ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸੰਪਾਦਕੀ

ਭਾਰਤ ਤੇ ਪਾਕਿਸਤਾਨ: ਦੋਸਤ ਜਾਂ ਦੁਸ਼ਮਣ?

July 15, 2018 02:05 PM

ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਲੰਬਾ ਸਮਾਂ ਭਾਰਤ ’ਤੇ ਰਾਜ ਕੀਤਾ। ਦੂਜੀ ਆਲਮੀ ਜੰਗ ਦੇ ਕਈ ਫ਼ੈਸਲਾਕੁੰਨ ਨਤੀਜਿਆਂ ਸਦਕਾ ਗੁਲਾਮ ਮੁਲਕਾਂ ਨੂੰ ਆਜ਼ਾਦ ਹੋਣ ਦੀ ਆਸ ਬੱਝਦੀ ਨਜ਼ਰ ਆਉਣ ਲੱਗੀ। ਇਸ ਦੇ ਨਾਲ ਹੀ ਆਜ਼ਾਦੀ ਦੀ ਮੰਗ ਲਈ ਜਨਤਕ ਘੋਲ ਤਿੱਖੇ ਹੋਣ ਲੱਗੇ ਸਨ। ਫਿਰ ਵੀ ਸਾਡੇ ਦੇਸ਼ ਨੂੰ ਮਿਲੀ ਆਜ਼ਾਦੀ ਲਈ ਵੰਡ ਦੇ ਰੂਪ ਵਿੱਚ ਵੱਡੀ ਕੀਮਤ ਤਾਰਨੀ ਪਈ। ਲੋਕਾਂ ਨੂੰ ਆਪਣਾ ਸਭ ਕੁਝ ਛੱਡ ਕੇ ਏਧਰੋਂ ਓਧਰ ਆਉਣ ਜਾਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਹੋਈ ਕਤਲੋਗਾਰਤ ਅਤੇ ਉਧਾਲਿਆਂ ਆਦਿ ਬਾਰੇ ਪੜ੍ਹ ਕੇ ਅੱਜ ਵੀ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ।
ਇਉਂ ਬਣੇ ਦੋਵੇਂ ਮੁਲਕਾਂ ਵਿੱਚ ਇੱਕ ਦੂਜੇ ਪ੍ਰਤੀ ਮੁੱਢ ਤੋਂ ਹੀ ਬੇਵਿਸ਼ਵਾਸੀ ਅਤੇ ਦੁਸ਼ਮਣੀ ਵਿਕਰਾਲ ਰੂਪ ਵਿੱਚ ਪ੍ਰਗਟ ਹੋਈ। ਇੱਕ ਦੂਜੇ ਵੱਲ ਦੋਸਤੀ ਦਾ ਹੱਥ ਵਧਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਕੁਝ ਤਾਕਤਾਂ ਕਾਮਯਾਬ ਨਹੀਂ ਹੋਣ ਦਿੰਦੀਆਂ। ਸਿੱਟੇ ਵਜੋਂ ਚਾਰ ਯੁੱਧਾਂ, ਅਨੇਕਾਂ ਸਮਝੌਤਿਆਂ ਅਤੇ ਐਲਾਨਨਾਮਿਆਂ ਦੇ ਬਾਵਜੂਦ ਦੋਵੇਂ ਪਾਸੇ ਦੁਸ਼ਮਣੀ, ਸ਼ੱਕ ਤੇ ਬੇਗਾਨਗੀ ਦਾ ਮਾਹੌਲ ਬਰਕਰਾਰ ਹੈ।
ਪਾਕਿਸਤਾਨ ਬਣਨ ਤੋਂ ਸਿਰਫ਼ ਸੱਤ ਮਹੀਨੇ ਬਾਅਦ ਅਮਰੀਕੀ ਰਾਜਦੂਤ ਪਾਲ ਏਲਿੰਗ ਨਾਲ ਕਰਾਚੀ ਵਿੱਚ ਹੋਈ ਗੱਲਬਾਤ ਦੌਰਾਨ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਨੇ ਕਿਹਾ ਸੀ ਕਿ ਉਨ੍ਹਾਂ ਲਈ ਇਸ ਤੋਂ ਵਧੇਰੇ ਖ਼ੁਸ਼ੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਹਿੰਦੋਸਤਾਨ ਤੇ ਪਾਕਿਸਤਾਨ ਵਿੱਚ ਨੇੜਲੇ ਰਿਸ਼ਤੇ ਬਣੇ ਰਹਿਣ। ਉਨ੍ਹਾਂ ਦੀ ਇੱਛਾ ਸੀ ਕਿ ਭਾਰਤ ਤੇ ਪਾਕਿਸਤਾਨ ਵਿੱਚ ਅਜਿਹਾ ਰਿਸ਼ਤਾ ਹੋਣਾ ਚਾਹੀਦਾ ਹੈ ਜਿਹੋ ਜਿਹਾ ਅਮਰੀਕਾ ਤੇ ਕੈਨੇਡਾ ਵਿਚਕਾਰ ਹੈ। ਇਸ ਰਿਸ਼ਤੇ ਵਿੱਚ ਇਸ ਤਰ੍ਹਾਂ ਦੀ ਸਾਂਝ ਹੋਣੀ ਚਾਹੀਦੀ ਹੈ ਜਿਸ ਵਿੱਚ ਗੁਆਂਢੀ ਮੁਲਕਾਂ ਵਿੱਚ ਪਹਿਰੇ ਵਾਲੀ ਸਰਹੱਦ ਹੋਵੇ। ਸਾਂਝਾ ਫ਼ੌਜੀ ਦਲ ਹੋਵੇ, ਮੁਕਤ ਵਪਾਰ ਤੇ ਸਾਰੇ ਰਸਤਿਆਂ ਰਾਹੀਂ ਇੱਕ ਦੂਜੇ ਮੁਲਕ ਵਿੱਚ ਆਉਣ ਜਾਣ ਦੀ ਖੁੱਲ੍ਹ ਹੋਵੇ। ਜਿਨਾਹ ਮਰਦੇ ਦਮ ਤਕ ਅਜਿਹੇ ਰਿਸ਼ਤੇ ਦੀ ਵਕਾਲਤ ਕਰਦੇ ਰਹੇ। ਵੰਡ ਵੇਲੇ ਹੋਏ ਖ਼ੂਨ ਖਰਾਬੇ ਦਾ ਉਨ੍ਹਾਂ ਨੂੰ ਪਹਿਲਾਂ ਅੰਦਾਜ਼ਾ ਨਹੀਂ ਸੀ, ਪਰ ਇਸ ਨੇ ਦੋਵੇਂ ਫ਼ਿਰਕਿਆਂ ਵਿੱਚ ਪੱਕੀ ਕੰਧ ਉਸਾਰ ਦਿੱਤੀ। ਦਅਅਸਲ, ਜਿਨਾਹ ਨੇ ਜਦੋਂ ਦੋ ਕੌਮਾਂ ਦੇ ਸਿਧਾਂਤ ਨੂੰ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਤਾਂ ਫਿਰ ਅਨੇਕਾਂ ਵਿਰੋਧਾਂ ਦੇ ਬਾਵਜੂਦ ਉਹ ਹਰ ਹੀਲੇ ਪਾਕਿਸਤਾਨ ਬਣਾਉਣ ਲਈ ਦ੍ਰਿੜ੍ਹ ਸੀ। ਇਸ ਕਰਕੇ ਪਾਕਿਸਤਾਨ ਦੀ ਹੋਂਦ ਇੱਕ ਕ੍ਰਿਸ਼ਮੇ ਨਾਲੋਂ ਘੱਟ ਨਹੀਂ ਸੀ।
ਫ਼ਿਰਕੂ ਰੱਸਾਕਸ਼ੀ ਵਿੱਚ ਭਾਵੇਂ ਜਿਨਾਹ ਪਾਕਿਸਤਾਨ ਬਣਾਉਣ ਵਿੱਚ ਤਾਂ ਕਾਮਯਾਬ ਹੋ ਗਿਆ, ਪਰ ਉਹਨੂੰ ਇਹ ਅਹਿਸਾਸ ਸੀ ਕਿ ਧਾਰਮਿਕ ਤਣਾਅ ਵਿੱਚ ਜੂਝਦਾ ਮੁਲਕ ਬਣ ਕੇ ਉਹ ਸਦਾ ਲਈ ਨਹੀਂ ਸੀ ਰਹਿ ਸਕਦਾ। ਉਸ ਨੇ ਪਾਕਿਸਤਾਨ ਨੂੰ ਧਾਰਮਿਕ ਦੀ ਬਜਾਏ ਧਰਮ ਨਿਰਪੱਖ ਮੁਲਕ ਬਣਾਉਣ ’ਤੇ ਜ਼ੋਰ ਦਿੱਤਾ। ਜਿਨਾਹ ਨੂੰ ਪਤਾ ਸੀ ਕਿ ਭਾਰਤ ਪਾਕਿਸਤਾਨ ਦੋਵਾਂ ਦਾ ਆਪਸ ਵਿੱਚ ਲੜਦੇ ਰਹਿਣਾ ਕਿਸੇ ਦੇ ਹਿੱਤ ਵਿੱਚ ਨਹੀਂ। ਜੇ ਇਹ ਮੁਲਕ ਸਦਾ ਦੁਸ਼ਮਣ ਬਣੇ ਰਹੇ ਤਾਂ ਤਰੱਕੀ ਵਿੱਚ ਇਹ ਦੁਸ਼ਮਣੀ ਸਦਾ ਰੁਕਾਵਟ ਬਣੇਗੀ। ਜਿਨਾਹ ਦੀ ਇਹ ਵੀ ਇੱਛਾ ਸੀ ਕਿ ਗਵਰਨਰ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋ ਕੇ ਉਹ ਵਾਪਸ ਆਪਣੇ ਬੰਬਈ ਵਾਲੇ ਜੱਦੀ ਪੁਸ਼ਤੀ ਘਰ ਵਿੱਚ ਨਿਵਾਸ ਕਰਨ।
ਹਿੰਦੋਸਤਾਨ ਵਿੱਚ ਮਹਾਤਮਾ ਗਾਂਧੀ ਦੀ ਵੀ ਇਹ ਇੱਛਾ ਸੀ ਕਿ ਦੋਵਾਂ ਮੁਲਕਾਂ ਦੇ ਸਬੰਧ ਦੋਸਤਾਨਾ ਹੋਣ। ਉਨ੍ਹਾਂ ਦਾ ਮੱਤ ਸੀ ਕਿ ਪਾਕਿਸਤਾਨ ਬਣਾਉਣ ਲਈ ਦੋ ਭਰਾਵਾਂ ਵਿਚਕਾਰ ਸਹਿਮਤੀ ਨਾਲ ਵੰਡ ਹੋਈ ਹੈ ਹਾਲਾਂਕਿ ਜਿਨਾਹ ਦੇ ਉਲਟ ਮਹਾਤਮਾ ਗਾਂਧੀ ਵੰਡ ਦੇ ਹੱਕ ਵਿੱਚ ਨਹੀਂ ਸਨ। ਉਨ੍ਹਾਂ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਸੀ ਕਿ ਪਾਕਿਸਤਾਨ ਉਨ੍ਹਾਂ ਦੀ ਲਾਸ਼ ’ਤੇ ਬਣੇਗਾ।
ਸੱਤਰ ਵਰ੍ਹਿਆਂ ਦੀ ਉਥਲ ਪੁਥਲ, ਦੋਸਤੀ ਦੁਸ਼ਮਣੀ ਦੇ ਅਜੀਬੋ ਗਰੀਬ ਅਨੁਭਵਾਂ ਤੋਂ ਬਾਅਦ ਇਨ੍ਹਾਂ ਦੋਵੇਂ ਹਸਤੀਆਂ ਦੇ ਖ਼ੁਆਬ ਧੁੰਦਲੇ ਪੈ ਗਏ ਹਨ। ਪਿਛਲੇ ਲੰਬੇ ਅਰਸੇ ਤੋਂ ਦੋਵੇਂ ਮੁਲਕਾਂ ਦੇ ਸਿਆਸਤਦਾਨ ਕੌਮਾਂਤਰੀ ਬੈਠਕਾਂ ਵਿੱਚ ਭਾਗ ਲੈਣ ਸਮੇਂ ਇੱਕ ਦੂਜੇ ਨਾਲ ਮੇਲ ਮੁਲਾਕਾਤਾਂ ਕਰਦੇ ਹਨ, ਸ਼ਾਂਤੀ ਦੇ ਚਰਚੇ ਹੁੰਦੇ ਹਨ, ਕਸ਼ਮੀਰ ਮੁੱਦੇ ’ਤੇ ਇੱਕ ਦੂਜੇ ਦਾ ਰੁਖ਼ ਜਾਣਨ ਲਈ ਮਸ਼ਵਰੇ ਵੀ ਹੁੰਦੇ ਹਨ। ਪਰ ਇਸੇ ਦੌਰਾਨ ਅਤਿਵਾਦੀ ਹਮਲੇ ਹੋ ਜਾਂਦੇ ਹਨ, ਫਿਰ ਜਵਾਬੀ ਕਾਰਵਾਈ ਹੁੰਦੀ ਹੈ ਅਤੇ ਇਕਦਮ ਦੁਸ਼ਮਣੀ ਵਾਲਾ ਨਾਟਕੀ ਮਾਹੌਲ ਸਿਰਜ ਦਿੱਤਾ ਜਾਂਦਾ ਹੈ। ਗੱਲ ਜਿੱਥੋਂ ਤੁਰਦੀ ਹੈ ਉੱਥੇ ਹੀ ਰਹਿ ਜਾਂਦੀ ਹੈ।
ਪਾਕਿਸਤਾਨ ਹਮੇਸ਼ਾਂ ਭਾਰਤ ’ਤੇ ਇਹ ਦੋਸ਼ ਲਾਉਂਦਾ ਹੈ ਕਿ ਉਹ ਉਹਦੇ ਮੁਲਕ ਵਿੱਚ ਨਸਲੀ ਵੱਖਵਾਦ ਨੂੰ ਸ਼ਹਿ ਦਿੰਦਾ ਹੈ ਜਦੋਂਕਿ ਭਾਰਤ ਆਖਦਾ ਹੈ ਕਿ ਪਾਕਿਸਤਾਨ ਸਿਰਫ਼ ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਹੀ ਨਹੀਂ ਕਰਦਾ ਸਗੋਂ ਪਾਕਿਸਤਾਨੀ ਫ਼ੌਜ ਅਤਿਵਾਦੀਆਂ ਨੂੰ ਬਾਕਾਇਦਾ ਸਿਖਲਾਈ ਦੇ ਕੇ ਭਾਰਤ ਵਿੱਚ ਗੜਬੜ ਕਰਾਉਂਦੀ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਇਸ ਦੁਸ਼ਮਣੀ ਦੇ ਕਾਰਨ ਕੀ ਹਨ? ਇਸ ਲਈ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ?
ਇਸ ਦੁਸ਼ਮਣੀ ਦੇ ਬੀਜ ਤਾਂ ਪਾਕਿਸਤਾਨ ਦੀ ਮੰਗ ਉੱਠਣ ਦੇ ਨਾਲ ਹੀ ਬੀਜ ਦਿੱਤੇ ਗਏ ਸਨ। ਜਿਨਾਹ ਦਾ ਮੇਲ ਮਿਲਾਪ ਵਾਲਾ ਰੁਖ਼ ਨਾ ਤਾਂ ਮੁਸਲਿਮ ਲੀਗ ਨੂੰ ਭਾਉਂਦਾ ਸੀ ਤੇ ਨਾ ਹੀ ਸਿਵਿਲ ਤੇ ਮਿਲਟਰੀ ਅਫ਼ਸਰਸ਼ਾਹੀ ਨੂੰ। ਉਨ੍ਹਾਂ ਨੂੰ ਲੱਗਦਾ ਸੀ ਕਿ ਵੰਡ ਤੋਂ ਪੈਦਾ ਹੋਈ ਨਫ਼ਰਤ ਤੇ ਦੁਸ਼ਮਣੀ ਨੂੰ ਬਰਕਰਾਰ ਰੱਖਣਾ ਉਨ੍ਹਾਂ ਦੇ ਹਿੱਤ ਵਿੱਚ ਹੈ ਤਾਂ ਜੋ ਨਵੇਂ ਬਣੇ ਮੁਲਕ ਨੂੰ ਅਧਿਕਾਰਤ ਤੌਰ ’ਤੇ ਉਹ ਆਪਣੇ ਕਬਜ਼ੇ ਵਿੱਚ ਰੱਖ ਸਕਣ। ਜਵਾਹਰਲਾਲ ਨਹਿਰੂ ਅਤੇ ਗ੍ਰਹਿ ਮੰਤਰੀ ਸਰਦਾਰ ਪਟੇਲ ਦੀ ਨਵੇਂ ਬਣੇ ਪਾਕਿਸਤਾਨ ਵੱਲ ਬੇਰੁਖ਼ੀ ਨੇ ਅਤੇ ਦੋਵਾਂ ਮੁਲਕਾਂ ਵਿਚਲੀ ਸੰਪਤੀ ਤੇ ਜਾਇਦਾਦਾਂ ਦੀ ਵੰਡ ਵੰਡਾਈ ਨੂੰ ਲੈ ਕੇ ਪੈਦਾ ਹੋਏ ਸ਼ੱਕ ਸ਼ੁਬਹਿਆਂ ਨੇ ਦੋਵਾਂ ਨੂੰ ਆਪੋ ਆਪਣੇ ਸਟੈਂਡ ’ਤੇ ਕਾਇਮ ਰਹਿਣ ਲਈ ਮਜਬੂਰ ਕਰ ਦਿੱਤਾ।

