ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਇਟਲੀ ਦੇ 11 ਸ਼ਹਿਰਾਂ ਦੀ ਪੁਲਿਸ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਵਰਤੇਗੀ ਟੇਜ਼ਰ ਬੰਦੂਕ

July 11, 2018 04:10 PM

ਮਿਲਾਨ (ਇਟਲੀ),10 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਵਿਚ ਸਰਕਾਰ ਚਾਹੇ ਕੋਈ ਵੀ ਹੋਵੇ, ਪਰ ਦੇਸ਼ ਵਾਸੀਆਂ ਦੀ ਸੁਰੱਖਿਆ ਹਿਤ ਦੇਸ਼ ਭਰ ਦੇ ਪੁਲਿਸ ਪ੍ਰਸ਼ਾਸਨ ਨੂੰ ਸਦਾ ਹਰ ਪੱਖੋਂ ਭਰਪੂਰ ਸਹਿਯੋਗ ਦਿੰਦੀ ਰਹੀ ਹੈ | ਇਟਲੀ ਦੀ ਸਰਕਾਰ ਨੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਸਮਾਜ ਵਿਰੋਧੀ ਅਨਸਰਾਂ ਨਾਲ ਨਜਿੱਠਣ ਲਈ ਵਧੇਰੇ ਸੁਰੱਖਿਆ ਮੁਹੱਈਆ ਕਰਵਾਉਣ ਲਈ ਦੇਸ਼ ਦੇ 11 ਸ਼ਹਿਰਾਂ ਵਿਚ ਪੁਲਿਸ ਬਲਾਂ ਨੂੰ ਟੇਜ਼ਰ ਬੰਦੂਕਾਂ (ਇਲੈਕਟ੍ਰਾਨਿਕ ਬੰਦੂਕ)ਦਿੱਤੀਆਂ ਹਨ, ਜੋ ਇਕ ਤਜਰਬੇ ਅਧੀਨ ਹੈ | ਦੁਨੀਆ ਭਰ ਵਿਚ ਹੁਣ ਤੱਕ ਟੇਜ਼ਰ ਬੰਦੂਕਾਂ ਨੂੰ 100 ਦੇਸ਼ਾਂ ਦੀ ਪੁਲਿਸ ਵਰਤ ਰਹੀ ਹੈ | ਇਟਲੀ ਦੇ ਗ੍ਰਹਿ ਮੰਤਰੀ ਮਤੇਓ ਸਲਵੀਨੀ ਵਲੋਂ ਇਨ੍ਹਾਂ ਸ਼ਹਿਰਾਂ 'ਚ ਸੀਮਤ ਗਿਣਤੀ ਵਿਚ ਟੇਜ਼ਰ ਬੰਦੂਕਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ | ਗ੍ਰਹਿ ਮੰਤਰੀ ਮਤੇਓ ਸਲਵੀਨੀ ਨੇ ਦੱਸਿਆ ਕਿ ਇਹ ਬੰਦੂਕਾਂ ਗ਼ੈਰ-ਘਾਤਕ ਹਥਿਆਰ ਹਨ, ਜੋ ਪੁਲਿਸ ਮੁਲਾਜ਼ਮਾਂ ਦੀ ਨਿੱਜੀ ਸੁਰੱਖਿਆ ਸਬੰਧੀ ਖ਼ਤਰੇ ਨੂੰ ਘਟਾਉਣਗੀਆਂ | ਜ਼ਿਕਰਯੋਗ ਹੈ ਕਿ ਸਾਲ 2014 ਵਿਚ ਇਟਲੀ ਦੀ ਪਿਛਲੀ ਸਰਕਾਰ ਨੇ ਇਨ੍ਹਾਂ ਬੰਦੂਕ ਦਾ ਪ੍ਰਸਤਾਵ ਰੱਖਿਆ ਸੀ, ਪਰ ਜਨਤਕ ਸੁਰੱਖਿਆ ਦੇ ਮੱਦੇਨਜ਼ਰ ਇਸ ਦੀਆਂ ਸਾਵਧਾਨੀਆਂ ਨੂੰ ਵੀ ਮਜ਼ਬੂਤ ਕਰਨ ਦੀ ਕਾਰਵਾਈ ਕੀਤੀ ਗਈ, ਜਿਸ ਨੂੰ 4 ਸਾਲ ਦਾ ਸਮਾਂ ਲੱਗਿਆ | 
ਇਟਲੀ ਪੁਲਿਸ ਮੁਖੀ ਫਰਾਕੋ ਗਬਰੇਏਲੀ ਨੇ ਕਿਹਾ ਕਿ ਇਹ ਬੰਦੂਕ ਇਕ ਵਾਰ 'ਚ ਦੁਸ਼ਮਣ ਨੂੰ 5 ਸੈਕੰਡ ਤੱਕ ਕਈ ਹਜ਼ਾਰ ਵੋਲਟ ਦਾ ਝਟਕਾ ਦਿੰਦੀ ਹੈ, ਜਿਸ ਨੂੰ 7 ਮੀਟਰ ਦੀ ਦੂਰੀ ਤੱਕ ਵਰਤਿਆ ਜਾ ਸਕਦਾ ਹੈ | ਵੈਟੀਕਨ 'ਚ ਮਿਲਟਰੀ ਪੁਲਿਸ ਨੂੰ ਵੀ ਪਿਛਲੇ ਮਹੀਨੇ ਟੇਜ਼ਰ ਬੰਦੂਕਾਂ ਦਿੱਤੀਆਂ ਗਈਆਂ ਹਨ | ਟੇਜ਼ਰ ਬੰਦੂਕਾਂ ਨੂੰ ਜਿੱਥੇ ਚੰਗਾ ਸਮਝਿਆ ਜਾ ਰਿਹਾ ਹੈ, ਉੱਥੇ ਇਸ ਦੀ ਅਲੋਚਨਾ ਵੀ ਹੋ ਰਹੀ ਹੈ | ਵਿਰੋਧ ਕਰਨ ਵਾਲਿਆਂ ਅਨੁਸਾਰ ਟੇਜ਼ਰ ਬੰਦੂਕਾਂ ਅਸਥਾਈ ਤੌਰ 'ਤੇ ਕਈ ਕੇਸਾਂ ਵਿਚ ਅਧਰੰਗ ਦਾ ਕਾਰਨ ਬਣਦੀਆਂ ਹਨ, ਇਸ ਦੀ ਵਰਤੋਂ ਦਿਮਾਗੀ ਗਤੀਵਿਧੀਆਂ 'ਚ ਰੁਕਾਵਟ ਬਣਦੀ ਹੈ | ਯੂਨਾਈਟਡ ਨੈਸ਼ਨਲ ਕਮੇਟੀ ਨੇ ਤਸ਼ੱਦਦ ਵਿਰੁੱਧ ਇਸ ਬੰਦੂਕ ਨੂੰ ਜ਼ਹਿਰੀਲਾ ਤੱਤ ਮੰਨਿਆ ਹੈ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਇੰਗਲੈਂਡ ਦੇ ਸਕੂਲ 'ਚ ਕੈਨੇਡੀਅਨ ਜੈਕਟਾਂ 'ਤੇ ਲੱਗੀ ਰੋਕ!

