ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਪਾਕਿਸਤਾਨ: ਪਹਿਲੇ ਸਿੱਖ ਟਰੈਫਿਕ ਪੁਲੀਸ ਅਫ਼ਸਰ ਨੂੰ ਕੀਤਾ ਘਰੋਂ ਬੇਘਰ

July 11, 2018 01:22 PM

  ਪਾਕਿਸਤਾਨ:10 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਪਹਿਲੇ ਸਿੱਖ ਟਰੈਫਿਕ ਪੁਲੀਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ, ਉਸ ਦੀ ਪਤਨੀ ਤੇ ਤਿੰਨ ਬੱਚਿਆਂ ਨੂੰ ਅੱਜ ਲਾਹੌਰ ਦੇ ਬਾਹਰਵਾਰ ਪਿੰਡ ਡੇਰਾ ਚਾਹਲ ਵਿਚਲੇ ਉਨ੍ਹਾਂ ਦੇ ਘਰ ’ਚੋਂ ਪੰਜਾਬ (ਪਾਕਿਸਤਾਨ) ਪੁਲੀਸ ਤੇ ਪਾਕਿਸਤਾਨ ਅਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ 100 ਅਫ਼ਸਰਾਂ ਦੇ ਦਸਤੇ ਨੇ ‘ਗ਼ੈਰਕਾਨੂੰਨੀ’ ਢੰਗ ਨਾਲ ਬੇਦਖ਼ਲ ਕਰ ਦਿੱਤਾ ਹੈ। ਗੁਲਾਬ ਸਿੰਘ ਦੇ 70 ਸਾਲਾਂ ਤੋਂ ਇਸ ਘਰ ਨੂੰ ਬਿਨਾਂ ਕਿਸੇ ਨੋਟਿਸ ਜਾਂ ਇਤਲਾਹ ਤੋਂ ਪੁਲੀਸ ਅਤੇ ਬੋਰਡ ਦੇ ਅਧਿਕਾਰੀਆਂ ਨੇ ਤਾਲਾ ਲਗਵਾ ਦਿੱਤਾ ਹੈ ਤੇ ਇਸ ਮੌਕੇ ਹੋਈ ਖਿੱਚ-ਧੂਹ ਦੌਰਾਨ ਗੁਲਾਬ ਸਿੰਘ ਦੀ ਪੱਗ ਲਹਿ ਗਈ ਜੋ ਅਧਿਕਾਰੀ ਜਬਰੀ ਨਾਲ ਲੈ ਗਏ। ਉਹ ਅੱਜ ਬਾਅਦ ਦੁਪਹਿਰ ਗੁਰਦੁਆਰਾ ਬੇਬੇ ਨਾਨਕੀ ਜਨਮ ਅਸਥਾਨ ਦੀ ਮਾਲਕੀ ਵਾਲੀ ਜ਼ਮੀਨ ਵਿੱਚ ਸਥਿਤ ਇਸ ਘਰ ਵਿੱਚ ਦਾਖ਼ਲ ਹੋਏ ਸਨ। ਪੀੜਤ ਨੇ ਦੋਸ਼ ਲਾਇਆ ਕਿ ਇਸ ਕਾਂਡ ਪਿੱਛੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਸਾਬਕਾ ਪ੍ਰਧਾਨ ਦਾ ਹੱਥ ਹੈ।
ਗੁਲਾਬ ਸਿੰਘ ਨੇ ਕਿਹਾ ‘‘ ਮੇਰੇ ਕੇਸ ਪੁੱਟੇ ਗਏ ਅਤੇ ਮੇਰੀ ਪਤਨੀ ਪਰਮਜੀਤ ਕੌਰ ਅਤੇ ਮੇਰੇ ਪੁੱਤਰਾਂ -ਗੁਰਪ੍ਰੀਤ ਸਿੰਘ, ਹਰਚਰਨਪ੍ਰੀਤ ਸਿੰਘ ਤੇ ਜਗਤਾਰ ਸਿੰਘ ਦੀ ਮੌਜੂਦਗੀ ਵਿੱਚ ਮੈਨੂੰ ਘਰ ’ਚੋਂ ਧੂਹਿਆ ਗਿਆ।’’ ਗੁਲਾਬ ਸਿੰਘ 2006 ਵਿੱਚ ਉਦੋਂ ਸੁਰਖੀਆਂ ਵਿੱਚ ਆਏ ਸਨ ਜਦੋਂ ਉਹ ਪਾਕਿਸਤਾਨ ਦੀ ਟਰੈਫਿਕ ਪੁਲੀਸ ਲਈ ਚੁਣੇ ਗਏ ਸਨ ਤੇ ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲਾ ਉਹ ਪਾਕਿਸਤਾਨ ਦਾ ਪਹਿਲਾ ਸਿੱਖ ਸੀ। ਬਾਅਦ ਵਿੱਚ ਉਸ ਨੂੰ ਲਾਹੌਰ ਦੇ ਮੁਗ਼ਲਪੁਰਾ ਵਿੱਚ ਸਬ-ਇੰਸਪੈਕਟਰ (ਟਰੈਫਿਕ ਵਾਰਡਨ) ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 4 ਅਪਰੈਲ ਨੂੰ ਪੀਈਟੀਪੀਬੀ ਦੇ ਅਫ਼ਸਰਾਂ ਨੇ ਉਸ ਨੂੰ ਘਰ ’ਚੋਂ ਬੇਦਖ਼ਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਦੋਂ ਮਾਰਕੁੱਟ ਵਿੱਚ ਗੁਲਾਬ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਬੋਰਡ ਦੇ ਅਫ਼ਸਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਪੁਲੀਸ ਦੀ ਮਦਦ ਨਾਲ ਗੁਰਦੁਆਰਾ ਚਾਹਲ ਲੰਗਰ ਹਾਲ ’ਤੇ ਟਰੈਫਿਕ ਪੁਲੀਸ ਅਫ਼ਸਰ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਖਾਲੀ ਕਰਵਾ ਲਿਆ ਹੈ। ਬੋਰਡ ਨੇ ਦੱਸਿਆ ‘‘ ਲੰਗਰ ਹਾਲ ਦਾ ਨਵੀਨੀਕਰਨ ਜਲਦੀ ਕੀਤਾ ਜਾਵੇਗਾ। ਪੀਈਟੀਪੀਬੀ ਦੀਆਂ ਸੰਪਤੀਆਂ ’ਤੇ ਨਾਜਾਇਜ਼ ਤੌਰ ’ਤੇ ਕਾਬਜ਼ ਹੋਰਨਾਂ ਖ਼ਿਲਾਫ਼ ਵੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ।’’ ਬੋਰਡ ਦੇ ਸਕੱਤਰ ਇਮਰਾਨ ਗੌਂਡਲ ਨਾਲ ਫੋਨ ’ਤੇ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਸਫ਼ਲ ਨਾ ਹੋ ਸਕੀਆਂ।
ਗੁਲਾਬ ਸਿੰਘ ਨੇ ਦਾਅਵਾ ਕੀਤਾ ਕਿ ਪੀਈਟੀਪੀਬੀ ਦੀ ਕਾਰਵਾਈ ਗ਼ੈਰਕਾਨੂੰਨੀ ਹੈ ਤੇ ਉਨ੍ਹਾਂ ਇਸ ਸੰਪਤੀ ’ਤੇ ਲਾਹੌਰ ਸੈਸ਼ਨ ਕੋਰਟ ਵੱਲੋਂ ਸਟੇਅ ਮਿਲਿਆ ਹੋਇਆ ਸੀ ਅਤੇ ਕੇਸ ਦੀ ਅਗਲੀ ਸੁਣਵਾਈ 18 ਜੁਲਾਈ ਨੂੰ ਹੋਣੀ ਹੈ। ਉਨ੍ਹਾਂ ਕਿਹਾ ‘‘ ਇਸ ਘਰ ਉਪਰ ਸਾਡੇ ਪਰਿਵਾਰ ਦਾ 1947 ਤੋਂ ਕਬਜ਼ਾ ਹੈ ਤੇ ਅਸੀਂ ਬਾਕਾਇਦਾ ਪਾਣੀ ਤੇ ਬਿਜਲੀ ਦੇ ਬਿੱਲ ਤਾਰਦੇ ਆ ਰਹੇ ਹਾਂ। ਗੁਰਦੁਆਰਾ ਬੇਬੇ ਨਾਨਕੀ ਜਨਮ ਅਸਥਾਨ ਦੀ 240 ਕਨਾਲ ਤੇ 16 ਮਰਲੇ ਜਗ੍ਹਾ ਜ਼ਮੀਨ ’ਤੇ 400-500 ਪਰਿਵਾਰ ਰਹਿ ਰਹੇ ਹਨ। ਹੋਰ ਸਭ ਨੂੰ ਛੱਡ ਕੇ ਕੇਵਲ ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਪੀਈਟੀਪੀਬੀ ਦੇ ਅਫ਼ਸਰਾਂ ਨੇ ਦੋ ਰਸੂਖਵਾਨਾਂ ਨੂੰ ‘ਖ਼ੁਸ਼ ਕਰਨ’ ਲਈ ਹੀ ਮੈਨੂੰ ਬੇਦਖ਼ਲ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਪੀਈਟੀਪੀਬੀ 1970 ਵਿੱਚ ਹੋਂਦ ਵਿੱਚ ਆਈ ਸੀ ਅਤੇ ਇਸ ਗੁਰਦੁਆਰੇ ਦੀ ਸੰਪਤੀ ਕਦੇ ਵੀ ਇਸ ਨੂੰ ਨਹੀਂ ਸੌਂਪੀ ਗਈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਭਾਰਤੀ ਦੀ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਮੌਤ ਦੀ ਸਜ਼ਾ

