ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਮਜਦੂਰ ਦੇ ਮੀਟਰ ਦੀ ਤਾਰ ਨਾਲ ਜੋੜੀ ਬੇਗਾਨੀ ਤਾਰ , ਬਿਜਲੀ ਮੁਲਾਜਮਾਂ ਤੇ ਲੱਗੇ ਦੋਸ਼

July 11, 2018 03:25 PM

ਕੋਟਕਪੂਰਾ,10 ਜੁਲਾਈ  (ਸ਼ਾਮ ਲਾਲ ਚਾਵਲਾ ) ਬੇਸ਼ੱਕ ਲੱਖਾਂ ਰੁਪੈ ਬਿਜਲੀ ਬਿੱਲਾਂ ਦੇ ਡਿਫਾਲਟਰ ਹੋਣ ਵਾਲੇ ਖਤਪਕਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀ ਭੁਗਤ ਨਾਂਲ ਭਾਂਵੇਂ ਏ ਸੀ ਦੀਆਂ ਠੰਢੀਆਂ ਹਵਾਵਾਂ ਲੈ ਰਹੈ ਹਨ ਪਰ ਪੂਰੇ ਬਿੱਲ ਭਰਨ ਦੇ ਬਾਵਜੂਦ ਇਹ ਮਹਿਕਮੇ ਦੇ ਅਧਿਕਾਰੀ  ਗਰੀਬਾਂ ਦੇ ਮੀਟਰ ਉਤਾਰ ਕੇ ਉਨਾਂ ਦੇ ਘਰਾਂ ਦਾ ਦੀਵਾ ਗੁੱਲ ਕਰਨ ਤੋਂ ਪ੍ਰਹੇਜ ਨਹੀਂ ਕਰਦੇ। ਪਿਛਲੇ 9 ਮਹੀਨਿਆਂ ਤੋਂ ਬਿਜਲੀ ਬੋਰਡ ਦੇ ਅਧਿਕਾਰੀਆਂ ਦਾ ਸਤਾਇਆ ਮੁਨਸ਼ੀ ਰਾਮ ਅੱਜ ਵੀ ਆਪਣਾ ਪੂਰਾ ਬਿੱਲ ਭਰਨ ਦੇ ਬਾਵਜੂਦ ਵੀ ਘਰ ਵਿੱਚ ਬਿਜਲੀ ਬਾਲਣ ਦੇ ਕਾਬਲ ਨਹੀਂ ਹੈ।  ਦਿਹਾੜੀ ਲਗਾ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਪਾਲਣ ਵਾਲੇ ਮੁਨਸ਼ੀ ਰਾਮ ਨੇ ਦੱਸਿਆ ਕਿ ਉਸ ਦਾ ਬਿਜਲੀ ਬੋਰਡ ਦਾ ਖਾਤਾ ਨੰਬਰ 3002924356 ਹੈ ਤੇ ਉਸ ਦੇ ਘਰ ਵਿੱਚ ਕੋਈ ਫਰਿਜ ਜਾਂ ਏ ਸੀ ਨਹੀਂ ਹੈ ਪਰ ਫਿਰ ਵੀ ਬੋਰਡ ਵਲੋਂ ਬਿੱਲਦੀਆਂ ਵੱਡੀਆਂ ਰਕਮਾਂ ਭੇਜੀਆਂ ਜਾਂਦੀਆਂ ਹਨ। ਉਸ ਨੇ ਪੱਤਰਕਾਰਾਂ ਦੇ ਰੂਬਰੂ ਦੱਸਿਆ ਕਿ ਉਸ ਨੇ 14 ਅਪ੍ਰੈਲ 2017 ਨੂੰ ਆਪਣੀ ਪੂਰੀ ਬਕਾਇਆ ਰਕਮ ਭਰ ਕੇ ਬਿੱਲ ਕਲੀਅਰ ਕਰ ਦਿੱਤਾ । ਉਸ ਤੋਂ ਬਾਅਦ ਉਸ ਦਾ ਬਿੱਲ ਹੋਰ ਵੀ ਵਧ ਕੇ 42439 ਰੁਪੈ ਆ ਗਿਆ ਜੋ ਮਜਦੂਰ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਿਆ ਤਾਂ ਮਹਿਕਮੇ ਦੇ ਜੇਈ ਨੇ ਉਸ ਦਾ ਕੁਨੈਕਸ਼ਨ ਕੱਟ ਦਿੱਤਾ ਜਿਸ ਕਾਰਨ ਉਹ ਬਿਜਲੀ ਸਪਲਾਈ ਤੋਂ ਵਾਝਾਂ ਹੋ ਗਿਆ ਤੇ ਨਵੰਬਰ 2017 ਵਿੱਚ ਮਹਿਕਮੇ ਨੇ ਉਸ ਦਾ ਮੀਟਰ ਉਤਾਰ ਕੇ ਆਪਣੇ ਕਬਜੇ ਵਿੱਚ ਕਰ ਲਿਆ। ਇਸ ਸਮੇਂ ਦੌਰਾਨ ਖਪਤਕਾਰ ਮੁਨਸ਼ੀ ਰਾਮ ਨੇ ਹੌਲੀ ਹੌਲੀ ਪੈਸਿਆਂ ਦਾ ਪ੍ਰਬੰਧ ਕਰਕੇ ਕਰੀਬ 42000\- ਰੁਪੈ ਦਾ ਬਕਾਇਆ ਬਿੱਲ ਮਿਤੀ  27 ਮਾਰਚ 2018 ਨੂੰ 10000\-, ਮਿਤੀ 29-03-2018 ਨੂੰ 10000\-, ਮਿਤੀ 2-07-2018 ਨੂੰ10000\- ਮਿਤੀ 3-07-2018 ਨੂੰ 10000\- ਅਤੇ ਮਿਤੀ 