ਟੋਰਾਂਟੋ ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਇੰਗਲੈਂਡ ਦੇ ਵੁੱਡਚਰਚ ਹਾਈ ਸਕੂਲ ਨੇ ਕੈਨੇਡਾ ਗੂਜ਼ ਜੈਕਟਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਕਾਰਨ ਸੁਣ ਕੇ ਸ਼ਾਇਦ ਤੁਹਾਨੂੰ ਅਜੀਬ ਲੱਗੇ ਪਰ ਇੱਥੋਂ ਦੇ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੇ ਸਕੂਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਦਰਅਸਲ, ਇਸ ਸਕੂਲ 'ਚ ਵੱਡੀ ਗਿਣਤੀ 'ਚ ਗਰੀਬ ਤਬਕੇ ਦੇ ਬੱਚੇ ਪੜ੍ਹਦੇ ਹਨ ਪਰ ਅਮੀਰ ਪਰਿਵਾਰਾਂ ਦੇ ਬੱਚਿਆਂ ਦੇ ਗੂਜ਼ ਦੀਆਂ ਪਾਈਆਂ ਹੋਈਆਂ ਜੈਕਟਾਂ ਦੇਖ ਕੇ ਇਹ ਬੱਚੇ ਵੀ ਮਾਪਿਆਂ ਕੋਲੋਂ ਇਸ ਦੀ ਮੰਗ ਕਰ ਰਹੇ ਸਨ। ਇਸ ਲਈ ਸਕੂਲ ਪ੍ਰਬੰਧਨ ਨੇ 'ਕੈਨੇਡਾ ਗੂਜ਼' ਜੈਕਟਾਂ 'ਤੇ ਪਾਬੰਦੀ ਲਾ ਦਿੱਤੀ ਹੈ ਤਾਂ ਕਿ ਦੇਖੋ-ਦੇਖੀ ਗਰੀਬ ਪਰਿਵਾਰਾਂ 'ਤੇ ਬੋਝ ਨਾ ਵਧੇ।

ਬ੍ਰਿਟੇਨ ਨੇ ਇਸ ਵਿਲੱਖਣ ਭਾਰਤੀ ਪੇਂਟਿੰਗ ਨੂੰ ਵੇਚਣ 'ਤੇ ਲਗਾਈ ਰੋਕ

ਲੰਡਨ ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਬ੍ਰਿਟੇਨ ਦੇ ਕਲਾ ਮੰਤਰੀ ਨੇ 18ਵੀਂ ਸਦੀ ਦੀ ਇਕ ਭਾਰਤੀ ਪੇਂਟਿੰਗ ਨੂੰ ਦੇਸ਼ ਤੋਂ ਬਾਹਰ ਲੈ ਜਾਣ 'ਤੇ ਅਗਲੇ ਸਾਲ 15 ਫਰਵਰੀ ਤੱਕ ਪਾਬੰਦੀ ਲਗਾ ਦਿੱਤੀ ਹੈ। 5 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੀਮਤ ਦੀ ਇਸ ਪੇਂਟਿੰਗ ਨੂੰ ਖਰੀਦਣ ਦੇ ਸਬੰਧ ਵਿਚ ਜੇ ਕੋਈ ਗੰਭੀਰ ਦਿੱਸਦਾ ਹੈ ਤਾਂ ਇਹ ਮਿਆਦ 15 ਮਈ ਤੱਕ ਵਧਾਈ ਜਾ ਸਕਦੀ ਹੈ। ਇੱਥੇ ਦੱਸ ਦਈਏ ਕਿ ਗੁਲੇਰ ਦੇ ਨੈਨਸੁਖ (1710-1778) ਦੀ ਇਸ ਪੇਂਟਿੰਗ ਵਿਚ ਮੱਧ ਭਾਰਤ ਦੇ ਰਵਾਇਤੀ ਸੰਗੀਤ ਨੂੰ ਪ੍ਰਦਰਿਸ਼ਤ ਕੀਤਾ ਗਿਆ ਹੈ। ਇਸ ਵਿਚ ਛੱਤ 'ਤੇ ਬੈਠੇ 7 ਪਿੰਡਾਂ ਦੇ ਵੱਖ-ਵੱਖ ਸੰਗੀਤਕਾਰ ਤੁਰਹੀ ਵਜਾਉਂਦੇ ਦਿੱਸਦੇ ਹਨ। ਨੈਨਸੁਖ ਨੂੰ ਛੋਟੀ ਪੇਂਟਿੰਗ ਦੀ ਇਕ ਪ੍ਰਮੁੱਖ ਅਤੇ ਲੋਕਪ੍ਰਿਅ ਸ਼ੈਲੀ 'ਪਹਾਰੀ ਅੰਦੋਲਨ' ਦੇ ਪ੍ਰਮੁੱਖ ਕਲਾਕਾਰਾਂ ਵਿਚ ਮੰਨਿਆ ਜਾਂਦਾ ਹੈ।

