ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਚੰਡੀਗੜ੍ਹ

ਸ਼ਮਸ਼ਾਨਘਾਟ ਦੀ ਦਸ਼ਾ ਸੁਧਾਰਨ ਲਈ ਸਮਝੌਤਾ

July 11, 2018 02:24 PM

ਚੰਡੀਗੜ੍ਹ,10 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਚੰਡੀਗੜ੍ਹ ਨਗਰ ਨਿਗਮ ਨੇ ਰੋਟਰੀ ਕਲੱਬ ਦੇ ਅਧੀਨ ਇੱਕ ਕਾਰਪੋਰੇਟ ਸਮੂਹ ਨਾਲ ਸਮਝੌਤਾ ਕੀਤਾ ਹੈ।  ਇਹ ਕਾਰਪੋਰੇਟ ਸਮੂਹ ਸੈਕਟਰ-25  ਸਥਿਤ ਸ਼ਮਸ਼ਾਨਘਾਟ ਵਿੱਚ ਮੁਰੰਮਤ ਕਾਰਜਾਂ ਤੇ ਪਖਾਨਿਆਂ ਦੀ ਮੁਰੰਮਤ ’ਤੇ 40 ਲੱਖ ਰੁਪਏ ਖਰਚ ਕਰਕੇ ਇਨ੍ਹਾਂ ਦੀ ਦਸ਼ਾ ਸੁਧਾਰੇਗਾ। ਅੱਜ ਇਸ ਬਾਰੇ ਨਗਰ ਨਿਗਮ ਦੇ ਕਾਨਫਰੰਸ ਹਾਲ ਵਿੱਚ ਮੇਅਰ ਦੇਵੇਸ਼ ਮੋਦਗਿੱਲ ਅਤੇ  ਰੋਟਰੀ ਕਲੱਬ ਦੇ ਆਗੂ ਰਾਜਿੰਦਰ ਕੁਮਾਰ ਸਾਬੂ ਦੀ ਮੌਜੂਦਗੀ ਵਿੱਚ ਸਬੰਧਤ ਕੰਪਨੀਆਂ ਨਾਲ ਸਮਝੌਤਾ ਕੀਤਾ ਗਿਆ। ਇਸ ਕਾਰਪੋਰੇਟ ਸਮੂਹ ਵਿੱਚ ਕੇਡੀਡੀਐਲ ਈਥੋਸ ਫਾਊਂਡੇਸ਼ਨ, ਟੀਪੀਕੇ ਵੈਲਫੇਅਰ ਟਰੱਸਟ, ਆਈਪੀਐੱਫ ਵਿਕਰਮ ਇੰਡੀਆ ਲਿਮਟਿਡ ਸ਼ਾਮਲ ਹਨ।  ਇਹ ਸਮੂਹ ਨਗਰ ਨਿਗਮ ਤੇ ਕਾਰਪੋਰੇਟ ਖੇਤਰ ਦੀ ਭਾਈਵਾਲੀ ਦੇ ਨਾਲ 5 ਸਾਲ ਦੀ ਮਿਆਦ ਲਈ ਇਨ੍ਹਾਂ ਪਖਾਨਿਆਂ ਦੀ ਸਾਂਭ-ਸੰਭਾਲ ਵੀ ਕਰੇਗਾ।
ਇਸੇ ਦੌਰਾਨ ਮੇਅਰ ਸ਼੍ਰੀ ਮੋਦਗਿਲ ਨੇ ਕਿਹਾ ਕਿ ਸ਼ਮਸ਼ਾਨਘਾਟ ਦੇ ਮੌਜੂਦਾ ਪਖਾਨੇ ਬਲਾਕ ਪੁਰਾਣੇ ਹੋ ਚੁੱਕੇ ਹਨ ਤੇ ਇਨ੍ਹਾਂ ਦੀ ਮੁਰੰਮਤ ਵਿੱਚ ਰੁਚੀ ਲੈਣ ਵਾਲੀਆਂ ਹੋਰ ਵੀ ਕੰਪਨੀਆਂ ਆਪਣੇ ਮਤੇ ਨਗਰ ਨਿਗਮ ਕੋਲ ਭੇਜ  ਸਕਦੀਆਂ ਹਨ।
ਅੱਜ ਕੀਤੇ ਸਮਝੌਤੇ ਦੌਰਾਨ ਨਿਗਮ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰਾਂ ਸਮੇਤ ਨਿਗਮ ਦੇ ਜੁਆਇੰਟ ਕਮਿਸ਼ਨਰ ਤੇਜਦੀਪ ਸਿੰਘ ਸੈਣੀ ਤੇ ਹੋਰ ਅਧਿਕਾਰੀ ਹਾਜ਼ਰ ਸਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਚੰਡੀਗੜ੍ਹ ਵਿੱਚ ਹੋਰ
ਚੋਣਾਂ ਨੇੜੇ ਦੇਖ ਚੰਡੀਗੜ੍ਹ ਦੀ ਸਿਆਸੀ ਫਿਜ਼ਾ ਬਦਲਣ ਲੱਗੀ