ਹਿਊਸਟਨ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੇ ਸੂਬੇ ਟੈਕਸਸ ਵਿੱਚ ਸਾਲ 2004 ਵਿੱਚ ਭਾਰਤੀ ਮੂਲ ਦੇ ਕਾਰੋਬਾਰੀ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ 34 ਸਾਲ ਦੇ ਇਕ ਵਿਅਕਤੀ ਦੀ ਮੌਤ ਦੀ ਸਜ਼ਾ ਉਪਰ ਤਾਮੀਲ ਕਰ ਦਿੱਤੀ ਗਈ ਹੈ; ਉਸ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਮੌਤ ਦੀ ਨੀਂਦ ਸੁਆ ਦਿੱਤਾ ਗਿਆ। ਵਰਨਣਯੋਗ ਹੈ ਕਿ ਪਟੇਲ ਦੇ ਪੁੱਤ ਨੇ ਰਹਿਮ ਦੀ ਪਟੀਸ਼ਨ ਦਾ ਸਮਰਥਨ ਕੀਤਾ ਸੀ। ਕ੍ਰਿਸਟੋਫਰ ਯੰਗ ਉਸ ਗਿਰੋਹ ਦਾ ਮੈਂਬਰ ਸੀ,

ਅਮਰੀਕੀ ਅਤਿਵਾਦੀ ਸੂਚੀ ’ਚ ਸ਼ਾਮਲ ਖਲੀਲ ਵੱਲੋਂ ਇਮਰਾਨ ਨੂੰ ਸਮਰਥਨ

ਇਸਲਾਮਾਬਾਦ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਵੱਲੋਂ ਅਤਿਵਾਦੀ ਨਿਗਰਾਨੀ ਸੂਚੀ ਵਿੱਚ ਰੱਖੇ ਗਏ ਪਾਕਿਸਤਾਨੀ ਧਰਮਗੁਰੂ ਨੇ 25 ਜੁਲਾਈ ਨੂੰ ਹੋਣ ਵਾਲੀਆਂ ਪਾਕਿਸਤਾਨ ਦੀਆਂ ਆਮ ਚੋਣਾਂ ਵਿੱਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦਾ ਸਮਰਥਨ ਕੀਤਾ ਹੈ। ਅੱਜ ਮੀਡੀਆ ਦੀ ਰਿਪੋਰਟ ਮੁਤਾਬਕ ਮੌਲਾਨਾ ਫ਼ਜ਼ਲੁਰ ਰਹਿਮਾਨ ਖਲੀਲ ਨੂੰ ਅਮਰੀਕੀ ਸਰਕਾਰ ਨੇ 30 ਸੰਤਬਰ 2014 ਵਿੱਚ ਵਿਸ਼ੇਸ਼ ਤੌਰ ’ਤੇ ਐਲਾਨੀ ਕੌਮਾਂਤਰੀ 

ਘਰ ’ਚੋਂ ਨਾਜਾਇਜ਼ ਅਸਲਾ ਤੇ ਨਸ਼ੀਲੇ ਪਦਾਰਥ ਬਰਾਮਦ

ਵੈਨਕੂਵਰ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਦੇ ਇਕ ਵਿਸ਼ੇਸ਼ ਦਸਤੇ ਨੇ ਇੱਥੋਂ ਨੇੜਲੇ ਸਰੀ ਸ਼ਹਿਰ ਵਿੱਚ ਇਕ ਘਰ ਦੀ ਤਲਾਸ਼ੀ ਦੌਰਾਨ ਨਾਜਾਇਜ਼ ਬੰਦੂਕਾਂ, ਵੱਡੀ ਗਿਣਤੀ ਕਾਰਤੂਸ ਤੇ ਨਸ਼ੀਲੇ ਪਦਾਰਥਾਂ ਦੇ ਪੈਕੇਟ ਬਰਾਮਦ ਕੀਤੇ ਹਨ। ਇਸ ਮਾਮਲੇ ’ਚ ਪੁਲੀਸ ਨੇ ਹੁਣ ਤੱਕ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਰਣਦੀਪ ਸਰਾਏ ਵਿਵਾਦਾਂ ’ਚ ਘਿਰੇ

ਵੈਨਕੂਵਰ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜ ਮਹੀਨੇ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਇਕ ਸਾਬਕਾ ਅਪਰਾਧੀ ਦੀ ਸ਼ਮੂਲੀਅਤ ਕਰਾਉਣ ਦੇ ਦੋਸ਼ਾਂ ਵਿੱਚ ਘਿਰ ਜਾਣ ਕਾਰਨ ਸੂਬਾਈ ਸੰਸਦੀ ਗਰੁੱਪ ਮੁਖੀ ਦਾ ਅਹੁਦਾ ਗਵਾਉਣ ਵਾਲੇ ਸਰੀ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਪਾਰਕ ਵਿੱਚ ਕੂੜਾ ਖਿਲਾਰਨ ਦੇ ਮਾਮਲੇ ਵਿੱਚ ਵਿਵਾਦਾਂ ’ਚ ਘਿਰ ਗਏ ਹਨ। ਉਂਜ, ਸੰਸਦ ਮੈਂਬਰ ਨੇ ਇਸ ਬਾਰੇ ਆਪਣੀ ਬੇਵਸੀ ਤੇ ਮਜਬੂਰੀ ਜਤਾਈ ਹੈ। 

ਗੁਫ਼ਾ ’ਚੋਂ ਬਚਾਏ ਫੁਟਬਾਲ ਖਿਡਾਰੀਆਂ ਅਤੇ ਕੋਚ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਚਿਆਂਗ ਰਾਏ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : : ਇਥੇ ਗੁਫ਼ਾ ਵਿੱਚ ਫਸੇ 12 ਫੁਟਬਾਲ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਨੂੰ ਬਚਾਉਣ ਤੋਂ ਬਾਅਦ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿਥੋਂ ਅੱਜ ਇਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। 

