ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਥਾਈ ਗੁਫਾ ਵਿੱਚੋਂ ਬਾਕੀ ਪੰਜ ਜਣੇ ਵੀ ਸੁਰੱਖਿਅਤ ਬਾਹਰ ਕੱਢੇ

July 11, 2018 01:27 PM

ਮਏ ਸਾਈ,10 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਉੱਤਰੀ ਥਾਈਲੈਂਡ ਦੀ ਥਾਮ ਲੁਆਂਗ ਗੁਫਾ ਵਿੱਚ ਫਸੇ ਹੋਏ ਜੂਨੀਅਰ ਫੁਟਬਾਲ ਟੀਮ ਦੇ ਬਾਕੀ ਪੰਜ ਮੈਂਬਰਾਂ ਨੂੰ ਵੀ ਅੱਜ 18 ਭਿਆਨਕ ਦਿਨਾਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ। ਇਨ੍ਹਾਂ ਵਿੱਚ ਚਾਰ ਖਿਡਾਰੀ ਅਤੇ ਇਨ੍ਹਾਂ ਦਾ 25 ਸਾਲਾ ਕੋਚ ਸ਼ਾਮਲ ਸਨ। ਦੁਨੀਆਂ ਭਰ ਦਾ ਧਿਆਨ ਖਿੱਚਣ ਵਾਲੇ ਇਸ ਬਹੁਤ ਹੀ ਮੁਸ਼ਕਲ ਬਚਾਓ ਅਪਰੇਸ਼ਨ ਦੌਰਾਨ ਅੱਠ ਖਿਡਾਰੀਆਂ ਨੂੰ ਬੀਤੇ ਦੋ ਦਿਨਾਂ ਦੌਰਾਨ ਬਾਹਰ ਕੱਢਿਆ ਗਿਆ ਸੀ।
ਬਚਾਓ ਅਪਰੇਸ਼ਨ ਨੂੰ ਅੱਜ ਅੱਠ ਨਾਮੀ ਵਿਦੇਸ਼ੀ ਗ਼ੋਤਾਖ਼ੋਰਾਂ ਤੇ ਥਾਈ ਨੇਵੀ ਸੀਲ ਦੇ ਜਵਾਨਾਂ ਨੇ ਪਾਣੀ ਭਰੇ ਔਖੇ ਰਸਤੇ ਰਾਹੀਂ ਅੰਜਾਮ ਦਿੱਤਾ। ਨੇਵੀ ਸੀਲ ਨੇ ਅਪਰੇਸ਼ਨ ਸਫਲ ਹੋਣ ਪਿੱਛੋਂ ਫੇਸਬੁੱਕ ਰਾਹੀਂ ਦਿੱਤੀ ਜਾਣਕਾਰੀ ਵਿੱਚ ਕਿਹਾ, ‘‘ਸਾਰੇ 12 ਵਾਈਲਡ ਬੋਰਜ਼ ਤੇ ਉਨ੍ਹਾਂ ਦੇ ਕੋਚ ਨੂੰ ਕੱਢ ਲਿਆ ਗਿਆ ਹੈ।’’ ਗ਼ੌਰਤਲਬ ਹੈ ਕਿ ਇਨ੍ਹਾਂ ਦੀ ਫੁਟਬਾਲ ਟੀਮ ਦਾ ਨਾਂ ਵਾਈਲਡ ਬੋਰ ਹੈ। ਪੋਸਟ ਵਿੱਚ ਲਿਖਿਆ ਹੈ, ‘‘ਸਾਰੇ ਠੀਕ-ਠਾਕ ਹਨ।’’ ਖਿਡਾਰੀਆਂ ਦੀ ਉਮਰ 11 ਤੋਂ 16 ਸਾਲਾਂ ਦਰਮਿਆਨ ਸੀ, ਜਿਹੜੇ ਬੀਤੀ 23 ਜੂਨ ਨੂੰ ਫੁਟਬਾਲ ਪ੍ਰੈਕਟਿਸ ਤੋਂ ਬਾਅਦ ਪਹਾੜਾਂ ਵੱਲ ਨਿਕਲ ਗਏ ਤੇ ਭਾਰੀ ਬਾਰਸ਼ ਕਾਰਨ ਗੁਫਾ ਵਿੱਚ       ਫਸ ਗਏ।
ਨੌਂ ਦਿਨਾਂ ਬਾਅਦ ਦੋ ਬ੍ਰਿਟਿਸ਼ ਗ਼ੋਤਾਖ਼ੋਰਾਂ ਨੇ ਇਨ੍ਹਾਂ ਦਾ ਪਤਾ ਲਾਇਆ ਤੇ ਇਨ੍ਹਾਂ ਤੱਕ ਪੁੱਜੇ। ਇਸ ਤੋਂ ਬਾਅਦ ਇਨ੍ਹਾਂ ਨੂੰ ਬਾਹਰ ਕੱਢਣ ਲਈ ਕਈ ਤਰ੍ਹਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਇਕ ਗ਼ੋਤਾਖ਼ੋਰ ਦੀ ਜਾਨ ਵੀ ਜਾਂਦੀ ਰਹੀ। ਇਨ੍ਹਾਂ ਤੱਕ ਪੁੱਜਣ ਲਈ ਪਹਾੜ ਵਿੱਚ ਸੁਰੰਗਾਂ ਵੀ ਪੁੱਟੀਆਂ ਗਈਆਂ ਪਰ ਆਖ਼ਰ ਇਨ੍ਹਾਂ ਨੂੰ ਗੁਫਾ ਦੇ ਆਮ ਰਸਤੇ ਰਾਹੀਂ ਹੀ ਬਾਹਰ ਕੱਢਿਆ ਜਾ ਸਕਿਆ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਚੀਨ ਨੇ ਟ੍ਰੇਡ ਵਾਰ ਵਿਚਾਲੇ ਅਮਰੀਕੀ ਦੂਤ ਨੂੰ ਕੀਤਾ ਤਲਬ

