ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਏਸ਼ਿਆਈ ਖੇਡਾਂ: ਹਾਕੀ ਟੀਮ ਦੀ ਕਮਾਨ ਸ੍ਰੀਜੇਸ਼ ਹੱਥ

July 10, 2018 07:11 AM

ਨਵੀਂ ਦਿੱਲੀ,09 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਅਨੁਭਵੀ ਡਰੈਗਫਿਲਕਰ ਰੁਪਿੰਦਰਪਾਲ ਸਿੰਘ ਅਤੇ ਸਟਰਾਈਕਰ ਆਕਾਸ਼ਦੀਪ ਸਿੰਘ ਨੇ ਅਗਲੇ ਮਹੀਨੇ ਇੰਡੋਨੇਸ਼ੀਆ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਭਾਰਤ ਦੀ 18 ਮੈਂਬਰੀ ਪੁਰਸ਼ ਹਾਕੀ ਟੀਮ ਵਿੱਚ ਵਾਪਸੀ ਕੀਤੀ ਹੈ। ਹਾਕੀ ਇੰਡੀਆ ਨੇ ਅੱਜ ਭਾਰਤੀ ਟੀਮ ਦਾ ਐਲਾਨ ਕੀਤਾ ਹੈ, ਜਿਸ ਵਿੱਚ ਚੈਂਪੀਅਨ ਟਰਾਫੀ ਦੀ ਉਪ ਜੇਤੂ ਟੀਮ ’ਚ ਸਿਰਫ਼ ਦੋ ਬਦਲਾਅ ਕੀਤੇ ਹਨ। ਭਾਰਤ ਨੇ ਬੀਤੇ ਦਿਨੀਂ ਨੈਦਰਲੈਂਡ ਵਿੱਚ ਚੈਂਪੀਅਨਜ਼ ਟਰਾਫ਼ੀ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਚੈਂਪੀਅਨਜ਼ ਟਰਾਫੀ ਦੌਰਾਨ ਰੁਪਿੰਦਰ ਨੂੰ ਟੀਮ ਤੋਂ ਆਰਾਮ ਦਿੱਤਾ ਗਿਆ ਸੀ। ਉਹ ਜਰਮਨਪ੍ਰੀਤ ਸਿੰਘ ਦੀ ਥਾਂ ਟੀਮ ਵਿੱਚ ਪਰਤਿਆ ਹੈ। ਆਕਾਸ਼ਦੀਪ ਨੇ ਜ਼ਖ਼ਮੀ ਹੋਏ ਰਮਨਦੀਪ ਸਿੰਘ ਦੀ ਥਾਂ ਲਈ ਹੈ। ਗੋਲਕੀਪਰ ਪੀਆਰ ਸ੍ਰੀਜੇਸ਼ ਨੂੰ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ, ਜਦੋਂਕਿ ਚਿੰਗਲੇਨਸਾਨਾ ਸਿੰਘ ਨੂੰ ਉਪ ਕਪਤਾਨ ਵਜੋਂ ਕਾਇਮ ਰੱਖਿਆ ਹੈ। ਉਹ ਮਿਡਫੀਲਡ ਵਿੱਚ ਅਨੁਭਵੀ ਸਰਦਾਰ ਸਿੰਘ ਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ ਨਾਲ ਸ਼ਾਮਲ ਹੋਵੇਗਾ। ਆਕਾਸ਼ਦਪ ਤੋਂ ਇਲਾਵਾ ਏਸ਼ਿਆਈ ਖੇਡਾਂ ਦੀ ਹਾਕੀ ਟੀਮ ਵਿੱਚ ਐਸ ਵੀ ਸੁਨੀਲ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਇ ਅਤੇ ਦਿਲਪ੍ਰੀਤ ਸਿੰਘ ਹੋਰ ਸਟਰਾਈਕਰ ਹੋਣਗੇ। ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਅਮਿਤ ਰੋਹਿਦਾਸ, ਸੁਰਿੰਦਰ ਕੁਮਾਰ ਅਤੇ ਬਰਿੰਦਰ ਲਾਕੜਾ ਤੋਂ ਇਲਾਵਾ ਅਨੁਭਵੀ ਡਰੈਗਫਿਲਕਰ ਰੁਪਿੰਦਰ ਦੀ ਵਾਪਸੀ ਨਾਲ ਟੀਮ ਦਾ ਡਿਫੈਂਸ ਮਜ਼ਬੂਤ ਹੋਇਆ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਵਿਦਰਭ ਨੇ ਲਗਾਤਾਰ ਦੂਜੀ ਵਾਰ ਜਿੱਤੀ ਇਰਾਨੀ ਟਰਾਫੀ