04-07-2018 ਨੂੰ 2800\- ਰੁਪੈ  ਕੁਲ 42800\- ਰੁਪੈ ਮੁਕੰਮਲ ਰੂਪ ਵਿੱਚ ਮਹਿਕਮੇ ਨੂੰ ਭਰ ਦਿੱਤਾ । ਉਸ ਨੇ ਦੱਸਿਆ ਕਿ ਪੈਸੇ ਭਰਨ ਦੇ ਬਾਵਜੂਦ ਵੀ ਮਹਿਕਮੇ ਉਸ ਦਾ ਮੀਟਰ ਨਹੀਂ ਲਗਾ ਰਿਹਾ । ਇਸ ਸਬੰਧੀ ਉਸ ਨੇ ਦੱਸਿਆ ਕਿ ਮਹਿਕਮੇ ਵਿੱਚ ਜਦੋਂ ਉਹ ਦੁਬਾਰਾ ਆਪਣਾ ਮੀਟਰ ਅਪਲਾਈ ਕਰਨ ਲਈ ਗਿਆ ਤਾਂ ਸਬੰਧਤ ਅਧਿਕਾਰੀ ਨੇ ਫਿਰ ਉਸ ਪਾਸੋਂ 20000\- ਰੁਪੈ ਦੀ ਮੰਗ ਕੀਤੀ । ਜਦੋਂ ਇਸ ਬਾਰੇ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਵਿਭਾਗ ਦੇ ਜੇ ਈ ਸ਼ੇਰ ਬਹਾਦਰ ਸਿੰਘ ਨੇ ਨਵੰਬਰ ਵਿੱਚ ਮੀਟਰ ਆਪਣੇ ਕਬਜੇ ਵਿੱਚ ਲੈ ਲਿਆ ਪਰ ਮਹਿਕਮੇ ਵਿੱਚ ਉਸ ਦਾ ਰਿਕਾਰਡ ਨਹੀਂ ਭੇਜਿਆ ਜਿਸ ਕਰਕੇ ਰਿਕਾਰਡ ਵਿੱਚ ਨਾ ਤਾਂ ਖਪਤਕਾਰ ਦਾ ਮੀਟਰ ਪੁੱਟਿਆ ਦਿਖਾਇਆ ਹੈ ਤੇ ਨਾ ਹੀ ਅਜੇ ਬਿੱਲ ਬੰਦ ਹੋਇਆ ਹੈ। ਖਪਤਕਾਰ ਨੂੰ ਅੱਜ ਵੀ 43477 ਰੁਪੈ ਦਾ ਬਿੱਲ ਮਿਲਿਆ ਹੈ । ਖਪਤਕਾਰ ਨੇ ਦੋਸ਼ ਲਗਾਇਆ ਕਿ ਲੈਨ ਮੈਨ ਤੇ ਜੇ ਈ ਉਸ ਪਾਸੋਂ ਭਾਰੀ ਰਿਸ਼ਵਤ ਦੀ ਮੰਗ ਕਰਦੇ ਹਨ ਜਿਸ ਕਰਕੇ ਉਸ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਸ ਨੇ ਦੋਸ਼ ਲਗਾਇਆ ਕਿ ਉਨਾਂ ਦਾ ਮੀਟਰ ਘਰ ਤੋਂ ਬਾਹਰ ਸਰਕਾਰੀ ਬਕਸੇ ਵਿੱਚ ਲੱਗਾ ਹੈ ਤੇ ਕਰਮਚਾਰੀਆਂ ਨੇ ਉਸ ਦੇ ਮੀਟਰ ਵਿੱਚ ਕਿਸੇ ਹੋਰ ਘਰ ਦਾ ਕੁਨੈਕਸ਼ਨ ਕਰਕੇ ਜਿਆਦਾ ਬਿਜਲੀ ਬਾਲੀ ਹੈ ਪਰ ਬਿੱਲ ਉਸ ਨੂੰ ਭੇਜ ਰਹੇ ਹਨ। ਉਸ ਨੇ ਦੱਸਿਆ ਕਿ ਮੇਰੇ ਘਰ ਵਿੱਚ ਕੋਈ ਫਰਿਜ ਜਾਂ ਏ ਸੀ ਜਾਂ ਕੋਈ ਹੋਰ ਜੰਤਰ ਨਹੀਂ ਹੈ ਸਿਰਫ ਬਲਬ ਤੇ ਪੱਖਾ ਚਲਦਾ ਹੈ। ਖਪਤਕਾਰ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨਾਂ ਇਹ ਵੀ ਕਿਹਾ ਕਿ ਬਿਜਲੀ ਬੋਰਡ ਦਫਤਰ ਵਿੱਚ ਜੇ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਇਨਸਾਫ ਲਈ ਅਦਾਲਤ ਦਾ ਦਰਵਾਜਾ ਖੜਕਾਉਣ ਗੇ । ਇਸ ਸਬੰਧੀ ਐਸ ਡੀ ਉ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕੋਈ ਠੋਸ ਜਵਾਬ ਨਾ ਦਿੰਦਿਆਂ ਕਿਹਾ ਕਿ ਇਸ  ਦਾ ਬਿੱਲ ਠੀਕ ਕਰਕੇ ਜਲਦੀ ਹੀ ਇਸ ਦੀ ਸਪਲਾਈ ਚਾਲੂ ਕਰਦਿੱਤੀ ਜਾਵੇਗੀ ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਹਮਲੇ ਬਾਰੇ ਦਿੱਤੇ ਬਿਆਨ ’ਤੇ ਕਾਇਮ ਹਾਂ: ਸਿੱਧ