ਬੀਜਿੰਗ ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਅਮਰੀਕਾ ਅਤੇ ਚੀਨ ਵਿਚਾਲੇ ਰਿਸ਼ਤਿਆਂ 'ਚ ਵਧਦੀ ਖਟਾਸ ਖਤਮ ਹੋਣ ਦੀ ਬਜਾਏ ਹੋਰ ਵਧਦੀ ਹੀ ਜਾ ਰਹੀ ਹੈ। ਅਮਰੀਕਾ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਖਿਲਾਫ ਆਵਾਜ਼ ਚੁੱਕਦੇ ਹੋਏ ਹੁਣ ਚੀਨ ਨੇ ਅਮਰੀਕੀ ਦੂਤ ਨੂੰ ਤਲਬ ਕੀਤਾ ਹੈ। ਚੀਨ ਨੇ ਰੂਸ ਤੋਂ ਆਧੁਨਿਕ ਲੜਾਕੂ ਜਹਾਜ਼ ਅਤੇ ਮਿਜ਼ਾਇਲ ਸਿਸਟਮ ਦੀ ਖਰੀਦਾਰੀ ਲਈ ਚੀਨੀ ਫੌਜ ਯੂਨਿਟਾਂ 'ਤੇ ਅਮਰੀਕਾ ਵੱਲੋਂ ਲਾਈਆਂ ਗਈਆਂ ਪਾਬੰਦੀਆਂ 'ਤੇ ਆਪਣਾ ਅਧਿਕਾਰਕ ਵਿਰੋਧ ਜਤਾਇਆ ਹੈ।

ਚੀਨ ਨੇ ਅਸ਼ਲੀਲ ਸਮੱਗਰੀਆਂ ਲਈ 4000 ਵੈੱਬਸਾਈਟ ਕੀਤੇ ਬੰਦ

ਬੀਜਿੰਗ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਚੀਨ ਨੇ ਨੁਕਸਾਨਦੇਹ ਸੂਚਨਾ ਤੇ ਖਾਸਤੌਰ 'ਤੇ ਅਸ਼ਲੀਲ ਸਮੱਗਰੀਆਂ ਖਿਲਾਫ ਤਿੰਨ ਮਹੀਨੇ ਦੇ ਰਾਸ਼ਟਰੀ ਪੱਧਰ ਅਭਿਆਨ ਦੇ ਤਹਿਤ 4000 ਤੋਂ ਵਧ ਵੈੱਬਸਾਈਟ ਤੇ ਅਕਾਊਂਟ ਬੰਦ ਕਰ ਦਿੱਤੇ ਹਨ। ਸਰਕਾਰੀ ਮੀਡੀਆ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਅਭਿਆਨ 'ਨੈਸ਼ਨਲ ਆਫਿਸ ਅਗੈਂਸਟ ਪੋਰਨੋਗ੍ਰਾਫੀ ਐਂਡ ਇਲੀਗਲ ਵੈੱਬਸਾਈਟ' ਤੇ 'ਸਟੇਟ ਐਡਮਨੀਸਟ੍ਰੇਸ਼ਨ ਆਫ ਪ੍ਰੈੱਸ ਐਂਡ ਪਬਲਿਕੇਸ਼ਨ' ਨੇ ਮਈ 'ਚ ਸੰਯੁਕਤ ਤੌਰ 'ਤੇ ਅਭਿਆਨ ਸ਼ੁਰੂ ਕੀਤਾ ਸੀ।

