ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮਨੌਰੰਜਨ

ਅਰਜੁਨ ਕਪੂਰ ਨੇ ਪਹਿਲੀ ਵਾਰ ਦੱਸਿਆ ਕਿਵੇਂ ਬਦਲੇ ਸੌਤੇਲੀਆਂ ਭੈਣਾਂ ਨਾਲ ਰਿਸ਼ਤੇ

July 10, 2018 07:30 AM

ਮੁੰਬਈ ,09 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਅਰਜੁਨ ਕਪੂਰ ਆਪਣੀਆਂ ਸੌਤੇਲੀਆਂ ਭੈਣਾਂ ਦੇ ਨਜ਼ਦੀਕ ਆ ਗਏ ਹਨ। ਉਨ੍ਹਾਂ ਵਿਚਾਲੇ ਰਿਸ਼ਤੇ ਪਹਿਲਾਂ ਨਾਲੋਂ ਕਈ ਗੁਣਾ ਬਿਹਤਰ ਹੋ ਗਏ ਹਨ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਅਰਜੁਨ ਕਪੂਰ ਨੇ ਜਾਹਨਵੀ-ਖੁਸ਼ੀ ਨਾਲ ਬਦਲਦੇ ਰਿਸ਼ਤੇ ਬਾਰੇ ਬਿਆਨ ਦਿੱਤਾ ਹੈ।
ਉਨ੍ਹਾਂ ਕਿਹਾ, 'ਇਹ ਸਭ ਮਾਸੀ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੋਇਆ ਕਿਉਂਕਿ ਕੁਝ ਮਾਮਲਿਆਂ ਲਈ ਮੈਨੂੰ ਹਮੇਸ਼ਾ ਹੀ ਉਨ੍ਹਾਂ ਦੀ ਸਹਿਮਤੀ ਦੀ ਜ਼ਰੂਰਤ ਪਈ ਹੈ। ਅਸੀਂ ਹਮੇਸ਼ਾ ਤੋਂ ਚਾਹੁੰਦੇ ਹਾਂ ਕਿ ਸਾਡੇ ਐਕਸ਼ਨ ਨਾਲ ਉਨ੍ਹਾਂ ਨੂੰ ਦੁੱਖ ਨਾ ਪਹੁੰਚੇ। ਮੈਨੂੰ ਜੋ ਸਹੀ ਲੱਗਾ ਮੈਂ ਕੀਤਾ। ਮੈਂ ਤੇ ਅੰਸ਼ੁਲਾ ਨੇ ਸੋਚਿਆ ਕਿ ਇਹ ਕਰਨਾ ਸਹੀ ਰਹੇਗਾ। ਜਿੰਨਾ ਮੈਂ ਅੰਸ਼ੁਲਾ ਦੀ ਸਲਾਮਤੀ ਚਾਹੁੰਦਾ ਹਾਂ, ਉਨਾ ਹੀ ਮੈਂ ਜਾਨਹਵੀ-ਖੁਸ਼ੀ ਲਈ ਫਿਕਰਮੰਦ ਹਾਂ। ਮੈਂ ਆਪਣੇ ਪਿਤਾ ਦੇ ਬਹੁਤ ਨਜ਼ਦੀਕ ਹਾਂ। ਮੈਂ ਚਾਹੁੰਦਾ ਹਾਂ ਜਾਨਹਵੀ-ਖੁਸ਼ੀ ਵੀ ਅੰਸ਼ੁਲਾ ਵਾਂਗ ਹੀ ਹਮੇਸ਼ਾ ਠੀਕ ਰਹਿਣ।'
ਅਰਜੁਨ ਨੇ ਅੱਗੇ ਕਿਹਾ, 'ਜਾਨਹਵੀ ਦੀ ਪਹਿਲੀ ਫਿਲਮ 'ਧੜਕ' ਨੂੰ ਲੋਕਾਂ ਦਾ ਜਿੰਨਾ ਪਿਆਰ ਮਿਲ ਰਿਹਾ ਹੈ, ਇਸ ਤੋਂ ਮੈਂ ਖੁਸ਼ ਹਾਂ। ਜਾਨਹਵੀ ਨੇ ਆਪਣੇ ਪ੍ਰੋਫੈਸ਼ਨਲ ਇੰਟਰਵਿਊ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ। ਉਸ ਨੇ ਕੁਝ ਦਿਨ ਪਹਿਲਾਂ ਮੇਰੇ ਕੋਲੋਂ ਘਰ 'ਚ ਪੁੱਛਿਆ ਸੀ ਕਿ ਕਿਵੇਂ ਮੈਂ 'ਇਸ਼ਕਜ਼ਾਦੇ' ਲਈ ਇੰਟਰਵਿਊਜ਼ ਲਈ ਤਿਆਰੀ ਕੀਤੀ ਸੀ।'
ਦੱਸਣਯੋਗ ਹੈ ਕਿ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਅਰਜੁਨ ਆਪਣੀਆਂ ਸੌਤੇਲੀਆਂ ਭੈਣਾਂ ਦੇ ਨਜ਼ਦੀਕ ਆ ਗਏ ਹਨ। ਉਹ ਹਰ ਮੋੜ 'ਤੇ ਉਨ੍ਹਾਂ ਨੂੰ ਸੁਪੋਰਟ ਕਰਦੇ ਦਿਖਦੇ ਹਨ। ਅਰਜੁਨ, ਜਾਨਹਵੀ-ਖੁਸ਼ੀ ਨੂੰ ਲੈ ਕੇ ਪ੍ਰੋਟੈਕਟਿਵ ਵੀ ਹੋ ਗਏ ਹਨ। ਅਰਜੁਨ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਤੋਂ ਹਰ ਮੁਸ਼ਕਿਲ ਘੜੀ 'ਚ ਪਿਤਾ ਨਾਲ ਖੜ੍ਹੇ ਨਜ਼ਰ ਆਏ ਹਨ। ਸੋਸ਼ਲ ਮੀਡੀਆ 'ਤੇ ਇਸ ਗੱਲ ਨੂੰ ਲੈ ਕੇ ਅਰਜੁਨ ਨੂੰ ਕਾਫੀ ਸਰਾਹਿਆ ਜਾਂਦਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਹੁਣ ਬਾਕਸ ਆਫਿਸ ’ਤੇ ਟੱਕਰਨਗੇ ਕੰਗਨਾ ਤੇ ਰਿਤਿਕ