ਦੀਨਾਨਗਰ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੁਲਵਾਮਾ ’ਚ ਹੋਏ ਅਤਿਵਾਦੀ ਹਮਲੇ ਤੋਂ ਵਿਵਾਦਤ ਬਿਆਨ ਦੇਣ ਕਾਰਨ ਦੇਸ਼ ਭਰ ’ਚ ਵਿਰੋਧ ਝੱਲਣ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਅੱਜ ਵੀ ਆਪਣੇ ਵੱਲੋਂ ਦਿੱਤੇ ਬਿਆਨ ’ਤੇ ਕਾਇਮ ਹਨ। 

ਮਸੂਦ ਅਜ਼ਹਰ ਨੂੰ ਪਾਕਿ ਕੌਣ ਛੱਡ ਕੇ ਆਇਆ ਸੀ: ਸਿੱਧੂ

ਹੁਸ਼ਿਆਰਪੁਰ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜੋ ਨੇ ਕਿਹਾ ਕਿ ਕੁਝ ਸਵਾਰਥੀ ਲੋਕਾਂ ਵੱਲੋਂ ਜਾਣਬੁੱਝ ਕੇ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਭਾਜਪਾ ’ਤੇ ਹਮਲਾ ਬੋਲਦਿਆਂ ਆਖਿਆ ਕਿ ਉਹ ਜਵਾਬ ਦੇਵੇ

ਸ਼ਹੀਦ ਸੁਖਜਿੰਦਰ ਸਿੰਘ, ਜੈਮਲ ਸਿੰਘ ਤੇ ਕੁਲਵਿੰਦਰ ਸਿੰਘ ਦੀਆਂ ਅਸਥੀਆਂ ਜਲ-ਪ੍ਰਵਾਹ

ਸ੍ਰੀ ਗੋਇੰਦਵਾਲ ਸਾਹਿਬ,,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੁਲਵਾਮਾ ਆਤਮਘਾਤੀ ਹਮਲੇ ਵਿਚ ਸ਼ਹੀਦ ਹੋਏ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਗੰਡੀਵਿੰਡ ਧੱਤਲ ਦੇ ਜਵਾਨ ਸੁਖਜਿੰਦਰ ਸਿੰਘ ਦੀਆਂ ਅਸਥੀਆਂ ਇੱਥੇ ਪਰਿਵਾਰਕ ਮੈਂਬਰਾਂ ਨੇ ਧਾਰਮਿਕ ਰਵਾਇਤਾਂ ਅਨੁਸਾਰ ਬਿਆਸ ਦਰਿਆ ਵਿਚ ਜਲ-ਪ੍ਰਵਾਹ ਕਰ ਦਿੱਤੀਆਂ।

ਅਰੁਣਾ ਚੌਧਰੀ ਤੇ ਨਵਜੋਤ ਸਿੱਧੂ ਸ਼ਹੀਦ ਦੇ ਮਾਪਿਆਂ ਨੂੰ ਮਿਲੇ

ਦੀਨਾਨਗਰ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਕੈਬਨਿਟ ਮੰਤਰੀ ਅਰੁਣਾ ਚੌਧਰੀ ਤੇ ਨਵਜੋਤ ਸਿੰਘ ਸਿੱਧੂ ਨੇ ਪੁਲਵਾਮਾ ਹਮਲੇ ’ਚ ਸ਼ਹੀਦ ਹੋਏ ਮਨਿੰਦਰ ਸਿੰਘ ਦੇ ਘਰ ਪਹੁੰਚ ਕੇ ਮਾਪਿਆਂ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਹਮਲੇ ਦੇ ਅਸਲੀ ਗੁਨਾਹਗਾਰ ਬਖ਼ਸ਼ੇ ਨਹੀਂ

ਨਿਰਮਲ ਸਿੰਘ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਚੁਣੇ

ਅੰਮ੍ਰਿਤਸਰ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਚੀਫ ਖ਼ਾਲਸਾ ਦੀਵਾਨ ਦੇ ਛੇ ਅਹੁਦੇਦਾਰਾਂ ਦੀ ਚੋਣ ਲਈ ਅੱਜ ਪਈਆਂ ਵੋਟਾਂ ਵਿਚ ਨਿਰਮਲ ਸਿੰਘ ਧੜੇ ਦੇ ਪੰਜ ਮੈਂਬਰ ਜਿੱਤ ਗਏ ਹਨ, ਜਦੋਂਕਿ ਸਰਬਜੀਤ ਸਿੰਘ ਧੜੇ ਦਾ ਇਕ ਮੈਂਬਰ ਹੀ ਜਿੱਤ ਸਕਿਆ। ਇਸ ਦੌਰਾਨ ਲੋਕ ਇਨਸਾਫ਼ ਪਾਰਟੀ ਵੱਲੋਂ ਚੀਫ ਖ਼ਾਲਸਾ ਦੀਵਾਨ ਦੇ ਦਫ਼ਤਰ ਦੇ ਬਾਹਰ ਚੋਣ ਪ੍ਰਕਿਰਿਆ ਬੰਦ ਕਰਾਉਣ ਲਈ ਰੋਸ ਵਿਖਾਵਾ ਵੀ ਕੀਤਾ ਗਿਆ। ਇਕ ਚੋਣ ਅਧਿਕਾਰੀ ਪ੍ਰੋ. ਬਲਜਿੰਦਰ ਸਿੰਘ ਨੇ ਪਤਿਤ ਔਰਤ ਵੋਟਰਾਂ ਨੂੰ ਵੋਟ ਪਾਉਣ ਤੋਂ ਨਾ ਰੋਕੇ ਜਾਣ ਦੇ ਵਿਰੋਧ ਵਿਚ ਚੋਣ ਪ੍ਰਕਿਰਿਆ ਦਾ ਬਾਈਕਾਟ ਕੀਤਾ।