11 ਅਗਸਤ 1947 ਨੂੰ ਕਰਾਚੀ ਵਿੱਚ ਆਪਣੇ ਭਾਸ਼ਨ ਵਿੱਚ ਜਿਨਾਹ ਨੇ ਕਿਹਾ ਸੀ ਕਿ ‘ਮੁਲਕਾਂ ਦੀ ਵੰਡ ਵਿੱਚ ਉਨ੍ਹਾਂ ਨੂੰ ਜ਼ਬਰਦਸਤ ਕ੍ਰਾਂਤੀ ਨਜ਼ਰ ਆ ਰਹੀ ਹੈ ਜਿਸ ਨੇ ਭਾਰਤ ਦੀ ਇੱਕ ਵੱਡੀ ਸੰਵਿਧਾਨਕ ਸਮੱਸਿਆ ਹੱਲ ਕਰ ਦਿੱਤੀ ਹੈ ਜਿਸ ਵਿੱਚ ਇੱਕ ਸਮੁਦਾਇ ਘੱਟ ਗਿਣਤੀ ਵਿੱਚ ਹੈ ਤੇ ਦੂਜਾ ਸਮੁਦਾਇ ਬਹੁਗਿਣਤੀ ਵਿੱਚ। … ਹੁਣ ਬੀਤੇ ਦੀਆਂ ਗੱਲਾਂ ਭੁਲਾ ਕੇ ਇਕੱਠੇ ਮਿਲ ਕੇ ਦੁਸ਼ਮਣੀ ਨੂੰ ਤੱਜਣ ਦਾ ਵੇਲਾ ਹੈ’। ਅਜਿਹੀਆਂ ਗੱਲਾਂ ਨੂੰ ਅਮਲੀਜਾਮਾ ਪਹਿਨਾਉਣਾ ਆਸਾਨ ਨਹੀਂ ਸੀ।
ਦੋਵਾਂ ਮੁਲਕਾਂ ਵੰਡ ਵੇਲੇ ਕਤਲੋਗਾਰਤ ਤੇ ਹਿੰਸਾ ਦਾ ਸ਼ਿਕਾਰ ਹੋਏ ਲੋਕ ਇੱਕ ਦੂਜੇ ਪ੍ਰਤੀ ਗੁੱਸਾ, ਨਫ਼ਰਤ ਤੇ ਦੁਸ਼ਮਣੀ ਭਲਾ ਕਿਵੇਂ ਛੱਡ ਸਕਦੇ ਸਨ? ਪਾਕਿਸਤਾਨ ਦੇ ਇਸ ਤਬਕੇ ਵਿੱਚ ਫ਼ੌਜ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਰਾਜਨੀਤੀ ਵਿੱਚ ਆਏ ਵਰਗ ਦਾ ਵੱਡਾ ਹਿੱਸਾ ਸ਼ਾਮਲ ਸੀ। ਨਹਿਰੂ ਨੇ ਕਿਹਾ ਕਿ ਦੋਵੇਂ ਮੁਲਕ ਇੱਕ ਦੂਜੇ ਦੇ ਕਰੀਬੀ ਰਹਿ ਕੇ ਆਪਣੀ ਵਿਲੱਖਣ ਪਛਾਣ ਤੇ ਪ੍ਰਭੂਸੱਤਾ ਕਾਇਮ ਰੱਖ ਸਕਦੇ ਹਨ ਕਿਉਂਕਿ ਬੁਨਿਆਦੀ ਇਤਿਹਾਸਕ, ਸੱਭਿਆਚਾਰਕ ਤੇ ਆਰਥਿਕ ਲੋੜਾਂ ਦੀ ਸਾਂਝ ਤੋਂ ਵਧ ਕੇ ਕੁਝ ਨਹੀਂ ਹੁੰਦਾ। ਇਹ ਦੋਵਾਂ ਵਿੱਚ ਆਦਿ ਕਾਲ ਤੋਂ ਸਾਂਝੀਆਂ ਜੜ੍ਹਾਂ ਵਾਲੀਆਂ ਹਨ ਤੇ ਇਹ ਸਾਨੂੰ ਦੋਵਾਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਸਕਦੀਆਂ ਹਨ। ਇਸ ਦੇ ਉਲਟ ਇਸ ਨੂੰ ਪਾਕਿਸਤਾਨ ਵਰਗੇ ਵੱਖਰੇ ਮੁਲਕ ਦੀ ਪਛਾਣ ਨੂੰ ਮਲੀਆਮੇਟ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਗਿਆ।
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ 1948 ਵਿੱਚ ਇੱਕ ਭਾਸ਼ਨ ਦੌਰਾਨ ਪੰਡਿਤ ਨਹਿਰੂ ਨੇ ਪਾਕਿਸਤਾਨ ਨੂੰ ਇੱਕ ਵੱਖਰੇ ਦੇਸ਼ ਵਜੋਂ ਮਾਨਤਾ ਦਿੰਦਿਆਂ ਸਪਸ਼ਟ ਰੂਪ ਵਿੱਚ ਕਿਹਾ ਸੀ ਕਿ ‘ਜੇ ਅੱਜ ਮੈਨੂੰ ਹਿੰਦੋਸਤਾਨ ਤੇ ਪਾਕਿਸਤਾਨ ਨੂੰ ਦੁਬਾਰਾ ਇੱਕ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਮੈਂ ਤੁਰੰਤ ਨਾਂਹ ਕਰ ਦਿਆਂਗਾ। ਇਹਦੀ ਵਜ੍ਹਾ ਬਿਲਕੁਲ ਸਪਸ਼ਟ ਹੈ ਕਿ ਮੈਂ ਮੁਸ਼ਕਿਲਾਂ ਨਾਲ ਜੂਝ ਰਹੇ ਪਾਕਿਸਤਾਨ ਦੀਆਂ ਸਮੱਸਿਆਵਾਂ ਦਾ ਬੋਝ ਨਹੀਂ ਚੁੱਕ ਸਕਦਾ। ਮੇਰੇ ਕੋਲ ਆਪਣੇ ਮੁਲਕ ਦੀਆਂ ਬਥੇਰੀਆਂ ਸਮੱਸਿਆਵਾਂ ਹਨ। ਕਿਸੇ ਵੀ ਤਰ੍ਹਾਂ ਦਾ ਨੇੜਲਾ ਸਹਿਯੋਗ ਇੱਕ ਆਮ ਤਰੀਕੇ ਵਾਂਗ ਹੀ ਹੋਣਾ ਚਾਹੀਦਾ ਹੈ ਤੇ ਅਜਿਹੇ ਦੋਸਤਾਨਾ ਢੰਗ ਨਾਲ ਜਿਸ ਵਿੱਚ ਪਾਕਿਸਤਾਨ ਨੂੰ ਇੱਕ ਮੁਲਕ ਦੇ ਤੌਰ ’ਤੇ ਖ਼ਤਮ ਨਾ ਕਰਕੇ ਸਗੋਂ ਇੱਕ ਵੱਡੇ ਸੰਘ ਦਾ ਸਾਂਝੀਦਾਰ ਬਣਾਇਆ ਜਾਣਾ ਚਾਹੀਦਾ ਹੈ ਜਿਸ ਵਿੱਚ ਹੋਰ ਵੀ ਕਈ ਮੁਲਕ ਸ਼ਾਮਲ ਕੀਤੇ ਜਾ ਸਕਦੇ ਹਨ।’ ਇਸ ਨਾਲ ਵੀ ਪਾਕਿਸਤਾਨੀ ਹਾਕਮਾਂ ਤੇ ਪ੍ਰਸ਼ਾਸਕਾਂ ਨੂੰ ਤਸੱਲੀ ਨਾ ਹੋਈ ਤਾਂ ਉਹ ਇਸ ਧਾਰਨਾ ’ਤੇ ਖੜ੍ਹੇ ਰਹੇ ਕਿ ਭਾਰਤ ਅਸਲ ਵਿੱਚ ਪਾਕਿਸਤਾਨ ਨੂੰ ਅੰਤਿਮ ਤੌਰ ’ਤੇ ਆਪਣੇ ਵਿੱਚ ਮਿਲਾਉਣਾ ਚਾਹੁੰਦਾ ਹੈ। ਵੰਡ ਤੋਂ ਪਹਿਲਾਂ ਕਾਂਗਰਸ ਤੇ ਮੁਸਲਿਮ ਲੀਗ ਵਿੱਚ ਜ਼ਬਰਦਸਤ ਸਿਆਸੀ ਦੁਸ਼ਮਣੀ ਸੀ। ਦੋਵੇਂ ਇੱਕ ਦੂਜੇ ਨੂੰ ਮਾਤ ਦੇਣ ਦੇ ਮੌਕੇ ਲੱਭਦੇ ਰਹਿੰਦੇ ਸਨ। ਸਿਆਸਤ ਦਾ ਉਹ ਪਰਛਾਵਾਂ ਭਾਰਤ ਪਾਕਿਸਤਾਨ ਦੇ ਸਬੰਧਾਂ ’ਤੇ ਅੱਜ ਤਕ ਮੰਡਰਾਉਂਦਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸੰਪਾਦਕੀ ਵਿੱਚ ਹੋਰ
ਰੰਗਲੇ ਪੰਜਾਬ ਦੇ ਫਿੱਕੇ-ਫਿੱਕੇ ਰੰਗ