ਮੁੰਬਈ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਕੰਗਨਾ ਰਨੌਤ ਤੇ ਰਿਤਿਕ ਰੌਸ਼ਨ ਵੱਲੋਂ ਆਪਣੇ ਕਥਿਤ ਸਬੰਧਾਂ ਦੇ ਚਲਦਿਆਂ ਇਕ ਦੂਜੇ ਖ਼ਿਲਾਫ਼ ਜਨਤਕ ਤੌਰ ’ਤੇ ਸ਼ਬਦੀ ਭੜਾਸ ਕੱਢਣ ਮਗਰੋਂ ਹੁਣ ਦੋਵਾਂ ਅਦਾਕਾਰਾਂ ਦੀਆਂ ਫ਼ਿਲਮਾਂ ਅਗਲੇ ਸਾਲ ਜਨਵਰੀ ਵਿੱਚ ਟਿਕਟ ਖਿੜਕੀ ’ਤੇ ਇਕ ਦੂਜੇ ਨੂੰ ਚੁਣੌਤੀ ਦੇਣਗੀਆਂ। ਕੰ

ਫ਼ਿਲਮ ਇੰਡਸਟਰੀ ਨੇ ਮੈਨੂੰ ਬਹੁਤ ਕੁਝ ਦਿੱਤਾ: ਅਮਿਤਾਭ ਬੱਚਨ

ਮੁੰਬਈ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਮੈਗਾਸਟਾਰ ਅਮਿਤਾਭ ਬੱਚਨ ਅੱਜਕਲ੍ਹ ਬੁਲਗਾਰੀਆ ਵਿੱਚ ਫ਼ਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ’ਚ ਰੁੱਝੇ ਹਨ। ਅਦਾਕਾਰ ਨੇ ਕਿਹਾ ਕਿ ਉਸ ਨੂੰ ਇਹ ਸੋਚ ਕੇ ਤਕਲੀਫ਼ ਹੁੰਦੀ ਹੈ ਕਿ ਉਸ ਨੂੰ ਫ਼ਿਲਮ ਇੰਡਸਟਰੀ ਤੋਂ ਬਹੁਤ ਕੁਝ ਮਿਲਿਆ ਹੈ, ਪਰ ਵੱਟੇ ’ਚ ਉਹ ਓਨਾ ਮੋੜ ਨਹੀਂ ਸਕਿਆ। ਬੁਲਗਾਰੀਆ ’ਚ ਧੁੱਪ ਦਾ ਨਜ਼ਾਰਾ ਲੈਂਦਿਆਂ ਆਪਣੀ ਬਲੌਗ ਪੋਸਟ ’ਚ ਅਮਿਤਾਭ ਨੇ ਲਿਖਿਆ, ‘ਮੇਰੇ ਸਮਿਆਂ ਤੋਂ ਹੁਣ ਤਕ ਫ਼ਿਲਮ ਨਿਰਮਾਣ ਵਿੱਚ ਵੱਡਾ ਬਦਲਾਅ ਆਇਆ ਹੈ….

