ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਮੁਹਾਲੀ ਇਲਾਕੇ ਦੇ ਪਸ਼ੂ ਪਾਲਕ ਨਗਰ ਨਿਗਮ ਦੇ ਨੋਟਿਸਾਂ ਕਾਰਨ ਖ਼ਫ਼ਾ

July 11, 2018 02:23 PM

ਐਸ.ਏ.ਐਸ. ਨਗਰ (ਮੁਹਾਲੀ),10 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਮੁਹਾਲੀ ਨਗਰ ਨਿਗਮ ਵੱਲੋਂ ਆਪਣੇ ਅਧੀਨ ਆਉਂਦੇ 5 ਪਿੰਡ ਸੋਹਾਣਾ, ਕੁੰਭੜਾ, ਮਟੌਰ, ਸ਼ਾਹੀਮਾਜਰਾ, ਮਦਨਪੁਰ ਦੇ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਸ਼ਹਿਰੀ ਆਬਾਦੀ ’ਚੋਂ ਬਾਹਰ ਕੱਢਣ ਬਾਰੇ ਜਾਰੀ ਕੀਤੇ ਜਾ ਰਹੇ ਨੋਟਿਸਾਂ ਤੋਂ ਪਿੰਡ ਵਾਸੀ ਅਤੇ ਪਸ਼ੂ ਪਾਲਕ ਕਾਫੀ ਔਖੇ ਹਨ। ਪੀੜਤ ਪਸ਼ੂ ਪਾਲਕਾਂ ਨੇ ਮੁਹਾਲੀ ਨਿਗਮ ਅਤੇ ਵੱਖ ਵੱਖ ਪੁਲੀਸ ਥਾਣਿਆਂ ਦੇ ਅੰਦਰ ਧਰਨੇ ਦੇਣ ਦੀ ਚਿਤਾਵਨੀ ਦਿੱਤੀ ਹੈ। ਪਿੰਡ ਵਾਸੀ ਨਗਰ ਨਿਗਮ ਦਫ਼ਤਰ ਅਤੇ ਥਾਣਿਆਂ ਵਿੱਚ ਪਸ਼ੂ ਬੰਨ੍ਹ ਕੇ ਰੋਸ ਵਿਖਾਵਾ ਕਰਨਗੇ। ਇਹ ਫੈਸਲਾ ਅੱਜ ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਦੀ ਪ੍ਰਧਾਨਗੀ ਹੇਠ ਮਟੌਰ ਮੰਦਰ ਵਿੱਚ ਹੋਈ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਮੀਟਿੰਗ ਵਿੱਚ ਹਾਜ਼ਰ ਸ੍ਰੀ ਬੈਦਵਾਨ ਅਤੇ ਅਕਾਲੀ ਕੌਂਸਲਰ ਪਰਮਿੰਦਰ ਸਿੰਘ ਸੋਹਾਣਾ, ਸਤਬੀਰ ਸਿੰਘ ਧਨੋਆ, ਰਵਿੰਦਰ ਸਿੰਘ ਬਿੰਦਰਾ, ਕਾਂਗਰਸੀ ਆਗੂ ਬੂਟਾ ਸਿੰਘ ਸੋਹਾਣਾ, ਜਗਦੀਸ਼ ਸਿੰਘ ਸ਼ਾਹੀਮਾਜਰਾ, ਅਮਰੀਕ ਸਿੰਘ ਸਰਪੰਚ ਮਟੌਰ, ਭਿੰਦਰ ਸਿੰਘ ਮਦਨਪੁਰ, ਹਰਮਿੰਦਰ ਸਿੰਘ ਨੰਬਰਦਾਰ, ਨਛੱਤਰ ਸਿੰਘ ਬੈਦਵਾਨ, ਗੁਰਮੇਲ ਸਿੰਘ ਫੌਜੀ ਨੇ ਕਿਹਾ ਕਿ ਮੁਹਾਲੀ ਨਿਗਮ ਵੱਲੋਂ ਪਿੰਡਾਂ ਦੇ ਪਸ਼ੂ ਮਾਲਕਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਪਾਲਤੂ ਪਸ਼ੂ ਨਿਗਮ ਦੀ ਹੱਦ ’ਚੋਂ ਬਾਹਰ ਲੈ ਜਾਣ ਕਿਉਂਕਿ ਪਾਲਤੂ ਪਸ਼ੂ ਸ਼ਹਿਰ ਵਿੱਚ ਗੰਦਗੀ ਫੈਲਾਉਂਦੇ ਹਨ। ਇਹੀ ਨਹੀਂ ਨਿਗਮ ਪ੍ਰਸ਼ਾਸਨ ਨੇ ਪੁਲੀਸ ਮੁਖੀ ਨੂੰ ਸ਼ਿਕਾਇਤ ਦੇ ਕੇ ਪਸ਼ੂ ਮਾਲਕਾਂ ਦੇ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕਰਨ ਨੂੰ ਵੀ ਕਹਿ ਦਿੱਤਾ ਹੈ। ਇਸ ਨੂੰ ਆਧਾਰ ਬਣਾ ਕੇ ਸੋਹਾਣਾ ਅਤੇ ਫੇਜ਼-1 ਥਾਣੇ ਵਿੱਚ 18 ਵਿਅਕਤੀਆਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਮਟੌਰ ਥਾਣੇ ਵਿੱਚ 36 ਪਸ਼ੂ ਮਾਲਕਾਂ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਕਾਰਵਾਈ ਚਲ ਰਹੀ ਹੈ। ਇਸ ਸਬੰਧੀ ਤਿੰਨ ਥਾਣੇਦਾਰ ਮਾਮਲਿਆਂ ਦੀਆਂ ਪੜਤਾਲਾਂ ਕਰ ਰਹੇ ਹਨ। ਪਿੰਡ ਵਾਸੀਆਂ ਨੇ ਨੋਟਿਸਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਤੰਗ ਕਰਨਾ ਬੰਦ ਨਹੀਂ ਕੀਤਾ ਤਾਂ ਉਹ ਥਾਣਿਆਂ ਵਿੱਚ ਪਸ਼ੂਆਂ ਨੂੰ ਬੰਨ੍ਹ ਦੇਣਗੇ। ਉਨ੍ਹਾਂ ਦੋਸ਼ ਲਾਇਆ ਕਿ ਰਸੂਖਵਾਨ ਪਸ਼ੂ ਪਾਲਕਾਂ ਦੇ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ।
ਆਗੂਆਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੇ ਪਿੰਡਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਮੁੱਲ ਲੈ ਲਈਆਂ ਹਨ ਅਤੇ ਹੁਣ ਜਦੋਂ ਉਹ ਆਪਣੀ ਰੋਟੀ ਲਈ ਪਸ਼ੂ ਪਾਲਣ ਦਾ ਧੰਦਾ ਕਰ ਰਹੇ ਹਨ ਤਾਂ ਹੁਣ ਇਸ ਧੰਦੇ ਨੂੰ ਬੰਦ ਕਰਵਾਉਣ ਲਈ ਪ੍ਰਸ਼ਾਸਨ ਸਖ਼ਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਮੁਹਾਲੀ ਦੇ ਵਸਨੀਕ ਹਨ ਪਰ ਹੁਣ ਉਹ ਵੀ ਪਸ਼ੂ ਪਾਲਕਾਂ ਦੀ ਬਾਂਹ ਨਹੀਂ ਫੜ ਰਹੇ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਪੁਲੀਸ ਦੀ ਮਦਦ ਨਾਲ ਬੂਥਾਂ ’ਤੇ ਕਬਜ਼ੇ ਕਰਨਾ ਕਾਂਗਰਸ ਦੀ ਹਾਰ: ਸੁਖਬੀਰ

