ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਇਟਲੀ ਦੇ 11 ਸ਼ਹਿਰਾਂ ਦੀ ਪੁਲਿਸ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਵਰਤੇਗੀ ਟੇਜ਼ਰ ਬੰਦੂਕ

July 11, 2018 04:10 PM

ਮਿਲਾਨ (ਇਟਲੀ),10 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਵਿਚ ਸਰਕਾਰ ਚਾਹੇ ਕੋਈ ਵੀ ਹੋਵੇ, ਪਰ ਦੇਸ਼ ਵਾਸੀਆਂ ਦੀ ਸੁਰੱਖਿਆ ਹਿਤ ਦੇਸ਼ ਭਰ ਦੇ ਪੁਲਿਸ ਪ੍ਰਸ਼ਾਸਨ ਨੂੰ ਸਦਾ ਹਰ ਪੱਖੋਂ ਭਰਪੂਰ ਸਹਿਯੋਗ ਦਿੰਦੀ ਰਹੀ ਹੈ | ਇਟਲੀ ਦੀ ਸਰਕਾਰ ਨੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਸਮਾਜ ਵਿਰੋਧੀ ਅਨਸਰਾਂ ਨਾਲ ਨਜਿੱਠਣ ਲਈ ਵਧੇਰੇ ਸੁਰੱਖਿਆ ਮੁਹੱਈਆ ਕਰਵਾਉਣ ਲਈ ਦੇਸ਼ ਦੇ 11 ਸ਼ਹਿਰਾਂ ਵਿਚ ਪੁਲਿਸ ਬਲਾਂ ਨੂੰ ਟੇਜ਼ਰ ਬੰਦੂਕਾਂ (ਇਲੈਕਟ੍ਰਾਨਿਕ ਬੰਦੂਕ)ਦਿੱਤੀਆਂ ਹਨ, ਜੋ ਇਕ ਤਜਰਬੇ ਅਧੀਨ ਹੈ | ਦੁਨੀਆ ਭਰ ਵਿਚ ਹੁਣ ਤੱਕ ਟੇਜ਼ਰ ਬੰਦੂਕਾਂ ਨੂੰ 100 ਦੇਸ਼ਾਂ ਦੀ ਪੁਲਿਸ ਵਰਤ ਰਹੀ ਹੈ | ਇਟਲੀ ਦੇ ਗ੍ਰਹਿ ਮੰਤਰੀ ਮਤੇਓ ਸਲਵੀਨੀ ਵਲੋਂ ਇਨ੍ਹਾਂ ਸ਼ਹਿਰਾਂ 'ਚ ਸੀਮਤ ਗਿਣਤੀ ਵਿਚ ਟੇਜ਼ਰ ਬੰਦੂਕਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ | ਗ੍ਰਹਿ ਮੰਤਰੀ ਮਤੇਓ ਸਲਵੀਨੀ ਨੇ ਦੱਸਿਆ ਕਿ ਇਹ ਬੰਦੂਕਾਂ ਗ਼ੈਰ-ਘਾਤਕ ਹਥਿਆਰ ਹਨ, ਜੋ ਪੁਲਿਸ ਮੁਲਾਜ਼ਮਾਂ ਦੀ ਨਿੱਜੀ ਸੁਰੱਖਿਆ ਸਬੰਧੀ ਖ਼ਤਰੇ ਨੂੰ ਘਟਾਉਣਗੀਆਂ | ਜ਼ਿਕਰਯੋਗ ਹੈ ਕਿ ਸਾਲ 2014 ਵਿਚ ਇਟਲੀ ਦੀ ਪਿਛਲੀ ਸਰਕਾਰ ਨੇ ਇਨ੍ਹਾਂ ਬੰਦੂਕ ਦਾ ਪ੍ਰਸਤਾਵ ਰੱਖਿਆ ਸੀ, ਪਰ ਜਨਤਕ ਸੁਰੱਖਿਆ ਦੇ ਮੱਦੇਨਜ਼ਰ ਇਸ ਦੀਆਂ ਸਾਵਧਾਨੀਆਂ ਨੂੰ ਵੀ ਮਜ਼ਬੂਤ ਕਰਨ ਦੀ ਕਾਰਵਾਈ ਕੀਤੀ ਗਈ, ਜਿਸ ਨੂੰ 4 ਸਾਲ ਦਾ ਸਮਾਂ ਲੱਗਿਆ | 
ਇਟਲੀ ਪੁਲਿਸ ਮੁਖੀ ਫਰਾਕੋ ਗਬਰੇਏਲੀ ਨੇ ਕਿਹਾ ਕਿ ਇਹ ਬੰਦੂਕ ਇਕ ਵਾਰ 'ਚ ਦੁਸ਼ਮਣ ਨੂੰ 5 ਸੈਕੰਡ ਤੱਕ ਕਈ ਹਜ਼ਾਰ ਵੋਲਟ ਦਾ ਝਟਕਾ ਦਿੰਦੀ ਹੈ, ਜਿਸ ਨੂੰ 7 ਮੀਟਰ ਦੀ ਦੂਰੀ ਤੱਕ ਵਰਤਿਆ ਜਾ ਸਕਦਾ ਹੈ | ਵੈਟੀਕਨ 'ਚ ਮਿਲਟਰੀ ਪੁਲਿਸ ਨੂੰ ਵੀ ਪਿਛਲੇ ਮਹੀਨੇ ਟੇਜ਼ਰ ਬੰਦੂਕਾਂ ਦਿੱਤੀਆਂ ਗਈਆਂ ਹਨ | ਟੇਜ਼ਰ ਬੰਦੂਕਾਂ ਨੂੰ ਜਿੱਥੇ ਚੰਗਾ ਸਮਝਿਆ ਜਾ ਰਿਹਾ ਹੈ, ਉੱਥੇ ਇਸ ਦੀ ਅਲੋਚਨਾ ਵੀ ਹੋ ਰਹੀ ਹੈ | ਵਿਰੋਧ ਕਰਨ ਵਾਲਿਆਂ ਅਨੁਸਾਰ ਟੇਜ਼ਰ ਬੰਦੂਕਾਂ ਅਸਥਾਈ ਤੌਰ 'ਤੇ ਕਈ ਕੇਸਾਂ ਵਿਚ ਅਧਰੰਗ ਦਾ ਕਾਰਨ ਬਣਦੀਆਂ ਹਨ, ਇਸ ਦੀ ਵਰਤੋਂ ਦਿਮਾਗੀ ਗਤੀਵਿਧੀਆਂ 'ਚ ਰੁਕਾਵਟ ਬਣਦੀ ਹੈ | ਯੂਨਾਈਟਡ ਨੈਸ਼ਨਲ ਕਮੇਟੀ ਨੇ ਤਸ਼ੱਦਦ ਵਿਰੁੱਧ ਇਸ ਬੰਦੂਕ ਨੂੰ ਜ਼ਹਿਰੀਲਾ ਤੱਤ ਮੰਨਿਆ ਹੈ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਇਟਲੀ 'ਚ ਬਿਨਾਂ ਟਿਕਟ ਰੇਲ ਯਾਤਰੀਆਂ ਨੂੰ ਚੈੱਕਰ ਨੇ ਦਿੱਤੀ ਅਨੋਖੀ ਸਜ਼ਾ

