ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਸਕਾਰਾਤਮਕ ਪਹਿਲ: ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੇ ਸਾਂਝੇ ਯਤਨ ਸ਼ੁਰੂ

July 11, 2018 02:25 PM

ਬਟਾਲਾ,10 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਬਟਾਲਾ ਸ਼ਹਿਰ ਦੇ ਕੁਝ ਮੋਹਤਬਰ ਵਿਅਕਤੀ ਛੋਟੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਹੁਣ ਅੱਗੇ ਆਏ ਹਨ। ਇਸ ਨੇਕ ਕਾਰਜ ਵਿੱਚ ਨਗਰ ਕੌਂਸਲ ਬਟਾਲਾ ਨੇ ਵੀ ਆਪਣਾ ਵੱਡਾ ਸਹਿਯੋਗ ਪਾਇਆ ਹੈ। ਜੋ ਕੌਂਸਲ ਨੇ ਬਾਰਾਂਦਰੀ ਦੇ ਸਾਹਮਣੇ ਫਾਇਰ ਬ੍ਰਿਗੇਡ ਦੇ ਦਫ਼ਤਰ ਦੇ ਵਿਹੜੇ ਵਿੱਚ ‘ਮਿਉਂਸਿਪਲ ਚਿਲਡਰਨ ਸਪੋਰਟਸ ਪਾਰਕ’ ਬਣਾ ਕੇ ਇਸ ਵਿੱਚ ਬਾਸਕਟਬਾਲ ਦੇ ਦੋ ਖੇਡ ਮੈਦਾਨ ਤਿਆਰ ਕੀਤੇ ਹਨ। ਬਟਾਲਾ ਸ਼ਹਿਰ ਦੇ ਬੱਚਿਆਂ ਨੂੰ ਇਸ ਸਪੋਰਟ ਪਾਰਕ ਵਿੱਚ ਬਾਸਕਟਬਾਲ ਦੀ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਬਟਾਲਾ ਸਪੋਰਟਸ ਟੈਲੇਂਟ ਗਰੂਮਿੰਗ ਐਂਡ ਬਾਸਕਟਬਾਲ ਕਲੱਬ ਨੇ ਚੁੱਕੀ ਹੈ।
ਕਲੱਬ ਦੇ ਪ੍ਰਧਾਨ ਓਮ ਪ੍ਰਕਾਸ਼ ਅਤੇ ਹੋਰ ਅਹੁਦੇਦਾਰਾਂ ਜਿਨ੍ਹਾਂ ਵਿੱਚ ਵੈਟਰਨਰੀ ਅਫ਼ਸਰ ਡਾ. ਸਰਬਜੀਤ ਸਿੰਘ, ਸੁਖਦੀਪ ਸਿੰਘ ਤੇਜਾ, ਅੱਤਰ ਸਿੰਘ ਦਿਓਲ, ਸੇਵਾਮੁਕਤ  ਡੀਆਰਓ  ਰਵਿੰਦਰ ਸਿੰਘ ਕਾਹਲੋਂ ਅਤੇ ਰਣਜੀਤ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਇਸ ਸਪੋਰਟਸ ਪਾਰਕ ਵਿੱਚ 70 ਦੇ ਕਰੀਬ ਬੱਚੇ ਬਾਸਕਟਬਾਲ ਦੇ ਗੁਰ ਸਿੱਖ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ਼) ਵੀਲਾ ਤੇਜਾ ਦੇ ਸਰੀਰਕ ਸਿੱਖਿਆ ਦੇ ਲੈਕਚਰਾਰ ਰਣਜੀਤ ਭਗਤ ਨਿਸ਼ਕਾਮ ਭਾਵਨਾ ਨਾਲ ਇੱਥੇ ਬੱਚਿਆਂ ਨੂੰ ਬਾਸਕਟਬਾਲ ਦੀ ਖੇਡ ਦੀ ਮੁਫ਼ਤ ਸਿਖਲਾਈ ਦੇ ਰਹੇ ਹਨ। ਰਣਜੀਤ ਭਗਤ ਜੋ ਕਿ ਖੁਦ ਬਾਸਕਟਬਾਲ ਦੇ ਕੌਮੀ  ਖਿਡਾਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਆਲ ਇੰਡੀਆ ਇੰਟਰ-’ਵਰਸਿਟੀ ਮੁਕਾਬਲੇ ਵਿੱਚ ਬਾਸਕਟਬਾਲ ਦੀ ਖੇਡ ਵਿੱਚ ਕਈ ਮੈਡਲ ਵੀ ਜਿੱਤੇ ਹਨ। ਉਹ ਰੋਜ਼ਾਨਾ  ਸ਼ਾਮ ਵੇਲੇ ਬੱਚਿਆਂ ਤੇ ਨੌਜਵਾਨਾਂ ਨੂੰ ਸਿਖਲਾਈ ਦੇ ਰਹੇ ਹਨ ਅਤੇ ਉਸ ਦੀ ਮਿਹਨਤ ਦਾ ਨਤੀਜਾ ਇਹ ਹੈ ਕਿ ਬੱਚਿਆਂ ਵਿੱਚ ਇਸ ਖੇਡ ਪ੍ਰਤੀ ਲਗਾਅ ਪੈਦਾ ਹੋ ਰਿਹਾ ਹੈ। ਖੇਡ ਪਾਰਕ ਵਿੱਚ ਲੜਕਿਆਂ ਦੇ ਨਾਲ ਲੜਕੀਆਂ ਵੀ ਸਿਖਲਾਈ ਲੈ ਰਹੀਆਂ ਹਨ। ਬਟਾਲਾ ’ਚ ਪਸ਼ੂ ਪਾਲਣ ਵਿਭਾਗ ਵਿੱਚ ਤਾਇਨਾਤ ਵੈਟਰਨਰੀ ਅਫ਼ਸਰ ਡਾ. ਸਰਬਜੀਤ ਸਿੰਘ ਜਿਨ੍ਹਾਂ ਦਾ ਇਸ ਪ੍ਰਾਜੈਕਟ ਨੂੰ ਉਤਸ਼ਾਹਤ ਕਰਨ ਵਿੱਚ ਵਿਸ਼ੇਸ਼ ਯੋਗਦਾਨ ਹੈ, ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀਆਂ ਦਾ ਮਕਸਦ ਹੈ ਕਿ ਬਟਾਲਾ ਵਿੱਚ ਬੱਚਿਆਂ ਲਈ ਖੇਡਾਂ ਦਾ ਮਾਹੌਲ ਪੈਦਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਖੇਡਣ ਲਈ ਮੈਦਾਨ ਅਤੇ ਹਰ ਤਰਾਂ ਦੀ ਮਦਦ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਬੱਚਿਆਂ ਨੂੰ ਖੇਡਣ ਲਈ ਕਿੱਟਾਂ, ਬਾਸਕਟਬਾਲ ਆਦਿ ਮੁਫ਼ਤ ਦਿੱਤੇ ਜਾਂਦੇ ਹਨ। ਬਾਸਕਟਬਾਲ ਦੀ ਸਿਖਲਾਈ ਹਾਸਲ ਕਰ ਰਹੇ ਬੱਚੇ ਇਸਮਾਈਲ, ਰਾਜਬੀਰ, ਸੂਜ਼ਨ ਅਤੇ ਸਚਿਨ ਨੇ ਦੱਸਿਆ ਕਿ ਪਹਿਲਾਂ ਬਟਾਲਾ ਵਿੱਚ ਕੋਈ ਸਾਂਝੀ ਥਾਂ ’ਤੇ ਗਰਾਊਂਡ ਨਹੀਂ ਸੀ, ਜਿਸ ਕਾਰਨ ਉਹ ਬਾਸਕਟਬਾਲ ਨਹੀਂ ਖੇਡ ਸਕਦੇ ਹਨ, ਪਰ ਹੁਣ ਨਗਰ ਕੌਂਸਲ ਨੇ ਸਪੋਰਟਸ ਪਾਰਕ ਬਣਾ ਕੇ ਦੋ ਬਾਸਕਟਬਾਲ ਮੈਦਾਨ ਬਣਾਏ ਹਨ, ਜਿੱਥੇ ਉਹ ਕੋਚ ਕੋਲੋਂ ਰੋਜ਼ਾਨਾ ਸਿਖਲਾਈ ਲੈ ਰਹੇ ਹਨ।

