ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਸ਼ੈਰੀਡਨ ਜੇਲ੍ਹ 'ਚੋਂ 52 ਪੰਜਾਬੀਆਂ ਸਣੇ 123 ਵਿਅਕਤੀਆਂ ਦੇ ਬਾਹਰ ਆਉਣ ਦੀ ਸੰਭਾਵਨਾ ਵਧੀ

July 11, 2018 04:13 PM

ਸਿਆਟਲ,10 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਓਰੀਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਦੀ ਜੇਲ੍ਹ ਵਿਚ ਬੰਦ 52 ਪੰਜਾਬੀਆਂ ਸਣੇ 123 ਵਿਅਕਤੀਆਂ ਦੇ ਬਾਹਰ ਆਉਣ ਦੀ ਸੰਭਾਵਨਾ ਵਧ ਗਈ ਹੈ | ਇਸ ਸਾਰੇ ਵਿਅਕਤੀ ਅਮਰੀਕਾ ਦੀ ਸਰਹੱਦ ਟੱਪ ਕੇ ਆਏ ਸਨ, ਜਿਨ੍ਹਾਂ ਜਿਨ੍ਹਾਂ ਬਾਰੇ ਪਹਿਲਾਂ ਕਈ ਤਰਾਂ ਦੀਆਂ ਅਫ਼ਵਾਹਾਂ ਉੱਡਦੀ ਰਹੀਆਂ ਸਨ | ਹੁਣ ਤਾਜ਼ਾ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਜਲਦ ਰਿਹਾਈ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ | ਓਰੀਗਨ ਦੇ ਪ੍ਰਸਿੱਧ ਕਾਰੋਬਾਰੀ ਅਤੇ ਗ਼ਦਰ ਮੈਮੋਰੀਅਲ ਤੇ ਸਿੱਖ ਸੇਵਾ ਫਾਊਾਡੇਸ਼ਨ ਓਰੀਗਨ ਦੇ ਪ੍ਰਧਾਨ ਬਹਾਦਰ ਸਿੰਘ ਸੇਲਮ ਨੇ ਅੱਜ 'ਅਜੀਤ' ਨੂੰ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੈਰੀਡਨ ਜੇਲ੍ਹ ਵਿਚ ਕੁੱਲ 123 ਵਿਅਕਤੀ ਬੰਦ ਹਨ, ਜਿਨ੍ਹਾਂ ਵਿਚ 52 ਪੰਜਾਬੀ ਹਨ, ਉਨ੍ਹਾਂ 'ਚੋਂ 34 ਸਿੱਖ ਲੜਕੇ ਤੇ 16 ਹਿੰਦੂ ਲੜਕੇ ਹਨ, ਜਦਕਿ ਬਾਕੀ ਹੋਰ ਦੇਸ਼ਾਂ ਦੇ ਹਨ | ਇਨ੍ਹਾਂ ਸਾਰੇ ਨੌਜਵਾਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਣ ਲਈ ਗੋਰਿਆਂ ਦੀ ਬਹੁਤ ਵੱਡੀ ਕਾਨੂੰਨੀ ਕੰਪਨੀ 'ਇਨਵੇਸ਼ਨ ਲਾਅ ਲੈਬ' ਜਿਸ ਵਿਚ ਸਾਰੇ ਗੋਰੇ ਵਕੀਲ ਹਨ, ਫਾਈਲਾਂ ਤਿਆਰ ਕਰ ਰਹੀ ਹੈ ਤਾਂ ਕਿ ਜੱਜ ਅੱਗੇ ਇਨ੍ਹਾਂ ਦਾ ਪੱਖ ਰੱਖਿਆ ਜਾ ਸਕੇ | ਬਹਾਦਰ ਸਿੰਘ ਨੇ ਦੱਸਿਆ ਕਿ ਇਹ ਕੰਪਨੀ ਸੇਵਾ ਭਾਵਨਾ ਨਾਲ ਕੰਮ ਕਰ ਰਹੀ ਹੈ ਤੇ ਕੋਈ ਫ਼ੀਸ ਨਹੀਂ ਲੈ ਰਹੀ | ਇਸ ਕੰਪਨੀ ਦੇ ਵਕੀਲਾਂ ਨਾਲ ਦੋ-ਭਾਸ਼ੀਏ ਵੀ ਜੇਲ੍ਹ ਵਿਚ ਜਾਂਦੇ ਹਨ, ਜੋ ਇਨ੍ਹਾਂ ਦੀ ਗੱਲਬਾਤ ਸਮਝਾਉਂਦੇ ਹਨ ਤੇ ਬਹੁਤ ਜਲਦ ਇਨ੍ਹਾਂ ਦੀਆਂ ਫਾਈਲਾਂ ਜੱਜ ਅੱਗੇ ਪੇਸ਼ ਕੀਤੀਆਂ ਜਾਣਗੀਆਂ | ਇਸੇ ਦਰਮਿਆਨ ਗੁਰਦੁਆਰਾ ਦਸਮੇਸ਼ ਦਰਬਾਰ ਸਿੱਖ ਟੈਂਪਲ ਸੈਲਮ ਓਰੀਗਨ ਵਲੋਂ ਤਿੰਨ ਵਲੰਟੀਅਰਾਂ ਦੇ ਨਾਂਅ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੇ ਗਏ ਹਨ, ਜੋ ਅੰਦਰ ਜਾ ਕੇ ਸਿੱਖ ਕੈਦੀਆਂ ਨੂੰ ਕੌਾਸਲਿੰਗ ਦੇਣਗੇ ਅਤੇ ਪਾਠ, ਕੀਰਤਨ ਤੇ ਅਰਦਾਸ ਕਰਿਆ ਕਰਨਗੇ | ਦੂਜੇ ਪਾਸੇ ਅੱਜ ਫਿਰ ਜੇਲ੍ਹ ਦੇ ਬਾਹਰ 7 ਚਰਚਾਂ ਅਤੇ ਸਿੱਖ ਭਾਈਚਾਰੇ ਵਲੋਂ ਸਾਂਝੇ ਤੌਰ 'ਤੇ ਪ੍ਰਦਰਸ਼ਨ ਕਰਕੇ ਟਰੰਪ ਪ੍ਰਸ਼ਾਸਨ ਦੀ ਆਵਾਸ ਨੀਤੀ ਿਖ਼ਲਾਫ਼ ਨਾਅਰੇਬਾਜ਼ੀ ਤੇ ਰੈਲੀ ਕੀਤੀ ਗਈ | ਬਹਾਦਰ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਸਾਰੇ ਕੈਦੀ ਬਾਹਰ ਨਹੀਂ ਆ ਜਾਂਦੇ, ਓਨਾ ਚਿਰ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ | ਅੱਜ ਦੇ ਵਿਰੋਧ ਪ੍ਰਦਰਸ਼ਨ 'ਚ ਹੋਰਨਾਂ ਤੋਂ ਇਲਾਵਾ ਬਹਾਦਰ ਸਿੰਘ ਸੇਲਮ, ਸੋਕੀ ਸਿੰਘ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਜਸਵੀਨ ਕੌਰ, ਨਵਨੀਤ ਕੌਰ, ਜਗਤਾਰ ਸਿੰਘ, ਗੁਰਪ੍ਰੀਤ ਕੌਰ, ਪਰਮਵਿੰਦਰ ਕੌਰ ਤੇ ਰਿੰਪੀ ਸਿੰਘ ਸ਼ਾਮਿਲ ਹੋਏ |