ਦੋ ਜਹਾਜ਼ਾਂ ਦੀ ਟੱਕਰ; ਭਾਰਤੀ ਟਰੇਨੀ ਪਾਇਲਟ ਮੁਟਿਆਰ ਸਣੇ ਤਿੰਨ ਹਲਾਕ

ਵਾਸ਼ਿੰਗਟਨ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਸੂਬੇ ਫਲੋਰਿਡਾ ਵਿੱਚ ਅੱਧ-ਅਸਮਾਨੀਂ ਦੋ ਛੋਟੇ ਟਰੇਨਿੰਗ ਜਹਾਜ਼ਾਂ ਦੇ ਟਕਰਾ ਜਾਣ ਕਾਰਨ ਇਕ 19 ਸਾਲਾ ਭਾਰਤੀ ਟਰੇਨੀ ਪਾਇਲਟ ਮੁਟਿਆਰ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਸੰਭਵ ਤੌਰ ’ਤੇ ਇਨ੍ਹਾਂ ਜਹਾਜ਼ਾਂ ਨੂੰ ਟਰੇਨੀ ਪਾਇਲਟ ਉਡਾ ਰਹੇ ਹੋਣਗੇ, ਜੋ ਬੀਤੇ ਦਿਨ ਮਿਆਮੀ ਨੇੜੇ ਫਲੋਰਿਡਾ    ਐਵਰਗਲੈਡਜ਼ ਦੇ ਉਪਰ ਆਪਸ ਵਿੱਚ ਟਕਰਾ ਗਏ। ਇਹ ਰਿਪੋਰਟ ਅਮਰੀਕਾ ਦੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਦੇ ਹਵਾਲੇ ਨਾਲ ‘ਮਿਆਮੀ ਹੈਰਲਡ’ ਨੇ ਛਾਪੀ ਹੈ।

ਪਾਕਿ ਕੈਬਨਿਟ ਵੱਲੋਂ ਸ਼ਰੀਫ਼ ਖ਼ਿਲਾਫ਼ ਕੇਸਾਂ ਦੀ ਖੁੱਲ੍ਹੀ ਸੁਣਵਾਈ ਨੂੰ ਮਨਜ਼ੂਰੀ

ਇਸਲਾਮਾਬਾਦ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੀ ਆਰਜ਼ੀ ਸਰਕਾਰ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖ਼ਿਲਾਫ਼ ਬਾਕੀ ਰਹਿੰਦੇ ਭ੍ਰਿਸ਼ਟਾਚਾਰ ਦੇ ਦੋ ਕੇਸਾਂ ਵਿੱਚ ਖੁੱਲ੍ਹੀ ਸੁਣਵਾਈ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਕੈਬਨਿਟ ਨੇ ਉਨ੍ਹਾਂ ਦੀ ਜੇਲ੍ਹ ’ਚ ਸੁਣਵਾਈ ਸਬੰਧੀ ਪਹਿਲਾਂ ਜਾਰੀ ਨੋਟੀਫ਼ਿਕੇਸ਼ਨ ਵਾਪਸ ਲੈ ਲਿਆ ਹੈ। ਸਾਬਕਾ ਪ੍ਰਧਾਨ ਮੰਤਰੀ, ਉਨ੍ਹਾਂ ਦੀ ਧੀ ਮਰੀਅਮ ਤੇ ਜਵਾਈ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ

ਜੇ ਪਾਰਟੀ ਜਿੱਤੀ ਤਾਂ ਸ਼ਾਹਬਾਜ਼ ਹੋਣਗੇ ਪ੍ਰਧਾਨ ਮੰਤਰੀ: ਅੱਬਾਸੀ

ਲਾਹੌਰ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਅੱਬਾਸੀ ਨੇ ਕਿਹਾ ਹੈ ਕਿ ਜੇ ਆਮ ਚੋਣਾਂ ਵਿੱਚ ਪੀਐਮਐਲ(ਨਵਾਜ਼) ਜਿੱਤਦੀ ਹੈ ਤਾਂ ਸ਼ਾਹਬਾਜ਼ ਸ਼ਰੀਫ਼ ਅਗਲੇ ਪ੍ਰਧਾਨ ਮੰਤਰੀ ਹੋ ਸਕਦੇ ਹਨ। ਸ਼ਾਹਬਾਜ਼ ਜੇਲ੍ਹ ਵਿੱਚ ਬੰਦ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਹਨ। ਡਾਅਨ ਦੀ ਖ਼ਬਰ ਮੁਤਾਬਕ ਅੱਬਾਸੀ ਨੇ ਕਿਹਾ ਕਿ ਨਤੀਜਾ ਆਉਣ ਬਾਅਦ ਆਖਰੀ ਫੈਸਲਾ ਪਾਰਟੀ ਵੱਲੋਂ ਸਰਬਸੰਮਤੀ ਨਾਲ ਲਿਆ ਜਾਵੇਗਾ। 

ਕਮਿਊਨਿਟੀ ਸ਼ੋਕ ਸਮਾਚਾਰ ਨਿਊਜ਼ੀਲੈਂਡ ਜਨਮਿਆ 21 ਸਾਲਾ ਪੰਜਾਬੀ ਨੌਜਵਾਨ ਸ਼ਰਨ ਬੱਲ (ਪਾਪਾਮੋਆ) ਅਚਨਚੇਤ ਚੱਲ ਵਸਿਆ

