ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਆਸਟ੍ਰੇਲੀਆ 'ਚ ਫੜਿਆ ਵਿਸ਼ਾਲ ਮਗਰਮੱਛ

July 11, 2018 04:11 PM

ਕੈਨਬਰਾ,10 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਆਸਟ੍ਰੇਲੀਆ 'ਚ ਅੱਜ ਇਕ ਮਗਰਮੱਛ ਨੂੰ 8 ਸਾਲ ਦੀ ਮਸ਼ੱਕਤ ਤੋਂ ਬਾਅਦ ਫੜਿਆ ਗਿਆ ਹੈ | ਜਾਣਕਾਰੀ ਅਨੁਸਾਰ ਇਸ ਮਗਰਮੱਛ ਨੂੰ 8 ਸਾਲਾਂ ਤੋਂ ਲੱਭਿਆ ਜਾ ਰਿਹਾ ਸੀ ਜਿਸ ਨੂੰ ਫੜਨ 'ਚ ਅੱਜ ਸਫਲਤਾ ਹੱਥ ਲੱਗੀ ਹੈ | ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਸ਼ਾਲ ਮਗਰਮੱਛ ਦਾ ਭਾਰ 600 ਕਿੱਲੋ ਹੈ, ਜਿਸ ਦੀ ਲੰਬਾਈ 4.71 ਮੀਟਰ ਹੈ | ਉਨ੍ਹਾਂ ਦੱਸਿਆ ਕਿ ਇਸ ਮਗਰਮੱਛ ਬਾਰੇ ਇਕ ਅਨੁਮਾਨ ਲਗਾਇਆ ਗਿਆ ਹੈ ਕਿ ਇਹ 60 ਸਾਲ ਤੋਂ ਵੱਧ ਦੀ ਉਮਰ ਦਾ ਹੈ | ਇਸ ਬਾਰੇ ਸੀਨੀਅਰ ਜੰਗਲਾਤ ਜੀਵਨ ਅਧਿਕਾਰੀ ਜਾਨ ਬਰਕ ਨੇ ਜਾਣਕਾਰੀ ਦਿੱਤੀ ਕਿ ਉਹ ਕਈ ਸਾਲਾਂ ਤੋਂ ਇਸ ਮਗਰਮੱਛ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਇਹ ਉਨ੍ਹਾਂ ਦੇ ਹੱਥ ਨਹੀਂ ਆ ਰਿਹਾ ਸੀ | 'ਨਾਰਦਰਨ ਟੈਰੇਟਰੀ ਵਾਈਲਡ ਲਾਈਫ ਆਪ੍ਰੇਸ਼ਨ' ਦੇ ਮੁਖੀ ਟੇ੍ਰਸੀ ਡਲਡਿਗ ਨੇ ਕਿਹਾ ਕਿ ਇਸ ਮਗਰਮੱਛ ਨੂੰ ਲੋਕਾਂ ਦੀ ਪਹੁੰਚ ਤੋਂ ਦੂਰ ਰੱਖਣ ਲਈ 'ਕੋ੍ਰਕੋਡਾਈਲ ਫਾਰਮ' 'ਚ ਰੱਖਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਵਾਈਲਡ ਲਾਈਫ ਆਪ੍ਰੇਸ਼ਨਜ਼ ਯੂਨਿਟ ਵਲੋਂ ਕੈਥਰੀਨ ਨਦੀ ਤੋਂ ਫੜਿਆ ਗਿਆ ਹੈ ਅਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮਗਰਮੱਛ ਹੈ | ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਤੇ ਮਾਰਚ ਵਿਚ 3.92 ਤੇ 3.97 ਮੀਟਰ ਦੇ ਮਗਰਮੱਛ ਵੀ ਫੜੇ ਗਏ ਸਨ, ਜਦਕਿ ਸਾਲ 2011 'ਚ 4.6 ਮੀਟਰ ਦਾ ਮਗਰਮੱਛ ਫੜਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਹੁਣ ਤੱਕ 188 ਮਗਰਮੱਛ ਫੜੇ ਜਾ ਚੁੱਕੇ ਹਨ ਅਤੇ ਰੇਂਜਰਜ਼ ਵਲੋਂ ਖੇਤਰ ਦੇ ਲੋਕਾਂ ਤੇ ਸੈਲਾਨੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਚੌਕਸ ਰਹਿਣ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਗੋਲਡੀ ਮੇਰੀ ਤਾਕਤ ਤੇ ਖੁਸ਼ੀ ਦਾ ਸਰੋਤ: ਸੋਨਾਲੀ

ਨਿਊ ਯਾਰਕ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੀ ਅਦਾਕਾਰ ਸੋਨਾਲੀ ਬੇਂਦਰੇ ਬਹਿਲ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਆਪਣੇ ਪਤੀ ਤੇ ਫ਼ਿਲਮਸਾਜ਼ ਗੋਲਡੀ ਬਹਿਲ ਲਈ ਲਿਖੇ ਭਾਵੁਕ ਨੋਟ ਵਿੱਚ ਉਹਦਾ ਧੰਨਵਾਦ ਕਰਦਿਆਂ ਉਸ ਨੂੰ ‘ਤਾਕਤ, ਪਿਆਰ ਤੇ ਖ਼ੁਸ਼ੀ’ ਦਾ ਆਪਣਾ ਸਰੋਤ ਦੱਸਿਆ ਹੈ। ਵਿਆਹ ਦੀ 16ਵੀਂ ਵਰ੍ਹੇਗੰਢ ਮੌਕੇ ਸੋਨਾਲੀ ਨੇ ਇੰਸਟਾਗ੍ਰਾਮ ’ਤੇ ਗੋਲਡੀ ਨਾਲ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਵਿਕਟੋਰੀਆ ਟਰੈਫ਼ਿਕ ਪੁਲੀਸ ਨੇ ਭੇਸ ਬਦਲ ਕੇ ਕੀਤੇ ਜੁਰਮਾਨੇ

ਮੈਲਬਰਨ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਗੱਡੀ ਚਲਾਉਂਦਿਆਂ ਮੋਬਾਈਲ ਵਰਤਣ ਵਾਲਿਆਂ ਨਾਲ ਨਜਿੱਠਣ ਲਈ ਵਿਕਟੋਰੀਆ ਪੁਲੀਸ ਨੇ ਨਵਾਂ ਢੰਗ ਅਖ਼ਤਿਆਰ ਕੀਤਾ ਹੈ। ਭਾਰੀ ਜੁਰਮਾਨੇ ਤੇ ਲਾਇਸੈਂਸ ਰੱਦ ਹੋਣ ਜਿਹੇ ਸਖ਼ਤ ਨੇਮਾਂ ਦੇ ਬਾਵਜੂਦ ਵੀ ਕਈ ਚਾਲਕ ਚੌਕਾਂ ’ਚ ਲਾਲ ਬੱਤੀ ’ਤੇ ਖੜ੍ਹੇ ਫੋਨ ਵਰਤਦੇ ਹੋਏ ਨਜ਼ਰ ਆਉਂਦੇ ਹਨ। ਹੁਣ ਪੁਲੀਸ ਕਰਮੀਆਂ ਨੇ ਅਜਿਹੇ ਚਾਲਕਾਂ ’ਤੇ ਨਜ਼ਰ ਰੱਖਣ ਲਈ ਭੇਸ ਬਦਲ ਕੇ ਆਉਣਾ ਸ਼ੁਰੂ ਕਰ ਦਿੱਤਾ ਹੈ। ਪੁਲੀਸ ਮੁਲਾਜ਼ਮ ਸ਼ੀਸ਼ੇ ਸਾਫ਼ ਕਰਨ

ਸ੍ਰੀਲੰਕਾ ਸੁਪਰੀਮ ਕੋਰਟ ਨੇ ਸੰਸਦ ਭੰਗ ਕਰਨ ਦਾ ਫੈਸਲਾ ਉਲਟਾਇਆ

ਕੋਲੰਬੋ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸ੍ਰੀਲੰਕਾ ਦੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੂੰ ਵੱਡਾ ਝਟਕਾ ਦਿੰਦਿਆਂ ਸੰਸਦ ਭੰਗ ਕਰਨ ਦੇ ਉਨ੍ਹਾਂ ਦੇ ਵਿਵਾਦਤ ਫੈਸਲੇ ਨੂੰ ਮੰਗਲਵਾਰ ਨੂੰ ਉਲਟਾ ਦਿੱਤਾ ਅਤੇ 5 ਜਨਵਰੀ ਨੂੰ ਤਜਵੀਜ਼ਤ ਮੱਧਕਾਲੀ ਚੋਣਾਂ ਦੀਆਂ ਤਿਆਰੀਆਂ ’ਤੇ ਰੋਕ ਲਾਉਣ ਦਾ ਫੈਸਲਾ ਸੁਣਾਇਆ ਹੈ। ਚੀਫ ਜਸਟਿਸ ਨਲਿਨ ਪਰੇਰਾ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਸੰਸਦ ਭੰਗ ਕਰਨ ਦੇ ਸਿਰੀਸੇਨਾ ਦੇ ਨੌਂ ਨਵੰਬਰ ਦੇ ਫੈਸਲੇ ਖ਼ਿਲਾਫ਼ ਦਾਇਰ ਤਕਰੀਬਨ 13 ਅਤੇ ਪੱਖ ਵਿੱਚ ਦਾਖ਼ਲ ਪੰਜ ਪਟੀਸ਼ਨਾਂ ’ਤੇ ਦੋ ਦਿਨ ਦੀ ਅਦਾਲਤੀ ਕਾਰਵਾਈ ਤੋਂ ਬਾਅਦ ਇਹ ਫੈਸਲਾ ਸੁਣਾਇਆ ਹੈ।

ਟੈਸਲਾ ਦੇ ਭਾਰਤੀ ਮੂਲ ਦੇ ਸਾਬਕਾ ਮੁਲਾਜ਼ਮ ਖਿਲਾਫ਼ ਧੋਖਾਧੜੀ ਦੇ ਦੋਸ਼ ਆਇਦ

ਨਿਊਯਾਰਕ,13 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਟੈਸਲਾ ਕੰਪਨੀ ਦੇ ਇਕ ਸਾਬਕਾ ਮੁਲਾਜ਼ਮ 32 ਸਾਲਾ ਭਾਰਤੀ ਨਾਗਰਿਕ ’ਤੇ ਅਮਰੀਕੀ ਇਲੈਕਟ੍ਰਿਕ ਕਾਰ ਕੰਪਨੀ ’ਚੋਂ ਫ਼ਰਜ਼ੀ ਵਿੱਤੀ ਦਸਤਾਵੇਜ਼ਾਂ ਰਾਹੀਂ ਇਕ ਸਪਲਾਇਰ ਤੋਂ ਕਿਸੇ ਹੋਰ ਸਪਲਾਇਰ ਨੂੰ ਅਦਾਇਗੀਆਂ ਕਰ ਕੇ 93 ਲੱਖ ਡਾਲਰ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।