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਟੋਰੰਗਾ ਸ਼ਹਿਰ 'ਚ ਦਸਤਾਰ ਦਿਵਸ ਮਨਾਇਆ

ਨਿਊਜ਼ੀਲੈਂਡ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਨਿਊਜ਼ੀਲੈਂਡ ਦੇ ਸ਼ਹਿਰ ਟੋਰੰਗਾ 'ਚ ਅੱਜ ਦਸਤਾਰ ਦਿਵਸ ਮਨਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਧਰਮਾਂ ਤੇ ਦੇਸ਼ਾਂ ਦੇ ਲੋਕਾਂ ਨੇ ਦਸਤਾਰਾਂ ਸਜਾ ਕਿ ਸਿੱਖਾਂ ਧਰਮ ਅਤੇ ਦਸਤਾਰ ਦੀ ਮਹੱਤਤਾ ਬਾਰੇ ਜਾਣਕਾਰੀ ਹਾਸਲ ਕੀਤੀ |

ਸਾਲ 2000 ਤੋਂ ਬਾਅਦ ਆਸਟ੍ਰੇਲੀਆ ਪ੍ਰਵਾਸ ਕਰਨ ਵਾਲਿਆਂ 'ਚ ਭਾਰਤੀ ਸਭ ਤੋਂ ਅੱਗੇ

ਸਿਡਨੀ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : 'ਆਸਟ੍ਰੇਲੀਆ ਬਿਊਰੋ ਆਫ਼ ਸਟੈਟਿਸਟਿਕ' ਅਨੁਸਾਰ ਸਾਲ 2000 ਤੋਂ 2016 ਤੱਕ ਬਾਹਰਲੇ ਮੁਲਕਾਂ ਤੋਂ ਆਸਟ੍ਰੇਲੀਆ ਆਉਣ ਵਾਲਿਆਂ ਵਿਚ ਭਾਰਤੀ ਸਭ ਤੋਂ ਅੱਗੇ ਹਨ | ਇਕ ਹੋਰ ਅੰਕੜਿਆਂ ਮੁਤਾਬਿਕ ਅੱਧੇ ਨਾਲੋਂ ਜ਼ਿਆਦਾ ਭਾਰਤੀਆਂ ਨੇ ਆਪਣੀ ਜ਼ਮੀਨ-ਜਾਇਦਾਦ ਵੀ ਆਸਟ੍ਰੇਲੀਆ ਵਿਚ ਖ਼ਰੀਦ ਲਈ ਹੈ | ਅੰਕੜਿਆਂ ਮੁਤਾਬਿਕ 1 ਜਨਵਰੀ 2000 ਤੋਂ 2016 ਤੱਕ 2,91,916 ਭਾਰਤੀ ਆਸਟ੍ਰੇਲੀਆ ਵਿਚ ਪੱਕੇ ਹੋਏ ਹਨ |

ਬਰੈਂਪਟਨ 'ਚ ਪਲਵਿੰਦਰ ਸਿੰਘ ਪਾਲੀ ਹੱਤਿਆ ਮਾਮਲੇ 'ਚ ਦੋਸ਼ੀ ਦੇ ਗਿ੍ਫ਼ਤਾਰੀ ਵਾਰੰਟ ਜਾਰੀ

ਟੋਰਾਂਟੋ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਬੀਤੀ 16 ਜੁਲਾਈ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਜਲੰਧਰ ਛਾਉਣੀ ਨਾਲ ਸਬੰਧਿਤ ਪਲਵਿੰਦਰ ਸਿੰਘ ਪਾਲੀ (27) ਦੇ ਕੇਸ ਵਿਚ ਪੁਲਿਸ ਨੇ 18 ਸਾਲ ਲੜਕੇ ਨਬੀਲ ਅਲਬਯਾਤੀ ਦੀ ਗਿ੍ਫ਼ਤਾਰੀ ਦਾ ਵਾਰੰਟ ਜਾਰੀ ਕੀਤਾ ਹੈ |

ਰੇਲ ਗੱਡੀ 'ਚ ਔਰਤ ਨਾਲ ਛੇੜਛਾੜ ਕਰਨ ਵਾਲੇ ਪੰਜਾਬੀ ਦੀ ਭਾਲ

ਕੈਨੇਡਾ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪੁਲਿਸ ਨੂੰ ਰੇਲ ਗੱਡੀ ਵਿਚ ਇਕ ਔਰਤ ਨਾਲ ਛੇੜਛਾੜ ਕਰਨ ਵਾਲੇ ਇਕ ਪੰਜਾਬੀ ਬਜ਼ੁਰਗ ਦੀ ਤਲਾਸ਼ ਹੈ | ਪੁਲਿਸ ਅਨੁਸਾਰ ਦੱਖਣੀ ਏਸ਼ੀਆ ਦੇ ਇਸ ਵਿਅਕਤੀ ਦੀ ਉਮਰ 45 ਤੋਂ 65 ਸਾਲ ਦੇ ਵਿਚਕਾਰ ਹੈ ਅਤੇ ਇਸ ਦੀ ਭੂਰੀ-ਚਿੱਟੀ ਲੰਬੀ ਦਾੜ੍ਹੀ ਹੈ |

ਪਾਰਸਲ 'ਚੋਂ ਗ਼ੈਰ-ਕਾਨੰੂਨੀ ਹਥਿਆਰ ਬਰਾਮਦ, ਦੋਸ਼ੀ ਗਿ੍ਫ਼ਤਾਰ

 ਕੈਨੇਡਾ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਆਰ.ਸੀ.ਐਮ.ਪੀ. ਅਤੇ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ (ਸੀ.ਬੀ.ਐਸ.ਏ.) ਨੇ ਇਕ ਸਾਂਝੀ ਕਾਰਵਾਈ ਵਿਚ ਗ਼ੈਰ-ਕਾਨੰੂਨੀ ਹਥਿਆਰ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ |

ਸਕੂਟਰ 'ਤੇ ਪੰਜਾਬ ਤੋਂ ਆਸਟ੍ਰੇਲੀਆ ਆਉਣ ਵਾਲੇ ਸਰਦਾਰਾਂ ਦੇ ਮੁੜ ਚਰਚੇ

ਸਿਡਨੀ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : -ਇਹ ਗੱਲ ਸੁਣਨ ਵਿਚ ਭਾਵੇਂ ਹੈਰਾਨੀ ਪ੍ਰਗਟ ਕਰਦੀ ਹੈ ਕਿ ਪੰਜਾਬ ਤੋਂ ਆਸਟ੍ਰੇਲੀਆ ਸਕੂਟਰ 'ਤੇ ਕੋਈ ਸਫ਼ਰ ਕਰ ਸਕਦਾ ਹੈ | ਸੰਨ1996 ਵਿਚ ਚਾਰ ਮਿੱਤਰ ਭਾਰਤ ਤੋਂ ਨਿਪਾਲ, ਭੂਟਾਨ, ਬਰਮਾ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ ਹੁੰਦੇ ਹੋਏ ਆਸਟ੍ਰੇਲੀਆ ਦੀ ਧਰਤੀ 'ਤੇ ਪਹੁੰਚੇ ਸਨ | ਲੁਧਿਆਣਾ ਤੋਂ ਜਕਾਰਤਾ ਤੱਕ ਦਾ ਸਫ਼ਰ ਤਕਰੀਬਨ 7585 ਕਿਲੋਮੀਟਰ ਦਾ ਹੈ | ਇਸ ਸਬੰਧੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਪਰਮਿੰਦਰ ਸਿੰਘ,

ਵਕੀਲਾਂ ਵੱਲੋਂ ਸ਼ਰੀਫ਼ ਤੇ ਹੋਰਾਂ ਨਾਲ ਜੇਲ੍ਹ ’ਚ ਮੁਲਾਕਾਤ

ਇਸਲਾਮਾਬਾਦ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਅਤੇ ਜਵਾਈ ਮੁਹੰਮਦ ਸਫ਼ਦਰ ਦੇ ਵਕੀਲਾਂ ਨੇ ਅੱਜ ਉਨ੍ਹਾਂ ਨਾਲ ਜੇਲ੍ਹ ’ਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਜ਼ਾ ਖਿਲਾਫ਼ ਪਾਈ ਗਈ ਅਪੀਲ ਬਾਰੇ ਵਿਚਾਰ ਵਟਾਂਦਰਾ ਕੀਤਾ। ਸ਼ਰੀਫ਼ (68), ਮਰੀਅਮ (44) ਅਤੇ ਜਵਾਈ ਸਫ਼ਦਰ ਨੂੰ 13 ਜੁਲਾਈ ਨੂੰ ਲੰਡਨ ਤੋਂ ਪਰਤਣ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ’ਚ ਰੱਖਿਆ ਗਿਆ ਹੈ।

ਪਾਕਿ ਚੋਣਾਂ: ਲਸ਼ਕਰ-ਏ-ਤੋਇਬਾ ਦੀ ਸ਼ਮੂਲੀਅਤ ਨੂੰ ਲੈ ਕੇ ਅਮਰੀਕਾ ਫ਼ਿਕਰਮੰਦ

ਇਸਲਾਮਾਬਾਦ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :ਪਾਕਿਸਤਾਨ ਵਿੱਚ 25 ਜੁਲਾਈ ਨੂੰ ਹੋ ਰਹੀਆਂ ਆਮ ਚੋਣਾਂ ਵਿੱਚ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਉਮੀਦਵਾਰਾਂ ਦੀ ਸ਼ਮੂਲੀਅਤ ਨੂੰ ਲੈ ਕੇ ਅਮਰੀਕਾ ਫ਼ਿਕਰਮੰਦ ਹੈ। ਇਹ ਦਾਅਵਾ ਇਕ ਮੀਡੀਆ ਰਿਪੋਰਟ ’ਚ ਕੀਤਾ ਗਿਆ ਹੈ। ਉਂਜ ਅਮਰੀਕਾ ਆਪਣੀ ਇਹ ਫ਼ਿਕਰਮੰਦੀ ਇਸਲਾਮਾਬਾਦ ਅੱਗੇ ਜ਼ਾਹਿਰ ਕਰ ਚੁੱਕਾ ਹੈ ਜਦੋਂਕਿ ਯੂਰੋਪੀਅਨ ਸੰਘ (ਈਯੂ) ਨੇ ਚੋਣਾਂ ਮੌਕੇ ‘ਸੁਰੱਖਿਅਤ ਤੇ ਮਹਿਫ਼ੂਜ਼ ਹਾਲਾਤ’ ਯਕੀਨੀ ਬਣਾਉਣ ਦੀ ਗੁਜ਼ਾਰਿਸ਼ ਕੀਤੀ ਹੈ।

