ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਬੌਰਿਸ ਜਾਹਨਸਨ ਜ਼ਿੰਮੇਵਾਰੀਆਂ ਤੋਂ ਭੱਜੇ-ਵਰਿੰਦਰ ਸ਼ਰਮਾ

July 11, 2018 04:09 PM

ਲੰਡਨ,10 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੇ ਸਾਬਕਾ ਵਿਦੇਸ਼ ਮੰਤਰੀ ਬੌਰਿਸ ਜਾਹਨਸਨ ਵਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਪ੍ਰਤੀਕਿਰਿਆ ਕਰਦਿਆਂ ਐਮ.ਪੀ. ਵਰਿੰਦਰ ਸ਼ਰਮਾ ਨੇ ਕਿਹਾ ਕਿ ਬੌਰਿਸ ਜਾਹਨਸਨ ਨੇ ਹਮੇਸ਼ਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਫੇਰਿਆ ਹੈ ਤੇ ਉਹ ਕਹਿੰਦੇ ਕੁਝ ਹਨ ਅਤੇ ਕਰਦੇ ਕੁਝ ਹਨ | ਉਹ ਕਦੇ ਵੀ ਆਪਣੇ ਹਲਕੇ ਦੇ ਲੋਕਾਂ ਲਈ ਖੜ੍ਹੇ ਨਹੀਂ ਹੋਏ | ਉਹ ਆਪਣੇ ਖ਼ੁਦ ਦੇ ਬ੍ਰੈਗਜ਼ਿਟ ਦੇ ਵਾਅਦੇ ਤੋਂ ਵੀ ਭੱਜ ਗਏ ਹਨ | ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਯੂ.ਕੇ. ਦੀ ਕੰਜ਼ਰਵੇਟਿਵ ਸਰਕਾਰ ਵਿਚ ਅਸਥਿਰਤਾ ਵਾਲਾ ਮਾਹੌਲ ਬਣਿਆ ਹੋਇਆ ਹੈ ਤੇ ਬੌਰਿਸ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਪੰਜਾਬੀ ਨੌਜਵਾਨ ਨੇ ਸਿਖ਼ਰਲੀ ਇਤਾਲਵੀ ਕੰਪਨੀ ਵਿਚ ਨੌਕਰੀ ਹਾਸਲ ਕੀਤੀ

ਰੋਮ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਵਿਚ ਪੰਜਾਬੀਆਂ ਨੇ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰ ਕੇ ਵੱਖਰੀ ਪਛਾਣ ਬਣਾਈ ਹੈ। ਇਸੇ ਤਰ੍ਹਾਂ ਦੀ ਇਕ ਪ੍ਰਾਪਤੀ ਨੌਜਵਾਨ ਨਰਿੰਦਰਜੀਤ ਸਿੰਘ ਨੇ ਕੀਤੀ ਹੈ। ਉਸ ਨੇ ਇਕ ਸਿਖ਼ਰਲੀ ਇਤਾਲਵੀ ਕੰਪਨੀ ਵਿਚ ਨੌਕਰੀ ਹਾਸਲ ਕੀਤੀ ਹੈ। ਨਰਿੰਦਰਜੀਤ ਦਾ ਪਿਛੋਕੜ ਪਿੰਡ ਰਾਏਪੁਰ ਪੀਰ ਬੋਕਸ ਵਾਲਾ ਜ਼ਿਲ੍ਹਾ ਕਪੂਰਥਲਾ ਤੋਂ ਹੈ। ਉਸ ਨੇ ਯੂਨੀਵਰਸਿਟੀ ਵਿਚ ਵੀ ਪਹਿਲਾ ਸਥਾਨ ਹਾਸਲ ਕੀਤਾ ਸੀ।

ਕਰਮੋਨਾ ’ਚ ਗੁਰਦੁਆਰੇ ਦੀ ਇਮਾਰਤ ਸੰਗਤ ਨੂੰ ਸਮਰਪਿਤ

ਵਿਰੋਨਾ (ਇਟਲੀ),12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਇਟਲੀ ਦੇ ਸ਼ਹਿਰ ਕਰਮੋਨਾ (ਕਾਸਲਮੋਰਾਨੋ) ਵਿਚ ਅੱਜ ਨਵੇਂ ਉਸਾਰੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਦਮਦਮੀ ਟਕਸਾਲ ਦੀ ਇਮਾਰਤ ਸੰਗਤ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਇਟਲੀ ਦੀ ਸੰਗਤ, ਯੂਰੋਪ ਇੰਟਰਨੈਸ਼ਨਲ ਪੰਥਕ ਦਲ ਤੇ ਇੰਗਲੈਂਡ ਦੀਆਂ ਕਈ ਪੰਥਕ ਜਥੇਬੰਦੀਆਂ ਨੇ ਵੀ ਹਿੱਸਾ ਲਿਆ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰ ਮਰਿਆਦਾ ਅਨੁਸਾਰ ਕੀਤਾ ਗਿਆ।