ਮਿਲਾਨ (ਇਟਲੀ),18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਇਟਲੀ ਰੇਲ ਵਿਭਾਗ ਦੇ ਇਕ ਚੈੱਕਰ ਨੇ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਕਰੀਬ 30 ਯਾਤਰੀਆਂ ਨੂੰ ਅਜਿਹੀ ਸਜ਼ਾ ਦਿੱਤੀ ਕਿ ਹੁਣ ਉਹ ਕਦੇ ਬਿਨਾਂ ਟਿਕਟ ਤੋਂ ਸਫ਼ਰ ਨਹੀਂ ਕਰਨਗੇ | ਜਾਣਕਾਰੀ ਅਨੁਸਾਰ ਰੋਮ ਤੋਂ ਨਾਪੋਲੀ ਨੂੰ ਜਾ ਰਹੀ ਰੇਲ ਗੱਡੀ 'ਚ ਲਾਤੀਨਾ ਸ਼ਹਿਰ ਲੰਘਣ ਤੋਂ ਬਾਅਦ ਚੈੱਕਰ ਆਪਣੀ ਟੀਮ ਲੈ ਕੇ ਪਹੰੁਚ ਗਏ | ਅੱਤ ਦੀ ਗਰਮੀ ਵਿਚ ਰੇਲ ਡੱਬਿਆਂ ਵਿਚ ਕਰੀਬ 300-400 ਯਾਤਰੀ ਸਫ਼ਰ ਕਰ ਰਹੇ ਸਨ | 

