ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਟੀ-20 ਰੈਂਕਿੰਗਜ਼: ਭਾਰਤ ਨੇ ਦੂਜਾ ਤੇ ਕੇਐਲ ਰਾਹੁਲ ਨੇ ਤੀਜਾ ਸਥਾਨ ਮੱਲਿਆ

July 10, 2018 07:12 AM

ਦੁਬਈ,09 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਸੀਨੀਅਰ ਕ੍ਰਮ ਦਾ ਬੱਲੇਬਾਜ਼ ਕੇਐਲ ਰਾਹੁਲ ਇੰਗਲੈਂਡ ਖ਼ਿਲਾਫ਼ ਕੱਲ੍ਹ ਸਮਾਪਤ ਹੋਈ ਟੀ-20 ਲੜੀ ਵਿੱਚ ਬਿਹਰਤੀਨ ਪ੍ਰਦਰਸ਼ਨ ਦੇ ਦਮ ’ਤੇ ਨੌਂ ਸਥਾਨ ਦੀ ਲੰਮੀ ਛਾਲ ਮਾਰ ਕੇ ਆਈਸੀਸੀ ਦੀ ਟੀ-20 ਬੱਲੇਬਾਜ਼ੀ ਰੈਂਕਿੰਗਜ਼ ਵਿੱਚ ਚੋਟੀ ਦੇ ਤਿੰਨ ਬੱਲੇਬਾਜ਼ਾਂ ਵਿੱਚ ਸ਼ਾਮਲ ਹੋ ਗਿਆ ਹੈ, ਜਦਕਿ ਭਾਰਤੀ ਟੀਮ ਵੀ ਦੂਜੇ ਸਥਾਨ ’ਤੇ ਪਹੁੰਚਣ ਵਿੱਚ ਸਫਲ ਰਹੀ। ਆਈਸੀਸੀ ਦੀ ਤਾਜ਼ਾ ਵਿਸ਼ਵ ਰੈਂਕਿੰਗਜ਼ ਅਨੁਸਾਰ ਆਸਟਰੇਲਿਆਈ ਸਲਾਮੀ ਬੱਲੇਬਾਜ਼ ਆਰੋਨ ਫਿੰਚ ਟੀ-20 ਕੌਮਾਂਤਰੀ ਵਿੱਚ 900 ਰੇਟਿੰਗ ਅੰਕ ਹਾਸਲ ਕਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਉਹ ਤਿੰਨ ਸਥਾਨ ਅੱਗੇ ਵਧ ਕੇ ਟੀ-20 ਬੱਲੇਬਾਜ਼ੀ ਰੈਂਕਿੰਗ ਵਿੱਚ ਚੋਟੀ ’ਤੇ ਪਹੁੰਚਿਆ। ਉਸ ਮਗਰੋਂ ਪਾਕਿਸਤਾਨ ਦਾ ਫ਼ਖ਼ਰ ਜ਼ਮਾਨ ਅਤੇ ਭਾਰਤੀ ਸਟਾਰ ਰਾਹੁਲ ਦਾ ਨੰਬਰ ਆਉਂਦਾ ਹੈ। ਜ਼ਮਾਨ ਨੇ 44 ਸਥਾਨ ਦੀ ਲੰਮੀ ਛਾਲ ਮਾਰੀ ਹੈ। ਰਾਹੁਲ ਨੇ ਪਿਛਲੇ ਚਾਰ ਟੀ-20 ਮੈਚਾਂ ਵਿੱਚ 70, 101, ਛੇ ਅਤੇ 19 ਦੌੜਾਂ ਦੀਆਂ ਪਾਰੀਆਂ ਖੇਡੀਆਂ ਹਨ, ਜਿਸ ਕਾਰਨ ਉਸ ਨੇ ਨੌਂ ਸਥਾਨ ਅੱਗੇ ਵਧ ਕੇ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕੀਤੀ। ਉਹ ਹੁਣ ਇਸ ਸੀਮਤ ਓਵਰਾਂ ਦੀ ਖੇਡ ਵਿੱਚ ਭਾਰਤ ਦਾ ਅੱਵਲ ਨੰਬਰ ਬੱਲੇਬਾਜ਼ ਹੈ। ਉਸ ਤੋਂ ਬਾਅਦ ਰੋਹਿਤ ਸ਼ਰਮਾ (ਦੋ ਸਥਾਨ ਉਪਰ 11ਵੇਂ) ਦਾ ਨੰਬਰ ਆਉਂਦਾ ਹੈ। ਰੋਹਿਤ ਨੇ ਬ੍ਰਿਸਟਲ ਵਿੱਚ ਨਾਬਾਦ 100 ਦੌੜਾਂ ਬਣਾਈਆਂ ਸਨ। ਭਾਰਤੀ ਕਪਤਾਨ ਵਿਰਾਟ ਕੋਹਲੀ ਹਾਲਾਂਕਿ ਵੱਡੀ ਪਾਰੀ ਖੇਡਣ ਵਿੱਚ ਅਸਫਲ ਰਿਹਾ ਹੈ। ਇਸ ਲਈ ਉਹ ਹੇਠਾਂ ਚੌਥੇ ਸਥਾਨ ’ਤੇ ਖਿਸਕ ਗਿਆ ਹੈ। ਟੀ-20 ਵਿੱਚ ਆਸਟਰੇਲਿਆਈ ਕਪਤਾਨ ਫਿੰਚ ਨੇ ਤਿਕੋਣੀ ਲੜੀ ਦੌਰਾਨ ਜ਼ਿੰਬਾਬਵੇ ਖ਼ਿਲਾਫ਼ 172 ਦੌੜਾਂ ਦੀ ਪਾਰੀ ਖੇਡੀ ਸੀ। ਇਹ ਪਾਰੀ ਖੇਡਣ ਮਗਰੋਂ ਉਸ ਦੇ ਰੇਟਿੰਗ ਅੰਕਾਂ ਦੀ ਗਿਣਤੀ 900 ’ਤੇ ਪਹੁੰਚ ਗਹੀ ਸੀ, ਪਰ ਹੁਣ ਉਹ 891 ਅੰਕਾਂ ਨਾਲ ਚੋਟੀ ’ਤੇ ਹੈ। ਗੇਂਦਬਾਜ਼ੀ ਰੈਂਕਿੰਗਜ਼ ਵਿੱਚ ਯੁਜ਼ਵੇਂਦਰ ਚਾਹਲ ਇੱਕ ਸਥਾਨ ਹੇਠਾਂ ਚੌਥੇ ਸਥਾਨ ’ਤੇ ਆ ਗਿਆ ਹੈ, ਪਰ ਉਸ ਦੇ ਸਾਥੀ ਸਪਿੰਨਰ ਕੁਲਦੀਪ ਯਾਦਵ ਨੂੰ ਇੰਗਲੈਂਡ ਖ਼ਿਲਾਫ਼ ਪਹਿਲੇ ਟੀ-20 ਮੈਚ ਵਿੱਚ ਪੰਜ ਵਿਕਟਾਂ ਲੈਣ ਦਾ ਫ਼ਾਇਦਾ ਮਿਲਿਆ। ਉਹ 41 ਤੋਂ 34ਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਟੀਮ ਰੈਂਕਿੰਗਜ਼ ਵਿੱਚ ਭਾਰਤੀ ਟੀਮ ਵੀ ਅੱਗੇ ਵਧਣ ਵਿੱਚ ਸਫਲ ਰਹੀ। ਉਸ ਨੇ ਆਇਰਲੈਂਡ ਨੂੰ 2-0 ਮੈਚਾਂ ਅਤੇ ਇੰਗਲੈਂਡ ਨੂੰ 2-1 ਮੈਚਾਂ ਨਾਲ ਹਰਾਇਆ ਸੀ, ਜਿਸ ਕਾਰਨ ਉਹ ਦੂਜੇ ਸਥਾਨ ’ਤੇ ਪਹੁੰਚ ਗਿਆ। ਪਾਕਿਸਤਾਨ ਤਿਕੋਣੀ ਲੜੀ ਵਿੱਚ ਜਿੱਤ ਮਗਰੋਂ ਚੋਟੀ ’ਤੇ ਕਾਇਮ ਹੈ। ਪਾਕਿਸਤਾਨ ਦੇ 132 ਅਤੇ ਭਾਰਤ ਦੇ 124 ਅੰਕ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਬੰਗਲਾਦੇਸ਼ ਨੇ ਜ਼ਿੰਬਾਬਵੇ ’ਤੇ ਸ਼ਿਕੰਜਾ ਕਸਿਆ