ਤੁਲਸੀ ਗਬਾਰਡ ਦੇ ਰਾਸ਼ਟਰਪਤੀ ਚੋਣ ਲੜਨ ਦੇ ਚਰਚੇ

ਵਾਸ਼ਿੰਗਟਨ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਪਤਾ ਚੱਲਿਆ ਹੈ ਕਿ ਅਮਰੀਕੀ ਕਾਂਗਰਸ ਵਿਚ ਦਾਖ਼ਲਾ ਪਾਉਣ ਵਾਲੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ 2020 ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਬਾਰੇ ਸੋਚ ਵਿਚਾਰ ਕਰ ਰਹੀ ਹੈ। ਲੰਘੇ ਸ਼ੁੱਕਰਵਾਰ ਨੂੰ ਲਾਸ ਏਂਜਲਸ ਵਿਚ ਮੈਡਟ੍ਰਾਨਿਕ ਕਾਨਫਰੰਸ ਵਿਚ ਉੱਘੀ ਭਾਰਤੀ-ਅਮਰੀਕੀ ਡਾ. ਸੰਪਤ ਸ਼ਿਵਾਂਗੀ ਨੇ ਹਵਾਈ ਸੀਟ ਤੋਂ ਕਾਂਗਰਸ ਮੈਂਬਰ 37 ਸਾਲਾ ਗਬਾਰਡ ਬਾਰੇ ਕਿਹਾ ਕਿ ਉਹ 2020 ਵਿਚ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਬਣ ਸਕਦੇ ਹਨ

ਸਰਹੱਦ ਟੱਪਣ ਦੇ ਦੋਸ਼ ਹੇਠ 2382 ਭਾਰਤੀ ਅਮਰੀਕੀ ਜੇਲ੍ਹਾਂ ’ਚ ਬੰਦ

ਵਾਸ਼ਿੰਗਟਨ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਗੈਰਕਾਨੂੰਨੀ ਤਰੀਕੇ ਨਾਲ ਸਰਹੱਦ ਟੱਪਣ ਦੇ ਦੋਸ਼ ਹੇਠ 2400 ਭਾਰਤੀ ਅਮਰੀਕਾ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬ ਵਿਚੋਂ ਹਨ। ਉਹ ਇਹ ਕਹਿ ਕੇ ਇਥੇ ਪਨਾਹ ਮੰਗ ਰਹੇ ਹਨ ਕਿ ਉਨ੍ਹਾਂ ਨੂੰ ਭਾਰਤ ਵਿੱਚ ਹਿੰਸਾ ਅਤੇ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਤਰੀ ਅਮਰੀਕਾ ਪੰਜਾਬੀ ਐਸੋਸੀਏਸ਼ਨ (ਨਾਪਾ) ਵੱਲੋਂ ਸੂਚਨਾ ਦੀ ਆਜ਼ਾਦੀ ਐਕਟ ਤਹਿਤ ਹਾਸਲ ਕੀਤੀ ਜਾਣਕਾਰੀ ਤੋਂ ਇਹ ਖੁਲਾਸਾ ਹੋਇਆ ਹੈ।

ਸਿਰੀਸੇਨਾ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਦਸਤਕ

ਕੋਲੰਬੋ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਸ੍ਰੀਲੰਕਾ ਦੀਆਂ ਮੁੱਖ ਸਿਆਸੀਆਂ ਪਾਰਟੀਆਂ ਅਤੇ ਚੋਣ ਕਮਿਸ਼ਨ ਦੇ ਇਕ ਮੈਂਬਰ ਨੇ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੂੰ ਸੁਪਰੀਮ ਕੋਰਟ ਵਿੱਚ ਘੜੀਸਦਿਆਂ ਉਨ੍ਹਾਂ ਦੇ ਸੰਸਦ ਭੰਗ ਕਰਨ ਦੇ ਵਿਵਾਦਤ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਸਿਰੀਸੇਨਾ ਨੇ 9 ਨਵੰਬਰ ਨੂੰ ਸੰਸਦ ਭੰਗ ਕਰ ਕੇ ਅਗਲੇ ਵਰ੍ਹੇ 5 ਜਨਵਰੀ ਨੂੰ ਚੋਣਾਂ ਕਰਾਉਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਉਨ੍ਹਾਂ ਇਹ ਸਪਸ਼ਟ ਹੋਣ ਕਿ 72 ਸਾਲਾ ਮਹਿੰਦਾ ਰਾਜਪਕਸੇ ਕੋਲ ਪ੍ਰਧਾਨ ਮੰਤਰੀ ਬਣੇ ਰਹਿਣ ਲਈ ਸਦਨ ਵਿੱਚ ਲੋੜੀਂਦਾ ਬਹੁਮਤ ਨਹੀਂ ਹੈ ਦੇ ਬਾਅਦ ਕੀਤਾ ਹੈ। ਸਿਰੀਸੇਨਾ ਨੇ 26 ਅਕਤੂਬਰ ਨੂੰ ਰਨੀਲ ਵਿਕਰਮਸਿੰਘੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ ਤੇ ਉਨ੍ਹਾਂ ਦੀ ਥਾਂ ਰਾਜਪਕਸੇ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ।

