ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੋਰਿਸ ਜਾਨਸਨ ਨੇ ਦਿੱਤਾ ਅਸਤੀਫਾ

July 10, 2018 07:26 AM

ਲੰਡਨ,09 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਇਕ ਦਿਨ ਪਹਿਲਾਂ ਬ੍ਰੈਗਜ਼ਿਟ ਮਾਮਲਿਆਂ ਦੇ ਮੰਤਰੀ ਡੇਵਿਡ ਡੇਵਿਸ ਨੇ  ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪ੍ਰਧਾਨ ਮੰਤਰੀ ਥੈਰੇਸਾ ਮੇਅ ਲਈ ਇਹ ਇਕ ਵੱਡਾ ਝਟਕਾ ਹੈ ਕਿਉਂਕਿ ਉਹ ਬ੍ਰੈਗਜ਼ਿਟ ਤੋਂ ਬਾਅਦ ਵੀ ਯੂਰੋਪੀ ਸੰਘ ਨਾਲ ਮਜ਼ਬੂਤ ਆਰਥਿਕ ਸਬੰਧਾਂ ਨੂੰ ਬਣਾਏ ਰੱਖਣ ਨੂੰ ਲੈ ਕੇ ਆਪਣੀ ਪਾਰਟੀ 'ਚ ਯੂਨੀਟੀ ਬਣਾਏ ਰੱਖਣ ਲਈ ਕਾਫੀ ਕੋਸ਼ਿਸ਼ ਕਰ ਰਹੀ ਸੀ। ਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਈ-ਮੇਲ ਮੁਤਾਬਕ, 'ਸੋਮਵਾਰ ਦੁਪਹਿਰ ਬਾਅਦ ਪ੍ਰਧਾਨ ਮੰਤਰੀ ਨੇ ਬੋਰਿਸ ਜਾਨਸਨ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ। ਉਨ੍ਹਾਂ ਦੀ ਥਾਂ ਨਵੇਂ ਵਿਦੇਸ਼ ਮੰਤਰੀ ਦੇ ਨਾਂ ਦਾ ਜਲਦ ਐਲਾਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਜਾਨਸਨ ਦੇ ਕੰਮ ਨੂੰ ਲੈ ਕੇ ਉਨ੍ਹਾਂ ਦਾ ਧੰਨਵਾਦ ਕੀਤਾ।'


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਸੈਲਾਨੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ

ਰੋਮ (ਇਟਲੀ),18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਪੁਰਤਗਾਲ ਦੇ ਮਦੀਰਾ ਟਾਪੂ ’ਤੇ ਸੈਲਾਨੀਆਂ ਨਾਲ ਭਰੀ ਇਕ ਬੱਸ ਹਾਦਸਾਗ੍ਰਸਤ ਹੋ ਗਈ। ਹਾਦਸੇ ਵਿੱਚ 29 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 28 ਹੋਰ ਜ਼ਖ਼ਮੀ ਹੋ ਗਏ। 

ਵਾਤਾਵਰਨ ਪ੍ਰੇਮੀਆਂ ਦਾ ਮੁਜ਼ਾਹਰਾ ਚੌਥੇ ਦਿਨ ਵੀ ਜਾਰੀ

ਲੰਡਨ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੀ ਰਾਜਧਾਨੀ ਲੰਡਨ ’ਚ ਵਾਤਾਵਰਨ ਤਬਦੀਲੀ ਨੂੰ ਲੈ ਕੇ ਕੀਤਾ ਜਾ ਰਿਹਾ ਰੋਸ ਮੁਜ਼ਾਹਰਾ ਚੌਥੇ ਦਿਨ ਵੀ ਜਾਰੀ ਰਿਹਾ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਤੇ ਬਰਤਾਨਵੀ ਰਾਜਧਾਨੀ ਦੇ ਕੁਝ ਹਿੱਸਿਆਂ ’ਚ ਤਕਰੀਬਨ ਖੜੋਤ ਆ ਗਈ ਹੈ। ਇਸ ਸਬੰਧੀ ਹੁਣ ਤੱਕ ਕਰੀਬ 300 ਤੋਂ ਵੱਧ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਪੈਰਿਸ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਗੁਰਦੁਆਰਾ ਸਿੰਘ ਸਭਾ ਬੋਬੀਨੀ ਵੱਲੋਂ ਫਰਾਂਸ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਗਤ ਦੇ ਸਹਿਯੋਗ ਨਾਲ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਵਿੱਚ ਯੂਰੋਪ ਦੇ ਵੱਖ-ਵੱਖ ਮੁਲਕਾਂ ਦੀ ਸੰਗਤ ਸਣੇ ਵੱਡੀ ਗਿਣਤੀ ਵਿੱਚ ਗੋਰਿਆਂ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਭਾਰਤ ਤੋਂ ਵਿਸ਼ੇਸ ਤੌਰ ’ਤੇ ਪਹੁੰਚੇ ਬਾਬਾ ਬਿਧੀ ਚੰਦ ਦੇ ਜਾਨਸੀਨ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਸ੍ਰੀ ਸਾਹਿਬ ਤੇ ਬਾਬਾ ਬਿਧੀ ਚੰਦ ਦੇ ਗਾਤਰੇ ਦੀ ਕਿਰਪਾਨ ਦੇ ਸੰਗਤ ਨੂੰ ਦਰਸ਼ਨ ਕਰਵਾਏ ਗਏ