ਇਸਲਾਮਿਕ ਸਟੇਟ ਨੇ ਲਈ ਈਰਾਨ 'ਚ ਪਰੇਡ 'ਤੇ ਹਮਲੇ ਦੀ ਜ਼ਿੰਮੇਦਾਰੀ

ਬੇਰੂਤ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਇਸਲਾਮਿਕ ਸਟੇਟ ਸਮੂਹ ਨੇ ਸ਼ਨੀਵਾਰ ਨੂੰ ਦੱਖਣ-ਪੱਛਮੀ ਈਰਾਨ 'ਚ ਫੌਜੀ ਪਰੇਡ 'ਤੇ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਸਮੂਹ ਦੀ ਪ੍ਰਚਾਰ ਏਜੰਸੀ ਅਮਾਕ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਇਮਰਾਨ ਨੇ ਭਾਰਤ ਦੇ ਇਨਕਾਰ ਨੂੰ ‘ਹੰਕਾਰ’ ਦੱਸਿਆ

ਇਸਲਾਮਾਬਾਦ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਭਾਰਤ ਵੱਲੋਂ ਨਿਊਯਾਰਕ ’ਚ ਵਿਦੇਸ਼ ਮੰਤਰੀ ਪੱਧਰ ਦੀ ਬੈਠਕ ਰੱਦ ਕਰਨ ਦੇ ਫ਼ੈਸਲੇ ਨੂੰ ‘ਹੰਕਾਰ’ ਦੱਸਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ ਨਵੀਂ ਦਿੱਲੀ ਦੇ ਨਾਂਹ-ਪੱਖੀ ਹੁੰਗਾਰੇ ਤੋਂ ਨਿਰਾਸ਼ ਹਨ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਾਂਤੀ ਵਾਰਤਾ ਸ਼ੁਰੂ ਕਰਨ ਦੇ ਸੱਦੇ ਦਾ ਭਾਰਤ ਵੱਲੋਂ ਅਪਣਾਏ ਹੰਕਾਰੀ ਅਤੇ ਨਾਂਹ-ਪੱਖੀ ਰਵੱਈਏ ਤੋਂ ਉਹ ਨਿਰਾਸ਼ ਹਨ। ਉਨ੍ਹਾਂ ਕਿਹਾ,

ਹਰਿਮੰਦਰ ਸਾਹਿਬ ਨਤਮਸਤਕ ਹੋਣਗੇ ਯੂਐਨ ਮੁਖੀ ਗੁਟੇਰੇਜ਼

ਸੰਯੁਕਤ ਰਾਸ਼ਟਰ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਦੇ ਦੌਰੇ ’ਤੇ ਆ ਰਹੇ ਹਨ। ਮਹਾਤਮਾ ਗਾਂਧੀ ਦੇ ਜਨਮ ਦੀ 150ਵੀਂ ਸਾਲਗਿਰ੍ਹਾ ਮੌਕੇ ਹੋਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਮੌਕੇ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੋਵੇਗਾ।ਯੂਐਨ ਸਕੱਤਰ ਜਨਰਲ ਦੇ ਉਪ ਤਰਜਮਾਨ ਫ਼ਰਹਾਨ ਹੱਕ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਸਕੱਤਰ ਜਨਰਲ ਪਹਿਲੀ ਅਕਤੂਬਰ ਨੂੰ ਨਵੀਂ ਦਿੱਲੀ ਪਹੁੰਚਣਗੇ।

ਤੂਫ਼ਾਨ ਕਾਰਨ ਓਟਵਾ ਨੇੜਲੇ ਇਲਾਕੇ ਵਿੱਚ ਦਰਜਨਾਂ ਜ਼ਖ਼ਮੀ

ਓਟਵਾ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕੈਨੇਡਾ ਦੀ ਰਾਜਧਾਨੀ ਓਟਵਾ ਨੇੜਲੇ ਇਲਾਕੇ ਗੈਟਿਨਊ ਵਿੱਚ ਸ਼ੁੱਕਰਵਾਰ ਨੂੰ ਆਏ ਤੂਫ਼ਾਨ ਕਾਰਨ ਦਰਜਨਾਂ ਵਿਅਕਤੀ ਜ਼ਖ਼ਮੀ ਹੋ ਗਏ। ਇਸ ਦੌਰਾਨ ਕਈ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ ਤੇ ਕਾਰਾਂ ਪਲਟ ਗਈਆਂ।