ਅੰਮ੍ਰਿਤਸਰ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਦੇ ਨਤੀਜਿਆਂ ਬਾਰੇ ਗੱਲ ਕਰਦਿਆਂ ਆਖਿਆ ਕਿ ਨਤੀਜੇ ਭਾਵੇਂ ਕੁਝ ਵੀ ਹੋਣ, ਪਰ ਕਾਂਗਰਸ ਨੇ ਆਪਣੀ ਹਾਰ ਦਿਸਦੀ ਦੇਖ ਬੁਖਲਾਹਟ ਵਿੱਚ ਆ ਕੇ ਪੁਲੀਸ ਦੀ ਮਦਦ ਨਾਲ ਬੂਥਾਂ ’ਤੇ ਕਬਜ਼ੇ ਕੀਤੇ। ਉਹ ਅੱਜ ਇੱਥੇ ਆਪਣੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸਨ।

ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ’ਤੇ ਹਮਲਾ; ਗੱਡੀ ਭੰਨੀ

ਭਗਤਾ ਭਾਈ ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਦੇ ਮੁੱਖ ਚੌਕ ’ਤੇ ਅੱਜ ਦਿਨ-ਦਿਹਾੜੇ ਅਣਪਛਾਤੇ ਵਿਅਕਤੀਆਂ ਨੇ ਯੂਥ ਕਾਂਗਰਸ ਬਲਾਕ ਭਗਤਾ ਭਾਈ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ ’ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਭਗਤਾ ਭਾਈ ਵਿੱਚ ਦਾਖਲ ਕਰਵਾਇਆ ਗਿਆ।