ਢਾਕਾ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਖੱਬੇ ਹੱਥ ਦੇ ਫ਼ਿਰਕੀ ਗੇਂਦਬਾਜ਼ ਤਾਇਜੁਲ ਇਸਲਾਮ ਨੇ ਅੱਜ ਲਗਾਤਾਰ ਤੀਜੀ ਪਾਰੀ ਵਿੱਚ ਪੰਜ ਸ਼ਿਕਾਰ ਕੀਤੇ, ਜਿਸ ਦੀ ਬਦੌਲਤ ਬੰਗਲਾਦੇਸ਼ ਨੇ ਬਰੈਂਡਨ ਟੇਲਰ ਦੇ ਸੈਂਕੜੇ ਦੇ ਬਾਵਜੂਦ ਇੱਥੇ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਜ਼ਿੰਬਾਬਵੇ ਖ਼ਿਲਾਫ਼ ਆਪਣੀ ਸਥਿਤੀ ਮਜ਼ਬੂਤ ਰੱਖੀ। ਬੰਗਲਾਦੇਸ਼ ਨੇ ਪਹਿਲੀ ਪਾਰੀ ਸੱਤ ਵਿਕਟਾਂ ’ਤੇ 522 ਦੌੜਾਂ ਬਣਾ ਕੇ ਐਲਾਨੀ ਸੀ। ਇਸ ਦੇ ਜਵਾਬ ਵਿੱਚ ਜ਼ਿੰਬਾਬਵੇ ਦੀ ਟੀਮ 304 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਮੇਜ਼ਬਾਨ ਟੀਮ ਨੂੰ 218 ਦੌੜਾਂ ਦੀ ਲੀਡ ਮਿਲੀ ਹੈ।