ਆਤਮਘਾਤੀ ਧਮਾਕੇ ਵਿਚ 6 ਸੁਰੱਖਿਆ ਕਰਮੀ ਹਲਾਕ

ਕਾਬੁਲ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਘੱਟਗਿਣਤੀ ਹਜ਼ਾਰਾ ਭਾਈਚਾਰੇ ’ਤੇ ਹੁੰਦੇ ਤਾਲਿਬਾਨ ਹਮਲਿਆਂ ਖਿਲਾਫ਼ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਨੇੜੇ ਹੋਏ ਆਤਮਘਾਤੀ ਬੰਬ ਹਮਲੇ ਵਿਚ 6 ਸੁਰੱਖਿਆ ਕਰਮੀ ਮਾਰੇ ਗਏ ਹਨ। ਸਿਹਤ ਮੰਤਰਾਲੇ ਦੇ ਤਰਜਮਾਨ ਵਾਹਿਦ ਮਜਰੋਹ ਨੇ ਦੱਸਿਆ ਕਿ ਕਾਬੁਲ ਸ਼ਹਿਰ ਵਿਚ ਹਾਈ ਸਕੂਲ ਦੇ ਸਾਹਮਣੇ ਹੋਏ ਇਸ ਧਮਾਕੇ ਕਾਰਨ ਅੱਠ ਜਣੇ ਜ਼ਖ਼ਮੀ ਹੋ ਗਏ। ਗ੍ਰਹਿ ਮੰਤਰਾਲੇ ਉਪ ਤਰਜਮਾਨ ਨਸਰਤ ਰਹੀਮੀ 

ਤੁਲਸੀ ਗਾਬਾਰਡ ਦੀ 2020 'ਚ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਦੀ ਯੋਜਨਾ

ਵਾਸ਼ਿੰਗਟਨ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਅਮਰੀਕੀ ਕਾਂਗਰਸ ਵਿਚ ਪਹਿਲੀ ਹਿੰਦੂ ਕਾਨੂੰਨਘਾੜੀ ਤੁਲਸੀ ਗਾਬਾਰਡ 2020 ਵਿਚ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ 'ਤੇ ਵਿਚਾਰ ਕਰ ਰਹੀ ਹੈ | ਇਹ ਜਾਣਕਾਰੀ ਉਨ੍ਹਾਂ ਦੇ ਨੇੜਲੇ ਸੂਤਰਾਂ ਨੇ ਦਿੱਤੀ ਹੈ | ਸ਼ੁੱਕਰਵਾਰ ਲਾਸ ਏਾਜਲਸ ਵਿਚ ਮੈਡਟਰਾਨਿਕ ਕਾਨਫਰੰਸ ਵਿਚ ਉੱਘੀ ਭਾਰਤੀ-ਅਮਰੀਕੀ ਡਾਕਟਰ ਸੰਪਤ ਸ਼ਿਵਾਂਗੀ ਨੇ 37 ਸਾਲਾ ਗਾਬਾਰਡ ਦੀ ਜਾਣ ਪਛਾਣ ਕਰਵਾਉਂਦੇ ਹੋਏ ਕਿਹਾ ਕਿ

ਆਸਟ੍ਰੇਲੀਆ 'ਚ ਭਾਰਤੀਆਂ ਦੇ ਇਤਿਹਾਸ ਤੋਂ ਸਾਰਿਆਂ ਨੂੰ ਜਾਗਰੂਕ ਕਰਾਉਣਾ ਸਾਡਾ ਟੀਚਾ-ਲੈਨ ਕੀਨਾ, ਕਰਿਸਟਲ ਜਾਰਡਨ

ਸਿਡਨੀ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਆਸਟ੍ਰੇਲੀਆ 'ਚ ਰਹਿ ਰਹੇ ਲੈਨ ਕੀਨਾਂ ਅਤੇ ਕਰਿਸਟਲ ਜਾਰਡਨ ਪਿਛਲੇ 33 ਸਾਲ ਤੋਂ ਆਸਟ੍ਰੇਲੀਆ ਵਿਚ ਭਾਰਤੀਆਂ ਦੇ ਗਵਾਚੇ ਇਤਿਹਾਸ ਸਬੰਧੀ ਖੋਜ ਕਰਦੇ ਆ ਰਹੇ ਹਨ | ਗੌਰਤਲਬ ਹੈ ਕਿ ਲੈਨ ਅਤੇ ਕਰਿਸਟਲ ਨੇ ਪੰਜ ਕਿਤਾਬਾਂ ਲਿਖੀਆਂ ਹਨ, ਜਿਹੜੀਆਂ ਭਾਰਤੀਆਂ ਦੇ ਆਸਟ੍ਰੇਲੀਆ ਵਿਚ ਪ੍ਰਵਾਸ ਅਤੇ ਵਪਾਰਿਕ ਸਬੰਧਾਂ ਨੂੰ ਦਰਸਾਉਂਦੀਆਂ ਹਨ | ਇਸ ਸਬੰਧੀ ਇਹ ਦੱਸਦੇ ਹੋਏ ਮਾਣ ਮਹਿਸੂਸ ਕਰਦੇ ਹਨ ਤੇ ਸਾਡਾ ਟੀਚਾ ਸੀ ਕਿ ਨਸਲਵਾਦ ਅਤੇ ਹੋਰ ਕੁਰੀਤੀਆਂ ਤੋਂ ਦੂਰ ਹੋ ਕੇ ਭਾਰਤੀ ਆਪਣਾ ਗੌਰਵਮਈ ਇਤਿਹਾਸ ਪੜ੍ਹ ਕੇ ਮਾਣ ਮਹਿਸੂਸ ਕਰਨ | ਇਨ੍ਹਾਂ ਮੁਤਾਬਿਕ 1844 'ਚ ਪਹਿਲਾ ਸਿੱਖ ਆਸਟ੍ਰੇਲੀਆ ਵਿਚ ਪਹੁੰਚਿਆ | ਦੇਬੀ ਸਿੰਘ ਅਤੇ ਉਸ ਦੀ ਪਤਨੀ ਅਤੇ 23 ਹੋਰ ਭਾਰਤੀਆਂ ਨਾਲ ਕੁਇਨਜ਼ਲੈਂਡ ਵਿਚ ਪਹੰੁਚੇ ਸਨ | ਸਿਵਾ ਸਿੱਖ ਜਿੱਥੇ ਹਾਕਰ ਸੀ, ਉੱਥੇ ਉਸ ਨੇ ਆਪਣੀ ਰਿਹਾਇਸ਼ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਰੱਖਿਆ | ਉਹ ਘਰ-ਘਰ ਜਾ ਕੇ ਪਾਠੀ ਦੀ ਸੇਵਾ ਨਿਭਾਉਂਦਾ ਸੀ 

