦਰ ਵਿੱਚ ਭਾਜਪਾ ਖ਼ਿਲਾਫ਼ ਮਹਾਂਗਠਜੋੜ ਬਣਾਉਣ ਦੇ ਮੰਤਵ ਨਾਲ ਅੱਜ ਇਥੇ ਡੀਐਮਕੇ ਮੁਖੀ ਐੱਮ.ਕੇ.ਸਟਾਲਿਨ ਨਾਲ ਗੱਲਬਾਤ ਕੀਤੀ। ਸ੍ਰੀ ਯੇਚੁਰੀ ਨੇ ਭਰੋਸਾ ਜਤਾਇਆ ਕਿ ਖੇਤਰੀ ਪਾਰਟੀਆਂ ਨਾਲ ਮਿਲ ਕੇ ਮਹਾਂਗੱਠਜੋੜ ਵੱਡਾ ਆਕਾਰ ਲੈ ਲਏਗਾ। ਉਨ੍ਹਾਂ ਕਿਹਾ ਕਿ ਵੱਡੇ ਵੱਡੇ ਆਗੂਆਂ ਦੇ ਕੱਦ ਨਾਲੋਂ ਮੈਦਾਨ ਨਾਲ ਜੁੜੇ ਲੋਕ ਮੁਲਕ ਨੂੰ ਬਚਾਉਣ ਲਈ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦਿਆਂ ਇਕੱਠੇ ਹੋਣ ਲਈ ਜ਼ੋਰ ਪਾਉਣਗੇ। ਅਦਾਕਾਰ ਰਜਨੀਕਾਂਤ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਸ਼ਬਰੀਮਾਲਾ ਕੇਸ: ਨਜ਼ਰਸਾਨੀ ਪਟੀਸ਼ਨਾਂ ’ਤੇ 22 ਜਨਵਰੀ ਨੂੰ ਸੁਣਵਾਈ ਕਰੇਗੀ ਸੁਪਰੀਮ ਕੋਰਟ

ਨਵੀਂ ਦਿੱਲੀ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸੁਪਰੀਮ ਕੋਰਟ ਨੇ ਅੱਜ ਸ਼ਬਰੀਮਾਲਾ ਮੰਦਰ ’ਚ ਹਰ ਉਮਰ ਵਰਗ ਦੀਆਂ ਔਰਤਾਂ ਦੇ ਦਾਖਲੇ ਦੀ ਦਿੱਤੀ ਮਨਜ਼ੂਰੀ ਦੇ ਆਪਣੇ ਹੀ ਫੈਸਲੇ ’ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ 22 ਜਨਵਰੀ ਨੂੰ ਖੁੱਲ੍ਹੀ ਅਦਾਲਤ ਵਿੱਚ ਨਜ਼ਰਸਾਨੀ ਪਟੀਸ਼ਨਾਂ ’ਤੇ ਸੁਣਵਾਈ ਕਰਨ ’ਤੇ ਸਹਿਮਤੀ ਜਤਾਈ ਹੈ।

ਮੋਦੀ ਨੇ ਸੁਪਰੀਮ ਕੋਰਟ ਸਾਹਮਣੇ ‘ਚੋਰੀ’ ਮੰਨੀ: ਰਾਹੁਲ

ਨਵੀਂ ਦਿੱਲੀ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਪਰੀਮ ਕੋਰਟ ਸਾਹਮਣੇ ਰਾਫ਼ਾਲ ਸੌਦੇ ਵਿਚ ਕੀਤੀ ‘ਚੋਰੀ’ ਮੰਨ ਲਈ ਹੈ ਕਿ ਭਾਰਤੀ ਹਵਾਈ ਫ਼ੌਜ ਨੂੰ ਪੁੱਛੇ ਬਗ਼ੈਰ ਕੰਟ੍ਰੈਕਟ ਵਿਚ ਰੱਦੋਬਦਲ ਕੀਤੀ ਗਈ ਸੀ। ਹਿੰਦੀ ਵਿਚ ਕੀਤੇ ਇਕ ਟਵੀਟ ਵਿਚ ਕਾਂਗਰਸ ਆਗੂ ਨੇ ਕਿਹਾ ‘‘ ਮੋਦੀ ਜੀ ਨੇ ਸੁਪਰੀਮ ਕੋਰਟ ਵਿਚ ਆਪਣੀ ਚੋਰੀ ਮੰਨ ਲਈ ਹੈ। ਹਲਫ਼ਨਾਮੇ ਵਿਚ ਉਨ੍ਹਾਂ ਮੰਨਿਆ ਹੈ ਕਿ