ਪਟਕਥਾ ਲੇਖਕਾਂ ਦੀ ਕਾਨਫਰੰਸ ’ਚ ਮੁੱਖ ਮਹਿਮਾਨ ਹੋਵੇਗਾ ਆਮਿਰ

ਮੁੰਬਈ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਅਦਾਕਾਰ ਤੇ ਨਿਰਮਾਤਾ ਆਮਿਰ ਖ਼ਾਨ ਇੰਡੀਅਨ ਸਕਰੀਨਰਾਈਟਰਜ਼ ਦੀ ਪੰਜਵੀਂ ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਵੇਗਾ। ਕਾਨਫਰੰਸ ਦਾ ਥੀਮ ‘ਵੇਅਰ ਮਾਈਂਡ ਇਜ਼ ਵਿਦਾਊਟ ਫੀਅਰ’ (ਜਿੱਥੇ ਦਿਮਾਗ ’ਚ ਕੋਈ ਖ਼ੌਫ਼ ਨਹੀਂ) ਹੋਵੇਗਾ। ਸਕਰੀਨਰਾਈਟਰਜ਼ ਐਸੋਸੀਏਸ਼ਨ ਵੱਲੋਂ ਵਿਉਂਤੇ ਜਾਣ ਵਾਲੇ ਇਸ ਸਮਾਗਮ ਦਾ ਮੁੱਖ ਮੰਤਵ ਭਾਰਤੀ ਪਟਕਥਾ ਲੇਖਕਾਂ ਨੂੰ ਦਰਪੇਸ਼ ਚੁਣੌਤੀਆਂ ਵੱਲ ਧਿਆਨ ਕੇਂਦਰਤ ਕਰਨਾ ਹੈ। ਦੋ ਸਾਲਾਂ ’ਚ ਹੋਣ ਵਾਲੀ ਇਹ ਕਾਨਫਰੰਸ

ਮਾਂ ਬੋਲੀ ਦਾ ਸਰਮਾਇਆ ਵਾਰਿਸ ਭਰਾ

ਚੰਡੀਗੜ੍ਹ ,14 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਵਾਰਿਸ ਭਰਾਵਾਂ ਨੇ ਪੰਜਾਬੀ ਸੰਗੀਤ ਨੂੰ ਇੱਕ ਵੱਖਰੀ ਪਛਾਣ ਦਿੱਤੀ ਹੈ। ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਪੰਜਾਬੀ ਸੱਭਿਆਚਾਰ ਦੇ ਤਿੰਨ ਅਜਿਹੇ ਥੰਮ੍ਹ ਹਨ ਜਿਨ੍ਹਾਂ ਦੇ ਕੰਮ ਨੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਅਮੀਰੀ ਬਖ਼ਸ਼ੀ ਹੈ। ਅਸਲ ਪੰਜਾਬੀ ਗਾਇਕੀ ਦੇ ਪੇਸ਼ਕਾਰੀ ਕਰਨ ਵਾਲੇ ਇਹ ਤਿੰਨ ਭਰਾ ਮਾਂ ਬੋਲੀ ਪੰਜਾਬੀ ਦਾ ਸਰਮਾਇਆ ਹਨ। ਮਨਮੋਹਨ ਵਾਰਿਸ ਨੇ ਸਭ ਤੋਂ ਪਹਿਲਾਂ ਗਾਇਕੀ ਦੀ ਸ਼ੁਰੂਆਤ ਕੀਤੀ।

ਧਰਮਰਾਜ ਦੇ ਦਰਬਾਰ ’ਤੇ ਵਿਅੰਗ ‘ਜੱਗਾ ਜਿਉਂਦਾ ਏ’

ਚੰਡੀਗੜ੍ਹ ,14 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬੀ ਸਿਨਮਾ ਵਿੱਚ ਹੁਣ ਆਏ ਦਿਨ ਨਵੇਂ ਨਵੇਂ ਵਿਸ਼ਿਆਂ ’ਤੇ ਫ਼ਿਲਮਾਂ ਬਣ ਰਹੀਆਂ ਹਨ। ਇਸ ਲੜੀ ਵਿੱਚ ਅਗਲੀ ਫ਼ਿਲਮ ਹੈ ‘ਜੱਗਾ ਜਿਉਂਦਾ ਏ’। 3 ਅਗਸਤ ਨੂੰ ਰਿਲੀਜ਼ ਹੋ ਰਹੀ ਇਹ ਕਾਮੇਡੀ ਫ਼ਿਲਮ ਹੋਵੇਗੀ ਜਿਸ ਵਿੱਚ ਧਰਤੀ ਦੇ ਨਾਲ ਨਾਲ ਲੋਕ ਪਰਲੋਕ ਵੀ ਨਜ਼ਰ ਆਵੇਗਾ। ਇਹ ਫ਼ਿਲਮ ਧਰਮਰਾਜ ਦੇ ਦਰਬਾਰ ਅਤੇ ਜਨਮ ਮਰਨ ਦੇ ਚੱਕਰ ’ਤੇ ਵਿਅੰਗ ਕਰੇਗੀ।