ਨਾਗਪੁਰ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਰਣਜੀ ਟਰਾਫੀ ਚੈਂਪੀਅਨ ਵਿਦਰਭ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ ਦੂਜੀ ਵਾਰ ਇਰਾਨੀ ਟਰਾਫੀ ਚੈਂਪੀਅਨਸ਼ਿਪ ਜਿੱਤ ਲਈ ਹੈ। ਵਿਦਰਭ ਦੀ ਟੀਮ ਨੇ ਵੱਡੇ ਸਿਤਾਰਿਆਂ ਦੇ ਨਾਲ ਸਜੀ ਰੈਸਟ ਆਫ ਇੰਡੀਆ ਦੇ ਵਿਰੁੱਧ ਲਗਾਤਾਰ ਦੂਜੇ ਸਾਲ ਖਿਤਾਬ ਜਿੱਤਿਆ ਹੈ। ਮੁੰਬਈ ਅਤੇ ਕਰਨਾਟਕ ਤੋਂ ਬਾਅਦ ਵਿਦਰਭ ਤੀਜੀ ਟੀਮ ਬਣ ਗਈ ਹੈ ਜਿਸ ਨੇ ਲਗਾਤਾਰ ਦੋ ਸੈਸ਼ਨ ਖਿਤਾਬ ਜਿੱਤਿਆ ਹੈ। ਪਹਿਲੀ ਪਾਰੀ ਵਿੱਚ ਸੈਂਕੜਾ ਬਣਾਉਣ ਵਾਲੇ ਅਕਸ਼ੈ ਕਰਨੀਵਰ ਨੂੰ ‘ਮੈਨ ਆਫ ਦੀ ਮੈਚ’ ਐਲਾਨਿਆ ਗਿਆ ਹੈ।

ਸ਼ਹੀਦਾਂ ਦੇ ਸਤਿਕਾਰ ਵਜੋਂ ਕੋਹਲੀ ਨੇ ਖੇਡ ਸਨਮਾਨ ਸਮਾਰੋਹ ਮੁਲਤਵੀ ਕੀਤਾ

ਦਿੱਲੀ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੇ ਸਰਵੋਤਮ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਨੇ ਪੁਲਵਾਮਾ ਵਿਚ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਸਨਮਾਨ ਵਿਚ ਸ਼ਨਿਚਰਵਾਰ ਨੂੰ ਹੋਣ ਵਾਲੇ ਆਰਪੀ-ਐੱਸਜੀ ਭਾਰਤੀ ਖੇਡ ਸਨਮਾਨ ਸਮਾਰੋਹ ਨੂੰ ਮੁਲਤਵੀ ਕਰ ਦਿੱਤਾ ਹੈ।

ਦਿੱਲੀ ਵਿਚ ਫੁੱਟਬਾਲ ਦੇ ਵਿਕਾਸ ਲਈ ਹਮੇਸ਼ਾਂ ਹਾਜ਼ਰ ਰਹਾਂਗਾ: ਸ਼ੇਤਰੀ

ਨਵੀਂ ਦਿੱਲੀ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੀ ਤਰਫ਼ੋਂ ਅੰਤਰਰਾਸ਼ਟਰੀ ਪੱਧਰ ਉੱਤੇ ਸਭ ਤੋਂ ਵੱਧ ਗੋਲ ਕਰਨ ਵਾਲੇ ਧੁਨੰਤਰ ਫੁੱਟਬਾਲ ਖਿਡਾਰੀ ਸੁਨੀਲ ਸ਼ੇਤਰੀ ਨੇ ਕਿਹਾ ਹੈ ਕਿ ਉਹ ਕੌਮੀ ਰਾਜਧਾਨੀ ਵਿਚ ਫੁੱਟਬਾਲ ਦੇ ਵਿਕਾਸ ਲਈ ਸਹਿਯੋਗ ਦੇਣ ਲਈ ਹਮੇਸ਼ਾਂ ਹਾਜ਼ਰ ਰਹੇਗਾ।

ਹਾਕੀ: ਕੌਮੀ ਕੈਂਪ ਲਈ 34 ਖਿਡਾਰੀਆਂ ਦੀ ਚੋਣ

ਨਵੀਂ ਦਿੱਲੀ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸੁਲਤਾਨ ਅਜਲਾਨ ਸ਼ਾਹ ਹਾਕੀ ਕੱਪ ਦੀਆਂ ਤਿਆਰੀਆਂ ਲਈ ਹਾਕੀ ਇੰਡੀਆ ਨੇ ਸੀਨੀਅਰ ਪੁਰਸ਼ ਟੀਮ ਦੇ ਕੈਂਪ ਲਈ ਸ਼ਨਿੱਚਰਵਾਰ ਨੂੰ 34 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਕੈਂਪ 18 ਫਰਵਰੀ ਤੋਂ ਬੰਗਲੌਰ ਦੇ ਸਪੋਰਟਸ ਅਥਾਰਟੀ ਆਫ ਇੰਡੀਆ ਸੈਂਟਰ ਵਿਚ ਲੱਗੇਗਾ। ਹਾਕੀ ਇੰਡੀਆ ਨੇ ਪਿਛਲੇ ਸਾਲ ਦਸੰਬਰ ਵਿਚ ਖੇਡੇ ਵਿਸ਼ਵ ਹਾਕੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਇਸ ਕੈਂਪ ਦੇ ਲਈ ਚੁਣਿਆ ਹੈ। ਖਿਡਾਰੀਆਂ ਦੀ ਇਸ ਸੂਚੀ ਵਿਚ ਸੁਲਤਾਨ ਜੌਹਰ ਕੱਪ ਵਿਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਉਭਰਦੇ ਖਿਡਾਰੀ ਸ਼ਿਲਾਨੰਦ ਲਾਕੜਾ, ਸੁਮਨ ਬੇਕ, ਮਨਦੀਪ ਮੋਰ, ਯਸ਼ਦੀਪ ਸਵਾਚ, ਵਿਸ਼ਾਲ ਅੰਟਿਲ ਅਤੇ ਗੁਰਸਾਹਿਬਜੀਤ ਸਿੰਘ ਵੀ ਸ਼ਾਮਲ ਹਨ। ਇਹ ਸਾਰੇ ਖਿਡਾਰੀ ਵਿਸ਼ਵ ਕੱਪ ਦੇ ਲਈ ਲਾਏ ਕੈਂਪ ਵਿਚ ਵੀ ਸ਼ਾਮਲ ਸਨ। ਇਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਨਿਰੰਤਰ ਸੁਧਾਰ ਅਤੇ ਸੀਨੀਅਰ ਪੱਧਰ ਉੱਤੇ ਆਪਣੀ ਦਮਦਾਰ ਸਮਰੱਥਾ ਦਿਖਾਉਣ ਸਦਕਾ ਚੁਣਿਆ ਗਿਆ ਹੈ।