ਕੇਵਲ ਸਿੰਘ ਬਾਹੀਆ ਦੀ ਯਾਦ 'ਚ ਧਾਰਮਿਕ ਸਮਾਗਮ

ਲੰਡਨ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਲੰਡਨ ਦੇ ਪ੍ਰਸਿੱਧ ਕਾਰੋਬਾਰੀ ਸਵ: ਕੇਵਲ ਸਿੰਘ ਬਾਹੀਆ ਦੀ ਯਾਦ ਵਿਚ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ, ਜਿਸ ਦੌਰਾਨ ਅਖੰਡ ਪਾਠ ਦੇ ਭੋਗ ਉਪਰੰਤ ਗੁਰੂ ਘਰ ਦੇ ਭਾਈ ਬਲਵਿੰਦਰ ਸਿੰਘ ਪੱਟੀ ਵਾਲਿਆਂ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗੁਰੂ ਘਰ ਦੇ ਸਟੇਜ ਸਕੱਤਰ ਕੁਲਵੰਤ ਸਿੰਘ ਭਿੰਡਰ ਨੇ ਕਿਹਾ ਕਿ ਬਾਹੀਆ ਪਰਿਵਾਰ ਅੱਜ ਯੂ.ਕੇ. ਦੇ ਵੱਡੇ ਕਾਰੋਬਾਰੀਆਂ ਵਿਚ ਸ਼ਾਮਿਲ ਹੈ

ਬਰਤਾਨਵੀ ਕੌਮੀ ਸਿਹਤ ਸੇਵਾ ਦਾ 70ਵਾਂ ਸਥਾਪਨਾ ਦਿਵਸ ਮਨਾਇਆ

ਲੰਡਨ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੀ ਕੌਮੀ ਸਿਹਤ ਸੇਵਾ (ਐਨ.ਐਚ.ਐਸ.) ਦਾ 70ਵਾਂ ਸਥਾਪਨਾ ਦਿਵਸ ਦੇਸ਼ ਭਰ ਵਿਚ ਮਨਾਇਆ ਗਿਆ | ਇਸ ਮੌਕੇ ਜਿੱਥੇ ਦੇਸ਼ ਭਰ ਵਿਚ ਇਸ ਦਿਨ ਨੂੰ ਬੜੀ ਮਹੱਤਤਾ ਨਾਲ ਮਨਾਇਆ ਗਿਆ ਹੈ, ਉੱਥੇ ਹੀ 'ਈਲਿੰਗ ਸੇਵ ਅਵਰ ਐਨ.ਐਚ.ਐਸ.' ਅਤੇ ਲੇਬਰ ਪਾਰਟੀ ਦੇ ਕਰਕੁਨਾਂ ਨੇ ਈਲਿੰਗ ਹਸਪਤਾਲ ਦੇ ਬਾਹਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਪ੍ਰਦਰਸ਼ਨ ਕਰਕੇ ਇਸ ਨੂੰ ਮਨਾਇਆ 

ਬੀਬਾ ਬਰਲੀਨ ਕੌਰ ਅਟਵਾਲ ਨੂੰ ਸ਼ਰਧਾਂਜਲੀਆਂ ਭੇਟ

ਲੰਡਨ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਯੂ.ਕੇ. ਦੇ ਪ੍ਰਸਿੱਧ ਕਾਰੋਬਾਰੀ ਉਮਰਾਓ ਸਿੰਘ ਅਟਵਾਲ ਦੀ ਬੇਟੀ ਬੀਬਾ ਬਰਲੀਨ ਕੌਰ ਅਟਵਾਲ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਅੰਤਿਮ ਸੰਸਕਾਰ 16 ਜੁਲਾਈ ਨੂੰ ਕਰਨ ਉਪਰੰਤ ਗੁਰਦੁਆਰਾ ਸਿੰਘ ਸਭਾ

ਬ੍ਰੈਗਜ਼ਿਟ ਦੀ ਅਹਿਮ ਵੋਟਿੰਗ ਮੇਅ ਦੇ ਹੱਕ ਵਿੱਚ

ਲੰਡਨ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਯੂਰਪੀ ਸੰਘ ਨੂੰ ਛੱਡਣ ਦੀ ਰਣਨੀਤੀ ਬਾਰੇ ਆਪਣੀ ਵੰਡੀ ਪਾਰਟੀ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੀ ਬਰਤਾਨੀਆਂ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਸੰਸਦ ਵਿੱਚ ਇਕ ਅਹਿਮ ਬ੍ਰੈਗਜ਼ਿਟ 