ਧਾਰੀਵਾਲ ਬਲਾਕ ਵਿੱਚ ਸਾਰੀਆਂ ਸੀਟਾਂ ’ਤੇ ਕਾਂਗਰਸ ਦਾ ਕਬਜ਼ਾ

ਧਾਰੀਵਾਲ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਬਲਾਕ ਧਾਰੀਵਾਲ ਦੇ ਕੁੱਲ 21 ਬਲਾਕ ਸਮਿਤੀ ਜ਼ੋਨਾਂ ਤੇ ਕਾਂਗਰਸ ਪਾਰਟੀ ਦਾ ਕਬਜ਼ਾ ਰਿਹਾ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬਲਾਕ ਸਮਿਤੀ ਧਾਰੀਵਾਲ ਦੇ ਸਾਰੇ ਜ਼ੋਨਾਂ ਤੋਂ ਹਾਰ ਦਾ ਮੂੰਹ ਵੇਖਣਾ ਪਿਆ। ਜ਼ਿਕਰਯੋਗ ਹੈ ਕਿ ਉੱਕਤ ਜ਼ੋਨਾਂ ਵਿੱਚ 9 ਜ਼ੋਨਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਨ੍ਹਾਂ ਮੁਕਾਬਲੇ ਪਹਿਲਾਂ ਹੀ ਜੇਤੂ ਰਹੇ ਸਨ ਅਤੇ ਬਾਕੀ 12 ਜ਼ੋਨਾਂ ਤੇ ਵੋਟਾਂ ਪਈਆਂ ਸਨ। ਜਿੰਨ੍ਹਾਂ ਦੀ ਗਿਣਤੀ ਅੱਜ ਹਿੰਦੂ ਕੰਨਿਆਂ

ਸੁਜਾਨਪੁਰ ਬਲਾਕ ਸਮਿਤੀ : 13 ਸੀਟਾਂ ’ਤੇ ਕਾਂਗਰਸ ਅਤੇ ਤਿੰਨ ’ਤੇ ਭਾਜਪਾ ਜੇਤੂ

ਪਠਾਨਕੋਟ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸੁਜਾਨਪੁਰ ਬਲਾਕ ਵਿੱਚ ਬਲਾਕ ਸਮਿਤੀ ਦੀਆਂ 16 ਸੀਟਾਂ ਦੇ ਨਤੀਜਿਆਂ ਅਨੁਸਾਰ 13 ਸੀਟਾਂ ’ਤੇ ਕਾਂਗਰਸ ਅਤੇ ਤਿੰਨ ਸੀਟਾਂ ’ਤੇ ਭਾਜਪਾ ਨੇ ਕਬਜ਼ਾ ਜਮਾਇਆ ਹੈ। ਫਿਰੋਜਪੁਰ ਕਲਾਂ ਜ਼ੋਨ ਤੋਂ ਖਜਾਨ ਚੰਦ, ਜੈਨੀ

ਗਿਣਤੀ ਕੇਂਦਰ ਵਿੱਚ ਪੱਤਰਕਾਰਾਂ ਨਾਲ ਦੁਰਵਿਹਾਰ

ਮਲੋਟ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਮਿਮਿਟ ਕਾਲਜ ਵਿੱਚ ਸਥਿਤ ਵੋਟ ਗਿਣਤੀ ਕੇਂਦਰ ਵਿੱਚ ਕਵਰੇਜ ਕਰਨ ਗਏ ਪੱਤਰਕਾਰਾਂ ਨੂੰ ਡਿਊਟੀ ’ਤੇ ਤਾਇਨਾਤ ਇਕ ਅਧਿਕਾਰੀ ਦੇ ਮਾੜੇ ਰਵੱਈਏ ਦਾ ਸ਼ਿਕਾਰ ਹੋਣਾ ਪਿਆ। ਉਨ੍ਹਾਂ ਮੰਚ ਤੋਂ ਹੀ ਪੁਲੀਸ ਨੂੰ ਹਦਾਇਤ ਕਰ ਦਿੱਤੀ ਕਿ ਸਾਰੇ ਪੱਤਰਕਾਰਾਂ ਨੂੰ ਕੇਂਦਰ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਇਸ ’ਤੇ ਨਮੋਸ਼ੀ ਮਹਿਸੂਸ ਕਰਦਿਆਂ ਸਾਰੇ ਪੱਤਰਕਾਰ ਖ਼ੁਦ ਹੀ ਕੇਂਦਰ ਤੋਂ ਬਾਹਰ ਆ ਗਏ ਅਤੇ ਮਾਮਲਾ ਐਸਡੀਐਮ ਮਲੋਟ ਗੋਪਾਲ ਸਿੰਘ ਦੇ ਧਿਆਨ ਵਿੱਚ ਲਿਆਂਦਾ। ਉਨ੍ਹਾਂ ਪੱਤਰਕਾਰਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਬਲਾਕ ਸਮਿਤੀ ਰਈਆ ’ਚ 10 ਕਾਂਗਰਸੀ ਅਤੇ ਇੱਕ ਅਕਾਲੀ ਉਮੀਦਵਾਰ ਜੇਤੂ