ਦੇਵ ਖਰੋੜ: ਅਦਾਕਾਰੀ ਵਿੱਚ ਨਵੀਆਂ ਪੈੜਾਂ

ਚੰਡੀਗੜ੍ਹ ,14 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਦੇਵ ਖਰੋੜ ਪੰਜਾਬੀ ਫ਼ਿਲਮਾਂ ਦਾ ਪਹਿਲਾ ਅਜਿਹਾ ਅਦਾਕਾਰ ਕਿਹਾ ਜਾ ਸਕਦਾ ਹੈ, ਜਿਸ ਨੂੰ ਲਗਾਤਾਰ ਬਾਇਓਪਿਕ ਵਿੱਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਉਹ ਆਪਣੀ ਹਰ ਫ਼ਿਲਮ ਨਾਲ ਅਦਾਕਾਰੀ ਦੀ ਦੁਨੀਆਂ ਵਿੱਚ ਕਦਮ ਦਰ ਕਦਮ ਅੱਗੇ ਵਧ ਰਿਹਾ ਹੈ। ਬਹੁਚਰਚਿਤ ਫ਼ਿਲਮਾਂ ‘ਰੁਪਿੰਦਰ ਗਾਂਧੀ’ ਅਤੇ ‘ਰੁਪਿੰਦਰ ਗਾਂਧੀ ਰਿਟਰਨ’ ਤੋਂ ਬਾਅਦ ਉਹ ਇੱਕ ਹੋਰ ਜੀਵਨੀ ਆਧਾਰਿਤ ਫ਼ਿਲਮ ‘ਡਾਕੂਆਂ ਦਾ ਮੁੰਡਾ’ ਵਿੱਚ ਮੁੱਖ ਭੂਮਿਕਾ ’ਚ ਨਜ਼ਰ ਆਵੇਗਾ। ਇਹ ਫ਼ਿਲਮ ਉਸ ਨੌਜਵਾਨ ਦੀ ਜ਼ਿੰਦਗੀ ’ਤੇ ਆਧਾਰਿਤ ਹੈ ਜੋ ਕਿਸੇ ਵੇਲੇ ਨਸ਼ਿਆਂ ਅਤੇ ਜੁਰਮ ਦੀ ਦੁਨੀਆਂ ਦਾ ਬਾਦਸ਼ਾਹ ਸੀ। ਹਰ ਵੇਲੇ ਨਸ਼ੇ ’ਚ ਧੁੱਤ ਹੋ ਕੇ ਸਮਾਜ ਵਿਰੋਧੀ ਵਾਰਦਾਤਾਂ ਕਰਨ ਵਾਲਾ ਇਹ ਨੌਜਵਾਨ ਅੱਜ ਪੰਜਾਬੀ ਦਾ ਨਾਮਵਰ ਕਾਲਮਨਵੀਸ ਤੇ ਪੱਤਰਕਾਰ ਮਿੰਟੂ ਗੁਰੂਸਰੀਆ ਹੈ। ਇਹ ਫ਼ਿਲਮ ਮਿੰਟੂ ਦੀ ਆਤਮ ਕਥਾ ‘ਡਾਕੂਆਂ ਦਾ ਮੁੰਡਾ’ ’ਤੇ ਆਧਾਰਿਤ ਹੈ। 10 ਅਗਸਤ ਨੂੰ ਪਰਦਾਪੇਸ਼ ਹੋਣ ਜਾ ਰਹੀ ਇਸ ਫ਼ਿਲਮ ਲਈ ਦੇਵ ਨੇ ਕਿੰਨੀ ਕੁ ਮਿਹਨਤ ਕੀਤੀ ਹੈ, ਇਸ ਦਾ ਅੰਦਾਜ਼ਾ ਫ਼ਿਲਮ ਦੇ ਟ੍ਰੇਲਰ ਤੋਂ ਸਹਿਜੇ ਹੀ ਲੱਗਦਾ ਹੈ। ਇਸ ਫ਼ਿਲਮ ਜ਼ਰੀਏ ਦੇਵ ਦੀ ਅਦਾਕਾਰੀ ਦੇ ਕਈ ਰੰਗ ਦੇਖਣ ਨੂੰ ਮਿਲਣਗੇ।

ਸੰਦੀਪ ਸਿੰਘ ਦੀ ਦਲੇਰਾਨਾ ਜ਼ਿੰਦਗੀ ਦਾ ਝਲਕਾਰਾ

ਚੰਡੀਗੜ੍ਹ ,14 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਪੌਲੀਵੁੱਡ ਦੀਆਂ ਹਾਕੀ ਦੀ ਖੇਡ ਨੂੰ ਸਮਰਪਿਤ ਫ਼ਿਲਮਾਂ ‘ਹਰਜੀਤਾ’ ਅਤੇ ‘ਖਿਦੋ-ਖੂੰਡੀ’ ਤੋਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੇ ਮੁੱਖ ਕਿਰਦਾਰ ਵਿੱਚ ਬਣੀ  ਬੌਲੀਵੁੱਡ ਫ਼ਿਲਮ ‘ਸੂਰਮਾ’ ਰਿਲੀਜ਼ ਲਈ ਤਿਆਰ ਹੈ। ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਬਾਦ ਦੇ 32 ਸਾਲਾ ਪੰਜਾਬੀ ਸਿੱਖ ਗੱਭਰੂ ਸੰਦੀਪ ਸਿੰਘ ਦੀ ਖੇਡ ਨੂੰ ਸਮਰਪਿਤ ਇਹ ਫ਼ਿਲਮ ਪੰਜਾਬੀ ਅਤੇ ਹਿੰਦੀ ਵਿੱਚ ਬਣਾਈ ਗਈ ਹੈ। ਇਹ ਰਾਸ਼ਟਰੀ ਖੇਡ ਹਾਕੀ ਦੇ ਨਾਲ ਨਾਲ ਰੁਮਾਂਸ ਭਰਪੂਰ ਪਿਆਰ ਕਹਾਣੀ ਦਾ ਮਸਾਲਾ ਵੀ ਹੈ।