ਮਰੀਅਮ ਵੱਲੋਂ ਰੈਸਟ ਹਾਊਸ ’ਚ ਤਬਦੀਲ ਹੋਣ ਤੋਂ ਇਨਕਾਰ

ਇਸਲਾਮਾਬਾਦ,21 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (68) ਦੀ ਧੀ ਮਰੀਅਮ (44) ਨੇ ਸਿਹਾਲਾ ਰੈਸਟ ਹਾਊਸ ’ਚ ਤਬਦੀਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਉਸ ਨੇ ਕਿਹਾ ਕਿ

ਭਾਰਤੀ ਬੰਦੀਆਂ ਨੂੰ ਨਹੀਂ ਲਾਈਆਂ ਬੇੜੀਆਂ ਤੇ ਹੱਥਕੜੀਆਂ

ਵਾਸ਼ਿੰਗਟਨ,20 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :ਲੀਗਲ ਐਡਵੋਕੇਸੀ ਗਰੁੱਪ ਦੇ ਇਕ ਵਾਲੰਟੀਅਰ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੇ ਦੋਸ਼ ’ਚ ਔਰੇਗਨ ਦੀ ਸੰਘੀ ਜੇਲ੍ਹ ’ਚ ਬੰਦੀ ਬਣਾਏ 50 ਤੋਂ ਵੱਧ ਭਾਰਤੀ ਨਾਗਰਿਕਾਂ ’ਚੋਂ ਕਿਸੇ ਨੂੰ ਵੀ ਹੱਥਕੜੀ ਨਹੀਂ ਲਾਈ ਗਈ ਹੈ। ਕਾਬਿਲੇਗੌਰ ਹੈ ਕਿ ਕੁਝ ਮੀਡੀਆ ਰਿਪੋਰਟਾਂ ’ਚ ਇਹ ਦਾਅਵਾ ਕੀਤਾ ਗਿਆ ਸੀ ਕਿ ਧਾਰਮਿਕ ਤੇ ਸਿਆਸੀ ਤਸੀਹਿਆਂ ਦੇ ਡਰੋਂ ਅਮਰੀਕਾ ’ਚ ਸ਼ਰਨ ਦੀ ਆਸ ਲਾਈ ਬੈਠੇ ਭਾਰਤੀ ਪਰਵਾਸੀਆਂ ਨਾਲ ਔਰੇਗਨ ਦੀ ਸੰਘੀ ਜੇਲ੍ਹ ’ਚ ਅਪਰਾਧੀਆਂ ਵਾਂਗ ਸਲੂਕ ਕੀਤਾ ਜਾ ਰਿਹਾ ਹੈ। ਇਹ ਭਾਰਤੀ ਪਰਵਾਸੀ ਇਸ ਜੇਲ੍ਹ ’ਚ ਪਿਛਲੇ ਕਈ ਹਫ਼ਤਿਆਂ ਤੋਂ ਬੰਦ ਹਨ।
ਕਮਿਊਨਿਟੀ ਕਾਲਜ ਵਿਚ ਪ੍ਰੋਫੈਸਰ ਨਵਨੀਤ ਕੌਰ ਨੇ ਇਕ ਬਿਆਨ ’ਚ ਕਿਹਾ, ‘ਸ਼ੈਰੀਡਨ (ਔਰੇਗਨ) ਦੀ ਸੰਘੀ ਜੇਲ੍ਹ ਵਿੱਚ ਬੰਦ ਪਰਵਾਸੀਆਂ ਨੂੰ ਚੌਵੀ ਘੰਟੇ ਬੇੜੀਆਂ ਤੇ ਹੱਥਕੜੀਆਂ ਲਾਏ ਜਾਣ ਸਬੰਧੀ ਬਿਆਨ ਨਾਲ ਮੇਰਾ ਕੋਈ ਸਬੰਧ ਨਹੀਂ। 

ਭਾਰਤੀ ਵਿਦਿਆਰਥੀ ਦੇ ਕਾਤਲ ਦਾ ਅਮਰੀਕਾ ਵਿੱਚ ਰਿਹੈ ਲੰਬਾ ਅਪਰਾਧਿਕ ਰਿਕਾਰਡ

ਵਾਸ਼ਿੰਗਟਨ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :ਕਨਸਾਸ ਸ਼ਹਿਰ ਵਿੱਚ ਭਾਰਤੀ ਵਿਦਿਆਰਥੀ 25 ਸਾਲਾ ਸ਼ਰਤ ਕੋਪੂ ਦੀ ਹੱਤਿਆ ਕਰਨ ਵਾਲੇ ਸ਼ਖ਼ਸ ਦਾ ਲੰਬਾ ਚੌੜਾ ਅਪਰਾਧਿਕ ਰਿਕਾਰਡ ਰਿਹਾ ਹੈ। ਮੀਡੀਆ ਵਿੱਚ ਆਈ ਇਕ ਖ਼ਬਰ ਮੁਤਾਬਕ ਜਦ ਉਸ ਨੂੰ