ਬੈਡਮਿੰਟਨ: ਕਸ਼ਿਅਪ ਦਾ ਹਾਂਗਕਾਂਗ ਓਪਨ ਵਿੱਚ ਜੇਤੂ ਆਗਾਜ਼

ਕੋਵਲੂਨ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਪਾਰੂਪੱਲੀ ਕਸ਼ਿਅਪ ਨੇ ਹਾਂਗਕਾਂਗ ਵਿਸ਼ਵ ਟੂਰ ਸੁਪਰ-500 ਟੂਰਨਾਮੈਂਟ ਵਿੱਚ ਅੱਜ ਇੱਥੇ ਆਪਣੀ ਮੁਹਿੰਮ ਦੀ ਚੰਗੀ ਸ਼ੁਰੂਆਤ ਕਰਦਿਆਂ ਕੁਆਲੀਫਾਈਂਗ ਰਾਊਂਡ ਵਿੱਚ ਚੀਨੀ ਤਾਇਪੈ ਦੇ ਸੂ ਜੇਨ ਹਾਓ ਨੂੰ ਹਰਾਇਆ। ਪਿਛਲੇ ਕੁੱਝ ਸਾਲਾਂ ਵਿੱਚ ਸੱਟਾਂ ਤੋਂ ਪ੍ਰੇਸ਼ਾਨ ਰਹੇ ਕਸ਼ਿਅਪ ਨੇ ਹਾਓ ਨੂੰ ਇੱਕ ਘੰਟੇ ਅਤੇ ਤਿੰਨ ਮਿੰਟ ਚੱਲੇ ਮੁਕਾਬਲੇ ਵਿੱਚ 21-7, 12-21, 21-18 ਨਾਲ ਹਰਾਇਆ। ਮੁੱਖ ਡਰਾਅ ਵਿੱਚ ਥਾਂ ਬਣਾਉਣ ਲਈ ਹੁਣ ਕਸ਼ਿਅਪ ਦਾ ਸਾਹਮਣਾ ਸੱਤਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ ਐਂਥਨੀ ਸਿਨਿਸੁਕਾ ਨਾਲ ਹੋਵੇਗਾ।

ਰੋਹਿਤ ਸ਼ਰਮਾ ਨੂੰ ਭਾਰਤ ‘ਏ’ ਕ੍ਰਿਕਟ ਟੀਮ ਤੋਂ ਆਰਾਮ

ਨਵੀਂ ਦਿੱਲੀ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਟੈਸਟ ਟੀਮ ਵਿੱਚ ਵਾਪਸੀ ਕਰਨ ਵਾਲੇ ਰੋਹਿਤ ਸ਼ਰਮਾ ਨੂੰ ਉਸ ਦੇ ਹਾਲ ਦੇ ਰੁਝੇਵਿਆਂ ਨੂੰ ਵੇਖਦਿਆਂ ਭਾਰਤ ‘ਏ’ ਕ੍ਰਿਕਟ ਟੀਮ ਵੱਲੋਂ ਨਿਊਜ਼ੀਲੈਂਡ ‘ਏ’ ਖ਼ਿਲਾਫ਼ ਪਹਿਲੇ ਚਾਰ ਰੋਜ਼ਾ ਮੈਚ ਤੋਂ ਆਰਾਮ ਦਿੱਤਾ ਗਿਆ ਹੈ

ਪੰਜਾਬੀ ਯੂਨੀਵਰਸਿਟੀ ਦੇ ਮੁੰਡਿਆਂ ਨੇ ਸਾਈਕਲਿੰਗ ਚੈਂਪੀਅਨਸ਼ਿਪ ਜਿੱਤੀ

ਪਟਿਆਲਾ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਮੇਜ਼ਬਾਨ ਪੰਜਾਬੀ ਯੂਨੀਵਰਸਿਟੀ ਦੇ ਮੁੰਡਿਆਂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਕੁੜੀਆਂ ਨੇ ਕੁੱਲ ਹਿੰਦ ਅੰਤਰ- ਯੂਨੀਵਰਸਿਟੀ ਸਾਈਕਿਲੰਗ ਟਰੈਕ ਚੈਂਪੀਅਨਸ਼ਿਪ ਜਿੱਤ ਲਈ ਹੈ। ਪੰਜਾਬੀ ’ਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ਹੇਠ ਹੋਈ ਇਸ ਚੈਂਪੀਅਨਸ਼ਿਪ ਵਿੱਚ 30 ਯੂਨੀਵਰਸਿਟੀਆਂ ਦੇ 275 ਖਿਡਾਰੀਆਂ ਨੇ ਹਿੱਸਾ ਲਿਆ|
ਪੁਰਸ਼ ਵਰਗ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ 35 ਅੰਕਾਂ ਨਾਲ ਪਹਿਲੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 29 ਅੰਕਾਂ ਨਾਲ ਦੂਜੇ ਸਥਾਨ ਰਹੀ,