ਆਕਲੈਂਡ  17 ਜੁਲਾਈ  (ਹਰਜਿੰਦਰ ਸਿੰਘ ਬਸਿਆਲਾ)-ਮਾਪਿਆਂ ਦਾ ਨੌਜਵਾਨ ਪੁੱਤ ਚੜ੍ਹਦੀ ਉਮਰੇ ਤੁਰ ਜਾਵੇ ਤਾਂ ਦੁਨੀਆ ਖਤਮ ਹੋਈ ਜਾਪਦੀ ਹੈ ਪਰ ਹੋਣੀ ਅੱਗੇ ਕਿਸੀ ਦਾ ਜ਼ੋਰ ਨਹੀਂ ਚਲਦਾ। ਕਮਿਊਨਿਟੀ ਲਈ ਵੱਡਾ ਸ਼ੋਕ ਸਮਾਚਾਰ ਹੈ ਕਿ ਪਾਪਾਮੋਆ (‘ਟੌਰੰਗਾ) ਵਿਖੇ ਰਹਿੰਦੇ ਇਕ ਪੰਜਾਬੀ ਪਰਿਵਾਰ ਪਿਤਾ ਸੁਲੱਖਣ ਸਿੰਘ ਬੱਲ ਅਤੇ ਮਾਤਾ ਰਣਜੀਤ ਕੌਰ ਦਾ ਜਿਗਰ ਦਾ ਟੁਕੜਾ ਸ਼ਰਨ ਬੱਲ ਅੱਜ ਅਚਨਚੇਤ ਇਸ ਦੁਨੀਆ ਤੋਂ ਚੱਲ ਵਸਿਆ। ਮੌਤ ਦਾ ਕਾਰਨ ਦਾ ਅਜੇ ਸਪਸ਼ਟ ਨਹੀਂ ਹੈ। ਪਰਿਵਾਰ ਅਤੇ ਰਿਸ਼ਤੇਦਾਰਾਂ ਸਮੇਤ ਜਿੱਥੇ ਹਰ ਕੋਈ ਸਦਮੇ ਵਿਚ ਹੈ ਉਥੇ ਖੇਡ ਕਲੱਬਾਂ ਤੇ ਕਬੱਡੀ ਖਿਡਾਰੀਆਂ ਨੂੰ ਇਸ ਗੱਲ ਉਤੇ ਵਿਸ਼ਵਾਸ਼ ਨਹੀਂ ਹੋ ਰਿਹਾ। ਇਹ ਨੌਜਵਾਨ ਇਸ ਵੇਲੇ ਐਲ.ਜੇ. ਹੂਕਰ ਰੀਅਲ ਇਸਟੇਟ ਕੰਪਨੀ ਦੇ ਵਿਚ ਕੰਮ ਕਰਦਾ ਸੀ ਅਤੇ ਕਬੱਡੀ ਦਾ ਵਧੀਆ ਖਿਡਾਰੀ ਰਿਹਾ ਹੈ। ਇਸ ਦਾ ਜੱਦੀ ਪਿੰਡ ਰਮੀਦੀ ਜ਼ਿਲ੍ਹਾ ਕਪੂਰਥਲਾ ਸੀ ਪਰ ਇਸ ਦਾ ਜਨਮ ਇਥੇ ਹੀ ਹੋਇਆ ਸੀ ਅਤੇ ਪੰਜਾਬੀ ਭਾਈਚਾਰੇ ਦੇ ਵਿਚ ਇਸ ਪਰਿਵਾਰ ਦਾ ਕਾਫੀ ਮਾਨ-ਸਤਿਕਾਰ ਹੈ। ਆ ਰਹੀ ਪਹਿਲੀ ਅਗਸਤ ਨੂੰ ਇਸਨੇ 22 ਸਾਲ ਦਾ ਹੋ ਜਾਣਾ ਸੀ। ਇਸ ਨੌਜਵਾਨ ਦਾ ਵੱਡਾ ਭਰਾ ਰੌਬਿਨ ਬੱਲ ਵੀ ਵਧੀਆ ਕਬੱਡੀ ਖਿਡਾਰੀ ਹੈ ਅਤੇ ਉਹ ਵੀ ਗਹਿਰੇ ਸਦਮੇ ਵਿਚ ਹੈ। ਕੱਲ੍ਹ ਹਸਪਤਾਲ ਤੋਂ ਕੁਝ ਰਿਪੋਰਟ ਮਿਲੇਗੀ ਅਤੇ ਅੰਤਿਮ ਸੰਸਕਾਰ ਬਾਰੇ ਸੂਚਨਾ ਦਿੱਤੀ ਜਾਵੇਗੀ।
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਅਫਸੋਸ ਪ੍ਰਗਟ

ਰੋਟੋਰੂਆ 'ਚ ਰੋਟੀਆਂ ਦੀ ਖੁਸ਼ਬੂ ਨਿਊਜ਼ੀਲੈਂਡ 'ਚ ਮੇਜ਼ਬਾਨੀ ਦੇ 'ਆਈਕਾਨ' ਵਜੋਂ ਚਮਕਿਆ ਪੰਜਾਬੀਆਂ ਦਾ 'ਇੰਡੀਅਨ ਸਟਾਰ ਰੈਸਟੋਰੈਂਟ'