ਫ੍ਰਾਂਸੀਸੀ ਲੋਕਾਂ ਦੇ ਦਿਲਾਂ 'ਚ ਫਿੱਕੀ ਪਈ ਮੈਕਰੋਨ ਦੀ ਛਵੀ

ਪੈਰਿਸ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਲੋਕਪ੍ਰਿਯਤਾ 'ਚ 25 ਫੀਸਦੀ ਦੀ ਗਿਰਾਵਟ ਆਈ ਹੈ। ਚੋਣਾਂ 'ਤੇ ਨਜ਼ਰ ਰੱਖਣ ਵਾਲੇ ਇਕ ਸੋਧ ਸਮੂਹ ਨੇ ਐਤਵਾਰ ਨੂੰ ਇਕ ਸਰਵੇ ਪ੍ਰਕਾਸ਼ਿਤ ਕੀਤਾ ਹੈ, ਜਿਸ 'ਚ ਇਹ ਗੱਲ ਕਹੀ ਗਈ ਹੈ ਦੇਸ਼ਭਰ 'ਚ ਈਂਧਨ ਦੀਆਂ ਉੱਚੀਆਂ ਕੀਮਤਾਂ ਖਿਲਾਫ 'ਯੈਲੋ ਵੇਸਟ' ਪ੍ਰਦਰਸ਼ਨ ਤੋਂ ਇਕ ਦਿਨ ਬਾਅਦ ਮੈਗੇਜ਼ੀਨ 'ਦੂ ਦਿਮਾਂਸ਼ੇ' 'ਚ ਇਹ ਰਿਪੋਰਟ ਪ੍ਰਕਾਸ਼ਿਤ ਹੋਈ ਹੈ। ਪ੍ਰਦਰਸ਼ਨ ਦੇ ਬਾਰੇ 'ਚ ਮਾਹਰਾਂ ਨੇ ਕਿਹਾ ਕਿ ਇਹ ਸਰਵੇ 40 ਸਾਲਾ ਰਾਸ਼ਟਰਪਤੀ ਨੂੰ ਲੈ ਕੇ ਨਰਾਜ਼ਗੀ ਨੂੰ ਦਿਖਾਉਂਦਾ ਹੈ।

ਅੱਤਵਾਦੀਆਂ ਦੇ ਹਮਲੇ 'ਚ 18 ਸੀਰੀਆ ਫੌਜੀਆਂ ਦੀ ਮੌਤ

ਮਾਸਕੋ,18  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸੀਰੀਆ ਦੇ ਲਾਤਕੀਆ ਸੂਬੇ 'ਚ ਅੱਤਵਾਦੀਆਂ ਨੇ ਸੀਰੀਆਈ ਫੌਜ 'ਤੇ ਲਗਾਤਾਰ ਬੰਬ ਹਮਲਾ ਕੀਤਾ, ਜਿਸ 'ਚ 18 ਫੌਜੀਆਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਸੀਰੀਆ 'ਚ ਰੂਸ ਦੇ ਕੇਂਦਰ ਨੇ ਇਸ ਦੀ ਜਾਣਕਾਰੀ ਦਿੱਤੀ।

ਬਰਤਾਨਵੀ ਮੰਤਰੀ ਨੇ ਉੱਤਰ-ਭਾਰਤੀ ਦੁਰਲੱਭ ਤਸਵੀਰ ’ਤੇ ਬਰਾਮਦੀ ਰੋਕ ਲਾਈ

ਲੰਡਨ,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੇ ਕਲਾ ਮੰਤਰੀ ਨੇ 18ਵੀਂ ਸਦੀ ਦੀ ਉੱਤਰੀ ਭਾਰਤ ਵਿਚ ਰਵਾਇਤੀ ਸੰਗੀਤ ਪ੍ਰਦਰਸ਼ਨ ਦੀ ਪਾਣੀ ਵਾਲੇ ਰੰਗਾਂ ਦੀ ਇਕ ਤਸਵੀਰ ਦੀ ਬਰਾਮਦ ’ਤੇ ਰੋਕ ਲਗਾ ਦਿੱਤੀ ਹੈ ਤਾਂ ਕਿ ਸਾਢੇ ਪੰਜ ਲੱਖ ਪਾਊਂਡ ਦੀ