ਵਿਸ਼ਵ ਬੈਂਕ ਨੇ 2015 ਵਿਚ ਭਾਰਤ ਦੇ ਜਿਨ੍ਹਾਂ ਦਸ ਰਾਜਾਂ ਨੂੰ ਵਿਕਾਸਸ਼ੀਲ ਐਲਾਨਿਆ ਸੀ ਉਨ੍ਹਾਂ ਵਿਚ ‘ਰੰਗਲਾ ਪੰਜਾਬ’ ਕਿਤੇ ਵੀ ਨਹੀਂ ਸੀ! ਸੰਯੁਕਤ ਰਾਸ਼ਟਰ ਵੱਲੋਂ ‘ਮਨੁੱਖੀ ਵਿਕਾਸ ਇੰਡੈਕਸ 2015’ ਅਨੁਸਾਰ ਭਾਰਤ ਦੇ 29 ਰਾਜਾਂ ਅਤੇ ਸੱਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੰਜਾਬ ਦਾ ਅੱਠਵਾਂ ਸਥਾਨ ਸੀ! ਬੰਗਲੂਰੂ ਦੀ ਇਕ ਸੰਸਥਾ ਵੱਲੋਂ ਭਾਰਤ ਦੇ ਰਾਜਾਂ ਦੇ ਵਿਕਾਸ ਦੇ ਆਧਾਰ ’ਤੇ ਕੀਤੇ ਗਏ ਸਰਵੇਖਣ ਵਿਚ ਪੰਜਾਬ ਦਾ ਸਥਾਨ ਛੇਵਾਂ ਸੀ। ਕਿਸੇ ਵਕਤ ਭਾਰਤੀ ਰਾਜਾਂ ਵਿਚੋਂ ਪੰਜਾਬ ਸਭ ਤੋਂ ਉਪਰ ਹੁੰਦਾ ਸੀ, ਪਰ ਹੁਣ ਵਿਕਾਸ ਦੇ ਆਧਾਰ ’ਤੇ ਦੇਸ਼ ਵਿਚ ਕੇਰਲਾ, ਤਾਮਿਲਨਾਡੂ, ਕਰਨਾਟਕ, ਮਹਾਂਰਾਸ਼ਟਰ ਅਤੇ ਗੁਜਰਾਤ ਇਸ ਤੋਂ ਅੱਗੇ ਹਨ। ਕੇਂਦਰ ਸਰਕਾਰ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ 15 ਲੱਖ ਲੋਕ ਬੇਰੁਜ਼ਗਾਰ ਹਨ। 2015 ਵਿਚ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਪੰਜਵੇਂ ਸਰਵੇਖਣ ਅਨੁਸਾਰ ਪੰਜਾਬ ਵਿਚ ਇਕ ਹਜ਼ਾਰ ਦੀ ਆਬਾਦੀ ਪਿੱਛੇ 60 ਵਿਅਕਤੀ ਬੇਰੁਜ਼ਗਾਰ ਸਨ।

ਦੰਗਿਆਂ ਦੀ ਵਹਿਸ਼ਤ ਤੇ ਮੁਹੱਲੇਦਾਰੀ

ਦੋ ਦਿਨ ਦਾ ਕਹਿ ਕੇ 8 ਅਗਸਤ ਨੂੰ ਲੁਧਿਆਣੇ ਗਿਆ ਸੀ। ਮੁੜਿਆ ਤੇ ਸਤੰਬਰ ਦੀ ਕੋਈ ਤਾਰੀਖ਼ ਸੀ। ਦੁਪਹਿਰ ਦੀ ਲੁਧਿਆਣਿਓਂ ਚੱਲੀ ਸਾਡੀ ਗੱਡੀ ਅੱਧੀ ਰਾਤੀਂ ਲਾਹੌਰ ਦੇ ਰੇਲਵੇ ਯਾਰਡ ਵਿਚ ਖੜ੍ਹੀ ਸੀ। ਟੈਕਨੀਕਲ ਸਕੂਲ ਲੁਧਿਆਣੇ ਦੇ ਮੀਲ ਪੱਥਰ ਤੋਂ ਲਾਹੌਰ 120 ਜਾਂ 124 ਮੀਲ ਏ। ਥਾਂ ਥਾਂ ਰੁਕਦੀ। ਦਸ ਮੀਲ ਘੰਟਾ ਰਫ਼ਤਾਰ ਹੋਣੀ ਏਹਦੀ। ਲੋਕੀ ਚੁੱਪ ਬੈਠੇ ਗੱਡੀ ਵਿਚ ਤੇ ਉੱਤੇ ਵੀ।