ਬੂਹੇ ਭੇੜ ਕੇ ਰੋਂਦੀਆਂ ਮਾਵਾਂ, ਕਰਜ਼ੇ ਨੇ ਪੁੱਤ ਨਿਗਲੇ…

ਮਾਨਸਾ,17 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਨੰਗਲ ਕਲਾਂ ਦੀ ਬਿਰਧ ਰਣਜੀਤ ਕੌਰ ਦੇ ਵੈਣ ਪੂਰੇ ਪਿੰਡ ਤੇ ਰਿਸ਼ਤੇਦਾਰਾਂ ਤੋਂ ਦੇਖੇ ਨਹੀਂ ਜਾਂਦੇ। ਉਸ ਦੇ ਦੋ ਪੁੱਤ ਕਰਜ਼ੇ ਨੇ ਨਿਗਲ ਲਏ। 11 ਵਰ੍ਹੇ ਪਹਿਲਾਂ ਇਸ ਮਾਈ ਦੇ ਸਿਰ ਦਾ ਸਾਈਂ ਕਰਨੈਲ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਚੱਲ ਵੱਸਿਆ ਸੀ, ਜਿਸ ਕਾਰਨ ਵੱਡੇ ਪੁੱਤ ਗੁਰਸੇਵਕ ਸਿੰਘ ਨੂੰ ਖੇਤੀ ਕਰਨੀ ਪਈ। ਉਹ ਖੇਤੀ ਸਹਾਰੇ ਪਰਿਵਾਰ ਦੀ ਹਾਲਤ ਸੁਧਾਰਨੀ ਚਾਹੁੰਦਾ ਸੀ, ਪਰ ਜਦ ਹਰ ਹਾੜ੍ਹੀ-ਸਾਉਣੀ ਫ਼ਸਲ ’ਚੋਂ ਕੁਝ ਪੱਲੇ ਨਾ ਪਿਆ ਤਾਂ ਉਸ ਨੇ ਗਲ ’ਚ ਫਾਹਾ ਪਾ ਲਿਆ। ਗੁਰਸੇਵਕ ਦੀ ਮੌਤ ਮਗਰੋਂ ਕਬੀਲਦਾਰੀ ਛੋਟੇ ਭਰਾ ਪ੍ਰਦੀਪ ਦੇ ਗਲ ਪੈ ਗਈ। ਉਹ ਪੜ੍ਹਾਈ ਛੱਡ ਕੇ ਨਵੇਂ ਢੰਗ ਦੀ ਖੇਤੀ ਨਾਲ ਕਰਜ਼ਾ ਲਾਹੁਣ ਲਈ ਜੱਦੋ-ਜਹਿਦ ਕਰਨ ਲੱਗਾ, ਪਰ ਜਦੋਂ ਕਰਜ਼ਾ ਘਟਣ ਦੀ ਬਜਾਏ ਵਧਣ ਲੱਗਾ ਤਾਂ ਉਹ ਵੀ ਸਲਫਾਸ ਖਾ ਗਿਆ। ਦੋ ਪੁੱਤਾਂ ਦੀ ਮਾਂ ਰਣਜੀਤ ਕੌਰ ਹੁਣ ਸਾਰਾ ਦਿਨ ਘਰ ਦੇ ਬੂਹੇ ਵੱਲ ਬੁੱਤ ਬਣੀ ਤੱਕਦੀ ਰਹਿੰਦੀ ਹੈ। ਘਰ ਸਾਹਮਣੇ ਸਥਿਤ ਗੁਰੂ ਘਰ ’ਚੋਂ ਕੰਨੀਂ ਪੈਂਦੀ ਗੁਰਬਾਣੀ ਨਾਲ ਵੀ ਉਸ ਨੂੰ ਹੁਣ ਚੈਨ ਨਹੀਂ ਆਉਂਦਾ ਅਤੇ ਨਾ ਹੀ ਨੀਂਦ ਦੀਆਂ ਗੋਲੀਆਂ ਅਸਰ ਕਰਦੀਆਂ ਹਨ। ਮੰਜਾ ਵੀ ਉਸ ਨੂੰ ਸੱਥਰ ਲੱਗਦਾ ਹੈ ਅਤੇ ਉਸ ਦੀਆਂ ਅੱਖਾਂ ਦੇ ਕੋਏ ਹਰ ਵੇਲੇ ਪਾਣੀ ਨਾਲ ਭਰੇ ਰਹਿੰਦੇ ਹਨ।

ਲੱਖਾਂ ਰੁਪਏ ਬਟੋਰਨ ਵਾਲੀ ਟਰੈਵਲ ਏਜੰਸੀ ਖ਼ਿਲਾਫ਼ ਧਰਨਾ

ਤਰਨ ਤਾਰਨ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀਆਂ ਕਥਿਤ ਠੱਗੀਆਂ ਮਾਰਨ ਵਾਲੀ ਟਰੈਵਲ ਏਜੰਸੀ ਦੇ ਪੀੜਤ ਲੋਕਾਂ ਵਲੋਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਝੰਡੇ ਹੇਠ ਕੱਲ੍ਹ ਇੱਥੇ ਦਿਨ ਭਰ ਲਈ ਧਰਨਾ ਦਿੱਤਾ ਗਿਆ| ਧਰਨਾਕਾਰੀਆਂ ਦੇ ਰੋਹ ਨੂੰ ਦੇਖਦਿਆਂ ਪੁਲੀਸ ਨੂੰ ਮੌਕੇ ’ਤੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕਰਨੇ ਪਏ| ਧਰਨਾਕਾਰੀਆਂ ਵਲੋਂ ਏਜੰਸੀ ਦੇ ਮੁਲਾਜ਼ਮਾਂ ਨੂੰ ਘੰਟਿਆਂ ਤੱਕ ਦਫ਼ਤਰ ਅੰਦਰ ਬੰਦ ਕਰ ਦਿੱਤਾ ਗਿਆ ਅਤੇ ਸਥਿਤੀ ਨੂੰ ਸ਼ਾਂਤ ਕਰਨ ਲਈ ਦੇਰ ਸ਼ਾਮ ਪੁਲੀਸ ਵਲੋਂ ਮਾਮਲੇ ਵਿਚ ਦਖ਼ਲ-ਅੰਦਾਜ਼ੀ ਕੀਤੀ ਗਈ। ਇਸ ਤਹਿਤ ਏਜੰਸੀ ਦੇ ਪ੍ਰਬੰਧਕਾਂ ਵਲੋਂ ਪੀੜਤ ਲੋਕਾਂ ਕੋਲੋਂ ਲਏ ਪੈਸਿਆਂ ਦੇ ਕੁਝ ਹਿੱਸੇ ਦੇ ਚੈੱਕ ਮੌਕੇ ’ਤੇ ਹੀ ਜਾਰੀ ਕੀਤੇ ਗਏ ਅਤੇ ਰਹਿੰਦੀ ਰਕਮ ਛੇਤੀ ਦੇਣ ਲਈ ਲਿਖਤੀ ਇਕਰਾਰਨਾਮਾ ਕੀਤਾ|

