ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਅਜੇ ਸਭ ਖ਼ਤਮ ਨਹੀਂ ਹੋਇਆ-ਸੋਨਾਲੀ

July 11, 2018 04:12 PM

ਨਿਊਯਾਰਕ,10 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਕੈਂਸਰ ਨਾਲ ਜੰਗ ਲੜ ਰਹੀ ਸੋਨਾਲੀ ਬੇਂਦਰੇ ਨੇ ਇਸ ਬਿਮਾਰੀ ਦੇ ਖ਼ੁਲਾਸੇ ਤੋਂ ਬਾਅਦ ਪਹਿਲੀ ਵਾਰ ਆਪਣੀ ਨਵੀਂ ਦਿੱਖ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ | ਸੋਨਾਲੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਵੀਂ ਦਿੱਖ ਦੇ ਨਾਲ-ਨਾਲ ਇਕ ਵੀਡੀਓ ਵੀ ਸਾਂਝੀ ਕੀਤੀ ਹੈ ਅਤੇ ਇਸ ਵੀਡੀਓ 'ਚ ਉਸ ਦਾ ਪਤੀ ਵੀ ਉਸ ਦੇ ਨਾਲ ਹੈ | ਸੋਸ਼ਲ ਮੀਡੀਆ 'ਤੇ ਇਸ ਵੀਡੀਓ ਸਬੰਧੀ ਬਾਲੀਵੁੱਡ ਦੇ ਕਾਫ਼ੀ ਸਿਤਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ ਅਤੇ ਸੋਨਾਲੀ ਨੂੰ ਇਕ ਮਜ਼ਬੂਤ ਔਰਤ ਦੱਸਦਿਆਂ ਉਸ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ | ਇਹ ਵੀਡੀਓ ਸਾਂਝੀ ਕਰਦਿਆਂ ਸੋਨਾਲੀ ਨੇ ਲਿਖਿਆ ਕਿ ਉਹ ਸਿਰਫ਼ ਉਮੀਦ ਕਰ ਸਕਦੀ ਹੈ ਕਿ ਇਹ ਤੁਹਾਨੂੰ ਯਾਦ ਦਿਵਾਉਂਦਾ ਰਹੇਗਾ ਕਿ ਅਜੇ ਸਭ ਕੁਝ ਖ਼ਤਮ ਨਹੀਂ ਹੋਇਆ ਹੈ | ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸੋਨਾਲੀ ਨੇ ਟਵੀਟ ਕਰਦਿਆਂ ਖ਼ੁਦ ਨੂੰ ਹਾਈ ਗੇ੍ਰਡ ਕੈਂਸਰ ਹੋਣ ਦਾ ਖ਼ੁਲਾਸਾ ਕੀਤਾ ਸੀ ਅਤੇ ਹੁਣ ਉਹ ਨਿਊਯਾਰਕ 'ਚ ਆਪਣਾ ਇਲਾਜ ਕਰਵਾ ਰਹੀ ਹੈ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਅਫ਼ਗਾਨ ਸੰਸਦੀ ਚੋਣਾਂ ਲਈ ਵੋਟਾਂ ਦਾ ਅਮਲ ਸ਼ੁਰੂ

ਕਾਬੁਲ,20 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਅਫ਼ਗਾਨਿਸਤਾਨ ਦੀਆਂ ਸੰਸਦੀ ਚੋਣਾਂ ਲਈ ਅੱਜ ਦੇਸ਼ ਭਰ ਵਿੱਚ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਗਿਆ ਹੈ। ਤਾਲਿਬਾਨ ਵੱਲੋਂ ਦਿੱਤੀ ਗਈਆਂ ਧਮਕੀਆਂ ਦੇ ਮੱਦੇਨਜ਼ਰ ਸਾਵਧਾਨੀ ਵਜੋਂ ਦਸ ਹਜ਼ਾਰ ਤੋਂ ਵੱਧ ਸੁਰੱਖਿਆ ਜਵਾਨ ਦੇਸ਼ ਭਰ ਵਿੱਚ ਤਾਇਨਾਤ ਕੀਤੇ ਗਏ ਹਨ।

