ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਤੈਰਾਕੀ ਮੁਕਾਬਲੇ ’ਚ ਗੁਰਵੀਰ ਨੇ ਜਿੱਤੇ ਤਿੰਨ ਤਗ਼ਮੇ

July 11, 2018 02:22 PM

ਐਸ.ਏ.ਐਸ.ਨਗਰ (ਮੁਹਾਲੀ),10 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਗੁਰਵੀਰ ਕੌਰ ਨੇ ਜਲੰਧਰ ਵਿੱਚ ਹੋਈ 43ਵੀਂ ਜੂਨੀਅਰ ਪੰਜਾਬ ਰਾਜ ਤੈਰਾਕੀ ਅਤੇ ਵਾਟਰ ਪੋਲੋ ਚੈਂਪੀਅਨਸ਼ਿਪ ਵਿੱਚ ਤਿੰਨ ਤਗ਼ਮੇ ਜਿੱਤੇ ਹਨ। ਸਕੂਲ ਦੀ ਪ੍ਰਿੰਸੀਪਲ ਰਣਜੀਤ ਬੇਦੀ ਨੇ ਦੱਸਿਆ ਕਿ ਜਲੰਧਰ ਵਿੱਚ ਨੇਪਰੇ ਚੜ੍ਹੀ ਚੈਂਪੀਅਨਸ਼ਿਪ ਵਿੱਚ ਗੁਰਵੀਰ ਨੇ ਦੋ ਚਾਂਦੀ ਦੇ ਅਤੇ ਇੱਕ ਕਾਂਸੀ ਦਾ ਤਗ਼ਮਾ ਹਾਸਿਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਾਨ ਮੈਡੀਕਲ ਦੀ ਪੜ੍ਹਾਈ ਕਰ ਰਹੀ ਇਸ ਵਿਦਿਆਰਥਣ ਨੇ ਚਾਰ ਗੁਣਾ ਦੋ ਸੌ ਮੀਟਰ ਫਰੀ ਸਟਾਈਲ ਅਤੇ ਚਾਰ ਗੁਣਾ ਸੌ ਮੀਟਰ ਮੈਡਲੇ ਰਿਲੇਅ ਮੁਕਾਬਲਿਆਂ ਵਿੱਚ ਚਾਂਦੀ ਦੇ ਤਗ਼ਮੇ ਜਿੱਤੇ ਹਨ। ਉਨ੍ਹਾਂ ਦੱਸਿਆ ਕਿ ਇਸੇ ਵਿਦਿਆਰਥਣ ਨੇ ਚਾਰ ਗੁਣਾ ਸੌ ਫਰੀ ਸਟਾਈਲ ਤੈਰਾਕੀ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਹਾਸਿਲ ਕੀਤਾ ਹੈ। ਉਨ੍ਹਾਂ ਜੇਤੂ ਵਿਦਿਆਰਥਣ ਅਤੇ ਉਸ ਦੇ ਖੇਡ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਗੁਰਵੀਰ ਦੇ ਭਵਿੱਖੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਲੱਖਾਂ ਰੁਪਏ ਬਟੋਰਨ ਵਾਲੀ ਟਰੈਵਲ ਏਜੰਸੀ ਖ਼ਿਲਾਫ਼ ਧਰਨਾ

ਤਰਨ ਤਾਰਨ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀਆਂ ਕਥਿਤ ਠੱਗੀਆਂ ਮਾਰਨ ਵਾਲੀ ਟਰੈਵਲ ਏਜੰਸੀ ਦੇ ਪੀੜਤ ਲੋਕਾਂ ਵਲੋਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਝੰਡੇ ਹੇਠ ਕੱਲ੍ਹ ਇੱਥੇ ਦਿਨ ਭਰ ਲਈ ਧਰਨਾ ਦਿੱਤਾ ਗਿਆ| ਧਰਨਾਕਾਰੀਆਂ ਦੇ ਰੋਹ ਨੂੰ ਦੇਖਦਿਆਂ ਪੁਲੀਸ ਨੂੰ ਮੌਕੇ ’ਤੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕਰਨੇ ਪਏ| ਧਰਨਾਕਾਰੀਆਂ ਵਲੋਂ ਏਜੰਸੀ ਦੇ ਮੁਲਾਜ਼ਮਾਂ ਨੂੰ ਘੰਟਿਆਂ ਤੱਕ ਦਫ਼ਤਰ ਅੰਦਰ ਬੰਦ ਕਰ ਦਿੱਤਾ ਗਿਆ ਅਤੇ ਸਥਿਤੀ ਨੂੰ ਸ਼ਾਂਤ ਕਰਨ ਲਈ ਦੇਰ ਸ਼ਾਮ ਪੁਲੀਸ ਵਲੋਂ ਮਾਮਲੇ ਵਿਚ ਦਖ਼ਲ-ਅੰਦਾਜ਼ੀ ਕੀਤੀ ਗਈ। ਇਸ ਤਹਿਤ ਏਜੰਸੀ ਦੇ ਪ੍ਰਬੰਧਕਾਂ ਵਲੋਂ ਪੀੜਤ ਲੋਕਾਂ ਕੋਲੋਂ ਲਏ ਪੈਸਿਆਂ ਦੇ ਕੁਝ ਹਿੱਸੇ ਦੇ ਚੈੱਕ ਮੌਕੇ ’ਤੇ ਹੀ ਜਾਰੀ ਕੀਤੇ ਗਏ ਅਤੇ ਰਹਿੰਦੀ ਰਕਮ ਛੇਤੀ ਦੇਣ ਲਈ ਲਿਖਤੀ ਇਕਰਾਰਨਾਮਾ ਕੀਤਾ|