ਐਡ ਦੇ ਇੰਨੇ ਪੈਸੇ ਕਿਸੇ ਬਾਲੀਵੁੱਡ ਅਭਿਨੇਤਾ ਨੂੰ ਨਹੀਂ ਮਿਲਦੇ, ਜਿੰਨੇ ਪ੍ਰਿਆ ਨੂੰ ਮਿਲ ਰਹੇ ਹਨ

ਮੁੰਬਈ ,09 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇਸ ਸਾਲ ਦੇਸ਼ ਦੀ ਸਭ ਤੋਂ ਵੱਡੀ ਇੰਟਰਨੈੱਟ ਸੈਂਸੇਸ਼ਨ ਬਣ ਕੇ ਉੱਭਰੀ ਪ੍ਰਿਆ ਪ੍ਰਕਾਸ਼ ਵਾਰੀਅਰ ਹੁਣ ਇਕ ਵਾਰ ਮੁੜ ਖਬਰਾਂ 'ਚ ਛਾਈ ਹੋਈ ਹੈ। ਆਪਣੇ ਵਿੰਕ ਸਟਾਈਲ ਲਈ ਮਸ਼ਹੂਰ ਪ੍ਰਿਆ ਪ੍ਰਕਾਸ਼ ਨੇ ਇਕ ਨੈਸ਼ਨਲ ਐਡ ਕਮਰਸ਼ੀਅਲ ਸ਼ੂਟ ਲਈ 1 ਕਰੋੜ ਰੁਪਏ ਦੀ ਡੀਲ ਸਾਈਨ ਕੀਤੀ ਹੈ।

ਫੈਸ਼ਨ ਟ੍ਰੈਂਡਸ ਦੀ ਜ਼ਰੀਨ ਖਾਨ ਨਹੀਂ ਕਰਦੀ ਪਰਵਾਹ, ਸਕੂਲੀ ਦਿਨਾਂ 'ਚ ਹੁੰਦਾ ਸੀ 100 ਕਿਲੋ ਭਾਰ

ਮੁੰਬਈ,09 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਦਾ ਮੰਨਣਾ ਹੈ ਕਿ ਭਾਰਤ 'ਚ ਮੋਟੇ ਮਾਡਲਾਂ ਨੂੰ ਪਛਾਣ ਬਣਾਉਣ 'ਚ ਕਾਫੀ ਸਮਾਂ ਲੱਗ ਜਾਂਦਾ ਹੈ। ਖੁਦ ਜ਼ਰੀਨ ਦਾ ਇਕ ਸਮੇਂ 'ਚ 100 ਕਿਲੋ ਵਜ਼ਨ ਹੁੰਦਾ ਸੀ।

ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਅਦਾਕਾਰ ਦਾ ਦੇਹਾਂਤ

ਮੁੰਬਈ,09 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਸਬ ਟੀਵੀ ’ਤੇ ਪ੍ਰਸਾਰਤ ਹੁੰਦੇ ਸ਼ੋਅ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਡਾ. ਹੰਸਰਾਜ ਹਾਥੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਕਵੀ ਕੁਮਾਰ ਆਜ਼ਾਦ ਦਾ ਅੱਜ ਦੇਹਾਂਤ ਹੋ ਗਿਆ। ਅਦਾਕਾਰ ਨੂੰ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ।

ਸੁਹਾਨਾ ਦੀ ਬਿਕਨੀ ਤਸਵੀਰ ਆਈ ਪੂਨਮ ਪਾਂਡੇ ਨੂੰ ਪਸੰਦ, ਖੁਦ ਨਾਲ ਕੀਤੀ ਤੁਲਨਾ

ਮੁੰਬਈ,08 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪੂਨਮ ਪਾਂਡੇ ਅਕਸਰ ਕੋਈ ਨਾ ਕੋਈ ਅਜਿਹਾ ਕੰਮ ਜ਼ਰੂਰ ਕਰ ਦਿੰਦੀ ਹੈ, ਜਿਸ ਨਾਲ ਉਹ ਚਰਚਾ 'ਚ ਆ ਜਾਵੇ। ਇਸ ਵਾਰ ਵੀ ਪੂਨਮ ਪਾਂਡੇ ਨੇ ਸੁਰਖੀਆਂ 'ਚ ਰਹਿਣ ਵਾਲਾ ਕੰਮ ਕੀਤਾ ਹੈ।

ਮਾਂ ਨੀਤੂ ਕਪੂਰ ਦਾ ਬਰਥਡੇ ਮਨਾਉਣ ਭੈਣ ਰਿਧਿਮਾ ਨਾਲ ਪੈਰਿਸ ਪਹੁੰਚੇ ਰਣਬੀਰ

ਮੁੰਬਈ ,08 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਨੀਤੂ ਕਪੂਰ ਦੇ ਜਨਮਦਿਨ ਦੀ ਸਪੈਸ਼ਲ ਪਾਰਟੀ ਲਈ ਕਪੂਰ ਪਰਿਵਾਰ ਪੈਰਿਸ ਪਹੁੰਚ ਗਿਆ ਹੈ। ਰਣਬੀਰ ਕਪੂਰ ਦੀ ਭੈਣ ਰਿਧਿਮਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਰਣਬੀਰ ਕਪੂਰ ਨਾਲ ਸ਼ੇਅਰ ਕੀਤੀ ਗਈ ਤਸਵੀਰ 'ਚ ਰਿਧਿਮਾ ਆਪਣੇ ਪਤੀ ਨਾਲ ਨਜ਼ਰ ਆ ਰਹੀ ਹੈ। ਉਸ ਨੇ ਕੈਪਸ਼ਨ 'ਚ ਲਿਖਿਆ, ''mums b'day paris''।