ਬੇਕਸੂਰ ਵਿਦੇਸ਼ੀ ਲਾੜਿਆਂ ਦੇ ਹੱਕ ਵਿੱਚ ਨਿੱਤਰੀ ਸਮਾਜ ਸੇਵੀ ਸੰਸਥਾ

ਪੈਰਿਸ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਵਿੱਚ ਨਾਜਾਇਜ਼ ਕੇਸਾਂ ਦਾ ਸਾਹਮਣਾ ਕਰ ਰਹੇ ਬੇਕਸੂਰ ਵਿਦੇਸ਼ੀ ਲਾੜਿਆਂ ਨੂੰ ਇਨਸਾਫ਼ ਦਿਵਾਉਣ ਲਈ ਫਰਾਂਸ ਦੀ ਸਮਾਜ ਸੇਵੀ ਸੰਸਥਾ ਔਰ ਡਾਨ ਅੱਗੇ ਆਈ ਹੈ। ਸੰਸਥਾ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਕਈ ਕੇਸਾਂ ਵਿੱਚ ਸਾਹਮਣੇ ਆਇਆ ਹੈ ਕਿ ਲੜਕੀ ਵਾਲਿਆਂ ਵੱਲੋਂ ਪੁਲੀਸ ਦੀ ਮਿਲੀਭੁਗਤ ਨਾਲ ਵਿਦੇਸ਼ੀ ਲਾੜਿਆਂ ਨੂੰ  ਬੇਕਸੂਰ ਹੋਣ ਦੇ ਬਾਵਜੂਦ ਕਾਨੂੰਨੀ ਚੱਕਰਾਂ ਵਿੱਚ ਫਸਾ ਕੇ ਲੁੱਟਿਆ ਜਾਂਦਾ ਹੈ।

ਈ.ਯੂ. ਕਰ ਰਿਹੈ ਗੂਗਲ ’ਤੇ ਭਾਰੀ ਜੁਰਮਾਨਾ ਲਾਉਣੀ ਦੀ ਤਿਆਰੀ

ਬਰੱਸਲਜ਼,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਗੂਗਲ ਇਸ ਸਮੇਂ ਯੂਰੋਪੀਅਨ ਯੂਨੀਅਨ (ਈ.ਯੂ.) ਵੱਲੋਂ ਭਾਰੀ ਜੁਰਮਾਨਾ ਲਗਾਉਣ ਦੇ ਆਦੇਸ਼ ਦਾ ਸਾਹਮਣਾ ਕਰਨ ਦੀ ਤਿਆਰੀ ਵਿੱਚ ਹੈ। ਇਹ ਜੁਰਮਾਨਾ ਬਾਜ਼ਾਰ ਵਿੱਚ ਆਪਣੀ ਪੈਂਠ ਦੀ ਸਥਿਤੀ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਆਪਣੇ  ਐਂਡਰਾਇਡ ਮੋਬਾਈਲ ਅਪਰੇਟਿੰਗ (ਓਏਸ) ਸਿਸਟਮ ਦੀਆਂ ਹੋਰ ਕੰਪਨੀਆਂ ਨੂੰ ਬਾਜ਼ਾਰ ਤੋਂ ਬਾਹਰ ਰੱਖਣ ਦੀਆਂ ਚਾਲਾਂ ਚੱਲਣ ਦੇ ਦੋਸ਼ ਵਿੱਚ ਲਗਾਇਆ ਜਾ ਰਿਹਾ ਹੈ। ਇਹ ਵੀ ਸ਼ੱਕ ਹੈ ਕਿ ਇਸ ਤੋਂ ਅਮਰੀਕਾ ਅਤੇ ਯੂਰਪ ਸੰਘ ਵਿੱਚ ਵਪਾਰ ਨੂੰ ਲੈ ਕੇ ਤਣਾਅ ਵਧ ਸਕਦਾ ਹੈ।

ਫ਼ਿਨਲੈਂਡ 'ਚ ਪੰਜਾਬੀ ਭਾਈਚਾਰੇ ਵਲੋਂ ਹਿਮਾ ਦਾਸ ਦਾ ਇਕ ਲੱਖ ਦੀ ਰਾਸ਼ੀ ਨਾਲ ਸਨਮਾਨ

ਇਟਲੀ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਫ਼ਿਨਲੈਂਡ ਦੇ ਸ਼ਹਿਰ ਤਾਂਪਰੇ 'ਚ ਚੱਲ ਰਹੀ ਆਈ.ਏ.ਏ.ਐਫ਼ ਅੰਡਰ 20 ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਦੀ ਹਿਮਾ ਦਾਸ ਨੇ 400 ਮੀਟਰ ਦੌੜ 'ਚ ਸੋਨੇ ਦਾ ਤਗਮਾ ਜਿੱਤ ਕਿ ਇਤਿਹਾਸ ਰੱਚ ਦਿੱਤਾ | ਜਿਸ ਤੋਂ ਪ੍ਰਭਾਵਿਤ ਹੋ ਕੇ ਫ਼ਿਨਲੈਂਡ ਵਿਚ ਵਸਦੇ ਭਾਰਤੀ ਭਾਈਚਾਰੇ ਨੇ ਮਾਣ ਮਹਿਸੂਸ ਕਰਦਿਆਂ ਹੀਮਾ ਦਾਸ ਨੂੰ ਇਕ ਲੱਖ ਰੁਪਏ ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ | ਇਸ ਸਨਮਾਨ ਵਿਚ ਪੰਜਾਬ ਕਲਚਰਲ ਸੁਸਾਇਟੀ ਫ਼ਿਨਲੈਂਡ,