ਸਰਕਾਰ ਨੇ ਰਾਫ਼ਾਲ ਘੁਟਾਲਾ ਛੁਪਾਉਣ ਲਈ ਝੂਠ ਦਾ ਜਾਲ ਬੁਣਿਆ: ਯੇਚੁਰੀ

ਨਵੀਂ ਦਿੱਲੀ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਖੱਬੀਆਂ ਪਾਰਟੀਆਂ ਨੇ ਅੱਜ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਨੇ ਰਾਫ਼ਾਲ ਜਹਾਜ਼ਾਂ ਦੇ ਖਰੀਦ ਸੌਦੇ ਵਿਚ ਕੀਤੀ ਗੜਬੜ ਨੂੰ ਛੁਪਾਉਣ ਲਈ ਝੂਠ ਦਾ ਜਾਲ ਬੁਣਿਆ ਹੈ। ਸੀਪੀਆਈ ਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਦਾਸੋ ਏਵੀਏਸ਼ਨ ਦੇ ਸੀਈਓ ਐਰਿਕ ਟ੍ਰੈਪੀਅਰ ਦੀ ਇੰਟਰਵਿਊ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਫਰਾਂਸ ਤੋਂ ਲੈ ਕੇ ਭਾਰਤ ਤੱਕ ਸਾਰੇ ਚਹੇਤੇ ਕਾਰੋਬਾਰੀ ਇਸ ਮੁੱਦੇ ’ਤੇ ਮੋਦੀ ਸਰਕਾਰ ਦਾ ਪੱਖ ਪੂਰਨ ਲੱਗੇ ਹੋਏ ਹਨ ਪਰ

ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਬਾਰੇ ਰਾਸ਼ਟਰਪਤੀ ਨੂੰ ਮਿਲਿਆ ਵਫ਼ਦ

ਨਵੀਂ ਦਿੱਲੀ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦੇਸ਼ ਦੀਆਂ ਮੋਹਰੀ ਸਿੱਖ ਹਸਤੀਆਂ ਦਾ ਵਫਦ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਿਆ। ਵਫਦ ਦੇ ਵਿਚ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਜੇਜੇ ਸਿੰਘ, ਭਾਜਪਾ ਦੀ ਸੰਸਦ ਮੈਂਬਰ ਮਿਨਾਕਸ਼ੀ ਲੇਖੀ ਵੀ ਸ਼ਾਮਲ ਸਨ। ਇਨ੍ਹਾਂ ਨੇ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਕਿ 1984 ਦੇ ਸਿੱਖ ਵਿਰੋਧੀਆਂ ਦੰਗਿਆਂ ਦੀ ਜਾਂਚ ਦੀ ਨਿਗਰਾਨੀ ਲਈ ਬਣਾਈ ‘ਸਿਟ’ ਦੇ ਤੀਜੇ ਮੈਂਬਰ ਦੀ ਨਿਯੁਕਤੀ ਲਈ ਨੋਟੀਫਿਕੇਸ਼ਨ ਜਲਦੀ ਕਰਨ ਲਈ ਉਹ ਸੁਪਰੀਮ ਕੋਰਟ ਨੂੰ ਕਹਿਣ। ਇਸ ਵਫਦ ਦੇ ਵਿਚ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਰੁਪਿੰਦਰ ਸਿੰਘ ਸੂਰੀ, ਰਾਜਸਥਾਨ ਦੇ ਵਧੀਕ ਐੈੈਡਵੋਕੇਟ ਜਨਰਲ ਗੁਰਚਰਨ ਸਿੰਘ ਗਿੱਲ ਅਤੇ ਸਾਬਕਾ ਵਿਧਾਇਕ ਆਰ ਪੀ ਸਿੰਘ ਸ਼ਾਮਲ ਸਨ।

ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਸਸਕਾਰ

ਬੰਗਲੌਰ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਅਨੰਤ ਕੁਮਾਰ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਕੁਮਾਰ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਛੋਟੇ ਭਰਾ ਨੰਦਾ ਕੁਮਾਰ ਨੇ ਵਿਖਾਈ ਤੇ ਅੰਤਿਮ ਰਸਮਾਂ ਬ੍ਰਾਹਮਣ ਰਵਾਇਤਾਂ ਮੁਤਾਬਕ ਪੂਰੀਆਂ ਕੀਤੀਆਂ ਗਈਆਂ। ਛੇ ਵਾਰ ਕਰਨਾਟਕ ਦੱਖਣੀ ਤੋਂ ਸੰਸਦ ਮੈਂਬਰ ਰਹੇ ਸ੍ਰੀ ਕੁਮਾਰ ਦਾ ਬੀਤੇ ਦਿਨ ਸਥਾਨਕ ਨਿੱਜੀ ਹਸਪਤਾਲ ’ਚ ਦੇਹਾਂਤ ਹੋ ਗਿਆ ਸੀ।

ਦਾਭੋਲਕਰ ਦੇ ਕਾਤਲਾਂ ਖਿਲਾਫ਼ ਯੂਏਪੀਏ ਦੀਆਂ ਧਾਰਾਵਾਂਂ ਆਇਦ

ਪੁਣੇ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸੀਬੀਆਈ ਨੇ ਤਰਕਸ਼ੀਲ ਨਰਿੰਦਰ ਦਾਭੋਲਕਰ ਦੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਖਿਲਾਫ਼ ਦਹਿਸ਼ਤਗਰਦੀ ਨਾਲ ਸਬੰਧਤ ਯੂਏਪੀਏ ਦੀਆਂ ਧਾਰਾਵਾਂ ਆਇਦ ਕੀਤੀਆਂ ਹਨ। ਜਾਂਚ ਏਜੰਸੀ ਨੇ ਇਸ ਸਬੰਧੀ ਕੱਲ੍ਹ ਇੱਥੇ ਜੁਡੀਸ਼ਲ ਮੈਜਿਸਟ੍ਰੇਟ (ਅੱਵਲ ਦਰਜਾ) ਐਸਐਮਏ ਸਯਾਦ ਦੀ ਅਦਾਲਤ ਵਿਚ ਹਲਫ਼ਨਾਮਾ ਦਾਇਰ ਕੀਤਾ ਹੈ।

ਅਸਲ ਕੰਟਰੋਲ ਰੇਖਾ ਨੇੜੇ ਤਾਇਨਾਤ ਫ਼ੌਜੀਆਂ ਲਈ ਐਂਟੀ ਮਾਈਨ ਬੂਟ ਖਰੀਦੇ

ਜੰਮੂ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਫ਼ੌਜ ਦੇ ਇਕ ਸੀਨੀਅਰ ਅਫ਼ਸਰ ਨੇ ਦੱਸਿਆ ਕਿ ਜੰਮੂ ਕਸ਼ਮੀਰ ਵਿਚ ਅਸਲ ਕੰਟਰੋਲ ਰੇਖਾ ਦੇ ਨੇੜੇ ਤਾਇਨਾਤ ਕੀਤੇ ਜਾਂਦੇ ਦਸਤਿਆਂ ਲਈ ਐਂਟੀ ਮਾਈਨ ਬੂਟ ਖਰੀਦੇ ਹਨ। ਇਸ ਦਾ ਦੋ ਤਰਫ਼ਾ ਉਦੇਸ਼ ਹੈ ਕਿ ਬਾਰੂਦੀ ਸੁਰੰਗਾਂ ਵਾਲੇ ਮੂਹਰਲੇ ਖੇਤਰਾਂ ਵਿਚ ਦਬਦਬਾ ਕਾਇਮ ਕੀਤਾ ਜਾਵੇ ਤੇ ਜੇ ਲੋੜ ਪਏ ਤਾਂ ਦਹਿਸ਼ਤਗਰਦਾਂ ਦਾ ਸਰਗਰਮੀ ਨਾਲ ਪਿੱਛਾ ਵੀ ਕੀਤਾ ਜਾਵੇ।
ਥਲ ਸੈਨਾ ਦੀ ਜੰਮੂ ਅਧਾਰਤ ਸੋਲਵੀਂ ਕੋਰ ਦੇ ਜਨਰਲ ਆਫਿਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਪਰਮਜੀਤ ਸਿੰਘ ਨੇ ਦੱਸਿਆ ਕਿ ਘੁਸਪੈਠ ਵਿਰੋਧੀ ਗਰਿਡ ਦੀ ਕੜੀ ਦੇ ਤੌਰ ’ਤੇ ਫ਼ੌਜੀਆਂ ਨੂੰ ਮੂਹਰਲੇ ਖੇਤਰਾਂ ਵਿਚ ਦਬਦਬਾ ਕਾਇਮ ਕਰਨਾ ਪਵੇਗਾ ਤੇ ਕਦੇ ਕਦਾਈ ਦਹਿਸ਼ਤਗਰਦਾਂ ਤੇ ਸਾਬੋਤਾਜ ਕਰਨ ਵਾਲੇ ਅਨਸਰਾਂ ਦਾ ਪਿੱਛਾ ਵੀ ਕਰਨਾ ਪਵੇਗਾ।