ਔਰਤਾਂ ਨਾਲ ਪੁਲੀਸ ਦਾ ਵਿਹਾਰ

ਅੰਮ੍ਰਿਤਸਰ ਜ਼ਿਲ੍ਹੇ ਦੇ ਕੱਥੂਨੰਗਲ ਥਾਣੇ ਵਿਚ ਪੈਂਦੇ ਪਿੰਡ ਸ਼ਹਿਜ਼ਾਦਾ ਦੀ ਔਰਤ ਜਸਵਿੰਦਰ ਕੌਰ ਨਾਲ ਕੀਤਾ ਅਣਮਨੁੱਖੀ ਵਿਹਾਰ ਪੁਲੀਸ ਟੀਮ ਦੀ ਔਰਤਾਂ ਬਾਰੇ ਮਾਨਸਿਕਤਾ ਨੂੰ ਦਰਸਾਉਂਦਾ ਹੈ। ਪੁਲੀਸ ਗੱਡੀ ਦੀ ਛੱਤ ਉੱਤੇ ਤਕਰੀਬਨ ਢਾਈ ਕਿਲੋਮੀਟਰ ਤੱਕ ਪਿੰਡ ਦਾ ਚੱਕਰ ਕੱਢਣ ਤੋਂ ਬਾਅਦ ਸੜਕ ਉੱਤੇ ਡਿੱਗੀ ਜਸਵਿੰਦਰ ਦੀ ਦਰਦਨਾਕ ਵੀਡੀਓ ਸੋਸ਼ਲ ਮੀਡੀਆ ਉੱਤੇ ਦੁਨੀਆਂ ਭਰ ਵਿੱਚ ਦੇਖੀ ਗਈ। ਉਹ ਅੰਮ੍ਰਿਤਸਰ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੀੜਤ ਵੱਲੋਂ ਦਿੱਤੇ ਬਿਆਨ ਅਨੁਸਾਰ ਉਹ ਪੁਲੀਸ ਟੀਮ ਤੋਂ ਇੰਨਾ ਪੁੱਛਣ ਦੀ ਗੁਸਤਾਖ਼ੀ ਕਰ ਰਹੀ ਸੀ ਕਿ ਉਸ ਦੇ ਪਰਿਵਾਰ ਦੇ ਜਿਸ ਮੈਂਬਰ ਨੂੰ ਗ੍ਰਿਫ਼ਤਾਰ ਕਰਨ ਆਏ ਹਨ, ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਰੰਟ ਕਿੱਥੇ ਹਨ? ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਪੀੜਤ ਢਾਈ ਕਿਲੋਮੀਟਰ ਤੱਕ ਗੱਡੀ ਦੀ ਛੱਤ ਉੱਤੇ ਬੈਠੀ ਰਹੀ ਹੈ। ਕਾਨੂੰਨ ਦੇ ਰਖਵਾਲਿਆਂ ਅਤੇ ਉਨ੍ਹਾਂ ਦੇ ਸੱਤਾਧਾਰੀ ਸਿਆਸੀ ਆਕਾਵਾਂ ਨੂੰ ਭਾਵੇਂ ਇਹ ਗੱਲ ਦਰੁਸਤ ਜਾਪਦੀ ਹੋਵੇ ਪਰ ਇਹ ਦਲੀਲ ਜਨ ਸਾਧਾਰਨ ਦੇ ਹਲਕ ਤੋਂ ਹੇਠਾਂ ਨਹੀਂ ਉੱਤਰ ਰਹੀ।

ਸੁਪਰੀਮ ਕੋਰਟ ਦਾ ਸਰਬਉੱਚ ਐਲਾਨ

ਸੁਪਰੀਮ ਕੋਰਟ ਵੱਲੋਂ ਅੱਜਕੱਲ੍ਹ ਵੱਖ ਵੱਖ ਵਰਗਾਂ ਦੇ ਹੱਕਾਂ ਬਾਰੇ ਧੜਾ-ਧੜ ਆ ਰਹੇ ਫ਼ੈਸਲਿਆਂ ਵਿੱਚ ਸ਼ੁੱਕਰਵਾਰ ਨੂੰ ਇੱਕ ਹੋਰ ਫ਼ੈਸਲਾ ਜੁੜ ਗਿਆ ਹੈ ਜਿਸ ਦੀ ਸਮਾਜਿਕ ਅਤੇ ਧਾਰਮਿਕ ਪ੍ਰਸੰਗਾਂ ਤੋਂ ਬੇਹੱਦ ਅਹਿਮੀਅਤ ਹੈ। ਅਦਾਲਤ ਵੱਲੋਂ ਹਾਲ ਹੀ ਵਿੱਚ ਧਾਰਾ 377 (ਐੱਲਜੀਬੀਟੀ ਦੇ ਹੱਕਾਂ) ਅਤੇ ਧਾਰਾ 497 (ਵਿਆਹ ਬਾਹਰੇ ਸਬੰਧਾਂ) ਬਾਰੇ ਫ਼ੈਸਲੇ ਸੁਣਾਏ ਗਏ ਹਨ। ਹੁਣ ਕੇਰਲਾ ਹਿੰਦੂ ਸਥਾਨ (ਦਾਖ਼ਲਾ) ਰੂਲਜ਼-1965 ਬਾਰੇ ਮੁਲਕ ਦੀ ਸੁਪਰੀਮ ਕੋਰਟ ਨੇ 4:1 ਨਾਲ ਫ਼ੈਸਲਾ ਸੁਣਾਇਆ ਹੈ। ਇਨ੍ਹਾਂ ਰੂਲਜ਼ ਤਹਿਤ 12ਵੀਂ ਸਦੀ ਦੌਰਾਨ ਬਣੇ ਸ਼ਬਰੀਮਾਲਾ ਮੰਦਰ ਵਿੱਚ 10 ਤੋਂ 50 ਸਾਲ ਤੱਕ ਦੀਆਂ ਮਹਿਲਾਵਾਂ ਦੇ ਦਾਖ਼ਲੇ ਉੱਤੇ ਪਾਬੰਦੀ ਲਾਈ ਹੋਈ ਸੀ। ਅਦਾਲਤ ਨੇ ਇਸ ਪਾਬੰਦੀ ਨੂੰ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਗਰਦਾਨਿਆ ਹੈ

ਸਿੱਖਿਆ ਨੂੰ ਪਈਆਂ ਵੰਗਾਰਾਂ ਓਟਣ ਦੀ ਲੋੜ

ਪੰਜ ਸਤੰਬਰ ਦਾ ਦਿਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ (5 ਸਤੰਬਰ 1888-17 ਅਪਰੈਲ 1975) ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਅਧਿਆਪਕ ਦਿਵਸ ਵਜੋਂ ਮਨਾਉਣ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਦਿਨ ਜਦੋਂ ਅਸੀਂ ਇਸ ਮਹਾਨ ਦਾਰਸ਼ਨਿਕ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸੁਧਾਰਨ ਦਾ ਯਤਨ ਕਰਦੇ ਹਾਂ ਤਾਂ ਨਾਲ ਹੀ ਅੱਜ ਦੇ ਭਾਰਤ ਵਿਚ ਸਿੱਖਿਆ ਸੰਸਾਰ ਅੰਦਰ ਸਮੱਸਿਆਵਾਂ ਦੇ ਹੱਲ ਲਈ ਹੰਭਲਾ ਮਾਰਨ ਦਾ ਯਤਨ ਵੀ ਕਰਦੇ ਹਾਂ।

ਸਮਾਰਟ ਤੰਤਰ ਦੀਆਂ ਖ਼ਾਮੀਆਂ

ਸਮਾਰਟ ਗਵਰਨੈਂਸ। ਇਹ ਅਜੋਕੀਆਂ ਹਕੂਮਤਾਂ ਦਾ ਨਾਅਰਾ ਹੈ, ਪਰ ਜ਼ਮੀਨੀ ਪੱਧਰ ’ਤੇ ਜੋ ਕੁਝ ਵਾਪਰ ਰਿਹਾ ਹੈ, ਉਹ ਬਿਲਕੁਲ ਉਲਟ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਅਠਾਰਾਂ ਲੱਖ ਰੁਪਏ ਦੇ ਫਰਾਡ ਕੇਸ ’ਚ ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ 13 ਮਹੀਨਿਆਂ ਤੋਂ ਬੰਦ ਪੰਜਾਬ ਸਿੱਖਿਆ ਵਿਭਾਗ ਦੇ ਇੱਕ ਕਲਰਕ ਨੂੰ ਦੋ ਹੋਰ ਸਕੂਲਾਂ ਦਾ ‘ਚਾਰਜ’ ਦੇ ਦਿੱਤਾ ਗਿਆ ਹੈ। ਇਸ ਸਬੰਧੀ ਹੁਕਮ 8 ਅਗਸਤ ਨੂੰ ਜਾਰੀ ਹੋਏ ਜਨ੍ਹਿ‌ਾਂ ਰਾਹੀਂ ਉਸ ਦਾ ਹੈੱਡਕੁਆਰਟਰ ਵੀ ਜਲੰਧਰ ਤਬਦੀਲ ਕਰ ਦਿੱਤਾ ਗਿਆ। ਜ਼ਾਹਿਰ ਹੈ ਕਿ ਸਿੱਖਿਆ ਵਿਭਾਗ ਦੇ ਹਰ ਪ੍ਰਕਾਰ ਦੇ ਕੰਪਿਊਟਰੀਕਰਨ ਦੇ ਦਾਅਵਿਆਂ ਦੇ ਬਾਵਜੂਦ ਹਕੀਕੀ ਤੌਰ ’ਤੇ ਕੰਪਿਊਟਰੀਕਰਨ ਨਹੀਂ ਕੀਤਾ ਗਿਆ। ਗੁਰਦਾਸਪੁਰ ਜ਼ਲ੍ਹਿ‌ੇ ਨਾਲ ਸਬੰਧਤ ਇੱਕ ਸਿੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਰਿਕਾਰਡ ਕਈ ਮਹੀਨੇ ਪਹਿਲਾਂ ਅਪਡੇਟ ਕੀਤਾ ਗਿਆ ਸੀ। ਕੀ ਵਾਧੂ ਚਾਰਜ ਉਸ ‘ਅਪਡੇਟਿਡ’ ਰਿਕਾਰਡ ਦੇ ਆਧਾਰ ’ਤੇ ਦਿੱਤਾ ਗਿਆ? ਜਾਂ ਸ਼ਾਇਦ ‘ਕਈ ਮਹੀਨੇ’ ਉਸ 13 ਮਹੀਨਿਆਂ ਤੋਂ ਵੀ ਪਹਿਲਾਂ ਦੇ ਸਨ?