ਯਮਨ 'ਚ ਸਰਕਾਰ ਪੱਖੀ ਲੜਾਕਿਆਂ ਅਤੇ ਬਾਗ਼ੀਆਂ 'ਚ ਖੂਨੀ ਝੜਪ-149 ਮੌਤਾਂ

ਹੋਡੀਡਾ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਯਮਨ ਦੇ ਹੋਡੀਡਾ ਸ਼ਹਿਰ 'ਚ ਸਰਕਾਰ ਪੱਖੀ ਲੜਾਕਿਆਂ ਅਤੇ ਬਾਗ਼ੀਆਂ ਦਰਮਿਆਨ 24 ਘੰਟੇ ਚੱਲੀ ਝੜਪ 'ਚ ਆਮ ਲੋਕਾਂ ਸਣੇ 149 ਲੋਕਾਂ ਦੀ ਮੌਤ ਹੋ ਗਈ ਹੈ | ਸੂਤਰਾਂ ਅਨੁਸਾਰ ਇਸ ਝੜਪ 'ਚ 7 ਆਮ ਨਾਗਰਿਕਾਂ ਦੀ ਮੌਤ ਹੋਈ ਹੈ |

ਕੈਲੀਫ਼ੋਰਨੀਆ ਦੇ ਜੰਗਲ 'ਚ ਲੱਗੀ ਭਿਆਨਕ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 31 ਤੱਕ ਪੁੱਜੀ

ਸਾਨ ਫ੍ਰਾਂਸਿਸਕੋ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਕੈਲੇਫ਼ੋਰਨੀਆ ਦੇ ਜੰਗਲ 'ਚ ਭਿਆਨਕ ਅੱਗ ਲੱਗਣ ਦੀਆਂ ਤਿੰਨ ਘਟਨਾਵਾਂ 'ਚ ਉੱਤਰੀ ਕੈਲੇਫ਼ੋਰਨੀਆ 'ਚ 6 ਮੌਤਾਂ ਹੋਰ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 31 ਤੱਕ ਪੁੱਜ ਗਈ ਹੈ | ਅਧਿਕਾਰੀਆਂ ਨੇ ਕਿਹਾ ਕਿ ਅੱਗ ਦੀ ਵਜ੍ਹਾ ਨਾਲ ਅਮਰੀਕੀ ਰਾਜ ਦੇ 3 ਲੱਖ ਤੋਂ ਵੀ ਜਿਆਦਾ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ | ਰਿਪੋਰਟ ਮੁਤਾਬਕ 29 ਲੋਕਾਂ ਦੀ ਮੌਤ ਉੱਤਰੀ ਕੈਲੇਫ਼ੋਰਨੀਆ ਦੇ ਕੈਂਪ ਫ਼ਾਇਰ 'ਚ ਤੇ ਦੋ ਲੋਕਾਂ ਦੀ ਮੌਤ ਦੱਖਣੀ ਕੈਲੇਫੋਰਨੀਆ ਦੇ ਵੁਲਸੀ ਫ਼ਾਇਰ 'ਚ ਹੋਈ ਹੈ 

ਸਿਆਟਲ ਦੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ 'ਚ ਬਾਬਾ ਨਾਮਦੇਵ ਦਾ ਜਨਮ ਦਿਹਾੜਾ ਤੇ ਮੈਡੀਕਲ ਕੈਂਪ

ਸਿਆਟਲ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਾਬਾ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੁੁਰੂ ਨਾਨਕ ਸਿੱਖ ਟੈਂਪਲ ਮੈਰੀਸਵੈਲ ਵਿਚ ਮੈਡੀਕਲ ਕੈਂਪ ਗੁਰਬਿੰਦਰ ਸਿੰਘ ਰਿੰਪੀ ਧਾਲੀਵਾਲ ਤੇ ਬਾਬਾ ਪਰਮਿੰਦਰ ਕੌਰ ਦੀ ਦੇਖ-ਰੇਖ ਵਿਚ ਲਗਾਇਆ ਗਿਆ, ਜਿੱਥੇ 90 ਤੋਂ ਵੱਧ ਲੋਕਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਲੋੜਵੰਦਾਂ ਦੇ ਇੰਸ਼ੋਰੈਂਸ ਕਾਰਡ ਬਣਾਏ ਗਏ | ਕਮਿਊਨਿਟੀ ਹੈਲਥ ਸੈਂਟਰ ਸਨੋਸੋਮਿਸ ਕਾਊਾਟੀ ਵਲੋਂ ਬੜੀ ਲਗਨ ਨਾਲ ਸੇਵਾ ਨਿਭਾਈ ਗਈ |