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਰੋਮ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਗੁਰਦੁਆਰਾ ਬਾਬਾ ਬੁੱਢਾ ਜੀ ਕੱਸਤੇਦਨੇਲੋ (ਬਰੇਸ਼ੀਆ) ਵਿਚ ਅੱਜ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ।
ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿਚ ਫੁੱਲਾਂ ਨਾਲ ਸਜਾਇਆ ਗਿਆ।

ਲੰਡਨ ਦੇ ਸਵਾਮੀ ਨਰਾਇਣ ਮੰਦਰ 'ਚੋਂ 3 ਮੂਰਤੀਆਾ ਚੋਰੀ

ਲੰਡਨ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਉੱਤਰੀ ਲੰਡਨ 'ਚ ਸਥਿਤ ਸਵਾਮੀਨਰਾਇਣ ਮੰਦਰ 'ਚੋਂ ਭਗਵਾਨ ਕਿ੍ਸ਼ਨ ਦੀਆਂ 3 ਬੇਸ਼ਕੀਮਤੀ ਮੂਰਤੀਆਾ ਚੋਰੀ ਹੋ ਗਈਆਂ ਹਨ¢ ਮੰਦਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਚੋਰੀ ਦੀ ਇਹ ਘਟਨਾ ਸ਼ੁੱਕਰਵਾਰ ਨੂੰ ਦੀਵਾਲੀ ਤੋਂ ਕੁਝ ਹੀ ਘੰਟਿਆਂ ਬਾਅਦ ਵਾਪਰੀ¢ ਲੰਡਨ ਦੇ ਵਿਲਸਡੇਨ ਲੇਨ ਸਥਿਤ ਸਵਾਮੀ ਨਰਾਇਣ ਮੰਦਰ 'ਚ ਸਕਾਟਲੈਂਡ ਯਾਰਡ (ਪੁਲਿਸ) ਦੇ ਅਫਸਰਾਂ ਨੂੰ ਬੁਲਾਇਆ ਗਿਆ¢ ਸਥਾਨਕ 

ਸੰਤ ਬਾਬਾ ਦਰਸ਼ਨ ਸਿੰਘ ਢੱਕੀ ਸਾਹਿਬ ਵਾਲੇ 14 ਤੋਂ ਯੂਰਪ 'ਚ ਕਰਨਗੇ ਪ੍ਰਚਾਰ

ਵੀਨਸ (ਇਟਲੀ),12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  -ਸੰਤ ਬਾਬਾ ਦਰਸ਼ਨ ਸਿੰਘ ਢੱਕੀ ਸਾਹਿਬ ਵਾਲੇ 14 ਨਵੰਬਰ ਤੋਂ ਯੂਰਪ 'ਚ ਪ੍ਰਚਾਰ ਕਰਨਗੇ | ਉਹ 14 ਨਵੰਬਰ ਤੋਂ ਲੈ ਕੇ 26 ਨਵੰਬਰ ਤੱਕ ਜਰਮਨੀ ਤੇ ਇਟਲੀ ਸਥਿਤ ਗੁਰਦੁਆਰਿਆਂ 'ਚ ਦੀਵਾਨ ਸਜਾਉਣਗੇ |

ਔਰਤਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਵਾਲੀ ਸ਼ੇਰੇ ਪੰਜਾਬ ਦੀ ਪੋਤੀ 'ਸੋਫੀਆ ਦਲੀਪ ਸਿੰਘ' ਨੂੰ ਕੀਤਾ ਯਾਦ