ਵਿਧਾਇਕ ਨੇ 28 ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ

ਅੰਮ੍ਰਿਤਸਰ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਅੱਜ ਪਿੰਡ ਗੁਮਾਨਪੁਰਾ ਵਿਚ ਕੋਆਪਰੇਟਿਵ ਸੁਸਾਇਟੀ ਵੱਲੋਂ ਲਗਾਏ ਕੈਂਪ ਦੌਰਾਨ 28 ਕਿਸਾਨਾਂ ਨੂੰ 17.49 ਲੱਖ ਰੁਪਏ ਦੇ ਕਰਜ਼ਾ ਮੁਆਫ਼ੀ ਸਰਟੀਫਿਕੇਟ ਤਕਸੀਮ ਕੀਤੇ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਕਿਸਾਨਾਂ ਵਲੋਂ ਪ੍ਰਾਈਵੇਟ ਬੈਂਕਾਂ ਤੋਂ ਲਏ ਕਰਜ਼ੇ ਵੀ ਮੁਆਫ਼ ਕਰੇਗੀ। ੳੁਨ੍ਹਾਂ ਕਿਹਾ ਕਿ 69 ਸੀਮਾਂਤ ਕਿਸਾਨਾਂ ਨੂੰ ਹਲਕਾ ਪੱਛਮੀ ਵਿੱਚ 22.38 ਲੱਖ ਰੁਪਏ ਦੇ ਕਰਜ਼ਾ ਮੁਆਫੀ ਸਰਟੀਫਿਕੇਟ ਦਿੱਤੇ ਜਾ ਚੁੱਕੇ ਹਨ।

ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਖ ਵੱਖ ਥਾਈਂ ਮੋਮਬੱਤੀ ਮਾਰਚ

ਅੰਮ੍ਰਿਤਸਰ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੁਲਵਾਮਾ ਵਿਚ ਅਤਿਵਾਦੀ ਹਮਲੇ ਵਿਚ ਸ਼ਹੀਦ ਸੀਆਰਪੀਐਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਅੱਜ ਸ਼ਾਮ ਨੂੰ ‘ਆਪ’ ਵਲੋਂ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਸਬੰਧ ਵਿਚ ‘ਆਪ’ ਦੇ ਕਾਰਕੁੰਨ ਦਫ਼ਤਰ ਵਿਚ ਇਕੱਠੇ ਹੋਏ ਤੇ ਮੁੜ ਉਨ੍ਹਾਂ ਨੇ ਭੰਡਾਰੀ ਪੁਲ ‘ਤੇ ਕੈਂਡਲ ਮਾਰਚ ਕੀਤਾ। ਇਹ ਕੈਂਡਲ ਮਾਰਚ ਜ਼ਿਲ੍ਹਾ ਪ੍ਰਧਾਨ ਅਸ਼ੋਕ ਤਲਵਾਰ ਦੀ ਅਗਵਾਈ ਹੇਠ ਕੀਤਾ ਗਿਆ। ਉਨ੍ਹਾਂ ਆਖਿਆ ਕਿ ਸੀਆਰਪੀਐਫ ਦੇ ਜਵਾਨਾਂ ‘ਤੇ ਹੋਇਆ ਹਮਲਾ ਨਿੰਦਣਯੋਗ ਹੈ।

ਸੜਕ ਹਾਦਸੇ ਵਿਚ ਕਾਰ ਸਵਾਰ ਹਲਾਕ

ਧਾਰੀਵਾਲ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਨਜ਼ਦੀਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਚ ਧਾਰੀਵਾਲ-ਬਟਾਲਾ ਨੈਸ਼ਨਲ ਹਾਈਵੇਅ ’ਤੇ ਬੀਤੀ ਦੇਰ ਰਾਤ ਕਾਰ ਕਿਸੇ ਅਣਪਛਾਤੇ ਵਾਹਨ ਨਾਲ ਟੱਕਰਾਉਣ ਕਾਰਨ ਹਾਦਸਗ੍ਰਸਤ ਹੋ ਗਈ। ਇਸ ਕਾਰਨ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮ੍ਰਿਤਕ ਦੀ ਪਛਾਣ ਸਮਸ਼ੇਰਪਾਲ ਸਿੰਘ (38) ਪੁੱਤਰ ਅਰਜਨ ਸਿੰਘ ਵਾਸੀ ਪਿੰਡ ਵੀਲਾ ਬੱਜੂ ਵਜੋਂ ਹੋਈ।