ਇਰਾਨ ਘੱਟ ਗਿਣਤੀਆਂ ਦੇ ਘਾਣ ਤੋਂ ਬਾਜ਼ ਆਏ: ਪੌਂਪੀਓ

ਵਾਸ਼ਿੰਗਟਨ ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਪ੍ਰਸ਼ਾਸਕੀ ਅਮਲੇ ਨੂੰ ਮੁਲਕ ਅਤੇ ਮੁਲਕ ਤੋਂ ਬਾਹਰ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨ ਤੇ ਇਸ ਨੂੰ ਬਰਕਰਾਰ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਮਹਿਸੂਸ ਕਰਦਾ ਹੈ ਕਿ ਦੁਨੀਆ ਦੇ ਕਈ ਮੁਲਕਾਂ ਵਿੱਚ ਧਾਰਮਿਕ ਆਜ਼ਾਦੀ ਗੰਭੀਰ ਖ਼ਤਰੇ ਵਿੱਚ ਹੈ ਤੇ ਪਾਬੰਦੀਆਂ ਝੱਲ ਰਹੀ ਹੈ। ਇੱਥੇ 13ਵੇਂ ਸਾਲਾਨਾ ‘ਵੈਲਿਊਸ ਵੋਟਰ ਸਮਿੱਟ’ ਨੂੰ

ਬੰਦੂਕਧਾਰੀ ਵੱਲੋਂ ਇਰਾਨੀ ਫ਼ੌਜੀ ਪਰੇਡ ਉੱਤੇ ਹਮਲਾ, 29 ਹਲਾਕ

ਤਹਿਰਾਨ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇਰਾਨ ਦੇ ਦੱਖਣ-ਪੱਛਮੀ ਹਿੱਸੇ ਵਿੱਚ ਸ਼ਨਿਚਰਵਾਰ ਨੂੰ ਇਕ ਬੰਦੂਕਧਾਰੀ ਨੇ ਸਾਲਾਨਾ ਫ਼ੌਜੀ ਪਰੇਡ ’ਤੇ ਹਮਲਾ ਕਰਕੇ 29 ਜਣਿਆਂ ਦੀ ਹੱਤਿਆ ਕਰ ਦਿੱਤੀ। ਇਸ ਦੌਰਾਨ 53 ਹੋਰ ਜ਼ਖ਼ਮੀ ਵੀ ਹੋ ਗਏ। ਇਰਾਨ ਦਾ ਇਹ ਇਲਾਕਾ ਵੱਡੇ ਤੇਲ ਉਤਪਾਦਕ ਵਜੋਂ ਜਾਣਿਆ ਜਾਂਦਾ ਹੈ। ਇਸਲਾਿਮਕ ਸਟੇਟ ਨੇ ਜ਼ਿੰਮੇਵਾਰੀ ਲੈ ਲਈ ਹੈ। ਵੇਰਵਿਆਂ ਮੁਤਾਬਕ ‘ਆਹਵਾਜ਼’ ਨਾਂ ਦੀ ਜਗ੍ਹਾ ’ਤੇ ਹੋ ਰਹੀ ਇਸ ਫ਼ੌਜੀ ਪਰੇਡ ਦੌਰਾਨ ਬੰਦੂਕਧਾਰੀ ਨੇ ਮਾਰਚ ਕਰ ਰਹੇ ਸੁਰੱਖਿਆ ਬਲਾਂ,

ਜਸਟਿਸ ਲੋਯਾ ਦੀ ਮੌਤ ਬਾਰੇ ਭੇਤ ਨਸ਼ਰ ਕਰਨ ਵਾਲੇ ਪੱਤਰਕਾਰ ਦਾ ਸਨਮਾਨ

ਸਰੀ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਇੰਡੀਅਨਜ਼ ਐਬਰੌਡ ਫੌਰ ਪਲੂਰਲਿਸਟ ਇੰਡੀਆ (ਆਈਏਪੀਆਈ) ਨੇ ਜਸਟਿਸ ਬੀ ਐੱਚ ਲੋਯਾ ਦੀ ਭੇਤਭਰੇ ਹਾਲਾਤ ਵਿੱਚ ਹੋਈ ਮੌਤ ਬਾਰੇ ਭੇਤ ਖੋਲ੍ਹਣ ਵਾਲੇ ਪੱਤਰਕਾਰ ਨਿਰੰਜਨ ਟਕਲੇ ਦਾ ਡੈਲਟਾ ਵਿੱਚ ਸਮਾਗਮ ਦੌਰਾਨ ਸਨਮਾਨ ਕੀਤਾ। ਉਹ ਸਾਊਥ ਏਸ਼ੀਅਨ ਨੈੱਟਵਰਕ ਫੌਰ ਸੈਕੁਲਰਿਜ਼ਮ ਐਂਡ ਡੈਮੋਕਰੇਸੀ (ਐੱਸਏਐੱਨਐੱਸਡੀ) ਦੇ ਸੱਦੇ ਉੱਤੇ ਵੈਨਕੂਵਰ ਆਏ ਹੋਏ ਸਨ।