ਬਰੈਂਪਟਨ ਸਿਟੀ ਹਾਲ 'ਚ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਟੋਰਾਂਟੋਂ,12 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਨਵੰਬਰ ਮਹੀਨੇ ਨੂੰ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਕੇ ਮਨਾਇਆ ਜਾ ਰਿਹਾ ਹੈ ਤੇ ਇੱਥੋਂ ਦੇ ਵੱਖ-ਵੱਖ ਸ਼ਹਿਰਾਂ ਵਿਚ ਸ਼ਹੀਦਾਂ ਦੀ ਯਾਦ 'ਚ ਸਮਾਗਮ ਹੋ ਰਹੇ ਹਨ ਜਿਥੇ ਵੱਖ-ਵੱਖ ਸ਼ਹਿਰਾਂ ਦੇ ਪ੍ਰਸ਼ਾਸਨ ਵਲੋਂ ਸ਼ਹੀਦਾਂ ਦੀਆਂ ਕਬਰਾਂ 'ਤੇ ਜਾ ਕੇ ਸਨਮਾਨ ਅਤੇ ਸਤਿਕਾਰਤ ਸਮਾਗਮ ਕਰਵਾਏ ਜਾ ਰਹੇ ਹਨ | ਗੋਲਫ਼ ਸ਼ਹਿਰ ਦੀਆਂ ਵੁੱਡਲਾਅਨ ਕਬਰਾਂ ਸਮੇਤ ਵੱਖ-ਵੱਖ ਸ਼ਹਿਰਾਂ 'ਚ ਵੀ ਸਮਾਗਮ ਹੋਏ ਅਤੇ ਬਰੈਂਪਟਨ ਸ਼ਹਿਰ ਵਲੋਂ ਬਰੈਂਪਟਨ ਸਿਟੀ ਹਾਲ ਵਿਚ ਕਰਵਾਏ ਸਮਾਗਮ ਦੌਰਾਨ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉੱਥੇ ਹੀ ਇਨ੍ਹਾਂ ਨੂੰ ਜੰਗ ਦੇ ਹੀਰੋ ਵੀ ਕਿਹਾ ਗਿਆ ਅਤੇ ਉਨ੍ਹਾਂ ਦੀ ਯਾਦ 'ਚ 11 ਨਵੰਬਰ ਨੂੰ ਗਿਆਰਾਂ ਵਜੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਵੀ ਦਿੱਤੀ ਗਈ | 

ਕੈਲੀਫੋਰਨੀਆ 'ਚ ਅੱਗ ਲੱਗਣ ਕਾਰਨ ਮੌਤਾਂ ਦੀ ਗਿਣਤੀ 23 ਹੋਈ

ਕੈਲੀਫੋਰਨੀਆ,11 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਅੱਗ ਕਾਰਨ ਹੁਣ ਤੱਕ ਸੈਂਕੜੇ ਵਾਹਨਾਂ, ਘਰਾਂ ਅਤੇ ਸਰਕਾਰੀ ਦਫ਼ਤਰਾਂ ਸਮੇਤ ਸੜਨ ਤੋਂ ਇਲਾਵਾ ਹੁਣ ਤੱਕ ਘੱਟ ਤੋਂ ਘੱਟ 23 ਲੋਕ ਮਾਰੇ ਗਏ ਹਨ¢ ਕੈਲੀਫੋਰਨੀਆ ਦੇ ਫਾਇਰ ਬਿ੍ਗੇਡ ਅਧਿਕਾਰੀਆਂ ਨੇ ਦੱਸਿਆ ਕਿ ਸਨਿਚਰਵਾਰ ਨੂੰ 14 ਹੋਰ ਲਾਸ਼ਾਂ ਦੀ ਸ਼ਨਾਖਤ ਕੀਤੀ ਗਈ ਹੈ | ਚਾਰ ਵਿਆਕਤੀ ਬੋਕੁਲਿਕ ਟਾਊਨ ਆਫ਼ ਪੈਰਾਡਾਇਜ 'ਚ ਆਪਣੀਆਂ ਕਾਰਾਂ ਕੋਲ ਮਿ੍ਤਕ ਪਾਏ ਗਏ ਸਨ, ਜੋ ਕਿ ਕੈਲੀਫੋਰਨੀਆ 'ਚ ਆਉਂਦੇ ਹਨ, ਜੋ ਬੂਟੀ ਕਾਉਂਟੀ ਸ਼ੈਰਿਫ ਦੇ ਦਫ਼ਤਰ ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ¢ ਤਿੰਨ ਹੋਰ ਲਾਸ਼ਾਂ ਘਰੋਂ ਬਾਹਰ ਅਤੇ ਇਕ ਹੋਰ ਦੂਸਰੇ ਘਰ ਦੇ ਅੰਦਰ ਲੱਭੀਆਂ ਜਿੱਥੇ ਜੰਗਲ ਦੀ ਅੱਗ ਦਾ ਅਸਰ ਸੀ |