ਚੰਡੀਗੜ੍ਹ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਚੰਡੀਗੜ੍ਹ ਦੇ ਸਿਆਸੀ ਅਖਾੜੇ ’ਚ ਇਸ ਵਾਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੱਡੇ ਪੱਧਰ ’ਤੇ ਦਲਬਦਲੀਆਂ ਹੋਣ ਦੇ ਅਸਾਰ ਬਣ ਗਏ ਹਨ।
ਇਕ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬਾਗੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਆਮ ਆਦਮੀ ਪਾਰਟੀ (ਆਪ) ਦੇ ਝਾੜੂ ਨਾਲ ਕਾਂਗਰਸ ਅਤੇ ਭਾਜਪਾ ਵਿਚਲੀ ਫੁੱਟ ਦਾ ਲਾਭ ਉਠਾ ਕੇ ਦੋਵਾਂ ਪਾਰਟੀਆਂ ਦਾ ਸਫਾਇਆ ਕਰਨ ਦੀ ਤਾਕ ਵਿੱਚ ਹਨ ਅਤੇ ਦੂਸਰੇ ਪਾਸੇ ਚੰਡੀਗੜ੍ਹ ਦੀ ਆਵਾਜ਼ ਦੇ ਥੜ੍ਹੇ ਤੋਂ ਲੋਕ ਸਭਾ ਦੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਅਵਿਨਾਸ਼ ਸਿੰਘ ਸ਼ਰਮਾ ਪਰਵਾਸੀ ਕਲੋਨੀਆਂ ਵਿੱਚ ਕਾਂਗਰਸ ਅਤੇ ਭਾਜਪਾ ਦੇ ਸਿਆਸੀ ਪੈਰ ਉਖੇੜਣ ਦਾ ਹਰ ਹੀਲਾ ਵਰਤ ਰਹੇ ਹਨ।

ਕਰਾਫਟ ਮੇਲਾ: ਲੋਕ ਨਾਚ ਤੇ ਬਾਜ਼ੀਆਂ ਖਿੱਚ ਦਾ ਕੇਂਦਰ ਬਣੀਆਂ

ਚੰਡੀਗੜ੍,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕਲਾਗਰਾਮ ਵਿਚ ਚੱਲ ਰਹੇ ਕੌਮੀ ਸ਼ਿਲਪ ਮੇਲੇ ਦੇ ਪੰਜਵੇਂ ਦਿਨ ਦਾ ਆਗਾਜ਼ ਹਰਿਆਣਾ ਦੇ ਕਲਾਕਾਰਾਂ ਵੱਲੋਂ ਲੋਕ ਨਾਚ ‘ਬਾਗ’ ਨਾਲ ਕੀਤਾ। ਉਸ ਤੋਂ ਬਾਅਦ ਆਸਾਮ ਦੇ ਕਲਾਕਾਰਾਂ ਨੇ ‘ਬਰਦੇਈ ਸ਼ਿਕਲਾ’, ਉਤਰਖੰਡ ਦੀ ਟੀਮ ਨੇ ‘ਜਸਿਆਰੀ’, ਤੇਲੰਗਾਨਾ ਦੀ ਟੀਮ ਨੇ ਮਾਥੁਰੀ, ਸਿੱਕਮ ਦੀ ਟੀਮ ਨੇ ਤਾਮਾਂਗ, ਕਸ਼ਮੀਰ ਦੀ ਟੀਮ ਨੇ ਰਾਉਫ ਅਤੇ ਪੰਜਾਬ ਦੇ ਸੰਗਰੂਰ ਤੋਂ ਆਈ ਟੀਮ ਨੇ ‘ਸੰਮੀ’ ਦੀ ਪੇਸ਼ਕਾਰੀ ਕੀਤੀ। ਇਸ ਸਮੇਂ ਪ੍ਰੋਗਰਾਮ ਅਫ਼ਸਰ ਰਵਿੰਦਰ ਸ਼ਰਮਾ ਵੀ ਮੌਜੂਦ ਰਹੇ। ਸਟੇਜ ਦਾ ਸੰਚਾਲਨ ਸੰਜੀਵ ਸ਼ਾਦ ਸ਼ੇਅਰੋ ਸ਼ਾਇਰੀ ਨਾਲ ਕਰ ਰਹੇ ਸਨ। ਅੰਮ੍ਰਿਤਸਰ ਤੋਂ ਆਈ ਬਾਜ਼ੀਗਰਾਂ ਦੀ ਟੀਮ ਮੇਲੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਦੌਰਾਨ ਬਾਜ਼ੀਗਰਾਂ ਲਗਾਈਆਂ ਜਾਂਦੀਆਂ ਕਲਾਬਾਜ਼ੀਆਂ ਦੇਖਣਯੋਗ ਹਨ। ਮੇਲੇ ਵਿਚ ਜਿੱਥੇ ਲੋਕ ਕਸ਼ਮੀਰੀ ਕਾਹਵਾ ਪੀਣ ਦਾ ਭਰਪੂਰ ਆਨੰਦ ਲੈ ਰਹੇ ਹਨ, ਉੱਥੇ ਰਾਜਸਥਾਨੀ ਗੱਚਕ ਦਾ ਸਵਾਦ ਵੀ ਲੈ ਰਹੇ ਹਨ।