ਕਿਲੋਗਰਾਮ ਦੀ ਪਰਿਭਾਸ਼ਾ ਤਬਦੀਲ ਕਰਨ ਨੂੰ ਮਿਲੀ ਪ੍ਰਵਾਨਗੀ

ਵਰਸੇਲਜ਼ (ਫਰਾਂਸ):,17  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਇੱਕ ਇਤਿਹਾਸ ਵੋਟਿੰਗ ’ਚ 50 ਤੋਂ ਵੱਧ ਦੇਸ਼ਾਂ ਨੇ ਇੱਕਮਤ ਹੋ ਕੇ ਕੌਮਾਂਤਰੀ ਨਾਪ-ਤੋਲ ਪ੍ਰਣਾਲੀ ’ਚ ਤਬਦੀਲੀ ਦੀ ਇਜਾਜ਼ਤ ਦੇ ਦਿੱਤੀ ਹੈ। ਬੀਤੇ ਹੋਏ ਇਸ ਫ਼ੈਸਲੇ ਨਾਲ ਵਜ਼ਨ ਮਾਪਣ ਦੀ ਇਕਾਈ ਕਿਲੋਗਰਾਮ ਅਤੇ

ਬੈਲਜ਼ੀਅਮ ਵਿਖੇ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ 'ਚ ਹੋਏ ਸ਼ਤਾਬਦੀ ਸਮਾਗਮ

ਰੋਮ/ਇਟਲੀ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਹਿਲੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਸਮੂਹ ਫੌਜੀਆਂ ਦੀ ਯਾਦ ਵਿਚ ਸ਼ਤਾਬਦੀ ਸਮਾਗਮ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਦੇ ਮੀਨਨ ਗੇਟ ਸਮਾਰਕ ਤੇ ਕਰਵਾਏ ਗਏ। 1914 ਤੋਂ 1918 ਤੱਕ ਚੱਲੇ ਪਹਿਲੇ ਵਿਸ਼ਵ ਯੁੱਧ ਦੇ 100 ਸਾਲਾਂ ਸ਼ਤਾਬਦੀ ਸਮਾਗਮਾਂ ਕਾਰਨ ਇਹ 2018 ਦਾ ਸਮਾਗਮ ਬਹੁਤ ਮਹੱਤਵਪੂਰਨ ਸੀ ਜਿਸ ਵਿਚ 20000 ਲੋਕਾਂ ਨੇ ਹਾਜ਼ਰੀ ਭਰੀ।ਇਹਨਾਂ ਸ਼ਤਾਬਦੀ ਸਮਾਗਮਾਂ ਵਿਚ ਦੁਨੀਆ ਭਰ ਦੀਆਂ ਅਹਿਮ ਹਸਤੀਆਂ ਨੇ ਹਿੱਸਾ ਲਿਆ ਤੇ ਇਸ ਵਾਰ ਜਿੱਥੇ ਬੈਲਜ਼ੀਅਮ ਦੇ ਰਾਜਾ ਫਿਲਿਪ ਅਤੇ ਰਾਣੀ ਮਾਥਿਲਦੇ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਉੱਥੇ ਸਿੱਖ ਭਾਈਚਾਰੇ ਵੱਲੋਂ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ ਗਿਆ।

ਵਿਲੈਤਰੀ 'ਚ ਪਹਿਲੀ ਵਾਰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ

ਮਿਲਾਨ/ਇਟਲੀ ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਇਟਲੀ ਦੀ ਰਾਜਧਾਨੀ ਰੋਮ ਦੇ ਚੜ੍ਹਦੇ ਪਾਸੇ ਪਹਾੜੀਆਂ ਵਿਚ ਵਸੇ ਹੋਏ ਇਤਿਹਾਸਿਕ ਸ਼ਹਿਰ ਵਿਲੈਤਰੀ ਵਿਚ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖ ਕੇ ਸ੍ਰੀ ਗੁਰੂ ਰਾਵਿਦਾਸ ਦਰਬਾਰ ਵਿਲੈਤਰੀ ਦੀ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਵਿਚ ਵੱਸਦੀਆਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ 18 ਨਵੰਬਰ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ ।