ਦੀਪਿਕਾ ਦੇ ਹਿਟ ਗੀਤ 'ਢੋਲ...' 'ਤੇ ਉਰਵਸ਼ੀ ਦੀ ਡਾਂਸ ਵੀਡੀਓ ਵਾਇਰਲ

ਮੁੰਬਈ,08 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਉਰਵਸ਼ੀ ਰੌਤੇਲਾ ਅਕਸਰ ਆਪਣੀ ਫਿਟਨੈੱਸ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਦੀ ਇਕ ਡਾਂਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਧੁੰਮਾਂ ਪਾ ਦਿੱਤੀਆਂ ਹਨ। ਉਰਵਸ਼ੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ

ਸੰਨੀ ਲਿਓਨ ਨੇ ਇਸ ਸ਼ਰਤ 'ਤੇ ਕੀਤੀਆਂ ਸਨ ਇਕੱਠੀਆਂ 6 ਐਡਲਟ ਫਿਲਮਾਂ ਸਾਈਨ

ਨਵੀਂ ਦਿੱਲੀ,08 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਲੀਵੁੱਡ ਅਦਾਕਾਰਾ ਸੰਨੀ ਲਿਓਨ ਇੰਨੀ ਦਿਨੀਂ ਆਪਣੀ ਬਾਇਓਪਿਕ 'Karenjit Kaur The Untold Story Of Sunny Leone' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਸੰਨੀ ਲਿਓਨ ਦੀ ਬਾਇਓਪਿਕ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ 'ਚ ਸੰਨੀ ਲਿਓਨ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ ਸਾਹਮਣੇ ਆਈਆਂ ਹਨ। ਮਈ 2007 'ਚ ਉਸ ਨੇ 6 ਐਡਲਟ ਫਿਲਮਾਂ ਕੀਤੀਆਂ ਸਨ, ਜਿਨ੍ਹਾਂ 'ਚ ਉਸ ਨੇ ਸ਼ਰਤ ਮੁਤਾਬਕ ਸਿਰਫ ਆਪਣੇ ਮੰਗੇਤਰ ਝੱਲਾਏ ਮੇਟ ਨਾਲ ਹੀ ਐਡਲਟ ਸੀਨਜ਼ ਸ਼ੂਟ ਕੀਤੇ ਸਨ।

ਡਾਇਰੈਕਟਰ ਬਣਨਾ ਚਾਹੁੰਦੀ ਹੈ ਅਦਾਕਾਰਾ ਅਵਨੀਤ ਕੌਰ

ਮੁੰਬਈ,05 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਵੈੱਬ ਸੀਰੀਜ਼ ‘ਬੱਬਰ ਕਾ ਟੱਬਰ’ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਅਵਨੀਤ ਕੌਰ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਉਹ ਫਿਲਮਸਾਜ਼ ਬਣੇਗੀ। ਅਦਾਕਾਰਾ ਮੰਨਦੀ ਹੈ ਕਿ ਫਿਲਮਾਂ ਦਾ ਸੈੱਟ ਉਸ ਲਈ ਵਧੀਆ ਜਮਾਤ ਸੀ। ਆਈਏਐਨਐਸ ਨਾਲ ਗੱਲਬਾਤ  ਕਰਦਿਆਂ ਅਵਨੀਤ ਨੇ ਦੱਸਿਆ, ‘‘ਮੈਂ ਫਿਲਮ ਡਾਇਰੈਕਟਰ ਬਣਨਾ ਚਾਹੁੰਦੀ ਹਾਂ ਇਸ ਲਈ ਮੈਂ ਸਾਰੀਆਂ ਚੀਜ਼ਾਂ ਬਾਰੀਕੀ ਨਾਲ ਸਿੱਖ ਰਹੀ ਹਾਂ।’’ ਉਸ ਨੇ ਕਿਹਾ ਕਿ ਉਹ ਫਿਲਮਸਾਜ਼, ਕੈਮਰਾਮੈਨ ਅਤੇ ਸੈੱਟ ਦੇ ਹੋਰਨਾਂ 