ਵਿਧਾਇਕ ਨੇ 28 ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ

ਅੰਮ੍ਰਿਤਸਰ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਅੱਜ ਪਿੰਡ ਗੁਮਾਨਪੁਰਾ ਵਿਚ ਕੋਆਪਰੇਟਿਵ ਸੁਸਾਇਟੀ ਵੱਲੋਂ ਲਗਾਏ ਕੈਂਪ ਦੌਰਾਨ 28 ਕਿਸਾਨਾਂ ਨੂੰ 17.49 ਲੱਖ ਰੁਪਏ ਦੇ ਕਰਜ਼ਾ ਮੁਆਫ਼ੀ ਸਰਟੀਫਿਕੇਟ ਤਕਸੀਮ ਕੀਤੇ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਕਿਸਾਨਾਂ ਵਲੋਂ ਪ੍ਰਾਈਵੇਟ ਬੈਂਕਾਂ ਤੋਂ ਲਏ ਕਰਜ਼ੇ ਵੀ ਮੁਆਫ਼ ਕਰੇਗੀ। ੳੁਨ੍ਹਾਂ ਕਿਹਾ ਕਿ 69 ਸੀਮਾਂਤ ਕਿਸਾਨਾਂ ਨੂੰ ਹਲਕਾ ਪੱਛਮੀ ਵਿੱਚ 22.38 ਲੱਖ ਰੁਪਏ ਦੇ ਕਰਜ਼ਾ ਮੁਆਫੀ ਸਰਟੀਫਿਕੇਟ ਦਿੱਤੇ ਜਾ ਚੁੱਕੇ ਹਨ।

ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਖ ਵੱਖ ਥਾਈਂ ਮੋਮਬੱਤੀ ਮਾਰਚ

ਅੰਮ੍ਰਿਤਸਰ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੁਲਵਾਮਾ ਵਿਚ ਅਤਿਵਾਦੀ ਹਮਲੇ ਵਿਚ ਸ਼ਹੀਦ ਸੀਆਰਪੀਐਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਅੱਜ ਸ਼ਾਮ ਨੂੰ ‘ਆਪ’ ਵਲੋਂ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਸਬੰਧ ਵਿਚ ‘ਆਪ’ ਦੇ ਕਾਰਕੁੰਨ ਦਫ਼ਤਰ ਵਿਚ ਇਕੱਠੇ ਹੋਏ ਤੇ ਮੁੜ ਉਨ੍ਹਾਂ ਨੇ ਭੰਡਾਰੀ ਪੁਲ ‘ਤੇ ਕੈਂਡਲ ਮਾਰਚ ਕੀਤਾ। ਇਹ ਕੈਂਡਲ ਮਾਰਚ ਜ਼ਿਲ੍ਹਾ ਪ੍ਰਧਾਨ ਅਸ਼ੋਕ ਤਲਵਾਰ ਦੀ ਅਗਵਾਈ ਹੇਠ ਕੀਤਾ ਗਿਆ। ਉਨ੍ਹਾਂ ਆਖਿਆ ਕਿ ਸੀਆਰਪੀਐਫ ਦੇ ਜਵਾਨਾਂ ‘ਤੇ ਹੋਇਆ ਹਮਲਾ ਨਿੰਦਣਯੋਗ ਹੈ।

ਸੜਕ ਹਾਦਸੇ ਵਿਚ ਕਾਰ ਸਵਾਰ ਹਲਾਕ

ਧਾਰੀਵਾਲ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਨਜ਼ਦੀਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਚ ਧਾਰੀਵਾਲ-ਬਟਾਲਾ ਨੈਸ਼ਨਲ ਹਾਈਵੇਅ ’ਤੇ ਬੀਤੀ ਦੇਰ ਰਾਤ ਕਾਰ ਕਿਸੇ ਅਣਪਛਾਤੇ ਵਾਹਨ ਨਾਲ ਟੱਕਰਾਉਣ ਕਾਰਨ ਹਾਦਸਗ੍ਰਸਤ ਹੋ ਗਈ। ਇਸ ਕਾਰਨ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮ੍ਰਿਤਕ ਦੀ ਪਛਾਣ ਸਮਸ਼ੇਰਪਾਲ ਸਿੰਘ (38) ਪੁੱਤਰ ਅਰਜਨ ਸਿੰਘ ਵਾਸੀ ਪਿੰਡ ਵੀਲਾ ਬੱਜੂ ਵਜੋਂ ਹੋਈ।