 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਠੇਕਾ ਚੁੱਕਣ ਦੇ ਮੁੱਦੇ ’ਤੇ ਬਣਿਆ ਤਣਾਅ

ਭੁੱਚੋ ਮੰਡੀ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਭੁੱਚੋ ਖੁਰਦ ’ਚ ਸ਼ਰਾਬ ਦਾ ਠੇਕਾ ਚੁੱਕਣ ਦੇ ਮਾਮਲੇ ਨੇ ਅੱਜ ਪਿੰਡ ਵਾਸੀਆਂ ਤੇ ਤਿੰਨ ਕਿਸਾਨ ਜੱਥੇਬੰਦੀਆਂ ਵਿੱਚ ਤਨਾਅ ਪੈਦਾ ਕਰ ਦਿੱਤਾ ਹੈ। ਤਿੰਨ ਕਿਸਾਨ ਜੱਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਕ੍ਰਾਂਤੀਕਾਰੀ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਪ੍ਰੈੱਸ ਬਿਆਨ ਰਾਹੀਂ ਪਿੰਡ ਵਿੱਚੋਂ ਠੇਕਾ ਚੁੱਕਵਾਉਣ ਦਾ ਦਾਅਵਾ ਕੀਤਾ ਗਿਆ ਹੈ। ਡਕੌਂਦਾ ਗਰੁੱਪ ਦੇ ਬਲਾਕ ਮੀਤ ਪ੍ਰਧਾਨ ਚੰਦ ਸਿੰਘ ਤੇ ਪਿੰਡ ਇਕਾਈ ਦੇ ਪ੍ਰਧਾਨ ਨਛੱਤਰ ਸਿੰਘ, ਕ੍ਰਾਂਤੀਕਾਰੀ ਦੇ ਸਾਬਕਾ ਜ਼ਿਲ੍ਹਾ ਖਜ਼ਾਨਚੀ ਸੁਰਜੀਤ ਸਿੰਘ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੁਖਮੰਦਰ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸਰਪੰਚ ਬਿਕਰ ਸਿੰਘ ਦੀ ਹਾਜ਼ਰੀ ਵਿੱਚ ਕਿੰਗ ਸਿੰਘ ਨੂੰ ਆਪਣੇ ਘਰ ਵਿੱਚੋਂ ਠੇਕਾ ਚੁੱਕਣ ਲਈ ਪ੍ਰੇਰਿਆ ਤਾਂ