ਇਸਤੰਬੁਲ ਦੇ ਸਾਊਦੀ ਦੂਤਾਵਾਸ ਵਿਚ ਹੀ ਹੋਈ ਪੱਤਰਕਾਰ ਖਸ਼ੋਗ਼ੀ ਦੀ ਮੌਤ

ਰਿਆਧ/ਵਾਸ਼ਿੰਗਟਨ,20 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਸਾਊਦੀ ਅਰਬ ਨੇ ਸ਼ਨਿਚਰਵਾਰ ਨੂੰ ਸਵੀਕਾਰ ਕਰ ਲਿਆ ਕਿ ਸਾਊਦੀ ਸ਼ਾਸਨ ਦੇ ਆਲੋਚਕ ਤੇ ਪੱਤਰਕਾਰ ਜਮਾਲ ਖਸ਼ੋਗ਼ੀ ਇਸਤੰਬੁਲ ਵਿਚ ਉਨ੍ਹਾਂ ਦੇ ਹੀ ਦੂਤਾਵਾਸ ਵਿਚ ਮਾਰਿਆ ਗਿਆ ਹੈ। ਸਾਊਦੀ ਅਰਬ ਨੇ ਇਹ ਮੰਨਣ ਵਿਚ ਦੋ ਹਫ਼ਤੇ ਤੋਂ ਵੀ ਜ਼ਿਆਦਾ ਸਮਾਂ ਲਿਆ ਕਿ ਪੱਤਰਕਾਰ ਸਾਊਦੀ ਅਧਿਕਾਰੀਆਂ ਹੱਥੋਂ ਹੀ ‘ਬਹਿਸ ਮਗਰੋਂ ਹੋਈ ਹੱਥੋਪਾਈ’ ਵਿਚ ਮਾਰਿਆ ਗਿਆ ਹੈ ਤੇ ਗਲਫ਼ ਅਥਾਰਿਟੀ ਨੇ

ਵੈਂਟਵਰਥ ਜ਼ਿਮਨੀ ਚੋਣ ’ਚ ਆਜ਼ਾਦ ਉਮੀਦਵਾਰ ਕੈਰਨ ਫੇਲਪਸ ਜੇਤੂ

ਸਿਡਨੀ,20 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਮੂਲ ਦੇ ਆਸਟਰੇਲਿਆਈ ਨਾਗਰਿਕ ਦੇਵ ਸ਼ਰਮਾ ਸੰਘੀ ਪਾਰਲੀਮੈਂਟ ਦੀ ਜ਼ਿਮਨੀ ਚੋਣ ਹਾਰ ਗਏ ਹਨ। ਉਹ ਹੁਕਮਰਾਨ ਲਿਬਰਲ-ਨੈਸ਼ਨਲ ਕੁਲੀਸ਼ਨ ਪਾਰਟੀ ਦੇ ਉਮੀਦਵਾਰ ਸਨ ਤੇ ‘ਵੈਂਟਵਰਥ’ ਸੰਘੀ ਹਲਕੇ ਤੋਂ ਚੋਣ ਲੜ ਰਹੇ ਸਨ। ਇਹ ਸੀਟ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਵੱਲੋਂ ਅਸਤੀਫ਼ਾ ਦੇਣ ਬਾਅਦ ਖਾਲੀ ਹੋ ਗਈ ਸੀ। ਇੱਥੋਂ ਹੁਣ ਆਜ਼ਾਦ ਉਮੀਦਵਾਰ ਡਾ. ਕੈਰਨ ਫੇਲਪਸ ਚੋਣ ਜਿੱਤੇ ਹਨ।

ਧਮਾਕਿਆਂ ’ਚ ਚਾਰ ਹਲਾਕ; 78 ਜ਼ਖ਼ਮੀ

ਕਾਬੁਲ,20 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਅਫ਼ਗਾਨ ਚੋਣਾਂ ਦੌਰਾਨ ਤਾਲਿਬਾਨ ਵੱਲੋਂ ਵੱਖ ਵੱਖ ਪੋਲਿੰਗ ਕੇਂਦਰਾਂ ’ਤੇ ਧਮਾਕੇ ਕੀਤੇ ਗਏ। ਸਿਹਤ ਮੰਤਰਾਲੇ ਦੇ ਬੁਲਾਰੇ ਮੁਹਿਬੁੱਲ੍ਹਾ ਜ਼ੀਰ ਨੇ ਕਿਹਾ ਕਿ ਤਾਲਿਬਾਨ ਵੱਲੋਂ ਕੀਤੇ ਗਏ ਹਮਲੇ ’ਚ ਤਕਰੀਬਨ ਚਾਰ ਵਿਅਕਤੀਆਂ ਦੀ