ਖੰਡ ਮਿੱਲ ਅੱਗੇ ਧਰਨੇ ’ਤੇ ਬੈਠੇ ਕਿਸਾਨਾਂ ਉੱਤੇ ਹਮਲੇ ਦੇ ਦੋਸ਼

ਕਾਹਨੂੰਵਾਨ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਗੰਨਾ ਕਾਸ਼ਤਕਾਰਾਂ ਦੀਆਂ ਸਾਲ 2018 ਦੀਆਂ ਅਦਾਇਗੀਆਂ ਨਾ ਕਰਨ ਦੇ ਅਤੇ ਗੰਨਾ ਪਰਚੀਆਂ ਦੀ ਹੇਰਾਫੇਰੀ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਵੱਲੋਂ ਗੰਨਾ ਮਿੱਲ ਕੀੜੀ ਅਫ਼ਗ਼ਾਨਾਂ ਦਾ 15 ਫਰਵਰੀ ਤੋਂ ਘਿਰਾਓ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਵਿੱਚ ਇਲਾਕੇ ਦੇ ਵੱਡੀ ਗਿਣਤੀ ਕਿਸਾਨ ਕਿੜੀ ਖੰਡ ਮਿੱਲ ਦੇ ਗੇਟ ਅੱਗੇ ਧਰਨਾ ਦੇ ਰਹੇ ਹਨ। ਇਨ੍ਹਾਂ ਉੱਤੇ ਅੱਜ ਕੁਝ ਗੁੰਡਾ ਕਿਸਮ ਦੇ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ ਵਿਰੋਧੀਆਂ ਕਿਸਾਨਾਂ ਨਾਲ ਧੱਕਾ ਮੁੱਕੀ ਕਰਨ ਦੇ ਨਾਲ ਨਾਲ ਮਾਰ ਕੁਟਾਈ ਉੱਤੇ ਵੀ ਉਤਾਰੂ ਹੋ ਗਏ। ਇਸ ਝਗੜੇ ਦੌਰਾਨ ਕੁੱਝ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ। ਅਜਿਹੇ ਹਾਲਾਤ ਕਾਰਨ ਕਿਸਾਨ ਮਜ਼ਦੂਰ ਸੰਘਰਸ਼ ਸਭਾ ਅਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਝੰਡੇ ਹੇਠ ਕਿਸਾਨਾਂ ਦਾ ਸੰਘਰਸ਼ ਹੋਰ ਪ੍ਰਚੰਡ ਹੋ ਗਿਆ ਹੈ।

ਖੇਤੀ ਚੁਣੌਤੀਆਂ ਦੇ ਹੱਲ ਲਈ ਠੋਸ ਸਰਕਾਰੀ ਨੀਤੀ ਦੀ ਲੋੜ: ਦੀਪਇੰਦਰ ਸਿੰਘ

ਮੁਕੇਰੀਆਂ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਦੋ ਰੋਜ਼ਾ ਡਾ. ਐੱਮ.ਐੱਸ. ਰੰਧਾਵਾ ਯਾਦਗਾਰੀ ਵਿਰਾਸਤੀ ਮੇਲੇ ਦੌਰਾਨ ਪਹਿਲੇ ਦਿਨ ਕਿਸਾਨ ਮੇਲੇ ਦਾ ਉਦਘਾਟਨ ਕਮਿਸ਼ਨਰ ਪਟਿਆਲਾ ਡਿਵੀਜ਼ਨ ਡਾ. ਦੀਪਇੰਦਰ ਸਿੰਘ ਨੇ ਕੀਤਾ। ਸਮਾਗਮ ਦੀ ਪ੍ਰਧਾਨਗੀ ਸਾਬਕਾ ਡਾਇਰੈਕਟਰ, ਬਾਗਬਾਨੀ ਵਿਭਾਗ, ਡਾ. ਗੁਰਕੰਵਲ ਸਿੰਘ ਨੇ ਕੀਤੀ। ਇਸ ਮੌਕੇ ਡਾ. ਦੀਪਇੰਦਰ ਸਿੰਘ ਨੇ ਕਿਹਾ ਕਿ ਡਾ. ਮਹਿੰਦਰ ਸਿੰਘ ਰੰਧਾਵਾ ਨੇ ਉੱਚ ਅਫ਼ਸਰ ਵਜੋਂ ਲਾਮਿਸਾਲ ਕੰਮ ਕੀਤੇ ਹਨ। ਉਨ੍ਹਾਂ ਹਿੰਦੁਸਤਾਨ ਦੀ ਵੰਡ ਸਮੇਂ ਸ਼ਰਨਾਰਥੀਆਂ ਨੂੰ ਮੁੜ ਵਸਾਉਣ ਲਈ ਯਾਦਗਾਰੀ ਕੰਮ ਕੀਤਾ ਹੈ। ਡਾ. ਰੰਧਾਵਾ ਨੂੰ ਇੱਕ ਕੁਸ਼ਲ ਅਫ਼ਸਰ, ਖੇਤੀਬਾੜੀ ਮਾਹਰ, ਇੱਕ ਵਧੀਆ ਲੇਖਕ, ਕਲਾ ਪਾਰਖੂ ਤੇ ਵਧੀਆ