ਸੜਕ ਹਾਦਸੇ 'ਚ ਲੈਸਟਰ ਵਾਸੀ ਪੰਜਾਬੀ ਦੀ ਮੌਤ

ਲੰਡਨ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਸੜਕ ਹਾਦਸੇ 'ਚ ਪੰਜਾਬੀ ਮੂਲ ਦੇ 37 ਸਾਲਾ ਕਰਮਜੀਤ ਸਿੰਘ ਦੀ ਮੌਤ ਹੋ ਗਈ | ਇਹ ਹਾਦਸਾ ਇਕ ਵੈਨ ਅਤੇ ਟਰੱਕ ਵਿਚਕਾਰ ਬੈਜਿੰਗਟਨ ਦੇ ਮਿਡਲਮਾਰਚ ਇੰਡਰਸਟਰੀਅਲ ਅਸਟੇਟ ਕੋਲ ਸਿਸਕਿਨ ਪਾਰਕਵੇਅ ਈਸਟ 'ਤੇ ਹੋਇਆ | ਪੁਲਿਸ ਸੀ. ਸੀ. ਟੀ. ਵੀ. ਰਾਹੀਂ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ | ਕਰਮਜੀਤ ਸਿੰਘ ਦੀ ਪਤਨੀ ਸੋਨੀਆ ਨੇ ਕਿਹਾ ਕਿ ਉਹ ਸਖ਼ਤ ਮਿਹਨਤ ਕਰਨ ਵਾਲਾ ਅਤੇ ਪਰਿਵਾਰ ਦੀ ਦੇਖ ਭਾਲ ਕਰਨ ਵਾਲਾ ਪਤੀ ਸੀ | 

ਕਾਰ ਰਾਹੀਂ ਚੰਡੀਗੜ੍ਹ ਤੋਂ ਬਰਤਾਨੀਆ ਆਉਣ ਵਾਲੇ ਸਿੱਖ ਜੋੜੇ ਦਾ ਸਨਮਾਨ

ਲੰਡਨ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਕਾਰ ਰਾਹੀਂ ਸਫਰ ਕਰ ਕੇ ਚੰਡੀਗੜ੍ਹ ਤੋਂ ਬਰਤਾਨੀਆ ਆਉਣ ਵਾਲੇ ਸਿੱਖ ਜੋੜੇ ਦਾ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਪ੍ਰਭਸਿਮਰਨ ਸਿੰਘ ਅਤੇ ਜਸਲੀਨ ਕੌਰ ਏਸ਼ੀਆ ਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਹੁੰਦੇ ਹੋਏ 73 ਦਿਨਾਂ '

ਮਿਲਾਨ 'ਚ ਨਕਲੀ ਯੂਰੋ ਨਾਲ ਭਾਰਤੀ ਵਪਾਰੀਆਂ ਨੂੰ ਲੁੱਟਣ ਆਈ ਫਰੈਂਚ ਕੁੜੀ ਅਗਵਾ

ਮਿਲਾਨ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇਕ 21 ਸਾਲ ਦੀ ਫਰੈਂਚ ਕੁੜੀ ਨੂੰ 4 ਹਥਿਆਰਬੰਦ ਵਿਅਕਤੀਆਂਨੇ ਉਦੋਂ ਅਗਵਾ ਕਰ ਲਿਆ ਜਦੋਂ ਉਹ ਕਿਸੇ ਹੋਰ ਨੂੰ ਕਰੀਬ 20 ਲੱਖ ਨਕਲੀ ਯੂਰੋ ਨਾਲ ਠੱਗਣ ਵਾਲੀ ਸੀ | ਜਾਣਕਾਰੀ ਅਨੁਸਾਰ ਮਿਲਾਨ ਦੇ ਹਿਲਟਨ ਹੋਟਲ ਦੀ ਲੋਬੀ ਤੋਂ 4 ਹਥਿਆਰਬੰਦ ਵਿਅਕਤੀਆਂ ਨੇ ਇਕ ਫਰੈਂਚ ਕੁੜੀ ਨੂੰ ਉਸ ਸਮੇਂ ਅਗਵਾ ਕਰ ਲਿਆ ਜਦੋਂ ਉਸ ਕੋਲ ਲਗਭਗ 20 ਲੱਖ ਨਕਲੀ ਯੂਰੋ ਨਾਲ ਭਰਿਆ ਸੂਟਕੇਸ ਸੀ ਤੇ ਉਹ ਕੁੜੀ ਇਨ੍ਹਾਂ ਨਕਲੀ ਯੂਰੋਆਂ ਨਾਲ 4 ਭਾਰਤੀ ਵਪਾਰੀਆਂ ਨੂੰ ਠੱਗਣ ਲਈ ਜਾਲ ਵਿਛਾਈ ਬੈਠੀ ਸੀ | 