ਲੰਡਨ,11 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਸੋਫੀਆ ਦਲੀਪ ਸਿੰਘ ਦੀ ਬਰਤਾਨੀਆਂ 'ਚ ਔਰਤਾਂ ਦੇ ਹੱਕਾਂ ਲਈ ਲੜੀ ਲੜਾਈ 'ਚ ਪਾਏ ਯੋਗਦਾਨ ਸਬੰਧੀ ਵਿਸ਼ੇਸ਼ ਸਮਾਗਮ ਸਾਊਥਾਲ ਦੇ ਦਾ ਸੈਂਟਰ ਵਿਖੇ ਐਮ. ਪੀ. ਸੀਮਾ ਮਲਹੋਤਰਾ, ਵੋਇਸ ਆਫ਼ ਵੁਮੈਨ, ਮੇਲ ਗੇਲ ਪ੍ਰਾਜੈਕਟ ਸਾਊਥਾਲ, ਮੱਲ੍ਹੀ ਬ੍ਰਦਰਜ਼, ਤਰਿੰਜਣ ਆਦਿ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਬੋਲਦਿਆਂ ਐਮ. ਪੀ. ਸੀਮਾ ਮਲਹੋਤਰਾ, ਸੁਰਿੰਦਰ ਕੌਰ, ਗੁਰਮੇਲ ਸਿੰਘ ਮੱਲ੍ਹੀ, ਡਾ: ਉਂਕਾਰ ਸਿੰਘ ਸਹੋਤਾ, ਐਮ. ਪੀ. ਵਰਿੰਦਰ ਸ਼ਰਮਾ, ਸ਼ਿਵਦੀਪ ਕੌਰ ਢੇਸੀ, ਐਮ. ਪੀ. ਰੂਪਾ ਹੱਕ, ਮੇਅਰ ਤਜਿੰਦਰ ਸਿੰਘ ਧਾਮੀ, ਮੇਅਰ ਕਾਮਿਆ ਚੌਧਰੀ, ਡਿਪਟੀ ਮੇਅਰ ਸੋਹਣ ਸਿੰਘ ਸੁਮਰਾ ਆਦਿ ਨੇ ਕਿਹਾ ਕਿ ਸੋਫੀਆ ਦਲੀਪ ਸਿੰਘ ਨੇ ਔਰਤਾਂ ਦੇ ਹੱਕਾਂ ਲਈ 100 ਸਾਲ ਪਹਿਲਾਂ ਜਿਹੜੀ ਲੜਾਈ ਲੜੀ ਸੀ, ਅੱਜ ਉਸੇ ਦੀ ਬਦੌਲਤ ਯੂ. ਕੇ. ਦੀ ਪ੍ਰਧਾਨ ਮੰਤਰੀ ਇਕ ਔਰਤ ਹੈ ਅਤੇ 100 ਤੋਂ ਵੱਧ ਔਰਤਾਂ ਸੰਸਦ ਮੈਂਬਰ ਹਨ | ਇਸ ਮੌਕੇ ਔਰਤਾਂ ਦੇ ਛਾਤੀ ਦੇ ਕੈਂਸਰ ਦੀ ਰੋਕਥਾਮ ਅਤੇ ਜਾਗਰੂਕਤਾ ਲਈ ਵੀ ਵਿਚਾਰਾਂ ਹੋਈਆਂ |

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਦਾ ਸਨਮਾਨ

ਲੰਡਨ,11 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਦਾ ਅੱਜ ਗੁਰੂ ਘਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਹ ਸਨਮਾਨ ਉਨ੍ਹਾਂ ਵਲੋਂ ਗੁਰੂ ਲਈ ਕੀਤੀਆਂ ਸੇਵਾਵਾਂ ਬਦਲੇ ਦਿੱਤਾ ਗਿਆ |

ਸਿਕਲੀਗਰ ਸਿੱਖਾਂ ਦੇ ਬੱਚਿਆਂ ਤੇ ਪਰਿਵਾਰਾਂ ਦੀ ਸਾਰ ਲੈਣ ਦੀ ਲੋੜ: ਸਮਰਾ

ਇਟਲੀ,11 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਭਾਰਤ ਦੇ ਵੱਖ-ਵੱਖ ਰਾਜਾਂ 'ਚ ਰਹਿ ਰਹੇ ਸਿਕਲੀਗਰ ਸਿੱਖ ਜੋ ਕਿ ਸਿੱਖੀ ਦਾ ਇਕ ਅਟੁੱਟ ਅੰਗ ਹਨ, ਉਨਾਂ੍ਹ ਦੇ ਬੱਚਿਆਂ ਦੀ ਪੜ੍ਹਾਈ ਤੇ ਪਰਿਵਾਰਾਂ ਦੀ ਬਿਹਤਰੀ ਲਈ ਕਾਰਜ ਕਰਨ ਦੀ ਅੱਜ ਲੋੜ ਹੈ | ਇਸ ਵਿਚਾਰ ਦਾ ਪ੍ਰਗਟਾਵਾ ਇਸ ਸੰਦਰਭ 'ਚ ਢੁੱਕਵੇਂ ਉਪਰਾਲੇ ਕਰਨ ਵਾਲੀ ਅੰਤਰਰਾਸ਼ਟਰੀ ਸੰਸਥਾ ਸਿੱਖ ਕੌਾਸਲ ਚੈਰਟੀ ਆਫ਼ ਸਕਾਟਲੈਂਡ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਸਮਰਾ ਨੇ ਇਟਲੀ ਦੇ ਗੁਰਦੁਆਰਾ ਬਾਬਾ