ਅਕਾਲੀ ਆਗੂ ਦੀ ਮਿੱਲ ’ਚੋਂ 30 ਲੱਖ ਦੀ ਬਾਸਮਤੀ ਚੋਰੀ

ਮੋਗਾ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਥਾਣਾ ਬਾਘਾਪੁਰਾਣਾ ਪੁਲੀਸ ਨੇ ਮੁੱਦਕੀ ਰੋਡ ਸਥਿਤ ਅਕਾਲੀ ਆਗੂ ਦੀ ਮਿੱਲ ’ਚੋਂ 30 ਲੱਖ ਮੁੱਲ ਦਾ ਬਾਸਮਤੀ ਚੌਲ ਚੋਰੀ ਕਰਨ ਦਾ ਘਟਨਾ ਤੋਂ ਪੰਜ ਦਿਨ ਬਾਅਦ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਚੋਰ ਮਿੱਲ ਦੀ 13 ਫੁੱਟ ਉੱਚੀ ਦੀਵਾਰ ਉੱਤੇ ਲੱਗੀ ਕੰਡਿਆਲੀ ਤਾਰ ਕੱਟ ਕੇ ਗੁਦਾਮਾਂ ਵਿੱਚ ਦਾਖਲ ਹੋਏ।

ਭਗਤਾ ਭਾਈ ਪੁਲੀਸ ਵੱਲੋਂ ਹੈਰੋਇਨ ਸਣੇ 6 ਗ੍ਰਿਫ਼ਤਾਰ

ਭਗਤਾ ਭਾਈ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਦੀ ਪੁਲੀਸ ਨੇ 10 ਗ੍ਰਾਮ ਹੈਰੋਇਨ ਸਣੇ 6 ਵਿਅਕਤੀਆਂ ਨੂੰ ਪਿੰਡ ਭੋਡੀਪੁਰਾ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਥਾਣਾ ਭਗਤਾ ਭਾਈ ਦੇ ਮੁਖੀ ਗੁਰਪਿਆਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਪੁਲੀਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।

ਹਿੱਸੇਦਾਰ ਉੱਤੇ ਧੋਖੇ ਨਾਲ ਜ਼ਮੀਨ ਵੇਚਣ ਦੇ ਲਾਏ ਦੋਸ਼

ਸੰਗਤ ਮੰਡੀ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਕੋਟਗੁਰੂ ’ਚ ਇੱਕ ਹਿੱਸੇਦਾਰ ਨੇ ਜਮੀਨ ਦੇ ਦੂਸਰੇ ਹਿੱਸੇਦਾਰ ’ਤੇ ਧੋਖੇ ਨਾਲ ਉਸਦੇ ਹਿੱਸੇ ਦੀ ਜ਼ਮੀਨ ਵੇਚਣ ਦੇ ਦੋਸ਼ ਲਾਏ ਹਨ। ਇਸ ਸਬੰਧੀ ਪ੍ਰੈੱਸ ਕਲੱਬ ਸੰਗਤ ’ਚ ਮੀਡੀਆ ਨੂੰ ਪਿੰਡ ਕੋਟਗੁਰੂ ਦੇ ਕਿਸਾਨ ਕਰਮ ਸਿੰਘ ਨੇ ਦੱਸਿਆ ਕਿ ਉਸ ਦੀ ਤੇ ਹੋਰ ਹਿੱਸੇਦਾਰਾਂ ਦੀ 19 ਕਨਾਲਾਂ 5 ਮਰਲੇ ਸਾਂਝੀ ਜ਼ਮੀਨ ਸੀ। ਜਿਸ ’ਚੋਂ 10 ਮਰਲੇ ਜ਼ਮੀਨ ਹਿੱਸੇਦਾਰ ਜਗਸੀਰ ਸਿੰਘ ਵਾਸੀ ਬੱਲੂਆਣਾ ਨੇ ਮਨਪ੍ਰੀਤ ਕੌਰ ਨੂੰ 29 ਫਰਵਰੀ 2016 ਨੂੰ ਵੇਚੀ ਸੀ ਜਿਸ ’ਚ ਉਸਦਾ ਹਿੱਸਾ ਡੇਢ ਮਰਲਾ ਸੀ ਜਿਸ ਨਾਲ ਉਹ ਪਹੀ ’ਤੇ ਲੱਗਦਾ ਸੀ।