ਬੈਡਮਿੰਟਨ: ਪੀਵੀ ਸਿੰਧੂ ਦੀਆਂ ਨਜ਼ਰਾਂ ਹਾਂਗਕਾਂਗ ਓਪਨ ਖ਼ਿਤਾਬ ’ਤੇ

ਹਾਂਗਕਾਂਗ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਪੀਵੀ ਸਿੰਧੂ ਮੰਗਲਵਾਰ ਤੋਂ ਇੱਥੇ ਹਾਂਗਕਾਂਗ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਉਸ ਦੀਆਂ ਨਜ਼ਰਾਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਾਇਮ ਰੱਖਣ ’ਤੇ ਲੱਗੀਆਂ ਹੋਣਗੀਆਂ। ਪਿਛਲੇ ਸਾਲ ਸਿੰਧੂ ਨੂੰ ਫਾਈਨਲ ਵਿੱਚ ਦੁਨੀਆਂ ਦੀ ਨੰਬਰ ਇੱਕ ਖਿਡਾਰਨ ਤਾਇ ਜ਼ੂ ਯਿੰਗ ਖ਼ਿਲਾਫ਼ ਹਾਰ ਮਗਰੋਂ ਉਪ ਜੇਤੂ ਰਹਿਣਾ ਪਿਆ ਸੀ।

ਪਾਕਿ ਦੇ ਵਿਸ਼ਵ ਹਾਕੀ ਕੱਪ ਲਈ ਸਪਾਂਸਰ ਮਿਲਿਆ

ਕਰਾਚੀ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਹਾਕੀ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖੇਡਣ ਸਬੰਧੀ ਸ਼ੰਕੇ ਦੂਰੇ ਹੋ ਗਏ ਹਨ ਕਿਉਂਕਿ ਇੱਕ ਕ੍ਰਿਕਟ ਫਰੈਂਚਾਈਜ਼ੀ ਦੇ ਮਾਲਿਕ ਨੇ ਪੈਸੇ ਦੀ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਹਾਕੀ ਫੈਡਰੇਸ਼ਨ (ਪੀਐਚਐਫ) ਦੇ ਸਿਰ ’ਤੇ ਹੱਥ ਰੱਖ ਦਿੱਤਾ ਹੈ। ਪੀਐਚਐਫ ਦੇ ਸਕੱਤਰ ਸ਼ਾਹਬਾਜ਼ ਅਹਿਮਦ ਨੇ ਦੱਸਿਆ ਕਿ ਪਾਕਿਸਤਾਨ ਸੁਪਰ ਲੀਗ ਦੀ ਫ਼ਰੈਂਚਾਈਜ਼ੀ ਪੇਸ਼ਾਵਰ ਜ਼ਾਲਮੀ ਦੇ ਮਾਲਿਕ ਜਾਵੇਦ ਅਫ਼ਰੀਦੀ ਨੇ ਪੀਐਚਐਫ ਨਾਲ ਸਪਾਂਸਰ ਸਬੰਧੀ ਵੱਡਾ ਸਮਝੌਤਾ ਕੀਤਾ ਹੈ, ਜੋ 2020 ਤੱਕ ਚੱਲੇਗਾ। ਇਸ ਸਮਝੌਤੇ ਵਿੱਚ ਸੀਨੀਅਰ ਅਤੇ ਜੂਨੀਅਰ ਟੀਮ ਦੇ ਸਾਰੇ ਕੌਮਾਂਤਰੀ ਦੌਰਿਆਂ ਤੋਂ ਇਲਾਵਾ ਘਰੇਲੂ ਹਾਕੀ ਵੀ ਸ਼ਾਮਲ ਹੈ।
ਸ਼ਾਹਬਾਜ਼ ਨੇ ਕਿਹਾ, ‘‘ਇਹ ਸਾਡੇ ਲਈ ਵੱਡੀ ਰਾਹਤ ਹੈ। ਪੇਸ਼ਾਵਰ ਜ਼ਾਲਮੀ ਫਰੈਂਚਾਈਜ਼ੀ ਦੇ ਮਾਲਕ ਜਾਵੇਦ ਅਫਰੀਦੀ ਨੇ ਆਪਣੀ ਕੰਪਨੀ ਹਾਇਰ ਪਾਕਿਸਤਾਨ ਵੱਲੋਂ ਪਾਕਿਸਤਾਨ ਹਾਕੀ ਨਾਲ ਸਪਾਂਸਰ ਸਬੰਧੀ ਸਮਝੌਤਾ ਕੀਤਾ ਹੈ।’’ ਉਸ ਨੇ ਕਿਹਾ, ‘‘ਪਾਕਿ ਟੀਮ ਵਿਸ਼ਵ ਕੱਪ ਖੇਡਣ ਭਾਰਤ ਜਾਵੇਗੀ।’’ ਸ਼ਾਹਬਾਜ਼ ਨੇ ਹਾਲਾਂਕਿ ਸਪਾਂਸਰ ਸਬੰਧੀ ਰਕਮ ਦਾ ਖ਼ੁਲਾਸਾ ਨਹੀਂ ਕੀਤਾ।

ਫੈਡਰਰ ਦੀ 100ਵੇਂ ਖ਼ਿਤਾਬ ਦੀ ਉਡੀਕ ਲੰਮੀ ਹੋਈ

ਲੰਡਨ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਰੋਜਰ ਫੈਡਰਰ ਨੂੰ ਏਟੀਪੀ ਫਾਈਨਲਜ਼ ਦੇ ਆਪਣੇ ਪਹਿਲੇ ਮੈਚ ਵਿੱਚ ਕੇਈ ਨਿਸ਼ੀਕੋਰੀ ਖ਼ਿਲਾਫ਼ ਸਿੱਧੇ ਸੈਟਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਉਸ ਦੀਆਂ ਕਰੀਅਰ ਦਾ 100ਵਾਂ ਖ਼ਿਤਾਬ ਜਿੱਤਣ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ।