ਬਿ੍ਟਿਸ਼ ਫ਼ੌਜ ਦੀ ਗੋਰਖਾ ਰੈਜੀਮੈਂਟ 'ਚ ਔਰਤਾਂ ਦੀ ਭਰਤੀ ਹੋਵੇਗੀ

ਲੰਡਨ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਬਿ੍ਟਿਸ਼ ਫ਼ੌਜ ਦੀ ਗੋਰਖਾ ਰੈਜ਼ੀਮੈਂਟ 'ਚ ਅਗਲੇ ਸਾਲ ਤੋਂ ਔਰਤਾਂ ਦੀ ਭਰਤੀ ਵੀ ਸ਼ੁਰੂ ਹੋਵੇਗੀ | ਬਰਤਾਨੀਆ ਦੇ ਰੱਖਿਆ ਮੰਤਰੀ ਗੇਵਿਨ ਵਿਲੀਅਮਸਨ ਨੇ ਕਿਹਾ ਕਿ ਗੋਰਖਾਂ ਫ਼ੌਜ ਦਾ ਸ਼ਾਨਾਮੱਤਾ ਇਤਿਹਾਸ ਹੈ | ਨਿਪਾਲੀ ਔਰਤਾਂ ਨੂੰ ਪੂਰਾ ਅਧਿਕਾਰ ਹੈ ਕਿ ਉਹ ਆਪਣੇ ਹੁਨਰ ਦਾ ਵਿਖਾਵਾ ਕਰਨ | ਲੈਫ਼ਟੀਨੈਂਟ ਜਨਰਲ ਤੇ ਡਿਪਟੀ ਚੀਫ਼ ਆਫ਼ ਜਨਰਲ ਸਟਾਫ ਤੇ ਗੋਰਖਾ ਬਿ੍ਗੇਡ ਦੇ ਕਰਨਲ ਕਮਾਂਡੈਟ ਨਿਕ ਪੋਪ ਨੇ ਕਿਹਾ ਕਿ ਗੋਰਖਾ ਰੈਜ਼ੀਮੈਂਟ 'ਚ ਨਿਪਾਲੀ ਔਰਤਾਂ ਦੀ ਨਿਯੁਕਤੀ ਸਾਲ 2016 'ਚ ਬਿ੍ਟਿਸ਼ ਸਰਕਾਰ ਵਲੋਂ ਸਾਰੇ ਲੜਾਕੂ ਮੋਰਚਿਆਂ 'ਤੇ ਔਰਤਾਂ ਦੀ ਤਾਇਨਾਤੀ ਸਬੰਧੀ ਫ਼ੈਸਲਾ ਹੀ ਇਸ ਦਾ ਮੁੱਖ ਕਾਰਨ ਹੈ | 

ਇਟਲੀ ਦੀ ਪ੍ਰਮੁੱਖ ਅਖ਼ਬਾਰ ਦੇ ਪੱਤਰਕਾਰ ਦੇ ਘਰ 'ਤੇ ਹਮਲਾ

ਇਟਲੀ,17 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਦੇ ਸ਼ਹਿਰ ਪਾਦੋਵਾ ਤੋਂ ਛਪਦੀ ਇਤਾਲਵੀ ਭਾਸ਼ਾ ਦੀ ਪ੍ਰਮੁੱਖ ਅਖ਼ਬਾਰ 'ਇਲ ਗਾਜੇਤੀਨੋ' ਦੇ ਸੀਨੀਅਰ ਪੱਤਰਕਾਰ ਤੇ 'ਜਰਨਾਲੇ ਦੀ ਵਿਚੈਂਸਾ' ਅਖ਼ਬਾਰ ਦੇ ਸਾਬਕਾ ਡਾਇਰੈਕਟਰ ਆਰੀਓ ਜੇਰਵਾਸਤੀ ਦੇ ਪਾਦੋਵਾ ਸਥਿਤ ਘਰ 'ਤੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਕੇ ਉਨ੍ਹਾਂ• ਨੂੰ ਅਤੇ ਉਨ©ਾਂ• ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਹਮਲੇ 'ਚ ਪੱਤਰਕਾਰ ਆਰੀਓ ਤੇ ਉਨ੍ਹਾਂ• ਦੇ ਸਾਰੇ ਪਰਿਵਾਰਕ ਮੈਂਬਰ ਵਾਲ-ਵਾਲ ਬਚ ਗਏ | 