‘ਮੁਲਕ’ ’ਚ ਹੈਡਲੀ ਦੀ ਭੂਮਿਕਾ ਨਿਭਾਏਗਾ ਪ੍ਰਤੀਕ

ਮੁੰਬਈ,05 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਫਿਲਮਸਾਜ਼ ਅਨੁਭਵ ਸਿਨਹਾ ਦਾ ਕਹਿਣਾ ਹੈ ਕਿ ਉਹ ਅਤੇ ਉਸ ਦੀ ਟੀਮ ਚਾਹੁੰਦੀ ਹੈ ਕਿ ਫਿਲਮ ‘ਮੁਲਕ’ ਵਿੱਚ ਯਥਾਰਥ ਹੋਵੇ ਅਤੇ ਇਸ ਲਈ ਅਦਾਕਾਰ ਪ੍ਰਤੀਕ ਬੱਬਰ ਨੂੰ ਇਕ ਭਟਕੇ ਹੋਏ ਨੌਜਵਾਨ ਦੀ ਭੂਮਿਕਾ ਲਈ ਚੁਣਿਆ ਹੈ ਜੋ ਇਸ ਫਿਲਮ ਵਿੱਚ ਅਤਿਵਾਦੀ ਡੇਵਿਡ ਹੈਡਲੀ ਦਾ ਕਿਰਦਾਰ ਨਿਭਾਵੇਗਾ। ਇਸ ਫਿਲਮ ਵਿੱਚ ਉਸ ਦਾ ਸਾਥ ਤਾਪਸੀ ਪੰਨੂ, ਰਿਸ਼ੀ ਕਪੂਰ ਅਤੇ ਆਸ਼ੂਤੋਸ਼ ਰਾਣਾ ਨਿਭਾਉਣਗੇ।

ਹਿੰਦੀ ਤੋਂ ਭੱਜਣ ਵਾਲੇ ਹਿੰਦੀ ਸਿਤਾਰੇ

ਮੁੰਬਈ,05 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :   ਬੌਲੀਵੁੱਡ ਵਿੱਚ ਜ਼ਿਆਦਾਤਰ ਸਿਤਾਰੇ ਅਜਿਹੇ ਹਨ ਜੋ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਦੇ ਹਨ, ਹਿੰਦੀ ਫ਼ਿਲਮਾਂ ਦੀ ਖੱਟੀ ਖਾਂਦੇ ਹਨ, ਪਰ ਆਪਣਾ ਕੰਮ ਅੰਗਰੇਜ਼ੀ ਵਿੱਚ ਕਰਨਾ ਪਸੰਦ ਕਰਦੇ ਹਨ। ਇੱਥੋਂ ਤਕ ਕਿ ਉਨ੍ਹਾਂ ਦੀ ਹਿੰਦੀ ਦੀ ਸਕਰਿਪਟ ਵੀ ਰੋਮਨ ਵਿੱਚ ਲਿਖੀ ਹੁੰਦੀ ਹੈ। ਦੂਜੇ ਪਾਸੇ ਕਈ ਸਿਤਾਰੇ ਅਜਿਹੇ ਹਨ ਜੋ ਹਿੰਦੀ ਜਾਣਦੇ ਹੋਏ ਵੀ ਹਿੰਦੀ ਤੋਂ ਦੂਰ ਹੀ ਰਹਿੰਦੇ ਹੈ। ਇਨ੍ਹਾਂ ਤੋਂ ਹਟ ਕੇ ਕਈ ਅਜਿਹੇ ਸਿਤਾਰੇ ਹਨ ਜਿਨ੍ਹਾਂ ਦਾ ਹਿੰਦੀ ਗਿਆਨ ਸਿਫਰ ਹੈ। ਅਜਿਹੇ ਵਿੱਚ ਇਨ੍ਹਾਂ ਵਿੱਚ ਅਮਿਤਾਭ ਬੱਚਨ, ਆਮਿਰ ਖ਼ਾਨ, ਮਾਧੁਰੀ ਦੀਕਸ਼ਿਤ, ਸ਼ੇਖਰ ਸੁਮਨ, ਮਨੋਜ ਬਾਜਪੇਈ, ਸ਼ਤਰੁਘਨ ਸਿਨਹਾ, ਅਨਿਲ ਕਪੂਰ, ਕੰਗਨਾ ਰਣੌਤ ਅਤੇ ਗੋਵਿੰਦਾ ਵਰਗੇ ਕੁਝ ਸਿਤਾਰੇ ਹੀ ਅਪਵਾਦ ਹਨ ਜੋ ਆਪਣਾ ਕੰਮ ਹਿੰਦੀ ਵਿੱਚ ਸੌਖਾ ਹੀ ਕਰ ਲੈਂਦੇ ਹਨ। ਇੱਥੇ ਅਸੀਂ ਚਰਚਾ ਇਨ੍ਹਾਂ ਦੀ ਨਹੀਂ ਕਰ ਰਹੇ। ਇਹ ਚਰਚਾ ਤਾਂ ਜੈਕੁਲਿਨ ਫਰਨਾਂਡੇਜ਼, ਕੈਟਰੀਨਾ ਕੈਫ, ਸਿਧਾਰਥ ਮਲਹੋਤਰ ਵਰਗੇ ਸਿਤਾਰਿਆਂ ਦੀ ਹੋ ਰਹੀ ਹੈ ਜੋ ਹਿੰਦੀ ਫ਼ਿਲਮਾਂ ਤੋਂ ਕਰੋੜਾਂ ਰੁਪਏ ਦੀ ਕਮਾਈ ਕਰਨ ਦੇ ਬਾਵਜੂਦ ਹਿੰਦੀ ਨੂੰ ਆਪਣੇ ਕੋਲ ਫਟਕਣ ਤਕ ਨਹੀਂ ਦੇਣਾ ਚਾਹੁੰਦੇ।