ਰਾਫ਼ਾਲ ਬਾਰੇ ਕੈਗ ਦੀ ‘ਸੁਸਤੀ’ ’ਤੇ ਉੱਠੇ ਸਵਾਲ

ਨਵੀਂ ਦਿੱਲੀ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸੱਠ ਸੇਵਾਮੁਕਤ ਅਫ਼ਸਰਾਂ ਨੇ ਕੈਗ ਨੂੰ ਪੱਤਰ ਲਿਖ ਕੇ ਨੋਟਬੰਦੀ ਤੇ ਰਾਫ਼ਾਲ ਸੌਦੇ ਬਾਰੇ ਆਡਿਟ ਰਿਪੋਰਟਾਂ ਵਿਚ ਹੋ ਰਹੀ ਦੇਰੀ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਜਾਣ ਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਕਿ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿਚ ਐਨਡੀਏ ਸਰਕਾਰ ਦੀ ਕਿਰਕਿਰੀ ਨਾ ਹੋਵੇ। ਉਨ੍ਹਾਂ ਕਿਹਾ ਕਿ ਆਡਿਟ ਰਿਪੋਰਟਾਂ ਹੁਣ ਤੱਕ ਆ ਜਾਣੀਆਂ ਚਾਹੀਦੀਆਂ ਸਨ ਤਾਂ ਕਿ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਵਿਚ ਪੇਸ਼ ਕੀਤੀਆਂ ਜਾ ਸਕਣ। ਉਧਰ, ਕਾਂਗ਼ਰਸ ਨੇ ਆਖਿਆ ਕਿ ਸਰਕਾਰ ਰਾਫ਼ਾਲ ਸੌਦੇ ਦੀ ਹਕੀਕਤ ਛੁਪਾਉਣ ਲਈ ਜਿੰਨਾ ਜ਼ੋਰ ਲਾਵੇਗੀ, ਇਸ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਦੀ ਮੰਗ ਜ਼ੋਰ ਫੜੇਗੀ।

ਦਰਦ ਨਾਲ ਕਰਾਂਹਦੀ ਰਾਖੀ ਨੇ ਕਿਹਾ 'ਫੜ ਕੇ ਮਾਰਾਂਗੀ ਉਸ ਫਿਰੰਗੀ ਨੂੰ '

ਨਵੀਂ ਦਿੱਲੀ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : -ਬਾਲੀਵੁੱਡ 'ਚ ਚਰਚਾ 'ਚ ਰਹਿਣ ਵਾਲੀ ਰਾਖੀ ਸਾਵੰਤ ਇਕ ਵਾਰ ਫਿਰ ਸੁਰਖੀਆਂ 'ਚ ਹੈ | ਇਸ ਵਾਰ ਉਸ ਨੇ ਇਕ ਵਿਦੇਸ਼ੀ ਰੈਸਲਰ ਨਾਲ ਪੰਗਾ ਲੈ ਲਿਆ, ਜਿਸ ਦਾ ਖਮਿਆਜ਼ਾ ਉਸ ਨੂੰ ਹਸਪਤਾਲ 'ਚ ਭੁਗਤਣਾ ਪੈ ਰਿਹਾ ਹੈ | ਹਰਿਆਣਾ 'ਚ ਇਕ ਵਿਦੇਸ਼ੀ ਰੈਸਲਰ ਰੇਬਲ ਨਾਲ ਰਾਖੀ ਦੀ ਰਿੰਗ ਦੇ ਅੰਦਰ ਲੜਾਈ ਹੋਈ | ਇਸ ਦੌਰਾਨ ਰੇਬਲ ਨੇ ਰਾਖੀ ਨੂੰ ਹਵਾ 'ਚ ਉਠਾ ਕੇ ਜ਼ਮੀਨ 'ਤੇ ਸੁੱਟਿਆ ਕਿ ਉਸ ਦੀ 'ਕਮਰ' 'ਚ ਸੱਟ ਲੱਗ ਗਈ ਤੇ ਰਾਖੀ ਨੂੰ ਤੁਰੰਤ ਅੰਬਾਲਾ ਦੇ ਹਸਪਤਾਲ 'ਚ ਦਾਖਲ ਹੋਣਾ ਪਿਆ | ਰਾਖੀ ਦੀ ਵਿਦੇਸ਼ੀ ਰੈਸਲਰ ਨਾਲ ਲੜਾਈ ਦਾ ਵੀਡੀਓ ਇੰਟਰਨੈਟ 'ਤੇ ਵਾਇਰਲ ਹੋ ਰਿਹਾ ਹੈ | ਹਸਪਤਾਲ 'ਚ ਦਾਖਲ ਰਾਖੀ ਸਾਵੰਤ ਨੇ ਦੱਸਿਆ ਕਿ ਉਸ ਨਾਲ ਧੋਖਾ ਹੋਇਆ ਹੈ |