ਅਮਰੀਕਾ ’ਚ ਭਾਰਤੀ ਮਹਿਲਾਵਾਂ ਤੋਂ ਰੁਜ਼ਗਾਰ ਖੁੱਸੇਗਾ

ਵਾਸ਼ਿੰਗਟਨ,,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਟਰੰਪ ਪ੍ਰਸ਼ਾਸਨ ਨੇ ਇਕ ਫੈਡਰਲ ਅਦਾਲਤ ਨੂੰ ਦੱਸਿਆ ਹੈ ਕਿ ਐਚ-4 ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਰੱਦ ਕਰਨ ਦਾ ਫ਼ੈਸਲਾ ਤਿੰਨ ਕੁ ਮਹੀਨਿਆਂ ’ਚ ਲਏ ਜਾਣ ਦੀ ਆਸ ਹੈ। ਸਰਕਾਰ ਦੀ ਇਸ ਕਾਰਵਾਈ ਦਾ ਭਾਰਤੀ ਮਹਿਲਾ ਪਰਵਾਸੀਆਂ ’ਤੇ ਖਾਸਾ ਅਸਰ ਪੈਣ ਦੇ ਆਸਾਰ ਹਨ ਕਿਉਂਕਿ ਓਬਾਮਾ ਪ੍ਰਸ਼ਾਸਨ ਵੇਲੇ ਜਾਰੀ ਕੀਤੇ ਇਨ੍ਹਾਂ ਵੀਜ਼ਿਆਂ ਦਾ ਵੱਡਾ ਲਾਭ ਭਾਰਤੀ ਮਹਿਲਾਵਾਂ ਨੂੰ ਮਿਲਿਆ ਸੀ।

ਨਹੀਂ ਕੀਤੀ ਟਰੰਪ ਨਾਲ ਬੈਠਕ ਦੀ ਬੇਨਤੀ: ਈਰਾਨ

ਜਿਨੇਵਾ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :    ਈਰਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬੈਠਕ ਲਈ ਬੇਨਤੀ ਨਹੀਂ ਕੀਤੀ। ਈਰਾਨ ਪੱਤਰਕਾਰ ਏਜੰਸੀ ਆਈ.ਆਰ.ਐੱਨ.ਏ. ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਹਿਰਮ ਕਾਸਮੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸ਼੍ਰੀ ਕਾਸਮੀ ਨੇ ਕਿਹਾ ਕਿ ਈਰਾਨ ਨੇ ਟਰੰਪ ਨਾਲ ਬੈਠਕ ਦੇ ਲਈ ਅਜੇ ਬੇਨਤੀ ਨਹੀਂ ਕੀਤੀ ਹੈ।ਏਜੰਸੀ ਦੇ ਮੁਤਾਬਕ ਇਕ ਵਿਦੇਸ਼ੀ ਪੱਤਰਕਾਰ ਏਜੰਸੀ ਨੇ ਸੰਯੁਕਤ ਰਾਸ਼ਟਰ 'ਚ ਅਮਰੀਕੀ

ਮਲੇਸ਼ੀਆ 'ਚ ਸਮਲਿੰਗੀ ਵਿਆਹ ਸਵਿਕਾਰਯੋਗ ਨਹੀਂ : ਮਹਾਥਿਰ ਮੁਹੰਮਦ

ਕੁਆਲਾਲੰਪੁਰ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਥਿਰ ਮੁਹੰਮਦ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਚਾਹੇ ਹੀ ਵਿਦੇਸ਼ਾਂ 'ਚ ਸਮਲਿੰਗੀ ਵਿਆਹ ਨੂੰ ਮਨੁੱਖੀ ਅਧਿਕਾਰ ਮੰਨਿਆ ਜਾ ਰਿਹਾ ਹੈ ਕਿਉਂਕਿ ਇਥੇ ਸਮਲਿੰਗੀਆਂ, ਬਾਇਸੈਕਸੁਅਲ ਤੇ ਕਿੰਨਰਾਂ ਦੇ ਵਿਚਾਲੇ ਵਿਆਹ ਨੂੰ ਕਦੇ ਵੀ ਸਵਿਕਾਰ ਨਹੀਂ ਕੀਤਾ ਜਾ ਸਕਦਾ। ਸ਼੍ਰੀ ਮੁਹੰਮਦ ਨੇ ਪੱਤਰਕਾਰਾਂ ਨੂੰ ਦੱਸਿਆ, ''ਮਲੇਸ਼ੀਆ 'ਚ ਕੁਝ ਗੱਲਾਂ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਚਾਹੇ ਹੀ ਪੱਛਮੀ ਦੇਸ਼ਾਂ '