ਰਈਆ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਬਲਾਕ ਸਮਿਤੀ ਰਈਆ ਦੀਆਂ ਚੋਣਾਂ ਦੇ ਨਤੀਜੇ ਅੱਜ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਵਿਖੇ ਐਲਾਨੇ ਗਏ ਜਿਨ੍ਹਾਂ ਵਿੱਚ 10 ਕਾਂਗਰਸ ਪਾਰਟੀ ਅਤੇ ਇੱਕ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਹੈ। ਇਸ ਬਲਾਕ ਸਮਿਤੀ ਵਿੱਚ ਪਹਿਲਾ ਹੀ 9 ਕਾਂਗਰਸ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਪਹਿਲਾਂ ਹੀ ਜਿੱਤ ਚੁੱਕੇ ਹਨ। 25 ਸੀਟਾਂ ਵਿਚੋਂ ਅਜੇ 7 ਦੇ ਨਤੀਜੇ ਆਉਣੇ ਬਾਕੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਸਮਿਤੀ ਰਈਆ ਦੀ ਚੋਣ ਵਿੱਚ ਜ਼ੋਨ ਸੁਧਾਰ ਰਾਜਪੂਤਾਂ ਤੋਂ ਚਰਨ ਕੌਰ ਵਡਾਲਾ, ਜ਼ੋਨ ਖਲਚੀਆਂ ਤੋਂ ਲਖਬੀਰ ਸਿੰਘ ਚੀਮਾ, ਭੋਰਸੀ ਰਾਜਪੂਤਾਂ ਤੋਂ ਰਣਜੀਤ ਸਿੰਘ ਕੋੜਾ, ਜ਼ੋਨ ਬਲ ਸਰਾਂ ਤੋਂ ਕੁਲਦੀਪ ਕੌਰ ਬਲ,

ਕੈਪਟਨ ਵੱਲੋਂ ਮੋਰਚੇ ਦੇ ਆਗੂਆਂ ਨੂੰ ਅਤਿਵਾਦੀ ਕਹਿਣ ਦੀ ਨਿਖੇਧੀ

ਕੋਟਕਪੂਰਾ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਰਗਾੜੀ ਮੋਰਚੇ ਵਿੱਚ ਜਥੇਦਾਰ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਭੜਾਸ ਕੱਢੀ ਤੇ ਕੈਪਟਨ ਵੱਲੋਂ ਉਨ੍ਹਾਂ ’ਤੇ ਅਤਿਵਾਦੀ ਹੋਣ ਦੇ ਲਾਏ ਦੋਸ਼ਾਂ ਦੀ ਨਿਖੇਧੀ ਕੀਤੀ। ਮੁਤਵਾਜ਼ੀ ਜਥੇਦਾਰਾਂ ਨੇ ਆਖਿਆ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਇਹ ਉਮੀਦ ਨਹੀ ਸੀ। ਉਨ੍ਹਾਂ ਆਖਿਆ ਕਿ ਬੇਅਦਬੀ ਕਾਂਡ ਸਬੰਧੀ ਇਨਸਾਫ਼ ਮੰਗ ਰਹੀ ਸੰਗਤ ’ਤੇ ਪਹਿਲਾਂ

ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਸੰਤੋਖ ਸਿੰਘ ਦਾ ਅਸਤੀਫ਼ਾ ਪ੍ਰਵਾਨ

ਅੰਮ੍ਰਿਤਸਰ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਜ਼ਮੀਨੀ ਝਗੜੇ ਦੇ ਮਾਮਲੇ ਵਿੱਚ ਹੇਠਲੀ ਅਦਾਲਤ ਵੱਲੋਂ ਪੰਜ ਸਾਲ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਏ ਜਾਣ ਮਗਰੋਂ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਿਸ ਨੂੰ ਅੱਜ ਦੀਵਾਨ ਦੀ ਕਾਰਜਕਾਰਨੀ ਕਮੇਟੀ ਅਤੇ ਜਨਰਲ ਹਾਊਸ ਵਲੋਂ ਪ੍ਰਵਾਨ ਕਰ ਲਿਆ ਹੈ। ਇਸ ਦੌਰਾਨ ਜਨਰਲ ਹਾਊਸ ਵੱਲੋਂ ਦੀਵਾਨ ਦੀਆਂ ਆਮ ਚੋਣਾਂ ਦੋ ਮਹੀਨੇ ਵਿੱਚ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ।

ਕਾਰ ਵਿੱਚ ਦਮ ਘੁੱਟਣ ਕਾਰਨ ਲੜਕੇ-ਲੜਕੀ ਦੀ ਮੌਤ

ਅੰਮ੍ਰਿਤਸਰ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਇੱਥੇ ਆਜ਼ਾਦ ਨਗਰ ਇਲਾਕੇ ਦੇ ਇਕ ਘਰ ਦੇ ਗੈਰਾਜ ਵਿੱਚ ਖੜ੍ਹੀ ਕਾਰ ਵਿੱਚੋਂ 21 ਸਾਲਾ ਲੜਕੇ ਤੇ ਲੜਕੀ ਦੀ ਲਾਸ਼ ਮਿਲੀ ਹੈ। ਦੋਵਾਂ ਦੀ ਮੌਤ ਕਾਰ ਵਿੱਚ ਸਾਹ ਘੁੱਟਣ ਕਾਰਨ ਹੋਈ ਦੱਸੀ ਗਈ ਹੈ। ਘਟਨਾ ਵਾਪਰਨ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਅੱਜ ਸ਼ਾਮ ਵੇਲੇ ਘਰ ਦੀ ਉੱਪਰਲੀ ਮੰਜ਼ਿਲ ’ਤੇ ਰਹਿੰਦੇ ਕਿਰਾਏਦਾਰਾਂ ਨੇ ਗੈਸ ਲੀਕ ਹੁੰਦੀ ਮਹਿਸੂਸ ਕੀਤੀ। ਉਨ੍ਹਾਂ ਜਦ ਕਾਰ ਵਾਲੇ ਪਾਸੇ ਜਾ ਕੇ ਜਾਂਚ ਕੀਤੀ ਤਾਂ ਵਾਹਨ ਵਿੱਚੋਂ