ਹਰ ਚਾਰ ਐੱਚ-1ਬੀ ਵੀਜ਼ਾਧਾਰਕਾਂ ਪਿੱਛੇ ਤਿੰਨ ਭਾਰਤੀ ਨਾਗਰਿਕ

ਵਾਸ਼ਿੰਗਟਨ,20 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਇਕ ਰਿਪੋਰਟ ਮੁਤਾਬਕ ਅਮਰੀਕਾ ਵਿਚ ਐੱਚ-1ਬੀ ਵੀਜ਼ਾ ਤਹਿਤ ਕਾਰਜਸ਼ੀਲ ਹਰ ਚਾਰ ਵਿਅਕਤੀਆਂ ਵਿਚੋਂ ਤਿੰਨ ਭਾਰਤੀ ਹਨ। ਅਮਰੀਕੀ ਨਾਗਰਿਕਤਾ ਤੇ ਆਵਾਸ ਸਰਵਿਸ ਦੇ ਅੰਕੜਿਆਂ ਮੁਤਾਬਕ 4,19,637

550 ਸਾਲਾ ਪ੍ਰਕਾਸ਼ ਪੁਰਬ 'ਤੇ ਅਮਰੀਕਾ ਤੇ ਕੈਨੇਡਾ 'ਚ ਦਿਖਾਈ ਜਾਵੇਗੀ ਡਾਕੂਮੈਂਟਰੀ ਫ਼ਿਲਮ

ਸਿਆਟਲ, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ 'ਚ ਸਿੱਖਾਂ ਦੀ ਪਛਾਣ ਨੂੰ ਲੈ ਕੇ ਵੱਡੇ ਪੱਧਰ 'ਤੇ ਟੀ. ਵੀ. ਤੇ ਸੋਸ਼ਲ ਮੀਡੀਏ ਜ਼ਰੀਏ ਅਮਰੀਕਨਾਂ ਨੂੰ ਸਿੱਖਾਂ ਦੀ ਪਛਾਣ ਬਾਰੇ ਦੱਸ ਚੁੱਕੀ 'ਨੈਸ਼ਨਲ ਸਿੱਖ ਕੰਪੇਨ' ਸੰਸਥਾ ਵਲੋਂ ਦੁਨੀਆ ਭਰ ਦੇ ਤੇ ਖ਼ਾਸ ਕਰ ਕੇ ਅਮਰੀਕਾ ਤੇ ਗ਼ੈਰ-ਸਿੱਖਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਦੱਸਣ ਲਈ ਤਕਰੀਬਨ ਸਾਡੇ ਚਾਰ ਲੱਖ ਡਾਲਰ ਦੀ ਲਾਗਤ ਨਾਲ ਇਕ ਡਾਕੂਮੈਂਟਰੀ ਫ਼ਿਲਮ ਹਾਲੀਵੁੱਡ ਦੀ ਬਹੁਤ ਵੱਡੀ ਕੰਪਨੀ ਵਲੋਂ ਬਣਾਈ ਜਾ ਰਹੀ ਹੈ |

ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਵਿਰੁੱਧ ਆਈ. ਟੀ. ਕੰਪਨੀਆਂ ਵਲੋਂ ਮੁਕੱਦਮਾ

ਸਿਆਟਲ, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  1000 ਤੋਂ ਵੱਧ ਛੋਟੀਆਂ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੇ ਸੂਚਨਾ ਤਕਨਾਲੋਜੀ ਖ਼ੇਤਰ ਦੇ ਇਕ ਸਮੂਹ ਨੇ ਅਮਰੀਕਾ ਦੀ ਇੰਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ | ਇਹ ਮੁਕੱਦਮਾ ਤਿੰਨ ਸਾਲ ਤੋਂ ਘੱਟ ਮਿਆਦ ਲਈ ਐਚ-1 ਬੀ ਵੀਜ਼ਾ ਜਾਰੀ ਕਰਨ ਨੂੰ ਲੈ ਕੇ ਕੀਤਾ ਹੈ | ਆਮ ਤੌਰ 'ਤੇ ਐਚ-1 ਬੀ ਵੀਜ਼ਾ 3 ਸਾਲ 6 ਮਹੀਨੇ ਲਈ ਦਿੱਤਾ ਜਾਂਦਾ ਹੈ ਅਤੇ ਇਹ ਗ਼ੈਰ-ਅਪ੍ਰਵਾਸੀ ਵੀਜ਼ਾ ਹੁੰਦਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਦੇਣ ਦੀ ਇਜ਼ਾਜਤ ਦਿੰਦਾ ਹੈ |