ਆਨਲਾਈਨ ਦਾਖਲਾ ਪ੍ਰਕਿਰਿਆ ਨੇ ਕਈ ਵਿਦਿਆਰਥੀ ਕੀਤੇ ਗੈਰ ਹਾਜ਼ਰ

ਸ੍ਰੀ ਮੁਕਤਸਰ ਸਾਹਿਬ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਵਿੱਚ ਆਨ-ਲਾਈਨ ਦਾਖਲਾ ਪ੍ਰਕਿਰਿਆ ’ਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਦਾਖਲਾ ਕਮੇਟੀ ਉਪਰ ਉਨ੍ਹਾਂ ਨੂੰ ਕਥਿਤ ਤੌਰ ’ਤੇ ਸਾਜਿਸ਼ੀ ਤਰੀਕੇ ਨਾਲ ਦਾਖਲਾ ਨਾ ਦੇਣ ਦਾ ਦੋਸ਼ ਲਾਉਂਦਿਆਂ ਦੁਬਾਰਾ ਮੌਕਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਵਿਦਿਆਰਥੀਆਂ ਮਨਪ੍ਰੀਤ ਕੌਰ ਫਾਜਲਿਕਾ, ਮਨਿੰਦਰ ਕੌਰ, ਪੂਨਮ ਰਾਣੀ, ਅਰਪਣ, ਦਸਮਪ੍ਰੀਤ ਸਿੰਘ, ਗੁਰਦੇਵ ਸਿੰਘ, ਹਰਜਿੰਦਰ  ਭੁੱਲਰ, ਸਤਵੀਰ ਕੌਰ, ਰੋਹਿਤ ਕੁਮਾਰ, ਸਮਾਇਲ ਨਾਗਪਾਲ, ਦੀਪਾ ਰਾਣੀ, ਰਾਧਾ ਰਾਣੀ, ਸਿਮਰਨ ਅਤੇ ਰਮਨਦੀਪ ਕੌਰ ਨੇ ਦੱਸਿਆ ਕਿ ਅੱਜ ਇਥੇ ਪਿੰਡ ਬਰਕੰਦੀ ਵਿੱਚ ਸਥਿਤ ‘ਡਾਈਟ’ ਵਿੱਚ ਕਾਰਜਕਾਰੀ ਪ੍ਰਿੰਸੀਪਲ ਲਖਵੰਤ ਸਿੰਘ ਦੀ ਅਗਵਾਈ ਹੇਠ ਦੂਸਰੀ ਆਨ-ਲਾਇਨ ਕੌਂਸਲਿੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਆਨ-ਲਾਇਨ ਪ੍ਰਕਿਰਿਆ ’ਚ ਬਿਨੈਕਾਰ ਲਈ ਦੋ ਆਪਸ਼ਨਾਂ ਸਨ, ਪਹਿਲੀ ਆਪਣੀ ਸੀਟ ਲੈਣ ਤੋਂ ਨਾਂਹ ਤੇ ਦੂਜੀ ਗੈਰ ਹਾਜ਼ਰ। ਡਿਊਟੀ ’ਤੇ ਤਾਇਨਾਤ ਕਰਮਚਾਰੀ ਨੇ ਵਿਦਿਆਰਥੀਆਂ ਤੋਂ ਇਹ ‘ਆਪਸ਼ਨਾਂ’ ਕਲਿੱਕ ਕਰਾਏ ਬਿਨਾਂ ਹੀ ਵਾਪਸ ਭੇਜ ਦਿੱਤਾ ਤੇ ਬਾਅਦ ’ਚ ਗੈਰ-ਹਾਜ਼ਰ ਵਿਖਾ ਕੇ ਦਾਖਲੇ ਵਿੱਚੋਂ ਬਾਹਰ ਕਰ ਦਿੱਤਾ।

ਕੌਂਸਲਰ ਦੇ ਪਤੀ ਉੱਪਰ ਲਾਇਆ ਛੇੜਛਾੜ ਕਰਨ ਦਾ ਦੋਸ਼

ਤਲਵੰਡੀ ਸਾਬੋ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਨਗਰ ਪੰਚਾਇਤ ਦਫਤਰ ਵਿੱਚ ਆਪਣੇ ਭਾਣਜੇ ਦਾ ਜਨਮ ਸਰਟੀਫਿਕੇਟ ਬਣਵਾਉਣ ਆਈ ਇੱਥੋਂ ਦੀ ਇੱਕ ਲੜਕੀ ਨੇ ਦਫਤਰ ਵਿੱਚ ਮੌਜੂਦ ਸ਼ਹਿਰ ਦੀ ਕੌਂਸਲਰ ਦੇ ਪਤੀ ‘ਤੇ ਉਸ ਨਾਲ ਕਥਿੱਤ ਤੌਰ ‘ਤੇ ਛੇੜਛਾੜ ਦੇ ਦੋਸ਼ ਲਾਏ। ਮਹਿਲਾ ਕੌਂਸਲਰ ਦੇ ਪਤੀ ਨੇ ਆਪਣੇ ‘ਤੇ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਇਸ ਨੂੰ ਉਸ ਖ਼ਿਲਾਫ਼ ਸਾਜ਼ਿਸ਼ ਦੱਸਿਆ।

ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਸਿਰਸਾ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਵਿਜੀਲੈਂਸ ਦੀ ਟੀਮ ਨੇ ਇਕ ਪਟਵਾਰੀ ਨੂੰ ਦੋ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪਕੜੇ ਗਏ ਪਟਵਾਰੀ ਦੀ ਪਛਾਣ ਹਰਬੰਸ ਵਜੋਂ ਕੀਤੀ ਗਈ ਹੈ। ਪਟਵਾਰੀ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਾਹੂਵਾਲਾ ਵਾਸੀ ਗੁਰਪ੍ਰੀਤ ਸਿੰਘ ਨੇ ਆਪਣੇ ਪਿਤਾ ਦੇ ਦੇਹਾਂਤ ਮਗਰੋਂ ਜ਼ਮੀਨ ਦਾ ਵਿਰਾਸਤੀ ਇੰਤਕਾਲ ਦਰਜ ਕਰਵਾਉਣ ਲਈ ਬਿਨੈ-ਪੱਤਰ ਦਿੱਤਾ ਸੀ।

ਧਰਤੀ ਹੇਠਲੇ ਪਾਣੀ ਦੇ ਸੰਕਟ ਲਈ ਕਿਸਾਨ ਜਥੇਬੰਦੀ ਵੱਲੋਂ ਸਰਕਾਰ ਨੂੰ ਖੁੱਲ੍ਹੀ ਚਿੱਠੀ

ਮਾਨਸਾ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਪੰਜਾਬ ’ਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੇ ਗਏ ਸੁਝਾਵਾਂ ’ਚ ਕਿਹਾ ਹੈ ਕਿ ਜੋ ਪਾਣੀ ਸ਼ਹਿਰਾਂ ਤੇ ਪਿੰਡਾਂ ’ਚ ਘਰੇਲੂ ਪਾਵਰ ਮੋਟਰਾਂ ਰਾਹੀਂ ਕੱਢੇ ਜਾਂਦੇ ਪਾਣੀ ਨੂੰ ਨਹਾਉਣ, ਕੱਪੜੇ ਧੋੜ, ਫਰਸ਼ ਧੋਣ, ਪਸ਼ੂਆਂ ਨੂੰ ਨਹਾਉਣ ਲਈ ਖੁੱਲ੍ਹੇ ਤੌਰ ’ਤੇ ਵਰਤਣ ਤੋਂ ਬਾਅਦ ਘਰਾਂ ’ਚ ਪਾਣੀ ਕੱਢਣ ਵਾਲੇ ਬੋਰ ਦੀ ਤਰ੍ਹਾਂ ਬੋਰ ਕਰਕੇ ਉਹ ਸਾਰਾ ਪਾਣੀ

ਪ੍ਰਸ਼ਾਸਨ ਨੇ ਮੁਹਾਲੀ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਨੂੰ ਜੜੇ ਤਾਲੇ

ਐਸਏਐਸ ਨਗਰ (ਮੁਹਾਲੀ),19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :    ਪੰਜਾਬ ਸਰਕਾਰ ਦੇ ਹੁਕਮਾਂ ’ਤੇ ਮੁਹਾਲੀ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ ਸ਼ਹਿਰੀ ਖੇਤਰ ਅਤੇ ਦਿਹਾਤੀ ਖੇਤਰ ਵਿੱਚ ਸੁਵਿਧਾ ਕੇਂਦਰਾਂ ਨੂੰ ਤਾਲੇ ਜੜ੍ਹ ਦਿੱਤੇ ਹਨ। ਸੇਵਾ ਕੇਂਦਰਾਂ ਵਿੱਚ ਤਾਇਨਾਤ ਸਟਾਫ਼ ਨੂੰ ਫਾਰਗ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਅਦਾਰਿਆਂ ਦੀਆਂ ਇਮਾਰਤਾਂ ਦੀ ਰਖਵਾਲੀ ਲਈ ਚੌਕੀਦਾਰਾਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ ਇੱਥੋਂ ਦੇ ਫੇਜ਼-5, ਫੇਜ਼-11, ਇਤਿਹਾਸਕ ਨਗਰ ਚੱਪੜਚਿੜੀ ਖੁਰਦ, ਨਾਨੂੰਮਾਜਰਾ, ਬਾਕਰਪੁਰ, ਕੁਰੜੀ ਅਤੇ ਦਰਜਨਾਂ ਪਿੰਡਾਂ ਦਾ ਸੈਂਟਰ ਪੁਆਇੰਟ ਪਿੰਡ ਸਨੇਟਾ ਵਿੱਚ ਸੇਵਾ ਕੇਂਦਰਾਂ ਨੂੰ ਬੰਦ ਕਰਕੇ ਤਾਲੇ ਜੜ ਦਿੱਤੇ ਹਨ। ਇਸੇ ਤਰ੍ਹਾਂ ਖਰੜ ਅਤੇ ਡੇਰਾਬੱਸੀ, ਬਨੂੜ,