ਸਫਲਤਾ ਦੀ ਨੀਂਹ ਅਸਫਲਤਾ

ਜ਼ਿੰਦਗੀ ਵਿੱਚ ਹਾਰ ਮਿਲਣ ਕਾਰਨ ਕਈ ਮਨੁੱਖ ਅਕਸਰ ਟੁੱਟ ਜਾਂਦੇ ਹਨ। ਕਈ ਵਾਰ ਮਨੁੱਖ ਏਨਾ ਉਦਾਸ ਹੋ ਜਾਂਦਾ ਹੈ ਕਿ ਉਹ ਕੋਸ਼ਿਸ਼ ਕਰਨੀ ਹੀ ਛੱਡ ਦਿੰਦਾ ਹੈ, ਪਰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਹਾਰ ਦੇ ਪਿੱਛੇ ਹੀ ਜਿੱਤ ਛੁਪੀ ਹੁੰਦੀ ਹੈ। ਜੇਕਰ ਅਸਫਲਤਾ ਨੂੰ ਸਫਲਤਾ ਤਕ ਜਾਣ ਦਾ ਰਸਤਾ ਸਮਝ ਲਿਆ ਜਾਵੇ ਤਾਂ ਹਾਰ ਤੋਂ ਡਰ ਕੇ ਮਾਯੂਸ ਨਹੀਂ ਹੋਣਾ ਪੈਂਦਾ। ਭਾਵੇਂ ਕਿ ਜਿੱਤ ਪ੍ਰਾਪਤ ਕਰਕੇ ਖ਼ੁਸ਼ੀ ਮਿਲਦੀ ਹੈ, ਪਰ ਹਾਰ ਜਾਣ ਕਾਰਨ ਇੱਕ ਸਬਕ ਮਿਲਦਾ ਹੈ, ਜਿਸ ਤੋਂ ਮਨੁੱਖ ਨੂੰ ਅੱਗੇ ਤੋਂ ਦ੍ਰਿੜਤਾ ਨਾਲ ਮਿਹਨਤ ਕਰਨ ਦੀ ਪ੍ਰੇਰਨਾ ਮਿਲਦੀ ਹੈ। ਅਸਲ ਵਿੱਚ ਹਾਰਾਂ ਤੋਂ ਡਰ ਕੇ ਕੋਸ਼ਿਸ਼ ਛੱਡ ਦੇਣ ਵਾਲਾ ਮਨੁੱਖ ਕਾਇਰ ਹੁੰਦਾ ਹੈ।

ਜਿ਼ੰਦਗੀ ਦਾ ਰਾਜ਼: ਸਭ ਭਲਾ, ਜੇਕਰ ਅੰਤ ਭਲਾ…

ਚੌਰਾਨਵੇਂ ਵਰ੍ਹਿਆਂ ਦੇ ਦਿਨ ਗਿਣ ਰਹੇ ਜਾਰਜ ਬਰਨਾਰਡ ਸ਼ਾਅ ਨੂੰ ਇੱਕ ਦਿਨ ਲੱਗਾ ਕਿ ਉਹ ਸੁਅਸਥ ਨਹੀਂ ਅਤੇ ਉਸੇ ਦਿਨ ਭਾਵੇਂ ਉਸ ਦਾ ਅੰਤ ਹੋਣ ਜਾ ਰਿਹਾ ਸੀ। ਆਪਣਾ ਇਹ ਅਨੁਭਵ ਜਦੋਂ ਉਸ ਨੇ ਵੇਖਣ ਆਏ ਡਾਕਟਰ ਨੂੰ ਦੱਸਿਆ ਤਾਂ ਡਾਕਟਰ ਨੇ ਸਮਝਾਇਆ: ‘‘ਅਜਿਹਾ ਨਹੀਂ ਹੋ ਸਕਦਾ। ਅੰਤਲੇ ਸਮੇਂ ਤਾਂ ਵਿਅਕਤੀ ਸਗੋਂ ਅਰੋਗ ਹੋਇਆ ਮਹਿਸੂਸ ਕਰਨ ਲੱਗਦਾ ਹੈ।’’ ਡਾਕਟਰ ਸਹੀ ਸੀ ਕਿਉਂਕਿ ਅੰਤਲੇ ਸਮੇਂ ਦਿਮਾਗ਼ ਅੰਦਰ ਰਿਸਦੇ ਐਂਡਾਰਫਨ ਅਣੂਆਂ ਦਾ ਹੜ੍ਹ ਆ ਜਾਂਦਾ ਹੈ। ਇਹ ਅਣੂ ਮਰ ਰਹੇ ਵਿਅਕਤੀ ਨੂੰ ਨਾ ਪੀੜ ਮਹਿਸੂਸ ਹੋਣ ਦਿੰਦੇ ਹਨ ਅਤੇ ਨਾ ਓਦਰਨ ਦਿੰਦੇ ਹਨ। ਇਨ੍ਹਾਂ ਦੇ ਪ੍ਰਭਾਵ ਅਧੀਨ ਵਿਅਕਤੀ ਕਾਇਰ ਨਹੀਂ, ਨਿਡਰ ਅਤੇ ਦਲੇਰ ਬਣਿਆ ਖਿਸਕਦੇ ਜਾ ਰਹੇ ਜੀਵਨ ਨੂੰ ਅਲਵਿਦਾ ਕਹਿ ਰਿਹਾ ਹੁੰਦਾ ਹੈ। ਇਸੇ ਅਵਸਥਾ ਨੂੰ ਸਿਆਣਪ ਸੰਚਾਰੀ ਗੰਭੀਰਤਾ ਨਾਲ ਵਿਚਾਰਨ ਦੀ ਬਜਾਏ ਅਸੀਂ ਇਸ ਨੂੰ ਵਿਵੇਕਹੀਣ ਰਵਾਇਤੀ ਨਜ਼ਰੀਏ ਨਾਲ ਨਿਹਾਰਨ ਦੇ ਆਦੀ ਹਾਂ। ਜੀਵਨ ਦੇ ਅੰਤ ਨੂੰ ਅਸੀਂ ਦਹਿਲਾ ਦੇਣ ਵਾਲੇ ਹੌਲਨਾਕ ਅਵਸਰ ਦਾ ਰੂਪ ਦੇ ਰੱਖਿਆ ਹੈ। ਜੇਕਰ ਨੀਂਦਰ ਭਲੀ ਹੈ ਤਾਂ ਸਦੀਵੀ ਨੀਂਦਰ ਭਲੀ ਕਿਉਂ ਨਹੀਂ?

ਬੁੱਢੇ ਦਰਿਆ ਦੀ ਪ੍ਰਦੂਸ਼ਣ ਮੁਕਤੀ ਲਈ ਆਜ਼ਾਦੀ ਦੌੜ

ਕਿਸੇ ਗ੍ਰਹਿ ਜਾਂ ਉਪਗ੍ਰਹਿ ‘ਤੇ ਜੀਵਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉੱਥੇ ਪਾਣੀ ਦੀ ਹੋਂਦ ਬਾਰੇ ਖੋਜ ਕੀਤੀ ਜਾਂਦੀ ਹੈ। ਪਾਣੀ ਹੈ ਤਾਂ ਜੀਵਨ ਹੋ ਸਕਦਾ ਹੈ। ਪਾਣੀ ਸਿਰਫ਼ ਬੁੱਲ੍ਹਾਂ ਦੀ ਪਿਆਸ ਮਿਟਾਉਣ ਜੋਗਾ ਹੀ ਨਹੀਂ, ਇਹ ਅੱਖਾਂ ਲਈ ਦ੍ਰਿਸ਼ ਅਤੇ ਕੰਨਾਂ ਲਈ ਸੰਗੀਤ ਵੀ ਸਿਰਜਦਾ ਹੈ। ਪਾਣੀ ਸੌਂਦਰਯ ਵੀ ਹੈ ਤੇ ਸ਼ਕਤੀ ਵੀ। ਇਹ ਰੁੱਤਾਂ ਅਤੇ ਮੌਸਮਾਂ ਦੀ ਖੇਡ ਦਾ ਮੁੱਖ ਪਾਤਰ ਵੀ ਹੈ ਤੇ ਕੁਦਰਤ ਦੇ ਹੋਰ ਬੇਅੰਤ ਕੌਤਕਾਂ ਦਾ ਮਾਧਿਅਮ ਵੀ। ਸਾਡੀ ਧਰਤੀ ਹੇਠਲੇ ਅਤੇ ਸਮੁੰਦਰ ਵਿਚਲੇ ਪਾਣੀ ਨੂੰ ਕੁਦਰਤ ਨੇ ਸਥਾਈ ਤੌਰ ‘ਤੇ ਨਹੀਂ ਟਿਕਾਇਆ ਹੋਇਆ। ਸਮੁੰਦਰ ‘ਚੋਂ ਪਾਣੀ ਵਾਸ਼ਪ ਬਣ ਉੱਡਦਾ, ਬੱਦਲ਼ ਬਣਦਾ, ਬਰਸਦਾ, ਧਰਤੀ ਉਤਲੀ ਬਨਸਪਤੀ ਨੂੰ ਸਿੰਜਦਾ, ਦਰਿਆ-ਨਦੀ-ਨਾਲ਼ਾ ਬਣ ਵਗਦਾ, ਪਸ਼ੂ ਪੰਛੀਆਂ ਦੀ ਪਿਆਸ ਬੁਝਾਉਂਦਾ, ਧਰਤੀ ਵਿਚ ਜੀਰਦਾ, ਤੇ ਬਾਕੀ ਫਿਰ ਸਮੁੰਦਰ ਵਿਚ ਜਾ ਮਿਲਦਾ ਹੈ। ਪਾਣੀ ਦੀ ਇਹ ਗਤੀਸ਼ੀਲਤਾ ਹੀ ਜ਼ਿੰਦਗੀ ਦੀ ਲਗਾਤਾਰਤਾ ਬਣਾਈ ਰੱਖਦੀ ਹੈ। ਧਰਤੀ ‘ਤੇ ਜੀਵਨ ਦੇ ਚਲਦੇ ਰਹਿਣ ਲਈ ਇਹ ਨਦੀਆਂ ਨਾਲੇ ਉਸੇ ਤਰ੍ਹਾਂ ਹਨ ਜਿਵੇਂ ਜਿਉਂਦੇ ਆਦਮੀ ਦੇ ਸਰੀਰ ਦੀਆਂ ਨਾੜਾਂ ਵਿਚ ਵਗਦਾ ਲਹੂ।