ਕੇਂਦਰ ਨੇ ਰਾਫ਼ਾਲ ਦੀ ਕੀਮਤ ਦੇ ਵੇਰਵੇ ਸੁਪਰੀਮ ਕੋਰਟ ਨੂੰ ਸੌਂਪੇ

ਨਵੀਂ ਦਿੱਲੀ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕੇਂਦਰ ਸਰਕਾਰ ਨੇ ਫਰਾਂਸ ਤੋਂ ਖਰੀਦੇ ਜਾ ਰਹੇ 36 ਰਾਫ਼ਾਲ ਲੜਾਕੂ ਜਹਾਜ਼ਾਂ ਦੀ ਕੀਮਤ ਦੇ ਵੇਰਵੇ ਲਿਫਾਫੇ ਵਿਚ ਬੰਦ ਕਰ ਕੇ ਅੱਜ ਸੁਪਰੀਮ ਕੋਰਟ ਨੂੰ ਸੌਂਪ ਦਿੱਤੇ ਹਨ। ਕੇਂਦਰ ਦੇ ਵਕੀਲ ਨੇ ਦੱਸਿਆ ਕਿ ਸੁਪਰੀਮ ਕੋਰਟ ਨੂੰ ਸੀਲਬੰਦ ਕਵਰ ਵਿਚ ਕੀਮਤ/ਲਾਗਤ ਦੇ ਵੇਰਵਿਆਂ ਦੀ ਜਾਣਕਾਰੀ ਦਿੱਤੀ ਗਈ ਹੈ।

ਛੱਤੀਸਗੜ੍ਹ ਚੋਣਾਂ: ਪਹਿਲੇ ਗੇੜ ’ਚ 70 ਫ਼ੀਸਦੀ ਮਤਦਾਨ

ਨਵੀਂ ਦਿੱਲੀ/ਰਾਏਪੁਰ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਛੱਤੀਸਗੜ੍ਹ ਵਿਧਾਨ ਸਭਾ (90) ਲਈ 18 ਸੀਟਾਂ ’ਤੇ ਭਾਰੀ ਸੁਰੱਖਿਆ ਹੇਠ ਪਹਿਲੇ ਗੇੜ ਦੀ ਵੋਟਿੰਗ ’ਚ ਕਰੀਬ 70 ਫ਼ੀਸਦੀ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਸੀਨੀਅਰ ਉਪ ਚੋਣ ਕਮਿਸ਼ਨਰ ਉਮੇਸ਼ ਸਿਨਹਾ ਨੇ ਕਿਹਾ ਕਿ ਚੋਣ ਪ੍ਰਤੀਸ਼ਤਤਾ ’ਚ ਹੋਰ ਵਾਧਾ ਹੋਣ ਦੇ ਆਸਾਰ ਹਨ ਕਿਉਂਕਿ ਅਜੇ ਅੰਤਮ ਅੰਕੜੇ ਹਾਸਲ ਹੋਣੇ ਬਾਕੀ ਹਨ।