ਬੰਗਾ-ਸਾਹਲੋਂ ਸੜਕ ਦੀ ਖਸਤਾ ਹਾਲਤ ਤੋਂ ਰਾਹਗੀਰ ਪ੍ਰੇਸ਼ਾਨ

ਬੰਗਾ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਸਾਹਲੋਂ ਨੂੰ ਜਾਂਦੀ ਗਿਆਰਾਂ ਕਿਲੋਮੀਟਰ ਦੀ ਸੰਪਰਕ ਸੜਕ ਦਾ ਅਧੂਰਾ ਨਿਰਮਾਣ ਰਾਹੀਆਂ ਲਈ ਵੱਡੀ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਇਸ ਦੀ ਮੁਰੰਮਤ ਦਾ ਕੰਮ ਆਰੰਭਿਆ ਅੱਧ ਵਿੱਚ ਹੀ ਰੁਕ ਚੁੱਕਾ ਹੈ। ਮੁਰੰਮਤ ਖੁਣੋਂ ਬਾਕੀ ਰਹਿੰਦੇ ਪੈਂਡੇ ਵਿੱਚ ਥਾਂ-ਥਾਂ ਟੋਏ ਪੈ ਚੁੱਕੇ ਹਨ ਅਤੇ ਬਜਰੀ ਬੁਰੀ ਤਰ੍ਹਾ ਪੁੱਟ ਹੋ ਚੁੱਕੀ ਹੈ। ਸੜਕ ਦੀ ਇਸ ਸਥਿਤੀ ਨਾਲ ਕਈ ਦੁਰਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਡੂੰਘੇ ਟੋਏ ਵਾਹਨਾਂ ਦਾ ਨੁਕਸਾਨ ਕਰਦੇ ਹਨ।

ਮੋਦੀ ਸਾਥੀਆਂ ਸਮੇਤ ਹੋਏ ‘ਹਾਥੀ’ ਉੱਤੇ ਸਵਾਰ

ਜਲੰਧਰ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਆਮ ਆਦਮੀ ਪਾਰਟੀ ਨੂੰ ਜ਼ਲ੍ਹਿ‌ੇ ਵਿੱਚ ਉਦੋਂ ਝਟਕਾ ਲੱਗਾ ਜਦੋਂ ਪਿੰਡ ਰਾਮਪੁਰ ਲੱਲ੍ਹੀਆਂ ਵਿੱਚ ‘ਆਪ’ ਦੇ ਐਸਸੀ ਐਸਟੀ ਵਿੰਗ ਜਲੰਧਰ ਜ਼ੋਨ ਦੇ ਇੰਚਾਰਜ ਵਿਨੋਦ ਮੋਦੀ ਸਾਥੀਆਂ ਸਮੇਤ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋ ਗਏ।

ਬਿਜਲੀ ਦਾ ਬਿੱਲ ਵੱਧ ਆਉਣ ਕਾਰਨ ਖਪਤਕਾਰ ਪ੍ਰੇਸ਼ਾਨ

ਆਦਮਪੁਰ ਦੋਆਬਾ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਕੂਪੁਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਵਿਅਕਤੀ ਦੇ  ਖਰਾਬ ਬਿਜਲੀ ਦੇ ਮੀਟਰ ਦਾ ਬਿੱਲ ਜ਼ਿਆਦਾ ਆਉਣ ਕਾਰਨ ਉਹ ਪ੍ਰੇਸ਼ਾਨ ਹੈ। ਵਿਕਾਸ ਸਕਲਾਨੀ ਨੇ ਦੱਸਿਆ ਉਹ ਪ੍ਰਾਈਵੇਟ ਰੈਸਟੋਰੈਂਟ ਵਿੱਚ ਹਲਵਾਈ (ਸੈੱਫ) ਦਾ ਕੰਮ ਕਰਦਾ ਹੈ ਤੇ ਉਹ ਪਿੰਡ ਕੂਪੁਰ ਵਿੱਚ ਸਥਿਤ ਐਨਆਰਆਈ ਸੋਹਣ ਸਿੰਘ ਪੁੱਤਰ ਚਾਨਣ ਸਿੰਘ ਦੇ ਮਕਾਨ ਵਿੱਚ ਕਿਰਾਏ ’ਤੇ ਪਰਿਵਾਰ ਸਮੇਤ ਰਹਿੰਦਾ ਹੈ। ਉਸ ਮਕਾਨ ਦਾ ਬਿਜਲੀ ਦਾ ਮੀਟਰ ਨੰਬਰ 

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬੂਟੇ ਲਾਏ

ਦਸੂਹਾ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇਥੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਵਿੱਚ ‘ਮਿਸ਼ਨ ਤੰਦਰੁਸਤ ਪੰਜਾਬ ਤਹਿਤ’ ਐਕਸਿਸ ਬੈਂਕ ਦੇ ਸਹਿਯੋਗ ਨਾਲ ਐੱਨਐੱਸਐੱਸ, ਐੱਨਸੀਸੀ, ਈਕੋ ਅਤੇ ਰੈੱਡ ਰਿਬਨ ਕਲੱਬ ਦੇ ਵਾਲੰਟੀਅਰਾਂ ਵੱਲੋਂ ਵਾਤਾਵਰਨ ਨੂੰ ਸਾਫ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਕਰੀਬ 300 ਪੌਦੇ ਲਗਾਏ ਗਏ।