ਜਾਅਲੀ ਏਜੰਟ: ਸਖ਼ਤੀ ਦੀ ਲੋੜ

ਪੰਜਾਬੀਆਂ ਵਿੱਚ ਵਿਦੇਸ਼ੀ ਭੂਮੀ ’ਤੇ ਜਾਣ ਅਤੇ ਉੱਥੇ ਮੋਟੀ ਕਮਾਈ ਕਰਨ ਦਾ ਮੋਹ ਸੱਤ ਦਹਾਕਿਆਂ ਤੋਂ ਵੱਧ ਸਮਾਂ ਪੁਰਾਣਾ ਹੈ ਅਤੇ ਘਟਣ ਦੀ ਥਾਂ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਗੋਰਿਆਂ ਦੇ ਮੁਲਕਾਂ ਵਿੱਚ ਜਾ ਕੇ ਗੋਰਿਆਂ ਦੇ ‘ਹਾਣ’ ਦਾ ਬਣਨ ਦੇ ਸੁਪਨੇ ਸੰਜੋਣ ਵਾਲਿਆਂ ਦੀ ਗਿਣਤੀ ਕਦੇ ਵੀ ਘੱਟ ਨਹੀਂ ਰਹੀ। ਇਹ ਸੁਪਨੇ ਖੰਡਿਤ ਵੀ ਬੇਕਿਰਕੀ ਨਾਲ ਹੁੰਦੇ ਰਹੇ ਹਨ ਜਿਸ ਦੇ ਨਤੀਜੇ ਵਜੋਂ ਮੌਤਾਂ ਹੋਣੀਆਂ, ਜਬਰੀ ਵਾਪਸੀ, ਜਬਰੀ ਬੇਦਖ਼ਲੀ ਅਤੇ ਗ਼ੈਰਕਾਨੂੰਨੀ ਦਾਖ਼ਲੇ ਦੇ ਦੋਸ਼ਾਂ ਹੇਠ ਵਰ੍ਹਿਆਂ ਤਕ ਵਿਦੇਸ਼ੀ ਜੇਲ੍ਹਾਂ ਵਿੱਚ ਨਜ਼ਰਬੰਦੀ ਦੀਆਂ ਘਟਨਾਵਾਂ ਸਾਡੇ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਦੀਆਂ ਆਈਆਂ ਹਨ। 1996 ਵਿੱਚ ਮਾਲਟਾ ਕਿਸ਼ਤੀ ਦੁਖਾਂਤ ਵਿੱਚ 238 ਨੌਜਵਾਨ ਆਪਣੀਆਂ ਜਾਨਾਂ ਗੁਆ ਬੈਠੇ ਸਨ। ਉਹ ਗ਼ੈਰਕਾਨੂੰਨੀ ਤੌਰ ’ਤੇ ਇਟਲੀ ਜਾ ਰਹੇ ਸਨ।

ਵਿਕਾਸ ਦੇ ਜਰਜਰ ਪੈਮਾਨੇ

ਬਰਸਾਤਾਂ ਦੌਰਾਨ ਸੜਕਾਂ ਵਿੱਚ ਵੱਡੇ ਵੱਡੇ ਟੋਏ ਪੈਣੇ ਸਾਡੇ ਸ਼ਹਿਰੀ ਜੀਵਨ ਦਾ ਹਿੱਸਾ ਹਨ, ਪਰ ਜਿਸ ਤਰ੍ਹਾਂ ਸੜਕਾਂ ਬੈਠਣ ਜਾਂ ਇਮਾਰਤਾਂ ਡਿੱਗਣ ਦੀਆਂ ਘਟਨਾਵਾਂ ਆਮ ਹੀ ਵਾਪਰਨੀਆਂ ਸ਼ੁਰੂ ਹੋ ਗਈਆਂ ਹਨ, ਉਹ ਚਿੰਤਾਜਨਕ ਰੁਝਾਨ ਹੈ। ਚਾਰ ਦਿਨ ਪਹਿਲਾਂ ਗਾਜ਼ੀਆਬਾਦ ਵਿੱਚ ਸੜਕ ਖ਼ਤਰਨਾਕ ਢੰਗ ਨਾਲ ਧਸਣ ਅਤੇ ਉਸ ਤੋਂ ਉਸ ਦੇ ਆਸ ਪਾਸ ਸਥਿਤ ਦੋ ਅਪਾਰਟਮੈਂਟ ਕੰਪਲੈਕਸਾਂ ਦੀਆਂ ਨੀਹਾਂ ਨੂੰ ਖ਼ਤਰਾ ਖੜ੍ਹਾ ਹੋਣ ਦੀ ਘਟਨਾ ਨੇ ਸਾਡੀ ਸ਼ਹਿਰੀ ਯੋਜਨਾਬੰਦੀ ਦੀਆਂ ਕਮਜ਼ੋਰੀਆਂ ਨੂੰ ਇੱਕ ਵਾਰ ਫਿਰ ਬੇਪਰਦ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਦੋਵਾਂ ਕੰਪਲੈਕਸਾਂ ਦੇ ਡਿੱਗਣ ਦੇ ਖ਼ਤਰੇ ਦੇ ਮੱਦੇਨਜ਼ਰ ਦੋਵਾਂ ਨੂੰ ਖਾਲੀ ਕਰਵਾਉਣਾ ਪਿਆ। ਅਜਿਹੀ ਕਵਾਇਦ ਦੌਰਾਨ ਉਨ੍ਹਾਂ ਦੇ ਵਸਨੀਕਾਂ ਨਾਲ ਕੀ ਬੀਤੀ ਹੋਵੇਗੀ, ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਔਰਤ ਦੀ ਤੌਹੀਨ ਕਦੋਂ ਤਕ?

ਦੇਹ ਵਪਾਰ ਮਨੁੱਖੀ ਸਮਾਜ ਦਾ ਇੱਕ ਘਿਣਾਉਣਾ ਵਰਤਾਰਾ ਹੈ। ਪੁਰਾਤਨ ਸਮੇਂ ਤੋਂ ਹੀ ਇਹ ਸਾਡੇ ਸਮਾਜ ਦਾ ਹਿੱਸਾ ਰਿਹਾ ਹੈ। ਪਹਿਲੇ ਸਮਿਆਂ ਵਿੱਚ ਇਹ ਦੇਵਦਾਸੀ ਪ੍ਰਥਾ ਦੇ ਰੂਪ ਵਿੱਚ ਧਰਮ ਦੀ ਓਹਲੇ ਹੇਠ ਵਾਪਰਦਾ ਰਿਹਾ। ਦੱਖਣੀ ਭਾਰਤ ਦੇ ਮੰਦਰਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇਹ ਅੱਜ ਵੀ ਪ੍ਰਚੱਲਿਤ ਹੈ। ਜਾਗੀਰਦਾਰੀ ਪ੍ਰਬੰਧ ਵੇਲੇ ਦੇਵਦਾਸੀਆਂ ਪੁਜਾਰੀ ਵਰਗ ਦੇ ਨਾਲ ਨਾਲ ਜਾਗੀਰਦਾਰਾਂ ਦੀ ਹਵਸ ਦੀਆਂ ਸ਼ਿਕਾਰ ਬਣਦੀਆਂ ਰਹੀਆਂ।

ਹਰ ਵਿਅਕਤੀ ਕੇਵਲ ਆਪਣੇ ਆਪ ਜਿਹਾ ਕਿਉਂ ?

ਦੋ ਜੀਵਾਂ ਦੇ ਇੱਕ-ਦੂਜੇ ਨਾਲ ਸਬੰਧ ਬਣਾਉਣ ਲਈ ਅੰਦਰੋਂ ਉਮੜੀ ਆਵੇਗੀ ਉਮੰਗ ਨਿਰੋਲ ਕਾਮੁਕੀ ਉਤੇਜਨਾ ਨਹੀਂ, ਇਹ ਜੀਵਨ ਨੂੰ ਚਲਦਿਆਂ ਰੱਖਣ ਦਾ ਸਾਧਨ ਹੈ। ਦੋ ਜਣਿਆਂ ਦਾ ਸਹਿਵਾਸ ਜੀਵਾਂ ਵਿੱਚ ਇਕਸੁਰਤਾ ਨੂੰ ਭੰਗ ਕਰਦੀ ਪ੍ਰਕਿਰਿਆ ਹੈ। ਇਸੇ ਕਾਰਨ ਇਹ ਕੁਦਰਤ ਨੂੰ ਸਵੀਕਾਰ ਹੈ, ਹਾਲਾਂਕਿ ਸੈਕਸ ਬਿਨਾਂ ਵੀ ਜੀਵ ਪ੍ਰਜਣਨ ਦੇ ਵੀ ਯੋਗ ਹਨ। ਸੈਕਸ-ਰਹਿਤ ਪ੍ਰਜਣਨ ਆਪਣੇ ਆਪ ’ਚ ਅਤਿ ਸਰਲ ਪ੍ਰਕ੍ਰਿਆ ਹੈ ਜਿਸ ਲਈ ਦੋ ਜੀਵਾਂ ਦੇ ਇੱਕ ਥਾਂ ਇਕੱਠੇ ਹੋਣ ਦੀ ਵੀ ਲੋੜ ਨਹੀਂ। ਫਿਰ ਵੀ ਕੁਦਰਤ ’ਚ ਨਰ ਅਤੇ ਮਦੀਨ ਦੁਆਰਾ ਪ੍ਰਜਣਨ ਨੂੰ ਤਰਜੀਹ ਮਿਲੀ ਅਤੇ ਰੁੱਖ-ਬੂਟਿਆਂ ’ਚ ਅਤੇ ਪ੍ਰਾਣੀਆਂ ’ਚ ਪ੍ਰਜਣਨ ਦਾ ਇਹੋ ਸਾਧਨ ਸੁਤੇ-ਸਿੱਧ ਵਿਕਸਿਤ ਹੁੰਦਾ ਰਿਹਾ। ਪਰ ਕਿਉਂ?