ਭੋਗਪੁਰ ਬਲਾਕ ਸੰਮਤੀ 'ਤੇ ਕਾਂਗਰਸ ਦਾ ਕਬਜ਼ਾ, 15 'ਚੋਂ 9 ਸੀਟਾਂ 'ਤੇ ਕੀਤੀ ਜਿੱਤ ਦਰਜ

ਭੋਗਪੁਰ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : - 19 ਸਤੰਬਰ ਨੂੰ ਪੰਜਾਬ ਭਰ 'ਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ 'ਚ ਕਾਂਗਰਸ ਜੇਤੂ ਅਤੇ ਅਕਾਲੀ ਦਲ ਬਾਦਲ ਦੂਜੇ ਨੰਬਰ 'ਤੇ ਰਿਹਾ ਹੈ। ਭੋਗਪੁਰ 'ਚ ਕਾਂਗਰਸ ਨੇ 15 'ਚੋਂ 9, ਅਕਾਲੀ ਦਲ (ਬ) ਨੇ 5 ਅਤੇ ਇਕ ਅਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਬਲਾਕ ਸੰਮਤੀ ਭੋਗਪੁਰ 'ਚ ਕੁੱਲ 35 ਉਮੀਦਵਾਰ ਚੋਣ ਮੈਦਾਨ 'ਚ ਉਤਰੇ, ਜਿਨ੍ਹਾਂ 'ਚੋਂ ਕਾਂਗਰਸ ਪਾਰਟੀ ਦੇ 15, ਅਕਾਲੀ ਦਲ ਬਾਦਲ ਦੇ 13 ਅਤੇ 7 ਅਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਉਤਰੇ ਸਨ। ਬਲਾਕ ਭੋਗਪੁਰ ਨੂੰ ਕੁੱਲ 15 ਜੋਨਾਂ 'ਚ ਵੰਡਿਆ ਗਿਆ ਸੀ।

ਅਕਾਲੀ-ਭਾਜਪਾ ਤੇ 'ਆਪ' ਨੂੰ ਪੰਜਾਬੀਆਂ ਨੇ ਮੁੜ ਨਕਾਰਿਆ : ਜਾਖੜ

ਜਲੰਧਰ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਪੰਚਾਇਤੀ ਰਾਜ ਸੰਸਥਾਵਾਂ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ 'ਚ ਕਾਂਗਰਸ ਨੂੰ ਮਿਲੀ ਵੱਡੀ ਜਿੱਤ ਲਈ ਵੋਟਰਾਂ ਦਾ ਜਿੱਥੇ ਧੰਨਵਾਦ ਪ੍ਰਗਟਾਇਆ, ਉਥੇ ਹੀ ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਸੂਬੇ 'ਚ ਲਾਗੂ ਕੀਤੀਆਂ ਗਈਆਂ ਜਨ-ਹਿਤੈਸ਼ੀ ਨੀਤੀਆਂ 'ਤੇ ਵੋਟਰਾਂ ਨੇ ਇਕ ਵਾਰ ਫਿਰ ਤੋਂ ਆਪਣੀ ਮੋਹਰ ਲਗਾ ਦਿੱਤੀ ਹੈ।

ਜਲੰਧਰ : ਪੰਚਾਇਤ ਸਮਿਤੀ ਦੀਆਂ 191 ਸੀਟਾਂ 'ਚੋਂ 85 'ਤੇ ਕਾਂਗਰਸ ਦਾ ਕਬਜ਼ਾ

ਜਲੰਧਰ ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸ਼ਹਿਰ 'ਚ 19 ਸਤੰਬਰ ਨੂੰ ਜ਼ਿਲਾ ਪਰਿਸ਼ਦ ਅਤੇ ਬਲਾਕ ਸਮਿਤੀਆਂ ਦੀਆਂ ਪਈਆਂ ਵੋਟਾਂ ਦੇ ਨਤੀਜੇ ਅੱਜ ਐਲਾਨੇ ਗਏ। ਸ਼ਹਿਰ 'ਚ 191 ਬਲਾਕ ਸਮਿਤੀਆਂ 'ਚ 187 ਲਈ ਚੋਣਾਂ ਹੋਈਆਂ ਹਨ, ਜਿਨ੍ਹਾਂ 'ਚੋਂ 4 ਥਾਵਾਂ 'ਤੇ ਪਹਿਲਾਂ ਹੀ ਨਿਰਵਿਰੋਧ ਉਮੀਦਵਾਰ ਚੁਣ ਲਏ ਗਏ ਹਨ। ਹੁਣ ਤੱਕ ਜਲੰਧਰ 'ਚ ਪੰਚਾਇਤ ਸਮਿਤੀ ਦੀਆਂ 191 ਸੀਟਾਂ 'ਚੋਂ 85 'ਤੇ ਕਾਂਗਰਸ ਅਤੇ 23 ਸੀਟਾਂ 'ਤੇ ਅਕਾਲੀ ਦਲ ਨੇ ਆਪਣਾ ਕਬਜ਼ਾ ਕਰ ਲਿਆ ਹੈ। ਜਲੰਧਰ ਵੈਸਟ ਜ਼ੋਨ ਨੰਬਰ-21 ਤੋਂ ਕਾਂਗਰਸੀ ਉਮੀਦਵਾਰ ਰਵੀਨਾ ਨੇ ਜਿੱਤ ਹਾਸਲ ਕਰ ਲਈ ਹੈ।