ਰਾਜਕੁਮਾਰ ਹੈਰੀ ਤੇ ਮੇਗਨ ਦਾ ਸਿਡਨੀ 'ਚ ਭਰਵਾਂ ਸਵਾਗਤ

ਸਿਡਨੀ, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਸ਼ਾਹੀ ਖ਼ਾਨਦਾਨ ਤੋਂ ਰਾਜ ਕੁਮਾਰ ਹੈਰੀ ਅਤੇ ਉਸ ਦੀ ਪਤਨੀ ਮੇਗਨ ਇਨ੍ਹੀਂ ਦਿਨੀਂ ਸਿਡਨੀ ਵਿਚ ਹਨ | ਇਥੇ ਗੌਰਤਲਬ ਹੈ ਕਿ ਵਿਆਹ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਇਕੱਠਿਆਂ ਦੀ ਆਸਟ੍ਰੇਲੀਆ ਫੇਰੀ ਹੈ | 16 ਤਰੀਕ ਤੋਂ ਉਨ੍ਹਾਂ ਵੱਖ-ਵੱਖ ਥਾਵਾਂ 'ਤੇ ਵਿਚਰਨਾ ਸ਼ੁਰੂ ਕੀਤਾ ਹੈ | ਓਪਰਾ ਹਾਊਸ ਤੋਂ ਉਨ੍ਹਾਂ ਦਾ ਇਹ ਸਫ਼ਰ ਸ਼ੁਰੂ ਹੁੰਦਾ ਹੈ | 17 ਅਕਤੂਬਰ ਨੂੰ ਉਹ ਸੋਕਾ ਪੀੜਤ ਕਿਸਾਨਾਂ ਨੂੰ ਮਿਲੇ |

ਅਜਿਹਾ ਲੱਗਦਾ ਹੈ ਕਿ ਖਸ਼ੋਗੀ ਹੁਣ ਜਿਉਂਦਾ ਨਹੀਂ ਹੈ-ਟਰੰਪ

ਵਾਸ਼ਿੰਗਟਨ, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  -ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਸਾਊਦੀ ਅਰਬ ਦਾ ਲਾਪਤਾ ਪੱਤਰਕਾਰ ਜਮਾਲ ਖਸ਼ੋਗੀ ਹੁਣ ਜਿਉਂਦਾ ਨਹੀਂ ਹੈ |

ਇਮਰਾਨ ਖ਼ਾਨ ਸਾਊਦੀ ਨਿਵੇਸ਼ ਕਾਨਫ਼ਰੰਸ ’ਚ ਹਿੱਸਾ ਲੈਣਗੇ

ਇਸਲਾਮਾਬਾਦ:, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਾਊਦੀ ਅਰਬ ਵਿਚ ਹੋਣ ਵਾਲੀ ਉੱਚ ਪੱਧਰੀ ਨਿਵੇਸ਼ ਕਾਨਫ਼ਰੰਸ ਵਿਚ ਹਿੱਸਾ ਲੈਣਗੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਮੁਤਾਬਕ ਅਗਲੇ ਹਫ਼ਤੇ ਹੋਣ ਵਾਲੀ ਕਾਨਫ਼ਰੰਸ ਵਿਚ ਪ੍ਰਧਾਨ ਮੰਤਰੀ ਹਿੱਸਾ ਲੈਣਗੇ।