ਕੁਸ਼ਤੀ: ਅੰਮ੍ਰਿਤਸਰ ਜ਼ਿਲ੍ਹੇ ਦੇ ਭਲਵਾਨਾਂ ਦੀ ਝੰਡੀ

ਬੰਗਾ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਪੰਜਾਬ ਸਕੂਲ ਖੇਡਾਂ ਤਹਿਤ ਕੁਸ਼ਤੀ ਦੇ ਅੱਜ ਦੂਜੇ ਦਿਨ ਦੇ ਦਿਲਚਸਪ ਮੁਕਾਬਲਿਆਂ ’ਚ ਅੰਮ੍ਰਿਤਸਰ ਜ਼ਿਲ੍ਹੇ ਦੇ ਭਲਵਾਨਾਂ ਦੀ ਝੰਡੀ ਰਹੀ। ਅੰਡਰ-17 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੇ ਪਹਿਲਵਾਨਾਂ ਸਾਹਿਲ (60 ਕਿਲੋ), ਹਰਮਨਪ੍ਰੀਤ (65 ਕਿਲੋ) ਅਤੇ ਸ਼ਾਨਵੀਰ (80 ਕਿਲੋ) ਨੇ ਕ੍ਰਮਵਾਰ ਮੁਹਾਲੀ ਦੇ ਨੀਰਜ, ਪਟਿਆਲਾ ਦੇ ਰਿਤਿਕ ਅਤੇ ਅਜੇ ਨੂੰ ਮਾਤ ਦਿੱਤੀ। ਇਸੇ ਤਰ੍ਹਾਂ 110 ਕਿਲੋ ਵਰਗ ਦਾ ਖ਼ਿਤਾਬ ਪ੍ਰਵੀਨ ਅੰਮ੍ਰਿਤਸਰ ਸਿਰ ਸਜਿਆ। 

ਹਾਕੀ ਦੇ ਇੱਕ ਪਾਸੜ ਮੁਕਾਬਲਿਆਂ ’ਚ ਵਰ੍ਹਿਆ ਗੋਲਾਂ ਦਾ ਮੀਂਹ

ਬਠਿੰਡਾ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  64ਵੀਆਂ ਅੰਤਰ ਜ਼ਿਲ੍ਹਾ ਸਕੂਲਾਂ ਖੇਡਾਂ ਦੇ 17 ਸਾਲ ਉਮਰ ਵਰਗ ਦੇ ਹਾਕੀ ਅਤੇ ਹੈਂਡਬਾਲ ਮੁਕਾਬਲਿਆਂ ਦੇ ਅੱਜ ਪਹਿਲੇ ਦਿਨ ਕਰੀਬ ਸਾਰੇ ਹੀ ਮੈਚ ਇੱਕ ਪਾਸੜ ਹੀ ਰਹੇ। ਹਾਕੀ ਦੇ 12 ਮੈਚਾਂ ’ਚ 126 ਗੋਲ ਹੋਏ ਜਦੋਂ ਕਿ ਮੁੰਡਿਆਂ ਦੀਆਂ 6 ਤੇ ਕੁੜੀਆਂ ਦੀਆਂ 3 ਟੀਮਾਂ ਖਾਤਾ ਵੀ ਨਹੀਂ ਖੋਲ੍ਹ ਸਕੀਆਂ। ਇਨ੍ਹਾਂ ਖੇਡਾਂ ਦੇ ਹਾਕੀ ਮੈਚ ਰਾਜਿੰਦਰਾ ਕਾਲਜ ਦੇ ਐਸਟਰੋਟਰਫ, ਮਾਲਵਾ ਕਾਲਜ ਬਠਿੰਡਾ ਅਤੇ ਸਪੋਰਟਸ ਸਕੂਲ ਘੁੱਦਾ ’ਚ ਹੋ ਰਹੇ ਹਨ ਜਦੋਂ ਕਿ ਹੈਂਡਬਾਲ ਦੇ ਮੁਕਾਬਲੇ ਸੇਂਟ ਜ਼ੇਵੀਅਰ ਸਕੂਲ ਬਠਿੰਡਾ ਦੇ ਖੇਡ ਮੈਦਾਨ ’ਚ ਖੇਡੇ ਜਾ ਰਹੇ ਹਨ।

ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਫਾਈਨਲ ਟੀ-20 ਕੌਮਾਂਤਰੀ ਕ੍ਰਿਕਟ ਮੈਚ ਅੱਜ

ਚੇਨੱਈ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਭਾਰਤੀ ਟੀਮ ਭਲਕੇ ਐਤਵਾਰ ਨੂੰ ਇੱਥੇ ਵੈਸਟਇੰਡੀਜ਼ ਖ਼ਿਲਾਫ਼ ਹੋਣ ਵਾਲਾ ਤੀਜਾ ਤੇ ਆਖ਼ਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਜਿੱਤ ਕੇ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਮੈਦਾਨ ’ਚ ਉਤਰੇਗੀ ਜਦੋਂਕਿ ਮੇਜ਼ਬਾਨ ਟੀਮ ਆਪਣੀ ਬੈਂਚ ਸਟਰੈਂਥ ਨੂੰ ਵੀ ਅਜ਼ਮਾਉਣਾ ਚਾਹੇਗੀ। ਚੇਨੱਈ ਦੇ ਕ੍ਰਿਕਟ ਪ੍ਰਸੰਸਕਾਂ ਨੂੰ ਹਾਲਾਂਕਿ ਮਹਿੰਦਰ ਸਿੰਘ ਧੋਨੀ ਦੀ ਘਾਟ ਜ਼ਰੂਰ ਰੜਕੇਗੀ ਜੋ ਟੀ-20 ਟੀਮ ਦਾ ਹਿੱਸਾ ਨਹੀਂ ਹੈ।