ਪੀਯੂ ਦੇ ਫਾਇਨਾਂਸ ਬੋਰਡ ਵੱਲੋਂ ਨਵਾਂ ਬਜਟ ਪਾਸ

ਚੰਡੀਗਡ਼੍,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਯੂਨੀਵਰਸਿਟੀ ਦੇ ਬੋਰਡ ਆਫ ਫਾਇਨਾਂਸ (ਬੀਓਐੱਫ) ਨੇ ਅੱਜ ਅਗਲੇ ਵਿੱਤੀ ਵਰ੍ਹੇ ਲਈ 577.32 ਕਰੋਡ਼ ਰੁਪਏ ਦੇ ਤਜਵੀਜ਼ਸ਼ੁਦਾ ਬਜਟ ਨੂੰ ਪ੍ਰਵਾਨਗੀ ਦੇ ਕੇ ਇਸ ਨੂੰ ਸਿੰਡੀਕੇਟ ਕੋਲ ਵਿਚਾਰ ਲਈ ਭੇਜ ਦਿੱਤਾ ਹੈ। ਬਜਟ ’ਚ ਖਾਸ ਗੱਲ ਇਹ ਹੈ ਕਿ ਇਸ ’ਚ ਪਿਛਲੇ 7 ਸਾਲਾਂ ਤੋਂ ਉਸਾਰੀ ਅਧੀਨ ਮਲਟੀਪਰਪਜ਼ ਆਡੀਟੋਰੀਅਮ ਲਈ 69 ਕਰੋਡ਼ ਰੁਪਏ ਦੀ ਤਜਵੀਜ਼ ਰੱਖੀ ਗਈ ਹੈ ਜਦਕਿ ਇਸ ਪੂਰੇ ਪ੍ਰਾਜੈਕਟ ਲਈ 72.62 ਕਰੋਡ਼ ਖਰਚੇ ਜਾਣ ਦਾ ਅਨੁਮਾਨ ਹੈ। ਬਾਕੀ ਫਰਕ ਇਸ ਪ੍ਰਾਜੈਕਟ ਲਈ ਅਲਾਟ ਕੀਤੇ ਗਏ ਪੈਸਿਆਂ ਦੇ ਵਿਆਜ਼ ਤੋਂ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਐੱਮਐੱਚਆਰਡੀ ਅਤੇ ਯੂਜੀਸੀ ਨੇ ਸੈਕਟਰ-14 ਦੇ ਕੈਂਪਸ ’ਚ 66 ਕੇਵੀਏ ਦਾ ਸਬ-ਸਟੇਸ਼ਨ ਸਥਾਪਤ ਕਰਨ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ।

ਮੁੱਖ ਮੰਤਰੀ ਦਾ ਕਾਲੇ ਝੰਡਿਆਂ ਨਾਲ ਹੋਵੇਗਾ ਸਵਾਗਤ

ਪੰਚਕੂਲਾ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਐੱਚਐੱਮਟੀ ਬਚਾਓ ਸੰਘਰਸ਼ ਸਮਿਤੀ ਦੇ ਬੈਨਰ ਹੇਠ ਐੱਚਐੱਮਟੀ ਦੇ ਮੁਲਾਜ਼ਮ ਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਮੁੱਖ ਮੰਤਰੀ ਦਾ ਕਾਲੇ ਝੰਡੇ ਦਿਖਾ ਕੇ ਸਵਾਗਤ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਐੱਚਐੱਮਟੀ ਬਚਾਓ ਸੰਘਰਸ਼ ਕਮੇਟੀ ਦੇ ਫਾਊਂਡਰ ਐਡਵੋਕੇਟ ਵਿਜੈ ਬਾਂਸਲ ਅਤੇ ਐੱਚਐੱਮਟੀ ਬਚਾਓ ਸੰਘਰਸ਼ ਕਮੇਟੀ ਦੇ ਵੱਡੀ ਗਿਣਤੀ ਦੇ ਮੁਲਾਜ਼ਮਾਂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਐੱਚਐੱਮਟੀ ’ਚ 15 ਨਵੰਬਰ ਨੂੰ ਸੇਬ ਮੰਡੀ ਦਾ ਨੀਂਹ