ਬੌਲੀਵੁੱਡ ਦੇ ਪੰਗੇਬਾਜ਼

ਮੁੰਬਈ,05 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :   ਮਾਇਆਨਗਰੀ ਦੇ ਸਿਤਾਰਿਆਂ ਦਾ ਕੰਮ ਸਿਰਫ਼ ਸਾਡਾ ਮਨੋਰਜੰਨ ਕਰਨਾ ਨਹੀਂ ਹੈ ਬਲਕਿ ਸੁਨਹਿਰੀ ਪਰਦੇ ਦੀ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ਵੀ ਰੰਗੀਨ ਹੈ। ਇਸ ਵਿੱਚ ਸੱਟੇਬਾਜ਼ੀ, ਮਾਰਕੁੱਟ ਹੈ, ਇੱਕ ਦੂਜੇ ਨੂੰ ਛੋਟਾ ਸਾਬਤ ਕਰਨ ਲਈ ਜਾਣ ਬੁੱਝ ਕੇ ਕੀਤੀ ਜਾਣ ਵਾਲੀ ਬਿਆਨਬਾਜ਼ੀ ਹੈ, ਕਾਸਟਿੰਗ ਕਾਊਚ ਅਤੇ ਯੌਨ ਸ਼ੋਸ਼ਣ ਵਰਗੇ ਮੁੱਦੇ ਹਨ। ਆਏ ਦਿਨ ਕੋਈ ਨਾ ਕੋਈ ਸਿਤਾਰਾ ਕਿਸੇ ਨਾ ਕਿਸੇ ਵਜ੍ਹਾ ਨਾਲ ਮੀਡੀਆ ਦੀਆਂ ਸੁਰਖੀਆਂ ਬਣਦਾ ਰਹਿੰਦਾ ਹੈ। ਅਰਬਾਜ਼ ਖ਼ਾਨ ਦਾ ਆਈਪੀਐੱਲ ਸੱਟੇਬਾਜ਼ੀ ਵਿੱਚ ਆਉਣ ਦਾ ਤਾਜ਼ਾ ਮਾਮਲਾ ਸਾਡੇ ਸਾਹਮਣੇ ਹੈ। ਵਿਵਾਦਾਂ ਅਤੇ ਬੌਲੀਵੁੱਡ ਦਾ ਸੱਗੀ ਤੇ ਪਰਾਂਦੇ ਵਾਲਾ ਸਾਥ ਬਣ ਚੁੱਕਿਆ ਹੈ। ਇਸਦੀ ਇੱਕ ਲੰਬੀ ਸੂਚੀ ਹੈ ਜਿਨ੍ਹਾਂ ’ਤੇ ਇੱਥੇ ਚਰਚਾ ਕਰਾਂਗੇ।

ਮੁਕਾਬਲੇ ਦੀ ਭਾਵਨਾ ਮੈਨੂੰ ਲਿਜਾਂਦੀ ਹੈ ਅੱਗੇ: ਰਣਬੀਰ

ਮੁੰਬਈ,03 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਆਗਾਮੀ ਐਵਾਰਡ ਸੀਜ਼ਨ ’ਚ ਰਣਵੀਰ ਸਿੰਘ ਤੋਂ ਮਿਲ ਰਹੀ ਚੁਣੌਤੀ ਬਾਰੇ ਅਦਾਕਾਰ ਰਣਬੀਰ ਕਪੂਰ ਦਾ ਮੰਨਣਾ ਹੈ ਕਿ ਉਹ ਮੁਕਾਬਲੇ ਨੂੰ ਸਿਹਤਮੰਦ ਤੇ ਲਾਭਦਾਇਕ ਭਾਵਨਾ ਵਜੋਂ ਲੈਂਦਾ ਹੈ।

ਸੱਤਿਆ’ ਨੇ ਬਦਲ ਦਿੱਤੀ ਸੀ ਅਨੁਰਾਗ ਤੇ ਮਨੋਜ ਬਾਜਪਾਈ ਦੀ ਜ਼ਿੰਦਗੀ

ਮੁੰਬਈ,03 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਅੱਜ ਤੋਂ ਵੀਹ ਸਾਲ ਪਹਿਲਾਂ ਰਾਮ ਗੋਪਾਲ ਵਰਮਾ ਵੱਲੋਂ ਬਣਾਈ ਗਈ ਫਿਲਮ ‘ਸੱਤਿਆ’ ਨੇ ਅਨੁਰਾਗ ਕਸ਼ਯਪ, ਇਸ ਫਿਲਮ ਦੇ ਸਹਿ ਲੇਖਕ ਸੌਰਭ ਸ਼ੁਕਲਾ ਤੇ ਇਸ ਦੇ ਅਦਾਕਾਰ ਮਨੋਜ ਬਾਜਪਾਈ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੀ। ਮਨੋਜ ਬਾਜਪਾਈ ਨੇ ਇਸ ਫਿਲਮ ’ਚ ਭੀਖੂ ਮਹਾਤਰੇ ਦੀ ਭੂਮਿਕਾ ਨਿਭਾਈ ਸੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061480729
Copyright © 2018, Panjabi Times. All rights reserved. Website Designed by Mozart Infotech