ਟੈਨਿਸ ਖਿਡਾਰਨ ਹੈਲੇਪ ਤੇ ਕੋਚ ਕਾਹਿਲ ਵੱਲੋਂ ਵੱਖ ਹੋਣ ਦਾ ਐਲਾਨ

ਪੈਰਿਸ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਦੁਨੀਆਂ ਦੀ ਨੰਬਰ ਇਕ ਖਿਡਾਰਨ ਅਤੇ ਫਰੈਂਚ ਓਪਨ ਚੈਂਪੀਅਨ ਸਿਮੋਨਾ ਹੈਲੇਪ ਦੇ ਕੋਚ ਡੈਰੇਨ ਕਾਹਿਲ ਨੇ ਲੰਘੇ ਦਿਨ ਕਿਹਾ ਕਿ ਉਹ ਪਰਿਵਾਰਕ ਕਾਰਨਾਂ ਕਰ ਕੇ 2019 ਵਿੱਚ ਟੈਨਿਸ ਤੋਂ ਬਰੇਕ ਲੈਣਗੇ।

ਟੀ-20 ਵਿਸ਼ਵ ਕੱਪ: ਹਰਮਨਪ੍ਰੀਤ ਦੇ ਸੈਂਕੜੇ ਨਾਲ ਭਾਰਤ ਜਿੱਤਿਆ

ਗੁਆਇਨਾ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕਪਤਾਨ ਹਰਮਨਪ੍ਰੀਤ ਦੇ ਰਿਕਾਰਡ ਸੈਂਕੜੇ ਅਤੇ ਜੈਮਿਮਾ ਰੌਡਰਿਗਜ਼ ਨਾਲ ਉਸ ਦੀ ਭਾਈਵਾਲੀ ਨਾਲ ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਖਿ਼ਤਾਬ ਦੀ ਮਜ਼ਬੂਤ ਦਾਅਵੇਦਾਰਾਂ ’ਚੋਂ ਇਕ ਨਿਊਜ਼ੀਲੈਂਡ ਨੂੰ 34 ਦੌੜਾਂ ਨਾਲ ਹਰਾ ਕੇ ਆਈਸੀਸੀ ਮਹਿਲਾ ਵਿਸ਼ਵ ਕੱਪ ਟੀ-20 ’ਚ ਆਪਣੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕੀਤਾ।

ਜੂਨੀਅਰ ਹਾਕੀ ਕੈਂਪ ਲਈ ਸੰਭਾਵੀ ਖਿਡਾਰੀਆਂ ਦੀ ਸੂਚੀ ਜਾਰੀ

ਨਵੀਂ ਦਿੱਲੀ,9 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਹਾਕੀ ਇੰਡੀਆ ਨੇ ਬੰਗਲੌਰ ਵਿਚ 11 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਜੂਨੀਅਰ ਕੌਮੀ ਸਿਖ਼ਲਾਈ ਕੈਂਪ ਲਈ 34 ਸੰਭਾਵੀ ਖਿਡਾਰੀਆਂ ਦੇ ਨਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਵਿਚੋਂ ਛੇ ਖਿਡਾਰੀ ਸੀਨੀਅਰ ਪੁਰਸ਼ ਕੈਂਪ ਦਾ ਵੀ ਹਿੱਸਾ ਹਨ। ਇਹ ਛੇ ਖਿਡਾਰੀ ਸੁਮਨ ਬੇਕ, ਮਨਦੀਪ ਮੋਰ, ਯਸ਼ਦੀਪ ਸਿਵਾਚ, ਵਿਸ਼ਾਲ ਅੰਤਿਲ, ਗੁਰਸਾਹਿਬਜੀਤ ਸਿੰਘ ਤੇ ਸ਼ਿਲਾਨੰਦ ਲਾਕੜਾ ਹਨ।