ਪੈਰਿਸ ’ਚ ਸ਼ਹੀਦ ਫ਼ੌਜੀਆਂ ਨੂੰ ਯਾਦ ਕਰਕੇ ਦਿੱਤਾ ਸ਼ਾਂਤੀ ਦਾ ਪੈਗਾਮ

ਪੈਰਿਸ,11 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਹਿਲੀ ਸੰਸਾਰ ਜੰਗ ਦੀ ਸਮਾਪਤੀ ਦੇ 100 ਵਰ੍ਹੇ ਮੁਕੰਮਲ ਹੋਣ ’ਤੇ ਪੈਰਿਸ ’ਚ ਐਤਵਾਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਸਮੇਤ ਕਈ ਹੋਰ ਮੁਲਕਾਂ ਦੇ ਆਗੂਆਂ ਨੇ ਸ਼ਹੀਦ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਜੰਗਾਂ ਦੇ ਖ਼ਾਤਮੇ ਦੀ ਵਕਾਲਤ ਕੀਤੀ। ਸਮਾਗਮ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਅਤੇ ਫਰਾਂਸ ਦੇ ਇਮੈਨੂਅਲ ਮੈਕਰੌਂ ਸਮੇਤ ਹੋਰ ਕਈ ਆਗੂ ਹਾਜ਼ਰ ਰਹੇ। ਚੈਂਪਸ-ਐਲਿਸੀਜ਼ ਦੇ ਆਰਕ ਡੀ ਟ੍ਰਾਇੰਫ ਜੰਗੀ ਯਾਦਗਾਰ ’ਤੇ ਭਾਰੀ ਮੀਂਹ ਨੇ ਸੋਗ ਸਮਾਗਮ ’ਚ ਆਪਣੀ ਹਾਜ਼ਰੀ ਲਵਾਈ ਅਤੇ ਸ਼ਰਧਾਂਜਲੀਆਂ ਨਾਲ ਸ਼ਤਾਬਦੀ ਸਮਾਗਮ ਖ਼ਤਮ ਹੋ ਗਏ।

ਪਾਕਿਸਤਾਨ ਨੂੰ ਭਾਰਤੀ ਸਰੋਕਾਰਾਂ ਬਾਰੇ ਮੰਥਨ ਕਰਨ ਦੀ ਲੋੜ: ਉਮਰ

ਲੰਡਨ,11 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਹੇਠਲੀ ਪਾਕਿਸਤਾਨ ਸਰਕਾਰ ਨੂੰ ਕਸ਼ਮੀਰ ਬਾਰੇ ਵਾਰਤਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਭਾਰਤ ਦੇ ਵਾਜਿਬ ਸਰੋਕਾਰਾਂ ਬਾਰੇ ਮੰਥਨ ਕਰਨ ਦੀ ਲੋੜ ਹੈ। ਇਹ ਗੱਲ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲ੍ਹਾ ਨੇ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟਜਿਕ ਸਟੱਡੀਜ਼ ਆਈਆਈਐਸਐਸ ਵਲੋਂ ਕਰਵਾਈ ਇਕ ਗੋਸ਼ਟੀ ਵਿਚ ਹਿੱਸਾ ਲੈਂਦਿਆਂ ਆਖੀ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਕੋਈ ਇਕ ਅੱਧ ਸਿਖਰ ਵਾਰਤਾ ਨਾਲ ਕਸ਼ਮੀਰ ਮਸਲਾ ਹੱਲ ਹੋਣ ਵਾਲਾ ਨਹੀਂ ਹੈ ਤੇ ਇਸ ਮੁੱਦੇ ’ਤੇ ਸੁਚੱਜੀ ਵਾਰਤਾ ਹੋਣ ਦੀਆਂ ਆਸਾਂ ’ਤੇ ਸਰਹੱਦ ਦੇ ਦੋਵੇਂ ਪਾਸੇ ਉਨ੍ਹਾਂ ਤਾਕਤਾਂ ਵਲੋਂ ਪਾਣੀ ਫੇਰ ਦਿੱਤਾ ਜਾਂਦਾ ਹੈ ਜੋ ਗੱਲਬਾਤ ਦੀਆਂ ਵੈਰੀ ਹਨ।