ਬ੍ਰਿਟੇਨ : ਭਾਰਤੀ ਵਿਅਕਤੀ ਨੇ ਕਰੂਰਤਾ ਨਾਲ ਕੀਤਾ ਸੀ ਪਤਨੀ ਨੂੰ ਕਤਲ

ਲੰਡਨ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬੀਤੇ ਮਈ ਮਹੀਨੇ ਦੀ 14 ਤਰੀਕ ਨੂੰ ਆਪਣੇ ਹੀ ਘਰ ਵਿਚ ਮ੍ਰਿਤਕ ਮਿਲੀ ਪਤਨੀ ਜੈਸਿਕਾ (34) ਦੇ ਕਤਲ ਤੋਂ ਉਸ ਦੇ ਪਤੀ ਮਿਥੇਸ਼ ਪਟੇਲ ਨੇ ਇਨਕਾਰ ਕੀਤਾ ਹੈ। ਜੈਸਿਕਾ ਆਪਣੇ ਵਿਕਟੋਰੀਅਨ ਇਲਾਕੇ ਵਿਚ ਸਥਿਤ ਰੈਡ ਬਰਿਕ ਨੇੜੇ ਘਰ ਵਿਚੋਂ ਮ੍ਰਿਤਕ ਹਾਲਤ ਵਿਚ ਮਿਲੀ ਸੀ, ਜਿਸ ਦੇ ਨੱਕ 'ਤੇ ਸੱਟਾਂ ਦੇ ਨਿਸ਼ਾਨ ਸਨ। ਇਹ ਜੋੜਾ ਇਕ ਫਾਰਮੈਸੀ ਵਿਚ ਕੰਮ ਕਰਦਾ ਸੀ। ਅਦਾਲਤ ਸਾਹਮਣੇ ਪਤੀ ਮਿਥੇਸ਼ ਨੇ ਦਾਅਵਾ ਕੀਤਾ ਕਿ ਉਹ ਆਪਣੇ ਘਰ ਨੇੜੇ ਹੀ ਸੈਰ ਕਰ ਰਿਹਾ ਸੀ। ਇਸਤਗਾਸਾ ਧਿਰ ਨੇ ਕਿਹਾ ਕਿ ਜੈਸਿਕਾ ਦੇ ਗੁੱਟ 'ਤੇ ਟੇਪ ਬੰਨ੍ਹੀ ਹੋਈ ਸੀ, ਪਤੀ ਮਿਥੇਸ਼ ਨੇ ਜੈਸਿਕਾ ਨੂੰ ਮਾਰਨ ਤੋਂ ਬਾਅਦ ਅਜਿਹਾ ਕੀਤਾ ਸੀ।

ਬ੍ਰੈਗਜ਼ਿਟ ਲੋਕਾਂ ਲਈ ਸੁਨਹਿਰਾ ਕੱਲ ਨਹੀਂ ਬਰਬਾਦੀ ਲੈ ਕੇ ਆਵੇਗਾ : ਫ੍ਰਾਂਸੀਸੀ ਮੰਤਰੀ

ਪੈਰਿਸ ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਫਰਾਂਸ ਦੇ ਵਿੱਤ ਮੰਤਰੀ ਬੂਰਨੋ ਲੀ ਮੇਅਰ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਬ੍ਰੈਗਜ਼ਿਟ ਦੀ ਵਕਾਲਤ ਕਰਨ ਵਾਲਿਆਂ ਨੂੰ ਯੂਰਪੀ ਸੰਘ ਛੱਡਣ ਲਈ ਲੰਡਨ ਅਤੇ ਬ੍ਰਸੈਲਸ ਵਿਚਾਲੇ ਹੋਏ ਕਰਾਰ ਨੂੰ ਹਰ ਹਾਲ 'ਚ ਚੁਣਨ ਜਾਂ ਫਿਰ ਆਰਥਿਕ ਆਪਦਾ ਦੇ ਜ਼ੋਖਮ ਲਈ ਤਿਆਰ ਰਹਿਣਾ ਹੋਵੇਗਾ।

ਨਹੀਂ ਦਿਆਂਗੀ ਅਸਤੀਫਾ, ਨੇਪਰੇ ਚੜ੍ਹੇਗਾ ਬ੍ਰੈਗਜ਼ਿਟ : ਥੈਰੇਸਾ ਮੇਅ

ਲੰਡਨ,16  ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : - ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬ੍ਰੈਗਜ਼ਿਟ ਮੁੱਦੇ 'ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਨਾਲ ਜੁੜੀਆਂ ਕਿਆਸ ਅਰਾਈਆਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬ੍ਰੈਗਜ਼ਿਟ ਦੇ ਸਮਝੌਤੇ ਨੂੰ ਆਖਰੀ ਪੜਾਅ ਤੱਕ ਪਹੁੰਚਦਾ ਹੋਇਆ ਜ਼ਰੂਰ ਦੇਖੇਗੀ। ਉਨ੍ਹਾਂ ਕਿਹਾ ਕਿ ਇਸ ਡੀਲ ਦਾ ਲਾਭ ਹੋਵੇਗਾ ਅਤੇ ਇਹ ਰਾਸ਼ਟਰ ਦੇ ਹਿੱਤ ਵਿਚ ਹੈ। ਇਸ ਡੀਲ ਨੂੰ ਆਖਰੀ ਪੜਾਅ ਤੱਕ ਪਹੁੰਚਾਉਣ ਦੀ ਉਹ ਪੂਰੀ ਕੋਸ਼ਿਸ਼ ਕਰੇਗੀ। ਵੀਰਵਾਰ ਨੂੰ ਸੰਸਦ ਵਿਚ ਨੇਤਾਵਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਜਦੋਂ ਉਹ ਬਾਹਰ ਨਿਕਲੀ ਤਾਂ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