ਅਕਾਲੀ ਦਲ ਅਤੇ ‘ਆਪ’ ਨੇ ਚੋਣਾਂ ਨੂੰ ਲੈ ਕੇ ਹੋ-ਹੱਲਾ ਮਚਾਇਆ, ਨਤੀਜਿਆਂ ਤੋਂ ਪਹਿਲਾਂ ਹੀ ਮੰਨੀ ਆਪਣੀ ਹਾਰ : ਅਮਰਿੰਦਰ

ਜਲੰਧਰ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲਾ ਪ੍ਰੀਸ਼ਦ  ਅਤੇ ਪੰਚਾਇਤ ਕਮੇਟੀਆਂ ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ  ਧਾਂਦਲੀਆਂ ਦੇ ਲਾਏ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਨਤੀਜਿਆਂ ਤੋਂ ਪਹਿਲਾਂ  ਹੀ ਦੋਵਾਂ ਪਾਰਟੀਆਂ ਨੇ ਆਪਣੀ ਹਾਰ ਮੰਨ ਲਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੁਭਾਵਕ  ਹੈ ਕਿ ਕੱਲ ਆਉਣ ਵਾਲੇ ਚੋਣ ਨਤੀਜੇ ਕਾਂਗਰਸ ਦੇ ਪੱਖ ’ਚ ਜਾਣ ਦੇ ਆਸਾਰ ਹਨ ਕਿਉਂਕਿ

ਅਕਤੂਬਰ 'ਚ ਬਦਲ ਜਾਵੇਗੀ ਸ਼ਹਿਰ ਦੇ ਰਿਕਾਰਡ ਰੂਮ ਦੀ ਨੁਹਾਰ : ਡੀ. ਸੀ.

ਜਲੰਧਰ ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਜਲੰਧਰ ਜ਼ਿਲੇ ਦੇ ਵੱਖ-ਵੱਖ ਰਿਕਾਰਡ ਰੂਮਾਂ ਵਿਚ ਰਿਕਾਰਡ ਦਾ ਵਿਗਿਆਨਿਕ ਢੰਗ ਨਾਲ ਰੱਖ-ਰਖਾਅ ਕਰਨ ਲਈ ਅਕਤੂਬਰ ਮਹੀਨੇ ਤੋਂ ਵਿਸ਼ੇਸ਼ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵਲੋਂ ਪੰਜਾਬ ਦੇ 4 ਜ਼ਿਲਿਆਂ 'ਚ ਵਿਸ਼ੇਸ਼ ਪ੍ਰਾਜੈਕਟਾਂ ਦੇ ਤਹਿਤ ਰਿਕਾਰਡ ਰੂਮਾਂ ਦੀ ਨੁਹਾਰ ਬਦਲਣ ਦਾ ਫੈਸਲਾ ਲਿਆ ਗਿਆ ਹੈ, ਜਿਸ 'ਚ ਜਲੰਧਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਲੁਧਿਆਣਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਬਠਿੰਡਾ ਜ਼ਿਲਾ ਵੀ ਮੌਜੂਦ ਹੈ। ਇਨ੍ਹਾਂ ਜ਼ਿਲਿਆਂ ਲਈ ਪੰਜਾਬ ਸਰਕਾਰ ਨੇ 8 ਕਰੋੜ ਰੁਪਏ ਵੀ ਜਾਰੀ ਕੀਤੇ ਹਨ।