ਹਰਿਆਣਾ ਦੇ ਸਪੀਕਰ ਨੇ ਖਿਡਾਰੀਆਂ ਨੂੰ ਇਨਾਮ ਵੰਡੇ

ਪੰਚਕੂਲਾ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਚਕੂਲਾ ਦੇ ਭਵਨ ਵਿਦਿਆਲਾ ਸਕੂਲ ਸੈਕਟਰ-15 ’ਚ ਸਪੋਰਟਸ ਪ੍ਰਮੋਸ਼ਨ ਸੁਸਾਇਟੀ ਵੱਲੋਂ ਕੀਤੇ ਗਏ ਸਨਮਾਨ ਸਮਾਰੋਹ ਵਿੱਚ ਹਰਿਆਣਾ ਦੇ ਸਪੀਕਰ ਕੰਵਰਪਾਲ ਨੇ ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨ ਕੀਤਾ। ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਸੰਸਥਾ ਦੇ ਚੇਅਰਮੈਨ ਹਨ ਤੇ ਇਹ ਸੰਸਥਾ ਉਨ੍ਹਾਂ ਇਸ ਕਰਕੇ ਬਣਾਈ ਹੈ ਕਿ ਤਾਂ ਜੋ ਪਿੰਡਾਂ ਤੇ ਸ਼ਹਿਰਾਂ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਰਾਹੀਂ ਅੱਗੇ ਕੇ

‘ਪਸ਼ੂ ਬਚਾਓ, ਮਾਨਵਤਾ ਬਚਾਓ’ ਵਾਕ ਤੇ ਹਸਤਾਖ਼ਰ ਮੁਹਿੰਮ

ਚੰਡੀਗੜ੍,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦੇਵ ਸਮਾਜ ਸੰਸਥਾਵਾਂ ਨੇ ‘ਪਸ਼ੂ ਬਚਾਓ, ਮਾਨਵਤਾ ਬਚਾਓ’ ਦਾ ਸੰਦੇਸ਼ ਦੇਣ ਵਾਸਤੇ ਮਾਰਚ ਤੇ ਹਸਤਾਖ਼ਰ ਮੁਹਿੰਮ ਚਲਾਈ। ਦੇਵ ਸਮਾਜ ਕਾਲਜ ਆਫ ਐਜੂਕੇਸ਼ਨ-36, ਦੇਵ ਸਮਾਜ ਕਾਲਜ ਫਾਰ ਵਿਮੈਨ, ਸੈਕਟਰ-45 ਤੇ ਆਈਐੱਸ ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ਸੈਕਟਰ-21 ਦੇ 600 ਤੋਂ ਵੱਧ ਵਿਦਿਆਰਥੀਆਂ ਤੇ ਮੈਂਬਰਾਂ ਨੇ ਇਸ ਮੁਹਿੰਮ ’ਚ ਹਿੱਸਾ ਲਿਆ। ਦੇਵ ਸਮਾਜ ਸੁਸਾਇਟੀ ਦੇ ਸਕੱਤਰ ਨਿਰਮਲ ਸਿੰਘ ਢਿੱਲੋਂ ਨੇ ਦੇਵ

ਨਾਈਪਰ ਡਾਇਰੈਕਟਰ ਦੀ ਮੁਅੱਤਲੀ ਦੇ ਹੁਕਮਾਂ ’ਤੇ ਹਾਈ ਕੋਰਟ ਨੇ ਰੋਕ ਲਾਈ

ਚੰਡੀਗੜ੍ਹ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਨੈਸ਼ਨਲ ਇੰਸਟੀਚਿਊਟ ਆਫ ਫਰਮਾਸਿਊਟੀਕਲ ਐਜੂਕੇਸ਼ਨ ਅਤੇ ਰਿਸਰਚ (ਨਾਈਪਰ) ਦੇ ਡਾਇਰੈਕਟਰ ਪ੍ਰੋਫੈਸਰ ਰਘੁਰਾਮ ਰਾਓ ਅਕਿਨਪਾਲੀ ਦੀਆਂ ਦੀਆਂ ਸੇਵਾਵਾਂ ਰਾਸ਼ਟਰਪਤੀ ਵੱਲੋਂ ਮੁਅੱਤਲ ਕੀਤੇ ਜਾਣ ਦੇ ਪੰਦਰਾਂ ਦਿਨ ਬਾਅਦ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮਾਂ ਉੱਤੇ ਰੋਕ ਲਾ ਦਿੱਤੀ ਹੈ। ਮੁਅੱਤਲੀ ਦੇ ਹੁਕਮਾਂ ਉੱਤੇ ਰੋਕ ਲਾਉਣ ਸਬੰਧੀ 29 ਅਕਤੂਬਰ ਨੂੰ ਪਾਈ ਅਪੀਲ ਦਾ ਨੋਟਿਸ ਲੈਂਦਿਆਂ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਨੇ

ਮੋਤੀ ਰਾਮ ਆਰੀਆ ਸਕੂਲ ’ਤੇ ਫੀਸ ਵਿੱਚ ਵੱਡੇ ਵਾਧੇ ਦੇ ਦੋਸ਼

ਚੰਡੀਗੜ੍ਹ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਦੇ ਮੋਤੀ ਰਾਮ ਆਰੀਆ ਸਕੂਲ ਵੱਲੋਂ ਅੱਠ ਫੀਸਦ ਤੋਂ ਜ਼ਿਆਦਾ ਫੀਸ ਵਧਾਉਣ ਸਬੰਧੀ ਪ੍ਰਸ਼ਾਸਨ ਦੀ ਰੈਗੂਲੇਟਰੀ ਬਾਡੀ ਕੋਲ ਸ਼ਿਕਾਇਤ ਆਈ ਹੈ ਜਦਕਿ ਯੂਟੀ ’ਚ ਪ੍ਰਾਈਵੇਟ ਸਕੂਲਾਂ ਵੱਲੋਂ ਬੇਤਹਾਸ਼ਾ ਵਧਾਈਆਂ ਜਾ ਰਹੀਆਂ ਫੀਸਾਂ ਨੂੰ ਕੰਟਰੋਲ ਕਰਨ ਲਈ ‘ਰੈਗੂਲੇਸ਼ਨ ਆਫ ਫੀ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਚਿਊਟ ਐਕਟ’ ਲਾਗੂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਫੀਸ ਪਾਲਿਸੀ ਲਾਗੂ ਹੋਣ ਤੋਂ ਪਹਿਲਾਂ ਕਈ ਸਕੂਲਾਂ ਵੱਲੋਂ ਵਧਾਈਆਂ ਫੀਸਾਂ ਖਿਲਾਫ਼ ਰੈਗੂਲੇਟਰੀ ਬਾਡੀ ਨੇ ਆਪਣੀ ਪਲੇਠੀ ਮੀਟਿੰਗ 27 ਨਵੰਬਰ ਨੂੰ ਸੱਦ ਲਈ ਹੈ। ਫੀਸਾਂ ਨੂੰ ਨਿਯਮਤ ਕਰਨ ਵਾਲੀ ਰੈਗੂਲੇਟਰੀ ਬਾਡੀ ਨੂੰ ਸ਼ਿਕਾਇਤ ਪ੍ਰਾਪਤ ਹੋਈ ਹੈ ਕਿ ਮੋਤੀ ਰਾਮ ਆਰੀਆ ਸਕੂਲ ਸੈਕਟਰ-27 ਨੇ

ਜਸਟਿਸ ਰਾਜੀਵ ਸ਼ਰਮਾ ਨੇ ਸਹੁੰ ਚੁੱਕੀ

ਚੰਡੀਗੜ੍ਹ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਜਸਟਿਸ ਕਿ੍ਸ਼ਨ ਮੁਰਾਰੀ ਨੇ ਅੱਜ ਜਸਟਿਸ ਰਾਜੀਵ ਸ਼ਰਮਾ ਨੂੰ ਸਹੁੰ ਚੁਕਾਈ। ਸਧਾਰਨ ਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਜਸਟਿਸ ਸ਼ਰਮਾ ਨੇ ਇਮਾਨਦਾਰੀ ਅਤੇ ਸੰਵਿਧਾਨ ਪ੍ਰਤੀ

ਪੰਜਾਬ ਦਾ ਪਾਣੀ ਸਾਲਾਨਾ ਸਵਾ ਫੁੱਟ ਹੋ ਰਿਹਾ ਹੈ ਡੂੰਘਾ

 ਚੰਡੀਗੜ੍ਹ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਸਰਕਾਰ ਨੂੰ ਪਾਣੀ ਦੇ ਮਸਲੇ ’ਤੇ ਦਿਸ਼ਾਹੀਣ ਦੱਸਦਿਆਂ ਕਿਹਾ ਹੈ ਕਿ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਵੀ ਅੱਜ ਤੱਕ ਸਰਕਾਰ ਨੇ ਸੂਬੇ ਲਈ ਪਾਣੀਆਂ ਸਬੰਧੀ ਕੋਈ ਨੀਤੀ ਨਹੀਂ ਬਣਾਈ।‘ਆਪ’ ਦੇ ਵਿਧਾਇਕ ਅਮਨ ਅਰੋੜਾ ਨੇ ‘ਸਟੇਟ ਵਾਟਰ ਪਾਲਿਸੀ’ ਨੂੰ ਸਮੇਂ ਦੀ ਅਹਿਮ ਮੰਗ ਕਰਾਰ ਦਿੰਦਿਆਂ ਕਿਹਾ ਕਿ ਕੁਦਰਤੀ ਸੋਮਿਆਂ ਤੋਂ ਪ੍ਰਾਪਤ ਪਾਣੀ ਅਜਾਈਂ ਜਾ ਰਿਹਾ ਹੈ। ਇਸ ਤੋਂ ਇਲਾਵਾ ਧਰਤੀ ਹੇਠਲੇ ਪਾਣੀ