ਬ੍ਰਿਟੇਨ 'ਚ ਭਾਰਤੀ ਮੂਲ ਦੀ ਔਰਤ ਦਾ ਕਤਲ, ਪਹਿਲੇ ਪਤੀ 'ਤੇ ਲੱਗੇ ਦੋਸ਼

ਲੰਡਨ,15 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬ੍ਰਿਟੇਨ ’ਚ ਭਾਰਤੀ ਮੂਲ ਦੀ ਇਕ ਗਰਭਵਤੀ ਔਰਤ ਦੀ ਤੀਰ ਲੱਗਣ ਕਾਰਨ ਮੌਤ ਹੋ ਗਈ। ਹਾਲਾਂਕਿ ਐਮਰਜੈਂਸੀ ’ਚ ਕੀਤੇ ਗਏ ਆਪ੍ਰੇਸ਼ਨ ਤੋਂ ਬਾਅਦ ਬੱਚੇ ਨੂੰ ਬਚਾਅ ਲਿਆ ਗਿਆ।  ਸੋਮਵਾਰ  ਨੂੰ  ਪੂਰਬੀ ਲੰਡਨ ਦੇ ਇਲਫੋਰਡ ਇਲਾਕੇ ’ਚ ਹੋਏ ਇਸ ਹਮਲੇ  ’ਚ ਤੀਰ ਔਰਤ ਦੇ ਪੇਟ ਨੂੰ ਚੀਰਦੇ ਹੋਏ ਦਿਲ ਤਕ ਪਹੁੰਚ ਗਿਆ ਸੀ।  ਮ੍ਰਿਤਕਾ  ਦੀ  ਪਛਾਣ 35 ਸਾਲਾ ਦੇਵੀ ਉਨਮਥਾਲੇਗਾੜੂ ਵਜੋਂ ਹੋਈ ਹੈ।

ਚੜ੍ਹਦੀ ਕਲ੍ਹਾ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਆਪਣੀ ਤੀਸਰੀ ਵਰ੍ਹੇਗੰਢ ਧੂੰਮਧਾਮ ਨਾਲ ਮਨਾਈ

ਲੰਡਨ ,15 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਸਿੱਖ ਧਰਮ ਅਤੇ ਸਿੱਖ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਲਈ ਪਿਛਲੇ ਸਾਲਾਂ ਤੋਂ ਯਤਨਸ਼ੀਲ ਚੜ੍ਹਦੀ ਕਲ੍ਹਾ ਸਿੱਖ ਆਰਗੇਨਾਈਜ਼ੇਸ਼ਨ ਗਰੇਵਜ਼ੈਂਡ ਵਲੋਂ ਆਪਣੀ ਤੀਸਰੀ ਵਰ੍ਹੇਗੰਢ ਬੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਬੁਲਾਰਿਆਂ ਵਲੋਂ ਆਰਗੇਨਾਈਜ਼ੇਸ਼ਨ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਗਈ ਅਤੇ ਕਈ ਸਿੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰਬੰਧਕਾਂ ਵਲੋਂ ਇਸ ਮੌਕੇ ਗਿਆਰਾਂ ਸੌਪੌਡ ਦਾ ਚੈੱਕ 'ਏਲਨ ਰਹੋ ਸਪਿਸ ' ਨੂੰ ਦਿੱਤਾ ਗਿਆ।

ਥੈਰੇਸਾ ਮੇ ਨੂੰ ਕਰਾਰਾ ਝਟਕਾ, ਬ੍ਰੈਗਜ਼ਿਟ ਮੰਤਰੀ ਨੇ ਦਿੱਤਾ ਅਸਤੀਫਾ

ਲੰਡਨ,15 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੂੰ ਵੀਰਵਾਰ ਉਸ ਸਮੇਂ ਕਰਾਰਾ ਝਟਕਾ ਲੱਗਾ ਜਦੋਂ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਲਈ ਪ੍ਰਸਤਾਵਿਤ ਸਮਝੌਤੇ ਨੂੰ ਲੈ ਕੇ ਡੋਮੀਨਿਕ ਰਾਬ ਨੇ ਬ੍ਰੈਗਜ਼ਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸੰਸਦ ਵਿਚ ਬ੍ਰੈਗਜ਼ਿਟ ਸਮਝੌਤੇ ’ਤੇ ਸਭ ਨੂੰ ਰਾਜ਼ੀ ਕਰਨ ਦੀ ਤਿਆਰੀ ਕਰ ਰਹੀ ਥੈਰੇਸਾ ਨੂੰ ਇਸ ਖਬਰ ਤੋਂ ਰਾਹਤ ਮਿਲੀ ਕਿ ਯੂਰਪ ਇਸ ਸਮਝੌਤੇ ਲਈ ਇਕ ਸੰਮੇਲਨ ਦੀ ਤਿਆਰੀ ਵਿਚ ਹੈ।

ਪਹਿਲੀ ਸੰਸਾਰ ਜੰਗ ਦੇ ਸ਼ਹੀਦ ਭਾਰਤੀ ਫ਼ੌਜੀਆਂ ਦੀ ਯਾਦ ਵਿਚ ਬੁੱਤ ਸਥਾਪਿਤ

ਪੈਰਿਸ,15 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਹਿਲੀ ਸੰਸਾਰ ਜੰਗ ਦੀ ਸ਼ਤਾਬਦੀ ’ਤੇ ਭਾਰਤੀ ਫ਼ੌਜੀਆਂ (ਜੰਗੀ ਸ਼ਹੀਦ) ਦੀ ਯਾਦ ਵਿਚ ਫਰਾਂਸ ਦੇ ਲਾਵੈਂਟੀ ਸ਼ਹਿਰ ਵਿਚ ਬੁੱਤ ਲਾਇਆ ਗਿਆ ਹੈ। ਇੰਟਰਫੇਥ ਸ਼ਹੀਦੀ ਕਮੈਮੋਰੀਅਲ ਸੰਸਥਾ ਦੇ ਸਹਿਯੋਗ ਨਾਲ ਤਿਆਰ ਕੀਤੇ ਇਸ ਬੁੱਤ ਦਾ ਉਦਘਾਟਨ ਲਾਵੈਂਟੀ ਦੇ ਮੇਅਰ ਜੋਂ ਫਿਲਿਪ ਬੂਨਾਰਟ ਦੀ ਅਗਵਾਈ ਹੇਠ ਤਿੰਨ ਸ਼ਹਿਰਾਂ ਦੇ ਮੇਅਰਾਂ ਵੱਲੋਂ ਫ਼ੌਜੀ ਬੈਂਡ ਦੀਆਂ ਧੁਨਾਂ ਅਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ਨਾਲ ਕੀਤਾ ਗਿਆ।