ਬੱਸ ਸਟੈਂਡ ਨੇੜੇ ਵਾਪਰੇ ਗੋਲੀਕਾਂਡ 'ਚ ਸਰੰਡਰ ਕਰਨ ਵਾਲੇ ਅਰਸ਼ ਲਾਹੌਰੀਆ ਨੂੰ ਜੇਲ ਭੇਜਿਆ

ਜਲੰਧਰ ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬੱਸ ਸਟੈਂਡ ਨੇੜੇ ਗੋਲੀਕਾਂਡ ਵਿਚ ਸਰੰਡਰ ਕਰਨ ਵਾਲੇ ਅਰਸ਼ਪਾਲ ਉਰਫ ਅਰਸ਼ ਲਾਹੌਰੀਆ ਨੂੰ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਜੇਲ ਭੇਜ ਦਿੱਤਾ। ਅਰਸ਼ ਨੂੰ ਪੁਲਸ ਨੇ ਰਿਮਾਂਡ 'ਤੇ ਲਿਆ ਸੀ।ਚੌਕੀ ਬੱਸ ਸਟੈਂਡ ਦੇ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਅਰਸ਼ਪਾਲ ਕੋਲੋਂ ਕੀਤੀ ਗਈ ਪੁੱਛਗਿੱਛ 'ਚ ਹੋਰ ਮੁਲਜ਼ਮਾਂ ਬਾਰੇ ਵੀ ਇਨਪੁੱਟ ਮਿਲੇ ਹਨ ਜਿਨ੍ਹਾਂ 'ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਅਰੈਸਟ ਕਰ ਲਿਆ ਜਾਵੇਗਾ। ਪੁਲਸ ਦਾ ਕਹਿਣਾ ਹੈ ਕਿ ਇਸ ਕੇਸ ਵਿਚ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ।

ਸਬ ਤਹਿਸੀਲ ਤਲਵੰਡੀ ਚੌਧਰੀਆਂ ਤੋਂ ਕਾਂਗਰਸ ਦੀ ਰਜਨੀ ਮੜ੍ਹੀਆ ਜੇਤੂ

ਸੁਲਤਾਨਪੁਰ ਲੋਧੀ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਪੰਚਾਇਤ ਸਮਿਤੀ ਸੁਲਤਾਨਪੁਰ ਲੋਧੀ ਦੇ ਜ਼ੋਨ ਨੰਬਰ 10 ਸਬ ਤਹਿਸੀਲ ਤਲਵੰਡੀ ਚੌਧਰੀਆਂ ਤੋਂ ਕਾਂਗਰਸ ਉਮੀਦਵਾਰ ਰਜਨੀ ਮੜ੍ਹੀਆ ਨੇ ਅਕਾਲੀ ਦਲ ਦੀ ਉਮੀਦਵਾਰ ਮਨਜਿੰਦਰ ਕੌਰ ਨੂੰ 255 ਵੋਟਾਂ ਦੇ ਫਰਕ ਨਾਲ ਹਰਾਇਆ। ਰਜਨੀ ਮੜ੍ਹੀਆ ਨੂੰ 1395 ਵੋਟਾਂ ਅਤੇ ਮਨਜਿੰਦਰ ਕੌਰ ਨੂੰ 1140 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਜ਼ੋਨ ਨੰਬਰ 9 ਪਰਮਜੀਤਪੁਰ ਤੋਂ ਕਾਂਗਰਸ ਉਮੀਦਵਾਰ ਸਰਬਜੀਤ ਕੌਰ ਨੇ

ਸੁਲਤਾਨਪੁਰ ਲੋਧੀ 'ਚ 17 'ਚੋਂ 8 ਜ਼ੋਨਾਂ 'ਤੇ ਕਾਂਗਰਸ ਜੇਤੂ, ਅਕਾਲੀ ਦਲ ਦਾ ਖਾਤਾ ਵੀ ਨਹੀਂ ਖੁੱਲ੍ਹਾ

ਸੁਲਤਾਨਪੁਰ ਲੋਧੀ ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : : ਪੰਚਾਇਤ ਸੰਮਤੀ ਸੁਲਤਾਨਪੁਰ ਲੋਧੀ ਦੇ ਚੋਣ ਨਤੀਜਿਆਂ ਲਈ ਅੱਜ ਬੀ. ਡੀ. ਪੀ. ਓ. ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਚੋਣ ਰਿਟਰਨਿੰਗ ਅਫਸਰ  ਐਸ. ਡੀ. ਐਮ. ਸੁਲਤਾਨਪੁਰ ਲੋਧੀ ਡਾਕਟਰ ਚਾਰੂਮਿਤਾ ਦੀ ਦੇਖ ਰੇਖ ਹੇਠ ਗਿਣਤੀ ਚੱਲ ਰਹੀ ਹੈ। ਡਾਕਟਰ ਚਾਰੂਮਿਤਾ ਨੇ ਆਏ ਚੋਣ ਨਤੀਜਿਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਕ ਸੁਲਤਾਨਪੁਰ ਲੋਧੀ ਦੇ ਜ਼ੋਨ ਨੰਬਰ 1 ਕਮਾਲਪੁਰ ਤੋਂ ਕਾਂਗਰਸ ਦੇ ਉਮੀਦਵਾਰ ਰਤਨ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਬਲਜੀਤ ਕੌਰ ਨੂੰ 481 ਵੋਟਾਂ ਦੇ ਫਰਕ ਨਾਲ ਹਰਾਇਆ।