ਆਕਲੈਂਡ  17 ਜੁਲਾਈ  (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਵਿਚ ਸੈਰ ਸਪਾਟੇ ਲਈ ਮਸ਼ਹੂਰ ਸ਼ਹਿਰ ਰੋਟੋਰੂਆ ਜਿੱਥੇ ਮਨੋਰੰਜਕ ਸਕਾਈ ਲਾਈਨ (ਗੰਡੋਲਾ), ਲਿਊਜ਼ ਸਵਾਰੀ, ਅਕਾਸ਼ੀ ਪੀਂਘ ਅਤੇ ਸਲਫਰ (ਗੰਧਕ) ਵਾਲੀ ਹਵਾ ਲਈ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਕ ਕਰਦਾ ਹੈ ਉਥੇ ਖਾਣੇ ਦੋ ਸ਼ੋਕੀਨਾਂ ਲਈ ਇਥੇ ਪੱਕਦੀਆਂ ਪੰਜਾਬੀ ਰੋਟੀਆਂ ਦੀ ਖੁਸ਼ਬੂ ਵੀ ਉਨ੍ਹਾਂ ਨੂੰ ਭਾਰਤੀ ਰੈਸਟੋਰੈਂਟਾਂ ਤੱਕ ਲੈ ਜਾਂਦੀ ਹੈ। ਗੱਲ ਜਦੋਂ ਉਚ ਕੁਆਲਿਟੀ ਅਤੇ ਸਿਰੇ ਦੀ ਸਰਵਿਸ ਦੀ ਹੋਵੇ ਤਾਂ ਗੋਰੇ ਬਹੁਤ ਕੁਝ ਵੇਖ ਕੇ ਬੈਠਦੇ ਹਨ। ਪੰਜਾਬੀਆਂ ਨੂੰ ਮਾਣ ਹੋਏਗਾ ਕਿ ਇਥੇ ਇਕ ਪੰਜਾਬੀ ਰੈਸਟੋਰੈਂਟ 'ਇੰਡੀਅਨ ਸਟਾਰ ਰੈਸਟੋਰੈਂਟ' ਸਾਲ ਦਰ ਸਾਲ ਐਵਾਰਡਾਂ ਦੀ ਲਿਸਟ ਲੰਬੀ ਕਰਦਾ ਜਾ ਰਿਹਾ ਹੈ। ਸ. ਰੇਸ਼ਮ ਸਿੰਘ ਇਸਦੇ ਮਾਲਕ ਹਨ ਅਤੇ ਉਨ੍ਹਾਂ ਨੇ ਹਾਲ ਹੀ ਵਿਚ 

9ਵੀਂ ਵਰ੍ਹੇਗੰਢ-ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ 28 ਨੂੰ ਗੁਰਮਤਿ ਮੁਕਾਬਲੇ 5 ਨੂੰ ਇਨਾਮ ਵੰਡ ਸਮਾਰੋਹ

ਆਕਲੈਂਡ  17 ਜੁਲਾਈ  (ਹਰਜਿੰਦਰ ਸਿੰਘ ਬਸਿਆਲਾ)-ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਨਿਊਲਿਨ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 9ਵੀਂ ਵਰ੍ਹੇਗੰਢ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸਿੱਖੀ ਦਾ  ਜ਼ਜਬਾ ਪ੍ਰਦੇਸੀ ਆਏ ਅਤੇ ਜਨਮੇ ਬੱਚਿਆਂ ਦੇ ਵਿਚ ਵੀ  ਬਰਕਰਾਰ ਰਹੇ ਦੇ ਮੰਤਵ ਨਾਲ 5 ਤੋਂ 16 ਸਾਲ ਦੇ ਬੱਚਿਆਂ ਲਈ ਕੀਰਤਨ, ਧਾਰਮਿਕ ਭਾਸ਼ਣ, ਸ਼ੁੱਧ ਗੁਰਬਾਣੀ ਉਚਾਰਣ, ਸਿੱਖ ਆਰਟ, ਲਿਖਾਈ, ਕਵਿਤਾ ਅਤੇ ਦਸਤਾਰ ਮੁਕਾਬਲੇ ਰੱਖੇ ਗਏ ਹਨ ਜੋ ਕਿ 28 ਜੁਲਾਈ ਨੂੰ ਸਵੇਰੇ 10

ਹੁਣ ਅਮਰੀਕਾ ਦੇ ਔਰੇਗਨ ਸੂਬੇ ਚ ਪਾੜ੍ਹਿਆਂ ਨੂੰ ਗਦਰ ਲਹਿਰ ਦਾ ਇਤਿਹਾਸ ਪੜ੍ਹਾਇਆ ਜਾਵੇਗਾ

ਅਸਟੋਰੀਆ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਅਮਰੀਕਾ ਦੇ ਔਰੇਗਨ ਸੂਬੇ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਗਦਰ ਪਾਰਟੀ ਬਾਰੇ ਪੜ੍ਹਾਇਆ ਜਾਵੇਗਾ। ਗਦਰ ਪਾਰਟੀ ਦੀ ਸਥਾਪਨਾ ਦੀ 105ਵੀਂ ਵਰ੍ਹੇਗੰਢ ਮੌਕੇ ਹੋਏ ਇਕ ਸਮਾਗਮ ਮੌਕੇ ਹੋਈ ਇਕੱਤਰਤਾ ਵਿਚ ਸੂਬੇ ਦੇ ਉੱਚ ਅਫਸਰਾਂ ਵਲੋਂ ਇਹ ਐਲਾਨ ਕੀਤਾ ਗਿਆ।ਅਮਰੀਕਾ ਦੇ ਪੱਛਮੀ ਤੱਟ ‘ਤੇ ਸਥਿਤ ਇਤਿਹਾਸਕ ਸ਼ਹਿਰ ਅਸਟੋਰੀਆ ਵਿਚ 1910 ਵਿਚ ਪੰਜਾਬ ਤੋਂ ਸਿੱਖ ਪਹੁੰਚੇ ਸਨ। ਇਹ ਲੋਕ ਇੱਥੇ ਇਕ ਲੱਕੜ ਦੇ ਕਾਰਖਾਨੇ ਵਿਚ ਕੰਮ ਕਰਦੇ ਸਨ। 