ਬ੍ਰਿਐਗਜ਼ਿਟ ਸਮਝੌਤਾ: ਟੈਰੇਜ਼ਾ ਮੇਅ ਨੂੰ ਝਟਕਾ

ਲੰਡਨ,15 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਬ੍ਰਿਐਗਜ਼ਿਟ ਸਮਝੌਤੇ ’ਤੇ 25 ਨਵੰਬਰ ਨੂੰ ਹੋਣ ਵਾਲੇ ਤਜਵੀਜ਼ਤ ਸੰਮੇਲਨ ਤੋਂ ਪਹਿਲਾਂ ਬ੍ਰਿਐਗਜ਼ਿਟ ਮੰਤਰੀ ਡੋਮਿਨਿਕ ਰਾਬ ਦੇ ਅਸਤੀਫ਼ੇ ਨਾਲ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੇ ਚਾਰ ਮੰਤਰੀਆਂ ਵਿਚੋਂ ਭਾਰਤੀ ਮੁੂਲ ਦੇ ਸੈਲੇਸ਼ ਵਾਰਾ ਨੇ ਸਭ ਤੋਂ ਪਹਿਲਾਂ ਅਸਤੀਫਾ ਦਿੱਤਾ ਸੀ। ਵਾਰਾ ਦੇ ਅਸਤੀਫਾ ਦੇਣ ਦੇ ਕੁਝ ਮਿੰਟਾਂ ਬਾਅਦ ਹੀ ਰਾਬ ਨੇ ਅਸਤੀਫ਼ਾ ਦੇ ਦਿੱਤਾ। ਇਸ ਤੋਂ ਬਾਅਦ ਜੂਨੀਅਰ ਬ੍ਰਿਐਗਜ਼ਿਟ ਮੰਤਰੀ ਸੁਏਲਾ ਬਰੇਵ ਨੇ ਵੀ ਅਸਤੀਫਾ ਦੇ ਦਿੱਤਾ। ਇਨ੍ਹਾਂ ਅਸਤੀਫਿਆਂ ਨੂੰ ਮੇਅ ਲਈ ਵੱਡੀ ਸਮੱਸਿਆ ਦੇ ਚਿੰਨ੍ਹ ਵਜੋਂ ਦੇਖਿਆ ਜਾ ਰਿਹਾ ਹੈ, ਜੋ ਵੀਰਵਾਰ ਨੂੰ ਹਾਊਸ ਆਫ ਕੌਮਨਜ਼ ਵਿੱਚ ਮੰਤਰੀਆਂ ਸਾਹਮਣੇ ਸਮਝੌਤੇ ਦਾ ਬਚਾਅ ਕਰਨ ਚਾਹੁੰਦੇ ਸਨ।

ਗੈਰ-ਕਾਨੂੰਨੀ ਘੁਸਪੈਠ ਨੂੰ ਰੋਕਣ ਲਈ ਯੂਰਪੀਅਨ ਮੁਲਕਾਂ ਦੁਆਰਾ ਇਟਲੀ ਦੇ ਸ਼ਹਿਰ ਪਲੇਰਮੋ 'ਚ ਅਹਿਮ ਕਾਨਫ਼ਰੰਸ

ਵੀਨਸ,14 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ, ਗਰੀਸ ਤੇ ਫਰਾਂਸ ਆਦਿ ਯੂਰਪੀਅਨ ਮੁਲਕਾਂ 'ਚ ਲੀਬੀਆ ਦੇ ਸਮੁੰਦਰੀ ਬੇੜਿਆਂ ਜ਼ਰੀਏ ਹੋਣ ਵਾਲੀ ਵਿਦੇਸ਼ੀ ਸ਼ਰਨਾਰਥੀਆਂ ਦੀ ਗੈਰ-ਕਾਨੂੰਨੀ ਆਮਦ ਨੂੰ ਰੋਕਣ ਲਈ ਲੀਬੀਆ ਦੇ ਮੁੱਦੇ 'ਤੇ ਯੂਰਪੀਅਨ ਮੁਲਕਾਂ ਸਮੇਤ 30 ਦੇਸ਼ਾਂ ਦੇ ਨੁਮਾਇਦਿਆਂ ਦੀ ਅਹਿਮ ਕਾਨਫ਼ਰੰਸ ਇਟਲੀ ਦੇ ਸ਼ਹਿਰ ਪਲੇਰਮੋ ਵਿਖੇ ਹੋਈ ¢ ਇਸ ਕਾਨਫ਼ਰੰਸ ਦੌਰਾਨ ਯੂਰਪੀਅਨ ਯੂਨੀਅਨ ਦੇ ਪ੍ਰੈਜੀਡੈਂਟ ਅਨਤੋਨੀਓ ਤਾਜਾਨੀ,