ਭਾਰਤੀ ਵਿਦਿਆਰਥੀ ਸ਼ਰਤ ਕੋਪੂ ਦੇ ਕਾਤਲ ਦਾ ਪਿਛੋਕੜ ਹੈ ਅਪਰਾਧ ਭਰਪੂਰ

ਵਾਸ਼ਿੰਗਟਨ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੇ ਕੰਸਾਸ ਸ਼ਹਿਰ 'ਚ ਭਾਰਤੀ ਮੂਲ ਦੇ ਵਿਦਿਆਰਥੀ ਸ਼ਰਤ ਕੋਪੂ ਦੀ ਹੱਤਿਆ ਕਰਨ ਵਾਲੇ ਵਿਅਕਤੀ ਦਾ ਪਿਛੋਕੜ ਅਪਰਾਧ ਭਰਪੂਰ ਹੈ ਅਤੇ ਜਦ ਉਸ ਨੂੰ ਪਹਿਲੀ ਵਾਰ ਗਿ੍ਫ਼ਤਾਰ ਕੀਤਾ ਗਿਆ ਸੀ ਤਾਂ ਉਸ ਸਮੇਂ ਉਸ ਦੀ ਉਮਰ ਸਿਰਫ਼ 15 ਸਾਲ ਦੀ ਸੀ | ਮੀਡੀਆ 'ਚ ਆਈਆਂ ਰਿਪੋਰਟਾਂ ਅਨੁਸਾਰ ਮਰਲਿਨ ਜੇਮਜ਼ ਮੈਕ (25) ਜਿਸ ਨੂੰ ਲੰਘੇ ਐਤਵਾਰ ਨੂੰ ਕੰਸਾਸ ਸ਼ਹਿਰ ਵਿਚ ਗੋਲੀਬਾਰੀ ਦੌਰਾਨ ਪੁਲਿਸ ਨੇ ਢੇਰ ਕਰ ਦਿੱਤਾ ਸੀ, ਨੂੰ ਪਹਿਲੀ ਵਾਰ 15 ਸਾਲ ਦੀ ਉਮਰ 'ਚ ਤੁਲਸਾ (ਓਕਲਾਹੋਮਾ) 'ਚ ਕਾਰਾਂ ਨੂੰ ਤੋੜਨ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਸੀ | 'ਕੰਸਾਸ ਸਿਟੀ ਸਟਾਰ' ਦੀ ਰਿਪੋਰਟ ਅਨੁਸਾਰ ਉਕਤ ਘਟਨਾ ਤੋਂ ਦੋ ਸਾਲ ਬਾਅਦ ਉਸ ਨੂੰ ਦੂਜੀ ਵਾਰ ਗਿ੍ਫ਼ਤਾਰ ਕੀਤਾ ਗਿਆ ਸੀ, ਜਦ ਉਹ ਸਕੂਲ 'ਚ ਪਿਸਤੌਲ ਲੈ ਕੇ ਆਇਆ ਸੀ | 17 ਸਾਲ ਦੀ ਹੀ ਉਮਰ ਵਿਚ ਉਸ ਨੂੰ ਇਕ ਔਰਤ ਤੋਂ ਲੁੱਟਖੋਹ ਕਰਨ ਦੇ ਦੋਸ਼ 'ਚ ਪੰਜ ਸਾਲ ਲਈ ਜੇਲ੍ਹ ਦੀ ਸਜ਼ਾ ਦਿੱਤੀ ਗਈ ਸੀ |

ਸ਼ਰੀਫ਼ ਅਤੇ ਮਰੀਅਮ ਨੂੰ ਭੇਜਿਆ ਜਾਵੇਗਾ ਸਿਹਾਲਾ ਜੇਲ੍ਹ

ਲਾਹੌਰ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਰਾਵਲਪਿੰਡੀ ਦੀ ਉੱਚ ਸੁਰੱਖਿਅਤ ਅਡਿਆਲਾ ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ ਸੁਰੱਖਿਆ ਕਾਰਨਾਂ ਕਰਕੇ ਸਿਹਾਲਾ ਰੈਸਟ ਹਾਊਸ ਭੇਜਿਆ ਜਾ ਰਿਹਾ ਹੈ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਕੈਦੀਆਂ ਵੱਲੋਂ ਸ਼ਰੀਫ਼ ਖ਼ਿਲਾਫ਼ ਨਾਅਰੇਬਾਜ਼ੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਸਲਾਮਾਬਾਦ ਕੋਲ ਸਥਿਤ ਸਿਹਾਲਾ ਜੇਲ੍ਹ ਵਿੱਚ ਭੇਜਣ ਦਾ ਫੈਸਲਾ ਲਿਆ ਗਿਆ ਹੈ। ਲੰਡਨ ਵਿੱਚ ਚਾਰ ਲਗਜ਼ਰੀ ਫਲੈਟਾਂ