ਫਰਾਂਸ ’ਚ ਭਾਰਤ ਵੱਲੋਂ ਬਣਾਈ ਜੰਗੀ ਯਾਦਗਾਰ ਦਾ ਵੈਂਕੱਈਆ ਨੇ ਕੀਤਾ ਉਦਘਾਟਨ

ਪੈਰਿਸ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਉਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਨੇ ਸ਼ਨਿਚਰਵਾਰ ਨੂੰ ਉੱਤਰੀ ਫਰਾਂਸ ਵਿੱਚ ਭਾਰਤ ਵੱਲੋਂ ਬਣਾਈ ਜੰਗੀ ਯਾਦਗਾਰ ਦਾ ਉਦਘਾਟਨ ਕੀਤਾ । ਇਹ ਯਾਦਗਾਰ ਪਹਿਲੀ ਸੰਸਾਰ ਜੰਗ ਵਿੱਚ ਮਾਰੇ ਗਏ ਹਜ਼ਾਰਾਂ ਭਾਰਤੀ ਜਵਾਨਾਂ ਦੀ ਯਾਦ ਵਿੱਚ ਬਣਾਈ ਗਈ ਹੈ। ਸ੍ਰੀ ਨਾਇਡੂ ਤਿੰਨ ਦਿਨਾਂ ਫਰਾਂਸ ਦੌਰੇ ’ਤੇ ਹਨ। ਉਨ੍ਹਾਂ ਵਿਲਰਸ ਗੁਇਸਲੇਨ ਵਿੱਚ ਬਣਾਈ ਭਾਰਤੀ ਜੰਗੀ ਯਾਦਗਾਰ ਦੇ ਉਦਘਾਟਨ ਮੌਕੇ ਫਰਾਂਸ ਫੌਜ ਦੇ ਬਜ਼ੁਰਗ ਸਿਪਾਹੀਆਂ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਗੱਲਬਾਤ ਕੀਤੀ।

ਬਰਤਾਨੀਆ ’ਚ ਸਥਾਪਤ ਕੀਤਾ ਸਿੱਖ ਫੌਜੀ ਦਾ ਬੁੱਤ ਤੋੜਿਆ

ਲੰਡਨ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕੁਝ ਦਿਨ ਪਹਿਲਾਂ ਬਰਤਾਨੀਆ ਦੇ ਵੈਸਟ ਮਿੱਡਲੈਂਡਜ਼ ਇਲਾਕੇ ਦੇ ਸਮੈੱਥਵਿੱਕ ਟਾਊਨ ’ਚ ਪਹਿਲੀ ਸੰਸਾਰ ਜੰਗ ਦੀ ਯਾਦ ’ਚ ਸਥਾਪਤ ਕੀਤੇ ਗਏ ਸਿੱਖ ਫੌਜੀ ਦਾ ਬੁੱਤ ਕੁਝ ਸ਼ਰਾਰਤੀ ਤੱਤਾਂ ਨੇ ਤੋੜ ਦਿੱਤਾ ਹੈ।