ਬਦਨੌਰ ਵਲੋਂ ਖੇਡ ਸਹੂਲਤਾਂ ਸਬੰਧੀ ਸਮੀਖਿਆ ਕਰਨ ਤੋਂ ਬਾਅਦ ਲੋੜੀਂਦੇ ਪ੍ਰਾਜੈਕਟਾਂ ਨੂੰ ਝੰਡੀ

ਚੰਡੀਗੜ੍ਹ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਅੱਜ ਪੰਜਾਬ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਖੇਡ ਸਹੂਲਤਾਂ 'ਤੇ ਕੰਮ ਦੀ ਗੰੁਜਾਇਸ਼ ਸਬੰਧੀ ਸਮੀਖਿਆ ਕਰਨ ਖੇਡ ਕੰਪਲੈਕਸ, ਸੈਕਟਰ 42 ਦਾ ਦੌਰਾ ਕੀਤਾ | ਪ੍ਰਸ਼ਾਸਕ ਨੇ ਕੰਪਲੈਕਸ ਵਿਚ ਮੌਜੂਦਾ ਖੇਡ ਸਹੂਲਤਾਂ ਦੀ ਸਮੀਖਿਆ ਕੀਤੀ ਜਿਸ ਵਿਚ ਫੁੱਟਬਾਲ ਗਰਾਊਾਡ, ਵਾਲੀਬਾਲ ਗਰਾਊਾਡ, ਹਾਕੀ ਸਟੇਡੀਅਮ, ਲਾਅਨ ਟੈਨਿਸ ਕੋਰਟਸ, ਖੋ-ਖੋ, ਕਬੱਡੀ ਗਰਾਊਾਡ, ਇਨਡੋਰ ਬਾਸਕਿਟਬਾਲ ਹਾਲ, ਬੈਡਮਿੰਟਨ ਹਾਲ, 

ਘਰ ਤੋਂ ਕੀਮਤੀ ਗਹਿਣੇ ਚੋਰੀ

ਚੰਡੀਗੜ੍ਹ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਸੈਕਟਰ 11 ਦੇ ਇੱਕ ਘਰ ਵਿਚ ਕੰਮ ਕਰਨ ਵਾਲੇ ਨੌਕਰ ਨੇ ਘਰ ਅੰਦਰੋਂ ਕੀਮਤੀ ਗਹਿਣੇ ਚੋਰੀ ਕਰ ਲਏ | ਸਬੰਧਤ ਮਾਮਲੇ ਦੀ ਸ਼ਿਕਾਇਤ ਸਵਰਨ ਸਿੰਘ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਕੰਮ ਕਰਨ ਵਾਲੇ ਸੁਰੇਸ਼ ਨਾਮ ਦੇ ਨੌਕਰ ਨੇ ਘਰ ਅੰਦਰੋਂ ਸੋਨੇ ਦੀਆਂ ਚਾਰ ਚੂੜੀਆਂ, ਇਕ ਚੇਨ, ਹੀਰਿਆਂ ਦੀਆਂ ਦੋ ਅੰਗੂਠੀਆਂ, ਚਾਂਦੀ ਦੀ ਇੱਕ ਚੇਨ ਅਤੇ ਇਕ ਚੂੜੀ ਚੋਰੀ ਕਰ ਲਈ ਹੈ |