ਸਰਕਾਰਾਂ ਦੀਆਂ ਗਲਤ ਨੀਤੀਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ

ਮੁਕੇਰੀਆਂ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇਤਿਹਾਸਿਕ ਪਿੰਡ ਧੂਤਕਲਾ ਵਿਖੇ ਉੱਘੇ ਕਮਿਊਨਿਸਟ ਆਗੂ ਚੰਨਣ ਸਿੰਘ ਧੂਤ ਤੇ ਹੁਕਮ ਚੰਦ ਗੁਲਸਨ ਦੀ 32ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸੀਪੀਆਈ ਐਮ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਮਾਸਟਰ ਸਾਧੂ ਸਿੰਘ ਧੂਤ ਤੇ ਹਰਬੰਸ ਸਿੰਘ ਧੂਤ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਸਮਾਗਮ ਵਿੱਚ ਪਾਰਟੀ ਦੇ ਸਕੱਤਰੇਤ ਮੈਂਬਰ ਕਾਮਰੇਡ ਰਘੂਨਾਥ ਸਿੰਘ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦੇ ਸ਼ੁਰੂਆਤ ’ਚ ਜੰਮੂ ਕਸ਼ਮੀਰ ਦੇ ਪੁਲਵਾਮਾ ’ਚ ਹੋਏ ਦਹਿਸ਼ਤਗਰਦੀ ਹਮਲੇ ਦੀ ਨਿੰਦਾ ਕਰਦਿਆਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮਾਨਵਤਾ ਕਲਾ ਮੰਚ ਨਗਰ ਵਲੋਂ ਕੋਰੀਓਗ੍ਰਾਫੀ ਨਾਟਕ ਪੇਸ਼ ਕੀਤੇ ਗਏ ਵੀ ਪੇਸ਼ ਕੀਤਾ ਗਿਆ।

ਮੈਡੀਕਲ ਕਾਲਜ ਪਟਿਆਲਾ ’ਚ ਐੱਮਬੀਬੀਐੱਸ ਦੀਆਂ ਵਧਾਈਆਂ ਸੀਟਾਂ ਦੀ ਮਾਨਤਾ ਖ਼ਤਰੇ ’ਚ

ਪਟਿਆਲਾ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਮੈਡੀਕਲ ਕੌਂਸਲ ਆਫ ਇੰਡੀਆ (ਐਮਸੀਆਈ) ਦੀ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੀ ਪੰਜ ਸਾਲਾ ਨਿਰੀਖਣ ਮੁਹਿੰਮ ਮੁਕੰਮਲ ਹੋ ਗਈ ਹੈ। ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਚਾਰ ਮੈਂਬਰੀ ਟੀਮ ਨੇ ਦੋ ਰੋਜ਼ਾ ਦੌਰਾ ਕਰ ਕੇ ਮੈਡੀਕਲ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਢੁਕਵੇਂ ਮਾਹੌਲ ਅਤੇ ਹੋਰ ਪੱਖਾਂ ’ਤੇ ਘੋਖ ਕੀਤੀ। ਰਿਪੋਰਟ ਤਾਂ ਭਾਵੇਂ ਕੁਝ ਮਹੀਨਿਆਂ ਤਕ ਜਾਰੀ ਹੋਵੇਗੀ, ਪਰ ਇਸ ਕਾਲਜ ਵੱਲੋਂ ਪੰਜ ਸਾਲ ਪਹਿਲਾਂ ਐੱਮਬੀਬੀਐੱਸ ਦੀਆਂ ਵਧਾਈਆਂ ਪੰਜਾਹ ਸੀਟਾਂ ਆਗਾਮੀ ਸੈਸ਼ਨ ਵਿਚ ਵੀ ਜਾਰੀ ਰੱਖਣ ਨੂੰ ਪ੍ਰਵਾਨਗੀ ਮਿਲਣਾ ਮੁਸ਼ਕਲ ਜਾਪ ਰਿਹਾ ਹੈ, ਕਿਉਂਕਿ ਟੀਮ ਵੱਲੋਂ ਕੀਤੇ ਨਿਰੀਖਣ ਦੌਰਾਨ ਫੈਕਲਟੀ ਪੂਰੀ ਨਹੀਂ ਪਾਈ ਗਈ ਤੇ ਕੁਝ ਹੋਰ ਖ਼ਾਮੀਆਂ ਦਾ ਵੀ ਪਤਾ ਲੱਗਿਆ ਹੈ।