ਪਹਿਲੀ ਸੰਸਾਰ ਜੰਗ ਦੇ ਭਾਰਤੀ ਸੈਨਿਕਾਂ ਨਮਿਤ ਬੁੱਤ ਅੱਜ ਹੋਵੇਗਾ ਲੋਕ-ਅਰਪਣ

ਪੈਰਿਸ:,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਪਹਿਲੀ ਵਿਸ਼ਵ ਜੰਗ ਵਿੱਚ ਮਾਰੇ ਗਏ ਸੈਨਿਕਾਂ ਦੀ ਯਾਦ ਵਿੱਚ ਫਰਾਂਸ ਵਿੱਚ ਭਲਕ ਤੋਂ ਵੱਡੇ ਪੱਧਰ ’ਤੇ ਸਮਾਗਮ ਹੋ ਰਹੇ ਹਨ। ਦੂਸਰੀ ਸੰਸਾਰ ਜੰਗ ਦੇ ਬੰਦ ਹੋਣ ਦੀ ਸ਼ਤਾਬਦੀ ਨਮਿਤ ਭਲਕੇ (11 ਨਵੰਬਰ) 11 ਵਜੇ ਭਾਰਤੀ ਸੈਨਿਕਾਂ ਦੀ ਪਹਿਲੀ ਯਾਦਗਾਰ ਵੀ ਲੋਕ ਅਰਪਣ ਕੀਤੀ ਜਾਵੇਗੀ। ਫਰਾਂਸ ਦੇ ਸ਼ਹਿਰ ਲਵਾਂਟੀ ਵਿੱਚ ਭਾਰਤੀ ਸੈਨਿਕਾਂ ਦੀ ਯਾਦਗਾਰ ਵਜੋਂ ਸਥਾਪਿਤ ਕੀਤੇ ਗਏ ਬੁੱਤ ਤੋਂ ਭਲਕੇ ਪਰਦਾ ਹਟਾਇਆ ਜਾਵੇਗਾ। ਇਸ ਰਸਮ ਵਿੱਚ ਸ਼ਾਮਲ ਹੋਣ ਲਈ ਭਾਰਤ, ਅਮਰੀਕਾ, ਇੰਗਲੈਂਡ, ਕੈਨੇਡਾ ਤੇ ਹੋਰ ਮੁਲਕਾਂ ਤੋਂ ਲੋਕ ਪੁੱਜ ਰਹੇ ਹਨ।

ਪਰਵਾਸੀ ਪੰਜਾਬੀ ਦੀ ਜਾਨ ਲੈਣ ਵਾਲੇ ਬਰਤਾਨਵੀ ਪੁਲੀਸ ਅਫ਼ਸਰ ਨੂੰ ਕੈਦ

ਲੰਡਨ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਇਕ ਦੁਕਾਨਦਾਰ ਦੀ ਮੌਤ ਦਾ ਸਬੱਬ ਬਣਨ ਵਾਲੇ ਪੁਲੀਸ ਅਫ਼ਸਰ ਨੂੰ ਡੇਢ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਬਲਵਿੰਦਰ ਸਿੰਘ ਦਸੰਬਰ 2016 ਵਿਚ ਵੁਲਵਰਹੈਂਪਟਨ ਵਿਚ ਆਪਣੀ ਵੈਨ ਵਿਚ ਜਾ ਰਿਹਾ ਸੀ ਜਦੋਂ ਸਾਹਮਣੇ ਤੋਂ ਆਪਣੀ ਕਾਰ ਵਿਚ ਆ ਰਹੇ ਸਟ੍ਰੈਟਫੋਰਡਸ਼ਾਇਰ ਦੇ ਪੁਲੀਸ ਅਫ਼ਸਰ ਜੇਸਨ ਬੈਨਿਸਟਰ ਨੇ ਉਸ ਨਾਲ ਸਿੱਧੀ ਟੱਕਰ ਮਾਰ ਦਿੱਤੀ ਸੀ।

ਭਾਰਤੀ ਪੱਤਰਕਾਰ ਨੂੰ ਲੰਡਨ ਪ੍ਰੈੱਸ ਫਰੀਡਮ ਐਵਾਰਡ

ਲੰਡਨ,9 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਫ੍ਰੀਲਾਂਸ ਪੱਤਰਕਾਰ ਸਵਾਤੀ ਚਤੁਰਵੇਦੀ ਨੂੰ ਦਲੇਰੀ ਲਈ 2018 ਦਾ ਲੰਡਨ ਪ੍ਰੈੱਸ ਫਰੀਡਮ ਐਵਾਰਡ ਮਿਲਿਆ ਹੈ। ‘ਆਈ ਐਮ ਏ ਟ੍ਰੋਲ: ਇਨਸਾਈਡ ਦਿ ਸੀਕਰੇਟ ਵਰਲਡ ਆਫ਼ ਦਿ ਬੀਜੇਪੀ ਡਿਜੀਟਲ ਆਰਮੀ’ ਦੀ ਲੇਖਿਕਾ ਸਵਾਤੀ ਨੇ ਇਟਲੀ, ਤੁਰਕੀ ਅਤੇ ਮੋਰੱਕੋ ਦੇ ਪੱਤਰਕਾਰਾਂ ਨੂੰ ਪਛਾੜਿਆ।

ਬੋਬਿਨੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਪੈਰਿਸ,3 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : -ਗੁਰਦੁਆਰਾ ਸਿੰਘ ਸਭਾ ਬੋਬਿਨੀ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਪੂਰਾ ਹਫ਼ਤਾ ਭਾਈ ਸੁਖਦੇਵ ਸਿੰਘ ਪਟਨਾ ਸਾਹਿਬ ਵਾਲਿਆਂ ਵਲੋਂ ਕਥਾ-ਵਿਚਾਰਾਂ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਬਾਣੀ ਦੀ ਅਰਥਾਂ ਸਾਹਿਤ ਵਿਆਖਿਆ ਕੀਤੀ ਗਈ ਤੇ ਭਾਈ ਨਿਰੰਜਨ ਸਿੰਘ ਜਵੱਦੀ ਕਲਾਂ ਵਾਲਿਆਂ ਦੇ ਰਾਗੀ ਜਥੇ ਦੁਆਰਾ ਚੌਥੀ ਪਾਤਸ਼ਾਹੀ ਦੀ ਉਸਤਤ 'ਚ ਗਾਇਨ ਕੀਤੇ ਸ਼ਬਦਾਂ ਰਾਹੀਂ ਸ਼ਰਧਾ

ਗਾਇਕ ਗੋਲਡੀ ਬਾਵਾ ਯੂਰਪ ਟੂਰ 'ਤੇ

ਇਟਲੀ,3 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸਾਫ ਸੁਥਰੀ ਤੇ ਸੱਭਿਆਚਾਰਕ ਗਾਇਕੀ ਨਾਲ ਪੰਜਾਬੀ ਗਾਇਕੀ ਅੰਦਰ ਪਹਿਚਾਣ ਸਥਾਪਿਤ ਕਰਨ ਵਾਲੇ ਉੱਘੇ ਨੌਜਵਾਨ ਪੰਜਾਬੀ ਗਾਇਕ ਗੋਲਡੀ ਬਾਵਾ ਅੱਜਕੱਲ੍ਹ ਯੂਰਪ ਟੂਰ 'ਤੇ ਹਨ | ਗੋਲਡੀ ਬਾਵਾ ਨੇ ' ਦੱਸਿਆ ਕਿ ਉਹ ਯੂਰਪ ਟੂਰ ਤਹਿਤ ਇਟਲੀ, ਜਰਮਨ, ਬੈਲਜੀਅਮ ਅਤੇ ਸਵਿਟਜ਼ਰਲੈਂਡ ਆਦਿ ਮੁਲਕਾਂ 'ਚ ਸੱਭਿਆਚਾਰਕ ਪ੍ਰੋਗਰਾਮ ਕਰਨਗੇ | ਉਹ 5 ਦਸੰਬਰ ਤੱਕ ਯੂਰਪ ਟੂਰ 'ਤੇ ਪਹੁੰਚੇ ਹਨ | ਗੋਲਡੀ ਬਾਵਾ ਨੇ 'ਪੰਜਾਬ ਬੋਲਦਾ',

ਭਾਰਤੀ ਹਾਈ ਕਮਿਸ਼ਨ ਲੰਡਨ ਵਿਖੇ ਪਹਿਲੀ ਵਾਰ ਪੰਜਾਬੀ ਦਿਵਸ ਮਨਾਇਆ

ਲੰਡਨ,3 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਹਾਈ ਕਮਿਸ਼ਨ ਲੰਡਨ ਵਿਖੇ ਪਹਿਲੀ ਵਾਰ ਪੰਜਾਬ ਦਿਵਸ ਮਨਾਇਆ ਗਿਆ | ਪੰਜਾਬੀ ਸੂਬਾ ਬਣਨ ਤੋਂ 62 ਸਾਲ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਯੂ. ਕੇ. ਭਰ 'ਚੋਂ ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ 'ਚ ਤਜਿੰਦਰ ਸਿੰਧਰਾ, ਚੰਨੀ ਸਿੰਘ, ਮਨਜੀਤ ਕੌਰ, ਇੰਦਰਜੀਤ ਲੰਡਨ ਆਦਿ ਨੇ ਪੰਜਾਬ ਦੀਆਂ ਸੰਗੀਤਕ ਅਤੇ ਸਾਂਝੀ ਵਾਲਤਾ ਦੀਆਂ ਝਲਕੀਆਂ ਪੇਸ਼ ਕੀਤੀਆਂ | ਸਮਾਗਮ ਨੂੰ ਸੰਬੋਧਨ ਕਰਦਿਆਂ ਕਾਰਜਕਾਰੀ ਹਾਈ ਕਮਿਸ਼ਨਰ ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬੀਆਂ ਦਾ ਅੱਜ ਵਿਸ਼ਵ ਦੇ ਹਰ ਕੋਨੇ 'ਚ ਬੋਲਬਾਲਾ ਹੈ, ਉਹ ਇਕੱਲੇ ਹੀ ਅਜਿਹੇ ਬੁਲਾਰੇ ਸਨ ਜਿਨ੍ਹਾਂ ਨੇ ਸਮੁੱਚੇ ਰੂਪ 'ਚ ਪੰਜਾਬੀ ਬੋਲੀ ਨੂੰ