ਇਟਲੀ 'ਚ ਪੰਜਾਬ ਯੂਥ ਕਲੱਬਜ਼ ਆਰਗੇਨਾਈਜ਼ੇਸ਼ਨ ਅਮਰੀਕਾ ਦੇ ਪ੍ਰਧਾਨ ਸ਼ਾਹੀ ਦਾ ਸਨਮਾਨ

ਬਰੇਸ਼ੀਆ,16 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਅਮਰੀਕਾ ਦੇ ਪ੍ਰਧਾਨ ਕਰਮਜੀਤ ਸਿੰਘ ਸ਼ਾਹੀ ਆਪਣੇ ਯੂਰਪ ਦੌਰੇ ਦੌਰਾਨ ਇਟਲੀ ਪੁੱਜੇ, ਜਿਥੇ ਇਟਲੀ ਯੂਨਿਟ ਦੇ ਅਹੁਦੇਦਾਰਾਂ ਵਲੋਂ ਬਰੇਸ਼ੀਆ ਵਿਖੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ |

ਰੋੋਕੋ ਕੈਂਸਰ ਦੇ ਦੌੜਾਕਾਂ ਨੇ ਲੰਡਨ ਮੈਰਾਥਨ ਦੌੜ ਕੇ 7 ਹਜ਼ਾਰ ਪੌਾਡ ਇਕੱਠਾ ਕੀਤਾ

ਲੰਡਨ,,16 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਰੋੋਕੋ ਕੈਂਸਰ ਦੇ 42 ਦੌੜਾਕਾਂ ਨੇ ਲੰਡਨ 'ਚ ਹੋਈ ਬਿ੍ਟਿਸ਼ 10 ਕੇ ਦੌੜ 'ਚ ਹਿੱਸਾ ਲਿਆ ਤੇ ਰੋੋਕੋ ਕੈਂਸਰ ਵਾਸਤੇ 7 ਹਜ਼ਾਰ ਪੌਾਡ ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ | ਮੈਰਾਥਨ ਦੌੜਾਕ ਕੌਾਸਲਰ ਜਗਜੀਤ ਸਿੰਘ ਦੀ ਅਗਵਾਈ ਵਿਚ ਤਿਆਰ ਹੋਏ ਇਹ ਦੌੜਾਕ ਲੰਡਨ ਦੀਆਂ ਸੜਕਾਂ 'ਤੇ ਦੌੜੇ |

ਲੋਨੀਗੋ ਵਿਖੇ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਇਟਲੀ,16 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਲੋਨੀਗੋ ਵਿਖੇ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਕਮੇਟੀ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ |

ਲੰਡਨ ਮੈਰਾਥਨ 'ਚ 'ਵਰਲਡ ਕੈਂਸਰ ਕੇਅਰ' ਵਲੋਂ ਪੰਜਾਬੀ ਨੌਜਵਾਨਾਂ ਨੇ ਹਿੱਸਾ ਲਿਆ

ਲੰਡਨ,16 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਅੱਜ ਲੰਡਨ ਵਿਚ ਹੋਈ ਬਿ੍ਟਿਸ਼ 10 ਕੇ ਮੈਰਾਥਨ ਵਿਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰ ਦਿਆਂ ਨੇ ਹਿੱਸਾ ਲਿਆ | ਇਸ ਵਿਚ 'ਵਰਲਡ ਕੈਂਸਰ ਕੇਅਰ' ਵਲੋਂ ਕੁਲਵੰਡ ਸਿੰਘ ਧਾਲੀਵਾਲ ਅਤੇ ਗੁਰਪਾਲ ਸਿੰਘ ਉੱਪਲ ਦੀ ਅਗਵਾਈ ਵਿਚ ਪੰਜਾਬੀ ਮੂਲ ਦੇ ਨੌਜਵਾਨਾਂ ਨੇ ਹਿੱਸਾ ਲਿਆ |