ਮੈਲਬੌਰਨ ਘਟਨਾ: ਹਮਲਾਵਰ ਆਈ.ਐਸ. ਆਈ. ਐਸ. ਤੋਂ ਪ੍ਰੇਰਿਤ ਸੀ-ਸਰਕਾਰ

ਮੈਲਬੌਰਨ,11 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸੋਮਾਲੀਆ ਮੂਲ ਦੇ ਹਮਲਾਵਰ ਜਿਸ ਨੇ ਬੀਤੇ ਕੁਝ ਦਿਨ ਪਹਿਲਾਂ ਮੈਲਬੌਰਨ ਦੀ ਇਕ ਭੀੜ ਵਾਲੀ ਸੜਕ 'ਤੇ ਤਿੰਨ ਲੋਕਾਂ 'ਤੇ ਚਾਕੂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ | ਹਮਲਾਵਰ ਨੇ ਕਾਰ ਨੂੰ ਅੱਗ ਲਗਾ ਦਿੱਤੀ ਸੀ | ਇਸ ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ | ਪੁਲਿਸ ਦੀ ਗੋਲੀ ਲੱਗਣ ਕਰਕੇ ਹਮਲਾਵਰ ਦੀ ਬਾਅਦ 'ਚ ਹਸਪਤਾਲ 'ਚ ਇਲਾਜ ਅਧੀਨ ਮੌਤ ਹੋ ਗਈ ਸੀ | ਹੁਣ ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਹਮਲਾਵਰ ਦੇ ਇਸਲਾਮਿਕ ਸਟੇਟ ਨਾਲ ਸਿੱਧੇ ਸਬੰਧੀ ਨਹੀਂ ਸਨ, ਬਲਕਿ ਉਹ ਆਈ.ਐਸ.ਆਈ.ਐਸ. ਤੋਂ ਪ੍ਰੇਰਿਤ ਸੀ | 31 ਸਾਲਾ ਹਸਨ ਖਲੀਫ਼ ਸਾਇਰ ਗੈਸ ਦੀਆਂ ਬੋਤਲਾਂ ਨਾਲ ਭਰੀ ਗੱਡੀ ਚਲਾ ਰਿਹਾ ਸੀ |

ਯਾਦਗਾਰ ਬਣੀ ਐਡੀਲੇਡ ਦੀ ਦੀਵਾਲੀ, ਇਕ ਹਜ਼ਾਰ ਤੋਂ ਵੱਧ ਮਠਿਆਈ ਦੇ ਪਕਵਾਨ ਤਿਆਰ ਕੀਤੇ

ਐਡੀਲੇਡ,,11 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਐਡੀਲੇਡ ਬੀ. ਏ. ਪੀ. ਐਸ. ਦੇ ਸੁੰਦਰ ਮੰਦਰ ਗ੍ਰੀਨ ਫੀਲਡ 'ਚ ਮਨਾਏ ਦੀਵਾਲੀ ਦੇ ਤਿਉਹਾਰ 'ਚ ਸ਼ਰਧਾਲੂਆਂ ਨੇ ਵੱਡੇ ਪੱਧਰ 'ਤੇ ਹਾਜ਼ਰੀਆਂ ਭਰੀਆਂ | ਦੀਵਾਲੀ ਦੇ ਤਿਉਹਾਰ ਉਪਰੰਤ ਨਵੇਂ ਸਾਲ ਦੀ ਆਮਦ 'ਤੇ ਵੱਖ-ਵੱਖ ਥਾਵਾਂ ਤੋਂ ਸਾਧੂ ਪਹੁੰਚੇ | ਸ਼ਰਧਾਲੂ ਸੰਗਤਾਂ ਵਲੋਂ ਸ਼ੁੱਭ ਅਵਸਰ 'ਤੇ ਸਾਧੂ ਸ੍ਰੀ ਵਲੋਂ ਸੰਗਤਾਂ ਨੂੰ ਤਿਉਹਾਰ ਤੇ ਨਵੇਂ ਸਾਲ ਦੀ ਆਮਦ 'ਤੇ ਵਧਾਈਆਂ ਦਿੰਦੇ ਹੋਏ ਕਿਹਾ ਕਿ ਨਵਾਂ ਸਾਲ ਸਭਨਾਂ ਲਈ ਖੁਸ਼ੀਆਂ ਭਰਿਆ ਹੋਵੇ |

ਸਿੱਖ ਕਿਸਾਨ ਨੇ 'ਕੈਨੇਡਾ ਐਗਰੀਕਲਚਰ ਹਾਲ ਆਫ਼ ਫੇਮ' 'ਚ ਨਾਂਅ ਦਰਜ ਕਰਾਇਆ

ਟੋਰਾਂਟੋ,11 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕੈਨੇਡਾ ਦੇ ਸਭ ਤੋਂ ਵੱਡੇ ਕਰੌਾਦਾ ਉਤਪਾਦਕ ਸਿੱਖ ਕਿਸਾਨ ਨੇ 'ਕੈਨੇਡਾਈ ਐਗਰੀਕਲਚਰ ਹਾਲ ਆਫ਼ ਫੇਮ' 'ਚ ਨਾਂਅ ਦਰਜ ਕਰਵਾ ਕੇ ਇਤਿਹਾਸ ਰਚਿਆ ਹੈ | ਬਿ੍ਟਿਸ਼ ਕੋਲੰਬੀਆ ਦੇ ਪੀਟਰ ਢਿੱਲੋਂ ਘੱਟ ਗਿਣਤੀ ਭਾਈਚਾਰੇ ਦੇ ਪਹਿਲੇ ਵਿਅਕਤੀ ਹਨ, ਜੋ ਕਿ੍ਸ਼ੀ ਅਤੇ ਕ੍ਰਿਸ਼ੀ ਖਾਧ ਕਿੱਤੇ 'ਚ ਆਪਣੀ ਛਾਪ ਛੱਡਣ ਦੇ ਨਾਲ ਕੈਨੇਡਾ ਦੀਆਂ ਮਹਾਨ ਸ਼ਖਸੀਅਤਾਂ ਦੀ ਸੂਚੀ 'ਚ ਸ਼ਾਮਿਲ ਹੋ ਗਏ ਹਨ | ਢਿੱਲੋਂ ਵਰਤਮਾਨ 'ਚ ਓਸ਼ੀਅਨ ਸਪ੍ਰੇ ਦੇ ਪ੍ਰਧਾਨ ਹਨ |