ਚੋਣ ਕਮਿਸ਼ਨ ਵੱਲੋਂ ਇਮਰਾਨ ਨੂੰ ਚਿਤਾਵਨੀ

ਇਸਲਾਮਾਬਾਦ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : : ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੇਅਰਮੈਨ ਇਮਰਾਨ ਖ਼ਾਨ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਮੰਦੀ ਭਾਸ਼ਾ ਦੀ ਵਰਤੋਂ ਨਾ ਕਰੇ

ਅਗਲੇ ਮਹੀਨੇ ਪ੍ਰਸਾਰਿਤ ਹੋਵੇਗੀ ਪਾਲ ਵਾਕਰ ਦੀ ਡਾਕੁੂਮੈਂਟਰੀ

ਲਾਸ ਏਂਜਲਜ਼,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ‘ਫਾਸਟ ਐਂਡ ਫਿਊਰੀਅਸ’ ਸੀਰੀਜ਼ ਦੇ ਮਸ਼ਹੂਰ ਕਲਾਕਾਰ ਪਾਲ ਵਾਕਰ ਦੀ ਡਾਕੂਮੈਂਟਰੀ ਅਗਲੇ ਮਹੀਨੇ ਪ੍ਰਸਾਰਿਤ ਹੋ ਰਹੀ ਹੈ। ਇਸ ਦਾ ਪ੍ਰਸਾਰਣ ਪੈਰਾਮਾਊਂਟ ਨੈੱਟਵਰਕ ਕਰੇਗਾ।

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵਲੋਂ ਕੈਬਨਿਟ 'ਚ ਫੇਰਬਦਲ

ਕੈਨੇਡਾ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) :  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਕੈਬਨਿਟ ਵਿਚ ਕੁਝ ਫੇਰਬਦਲ ਕੀਤਾ ਹੈ, ਜਿਸ ਦੌਰਾਨ ਉਨ੍ਹਾਂ ਪੰਜ ਨਵੇਂ ਮੰਤਰੀਆਂ ਨੂੰ ਕੈਬਨਿਟ ਸ਼ਾਮਿਲ ਕਰ ਲਿਆ | ਇਸ ਦੇ ਨਾਲ ਹੀ ਨਵੇਂ ਕੈਬਨਿਟ ਵਿਚ ਹੁਣ ਮੰਤਰੀਆਂ ਦੀ ਗਿਣਤੀ 34 ਹੋ ਗਈ ਹੈ | ਕੁਲ 6 ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ, ਜਿਨ੍ਹਾਂ ਵਿਚ ਅਮਰਜੀਤ ਸੋਹੀ ਨੂੰ ਲੋਕ ਨਿਰਮਾਣ ਮੰਤਰਾਲੇ ਤੋਂ ਬਦਲ ਕੇ ਕੁਦਰਤੀ ਸਾਧਨ ਬਾਰੇ ਮੰਤਰਾਲਾ ਦਿੱਤਾ ਗਿਆ ਹੈ |

ਸਿੱਖ ਵਿਗਿਆਨੀ ਵਜੋਂ ਜਾਣਿਆ ਜਾਂਦਾ ਹੈ ਜਗਤਾਰ ਸਿੰਘ

ਮੈਲਬੌਰਨ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਆਧੁਨਿਕ ਵਿਗਿਆਨੀ ਜਗਤਾਰ ਸਿੰਘ ਪਿਛਲੇ 7 ਸਾਲਾਂ ਤੋਂ ਚਾਰਲਿਸ ਡਾਰਵਿਨ ਯੂਨੀਵਰਸਿਟੀ 'ਚ ਕੈਂਸਰ 'ਤੇ ਖੋਜ ਕਰ ਰਹੇ ਹਨ | ਉਸ ਦਾ ਮੁੱਖ ਖੋਜ ਫੋਕਸ ਹਾਰਮੋਨਲ ਅਤੇ ਰੇਡੀਏਸ਼ਨ ਥੈਰੇਪੀ ਦੇ ਅਧੀਨ ਪ੍ਰੋਸਟੇਟ ਕੈਂਸਰ ਦੇ ਮਰੀਜ਼ਾਂ 'ਚ ਸਾਈਟੋਕਾਈਨ ਦੇ ਅਸਰ ਦਾ ਵਿਸ਼ਲੇਸ਼ਣ ਕਰਨਾ ਹੈ |