ਫੁੱਟਪਾਥਾਂ ਤੋਂ ਕਬਜ਼ੇ ਤੇ ਸੁੱਕੇ ਦਰਖ਼ਤ ਹਟਾਉਣ ਲਈ ਪਟੀਸ਼ਨ ਦਾਖਲ, ਨੋਟਿਸ ਜਾਰੀ

ਚੰਡੀਗੜ੍ਹ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਚੰਡੀਗੜ੍ਹ 'ਚ ਫੁੱਟਪਾਥਾਂ 'ਤੇ ਕਬਜ਼ੇ ਹਟਾਉਣ ਦੀ ਮੰਗ ਨੂੰ ਲੈ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਗਈ ਹੈ¢ ਹਾਈਕੋਰਟ ਨੇ ਪ੍ਰਸ਼ਾਸਨ ਨੂੰ ਤੇ ਨਗਰ ਨਿਗਮ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕਰ ਲਿਆ ਹੈ¢ ਐਡਵੋਕੇਟ ਹਰੀ ਚੰਦ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਸ਼ਹਿਰ ਦੇ ਫੁੱਟਪਾਥ ਜਾਂ ਤਾਂ ਬੁਰੀ ਤਰ੍ਹਾਂ ਟੁੱਟੇ ਪਏ ਹਨ ਤੇ ਜਾਂ ਫੇਰ ਰਿਕਸ਼ਿਆਂ 'ਤੇ ਫੜ੍ਹੀਆਂ ਦੇ ਕਬਜ਼ੇ ਹੋਏ ਪਏ ਹਨ | ਅਜਿਹੇ ਹਾਲਾਤ ਕਾਰਨ ਪਿਛਲੇ ਦਿਨੀਂ ਸੈਕਟਰ-27 ਵਿਚ ਇਕ ਬਜ਼ੁਰਗ ਡਿੱਗ ਗਿਆ ਸੀ ਤੇ ਅਗਸਤ ਮਹੀਨੇ ਵਿਚ ਪਟੀਸ਼ਨਰ ਆਪ ਵੀ ਸੈਕਟਰ-44 ਵਿਚ ਫੁੱਟਪਾਥ 'ਚ ਅੜਿੱਕਾ ਹੋਣ ਕਾਰਨ ਡਿੱਗ ਕੇ ਜ਼ਖਮੀ ਹੋ ਗਏ ਸੀ |

ਕੁਝ ਐਚ.ਸੀ.ਐਸ. ਤੇ ਪੀ.ਸੀ.ਐਸ ਅਧਿਕਾਰੀਆਂ ਦੇ ਬਦਲੇ ਵਿਭਾਗ

ਚੰਡੀਗੜ੍ਹ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਚੰਡੀਗੜ੍ਹ ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਹੇਠ ਕੁਝ ਅਧਿਕਾਰੀਆਂ ਦੇ ਵਿਭਾਗ ਬਦਲੇ ਹਨ ਜਿੰਨ੍ਹਾਂ ਵਿਚ ਸ੍ਰੀ ਤਿਲਕ ਰਾਜ ਐਚ.ਸੀ.ਐਸ. ਨੂੰ ਵਧੀਕ ਕਮਿਸ਼ਨਰ, ਮਿਊਾਸਪਲ ਕਾਰਪੋਰੇਸ਼ਨ ਲਗਾ ਦਿੱਤਾ ਹੈ ਜਦਕਿ ਤੇਜਦੀਪ ਸਿੰਘ ਸੈਣੀ ਪੀ.ਸੀ.ਐਸ ਨੂੰ ਰਿਲੀਵ ਕਰ ਦਿੱਤਾ ਗਿਆ ਹੈ | ਰਾਕੇਸ਼ ਕੁਮਾਰ ਪੋਪਲੀ ਪੀ.ਸੀ.ਐਸ. ਨੂੰ ਸਹਾਇਕ ਮਿਲਖ ਅਫ਼ਸਰ ਦੀਆਂ ਸੇਵਾਵਾਂ ਹੋਰ ਦਿੱਤੀਆਂ ਗਈਆਂ ਹਨ ਜਦਕਿ ਉਹ ਆਪਣੀਆਂ ਪਿਛਲੀਆਂ ਸੇਵਾਵਾਂ ਵੀ ਦਿੰਦੇ ਰਹਿਣਗੇ | 

ਹਰਿਆਣਾ ਸੀ.ਐਸ.ਆਰ. ਸਮਿਟ 2018 ਵਿਚ ਖੱਟਰ ਵਲੋਂ ਅਧਿਕਾਰੀ ਸਨਮਾਨਿਤ

ਚੰਡੀਗੜ੍ਹ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਹਰਿਆਣਾ ਸੀ.ਐਸ.ਆਰ. ਸਮਿਟ 2018 ਵਿਚ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਦੀ ਸੀ.ਐਸ.ਆਰ. ਵੈੱਬਸਾਈਟ ਤੇ ਪੋਰਟਲ ਲਾਂਚ ਕਰਨ ਦੇ ਨਾਲ-ਨਾਲ ਇਸ ਖੇਤਰ ਵਿਚ ਸ਼ਲਾਘਾਯੋਗ ਕੰਮ ਕਰਨ ਵਾਲੇ 11 ਵਿਅਕਤੀਆਂ ਨੂੰ ਸਨਮਾਨਿਤ ਕੀਤਾ | ਇਸ ਪ੍ਰੋਗਰਾਮ ਵਿਚ 23 ਕੰਪਨੀਆਂ ਨੇ ਹਰਿਆਣਾ ਵਿਚ ਲਗਭਗ 177.49 ਕਰੋੜ ਰੁਪਏ ਦੇ ਸੀ.ਐਸ.ਆਰ. ਫ਼ੰਡ ਤੋਂ ਵਿਕਾਸ ਕੰਮ ਕਰਵਾਉਣ ਦਾ ਭਰੋਸਾ ਦਿੱਤਾ |