ਗੁਲਾਮ ਬਣਾਉਣ ਦੇ ਦੋਸ਼ ਹੇਠ ਭਾਰਤੀ ਜੋੜਾ ਗ੍ਰਿਫ਼ਤਾਰ

ਲੰਡਨ,3 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦੱਖਣੀ ਇੰਗਲੈਂਡ ’ਚ ਰਹਿੰਦੇ ਭਾਰਤੀ ਮੂਲ ਦੇ ਜੋੜੇ ਨੂੰ ਬਰਤਾਨੀਆ ਦੇ ਅਧਿਕਾਰੀਆਂ ਨੇ ਆਪਣੇ ਬਾਗ ਵਿਚਲੇ ਸ਼ੈੱਡ ’ਚ ਇੱਕ ਪੋਲਿਸ਼ ਬਿਲਡਰ ਨੂੰ ਚਾਰ ਸਾਲਾਂ ਤੱਕ ਗੁਲਾਮ ਬਣਾ ਕੇ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਟਲੀ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਵਿਦੇਸ਼ੀ ਕਾਮਿਆਂ ਦਾ ਜ਼ੋਰਦਾਰ ਪ੍ਰਦਰਸ਼ਨ

ਮਿਲਾਨ/ਇਟਲੀ ,2 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਇਟਲੀ ਦੀ ਮੌਜੂਦਾ ਸਰਕਾਰ ਦੁਆਰਾ ਵਿਦੇਸ਼ੀਆਂ ਵਿਰੁੱਧ ਵਰਤੀ ਜਾ ਰਹੀ ਸਖਤੀ ਵਾਲੀ ਨੀਤੀ ਦੇ ਰੋਸ ਵਜੋਂ ਇੱਥੋਂ ਦੇ ਸ਼ਹਿਰ ਵਿਚੈਂਸਾ ਵਿਖੇ ਵੱਖ-ਵੱਖ ਦੇਸ਼ਾਂ ਦੇ ਵਰਕਰਾਂ ਦੁਆਰਾ ਮਜ਼ਦੂਰਾਂ ਪੱਖੀ ਜਥੇਬੰਦੀ “ਕਾਬਸ'' ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ਼ ਭਾਰੀ ਰੋਸ ਵਿਖਾਵਾ ਕੀਤਾ ਗਿਆ।ਇਟਲੀ ਸਰਕਾਰ ਦੁਆਰਾ ਵਿਦੇਸ਼ੀਆਂ ਨੂੰ ਨਾਗਰਕਿਤਾ ਦੇਣ ਦੇ ਸਮੇਂ ਦੀ ਪ੍ਰਕਿਰਿਆ ਨੂੰ ਵਧਾਉਣ ਦੇ ਵਿਰੋਧ ਵਿਚ ਅਤੇ ਇੱਥੇ ਵਿਦੇਸ਼ੀ ਲੋਕਾਂ ਦੇ ਕਾਰੋਬਾਰਾਂ ਸਬੰਧੀ ਨਵੀਆਂ ਜਾਰੀ ਕੀਤੀਆਂ ਜਾ ਰਹੀਆਂ ਕਠੋਰ ਹਦਾਇਤਾਂ ਦੇ ਰੋਸ ਵਜੋਂ ਕੀਤੇ ਗਏ ਇਸ ਪ੍ਰਦਰਸ਼ਨ ਵਿਚ ਭਾਰਤੀ ਕਾਮਿਆਂ ਸਮੇਤ ਹੋਰ ਵੱਖ-ਵੱਖ ਮੁਲਕਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ।ਇਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਿਲ ਸਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067304207
Copyright © 2018, Panjabi Times. All rights reserved. Website Designed by Mozart Infotech