ਖੰਡ ਮਿੱਲ ਅੱਗੇ ਧਰਨੇ ’ਤੇ ਬੈਠੇ ਕਿਸਾਨਾਂ ਉੱਤੇ ਹਮਲੇ ਦੇ ਦੋਸ਼

ਕਾਹਨੂੰਵਾਨ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਗੰਨਾ ਕਾਸ਼ਤਕਾਰਾਂ ਦੀਆਂ ਸਾਲ 2018 ਦੀਆਂ ਅਦਾਇਗੀਆਂ ਨਾ ਕਰਨ ਦੇ ਅਤੇ ਗੰਨਾ ਪਰਚੀਆਂ ਦੀ ਹੇਰਾਫੇਰੀ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਵੱਲੋਂ ਗੰਨਾ ਮਿੱਲ ਕੀੜੀ ਅਫ਼ਗ਼ਾਨਾਂ ਦਾ 15 ਫਰਵਰੀ ਤੋਂ ਘਿਰਾਓ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਵਿੱਚ ਇਲਾਕੇ ਦੇ ਵੱਡੀ ਗਿਣਤੀ ਕਿਸਾਨ ਕਿੜੀ ਖੰਡ ਮਿੱਲ ਦੇ ਗੇਟ ਅੱਗੇ ਧਰਨਾ ਦੇ ਰਹੇ ਹਨ। ਇਨ੍ਹਾਂ ਉੱਤੇ ਅੱਜ ਕੁਝ ਗੁੰਡਾ ਕਿਸਮ ਦੇ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ ਵਿਰੋਧੀਆਂ ਕਿਸਾਨਾਂ ਨਾਲ ਧੱਕਾ ਮੁੱਕੀ ਕਰਨ ਦੇ ਨਾਲ ਨਾਲ ਮਾਰ ਕੁਟਾਈ ਉੱਤੇ ਵੀ ਉਤਾਰੂ ਹੋ ਗਏ। ਇਸ ਝਗੜੇ ਦੌਰਾਨ ਕੁੱਝ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ। ਅਜਿਹੇ ਹਾਲਾਤ ਕਾਰਨ ਕਿਸਾਨ ਮਜ਼ਦੂਰ ਸੰਘਰਸ਼ ਸਭਾ ਅਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਝੰਡੇ ਹੇਠ ਕਿਸਾਨਾਂ ਦਾ ਸੰਘਰਸ਼ ਹੋਰ ਪ੍ਰਚੰਡ ਹੋ ਗਿਆ ਹੈ।

ਖੇਤੀ ਚੁਣੌਤੀਆਂ ਦੇ ਹੱਲ ਲਈ ਠੋਸ ਸਰਕਾਰੀ ਨੀਤੀ ਦੀ ਲੋੜ: ਦੀਪਇੰਦਰ ਸਿੰਘ

ਮੁਕੇਰੀਆਂ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਦੋ ਰੋਜ਼ਾ ਡਾ. ਐੱਮ.ਐੱਸ. ਰੰਧਾਵਾ ਯਾਦਗਾਰੀ ਵਿਰਾਸਤੀ ਮੇਲੇ ਦੌਰਾਨ ਪਹਿਲੇ ਦਿਨ ਕਿਸਾਨ ਮੇਲੇ ਦਾ ਉਦਘਾਟਨ ਕਮਿਸ਼ਨਰ ਪਟਿਆਲਾ ਡਿਵੀਜ਼ਨ ਡਾ. ਦੀਪਇੰਦਰ ਸਿੰਘ ਨੇ ਕੀਤਾ। ਸਮਾਗਮ ਦੀ ਪ੍ਰਧਾਨਗੀ ਸਾਬਕਾ ਡਾਇਰੈਕਟਰ, ਬਾਗਬਾਨੀ ਵਿਭਾਗ, ਡਾ. ਗੁਰਕੰਵਲ ਸਿੰਘ ਨੇ ਕੀਤੀ। ਇਸ ਮੌਕੇ ਡਾ. ਦੀਪਇੰਦਰ ਸਿੰਘ ਨੇ ਕਿਹਾ ਕਿ ਡਾ. ਮਹਿੰਦਰ ਸਿੰਘ ਰੰਧਾਵਾ ਨੇ ਉੱਚ ਅਫ਼ਸਰ ਵਜੋਂ ਲਾਮਿਸਾਲ ਕੰਮ ਕੀਤੇ ਹਨ। ਉਨ੍ਹਾਂ ਹਿੰਦੁਸਤਾਨ ਦੀ ਵੰਡ ਸਮੇਂ ਸ਼ਰਨਾਰਥੀਆਂ ਨੂੰ ਮੁੜ ਵਸਾਉਣ ਲਈ ਯਾਦਗਾਰੀ ਕੰਮ ਕੀਤਾ ਹੈ। ਡਾ. ਰੰਧਾਵਾ ਨੂੰ ਇੱਕ ਕੁਸ਼ਲ ਅਫ਼ਸਰ, ਖੇਤੀਬਾੜੀ ਮਾਹਰ, ਇੱਕ ਵਧੀਆ ਲੇਖਕ, ਕਲਾ ਪਾਰਖੂ ਤੇ ਵਧੀਆ