ਸਨਾਈਪਰ ਹਮਲੇ ਵਿੱਚ ਇਕ ਹੋਰ ਜਵਾਨ ਹਲਾਕ

ਜੰਮੂ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਪੁਣਛ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਪਾਕਿਸਤਾਨ ਦੇ ਸਨਾਈਪਰ ਹਮਲੇ ਵਿੱਚ ਲਾਂਸ ਨਾਇਕ ਐਂਟੋਨੀ ਸਬੈਸਟੀਅਨ ਹਲਾਕ ਹੋ ਗਿਆ ਤੇ ਹਵਾਲਦਾਰ ਐਮ ਮੁਥੁੂ ਡੀ ਜ਼ਖ਼ਮੀ ਹੋ ਗਿਆ। 

ਅਰਥਸ਼ਾਸਤਰੀ ਟੀ ਐਨ ਸ੍ਰੀਨਿਵਾਸਨ ਨਹੀਂ ਰਹੇ

ਚੇਨਈ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਉੱਘੇ ਅਰਥਸ਼ਾਸਤਰੀ ਟੀ ਐਨ ਸ੍ਰੀਨਿਵਾਸਨ ਦਾ ਸੰਖੇਪ ਬਿਮਾਰੀ ਬਾਅਦ ਦੇਹਾਂਤ ਹੋ ਗਿਆ। ਉਹ ਅਰਥਸ਼ਾਸਤਰ ਦੇ ਵਿਕਾਸ ਵਿੱਚ ਦਿੱਤੇ ਯੋਗਦਾਨ ਲਈ ਜਾਣੇ ਜਾਣਗੇ। ਮਾਹਿਰ ਅਤੇ ਸਮਕਾਲੀ ਉਨ੍ਹਾਂ ਨੂੰ ਉਦਾਰੀਕਰਨ ਦਾ ਮਜ਼ਬੂਤ ਹਮਾਇਤੀ ਗਰਦਾਨਦੇ ਹਨ। ਪਰਿਵਾਰਕ ਸੂਤਰਾਂ ਅਨੁਸਾਰ ਸ੍ਰੀਨਿਵਾਸਨ (85) ਦਾ ਸ਼ਨਿਚਰਵਾਰ ਰਾਤ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਤੋਂ ਬਾਅਦ ਪਰਿਵਾਰ ਵਿਚ ਪਤਨੀ ਤੇ ਬੇਟਾ ਰਹਿ ਗਏ ਹਨ।

ਤਿਲੰਗਾਨਾ ਵਿਧਾਨ ਸਭਾ ਚੋਣਾਂ ਲਈ ਨੋਟੀਫਿਕੇਸ਼ਨ

ਹੈਦਰਾਬਾਦ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਚੋਣ ਕਮਿਸ਼ਨ ਨੇ ਤਿਲੰਗਾਨਾ ਵਿਧਾਨ ਸਭਾ ਚੋਣਾਂ ਲਈ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨਾਮਜ਼ਦਗੀਆਂ 19 ਨਵੰਬਰ ਤਕ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ ਅਤੇ 22 ਨਵੰਬਰ ਤਕ ਨਾਮ ਵਾਪਸ ਲਏ ਜਾ ਸਕਣਗੇ। ਤਿਲੰਗਾਨਾ ’ਚ 7 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ 11 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ। ਸੂਬੇ ’ਚ ਚੋਣਾਂ ਲਈ 32574 ਪੋਲਿੰਗ ਸਟੇਸ਼ਨ ਬਣਾਏ ਜਾਣਗੇ ਅਤੇ ਵੋਟਰਾਂ ਦੀ ਗਿਣਤੀ ਨੂੰ ਦੇਖਦਿਆਂ ਇਨ੍ਹਾਂ ਦੀ ਗਿਣਤੀ ਵਧ ਸਕਦੀ ਹੈ।

ਰਾਮਜਨਮਭੂਮੀ-ਬਾਬਰੀ ਮਸਜਿਦ ਵਿਵਾਦ ਕੇਸ ਦੀ ਛੇਤੀ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸੁਪਰੀਮ ਕੋਰਟ ਨੇ ਅੱਜ ਰਾਮਜਨਮਭੂਮੀ-ਬਾਬਰੀ ਮਸਜਿਦ ਜ਼ਮੀਨੀ ਵਿਵਾਦ ਦੇ ਕੇਸ ਦੀ ਜਲਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਚੀਫ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਐਸ ਕੇ ਕੌਲ ਦੇ ਬੈਂਚ ਨੇ ਕਿਹਾ ਕਿ ਉਨ੍ਹਾਂ ਜਨਵਰੀ ਮਹੀਨੇ ਢੁਕਵੇਂ ਬੈਂਚ ਸਾਹਮਣੇ ਸੁਣਵਾਈ ਲਈ ਪਹਿਲਾਂ ਹੀ ਅਪੀਲਾਂ ਸੂਚੀਬੱਧ ਕਰ ਦਿੱਤੀਆਂ ਹਨ। ਇਹ ਅਪੀਲ ਅਖਿਲ ਭਾਰਤ ਹਿੰਦੂ ਮਹਾਸਭਾ ਵਲੋਂ ਆਪਣੇ ਵਕੀਲ ਬਰੁਨ ਕੁਮਾਰ ਸਿਨਹਾ ਰਾਹੀਂ ਦਾਇਰ ਕੀਤੀ ਗਈ ਸੀ।