ਪ੍ਰਵਾਸੀਆਂ ਨੂੰ 'ਘਰ ਜਾਓ, ਘਰ ਜਾਓ' ਕਹਿਣਾ ਇਟਲੀ ਦੀ ਉੱਚ ਅਦਾਲਤ ਅਨੁਸਾਰ ਨਸਲਵਾਦ

ਇਟਲੀ,16 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਨਸਲੀ ਭਿੰਨ-ਭੇਦ ਪੂਰੀ ਦੁਨੀਆ ਵਿਚ ਪ੍ਰਵਾਸ ਹੰਢਾਅ ਰਹੇ ਪ੍ਰਵਾਸੀਆਾ ਲਈ ਇਕ ਆਮ ਗੱਲ ਹੈ ਹੋਰ ਤਾਂ ਹੋਰ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਾ ਵਿੱਚ ਵੀ ਪ੍ਰਵਾਸੀਆਾ ਨਾਲ ਨਸਲੀ ਭਿੰਨ-ਭੇਦ ਹੁੰਦਾ ਹੈ | ਇਟਲੀ ਵਿਚ ਵੀ ਹੋਰ ਦੇਸ਼ਾਂ ਦੇ ਨਾਗਰਿਕਾਂ ਦੇ ਨਾਲ-ਨਾਲ ਭਾਰਤੀ ਲੋਕ ਵੀ ਨਸਲੀ ਭਿੰਨ-ਭੇਦ ਦਾ ਸ਼ਿਕਾਰ ਹੁੰਦੇ ਹਨ | ਨਸਲੀ ਭਿੰਨ-ਭੇਦ ਕਾਰਨ ਹੀ ਪ੍ਰਵਾਸੀਆਂ ਨੂੰ 'ਵਾਪਸ ਘਰ ਜਾਓ' ਸੁਣਨ ਦੇ ਨਾਲ ਕਈ ਤਰਾਂ ਦੀ ਮਾਨਸਿਕ ਪੀੜਾ ਦੇ ਨਾਲ ਸਰੀਰਕ ਪੀੜਾ ਵੀ ਝੱਲਣੀ ਪੈਂਦੀ ਹੈ¢ ਇਟਲੀ ਦੀ ਰਾਜਧਾਨੀ ਰੋਮ ਦੀ ਇਕ ਉੱਚ ਅਦਾਲਤ 'ਕੋਰਟ ਆਫ਼ ਕਾਸੇਸ਼ਨ' ਨੇ ਇਸ ਮਾਮਲੇ ਉੱਪਰ ਇਤਿਹਾਸਕ ਫ਼ੈਸਲਾ ਦਿੰਦਿਆਂ ਕਿਹਾ ਕਿ ਪ੍ਰਵਾਸੀਆਂ ਨੂੰ ਘਰ ਜਾਣ ਬਾਰੇ ਕਹਿਣਾ ਨਸਲਵਾਦ ਹੈ, ਜਿਸ ਨੂੰ ਰੋਕਣਾ ਚਾਹੀਦਾ ਹੈ

ਇਟਲੀ ਵਿੱਚ ਪੰਜਾਬੀ ਦੀ ਮੌਤ

ਇਟਲੀ,15 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਇਟਲੀ ਦੇ ਸ਼ਹਿਰ ਵਿਚੈਂਸਾਂ (ਗੰਬਾਲਾਰਾ) ਨਜ਼ਦੀਕ ਬਸੋਲੋਕਾਸਾ ਦੀ ਮੁੱਖ ਸੜਕ ’ਤੇ ਵਾਪਰੇ ਸੜਕ ਹਾਦਸੇ ਵਿੱਚ ਅਨਿਲ ਕੁਮਾਰ (50)ਪਿੰਡ ਖੁਸਰੋਪੁਰ, ਜ਼ਿਲ੍ਹਾ ਜਲੰਧਰ ਦੀ ਮੌਤ ਹੋ ਗਈ।

ਇਟਲੀ 'ਚ ਗਰਮੀ ਨੇ ਲੋਕਾਂ ਨੂੰ ਕੀਤਾ ਹਾਲੋਂ-ਬੇਹਾਲ

ਮਿਲਾਨ (ਇਟਲੀ),14 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਇਨ੍ਹੀਂ ਦਿਨੀਂ ਪੈ ਰਹੀ ਕਹਿਰ ਦੀ ਗਰਮੀ ਤੇ ਚੱਲ ਰਹੀ ਲੂ ਕਾਰਨ ਦੁਨੀਆ ਭਰ ਦੇ ਲੋਕ ਹਾਲੋਂ-ਬੇਹਾਲ ਹੋਏ ਪਏ ਹਨ | ਯੂਰਪੀਅਨ ਲੋਕ ਕੁਝ ਜ਼ਿਆਦਾ ਨਾਜ਼ੁਕ ਹੋਣ ਕਰਕੇ ਗਰਮੀ ਕਾਰਨ ਛੇਤੀ ਹੀ ਤਰਲੋਮੱਛੀ ਹੋ ਜਾਂਦੇ ਹਨ ਅਤੇ ਫਿਰ ਗਰਮੀ ਦੇ ਕਹਿਰ ਤੋਂ ਬਚਣ ਲਈ ਸਮੁੰਦਰ ਦੀ ਗੋਦ ਵਿਚ ਰਹਿਣਾ ਹੀ ਖ਼ੁਦ ਲਈ ਠੀਕ ਸਮਝਦੇ ਹਨ | ਇਸ ਵਾਰ ਵੀ ਗਰਮੀ ਨੇ ਯੂਰਪੀਅਨ ਲੋਕਾਂ, ਖ਼ਾਸਕਰ ਇਟਾਲੀਅਨ ਲੋਕਾਂ ਨੂੰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ,

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061367717
Copyright © 2018, Panjabi Times. All rights reserved. Website Designed by Mozart Infotech