ਸਰਕਾਰਾਂ ਦੀਆਂ ਗਲਤ ਨੀਤੀਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ

ਮੁਕੇਰੀਆਂ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇਤਿਹਾਸਿਕ ਪਿੰਡ ਧੂਤਕਲਾ ਵਿਖੇ ਉੱਘੇ ਕਮਿਊਨਿਸਟ ਆਗੂ ਚੰਨਣ ਸਿੰਘ ਧੂਤ ਤੇ ਹੁਕਮ ਚੰਦ ਗੁਲਸਨ ਦੀ 32ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸੀਪੀਆਈ ਐਮ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਮਾਸਟਰ ਸਾਧੂ ਸਿੰਘ ਧੂਤ ਤੇ ਹਰਬੰਸ ਸਿੰਘ ਧੂਤ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਸਮਾਗਮ ਵਿੱਚ ਪਾਰਟੀ ਦੇ ਸਕੱਤਰੇਤ ਮੈਂਬਰ ਕਾਮਰੇਡ ਰਘੂਨਾਥ ਸਿੰਘ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦੇ ਸ਼ੁਰੂਆਤ ’ਚ ਜੰਮੂ ਕਸ਼ਮੀਰ ਦੇ ਪੁਲਵਾਮਾ ’ਚ ਹੋਏ ਦਹਿਸ਼ਤਗਰਦੀ ਹਮਲੇ ਦੀ ਨਿੰਦਾ ਕਰਦਿਆਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮਾਨਵਤਾ ਕਲਾ ਮੰਚ ਨਗਰ ਵਲੋਂ ਕੋਰੀਓਗ੍ਰਾਫੀ ਨਾਟਕ ਪੇਸ਼ ਕੀਤੇ ਗਏ ਵੀ ਪੇਸ਼ ਕੀਤਾ ਗਿਆ।

ਮੈਡੀਕਲ ਕਾਲਜ ਪਟਿਆਲਾ ’ਚ ਐੱਮਬੀਬੀਐੱਸ ਦੀਆਂ ਵਧਾਈਆਂ ਸੀਟਾਂ ਦੀ ਮਾਨਤਾ ਖ਼ਤਰੇ ’ਚ

ਪਟਿਆਲਾ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਮੈਡੀਕਲ ਕੌਂਸਲ ਆਫ ਇੰਡੀਆ (ਐਮਸੀਆਈ) ਦੀ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੀ ਪੰਜ ਸਾਲਾ ਨਿਰੀਖਣ ਮੁਹਿੰਮ ਮੁਕੰਮਲ ਹੋ ਗਈ ਹੈ। ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਚਾਰ ਮੈਂਬਰੀ ਟੀਮ ਨੇ ਦੋ ਰੋਜ਼ਾ ਦੌਰਾ ਕਰ ਕੇ ਮੈਡੀਕਲ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਢੁਕਵੇਂ ਮਾਹੌਲ ਅਤੇ ਹੋਰ ਪੱਖਾਂ ’ਤੇ ਘੋਖ ਕੀਤੀ। ਰਿਪੋਰਟ ਤਾਂ ਭਾਵੇਂ ਕੁਝ ਮਹੀਨਿਆਂ ਤਕ ਜਾਰੀ ਹੋਵੇਗੀ, ਪਰ ਇਸ ਕਾਲਜ ਵੱਲੋਂ ਪੰਜ ਸਾਲ ਪਹਿਲਾਂ ਐੱਮਬੀਬੀਐੱਸ ਦੀਆਂ ਵਧਾਈਆਂ ਪੰਜਾਹ ਸੀਟਾਂ ਆਗਾਮੀ ਸੈਸ਼ਨ ਵਿਚ ਵੀ ਜਾਰੀ ਰੱਖਣ ਨੂੰ ਪ੍ਰਵਾਨਗੀ ਮਿਲਣਾ ਮੁਸ਼ਕਲ ਜਾਪ ਰਿਹਾ ਹੈ, ਕਿਉਂਕਿ ਟੀਮ ਵੱਲੋਂ ਕੀਤੇ ਨਿਰੀਖਣ ਦੌਰਾਨ ਫੈਕਲਟੀ ਪੂਰੀ ਨਹੀਂ ਪਾਈ ਗਈ ਤੇ ਕੁਝ ਹੋਰ ਖ਼ਾਮੀਆਂ ਦਾ ਵੀ ਪਤਾ ਲੱਗਿਆ ਹੈ।

ਭਾਜਪਾ ਵਰਕਰਾਂ ਨੇ ਸਿੱਧੂ ਦੀ ਫੋਟੋ ’ਤੇ ਕਾਲਖ਼ ਮਲੀ

ਲੁਧਿਆਣਾ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਜਪਾ ਯੁਵਾ ਮੋਰਚਾ ਦੇ ਸੈਂਕੜੇ ਵਰਕਰਾਂ ਨੇ ਅੱਜ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਾਲੇ ਝੰਡੇ ਦਿਖਾ ਕੇ ‘ਗੋ ਬੈਕ’ ਦੇ ਨਾਅਰੇ ਲਗਾਏ ਅਤੇ ਸਵਾਗਤੀ ਪੋਸਟਰਾਂ ’ਤੇ ਲੱਗੀ ਸਿੱਧੂ ਦੀ ਤਸਵੀਰ ’ਤੇ ਕਾਲਖ਼ ਫੇਰ ਦਿੱਤੀ।

ਭ੍ਰਿਸ਼ਟਾਚਾਰ ਮਾਮਲਾ: ਜਥੇਦਾਰ ਕੋਲਿਆਂਵਾਲੀ ਦੀ ਜ਼ਮਾਨਤ ਮਨਜ਼ੂਰ

ਐਸ.ਏ.ਐਸ. ਨਗਰ (ਮੁਹਾਲੀ), 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਮੁਹਾਲੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਸਾਬਕਾ ਮੈਂਬਰ ਅਤੇ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਚੇਅਰਮੈਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਰਾਹਤ ਦਿੰਦਿਆਂ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਉਹ ਕਰੀਬ ਦੋ ਮਹੀਨੇ ਤੋਂ ਨਿਆਂਇਕ ਹਿਰਾਸਤ ਅਧੀਨ ਨਵੀਂ ਜੇਲ੍ਹ ਨਾਭਾ ਵਿੱਚ ਬੰਦ ਹਨ।ਜਥੇਦਾਰ ਕੋਲਿਆਂਵਾਲੀ ਨੇ ਵਕੀਲਾਂ ਰਾਹੀਂ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ।