ਵਿਦਰਭ ਨੇ ਪਹਿਲੀ ਪਾਰੀ ਵਿਚ 95 ਦੌੜਾਂ ਦੀ ਲਈ ਲੀਡ

ਨਾਗਪੁਰ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਕਸ਼ੈ ਕਰਨੇਵਰ ਵੱਲੋਂ ਆਪਣੇ ਕਰੀਅਰ ਦੇ ਪਹਿਲੇ ਸੈਂਕੜੇ ਅਤੇ ਪਿਛਲੇ ਕ੍ਰਮ ਦੇ ਬੱਲੇਬਾਜ਼ਾਂ ਵੱਲੋਂ ਪਾਏ ਸ਼ਾਨਦਾਰ ਯੋਗਦਾਨ ਨਾਲ ਰਣਜੀ ਟਰਾਫੀ ਚੈਂਪੀਅਨ ਵਿਦਰਭ ਨੇ ਪਹਿਲੀ ਪਾਰੀ ਵਿਚ ਲੀਡ ਹਾਸਲ ਕਰ ਲਈ ਅਤੇ ਇਸ ਤੋਂ ਬਾਅਦ ਰੈਸਟ ਆਫ ਇੰਡੀਆ ਦੀ ਸਲਾਮੀ ਜੋੜੀ ਨੂੰ ਸਸਤੇ ਵਿਚ ਆਉੂਟ ਕਰਕੇ ਵੀਰਵਾਰ ਨੂੰ ਇੱਥੇ ਇਰਾਨੀ ਟਰਾਫੀ ਕ੍ਰਿਕਟ ਮੈਚ ਵਿਚ ਤੀਜੇ ਦਿਨ ਆਪਣਾ ਪੱਲੜਾ ਭਾਰੀ ਰੱਖਿਆ। ਕਰਨੇਵਰ ਅੱਠਵੇਂ ਨੰਬਰ ਉੱਤੇ ਬੱਲੇਬਾਜ਼ੀ ਲਈ ਉੱਤਰਿਆ ਅਤੇ ਉਸਨੇ 102 ਦੌੜਾਂ ਦੀ ਦਿਲ ਜਿੱਤਣ ਵਾਲੀ ਪਾਰੀ ਖੇਡੀ। ਇਸ ਦੇ ਨਾਲ ਵਿਦਰਭ ਨੇ 425 ਦੌੜਾਂ ਬਣਾ ਕੇ ਪਹਿਲੀ ਪਾਰੀ ਵਿਚ 95 ਦੌੜਾਂ ਦੀ ਅਹਿਮ ਲੀਡ ਹਾਸਲ ਕਰ ਲਈ। ਰੈਸਟ ਆਫ ਇੰਡੀਆ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਦੂਜੀ ਪਾਰੀ ਵਿਚ ਦੋ ਵਿਕਟਾਂ ਉੱਤੇ 102 ਦੌੜਾਂ ਬਣਾਈਆਂ ਹਨ ਅਤੇ ਉਸਨੂੰ ਹੁਣ 7 ਦੌੜਾਂ ਦੀ ਲੀਡ ਮਿਲ ਗਈ ਹੈ।

ਆਸਟਰੇਲੀਆ ’ਚ ਇੱਕ ਰੋਜ਼ਾ ਲਈ ਖਲੀਲ ਅਤੇ ਉਨਾਦਕਟ ਬਾਰੇ ਚਰਚਾ ਕਰਨਗੇ ਚੋਣਕਾਰ

ਮੁੰਬਈ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਚੋਣਕਾਰ ਆਸਟਰੇਲੀਆ ਦੇ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਲਈ ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖ ਕੇ ਸ਼ੁੱਕਰਵਾਰ ਨੂੰ ਇੱਥੇ ਕ੍ਰਿਕਟ ਟੀਮ ਦੀ ਚੋਣ ਕਰਨਗੇ। ਵਿਸ਼ਵ ਕੱਪ ਲਈ ਹੁਣ ਸਿਰਫ਼ ਦੋ ਸਥਾਨ ਹੀ ਬਚੇ ਹਨ।