ਭਾਜਪਾ ਵਰਕਰਾਂ ਨੇ ਸਿੱਧੂ ਦੀ ਫੋਟੋ ’ਤੇ ਕਾਲਖ਼ ਮਲੀ

ਲੁਧਿਆਣਾ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਜਪਾ ਯੁਵਾ ਮੋਰਚਾ ਦੇ ਸੈਂਕੜੇ ਵਰਕਰਾਂ ਨੇ ਅੱਜ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਾਲੇ ਝੰਡੇ ਦਿਖਾ ਕੇ ‘ਗੋ ਬੈਕ’ ਦੇ ਨਾਅਰੇ ਲਗਾਏ ਅਤੇ ਸਵਾਗਤੀ ਪੋਸਟਰਾਂ ’ਤੇ ਲੱਗੀ ਸਿੱਧੂ ਦੀ ਤਸਵੀਰ ’ਤੇ ਕਾਲਖ਼ ਫੇਰ ਦਿੱਤੀ।

ਭ੍ਰਿਸ਼ਟਾਚਾਰ ਮਾਮਲਾ: ਜਥੇਦਾਰ ਕੋਲਿਆਂਵਾਲੀ ਦੀ ਜ਼ਮਾਨਤ ਮਨਜ਼ੂਰ

ਐਸ.ਏ.ਐਸ. ਨਗਰ (ਮੁਹਾਲੀ), 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਮੁਹਾਲੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਸਾਬਕਾ ਮੈਂਬਰ ਅਤੇ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਚੇਅਰਮੈਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਰਾਹਤ ਦਿੰਦਿਆਂ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਉਹ ਕਰੀਬ ਦੋ ਮਹੀਨੇ ਤੋਂ ਨਿਆਂਇਕ ਹਿਰਾਸਤ ਅਧੀਨ ਨਵੀਂ ਜੇਲ੍ਹ ਨਾਭਾ ਵਿੱਚ ਬੰਦ ਹਨ।ਜਥੇਦਾਰ ਕੋਲਿਆਂਵਾਲੀ ਨੇ ਵਕੀਲਾਂ ਰਾਹੀਂ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ।

ਪੁਲਵਾਮਾ ਹਮਲਾ: ਪਾਕਿਸਤਾਨ ਦੇ ਪੁਤਲੇ ਸਾੜੇ

ਕੁਰਾਲੀ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਬੀਤੇ ਦਿਨੀਂ ਹੋਏ ਅਤਿਵਾਦੀ ਹਮਲੇ ਦੇ ਵਿਰੋਧ ਵਿੱਚ ਅੱਜ ਇੱਥੇ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਮੁਜਾਹਰਾਕਾਰੀਆਂ ਨੇ ਪਾਕਿਸਤਾਨ ਅਤੇ ਜੈਸ਼-ਏ-ਮੁਹੰਮਦ ਦੇ ਪੁਤਲੇ ਸਾੜੇ।

ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਗੂੰਜਣਗੇ ਦਲੇਰ ਮਹਿੰਦੀ ਵੱਲੋਂ ਗਾਏ ਸ਼ਬਦ

ਅੰਮ੍ਰਿਤਸਰ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਅਤੇ ਨਗਰ ਕੀਰਤਨਾਂ ਮੌਕੇ ਇਸ ਵਾਰ ਬੌਲੀਵੁੱਡ ਗਾਇਕ ਦਲੇਰ ਮਹਿੰਦੀ ਦੀ ਆਵਾਜ਼ ਵਿਚ ਗਾਇਆ ਗਿਆ ਸ਼ਬਦ ‘ਕਲਿ ਤਾਰਣ ਗੁਰੂ ਨਾਨਕ ਆਇਆ’ ਗੂੰਜੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇੱਥੇ ਇਸ ਸ਼ਬਦ ਦੀ ਸੀਡੀ ਰਿਲੀਜ਼ ਕੀਤੀ। ਇਸ ਮੌਕੇ ਦਲੇਰ ਮਹਿੰਦੀ ਨੇ ਆਖਿਆ ਕਿ ਗੁਰੂ ਦੀ ਕ੍ਰਿਪਾ ਸਦਕਾ ਹੀ ਉਨ੍ਹਾਂ ਨੂੰ ਇਸ ਸ਼ਬਦ ਦੀ ਸੀਡੀ ਤਿਆਰ ਕਰਨ ਦਾ ਮੌਕਾ ਮਿਲਿਆ ਹੈ। ਇਸ ਕਾਰਜ ਦੀ ਸੇਵਾ ਸੌਂਪਣ ਲਈ ਉਨ੍ਹਾਂ ਐੱਸਜੀਪੀਸੀ ਦੇ ਪ੍ਰਧਾਨ ਦਾ ਧੰਨਵਾਦ ਕੀਤਾ। ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਚ ਅੱਜ ਇਸ ਸ਼ਬਦ ਦੀ ਸੀਡੀ ਰਿਲੀਜ਼ ਕੀਤੀ ਗਈ।