ਵਿਸ਼ਵ ਪ੍ਰੈੱਸ ਆਜ਼ਾਦੀ ਸੂਚੀ ’ਚ ਭਾਰਤ ਦਾ ਦਰਜਾ ਡਿੱਗਿਆ

ਲੰਡਨ,18 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਵਿਸ਼ਵ ਪ੍ਰੈੱਸ ਆਜ਼ਾਦੀ ਇੰਡੈਕਸ ’ਚ ਭਾਰਤ ਦਾ ਰੁਤਬਾ ਦੋ ਰੈਂਕ ਡਿੱਗ ਕੇ 140ਵੇਂ ਨੰਬਰ ’ਤੇ ਪਹੁੰਚ ਗਿਆ ਹੈ। ‘ਰਿਪੋਰਟਰਜ਼ ਵਿਦਆਊਟ ਬਾਰਡਰਜ਼’ ਦਾ ਸਾਲਾਨਾ ਅਧਿਐਨ ਵੀਰਵਾਰ ਨੂੰ ਜਾਰੀ ਕੀਤਾ ਗਿਆ। ਅਧਿਐਨ ’ਚ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਭਾਰਤ ’ਚ ਆਮ ਚੋਣਾਂ ਪੱਤਰਕਾਰਾਂ ਲਈ ਖ਼ਤਰਨਾਕ ਸਮਾਂ ਹਨ। ਵਿਸ਼ਵ ਪ੍ਰੈੱਸ ਆਜ਼ਾਦੀ ਸੂਚੀ 2019 ’ਚ ਨਾਰਵੇ ਨੇ 180 ਮੁਲਕਾਂ ’ਚੋਂ ਮੋਹਰੀ ਸਥਾਨ ਮੱਲ੍ਹਿਆ ਹੈ। ਦੂਜੇ ਨੰਬਰ ’ਤੇ ਫਿਨਲੈਂਡ, ਤੀਜੇ ’ਤੇ ਸਵੀਡਨ ਅਤੇ ਚੌਥੇ ’ਤੇ ਨੈਦਰਲੈਂਡਜ਼ ਆਇਆ ਹੈ। ਸੂਚੀ ’ਚ ਪਾਕਿਸਤਾਨ 142ਵੇਂ ਅਤੇ ਬੰਗਲਾਦੇਸ਼ 150 ਵੇਂ ਨੰਬਰ ’ਤੇ ਹੈ। ਚੀਨ ਨੂੰ 177ਵਾਂ, ਉੱਤਰੀ ਕੋਰੀਆ ਨੂੰ 179ਵਾਂ ਅਤੇ ਤੁਰਕਮੇਨਿਸਤਾਨ ਨੂੰ ਆਖਰੀ ਸਥਾਨ ਮਿਲਿਆ ਹੈ।

ਪੈਰਿਸ 'ਚ ਖ਼ਾਲਸਾ ਸਾਜਨਾ ਦਿਵਸ ਮੌਕੇ ਸਜਾਇਆ ਵਿਸ਼ਾਲ ਨਗਰ ਕੀਤਰਨ

ਪੈਰਿਸ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਨਿਵਾਜੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ 'ਬੋਬਿਨੀ' ਤੋਂ ਸਮੂਹ ਗੁਰਦੁਆਰਿਆਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ | 'ਬੋਬਿਨੀ' ਵਿਖੇ ਪੂਰਾ ਹਫ਼ਤਾ ਦੀਵਾਨ ਸਜਾਏ ਗਏ, ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ |

ਮਾਲਿਆ ਵੱਲੋਂ ਗੋਇਲ ਨਾਲ ਇਕਜੁੱਟਤਾ ਦਾ ਪ੍ਰਗਟਾਵਾ

ਲੰਡਨ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸੰਕਟ ਵਿਚ ਘਿਰੇ ਕਾਰੋਬਾਰੀ ਵਿਜੇ ਮਾਲਿਆ ਨੇ ਜੈੱਟ ਏਅਰਵੇਜ਼ ਦੇ ਬਾਨੀ ਨਰੇਸ਼ ਗੋਇਲ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਰਤੀ ਬੈਂਕਾਂ ਤੋਂ ਲਏ ਕਰਜ਼ੇ ਨੂੰ ਵਾਪਸ ਮੋੜਨ ਦੀ ਆਪਣੀ ਪੇਸ਼ਕਸ਼ ਵੀ ਦੁਹਰਾਈ। ਕਰੀਬ 9,000 ਕਰੋੜ ਰੁਪਏ ਦੀ ਵਿੱਤੀ ਧੋਖਾਧੜੀ ਤੇ ਕਾਲੇ ਧਨ ਦੇ ਮਾਮਲਿਆਂ ਵਿਚ ਘਿਰੇ ਕਾਰੋਬਾਰੀ ਨੇ ਦਾਅਵਾ ਕੀਤਾ ਕਿ ਸਰਕਾਰ ਪ੍ਰਾਈਵੇਟ ਏਅਰਲਾਈਨ ਕੰਪਨੀਆਂ ਨਾਲ ਪੱਖਪਾਤ ਕਰ ਰਹੀ ਹੈ।

ਵਾਤਾਵਰਨ ਤਬਦੀਲੀ ਖ਼ਿਲਾਫ਼ ਪ੍ਰਦਰਸ਼ਨ ਕਰਦੇ 300 ਗ੍ਰਿਫ਼ਤਾਰ

ਲੰਡਨ,17 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) :  ਲੰਡਨ ਵਿਚ ਵਾਤਾਵਰਨ ਤਬਦੀਲੀ ਬਾਰੇ ਜਾਰੀ ਰੋਸ ਮੁਜ਼ਾਹਰਿਆਂ ਦੌਰਾਨ ਕਰੀਬ 300 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਪ੍ਰਦਰਸ਼ਨਾਂ ਨਾਲ ਰਾਜਧਾਨੀ ਲੰਡਨ ਵਿਚ ਜਨਜੀਵਨ ਪ੍ਰਭਾਵਿਤ ਹੋਇਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਨੂੰ ਇਕ ਪੁਲ਼, ਸੜਕਾਂ ਤੇ ਚੌਕਾਂ ਨੂੰ ਜਾਮ ਕਰ ਦਿੱਤਾ। ਯੂਰੋਪ ਦੇ ਕਈ ਹਿੱਸਿਆਂ ਵਿਚ ਵੀ ਮੁਜ਼ਾਹਰੇ ਕੀਤੇ ਗਏ ਹਨ। ਇਨ੍ਹਾਂ ਪ੍ਰਦਰਸ਼ਨਾਂ ਦੀ ਅਗਵਾਈ ‘

ਵਿਦੇਸ਼ਾਂ ਵਿਚ ਖਾਲਸਾ ਸਾਜਨਾ ਦਿਵਸ ਦੀਆਂ ਰੌਣਕਾਂ

ਲੰਡਨ,16 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਡਰਬੀ ਵਿਖੇ ਗੁਰਦੁਆਰਾ ਗੁਰੂ ਅਰਜਨ ਦੇਵ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰਦੁਆਰਾ ਰਾਮਗੜ੍ਹੀਆ ਸਭਾ ਤੇ ਸ੍ਰੀ ਗੁਰੂ ਰਵਿਦਾਸ ਸਭਾ ਵਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਧੂਮ-ਧਾਮ ਤੇ ਸ਼ਰਧਾ ਨਾਲ ਮਨਾਏ ਗਏ ਤੇ ਨਗਰ ਕੀਰਤਨ ਸਜਾਏ ਗਏ ਜਿਸ ਦੌਰਾਨ ਸਥਾਨਕ ਰਾਗੀ ਅਤੇ ਪ੍ਰਚਾਰਕ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਤੇ ਪ੍ਰਚਾਰਕਾਂ ਨੇ ਵਿਸਾਖੀ ਸਬੰਧੀ ਚਾਨਣਾ ਪਾਇਆ, ਜਿੱਥੇ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ | ਨਗਰ ਕੀਰਤਨ ਦੀ ਆਰੰਭਤਾ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਹੋਈ, ਜੋ ਡਰਬੀ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਸਮਾਪਤ ਹੋਇਆ |

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ 'ਚ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਸਮਾਗਮ

ਲੰਡਨ,16 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸ੍ਰੀ ਗੁਰੂ ਸਿੰਘ ਸਭਾ ਸਾਊਥਾਲ 'ਚ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਕਰਵਾਏ ਗਏ | ਇਸ ਮੌਕੇ ਗੁਰਦੁਆਰਾ ਹੈਵਲਾਕ ਰੋਡ ਤੇ ਗੁਰਦੁਆਰਾ ਪਾਰਕ ਐਵੇਨਿਊ 'ਚ ਵੱਖ-ਵੱਖ ਸਮਾਗਮ ਹੋਏ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸਿੱਖ ਸੰਗਤ ਨੂੰ ਕੀਰਤਨੀ ਜਥਿਆਂ ਤੇ ਕਥਾ ਵਾਚਕਾਂ ਨੇ ਨਿਹਾਲ ਕੀਤਾ | ਗੁਰ ਇਤਿਹਾਸ ਤੇ ਖ਼ਾਲਸਾ ਪੰਥ ਦੀ ਸਾਜਨਾ ਕਿਉਂ ਤੇ ਕਿਵੇਂ ਕੀਤੀ ਗਈ ਬਾਰੇ ਵਿਚਾਰਾਂ ਹੋਈਆਂ |

ਪੰਜਾਬੀ ਏਕਤਾ ਪਾਰਟੀ ਦੇ ਵੈਸਟ ਲੰਡਨ ਯੂਨਿਟ ਦਾ ਗਠਨ

ਲੰਡਨ,16 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬੀ ਏਕਤਾ ਪਾਰਟੀ ਦੀ ਦਿਨੋਂ ਦਿਨ ਵਿਦੇਸ਼ਾਂ 'ਚ ਸਰਗਰਮੀ ਵੱਧ ਰਹੀ ਹੈ | ਇਸ ਪਾਰਟੀ ਨਾਲ ਜੁੜੇ ਉਹੀ ਲੋਕ ਜ਼ਿਆਦਾ ਗਿਣਤੀ 'ਚ ਹਨ ਜਿਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਭਰਪੂਰ ਹਮਾਇਤ ਕੀਤੀ ਸੀ | ਯੂ.ਕੇ. ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਧੱਕਾ ਲੱਗਾ ਹੈ, ਜਿੱਥੋਂ ਵੱਡੀ ਗਿਣਤੀ ਵਿਚ 'ਆਪ' ਦੇ ਸਮਰਥਕ ਸੁਖਪਾਲ ਸਿੰਘ ਖਹਿਰਾ ਦੀ ਮਦਦ 'ਤੇ ਆ ਗਏ ਹਨ | 

ਵਿਸ਼ਵ ਵਿਰਾਸਤ ਦਾ ਦਰਜਾ ਪ੍ਰਾਪਤ ਗਿਰਜਾਘਰ ਨੂੰ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਲੱਗੇ 15 ਘੰਟੇ

ਪੈਰਿਸ,16 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਪੈਰਿਸ ਦੇ ਇਤਿਹਾਸਕ ਗਿਰਜਾਘਰ ਨੋਟਰ-ਡਾਮ ਕੈਥੇਡ੍ਰਲ ਵਿਚ ਸੋਮਵਾਰ ਨੂੰ ਅੱਗ ਲੱਗ ਗਈ। ਹਾਲਾਂਕਿ ਮੁੱਖ ਢਾਂਚੇ ਨੂੰ ਬਚਾਅ ਲਿਆ ਗਿਆ ਹੈ ਪਰ ਇਸ ਨਾਲ ਇਮਾਰਤ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ ਤੇ ਸਦੀਆਂ ਦੀ ਵਿਰਾਸਤ ਖ਼ਾਕ ਹੋ ਗਈ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਨੋਟਰ-ਡਾਮ ਦਾ ਦੁਬਾਰਾ ਨਿਰਮਾਣ ਕਰਨ ਦਾ ਅਹਿਦ ਕੀਤਾ ਹੈ। ਅੱਗ ਨਾਲ ਸਭ ਤੋਂ ਪਹਿਲਾਂ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਐਲਾਨੀ ਗਈ 850 ਸਾਲ ਪੁਰਾਣੀ ਛੱਤ ਤਬਾਹ ਹੋ ਗਈ। ਸ਼ਾਨਦਾਰ ਗੌਥਿਕ ਮੀਨਾਰ ਉੱਥੇ ਮੌਜੂਦ ਲੋਕਾਂ ਦੇ ਸਾਹਮਣੇ ਢਹਿ ਗਈ। ਗਿਰਜਾਘਰ ’ਚ ਲੱਗੀ ਅੱਗ ’ਤੇ ਬਚਾਅ ਅਮਲੇ ਨੇ ਕਰੀਬ 15 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਕਾਬੂ ਪਾਇਆ। ਅਧਿਕਾਰੀਆਂ ਮੁਤਾਬਕ ਮੰਗਲਵਾਰ ਸਵੇਰੇ ਕਰੀਬ 10 ਵਜੇ ਅੱਗ ਪੂਰੀ ਤਰ੍ਹਾਂ ਬੁਝਾ ਦਿੱਤੀ ਗਈ ਸੀ। ਛੱਤ ਲੱਕੜ ਦੀ ਹੋਣ ਕਾਰਨ ਵੀ ਅੱਗ ਤੇਜ਼ੀ ਨਾਲ ਫੈਲੀ। 