ਕੌਮੀ ਚੈਂਪੀਅਨਸ਼ਿਪ ਵਿਚ ਸਿੰਧੂ ਵੱਲੋਂ ਜੇਤੂ ਸ਼ੁਰੂਆਤ

ਗੁਹਾਟੀ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਓਲੰਪਿਕ ਵਿਚੋਂ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਨੇ 83ਵੀਂ ਸੀਨੀਅਰ ਕੌਮੀ ਚੈਂਪੀਅਨਸ਼ਿਪ ਵਿਚ ਵੀਰਵਾਰ ਨੂੰ ਇੱਥੇ ਨਾਗਪੁਰ ਦੀ ਮਾਲਵਿਕਾ ਬਸੋਂਦ ਉੱਤੇ ਸਿੱਧੇ ਸੈੱਟਾਂ ਵਿਚ ਜਿੱਤ ਹਾਸਲ ਕਰਕੇ ਮਹਿਲਾ ਸਿੰਗਨਲਜ਼ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਸਾਬਕਾ ਚੈਂਪੀਅਨ ਸਿੰਧੂ ਨੇ ਦੱਖਣੀ ਏਸ਼ਿਆਈ ਅੰਡਰ-21 ਚੈਂਪੀਅਨਸ਼ਿਪ ਦੀ ਸੋਨ ਤਗ਼ਮਾ ਜੇਤੂ ਮਾਲਵਿਕਾ ਨੂੰ 21-11, 21-13 ਨਾਲ ਹਰਾ ਦਿੱਤਾ। ਸਿੰਧੂ ਨੂੰ ਸਿੱਧਾ ਪ੍ਰੀ ਕੁਆਰਟਰ ਵਿਚ ਦਾਖਲਾ ਦਿੱਤਾ ਗਿਆ ਸੀ। ਇਸ ਤਰ੍ਹਾਂ ਉਸਦੀ ਮੁਹਿੰਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਮਾਲਵਿਕਾ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਜਲਦੀ ਹੀ 4-0 ਦੀ ਲੀਡ ਲੈ ਲਈ। ਸਿੰਧੂ ਨੇ ਹਾਲਾਂ ਕਿ ਜਲਦੀ ਹੀ ਸਕੋਰ ਬਰਾਬਰ ਕਰ ਦਿੱਤਾ ਅਤੇ ਫਿਰ ਬਰੇਕ ਤੱਕ 11-7 ਦੀ ਲੀਡ ਲੈ ਲਈ।

ਕੋਰਟ ਖਰਾਬ ਹੋਣ ਕਾਰਨ ਸਾਇਨਾ ਨੇ ਖੇਡਣ ਤੋਂ ਕੀਤਾ ਇਨਕਾਰ

ਗੁਹਾਟੀ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸੀਨੀਅਰ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਵੀਰਵਾਰ ਨੂੰ ਉਦੋਂ ਵਿਵਾਦ ਪੈਦਾ ਹੋ ਗਿਆ ਜਦੋਂ ਮੌਜੂਦਾ ਚੈਂਪੀਅਨ ਸਾਇਨਾ ਨੇਹਵਾਲ ਨੇ ਕੋਰਟ ਨੂੰ ਖੇਡਣ ਦੇ ਯੋਗ ਨਾ ਹੋਣਾ ਦੱਸ ਕੇ ਖੇਡਣ ਤੋਂ ਇਨਕਾਰ ਕਰ ਦਿੱਤਾ। ਪੁਰਸ਼ ਸਿੰਗਲਜ਼ ਵਰਗ ਵਿਚ ਸਮੀਰ ਵਰਮਾ ਵੱਲੋਂ ਗਿੱਟੇ ਦੀ ਸੱਟ ਕਾਰਨ ਮੈਦਾਨ ਵਿਚੋਂ ਹਟਣ ਬਾਅਦ ਸਾਇਨਾ ਮੈਦਾਨ ਵਿਚ ਆਈ। ਉਸ ਦਾ ਮੁਕਾਬਲਾ ਪ੍ਰੀ ਕੁਆਰਟਰ ਫਾਈਨਲ ਵਿਚ ਸ਼ਰੁਤੀ ਮੰਦਾਨਾ ਨਾਲ ਸੀ ਪਰ ਸਾਇਨਾ ਨੇ ਕੋਰਟ ਦਾ ਨਿਰੀਖਣ ਕਰਦਿਆਂ ਸਾਰ ਹੀ ਐਲਾਨ ਕਰ ਦਿਤਾ ਕਿ ਆਲ ਇੰਗਲੈਂਡ ਚੈਂਪੀਅਨਸ਼ਿਪ ਸਿਰ ਉੱਤੇ ਹੈ ਅਤੇ ਉਹ ਇਸ ਕੋਰਟ ਉੱਤੇ ਖੇਡ ਕੇ ਜ਼ੋਖ਼ਮ ਮੁੱਲ ਨਹੀਂ ਲੈਣਾ ਚਾਹੁੰਦੀ।

ਆਲ ਇੰਗਲੈਂਡ ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤੀ ਖਿਡਾਰੀਆਂ ਨੂੰ ਮਿਲਿਆ ਔਖਾ ਡਰਾਅ