ਸਾਊਦੀ ਅਦਾਲਤ ਨੇ ਮਹਿਲਾ ਨੂੰ ਪਾਸਪੋਰਟ ਬਣਾਉਣ ਦੀ ਦਿੱਤੀ ਇਜਾਜ਼ਤ, 'ਪੁਰਸ਼ ਸਰਪ੍ਰਸਤੀ 'ਤੇ ਬਹਿਸ ਸ਼ੁਰੂ

ਰਿਆਦ ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸਾਊਦੀ ਅਦਾਲਤ ਨੇ ਇਕ ਮਹਿਲਾ ਦੇ ਪੱਖ ਵਿਚ ਫੈਸਲਾ ਸੁਣਾਇਆ ਹੈ। ਮਹਿਲਾ ਦੇ ਪਿਤਾ ਨੇ ਫੈਸਲਾ ਕੀਤਾ ਸੀ ਕਿ ਉਸ ਦਾ ਪਾਸਪੋਰਟ ਨਹੀਂ ਬਣੇਗਾ, ਜਿਸ ਨੂੰ ਮਹਿਲਾ ਨੇ ਅਦਾਲਤ ਵਿਚ ਚੁਣੌਤੀ ਦਿੱਤੀ ਸੀ। ਇਸ ਫੈਸਲੇ ਦੇ ਬਾਅਦ ਦੇਸ਼ ਵਿਚ ਵਿਵਾਦਮਈ 'ਮੇਲ ਗਾਰਡੀਅਨਸ਼ਿਪ ਸਿਸਟਮ' (ਮਰਦ ਸਰਪ੍ਰਸਤੀ ਸਿਸਟਮ) ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਰੂੜ੍ਹੀਵਾਦੀ ਸਾਮਰਾਜ ਵਿਚ ਔਰਤਾਂ ਨੂੰ ਯਾਤਰਾ ਕਰਨ, ਵਿਆਹ ਕਰਨ ਅਤੇ ਹੋਰ ਕੰਮਾਂ ਨੂੰ ਕਰਨ ਲਈ ਪੁਰਸ਼ ਸਰਪ੍ਰਸਤਾਂ ਮਤਲਬ ਆਪਣੇ ਪਿਤਾ, ਪਤੀ ਜਾਂ ਹੋਰ ਪੁਰਸ਼ ਰਿਸ਼ਤੇਦਾਰਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ।

ਵੀਅਤਨਾਮ ਦੇ ਰਾਸ਼ਟਰਪਤੀ ਤ੍ਰਾਨ ਦਾਈ ਕਵਾਂਗ ਦਾ ਦੇਹਾਂਤ

ਹਨੋਈ ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਵੀਅਤਨਾਮ ਦੇ ਰਾਸ਼ਟਰਪਤੀ ਤ੍ਰਾਨ ਦਾਈ ਕਵਾਂਗ ਦਾ ਗੰਭੀਰ ਬੀਮਾਰੀ ਦੇ ਬਾਅਦ 61 ਸਾਲ ਦੀ ਉਮਰ ਵਿਚ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਸਰਕਾਰੀ ਮੀਡੀਆ ਨੇ ਇਹ ਖਬਰ ਦਿੱਤੀ।