ਟੈਸਟ ਲੜੀ: ਇੰਗਲੈਂਡ ਨੇ ਸ੍ਰੀਲੰਕਾ ਨੂੰ ਕਰਾਰੀ ਮਾਤ ਦਿੱਤੀ

ਗਾਲੇ (ਸ੍ਰੀਲੰਕਾ),9 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇੰਗਲੈਂਡ ਨੇ ਸ੍ਰੀਲੰਕਾ ਨੂੰ ਸ਼ੁੱਕਰਵਾਰ ਨੂੰ ਇੱਥੇ ਪਹਿਲੇ ਕ੍ਰਿਕਟ ਟੈਸਟ ਮੈਚ ਵਿਚ 211 ਦੌੜਾਂ ਦੀ ਕਰਾਰੀ ਮਾਤ ਦਿੱਤੀ। ਇੰਗਲੈਂਡ ਦੀ ਵਿਦੇਸ਼ ਵਿਚ ਖੇਡੇ ਪਿਛਲੇ 13 ਮੈਚਾਂ ਵਿਚ ਇਹ ਪਹਿਲੀ ਜਿੱਤ ਹੈ। ਦੁਨੀਆ ਦੇ ਖੱਬੇ ਹੱਥ ਦੇ ਸਭ ਤੋਂ ਸਫ਼ਲ ਸਪਿੰਨਰ ਰੰਗਨਾ ਹੇਰਾਥ ਦਾ ਇਹ ਆਖ਼ਰੀ ਟੈਸਟ ਸੀ। ਉਨ੍ਹਾਂ ਸੰਨਿਆਸ ਲੈਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ। ਸ੍ਰੀਲੰਕਾ ਅੱਗੇ ਜਿੱਤ ਲਈ 462 ਦੌੜਾਂ ਦਾ ਟੀਚਾ ਸੀ, ਪਰ ਟੀਮ ਮੈਚ ਦੇ ਚੌਥੇ ਦਿਨ 250 ਦੌੜਾਂ ਉੱਤੇ ਹੀ ਢੇਰ ਹੋ ਗਈ।

ਸਪੋਰਟਸ ਕਲੱਬ ਝਿੰਗੜ ਕਲਾਂ ਦਾ ਪੰਜ ਰੋਜ਼ਾ ਟੂਰਨਾਮੈਂਟ ਸ਼ੁਰੂ

ਮੁਕੇਰੀਆਂ,9 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਚਾਰ ਸਹਿਬਜ਼ਾਦੇ ਸਪੋਰਟਸ ਕਲੱਬ ਝਿੰਗੜ ਕਲਾਂ ਵਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਮਰਹੂਮ ਮਾਸਟਰ ਦਲਜੀਤ ਸਿੰਘ ਨੂੰ ਸਮਰਪਿਤ ਪੰਜ ਰੋਜ਼ਾ ਫੁਟਬਾਲ ਤੇ ਪਾਵਰ ਲਿਫਟਿੰਗ ਟੂਰਨਾਮੈਂਟ ਦਾ ਉਦਘਾਟਨੀ ਮੈਚ ਫੁਟਬਾਲ ਮੁਕਾਬਲਿਆਂ ‘ਚੋਂ ਜਲੰਧਰ ਦੀ ਟੀਮ ਨੇ ਜਿੱਤ ਲਿਆ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ।

ਧੁੱਗਾ ਕਲਾਂ ਦਾ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਦਸੂਹਾ,9 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਇਥੇ ਨਸ਼ਾ ਸੁਚੇਤ ਲਹਿਰ ਧੁੱਗਾਕਲਾਂ ਵਲੋਂ ਕਰਵਾਇਆ ਦੋ ਰੋਜ਼ਾ ਪੇਂਡੂ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਮੇਲੇ ਦੌਰਾਨ ਕਰਵਾਏ ਕਬੱਡੀ ਓਪਨ ਦੇ ਮੈਚਾਂ ਵਿੱਚ ਖੁਜਾਲੇ ਦੀ ਟੀਮ ਪਹਿਲੇ ਨੰਬਰ ’ਤੇ ਰਹੀ ਅਤੇ ਨਰਿਆਲਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 57 ਕਿਲੋ ਭਾਰ ਦੇ ਕਬੱਡੀ ਮੁਕਾਬਲਿਆਂ ਵਿੱਚ ਬੁਲੋਵਾਲ ਦੀ ਟੀਮ ਨੇ ਪਹਿਲਾ ਅਤੇ ਧੁੱਗਾ ਕਲਾਂ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 48 ਕਿਲੋ ਭਾਰ ਵਰਗ ਦੇ ਕਬੱਡੀ ਮੁਕਾਬਲਿਆਂ ਵਿੱਚ ਧੁੱਗਾ ਕਲਾਂ ਪਹਿਲੇ ਨੰਬਰ ਅਤੇ ਬਸੀ ਵਜੀਦ ਦੂਸਰੇ ਸਥਾਨ ’ਤੇ ਰਿਹਾ। ਸਾਈਕਲ ਰੇਸ ਵਿੱਚ ਅੰਮ੍ਰਿਤਪਾਲ ਸਿੰਘ ਮੋਹਕਮਗੜ੍ਹ ਜੇਤੂ ਰਿਹਾ। ਟੋਚਨ ਮੁਕਾਬਲਿਆਂ ਵਿੱਚ ਸਰਤਾਜ ਧੁੱਗਾ ਨੇ ਬਾਜ਼ੀ ਮਾਰੀ।