ਬਰਮਿੰਘਮ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਸਮੇਤ ਭਾਰਤੀ ਬੈਡਮਿੰਟਨ ਖਿਡਾਰੀਆਂ ਨੂੰ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਮੁਸ਼ਕਿਲ ਡਰਾਅ ਮਿਲਿਆ ਹੈ। ਅਠਾਰਾਂ ਸਾਲ ਬਾਅਦ ਇੱਥੇ ਖ਼ਿਤਾਬ ਜਿੱਤਣ ਦਾ ਸੁਪਨਾ ਪੂਰਾ ਕਰਨ ਦੇ ਲਈ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਪਿਛਲੇ ਸਾਲ ਸੈਮੀਫਾਈਨਲ ਤੱਕ ਪੁੱਜੀ ਸੀ।ਇਸ ਵਾਰ ਉਹ ਦੱਖਣੀ ਕੋਰੀਆ ਦੀ ਸੁੰਗ ਜੀ ਹਿਊਨ ਦੇ ਨਾਲ ਪਹਿਲਾ ਮੈਚ ਖੇਡੇਗੀ ਜਦੋਂ ਕਿ ਇੰਡੋਨੇਸ਼ੀਆ ਮਾਸਟਰਜ਼ ਚੈਂਪੀਅਨਜ਼ ਸਾਇਨਾ ਦਾ ਮੁਕਾਬਲਾ ਸਕਾਟਲੈਂਡ ਦੀ ਕ੍ਰਿਸਟੀ ਗਿਲਮੋਰ ਨਾਲ ਹੋਵੇਗਾ। ਸਾਇਨਾ ਅਤੇ ਸਿੰਧੂ ਕੌਮੀ ਚੈਂਪੀਅਨਸ਼ਿਪ ਖੇਡ ਕੇ ਇੱਥੋਂ ਸਿੱਧੀਆਂ ਬਰਮਿੰਘਮ ਜਾਣਗੀਆਂ। ਇੱਥੇ ਛੇ ਮਾਰਚ ਨੂੰ ਆਲ ਇੰਗਲੈਂਡ ਚੈਂਪੀਅਨਸ਼ਿਪ ਸ਼ੁਰੂ ਹੋਵੇਗੀ। ਸਿੰਧੂ ਨੂੰ ਪਿਛਲੇ ਸਾਲ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਹਿਊਨ ਨੇ ਹਰਾ ਦਿੱਤਾ ਸੀ।

ਵਿਦਰਭ ਰੈਸਟ ਆਫ ਇੰਡੀਆ ਤੋਂ 85 ਦੌੜਾਂ ਨਾਲ ਪੱਛੜਿਆ

ਨਾਗਪੁਰ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸਲਾਮੀ ਬੱਲੇਬਾਜ਼ ਸੰਜੇ ਰਾਮਾਸਵਾਮੀ ਅਤੇ ਅਕਸ਼ੈ ਵਾਡਕਰ ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ ਵਿਦਰਭ ਨੇ ਰੈਸਟ ਆਫ ਇੰਡੀਆ ਦੇ ਸਪਿੰਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਬਾਵਜੂਦ ਇਰਾਨੀ ਟਰਾਫੀ ਦੇ ਦੂਜੇ ਦਿਨ ਬੁੱਧਵਾਰ ਨੂੰ ਇੱਥੇ ਛੇ ਵਿਕਟਾਂ ਨਾਲ 245 ਦੌੜਾਂ ਬਣਾ ਕੇ ਪਹਿਲੀ ਪਾਰੀ ਵਿਚ ਲੀਡ ਹਾਸਲ ਕਰਨ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਰਾਮਾਸਵਾਮੀ ਨੇ 65 ਦੌੜਾਂ ਬਣਾਈਆਂ ਜਦੋਂ ਕਿ ਵਾਡਕਰ ਅਜੇ 50 ਦੌੜਾਂ ਉੱਤੇ ਖੇਡ ਰਿਹਾ ਹੈ। ਇਨ੍ਹਾਂ ਦੋਨਾਂ ਤੋਂ ਇਲਾਵਾ ਗਣੇਸ਼ ਸਤੀਸ਼ ਨੇ 48 ਦੌੜਾਂ ਦਾ ਯੋਗਦਾਨ ਪਾਇਆ ਪਰ ਵਿਦਰਭ ਅਜੇ ਵੀ ਰੈਸਟ ਆਫ ਇੰਡੀਆ ਤੋਂ 85 ਦੌੜਾਂ ਪਿੱਛੇ ਹੈ, ਜਿਸ ਨੇ ਪਹਿਲੀ ਪਾਰੀ ਵਿਚ 330 ਦੌੜਾਂ ਬਣਾਈਆਂ ਸਨ। ਰੈਸਟ ਆਫ ਇੰਡੀਆ ਦੀ ਤਰਫੋ ਕ੍ਰਿਸ਼ਨਾਅੱਪਾ ਗੌਤਮ ਅਤੇ ਧਰਮੇਂਦਰ ਸਿੰਘ ਜਡੇਜਾ ਨੇ ਦੋ ਦੋ ਵਿਕਟਾਂ ਲਈਆਂ।

ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਸਕੱਤਰ ਸ਼ਾਹਬਾਜ਼ ਦਾ ਅਸਤੀਫਾ ਨਾਮਨਜ਼ੂਰ

ਕਰਾਚੀ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਬਾਜ਼ ਅਹਿਮਦ ਨੇ ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਸਕੱਤਰ ਦਾ ਅਹੁਦਾ ਫਿਰ ਤੋਂ ਸੰਭਾਲ ਲਿਆ ਹੈ ਕਿਉਂਕਿ ਪੀਐੱਚਐੱਫ ਦੇ ਸਕੱਤਰ ਬਿ੍ਗੇਡੀਅਰ ਖਾਲ਼ਿਦ ਸੱਜਾਹ ਖੋਖ਼ਰ ਨੇ ਉਨ੍ਹਾਂ ਦਾ ਅਸਤੀਫ਼ਾ ਨਾ ਮਨਜ਼ੂਰ ਕਰ ਦਿੱਤਾ ਹੈ। ਸ਼ਾਹਬਾਜ਼ ਨੇ ਭਾਰਤ ਵਿਚ ਦਸੰਬਰ ’ਚ ਖੇਡੇ ਵਿਸ਼ਵ ਕੱਪ ਵਿਚ ਟੀਮ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ।
ਸ੍ਰੀ ਸ਼ਾਹਬਾਜ਼ ਨੇ ਇੱਥੇ ਮੰਗਲਵਾਰ ਨੂੰ

ਓਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਦੀ ਟਰਾਫੀ ’ਤੇ ਮੇਜ਼ਬਾਨ ਕਾਬਜ਼

ਗੜ੍ਹਸ਼ੰਕਰ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਸਮਰਪਿਤ ਜਰਨੈਲ ਸਿੰਘ ਯਾਦਗਾਰੀ ਫੁਟਬਾਲ ਟੂਰਨਾਮੈਂਟ ਹੋਇਆ ਸਮਾਪਤ ਹੋ ਗਿਆ। ਟੂਰਨਾਮੈਂਟ ਦੇ ਆਖ਼ਰੀ ਦਿਨ ਕਲੱਬ ਪੱਧਰੀ ਫਾਈਨਲ ਮੁਕਾਬਲਾ ਮੇਜ਼ਬਾਨ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਦੇ ਖਿਡਾਰੀਆਂ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਪੈਨਲਟੀ ਕਿੱਕਾਂ ਨਾਲ 5-4 ਦੇ ਫਰਕ ਨਾਲ ਹਰਾਕੇ ਜਿੱਤ ਲਿਆ। ਕਾਲਜ ਪੱਧਰੀ ਫਾਈਨਲ ਮੁਕਾਬਲੇ ਵਿਚ ਖ਼ਾਲਸਾ ਕਾਲਜ ਮਾਹਿਲਪੁਰ ਦੀ ਟੀਮ ਨੇ ਖਾਲਸਾ ਕਾਲਜ ਗੜ੍ਹਸ਼ੰਕਰ ਨੂੰ 2-1 ਗੋਲਾਂ ਦੇ ਫਰਕ ਨਾਲ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ।

ਭਾਰਤ ਆਉਣ ਵਾਲੀ ਆਸਟਰੇਲਿਆਈ ਟੀਮ ’ਚੋਂ ਸਟਾਰਕ ਬਾਹਰ

ਮੈਲਬੌਰਨ, 7 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੇਲਿਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਸੱਟ ਕਾਰਨ ਆਸਟਰੇਲਿਆਈ ਟੀਮ ਦੇ ਭਾਰਤ ਦੌਰੇ ਦੌਰਾਨ ਟੀਮ ਵਿਚੋਂ ਬਾਹਰ ਰਹਿਣਗੇ ਜਦੋਂ ਕਿ ਹਰਫ਼ਨਮੌਲਾ ਮਿਸ਼ੇਲ ਮਾਰਸ਼ ਨੂੰ 24 ਫਰਵਰੀ ਤੋਂ ਸ਼ੁਰੂ ਹੋ ਰਹੀ ਦੋ ਟਵੰਟੀ-20 ਅਤੇ ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਤੋਂ ਬਾਹਰ ਰੱਖਿਆ ਗਿਆ ਹੈ। ਪਿਛਲੇ ਮਹੀਨੇ ਭਾਰਤ ਵਿਰੁੱਧ ਘਰੇਲੂ ਲੜੀ ਖੇਡਣ ਵਾਲੀ 16 ਮੈਂਬਰੀ ਟੀਮ ਦੇ ਗਿਆਰਾਂ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ। ਭਾਰਤ ਨੇ ਆਸਟਰੇਲੀਆ ਨੂੰ ਇੱਕ ਰੋਜ਼ਾ ਅਤੇ ਟੈਸਟ ਲੜੀ ਵਿਚ ਉਸਦੀ ਸਰਜ਼ਮੀ ਉੱਤੇ ਹਰਾ ਕੇ ਇਤਿਹਾਸ ਸਿਰਜਿਆ ਹੈ ਅਤੇ ਟਵੰਟੀ-20 ਲੜੀ 1-1 ਨਾਲ ਬਰਾਬਰ ਰਹੀ ਹੈ। ਹੁਣ ਆਸਟਰੇਲੀਆ ਦੀ ਟੀਮ ਭਾਰਤ ਦੌਰੇ ਦੌਰਾਨ ਮੁੜ ਤੋਂ ਆਪਣੀ ਰਣਨੀਤੀ ਉਲੀਕ ਕੇ ਮੈਦਾਨ ਵਿਚ ਉੱਤਰੇਗੀ।

ਨਿਊਜ਼ੀਲੈਂਡ ਨੂੰ ਚੁਣੌਤੀ ਦੇਣ ਦੇ ਇਰਾਦੇ ਨਾਲ ਉੱਤਰੇਗੀ ਭਾਰਤੀ ਟੀਮ

ਆਕਲੈਂਡ, 7 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪਹਿਲੇ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਨਿਊਜ਼ੀਲੈਂਡ ਦੇ ਵਿਰੁੱਧ ਦੂਜੇ ਟਵੰਟੀ-20 ਮੈਚ ਵਿਚ ਜਦੋਂ ਉੱਤਰਗੀ ਤਾਂ ਉਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਅਨੁਭਵੀ ਮਿਤਾਲੀ ਰਾਜ ਦੀ ਚੋਣ ਹੋਵੇਗਾ, ਜਿਸ ਨੂੰ ਪਿੱਛਲੇ ਮੈਚ ਵਿੱਚ ਟੀਮ ਵਿਚੋਂ ਬਾਹਰ ਰੱਖਿਆ ਗਿਆ ਸੀ।