ਕਰਤਾਰਪੁਰ ਲਾਂਘਾ: ਕਿਸਾਨਾਂ ਨੇ ਬੁਰਜੀਆਂ ਲਾਉਣ ਦਾ ਕੰਮ ਰੋਕਿਆ

ਬਟਾਲਾ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਕਰਤਾਰਪੁਰ ਲਾਂਘੇ ਵਾਸਤੇ ਜ਼ਮੀਨ ਐਕੁਆਇਰ ਕਰਨ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੀ ਟੀਮ ਵੱਲੋਂ ਸਰਵੇਖਣ ਤੋਂ ਬਾਅਦ ਜ਼ਮੀਨ ਵਿਚ ਬੁਰਜੀਆਂ ਲਾਉਣ ਵੇਲੇ ਕਿਸਾਨਾਂ ਨੇ ਟੀਮ ਦਾ ਵਿਰੋਧ ਕੀਤਾ। ਕਿਸਾਨਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਪਹਿਲਾਂ ਉਨ੍ਹਾਂ ਦੀ ਜ਼ਮੀਨ ਦਾ ਭਾਅ ਤੈਅ ਕਰੇ, ਇਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇ। ਨੈਸ਼ਨਲ ਹਾਈਵੇਅ ਅਥਾਰਿਟੀ ਦੀ ਟੀਮ

ਨਰਸਾਂ ਤੇ ਚੌਥਾ ਦਰਜਾ ਸਟਾਫ ਦੀ ਹੜਤਾਲ ਜਾਰੀ

ਪਟਿਆਲਾ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਰਾਜਿੰਦਰਾ ਹਸਪਤਾਲ, ਟੀ.ਬੀ. ਹਸਪਤਾਲ ਤੇ ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਤੇ ਮੈਡੀਕਲ ਕਾਲਜ ’ਤੇ ਆਧਾਰਿਤ ‘ਨਰਸਿਜ਼ ਅਤੇ ਐਨਸਿਲਰੀ ਸਟਾਫ ਐਸੋਸੀਏਸ਼ਨ’ ਸਮੇਤ ਕੰਟਰੈਕਟ ਆਧਾਰਿਤ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੀ ਹੜਤਾਲ ਅੱਜ 12ਵੇਂ ਦਿਨ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ ਦਾ ਹਸਪਤਾਲ ਦੀ ਮਮਟੀ ’ਤੇ ਧਰਨਾ ਅਤੇ ਮਰਨ ਵਰਤ ਦਸਵੇਂ ਦਿਨ ਵਿਚ ਸ਼ਾਮਲ ਹੋ ਗਿਆ। ਇਹ ਮੁਲਾਜ਼ਮ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਇਸੇ ਮੰਗ ਤਹਿਤ ਦੋ ਸਾਲ ਪਹਿਲਾਂ ਭਾਖੜਾ ਵਿਚ ਛਾਲ ਮਾਰ ਚੁੱਕੀ ਕਰਮਜੀਤ ਕੌਰ ਔਲਖ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੋਇਆ ਹੈ

ਪ੍ਰੋ. ਬਡੂੰਗਰ ਵੱਲੋਂ ਅਤਿਵਾਦੀ ਹਮਲੇ ਦੀ ਨਿਖੇਧੀ

ਪਟਿਆਲਾ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੀ ਨਿਖੇਧੀ ਕੀਤੀ।
ਉਨ੍ਹਾਂ ਕਿਹਾ ਕਿ ਪਾਕਿ ਨਾਲ ਕਈ ਵਾਰ ਵਿਵਾਦ ਹੋਇਆ ਪਰ ਅੱਜ ਤੱਕ ਕੋਈ ਫੈਸਲਾਕੁਨ ਕਾਰਵਾਈ ਨਹੀਂ ਹੋ ਸਕੀ, ਜਿਸ ਕਾਰਨ ਦੇਸ਼ ਦੇ ਜਵਾਨ ਸ਼ਹੀਦ ਹੋ ਰਹੇ ਹਨ| ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਸਖ਼ਤੀ ਨਾਲ ਨਿਬੜਣਾ ਚਾਹੀਦਾ ਹੈ,