ਆਸਟ੍ਰੇਲੀਆ 'ਚ ਭਾਰਤੀ ਦੇਸ਼ ਨਿਕਾਲੇ ਤੋਂ ਬਚਿਆ

ਮੈਲਬੌਰਨ,19 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : -ਭਾਰਤੀ ਵਿਅਕਤੀ ਜੋ ਕਿ ਚੋਰੀ ਦੇ ਜੁਰਮ 'ਚ ਦੋਸ਼ੀ ਕਰਾਰ ਦਿੱਤਾ ਗਿਆ ਸੀ, ਸਜ਼ਾ ਪੂਰੀ ਹੋਣ ਮਗਰੋਂ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਚ ਗਿਆ | ਇਹ ਵਿਅਕਤੀ ਜੋ ਕਿ 2015 'ਚ ਜਨਰਲ ਸਟੋਰ 'ਚ ਕੰਮ ਕਰਦਾ ਸੀ ਅਤੇ ਇਸ ਨੇ ਆਪਣੇ ਸਾਥੀ ਨਾਲ ਮਿਲ ਕੇ 1 ਲੱਖ ਡਾਲਰ ਦੇ ਸਾਮਾਨ ਦੀ ਚੋਰੀ ਕੀਤੀ ਸੀ ਅਤੇ ਉਸ ਨੂੰ ਅਦਾਲਤ ਵਲੋਂ 18 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਇੱਥੋਂ ਕੱਢ ਦੇਣਾ ਸੀ, ਪਰ ਟਿ੍ਬਿਊਨਲ

ਭਾਰਤੀ ਦੀ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਮੌਤ ਦੀ ਸਜ਼ਾ

ਹਿਊਸਟਨ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੇ ਸੂਬੇ ਟੈਕਸਸ ਵਿੱਚ ਸਾਲ 2004 ਵਿੱਚ ਭਾਰਤੀ ਮੂਲ ਦੇ ਕਾਰੋਬਾਰੀ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ 34 ਸਾਲ ਦੇ ਇਕ ਵਿਅਕਤੀ ਦੀ ਮੌਤ ਦੀ ਸਜ਼ਾ ਉਪਰ ਤਾਮੀਲ ਕਰ ਦਿੱਤੀ ਗਈ ਹੈ; ਉਸ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਮੌਤ ਦੀ ਨੀਂਦ ਸੁਆ ਦਿੱਤਾ ਗਿਆ। ਵਰਨਣਯੋਗ ਹੈ ਕਿ ਪਟੇਲ ਦੇ ਪੁੱਤ ਨੇ ਰਹਿਮ ਦੀ ਪਟੀਸ਼ਨ ਦਾ ਸਮਰਥਨ ਕੀਤਾ ਸੀ। ਕ੍ਰਿਸਟੋਫਰ ਯੰਗ ਉਸ ਗਿਰੋਹ ਦਾ ਮੈਂਬਰ ਸੀ,

ਅਮਰੀਕੀ ਅਤਿਵਾਦੀ ਸੂਚੀ ’ਚ ਸ਼ਾਮਲ ਖਲੀਲ ਵੱਲੋਂ ਇਮਰਾਨ ਨੂੰ ਸਮਰਥਨ

ਇਸਲਾਮਾਬਾਦ,18 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਵੱਲੋਂ ਅਤਿਵਾਦੀ ਨਿਗਰਾਨੀ ਸੂਚੀ ਵਿੱਚ ਰੱਖੇ ਗਏ ਪਾਕਿਸਤਾਨੀ ਧਰਮਗੁਰੂ ਨੇ 25 ਜੁਲਾਈ ਨੂੰ ਹੋਣ ਵਾਲੀਆਂ ਪਾਕਿਸਤਾਨ ਦੀਆਂ ਆਮ ਚੋਣਾਂ ਵਿੱਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦਾ ਸਮਰਥਨ ਕੀਤਾ ਹੈ। ਅੱਜ ਮੀਡੀਆ ਦੀ ਰਿਪੋਰਟ ਮੁਤਾਬਕ ਮੌਲਾਨਾ ਫ਼ਜ਼ਲੁਰ ਰਹਿਮਾਨ ਖਲੀਲ ਨੂੰ ਅਮਰੀਕੀ ਸਰਕਾਰ ਨੇ 30 ਸੰਤਬਰ 2014 ਵਿੱਚ ਵਿਸ਼ੇਸ਼ ਤੌਰ ’ਤੇ ਐਲਾਨੀ ਕੌਮਾਂਤਰੀ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061479883
Copyright © 2018, Panjabi Times. All rights reserved. Website Designed by Mozart Infotech