ਸੱਟ ਤੋਂ ਵਾਪਸੀ ਕਰਦਿਆਂ ਮੀਰਾਬਾਈ ਚਾਨੂ ਨੇ ਜਿੱਤਿਆ ਸੋਨ ਤਗ਼ਮਾ

ਨਵੀਂ ਦਿੱਲੀ, 7 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਵਿਸ਼ਵ ਚੈਂਪੀਅਨ ਭਾਰਤ ਦੀ ਮਹਿਲਾ ਵੇਟਲਿਫਟਰ ਸੋਖੋਮ ਮੀਰਾਬਾਈ ਚਾਨੂ ਨੇ ਸੱਟ ਤੋਂ ਬਾਅਦ ਜਬਰਦਸਤ ਵਾਪਸੀ ਕਰਦਿਆਂ ਵੀਰਵਾਰ ਨੂੰ ਥਾਈਲੈਂਡ ਵਿਚ ਈਜੀਐੱਸਟੀ ਕੱਪ ਵਿਚ ਸੋਨ ਤਗ਼ਮਾ ਜਿੱਤ ਲਿਆ ਹੈ।ਸੱਟ ਦੇ ਕਾਰਨ ਚਾਨੂ 2018 ਵਿਚ ਛੇ ਮਹੀਨੇ ਤੋਂ ਵੱਧ ਸਮਾਂ ਮੁਕਾਬਲੇ ਤੋਂ ਦੂਰ ਰਹੀ ਹੈ।

ਫਾਈਨਲ ਵਿਚ ਦਿਖਾਈ ਦਿੱਤਾ ਟੀਮ ਦਾ ਜਜ਼ਬਾ: ਪੰਡਿਤ

ਨਾਗਪੁਰ, 7 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਵਿਦਰਭ ਦੇ ਕੋਚ ਚੰਦਰਕਾਂਤ ਪੰਡਿਤ ਨੂੰ ਆਪਣੇ ਖਿਡਾਰੀਆਂ ਉੱਤੇ ਪੂਰਾ ਮਾਣ ਹੈ ਜਿਨ੍ਹਾਂ ਨੇ ਲਗਾਤਾਰ ਦੂਜੀ ਵਾਰ ਰਣਜੀ ਟਰਾਫੀ ਜਿੱਤ ਕੇ ਆਪਣੀ ਧਾਂਕ ਜਮਾਈ ਹੈ। ਟੀਮ ਨੇ ਆਪਣੇ ਵਿਰੋਧੀਆਂ ਨੂੰ ਦਬਾਅ ਵਿਚ ਪਾਉਣ ਤੋਂ ਪਹਿਲਾਂ ਆਪ ਵੀ ਦਬਾਅ ਦਾ ਪੂਰਾ ਸਾਹਮਣਾ ਕੀਤਾ। ਦੇਸ਼ ਦੇ ਮੋਹਰੀ ਘਰੇਲੂ ਕੋਚਾਂ ਵਿਚ ਸ਼ੁਮਾਰ ਪੰਡਿਤ ਨੇ ਆਪਣੇ ਰਣਨੀਤਕ ਹੁਨਰ ਅਤੇ ਅਨੁਸ਼ਾਸਨ ਦੇ ਸਿਰ ਉੱਤੇ ਵਿਦਰਭ ਨੂੰ ਲਗਾਤਾਰ ਦੂਜੀ ਵਾਰ ਰਣਜੀ ਟਰਾਫੀ ਚੈਂਪੀਅਨ ਬਣਨ ਦਾ ਮਾਣ ਦਵਾਇਆ ਹੈ।

ਫੈਡਰੇਸ਼ਨ ਕੱਪ: ਇੰਡੋਰ ਸਟੇਡੀਅਮ ਵਿਚ ਸਰਵਿਸ ਹੋਵੇਗੀ ਅਹਿਮ: ਭਾਂਬਰੀ

ਅਸਤਾਨਾ (ਕਜ਼ਾਖਸਤਾਨ), 6 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੀ ਫੈਡਰੇਸ਼ਨ ਕੱਪ ਕੋਚ ਅੰਕਿਤਾ ਭਾਂਬਰੀ ਦਾ ਮੰਨਣਾ ਹੈ ਕਿ ਅੰਕਿਤਾ ਰੈਨਾ ਅਤੇ ਕਰਮਨ ਕੌਰ ਥਾਂਦੀ ਦੀ ਇੱਥੇ ਫੈਡਰੇਸ਼ਨ ਕੱਪ ਟੈਨਿਸ ਟੂਰਨਾਮੈਂਟ ਵਿਚ ਸਭ ਤੋਂ ਬਿਹਤਰ ਦਰਜਾਬੰਦੀ ਵਾਲੀਆਂ ਖਿਡਾਰਨਾਂ ਨਾਲ ਭਿੜਨਗੀਆਂ ਤਾਂ ਇਨਡੋਰ ਕੋਰਟ ਵਿਚ ਸਰਵਿਸ ਸਭ ਤੋਂ ਅਹਿਮ ਹਥਿਆਰ ਹੋਵੇਗੀ। ਭਾਰਤ ਏਸ਼ੀਆ ਓਸੀਆਨਾ ਗਰੁੱਪ (ਏ) ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਵੀਰਵਾਰ ਨੂੰ ਥਾਈਲੈਂਡ ਦੇ ਵਿਰੁੱਧ ਕਰੇਗਾ। ਜਦੋਂ ਕਿ ਸ਼ੁੱਕਰਵਾਰ ਨੂੰ ਟੀਮ ਦਾ ਮੈਚ ਮੇਜ਼ਬਾਨ ਕਜ਼ਾਖਸਤਾਨ ਦੀ ਟੀਮ ਨਾਲ ਹੋਵੇਗਾ, ਜਿਸ ਨੂੰ ਕਾਫੀ ਮਜ਼ਬੂਤ ਮੰਨਿਆ ਜਾਂਦਾ ਹੈ। ਅੰਕਿਤਾ ਰੈਨਾ ਅਤੇ ਕਰਮਨ ਚੰਗੀ ਫਰਮ ਵਿਚ ਹੋਣ ਸਦਕਾ ਭਾਰਤ ਨੂੰ ਥਾਈਲੈਂਡ ਨੂੰ