ਕਿਸਾਨੀ ਸੰਕਟ ਦਾ ਰੁਦਨ

ਇੱਕ ਸ਼ਹਿਰ ਦਾ ਰੇਲਵੇ ਸਟੇਸ਼ਨ।
ਬੈਂਚ ਉਪਰ ਸੱਠ ਕੁ ਸਾਲਾਂ ਦਾ ਇੱਕ ਵਿਅਕਤੀ ਆਪਣੇ ਗੋਡਿਆਂ ਵਿੱਚ ਸਿਰ ਦੇਈ ਬੈਠਾ ਹੈ। ਦਿੱਲੀ ਤੋਂ ਆਉਣ ਵਾਲੀ ਰੇਲ ਗੱਡੀ ਵਿੱਚ ਲਗਭਗ ਦੋ ਘੰਟੇ ਹਨ, ਜੇ ਸਹੀ ਵਕਤ ’ਤੇ ਆ ਜਾਵੇ। ਨਹੀਂ ਤਾਂ, ਪਤਾ ਨਹੀਂ, ਕਦੋਂ ਸੂਚਨਾ ਮਿਲਣ ਲੱਗ ਜਾਵੇ ਕਿ ‘ਲਖਨਊ ਸੇ ਦਿੱਲੀ ਹੋਕੇ ਆਨੇ ਵਾਲੀ ਗਾੜੀ ਚਾਰ ਘੰਟੇ ਲੇਟ ਹੈ। ਇਸ ਅਸੁਵਿਧਾ ਕੇ ਲੀਏ ਹਮੇਂ ਖੇਦ ਹੈ।’

ਪੂਰਬ ਦਾ ਉਭਾਰ ਅਤੇ ਪੱਛਮ ਦਾ ਨਿਘਾਰ

ਪਿੱਛੇ ਜਿਹੇ ਦੋ ਸਿਖਰ ਸੰਮੇਲਨ ਸੰਪੰਨ ਹੋਏ। ਇੱਕ ਚੀਨ ਦੇ ਸ਼ਹਿਰ ਕਿੰਗਦਾਉ ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦਾ ਸਿਖਰ ਸੰਮੇਲਨ ਹੋਇਆ ਅਤੇ ਦੂਜਾ ਕੈਨੇਡਾ ਦੇ ਪ੍ਰਾਂਤ ਕਿਊਬੈੱਕ ਵਿੱਚ ਜੀ-7 ਦੇਸ਼ਾਂ ਦਾ ਸਿਖਰ ਸੰਮੇਲਨ ਹੋਇਆ। ਇਹ ਦੋਵੇਂ ਸਿਖਰ ਸੰਮੇਲਨ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਸਨ। ਕਿੰਗਦਾਉ ਸਿਖਰ ਸੰਮੇਲਨ ਵਿੱਚ ਮਿੱਤਰਤਾ, ਸਹਿਯੋਗ, ਸਦਭਾਵਨਾ ਅਤੇ ਇਕਸੁਰਤਾ ਵਰਗੀਆਂ ਭਾਵਨਾਵਾਂ ਦੇਖਣ ਨੂੰ ਮਿਲੀਆਂ। ਦੂਜੇ ਪਾਸੇ ਕਿਊਬੈੱਕ ਸਿਖਰ ਸੰਮੇਲਨ ਵਿੱਚ ਇਸ ਤੋਂ ਬਿਲਕੁਲ ਉਲਟ ਭਾਵਨਾਵਾਂ ਜਿਵੇਂ ਕਲੇਸ਼, ਦੁਸ਼ਮਣੀ, ਵਿਵਾਦ ਅਤੇ ਲੜਾਈ ਦੇਖਣ ਨੂੰ ਮਿਲੀਆਂ। ਅਜਿਹਾ ਫ਼ਰਕ ਕਿਉਂ? ਇਸ ਦਾ ਕਾਰਨ ਹੈ ਕਿ ਪੂਰਬ ਅਤੇ ਪੱਛਮ ਵੱਖ ਵੱਖ ਦਿਸ਼ਾਵਾਂ ਵੱਲ ਜਾ ਰਹੇ ਹਨ। ਪੂਰਬ ਉਭਾਰ ਦੀ ਅਵਸਥਾ ਵਿੱਚ ਹੈ ਅਤੇ ਪੱਛਮ ਨਿਘਾਰ ਦੀ ਅਵਸਥਾ ਵਿੱਚ। ਇਹ ਦੋਵੇਂ ਰੁਝਾਨ ਹਰ ਰੋਜ਼ ਜ਼ਿਆਦਾ ਸਪਸ਼ਟ ਹੋ ਰਹੇ ਹਨ।

ਬਚਪਨ, ਗ਼ਰੀਬੀ ਅਤੇ ਗਰਮੀ ਦੀਆਂ ਛੁੱਟੀਆਂ

ਬੱਚਿਆਂ ਲਈ ਗਰਮੀ ਦੀਆਂ ਛੁੱਟੀਆਂ ਕਿਸੇ ਸੌਗਾਤ ਤੋਂ ਘੱਟ ਨਹੀਂ ਹੁੰਦੀਆਂ ਜਦੋਂਕਿ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਇਹ ਛੁੱਟੀਆਂ ਦਿਹਾੜੀ ਜੋਤਾ ਕਰਕੇ ਆਪਣੇ ਮਾਂ ਬਾਪ ਦੀ ਆਰਥਿਕ ਮਦਦ ਕਰਨ ਦਾ ਮੌਕਾ ਹੁੰਦੀਆਂ ਹਨ। ਬਚਪਨ ਅਤੇ ਗ਼ਰੀਬੀ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਹੈ। ਬਚਪਨ ਬਾਰੇ ਹਰ ਕੋਈ ਕਹਿੰਦਾ ਹੈ ਕਿ ਉਸ ਦਾ ਬਚਪਨ ਵਾਪਸ ਆ ਜਾਵੇ ਜਦੋਂਕਿ ਗ਼ਰੀਬੀ ਤੋਂ ਹਰ ਕੋਈ ਛੁਟਕਾਰਾ ਚਾਹੁੰਦਾ ਹੈ। ਵਕਤ ਦੀ ਚਾਲ ਦੇ ਨਾਲ ਨਾਲ ਜਦੋਂ ਇਨਸਾਨ ਬਚਪਨ ਤੋਂ ਜਵਾਨੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਜ਼ਿਆਦਾਤਰ ਲੋਕ ਆਪਣੇ ਬਚਪਨ ਨੂੰ ਯਾਦ ਕਰਦੇ ਹਨ। ਪਰ ਮੇਰੇ ਮਾਮਲੇ ਵਿੱਚ ਅਜਿਹਾ ਨਹੀਂ ਹੈ। ਜਦੋਂ ਵੀ ਮੈਂ ਆਪਣੇ ਬਚਪਨ ਨੂੰ ਯਾਦ ਕਰਦਾ ਹਾਂ ਤਾਂ ਅੰਤਾਂ ਦੀ ਗ਼ਰੀਬੀ ਅਤੇ ਤੰਗੀਆਂ ਤੁਰਸ਼ੀਆਂ ਦੀ ਯਾਦ ਮੈਨੂੰ ਡਰਾ ਦਿੰਦੀ ਹੈ।

ਭਾਂਬੜ, ਨੰਦੂ ਤੇ ਅਸੀਂ

ਸੱਥ ਵਿੱਚ ਖੜ੍ਹਾ ਬਜ਼ੁਰਗ ਬੋਲ ਰਿਹਾ ਸੀ, “ਸਾਡੇ ਨਾਲ ਇੱਕ ਸੀਰੀ ਹੁੰਦਾ ਸੀ- ਭਾਂਬੜ। ਆਵਦੇ ਨਾਂ ਵਾਂਗੂੰ ਜਮ੍ਹਾਂ ਈ ਅੱਗ ਦੀ ਨਾਲ਼। ਛੇ ਫੁੱਟ ਤੋਂ ਉੱਚਾ,  ਪੂਰਾ ਛੋਹਲਾ, ਪਤਲਾ ਛੀਂਟਕਾ ਜਿਹਾ। ਤੂੜੀ ਦੀਆਂ ਪੰਡਾਂ ਚਿਣ ਚਿਣ ‘ਕੱਲਾ ਈ ਗੱਡਾ ਲੱਦ ਦਿੰਦਾ। ਉਦੋਂ ਦੋੜਿਆਂ ਦੀਆਂ ਪੰਡਾਂ ਹੁੰਦੀਆਂ। ਹੁਣ ਵਾਂਗੂੰ ਰੇਹ ਵਾਲੀਆਂ ਬੋਰੀਆਂ ਨੀ ਸੀ ਕਿ ਇੱਕ ਦੂਜੀ ਤੋਂ ਤਿਲ੍ਹਕ ਜਾਣਗੀਆਂ। ਹਾਲੇ ਵਿਆਹਿਆ ਹੋਇਆ ਵੀ ਨਹੀਂ ਸੀ। ਇੱਕ ਦਿਨ ਬਾਪੂ ਨੂੰ ਕਹਿੰਦਾ, ਪੱਚੀ ਰੁਪਈਏ ਨਕਦ ਚਾਹੀਦੇ। ਬਾਪੂ ਹੈਰਾਨ। ਕਹਿੰਦਾ- ‘ਕੀ ਕਰਨੇ ਐਨੇ ਰੁਪਈਏ?’… ਭਾਂਬੜ ਪੂਰੇ ਦਿਲ-ਚਿੱਤ ਨਾਲ ਕਹਿੰਦਾ- ‘ਜਦੋਂ ਦਾ ਕਾਮਰੇਡਾਂ ਦਾ ਡਰਾਮਾ ਦੇਖਿਆ, ਦਿਲ ‘ਚ ਲਾਂਬੂ ਉਠ ਉਠ ਜਾਂਦੇ ਨੇ। ਤੇ ਲਲਕਾਰਾ ਮਾਰਨਾ ਪਿੰਡ ‘ਚ, ਪਹਿਲਾਂ ਜੁਰਮਾਨਾ ਭਰ ਕੇ’ (ਪਿੰਡ ‘ਚ ਨੇਮ ਬਣਾਇਆ ਹੋਇਆ ਸੀ, ਜੇ ਕੋਈ ਸ਼ਰਾਬੀ ਜਾਂ ਕੋਈ ਹੋਰ ਪਿੰਡ ਵਿਚ ਲਲਕਾਰਾ ਮਾਰੇ ਤਾਂ ਉਸ ਨੂੰ 25 ਰੁਪਏ ਨਕਦ ਜੁਰਮਾਨਾ ਭਰਨਾ ਪੈਂਦਾ ਸੀ)।