ਕਿਮ ਤੇ ਮੂਨ ਨੇ ਪਵਿੱਤਰ ਜਵਾਲਾਮੁਖੀ ’ਤੇ ਹੱਥ ਮਿਲਾਏ

ਸਿਓਲ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਨੇ ਵੀਰਵਾਰ  ਉੱਤਰੀ ਕੋਰੀਆ ਦੇ ਜਵਾਲਾਮੁਖੀ ’ਤੇ ਹੱਥ ਮਿਲਾਏ। ਇਸ ਜਵਾਲਾਮੁਖੀ ਨੂੰ ਦੇਸ਼ ਵਿਚ ਬਹੁਤ  ਪਵਿੱਤਰ ਮੰਨਿਆ ਜਾਂਦਾ ਹੈ। ਦੋਵੇਂ ਆਗੂ ਉੱਤਰੀ ਕੋਰੀਆ ਅਤੇ ਚੀਨ ਦੀ ਸਰਹੱਦ ’ਤੇ ਸਥਿਤ  ਉਕਤ ਜਵਾਲਾਮੁਖੀ ਵਾਲੀ ਪਹਾੜੀ ਤੱਕ ਗਏ ਅਤੇ ਤਸਵੀਰਾਂ ਖਿਚਵਾਈਆਂ। ਇਕ ਦਿਨ ਪਹਿਲਾਂ  ਹੀ ਦੋਵਾਂ ਆਗੂਆਂ ਨੇ ਕਈ ਸਮਝੌਤਿਆਂ ’ਤੇ ਹਸਤਾਖਰ ਕੀਤੇ ਸਨ।

ਨੀਲ ਆਰਮਸਟਰਾਂਗ ਉਤੇ ਆਧਾਰਿਤ ‘ਫ਼ਸਟ ਮੈਨ’ 12 ਅਕਤੂਬਰ ਨੂੰ ਹੋਵੇਗੀ ਰਿਲੀਜ਼

ਲਾਸ ਏਂਜਲਸ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਹੌਲੀਵੁੱਡ ਅਦਾਕਾਰ ਰਿਆਨ ਗੌਸਲਿੰਗ ਤੇ ਕਲੇਅਰ ਫੌਏ ਦੀ ਅਦਾਕਾਰੀ ਵਾਲੀ ਫ਼ਿਲਮ ‘ਫ਼ਸਟ ਮੈਨ’ ਭਾਰਤ ਵਿੱਚ 12 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮਸਾਜ਼ ਡੇਮੀਅਨ ਚੇਜ਼ਲੇ ਵੱਲੋਂ

ਸ਼ਰੀਫ਼ ਪਰਿਵਾਰ ਦੀ ਰਿਹਾਈ ਕਾਨੂੰਨ ਮੁਤਾਬਕ ਹੋਣ ਦਾ ਦਾਅਵਾ

ਇਸਲਾਮਾਬਾਦ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਹਾਈ ਕੋਰਟ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਜ਼ਾਵਾਂ ਰੱਦ ਕੀਤੇ ਜਾਣ ਮਗਰੋਂ ਇਕ ਸੀਨੀਅਰ ਪਾਕਿਸਤਾਨੀ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਸ ਰਿਹਾਈ ਲਈ ਪਾਕਿਸਤਾਨ ਤੇ ਸਾਊਦੀ ਅਰਬ ਦੀਆਂ ਸਰਕਾਰਾਂ ਨੇ ਪਰਦੇ ਪਿੱਛੇ ਕੋਈ ਸਮਝੌਤਾ ਨਹੀਂ ਕੀਤਾ। ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਨਾ ਕੋਈ ‘ਡੀਲ’ ਹੋਈ ਹੈ ਤੇ ਨਾ ਕਿਸੇ ਨੂੰ ਕੋਈ ‘ਢੀਲ’ (ਰਿਆਇਤ) ਦਿੱਤੀ ਗਈ ਹੈ। ਇਸਲਾਮਾਬਾਦ ਹਾਈ ਕੋਰਟ ਨੇ ਬੁੱਧਵਾਰ ਨੂੰ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਤੇ ਜਵਾਈ ਕੈਪਟਨ ਮੁਹੰਮਦ ਸਫ਼ਦਰ ਨੂੰ ਏਵਨਫੀਲਡ ਭ੍ਰਿਸ਼ਟਾਚਾਰ ਕੇਸ ਵਿੱਚ ਸੁਣਾਈ ਜੇਲ੍ਹ ਦੀ ਸਜ਼ਾ ਰੱਦ ਕਰਦਿਆਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚੋਂ ਰਿਹਾਅ ਕਰਨ ਦੇ ਹੁਕਮ ਕੀਤੇ ਸਨ।