ਰਣਜੀ ਫਾਈਨਲ: ਪੁਜਾਰਾ ਸਸਤੇ ’ਚ ਆਊਟ; ਵਿਦਰਭ ਖ਼ਿਤਾਬ ਤੋਂ ਪੰਜ ਵਿਕਟਾਂ ਦੂਰ

ਨਾਗਪੁਰ, 6 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਚੇਤੇਸ਼ਵਰ ਪੁਜਾਰਾ ਦੇ ਲਗਾਤਾਰ ਦੂਜੀ ਵਾਰ ਅਸਫਲ ਹੋਣ ਬਾਅਦ ਸੌਰਾਸ਼ਟਰ ਦੀ ਟੀਮ ਨੇ ਰਣਜੀ ਟਰਾਫੀ ਦੇ ਫਾਈਨਲ ਵਿਚ ਚੌਥੇ ਦਿਨ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 58 ਦੌੜਾਂ ਤੱਕ ਪੰਜ ਵਿਕਟ ਗਵਾ ਦਿੱਤੇ ਤੇ ਇਸ ਦੇ ਨਾਲ ਹੁਣ ਪਿਛਲਾ ਚੈਂਪੀਅਨ ਵਿਦਰਭ ਟਰਾਫੀ ਤੋਂ ਕੇਵਲ 5 ਵਿਕਟਾਂ ਦੂਰ ਹੈ।

ਪਹਿਲੇ ਟਵੰਟੀ-20 ਵਿਚ ਭਾਰਤ ਨੂੰ ਹਾਰ ਤੋਂ ਨਹੀ ਬਚਾ ਸਕੀ ਮੰਧਾਨਾ

ਵੇਲਿੰਗਟਨ, 6 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੀ ਸਮ੍ਰਿਤੀ ਮੰਧਾਨਾ ਨੇ ਇੱਕ ਸਿਰਾ ਸੰਭਾਲ ਕੇ ਰਿਕਾਰਡਤੋੜ ਅਰਧ ਸੈਂਕੜਾ ਬਣਾਇਆ ਪਰ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੀ-20 ਮੈਚ ਵਿਚ ਉਹ ਭਾਰਤੀ ਮਹਿਲਾ ਟੀਮ ਨੂੰ 23 ਦੌੜਾਂ ਦੀ ਹਾਰ ਤੋਂ ਨਹੀ ਬਚਾ ਸਕੀ। ਮੰਧਾਨਾ ਨੇ ਕਿਸੇ ਭਾਰਤੀ ਬੱਲੇਬਾਜ਼ ਵੱਲੋਂ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਆਪਣਾ ਹੀ ਰਿਕਾਰਡ ਇੱਕ ਦੌੜ ਨਾਲ ਬਿਹਤਰ ਬਣਾਇਆ ਹੈ। ਉਸ ਨੇ ਵੈਸਟਪੈਕ ਸਟੇਡੀਅਮ ਵਿਚ 34 ਗੇਂਦਾਂ ਦੀ ਮੱਦਦ ਨਾਲ 58 ਦੌੜਾਂ ਬਣਾਈਆਂ ਪਰ ਅਰਧ ਸੈਂਕੜਾ ਸਿਰਫ 24 ਗੇਂਦਾਂ ਵਿਚ ਹੀ ਪੂਰਾ ਕਰ ਦਿੱਤਾ ਸੀ।

ਪਹਿਲਾ ਟੀ-20 ਮੈਚ: ਨਿਊਜ਼ੀਲੈਂਡ ਦੀ ਭਾਰਤ ’ਤੇ ਸ਼ਾਨਦਾਰ ਜਿੱਤ

ਵੇਲਿੰਗਟਨ, 6 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਿਹਤਰੀਨ ਸਵਿੰਗ ਗੇਂਦਬਾਜ਼ੀ ਦੇ ਸਾਹਮਣੇ ਭਾਰਤੀ ਬੱਲੇਬਾਜ਼ਾਂ ਦੀ ਕਮਜ਼ੋਰੀ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ। ਬੁੱਧਵਾਰ ਨੂੰ ਪਹਿਲੇ ਟਵੰਟੀ-20 ਮੈਚ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 80 ਦੌੜਾਂ ਨਾਲ ਹਰਾ ਦਿੱਤਾ ਹੈ। ਦੌੜਾਂ ਦੇ ਹਿਸਾਬ ਨਾਲ ਭਾਰਤੀ ਟੀਮ ਦੀ ਟ-ਵੰਟੀ-20 ਵਿਚ ਇਹ ਸਭ ਤੋਂ ਵੱਡੀ ਹਾਰ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0071642488
Copyright © 2019, Panjabi Times. All rights reserved. Website Designed by Mozart Infotech