ਅਜ਼ਹਰ ਨੂੰ ਆਲਮੀ ਦਹਿਸ਼ਤੀ ਦਾ ਦਰਜਾ ਦਿਵਾਉਣ ਲਈ ਜਰਮਨੀ ਯਤਨਸ਼ੀਲ

ਨਵੀਂ ਦਿੱਲੀ,16 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ’ਚ ਜਰਮਨੀ ਦੇ ਉਪ ਰਾਜਦੂਤ ਜੈਸਪਰ ਵੀਕ ਨੇ ਅੱਜ ਕਿਹਾ ਕਿ ਜਰਮਨੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਯੂਰੋਪੀ ਯੂਨੀਅਨ (ਈਯੂ) ਵਿਚ ਆਲਮੀ ਦਹਿਸ਼ਤਗਰਦ ਵਜੋਂ ਸੂਚੀਬੱਧ ਕਰਾਉਣ ਲਈ ਸਿਰਤੋੜ ਯਤਨ ਕਰ ਰਿਹਾ ਹੈ, ਪਰ ਇਸ ਸਬੰਧੀ ਕੋਈ ਸਮਾਂ ਸੀਮਾ ਨਹੀਂ ਦਿੱਤੀ ਜਾ ਸਕਦੀ। ਵੀਕ ਨੇ ਕਿਹਾ ਕਿ ਜਰਮਨੀ ਨੂੰ ਉਮੀਦ ਹੈ ਕਿ ਉਹ ਸਮਾਂ ਵੀ ਆਵੇਗਾ ਜਦੋਂ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵਲੋਂ ਆਲਮੀ ਦਹਿਸ਼ਤਗਰਦ ਐਲਾਨਿਆ ਜਾਵੇਗਾ।

ਵਿਸਾਖੀ ਸਬੰਧੀ ਵਿਸ਼ਾਲ ਧਾਰਮਿਕ ਸਮਾਗਮ

ਲੈਸਟਰ ,15 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : -ਜਲਿ੍ਹਆਂਵਾਲਾ ਬਾਗ ਦੇ 100 ਸਾਲਾ ਸਾਕੇ ਨੂੰ ਅਤੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਇੰਗਲੈਂਡ 'ਚ ਰਹਿ ਰਹੀਆਂ ਮਾਝੇ ਦੀਆਂ ਸੰਗਤਾਂ ਵਲੋਂ ਸਾਂਝੇ ਤੌਰ 'ਤੇ ਇਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧ 'ਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਵਿਸ਼ਾਲ ਰਾਗੀ ਢਾਡੀ ਅਤੇ ਕਵੀਸ਼ਰੀ ਦਰਬਾਰ ਸਜਾਇਆ ਗਿਆ, ਜਿਸ ਵਿਚ ਵੱਖ-ਵੱਖ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ 