‘ਨਾਕਸ’ ਸੀਵਰੇਜ ਵਿਵਸਥਾ ਕਾਰਨ ਦੂਸ਼ਿਤ ਪਾਣੀ ਘਰਾਂ ’ਚ ਦਾਖਲ

ਕੁਰਾਲੀ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇਥੇ ਕੀਤੀ ਗਈ ਸੀਵਰੇਜ ਦੀ ਵਿਵਸਥਾ ਭਾਵੇਂ ਚਾਲੂ ਨਹੀਂ ਹੋ ਸਕੀ ਪਰ ਇਹ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣੀ ਹੋਈ ਹੈ। ਸੀਵਰੇਜ ਅਤੇ ਨਿਕਾਸੀ ਨਾਲਿਆਂ ਦੇ ਮੈਨਹੋਲ ਓਵਰਫੋਲ ਹੋਣ ਕਾਰਨ ਅੱਜ ਚੰਡੀਗੜ੍ਹ ਰੋਡ ਦੀਆਂ ਇਮਾਰਤਾਂ ਦੂਸ਼ਿਤ ਪਾਣੀ ਨਾਲ ਭਰ ਗਈਆਂ। ਇਸ ਕਾਰਨ ਪ੍ਰੇਸ਼ਾਨ ਸ਼ਹਿਰੀਆਂ ਨੇ ਇਸ 88 ਕਰੋੜੀ ਸੀਵਰੇਜ ਪ੍ਰੋਜੈਕਟ ਦੀ ਜਾਂਚ ਦੀ ਮੰਗ ਕੀਤੀ ਹੈ। ਸ਼ਹਿਰ ਵਿੱਚ ਸੀਵਰੇਜ ਪਾਉਣ ਮੌਕੇ ਗਮਾਡਾ ਵਲੋਂ ਨਿਕਾਸੀ ਨਾਲਾ ਤੋੜ ਕੇ ਚੰਡੀਗੜ੍ਹ ਰੋਡ ਦੇ ਚਨਾਲੋਂ ਤੱਕ ਨਵੀਂ ਪਾਈਪਲਾਈਨ ਪਾਈ ਗਈ ਸੀ ਪਰ ਸੀਵਰੇਜ ਅਤੇ ਨਿਕਾਸੀ ਪਾਈਪ ਲਾਈਨ ਦਾ ਪ੍ਰਬੰਧ ਠੱਪ ਹੋਣ ਕਾਰਨ ਪਿਛਲੇ ਲੰਮੇਂ ਅਰਸੇ ਤੋਂ ਸ਼ਹਿਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਅੱਜ ਚਨਾਲੋਂ ਪਾਸੇ ਤੋਂ ਆਇਆ ਦੂਸ਼ਿਤ ਪਾਣੀ ਕਈ ਇਮਾਰਤਾਂ ਵਿੱਚ ਜਮ੍ਹਾ ਹੋ ਗਿਆ।

ਸ਼ਿਵਾਲਿਕ ਹਿੱਲਜ਼ ਕਾਲਜ ’ਚ ਡਿਗਰੀ ਵੰਡ ਸਮਾਗਮ

ਨੰਗਲ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸ਼ਿਵਾਲਿਕ ਹਿੱਲਜ਼ ਕਾਲਜ ਆਫ ਐਜੂਕੇਸ਼ਨ ਪੱਟੀ ਵਿਚ ਅੱਜ ਕਾਲਜ ਚੇਅਰਮੈਨ ਦੀਪਰਮਨ ਸਿੰਘ ਕਥੂਰੀਆ ਦੀ ਅਗਵਾਈ ’ਚ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ। ਇਸ ਮੌਕੇ ਮੁੱਖ ਮਹਿਮਾਨ, ਚੇਅਰਮੈਨ, ਪ੍ਰਿੰਸੀਪਲ ਡਾ. ਸਿਮਰਨ ਕੌਰ ਸੰਧੂ, ਡਾਇਰੈਕਟਰ ਅਕਾਦਮਿਕ ਗੁਰਦੀਪ ਸਿੰਘ ਸੋਢੀ ਨੇ ਸਮਾਗਮ ਦਾ ਰਸਮੀ ਉਦਘਾਟਨ ਕੀਤਾ। ਪ੍ਰਿੰਸੀਪਲ ਨੇ ਕਾਲਜ ਦੀਆਂ ਪ੍ਰਾਪਤੀਆਂ ਤੇ ਉਦੇਸ਼ਾਂ ’ਤੇ ਚਾਨਣਾ ਪਾਇਆ।

ਰੇਲ ਗੱਡੀ ਦੇ ਠਹਿਰਾਓ ਲਈ ਸੰਘਰਸ਼ ਵਿੱਢਣ ਦਾ ਐਲਾਨ

ਖਰੜ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇਲਾਕੇ ਦੇ ਪਤਵੰਤੇ ਸੱਜਣਾਂ ਦੀ ਮੀਟਿੰਗ ਅੱਜ ਇੱਥੇ ਹਰਮਿੰਦਰ ਸਿੰਘ ਮਾਵੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਮੇਹਰ ਸਿੰਘ ਥੇੜੀ ਨੇ ਵੀ ਭਾਗ ਲਿਆ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣ ਵਾਲੀ ਰੇਲ ਗੱਡੀ ਨੂੰ ਖਰੜ ਰੇਲਵੇ ਸਟੇਸ਼ਨ ’ਤੇ ਰੁਕਵਾਉਣ ਲਈ ਇਲਾਕਾ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਰੇਲਵੇ ਅਧਿਕਾਰੀਆਂ ਅਤੇ ਲੋਕ ਸਭਾ