ਬਜਰੰਗ ਨੂੰ ਓਲੰਪਿਕ ਚੈਂਪੀਅਨ ਬਣਾਉਣ ਲਈ ਸੰਨਿਆਸ ਲਿਆ: ਯੋਗੇਸ਼ਵਰ

ਸੋਨੀਪਤ,2 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਯੋਗੇਸ਼ਵਰ ਦੱਤ ਨੇ ਕਿਹਾ ਕਿ ਮੈਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਮੁਸ਼ਕਲ ਨਹੀਂ ਸੀ ਕਿਉਂਕਿ ਉਸ ਕੋਲ ਬਜਰੰਗ ਪੂਨੀਆ ਵਰਗਾ ਸ਼ਾਗਿਰਦ ਸੀ। ਉਸ ਨੂੰ ਲਗਦਾ ਹੈ ਕਿ ਉਹ ਓਲੰਪਿਕ ਸੋਨ ਤਗ਼ਮਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਪਹਿਲਵਾਨ ਬਣ ਸਕਦਾ ਹੈ। ਕੇਡੀ ਜਾਧਵ ਅਤੇ ਸੁਸ਼ੀਲ ਕੁਮਾਰ ਮਗਰੋਂ ਯੋਗੇਸ਼ਵਰ ਉਲੰਪਿਕ ਤਗ਼ਮਾ (2012 ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ) ਜਿੱਤਣ ਵਾਲਾ ਤੀਜਾ ਭਾਰਤੀ ਪਹਿਲਵਾਨ ਹੈ।

ਗਲੋਬਲ ਕਬੱਡੀ ਲੀਗ: ਈਗਜ਼ਲ ਅਤੇ ਲਾਇਨਜ਼ ਵਿਚਾਲੇ ਖ਼ਿਤਾਬੀ ਟੱਕਰ ਅੱਜ

ਐਸ.ਏ.ਐਸ.ਨਗਰ (ਮੁਹਾਲੀ),2 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਟੁੱਟ ਬਰਦਰਜ਼ ਦੇ ਵੱਲੋਂ ਸੂਬਾ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕਰਵਾਈ ਜਾ ਰਹੀ ਗਲੋਬਲ ਕਬੱਡੀ ਲੀਗ ਦਾ ਖ਼ਿਤਾਬੀ ਮੁਕਾਬਲਾ ਸ਼ਨਿੱਚਰਵਾਰ ਨੂੰ ਕੈਲੀਫੋਰਨੀਆ ਈਗਲਜ਼ ਅਤੇ ਹਰਿਆਣਾ ਲਾਇਨਜ਼ ਵਿਚਾਲੇ ਖੇਡਿਆ ਜਾਵੇਗਾ। ਅੱਜ ਦੋਵਾਂ ਟੀਮਾਂ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ ਹੈ।

ਫੈਡਰਰ 100ਵੇਂ ਖ਼ਿਤਾਬ ਤੋਂ ਤਿੰਨ ਕਦਮ ਦੂਰ

ਪੈਰਿਸ,2 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸਵਿੱਸ ਸਟਾਰ ਰੋਜਰ ਫੈਡਰਰ ਨੇ ਇਟਲੀ ਦੇ ਫੈਬੀਓ ਫੋਗਨਿਨੀ ਨੂੰ 6-4, 6-3 ਨਾਲ ਹਰਾ ਕੇ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ।

ਰਗਬੀ: ਹਰਿਆਣਾ ਵਾਰੀਅਰਜ਼ ਦੇ ਮੁੰਡੇ ਜਿੱਤੇ ਅਤੇ ਕੁੜੀਆਂ ਹਾਰੀਆਂ

ਰਾਏਕੋਟ,2 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  12ਵੀਂ ਆਲ ਇੰਡੀਆ ਰਗਬੀ ਚੈਂਪੀਅਨਸ਼ਿਪ ਵਿੱਚ ਅੱਜ ਚੌਥੇ ਦਿਨ ਹਰਿਆਣਾ ਵਾਰੀਅਰਜ਼ ਦੇ ਮੁੰਡਿਆਂ ਦੀ ਟੀਮ ਨੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ, ਜਦੋਂਕਿ ਕੁੜੀਆਂ ਦੀ ਟੀਮ ਹਾਰ ਗਈ। ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਵਿੱਚ ਚੱਲ ਰਹੀ ਚੈਂਪੀਅਨਸ਼ਿਪ ਦੇ ਪਹਿਲੇ ਮੈਚ ਵਿੱਚ ਆਲ ਡਰੀਮਜ਼ ਨੇ ਬਲੈਕ ਆਰਚਰ ਨੂੰ 22-0 ਦੇ ਫ਼ਰਕ ਨਾਲ ਹਰਾਇਆ। ਦੂਜਾ ਮੈਚ ਜੀਐੱਚਜੀ ਖ਼ਾਲਸਾ ਕਾਲਜ, ਗੁਰੂਸਰ ਸਧਾਰ ਤੇ ਚੰਡੀਗੜ੍ਹ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਵਿੱਚ ਚੰਡੀਗੜ੍ਹ ਦੀ ਟੀਮ ਨੇ 5-0 ਅੰਕਾਂ ਨਾਲ ਜਿੱਤ ਦਰਜ ਕੀਤੀ। ਤੀਜੇ ਮੈਚ ਵਿੱਚ ਆਂਧਰਾ ਪ੍ਰਦੇਸ਼ ਨੇ ਗੁਜਰਾਤ ਦੀ ਟੀਮ ਨੂੰ 5-0 ਦੇ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ਹਰਿਆਣਾ ਵਾਰੀਅਰਜ਼ ਨੇ ਰਾਜਸਥਾਨ ਨੂੰ 40-0 ਅੰਕਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਚੌਥਾ ਮੈਚ ਜਿੱਤਿਆ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067296418
Copyright © 2018, Panjabi Times. All rights reserved. Website Designed by Mozart Infotech