ਹੈਰੀ ਸੰਧੂ ਐਨਾਹੀਮ 'ਚ ਪਹਿਲੇ ਅਮਰੀਕਨ ਸਿੱਖ ਮੇਅਰ ਚੁਣੇ ਗਏ

ਕੈਲੀਫੋਰਨੀਆ,11 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਦੱਖਣੀ ਕੈਲੀਫੋਰਨੀਆ 'ਚ ਪੈਂਦੇ ਏਨਾਹੀਮ ਸ਼ਹਿਰ ਨੇ ਉਸ ਵੇਲੇ ਇਤਿਹਾਸ ਸਿਰਜਿਆ ਜਦੋਂ ਪਹਿਲੀ ਵਾਰ ਇਕ ਸਿੱਖ ਹੈਰੀ ਸਿੱਧੂ ਨੂੰ ਵੋਟਾਂ 'ਚ ਪੂਰਨ ਬਹੁਮਤ ਦੇ ਕੇ ਨਵਾਂ ਪ੍ਰਮਾਣਿਤ ਮੇਅਰ ਚੁਣ ਲਿਆ ਗਿਆ | ਸਿੱਧੂ ਨੇ ਲਗਪਗ 40 ਫੀਸਦੀ ਵੋਟਾਂ ਨਾਲ ਅੱਠ ਉਮੀਦਵਾਰਾਂ ਨੂੰ ਹਰਾਇਆ ਤੇ ਇਸ ਸ਼ਹਿਰ ਦਾ ਪਹਿਲਾ ਪੰਜਾਬੀ ਸਿੱਖ ਮੇਅਰ ਬਣਿਆ | ਹੈਰੀ ਸਿੰਘ ਸਿੱਧੂ ਨੇ ਜਿੱਤਣ ਤੋਂ ਬਾਅਦ ਕਿਹਾ ਕਿ ਮੈਂ ਆਪਣੇ ਪਰਿਵਾਰ, ਮੇਰੇ ਸਮਰਥਕਾਂ ਅਤੇ ਸਭ ਤੋਂ ਮਹੱਤਵਪੂਰਨ, ਐਨਾਹੀਮ ਕਮਿਊਨਿਟੀ ਨੂੰ ਆਪਣਾ ਵੋਟ ਦੇਣ 'ਤੇ ਸਮਾਂ ਦੇਣ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ | ਮੈਂ ਅਤੇ ਐਨਾਹੀਮ ਦੇ ਭਵਿੱਖ ਲਈ ਅਸੀਂ ਜੋ ਕੁਝ ਵੀ ਕਰ ਸਕਦੇ ਹਾਂ ਇਕੱਠੇ ਸਾਂਝੇ ਤੌਰ 'ਤੇ ਕਰ ਸਕਦੇ ਹਾਂ, ਸਿੱਧੂ ਨੇ ਆਪਣੀ ਜਿੱਤ ਦੇ ਭਾਸ਼ਣ 'ਚ ਕਿਹਾ ਕਿ ਮੈਂ ਆਪਣੇ ਸ਼ਹਿਰ ਨੂੰ ਇਕ ਵਾਰ ਫਿਰ ਇਕਜੁੱਟ ਕਰਨ 'ਚ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ | ਐਨਹਾਈਮ ਨੂੰ ਵਧਣ-ਫੁੱਲਣ ਲਈ ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ

ਸਿਡਨੀ ਦੀ ਇਕ ਸ਼ਾਮ 'ਅਫ਼ਜ਼ਲ ਸਾਹਿਰ' ਦੇ ਨਾਂਅ

ਸਿਡਨੀ,11 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਮਸ਼ਹੂਰ ਸ਼ਾਇਰ ਅਤੇ ਚੇਤਨਾਵਾਦੀ ਅਫਜ਼ਲ ਸਾਹਿਰ ਇਨ੍ਹੀਂ ਦਿਨੀਂ ਆਸਟ੍ਰੇਲੀਆ ਫੇਰੀ 'ਤੇ ਹਨ | ਰਣਜੋਧ ਸਿੰਘ, ਗੌਤਮ ਕਪਿਲ ਅਤੇ ਹਾਂਜੀ ਦੀ ਪੂਰੀ ਟੀਮ ਵਲੋਂ ਸਿਡਨੀ ਵਿਖੇ ਅਫਜ਼ਲ ਸਾਹਿਰ ਦੇ ਨਾਂਅ ਇਕ ਸ਼ਾਮ ਰੱਖੀ | ਇਸ ਸ਼ਾਮ ਵਿਚ ਸਿਡਨੀ ਦੇ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਨੇ ਵਿਸ਼ੇਸ਼ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੁਰਆਤ ਕੁਲਜੀਤ ਸੰਧੂ ਨੇ ਸ਼ਿਵ ਕੁਮਾਰ ਬਟਾਲਵੀ ਦੇ ਕਲਾਮ ਨਾਲ ਕੀਤੀ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067303825
Copyright © 2018, Panjabi Times. All rights reserved. Website Designed by Mozart Infotech