ਰੂਸ-ਅਮਰੀਕਾ ਸਬੰਧਾਂ ਨੂੰ ਮੁੱਲਰ ਜਾਂਚ ਦਾ ਮੁਥਾਜ ਨਾ ਬਣਾਇਆ ਜਾਵੇ: ਪੂਤਿਨ

ਵਾਸ਼ਿੰਗਟਨ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਅਮਰੀਕਾ ਦੇ ਵਿਸ਼ੇਸ਼ ਕਾਊਂਸਲ ਰੌਬਰਟ ਮੁੱਲਰ ਵੱਲੋਂ ਅਮਰੀਕਾ ਦੀਆਂ ਆਮ ਚੋਣਾਂ ਦੌਰਾਨ ਰੂਸ ਦੇ ਦਖ਼ਲ ਬਾਰੇ ਕੀਤੀ ਜਾ ਰਹੀ ਜਾਂਚ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਦਖ਼ਲ ਦੇਣ ਦੀ ਆਗਿਆ ਨਹੀਂ ਦੇਣੀ ਚਾਹੀਦੀ ਕਿਉਂਕਿ ਇਹ ਜਾਂਚ ‘ਰਾਜਸੀ ਖੇਡ’ ਹੈ।

ਸਭ ਤੋਂ ਵੱਧ ਕਮਾਊ ਸਿਤਾਰਿਆਂ ਦੀ ਸੂਚੀ ਵਿੱਚ ਚਮਕੇ ਸਲਮਾਨ ਤੇ ਅਕਸ਼ੈ

ਨਿਊਯਾਰਕ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਰਸਾਲੇ ਫੋਰਬਸ ਵੱਲੋਂ ਜਾਰੀ ਸਭ ਤੋਂ ਵੱਧ ਕਮਾਈ ਕਰਨ ਵਾਲੇ 100 ਆਲਮੀ ਸਿਤਾਰਿਆਂ ਦੀ ਸੂਚੀ ਵਿੱਚ ਬਾਲੀਵੁੱਡ ਅਦਾਕਾਰਾਂ ਅਕਸ਼ੈ ਕੁਮਾਰ ਤੇ ਸਲਮਾਨ ਖ਼ਾਨ ਨੇ ਵੀ ਥਾਂ ਬਣਾਈ ਹੈ। ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਸਿਲੈਬ੍ਰਿਟੀਜ਼ (ਮਸ਼ਹੂਰ ਹਸਤੀਆਂ) ਦੀ ਇਸ 2018 ਦੀ ਸੂਚੀ ਵਿੱਚ ਅਮਰੀਕੀ ਮੁੱਕੇਬਾਜ਼ ਫਲਾਇਡ ਮੇਅਵੈਦਰ ਦਾ ਨਾਂ ਸਿਖਰ ’ਤੇ ਹੈ, ਜਦੋਂ ਕਿ ਅਕਸ਼ੈ ਦਾ 76ਵੇਂ ਤੇ ਸਲਮਾਨ ਦਾ 82ਵੇਂ ਸਥਾਨ ਉਤੇ ਹੈ।

ਜਲਾਲਾਬਾਦ ਬੰਬ ਧਮਾਕੇ ਦੇ ਮ੍ਰਿਤਕ ਹਿੰਦੂ ਸਿੱਖਾਂ ਨੂੰ ਅਮਰੀਕਾ ਵਿੱਚ ਸ਼ਰਧਾਂਜਲੀ

ਵਾਸ਼ਿੰਗਟਨ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਅਫਗਾਨਿਸਤਾਨ ਦੇ ਸਫ਼ਾਰਤਖਾਨੇ ਵਿੱਚ ਹੋਏ ਇੱਕ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਅਫਗਾਨ ਰਾਜਦੂਤ ਨੇ ਕਿਹਾ ਕਿ ਹਿੰਦੂ ਅਤੇ ਸਿੱਖ ਅਫਗਾਨਿਸਤਾਨ ਦੇ ਮੂਲ ਵਾਸੀ ਹਨ ਅਤੇ ਉਹ ਭਾਰਤ ਤੋਂ ਪਰਵਾਸ ਕਰਕੇ ਨਹੀਂ ਆਏ। ਇਹ ਸ਼ਰਧਾਂਜਲੀ ਸਮਾਰੋਹ ਪਿਛਲੇ ਦਿਨੀਂ ਜਲਾਲਾਬਾਦ ਵਿੱਚ ਬੰਬ ਧਮਾਕੇ ਵਿੱਚ ਮਾਰੇ ਗਏ ਸਿੱਖਾਂ ਤੇ ਹਿੰਦੂਆਂ ਨੂੰ ਸ਼ਰਧਾਂਜਲੀ ਦੇਣ ਲਈ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਇੱਕ ਜੁਲਾਈ ਨੂੰ 19 ਵਿਅਕਤੀ ਉਦੋਂ ਇੱਕ ਆਤਮਘਾਤੀ ਬੰਬਾਰ ਹਮਲੇ ਵਿੱਚ ਮਾਰੇ ਗਏ ਸਨ ਜਦੋਂ ਇੱਕ ਕਾਫਲੇ ਦੇ ਰੂਪ ਵਿੱਚ ਉਹ ਜਲਾਲਾਬਾਦ ’ਚ ਅਫਗਾਨਿਸਤਾਨ ਦੇ 