ਨਸ਼ਿਆਂ ਖ਼ਿਲਾਫ਼ ਪਿੰਡ ਬਜਰਾਵਰ ਵਿੱਚ ਹੋਇਆ ਇਕੱਠ

ਹੁਸ਼ਿਆਰਪੁਰ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਦਿਨੋਂ-ਦਿਨ ਵਧ ਰਹੇ ਨਸ਼ਿਆਂ ਦੇ ਰੁਝਾਨ ਦੇ ਮੁੱਦੇ ’ਤੇ ਲੇਬਰ ਪਾਰਟੀ ਅਤੇ ਨਸ਼ਾ ਮੁਕਤੀ ਅੰਦੋਲਨ ਵੱਲੋਂ ਪਿੰਡ ਬਜਰਾਵਰ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਬੋਲਦਿਆਂ ਪਾਰਟੀ ਆਗੂ ਜੈ ਗੋਪਾਲ ਧੀਮਾਨ, ਬਲਜਿੰਦਰ ਸਿੰਘ ਚਾਂਦ, ਕੁਲਜਿੰਦਰ ਸਿੰਘ ਘੁੰਮਣ ਅਤੇ ਜਗਜੀਤ ਸਿੰਘ ਬੈਂਸ ਨੇ ਨੌਜਵਾਨਾਂ ਵਿੱਚ ਨਸ਼ਿਆਂ ਦੇ ਵਧ ਰਹੇ ਚਲਨ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈ ਕੇ ਉਸ ਨੂੰ ਨੱਥ ਪਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 4 ਹਸਪਤਾਲਾਂ ਨੂੰ ਨੋਟਿਸ ਜਾਰੀ

ਹੁਸ਼ਿਆਰਪੁਰ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅੱਜ ਬਿਰਦੀ ਹਸਪਤਾਲ ਮੁਕੰਦਪੁਰ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਕੋਈ ਉਲੰਘਣਾ ਸਾਹਮਣੇ ਨਹੀਂ ਆਈ। ਜਾਣਕਾਰੀ ਅਨੁਸਾਰ ਹੁਣ ਤੱਕ ਬੋਰਡ ਵੱਲੋਂ 12 ਹਸਪਤਾਲਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ 4 ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਾਇਓ ਮੈਡੀਕਲ ਵੇਸਟ ਮਨੁੱਖੀ ਸਿਹਤ ਲਈ ਬੇਹੱਦ ਖਤਰਨਾਕ ਹੁੰਦਾ ਹੈ ਅਤੇ ਹਸਪਤਾਲਾਂ ਵੱਲੋਂ ਇਸ ਨੂੰ ਰੋਜ਼ਾਨਾ ਹਟਾਉਣ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਪੰਜਾਬ ਤੇ ਯੂਟੀ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਡੀਸੀ ਦਫਤਰ ਅੱਗੇ ਰੈਲੀ

ਅੰਮ੍ਰਿਤਸਰ,,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :ਮੁਲਾਜ਼ਮਾਂ ਦੀਆਂ ਵੱਖ-ਵੱਖ ਫੈਡਰੇਸ਼ਨਾਂ ਅਤੇ ਹੋਰ ਜਥੇਬੰਦੀਆਂ ਦੇ ਬਣੇ ਸਾਂਝੇ ਮੰਚ ਅਤੇ ਯੂ ਟੀ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਜ਼ਲ੍ਹਿ‌ਾ ਅੰਮ੍ਰਿਤਸਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਪੰਜਾਬ ਸਰਕਾਰ ਵਲੋਂ ਅਪਣਾਈ ਜਾ ਰਹੀ ਟਾਲ ਮਟੋਲ ਦੀ ਨੀਤੀ ਖ਼ਿਲਾਫ਼ ਗੁਰਦੀਪ ਸਿੰਘ ਬਾਜਵਾ, ਨਰਿੰਦਰ ਸਿੰਘ, ਜਤਿੰਦਰ ਸਿੰਘ, ਨਰੇਸ਼ ਕੁਮਾਰ, ਬਲਦੇਵ ਸਿੰਘ, ਮਦਨ ਲਾਲ, ਬਲਜੀਤ ਕੌਰ ਜੰਡਿਆਲਾ, ਬਲਕਾਰ ਸਿੰਘ ਸਫਰੀ, ਧੰਨਾ ਸਿੰਘ ਰਿਆਲੀ ਦੀ ਸਾਂਝੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਰੋਸ ਰੈਲੀ ਕੀਤੀ ਗਈ। ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਮੁੱਖ ਮੰਤਰੀ ਨੂੰ ਇੱਕ ਮੰਗ

ਮਾਂ ਦੀ ਸ਼ਿਕਾਇਤ ’ਤੇ ਪੁੱਤ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਕੋਟਲੀ ਦੀ ਔਰਤ ਗੁਰਮੀਤ ਕੌਰ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਪੁਲੀਸ ਨੇ ਉਸ ਦੇ ਲੜਕੇ ਖ਼ਿਲਾਫ਼ ਧਾਰਾ 420 ਤਹਿਤ ਕੇਸ ਦਰਜ ਕੀਤਾ ਹੈ।  ਪੁਲੀਸ ਅਨੁਸਾਰ ਗੁਰਮੀਤ ਕੌਰ ਦਾ ਪਤੀ ਬਿੱਲੂ ਸਿੰਘ ਐਫ. ਸੀ. ਆਈ.  ਵਿਚ ਨੌਕਰੀ ਕਰਦਾ ਸੀ ਤੇ ਸਾਲ ਪਹਿਲਾਂ ਉਸ ਦੀ ਮੌਤ ਹੋ ਗਈ ਸੀ। ਉਹ ਆਪਣੇ ਪਤੀ ਦੀ ਨੌਕਰੀ ਨਾਲ ਸਬੰਧਤ ਬਣ ਦੇ ਲਾਭਾਂ ਲਈ ਚਾਰਾਜੋਈ ਕਰ ਰਹੀ ਸੀ| ਉਸ ਨੂੰ ਵਿਭਾਗ ਨੇ ਕਿਸੇ ਬੈਂਕ ਵਿਚ ਖਾਤਾ ਖੁਲ੍ਹਵਾਉਣ  ਲਈ ਕਿਹਾ ਤਾਂ ਕਿ ਦਿੱਤੇ ਜਾਣ ਵਾਲੇ ਲਾਭਾਂ ਦੀ ਰਾਸ਼ੀ ਉਸ ਦੇ ਖਾਤੇ ਵਿਚ ਜਮ੍ਹਾਂ ਕਰਵਾ ਦਿੱਤੀ ਜਾਵੇ|