ਸੀਤਾਰਾਮਨ ਵੱਲੋਂ ਆਸੀਆਨ ਰੱਖਿਆ ਮੰਤਰੀਆਂ ਨਾਲ ਮੁਲਾਕਾਤ

ਸਿੰਗਾਪੁਰ, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਆਸੀਆਨ ਮੁਲਕਾਂ ਦੇ ਰੱਖਿਆ ਮੰਤਰੀਆਂ ਦੇ ਸਿਖ਼ਰ ਸੰਮੇਲਨ ਦੌਰਾਨ ਸ਼ੁੱਕਰਵਾਰ ਨੂੰ ਭਾਰਤੀ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਆਪਣੇ ਹਮਰੁਤਬਾ ਮੰਤਰੀਆਂ ਤੇ ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਜ਼ ਨਾਲ ਮੁਲਾਕਾਤ ਕੀਤੀ। ਸਿੰਗਾਪੁਰ ਦੀ ਮੇਜ਼ਬਾਨੀ ਵਾਲੇ ਸੰਮੇਲਨ ਵਿਚ ਆਸੀਆਨ ਮੁਲਕਾਂ ਦੇ ਰੱਖਿਆ ਮੰਤਰੀ ਦੇ ਨਾਲ-ਨਾਲ ਆਸਟਰੇਲੀਆ, ਚੀਨ, ਜਪਾਨ, ਨਿਊਜ਼ੀਲੈਂਡ, ਦੱਖਣੀ ਕੋਰੀਆ, ਰੂਸ ਤੇ ਅਮਰੀਕਾ ਦੇ ਮੰਤਰੀ ਵੀ ਹਿੱਸਾ ਲੈ ਰਹੇ ਹਨ। ਇਸ ਸੰਮੇਲਨ ਵਿਚ ਇਲਾਕਾਈ ਰੱਖਿਆ ਤਾਣੇ-ਬਾਣੇ ਤੇ ਖੇਤਰੀ ਕੂਟਨੀਤੀ ’ਤੇ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਐਸ-400 ਮਿਜ਼ਾਈਲਾਂ ਦੀ ਖਰੀਦ ਨਾਲ ਵਧੇਗੀ ਅਸਥਿਰਤਾ: ਪਾਕਿ

ਇਸਲਾਮਾਬਾਦ, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਨੇ ਅੱਜ ਕਿਹਾ ਕਿ ਭਾਰਤ ਵੱਲੋਂ ਰੂਸ ਤੋਂ ਐਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਕੀਤੀ ਖਰੀਦ ਖ਼ਿੱਤੇ ਨੂੰ ਹੋਰ ਅਸਥਿਰ ਕਰ ਦੇਵੇਗੀ ਤੇ ਇਸ ਨਾਲ ਹਥਿਆਰਾਂ ਦੀ ਖਰੀਦ ਦੀ ਦੌੜ ਨੂੰ ਹੁਲਾਰਾ ਮਿਲੇਗਾ।

ਅਤਿਵਾਦ ਨਾਲ ਨਜਿੱਠਣ ਲਈ ਵਿਆਪਕ ਆਲਮੀ ਸਹਿਯੋਗ ਜ਼ਰੂਰੀ: ਨਾਇਡੂ

ਬਰੱਸਲਜ਼, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਇੱਥੇ ਅੱਜ 12ਵੀਂ ਏਸ਼ੀਆ-ਯੂਰੋਪ (ਏਸੇਮ) ਸਿਖ਼ਰ ਸੰਮੇਲਨ ਦੌਰਾਨ ਕਿਹਾ ਕਿ ਅਤਿਵਾਦ ਸ਼ਾਂਤੀ ਤੇ ਸਥਿਰਤਾ ਲਈ ਵੱਡਾ ਖ਼ਤਰਾ ਹੈ। ਉਨ੍ਹਾਂ ਕੌਮਾਂਤਰੀ ਅਤਿਵਾਦ ਦੇ ਜਲਦੀ ਖ਼ਾਤਮੇ ਲਈ ਵਿਆਪਕ ਸਹਿਯੋਗ ਦਾ ਸੱਦਾ ਦਿੱਤਾ। ਸ੍ਰੀ ਨਾਇਡੂ ਨੇ ਇਸ ਮੌਕੇ ਕਿਹਾ ਕਿ ਭਾਰਤ ‘ਏਸੇਮ’ ਨੂੰ ਦੋਵਾਂ ਮਹਾਦੀਪਾਂ ਵਿਚਾਲੇ ਉਸਾਰੂ ਵਿਚਾਰਾਂ-ਵਟਾਂਦਰਾ ਅਤੇ ਆਲਮੀ ਚੁਣੌਤੀਆਂ ਦੇ ਸਾਹਮਣੇ ਸਬੰਧੀ ਇਕ ਨਿੱਗਰ ਮੰਚ ਵਜੋਂ ਦੇਖਦਾ ਹੈ।