ਪੜ੍ਹਾਈ ਕਰਨ ਯੂ.ਕੇ. ਆਏ ਰਘਵਿੰਦਰ ਸਿੰਘ ਸਿੱਧੂ ਨੂੰ ਹੰਸਲੋ ਕੌਾਸਲ ਦਾ ਡਿਪਟੀ ਮੇਅਰ ਚੁਣਿਆ

ਲੰਡਨ,15 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) :  ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਵਾਲਾ ਦੇ ਜੰਮਪਲ ਰਘਵਿੰਦਰ ਸਿੰਘ ਸਿੱਧੂ ਹੰਸਲੋ ਕੌਾਸਲ ਦੇ ਡਿਪਟੀ ਮੇਅਰ ਚੁਣੇ ਗਏ ਹਨ | ਰਘਵਿੰਦਰ ਸਿੰਘ ਪੇਸ਼ੇ ਵਜੋਂ ਵਕੀਲ ਹਨ ਅਤੇ ਉਹ ਮਈ 2018 ਵਿਚ ਹੰਸਲੋ ਦੇ ਵਾਰਡ ਬੈਡਫੌਾਟ ਤੋਂ ਪਹਿਲੀ ਵਾਰ ਕੌਾਸਲਰ ਬਣੇ ਸਨ | ਸ: ਸਿੱਧੂ ਨੇ ਕਿਹਾ ਕਿ ਉਹ ਹੰਸਲੋ ਇਲਾਕੇ ਅਤੇ ਇਸ ਦੇ ਵਾਸੀਆਂ ਦੀ ਭਲਾਈ ਲਈ ਹਮੇਸ਼ਾ ਸੇਵਾ ਕਰਦੇ ਰਹਿਣਗੇ | ਹੰਸਲੋ ਦੇ ਮੌਜੂਦਾ ਡਿਪਟੀ ਮੇਅਰ ਸੋਹਣ ਸਿੰਘ ਸੁਮਰਾ ਅਗਲੇ ਮਹੀਨੇ ਆਪਣੀ

ਗੁਰਦਵਾਰਾ ਮਕਿੰਡੂ ਸਾਹਿਬ ਚ' ਵਿਸਾਖੀ ਦੇ ੲਿਲਾਹੀ ਦਿਵਾਨ

ਗੁਰੂ ਘਰ ਮਕਿੰਡੂ ਵਲੋਂ ਖਾਲਸਾ ਸਾਜਨਾ ਦਿਵਸ (ਵਿਸਾਖੀ) ਦੀਅਾਂ ਸਰਬੱਤ
ਸਿੱਖ ਕੌਮ ਨੂੰ ਲੱਖ ਲੱਖ ਵਧਾੲੀਅਾਂ ਜੀ।
ਗੁਰਦਵਾਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਕਿੰਡੂ, ਕੇਨੀਅਾਂ 
ਅਫਰੀਕਾ ਦਾ ੲਿੱਕ ਬਹੁਤ ਹੀ ਪ੍ਰਸਿੱਧ ਗੁਰਦਵਾਰਾ ਹੈ.
ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਨਾਲ ਜੰਗਲਾਂ ਚ' ਮੰਗਲ ਲਗੇ 

ਇਟਲੀ 'ਚ ਵਿਸਾਖੀ ਦਾ ਦਿਹਾੜਾ ਮਨਾਇਆ

ਵੀਨਸ ,14 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨਬੋਨੀਫਾਚੋ (ਵਿਰੋਨਾ) ਵਿਖੇ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ਰਧਾ ਤੇ ਪ੍ਰੇਮ ਭਾਵਨਾ ਸਾਹਿਤ ਕਰਵਾਇਆ ਗਿਆ | ਭੋਗ ਉਪਰੰਤ ਦੀਵਾਨ ਸਜਾਏ ਗਏ | ਉੱਘੇ ਢਾਡੀ ਭਾਈ ਹਰਜਿੰਦਰ ਸਿੰਘ ਪਰਵਾਨਾ ਦੇ ਢਾਡੀ ਜਥੇ ਦੁਆਰਾ ਪ੍ਰਭਾਵਸ਼ਾਲੀ ਢਾਡੀ ਵਾਰਾਂ ਦਾ ਗਾਇਨ ਕੀਤਾ ਗਿਆ | 

ਪੂਰੇ ਯੂਰਪ 'ਚ ਹਮਲਿਆਂ ਦੀ ਯੋਜਨਾ ਬਣਾ ਰਿਹਾ ਹੈ ਇਸਲਾਮਿਕ ਸਟੇਟ

ਲੰਡਨ,14 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : -ਬਰਤਾਨੀਆ ਦੇ ਇਕ ਪ੍ਰਸਿੱਧ ਅਖ਼ਬਾਰ ਨੇ ਕਿਹਾ ਹੈ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਪੂਰੇ ਯੂਰਪ 'ਚ ਜਾਨਲੇਵਾ ਹਮਲਿਆਂ ਦੀ ਯੋਜਨਾ ਬਣਾ ਰਿਹਾ ਹੈ | ਚਾਰ ਸਾਲ ਪਹਿਲਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਇਕ ਕਨਸਰਟ ਹਾਲ 'ਚ ਕੀਤਾ ਗਿਆ ਹਮਲਾ ਵੀ ਇਸ ਲੜੀ 'ਚ ਸ਼ਾਮਿਲ ਸੀ, ਜਿਸ ਵਿਚ 130 ਲੋਕਾਂ ਦੀ ਮੌਤ ਹੋ ਗਈ ਸੀ | 'ਦ ਸੰਡੇ ਟਾਇਮਜ਼' ਅਨੁਸਾਰ ਦਸਤਾਵੇਜਾਂ ਤੋਂ ਪਤਾ ਚੱਲਦਾ ਹੈ ਕਿ