ਅਮਰੀਕਾ ’ਚ ਅੰਨ੍ਹੇਵਾਹ ਗੋਲੀਬਾਰੀ; ਇਕ ਹਲਾਕ, ਚਾਰ ਜ਼ਖ਼ਮੀ

ਫਿਲਾਡੈਲਫੀਆ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਅਮਰੀਕੀ ਸ਼ਹਿਰ ਫਿਲਾਡੈਲਫੀਆ ਵਿੱਚ ਦੋ ਵਿਅਕਤੀਆਂ ਨੇ ਚਾਰ ਮੁੰਡਿਆਂ ਉਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਇਕ 14 ਸਾਲਾ ਮੁੰਡੇ ਦੀ ਜਾਨ ਲੈ ਲਈ। ਅਧਿਕਾਰੀਆਂ ਮੁਤਾਬਕ ਤਿੰਨ ਲੜਕੇ ਜ਼ਖ਼ਮੀ ਪਰ ਖ਼ਤਰੇ ਤੋਂ ਬਾਹਰ ਹਨ। ਘਟਨਾ ਵਿੱਚ ਇਕ 24 ਸਾਲਾ ਨੌਜਵਾਨ ਵੀ ਜ਼ਖ਼ਮੀ ਹੋਇਆ ਪਰ ਪੁਲੀਸ ਮੁਤਾਬਕ ਹਮਲਾਵਰਾਂ ਦਾ ਨਿਸ਼ਾਨਾ ਮੁੰਡੇ ਹੀ ਸਨ। 

ਨਾਰਵੇ ਦਾ ਪੱਤਰਕਾਰ ਰਿਹਾਅ

ਗੁਜਰਾਤ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਪਾਕਿਸਤਾਨੀ ਪੁਲੀਸ ਨੇ ਕਿਹਾ ਹੈ ਕਿ ਪਿਛਲੇ ਹਫ਼ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਹਮਾਇਤੀਆਂ ਅਤੇ ਪੁਲੀਸ ਦਰਮਿਆਨ ਹੋਈਆਂ ਝੜਪਾਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਾਰਵੇ ਦੇ ਪਾਕਿਸਤਾਨੀ ਮੂਲ 

ਤਾਲਿਬਾਨ ਦੀ ਜੇਲ੍ਹ ’ਚੋਂ 54 ਜਣੇ ਛੁਡਵਾਏ

ਕਾਬੁਲ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇਕ ਅਫ਼ਗਾਨ ਅਧਿਕਾਰੀ ਨੇ ਕਿਹਾ ਹੈ ਕਿ ਸੁਰੱਖਿਆ ਅਫ਼ਸਰਾਂ ਤੇ ਸਿਵਲੀਅਨਾਂ ਸਮੇਤ ਘੱਟੋ ਘੱਟ 54 ਜਣਿਆਂ ਨੂੰ ਦੱਖਣੀ ਹੇਲਮੰਡ ਸੂਬੇ ਵਿੱਚ ਤਾਲਿਬਾਨ ਦੀ ਇਕ ਜੇਲ੍ਹ ’ਚੋਂ ਰਿਹਾਅ ਕਰਵਾ ਲਿਆ ਗਿਆ ਹੈ। 

ਆਈਐੱਸ ਹਮਲਾਵਰ ਨੇ ਲਈਆਂ 20 ਜਾਨਾਂ

ਕਾਬੁਲ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇਸਲਾਮੀ ਸਟੇਟ ਦੇ ਇਕ ਫਿਦਾਈਨ ਹਮਲਾਵਰ ਨੇ ਅੱਜ ਉਤਰੀ ਅਫ਼ਗਾਨਿਸਤਾਨ ਦੇ ਸਾਰ-ਏ-ਪੁਲ ਸੂਬੇ ਦੇ ਦੂਰ-ਦੂਰੇਡੇ ਪਿੰਡ ਵਿੱਚ ਮੁਕਾਮੀ ਆਗੂਆਂ ਅਤੇ ਤਾਲਿਬਾਨ ਦੀ ਮੀਟਿੰਗ ਦੌਰਾਨ ਆਪਣੇ-ਆਪ ਨੂੰ ਬੰਬ ਨਾਲ ਉਡਾ ਕੇ

ਬਰੈਂਪਟਨ ਵਿੱਚ ਦੋ ਥਾਈਂ ਗੋਲੀ ਚੱਲੀ, ਇਕ ਹਲਾਕ

ਟਰਾਂਟੋ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਬਰੈਂਪਟਨ ’ਚ ਅੱਜ 3 ਘੰਟੇ ਦੇ ਫਰਕ ਨਾਲ ਦੋ ਥਾਈਂ ਗੋਲੀਆਂ ਚੱਲੀਆਂ। ਸ਼ਾਮ 6 ਕੁ ਵਜੇ ਕਿਸੇ ਘਰ ਵਿੱਚ ਗੋਲੀ ਚੱਲਣ ਦੀ ਇਤਲਾਹ ਮਿਲਣ ’ਤੇ ਪੁਲੀਸ ਦਾ ਵਿਸ਼ੇਸ਼ ਦਸਤਾ ਅਤੇ ਐਂਬੂਲੈਂਸ ਪਹੁੰਚੀ। ਇਸ ਘਟਨਾ ਵਿੱਚ ਇੱਕ ਨੌਜਵਾਨ ਦੇ ਮਾਰੇ ਜਾਣ ਦੀ ਖ਼ਬਰ ਹੈ ਪਰ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ ਗਈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061368186
Copyright © 2018, Panjabi Times. All rights reserved. Website Designed by Mozart Infotech