ਸੰਸਦੀ ਚੋਣਾਂ: ਅਫ਼ਗਾਨ-ਪਾਕਿ ਸਰਹੱਦੀ ਲਾਂਘੇ ਰਹਿਣਗੇ ਬੰਦ

ਇਸਲਾਮਾਬਾਦ, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਪਾਕਿਸਤਾਨ ਨੇ ਅਫ਼ਗਾਨਿਸਤਾਨ ਦੀ ਬੇਨਤੀ ’ਤੇ ਦੋਵਾਂ ਮੁਲਕਾਂ ਦੀ ਸਰਹੱਦ ’ਤੇ ਸਥਿਤ ਦੋ ਅਹਿਮ ਲਾਂਘਿਆਂ ਨੂੰ ਬੰਦ ਕਰ ਦਿੱਤਾ ਹੈ। ਅਫ਼ਗਾਨ ਅਥਾਰਿਟੀ ਨੇ ਸੰਸਦੀ ਚੋਣਾਂ ਦੇ ਮੱਦੇਨਜ਼ਰ

ਤੁਰਕੀ ਵੱਲੋਂ ਖਸ਼ੋਗੀ ਦੇ ਕਤਲ ਬਾਰੇ ਟੇਪ ਦੇਣ ਤੋਂ ਇਨਕਾਰ

ਇਸਤੰਬੁਲ, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਤੁਰਕੀ ਨੇ ਇੱਥੇ ਸਾਉੂਦੀ ਦੂਤਾਵਾਸ ’ਚੋਂ ਪੱਤਰਕਾਰ ਜਮਾਲ ਖਸ਼ੋਗੀ ਦੀ ਭੇਤਭਰੀ ਗੁੰਮਸ਼ੁਦਗੀ ਦੇ ਮਾਮਲੇ ਦੀ ਜਾਂਚ ਦੌਰਾਨ ਕਿਸੇ ਅਮਰੀਕੀ ਅਧਿਕਾਰੀ ਨੂੰ ਆਪਣੇ ਵੱਲੋਂ ਕੋਈ ਆਡੀਓ ਟੇਪ ਦੇਣ ਦੀ ਰਿਪੋਰਟ ਦਾ ਖੰਡਨ ਕੀਤਾ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵਸੋਗਲੂ ਨੇ ਅੰਕਾਰਾ ਵਿਚ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ ਦੋ ਦਿਨ ਪਹਿਲਾਂ ਕੀਤੀ ਮੁਲਾਕਾਤ ਬਾਰੇ ਕਿਹਾ ਕਿ ਤੁਰਕੀ ਵੱਲੋਂ ਕਿਸੇ ਅਮਰੀਕੀ ਅਧਿਕਾਰੀ ਨੂੰ ਕੋਈ ਆਡੀਓ ਟੇਪ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਪੰਜਾਬੀਆਂ ਦਾ ਸਹਿਯੋਗ ਕਰਨ ਵਾਲਿਆਂ ਦਾ ਸਨਮਾਨ

ਬਰੈਂਪਟਨ, 18 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਓਂਟਾਰੀਓ ਦੀ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵੱਲੋਂ ਛੇਵੀਂ ਸਾਲਾਨਾ ‘ਗਾਲਾ ਨਾਈਟ’ ਕਰਵਾਈ ਗਈ, ਜਿਸ ਵਿਚ ਪਾਕਿਸਤਾਨ ਅਤੇ ਭਾਰਤ ਦੇ ਪੰਜ ਪੰਜਾਬੀ ਕਾਰੋਬਾਰੀਆਂ ਨੂੰ ਕੈਨੇਡਾ ਵਸੇ ਚੜ੍ਹਦੇ-ਲਹਿੰਦੇ ਪੰਜਾਬ ਦੇ ਪੰਜਾਬੀਆਂ ਦੀ ਮਦਦ ਕਰਨ ਬਦਲੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪੰਜਾਬੀ ਨਾਚਾਂ ਸਮੇਤ ਗੀਤ ਸੰਗੀਤ ਪ੍ਰੋਗਰਾਮ ਵੀ ਕਰਵਾਇਆ ਗਿਆ। ਸਮਾਰੋਹ ਦਾ ਆਗਾਜ਼ ਅਮਰ ਸਿੰਘ ਭੁੱਲਰ, ਡਾ. ਸੋਲਮੇਨ ਨਾਜ਼, ਰਾਜਬੀਰ ਕੌਰ ਦੋਸਾਂਝ, ਕੰਵਲਜੀਤ ਕੌਰ ਬੈਂਸ ਅਤੇ ਐਡਵੋਕੇਟ ਅਜਾਇਬ ਸਿੰਘ ਚੱਠਾ ਨੇ ਕੀਤਾ।