‘ਜੱਲ੍ਹਿਆਂਵਾਲਾ ਬਾਗ ਸਾਕੇ ਲਈ ਰਸਮੀ ਤੌਰ ’ਤੇ ਮੁਆਫ਼ੀ ਮੰਗੇ ਯੂਕੇ’

ਲੰਡਨ,14 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਜੱਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਮੌਕੇ ਲੰਡਨ ਦੇ ‘ਹਾਊਸ ਆਫ ਲਾਰਡਜ਼’ ਵਿੱਚ ਸ਼ਨਿਚਰਵਾਰ ਨੂੰ ਕਰਵਾਏ ਸਮਾਗਮ ਮੌਕੇ ਮੰਗ ਕੀਤੀ ਗਈ ਕਿ ਬਰਤਾਨਵੀ ਸਰਕਾਰ ਇਸ ਘਟਨਾ ਲਈ ਰਸਮੀ ਤੌਰ ’ਤੇ ਮੁਆਫ਼ੀ ਮੰਗੇ। ਬਰਤਾਨਵੀ ਸੰਸਦ ਦੇ ਮੈਂਬਰ ਅਤੇ ਭਾਰਤੀ ਮੂਲ ਦੇ ਲਾਰਡ ਰਾਜ ਲੂੰਬਾ ਅਤੇ ਮੰਨੇ-ਪ੍ਰਮੰਨੇ ਅਰਥ ਸ਼ਾਸਤਰੀ ਲਾਰਡ ਮੇਘਨਾਦ ਦੇਸਾਈ ਅਤੇ ਜੱਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਕਮੇਟੀ ਦੇ ਬਾਕੀ ਮੈਂਬਰ ਇਸ ਸਾਕੇ ਦੇ ਸ਼ਤਾਬਦੀ ਵਰ੍ਹੇ ਮੌਕੇ ਬਰਤਾਨੀਆਂ ਵਿੱਚ ਕਰਵਾਏ ਗਏ ਸਮਾਗਮਾਂ ਅਤੇ ਪ੍ਰਦਰਸ਼ਨੀਆਂ ਵਿਚ ਸ਼ਾਮਲ ਹੋਏ। ਲਾਰਡ ਦੇਸਾਈ ਨੇ ਕਿਹਾ, ‘‘ਜੱਲ੍ਹਿਆਂਵਾਲਾ ਬਾਗ ਸਾਕਾ ਇਤਿਹਾਸ ਦੀ ਬਹੁਤ ਦੁਖਦਾਈ ਘਟਨਾ ਹੈ। ਉਦੋਂ ਤੋਂ ਹੁਣ ਤੱਕ ਭਾਰਤ ਨੇ ਸੌ ਵਰ੍ਹਿਆਂ ਦਾ ਲੰਬਾ ਪੈਂਡਾ ਤੈਅ ਕੀਤਾ ਹੈ ਅਤੇ ਇਸ ਤਰ੍ਹਾਂ ਅਸੀਂ ਕਈ ਵਾਰ ਅਫਸੋਸ ਜਤਾਇਆ ਸੁਣਿਆ ਹੈ।’’

ਗ੍ਰੇਵਜ਼ੈਂਡ ਵਿਖੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਵਿਸ਼ਾਲ ਨਗਰ ਕੀਰਤਨ

ਲੰਡਨ,13 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) :  ਗ੍ਰੇਵਜ਼ੈਂਡ ਵਿਖੇ ਸ੍ਰੀ ਗੁਰੂ ਨਾਨਕ ਦਰਬਾਰ ਗੁਰੂਘਰ ਵਲੋਂ   ਸਿੱਖ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਏ ਗਏ |   ਜਿਸ 'ਚ ਹਜ਼ਾਰਾਂ ਸਿੱਖ ਸੰਗਤਾਂ ਨੇ ਹਿੱਸਾ ਲਿਆ ¢ ਸ੍ਰੀ ਹਰਿਮੰਦਰ ਸਹਿਬ ਦੇ ਮਾਡਲ ਦੀ ਤਿਆਰ ਕੀਤੀ ਸੁੰਦਰ ਪਾਲਕੀ 'ਚ ਗੁਰੂ ਗ੍ਰੰਥ ਸਹਿਬ ਸੁਸ਼ੋਭਿਤ ਸਨ ਤੇ ਪੰਜ ਪਿਅਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਵਲੋਂ ਨਗਰ ਕੀਰਤਨ ਦੀ ਅਗਵਾਈ ਕੀਤੀ ਗਈ ¢ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਗ੍ਰੇਵਜ਼ੈਂਡ ਦੀਆਂ ਵੱਖ  ਵੱਖ ਸੜਕਾਾ ਤੋਂ ਹੁੰਦਾ ਹੋਇਆ ਗੁਰੂਘਰ ਵਿਖੇ ਆ ਕੇ ਸਮਾਪਤ ਹੋਇਆ ¢ ਗੁਰੂਘਰ ਦੇ ਹੈੱਡ ਗ੍ਰੰਥੀ ਭਾਈ ਮਾਹਲਾ ਸਿੰਘ ਨੇ   ਅਰਦਾਸ ਕੀਤੀ |