7ਵੇਂ ਤਨਖ਼ਾਹ ਕਮਿਸ਼ਨ ਦੇ ਲਾਭ ਦੇਣ ਦਾ ਫ਼ੈਸਲਾ

ਚੰਡੀਗੜ੍ਹ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਹਰਿਆਣਾ ਸਰਕਾਰ ਨੇ ਉਚੇਰੀ ਸਿੱਖਿਆ ਵਿਭਾਗ ਦੇ ਅਧੀਨ ਆਉਣ ਵਾਲੇ ਰਾਜ ਦੇ ਤਿੰਨ ਤਕਨੀਕੀ ਯੂਨੀਵਰਸਿਟੀਆਂ ਦੇ ਵਿੱਦਿਅਕ ਸਟਾਫ਼ ਅਤੇ ਬਰਾਬਰ ਕਾਡਰ ਨੂੰ 7ਵੇਂ ਤਨਖ਼ਾਹ ਕਮਿਸ਼ਨ ਦਾ ਲਾਭ ਦੇਣ ਦਾ ਫ਼ੈਸਲਾ ਕੀਤਾ ਹੈ |

ਖੱਟਰ ਨੇ ਕੇਂਦਰੀ ਮੰਤਰੀ ਅਨੰਤ ਕੁਮਾਰ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟਾਇਆ

ਚੰਡੀਗੜ੍ਹ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਖਾਦ ਰਸਾਇਣ ਤੇ ਸੰਸਦੀ ਮਾਮਲੇ ਮੰਤਰੀ ਅਨੰਤ ਕੁਮਾਰ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟਾਇਆ ਹੈ ਜਿੰਨ੍ਹਾਂ ਨੇ ਅੱਜ ਬੈਂਗਲੁਰੂ ਵਿਚ ਆਖ਼ਰੀ ਸਾਹ ਲਏ |

ਹਰਿਆਣਾ ਕੈਬਨਿਟ ਤੇ ਭਾਜਪਾ ਵਿਧਾਇਕਾਂ ਦੀ ਮੀਟਿੰਗ 15 ਨੂੰ

ਚੰਡੀਗੜ੍ਹ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਮੰਤਰੀ ਮੰਡਲ ਦੀ ਮੀਟਿੰਗ 15 ਨਵੰਬਰ ਨੂੰ ਇੱਥੇ ਬੁਲਾਈ ਹੈ ਜਿਸ ਵਿਚ ਕਈ ਅਹਿਮ ਮਾਮਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ | 

ਚੋਣਾਂ 'ਚ ਟਿਕਟਾਂ ਲਈ ਯੂਥ ਕਾਂਗਰਸ ਦਾ ਨਹੀਂ ਕੋਈ 'ਕੋਟਾ'

ਚੰਡੀਗੜ੍ਹ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਯੂਥ ਕਾਂਗਰਸ ਦੇਸ਼ ਭਰ 'ਚ ਹੋਣ ਵਾਲੀ ਹਰ ਚੋਣ ਵਿਚ ਅਹਿਮ ਰੋਲ ਅਦਾ ਕਰਦੀ ਹੈ ਅਤੇ ਪਾਰਟੀਆਂ ਹਰ ਚੋਣ 'ਚ ਨੌਜਵਾਨਾਂ ਨੂੰ ਅੱਗੇ ਲਿਆਉਣ ਦੀ ਗੱਲ ਵੀ ਕਰਦੀਆਂ ਹਨ ਪਰ ਵਿਧਾਨ ਸਭਾ ਸਮੇਤ ਕਿਸੇ ਵੀ ਚੋਣ 'ਚ ਯੂਥ ਕਾਂਗਰਸ ਲਈ ਟਿਕਟਾਂ ਦਾ ਕੋਈ ਵੀ ਕੋਟਾ ਨਹੀਂ ਹੈ | ਇਸ ਗੱਲ ਦਾ ਖ਼ੁਲਾਸਾ ਅੱਜ ਚੰਡੀਗੜ੍ਹ ਵਿਖੇ ਆਲ ਇੰਡੀਆ ਯੂਥ ਕਾਂਗਰਸ ਦੇ ਇੰਚਾਰਜ ਕਿ੍ਸ਼ਨਾ ਆਲਾਵਾਰੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ |

ਪੰਜਾਬ ਵਜ਼ਾਰਤ ਦੀ ਭਲਕੇ ਹੋਣ ਵਾਲੀ ਮੀਟਿੰਗ ਰੱਦ

ਚੰਡੀਗੜ੍ਹ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਪੰਜਾਬ ਵਜ਼ਾਰਤ ਦੀ 14 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ। ਉਸ ਦਿਨ ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਪਿਤਾ, ਜਿਨ੍ਹਾਂ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ,

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067304646
Copyright © 2018, Panjabi Times. All rights reserved. Website Designed by Mozart Infotech