ਕਾਲੀਆ ਕਾਲੋਨੀ 'ਚ 2 ਦਿਨ ਦੀ ਬੱਚੀ ਮਿਲਣ ਨਾਲ ਫੈਲੀ ਸਨਸਨੀ

ਜਲੰਧਰ ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਜਲੰਧਰ ਦੀ ਕਾਲੀਆ ਕਾਲੋਨੀ 'ਚ ਅੱਜ ਸਵੇਰੇ ਨਵਜਾਤ ਬੱਚੀ ਮਿਲਣ ਨਾਲ ਸਨਸਨੀ ਫੈਲ ਗਈ। ਇਸ ਗੱਲ ਦਾ ਪਤਾ ਲੋਕਾਂ ਨੂੰ ਉਸ ਸਮੇਂ ਲੱਗਾ ਜਦੋਂ ਉਹ ਕਾਲੀਆ ਕਾਲੋਨੀ 'ਚ ਸੈਰ ਕਰ ਰਹੇ ਸਨ। ਸੈਰ ਕਰਦਿਆਂ ਉਨ੍ਹਾਂ

ਕੈਪਟਨ ਅਮਰਿੰਦਰ ਸਿੰਘ 28 ਨੂੰ ਖਟਕੜਕਲਾਂ 'ਚ ਰੈਲੀ ਨੂੰ ਕਰਨਗੇ ਸੰਬੋਧਨ

ਬੰਗਾ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਖਟਕੜਕਲਾਂ 'ਚ ਰੈਲੀ ਆਯੋਜਿਤ ਕੀਤੀ ਜਾ ਰਹੀ ਹੈ, ਜਿਸ 'ਚ 28 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਿਰਕਤ ਕਰਨਗੇ। ਇਹ ਜਾਣਕਾਰੀ ਸਤਵੀਰ ਸਿੰਘ ਪੱਲੀ ਝਿੱਕੀ ਜ਼ਿਲਾ ਪ੍ਰਧਾਨ ਕਾਂਗਰਸ ਕਮੇਟੀ ਖੇਤਰ ਇੰਚਾਰਜ ਬੰਗਾ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਰੈਲੀ 'ਚ ਕੈਬਨਿਟ ਮੰਤਰੀ ਵੀ ਰੈਲੀ ਨੂੰ ਸੰਬੋਧਨ ਕਰਨਗੇ।

ਬਠਿੰਡਾ ਖਿੱਤੇ ਵਿੱਚ ਦਹਾਕੇ ਮਗਰੋਂ ਕਾਂਗਰਸ ਦੇ ਵਿਹੜੇ ’ਚ ਵੱਜੇ ਢੋਲ

ਬਠਿੰਡਾ ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਠਿੰਡਾ ਖਿੱਤੇ ਵਿੱਚ ਕਰੀਬ ਦਹਾਕੇ ਮਗਰੋਂ ਕਾਂਗਰਸ ਦੇ ਵਿਹੜੇ ’ਚ ਢੋਲ ਵੱਜੇ ਹਨ। ਦਹਾਕੇ ਦੌਰਾਨ ਕਾਂਗਰਸ ਨੂੰ ਸਿਆਸੀ ਸੋਕਾ ਝੱਲਣਾ ਪਿਆ। ਜ਼ਿਲ੍ਹਾ ਪਰਿਸ਼ਦ ਤੇ ਨੌਂ ਸਮਿਤੀਆਂ ਦੇ ਚੋਣ ਨਤੀਜਿਆਂ ਨੇ ਦਿਹਾਤੀ ਕਾਂਗਰਸ ਵਿੱਚ ਜਾਨ ਪਾ ਦਿੱਤੀ ਹੈ। ਜ਼ਿਲ੍ਹਾ ਪਰਿਸ਼ਦ ਬਠਿੰਡਾ ਅਤੇ ਨੌਂ ਸਮਿਤੀਆਂ ‘ਤੇ ਕਾਂਗਰਸ ਕਾਬਜ਼ ਹੋ ਗਈ ਹੈ। ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਨੂੰ ਇਨ੍ਹਾਂ ਚੋਣਾਂ ਵਿੱਚ ਨਮੋਸ਼ੀ ਝੱਲਣੀ ਪਈ ਹੈ। ਆਮ ਆਦਮੀ ਪਾਰਟੀ ਦੇ ਜ਼ਿਲ੍ਹੇ ਵਿੱਚੋਂ ਤਿੰਨ ਵਿਧਾਇਕਾਂ ਦੀ ਕਾਰਗੁਜ਼ਾਰੀ ਉੱਤੇ ਇਨ੍ਹਾਂ ਚੋਣਾਂ ਨੇ ਉਂਗਲ ਉਠਾ ਦਿੱਤੀ ਹੈ। ਨੌਂ ਸਮਿਤੀਆਂ ਵਿੱਚੋਂ 13 ਅਕਾਲੀ ਦਲ, 5 ‘ਆਪ’ ਨੂੰ ਤੇ ਸੱਤ ਆਜ਼ਾਦ ਉਮੀਦਵਾਰਾਂ ਨੂੰ ਜਿੱਤ ਨਸੀਬ ਹੋਈ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0064695950
Copyright © 2018, Panjabi Times. All rights reserved. Website Designed by Mozart Infotech