ਸ਼ਹੀਦ ਜੈਮਲ ਸਿੰਘ, ਸੁਖਜਿੰਦਰ ਸਿੰਘ, ਕੁਲਵਿੰਦਰ ਸਿੰਘ ਤੇ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਮੋਗਾ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫ਼ਲੇ ’ਤੇ ਹਮਲੇ ਵਿਚ ਸ਼ਹੀਦ ਹੋਏ ਪਿੰਡ ਗਲੋਟੀ (ਕੋਟ ਈਸੇ ਖਾਂ) ਦੇ ਸ਼ਹੀਦ ਜੈਮਲ ਸਿੰਘ (45) ਦਾ ਅੱਜ ਗਮਗੀਨ ਮਾਹੌਲ ’ਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਇਲਾਕੇ ਦੇ ਲੋਕ ਪੁੱਜੇ ਹੋਏ ਸਨ। ਸਬ-ਇੰਸਪੈਕਟਰ ਬੀ ਐੱਲ ਗੁਰਜਰ ਨੇ ਦੱਸਿਆ ਕਿ ਸ਼ਹੀਦਾਂ ਦੀਆਂ ਦੇਹਾਂ ਦੇਰ ਰਾਤ ਪਠਾਨਕੋਟ ਹਵਾਈ ਅੱਡੇ ’ਤੇ ਪੁੱਜੀਆਂ ਸਨ, ਜਿੱਥੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਸੀਆਰਪੀਐਫ ਦੀ ਗੱਡੀ ਵਿਚ ਜੈਮਲ ਸਿੰਘ ਦੀ ਦੇਹ ਸਵੇਰੇ 7 ਵਜੇ ਕੋਟ ਈਸੇ ਖਾਂ, ਅਨਾਜ ਮੰਡੀ ਵਿਚ ਅੰਤਿਮ ਦਰਸ਼ਨਾਂ ਲਈ ਰੱਖੀ ਗਈ। ਇਸ ਮੌਕੇ ਸੀਆਰਪੀਐਫ ਦੇ ਡੀਆਈਜੀ ਅਸ਼ੋਕ ਪ੍ਰਸਾਦ ਤੇ ਡੀਐੱਸਪੀ ਅਰੁਣ ਵੈਦ ਦੀ ਅਗਵਾਈ ਹੇਠ ਜਵਾਨਾਂ ਨੇ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ। ਇੱਥੋਂ ਕਾਫ਼ਲੇ ਦੇ ਰੂਪ ਵਿਚ ਪਰਿਵਾਰਕ ਮੈਂਬਰ, ਪ੍ਰਸ਼ਾਸਨਿਕ ਅਧਿਕਾਰੀ, ਰਿਸ਼ਤੇਦਾਰ ਤੇ ਪਿੰਡ ਵਾਸੀ ਦੇਹ ਨੂੰ ਪਿੰਡ ਗਲੋਟੀ ਲੈ ਕੇ ਗਏ।

ਸੰਸਦੀ ਹਲਕਾ ਫ਼ਰੀਦਕੋਟ: ਸਿਆਸੀ ਆਗੂਆਂ ਨੇ ਪਾਇਆ ਸਨਅਤੀ ਵਿਕਾਸ ਦਾ ਚੋਗਾ

ਫ਼ਰੀਦਕੋਟ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਰਾਖਵਾਂ ਲੋਕ ਸਭਾ ਹਲਕਾ ਫ਼ਰੀਦਕੋਟ ਅਜ਼ਾਦੀ ਤੋਂ 7 ਦਹਾਕੇ ਬਾਅਦ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ। ਇਸ ਲੋਕ ਸਭਾ ਹਲਕੇ ਨੂੰ ਸਨਅਤੀ ਵਿਕਾਸ ਦਾ ਸੁਪਨਾ ਦਿਖਾਇਆ ਗਿਆ ਸੀ, ਜੋ ਅਜੇ ਤਕ ਪੂਰਾ ਨਹੀਂ ਹੋ ਸਕਿਆ। ਇਸ ਸੰਸਦੀ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਵੀ ਦੋ ਵਾਰ ਨੁਮਾਇੰਦਗੀ ਕਰ ਚੁੱਕੇ ਹਨ, ਇਸ ਦੇ ਬਾਵਜੂਦ ਫ਼ਰੀਦਕੋਟ ਨੂੰ ਇਕ ਵੀ ਸਨਅਤੀ ਇਕਾਈ ਨਸੀਬ ਨਹੀਂ ਹੋਈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0071641501
Copyright © 2019, Panjabi Times. All rights reserved. Website Designed by Mozart Infotech