ਪੁਲਵਾਮਾ ਹਮਲਾ: ਪਾਕਿਸਤਾਨ ਦੇ ਪੁਤਲੇ ਸਾੜੇ

ਕੁਰਾਲੀ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਬੀਤੇ ਦਿਨੀਂ ਹੋਏ ਅਤਿਵਾਦੀ ਹਮਲੇ ਦੇ ਵਿਰੋਧ ਵਿੱਚ ਅੱਜ ਇੱਥੇ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਮੁਜਾਹਰਾਕਾਰੀਆਂ ਨੇ ਪਾਕਿਸਤਾਨ ਅਤੇ ਜੈਸ਼-ਏ-ਮੁਹੰਮਦ ਦੇ ਪੁਤਲੇ ਸਾੜੇ।

ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਗੂੰਜਣਗੇ ਦਲੇਰ ਮਹਿੰਦੀ ਵੱਲੋਂ ਗਾਏ ਸ਼ਬਦ

ਅੰਮ੍ਰਿਤਸਰ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਅਤੇ ਨਗਰ ਕੀਰਤਨਾਂ ਮੌਕੇ ਇਸ ਵਾਰ ਬੌਲੀਵੁੱਡ ਗਾਇਕ ਦਲੇਰ ਮਹਿੰਦੀ ਦੀ ਆਵਾਜ਼ ਵਿਚ ਗਾਇਆ ਗਿਆ ਸ਼ਬਦ ‘ਕਲਿ ਤਾਰਣ ਗੁਰੂ ਨਾਨਕ ਆਇਆ’ ਗੂੰਜੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇੱਥੇ ਇਸ ਸ਼ਬਦ ਦੀ ਸੀਡੀ ਰਿਲੀਜ਼ ਕੀਤੀ। ਇਸ ਮੌਕੇ ਦਲੇਰ ਮਹਿੰਦੀ ਨੇ ਆਖਿਆ ਕਿ ਗੁਰੂ ਦੀ ਕ੍ਰਿਪਾ ਸਦਕਾ ਹੀ ਉਨ੍ਹਾਂ ਨੂੰ ਇਸ ਸ਼ਬਦ ਦੀ ਸੀਡੀ ਤਿਆਰ ਕਰਨ ਦਾ ਮੌਕਾ ਮਿਲਿਆ ਹੈ। ਇਸ ਕਾਰਜ ਦੀ ਸੇਵਾ ਸੌਂਪਣ ਲਈ ਉਨ੍ਹਾਂ ਐੱਸਜੀਪੀਸੀ ਦੇ ਪ੍ਰਧਾਨ ਦਾ ਧੰਨਵਾਦ ਕੀਤਾ। ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਚ ਅੱਜ ਇਸ ਸ਼ਬਦ ਦੀ ਸੀਡੀ ਰਿਲੀਜ਼ ਕੀਤੀ ਗਈ।

ਕਰਤਾਰਪੁਰ ਲਾਂਘਾ: ਕਿਸਾਨਾਂ ਨੇ ਬੁਰਜੀਆਂ ਲਾਉਣ ਦਾ ਕੰਮ ਰੋਕਿਆ

ਬਟਾਲਾ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਕਰਤਾਰਪੁਰ ਲਾਂਘੇ ਵਾਸਤੇ ਜ਼ਮੀਨ ਐਕੁਆਇਰ ਕਰਨ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੀ ਟੀਮ ਵੱਲੋਂ ਸਰਵੇਖਣ ਤੋਂ ਬਾਅਦ ਜ਼ਮੀਨ ਵਿਚ ਬੁਰਜੀਆਂ ਲਾਉਣ ਵੇਲੇ ਕਿਸਾਨਾਂ ਨੇ ਟੀਮ ਦਾ ਵਿਰੋਧ ਕੀਤਾ। ਕਿਸਾਨਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਪਹਿਲਾਂ ਉਨ੍ਹਾਂ ਦੀ ਜ਼ਮੀਨ ਦਾ ਭਾਅ ਤੈਅ ਕਰੇ, ਇਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇ। ਨੈਸ਼ਨਲ ਹਾਈਵੇਅ ਅਥਾਰਿਟੀ ਦੀ ਟੀਮ

ਨਰਸਾਂ ਤੇ ਚੌਥਾ ਦਰਜਾ ਸਟਾਫ ਦੀ ਹੜਤਾਲ ਜਾਰੀ

ਪਟਿਆਲਾ, 16 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਰਾਜਿੰਦਰਾ ਹਸਪਤਾਲ, ਟੀ.ਬੀ. ਹਸਪਤਾਲ ਤੇ ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਤੇ ਮੈਡੀਕਲ ਕਾਲਜ ’ਤੇ ਆਧਾਰਿਤ ‘ਨਰਸਿਜ਼ ਅਤੇ ਐਨਸਿਲਰੀ ਸਟਾਫ ਐਸੋਸੀਏਸ਼ਨ’ ਸਮੇਤ ਕੰਟਰੈਕਟ ਆਧਾਰਿਤ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੀ ਹੜਤਾਲ ਅੱਜ 12ਵੇਂ ਦਿਨ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ ਦਾ ਹਸਪਤਾਲ ਦੀ ਮਮਟੀ ’ਤੇ ਧਰਨਾ ਅਤੇ ਮਰਨ ਵਰਤ ਦਸਵੇਂ ਦਿਨ ਵਿਚ ਸ਼ਾਮਲ ਹੋ ਗਿਆ। ਇਹ ਮੁਲਾਜ਼ਮ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਇਸੇ ਮੰਗ ਤਹਿਤ ਦੋ ਸਾਲ ਪਹਿਲਾਂ ਭਾਖੜਾ ਵਿਚ ਛਾਲ ਮਾਰ ਚੁੱਕੀ ਕਰਮਜੀਤ ਕੌਰ ਔਲਖ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੋਇਆ ਹੈ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0071643570
Copyright © 2019, Panjabi Times. All rights reserved. Website Designed by Mozart Infotech