ਭਾਰਤ, ਮਿਆਂਮਾਰ ਅਤੇ ਹਥਿਆਰਬੰਦ ਬਾਗ਼ੀ

ਪਿਛਲੇ ਵਰ੍ਹੇ ਰੋਹਿੰਗਿਆ ਬਾਗ਼ੀਆਂ ਦੇ ਹਮਲਿਆਂ ਮਗਰੋਂ ਮਿਆਂਮਾਰ ਦੀ ਫ਼ੌਜ ਨੇ ਬੜੀ ਬੇਰਹਿਮੀ ਨਾਲ ਜਵਾਬੀ ਕਾਰਵਾਈ ਕੀਤੀ ਸੀ। ਨਤੀਜੇ ਵਜੋਂ ਮਿਆਂਮਾਰ ਦੇ ਰਖੀਨ ਸੂਬੇ ‘ਚ ਰੋਹਿੰਗਿਆ ਭਾਈਚਾਰੇ ਦੇ 7 ਲੱਖ ਲੋਕ (ਜਿਨ੍ਹਾਂ ‘ਚੋਂ ਜ਼ਿਆਦਾਤਰ ਮੁਸਲਮਾਨ ਸਨ) ਭੱਜ ਕੇ ਗੁਆਂਢੀ ਮੁਲਕਾਂ- ਬੰਗਲਾਦੇਸ਼ ਤੇ ਭਾਰਤ ਚਲੇ ਗਏ। ਅਜਿਹੀਆਂ ਕਾਰਵਾਈਆਂ ਕਾਰਨ ਮਿਆਂਮਾਰ ਨੂੰ ਸਮੁੱਚੇ ਸੰਸਾਰ ਦੀ ਨਿਖੇਧੀ ਦਾ ਸਾਹਮਣਾ ਕਰਨਾ ਪਿਆ, ਕੁਝ ਮੁਲਕਾਂ ਨੇ ਤਾਂ ਉਸ ‘ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਮੰਗ ਵੀ ਕੀਤੀ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਕਦੇ ਮਿਆਂਮਾਰ ਦੀ ਨਿਖੇਧੀ ਕਰੇਗੀ, ਅਜਿਹੀ ਕੋਈ ਸੰਭਾਵਨਾ ਕਦੇ ਨਹੀਂ ਹੋ ਸਕਦੀ ਕਿਉਂਕਿ ਚੀਨ ਆਪਣੀ ਵੀਟੋ ਤਾਕਤ ਨਾਲ ਅਜਿਹਾ ਹੋਣ ਨਹੀਂ ਦੇਵੇਗਾ। ਇਸ ਮੁੱਦੇ ‘ਤੇ ਇਸ ਨੂੰ ਰੂਸ ਦੀ ਹਮਾਇਤ ਵੀ ਮਿਲ ਸਕਦੀ ਹੈ। ਭਾਰਤ ਵਿੱਚ ਵੀ ਤਕਰੀਬਨ 40 ਹਜ਼ਾਰ ਰੋਹਿੰਗਿਆ ਸ਼ਰਨਾਰਥੀਆਂ ਨੂੰ ਮੁਲਕ ਤੋਂ ਬਾਹਰ ਕੱਢਣ ਦੀ ਮੰਗ ਉੱਠਦੀ ਰਹੀ ਹੈ ਪਰ ਇਸ ਦੇ ਬਾਵਜੂਦ ਨਵੀਂ ਦਿੱਲੀ ਨੇ ਇਨ੍ਹਾਂ ਸ਼ਰਨਾਰਥੀਆਂ ਨੂੰ ਸੂਝ-ਸਿਆਣਪ ਨਾਲ ਆਪਸੀ ਗੱਲਬਾਤ ਰਾਹੀਂ ਭਾਰਤ ਤੇ ਬੰਗਲਾਦੇਸ਼ ਤੋਂ ਵਾਪਸ ਮਿਆਂਮਾਰ ਭੇਜਣ ਦਾ ਰਾਹ ਚੁਣਿਆ ਹੈ। ਭਾਰਤ ਨੇ ਮਿਆਂਮਾਰ ਨੂੰ ਸਪੱਸ਼ਟ ਆਖਿਆ ਹੈ ਕਿ ਉਹ ਬੰਗਲਾਦੇਸ਼ ਤੇ ਭਾਰਤ ਤੋਂ ਰੋਹਿੰਗਿਆ ਸ਼ਰਨਾਰਥੀਆਂ ਦੀ ‘ਸੁਰੱਖਿਅਤ ਤੇ ਲਗਾਤਾਰ’ ਵਾਪਸੀ ਚਾਹੁੰਦਾ ਹੈ।

ਅਜੇ ਅਲਹਿਦਗੀ, ਤਲਾਕ ਬਾਅਦ ’ਚ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੈਲਗੂ ਦੇਸਮ ਪਾਰਟੀ (ਟੀਡੀਪੀ) ਦੇ ਮੁਖੀ ਚੰਦਰਬਾਬੂ ਨਾਇਡੂ ਪਿਛਲੇ ਦੋ ਮਹੀਨਿਆਂ ਤੋਂ ਐੱਨਡੀਏ (ਕੌਮੀ ਜਮਹੂਰੀ ਗੱਠਜੋੜ) ਨਾਲੋਂ ਨਾਤਾ ਤੋੜਨ ਦੀਆਂ ਧਮਕੀਆਂ ਦਿੰਦੇ ਆ ਰਹੇ ਹਨ। ਉਨ੍ਹਾਂ ਵੱਲੋਂ ਬੁੱਧਵਾਰ ਰਾਤੀਂ ਆਪਣੀ ਪਾਰਟੀ ਨਾਲ ਸਬੰਧਤ ਦੋ ਮੰਤਰੀਆਂ – ਅਸ਼ੋਕ ਗਜਪਤੀ ਰਾਜੂ ਤੇ ਵਾਈ. ਸੱਤਿਆਨਾਰਾਇਣ ਚੌਧਰੀ ਨੂੰ ਮੋਦੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦਾ ਨਿਰਦੇਸ਼ ਇਸੇ ਸਿਲਸਿਲੇ ਦਾ ਹੀ ਇੱਕ ਹਿੱਸਾ ਹੈ। ਭਾਵੇਂ ਟੀਡੀਪੀ ਨੇ ਅਜੇ ਰਸਮੀ ਤੌਰ ’ਤੇ ਐੱਨਡੀਏ ਨਾਲੋਂ ਰਿਸ਼ਤਾ ਨਹੀਂ ਤੋੜਿਆ, ਫਿਰ ਵੀ ਮਾਮਲਾ ਉੱਥੇ ਤਕ ਪੁੱਜਣ ਦੀਆਂ ਸੰਭਾਵਨਾਵਾਂ ਰੱਦ ਨਹੀਂ ਕੀਤੀਆਂ ਜਾ ਸਕਦੀਆਂ।

ਰਾਜਸੀ ਭ੍ਰਿਸ਼ਟਾਚਾਰ ਨਾਲੋਂ ਬੌਧਿਕ ਭ੍ਰਿਸ਼ਟਾਚਾਰ ਵੱਧ ਖ਼ਤਰਨਾਕ

ਬੌਧਿਕ ਭ੍ਰਿਸ਼ਟਾਚਾਰ ਰਾਜਨੀਤਕ ਭ੍ਰਿਸ਼ਟਾਚਾਰ ਨਾਲੋਂ ਕਿਉਂ ਜ਼ਿਆਦਾ ਖ਼ਤਰਨਾਕ ਹੈ? ਅੰਗਰੇਜ਼ੀ ਦੀ ਕਹਾਵਤ ਹੈ:  ਵੁਲਫ ਇਨ ਸ਼ੀਪਸ ਕਲੋਦਿੰਗ; ਇਸ ਦਾ ਅਰਥ ਹੈ, ਬਘਿਆੜ ਨੇ ਭੇਡ ਦੀ ਖੱਲ ਪਾਈ ਹੋਈ ਹੈ, ਭਾਵ ਮਿੱਤਰ ਦੇ ਰੂਪ ਵਿੱਚ ਦੁਸ਼ਮਣ ਹੋਣਾ। ਅਜਿਹਾ ਦੁਸ਼ਮਣ ਦੂਜਿਆਂ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦਾ ਹੈ, ਕਿਉਂਕਿ ਉਸ ਕੋਲੋਂ ਤੁਸੀਂ ਆਪਣਾ ਬਚਾਅ ਨਹੀਂ ਕਰਦੇ। ਰਾਜਨੀਤਕ ਭ੍ਰਿਸ਼ਟਾਚਾਰ ਅਜਿਹੀ ਸਚਾਈ ਹੈ ਜਿਸ ਨੂੰ ਲੋਕ ਸਵੀਕਾਰ ਕਰ ਚੁੱਕੇ ਹਨ। ਰਾਜਨੀਤਕ ਨੇਤਾ ਜਿੰਨੇ ਮਰਜ਼ੀ ਦਾਅਵੇ ਕਰ ਲੈਣ ਕਿ ਅਸੀਂ ਭ੍ਰਿਸ਼ਟਾਚਾਰ ਮਿਟਾਉਣਾ ਹੈ ਅਤੇ ਲੋਕਾਂ ਲਈ ਕੰਮ ਕਰਨਾ ਹੈ, ਪਰ ਬਹੁਤ ਸਾਰੇ ਲੋਕ ਉਨ੍ਹਾਂ ਦੀਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਕਰਦੇ ਅਤੇ ਉਨ੍ਹਾਂ ਦੇ ਦਾਅਵਿਆਂ ਨੂੰ  ਗੰਭੀਰਤਾ ਨਾਲ ਨਹੀਂ ਲੈਂਦੇ। ਉਂਜ ਬੁੱਧਜੀਵੀਆਂ ਨੂੰ ਜ਼ਿਆਦਾਤਰ ਲੋਕ, ਲੋਕ ਪੱਖੀ ਸਮਝਦੇ ਹਨ ਅਤੇ ਉਨ੍ਹਾਂ ਦੀਆਂ ਗੱਲਾਂ ‘ਤੇ ਯਕੀਨ ਵੀ ਕਰਦੇ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0068718150
Copyright © 2018, Panjabi Times. All rights reserved. Website Designed by Mozart Infotech