ਹਿਲੇਰੀ ਕਲਿੰਟਨ ਹਾਦਸੇ ’ਚ ਵਾਲ ਵਾਲ ਬਚੀ

ਜਰਸੀ ਸਿਟੀ, 18 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅੱਜ ਇਥੇ ਇਕ ਹਾਦਸੇ ਵਿੱਚ ਉਦੋਂ ਵਾਲ ਵਾਲ ਬਚ ਗਏ ਜਦੋਂ ਉਨ੍ਹਾਂ ਦਾ ਸੀਕਰੇਟ ਸਰਵਿਸ ਵਾਹਨ ਪਾਰਕਿੰਗ ਗੈਰਾਜ ਵਿੱਚ ਕੰਕਰੀਟ ਦੇ ਬੀਮ ਨਾਲ ਟਕਰਾਅ ਗਿਆ।

ਇਮਰਾਨ ਖ਼ਾਨ ਨੂੰ ਅਯੋਗ ਰਾਰ ਦੇਣ ਲਈ ਪਾਈ ਪਟੀਸ਼ਨ ਰੱਦ

ਇਸਲਾਮਾਬਾਦ, 18 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਇਕ ਆਗੂ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਯੋਗ ਕਰਾਰ ਦੇਣ ਲਈ ਦਾਇਰ ਅਰਜ਼ੀ ਖਾਰਜ ਕਰ ਦਿੱਤੀ ਹੈ।

ਅਫਗਾਨਿਸਤਾਨ: ਪੱਤਰਕਾਰ ਸਣੇ ਦੋ ਹਲਾਕ

ਕੰਧਾਰ, 18 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਅਫਗਾਨਿਸਤਾਨ ਦੇ ਸੁਰੱਖਿਆ ਮੁਖੀ ਅਤੇ ਇੱਕ ਪੱਤਰਕਾਰ ਉਦੋਂ ਮਾਰੇ ਗਏ ਜਦੋਂ ਇੱਕ ਹਥਿਆਰਬੰਦ ਵਿਅਕਤੀ ਨੇ ਮੀਟਿੰਗ ਵਿਚੋਂ ਨਿਕਲਦੇ ਅਧਿਕਾਰੀਆਂ ਉੱਤੇ ਗੋਲੀ ਚਲਾ ਦਿੱਤੀ। ਇਸ ਘਟਨਾ ਵਿਚ ਤਿੰਨ ਅਮਰੀਕੀ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ।

ਸਿਡਨੀ ਦੇ ਮੰਦਰ ਵਿਚ ਅੱਗ ਕਾਰਨ ਭਾਰੀ ਨੁਕਸਾਨ

ਸਿਡਨੀ, 18 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਰਿਜੈਂਟ ਪਾਰਕ ਵਿਚ ਇਕ ਮੰਦਰ ’ਚ ਅੱਗ ਲੱਗ ਗਈ, ਜਿਸ ਕਾਰਨ ਕਾਫ਼ੀ ਧਾਰਮਿਕ ਸਮੱਗਰੀ ਨੁਕਸਾਨੀ ਗਈ। ਇਹ ਮੰਦਰ ਕਰੀਬ ਦੋ ਦਹਾਕਿਆਂ ਤੋਂ ਗਿਰਜਾਘਰ ਦੀ ਇਮਾਰਤ ਵਿਚ ਚੱਲ ਰਿਹਾ ਸੀ। ਇਹ ਘਟਨਾ ਐਤਵਾਰ ਸ਼ਾਮ ਨੂੰ ਵਾਪਰੀ ਦੱਸੀ ਗਈ ਹੈ, ਜਿਸ ਦਾ ਖ਼ੁਲਾਸਾ ਅੱਜ ਮੀਡੀਆ ਕੋਲ ਹੋਇਆ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0066109379
Copyright © 2018, Panjabi Times. All rights reserved. Website Designed by Mozart Infotech