ਬਿ੍ਟਿਸ਼ ਅਜਾਇਬਘਰ ਵਲੋਂ ਜਲਿ੍ਹਆਂਵਾਲਾ ਬਾਗ ਦੇ ਸਾਕੇ ਦੀ ਸ਼ਤਾਬਦੀ ਮੌਕੇ ਪ੍ਰਦਰਸ਼ਨੀ

ਲੰਡਨ,13 ਅਪ੍ਰੈਲ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ 'ਚ ਇਕ ਅਜਾਇਬਘਰ ਨੇ ਅੰਮਿ੍ਤਸਰ ਦੇ 'ਪਾਰਟੀਸ਼ੀਅਨ ਮਿਊਜ਼ੀਅਮ' ਦੇ ਨਾਲ ਮਿਲ ਕੇ ਜਲਿ੍ਹਆਂਵਾਲੇ ਬਾਗ ਦੇ ਸਾਕੇ ਦੇ 100 ਸਾਲ ਪੂਰੇ ਹੋਣ 'ਤੇ ਇਕ ਪ੍ਰਦਰਸ਼ਨੀ ਸ਼ੁਰੂ ਕੀਤੀ ਹੈ | ਮਾਨਚੈਸਟਰ ਅਜਾਇਬਘਰ ਨੇ 'ਜਲਿ੍ਹਆਂਵਾਲਾ ਬਾਗ 1919-ਪੰਜਾਬ ਅੰਡਰਕ ਸੀਜ਼' ਨਾਂਅ ਨਾਲ ਪ੍ਰਦਰਸ਼ਨੀ ਸ਼ੁਰੂ ਕੀਤੀ ਹੈ | ਇਸ ਪ੍ਰਦਰਸ਼ਨੀ 'ਚ 13 ਅਪ੍ਰੈਲ, 1919 ਨੂੰ ਜਲਿ੍ਹਆਂਵਾਲੇ ਬਾਗ 'ਚ ਹੋਏ ਸਾਕੇ ਨਾਲ ਜੁੜੀਆਂ ਕਹਾਣੀਆਂ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ | ਇਹ ਕਹਾਣੀਆਂ ਪੀੜਤਾਂ ਦੇ ਵੰਸ਼ ਅਤੇ ਭਾਈਚਾਰਿਆਂ ਨਾਲ ਮਿਲ ਕੇ ਕੀਤੇ ਗਏ ਕੰਮ 'ਤੇ ਅਧਾਰਿਤ ਹਨ | ਮਾਨਚੈਸਟਰ ਅਜਾਇਬਘਰ ਨੇ ਇਕ ਬਿਆਨ 'ਚ ਕਿਹਾ ਕਿ 'ਫਿਰ ਤੋਂ ਘਟਨਾ, ਇਸ ਦੇ ਕਾਰਨਾਂ ਤੇ ਸਿੱਟਿਆਂ ਨੂੰ ਯਾਦ ਕਰਦੇ ਹੋਏ ਇਸ ਪ੍ਰਦਰਸ਼ਨੀ 'ਚ ਇਹ ਖੋਜਿਆ ਜਾ ਰਿਹਾ ਹੈ ਕਿ ਸਾਨੂੰ ਕੀ ਯਾਦ ਹੈ, ਅਸੀਂ ਇਸ ਨੂੰ ਕਿਸ ਤਰ੍ਹਾਂ ਯਾਦ ਕਰਦੇ ਹਾਂ ਅਤੇ ਭਾਰਤ ਤੇ ਬਰਤਾਨੀਆ 'ਚ ਅਸੀਂ ਕੀ ਭੁੱਲ ਚੁੱਕੇ ਹਾਂ' |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0074416700
Copyright © 2019, Panjabi Times. All rights reserved. Website Designed by Mozart Infotech