ਤਨਜ਼ਾਨੀਆ ਵਿੱਚ ਕਿਸ਼ਤੀ ਡੁੱਬਣ ਕਾਰਨ 126 ਹਲਾਕ

ਨੈਰੋਬੀ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਤਨਜ਼ਾਨੀਆ ਵਿੱਚ ਵਿਕਟੋਰੀਆ ਝੀਲ ਵਿੱਚ ਇਕ ਕਿਸ਼ਤੀ ਦੇ ਡੁੱਬਣ ਨਾਲ ਘੱਟੋ ਘੱਟ 126 ਵਿਅਕਤੀਆਂ ਦੀ ਮੌਤ ਹੋ ਗਈ। ਬਚਾਅ ਕਰਮੀ ਬਾਕੀ ਡੁੱਬੇ ਲੋਕਾਂ ਦੀ ਤਲਾਸ਼ ਵਿੱਚ ਜੁਟੇ ਹੋਏ ਹਨ। ਮੀਡੀਆ ਮੁਤਾਬਕ ਐਮ ਵੀ ਨਾਯੇਰੇਰੀ ਨਾਂ ਦੀ ਕਿਸ਼ਤੀ ’ਚ ਸਮਰੱਥਾ ਤੋਂ ਦੁੱਗਣੇ ਕਰੀਬ 200 ਯਾਤਰੀ ਸਵਾਰ ਸਨ। ਇਹ ਕਿਸ਼ਤੀ ਵੀਰਵਾਰ ਨੂੰ ਉਕਾਰਾ ਦੀਪ ’ਤੇ ਤੱਟ ਦੇ ਕੋਲ ਡੁੱਬ ਗਈ। ਤਨਜ਼ਾਨੀਆ ਦੇ ਪੁਲੀਸ ਮੁਖੀ ਸਿਮੋਨ ਸਿਰੋ ਨੇ ਸਰਕਾਰੀ ਰੇਡੀਓ

ਸੰਵਾਦ ਤੋਂ ਇਲਾਵਾ ਭਾਰਤ ਦੀਆਂ ਹੋਰ ਕਈ ਤਰਜੀਹਾਂ: ਕੁਰੈਸ਼ੀ

ਇਸਲਾਮਾਬਾਦ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਭਾਰਤ ਵੱਲੋਂ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਅਗਲੇ ਦਿਨਾਂ ਵਿੱਚ ਨਿਊਯਾਰਕ ਵਿੱਚ ਹੋਣ ਵਾਲੀ ਤਜਵੀਜ਼ਤ ਮੀਟਿੰਗ ਨੂੰ ਰੱਦ ਕੀਤੇ ਜਾਣ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਨਵੀਂ ਦਿੱਲੀ ’ਚ ਇਕ ਅਜਿਹਾ ਕਥਿਤ ਸਮੂਹ ਹੈ, ਜੋ ਨਹੀਂ ਚਾਹੁੰਦਾ ਹੈ ਕਿ ਦੋਵਾਂ ਮੁਲਕਾਂ ਵਿੱਚ ਸੰਵਾਦ ਤੁਰੇ। ਉਨ੍ਹਾਂ ਕਿਹਾ ਕਿ ‘ਸੰਵਾਦ ਤੋਂ ਇਲਾਵਾ ਭਾਰਤ ਦੀਆਂ ਹੋਰ ਵੀ ਕਈ ਤਰਜੀਹਾਂ’ ਹਨ।

ਅਮਰੀਕੀ ਵੇਅਰਹਾਊਸ ’ਚ ਗੋਲੀਬਾਰੀ, ਤਿੰਨ ਹਲਾਕ

ਵਾਸ਼ਿੰਗਟਨ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੂਰਬੀ ਅਮਰੀਕਾ ਦੇ ਮੈਰੀਲੈਂਡ ਸੂਬੇ ਵਿੱਚ ਵੀਰਵਾਰ ਨੂੰ ਮਹਿਲਾ ਵੱਲੋਂ ਵੇਅਰਹਾਊਸ ਵਿੱਚ ਕੀਤੀ ਫਾਇਰਿੰਗ ’ਚ ਤਿੰਨ ਜਣੇ ਹਲਾਕ ਜਦੋਂਕਿ ਇੰਨੇ ਹੀ ਲੋਕ ਜ਼ਖ਼ਮੀ ਹੋ ਗਏ। ਇਸੇ ਵੇਅਰਹਾਊਸ ਵਿੱਚ ਕੰਮ ਕਰਦੀ ਇਸ ਮਹਿਲਾ, ਜਿਸ ਦੀ ਪਛਾਣ 26 ਸਾਲਾ ਸਨੋਚੀਆ ਮੋਸਲੇ ਵਜੋਂ ਹੋਈ ਹੈ, ਨੇ ਮਗਰੋਂ ਆਪਣੇ ਸਿਰ ’ਚ ਵੀ ਗੋਲੀ ਮਾਰ ਲਈ। ਹਾਰਫੋਰਡ ਕਾਊਂਟੀ ਦੇ ਸ਼ੈਰਿਫ਼ ਜੈਫ਼ ਗੈਹਲਰ ਨੇ ਦੱਸਿਆ ਕਿ ਮੋਸਲੇ ਮੈਰੀਲੈਂਡ ਸੂਬੇ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0064693977
Copyright © 2018, Panjabi Times. All rights reserved. Website Designed by Mozart Infotech