ਚਾਰ ਬੈਂਕਾਂ ਨੇ ਡਿਫਾਲਟਰਾਂ ਦੀ ਸੂਚੀ ਵੈਬਸਾਈਟਾਂ ’ਤੇ ਨਸ਼ਰ ਕੀਤੀ

ਕੋਲਕਾਤਾ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਵੱਲੋਂ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਤੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਬੈਂਕ ਡਿਫਾਲਟਰਾਂ ਦੀ ਜਾਣਕਾਰੀ ਜਨਤਕ ਕੀਤੇ ਜਾਣ ’ਚ ਢਿੱਲ-ਮੱਠ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੇਸ਼ ਦੀਆਂ ਜਨਤਕ ਖੇਤਰ ਦੀਆਂ ਦਸ ਮੋਹਰੀ ਬੈਂਕਾਂ ’ਚੋਂ ਸਿਰਫ਼ ਚਾਰ ਬੈਂਕਾਂ ਨੇ ਆਪਣੀ ਵੈੱਬਸਾਈਟ ’ਤੇ ਡਿਫਾਲਟਰਾਂ ਦੀ ਸੂਚੀ ਨਸ਼ਰ ਕੀਤੀ ਹੈ।

ਸਭ ਦੀਆਂ ਨਜ਼ਰਾਂ ਆਰਬੀਆਈ ਦੇ 18 ਮੈਂਬਰੀ ਬੋਰਡ ਦੀ ਮੀਟਿੰਗ ’ਤੇ

ਮੁੰਬਈ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਆਰਬੀਆਈ ਤੇ ਸਰਕਾਰ ਦਰਮਿਆਨ ਚੱਲ ਰਹੀ ਖਿੱਚੋਤਾਣ ਦੇ ਮੱਦੇਨਜ਼ਰ ਅਗਲੀ ਕਾਰਵਾਈ ਲਈ ਕੇਂਦਰੀ ਬੈਂਕ ਦੇ 18 ਮੈਂਬਰੀ ਬੋਰਡ ’ਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਜਿਸ ਦੀ 19 ਨਵੰਬਰ ਨੂੰ ਮੀਟਿੰਗ ਹੋ ਰਹੀ ਹੈ। 

ਸੁਕਮਾ ਜ਼ਿਲ੍ਹੇ ’ਚ ਦੋ ਨਕਸਲੀ ਹਲਾਕ, ਦੋ ਫੜੇ

ਰਾਏਪੁਰ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਸੋਮਵਾਰ ਸ਼ਾਮ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਦੋ ਨਕਸਲੀ ਮਾਰੇ ਗਏ। ਇਕ ਅਧਿਕਾਰੀ ਨੇ ਕਿਹਾ ਕਿ ਦੋ ਨਕਸਲੀਆਂ ਨੂੰ ਮੁਕਾਬਲੇ ਵਾਲੀ ਥਾਂ ਤੋਂ ਕਾਬੂ ਕੀਤਾ ਗਿਆ ਹੈ। ਮੁਕਾਬਲਾ ਪੁਸ਼ਪਾਲ ਪੁਲੀਸ ਥਾਣੇ ਅਧੀਨ ਨੇੜਲੇ ਪਿੰਡ ਦੇ ਜੰਗਲਾਂ ’ਚ ਹੋਇਆ। ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦੀ ਟੀਮ ਜਦੋਂ ਚੋਣ ਸਬੰਧੀ ਡਿਊਟੀ ਤੋਂ ਪਰਤ ਰਹੀ ਸੀ ਤਾਂ ਇਹ ਮੁਕਾਬਲਾ ਹੋਇਆ। 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067294922
Copyright © 2018, Panjabi Times. All rights reserved. Website Designed by Mozart Infotech