ਘਰ ਵਿੱਚ ਦਾਖ਼ਲ ਹੋ ਕੇ ਗਹਿਣੇ ਲੁੱਟੇ

ਤਰਨ ਤਾਰਨ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਸਰਹੱਦੀ ਖੇਤਰ ਦੇ ਕਸਬਾ ਅਮਰਕੋਟ ਦੇ ਇਕ ਘਰ ਦੀਆਂ ਔਰਤਾਂ ਨੂੰ ਕਮਰੇ ਅੰਦਰ ਬੰਦ ਕਰਕੇ ਛੇ ਲੁਟੇਰੇ ਸਾਢੇ ਨੌਂ ਤੋਲਾ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ| ਇਸ ਸਬੰਧੀ ਵਲਟੋਹਾ ਪੁਲੀਸ ਨੇ ਦਫ਼ਾ 395 ਅਧੀਨ ਕੇਸ ਦਰਜ ਕੀਤਾ ਹੈ|

ਮਜ਼ਦੂਰਾਂ ’ਤੇ ਹਮਲਾ ਕਰਨ ਦੇ ਦੋਸ਼ ਹੇਠ ਤਿੰਨ ਕਾਬੂ

ਕਰਤਾਰਪੁਰ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਦਾਣਾ ਮੰਡੀ ਕਰਤਾਰਪੁਰ ਵਿੱਚ ਨੌਜਵਾਨਾਂ ਨੂੰ ਜੂਆ ਖੇਡਣ ਤੋਂ ਰੋਕਣ ਕਾਰਨ ਗਰੀਬ ਮਜ਼ਦੂਰਾਂ ਉੱਪਰ ਹਮਲਾ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਪੁਲੀਸ ਨੇ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਨਵੀਂ ਦਾਣਾ ਮੰਡੀ ਵਿੱਚ ਜੋਗਿੰਦਰ ਸਿੰਘ ਵਾਸੀ ਪੱਤੜ ਕਲਾਂ ਦੀ ਆੜ੍ਹਤ ਦੀ ਦੁਕਾਨ ਅੰਦਰ ਦਾਖਲ ਹੋ ਕੇ ਉਸ ਦੀ ਭੰਨ ਤੋੜ ਕੀਤੀ ਸੀ। ਇਸ ਦੌਰਾਨ ਅਤਾਬੁਲ ਰਹਿਮਾਨ ਦੇ ਜ਼ਿਆਦਾ ਸੱਟਾਂ ਲੱਗਣ ਕਾਰਨ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਕਰਤਾਰਪੁਰ ਭੇਜਿਆ ਗਿਆ ਤੇ ਉਥੋਂ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਸੀ। ਹਮਲੇ ਸਬੰਧੀ ਪੁਲੀਸ ਨੇ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਵਿਗਿਆਨ ਪ੍ਰਦਰਸ਼ਨੀ ਵਿੱਚ ਸ਼ੇਖ਼ੂਪੁਰ ਸਕੂਲ ਅੱਵਲ

ਬਟਾਲਾ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਸਿੱਖਿਆ ਵਿਭਾਗ ਪੰਜਾਬ ਵੱਲੋਂ ਗੁਰੂ ਨਾਨਕ ਦੇਵ ਇੰਜਨਿਅਰਿੰਗ ਕਾਲਜ ਲੁਧਿਆਣਾ ਵਿੱਚ ਕਰਵਾਈ ਗਈ ਸੂਬਾ ਪੱਧਰੀ ਵਿਗਿਆਨ ਮਾਡਲ ਪ੍ਰਦਰਸ਼ਨੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖ਼ੂਪੁਰ ਦੇ ਹੋਣਹਾਰ ਵਿਦਿਆਰਥੀ ਲਵਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲਾ ਗੁਰਦਾਸਪੁਰ ਦਾ ਨਾਂ ਸੂਬੇ ਭਰ ਵਿੱਚ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਸਬੰਧੀ ਜਾਣਕਾਰੀ ਦਿੰਦਿਆਂ ਸਬੰਧਿਤ ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਸ੍ਰੋਤ ਪ੍ਰਬੰਧਨ ਅਤੇ ਭੋਜਨ ਸੁਰੱਖਿਆ ਥੀਮ ਵਿੱਚ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061381734
Copyright © 2018, Panjabi Times. All rights reserved. Website Designed by Mozart Infotech