ਮੋਹਣਜੀਤ ਬਸਰਾ ਦਾ ਬੈਸਟ ਟੀ.ਵੀ. ਪ੍ਰਜ਼ੈਂਟਰ ਦੇ ਪੁਰਸਕਾਰ ਨਾਲ ਸਨਮਾਨ

ਲੈਸਟਰ,14 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭੰਗੜਾ ਬਰਮਿੰਘਮ ਵਲੋਂ ਕਰਵਾਏ ਗਏ ਇਕ ਵਿਸ਼ਾਲ ਸਮਾਰੋਹ ਦੌਰਾਨ ਵਧੀਆ ਐਾਕਰਿੰਗ ਕਰਨ ਬਦਲੇ ਪ੍ਰਸਿੱਧ ਪੰਜਾਬੀ ਟੀ.ਵੀ. ਪ੍ਰਜੈਂਟਰ ਮੋਹਣਜੀਤ ਕੌਰ ਬਸਰਾ ਨੂੰ ਇਸ ਸਾਲ ਦਾ ਵਧੀਆ ਟੀ.ਵੀ. ਪ੍ਰਜੈਂਟਰ ਹੋਣ ਦਾ 'ਬੈਸਟ ਟੀ.ਵੀ. ਪ੍ਰਜੈਂਟਰ ਐਵਾਰਡ' ਦਿੱਤਾ ਗਿਆ | ਮੋਹਣਜੀਤ ਕੌਰ ਬਸਰਾ ਪਿਛਲੇ ਕਾਫ਼ੀ ਸਮੇਂ ਤੋਂ ਇੱਥੋਂ ਦੇ ਇਕ ਪੰਜਾਬੀ ਟੀ.ਵੀ. ਚੈਨਲ ਅਕਾਲ ਚੈਨਲ 'ਤੇ ਸੀਨੀਅਰ ਪ੍ਰਜੈਂਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ

ਬਰਤਾਨੀਆ 'ਚ ਭਾਰਤੀ ਮੂਲ ਦੀ ਔਰਤ ਦਾ ਕਤਲ

ਲੰਡਨ,14 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : -ਬਰਤਾਨੀਆਂ 'ਚ ਭਾਰਤੀ ਮੂਲ ਦੀ ਇਕ 8 ਮਹੀਨਿਆਂ ਦੀ ਗਰਭਵਤੀ ਔਰਤ ਦੇਵੀ ਉਨਮਥਾਲੇਗਾੜੂ ਦੀ ਤੀਰ ਨਾਲ ਕਤਲ ਕਰਨ ਦੀ ਖ਼ਬਰ ਮਿਲੀ ਹੈ¢ ਹਾਲਾਂਕਿ ਐਮਰਜੈਂਸੀ 'ਚ ਕੀਤੇ ਗਏ ਆਪ੍ਰੇਸ਼ਨ ਤੋਂ ਬਾਅਦ ਬੱਚੇ ਨੂੰ ਬਚਾਅ ਲਿਆ ਗਿਆ¢ ਪੂਰਬੀ ਲੰਡਨ ਦੇ ਇਲਫੋਰਡ ਇਲਾਕੇ 'ਚ ਹੋਏ ਇਸ ਹਮਲੇ 'ਚ ਤੀਰ ਔਰਤ ਦੇ ਪੇਟ ਨੂੰ ਚੀਰ ਗਿਆ ਸੀ, ਪਰ ਬੱਚੇ ਦੇ ਬਿਲਕੁਲ ਨੇੜੇ ਸੀ¢ 35 ਸਾਲਾ ਦੇਵੀ ਉਨਮਥਾਲੇਗਾੜੂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ,

ਬ੍ਰੈਗਜ਼ਿਟ ਗੱਲਬਾਤ ਲਗਪਗ ਆਖਰੀ ਪੜਾਅ 'ਤੇ ਪਹੁੰਚੀ

ਲੰਡਨ,14 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆਂ ਦੀ ਪ੍ਰਧਾਨ ਮੰਤਰੀ ਥੈਰੀਸਾ ਮੇਅ ਬੁੱਧਵਾਰ ਸ਼ਾਮ ਨੂੰ 10 ਡਾਊਨਿੰਗ ਸਟਰੀਟ ਵਿਖੇ ਬਾਅਦ ਦੁਪਹਿਰ 2 ਵਜੇ ਕੈਬਨਿਟ ਮੀਟਿੰਗ ਬੁਲਾਈ | ਜਦ ਕਿ ਮੰਗਲਵਾਰ ਨੂੰ ਇਕੱਲੇ-ਇਕੱਲੇ ਮੰਤਰੀ ਨਾਲ ਮੁਲਾਕਾਤ ਕੀਤੀ | ਸੂਤਰਾਂ ਅਨੁਸਾਰ ਇਸ ਮੌਕੇ ਉਹ ਬ੍ਰੈਗਜ਼ੈਟ ਗੱਲਬਾਤ ਨੂੰ ਲੈ ਕੇ ਆਖਰੀ ਨਿਰਣਾ ਲਵੇਗੀ | ਸੂਤਰਾਂ ਨੇ ਕਿਹਾ ਕਿ ਯੂ. ਕੇ. ਅਤੇ ਯੂਰਪ ਦੇ ਅਧਿਕਾਰੀਆਂ ਵਿਚਕਾਰ ਗੱਲਬਾਤ ਤੋਂ ਬਾਅਦ ਤਕਨੀਕੀ ਤੌਰ 'ਤੇ ਦਸਤਾਵੇਜ਼ਾਂ 'ਤੇ ਸਹਿਮਤੀ ਹੋ ਗਈ ਹੈ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067526864
Copyright © 2018, Panjabi Times. All rights reserved. Website Designed by Mozart Infotech